ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਕਵਿਤਾਵਾਂ/ਕਹਾਣੀਆਂ

ਨੌਜਵਾਨ ਮੁਲਕ ਛੱਡਣ ਲਈ ਮਜਬੂਰ ਕਿਉਂ?

July 30, 2018 03:01 PM

ਬਦਲਾਅ ਕੁਦਰਤ ਦਾ ਨਿਯਮ ਹੈ। ਮੰਨਿਆ ਜਾਂਦਾ ਹੈ ਕਿ ਬਦਲਾਅ ਹਮੇਸ਼ਾਂ ਚੰਗਾ ਅਤੇ ਖ਼ੁਸ਼ੀ ਦੇਣ ਵਾਲਾ ਹੋਵੇਗਾ, ਪਰ ਹੁਣ ਇਹ ਗੱਲ ਨਹੀਂ ਰਹੀ। ਆਜ਼ਾਦੀ ਤੋਂ ਤੁਰੰਤ ਬਾਅਦ ਜੋ ਦੇਸ਼ ਪਿਆਰ ਲੋਕਾਂ ਦੇ ਦਿਲਾਂ ਵਿੱਚ ਸੀ, ਉਹ ਹੁਣ ਖ਼ਤਮ ਕਿਉਂ ਹੁੰਦਾ ਜਾ ਰਿਹਾ ਹੈ? ਹਰ ਜਾਗਰੂਕ ਨਾਗਰਿਕ ਅੱਜ ਇਸੇ ਬਾਰੇ ਸੋਚ ਰਿਹਾ ਹੈ। ਪੰਜ ਛੇ ਦਹਾਕੇ ਪਹਿਲਾਂ ਤਕ ਲੋਕਾਂ ਦੇ ਦਿਲਾਂ ਵਿੱਚ ਅਟੁੱਟ ਦੇਸ਼ ਭਗਤੀ ਅਤੇ ਦੇਸ਼ ਪਿਆਰ ਸੀ। ਵਿਅਕਤੀ ਸੋਚਦਾ ਸੀ ਕਿ ਰੋਜ਼ੀ ਰੋਟੀ ਲਈ ਜੇਕਰ ਮੁਲਕ ਛੱਡਣਾ ਵੀ ਪਵੇ ਤਾਂ ਵੀ ਅੰਤਿਮ ਸਾਹ ਆਪਣੇ ਮੁਲਕ ਵਿੱਚ ਹੀ ਲਿਆ ਜਾਵੇ। ਜੇ ਕਦੇ ਕਿਸੇ ਦਾ ਵਿਦੇਸ਼ ਗਿਆ ਪੁੱਤਰ ਪਰਤ ਆਉਂਦਾ ਤਾਂ ਮੰਦਰਾਂ ਗੁਰਦੁਆਰਿਆਂ ਵਿੱਚ ਪ੍ਰਸ਼ਾਦ ਚੜ੍ਹਾਇਆ ਜਾਂਦਾ ਸੀ ਅਤੇ ਲੱਡੂ ਵੰਡੇ ਜਾਂਦੇ ਸਨ। ਅੱਧੀ ਸਦੀ ਬਾਅਦ ਭਾਰਤ ਨੂੰ ਕੀ ਹੋ ਗਿਆ ਹੈ? ਹੁਣ ਮਾਪੇ ਆਪ ਆ ਕੇ ਮੂੰਹ ਮਿੱਠਾ ਕਰਵਾਉਂਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਕਿਸੇ ਦੂਜੇ ਮੁਲਕ ਦਾ ਪੱਕਾ ਵਸਨੀਕ ਹੋ ਗਿਆ ਹੈ ਜਾਂ ਉਸ ਨੂੰ ਵਿਦੇਸ਼ ਜਾਣ ਲਈ ਵੀਜ਼ਾ ਮਿਲ ਗਿਆ ਹੈ ਜਾਂ ਕਿਸੇ ਵਿਦੇਸ਼ੀ ਮੁੰਡੇ ਕੁੜੀ ਨਾਲ ਉਸ ਦਾ ਰਿਸ਼ਤਾ ਤੈਅ ਹੋ ਗਿਆ ਹੈ। ਪੰਜਾਬ ਦੀ ਹਾਲਤ ਤਾਂ ਅਜਿਹੀ ਹੈ ਜਿਹੜੀ ਦੂਜੇ ਸੂਬਿਆਂ ਦੀ ਵੀ ਹੋਵੇਗੀ। ਪਾਸਪੋਰਟ ਦਫ਼ਤਰਾਂ ਅੱਗੇ ਲੱਗੀਆਂ ਕਤਾਰਾਂ ਵਿੱਚ ਜ਼ਿਆਦਾਤਰ ਨੌਜਵਾਨ ਹਨ। ਦੂਜੇ ਮੁਲਕਾਂ ਵਿੱਚ ਵੱਸਣ ਲਈ  ਲੱਖਾਂ ਰੁਪਏ ਦਾ ਪ੍ਰਬੰਧ ਕਰਨ ਵਾਲੇ ਮਾਪੇ ਹਨ। ਹੁਣ ਮਾਪੇ ਇਹ ਵੀ ਆਖਦੇ ਹਨ ਕਿ ਦੋ ਚਾਰ ਏਕੜ ਜ਼ਮੀਨ ਵੇਚ ਕੇ ਪੁੱਤਰ ਨੂੰ ਬਾਹਰ ਭੇਜ ਦੇਣਗੇ ਤਾਂ ਉਨ੍ਹਾਂ ਦਾ ਭਵਿੱਖ ਵਧੀਆ ਹੋ ਜਾਵੇਗਾ। ਉਮੀਦ ਇਹ ਰਹਿੰਦੀ ਹੈ ਕਿ ਵਿਦੇਸ਼ਾਂ ਤੋਂ ਜਦੋਂ ਬੱਚੇ ਪੌਂਡ ਤੇ ਡਾਲਰ ਭੇਜਣਗੇ ਤਾਂ ਵੇਚੀ ਜ਼ਮੀਨ ਵੀ ਵਾਪਸ ਆ ਜਾਵੇਗੀ ਅਤੇ ਨਵੀਂ ਕੋਠੀ ਵੀ ਬਣ ਜਾਵੇਗੀ।

