ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

July 15, 2018 02:25 PM

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਇਸ ਦਾ ਅੰਦਾਜ਼ਾ 2016 ਤੋਂ ਇਸ 23 ਜੂਨ ਤੱਕ ਕਾਲੇ ਪੀਲੀਏ (ਹੈਪੇਟਾਈਟਸ ‘ਸੀ’) ਦੇ ਇਲਾਜ ਵਾਸਤੇ 47765 ਮਰੀਜ਼ਾਂ ਤੋਂ ਲੱਗ ਜਾਂਦਾ ਹੈ। ਜ਼ਿਆਦਾ ਪ੍ਰਭਾਵਤ ਇਲਾਕੇ ਦਾ ਵੀ ਪਤਾ ਲੱਗ ਜਾਂਦਾ ਹੈ ਕਿਉਂਕਿ 35847 (75%) ਮਰੀਜ਼ ਮਾਲਵੇ ਦੇ ਨੌਂ ਜ਼ਿਲ੍ਹਿਆਂ ਅਤੇ ਤਰਨਤਾਰਨ ਵਿੱਚੋਂ ਹਨ। ਨਸ਼ਿਆਂ ਦੀ ਰੋਕਥਾਮ ਵਾਸਤੇ, ਇਸ ਤੋਂ ਖਹਿੜਾ ਛੁਡਾਉਣ ਵਾਸਤੇ ਲੋੜ ਹੈ ਨਸ਼ਿਆਂ ਦੇ ਕਾਰਨਾਂ ਬੇਰੁਜ਼ਗਾਰੀ, ਸਮਾਜ ਦਾ ਟੁੱਟਣਾ, ਪਰਿਵਾਰਾਂ ਦਾ ਟੁੱਟਣਾ, ਪ੍ਰਸ਼ਾਸਨ ਵਿੱਚ ਨਿਘਾਰ, ਭ੍ਰਿਸ਼ਟਾਚਾਰ ਤੇ ਬੇਉਮੀਦੀ ਵਰਗੇ ਅਹਿਮ ਪੱਖਾਂ ਨੂੰ ਡੁੰਘਾਈ ਵਿੱਚ ਸਮਝ ਕੇ ਸਿਆਸੀ ਤੇ ਪ੍ਰਸ਼ਾਸਨਿਕ ਵਚਨਬੱਧਤਾ ਨਾਲ ਸਪੱਸ਼ਟ ਨੀਤੀ ਬਣਾਉਣ ਦੀ ਲੋੜ ਹੈ। ਸਿਆਸੀ ਪਾਰਟੀਆਂ ਤੇ ਨੁਮਾਇੰਦੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਜੜ੍ਹ ਵਿੱਚ ਪਏ ਮੂਲ਼ ਕਾਰਨਾਂ ਨੂੰ ਦੂਰ ਕਰਨ ਦੀ ਬਜਾਏ ਪੁਖਤਾ ਤਕਨੀਕ ਤੇ ਸਖਤ ਕਾਨੂੰਨਾਂ ਦੀ ਹੀ ਮੰਗ ਕਰਦੇ ਹਨ, ਜਾਇਦਾਦ ਜ਼ਬਤੀ ਤੋਂ ਬਾਅਦ ਹੁਣ ਸਜ਼ਾ-ਏ-ਮੌਤ ਜਾਂ ਫਿਰ ਨਸ਼ਾ ਖੁੱਲ੍ਹਾ ਕਰਨਾ। ਅਮਰੀਕਾ ਵਰਗੇ ਮੁਲਕ ਵਿੱਚ ਸਖਤ ਕਾਨੂੰਨ, ਚੁਸਤ ਦਰੁਸਤ ਪ੍ਰਸ਼ਾਸਨਿਕ ਮਸ਼ੀਨਰੀ ਅਤੇ ਅਫੀਮੀ ਪਦਾਰਥਾਂ ਦੀ ਬਤੌਰ ਪ੍ਰਸਕਰਿਪਸ਼ਨ ਡਰਗ ਸੌਖੀ ਮਿਲਣ ਦੇ ਬਾਵਜੂਦ ਅਜਿਹੇ ਨਸ਼ਿਆਂ ਦੀ ਸਮੱਸਿਆ ਕਈ ਗੁਣਾ ਗੰਭੀਰ ਹੈ। ਅਸੀਂ ਰੋਗ ਦੀ ਜੜ੍ਹ ਵੱਢਣ ਦੀ ਥਾਂ ਟਾਹਣੀਆਂ ਛਾਂਗ ਕੇ ਕੰਮ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।
ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਜੰਗ: ਇਨ੍ਹਾਂ ਤੱਥਾਂ ਅਤੇ ਰਾਜਸਥਾਨ ਵਿੱਚ ਪੋਸਤ ਦੀ ਖੇਤੀ ਤੇ ਭੁੱਕੀ ਦੇ ਲਾਇਸੈਂਸ ਆਮ ਹੋਣ ਦੇ ਬਾਵਜੂਦ ਉਥੇ ਨਾ ਤਾਂ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੀ ਹੈ ਅਤੇ ਨਾ ਹੀ ਭੁੱਕੀ ਦੀ ਤਸਕਰੀ ਬੰਦ ਹੋਈ ਹੈ। ਪੰਜਾਬ ਵਿੱਚ ਪਿੰਡ ਪਿੰਡ, ਥਾਂ ਥਾਂ ਖੁੱਲ੍ਹੇ ਠੇਕਿਆਂ ਤੋਂ ਸ਼ਰਾਬ ਆਮ ਮਿਲਣ ਦੇ ਬਾਵਜੂਦ ਨਾਜਾਇਜ਼ ਸ਼ਰਾਬ ਵੱਡੀ ਮਾਤਰਾ ਵਿੱਚ ਫੜੀ ਜਾ ਰਹੀ ਹੈ ਤੇ ਜ਼ਹਿਰੀਲੀ ਸ਼ਰਾਬ ਕਾਰਨ ਮੌਤਾਂ ਹੋ ਰਹੀਆਂ ਹਨ। ਸਾਲ 2015 ਤੇ 2016 ਵਿੱਚ ਅਫੀਮ ਤੇ ਭੁੱਕੀ ਦੀਆਂ ਹਰਿਆਣਾ, ਪੰਜਾਬ ਤੇ ਰਾਜਸਥਾਨ ਵਿੱਚ ਫੜੀਆਂ ਖੇਪਾਂ (ਕਿਲੋਗ੍ਰਾਮਾਂ ਵਿੱਚ) ਇਸ ਹਕੀਕਤ ਦੀ ਪੁਸ਼ਟੀ ਕਰਦੀਆਂ ਹਨ। (ਬਕਸੇ ਵਿੱਚ)
ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਅਜੇ ਤਾਂ ਅਫੀਮ, ਭੁੱਕੀ, ਹੈਰੋਇਨ ਆਦਿ ‘ਤੇ ਹੀ ਜ਼ੋਰ ਹੈ। ਹੁਣ ਬੁਪਰੀਨੌਰਫਿਨ ਤੇ ਫੈਂਟਾਨਿਲ ਵੀ ਸ਼ਾਮਲ ਕਰ ਦਿੱਤੇ। ਸ਼ਰਾਬ ਤੇ ਤੰਬਾਕੂ ਜੋ ਸਿਹਤ ਸਮਾਜ ਤੇ ਆਰਥਿਕਤਾ ਵਾਸਤੇ ਬਹੁਤ ਖਤਰਨਾਕ ਹਨ, ਇਨ੍ਹਾਂ ਮੁਹਿੰਮਾਂ ਵਿੱਚ ਸ਼ਾਮਲ ਹੀ ਨਹੀਂ। ਦਰਦ, ਬੇਹੋਸ਼ੀ ਤੇ ਮਾਨਸਿਕ ਰੋਗਾਂ ਦੀਆਂ ਦਵਾਈਆਂ ਕੈਮਿਸਟਾਂ ਦੀਆਂ ਦੁਕਾਨਾਂ ਦੀ ਸੂਚੀ ਵੀ ਜਾਰੀ ਕਰਨ ਤੋਂ ਅਸਮਰੱਥ ਦਵਾ ਕੰਟਰੋਲ ਮਸ਼ੀਨਰੀ ਉਪਰ ਛੱਡ ਦਿੱਤੀਆਂ ਜਿਸ ਉਪਰ ਮਹੀਨਾ ਇਕੱਠਾ ਕਰਨ ਦੇ ਦੋਸ਼ ਆਮ ਚਰਚਾ ਹਨ।
ਹਾਦਸੇ, ਲੜਾਈਆਂ ਤੇ ਜਿਗਰ ਦੀ ਖਰਾਬੀ (ਅਲਕੋਹਲਿਕ ਸਿਰਹੋਸਿਸ) ਕਰਕੇ ਸ਼ਰਾਬ ਅਣਗਿਣਤ ਮੌਤਾਂ ਦਾ ਕਾਰਨ ਹੈ। ਤੰਬਾਕੂ ਨਾਲ ਸਾਹ, ਦਿਲ , ਖੂਨ ਦੀਆਂ ਨਾੜੀਆਂ, ਨਜ਼ਰ ਦੀ ਕਮਜ਼ੋਰੀ, ਮੂੰਹ, ਜੀਭ, ਜਬਾੜੇ, ਸਾਹ ਦੀ ਨਾਲੀ, ਫੇਫੜੇ ਤੇ ਮਸਾਨੇ ਦੇ ਕੈਂਸਰ ਦੇ ਰੋਗ ਲੱਗ ਜਾਂਦੇ ਹਨ। ਨਾਜਾਇਜ ਸ਼ਰਾਬ ਆਮ ਹੈ। ਪੁਲੀਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿੱਚ ਸ਼ਰਾਬ ਦੇਸੀ 26070 ਲਿਟਰ, ਸ਼ਰਾਬ ਅੰਗਰੇਜ਼ੀ 5415 ਲਿਟਰ, ਘਰ ਦੀ 2415 ਲਿਟਰ ਤੇ ਲਾਹਣ 770 ਲਿਟਰ ਫੜਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਾਬ ਦੇ ਨਸ਼ੇ ਬਾਬਤ ਦਰਜ ਹੈ: ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹਿ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਗੁਰੂ ਗੋਬਿੰਦ ਸਿੰਘ ਜੀ ਵੱਲੋਂ 52 ਰਹਿਤਾਂ ਵਿੱਚ ਤੰਬਾਕੂ ਅਤੇ ਸ਼ਰਾਬ ਪੀਣ ਨੂੰ ਵਰਜਣ ਦੇ ਬਾਵਜੂਦ ਨਸ਼ਿਆਂ ਵਿਰੋਧੀ ਮੁਹਿੰਮ ਦੀ ਚਰਚਾ ਵਿੱਚ ਸਾਰਾ ਜ਼ੋਰ ਅਫੀਮ ਪਦਾਰਥਾਂ ਉਪਰ ਹੈ ਜਦਕਿ ਪੀਜੀਆਈ ਚੰਡੀਗੜ੍ਹ ਦੀ ਰਿਪੋਰਟ ਅਨੁਸਾਰ, ਪੰਜਾਬ ਵਿੱਚ ਅਫੀਮ ਦੇ 2.7 ਲੱਖ, ਸ਼ਰਾਬ ਦੇ 22 ਲੱਖ ਤੇ ਤੰਬਾਕੂ ਦੇ 16 ਲੱਖ ਨਸ਼ੇੜੀ ਹਨ। ਹਰ ਛੇਵਾਂ ਸ਼ਖ਼ਸ ਨਸ਼ੇੜੀ ਹੈ, 1980-81 ਤੋਂ 2017-18 ਤੱਕ ਸ਼ਰਾਬ ਦਾ ਕੋਟਾ 2.76 ਕਰੋੜ ਤੋਂ ਸਾਢੇ ਛੇ ਗੁਣਾ ਵਧਾ ਕੇ 18.35 ਕਰੋੜ ਪਰੂਫ ਲਿਟਰ ਕਰ ਦਿੱਤਾ ਗਿਆ ਤੇ ਠੇਕਿਆਂ ਦੀ ਨਿਲਾਮੀ ਤੋਂ 90.72 ਕਰੋੜ ਰੁਪਏ ਤੋਂ ਵੱਧਕੇ 5440 ਕਰੋੜ ‘ਤੇ ਪਹੁੰਚ ਗਈ।
ਵਿਗਿਆਨਕ ਖੋਜਾਂ ਅਨੁਸਾਰ ਨਸ਼ੇੜੀ ਬੁਪਰੀਨੌਰਫਿਨ ਦੀਆਂ ਨਸ਼ਾ ਛਡਾਊ ਗੋਲੀਆਂ ਪੀਹ ਕੇ, ਘੋਲ ਕੇ, ਕਪੜ-ਛਾਣ ਕਰਕੇ ਟੀਕੇ ਲਾਉਂਦੇ ਹਨ। ਬੁਪਰੀਨੌਰਫਿਨ ਤੇ ਨੈਲੌਕਸੋਨ ਦਾ ਜੁਜ ਸਬਔਕਸੋਨ ਵੀ ਇਸੇ ਤਰ੍ਹਾਂ ਵਰਤਿਆ ਜਾਂਦਾ ਹੈ। ਏਡੀਜੀਪੀ ਹਰਪ੍ਰੀਤ ਸਿੱਧੂ ਨੇ ਕਿਹਾ ਹੈ ਕਿ ‘ਕੱਟ’ ਨਾਲ ਮੌਤਾਂ ਹੋ ਰਹੀਆਂ ਹਨ। ਨਸ਼ੀਲੇ ਪਦਾਰਥਾਂ ਹੈਰੋਇਨ, ਕੋਕੇਨ, ਮੈਥਐਂਫੀਟਾਮੀਨ ਵਿੱਚ ਸਸਤੇ ਪਦਾਰਥਾਂ ਦੀ ਮਿਲਾਵਟ ਕਰਨਾ ਹੈ ‘ਕੱਟ’ ਅਤੇ ਰਲਾਏ ਪਦਾਰਥ ਨੇ ਕਟਿੰਗ ਏਜੰਟ। ਦੁੱਧ ਵਿੱਚ ‘ਸਿੰਥੈਟਿਕ ਦੁੱਧ’ ਮਿਲਾਉਣਾ ਹੈ ‘ਕੱਟ’। ਹੈਰੋਇਨ ਨੂੰ ਕਟਿੰਗ ਏਜੰਟ ‘ਮਿੱਠਾ ਸੋਡਾ, ਖੰਡ, ਅਰਾਰੋਟ, ਦਰਦ ਦੀਆਂ ਪੀਸੀਆਂ ਹੋਈਆਂ ਗੋਲੀਆਂ, ਟੈਲਕਮ ਪਾਊਡਰ, ਸੁੱਕਾ ਦੁੱਧ, ਡਿਟਰਜੈਂਟ, ਕੇਫੀਨ ਤੇ ਚੂਹੇ ਮਾਰਨ ਦੀ ਦਵਾਈ’ ਮਿਲਾ ਕੇ ਸ਼ੁੱਧ ਹੈਰੋਇਨ ਵਜੋਂ ਵੇਚਿਆ ਜਾਂਦਾ ਹੈ। ਜੋਹਨ ਹਾਪਕਿਨਜ਼ ਯੂਨੀਵਰਸਿਟੀ ਅਨੁਸਾਰ ਗਲੀਆਂ ਵਿੱਚ ਵਿਕਣ ਵਾਲੀ ਹੈਰੋਇਨ ਦੀ ਸ਼ੁੱਧਤਾ 3% ਤੋਂ 99% ਤੱਕ ਹੋ ਸਕਦੀ ਹੈ। ਕੇਫੀਨ ਵਰਗੇ ਉਤੇਜਨਾਵਰਧਕ ਏਜੰਟ ਜ਼ਿਆਦਾ ਡੋਜ਼ ਦੇ ਲੱਛਣਾਂ ਨੂੰ ਲੁਕੋ ਲੈਂਦੇ ਹਨ, ਦਿਮਾਗ ਨੂੰ ਨੁਕਸਾਨ ਜਾਂ ਮੌਤ ਦਾ ਖਤਰਾ ਵਧ ਜਾਂਦਾ ਹੈ। ਪੂਰੀ ਤਰ੍ਹਾਂ ਨਾ ਘੁਲਣ ਵਾਲੇ ਏਜੰਟ ਦੇ ਕਣਾਂ ਨਾਲ ਦਿਲ, ਦਿਮਾਗ ਤੇ ਜਿਗਰ ਦੀਆਂ ਨਾੜੀਆਂ ਬਲਾਕ ਹੋਣ ਕਰਕੇ ਅਟੈਕ ਹੋ ਜਾਂਦਾ ਹੈ। ਨਸ਼ੇੜੀ ਹੈਰੋਇਨ ਵਿੱਚ ਵੀ ਤੇਜ਼ ਨਸ਼ਿਆਂ ਦੀ ਮਿਲਾਵਟ ਕਰਦੇ ਹਨ।
ਅਮਰੀਕਾ ਵਿੱਚ ਮਾਰਫੀਨ ਤੋਂ 30-50 ਗੁਣਾ ਵੱਧ ਨਸ਼ੀਲੀ ਦਵਾਈ ‘ਫੈਂਟਾਨਿਲ’ ਹੈਰੋਇਨ ਵਿੱਚ ਮਿਲਾਏ ਜਾਣ ਨੇ ਸਿਹਤ ਮਾਹਰਾਂ ਦੀ ਨੀਂਦ ਉਡਾ ਦਿੱਤੀ। ਫੈਂਟਾਨਿਲ ਦੇ ਕੱਟ ਨਾਲ ਓਵਰਡੋਜ਼ ਕਾਰਨ 2013 ਦੀਆਂ 3108 ਮੌਤਾਂ 2015 ਵਿੱਚ 9580 ਅਤੇ 2016 ਵਿੱਚ 19413 ਹੋ ਗਈਆਂ। ਜ਼ਿਆਦਾ ਡੋਜ਼ ਕਾਰਨ ਡੌਰ-ਭੌਰ ਹੋਣਾ, ਅਤਾ-ਪਤਾ ਨਾ ਲੱਗਣਾ, ਸਾਹ ਧੀਮਾ ਹੋਣਾ, ਘੁਰਾੜੇ, ਗੜ ਗੜ, ਚੂੰਢੀ ਦਾ ਪਤਾ ਨਾ ਲੱਗਣਾ, ਬੇਹੋਸ਼ੀ, ਲੱਤਾਂ ਬਾਹਾਂ ਦਾ ਲਟਕਣਾ, ਬੁਲ੍ਹ ਤੇ ਨਹੁੰ ਨੀਲੇ ਹੋ ਜਾਣ ਵਰਗੀਆਂ ਅਲਾਮਤਾਂ ਹੋ ਜਾਂਦੀਆਂ ਹਨ, ਸਾਹ ਔਖਾ ਹੋਣ, ਕੇਂਦਰੀ ਤੰਤੂ ਪ੍ਰਣਾਲੀ ਰੁਕਣ ਤੇ ਆਕਸੀਜਨ ਘਟਣ ਨਾਲ ਬੇਹੋਸ਼ੀ/ਮੌਤ ਹੋ ਜਾਂਦੀ ਹੈ। ਮੈਡੀਕਲ ਇਲਾਜ ਨਾਲ ਐਂਟੀਡੋਟ ਦੇ ਕੇ ਹਾਲਤ ਤੁਰੰਤ ਕਾਬੂ ਕਰਕੇ ਬਹੁਤੇ ਮਰੀਜ਼ ਬਚ ਸਕਦੇ ਹਨ।
ਮੈਥਐਂਫੀਟਾਮੀਨ ਵਿੱਚ ਮਿਲਾਏ ਜਾਣ ਵਾਲੇ ਕਟਿੰਗ ਏਜੰਟ ਲਿਥੀਅਮ ਧਾਤ, ਲੂਣ ਦਾ ਤੇਜ਼ਾਬ, ਆਇਓਡੀਨ, ਗੰਧਕ ਦਾ ਤੇਜ਼ਾਬ, ਲਾਲ ਫਾਸਫੋਰਸ, ਐਪਸਮ ਸਾਲਟ, ਬਹੁਤ ਖਤਰਨਾਕ ਹਨ। ਰਸਾਇਣ ਤੇ ਧਾਤਾਂ ਦੀ ‘ਕੱਟ’ ਤਾਂ ਮੂੰਹ ਤੇ ਗਲੇ ਵਿੱਚ ਜ਼ਖਮ ਅਤੇ ਫੇਫੜਿਆਂ ਵਿੱਚ ਤੇਜ਼ ਜਲਣ ਕਰ ਦਿੰਦੇ ਹਨ। ਸੁੱਕਾ ਦੁੱਧ ਜਾਂ ਮਿੱਠੇ ਸੋਡੇ ਦੀ ‘ਕੱਟ’ ਵੀ ਬਹੁਤ ਖਤਰਨਾਕ ਹੋ ਸਕਦੀ ਹੈ। ਕੋਕੇਨ ਦੇ ‘ਕਟਿੰਗ ਏਜੰਟ’ ਹਨ: ਕਬਜ਼ਕੁਸ਼ਾ ਦਵਾਈਆਂ, ਕਰੀਏਟੀਨ, ਡਿਟਰਜੈਂਟ, ਬੋਰਿਕ ਐਸਿਡ, ਬੈਨਜ਼ੋਕੇਨ, ਲਾਈਡੋਕੇਨ, ਫੈਨੇਸਟੀਨ, ਬੇਬੀ ਪਾਊਡਰ, ਕੇਫੀਨ, ਕਲੋਰੋਕੁਇਨ, ਐਸਪਰੀਨ, ਸੁਲਫਾ, ਐੱਲਐੱਸਡੀ ਤੇ ਹੈਰੋਇਨ। ਹੈਰੋਇਨ ਵਾਲੀ ਕੋਕੇਨ ਨੂੰ ‘ਸਪੀਡ ਬਾਲ’ ਕਹਿੰਦੇ ਹਨ।
