ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ?

July 28, 2018 03:06 PM

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਪਦਾਰਥ ਕਾਹਦੇ ਬਣੇ ਹੋਏ ਹਨ? ਇੰਨਾ ਨੂੰ ਬਣਾਉਣ ਲਈ ਕੀ ਕੈਮੀਕਲ, ਮਿਸ਼ਰਨ ਪਾਇਆ ਜਾਂਦਾ ਹੈ? ਲੋਕਾਂ ਨੇ ਦੇਸੀ ਘਿਉ ਖਾਣਾ ਛੱਡ ਦਿੱਤਾ ਹੈ। ਦੇਸੀ ਘਿਉ ਵੀ ਜਿਉਂਦੇ ਪਸ਼ੂਆਂ ਦੀ ਚਰਬੀ ਦਾ ਹੀ ਬਣਦਾ ਹੈ। ਦੁੱਧ ਪਸ਼ੂਆਂ ਦੀ ਫੈਟ ਹੈ। ਦੁੱਧ ਦਾ ਘਿਉ, ਮਿਲਾਈ ਬਣਦੇ ਹਨ। ਹੁਣ ਬਹੁਤੇ ਲੋਕਾਂ ਨੇ, ਡਾਲਡਾ ਘਿਉ, ਫੈਂਟਾ ਤੇਲ ਖਾਣਾ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਮਰੇ ਪਸ਼ੂਆਂ ਦੀ ਚਰਬੀ ਪਾਈ ਹੁੰਦੀ ਹੈ। ਜਿੱਥੇ ਇਹ ਤੇਲ ਬਣਾਉਣ ਦੀ ਫ਼ੈਕਟਰੀ ਹੈ। ਉੱਥੇ ਮਰੇ ਹੋਏ ਪਸ਼ੂਆਂ ਦਾ ਮੁਸ਼ਕ ਇੰਨਾ ਮਾਰਦਾ ਹੈ। ਦਮ ਘੁੱਟ ਹੁੰਦਾ ਹੈ। ਇਸ ਤੋਂ ਚੰਗਾ ਹੈ। ਬਾਜ਼ਾਰੋਂ ਮਰੇ ਪਸ਼ੂਆਂ ਦੀ ਚਰਬੀ ਡਾਲਡਾ ਘਿਉ, ਫੈਂਟਾ ਤੇਲ ਖ਼ਰੀਦਣ ਨਾਲੋਂ ਜਿਉਂਦੇ ਪਸ਼ੂਆਂ ਦੇ ਤਾਜ਼ੇ ਦੁੱਧ ਦਾ ਆਪ ਹੱਥੀ ਬਣਾਂ ਕੇ ਦੇਸੀ ਘਿਉ ਨੂੰ ਖਾਵੋ। ਉਹ ਤਾਜ਼ਾ ਤੇ ਸਾਫ਼ ਹੋਵੇਗਾ। ਪੰਜਾਬ ਦੇ ਲੋਕ ਸੁੱਧ ਦੁੱਧ ਡੇਅਰੀ ਵਿੱਚ ਪਾਉਂਦੇ ਹਨ। ਕਈ ਤਾਂ ਦੇਸੀ ਘਿਉ ਬਣਾ ਕੇ ਵੇਚਦੇ ਹਨ।ਆਪ ਮਿਲਾਵਟ ਦਾ ਤੇਲ ਖਾਂਦੇ ਹਨ। ਡਾਲਡਾ ਘਿਉ, ਫੈਂਟਾ ਤੇਲ ਤੇ ਦੇਸੀ ਘਿਉ ਵਿੱਚ ਇੱਕੋ ਜਿੰਨੀ 100% ਚਿਕਨਾਹਟ ਹੁੰਦੀ ਹੈ। 80% ਚਰਬੀ ਸਾਡੇ ਅੰਦਰ ਹੀ ਹੁੰਦੀ ਹੈ। ਇਹ ਸਰੀਰ ਤੇ ਨਿਰਭਰ ਕਰਦਾ ਬੰਦਾ ਕੈਸਾ ਕੰਮ ਕਰਦਾ ਹੈ? ਕਿੰਨੀ ਚਰਬੀ ਕੰਮ ਕਰਕੇ ਸਾੜ ਕੇ ਵਰਤਦਾ ਹੈ? 20% ਬੰਦਾ ਬਾਹਰੋਂ ਚਰਬੀ ਖਾਦੀ ਹੈ।

ਕਈ ਲੋਕ ਗੰਦ ਦੇਖ ਕੇ ਥਾਂ-ਥਾਂ, ਥੂ-ਥੂ ਕਰਦੇ ਫਿਰਦੇ ਹਨ। ਜੋ ਵੀ ਸੂਕ ਕਰਨਾ ਕਰੀ ਜਾਣ। ਇਸ ਦੁਨੀਆ ਤੇ ਸਫ਼ਾਈ ਕਿਤੇ ਨਹੀਂ ਹੈ। ਬੰਦੇ ਦਾ ਸਰੀਰ ਹੀ ਦੇਖ ਲਵੋ, ਜੇ ਚਮੜੀ ਨਾਂ ਹੋਵੇ। ਸਬ ਕੁੱਝ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਾਂ। ਲਹੂ, ਚਰਬੀ, ਹੱਡੀਆਂ ਜੇ ਕਿਤੇ ਮੂਹਰੇ ਪਏ ਹੋਣ, ਬੰਦਾ ਉਲਟੀ ਕਰ ਦਿੰਦਾ ਹੈ। ਪਰੇ ਚੱਕ ਕੇ ਮਾਰਦਾ ਹੈ। ਬੰਦੇ ਦਾ ਆਪਣਾ ਅੰਦਰ ਇਹੀ ਸਬ ਕੁੱਝ ਲਹੂ, ਚਰਬੀ, ਹੱਡੀਆਂ ਦਾ ਬਣਿਆ ਹੋਇਆ ਹੈ। ਜੋ ਕੁੱਝ ਬੰਦਾ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਂਦਾ ਹੈ। ਬੰਦਾ ਉਸ ਖ਼ੁਰਾਕ ਦਾ 12 ਘੰਟਿਆਂ ਵਿੱਚ ਕੀ ਹਾਲ ਕਰਦਾ ਹੈ? ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਨੂੰ ਸਾੜ ਦਿੰਦਾ ਹੈ। ਉਸੇ ਵਿਚੋਂ ਮੁਸ਼ਕ ਮਾਰਦਾ ਹੈ। ਬੰਦਾ ਉਸ ਤੇ ਮਿੱਟੀ ਪਾਉਂਦਾ ਹੈ। ਅੱਜ ਕਲ ਰੋਟੀਆਂ,ਦਾਲਾਂ,ਸਬਜ਼ੀਆਂ, ਫਲ, ਅਨਾਜ ਖਾਂਦਾ, ਦੁੱਧ, ਜੂਸ ਪੀਤਾ ਧਰਤੀ ਵਿੱਚ ਗ਼ਰਕਾ ਦਿੰਦਾ ਹੈ। ਫਿਰ ਵੀ ਇਸ ਗੰਦ ਨੂੰ ਕਿਵੇਂ ਨਾ ਕਿਵੇਂ ਖਾ-ਪੀ ਜਾਂਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਬੰਦੇ ਦੇ ਮਲ-ਮੂਤਰ ਧਰਤੀ ਦੇ ਪਾਣੀ ਵਿੱਚ ਘੁਲ ਕੇ ਨਿਕਲਦਾ ਹੈ। ਅੱਜ ਵੀ ਕਈ ਥਾਵਾਂ 'ਤੇ ਬੰਦੇ ਦਾ ਮਲ-ਮੂਤਰ ਖੇਤਾਂ ਦੀ ਮਿੱਟੀ ਵਿੱਚ ਮਿਲਾਇਆ ਜਾਂਦਾ ਹੈ। ਕੈਨੇਡਾ, ਅਮਰੀਕਾ ਵਰਗੇ ਦੇਸ਼ ਵਿੱਚ ਬੰਦੇ ਦਾ ਮਲ-ਮੂਤਰ ਡਰੇਨ ਰਾਹੀਂ ਵਗਦੇ ਪਾਣੀ ਵਿੱਚ ਰਲਦਾ ਹੈ। ਇਹੀ ਪਾਣੀ ਕੁਦਰਤੀ ਪਾਣੀ ਮੀਂਹ ਤੇ ਬਰਫ਼ ਮਿਲਿਆ ਸਾਫ਼ ਕਰਕੇ ਟੂਟੀਆਂ ਵਿੱਚ ਭੇਜਦੇ ਹਨ। ਫਿਰ ਵੀ ਬੰਦਾ ਆਪਦੇ ਹੀ ਗੰਦ ਤੇ ਥੁੱਕ ਦਿੰਦਾ ਹੈ। ਉਹੀ ਬੰਦਾ ਘਾਹ ਖਾਣ ਵਾਲੇ ਪਸ਼ੂਆਂ ਦੇ ਗੋਹੇ ਵਿੱਚ ਹੱਥ ਪਾ ਕੇ, ਚੱਕਦਾ, ਪੱਥਦਾ ਹੈ। ਸੁੱਕਾ ਕੇ, ਬਾਲਣ ਦੇ ਕੰਮ ਵਿੱਚ ਵਰਤਦਾ ਹੈ। ਭੇਡਾ, ਬੱਕਰੀਆਂ, ਮੁਰਗੀਆਂ, ਪਸ਼ੂਆਂ ਦਾ ਮਲ-ਮੂਤਰ ਅਨਾਜ, ਸਬਜ਼ੀਆਂ, ਫਲਾਂ ਦੇ ਵਾਧੇ ਲਈ ਵਰਤ ਕੇ ਖਾਂਦਾ ਜਾਂਦਾ ਹੈ। ਬੰਦਾ ਆਪ ਨਹੀਂ ਜਾਣਦਾ, ਕੀ ਚੰਗਾ, ਮਾੜਾ, ਗੰਦਾ, ਮੈਲ਼ਾ ਸਾਫ਼ ਹੈ? ਬੰਦਾ ਮਤਲਬੀ ਹੈ। ਜੋ ਚੀਜ਼ ਆਪਣੀ ਲੋੜ ਹੈ। ਉਹ ਚੰਗੀ ਹੈ। ਬਾਕੀ ਬਰਬਾਦ ਗੰਦ ਹੈ।