ਕੋਈ ਮੰਨੇ ਭਾਵੇਂ ਨਾ, ਪਰ ਇਹ ਹਕੀਕਤ ਹੈ ਕਿ ਬਹੁਤ ਘੱਟ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ ਅਤੇ ਬਹੁਤੇ ਬੱਚੇ ਵੀ ਮਾਪਿਆਂ ਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੇ। ਪਹਿਲਾਂ ਨੌਜਵਾਨਾਂ ਦੇ ਵਿਦੇਸ਼ ਜਾਣ ਨੂੰ ਬਰੇਨ ਡਰੇਨ ਕਿਹਾ ਜਾਂਦਾ ਸੀ ਅਤੇ ਹੁਣ ਨਵੀਂਆਂ ਸਰਕਾਰਾਂ ਦੇ ਨਵੇਂ ਨੇਤਾ ਇਸ ਨੂੰ ਬਰੇਨ ਗੇਨ ਆਖਣ ਲੱਗੇ ਹਨ। ਇਹ ਕੌਣ ਨਹੀਂ ਜਾਣਦਾ ਕਿ ਲੋਕ ਮਜਬੂਰੀ ਵਿੱਚ ਹੀ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ ਅਤੇ ਮਜਬੂਰੀ ਵਿੱਚ ਹੀ ਮੁਲਕ ਛੱਡਦੇ ਹਨ। ਜੇ ਕਿਸੇ ਨੂੰ ਇਸ ਬਾਰੇ ਪੁੱਛਿਆ ਜਾਵੇ ਤਾਂ ਇਹੋ ਜਵਾਬ ਮਿਲਦਾ ਹੈ ਕਿ ਇੱਥੇ ਕੀ ਰੱਖਿਆ ਹੈ, ਨੌਕਰੀ ਮਿਲਦੀ ਨਹੀਂ; ਰਿਸ਼ਵਤ ਅਤੇ ਭ੍ਰਿਸ਼ਟਾਚਾਰ ਵਾਧੂ ਹੈ। ਆਖ਼ਰ ਨੌਜਵਾਨਾਂ ਵਿੱਚ ਅਜਿਹੀ ਨਿਰਾਸ਼ਾ ਕਿਉਂ ਆ ਗਈ ਹੈ? ਇਸ ਨਿਰਾਸ਼ਾ ਅਤੇ ਚੰਗੇ ਭਵਿੱਖ ਦਾ ਪ੍ਰਬੰਧ ਦੇਸ਼ ਦੇ ਸ਼ਾਸਕ  ਅਤੇ ਪ੍ਰਸ਼ਾਸਕ ਕਿਉਂ ਨਹੀਂ ਕਰ ਰਹੇ? ਗਹਿਰਾਈ ਨਾਲ ਵਾਚਿਆਂ ਪਤਾ ਲੱਗੇਗਾ ਕਿ ਵੱਡੇ ਵੱਡੇ ਅਧਿਕਾਰੀਆਂ ਦੇ ਬੱਚੇ ਤਾਂ ਵਿਦੇਸ਼ਾਂ ਵਿੱਚ ਵੱਸ ਗਏ ਹਨ। ਆਪਣੇ ਮਾਪਿਆਂ ਦੇ ਉੱਚੇ ਅਹੁਦੇ ਦਾ ਲਾਭ ਚੁੱਕ ਕੇ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੀ ਰੰਗੀਨ ਦੁਨੀਆਂ ਵਸਾ ਲਈ ਹੈ। ਪਰ ਇੱਕ ਸਵਾਲ ਦਾ ਜਵਾਬ ਨਹੀਂ ਮਿਲ ਰਿਹਾ ਕਿ ਭਾਰਤ ਦੇ ਨੌਜਵਾਨ ਵਿਦੇਸ਼ਾਂ ਨੂੰ ਕਿਉਂ ਭੱਜ ਰਹੇ ਹਨ? ਹੁਣ ਤਾਂ ਹਰ ਪਾਸੇ ਆਈਲੈਟਸ ਦੀ ਤਿਆਰੀ ਹੋ ਰਹੀ ਹੈ। ਪੇਪਰ ਵਿੱਚ ਚੰਗੇ ਬੈਂਡ ਆ ਜਾਣ ਤਾਂ ਲੱਡੂ ਵੰਡੇ ਜਾਂਦੇ ਹਨ। ਦੂਜੇ ਪਾਸੇ ਅਜਿਹਾ ਨਾ ਹੋਣ ’ਤੇ ਵੀ ਅਣਅਧਿਕਾਰਤ ਟਰੈਵਲ ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਕਿਸੇ ਤਰ੍ਹਾਂ ਵਿਦੇਸ਼ ਵਿੱਚ ਦਾਖ਼ਲ ਹੋਣਾ ਚਾਹੁੰਦੇ ਹਨ। ਗ਼ਰੀਬ ਅਤੇ ਬੇਰੁਜ਼ਗਾਰ ਬੱਚਿਆਂ ਦੀ ਤਾਂ ਦੁਨੀਆਂ ਹੀ ਵੱਖਰੀ ਹੈ। ਕਾਰਪੋਰੇਟ ਜਗਤ ਦੇ ਇੱਕ ਸੀਨੀਅਰ ਵਿਅਕਤੀ ਨੇ ਵੀ ਵਿਦੇਸ਼ ਵਿੱਚ ਵੱਸਣ ਦਾ ਫ਼ੈਸਲਾ ਇਸ ਲਈ ਲਿਆ ਕਿਉਂਕਿ ਉਸ ਨੂੰ ਆਪਣੇ ਦੇਸ਼ ਵਿੱਚ ਬੱਚਿਆਂ ਦਾ ਭਵਿੱਖ ਸੁਰੱਖਿਅਤ ਦਿਖਾਈ ਨਹੀਂ ਦੇ ਰਿਹਾ।
ਇਹ ਅਜਿਹਾ ਪਿਤਾ ਵੀ ਮਿਲਿਆ ਜਿਸ ਨੇ ਕਿਹਾ ਕਿ ਬੇਟਾ ਤਾਂ ਵਿਦੇਸ਼ ਵੱਸਣ ਲਈ ਜਾ ਰਿਹਾ ਹੈ।  ਉਹ ਜਾਣਦੇ ਹਨ ਕਿ ਉੱਥੇ ਪਹੁੰਚਦੇ ਹੀ ਉਹ ਗ੍ਰਿਫ਼ਤਾਰ ਹੋ ਜਾਵੇਗਾ ਅਤੇ ਵਕੀਲ ਤੇ ਜ਼ਮਾਨਤ ਦਾ ਪ੍ਰਬੰਧ ਕਰਨਾ ਪਵੇਗਾ, ਪਰ ਪੰਜ ਵਰ੍ਹੇ ਉੱਥੇ ਧੱਕੇ ਖਾ ਕੇ ਉਹ ਉੱਥੋਂ ਦੀ ਨਾਗਰਿਕਤਾ ਹਾਸਲ ਕਰ ਲਵੇਗਾ।  ਇਸ ਦੀ ਪੁਸ਼ਟੀ ਇੱਕ ਸਾਬਕਾ ਕੇਂਦਰੀ ਮੰਤਰੀ ਨੇ ਵੀ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਦੀ ਯਾਤਰਾ ਦੌਰਾਨ ਉਨ੍ਹਾਂ ਨੂੰ ਮੈਕਸਿਕੋ ਰਾਹੀਂ ਗ਼ੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ 60 ਹਜ਼ਾਰ ਨੌਜਵਾਨਾਂ ਦੀ ਜਾਣਕਾਰੀ ਮਿਲੀ ਹੈ ਜੋ ਜੇਲ੍ਹਾਂ ਵਿੱਚ ਬੰਦ ਹਨ। ਸਿਐਟਲ ਅਮਰੀਕਾ ਦੇ ਗੁਰੂ ਘਰ ਦੀ ਸੇਵਾ ਕਰਨ ਵਾਲੇ ਪ੍ਰਬੰਧਕਾਂ ਨੇ ਸ਼ੇਰੀਡਨ ਜੇਲ੍ਹ ਵਿੱਚ ਬੰਦ ਨੌਜਵਾਨਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਲਈ ਹੈ ਜੋ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ। ਇੱਕ ਤਾਜ਼ਾ ਘਟਨਾ ਵਿੱਚ ਕਪੂਰਥਲਾ ਦੇ ਇੱਕ ਨੌਜਵਾਨ ਨੂੰ ਏਜੰਟਾਂ ਨੇ ਨਹਿਰ ਵਿੱਚ ਸੁੱਟ ਦਿੱਤਾ ਕਿਉਂਕਿ ਉਹ ਜੰਗਲਾਂ ਵਿੱਚ ਚੱਲ ਨਹੀਂ ਸਕਦਾ ਸੀ। ਇਸੇ ਇਲਾਕੇ ਦੀ ਇੱਕ ਮਹਿਲਾ ਰੁਜ਼ਗਾਰ  ਲਈ ਗਈ ਜਿਸ ਨੂੰ ਓਮਾਨ ਵਿੱਚ ਵੇਚ ਦਿੱਤਾ ਗਿਆ। ਉਸ ਦਾ ਸਰੀਰਕ ਸ਼ੋਸ਼ਣ ਹੋਇਆ ਤੇ ਮਾਨਸਿਕ ਦਰਦ ਵੀ ਝੱਲਣਾ ਪਿਆ।  ਮਾਲਟਾ ਕਾਂਡ ਅਜੇ ਦੇਸ਼ ਵਾਸੀ ਭੁੱਲੇ ਨਹੀਂ ਹੋਣਗੇ। ਇਨ੍ਹਾਂ ਸਾਰੀਆਂ ਘਟਨਾਵਾਂ ਅਤੇ ਹਾਦਸਿਆਂ ਦੇ ਬਾਵਜੂਦ ਸਰਕਾਰ ਨਹੀਂ ਜਾਗੀ ਅਤੇ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ।
ਦੇਸ਼ ਦੇ ਪੜ੍ਹੇ ਲਿਖੇ ਬੇਰੁਜ਼ਗਾਰ ਨੌਜਵਾਨਾਂ ਦੀ ਇਹ ਧਾਰਨਾ ਬਣ ਗਈ ਹੈ ਕਿ ਭਾਰਤ ਦੇ ਭ੍ਰਿਸ਼ਟ ਸਿਸਟਮ ਵਿੱਚ ਨਾ ਉਨ੍ਹਾਂ ਨੂੰ ਨੌਕਰੀ ਮਿਲੇਗੀ ਤੇ ਨਾ ਇੱਜ਼ਤ ਨਾਲ ਜਿਊਣ ਦੀ ਇਜਾਜ਼ਤ। ਉਹ ਕਰਨ ਵੀ ਕੀ? ਪ੍ਰੀਖਿਆ ਵਿੱਚ ਚੰਗੇ ਅੰਕ ਹਾਸਲ ਕਰਨ ਵਾਲੇ ਰਾਖਵਾਂਕਰਨ ਦੀ ਦੌੜ ਵਿੱਚ ਪਿੱਛੇ ਰਹਿ ਜਾਂਦੇ ਹਨ। ਮੈਡੀਕਲ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਲਈ ਹੁਣ ਲੱਖਾਂ ਨਹੀਂ, ਕਰੋੜਾਂ ਰੁਪਏ ਦੀ ਡੋਨੇਸ਼ਨ ਦੇਣੀ ਪੈਂਦੀ ਹੈ। ਠੇਕੇ ਆਧਾਰ ’ਤੇ ਨੌਕਰੀ ਕਰਦੇ ਨੌਜਵਾਨ ਰੈਗੂਲਰ ਹੋਣ ਲਈ ਤਰਸਦੇ ਹਨ ਅਤੇ ਆਪਣੀ ਜਵਾਨੀ ਸਰਕਾਰੀ ਬੂਹਿਆਂ ’ਤੇ ਮੰਗ ਪੱਤਰ ਦੇਣ ਅਤੇ ਧਰਨਾ ਪ੍ਰਦਰਸ਼ਨਾਂ ਵਿੱਚ ਗੁਜ਼ਾਰ ਦਿੰਦੇ ਹਨ।
ਜਿਸ ਦਿਨ ਇਹ ਖ਼ਬਰ ਮਿਲੀ ਕਿ ਭਾਰਤ ਦੁਨੀਆਂ ਦਾ ਛੇਵਾਂ ਵੱਡਾ ਅਰਥਚਾਰਾ ਬਣ ਗਿਆ ਹੈ ਤਾਂ ਮੈਂ ਸੋਚਿਆ ਕਿ ਸ਼ਾਇਦ ਹੁਣ ਨਿਰਾਸ਼ ਚਿਹਰਿਆਂ ’ਤੇ ਮੁਸਕਾਨ ਆ ਗਈ ਹੋਵੇਗੀ ਜਾਂ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਘਟ ਗਈ ਹੋਵੇਗੀ, ਪਰ ਅਜਿਹਾ ਕੁਝ ਨਜ਼ਰ ਨਹੀਂ ਆਇਆ। ਪਾਸਪੋਰਟ ਦਫ਼ਤਰ ਦੇ ਬਾਹਰ ਉਸੇ ਤਰ੍ਹਾਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਵਿਦੇਸ਼ ਭੇਜਣ ਵਾਲਿਆਂ ਦੀ ਦੁਕਾਨਾਂ ਪਹਿਲਾਂ ਤੋਂ ਵਧੇਰੇ ਚਮਕਦਾਰ ਅਤੇ ਨਵੀਆਂ ਨਜ਼ਰ ਆ ਰਹੀਆਂ ਹਨ। ਇਹ ਸਹੀ ਹੈ ਕਿ ਪੰਜਾਬ ਵਿੱਚ ਕੋਠੀਆਂ ਬਣ ਗਈਆਂ ਹਨ। ਕੁਝ ਲੋਕ ਮੋਬਾਈਲ ਅਤੇ ਆਧੁਨਿਕ ਸੰਚਾਰ ਸਾਧਨਾਂ ਰਾਹੀਂ ਵਿਦੇਸ਼ੀਂ ਵਸੇ ਆਪਣੇ ਚਹੇਤਿਆਂ ਨੂੰ ਦੇਖ ਕੇ ਖ਼ੁਸ਼ ਹੁੰਦੇ ਹਨ, ਪਰ ਦੇਸ਼ ਭਗਤੀ ਦੀ ਗੂੰਜ ਕਿਧਰੇ ਵੀ ਸੁਣਾਈ ਨਹੀਂ ਦਿੰਦੀ। ਇਹ ਭਾਰਤ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ ਤੇ ਸਰਕਾਰ ਨੂੰ ਦੇਸ਼ ਦੇ ਭਵਿੱਖ ਨੌਜਵਾਨ ਪੀੜ੍ਹੀ ਦੇ ਚੰਗੇ ਭਵਿੱਖ ਦੇ ਸੁਪਨਿਆਂ ਨੂੰ ਮੁਲਕ ਵਿੱਚ ਹੀ ਸਾਕਾਰ ਕਰਨ ਲਈ ਰਾਹ ਤਲਾਸ਼ਣਾ ਚਾਹੀਦਾ ਹੈ ਤਾਂ ਜੋ ਮੁੜ ਭਾਰਤ ਵਿੱਚ ਦੇਸ਼ ਭਗਤੀ ਦਾ ਤਰਾਨਾ ਸੁਣਨ ਨੂੰ ਮਿਲੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
5 ਜਨਵਰੀ ਬਨਾਮ 1 ਜਨਵਰੀ

