ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਧਰਮ

ਵਿਆਖਿਆ ਸ੍ਰੀ ਜਪੁ ਜੀ ਸਾਹਿਬ

July 30, 2018 02:53 PM

ਜਦੋਂ ਪੱਛਮ ਵਾਲੇ ਸੁਖਮਨਾ ਪਥ ਤੋਂ (ਨਾਭਿ ਕੁੰਡ ਦਾ) ਸੂਰਜ ਉੱਪਰ ਚੜ੍ਹਦਾ ਹੈ ਤਾਂ ਇਸਦੀ ਤਪ ਤਾਉ ਵਾਲੇ ਅਗਨਿ 'ਚ ਮੋਹ ਮਾਇਆ, ਰੋਗ, ਵਿਕਾਰ ਸਭ ਦਗਧ ਹੋ ਜਾਂਦੇ ਹਨ ਅਤੇ ਫਿਰ ਸੂਰਜ (ਅਤੇ ਇਸਦਾ ਤਾਪ) ਦਸਮ ਦੁਆਰ 'ਚ ਪੁੱਜ ਕੇ ਅਜਰੁ ਨੂੰ ਪਿਘਲਾ ਕੇ ਅੰਮ੍ਰਿਤ ਝਰਨੇ ਦਾ ਮੀਂਹ ਬਰਸਾਉਂਦਾ ਹੈ। ਇਸ ਤੋਂ ਬਾਅਦ ਪਰਮੇਸ਼ਵਰ ਜਗੰਨਾਥ ਨਾਲ ਸਿੱਖ ਦਾ ਮਿਲਾਪ ਹੁੰਦੈ। ਬਿਨਾ ਤਪ ਤਾਉ ਦੇ ਕਾਇਆ ਰੂਪੀ ਭਾਂਡਾ ਸ਼ੁੱਧ ਨਹੀਂ ਹੁੰਦਾ, ਇਸ 'ਚ ਵਿਕਾਰਾਂ ਅਤੇ ਰੋਗਾਂ ਦਾ ਵਾਸਾ ਬਣਿਆ ਹੀ ਰਹਿੰਦੈ।
ਸਾਡੇ ਕੋਲ ਇਸ ਤਰ੍ਹਾਂ ਦੇ ਕਈ ਸਿੱਖ ਆਉਂਦੇ ਹਨ। ਇਕ ਸਿੱਖ ਨੇ ਦੱਸਿਆ, ਉਹ ਲਗਾਤਾਰ ਦਸ-ਦਸ ਘੰਟੇ ਵਾਹਿਗੁਰੂ ਮੰਤਰ ਦਾ ਜਾਪ ਲੰਮੇ ਸਮੇਂ ਤੋਂ ਕਰ ਰਿਹਾ ਸੀ। ਮਸਤਕ ਦੇ ਅੰਦਰ ਅਨੇਕਾਂ ਕੰਪਨ ਉੱਠਦੇ ਹਨ (ਦਰਅਸਲ ਉਹ ਅਨਹਦ ਨਾਦ ਨਹੀਂ ਸਨ) ਉਹਦੇ ਕਹਿਣ ਮੁਤਾਬਕ ਦਸਮ ਦੁਆਰ ਵੀ ਖੁੱਲ੍ਹ ਗਿਆ (ਇਹ ਵੀ ਉਸਦੀ ਮਨੋਰਾਜੀ ਕਲਪਨਾ ਹੀ ਸੀ)। ਉਸ ਨੇ ਆਖਿਰ 'ਚ ਇਹ ਗੱਲ ਵੀ ਕਹੀ (ਜਿਸ ਤੋਂ ਇਹ ਨਿਰਣੈ ਹੋ ਗਿਆ ਕਿ ਉਸਦੀ ਸਾਧਨਾ ਅਧੂਰੀ ਤੇ ਮਨਮੁਖੀ ਜਿਹੀ ਵੀ ਸੀ) ਕਿ ਹੁਣ ਕੀ ਕਰੀਏ ਰਕਤ ਚਾਪ (2lood Pressure) ਬਹੁਤ ਹਾਈ (8igh) ਰਹਿਣ ਲੱਗ ਪਿਆ, ਪੇਟ ਵੀ ਖਰਾਬ ਰਹਿੰਦੈ।
ਇਸਦਾ ਕਾਰਨ ਹੀ ਸੀ ਕਿ ਉਸ ਸਿੱਖ ਨੇ 'ਭਉ ਖਲਾ ਅਗਨਿ ਤਪ ਤਾਉ' ਵਾਲੀ ਸਾਧਨਾ ਨਹੀਂ ਕੀਤੀ। ਉਹ ਸਿੱਧਾ ਹੀ ਦਸਮ ਦੁਆਰਾ ਦੀ ਚੜ੍ਹਾਈ ਕਰਨ ਦੀ ਸਾਧਨਾ ਕਰਨ ਲੱਗ ਪਿਆ। ਬਿਨਾਂ ਸਵਾਸ ਦੀ ਧਾਰਾ ਉਲਟਾਏ, ਬਿਨਾਂ ਨਾਭਿ ਦੇ ਅਗਨਿ ਕੁੰਡ 'ਚ 'ਬੇਦੀ' ਰਚੇ-ਨਾ ਤਾਂ ਸਰੀਰ ਤੇ ਨਾ ਹੀ ਕਾਇਆ ਸ਼ੁੱਧ ਹੋਣੀ ਸੀ ਤੇ ਨਾ ਹੀ ਨਾਮ ਅੰਮ੍ਰਿਤ ਦਾ ਰਸ ਮਿਲਣਾ ਸੰਭਵ ਸੀ। ਇਸ ਕਰਕੇ ਸਰੀਰ ਤੇ ਮਨ ਰੋਗੀ ਹੋ ਗਏ-ਸਾਧਨਾ ਅੱਧ ਵਿਚਾਲੇ ਹੀ ਛੱਡਣੀ ਪਈ।
ਜਦੋਂ ਵੀ ਕਿਸੇ ਸਿੱਖ ਨੂੰ ਬਹੁਤਾ ਨਾਮ ਜਪ ਕਰਨ ਕਾਰਨ ਕੋਈ ਸਮੱਸਿਆ ਆਉਂਦੀ ਹੈ ਤੇ ਇਸਦਾ ਆਮ ਤੌਰ 'ਤੇ ਇਹੋ ਕਾਰਨ ਹੁੰਦੈ-'ਭਉ ਖਲਾ ਅਗਨਿ ਤਪ ਤਾਉ' ਵਾਲੀ ਸਾਧਨਾ ਦੀ ਪਉੜੀ ਨਾ ਚੜ੍ਹਨਾ।
ਜੇ ਸੰਜਮ, ਧੀਰਜ ਅਤੇ ਸਵਾਸਾਂ ਵਾਲੀ ਮੌਤ ਘਾਟੀ 'ਚ ਪ੍ਰਵੇਸ਼ ਕਰ ਕੇ ਤਪ ਤਾਉ ਦੀ ਅਗਨਿ ਨੂੰ ਪਰਚੰਡ ਕਰਦੇ ਹੋਏ ਗੁਰਮਤਿ ਰਾਹੀਂ ਗੁਰੂ ਸ਼ਬਦ ਦੀਆਂ ਟੰਕੋਰਾ-ਹਉਮੈ 'ਤੇ ਲਗਾਤਾਰ ਵੱਜਦੀਆਂ ਰਹਿਣ ਤਾਂ ਪ੍ਰਭੂ ਪਿਆਰ ਵਾਲਾ ਭਾਂਡਾ ਤਿਆਰ ਹੋ ਜਾਂਦੈ।
ਭਾਂਡਾ ਭਾਉ ਅੰਮ੍ਰਿਤ ਤਿਤੁ ਢਾਲਿ-ਫਿਰ ਇਸ ਭਾਂਡੇ 'ਚ ਅੰਮ੍ਰਿਤ ਨੂੰ ਢਾਲਿਆ ਜਾਂਦੈ। ਕਬੀਰ ਸਾਹਿਬ ਵੀ ਇਹੋ ਗੱਲ ਇੰਝ ਕਹਿੰਦੇ ਹਨ-
ਗਗਨਿ ਰਸਾਲਿ ਚੁਐ ਮੇਰੀ ਭਾਠੀ£  ਸੰਦਿ ਮਹਾਰਸੁ ਤਨੁ ਭਇਆ ਕਾਠੀ£
ਉਆ ਕਉ ਕਹੀਐ ਸਹਜ ਮਤਵਾਰਾ£ ਪੀਵਤ ਰਾਮ ਰਸ ਗਿਆਨ ਬੀਚਾਰਾ£
ਗਗਨ ਦੇ ਅੰਮ੍ਰਿਤ ਕੁੰਡ ਤੋਂ ਨਾਭਿ ਕੁੰਡ 'ਚ ਪਰਚੰਡ ਅਗਨਿ 'ਚ ਅੰਮ੍ਰਿਤ ਧਾਰਾ ਟਪਕਦੀ ਹੈ ਅਤੇ ਉਥੇ ਜਦੋਂ ਮਸਤਕ ਦੇ ਸਸਿ ਘਰ 'ਚ ਨਾਭਿ ਦੇ ਸੂਰਜ ਦਾ ਵਾਸ ਹੋ ਜਾਂਦੈ ਉਦੋਂ ਹਨੇਰਾ ਦੂਰ ਹੋ ਜਾਂਦੈ, ਹਉਮੈ ਖਤਮ ਹੋ ਜਾਂਦੀ ਹੈ ਅਤੇ ਸਿੱਖ ਨੂੰ ਅੰਮ੍ਰਿਤ ਪੀਣ ਦਾ ਅਧਿਕਾਰ ਪ੍ਰਾਪਤ ਹੁੰਦੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