ਨਸ਼ਿਆਂ ਬਾਬਤ ਤਕਨੀਕੀ ਤੇ ਕਾਨੂੰਨੀ ਜਾਣਕਾਰੀ ਦੀ ਘਾਟ ਵੀ ਗ਼ਲਤ ਸੰਦੇਸ਼ ਦੇ ਦਿੰਦੀ ਹੈ। ਮਨੁੱਖਾਂ ਵਿੱਚ ਤੇਜ਼ ਦਰਦ ਦੀ ਦਵਾਈ ਐਕਟਿਕ, ਦੁਰਾਜੈਸਿਕ ਤੇ ਸਬਲੀਮੇਜ਼, ਨਸ਼ੇੜੀ ਨਾਮ ਆਪਾਚੇ, ਚਾਈਨਾ ਗਰਲ, ਚਾਈਨਾ ਵ੍ਹਾਈਟ, ਡਾਂਸ ਫੀਵਰ, ਫਰੈਂਡ, ਗੁੱਡਫੈਲਾ, ਜੈਕਪੌਟ, ਮਰਡਰ 8, ਟੀਐੱਨਟੀ, ਟੈਂਗੋ ਤੇ ਕੈਸ਼ ਆਦਿ ਵਾਲੀ ਫੈਂਟਾਨਿਲ ਨੂੰ ਹਾਥੀਆਂ ਨੂੰ ਸੁੰਨ ਕਰਨ ਵਾਲੀ ਦਵਾਈ ਕਹਿ ਕੇ ਸਨਸਨੀ ਪੈਦਾ ਕਰਨਾ ਠੀਕ ਨਹੀਂ। ਅਜਿਹੇ ਟੀਕਿਆਂ ਨਾਲ ਦੋ ਮੌਤਾਂ ਪਹਿਲਾਂ ਕਤਲ ਦੇ ਰੂਪ ਵਿੱਚ ਲੁਧਿਆਣੇ ਸ਼ਹਿਰ ਵਿੱਚ ਹੋਈਆਂ ਹਨ। ਇੱਕ ਨਸ਼ੇ ਛੱਡ ਚੁਕਿਆ ਲੜਕਾ ਤਸਕਰਾਂ ਤੇ ਗਰੋਹਾਂ ਦੇ ਨਾਮ ਦੱਸ ਰਿਹਾ ਸੀ ਤੇ ਇੱਕ ਪੁਲੀਸ ਵਾਲੇ ਦਾ ਮੁੰਡਾ ਨੀਲੇ ਸਰੀਰ ਨੇੜੇ ਪਈ ਸਰਿੰਜ ਸਮੇਤ ਮਿਲਿਆ ਸੀ। ਅਜਿਹੀਆਂ ਮੌਤਾਂ ਦਾ ਸਿਲਸਿਲਾ ਯੋਜਨਾਬੱਧ ਕਰਨਾ ਮੁਸ਼ਕਿਲ ਨਹੀਂ। ਪੁਲੀਸ ਦੇ ਦੋ ਗੁੱਟਾਂ ਦੀ ਗਹਿ-ਗੱਚ ਲੜਾਈ, ਤਸਕਰਾਂ ਤੇ ਪੁਲੀਸ ਵਿਚਲੀਆਂ ਕਾਲੀਆਂ ਭੇਡਾਂ ਵੱਲੋਂ ਸਰਕਾਰ ਨੂੰ ਬਦਨਾਮ ਕਰਨ ਦੀ ਲੋੜ, ਕਾਲੇ ਕਾਰਨਾਮਿਆਂ ਤੋਂ ਧਿਆਨ ਹਟਾਉਣ ਦੀ ਲੋੜ ਅਤੇ ਵਿਰੋਧ ਕਰਨ ਵਾਲਿਆਂ ਦੀ ਲੋੜ, ਬਾਬਤ ਛਾਣ ਬੀਣ ਕਰਨੀ ਬਣਦੀ ਹੈ। ਹਾਲ ਹੀ ਵਿੱਚ ਪ੍ਰਾਪਤ ਸੂਚਨਾਵਾਂ ਤਾਂ ਅਜਿਹੀ ਪੜਤਾਲ ਲਈ ਰਾਹ ਮੋਕਲਾ ਕਰਦੀਆਂ ਹਨ। ਪੁਲੀਸ ਤੇ ਨਾਰਕੋਟਿਕ ਕੰਟਰੋਲ ਬਿਓਰੋ ਦੇ ਅਧਿਕਾਰੀਆਂ ਦੀ ਸ਼ਮੂਲੀਅਤ, ਤਸਕਰਾਂ, ਸਿਆਸਤਦਾਨਾਂ, ਪੁਲੀਸ, ਦਵਾ-ਵਿਕਰੇਤਾਵਾਂ, ਦਵਾ ਕੰਪਨੀਆਂ ਤੇ ਸੂਬੇ ਦੀ ਦਵਾ ਕੰਟਰੋਲ ਮਸ਼ੀਨਰੀ ਦੇ ਮਿਲੇ ਹੋਣ ਦੇ ਅਨੇਕਾਂ ਦੋਸ਼ ਲੱਗਦੇ ਹਨ।
ਕੀਤਾ ਕੀ ਜਾਏ ?
ਸਰਕਾਰ ਤੇ ਪ੍ਰਸ਼ਾਸਨ ਪੂਰੀ ਵਚਨਬੱਧਤਾ ਨਾਲ ਜਨ ਜਨ ਨੂੰ ਸ਼ਾਮਲ ਕਰਕੇ ਸਾਰੇ ਪੱਖਾਂ ਨੂੰ ਵਿਚਾਰ ਕੇ ਨਸ਼ਿਆਂ ਖ਼ਿਲਾਫ਼ ਵਿਧੀਵਤ ਵਿਆਪਕ ਮੁਹਿੰਮ ਚਲਾਏ। ਪਿੰਡ ਪਿੰਡ, ਗਲੀ ਗਲੀ, ਮੁਹੱਲੇ ਮੁਹੱਲੇ, ਬਸਤੀ ਬਸਤੀ ਤੇ ਸ਼ਹਿਰ ਸ਼ਹਿਰ ‘ਨਸ਼ਾ ਨਿਜਾਤ ਕਮੇਟੀਆਂ’ ਬਣਾਏ ਤਾਂ ਹੀ ਤਕਨੀਕੀ ਤੇ ਕਾਨੂੰਨੀ ਕਦਮਾਂ ਦਾ ਸਹੀ ਲਾਭ ਹੋਵੇਗਾ। ਅਜਿਹੀ ਜਨਤਕ ਮੁਹਿੰਮ ਨਸ਼ੇੜੀਆਂ ਦੀ ਸ਼ਨਾਖਤ, ਇਲਾਜ, ਮਾਨਸਿਕ, ਸਰੀਰਕ, ਸਮਾਜਿਕ ਤੇ ਆਰਥਿਕ ਮੁੜ ਵਸੇਬਾ ਅਤੇ ਤਸਕਰਾਂ ਤੇ ਉਨ੍ਹਾਂ ਦੇ ਗੁਰਗਿਆਂ ਨੂੰ ਨੱਥ ਪਾਉਣ ਦਾ ਕੰਮ ਘੱਟ ਖਰਚੇ ਨਾਲ ਕਰ ਸਕਦੀ ਹੈ। ਧੱਕੇ ਨਾਲ ਨਸ਼ਾ ਤਸਕਰ ਕਹਿ ਕੇ ਮਾਰਨ ਦੀਆਂ ਘਟਨਾਵਾਂ ਨੂੰ ਰੋਕ ਸਕੇਗੀ। ਡੈਪੋ ਮੁਹਿੰਮ ਦੀ ਸਫਲਤਾ ਵਾਸਤੇ ਵੀ ਇਸ ਨੂੰ ਸਿਧਾਂਤਕ ਆਧਾਰ ਦੇਣਾ, ਲਾਗੂ ਕਰਨ ਪੱਖੋਂ ਤਕੜਾ ਕਰਨਾ, ਸਪੱਸ਼ਟ ਹਦਾਇਤਾਂ, ਵਿਆਪਕ ਕਾਰਜ ਵਿਧੀ ਤੇ ਵਿਸ਼ਾਲ ਬਣਾਉਣਾ ਜ਼ਰੂਰੀ ਹੈ, ਨਹੀਂ ਤਾਂ ਸਰਕਾਰੀ ਯਤਨ ਤੇ ਨਸ਼ਾ ਵਿਰੋਧੀ ਕਾਲੀਆਂ ਮੁਹਿੰਮਾਂ ਦੇ ਸਾਰਥਕ ਸਿੱਟੇ ਮੁਸ਼ਕਿਲ ਹਨ। ਹਾਂ, ਭੀੜਤੰਤਰ ਰਾਹੀਂ ਮਾਰ ਦੇਣ ਦੀਆਂ ਘਟਨਾਵਾਂ ਨਾਲ ਸਿਆਸਤ ਤੇ ਪ੍ਰਸ਼ਾਸਨ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਲਾਂਭੇ ਕਰਨ ਵਿੱਚ ਬੇਸ਼ੱਕ ਸਫਲ ਹੋ ਸਕਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਮਨੁੱਖ ਦੇ ਨਿਰਸਵਾਰਥ ਮਿੱਤਰ