ਸਰਵਜੀਤ ਸਿੰਘ ਸੈਕਰਾਮੈਂਟੋ

ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ,ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ।ਉਥੇਹੀ ਇਕ ਹੋਰ ਨੁਕਤਾ ਜੋ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ ਸ: ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨਦੀ,ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿਚ ਜ਼ਮੀਨ-ਅਸਮਾਨ ਦਾ ਅੰਤਰ! ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਮਿਆਨ ਹੋਈ ਸੀ। 26 ਜੁਲਾਈ ਦਾ ਸੈਮੀਨਾਰ “Canadian Sikh Study & Teaching Society” ਵੱਲੋਂਵੈਨਕੂਵਰ ਵਿਖੇ ਆਯੋਜਿਤ ਕੀਤਾ ਗਿਆ ਸੀਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਉਨ) ਵੱਲੋਂਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ।ਦੂਜੇ ਸੈਮੀਨਾਰ ਵਿੱਚ, ਪਹਿਲਾ ਵਿਚਾਰੇ ਗਏਨੁਕਤਿਆਂ ਦਾ ਦੁਹਰਾਓ ਹੀ ਸੀ ਪਰ ਹਾਲ ਵਿੱਚ ਹਾਜ਼ਰ ਸਰੋਤੇ ਜਰੂਰ ਨਵੇਂ ਸਨ।

ਸੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ

ਇਸ ਰੰਗਲੀ ਦੁਨੀਆ ਤੇ ਅਕਾਲ ਪੁਰਖ ਪ੍ਰਮਾਤਮਾ ਦੁਆਰਾ ਬਖ਼ਸ਼ੀ ਥੋੜ•ੀ ਜਿਹੀ ਸੁਆਸਾਂ ਭਰੀ ਜ਼ਿੰਦਗੀ ਨੂੰ ਬਿਤਾਉਣ ਲਈ ਅਤੇ ਦੁਨੀਆ ਨੂੰ ਆਖ਼ਰੀ ਅਲਵਿਦਾ ਕਹਿਣ ਤੋ ਬਾਅਦ ਆਪਣੇ ਵਜੂਦ ਅਤੇ ਯਾਦ ਨੂੰ ਜਿਉਂਦਾ ਰੱਖਣ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਆਪਣੇ ਪਿਆਰ ਤੇ ਮੋਹ ਭਰੇ ਵਰਤ-ਵਰਤਾਅ ਦੇ ਜਰੀਏ ਦੋਸਤਾਂ ਅਤੇ ਰਿਸ਼ਤੇ ਨਾਤਿਆਂ ਵਿਚ ਆਪਣੀ ਅਹਿਮੀਅਤ ਨੂੰ ਦਿਲਾਂ ਵਿਚ ਰਹਿੰਦੀ ਦੁਨੀਆ ਤੱਕ ਆਪਣੇ  ਬੇਸ਼ਕੀਮਤੀ ਗੁਣਾਂ ਦੇ ਖ਼ਜ਼ਾਨੇ ਨੂੰ ਯਾਦਾਂ ਦੇ ਸੁਨਹਿਰੇ ਦੀਵੇ ਵਾਂਗਰਾਂ ਰੁਸ਼ਨਾਇਆ ਜਾ ਸਕਦਾ ਹੈ।

ਕੀ ਨਵੇਂ ਰੋਕੂ ਐਕਟ ਨਾਲ ਮਿਲੇਗੀ ਭ੍ਰਿਸ਼ਟਾਚਾਰ ਤੋਂ ਮੁਕਤੀ?