ਸਰੀਰ ਦੀ ਅੰਦਰ ਦੀ ਸਫ਼ਾਈ ਲਈ ਪਾਣੀ ਪੀਤਾ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ, " ਅੱਠ ਗਲਾਸ ਪਾਣੀ ਦੇ ਪੀਵੋ। ਚੰਗੀ ਤਰਾਂ ਸਰੀਰ ਫ਼ਲੱਸ਼ ਹੋ ਜਾਵੇਗਾ। ਜੇ ਪਾਣੀ ਨਾਂ ਪੀਤਾ ਗੰਦ ਅੰਦਰ ਹੀ ਹੱਡੀਆਂ, ਪਾਚਨ ਪ੍ਰਨਾਲ਼ੀ ਵਿੱਚ ਸੜਦਾ ਰਹੇਗਾ। ਪੇਟ ਰਾਹੀ ਸਾਰੇ ਸਰੀਰ ਵਿੱਚ ਬਿਮਾਰੀਆਂ ਫੈਲਣਗੀਆਂ। " ਬਹੁਤੇ ਲੋਕ ਥੋੜਾ ਹੀ ਪਾਣੀ ਪੀਂਦੇ ਹਨ। ਉਹ ਫ਼ਲਾਂ, ਕੱਚੀਆਂ ਸਬਜੀਆਂ ਬਾਰ-ਬਾਰ ਖਾ ਕੇ ਪਾਣੀ ਦੀ ਘਾਟ ਪੂਰੀ ਕਰ ਸਕਦੇ ਹਨ। ਕੀ ਕਦੇ ਸੋਚਿਆ ਹੈ? ਪੀਣ ਵਾਲਾ ਤੇ ਅਨਾਜ, ਫ਼ਲਾਂ, ਸਬਜੀਆਂ ਦੀ ਸੰਚਾਈ ਵਾਲਾ ਪਾਣੀ ਆ ਕਿਥੋਂ ਰਿਹਾ ਹੈ? ਬਹੁਤੀਆਂ ਥਾਵਾਂ ਤੇ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ। ਤਲਾਬ, ਸਮੁੰਦਰ ਦਾ ਪਾਣੀ ਸਾਫ਼ ਕਰਕੇ, ਪੀਣ ਤੇ ਵਰਤਣ ਦੇ ਯੋਗ ਬਣਾਇਆਂ ਜਾਂਦਾ ਹੈ। ਇਹ ਸਾਰਾ ਧਰਤੀ, ਦਰਿਆਵਾਂ, ਤਲਾਬ, ਸਮੁੰਦਰ ਦਾ ਪਾਣੀ, ਮੀਹਾਂ, ਡਰੇਨਾਂ, ਸੜਕਾਂ ਦਾ ਪਾਣੀ ਹੁੰਦਾ ਹੈ। ਮੀਹਾਂ ਦਾ ਪਾਣੀ ਨਾਲੀਆਂ ਰਾਹੀਂ ਤਲਾਬ, ਸਮੁੰਦਰ ਤੇ ਧਰਤੀ ਵਿੱਚ ਖਪਦਾ ਜਾਂਦਾ ਹੈ। ਸਮੁੰਦਰ ਤੇ ਬਹੁਤੇ ਪਾਣੀ, ਧਰਤੀ ਦੇ ਅੰਦਰ, ਬਾਹਰ ਅਨੇਕਾਂ 84 ਲੱਖ ਜੀਵ ਸੱਪ, ਠੂਹੇਂ ਹਨ। ਬਾਥਰੂਮਾਂ, ਲੈਟਰੀਨਾਂ, ਗਟਰਾਂ, ਮੀਹਾਂ, ਬਰਫ਼ ਦਾ ਪਾਣੀ ਕੈਨੇਡਾ, ਅਮਰੀਕਾ ਵਿਚ ਵੀ ਪੀਣ ਲਈ ਇਕੱਠਾ ਕੀਤਾ ਜਾਂਦਾ ਹੈ। ਉਸ ਨੂੰ ਸਾਫ਼ ਕਰ ਕੇ, ਵਰਤਣ, ਪੀਣ ਲਈ ਲੋਕਾਂ ਵੱਲ ਘਰਾਂ ਤੇ ਲੋੜ ਵਾਲੀਆਂ ਥਾਵਾਂ ਤੇ ਭੇਜਿਆ ਜਾਂਦਾ ਹੈ। ਕਈਆਂ ਨੂੰ ਇਸ ਗੱਲ ਤੇ ਜ਼ਕੀਨ ਨਹੀਂ ਆਉਣਾ। ਜੋ ਸੱਚ ਹੈ, ਉਸ ਨੂੰ ਠੁਕਰਾਉਣ ਨਾਲ ਬਦਲ ਨਹੀਂ ਸਕਦੇ। ਤਸੱਲੀ ਕਰਨ ਨੂੰ ਗੂਗਲ ਤੇ ਜੂਟਿਊਬ ਦੇਖ ਲਵੋ। ਕਿਸਾਨਾਂ, ਮਜ਼ਦੂਰਾਂ ਖੁੱਲ੍ਹੀਆਂ ਥਾਵਾਂ 'ਤੇ ਘਰਾਂ ਨੂੰ ਬਣਾਉਣ ਵਾਲਿਆਂ ਨੂੰ ਦੇਖਣਾ ਉਹ ਮਲ-ਮੂਤਰ ਖੇਤਾਂ ਵਿੱਚ ਹੀ ਕਰਦੇ ਹਨ। ਮਰਦ ਤਾਂ ਕਰਦੇ ਹੀ ਧਰਤੀ 'ਤੇ ਹਨ।

