ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਬਾਲ ਜਗਤ

ਸੁੰਦਰ ਪਰਵਾਸੀ ਪੰਛੀ ਪਨਚੀਰਾ

July 15, 2018 02:14 PM

ਪਨਚੀਰਾ (ਇੰਡੀਅਨ ਸਕਿਮਰ) ਬਹੁਤ ਸੁੰਦਰ ਪਰਵਾਸੀ ਪੰਛੀ ਹੈ। ਇਹ ਪੰਜਾਬ ਵਿੱਚ ਸਰਦੀਆਂ ਦੇ ਮੌਸਮ ਵਿੱਚ ਹਰੀਕੇ ਝੀਲ ਵਿਖੇ ਪਰਵਾਸ ਕਰਦਾ ਸੀ, ਹੁਣ ਇਸਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਹੈ। ਇਸ ਨੂੰ ਪਨਚੀਰਾ ਨਾਮ ਇਸਦੇ ਵਿਲੱਖਣ ਸ਼ਿਕਾਰ ਕਰਨ ਦੇ ਢੰਗ ਕਰਕੇ ਦਿੱਤਾ ਗਿਆ, ਜਿਸ ਵਿੱਚ ਇਸ ਦੀ ਚੁੰਝ ਦੀ ਜ਼ਿਆਦਾ ਭੂਮਿਕਾ ਹੁੰਦੀ ਹੈ। ਉਹ ਮੁੱਖ ਤੌਰ ’ਤੇ ਸਾਫ਼ ਪਾਣੀ ਦੇ ਦਰਿਆਵਾਂ ਨਦੀਆਂ ਵਿੱਚ ਪਰਵਾਸ ਕਰਦਾ ਹੈ। ਪਨਚੀਰੇ ਦੇ ਸਿਰ ਦਾ ਰੰਗ ਕਾਲਾ, ਚੁੰਝ ਸੰਤਰੀ, ਖੰਭ ਕਾਲੇ ਤੇ ਲੰਬੇ ਅਤੇ ਬਾਕੀ ਦਾ ਸਰੀਰ ਚਿੱਟਾ ਹੁੰਦਾ ਹੈ।
ਇਸ ਦੀਆਂ ਲੱਤਾਂ ਤੇ ਪੰਜੇ ਦਾ ਰੰਗ ਲਾਲ ਹੁੰਦਾ ਹੈ। ਲੰਬੀ ਸੰਤਰੀ ਚੁੰਝ ਦੀ ਨੋਕ ਉੱਤੇ ਪੀਲੇ ਰੰਗ ਦਾ ਨਿਸ਼ਾਨ ਹੁੰਦਾ ਹੈ। ਇਸ ਕਿਸਮ ਦੇ ਸਾਰੇ ਪੰਛੀਆਂ ਦੀ ਚੁੰਝ ਦਾ ਥੱਲੇ ਦਾ ਹਿੱਸਾ ਲੰਬਾ ਤੇ ਤੇਜ਼ ਚਾਕੂ ਵਰਗਾ ਹੁੰਦਾ ਹੈ ਅਤੇ ਉੱਪਰਲਾ ਛੋਟਾ ਹੁੰਦਾ ਹੈ। ਪਨਚੀਰਾ ਪਾਣੀ ਦੇ ਉੱਪਰ ਨੀਵਾਂ ਉੱਡਦਾ ਹੋਇਆ ਭੋਜਨ ਲਈ ਆਪਣੀ ਚੁੰਝ ਖੋਲ੍ਹਦੇ ਹੋਏ ਮੱਛੀਆਂ ਨੂੰ ਫੜਦਾ ਹੋਇਆ ਜਾਂਦਾ ਹੈ। ਜਦੋਂ ਕਿਸੇ ਮੱਛੀ ਨਾਲ ਟਾਕਰਾ ਹੁੰਦਾ ਹੈ ਤਾਂ ਇਹ ਚੁੰਝ ਦੇ ਹੇਠਲੇ ਹਿੱਸੇ ਨੂੰ ਉੱਪਰ ਕਰ ਲੈਂਦਾ ਹੈ ਅਤੇ ਸਿਰ ਦੇ ਇੱਕ ਝਟਕੇ ਨਾਲ ਉਸਨੂੰ ਖਿੱਚ ਲੈਂਦਾ ਹੈ। ਇਹ ਛੋਟੀਆਂ-ਛੋਟੀਆਂ ਟੋਲੀਆਂ ਵਿੱਚ ਪਰਵਾਸ ਕਰਦਾ ਹੈ। ਇਹ  ਆਮਤੌਰ ’ਤੇ ਮੱਛੀ  ਦਾ ਸ਼ਿਕਾਰ ਕਰਦੇ ਹਨ ,ਪਰ ਲੋੜ ਪੈਣ ’ਤੇ ਛੋਟੇ ਖੋਪੜੀਦਾਰ ਜੀਵ ਅਤੇ ਕੀੜੀਆਂ ਦਾ ਲਾਰਵਾ ਵੀ ਖਾ ਲੈਂਦੇ ਹਨ। ਇਹ ਆਪਣੇ ਸ਼ਿਕਾਰ ਦੀ ਭਾਲ ਸ਼ਾਮ ਤਕ ਜਾਰੀ ਰੱਖਦੇ  ਹਨ ਅਤੇ ਇਨ੍ਹਾਂ ਨਾਲ  ਹੋਰ ਵੀ ਜੋੜੇ ਹੁੰਦੇ ਹਨ। ਪਨਚੀਰਾ ਹੋਰ ਪੰਛੀਆਂ ਨਾਲ ਸਬੰਧ ਰੱਖਣ ਵਾਲਾ ਮਿਲਣਸਾਰ ਪੰਛੀ ਹੈ ਜੋ ਕਿ  ਕਾਲੋਨੀਆਂ ਵਿੱਚ ਆਲ੍ਹਣੇ ਬਣਾਉਂਦਾ ਹੈ ਅਤੇ ਝੁੰਡਾਂ ਵਿੱਚ ਇਕੱਠੇ ਹੋ ਕੇ ਵਸੇਬਾ ਕਰਦੇ ਹਨ। ਇਸਦਾ ਕਈ ਬਾਰ ਦਰਿਆਈ ਤੇਹਰੀ (ਰਿਵਰ ਟਰਨ) ਨਾਲ ਭੁਲੇਖਾ ਵੀ ਪੈ ਜਾਂਦਾ ਹੈ।