ਆਰਫ਼ ਕਾ ਸੁਣ ਵਾਜਾ ਰੇ

ਪੰਜਾਬੀ ਸ਼ਾਇਰੀ ਦੀ ਸੁਰ ਨਾਬਰੀ ਵਾਲੀ ਹੈ ਇਹ ਜ਼ਿੰਦਗੀ ਦਾ ਜਸ਼ਨ ਵੀ ਮਨਾਉਂਦੀ ਹੈ ਤੇ ਪੰਜਾਬ ਤੇ ਪੰਜਾਬੀਆਂ ਦੇ ਸੁੱਖਾਂ-ਦੁੱਖਾਂ ਦੇ ਨਾਲ ਨਾਲ ਵੀ ਤੁਰਦੀ ਹੈ। ਉਪਰਲੀ ਸਤਰ, ਬੁੱਲ੍ਹੇ ਸ਼ਾਹ ਦੀ ਹੈ : ‘‘ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਕਾ ਸੁਣ ਵਾਜਾ ਰੇ।’’ ਖ਼ੂਬਸੂਰਤੀ ਵੇਖੋ, ਬੁੱਲ੍ਹੇ ਸ਼ਾਹ ਫ਼ਕੀਰਾਂ ਨੂੰ ਮੇਲੇ ਚੱਲਣ ਦਾ ਸੱਦਾ ਦੇ ਰਿਹਾ ਹੈ ਤੇ ਉੱਥੇ ਜਾ ਕੇ ਆਰਫ਼ (ਭਾਵ ਗਿਆਨੀ, ਵਿਦਵਾਨ) ਦਾ ਵਾਜਾ ਸੁਣਨ ਲਈ ਕਹਿ ਰਿਹਾ ਹੈ। ਇਸ ਕਾਲਮ ਵਿਚਲੀਆਂ ਲਿਖਤਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕਿਰਪਾਲ ਕਜ਼ਾਕ (9872644428) ਦੀ ਕਲਮ ਤੋਂ ਨਿਕਲੀਆਂ ਹਨ ਤੇ ਅਸੀਂ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨੂੰ ਇਸ ਆਰਫ਼ ਦਾ ਵਾਜਾ ਸੁਣਨ ਦੀ ਗੁਜ਼ਾਰਿਸ਼ ਕਰਦੇ ਹਾਂ।