ਲੋਕ ਤਾਂ ਸੋਚਦੇ ਹਨ। ਟੋਭਿਆਂ ਦੇ ਪਾਣੀ, ਲੈਟਰੀਨ ਨੂੰ ਧਰਤੀ ਵਿਚ ਦੱਬ ਕੇ, ਗੰਦ ਤੋਂ ਬਚ ਗਏ। ਇਹ ਟਾਨਿਕ ਪਾਣੀ ਵਿੱਚ ਘੁਲ ਕੇ ਵਾਪਸ ਆ ਰਿਹਾ ਹੈ। ਇਸ ਨਾਲੋਂ ਤਾਂ ਚੰਗਾ ਸੀ। ਇਹ ਮਲ-ਮੂਤਰ ਧਰਤੀ ਉੱਤੇ ਹੀ ਰਹਿੰਦਾ। ਫ਼ਸਲਾਂ ਦੀ ਮਿੱਟੀ ਪੋਲੀ ਤੇ ਉਪਜਾਊ ਰਹਿੰਦੀ। ਇੱਕ ਬਾਰ ਪਿੰਡ ਸਾਡੇ ਖੇਤ ਵਿੱਚ ਆਪਣੇ-ਆਪ ਬਹੁਤ ਟਮਾਟਰ ਹੋ ਗਏ ਸਨ। ਇੰਨੇ ਸਾਰੇ ਵੱਡੇ-ਵੱਡੇ ਗੁੱਛਿਆਂ ਵਿੱਚ ਲਾਲ-ਲਾਲ ਵੱਡੇ-ਵੱਡੇ ਬਹੁਤ ਟਮਾਟਰ ਲੱਗੇ ਹੋਏ ਸਨ। ਗਿਣ ਨਹੀਂ ਹੋ ਰਹੇ ਸਨ। ਕੁੱਝ ਬੂਟੇ ਅਜੇ ਛੋਟੇ ਵੀ ਸਨ। ਮੇਰਾ ਚਾਚਾ ਹੈਰਾਨ ਸੀ। ਬਈ ਟਮਾਟਰ ਬੀਜੇ ਹੀ ਨਹੀਂ ਸਨ। ਜੰਮ ਕਿਵੇਂ ਪਏ? ਫਿਰ ਉਸ ਜਗਾ ਨੂੰ ਚੰਗੀ ਤਰਾਂ ਦੇਖਿਆ। ਉੱਥੇ ਕੋਈ ਬਾਹਰ ਜੰਗਲ ਪਾਣੀ ਕਰਦਾ ਸੀ। ਚਾਚੇ ਨੇ ਬੂਟੇ ਪੱਟ ਕੇ ਵਗਾਹ ਮਾਰੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਦੀ ਜਾਂਦੀ। ਸ਼ਾਮ ਤੱਕ ਉੱਥੇ ਕੋਈ ਟਮਾਟਰ ਨਹੀਂ ਸੀ। ਕੋਈ ਲੋੜ ਬੰਦ ਚੱਕ ਕੇ ਲੈ ਗਿਆ ਸੀ। ਪੈਰ ਨੂੰ ਗੂੰਹ ਲੱਗ ਜਾਵੇ। ਬੰਦਾ ਪੈਰ ਧਰਤੀ ਤੇ ਮਲੀ ਜਾਂਦਾ ਹੈ। ਚੰਗੀ ਤਰਾਂ ਧੋਂਦਾ ਹੈ। ਉਹ ਹੁੰਦਾ ਤਾਂ ਫਲ, ਸਬਜ਼ੀਆਂ, ਅਨਾਜ ਹੀ ਹੈ। ਕਈ ਜਾਨਵਰ ਕਾਂ, ਸੂਰ ਉਸੇ ਨਾਲ ਢਿੱਡ ਭਰਦੇ ਹਨ। ਬੰਦੇ ਤਾਂ ਗੰਦ ਕਾਣ ਵਾਲੇ ਸੂਰ ਵੀ ਨਹੀਂ ਖਾਣੋਂ ਹਟਦੇ। ਜਿੰਨੇ ਦੁਨੀਆ ਤੇ ਬੰਦੇ ਮਰਦੇ ਹਨ। ਸਬ ਧਰਤੀ ਵਿੱਚ ਹੀ ਦੱਬੇ ਜਾਂਦੇ ਹਨ। ਜਲੇ ਬੰਦੇ ਦੀ ਸੁਆਹ ਵੀ ਉੱਡ ਕੇ ਧਰਤੀ ਵਿੱਚ ਰਲ ਜਾਂਦੀ ਹੈ। ਪਾਣੀ ਵਿੱਚ ਮਰੇ ਬੰਦੇ ਧਰਤੀ ਦੇ ਕੰਢੇ ਨਾਲ ਲੱਗ ਜਾਂਦੇ ਹਨ। ਜਾਂ ਜੀਵ ਖਾ ਜਾਂਦੇ ਹਨ। ਜੇ ਕਿਸੇ ਬੰਦੇ ਦਾ ਖ਼ੂਨ ਨਿਕਲ ਕੇ ਕੱਤਲ ਹੁੰਦਾ ਹੈ। ਜਾਂ ਉਝ ਹੀ ਖ਼ੂਨ ਨਿਕਲਦਾ ਹੈ। ਮਾਸਿਕ ਧਰਮ, ਜਣੇਪੇ ਜਾ ਗਰਭਪਾਤ ਸਮੇਂ ਨਿਕਲਿਆਂ ਖ਼ੂਨ, ਥੁੱਕ ਵੀ ਕਿਵੇਂ ਨਾਂ ਕਿਵੇਂ ਧਰਤੀ ਵਿੱਚ ਮਿਲ ਜਾਂਦੇ ਹਨ। ਉਸੇ ਧਰਤੀ ਵਿੱਚ ਸਬਜ਼ੀਆਂ, ਫਲ, ਅਨਾਜ ਪੈਦਾ ਹੁੰਦੇ ਹਨ।  ਸਬਜ਼ੀਆਂ, ਫਲਾਂ ਦਾ ਸੜਿਆ ਹੋਇਆ ਕੂੜਾ ਤੇ ਪਸ਼ੂਆਂ ਦਾ ਮਲ-ਮੂਤਰ, ਥੁੱਕ ਮਿਲਿਆ ਹੁੰਦਾ ਹੈ। ਕਿੰਨੇ ਤਰਾਂ ਦੇ ਜੀਵ ਸੱਪ, ਚੂਹੇ, ਕੀੜੇ, ਕੁੱਤੇ, ਬਿੱਲੇ, ਖ਼ਰਗੋਸ਼, ਚਿੜੀਆਂ ਜਾਨਵਰ ਮਿੱਟੀ ਤੇ ਫਿਰਦੇ ਹਨ। ਸਬ ਦਾ ਮਲ-ਮੂਤਰ ਸਬਜ਼ੀਆਂ, ਫਲ, ਅਨਾਜ ਉਗਾਉਣ ਵਾਲੀ ਧਰਤੀ ਵਿੱਚੇ ਹੁੰਦਾ ਹੈ।