ਇਹ ਦੋ ਸਾਲ ਦੀ ਉਮਰ ਵਿੱਚ ਲਿੰਗਕ ਪਰਿਪੱਕਤਾ ਪ੍ਰਾਪਤ ਕਰਦੇ ਹਨ। ਬ੍ਰੀਡਿੰਗ ਸੀਜ਼ਨ ਮੁੱਖ ਰੂਪ ਵਿੱਚ ਮਾਰਚ ਅਤੇ ਮਈ ਤਕ ਹੁੰਦਾ ਹੈ। ਇਹ ਆਪਣਾ ਆਲ੍ਹਣਾ ਆਮ ਤੌਰ ’ਤੇ ਝੀਲਾਂ ਦੇ ਕੰਢਿਆਂ ਉੱਤੇ  ਰੇਤਲੀ ਥਾਂ ’ਤੇ ਵਾਧੂ ਕੱਖ, ਤੀਲੇ ਤੇ ਘਾਹ ਦਾ ਬਣਾੳੁਂਦੇ ਹਨ। ਮਾਦਾ ਤਿੰਨ ਤੋਂ ਪੰਜ ਤਕ ਆਂਡੇ ਦਿੰਦੀ ਹੈ ਜਿਨ੍ਹਾਂ ਦੇ ਚਿੱਟੇ ਰੰਗ ਉੱਤੇ ਭੂਰੀਆਂ ਲਾਈਨਾਂ ਹੁੰਦੀਆਂ ਹਨ। ਮਾਦਾ ਪਨਚੀਰਾ  ਜ਼ਿਆਦਾ ਠੰਢੇ ਵੇਲੇ ਆਲ੍ਹਣੇ ਵਿੱਚ ਆਂਡਿਆਂ ਉੱਤੇ  ਬੈਠਦੀ ਹੈ ਅਤੇ ਅਕਸਰ ਦਿਨ ਦੇ ਗਰਮ  ਮੌਸਮ ਦੌਰਾਨ ਆਲ੍ਹਣੇ ਤੋਂ ਦੂਰ ਰਹਿੰਦੀ ਹੈ।
ਆਂਡਿਆਂ ਵਿੱਚੋਂ ਬੱਚੇ 21 ਤੋਂ 30  ਦਿਨ ਦੇ ਅੰਦਰ ਨਿਕਲ ਆਉਂਦੇ ਹਨ। ਪਨਚੀਰੇ ਦੇ ਬੱਚੇ  ਸਲੇਟੀ/ਭੂਰੇ ਰੰਗ ਦੇ ਹੁੰਦੇ ਹਨ ਜਿਨ੍ਹਾਂ ਦੀ ਧੌਣ ਦੇ ਥੱਲੇ ਮੋਢਿਆਂ ਉੱਪਰ ਪੀਲੀ ਕਿਨਾਰੀ ਹੁੰਦੀ ਹੈ। ਪਨਚੀਰੇ ਦੇ ਬੱਚਿਆਂ ਨੇ 35-42 ਦਿਨਾਂ ਤੋਂ ਬਾਅਦ ਉੱਡਣਾ ਹੁੰਦਾ ਹੈ। ਉਨ੍ਹਾਂ ਦੀ ਚੁੰਝ ਦਾ ਹੇਠਲਾ ਹਿੱਸਾ ਲੰਬਾ ਹੋ ਜਾਂਦਾ ਹੈ। ਇਨ੍ਹਾਂ ਦਾ ਜੀਵਨ ਕਾਲ 15 ਤੋਂ 20 ਸਾਲ ਹੁੰਦਾ ਹੈ। ਇਸਨੂੰ ਅੰਤਰਰਾਸ਼ਟਰੀ ਯੂਨੀਅਨ ਫਾਰ ਨੇਚਰ ਕੰਜ਼ਰਵੇਸ਼ਨ ਨੇ ਇੱਕ ਲੁਪਤ ਹੋ ਰਹੀ ਜਾਤੀ ਐਲਾਨਿਆ ਹੈ। ਭਾਰਤ ਸਰਕਾਰ ਨੇ ਤਾਂ ਪਹਿਲਾਂ ਹੀ ਜੰਗਲੀ ਜੀਵ (ਸੁਰੱਖਿਆ) ਐਕਟ,1972 ਅਧੀਨ ਇਨ੍ਹਾਂ ਨੂੰ ਸੰਪੂਰਨ ਸੁਰੱਖਿਆ ਦਿੱਤੀ ਹੈ ਅਤੇ ਇਸਨੂੰ ਐਕਟ ਦੇ ਸ਼ਡਿੳੂਲ ਚਾਰ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ।
ਪਨਚੀਰੇ ਦੇ ਆਲ੍ਹਣੇ ਚੰਬਲ ਨਦੀ ਅਤੇ ਉੜੀਸਾ ਦੇ ਖੇਤਰ ਵਿੱਚ ਵੇਖਣ ਨੂੰ ਮਿਲੇ ਹਨ। ਹਰੀਕੇ ਵਿੱਚ ਇਨ੍ਹਾਂ ਦੇ ਪਰਵਾਸ ਦੀ ਗਿਣਤੀ ਘਟਦੀ ਜਾ ਰਹੀ ਹੈ। ਮਨੁੱਖ ਵੱਲੋਂ ਇਨ੍ਹਾਂ ਦੁਰਲੱਭ ਪੰਛੀਆਂ ਦੇ ਘਟਾਏ ਜਾ ਰਹੇ ਵਾਸ ਕਾਰਨ ਅਤੇ ਖ਼ਰਾਬ ਪੌਣ ਪਾਣੀ ਕਾਰਨ ਇਨ੍ਹਾਂ ਦੀਆਂ ਦੁਰਲੱਭ ਜਾਤੀਆਂ ਨੂੰ ਬਚਾਉਣ ਲਈ ਮਨੁੱਖ ਨੂੰ ਅੱਗੇ ਆਉਣ ਦੀ ਲੋੜ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਬਾਲ ਜਗਤ ਵਿੱਚ ਹੋਰ
ਕੁਦਰਤ ਦੀ ਖ਼ੂਬਸੂਰਤ ਰਚਨਾ ਵੀਰ ਵਹੁਟੀ