ਰੋਗ ਇਕ ਅਜਿਹਾ ਸ਼ਬਦ ਹੈ ਜਿਸਨੂੰ ਸੁਣਦਿਆਂ ਹੀ ਅਸੀਂ ਸਾਰੇ ਚੁਕੰਨੇ ਜਿਹੇ ਹੋ ਜਾਂਦੇ ਹਾਂ ਤੇ ਡਰ ਜਾਂਦੇ ਹਾਂ। ਲੇਕਿਨ ਕੀ ਅਸੀਂ ਜਾਣਦੇ ਹਾਂ ਕਿ ਜੇਕਰ ਇਹ ਰੋਗ ਨਾ ਹੋਣ ਤਾਂ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਸਾਡੇ ਸਰੀਰ ਦੇ ਅੰਦਰ ਕੋਈ ਵਿਕਾਰ ਪੈਦਾ ਹੋ ਗਿਆ ਹੈ। ਰੋਗ ਤਾਂ ਬਿਨਾਂ ਸੁਆਰਥ ਇਕ ਮਿੱਤਰ ਬਣ ਕੇ ਸਾਨੂੰ ਸੰਭਲ ਜਾਣ ਦੀ ਚੇਤਾਵਨੀ ਦਿੰਦੇ ਹਨ ਤਾਂ ਕਿ ਅਸੀਂ ਸੁਚੇਤ ਹੋ ਜਾਈਏ ਅਤੇ ਉਸ ਵਿਕਾਰ ਨੂੰ ਦੂਰ ਕਰਨ ਲਈ ਆਪਣੀ ਕੋਸ਼ਿਸ਼ ਆਰੰਭ ਕਰ ਦੇਈਏ। ਰੋਗ ਸਾਨੂੰ ਕੁਦਰਤ ਦੇ ਨਿਯਮਾਂ ’ਤੇ ਚੱਲਣ, ਭਾਵ ਸਿਹਤਮੰਦ ਰਹਿਣ ਦੀ ਸਿੱਖਿਆ ਦਿੰਦੇ ਹਨ।