ਗੁਰੂ ਰਾਮਦਾਸ ਅਤੇ ਸਮਕਾਲੀ ਸਮਾਜ

ਗੁਰੂ ਨਾਨਕ ਦੀ ਚੌਥੀ ਜੋਤ ਗੁਰੂ ਰਾਮਦਾਸ ਦਾ ਜਨਮ 26 ਅੱਸੂ (ਕੱਤਕ ਵਦੀ 2) ਸੰਮਤ 1591 (ਸੰਨ 1534) ਨੂੰ ਪਿਤਾ ਹਰਦਾਸ ਸੋਢੀ ਅਤੇ ਮਾਤਾ ਦਯਾ ਕੌਰ (ਮਹਾਨ ਕੋਸ਼ ਅਨੁਸਾਰ) ਦੇ ਘਰ ਚੂਨਾ ਮੰਡੀ ਲਾਹੌਰ ‘ਚ ਹੋਇਆ। ਮਾਤਾ-ਪਿਤਾ ਦੀ ਪਲੇਠੀ ਸੰਤਾਨ ਹੋਣ ਕਰਕੇ ਉਨ੍ਹਾਂ ਨੂੰ ਜੇਠਾ ਕਹਿ ਕੇ ਪੁਕਾਰਿਆ ਜਾਂਦਾ। ਉਨ੍ਹਾਂ ਦਾ ਸਮਾਂ 1534 ਤੋਂ 1581 ਤੱਕ ਦਾ ਹੈ। ਦਿਲਚਸਪ ਤੱਥ ਇਹ ਹੈ ਕਿ ਉਨ੍ਹਾਂ ਦੇ ਜਨਮ ਵੇਲੇ ਗੁਰੂ ਨਾਨਕ ਆਪਣੀਆਂ ਉਦਾਸੀਆਂ ਤੋਂ ਸੁਰਖਰੂ ਹੋ ਕੇ ਕਰਤਾਰਪੁਰ ‘ਚ ਕਿਰਤ ਕਰ ਰਹੇ ਸਨ। ਭਾਈ ਜੇਠਾ ਦੇ ਜਨਮ ਤੋਂ ਦੋ ਸਾਲ ਪਹਿਲਾਂ ਬਾਬਾ ਲਹਿਣਾ ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਦਿਆਂ ਪ੍ਰੀਖਿਆ ਦੀ ਕੁਠਾਲੀ ‘ਚੋਂ ਲੰਘ ਰਹੇ ਸਨ। ਉਸ ਸਮੇਂ ਭਾਈ ਅਮਰ ਦਾਸ ਦੀ ਅਉਧ 55 ਵਰ੍ਹੇ ਦੀ ਸੀ। ਇਉਂ ਜੇਠਾ ਜੀ ਦੇ ਜਨਮ ਸਮੇਂ ਪਹਿਲੇ ਤਿੰਨ ਗੁਰੂ ਸਰੀਰਕ ਰੂਪ ‘ਚ ਮੌਜੂਦ ਸਨ।

ਪਹਿਲਾ ਪਿਆਰਾ ਭਾਈ ਦਇਆ ਸਿੰਘ

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਮਾਲਵੇ ਦਾ ਮਸ਼ਹੂਰ ਮੇਲਾ ਛਪਾਰ - ਗੁਰਭਿੰਦਰ ਸਿੰਘ ਗੁਰੀ

ਕਿਤੇ ਢੋਲ ਵੱਜਦਾ ਵੇ ਕਿਤੇ ਚਿਮਟਾ..........


ਪੰਜਾਬ ਮੇਲਿਆਂ ਅਤੇ ਤਿਓਹਾਰਾਂ ਦਾ ਦੇਸ਼ ਹੈ। ਇਹ ਮੇਲੇ ਪੰਜਾਬ ਦੇ ਸਾਂਝੇ ਧਾਰਮਿਕ ਅਤੇ ਸੱਭਿਆਚਾਰ ਦਾ ਪ੍ਰਤੀਕ ਹਨ। ਮੇਲੇ, ਬੋਲੀ, ਨਸਲ, ਧਰਮ ਦੇ ਵਿਤਕਰੇ ਤੋਂ ਉਪਰ ਉੱਠ ਕੇ ਪੰਜਾਬ ਦੇ ਸੱਭਿਆਚਾਰ ਦਾ ਮਨ- ਭਾਉਂਦਾ ਬਿੰਬ ਪੇਸ਼ ਕਰਦੇ ਹਨ। ਪੰਜਾਬ ਵਿਚਲੇ ਪਿੰਡ ਛਪਾਰ ਦਾ ਮੇਲਾ ਦੁਨੀਆਂ ਦੇ ਕੋਨੇ- ਕੋਨੇ 'ਚ ਪ੍ਰਸਿੱਧ ਹੈ। ਸਾਰੇ ਮੇਲਿਆਂ ਦਾ ਸ਼ਹਿਰੀਕਰਨ ਹੋ ਰਿਹਾ ਹੈ। ਇਹ ਮੇਲਾ ਵੀ ਸ਼ਹਿਰੀਕਰਨ ਦੇ ਪ੍ਰਭਾਵ ਤੋਂ ਬੱਚ ਨਹੀਂ ਸਕਿਆ। ਜਿੱਥੇ ਸਮਾਜਿਕ ਤਬਦੀਲੀ ਹੋਵੇਗੀ, ਉੱਥੇ ਸਮਾਜ ਦੇ ਸਾਰੇ ਪਹਿਲੂਆਂ 'ਚ ਤਬਦੀਲੀਆਂ ਜ਼ਰੂਰ ਹੋਣਗੀਆਂ।