ਬਰਸਾਤ ਦੇ ਮੌਸਮ ਵਿੱਚ ਚੀਜ ਵਹੁਟੀ ਨਾਂ ਦਾ ਕੀੜਾ ਆਮ ਵੇਖਣ ਨੂੰ ਮਿਲਦਾ ਹੈ। ਕਈ ਥਾਵਾਂ ’ਤੇ ਇਸ ਨੂੰ ਵੀਰ ਵਹੁਟੀ ਵੀ ਕਿਹਾ ਜਾਂਦਾ ਹੈ। ਇਸਨੂੰ ਹਿੰਦੀ ਵਿੱਚ ‘ਲਾਲ ਗਾਇ’ ਜਾਂ ‘ਗੋਕੁਲ ਗਾਇ’ ਕਿਹਾ ਜਾਂਦਾ ਹੈ। ਅੰਗਰੇਜ਼ੀ ਵਿੱਚ ਇਸ ਨੂੰ ‘ਰੈੱਡ ਵੈਲਵਟ ਮਾਈਟ’ ਵਜੋਂ ਜਾਣਿਆ ਜਾਂਦਾ ਹੈ। ਇਨ੍ਹਾਂ ਦੀਆਂ 45000 ਤੋਂ ਵੀ ਵੱਧ ਕਿਸਮਾਂ ਹਨ। ਇਹ ਲਾਲ ਮਖਮਲੀ, ਚਮਕੀਲੇ, ਲਾਲ ਰੰਗ ਲਈ ਜਾਣੇ ਜਾਂਦੇ ਹਨ। ਚੀਜ ਵਹੁਟੀ ਮਿੱਟੀ ਵਿੱਚ 33 ਫੁੱਟ ਦੀ ਡੂੰਘਾਈ ਤਕ ਚਲੇ ਜਾਂਦੀ ਹੈ

ਬਾਲ ਕਿਆਰੀ - ਨਿਓਲਾ

ਖੁੱਲ੍ਹੇ ਖੇਤੀਂ ਸੁੰਨੇ ਥਾਵੀਂ
ਨਦੀ ਨਾਲਿਆਂ ਲਾਗੇ ਰਹਿੰਦਾ
ਨਿੱਕੇ ਪੌਚਿਆਂ ਨਾਲ ਨਿਓਲਾ
ਡੂੰਘੀਆਂ ਖੁੱਡਾਂ ਪੁੱਟ ਲੈਂਦਾ।

ਤਿੱਖੀ ਆਵਾਜ਼ ਵਾਲੀ ਪੀਲੀ ਟਟੀਹਰੀ

ਪੀਲੀ ਟਟੀਹਰੀ ਆਮ ਤੌਰ ’ਤੇ ਭਾਰਤੀ ਉਪ-ਮਹਾਂਦੀਪ ਵਿੱਚ ਪਾਈ ਜਾਂਦੀ ਹੈ। ਇਹ ਸੁੱਕੇ ਮੈਦਾਨਾਂ ਵਿੱਚ  ਟੋਭਿਆਂ ਅਤੇ ਤਲਾਬਾਂ ਆਦਿ ਦੇ ਨੇੜੇ ਘੁੰਮਦੀ ਵੇਖੀ ਜਾ ਸਕਦੀ ਹੈ। ਇਸ ਨੂੰ ਹਿੰਦੀ ਵਿੱਚ ਜਿਰਦੀ ਅਤੇ ਪੰਜਾਬੀ ਵਿੱਚ ਪੀਲੀ ਟਟੀਹਰੀ ਕਹਿੰਦੇ ਹਨ। ਇਹ ਤਿੱਖੀ ਆਵਾਜ਼ ਅਤੇ ਤੇਜ਼ ਉਡਾਣ ਲਈ ਪ੍ਰਸਿੱਧ ਹੈ, ਪਰ ਇਹ ਪਰਵਾਸ ਨਹੀਂ ਕਰਦੀ। ਬਾਕੀ ਦੀਆਂ ਹੋਰ ਟਟੀਹਰੀਆਂ ਅਤੇ ਮਰਵਾ (ਪਲੋਵਰ) ਦੀ ਤਰ੍ਹਾਂ ਇਹ ਜ਼ਮੀਨ ’ਤੇ ਰਹਿਣ ਤੇ ਆਂਡੇ ਦੇਣ ਵਾਲੇ ਪੰਛੀਆਂ ਵਿੱਚ ਆਉਂਦੀ ਹੈ।