ਹੱਡੀਆਂ ਨੂੰ ਖੋਖਲਾ ਬਣਾਉਣ ਵਾਲਾ ਰੋਗ

ਆਸਟਯੋਪੋਰੋਸਿਸ ਹੱਡੀਆਂ ਨੂੰ ਭੁਰਭੁਰੀ ਅਤੇ ਖੋਖਲੀ ਬਣਾ ਦੇਣ ਵਾਲਾ ਅਜਿਹਾ ਰੋਗ ਹੈ ਜਿਸ ਕਾਰਨ ਹੱਡੀਆਂ ਸੌਖਿਆਂ ਹੀ ਟੁੱਟ ਜਾਂਦੀਆਂ ਹਨ। ਇਸ ਨੂੰ ਖਾਮੋਸ਼ ਰੋਗ ਵੀ ਕਿਹਾ ਜਾਂਦਾ ਹੈ। ਆਮ ਤੌਰ ‘ਤੇ ਜਦੋਂ ਤੱਕ ਰੋਗੀ ਨੂੰ ਫਰੈਕਚਰ ਨਹੀਂ ਹੋ ਜਾਂਦਾ, ਤਦ ਤੱਕ ਇਸ ਦਾ ਪਤਾ ਨਹੀਂ ਲੱਗਦਾ। ਇਸ ਰੋਗ ਵਿਚ ਹੱਡੀਆਂ ਇਸ ਹੱਦ ਤੱਕ ਕਮਜ਼ੋਰ ਹੋ ਜਾਂਦੀਆਂ ਹਨ ਕਿ ਹਲਕਾ ਜਹੇ ਝੱਟਕਾ ਲੱਗਣ, ਡਿੱਗਣ ਅਤੇ ਇੱਥੋਂ ਤੱਕ ਕਿ ਛਿੱਕ ਆਉਣ ਜਾਂ ਖੰਘਣ ਨਾਲ ਵੀ ਰੀੜ੍ਹ ਦੀ ਹੱਡੀ ਫਰੈਕਚਰ ਹੋ ਸਕਦੀ ਹੈ। ਇਹ ਹਾਲਤ ਅਚਾਨਕ ਪੈਦਾ ਨਹੀਂ ਹੁੰਦੀ ਹੈ ਸਗੋਂ ਉਮਰ ਵਧਣ ਨਾਲ ਵਿਕਸਿਤ ਹੁੰਦੀ ਹੈ ਤੇ ਤੇਜ਼ੀ ਨਾਲ ਵਧਦੀ ਹੈ। ਆਸਟਯੋਪੋਰੋਸਿਸ ਹੁਣ ਵੱਡੇਰੀ ਉਮਰ ਦੇ ਟਾਕਰੇ ਵਿਚ ਜਵਾਨ ਲੋਕਾਂ ਨੂੰ ਵੀ ਹੋ ਰਹੀ ਹੈ।ਮਾਹਿਰ ਦੱਸਦੇ ਹਨ ਕਿ ਭਾਰਤੀਆਂ ਵਿਚ ਜੀਵਨ ਆਸਰਾ ਵਧਣ ਦੇ ਨਾਲ ਨਾਲ ਔਰਤਾਂ ਵਿਚ ਵਿਟਾਮਿਨ-ਡੀ ਦੀ ਕਮੀ ਦਾ ਕਹਿਰ ਵੀ ਵਧ ਰਿਹਾ ਹੈ। ਵਿਟਾਮਿਨ-ਡੀ ਦੀ ਕਮੀ ਦੀ ਵਿਆਪਕ ਸਮੱਸਿਆ ਦੇ ਨਾਲ ਨਾਲ ਘੱਟ ਮਾਤਰਾ ਵਿਚ ਕੈਲਸ਼ੀਅਮ ਦੇ ਸੇਵਨ, ਆਸਟਯੋਪੋਰੋਸਿਸ ਬਾਰੇ ਵਿਚ ਬਹੁਤ ਘੱਟ ਜਾਗਰੂਕਤਾ ਅਤੇ ਭਾਰਤੀ ਔਰਤਾਂ ਵਿਚ ਆਸਟਯੋਪੋਰੋਸਿਸ ਦੀ ਪਛਾਣ ਵਿਚ ਮੁਸ਼ਕਿਲ ਵਰਗੇ ਕਾਰਨਾਂ ਕਰਕੇ ਭਾਰਤ, ਖਾਸ ਕਰਕੇ ਪੰਜਾਬ ਦੀਆਂ ਔਰਤਾਂ ਵਿਚ ਆਸਟਯੋਪੋਰੋਸਿਸ ਮੁੱਖ ਸਿਹਤ ਸਮੱਸਿਆ ਬਣ ਗਈ ਹੈ।