ਭਾਰਤ ਸਰਕਾਰ ਨੇ ਸੰਸਦ ਵਿੱਚ ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ 2018 ਤਹਿਤ ਰਿਸ਼ਵਤ ਲੈਣ ਦੇਣ ਵਾਲਿਆਂ ਨੂੰ ਸਜ਼ਾ ਦੇਣ ਲਈ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਇਹ ਤਜਵੀਜ਼ ਸੋਚਣ ਲਈ ਮਜਬੂਰ ਕਰਦੀ ਹੈ ਕਿ 2014 ਤੋਂ ਮੁਲਕ ’ਤੇ ਰਾਜ ਕਰ ਰਹੀ ਸਰਕਾਰ ਨੂੰ ਸਾਢੇ ਚਾਰ ਵਰ੍ਹਿਆਂ ਬਾਅਦ ਇਹ ਕਿਉਂ ਮਹਿਸੂਸ ਹੋਣ ਲੱਗਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਰੋਕਣ ਲਈ ਸੋਧੇ ਹੋਏ ਕਾਨੂੰਨ ਦੀ ਲੋੜ ਹੈ। ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ ਸੰਸਦ ਵਿੱਚ ਪਾਸ ਹੋਣ ਦੇ ਨਾਲ ਹੀ ਰਿਸ਼ਵਤ ਦੇਣ ਵਾਲਿਆਂ ਨੂੰ ਮੁਲਜ਼ਮ ਮੰਨਿਆ ਜਾਵੇਗਾ ਅਤੇ ਉਸ ਲਈ ਸਜ਼ਾ ਦੀ ਤਜਵੀਜ਼ ਹੋਵੇਗੀ। ਇਹ ਜਾਣਕਾਰੀ ਮਿਲੀ ਹੈ ਕਿ ਬਿੱਲ ਤਹਿਤ ਰਿਸ਼ਵਤ ਦੇਣ ਵਾਲੇ ਨੂੰ ਵੱਧ ਤੋਂ ਵੱਧ ਸੱਤ ਅਤੇ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਤਜਵੀਜ਼ ਹੈ। ਲੋਕ ਸਭਾ ਵਿੱਚ 25 ਜੁਲਾਈ ਨੂੰ ਇਹ ਸੋਧ ਬਿੱਲ ਪਾਸ ਕੀਤਾ ਗਿਆ। ਰਾਜ ਸਭਾ ਵਿੱਚ ਇਹ ਪਹਿਲਾਂ ਹੀ ਪਾਸ ਹੋ ਚੁੱਕਾ ਸੀ। ਇਸ ਵਿੱਚ 1988 ਦੇ ਮੂਲ ਕਾਨੂੰਨ ਨੂੰ ਸੋਧਣ ਦੀ ਤਜਵੀਜ਼ ਹੈ।

ਸੁੱਕੀ ਲਿੰਕ ਨਹਿਰ ਵਿੱਚ ਵਗਦੀਆਂ ਨੇ ਵੋਟਾਂ…

ਬੇਸ਼ੱਕ, ਹਰਿਆਣਾ ਵਿੱਚ ਪਾਣੀ ਹਮੇਸ਼ਾਂ ਜਜ਼ਬਾਤੀ ਮੁੱਦਾ ਰਿਹਾ ਹੈ। ਹਰ ਵਾਰ ਚੋਣਾਂ ਸਮੇਂ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦਾ ਮੁੱਦਾ ਭਖ਼ ਜਾਂਦਾ ਹੈ। ਇਸ ਲਈ ਚੋਣਾਂ ਸਮੇਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਆਗੂ ਇਸ ਮੁੱਦੇ ਨੂੰ ਭੁੰਨਾਉਣ ਦਾ ਕੋਈ ਮੌਕਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ। ਫਿਰ ਵੀ ਐੱਸਵਾਈਐੱਲ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਉਣ ਲਈ ਹਰਿਆਣਾ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਮਹਿਜ਼ ਦਿਖਾਵੇ ਤੋਂ ਵੱਧ ਕੁਝ ਵੀ ਨਹੀਂ ਹਨ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਤੋਂ ਬਗੈਰ ਕੋਈ ਵੀ ਸਿਆਸੀ ਧਿਰ ਇਸ ਮਸਲੇ ਦਾ ਨਿਬੇੜਾ ਨਹੀਂ ਕਰ ਸਕਦੀ। ਖ਼ੈਰ, ਇਸ ਮੁੱਦੇ ’ਤੇ ਕੀਤੀ ਜਾ ਰਹੀ ਭਾਸ਼ਣਬਾਜ਼ੀ ਨੂੰ 2019 ’ਚ ਹੋਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਰਣਨੀਤੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਅਸੀਂ ਲੋਕਾਂ ਦੇ ਹੱਕ ਅਤੇ ਸੱਚ ਲਿਖਣ ਦੀ ਕੀ ਉਮੀਦ ਕਰ ਸਕਦੇ ਹਾਂ।

ਅੱਜਕੱਲ੍ਹ ਮੀਡੀਆ 'ਚ  ਦੋਗਲੀ ਨੀਤੀ ਵਾਲੇ ਲੋਕ ਸ਼ਾਮਿਲ ਹੋ ਚੁੱਕੇ ਹਨ  ਸਮਗਲਰ ਅਤੇ ਰਾਜਨੀਤਿਕ ਲੋਕਾਂ ਦੇ ਪਿੱਠੂ ਪੱਤਰਕਾਰ ਬਣ ਕੇ ਮੀਡੀਆ ਨਾਲ ਜੁੜ ਗਏ

ਕੁੱਝ ਚਾਪਲੂਸ ਪੱਤਰਕਾਰਾਂ ਨੇ ਮੀਡੀਆ ਦਾ ਕੀਤਾ ਨਾਮ ਬਦਨਾਮ -


ਸਾਡੇ ਦੇਸ਼ ਵਿੱਚ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਕਹਿੰਦੇ ਨੇ ਜੋ ਕੰਮ ਤਲਵਾਰ ਨਹੀਂ ਕਰ ਸਕਦੀ ਉਹ ਕੰਮ ਇੱਕ ਕਲਮ ਕਰ ਦਿੰਦੀ ਹੈ।
             ਮੀਡੀਆ ਸਾਡੇ ਸਮਾਜ ਲਈ ਇੱਕ ਸੀਸੇ ਦੀ ਤਰ੍ਹਾਂ ਹੁੰਦਾ ਹੈ, ਜਿਹੋ ਜਿਹਾ ਸੀਸਾ ਮੀਡੀਆ ਦਿਖਾਉਂਦਾ ਹੈ, ਉਸ ਦਾ ਪ੍ਰਭਾਵ ਉਸੇ ਹੀ ਤਰ੍ਹਾਂ ਦੇਸ਼ ਦੀ ਜਨਤਾ ਉਪਰ ਪੈਂਦਾ ਹੈ, ਮੀਡੀਆ ਹਰ ਖੇਤਰ ਵਿੱਚ ਐਨਾ ਕੁ ਪੈਰ ਪਸਾਰ ਚੁੱਕਾ ਹੈ ਕਿ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਆਦਿ ਦਾ ਇਸ ਤੋਂ ਵਾਂਝੇ ਹੋਣਾ ਅਧੂਰਾ ਜਿਹਾ ਜਾਪਣ ਲੱਗ ਜਾਂਦਾ ਹੈ। 