ਸਬਜ਼ੀਆਂ, ਫਲ, ਅਨਾਜ ਲਈ ਪਾਣੀ ਵੀ ਕੋਈ ਫ਼ਿਲਟਰ ਕੀਤਾ ਨਹੀਂ ਹੁੰਦਾ। ਪਾਣੀ ਮੀਹਾਂ, ਦਰਿਆਵਾਂ ਦਾ ਜਾਂ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਸਬਜ਼ੀਆਂ, ਫਲ, ਅਨਾਜ ਖੁੱਲ੍ਹੇ ਥਾਂ ਤੇ ਹੁੰਦੇ ਹਨ। ਇੰਨਾ ਨੂੰ ਕਿਸੇ ਛੱਤ ਥੱਲੇ ਨਹੀਂ ਉਗਾਇਆ ਜਾਂਦਾ। ਸਗੋਂ ਉੱਪਰ ਕੈਮੀਕਲ ਛਿੜਕੇ ਜਾਂਦੇ ਹਨ। ਜੋ ਜਾਨਵਰ, ਪਸ਼ੂ, ਬੰਦਿਆਂ ਲਈ ਹਾਨੀਕਾਰਕ ਹਨ। ਇੰਨਾ ਫ਼ਸਲਾਂ ਨੂੰ ਜਾਨਵਰ, ਪਸ਼ੂ ਵੀ ਖਾਂਦੇ ਰਹਿੰਦੇ ਹਨ। ਬਹੁਤ ਪਸ਼ੂ, ਜਾਨਵਰ ਮਰ ਗਏ ਹਨ। ਪਤਾ ਨਹੀਂ ਕਿਥੋਂ-ਕਿਥੋਂ ਦੀ ਹੋ ਕੇ, ਕੀਹਦੇ-ਕੀਹਦੇ ਹੱਥਾਂ ਵਿਚੋਂ ਦੀ ਹੁੰਦਾ ਹੋਇਆ। ਬੰਦਿਆ ਤੱਕ ਅਨਾਜ ਖਾਣ ਨੂੰ ਪਹੁੰਚਦਾ ਹੈ। ਜੇ ਕਿਤੇ ਸਬਜ਼ੀਆਂ, ਫਲ, ਅਨਾਜ ਦਾ ਦਾਣਾ ਭੁੰਜੇ ਡਿਗ ਜਾਵੇ। ਬੰਦਾ ਦੂਰ ਵਗਾਹ ਮਾਰਦਾ ਹੈ। ਬਈ ਧਰਤੀ ਤੇ ਡਿੱਗਣ ਨਾਲ ਗੰਦਾ ਹੋ ਗਿਆ।    