ਪ੍ਰਦੂਸ਼ਿਤ ਹਵਾ ਤੇ ਇਨਸਾਨੀ ਸਰੀਰ

ਦੁਨੀਆ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ। ਇਨ੍ਹਾਂ ਗੈਸਾਂ ਨਾਲ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਅਸਰ ਪੈਂਦਾ ਹੈ। ਇਨ੍ਹਾਂ ਵਿਚ ਸ਼ਾਮਲ ਹਨ:

ਠੰਢ ਵਿਚ ਸਾਹ ਦੀਆਂ ਕੁਝ ਸਮੱਸਿਆਵਾਂ

ਕੁਦਰਤ ਦੁਆਰਾ ਮਨੁੱਖ ਨੂੰ ਬਖ਼ਸ਼ੀ ਸਾਹ ਪ੍ਰਣਾਲੀ ਵਿਚ ਸਾਹ ਰਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ ਛੋਟੀਆਂ ਸ਼ਾਖ਼ਾਵਾਂ ਹੁੰਦੀਆਂ ਜਾਂਦੀਆਂ ਹਨ ਜੋ ਆਖ਼ਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਗੁਰਦੇ ਫੇਲ੍ਹ ਹੋਣਾ

ਕੁਦਰਤ ਨੇ ਮਨੁੱਖ ਨੂੰ (ਤੇ ਦੂਸਰੇ ਜਾਨਵਰਾਂ ਨੂੰ ਵੀ) ਬਹੁਤ ਵਾਧੂ ਦਾਤਾਂ ਦਿੱਤੀਆਂ ਹੋਈਆਂ ਹਨ ਜਿਵੇਂ ਦੋ ਫੇਫੜੇ, ਦੋ ਕੰਨ, ਦੋ ਅੱਖਾਂ, ਦੋ ਪਤਾਲੂ (ਮਰਦਾਂ ਵਿਚ) ਅਤੇ ਦੋ ਅੰਡਕੋਸ਼ (ਔਰਤਾਂ ਵਿਚ), ਜਦਕਿ ਇਕ ਨਾਲ ਵੀ ਗੁਜ਼ਾਰਾ ਹੋ ਸਕਦਾ ਹੈ। ਇਨ੍ਹਾਂ ‘ਚੋਂ ਇਕ ਅੰਗ ਖ਼ਰਾਬ ਵੀ ਹੋ ਜਾਵੇ ਤਾਂ ਦੂਸਰੇ (ਇਕੱਲੇ ਅੰਗ) ਨਾਲ ਆਮ ਵਾਂਗ ਜ਼ਿੰਦਗੀ ਜੀਵੀ ਜਾ ਸਕਦੀ ਹੈ। ਇਵੇਂ ਹੀ ਨੇ ਗੁਰਦੇ ਵੀ, ਦੋ (ਸੱਜਾ ਤੇ ਖੱਬਾ) ਬਖ਼ਸ਼ੇ ਹੋਏ ਹਨ ਜੋ ਪੇਟ ਵਿਚ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਆਸ ਪਾਸ ਹਨ। ਗੁਰਦਿਆਂ ਦਾ ਕੰਮ ਹੈ- ਸਰੀਰ ਦੀਆਂ ਵੱਖ ਵੱਖ ਕਿਰਿਆਵਾਂ ਦੌਰਾਨ ਪੈਦਾ ਹੋਏ ਜ਼ਹਿਰੀਲੇ ਤੇ ਫਾਲਤੂ ਤੱਤ ਪਿਸ਼ਾਬ ਰਾਹੀਂ ਬਾਹਰ ਕੱਢਣੇ ਅਤੇ ਸਰੀਰ ਵਿਚ ਪਾਣੀ ਦੀ ਮਿਕਦਾਰ ਦਾ ਸੰਤੁਲਨ ਰੱਖਣਾ। ਕਹਿ ਸਕਦੇ ਹਾਂ ਕਿ ਗੁਰਦੇ, ਪੋਣੀ ਦਾ ਕੰਮ ਕਰਦੇ ਹਨ ਜੋ ਜ਼ਹਿਰੀਲੇ ਪਦਾਰਥਾਂ ਨੂੰ ਪੁਣ ਕੇ, ਤੇ ਵਾਧੂ ਪਾਣੀ ਨੂੰ ਛਾਣ ਕੇ ਪਿਸ਼ਾਬ ਬਣਾਉਂਦੇ ਹਨ ਜੋ ਬਾਅਦ ਵਿਚ ਮਸਾਨੇ ਤੱਕ ਪਹੁੰਚਦਾ ਹੈ, ਤੇ ਅਸੀਂ ਆਪਣੀ ਇੱਛਾ ਅਨੁਸਾਰ ਇਸ ਨੂੰ ਸਰੀਰ ‘ਚੋਂ ਬਾਹਰ ਕੱਢਦੇ ਹਾਂ।

