ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਸਿਹਤ ਖਜ਼ਾਨਾ

ਕੈਂਸਰ ਬਾਰੇ ਦਸ ਸਵਾਲ-ਜਵਾਬ

July 15, 2018 02:29 PM

ਸਵਾਲ: ਕੀ ਕੈਂਸਰ ਲਾਇਲਾਜ ਹੈ?

ਜਵਾਬ: ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤੱਕ ਚੀਰ-ਫਾੜ, ਰੇਡੀਉ ਕਿਰਨਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ।
ਸਵਾਲ: ਕੀ ਕੈਂਸਰ ਲਾਗ ਦੀ ਬਿਮਾਰੀ ਹੈ?
ਜਵਾਬ: ਨਹੀਂ। ਕੈਂਸਰ ਦੇ ਮਰੀਜ਼ ਨਾਲ ਮਿਲਣ-ਬੈਠਣ, ਗੱਲਾਂ ਕਰਨ, ਖਾਣਾ ਖਾਣ ਜਾਂ ਉਸ ਦੀ ਦੇਖਭਾਲ ਕਰਨ ਨਾਲ ਕੈਂਸਰ ਨਹੀਂ ਫੈਲਦਾ। ਕੈਂਸਰ ਦੇ ਮਰੀਜ਼ ਨੂੰ ਘਰ-ਪਰਿਵਾਰ ਅਤੇ ਸਮਾਜ ਵਿਚ ਢੁਕਵਾਂ ਮਾਣ-ਇੱਜ਼ਤ ਦੇਣਾ ਸੱਭਿਅਕ ਸਮਾਜ ਦਾ ਫ਼ਰਜ਼ ਹੈ।
ਸਵਾਲ: ਕੀ ਕੈਂਸਰ ਦੀ ਰੋਕਥਾਮ ਸੰਭਵ ਹੈ?
ਜਵਾਬ: 33 ਫ਼ੀਸਦੀ ਕੈਂਸਰ ਮਾੜੀਆਂ ਆਦਤਾਂ ਅਤੇ ਸਿਹਤ ਵਿਰੋਧੀ ਜੀਵਨ-ਜਾਚ ਕਰਕੇ ਹੁੰਦੇ ਹਨ, ਜਿਵਂੇ ਤੰਬਾਕੂਨੋਸ਼ੀ, ਸ਼ਰਾਬ ਦਾ ਵਧੇਰੇ ਸੇਵਨ, ਆਰਾਮਪ੍ਰਸਤੀ, ਮੋਟਾਪਾ ਤੇ ਵਧੇਰੇ ਚਰਬੀ, ਮਿਰਚ-ਮਸਾਲਿਆਂ ਵਾਲੀ ਖੁਰਾਕ। ਇਨ੍ਹਾਂ ਆਦਤਾਂ ਤੋਂ ਬਚਣ ਨਾਲ ਕੈਂਸਰ ਦੀ ਕੁਝ ਹੱਦ ਤੱਕ ਰੋਕਥਾਮ ਕੀਤੀ ਜਾ ਸਕਦੀ ਹੈ। ਸਰਵਾਈਕਲ ਕੈਂਸਰ ਅਤੇ ਜਿਗਰ ਦੇ ਕੈਂਸਰ ਨੂੰ ਟੀਕਾਕਰਨ ਦੁਆਰਾ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈ।
ਸਵਾਲ: ਕੀ ਕੈਂਸਰ ਹੋਣ ਤੋਂ ਬਾਅਦ ਇਸ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ?
ਜਵਾਬ: ਜੀ ਹਾਂ। ਬਹੁਤ ਸਾਰੇ ਹਾਲਾਤ ਵਿਚ ਕੈਂਸਰ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ। ਇਨ੍ਹਾਂ ਵਿਚ ਪਹਿਲੇ ਤੋਂ ਤੀਜੇ ਪੜਾਅ ਤੱਕ ਵਾਲੇ ਕੈਂਸਰ ਸ਼ਾਮਿਲ ਹਨ। ਇਸ ਤੋਂ ਇਲਾਵਾ ਤਕਨੀਕੀ ਤਰੱਕੀ ਤਹਿਤ ਕੁਝ ਘੱਟ ਫੈਲੇ ਹੋਏ ਚੌਥੇ ਪੜਾਅ ਦੇ ਕੈਂਸਰ ਵੀ ਜੜ੍ਹੋਂ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸਵਾਲ: ਕੀ ਕੁਝ ਕੈਂਸਰ ਜਮਾਂਦਰੂ ਵੀ ਹੁੰਦੇ ਹਨ?
ਜਵਾਬ: ਜੀ ਹਾਂ। ਤਕਰੀਬਨ ਦਸ ਫ਼ੀਸਦੀ ਕੈਂਸਰ ਜਮਾਂਦਰੂ ਹੁੰਦੇ ਹਨ। ਪੰਤਾਲੀ ਸਾਲ ਦੀ ਉਮਰ ਤੋਂ ਪਹਿਲਾਂ ਹੋਣ ਵਾਲੇ ਕੈਂਸਰ ਵਿਚ ਜਮਾਂਦਰੂ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਜਮਾਂਦਰੂ ਕੈਂਸਰ ਵਾਲੇ ਮਰੀਜ਼ ਵਿਚ ਕਈ ਤਰ੍ਹਾਂ ਦੇ ਕੈਂਸਰ ਜਾਂ ਫਿਰ ਕੈਂਸਰ ਦੇ ਵਾਰ ਵਾਰ ਆਉਣ ਦੇ ਖ਼ਦਸ਼ੇ ਵਧੇਰੇ ਹੁੰਦੇ ਹਨ।
ਸਵਾਲ: ਕੀ ਸਾਰੇ ਕੈਂਸਰ ਓਨੇ ਹੀ ਘਾਤਕ ਹੁੰਦੇ ਹਨ?
ਜਵਾਬ: ਜੀ ਨਹੀਂ। ਅਕਸਰ ਦੇਖਦੇ ਹਾਂ ਕਿ ਕੈਂਸਰ ਦਾ ਨਾਮ ਸੁਣ ਕੇ ਇਨਸਾਨ ਘਬਰਾ ਜਾਂਦਾ ਹੈ। ਸਾਰੇ ਕੈਂਸਰ ਓਨੇ ਹੀ ਘਾਤਕ ਨਹੀਂ ਹੁੰਦੇ। ਬਹੁਤ ਸਾਰੇ ਕੈਂਸਰ ਸਮੇਂ ਸਿਰ ਇਲਾਜ ਕਰਵਾ ਕੇ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ; ਲੇਕਿਨ ਨਿਦਾਨ ਅਤੇ ਇਲਾਜ ਵਿਚ ਦੇਰੀ ਕਰਨਾ ਕਈ ਵਾਰ ਮਹਿੰਗਾ ਪੈ ਸਕਦਾ ਹੈ। ਇਸ ਕਰਕੇ ਕੈਂਸਰ ਮਾਹਿਰ ਦਾ ਮਸ਼ਵਰਾ ਤੁਰੰਤ ਲੈਣਾ ਚਾਹੀਦਾ ਹੈ।