ਸੇਵਾ ਦਾ ਫ਼ਲ -ਬਾਲ ਕਹਾਣੀ

ਪੁਰਾਣੇ ਵੇਲੇ ਦੀ ਗੱਲ ਹੈ। ਇੱਕ ਦੇਸ਼ ਵਿੱਚ ਧਨਾਨੰਦ ਨਾਂ ਦਾ ਰਾਜਾ ਰਾਜ ਕਰਦਾ ਸੀ। ਉਸਦੇ ਰਾਜ ਅੰਦਰ ਲੋਕ ਖ਼ੁਸ਼ ਅਤੇ ਸੁਖੀ ਸਨ। ਰਾਜਾ ਆਪ ਪਰਜਾ ਦੀ ਭਲਾਈ ਵਿੱਚ ਪੂਰੀ ਦਿਲਚਸਪੀ ਲੈਂਦਾ ਸੀ, ਜਿਸ ਕਰਕੇ ਲੋਕ ਰਾਜੇ ਦਾ ਬਹੁਤ ਸਤਿਕਾਰ ਕਰਦੇ ਸਨ।

ਚਾਲਾਕ ਚੂਹਾ - ਬਾਲ ਕਹਾਣੀ

ਇੱਕ ਜੰਗਲ ਵਿੱਚ ਸਾਰੇ ਜਾਨਵਰ ਮਿਲ ਜੁਲ ਕੇ ਰਹਿੰਦੇ ਸਨ। ਬਿੱਲੀ ਕੋਲ ਬਹੁਤ ਜ਼ਮੀਨ ਸੀ, ਪਰ ਉਹ ਬੁੱਢੀ ਹੋਣ ਕਾਰਨ ਕੋਈ ਫ਼ਸਲ ਨਹੀਂ ਉਗਾ ਸਕਦੀ ਸੀ। ਇਸ ਕਰਕੇ ਉਸਨੇ ਫੈ਼ਸਲਾ ਕੀਤਾ ਕਿ ਕਿਉਂ ਨਾ ਇਸ ਵਾਰ ਜ਼ਮੀਨ ਹਿੱਸੇ ’ਤੇ ਦੇ ਦਿੱਤੀ ਜਾਵੇ। ਇਸ ਲਈ ਉਸਨੂੰ ਵੀ ਕਾਫ਼ੀ ਫ਼ਸਲ ਆ ਜਾਏਗੀ ਤੇ ਹਿੱਸੇ ’ਤੇ ਕੰਮ ਕਰਨ ਵਾਲੇ ਨੂੰ ਵੀ। ਇਹ ਸੋਚ ਕੇ ਉਸਨੇ ਇਹ ਗੱਲ ਜੰਗਲ ਦੇ ਬਾਕੀ ਜਾਨਵਰਾਂ ਕੋਲ ਕੀਤੀ। ਸਾਰੇ ਜਾਨਵਰਾਂ ਨੂੰ ਬਿੱਲੀ ਦੀ ਇਹ ਸਲਾਹ ਕਾਫ਼ੀ ਚੰਗੀ ਲੱਗੀ।

ਸੋਹਣਾ ਸੁਨੱਖਾ ਪੰਛੀ ਹਰੀਅਲ

ਹਰੀਅਲ  ਇੱਕ ਸੋਹਣਾ ਸੁਨੱਖਾ ਤੇ ਸ਼ਰਮੀਲਾ ਪੰਛੀ ਹੈ ਜੋ ਕਬੂਤਰ ਦੇ  ਪਰਿਵਾਰ ਵਿੱਚੋਂ  ਹੈ। ਇਹ ਆਮ ਤੌਰ ’ਤੇ ਦਸ ਤੋਂ ਵੀਹ ਤਕ ਦੇ ਝੁੰਡਾਂ ਵਿੱਚ ਵੇਖਣ ਨੂੰ ਮਿਲਦਾ ਹੈ, ਪਰ ਕਈ ਵਾਰੀ  ਥੋੜ੍ਹੇ ਪੰਛੀ ਵੀ ਦਿਖਾਈ  ਦਿੰਦੇ ਹਨ। ਜ਼ਮੀਨ ’ਤੇ ਇਨ੍ਹਾਂ ਨੂੰ ਬਹੁਤ ਘੱਟ ਵੇਖਿਆ  ਜਾਂਦਾ ਹੈ। ਕਈ ਬਾਰ ਤਾਂ ਹਰੇ-ਭਰੇ ਰੁੱਖਾਂ ਦੇ ਪੱਤਿਆਂ ਵਿੱਚ ਬੈਠੇ ਹਰੀਅਲਾਂ ਨੂੰ ਇੱਕ ਨਜ਼ਰ ਵਿੱਚ ਪਛਾਣਨਾ ਔਖਾ ਹੋ ਜਾਂਦਾ ਹੈ ਕਿ ਕਿਹੜੇ ਪੱਤੇ ਹਨ  ਤੇ ਕਿਹੜੇ ਹਰੀਅਲ।
ਇਸਨੂੰ ਅੰਗਰੇਜ਼ੀ ਵਿੱਚ ‘ਗਰੀਨ ਪਿਜਨ’ ਕਿਹਾ ਜਾਂਦਾ ਹੈ। ਇਸਦੇ ਸਰੀਰ ਦਾ ਆਕਾਰ 29 ਤੋਂ 33 ਸੈਂਟੀਮੀਟਰ ਹੁੰਦਾ ਹੈ।