 ਬੰਦਾ ਕਿਵੇਂ ਪੈਂਦਾ ਹੁੰਦਾ ਹੈ? ਸਬ ਜਾਣਦੇ ਹਨ। ਬੱਚਾ ਬਾਪ ਦੇ ਵੀਰਜ ਵਿੱਚੋਂ ਮਾਂ ਦੇ ਗਰਭ ਵਿੱਚ ਜਾਂਦਾ ਹੈ। ਬੱਚਾ ਮਲ-ਮੂਤਰ, ਮਿਜ਼, ਖ਼ੂਨ ਵਿੱਚ ਪਾਲ਼ਦਾ ਹੈ। ਇਸੇ ਕਾਸੇ ਨੂੰ ਬੰਦਾ ਆਪਦੇ ਮੂੰਹ ਦੇ ਨਾਲ ਪਤਾ ਨਹੀਂ ਕਿੰਨੀ ਬਾਰ ਗੰਦਾ ਕਹਿੰਦਾ ਹੈ। ਜੇ ਇਹ ਗੰਦਾ ਹੀ ਹੁੰਦਾ। ਤਾਂ ਲੋਕਾਂ ਦਾ ਧਿਆਨ ਇਸੇ ਤੇ ਕੇਂਦਰਿਤ ਕਿਉਂ ਹੁੰਦਾ? ਅਜੇ ਤਾਂ ਲੋਕਾਂ ਦੇ 2, 4, 10,20, 100 ਤੋਂ ਵੀ ਵੱਧ ਕਿਸੇ ਦੇ ਬੱਚੇ ਹੋਣੇ ਹਨ। ਗੰਦਾ ਹੀ ਹੁੰਦਾ ਤਾਂ ਦੁਨੀਆਂ ਦੀ ਇੰਨੀ ਜਨ ਸੰਖਿਆ ਨਾਂ ਹੁੰਦੀ। ਇਹੀ ਬੰਦਿਆਂ ਤੇ ਸਬ ਜੀਵਾਂ ਦਾ ਅਸਲ ਮਕਸਦ ਹੈ। ਇਸੇ ਲਈ ਪੈਦਾਵਾਰ ਵਧਾਉਣ ਨੂੰ ਵਿਆਹ ਕੀਤੇ ਜਾਂਦੇ ਹਨ। ਖ਼ਾਨਦਾਨ ਚਲਾਏ ਜਾਂਦੇ ਹਨ। ਜੇ ਬੱਚਾ ਬਗੈਰ ਵਿਆਹ ਤੋਂ ਜੰਮ ਪਵੇ। ਉਸ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਜਿਊਣ ਨਹੀਂ ਦਿੰਦੇ। ਗੰਦਾ ਕੰਮ ਕੀਤਾ ਕਹਿੰਦੇ ਹਨ। ਦੁਨੀਆ ਦੇ ਦੋਨੇਂ ਪਾਸੇ ਦੰਦੇ ਹਨ। ਦੁਨੀਆ ਨੂੰ ਜਿੱਤ ਨਹੀਂ ਹੁੰਦੀ। ਬੰਦਾ ਆਪਦੇ ਮਾਂ-ਬਾਪ ਨੂੰ ਜਾਨਣਾਂ ਚਾਹੁੰਦਾ ਹੈ। ਆਪਦੇ ਤੇ ਹੋਰ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਜੰਮਦੇ ਦੇਖਣਾ ਚਾਹੁੰਦਾ ਹੈ। ਉਨ੍ਹਾਂ ਦੁਆਲੇ ਘੁੰਮਦਾ ਹੈ। ਉਨ੍ਹਾਂ ਲਈ ਜਿਉਂਦਾ ਕਮਾਉਂਦਾ ਹੈ। ਹੋਰ ਕੋਈ ਇਸ ਦੁਨੀਆ ਤੇ ਕੰਮ ਨਹੀਂ ਹੈ। ਇਸੇ ਲਈ ਬੰਦਾ 20 ਠੱਗੀਆਂ ਮਾਰਦਾ ਹੈ। ਇਸ ਲਈ ਬੰਦਾ ਨਹੀਂ ਜਾਣਦਾ ਕੀ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? ਜੇ ਤਾਂ ਉਸੇ ਨੂੰ ਆਪ ਕਰਦਾ ਹੈ। ਹੋਰ ਕੋਈ ਇਜਾਜ਼ਤ ਲੈ ਕੇ ਕਰਦਾ ਹੈ। ਉਹੀ ਸ਼ੌਕ, ਜ਼ਰੂਰਤ, ਮਨੋਰੰਜਨ ਅਨੰਦ ਲੱਗਦਾ ਹੈ। ਜੇ ਦੂਜਾ ਬੰਦਾ ਇਜਾਜ਼ਤ ਤੋਂ ਬਗੈਰ ਕਰੇ, ਮਾੜਾ, ਗੰਦ ਲੱਗਦਾ ਹੈ। ਨਜ਼ਰ ਉਹੀ ਹੈ। ਦੂਜੇ ਤੇ ਆਪਦੇ ਪ੍ਰਤੀ ਦ੍ਰਿਸ਼ਟੀ ਅਲੱਗ-ਅਲੱਗ ਹੈ। ਦੁਨੀਆ ਤੇ ਸਬ ਕੁੱਝ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ। ਸੁਰਤ ਕਿਵੇਂ ਦੇਖ ਰਹੀ? ਫ਼ਰਕ ਸਿਰਫ਼ ਦੇਖਣ ਵਿੱਚ ਹੈ।