ਸਿੱਖੀ ਪ੍ਰਚਾਰ ’ਚੋਂ ਮਨਫ਼ੀ ਹੋ ਰਿਹਾ ਹੈ ਕਿਰਤ ਦਾ ਸਿਧਾਂਤ

ਸਿੱਖ ਧਰਮ ਵਿੱਚ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਧਰਮ ਅੰਦਰ ਫੋਕੇ ਰੀਤੀ ਰਿਵਾਜਾਂ, ਕਰਮ-ਕਾਂਡਾਂ, ਵਹਿਮ-ਭਰਮਾਂ, ਮੂਰਤੀ ਪੂਜਾ, ਮੜੀ-ਮਸਾਣਾਂ ਦੀ ਪੂਜਾ ਸਮੇਤ ਹਰ ਤਰ੍ਹਾਂ ਦੇ ਪਾਖੰਡਾਂ ਤੋਂ ਸਿੱਖਾਂ ਨੂੰ ਸਖਤੀ ਨਾਲ ਵਰਜਿਆ ਗਿਆ ਹੈ। ਸਿੱਖਾਂ ਦੇ ਦਸ ਗੁਰੂ ਸਾਹਿਬਾਨ ਨੇ ਹੀ ਇਨ੍ਹਾਂ ਕੁਰੀਤੀਆਂ ਨੂੰ ਬੰਦ ਕਰਨ ਦਾ ਉਪਦੇਸ਼ ਦਿੱਤਾ। ਗੁਰੂ ਗੋਬਿੰਦ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਸੌਂਪ ਕੇ ਦੇਹ ਧਾਰੀ ਗੁਰੂ ਜਾਂ ਬਾਬਾ ਵਾਦ ਦੇ ਪ੍ਰਚਲਣ ਨੂੰ ਵੀ ਸਿੱਖੀ ਵਿੱਚੋਂ ਕੱਢ ਦਿੱਤਾ, ਤਾਂ ਕਿ ਧੀਰ ਮੱਲੀਆਂ ਜਾਂ ਰਾਮਰਾਈਆਂ ਦੇ ਚੇਲਿਆਂ ਵਾਂਗ ਕਿੱਧਰੇ ਸਿੱਖ ਵੀ ਅਖੌਤੀ ਬਾਬਿਆਂ ਦੇ ਪੂਜਕ ਬਣ ਕੇ ਆਪਣੇ ਵਿਗਿਆਨਕ ਸਿਧਾਂਤ ਤੋਂ ਥਿੜਕ ਨਾ ਜਾਣ।

ਸਾਹਿਬਜ਼ਾਦਿਆਂ ਦਾ ਕੰਧ-ਚਿੱਤਰ

ਗੁਰ ਹਰਸਹਾਇ ਨਗਰ ਦੀ ਨੀਂਹ ਗੁਰੂ ਰਾਮਦਾਸ ਦੀ ਪੀੜ੍ਹੀ ਵਿੱਚ ਸਤਵੀਂ ਪੁਸ਼ਤ ਦੇ ਜੀਵਨ ਮੱਲ ਸੋਢੀ ਨੇ ਗੁਰੂ ਸਾਹਿਬ ਦੇ ਵੱਡੇ ਸਾਹਿਬਜ਼ਾਦਾ ਹਰਸਹਾਇ ਦੇ ਨਾਂ ’ਤੇ ਰੱਖੀ ਸੀ। ਜੀਵਨ ਮੱਲ ਦੇ ਸਮੇਂ ਤੋਂ ਹੀ ਇੱਥੇ ਇਕ ਗੱਦੀ ਚੱਲੀ ਆ ਰਹੀ ਹੈ ਅਤੇ ਇਸ ਗੱਦੀ ਦਾ ਮੁਖੀ ਇੱਥੇ ਰੱਖੀ ਗੁਰੂ ਨਾਨਕ ਦੇਵ ਦੀ ਪੋਥੀ ਅਤੇ ਮਾਲਾ ਦਾ ਰਖਿਅਕ ਚੱਲਿਆ ਆ ਰਿਹਾ ਸੀ, ਪਰ ਦੁੱਖ ਦੀ ਗੱਲ ਹੈ ਕਿ ਇਹ ਪੋਥੀ ਅਤੇ ਮਾਲਾ ਕਾਫੀ ਵਰ੍ਹੇ ਪਹਿਲਾਂ ਚੋਰੀ ਹੋ ਗਈ ਸੀ। ਇੱਥੇ ਰੱਖੀ ਇਸ ਪੋਥੀ ਅਤੇ ਮਾਲਾ ਕਾਰਨ ਹੀ

ਬੁੱਧ ਧਰਮ ਅਤੇ ਬਿਰਖ਼-ਬਗ਼ੀਚੇ

ਮਨੁੱਖ ਅਤੇ ਰੁੱਖ ਦੀ ਸਾਂਝ ਮੁੱਢ ਕਦੀਮ ਤੋਂ ਹੈ। ਜੰਗਲਾਂ ਵਿੱਚ ਜਨਮਿਆ ਮਨੁੱਖ ਸਮੇਂ ਦੇ ਚੱਲਦਿਆਂ ਕੰਕਰੀਟ ਦੇ ਜੰਗਲਾਂ ਵਿੱਚ ਰਹਿਣ ਲੱਗਿਆ ਹੈ। ਮਨੁੱਖ ਅਤੇ ਰੁੱਖ ਦੀ ਸਾਂਝ ਦੀ ਤਰ੍ਹਾਂ ਮਨੁੱਖ ਅਤੇ ਧਰਮ ਦੀ ਸਾਂਝ ਵੀ ਮਨੁੱਖਤਾ ਦੀ ਹੋਂਦ ਜਿੰਨੀ ਹੀ ਪੁਰਾਣੀ ਹੈ। ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਰੱਬੀ ਆਸਰਾ ਰੁੱਖ ਵਿੱਚ ਹੀ ਤੱਕਿਆ। ਜਿਵੇਂ-ਜਿਵੇਂ ਵਕਤ ਦਾ ਪਹੀਆ ਚੱਲਦਾ ਗਿਆ ਮਨੁੱਖੀ ਜੀਵਨ ਵਿੱਚ ਅਨੇਕਾਂ ਬਦਲਾਅ ਆਏ ਅਤੇ ਉਹ ਬਦਲਾਅ ਅਨੇਕਾਂ ਧਰਮਾਂ ਦੇ ਸੰਦਰਭ ਵਿੱਚ ਵੀ ਹੋਏ। ਸੰਸਾਰ ਦੇ ਅਨੇਕਾਂ ਧਰਮਾਂ ਵਿੱਚੋਂ ਬੁੱਧ ਧਰਮ ਦਾ ਬੜਾ ਹੀ ਅਹਿਮ ਸਥਾਨ ਹੈ। ਇਸ ਧਰਮ ਦੀਆਂ ਅਨੇਕਾਂ ਹੀ ਸਿੱਖਿਆਵਾਂ ਦੇ ਨਾਲ-ਨਾਲ ਮਨੁੱਖ ਨੂੰ ਕੁਦਰਤ ਅਤੇ ਕੁਦਰਤ ਦੀਆਂ ਨਿਆਮਤਾਂ ਸੰਗ ਜੁੜਨ ਦਾ ਰਾਹ ਦਸੇਰਾ ਵੀ ਹੈ। ਇਤਿਹਾਸ ਦੇ ਪੰਨੇ ਫਰੋਲਦਿਆਂ ਸਾਡੇ ਸਾਹਮਣੇ ਅਨੇਕਾਂ ਅਜਿਹੇ ਤੱਥ ਨਜ਼ਰ ਆਉਂਦੇ ਹਨ, ਜੋ ਬੁੱਧ ਧਰਮ ਅਤੇ ਬਿਰਖ਼-ਬਗ਼ੀਚਿਆਂ ਦੀ ਮਨੁੱਖਤਾ ਨਾਲ ਸਾਂਝ ਦੀ ਗਵਾਹੀ ਭਰਦੇ ਹਨ।

ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ

ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਇੱਕ ਕਿਸਾਨੀ ਪਰਿਵਾਰ ਨਾਲ ਸਬੰਧਤ ਸਨ ਤੇ ਬਚਪਨ ਤੋਂ ਹੀ ਨਿਡਰ ਤੇ ਫੁਰਤੀਲੇ ਸਨ। ਬਾਬਾ ਬੋਤਾ ਸਿੰਘ ਸਵਾ ਛੇ ਫੁੱਟ ਜਵਾਨ ਵੇਖਣੀ-ਪਾਖਣੀ ਰੋਹਬਦਾਰ ਤੇ ਭਰਵੇਂ ਜੁੱਸੇ ਵਾਲਾ ਸੀ। ਉਸ ਸਮੇਂ ਮੁਗਲ ਹਕੂਮਤ ਦਾ ਦਬਦਬਾ ਸੀ। ਉਸ ਸਮੇਂ ਮੁਗਲਾਂ ਨੇ ਸਿੱਖ ਕੌਮ ਨੂੰ ਖਤਮ ਕਰਨ ਲਈ ਜ਼ੁਲਮ ਦੀ ਅੱਤ ਚੁੱਕੀ ਹੋਈ ਸੀ। ਜਦੋਂ ਨਾਦਰਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨੀਆਂ ਨੂੰ ਲੁੱਟ ਕੇ ਵਾਪਸ ਜਾਂਦੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਸਿੱਖਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਕਈ ਵਾਰ ਤਾਂ ਸਿੰਘਾਂ ਨੇ ਇਨ੍ਹਾਂ ਤੋਂ ਲੁੱਟਿਆ ਹੋਇਆ ਮਾਲ ਵੀ ਖੋਹਿਆ ਸੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਜ਼ਕਰੀਆਂ ਖਾਂ ਨੇ ਖਾਲਸੇ ਦਾ ਖੁਰਾ ਖੋਜ ਮਿਟਾਉਣ ਲਈ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ

ਗੁਰੂ ਕਾ ਬਾਗ’ ਦਾ ਮੋਰਚਾ

ਸਿੱਖ ਤਵਾਰੀਖ਼ ਦਾ ਸ਼ਾਇਦ ਹੀ ਕੋਈ ਪੰਨਾ ਅਜਿਹਾ ਹੋਵੇ ਜੋ ਸ਼ਹਾਦਤਾਂ ਦੀ ਗਵਾਹੀ ਨਾ ਭਰਦਾ ਹੋਵੇ। ਸਿੱਖ ਸੰਗਤ ਆਪਣੇ ਧਾਰਮਿਕ ਸਥਾਨਾਂ ਨਾਲ ਅਥਾਹ ਪਿਆਰ, ਸਤਿਕਾਰ ਅਤੇ ਸ਼ਰਧਾ ਭਾਵਨਾ ਰੱਖਦੀ ਹੈ। ਗੁਰਦੁਆਰਾ ਸਾਹਿਬਾਨ ਤੋਂ ਹੀ ਸਿੱਖ ਨੂੰ ਹੱਕ-ਸੱਚ ਲਈ ਜੂਝਣ ਦੀ ਪ੍ਰੇਰਨਾ ਮਿਲਦੀ ਹੈ। ਇਹੋ ਹੀ ਕਾਰਨ ਰਿਹਾ ਹੈ ਕਿ ਹਮੇਸ਼ਾ ਸਮੇਂ ਦੇ ਹਾਕਮਾਂ ਦਾ ਇਹ ਰੁਝਾਨ ਰਿਹਾ ਹੈ ਕਿ ਸਿੱਖ ਧਰਮ ਦੇ ਇਨ੍ਹਾਂ ਗੁਰਧਾਮਾਂ ਤੋਂ ਸਿੱਖ ਸੰਗਤ ਨੂੰ ਕਿਸੇ ਨਾ ਕਿਸੇ ਤਰੀਕੇ ਤੋੜਿਆ ਜਾਵੇ। ਇਹੋ ਜਿਹੀ ਚਾਲ ਅੰਗਰੇਜ਼ੀ ਹਕੂਮਤ ਨੇ ਵੀ ਖੇਡੀ। ਉਨ੍ਹਾਂ ਨੇ ਗੁਰਦੁਆਰੇ ’ਤੇ ਕਾਬਜ਼ ਮਹੰਤਾਂ ਨੂੰ ਸਰਕਾਰੀ ਸ਼ਹਿ ਦਿੱਤੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਮਹੰਤ ਸ਼ਰੇਆਮ ਗੁਰੂ ਘਰਾਂ ਵਿੱਚ ਗੁਰਮਤਿ ਦੇ ਉਲਟ ਗਤੀਵਿਧੀਆਂ ਕਰਨ ਲੱਗ ਪਏ ਸਨ।

ਸਾਈਂ ਬਾਬਾ ਬੁੱਢਣ ਸ਼ਾਹ ਜੀ ਜਗ੍ਹਾ ਵੀ ਤੇਰੀ ਅਤੇ ਮੈਂ ਵੀ ਤੇਰਾ'