ਬਾਲ ਕਿਆਰੀ - ਛੁੱਟੀਆਂ ਮੁੱਕੀਆਂ ਵਰਖਾ ਆਈ

ਛੁੱਟੀਆਂ ਮੁੱਕੀਆਂ, ਆਈ ਜੁਲਾਈ,
ਵਰਖਾ ਬੀਬੀ ਨਾਲ ਲਿਆਈ।
ਅਰਬ ਸਾਗਰ ’ਚੋਂ ਪੌਣਾਂ ਆਉਣ,
ਪਾਣੀ ਭਰੀਆਂ, ਮੀਂਹ ਬਰਸਾਉਣ।

ਸ਼ੇਰ ਦੀ ਪੂਛ ਵਾਲਾ ਬਾਂਦਰ

ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਅੱਜ ਦੇਸ਼  ਵਿੱਚ ਬਹੁਤ ਘੱਟ ਮਿਲਣ ਵਾਲੇ ਜੰਗਲੀ ਜਾਨਵਰਾਂ ਵਿੱਚੋਂ ਇੱਕ ਹੈ। ਇਸ ਬਾਂਦਰ ਦੀ ਸ਼ਕਲ ਸ਼ੇਰ ਨਾਲ ਮਿਲਦੀ ਹੈ ਤੇ ਪੂਛ ਵੀ ਸ਼ੇਰ ਵਰਗੀ ਹੋਣ ਕਰਕੇ ਇਸ ਨੂੰ ਸ਼ੇਰ ਦੀ ਪੂਛ ਵਾਲਾ ਬਾਂਦਰ ਜਾਂ ‘ਲਾਇਨ ਟੇਲਡ ਮੈਕਾਕ’ ਕਿਹਾ ਜਾਂਦਾ ਹੈ। ਇਹ ਸਥਾਨਕ ਤੌਰ ’ਤੇ ਭਾਰਤ ਵਿੱਚ ਮਿਲਣ ਵਾਲਾ ਜੰਗਲੀ ਜਾਨਵਰ ਹੈ। ਇਹ ਦੱਖਣ-ਪੱਛਮੀ ਭਾਰਤ ਵਿੱਚ ਪੱਛਮੀ ਘਾਟ ਦੇ ਨਾਲ ਲੱਗਦੇ ਰਾਜਾਂ ਕੇਰਲਾ, ਤਾਮਿਲ ਨਾਡੂ ਅਤੇ ਕਰਨਾਟਕ ਦੇ ਜੰਗਲੀ ਖੇਤਰਾਂ ਵਿੱਚ ਮਿਲਦਾ ਹੈ। ਇਹ ਪੱਛਮੀ ਘਾਟ ਦੇ ਸਭ ਤੋਂ ਵੱਧ ਖ਼ਤਰੇ ਹੇਠਾਂ ਆਉਣ ਵਾਲੇ ਬਾਂਦਰਾਂ ਵਿੱਚੋਂ ਹੈ।

ਮਨੁੱਖੀ ਦਿਮਾਗ਼ ਦਾ ਵਿਕਾਸ ਕਿਵੇਂ ਹੁੰਦਾ ਹੈ?

ਬੱਚਿਓ! ਮਨੁੱਖੀ ਦਿਮਾਗ਼ ਦਾ ਔਸਤ ਭਾਰ 1450 ਗ੍ਰਾਮ ਹੁੰਦਾ ਹੈ। ਅੰਡੇ ਅਤੇ ਸ਼ੁਕਰਾਣੂ ਤੋਂ ਭਰੂਣ ਬਣਦਾ ਹੈ। ਭਰੂਣ ਆਪਣੇ ਜੀਵਨ ਦੇ 21 ਤੋਂ 28 ਦਿਨਾਂ ਵਿੱਚ ਦਿਮਾਗ਼ ਦੀ ਮੁੱਢਲੀ ਬਣਤਰ ਬਣਾਉਂਦਾ ਹੈ। ਭਰੂਣ ਦੇ ਲੰਬਾਈ ਵਾਲੇ ਪਾਸੇ ’ਤੇ ਇੱਕ ਖਾਈ ਹੁੰਦੀ ਹੈ। ਇਹ ਖਾਈ ਇੱਕ ਬੇਲਣਕਾਰ ਟਿਊਬ ਬਣਾਉਂਦੀ ਹੈ। ਜਿਸ ਨੂੰ ਨਿਊਰਲ ਟਿਊਬ ਕਹਿੰਦੇ ਹਨ। ਇਸ ਟਿਊਬ ਦੇ ਸਾਹਮਣੇ ਵਾਲੇ ਪਾਸੇ ਤੋਂ ਦਿਮਾਗ਼ ਬਣਦਾ ਹੈ। ਲੰਬੀ ਟਿਊਬ ਸੁਖਮਨਾ ਨਾੜੀ ਬਣਾਉਂਦੀ ਹੈ। ਟਿਊਬ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਤਿੰਨ ਵੱਡੇ ਖੇਤਰ ਅਗਲਾ ਦਿਮਾਗ਼, ਮੱਧ ਦਿਮਾਗ਼ ਅਤੇ ਪਿਛਲਾ ਦਿਮਾਗ਼ ਬਣਦੇ ਹਨ। ਨਿਊਰਲ ਟਿਊਬ ਗਲਿਅਲ ਸੈੱਲ ਵੀ ਬਣਾਉਂਦੀ ਹੈ। ਇਹ ਸੈੱਲ ਦਿਮਾਗ਼ੀ ਸੈੱਲਾਂ ਨੂੰ ਸਹਾਰਾ ਦਿੰਦੇ ਹਨ।