ਮੱਛੀ ਸਬ ਤੋਂ ਵੱਧ ਗੰਦ ਖਾਂਦੀ ਹੈ। ਇਸੇ ਲਈ ਇਸ ਨੂੰ ਪਾਣੀ ਸਾਫ਼ ਕਰਨ ਲਈ ਛੱਪੜਾਂ, ਤਲਾਬ ਵਿੱਚ ਵੀ ਪਾਲ਼ਿਆ ਜਾਂਦਾ ਹੈ। ਇਸੇ ਨੂੰ ਲੋਕ ਸਬ ਵੱਧ ਸੁਆਦ ਲੈ ਕੇ ਖਾਂਦੇ ਹਨ। ਬੰਦਾ ਮੁਰਗ਼ਾ, ਬੱਕਰਾ, ਭੇਡ, ਸੂਰ, ਕੁੱਤੇ, ਸੱਪ, ਜਾਨਵਰ ਜੋ ਵੀ ਮੂਹਰੇ ਆਵੇ ਖਾ ਜਾਂਦਾ ਹੈ। ਅਜੇ ਬੰਦਾ ਗੰਦ, ਮੈਲ ਸਰੀਰ ਨੂੰ ਲੱਗਣ ਨਹੀਂ ਦਿੰਦਾ। ਦੂਜੇ ਦਾ ਮਾਸ ਜਿਸ ਵਿੱਚ ਖ਼ੂਨ, ਮਿਜ਼, ਚਰਬੀ, ਮਲ-ਮੂਤਰ ਹੱਡੀਆਂ ਸਬ ਕੁੱਝ ਬੰਦਾ ਹਜ਼ਮ ਕਰ ਜਾਂਦਾ ਹੈ। ਖੰਭਾ ਵਾਲੇ ਜਾਨਵਰ ਘਾਹ ਨਹੀਂ ਖਾਂਦੇ। ਮਾਸ ਖਾਂਦੇ ਹਨ। ਪਸ਼ੂ ਘਾਹ ਖਾਂਦੇ। ਮਾਸ ਨਹੀਂ ਖਾਂਦੇ ਹਨ। ਬੰਦਾ ਹਰਾ, ਖ਼ੂਨ, ਹੱਡੀਆਂ, ਪਸ਼ੂਆਂ ਦਾ ਦੁੱਧ ਸਬ ਕੁੱਝ ਖਾ-ਪੀ ਜਾਂਦਾ ਹੈ। ਬੰਦਾ ਵੈਸੇ ਹੀ ਲੋਕ ਦਿਖਾਵੇ ਲਈ ਮਾੜਾ, ਗੰਦਾ, ਮੈਲ਼ਾ ਕਹਿੰਦਾ ਹੈ। ਸਬ ਕੁੱਝ ਚੱਲਦਾ ਹੈ।