ਸਵਾਲ: ਕੀ ਬੱਚਿਆਂ ਨੂੰ ਕੈਂਸਰ ਹੋ ਸਕਦਾ ਹੈ?
ਜਵਾਬ: ਜੀ ਹਾਂ। ਕੈਂਸਰ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ ਪਰ ਉਮਰ ਵਧਣ ਨਾਲ ਕੈਂਸਰ ਦੀ ਸੰਭਾਵਨਾ ਵਧਦੀ ਰਹਿੰਦੀ ਹੈ। ਬੱਚਿਆਂ ਵਿਚ ਦਿਮਾਗ, ਪੇਟ, ਖੂਨ ਅਤੇ ਅੱਖਾਂ ਦੇ ਕੈਂਸਰ ਜ਼ਿਆਦਾ ਹੁੰਦੇ ਹਨ। ਬੱਚਿਆਂ ਦੇ ਕੈਂਸਰ ਦੇ ਸਹੀ ਇਲਾਜ ਨਾਲ ਜ਼ਿਆਦਾਤਰ ਕੈਂਸਰ ਜੜ੍ਹੋਂ ਠੀਕ ਹੋ ਜਾਂਦੇ ਹਨ ਅਤੇ ਆਪਣੀ ਪੂਰੀ ਜ਼ਿੰਦਗੀ ਤੰਦਰੁਸਤੀ ਨਾਲ ਬਤੀਤ ਕਰ ਸਕਦੇ ਹਨ।
ਸਵਾਲ: ਕੈਂਸਰ ਦੇ ਮੁੱਖ ਲੱਛਣ ਕੀ ਹਨ?
ਜਵਾਬ: ਕੈਂਸਰ ਦੇ ਲੱਛਣ ਆਮ ਤੌਰ ‘ਤੇ ਇਸ ਦੀ ਸ਼ੁਰੂਆਤ ਵਾਲੇ ਅੰਗ ਅਤੇ ਪੜਾਅ ‘ਤੇ ਨਿਰਭਰ ਕਰਦੇ ਹਨ; ਜਿਵੇਂ ਫੇਫੜੇ ਦਾ ਕੈਂਸਰ ਹੋਣ ‘ਤੇ ਲਗਾਤਾਰ ਖੰਘ ਹੋਣਾ, ਖੰਘ ਵਿਚ ਖੂਨ ਆਉਣਾ, ਸਾਹ ਚੜ੍ਹਨਾ, ਛਾਤੀ ਵਿਚ ਦਰਦ ਹੋਣਾ; ਲੇਕਿਨ ਕੁਝ ਲੱਛਣ ਸਾਰੇ ਕੈਂਸਰਾਂ ਵਿਚ ਹੁੰਦੇ ਹਨ: ਮਸਲਨ, ਭਾਰ ਘਟਣਾ, ਭੁੱਖ ਨਾ ਲੱਗਣਾ, ਕਮਜ਼ੋਰੀ ਮਹਿਸੂਸ ਹੋਣਾ ਆਦਿ।
ਸਵਾਲ: ਕੈਂਸਰ ਦੀ ਜਲਦੀ ਸ਼ਨਾਖ਼ਤ ਲਈ ਕੀ ਕੀਤਾ ਜਾਵੇ?
ਜਵਾਬ: ਕੈਂਸਰ ਨੂੰ ਛੋਟੇ ਤੋਂ ਛੋਟੇ ਪੜਾਅ ‘ਤੇ ਹੀ ਫੜਨਾ ਅਜਿਹਾ ਮੂਲ ਮੰਤਰ ਹੈ ਜੋ ਸਭ ਤੋਂ ਉਪਯੋਗੀ ਸਿੱਧ ਹੋ ਸਕਦਾ ਹੈ। ਜੇ ਕਿਸੇ ਇਨਸਾਨ ਦੇ ਪਰਿਵਾਰ ਵਿਚ ਕਿਸੇ ਨੇੜਲੇ ਰਿਸ਼ਤੇਦਾਰ ਨੂੰ 45 ਸਾਲ ਦੀ ਉਮਰ ਤੋਂ ਪਹਿਲਾਂ ਕੈਂਸਰ ਹੋ ਚੁੱਕਾ ਹੈ ਜਾਂ ਫਿਰ ਇਕ ਤੋਂ ਜ਼ਿਆਦਾ ਨੇੜਲੇ ਰਿਸ਼ਤੇਦਾਰਾਂ ਨੂੰ ਕਿਸੇ ਵੀ ਉਮਰ ਵਿਚ ਕੈਂਸਰ ਹੋਇਆ ਹੈ ਤਾਂ ਉਸ ਨੂੰ ਜ਼ਿਆਦਾ ਚੌਕੰਨਾ ਰਹਿਣ ਦੀ ਜ਼ਰੂਰਤ ਹੈ। ਕਿਸੇ ਮਾਨਤਾ ਪ੍ਰਾਪਤ ਕੈਂਸਰ ਮਾਹਿਰ ਨੂੰ ਮਿਲ ਕੇ ਉਸ ਦੀ ਦੇਖਰੇਖ ਵਿਚ ਮੁਆਇਨਾ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਖਾਸ ਉਮਰ ਵਰਗਾਂ ਲਈ ਵੱਖ ਵੱਖ ਕੈਂਸਰ ਬਾਰੇ ਜਾਂਚ ਦੇ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ‘ਤੇ ਅਮਲ ਕਰਕੇ ਪਹਿਲੇ ਪੜਾਵਾਂ ‘ਤੇ ਹੀ ਕੈਂਸਰ ਲੱਭ ਕੇ ਜੜ੍ਹੋਂ ਮੁਕਾਇਆ ਜਾ ਸਕਦਾ ਹੈ। ਇਨ੍ਹਾਂ ਜਾਂਚਾਂ ਵਿਚੋਂ ਮੁੱਖ ਹਨ: ਪੈਪ ਸਮੀਅਰ ਅਤੇ ਮੈਮੋਗ੍ਰਾਫ਼ੀ।
ਸਵਾਲ: ਕੀ ਕੈਂਸਰ ਦਾ ਇਲਾਜ ਜ਼ਿੰਦਗੀ ਭਰ ਚਲਦਾ ਹੈ?
ਜਵਾਬ: ਜੀ ਨਹੀਂ। ਕੈਂਸਰ ਦਾ ਮੁੱਖ ਇਲਾਜ 6 ਤੋਂ 12 ਮਹੀਨੇ ਵਿਚ ਖ਼ਤਮ ਹੋ ਜਾਂਦਾ ਹੈ। ਇੱਕਾ ਦੁੱਕਾ ਕੈਂਸਰਾਂ ਵਿਚ ਬਹੁਤ ਹੀ ਸਰਲ ਇਲਾਜ ਇੱਕ ਤੋਂ ਪੰਜ ਸਾਲ ਤੱਕ ਚੱਲ ਸਕਦਾ ਹੈ ਜਿਸ ਦੇ ਕੋਈ ਖਾਸ ਦੁਰਪ੍ਰਭਾਵ ਨਹੀਂ ਹੁੰਦੇ ਪਰ ਹਾਂ,  ਕੈਂਸਰ ਦੁਬਾਰਾ ਵਾਪਸ ਨਾ ਆ ਸਕੇ, ਇਸ ਲਈ ਬਾਦਸਤੂਰ ਜਾਂਚ ਕਰਵਾਉਂਦੇ ਰਹਿਣਾ ਜ਼ਰੂਰੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