ਡਿਪਰੈਸ਼ਨ: ਗੰਭੀਰ ਮਨੋਰੋਗ

ਡਿਪਰੈਸ਼ਨ ਮਾਨਸਿਕ ਰੋਗ ਹੈ ਜਿਹੜਾ ਅਜੋਕੇ ਸਮੇਂ ਵਿਚ ਵਧ ਰਿਹਾ ਹੈ। ਹਰ ਦਸਵਾਂ ਬੰਦਾ ਇਸ ਦਾ ਸ਼ਿਕਾਰ ਹੈ। ਡਿਪਰੈਸ਼ਨ ਮਨ ਦੀ ਸਥਿਤੀ ਹੈ ਜਿਸ ਵਿਚ ਬੰਦਾ ਗ਼ਲਤ ਗੱਲਾਂ ਬਾਰੇ ਸੋਚਦਾ ਹੈ, ਮਨ ਵਿਚ ਭੈੜੇ ਵਿਚਾਰ ਪੈਦਾ ਹੁੰਦੇ ਹਨ, ਆਪਣੇ ਨਾਲ ਤੇ ਆਪਣੇ ਆਲੇ-ਦੁਆਲੇ ਦੂਜੇ ਲੋਕਾਂ ਵੱਲ ਵਤੀਰਾ ਨਾਕਾਰਤਮਕ ਬਣ ਜਾਂਦਾ ਹੈ। ਉਹ ਢਹਿੰਦੀਆਂ ਕਲਾਂ ਵਿਚ ਰਹਿੰਦਾ ਹੈ। ਇਕ ਪੜਾਅ ’ਤੇ ਆਤਮ-ਹੱਤਿਆ ਦੇ ਵਿਚਾਰ ਵੀ ਆਉਂਦੇ ਹਨ। ਉਸ ਵਿਚ ਅਸਫ਼ਲਤਾ ਦੀਆਂ ਭਾਵਨਾਵਾਂ ਜ਼ਿਆਦਾ ਉਪਜਦੀਆਂ ਹਨ ਅਤੇ ਉਸ ਦੀ ਕਿਸੇ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ।

ਮਾਨਸਿਕ ਸਕੂਨ ਬਨਾਮ ਜੀਵਨਸ਼ੈਲੀ

ਤਕਨੀਕੀ ਯੁੱਗ ਵਿਚ ਜਿੱਥੇ ਸੁੱਖ ਸਹੂਲਤਾਂ ਦੇ ਸਾਜੋੋ ਸਾਮਾਨ ਦੇ ਅੰਬਾਰ ਲੱਗੇ ਹੋੋਏ ਹਨ, ਉੱਥੇ ਮਨੁੱਖ ਆਪਣੀਆਂ ਖਾਹਿਸ਼ਾਂ ਤੇ ਇੱਛਾਵਾਂ ਵਿਚ ਵੀ ਬੇਇੰਤਹਾ ਵਾਧਾ ਕਰ ਰਿਹਾ ਹੈ। ਤਾਉਮਰ ਇਨ੍ਹਾਂ ਦੀ ਪੂਰਤੀ ਲਈ ਯਤਨ ਕਰਦਾ ਹੈ। ਚੰਗੀ ਭਲੀ ਰਵਾਂ-ਰਵੀਂ ਚੱਲ ਰਹੀ ਜ਼ਿੰਦਗੀ ਦੀਆਂ ਲੀਹਾਂ ਤੋੋਂ ਹੱਟ ਕੇ ਉਹ ਹਰ ਜਾਇਜ਼, ਨਾਜਾਇਜ਼ ਤਰੀਕੇ ਵਰਤਦਾ ਸਾਰਾ ਜੀਵਨ ਦਾਅ ’ਤੇ ਲਾਉਂਦਾ ਹੈ।

ਯਾਦ ਸ਼ਕਤੀ ਦਾ ਕਮਜ਼ੋਰ ਹੋਣਾ

ਉਮਰ ਵਧਣ ਨਾਲ ਸਰੀਰ ਤਾਂ ਕਮਜ਼ੋਰ ਹੁੰਦਾ ਹੀ ਹੈ, ਯਾਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਕਈ ਵਾਰ ਬਹੁਤ ਜ਼ੋਰ ਦੇਣ ’ਤੇ ਵੀ ਕਿਸੇ ਜਾਣਨ ਵਾਲੇ ਦਾ ਨਾਂ ਜਾਂ ਕੋਈ ਖ਼ਾਸ ਤਰੀਕ ਯਾਦ ਨਹੀਂ ਆਉਂਦੀ । 50 ਸਾਲ ਦੀ ਉਮਰ ਤਕ 40 ਫ਼ੀਸਦੀ ਲੋਕ ਭੁੱਲਣ ਲੱਗ ਜਾਂਦੇ ਹਨ। 70 ਸਾਲ ਤਕ ਪਹੁੰਚ ਕੇ 70 ਤੋਂ 80 ਫ਼ੀਸਦੀ ਲੋਕਾਂ ਦੀ ਯਾਦ ਸ਼ਕਤੀ ਘਟ ਜਾਂਦੀ ਹੈ।

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

ਮੋਟਾਪੇ ਤੋਂ ਕਿਵੇਂ ਬਚੀਏ

ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ਵੀ ਮਹੀਨੇ ਵਿੱਚ 4-5 ਕਿਲੋ ਭਾਰ ਘਟਾਇਆ ਜਾ ਸਕਦਾ ਹੈ।

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ਅਤੇ ਹੋਰ ਕਾਰਨਾਂ ਕਰਕੇ ਰੈੱਡ ਬਲੱਡ ਸੈੱਲ ਅਤੇ ਹੀਮੋਗਲੋਬਿਨ ਦੀ ਮਾਤਰਾ ਜਦੋਂ ਸਰੀਰ ਵਿੱਚ ਘਟ ਜਾਂਦੀ ਹੈ ਤਾਂ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਹਾਂ। ਆਰਬੀਸੀ ਅਤੇ ਹੀਮੋਗਲੋਬਿਨ ਦੀ ਕਮੀ ਨਾਲ ਸੈੱਲਾਂ ਨੂੰ ਆਕਸੀਜਨ ਨਹੀਂ ਮਿਲਦੀ।

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071588942
Copyright © 2019, Panjabi Times. All rights reserved. Website Designed by Mozart Infotech