ਮਾਈ ਦੇ ਅੜੀਅਲ ਰਵੱਈਏ ਤੋਂ ਬਾਬਾ ਜੀ ਬੜੀ ਚਿੰਤਾ 'ਚ ਡੁੱਬ ਗਏ ਅਤੇ ਉਹ ਆਪਣੇ ਮਨ ਹੀ ਮਨ 'ਚ ਕਹਿਣ ਲੱਗੇ ਕਿ ਹੁਣ ਕੀ ਕੀਤਾ ਜਾਵੇ। ਉਨ੍ਹਾਂ ਸਾਹਮਣੇ ਤਿੰਨ ਪਹਿਲੂ ਖੜ੍ਹੇ ਹੋ ਗਏ। ਇਕ ਤਾਂ ਬੁੱਢੀ ਮਾਈ ਦੀ ਮਰੀ ਹੋਈ ਗਊ ਨੂੰ ਜੀਵਤ ਕਰਨ ਦੀ ਅਤੇ ਦੂਜੀ ਸੀ ਪਹਾੜੀ ਰਾਜਿਆਂ ਤੋਂ ਆਪਣੇ ਸਿੰਘਾਂ ਨੂੰ ਛੁਡਾਉਣ ਦੀ। ਇਸ ਤੋਂ ਬਾਅਦ, ਬਾਤ ਸੀ ਗਊ ਦੇ ਬਛੜੇ ਅਤੇ ਬੁੱਢੀ ਮਾਈ ਵਲੋਂ ਮਰੀ ਹੋਈ ਗਊ ਦੇ ਵਿਰਲਾਪ ਤੇ ਗਮ 'ਚ ਆਪਣੀ ਜਾਨ ਦੇ ਦੇਣ ਦੀ।

ਸਾਕਾ ਨੀਲਾ ਤਾਰਾ ਦਾ ਦਰਦ ਬਿਆਨਦਾ ਚਿੱਤਰ

ਬਰਤਾਨੀਆ ਦੇ ਸ਼ਹਿਰ ਲਿਵਰਪੂਲ ਸ਼ਹਿਰ ਵਿੱਚ ਰਹਿੰਦੀਆਂ ਦੋ ਜੋੜੀਆਂ ਭੈਣਾਂ ਅੰਮ੍ਰਿਤ ਕੌਰ ਅਤੇ ਰਵਿੰਦਰ ਕੌਰ ਪੇਸ਼ੇ ਵਜੋਂ ਚਿੱਤਰਕਾਰ ਹਨ। ਦੋਵੇਂ ਮਿਲ ਕੇ ਕੰਮ ਕਰਦੀਆਂ ਹਨ। ਕਦੇ-ਕਦਾਈਂ ’ਕੱਲੀਆਂ-’ਕੱਲੀਆਂ ਵੀ ਕੰਮ ਕਰ ਲੈਂਦੀਆਂ ਹਨ। ਇਨ੍ਹਾਂ ਦੇ ਪਿਤਾ ਅੰਮ੍ਰਿਤਸਰ ਤੋਂ ਇੰਗਲੈਂਡ ਜਾ ਵਸੇ ਸਨ। ਕਲਾ ਖੇਤਰ ਵਿੱਚ ਇਹ ਭੈਣਾਂ ‘ਸਿੰਘ ਟਵਿਨਜ਼’ ਵਜੋਂ ਜਾਣੀਆਂ ਜਾਂਦੀਆਂ ਹਨ।
ਕਾਫ਼ੀ ਖੋਜ ਅਤੇ ਮਨਨ ਤੋਂ ਬਾਅਦ ਇਨ੍ਹਾਂ ਨੇ ਆਪਣੇ ਵਿਚਾਰ ਪ੍ਰਗਟਾਵੇ ਲਈ ਭਾਰਤੀ ਲਘੂ ਚਿੱਤਰ ਸ਼ੈਲੀ ਨੂੰ ਅਪਣਾਇਆ। ਅਜਿਹਾ ਕਰਦੇ ਸਮੇਂ ਉਹ ਲਘੂ ਚਿੱਤਰ ਸ਼ੈਲੀ ਦੀ ਇੰਨ-ਬਿੰਨ ਨਕਲ ਨਹੀਂ ਕਰਦੀਆਂ ਸਗੋਂ ਅਨੇਕਾਂ ਪਰਿਵਰਤਨ ਕਰ ਲੈਂਦੀਆਂ ਹਨ।