ਸਵਾਲ: ਕੈਂਸਰ ਦੇ ਮੁੱਖ ਕਾਰਨ ਕੀ ਹਨ?
ਜਵਾਬ: ਮੋਟੇ ਤੌਰ ‘ਤੇ ਕੈਂਸਰ ਅਨੁਵੰਸ਼ਿਕ (ਜੈਨੇਟਿਕ) ਰੋਗ ਹੈ ਪਰ ਨਵੀਨਤਮ ਖੋਜਾਂ ਨੇ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਬਾਹਰੀ ਤੱਤ ਅਤੇ ਕਾਰਕ ਜਨਮ ਤੋਂ ਬਾਅਦ ਵੀ ਸਾਡੇ ਜੀਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤਕਰੀਬਨ 20 ਫ਼ੀਸਦੀ ਕੈਂਸਰ ਜਮਾਂਦਰੂ, 30 ਫ਼ੀਸਦੀ ਬੁਰੀਆਂ ਆਦਤਾਂ ਕਾਰਨ ਅਤੇ ਬਾਕੀ 50 ਫ਼ੀਸਦੀ ਫੁਟਕਲ/ਅਣਜਾਣੇ ਕਾਰਨਾਂ ਕਰਕੇ ਹੁੰਦੇ ਹਨ।