ਸੰਘਰਸ ਦਾ ਚਿੰਨ੍ਹ ਬਣੀ ਸਹੀਦ ਕਿਰਨਜੀਤ ਕੋਰ

29 ਜੁਲਾਈ 1997 ਨੂੰ ਮਹਿਲ ਕਲਾਂ ਦੀ ਧਰਤੀ ਉਪਰ ਵਾਪਰੀ ਵਹਿਸੀਆਨਾ ਕਿਰਨਜੀਤ ਕਾਂਡ ਨੇ ਪੁਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਕਿਉਂਕਿ ਮਹਿਲ ਕਲਾਂ ਦੇ ਕਈ ਪੁਸਤਾਂ ਤੋਂ ਗੁੰਡਾ-ਪੁਲਿਸ-ਸਿਆਸੀ ਗਠਜੋੜ ਦੇ ਆਸਰੇ ਪਲਦੇ ਆ ਰਹੇ ਬਦਨਾਮ ਗੁੰਡੇ ਟੋਲੇ ਵੱਲੋ ਮਹਿਲ ਕਲਾਂ ਦੀ ਮਾਸੂਮ ਬੱਚੀ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਧੀ ਕਿਰਨਜੀਤ ਨੂੰ ਕਾਲਜ ਤੋ ਵਾਪਿਸ ਘਰ ਪਰਤਦਿਆਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋ ਬਾਦ, ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ ਵਿਚ ਦੱਬ ਦਿੱਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ ਵਿਚ ਵਿੱਢੇ ਗਏ ਸਿਰੜੀ ਸੰਘਰਸ਼ ਦੀ ਬਦਲੌਤ ਮੁੱਢਲੀਆਂ ਪ੍ਰਾਪਤੀਆਂ ਕਰਨ ਤੋ ਬਾਦ 20 ਅਗਸਤ 1997 ਨੂੰ ਕਿਰਨਜੀਤ ਦੇ ਸ਼ਰਧਾਂਜ਼ਲੀ ਸਮਾਗਮ ਸਮੇਂ ਦਾਣਾ ਮੰਡੀ, ਮਹਿਲ ਕਲਾਂ ਵਿਖੇ ਲੱਖਾਂ ਲੋਕਾਂ ਦੇ ਇਕੱਠ ਨੇ ਆਪਣੀ ਮਾਸੂਮ ਬੱਚੀ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਸੀ, ਕਿਉਂਕਿ ਜਿਸ ਸਮੇਂ ਕਿਰਨਜੀਤ ਦੀ ਲਾਸ਼ ਨੂੰ ਬਰਾਮਦ ਕਰਵਾਇਆ ਗਿਆ ਸੀ ਤਾਂ ਉਸ ਦੇ ਹੱਥਾਂ ਵਿਚ ਬਲਾਤਕਾਰੀ ਕਾਤਲਾਂ ਦੇ ਪੁੱਟੇ ਹੋਏ ਵਾਲ ਸਨ। ਜੋ ਇਸ ਗੱਲ ਦਾ ਸਬੂਤ ਸੀ ਕਿ ਕਿਰਨਜੀਤ ਨੇ ਕਾਤਲਾਂ ਦੀ ਈਨ ਨਹੀਂ ਮੰਨੀ ਸਗੋਂ ਉਹ ਉਨ੍ਹਾਂ ਦੇ ਜੁੰਡਿਆ ਨੂੰ

ਅੱਖਾਂ

ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਪ੍ਰੀਤ ਨੇ ਰੋਟੀ ਵੀ ਉੱਥੇ ਹੀ ਖਾਂ ਲਈ ਸੀ। ਭਰਜਾਈ ਨੇ ਚੈਨ ਲਈ ਰੋਟੀ ਸਬਜ਼ੀ ਦੇ ਦਿੱਤੀ ਸੀ। ਪ੍ਰੀਤ ਭਰਜਾਈ ਕੋਲੋਂ ਸ਼ਾਮ ਹੋਈ ਤੋਂ, ਘਰ ਵਾਪਸ ਆਈ ਹੈ। ਪ੍ਰੀਤ ਨੂੰ ਲੱਗਦਾ ਸੀ। ਉਹ ਸੋਚਦੀ ਸੀ, ਚੈਨ ਘਰ ਵਾਪਸ ਆ ਗਿਆ ਹੋਣਾ ਹੈ। ਅੱਗੇ ਹਰ ਰੋਜ਼ ਦਿਨ ਢਾਲਦੇ ਨਾਲ ਘਰ ਆ ਜਾਂਦਾ ਸੀ। ਪ੍ਰੀਤ ਨੇ ਉਸ ਨੂੰ ਉਡੀਕ-ਉਡੀਕ ਕੇ ਫ਼ੋਨ ਕੀਤਾ। ਚੈਨ ਨੇ ਫ਼ੋਨ ਨਹੀਂ ਚੱਕਿਆਂ। ਜਦੋਂ ਪ੍ਰੀਤ ਲਗਾਤਾਰ ਬਾਰ-ਬਾਰ ਫ਼ੋਨ ਕਰੀ ਗਈ। ਚੈਨ ਨੇ ਔਖਾ ਜਿਹਾ ਹੋ ਕੇ ਕਿਹਾ, " ਹੈਲੋ "। ਪ੍ਰੀਤ ਨੇ ਕਿਹਾ, " ਰਾਤ ਦੇ 12 ਵੱਜ ਗਏ ਹਨ। " ਉਸ ਨੇ ਕਿਹਾ, " ਮੇਰੇ ਕੋਲੋਂ ਘਰ ਨਹੀਂ ਆਇਆ ਜਾਣਾ। ਸ਼ਰਾਬ ਬਹੁਤ ਪੀ ਲਈ ਹੈ। ਮੈਂ ਆਪਦੇ ਪੁਰਾਣੇ ਦੋਸਤਾਂ ਕੋਲ ਹਾਂ। ਮੈਨੂੰ ਨਾਂ ਉਡੀਕੀ। " " ਮੈਂ ਆ ਕੇ ਲੈ ਜਾਂਦੀ ਹਾਂ। ਟੈਕਸੀ ਸਵੇਰੇ ਲੈ ਜਾਵਾਂਗੇ। " ਚੈਨ ਨੇ ਬਗੈਰ ਜੁਆਬ ਦਿੱਤੇ ਫ਼ੋਨ ਕੱਟ ਦਿੱਤਾ। 