ਸਿੱਖ ਇਤਿਹਾਸ ਨਾਲ ਜੁੜਿਆ ਹੈ ਪਿੰਡ ਬਹੋੜੂ

ਅੰਮ੍ਰਿਤਸਰ-ਝਬਾਲ ਰੋਡ ’ਤੇ ਅੰਮ੍ਰਿਤਸਰ ਤੋਂ 8 ਕਿਲੋਮੀਟਰ ਹੱਟਵਾਂ ਪਿੰਡ ਬਹੋੜੂ ਹੈ। ਇਸ ਪਿੰਡ ਦਾ ਸਿੱਖ ਇਤਿਹਾਸ ਨਾਲ ਗੂੜ੍ਹਾ ਸਬੰਧ ਹੈ। ਪਿੰਡ ਦਾ ਨਾਂ ਇੱਥੇ ਸ਼ਹੀਦ ਹੋਏ ਭਾਈ ਬਹੋੜੂ ਦੇ ਨਾਂ ’ਤੇ ਪਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਭਾਈ ਬਹੋੜੂ ਲਾਹੌਰ ਦਾ ਖੋਸਾ ਖੱਤਰੀ ਵਸਨੀਕ ਸੀ। ਜੋ ਗੁਰੂ ਅਰਜਨ ਦੇਵ ਜੀ ਸਮੇਂ ਸਿੱਖ ਬਣਿਆ। ਸਿੱਖ ਸੰਗਤਾਂ ਵੱਲੋਂ ਗੁਰੂ ਹਰਗੋਬਿੰਦ ਜੀ ਨੂੰ ਦੋ ਘੋੜੇ ਭੇਟ ਕੀਤੇ ਗਏ ਸਨ ਅਤੇ ਇਹ ਘੋੜੇ ਸਿੱਖਾਂ ਕੋਲੋਂ ਮੁਗਲਾਂ ਨੇ ਖੋਹ ਲਏ ਸਨ। ਭਾਈ ਵਿਧੀਚੰਦ ਜੀ ਨਜੂਮੀਏ ਦਾ ਰੂਪ ਧਾਰ ਕੇ ਘੋੜੇ ਲੈਣ ਜਾਂਦੇ ਹੋਏ ਭਾਈ ਬਹੋੜੂ ਜੀ ਦੇ ਘਰ ਠਹਿਰੇ ਸਨ। ਗੁਰੂ ਹਰਗੋਬਿੰਦ ਜੀ ਦੇ ਸਮੇਂ ਸਿੱਖਾਂ ਤੇ ਮੁਗਲਾਂ ਵਿਚਕਾਰ ਪਹਿਲੀ ਲੜਾਈ ਲਈ ਮੁਗਲਾਂ ਨਾਲ ਸਿੱਖ ਫ਼ੌਜਾਂ ਦਾ ਟਾਕਰਾ ਇਸੇ ਪਿੰਡ ਵਿੱਚ ਹੀ ਹੋਇਆ ਸੀ। ਇਸੇ ਲੜਾਈ ਵਿੱਚ ਮੁਗਲ ਫ਼ੌਜਾਂ ਨਾਲ ਬਹਾਦਰੀ ਨਾਲ ਲੜਦੇ ਹੋਏ ਭਾਈ ਬਹੋੜੂ ਹੀ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿੱਚ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਭਾਈ ਬਹੋੜੂ ਜੀ ਸੁਸ਼ੋਭਿਤ ਹੈ।

ਛੇਵੇਂ ਗੁਰੂ ਦੇ ਥਾਪੜੇ ਨਾਲ ਵਸਿਆ ਮਾਲਵੇ ਦਾ ਵੱਡਾ ਪਿੰਡ ਮਹਿਰਾਜ

ਜ਼ਿਲ੍ਹਾ ਬਠਿੰਡਾ ਦਾ ਪਿੰਡ ਮਹਿਰਾਜ ਰਾਮਪੁਰਾ ਫੂਲ ਤੋਂ ਛਿਪਦੇ ਵੱਲ 6 ਕਿਲੋਮੀਟਰ ਦੂਰੀ ’ਤੇ ਵਸਿਆ ਹੋਇਆ ਹੈ। ਇਸ ਨੂੰ ਮਾਲਵੇ ਦਾ ਸਭ ਤੋਂ ਵੱਡਾ ਪਿੰਡ ਮੰਨਿਆ ਜਾਂਦਾ ਹੈ। ਪਿੰਡ ਦਾ ਰਕਬਾ ਲਗਪਗ 17,700 ਏਕੜ, ਆਬਾਦੀ 28,000, ਵੋਟਰ 15,000, ਨੰਬਰਦਾਰ 30 ਤੇ ਚੌਕੀਦਾਰ 25 ਹਨ। ਹੁਣ ਇੱਥੇ ਨਗਰ ਪੰਚਾਇਤ ਹੈ, ਜਦੋਂਕਿ ਪਹਿਲਾਂ 9 ਪੰਚਾਇਤਾਂ ਸਨ। ਇਸ ਪਿੰਡ ’ਚੋਂ 22 ਪਿੰਡ ਬੱਝੇ ਹੋਏ ਹਨ, ਜਿਨ੍ਹਾਂ ਨੂੰ ਬਾਈਆ ਆਖਦੇ ਹਨ। ਪਿੰਡ ਦੇ 22 ਅਗਵਾੜ ਹਨ।

ਗੁਰਦੁਆਰਾ ਸ੍ਰੀ ਰੀਠਾ ਸਾਹਿਬ

ਗੁਰੂ ਨਾਨਕ ਦੇਵ ਅਤੇ ਭਾਈ ਮਰਦਾਨਾ ਦੀ ਇਤਿਹਾਸਕ ਯਾਦ ਨਾਲ ਜੁੜਿਆ ਗੁਰਦੁਆਰਾ ਰੀਠਾ ਸਾਹਿਬ ਉਤਰਾਖੰਡ ਪ੍ਰਦੇਸ਼ ਦੇ ਸਮੁੰਦਰੀ ਤਲ ਤੋਂ 7000 ਫੁੱਟ ਦੀ ਉਚਾਈ ’ਤੇ ਵਸੇ ਜ਼ਿਲ੍ਹਾ ਚੰਪਾਵਤ ਵਿੱਚ ਸਥਿਤ ਹੈ। ਇਸ ਜ਼ਿਲ੍ਹੇ ਦੀਆਂ ਹੱਦਾਂ ਸ਼ਹੀਦ ਉਧਮ ਸਿੰਘ ਨਗਰ ਅਤੇ ਨੈਨੀਤਾਲ ਜ਼ਿਲ੍ਹੇ ਨਾਲ ਲੱਗਦੀਆਂ ਹਨ। ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਗੁਰੁ ਨਾਨਕ ਦੇਵ ਅਤੇ ਉਨ੍ਹਾਂ ਦੇ ਸੰਗੀ ਭਾਈ ਮਰਦਾਨਾ ਜੀ ਜਗਤ-ਜਲੰਦੇ ਨੂੰ ਠਾਰਦੇ ਹੋਏ ਸਿੱਧਾਂ ਨੂੰ ਜੋਗ ਦੇ ਅਸਲੀ ਅਰਥ ਸਮਝਾਉਣ ਲਈ ਆਏ ਸਨ। ਇਸ ਸਥਾਨ ’ਤੇ ਉਸ ਵਕਤ ਗੋਰਖ ਨਾਥ ਦਾ ਚੇਲਾ ਢੇਰ ਨਾਥ ਰਿਹਾ ਕਰਦਾ ਸੀ। ਜਦੋਂ ਗੁਰੂ ਨਾਨਕ ਦੇਵ ਢੇਰ ਨਾਥ ਨਾਲ ਜ਼ਿੰਦਗੀ ਦੇ ਅਸਲ ਅਤੇ ਸਾਰਥਿਕ ਉਦੇਸ਼ ਨੂੰ ਲੈ ਕੇ ਗੋਸ਼ਟੀ ਕਰ ਰਹੇ ਸਨ ਤਾਂ ਉਸ ਸਮੇਂ ਇੱਕ ਆਚੰਭਤ ਅਤੇ ਬੇਮਿਸਾਲ ਕੌਤਕ ਵਾਪਰ ਗਿਆ। ਇਸ ਕੌਤਕ ਨਾਲ ਜਿੱਥੇ ਕੌੜਿਆਂ ਰੀਠਿਆਂ ਵਿਚ ਮਿਠਾਸ ਭਰ ਗਈ, ਉੱਥੇ ਹੰਕਾਰੀਆਂ ਨਾਥਾਂ ਦਾ ਹੰਕਾਰ ਵੀ ਦੂਰ ਹੋ ਗਿਆ। ਹੰਕਾਰ ਦੇ ਦੂਰ ਹੋਣ ਕਰਕੇ ਹੀ ਇੱਥੇ ਨਾਥਾਂ-ਜੋਗੀਆਂ ਨੂੰ ਗੁਰੂ ਨਾਨਕ ਸਾਹਿਬ ਦੀ ਕਮਾਈ ਅਤੇ ਵਡਿਆਈ ਨੂੰ ਧੰਨ ਕਹਿਣਾ ਪਿਆ ਸੀ।