ਸਿਆਣੀ ਬੁਲਬੁਲ -ਬਾਲ ਕਹਾਣੀ

ਮਨਸੁਖ ਸ਼ਹਿਰ ਦੀ ਨੌਕਰੀ ਛੱਡ ਕੇ ਆਪਣੇ ਪਿੰਡ ਮੁੜ ਆਇਆ ਸੀ। ਪਿੰਡ ਵਿੱਚ ਵਾਹੀ ਲਈ ਉਸ ਕੋਲ ਕਾਫ਼ੀ ਜ਼ਮੀਨ ਸੀ। ਲੋਕ ਉਸਨੂੰ ਚੰਗਾ ਸ਼ਿਕਾਰੀ ਸਮਝਦੇ ਸਨ। ਪਿੰਡ ਤੋਂ ਥੋੜ੍ਹੀ ਦੂਰੀ ’ਤੇ ਇੱਕ ਵੱਡਾ ਜੰਗਲ ਸੀ। ਉਹ ਅਕਸਰ ਉੱਥੇ ਸ਼ਿਕਾਰ ਖੇਡਣ ਜਾਂਦਾ ਸੀ। ਪਰ ਇੱਕ ਦਿਨ ਉਸਨੂੰ ਜੰਗਲ ਵਿੱਚ ਸ਼ਿਕਾਰ ਖੇਡਦਿਆਂ ਸ਼ਾਮ ਹੋ ਗਈ ਤੇ ਇੱਕ ਵੀ ਸ਼ਿਕਾਰ ਹੱਥ ਨਾ ਲੱਗਿਆ। ਉਹ ਬਹੁਤ ਥੱਕ ਗਿਆ ਸੀ। ਇਸ ਦੌਰਾਨ ਉਸ ਨੂੰ ਨੇੜੇ ਦੇ ਰੁੱਖ ਦੇ ਸਿਖਰ ’ਤੇ ਇੱਕ ਬੁਲਬੁਲ ਨਜ਼ਰ ਆਈ। ਮਨਸੁਖ ਨੇ ਆਪਣੀ ਗੁਲੇਲ ਨਾਲ ਉਸ ’ਤੇ ਨਿਸ਼ਾਨਾ ਲਗਾਉਣ ਦੀ ਵਿਉਂਤ ਬਣਾਈ।

ਕੀ ਸੁਨਹਿਰੀ ਲੰਗੂਰ ਲੋਪ ਹੋਣ ਵਾਲਾ ਹੈ?

ਸੁਨਹਿਰੀ ਲੰਗੂਰ ਨੂੰ ਹਿਮਾਲਿਆ ਦੇ ਲੋਕਾਂ ਵੱਲੋਂ  ਪਵਿੱਤਰ ਮੰਨਿਆ ਜਾਂਦਾ ਹੈ। ਇਸਨੂੰ ਸਭ ਤੋਂ ਪਹਿਲਾਂ ਪ੍ਰਕਿਰਤੀਵਾਦੀ ਈ.ਪੀ. ਵੱਲੋਂ ਸਾਲ 1955 ਵਿੱਚ ਆਸਾਮ-ਭੁਟਾਨ ਦੀ ਸਰਹੱਦ ਤੋਂ ਇੱਕ ਨਵੀਂ ਕਿਸਮ ਵਜੋਂ ਲੱਭਿਆ ਗਿਆ ਸੀ। ਇਨ੍ਹਾਂ ਦੀ ਘਟਦੀ ਆਬਾਦੀ ਨੂੰ ਗੰਭੀਰਤਾ ਨਾਲ ਵੇਖਦੇ ਹੋਏ ਅੰਤਰਰਾਸ਼ਟਰੀ ਪੱਧਰ ’ਤੇ ਆਈ.ਯੂ.ਸੀ. ਐੱਨ. ਵੱਲੋਂ ਇਸਦੀ ਸੁਰੱਖਿਆ ਲਈ ਇਸਨੂੰ ਰੈੱਡ ਲਿਸਟ ਵਿੱਚ ਬਤੌਰ ਖ਼ਤਰੇ ਦੇ ਨਿਸ਼ਾਨ ਹੇਠਾਂ ਦੀ ਨਸਲ ਵਜੋਂ ਐਲਾਨਿਆ ਗਿਆ ਹੈ ਕਿਉਂਕਿ ਇਸ ਤਰ੍ਹਾਂ ਦੀ ਕਿਸਮ ਦਾ ਬਚਾਓ ਅਸੰਭਵ ਹੈ। ਉਨ੍ਹਾਂ ਦੀ ਸੰਖਿਆ ਨਾਜ਼ੁਕ ਪੱਧਰ ਤਕ ਘਟ ਚੁੱਕੀ ਹੈ ਜਿਨ੍ਹਾਂ ਨੂੰ ਸੁਰੱਖਿਆ ਦੀ ਲੋੜ ਹੈ।