ਮਿੱਟੀ ਤੇ ਹੋਰ ਅਸਾਧਾਰਨ ਵਸਤਾਂ ਖਾਣ ਦੀ ਆਦਤ

ਮਨੁੱਖਾਂ ਦੇ ਖਾਧ ਪਦਾਰਥ ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਆਂਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ ਪਰ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਹਨ ਕਿ ਇਨਸਾਨ ਐਸੀਆਂ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਨ ਵਸਤਾਂ ਖਾਣ ਦੀ ਆਦਤ ਨੂੰ ਪਾਇਕਾ ਕਿਹਾ ਜਾਂਦਾ ਹੈ। ਪਾਇਕਾ ਸ਼ਬਦ ਦਾ ਮਤਲਬ ਹੈ- ਨਾ ਖਾਣ ਵਾਲੀਆਂ ਚੀਜ਼ਾਂ ਦੀ ਭੁੱਖ; ਜਿਵੇਂ ਗੁੰਨ੍ਹੀ ਹੋਈ ਤੇ ਆਮ ਮਿੱਟੀ, ਕੋਲੇ, ਚਾਕ, ਗੰਦ, ਕਾਗ਼ਜ਼, ਸਵਾਹ, ਸਾਬਣ, ਸੁੱਕਾ ਗੋਹਾ, ਗੂੰਦ ਆਦਿ। ਖਾਣ ਵਾਲੀਆਂ ਵਸਤਾਂ ਦੇ ਅਸਾਧਾਰਨ ਰੂਪ ਜਿਵੇਂ ਕੱਚੇ ਆਲੂ, ਸੁੱਕਾ ਆਟਾ, ਕੱਚੇ ਚੌਲ, ਅਰਾਰੋਟ, ਬਰਫ, ਲੂਣ ਆਦਿ ਵੀ ਇਸੇ ਲੜੀ ਵਿੱਚ ਆਉਂਦੇ ਹਨ। ਬੰਦਾ ਜਾਂ ਬੱਚਾ ਜੇ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਐਸੀਆਂ ਵਸਤਾਂ ਖਾਣ ਵਾਲਾ ਵਿਹਾਰ ਕਰੇ ਤਾਂ ਹੀ ਇਸ ਹਾਲਤ ਨੂੰ ਪਾਇਕਾ ਕਿਹਾ ਜਾ ਸਕਦਾ ਹੈ।

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਅਪੈਂਡਿਕਸ ਦੀ ਪੀੜ, ਲੱਛਣ ਤੇ ਇਲਾਜ

ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੈਂਸੀ ਵਿਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਨੂੰ ਪੇਟ ਦੀ ਨਾੜੀ ਫੁੱਲਣਾ ਵੀ ਕਹਿੰਦੇ ਹਨ। ਇਸ ਦਾ ਪੂਰਾ ਨਾਮ ਹੈ- ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਯਾਨੀ ‘ਵਰਮ’ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ। ਇਹ ਅੰਗ, ਪੇਟ ਵਿਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ। ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸਰੀਰ ਕੋਈ ਖ਼ਾਸ ਕੰਮ ਨਹੀਂ। ਉਂਜ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿਚ ਅੰਤੜੀਆਂ ਵਾਸਤੇ ਫਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ। ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀ ਮੀਟਰ ਹੁੰਦੀ ਹੈ। ਉਂਜ ਇਹ 3 ਤੋਂ 18 ਸੈਂਟੀ ਮੀਟਰ ਤੱਕ ਹੋ ਸਕਦੀ ਹੈ।

ਯੋਗ ਦੇ ਮਾਇਨੇ

ਯੋਗ ਸ਼ਬਦ ਦਾ ਅਰਥ ਸਿਰਫ਼ ਸਾਹ ਅਤੇ ਸਰੀਰ ਦੇ ਕੁੱਝ ਅਭਿਆਸਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਆਓ, ਅੱਜ ਯੋਗ ਅਤੇ ਯੋਗ ਸ਼ਬਦ ਦੇ ਅਰਥ ਸਹੀ ਮਾਇਨਿਆਂ ਵਿੱਚ ਸਮਝੀਏ ਅਤੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਬਣਾਈਏ ਤਾਂ ਜੋ ਤਨ ਅਤੇ ਮਨ, ਦੋਵੇਂ ਨਿਰੋਗ ਹੋ ਸਕਣ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਯੁੱਜ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਤਨ, ਮਨ ਅਤੇ ਆਤਮਾ ਦਾ ਜੁੜਾਓ ਹੈ ਯੋਗ। ਯੋਗ ਜ਼ਰੀਏ ਬੰਦਾ ਆਪਣਾ ਸਾਰਾ ਧਿਆਨ ਇੱਕ ਜਗ੍ਹਾ ਇਕੱਤਰ ਕਰਦਾ ਹੈ। ਤਨ ਅਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਨ ਦਾ ਵੱਲ ਹੈ ਯੋਗ। ਇਹ ਬੁੱਧੀ, ਮਨ, ਭਾਵਨਾਵਾਂ ਅਤੇ ਇੱਛਾਵਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਹੈ।