ਗ਼ਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਢੋਟੀਆਂ

ਮਾਝੇ ਦੇ ਇਤਿਹਾਸਕ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਢੋਟੀਆਂ ਗਦਰ ਲਹਿਰ ਦੇ ਸੂਰਮਿਆਂ ਦਾ ਪਿੰਡ ਹੈ। ਪਿੰਡ ਢੋਟੀਆਂ ਨੂੰ ਗੁਰੂ ਅਮਰ ਦਾਸ ਦੀ ਚਰਨਛੋਹ ਪ੍ਰਾਪਤ ਹੈ। ਪਿੰਡ ਦੇ ਗੁਰਦੁਆਰੇ ਬਾਬਾ ਰਾਜਾ ਰਾਮ ਜੀ ਸ਼ਹੀਦ ਦੇ ਇਤਿਹਾਸ ਅਨੁਸਾਰ ਪਿੰਡ ਦਾ ਸਬੰਧ ਭਾਈ ਦਾਦੂ ਜੀ ਨਾਲ ਹੈ। ਭਾਈ ਦਾਦੂ ਜੀ ਦਾ ਜਨਮ ਮਾਲਵੇ ਦੇ ਪਿੰਡ ਦਰਾਜ ਵਿਚ ਸੰਮਤ 1577 ਨੂੰ ਭਾਈ ਦਾਤੋ ਦੇ ਘਰ ਮਾਈ ਇੰਦਰ ਕੌਰ ਦੀ ਕੁੱਖੋਂ ਹੋਇਆ। ਜਦੋਂ ਉਹ 23 ਸਾਲ ਦੇ ਹੋਏ ਤਾਂ ਪਿੰਡ ਵਿਚ ਮੁਸਲਮਾਨਾਂ ਨਾਲ ਲੜਾਈ ਕਾਰਨ ਮਾਝੇ ਵਿੱਚ ਆ ਗਏ। ਜਦ ਉਹ ਖਡੂਰ ਸਾਹਿਬ ਗੁਰੂ ਅੰਗਦ ਦੇਵ ਨੂੰ ਮਿਲੇ ਤਾਂ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਉਥੇ ਹੀ ਰਹਿਣ ਲੱਗ ਪਏ। ਜਿਸ ਵੇਲੇ ਗੁਰੂ ਅੰਗਦ ਦੇਵ ਅੱਠ-ਦਸ ਕਿਲੋਮੀਟਰ ਦੀ ਦੂਰੀ ’ਤੇ ਖਾਨਰਜਾਦੇ ਪਿੰਡ ਪ੍ਰਚਾਰ ਹਿੱਤ ਗਏ ਤਾਂ ਬਾਬਾ ਬੁੱਢਾ ਜੀ, ਧਿੰਗਾ ਨਾਈ ਤੇ ਭਾਈ ਦਾਦੂ ਵੀ ਉਨ੍ਹਾਂ ਨਾਲ ਸਨ। ਵਾਪਸੀ ’ਤੇ ਪਿੰਡ ਨਿਵਾਸੀਆਂ ਨੇ ਗੁਰੂ ਜੀ ਅੱਗੇ ਭਾਈ ਦਾਦੂ ਨੂੰ ਇੱਥੇ ਹੀ ਛੱਡਣ ਦੀ ਬੇਨਤੀ ਕੀਤੀ।

ਸਿੰਧੂ ਨੂੰ ਹਰਾ ਕੇ ਸਾਇਨਾ ਨੇ ਜਿੱਤਿਆ ਸੋਨ ਤਗ਼ਮਾ, ਸ੍ਰੀਕਾਂਤ ਨੂੰ ਜੁੜੀ ਕਾਂਸੀ

ਗੋਲਡ ਕੋਸਟ,15 ਅਪਰੈਲ (ਪੰਜਾਬੀ ਟਾਈਮਜ਼ ਬਿਊਰੋ ) : ਸਾਇਨਾ ਨੇਹਵਾਲ ਨੇ ਆਪਣੀ ਹਮਲਾਵਰ ਖੇਡ ਦੇ ਸਾਹਮਣੇ ਪੀਬੀ ਸਿੰਧੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਦਿਆਂ ਅੱਜ 12ਵੀਆਂ ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਮਹਿਲਾ ਸਿੰਗਲਜ਼ ਵਿੱਚ ਸੋਨ ਤਗ਼ਮਾ ਜਿੱਤਿਆ, ਪਰ ਕਿਦਾਂਬੀ ਸ੍ਰੀਕਾਂਤ ਨੂੰ ਪੁਰਸ਼ ਸਿੰਗਲਜ਼ ਅਤੇ ਸਾਤਵਿਕ ਰੰਕੀਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਵਿੱਚ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068599559
Copyright © 2018, Panjabi Times. All rights reserved. Website Designed by Mozart Infotech