ਦੱਖਣ ਦੇ ਸੁਲਤਾਨਾਂ ਦੀ ਦਿਲਕਸ਼ ਕਹਾਣੀ…

ਗੁਲਬਰਗ਼ਾ (ਕਰਨਾਟਕ) ਵਿੱਚ ਬਹਿਮਨੀ ਤੇ ਬਰੀਦਸ਼ਾਹੀ ਸੁਲਤਾਨਾਂ ਦੇ ਮਕਬਰਿਆਂ ਦੇ ਥਮ੍ਹਲਿਆਂ ਉੱਤੇ ਦੱਖਣੀ ਭਾਰਤੀ ਹਿੰਦੂ ਮੀਨਾਕਾਰੀ ਦੇਖ ਕੇ ਮਨ ਵਿੱਚ ਸਵਾਲ ਉੱਠਿਆ ਕਿ ਇਸਲਾਮੀ ਇਮਾਰਤਸਾਜ਼ੀ ਵਿੱਚ ਵਿਜੈਨਗਰ ਸਾਮਰਾਜ ਵਾਲੀ ਇਮਾਰਤੀ ਸ਼ੈਲੀ ਦੀ ਮਿਲਾਵਟ ਕਿਉਂ? ਜਿਗਿਆਸਾਵੱਸ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਦੇ ਇੱਕ ਅਧਿਕਾਰੀ ਨੂੰ ਇਹ ਸਵਾਲ ਕਰ ਹੀ ਦਿੱਤਾ। ਉਸਦਾ ਜਵਾਬ ਸੀ ਕਿ ਇਹੀ ਤਾਂ ਮੱਧਯੁੱਗੀ ਦੱਖਣ ਭਾਰਤੀ ਸਭਿਅਤਾ ਦਾ ਕਮਾਲ ਸੀ। ਉੱਤਰ ਭਾਰਤ ਵਾਲੀ ਕੱਟੜਤਾ ਕਦੇ ਵੀ ਦੱਖਣ ਭਾਰਤੀ ਸੁਲਤਾਨਾਂ ਜਾਂ ਹਿੰਦੂ ਸ਼ਾਸਕਾਂ ਦਾ ਖ਼ਾਸਾ ਨਹੀਂ ਰਹੀ ਅਤੇ ਇਸੇ ਸਦਕਾ ਅਜਿਹਾ ਸੁਮੇਲ ਵਜੂਦ ਵਿੱਚ ਆਇਆ। ਉਸਦੇ ਇਨ੍ਹਾਂ ਕਥਨ ਵਿੱਚ ਸੱਚਾਈ ਸੀ। ਦਰਅਸਲ, ਹਿੰਦੋਸਤਾਨ ਦੇ ਇਤਿਹਾਸ ਨੂੰ ਹਮੇਸ਼ਾਂ ਉੱਤਰੀ ਭਾਰਤ ਦੇ ਇਤਿਹਾਸ ਤਕ ਹੀ ਮਹਿਦੂਦ ਕੀਤਾ ਜਾਂਦਾ ਰਿਹਾ ਹੈ। ਆਰੀਅਨਾਂ ਦੇ ਜ਼ਮਾਨੇ ਤੋਂ ਲੈ ਕੇ ਮੁਗ਼ਲ ਕਾਲ ਤਕ ਦੇ ਇਤਿਹਾਸ ਦਾ ਅਧਿਐਨ ਨਰਮਦਾ ਨਦੀ ਤੋਂ ਉੱਪਰਲੇ ਖੇਤਰ ਤਕ ਹੀ ਸੀਮਤ ਰਿਹਾ ਹੈ। ਦੱਖਣੀ ਭਾਰਤ ਦੇ ਇਤਿਹਾਸ ਨੂੰ ਇਸ ਹੱਦ ਤਕ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਕਿ ਇਸ ਬਾਰੇ ਇੱਕ ਵੀ ਨਿੱਗਰ ਕਿਤਾਬ ਆਸਾਨੀ ਨਾਲ ਦੱਖਣ ਭਾਰਤੀ ਕਿਤਾਬਘਰਾਂ ਵਿੱਚੋਂ ਵੀ ਨਹੀਂ ਲੱਭਦੀ। ਅਜਿਹੀ ਸੂਰਤ ਵਿੱਚ ਜੇਕਰ ਅਸੀਂ ਉੱਤਰੀ ਭਾਰਤੀ, ਦੱਖਣੀ ਭਾਰਤ ਬਾਰੇ ਬਹੁਤਾ ਨਹੀਂ ਜਾਣਦੇ ਤਾਂ ਦੋਸ਼ ਆਜ਼ਾਦੀ ਤੋਂ ਬਾਅਦ ਦੇ ਸਾਡੇ ਹੁਕਮਰਾਨਾਂ ਨੂੰ ਵੀ ਦੇਣਾ ਬਣਦਾ ਹੈ ਜਿਨ੍ਹਾਂ ਨੇ ਏਕੀਕ੍ਰਿਤ ਇਤਿਹਾਸ ਲਿਖਵਾਉਣ ਅਤੇ ਉਸਦਾ ਪ੍ਰਚਾਰ-ਪ੍ਰਸਾਰ ਕਰਨ ਦੇ ਸੰਜੀਦਾ ਯਤਨ ਨਹੀਂ ਕੀਤੇ।

ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਦੁਨੀਆ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚਮੜੀ ਵਾਲਾਂ ਨੂੰ ਸੁੰਦਰ ਬਣਾਉਣ ਤੇ ਲੱਗਾ ਹੈ। ਸਰੀਰ ਨੂੰ ਚਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਨਹੀਂ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਪਦਾਰਥ ਕਾਹਦੇ ਬਣੇ ਹੋਏ ਹਨ? ਇੰਨਾ ਨੂੰ ਬਣਾਉਣ ਲਈ ਕੀ ਕੈਮੀਕਲ, ਮਿਸ਼ਰਨ ਪਾਇਆ ਜਾਂਦਾ ਹੈ? ਲੋਕਾਂ ਨੇ ਦੇਸੀ ਘਿਉ ਖਾਣਾ ਛੱਡ ਦਿੱਤਾ ਹੈ। ਦੇਸੀ ਘਿਉ ਵੀ ਜਿਉਂਦੇ ਪਸ਼ੂਆਂ ਦੀ ਚਰਬੀ ਦਾ ਹੀ ਬਣਦਾ ਹੈ। ਦੁੱਧ ਪਸ਼ੂਆਂ ਦੀ ਫੈਟ ਹੈ। ਦੁੱਧ ਦਾ ਘਿਉ, ਮਿਲਾਈ ਬਣਦੇ ਹਨ। ਹੁਣ ਬਹੁਤੇ ਲੋਕਾਂ ਨੇ, ਡਾਲਡਾ ਘਿਉ, ਫੈਂਟਾ ਤੇਲ ਖਾਣਾ ਸ਼ੁਰੂ ਕੀਤਾ ਹੋਇਆ ਹੈ। 