ਬੱਚਿਆਂ ਵਿਚ ਗੋਡੇ ਦੀ ਪੀੜ

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।
ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

ਜਪਾਨ ਦੇ ਵਿਗਿਆਨੀਆਂ ਨੇ ‘ਏਡਜ਼’ (ਏਆਈਡੀਐੱਸ- ਐਕੁਆਇਰਡ ਇਮਿਊਨੋ-ਡੈਫੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ ਐੱਚਆਈਵੀ ਦੇ ਜੀਨਾਂ ਨੂੰ ਸਦਾ ਲਈ ਨਿਕਾਰਾ ਕਰਨ ਦਾ ਰਾਹ ਲੱਭ ਲਿਆ ਹੈ। ਇਸ ਨਵੀਂ ਤਕਨੀਕ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਏਡਜ਼ ਕੀ ਹੈ ਅਤੇ ਇਹ ਬੰਦੇ ਨੂੰ ਹੁੰਦੀ ਕਿਸ ਤਰ੍ਹਾਂ ਹੈ।

मेरे मरने के बाद

01 अगस्त की बात है रात को करीब 2.00 बजे के आस पास अचानक मुझे पसीना आने लगा और दिल में बहुत तेज दर्द होने लगा मैं तड़पने लगा और जोर से चीख कर बेहोश हो गया I अचानक मेरी आँख खुली तो मैंने देखा की मैं अल्केमिस्ट हॉस्पिटल में बिस्तर पर पड़ा हूँ और मेरे ऊपर एक सफ़ेद चादर मुहं तक ढकी हुई है | डॉक्टर बाहर जा रहे हैं, मैं भी उनके पीछे चल दिया | बाहर आकर डॉक्टर ने लोगों को बताया की वो मुझे बचा नहीं पाये | सब लोग रोने लगते हैं और मेरे शरीर को घर ले आते हैं |

ਔਰਤਾਂ ਦੇ ਕੈਂਸਰ: ਭਾਰਤ ਬਨਾਮ ਪੱਛਮ

ਕੈਂਸਰ ਡਰਾਵਣਾ ਸ਼ਬਦ ਹੈ। ਇਹ ਬੰਦੇ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਤਨੋਂ, ਮਨੋਂ ਤੇ ਧਨੋਂ ਖੋਖਲਾ ਕਰ ਜਾਂਦਾ ਹੈ। ਕੈਂਸਰ ਅਤੇ ਲਾਗ ਦੀਆਂ ਬਿਮਾਰੀਆਂ ਮਰਦਾਂ ਵਿੱਚ ਵਧੇਰੇ ਹੁੰਦੀਆਂ ਹਨ। ਅਜਿਹਾ ਸ਼ਾਇਦ ਮਰਦਾਂ ਦੇ ਕੰਮਕਾਜ ਦੌਰਾਨ ਭੌਤਿਕ ਜਟਿਲਤਾ ਨਾਲ ਜੂਝਣ ਕਰਕੇ ਹੈ। ਇਸ ਦਾ ਮਰਦਾਂ ਵਿੱਚ ਸਿਗਰਟਨੋਸ਼ੀ ਦੀ ਬਹੁਤਾਤ ਮਹੱਤਵਪੂਰਨ ਕਾਰਨ ਹੈ। ਕੁਝ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਜ਼ ਤੇ ਵਰਤਾਵੇ ਦਾ ਫ਼ਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਅਮਰੀਕਾ ਦੇ 2004-08 ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਜੀਵਨਭਰ ਦੌਰਾਨ ਕੈਂਸਰ ਹੋਣ ਦੀ ਸੰਭਾਵਨਾ 44.85 ਫ਼ੀਸਦੀ ਹੈ, ਔਰਤਾਂ ਵਿੱਚ ਇਹ ਫ਼ੀਸਦ 38.08 ਹੈ। ਕੈਂਸਰ ਦੀ ਬਹੁਤਾਤ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ 1.33 ਗੁਣਾ ਜ਼ਿਆਦਾ ਹੈ।

ਦੇਸੀ ਘਿਓ ਤੋਂ ਪਰਹੇਜ਼ ਕਿਉਂ?

ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿੱਚ ਛਪੀ ਖੋਜ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਭਾਰਤ ’ਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿੱਚ ਪਹੁੰਚਾਇਆ। ਹੁਣ ਉਸੇ ਵਿਗਿਆਨ ਨੂੰ ਅਸੀਂ ਅੰਗਰੇਜ਼ਾਂ ਦੀ ਉਪਜ ਮੰਨਦਿਆਂ ਆਪਣੇ ਨੁਸਖਿਆਂ ਨੂੰ ਖੁੱਡੇ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ’ਤੇ ਨਿਰਭਰ ਹੋ ਕੇ ਅਤੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਵਣੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ ਸਾਨੂੰ ਹੀ ਖੁਆਉਣ ਲੱਗ ਪਏ ਹਨ। ਅਸੀਂ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ

ਲੱਤਾਂ ਦੀਆਂ ਨਾੜੀਆਂ ਵਿੱਚ ਖ਼ੂਨ ਜੰਮਣਾ ਚਿੰਤਾਜਨਕ

 ਲੱਤਾਂ ਦੀਆਂ ਨਾੜੀਆਂ ਵਿੱਚ ਖ਼ੂਨ ਜੰਮਣਾ ਕਾਫੀ ਗੰਭੀਰ ਰੋਗ ਹੁੰਦਾ ਹੈ । ਓਪ੍ਰੇਸ਼ਨ ਜਾਂ ਐਕਸੀਡੈਂਟ ਬਾਅਦ, ਜਦੋਂ ਕਿਸੇ ਵਿਅਕਤੀ ਦਾ ਤੁਰਨਾ-ਫਿਰਨਾ ਤੇ ਹਿਲਜੁਲ ਘਟੀ ਹੋਈ ਹੋਵੇ, ਵਿਅਕਤੀ ਮੰਜੇ ’ਤੇ ਪਿਆ ਰਹਿੰਦਾ ਹੋਵੇ ਤਾਂ ਖ਼ੂਨ ਨਾੜੀਆਂ, ਖ਼ਾਸ ਕਰਕੇ ਲੱਤਾਂ ਵਿੱਚ ਗਲ੍ਹੇਫੇ (ਬਲੱਡ ਕਲੌਟ) ਬਣ ਜਾਂਦੇ ਹਨ । ਕਈ ਵਾਰ ਖ਼ੂਨ ਦੇ ਇਹ ਗਲ੍ਹੇਫੇ ਖ਼ਤਰਨਾਕ ਸਿੱਧ ਹੁੰਦੇ ਹਨ ਕਿਉਂਕਿ ਜਦ ਇਹ ਟੁੱਟਦੇ ਹਨ ਤਾਂ ਖ਼ੂਨ ਦੇ ਵਹਾਅ ਨਾਲ ਫੇਫੜਿਆਂ ਵਿੱਚ ਪੁੱਜ ਕੇ ਮੁੱਖ ਨਾੜਾਂ ਨੂੰ ਬੰਦ ਕਰ ਦਿੰਦੇ ਹਨ ਜਿਸ ਨਾਲ ਅਚਾਨਕ ਮੌਤ ਹੋ ਜਾਂਦੀ ਹੈ।

ਹਵਾ ਪ੍ਰਦੂਸ਼ਣ ਕਾਰਨ ਵੀ ਵੱਧ ਰਹੇ ਨੇ ਮਨੋਰੋਗੀ

ਅਣਜੰਮੇ ਬੱਚੇ ਹੋਣ ਜਾਂ ਬਜ਼ੁਰਗ, ਕੋਈ ਵੀ ਹਵਾ ਪ੍ਰਦੂਸ਼ਣ ਦੇ ਮਾੜੇ ਅਸਰਾਂ ਤੋਂ ਬਚ ਨਹੀਂ ਸਕਿਆ। ਕੋਈ ਘੱਟ ਤੇ ਕੋਈ ਵੱਧ, ਸਭ ਇਸ ਦੀ ਮਾਰ ਹੇਠ ਆਉਂਦੇ ਹਨ। ਕਿਸੇ ਨੂੰ ਦਿਮਾਗ਼ ਤੇ ਕਿਸੇ ਨੂੰ ਦਿਲ, ਜਿਗਰ ਜਾਂ ਗੁਰਦੇ ਦਾ ਰੋਗ ਹੋ ਸਕਦਾ ਹੈ। ਕੋਈ ਚਮੜੀ ਤੇ ਕੋਈ ਜੋੜਾਂ ਜਾਂ ਅੱਖਾਂ ਦੇ ਰੋਗ ਲੈ ਬਹਿੰਦਾ ਹੈ। ਕਿਸੇ ਨੂੰ ਮਾਨਸਿਕ ਰੋਗ ਜਕੜ ਲੈਂਦੇ ਹਨ। ਕੋਈ ਕੈਂਸਰ ਦੇ ਬੀਜ ਸਰੀਰ ਅੰਦਰ ਬੀਜ ਲੈਂਦਾ ਹੈ। ਕਈਆਂ ਨੂੰ ਛੇਤੀ ਤੇ ਕਈਆਂ ਨੂੰ ਸਾਲਾਂ ਬਾਅਦ ਇਸਦੇ ਮਾੜੇ ਅਸਰ ਦਿਸਦੇ ਪਰ ਨਜ਼ਰ ਜ਼ਰੂਰ ਆਉਂਦੇ ਹਨ।

ਕੀ ਹੈ ਔਰਤਾਂ ਦੇ ਸੀਨੇ ਦਾ ਕੈਂਸਰ ?