ਲਾਈਲੱਗ ਸ਼ੇਰ - ਬਾਲ-ਕਹਾਣੀ

ਜੰਗਲ ਵਿੱਚ ਇੱਕ ਸ਼ੇਰ ਰਹਿੰਦਾ ਸੀ। ਉਸਦਾ ਆਪਣਾ ਨਿਸ਼ਚਿਤ ਇਲਾਕਾ ਸੀ। ਇਸ ਇਲਾਕੇ ਵਿੱਚ ਉਹ ਕਿਸੇ ਦੂਸਰੇ ਸ਼ੇਰ ਨੂੰ ਵੜਨ ਨਹੀਂ ਦਿੰਦਾ ਸੀ। ਜੰਗਲ ਵਿੱਚ ਹੋਰ ਜਾਨਵਰ ਵੀ ਰਹਿੰਦੇ ਸਨ। ਉਸਨੂੰ ਜਦੋਂ ਭੋਜਨ ਦੀ ਲੋੜ ਹੁੰਦੀ ਤਾਂ ਉਹ ਆਪਣੇ ਮਨਚਾਹੇ ਜਾਨਵਰ ਦਾ ਸ਼ਿਕਾਰ ਕਰ ਲੈਂਦਾ। ਇੱਥੇ ਇੱਕ ਸੋਹਣਾ ਮੋਰ ਵੀ ਰਹਿੰਦਾ ਸੀ। ਮੋਰ ਅਤੇ ਉਸਦੀ ਪਤਨੀ ਜੰਗਲ ਵਿਚਲੇ ਰੁੱਖਾਂ ਦੇ ਪੱਤੇ, ਫਲ਼ ਅਤੇ  ਬੀਜ ਆਦਿ ਖਾ ਕੇ ਆਪਣਾ ਢਿੱਡ ਭਰ ਲੈਂਦੇ।
ਇੱਕ ਦਿਨ ਮੀਂਹ ਪੈ ਕੇ ਹਟਿਆ ਸੀ।

ਦਿਨ ਵਿੱਚ ਲੁਕਣ ਵਾਲਾ ਗਿੱਦਡ਼

ਗਿੱਦੜ  ਇੱਕ ਇਹੋ ਜਿਹਾ ਜੰਗਲੀ ਜਾਨਵਰ ਹੈ ਜਿਸਨੂੰ  ਹਰ ਕੋਈ ਡਰਪੋਕ ਮੰਨਦਾ ਹੈ। ਅਕਸਰ ਕਹਿੰਦੇ ਸੁਣਿਆ ਹੈ ‘ਵੇਖਿਆ ਗਿੱਦੜ ਵਾਂਗ ਭੱਜ ਗਿਆ।’ ਗਿੱਦੜ ਰਾਤ ਨੂੰ ਮਿਲਣ ਵਾਲਾ ਜੰਗਲੀ ਜਾਨਵਰ ਹੈ ਜੋ ਆਮ ਕਰਕੇ ਦਿਨ ਵੇਲੇ ਝਾੜੀਆਂ ਦੇ ਝੁੰਡਾਂ ਵਿੱਚ ਆਪਣੇ ਆਪ ਨੂੰ ਲੁਕਾ ਕੇ ਰੱਖਦਾ ਹੈ ਅਤੇ ਸ਼ਾਮ ਨੂੰ ਸ਼ਿਕਾਰ ਕਰਨ ਲਈ ਬਾਹਰ ਨਿਕਲਦਾ ਹੈ। ਉਹ ਇਕੱਲੇ, ਜੋੜਿਆਂ ਵਿੱਚ ਤੇ ਜੁੰਡਲੀ ਵਿੱਚ ਵੀ ਰਹਿੰਦੇ ਹਨ। ਉਨ੍ਹਾਂ ਨੂੰ ਜੋ ਵੀ ਛੋਟੇ

ਬਨਾਰਸ ਦਾ ਠੱਗ

ਅੱਜ ਫਿਰ ਠੰਢ ਬੜੀ ਪੈ ਰਹੀ ਸੀ। ਜੈਸਲੀਨ ਅਤੇ ਯਸ਼ਵੀਰ ਪਹਿਲਾਂ ਤਾਂ ਬੜੀ ਦੇਰ ਤਕ ਬਾਹਰ ਖੇਡਦੇ ਰਹੇ, ਪਰ ਜਦੋਂ ਉਨ੍ਹਾਂ ਦੀ ਮੰਮੀ ਨੇ ਆਵਾਜ਼ ਦੇ ਕੇ ਕਿਹਾ, ‘ਬੱਚਿਓ ! ਅੱਜ ਬਹੁਤ ਠੰਢ ਹੈ, ਛੇਤੀ ਨਾਲ ਰੋਟੀ ਖਾ ਕੇ ਰਜਾਈ ਵਿੱਚ ਵੜ ਜਾਓ। ਬੱਚਿਆਂ ਨੇ ਅੰਦਰ ਆ ਕੇ ਜਲਦੀ ਜਲਦੀ ਰੋਟੀ ਖਾਧੀ ਅਤੇ ਫਿਰ ਦਾਦਾ ਜੀ ਦੀ ਰਜਾਈ ਵਿੱਚ ਜਾ ਵੜੇ।