ਹਰ ਚੀਜ਼ ਰੀਸਰਕਲ ਹੁੰਦੀ ਹੈ। ਪੇਪਰ ਕਿੰਨੇ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ। ਪੇਪਰ ਇੱਧਰ-ਉੱਧਰ ਚੰਗੇ, ਮਾੜੇ ਥਾਂ ਤੇ ਵੀ ਸਿੱਟੇ ਜਾਂਦੇ ਹਨ। ਇਹ ਰੱਦੀ ਵਿੱਚ ਇਕੱਠੇ ਕੀਤੇ ਜਾਂਦੇ ਹਨ। ਦੁਆਰਾ ਵਰਤੇ ਜਾਂਦੇ ਹਨ। ਧਾਤਾਂ ਸੋਨਾ, ਚਾਂਦੀ, ਲੋਹਾ, ਤਾਂਬਾ, ਸਟੀਲ, ਕੱਚ, ਪਲਾਸਟਿਕ, ਕੱਪੜੇ, ਬੀਜ, ਪਾਣੀ, ਮਿੱਟੀ, ਹਵਾ ਦੁਨੀਆ ਦਾ ਸਬ ਕੁੱਝ ਰੀਸਰਕਲ ਹੁੰਦਾ ਹੈ। ਹਰ ਚੀਜ਼ ਦੁਆਰਾ-ਦੁਆਰਾ ਵਰਤੀ ਜਾਂਦੀ ਹੈ। ਉਹ ਚਾਹੇ ਪਹਿਲਾਂ ਮਾੜੇ, ਗੰਦੇ ਥਾਂ ਤੋਂ ਆਈ ਹੋਵੇ। ਉਸ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਟੁੱਟਿਆ ਸੋਨਾ ਢਾਲ ਕੇ, ਨਵੇਂ ਗਹਿਣੇ ਤਰਾਸ਼ੇ ਜਾਂਦੇ ਹਨ। ਹੋਰ ਧਾਤਾਂ ਨੂੰ ਨਵਾਂ ਨਿਖਾਰ ਦਿੱਤਾ ਜਾਂਦਾ ਹੈ। ਬੀਜ ਬਾਰ-ਬਾਰ ਬੀਜ ਕੇ, ਹੋਰ ਬੀਜ ਤਿਆਰ ਕੀਤੇ ਜਾਂਦੇ ਹਨ। ਇਹ ਦੁਨੀਆ ਐਸੇ ਹੀ ਚੱਲਦੀ ਹੈ। ਜੋ ਲੋਕ ਗੰਦ ਕਹਿੰਦੇ ਹਨ। ਉਨ੍ਹਾਂ ਤੇ ਜ਼ਕੀਨ ਨਾ ਕਰੀਏ। ਆਪਦੇ ਦਿਮਾਗ਼ ਤੋਂ ਕੰਮ ਲਈਏ। ਸਾਡੇ ਲਈ ਕੀ ਚੰਗਾ ਹੈ? ਘਰ ਦੇ ਸਾਰੇ ਮੈਂਬਰ ਇੱਕੋ ਦਾਲ, ਸਬਜ਼ੀ, ਰੋਟੀ ਖਾਂਦੇ ਹਨ। ਹੋ ਸਕਦਾ ਹੈ। ਬਾਕੀਆਂ ਵਾਂਗ ਕੋਈ ਇੱਕ ਜਾਣਾ, ਕਿਸੇ ਚੀਜ਼ ਨੂੰ ਨਾਂ ਖਾ ਸਕਦਾ ਹੋਵੇ। ਤੋਰੀ, ਕੱਦੂ, ਬਤਾਂਊ, ਭਿੰਡੀ ਬਾਕੀਆਂ ਵਾਂਗ ਸੁਆਦ ਨਾਲ ਨਾਂ ਖਾ ਸਕਦਾ ਹੋਵੇ। ਸਬ ਦਾ ਆਪਣਾ-ਆਪਣਾ ਸੋਚਣ ਦਾ ਢੰਗ ਹੈ। ਇੱਕ ਬੱਚਾ ਸਟੇਸ਼ਨ ਤੇ ਭੁੰਜੇ ਹੀ ਲੰਬਾ ਪਿਆ ਲਿਟੀ ਜਾਂਦਾ ਸੀ। ਉਸ ਨੂੰ ਭੁੱਖ ਲੱਗੀ। ਉਹ ਮਾਂ ਦੇ ਪਰਸ ਵਿਚੋਂ ਕੱਢ ਕੇ, ਸੇਬ ਖਾਣ ਲੱਗਾ। ਸੇਬ ਖਾਣ ਤੋਂ ਪਹਿਲਾਂ ਹੀ ਧਰਤੀ ਤੇ ਡਿਗ ਗਿਆ। ਉਸ ਦੀ ਮਾਂ ਨੇ ਕਿਹਾ, " ਸੇਬ ਡਿਗ ਕੇ ਗੰਦਾ ਹੋ ਗਿਆ ਹੈ। ਇਸ ਨੂੰ ਸਿੱਟ ਦੇ। " ਬੱਚਾ ਬਗੈਰ ਗੱਲ ਸੁਣੇ ਸੇਬ ਖਾਣ ਲੱਗ ਗਿਆ। ਉਸ ਦੀ ਮਾਂ ਸੇਬ ਉਸ ਦੇ ਹੱਥ ਵਿਚੋਂ ਖੋਹਣ ਦੀ ਕੋਸ਼ਿਸ਼ ਕਰ ਰਹੀ ਸੀ। ਬੱਚਾ ਹੱਥ ਛੁਡਾ ਕੇ ਦੂਰ ਭੱਜ ਗਿਆ। ਫਿਰ ਸੇਬ ਖਾਣ ਲੱਗਾ। ਹੈਰਾਨੀ ਇਸ ਗੱਲ ਦੀ ਸੀ। ਬੱਚਾ ਵੀ ਉਸੇ ਜ਼ਮੀਨ ਤੇ ਲਿਟ ਰਿਹਾ ਸੀ। ਜਿੱਥੇ ਸੇਬ ਡਿੱਗਾ ਸੀ। ਮਾਂ ਨੂੰ ਬੱਚਾ ਗੰਦਾ ਨਹੀਂ ਲੱਗਾ। ਗੱਲ ਆਪਣੇ ਮਤਲਬ ਦੀ ਹੈ। ਕੱਪੜੇ, ਸਰੀਰ ਤੇ ਚਿੱਕੜ ਪੈ ਜਾਵੇ। ਧੋਂਦੇ ਹਾਂ। ਸਿੱਟਦੇ ਨਹੀਂ ਹਾਂ।   



ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

ਅੰਤਲੇ ਸਾਹ

ਹੱਸਦਾ ਵੱਸਦਾ ਰਹਿ ਸੱਜਣਾਂ,
ਚਾਹੇ ਮਾੜਾ ਚੰਗਾ ਕਹਿ ਸੱਜਣਾਂ,
ਤੇਰੇ ਵਿਚ ਏ ਜਾਨ ਅਸਾਡੀ
ਸਾਡੇ ਕੋਲ ਵੀ ਬਹਿ ਸੱਜਣਾਂ,

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ........

ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ ---- ਬਬਲਾ ਧੂਰੀ

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ

ਭੁੱਲਣ ਦੀ ਆਦਤ ਪਾ ਸੱਜਣਾ

ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ।

ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ।

ਮਿਤਰੋਂ' ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ 'ਮਿਤਰੋਂ' ਦੀ ਕਾਸਟ ਵਲੋਂ ਮੁੰਬਈ ਸ਼ਹਿਰ 'ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੀ ਹੈ ‘ਖ਼ਾਲਸਾ ਏਡ’ ?

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਕਈ ਸੰਸਥਾਵਾਂ ਵਿੱਚ ਇਸ ਬਾਬਤ ਬਾਕਾਇਦਾ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ।

ਸ਼ਰਮਿੰਦਾ (ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ
ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ
ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ  ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ
ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ
ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈੱਸ ਬਾਰੇ

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068493023
Copyright © 2018, Panjabi Times. All rights reserved. Website Designed by Mozart Infotech