ਔਰਤਾਂ ਵਿੱਚ ਸੀਨੇ ਦੇ ਕੈਂਸਰ (ਬ੍ਰੈਸਟ ਕੈਂਸਰ) ਤੇਜ਼ੀ ਨਾਲ ਵਧ ਰਹੇ ਹਨ। ਵਿਕਸਿਤ ਦੇਸ਼ਾਂ ਵਿੱਚ ਅੱਠ ਔਰਤਾਂ ਵਿੱਚੋਂ ਇੱਕ ਔਰਤ ਸੀਨੇ ਦੇ ਕੈਂਸਰ ਤੋਂ ਪੀੜਤ ਹੈ। ਵਿਕਸਿਤ ਦੇਸ਼ਾਂ ਦੇ ਮੁਕਾਬਲੇ ਸਾਡੇ ਦੇਸ਼ ਅੰਦਰ ਸੀਨੇ ਦੇ ਕੈਂਸਰ ਦੇ ਕੇਸ ਜਿਹੜੇ ਵੱਧ ਸਾਹਮਣੇ ਆ ਰਹੇ ਹਨ, ਉਹ ਪੰਜਾਹ ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਨਾਲ ਸੰਬੰਧਿਤ ਹਨ। ਸੱਚ ਇਹ ਹੈ ਕਿ ਸੱਤਰ ਤੋਂ ਅੱਸੀ ਫੀਸਦੀ ਭਾਰਤੀ ਔਰਤਾਂ ਡਾਕਟਰਾਂ ਕੋਲ ਉਦੋਂ ਜਾਂਦੀਆਂ ਜਦੋਂ ਕੈਂਸਰ ਦੀਆਂ ਅਲਾਮਤਾਂ ਬਹੁਤ ਵੱਧ ਚੁੱਕੀਆਂ ਹੁੰਦੀਆਂ ਹਨ। ਇਲਾਜ ਵਿੱਚ ਦੇਰੀ ਹੋਣ ਕਾਰਨ ਇਹ ਬਿਮਾਰੀ ਜਾਨਲੇਵਾ ਹੋ ਸਕਦੀ ਹੈ।

ਇਨਸਾਨੀ ਜ਼ਾਤ ਲਈ ਬਹੁਤ ਖ਼ਤਰਨਾਕ ਹੈ ਹਵਾ ਪ੍ਰਦੂਸ਼ਣ

ਹਵਾ ਵਿਚਲਾ ਪ੍ਰਦੂਸ਼ਣ ਕਰੋੜਾਂ ਮੌਤਾਂ ਦਾ ਕਾਰਨ ਬਣਦਾ ਜਾ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਨੇ ਸਪੱਸ਼ਟ ਕਹਿ ਦਿੱਤਾ ਹੈ ਕਿ ਹਵਾ ਵਿਚਲਾ ਪ੍ਰਦੂਸ਼ਣ ਨਾ ਸਿਰਫ਼ ਇਨਸਾਨਾਂ, ਬਲਕਿ ਕੀੜਿਆਂ, ਜਾਨਵਰਾਂ, ਪਾਣੀ, ਧਰਤੀ, ਵਨਸਪਤੀ, ਹਰ ਚੀਜ਼ ਉੱਤੇ ਜਾਨਲੇਵਾ ਅਸਰ ਛੱਡ ਰਿਹਾ ਹੈ। ਇਰਾਨ ਦੇ ਤਹਿਰਾਨ ਤੇ ਭਾਰਤ ਦੇ ਦਿੱਲੀ ਮਹਾਂਨਗਰਾਂ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਪ੍ਰਦੂਸ਼ਿਤ ਥਾਵਾਂ ਮੰਨ ਲੈਣ ਬਾਅਦ ਵਿਸ਼ਵ ਸਿਹਤ ਸੰਸਥਾ ਨੇ ਪ੍ਰਦੂਸ਼ਿਤ ਹਵਾ ਨਾਲ ਹੋ ਰਹੇ ਮਾੜੇ ਅਸਰਾਂ ਬਾਰੇ ਖੋਜ ਕਰਨ ਦਾ ਫ਼ੈਸਲਾ ਕੀਤਾ। ਇਰਾਨ ਦੀ ਮੈਡੀਕਲ ਯੂਨੀਵਰਸਿਟੀ ਵਿਚਲੇ ਮੈਡੀਕਲ ਤਕਨਾਲੌਜੀ ਰਿਸਰਚ ਸੈਂਟਰ, ਵਿਖੇ ਮੈਡੀਸਨ ਵਿਭਾਗ ਦੇ ਸਪੈਸ਼ਲਿਸਟ ਖੋਜ ਕਰਕੇ ਬਹੁਤ ਸਾਰੇ ਨਵੇਂ ਤੱਥ ਸਾਹਮਣੇ ਲਿਆ ਰਹੇ ਹਨ।