ਮਿੱਤਰ ਕੀੜਾ : ਲਾਲ ਭੂੰਡ

ਕਈ ਦੇਸ਼ਾਂ ਵਿੱਚ ਮਿਲਣ ਵਾਲਾ ਲਾਲ ਭੂੰਡ  (ਲੇਡੀ ਬਗ) ਨਾਂ ਦਾ ਕੀੜਾ ਘਰ ਵਿੱਚ ਕਿਸਮਤ ਲਿਆਉਣ ਵਾਲਾ ਜੀਵ  ਮੰਨਿਆ ਜਾਂਦਾ ਹੈ। ਫੇਂਗ ਸ਼ੂਈ ਵਿੱਚ ਵੀ ਇਸਨੂੰ ਸ਼ੁਭ ਮੰਨਿਆ  ਜਾਂਦਾ ਹੈ। ਕਿਸਾਨਾਂ ਲਈ ਇਸਨੂੰ ਚੰਗਾ ਕੀੜਾ ਸਮਝਿਆ ਜਾਂਦਾ ਹੈ ਕਿਉਂਕਿ ਇਹ ਫ਼ਸਲਾਂ ਜਾਂ ਪੌਦਿਆਂ ਨੂੰ  ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਨੂੰ ਖਾਂਦਾ ਹੈ। ਇਹ  ਪੂਰੀ ਉਮਰ ਵਿੱਚ ਲਗਪਗ 5 ਹਜ਼ਾਰ ਕੀੜੇ  ਖਾ ਜਾਂਦਾ ਹੈ। ਲਾਲ ਭੂੰਡ ਦੀਆਂ ਸਾਰੇ ਸੰਸਾਰ ਵਿੱਚ  5 ਹਜ਼ਾਰ ਕਿਸਮਾਂ ਪਾਈਆਂ ਜਾਂਦੀਆਂ ਹਨ। ਉੱਤਰੀ ਅਮਰੀਕਾ ਵਿੱਚ ਲਗਪਗ 450 ਤੋਂ ਵੀ ਵੱਧ ਕਿਸਮਾਂ ਪਾਈਆਂ  ਜਾਂਦੀਆਂ ਹਨ। ਇਹ ਛੋਟੇ  ਕੀੜੇ ਇੱਕ ਸੈਂਟੀਮੀਟਰ ਤਕ ਲੰਬੇ ਹੋ ਸਕਦੇ ਹਨ।

ਬਾਲ ਕਿਆਰੀ - ਸਰਦੀ

ਸਰਦੀ ਆਈ, ਸਰਦੀ ਆਈ,
ਪਾਓ ਸਵੈਟਰ ਕੋਟੀਆਂ ਭਾਈ।
ਠੰਢੀ ਠੰਢੀ ’ਵਾ ਪਈ ਵਗੇ,
ਨਿੱਘੀ ਧੁੱਪ ਹੁਣ ਚੰਗੀ ਲੱਗੇ।

ਜੀਵ ਸੰਸਾਰ - ਕੀੜੀ

ਰੇਗਿਸਤਾਨ ’ਚ ਜੰਗਲ ਬੇਲੇ
ਪਹਾੜਾਂ ’ਤੇ ਮੇਰਾ ਘਰ
ਪਿੰਡਾਂ ਸ਼ਹਿਰਾਂ ਵਿੱਚ ਘੁੰਮਦੀ
ਹਾਂ ਦਰ ਤੋਂ ਦਰ।

ਚੁਗਲਖੋਰ ਬਾਂਦਰ ਬਾਲ ਕਹਾਣੀ

ਇੱਕ ਜੰਗਲ ਵਿੱਚ ਬਹੁਤ ਸਾਰੇ ਜਾਨਵਰ ਰਹਿੰਦੇ ਸਨ। ਜੰਗਲ ਦੇ ਨੇੜੇ ਹੀ ਇੱਕ ਨਦੀ ਵਹਿੰਦੀ ਸੀ। ਸਾਰੇ ਜਾਨਵਰ ਤੇ ਪੰਛੀ ਉੱਥੋਂ ਹੀ ਪਾਣੀ ਪੀਂਦੇ ਸਨ। ਸ਼ੇਰ ਵੀ ਅਕਸਰ ਪਾਣੀ ਪੀਣ ਨਦੀ ’ਤੇ ਆਇਆ ਕਰਦਾ ਸੀ। ਉਸ ਸਮੇਂ ਉਹ ਜੰਗਲ ਦਾ ਰਾਜਾ ਨਹੀਂ ਸੀ।

ਲਾਲਚੀ ਗਿੱਦੜ

ਇੱਕ ਵਾਰ ਇੱਕ ਗਿੱਦੜ ਦੇ ਪੈਰ ਵਿੱਚ ਕੰਡਾ ਚੁਭ ਗਿਆ। ‘ਹਾਏ, ਹਾਏ!’ ਜੰਗਲ ਵਿੱਚ ਤੁਰਿਆ ਜਾਂਦਾ ਉਹ ਚਿਲਾਉਣ ਲੱਗਿਆ, ‘ਹੁਣ ਮੈਂ ਕੀ ਕਰਾਂ? ਹੁਣ ਮੈਂ ਕੀ ਕਰਾਂ?’
ਉਸ ਨੂੰ ਇੱਕ ਬੁੱਢੀ ਔਰਤ ਮਿਲੀ। ‘ਦਾਦੀ ਮਾਂ।’ ਉਸ ਨੇ ਆਖਿਆ, ‘ਮੇਰੇ ਪੈਰ ਵਿੱਚੋਂ ਕੰਡਾ ਕੱਢ ਦਿਓ।’

ਬਾਲ ਕਿਆਰੀ -ਏਕਮ ਦਾ ਜਨਮ ਦਿਨ

ਕਿੰਨਾ ਪਿਆਰਾ ਦਿਨ ਇਹ ਆਇਆ
ਏਕਮ ਦਾ ਜਨਮ ਦਿਨ ਮਨਾਇਆ
ਕੇਕ ਅਸੀਂ ਲਿਆਵਾਂਗੇ
ਏਕਮ ਦਾ ਨਾਮ ਲਿਖਾਵਾਂਗੇ
ਏਕਮ ਦਾ ਕਮਰਾ ਸਜਾਵਾਂਗੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044336
Copyright © 2018, Panjabi Times. All rights reserved. Website Designed by Mozart Infotech