ਦਿਲ ਲਈ ਖ਼ਤਰਨਾਕ ਹੈ ਬਲੱਡ ਪ੍ਰੈਸ਼ਰ, ਸ਼ੂਗਰ ਤੇ ਮੋਟਾਪਾ

ਦਿਲ ਐਸਾ ਜ਼ਬਰਦਸਤ ਪੰਪ ਹੈ ਜੋ ਬਿਨਾਂ ਥੱਕੇ ਤੇ ਬਿਨਾਂ ਆਰਾਮ ਕੀਤੇ ਪੂਰੀ ਉਮਰ ਕੰਮ ਕਰਦਾ ਹੈ।    ਇਹ ਹਰੇਕ  ਮਿੰਟ 5 ਤੋਂ 6 ਲੀਟਰ ਖ਼ੁੂਨ ਪੰਪ ਕਰਕੇ ਅੱਗੇ ਭੇਜਦਾ ਜੋ ਦਿਲ ਦੇ ਆਪਣੇ ਪੱਠਿਆਂ ਸਮੇਤ, ਸਰੀਰ ਦੇ ਸਾਰੇ ਅੰਗਾਂ ਤੇ ਤੰਤੂਆਂ ਨੂੰ ਆਕਸੀਜਨ ਤੇ ਤਾਕਤ ਪ੍ਰਦਾਨ ਕਰਦਾ ਹੈ। ਵਧਦੀ ਉਮਰ ਨਾਲ ਖੂਨ ਦੀਆਂ ਨਾੜੀਆਂ ਦੇ ਅੰਦਰ ਚਰਬੀ ਦੀ ਪੇਪੜੀ    ਜਿਹੀ ਜੰਮ ਜਾਂਦੀ ਹੈ ਜਿਸ ਨੂੰ ‘ਐਥਰੋ-ਸਕਲੀਰੋਸਿਸ’ ਕਿਹਾ ਜਾਂਦਾ ਹੈ। ਇਸ ਕਾਰਨ ਦਿਲ ਨੂੰ ਪੂਰੀ ਤਾਕਤ ਨਹੀਂ ਮਿਲਦੀ। ਇਸ ਨੂੰ ‘ਕੋਰੋਨਰੀ ਆਰਟਰੀ ਡਿਸਈਜ਼’ ਕਹਿੰਦੇ ਹਨ। ਦਿਮਾਗ ਦੀ ਨਾੜੀ ਵਿੱਚ ਪੇਪੜੀ ਜੰਮ ਜਾਵੇ ਤਾਂ ਸਟਰੋਕ; ਦਿਲ ਦੀ ਨਾੜੀ ‘ਚ ਹੋਵੇ ਤਾਂ ਛਾਤੀ ਵਿੱਚ ਦਰਦ, ਦਿਲ ਦਾ ਦੌਰਾ ਜਾਂ ਅਚਾਨਕ ਮੌਤ; ਲੱਤਾਂ ਦੀਆਂ ਨਾੜੀਆਂ ‘ਚ ਹੋਵੇ ਤਾਂ (ਗੈਂਗਰੀਨ) ਉਂਗਲਾਂ ਕਾਲੀਆਂ ਹੋ ਕੇ ਝੜ ਜਾਂਦੀਆਂ ਹਨ।

ਡੇਂਗੂ ਦਾ ਕਹਿਰ ਰੋਕਣ ਵਿੱਚ ਸਰਕਾਰੀ ਤੰਤਰ ਨਾਕਾਮ

ਪੰਜਾਬ ਵਿੱਚ ਡੇਂਗੂ ਦੇ ਪੀੜਤ ਵੱਡੀ ਗਿਣਤੀ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹਨ ।ਡੀਐਚਐਫਐਲ ਪ੍ਰਾਮੈਰੀਕਾ ਨਾਮੀ ਬੀਮਾ ਕੰਪਨੀ ਨੇ ਤਾਂ ਡੇਂਗੂ ਬੁਖ਼ਾਰ ਬਾਬਤ ਬੀਮਾ ਕਰਨਾ ਵੀ ਸੁਰੂ ਕਰ ਦਿੱਤਾ ਹੈ। ਸਰਕਾਰੀ ਸਿਹਤ ਸਹੂਲਤਾਂ ਦੀ ਪੇਂਡੂ ਖੇਤਰ ਤੇ ਸ਼ਹਿਰੀ ਬਸਤੀਆਂ ਵਿੱਚ ਬੇਹੱਦ ਕਮੀ ਹੋਣ ਕਾਰਨ ਡੇਂਗੂ ਪੀੜਤਾਂ ਦਾ ਘਰ ਹੀ ਇਲਾਜ ਕਰਵਾਉਂਦੇ ਰਹਿਣਾ, ਕਿੱਟਾਂ ਨਾ ਹੋਣ ਕਰਕੇ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਨਾ ਹੋ ਸਕਣਾ ਅਤੇ ਪ੍ਰਾਈਵੇਟ ਹਸਪਤਾਲਾਂ ਦੀਆਂ ਲੈਬਾਰਟਰੀਆਂ ਵਿੱਚੋਂ ਟੈਸਟ ’ਤੇ ਆਉਣ ਵਾਲੇ ਖ਼ਰਚੇ ਨਾ ਕਰ ਸਕਣ ਕਾਰਨ ਬਹੁਤ ਸਾਰੇ ਮਰੀਜਾਂ ਦਾ ਟੈਸਟ ਤੋਂ ਵਾਂਝੇ ਰਹਿ ਜਾਣਾ ਵੀ ਸਰਕਾਰ ਵੱਲੋਂ ਘੱਟ ਰਿਪੋਰਟਿੰਗ ਦਾ ਸਬੱਬ ਬਣਦਾ ਹੈ। ਸਿਹਤ ਮਹਿਕਮੇ ਨੂੰ ਅਜਿਹਾ ਰਾਸ ਵੀ ਆ ਰਿਹਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044365
Copyright © 2018, Panjabi Times. All rights reserved. Website Designed by Mozart Infotech