ਨਾ ਸਾਰੇ ਓਮੀਰ ਮਾੜੇ ਹੁੰਦੇ ਹਨ, ਨਾ ਗਰੀਬ, ਮਾੜੀ ਤ੍ਵ ਮਾੜੀ ਸੋਚ ਹੀ ਹੁੰਦੀ ਹੈ

ਓਾਰਥਿਕ ਤੌਰ ਤੇ ਸ`ਭ ਨੂੰ ਬਰਾਬਰ ਕਦੇ ਵੀ ਨਹੀਂ ਕੀਤਾ ਜਾ ਸਕਦਾ, ਹ੍ਵ ਇਸ ਓਾਰਥਿਕ ਪਾੜੇ ਨੂੰ ਕੁ~ਝ ਹ`ਦ ਤ`ਕ ਘਟਾਇਓਾ ਜਰੂਰ ਜਾ ਸਕਦਾ ਹੈ[ ਜੇ ਸਾਰੀ ਸੰਪਤੀ ਸ`ਭ ਨੂੰ ਬਰਾਬਰ ਵੀ ਵੰਡ ਦਿ`ਤੀ ਜਾਵੇ, ਤ੍ਵ ਵੀ ਕੁ`ਝ ਹੀ ਸਾਲ੍ਵ ਵਿ`ਚ ਕਈ ਮੇਹਨਤੀ ਜ੍ਵ ਊ~ਚੀ ਸੋਚ ਵਾਲੇ ਜਾਇਦਾਦ ਖਰੀਦ ਲੈਣਗੇ ਓਤੇ ਕਈ ਕਮਚੋਰ ਜ੍ਵ ਮਾੜੀ ਸੋਚ ਵਾਲੇ ਓਾਪਣੀ ਜਾਇਦਾਦ ਬੇਚ ਦੇਣਗੇ[ ਇਹ ਓਾਮ ਹੀ ਵਰਤਾਰਾ ਹੈ ਜੋ ਓਮੀਰ੍ਵ ਓਤੇ ਮਜਦੂਰ੍ਵ ਵਿ`ਚ ਵੇਖਿਓਾ ਜਾ ਸਕਦਾ ਹੈ[ ਦੋ ਜਿਮੀਦਾਰ ਭਰਾ ਜਦੋਂ ਓਾਪਣੀ ਜਾਇਦਾਦ ਬਰਾਬਰ ਵੰਡ ਕੇ ਓ`ਡ ਹੁੰਦੇ ਹਨ ਤ੍ਵ ਕੁ`ਝ ਹੀ ਸਾਲ੍ਵ ਵਿ`ਚ ਇ`ਕ ਗਰੀਬ ਤੇ ਦੂਜਾ ਓਮੀਰ ਹੋ ਜ੍ਵਦਾ ਹੈ[ ਇਸੇ ਤਰ੍ਵ ਮਜਦੂਰੀ ਕਰਨ ਵਾਲੇ ਭਰਾ ਵੀ ਇ`ਕ ਪੈਸੇ ਵਾਲਾ ਹੋ ਜ੍ਵਦਾ ਹੈ ਤੇ ਇ`ਕ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਲੈ ਕੇ ਜ੍ਵਦਾ[ ਓਾਰਥਿਕ ਪ`ਖ ਤੋਂ ਕਮਜੋਰ ਕਦੇ ਵੀ ਓਾਪਣੀ ਕਮਜੋਰੀ/ਘਾਟ ਨੂੰ ਨਹੀਂ ਵਿਚਾਰਦੇ ਉਹ ਬ`ਸ ਓਾਪ ਤੋਂ ਓ`ਗੇ ਲੰਘੇ ਨੂੰ ਠ`ਗ, ਚੋਰ, ਬੇਈਮਾਨ ਹੀ ਸਮਝਦੇ ਹਨ[ ਓਾਮ ਹੀ 

ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ 
satwinder_7@hotmail.com 
ਰਾਤ ਦੇ 11:00 ਵੱਜ ਰਹੇ ਸਨ। ਕੌਂਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨ੍ਹਾਂ ਦਾ ਔਫੀਸ ਮੇਰੇ ਸਾਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ ਤਕੜਾ ਸ਼ੇਰ ਸਮਝਦੀਆਂ ਹਨ। ਕਈ ਮੈਨੂੰ ਪੁੱਛਦੇ ਵੀ ਹਨ, " ਤੂੰ ਇਹ ਡਿਊਟੀ ਕਰਦੀ ਡਰਦੀ ਨਹੀਂ ਹੈ। ਐਡੀ ਹੋਲੀ ਜਿਹੀ ਹੈ। ਥੋੜ੍ਹੀ ਜਿਹੀ ਤੇਜ਼ ਹਵਾ ਆਵੇ। ਉੱ

ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। ਡਾਕਟਰ ਕੋਲ ਮਰੀਜ਼ ਲਈ ਮਸਾਂ ਦੋ ਕੁ ਮਿੰਟ ਵੀ ਨਹੀਂ ਹੁੰਦੇ। ਤੁਹਾਡੇ ਡਾਕਟਰ ਕੋਲ ਤੁਹਾਡੇ ਲਈ ਕਿੰਨਾ ਕੁ ਸਮਾ ਹੁੰਦਾ ਹੈ? ਕੀ ਕਦੇ ਕੋਈ ਵੀ ਡਾਕਟਰ ਨੇ ਤੁਹਾਡੀ ਚੱਜ ਨਾਲ ਗੱਲ ਸੁਣੀ ਹੈ? ਮਰੀਜ਼ ਅੱਧੀਆਂ ਦਵਾਈਆਂ ਲਿਖਾਉਣੀਆਂ ਭੁੱਲ ਜਾਂਦਾ ਹੈ। ਜਿਸ ਦੇ ਨਾ ਖਾਣ ਨਾਲ ਹੋਰ ਬਿਮਾਰੀਆਂ ਖੜ੍ਹੀਆਂ ਹੋ ਜਾਂਦੀਆਂ ਹਨ। ਕੋਈ ਵੀ ਚੀਜ਼ ਲਗਾਤਾਰ ਖਾ ਕੇ ਇੱਕ ਦਮ ਛੱਡਣ ਨਾਲ ਸਰੀਰ ‘ਤੇ ਗ਼ਲਤ ਅਸਰ ਹੁੰਦਾ ਹੈ। ਜੇ ਕੋਈ ਦਵਾਈ ਜਾਂ ਹੋਰ ਆਦਤ ਛੱਡਣੀ ਹੈ। ਥੋੜੇ ਨਾਗੇ ਪਾ ਕੇ, ਕਦੇ-ਕਦੇ ਖਾ ਕੇ, ਹੋਲੀ-ਹੋਲੀ ਬੰਦ ਕਰਨੀ ਚਾਹੀਦੀ ਹੈ। ਡਾਕਟਰ ਕੋਲ ਚੰਗੀ ਸਲਾਹ ਦੇਣ ਦਾ ਸਮਾਂ ਹੀ ਨਹੀਂ ਹੈ। ਜੇ ਡਾਕਟਰ ਹੀ ਭੋਜਨ ਵੱਲ ਧਿਆਨ ਦੁਆ ਕੇ ਬਿਮਾਰੀਆਂ ਤੋਂ ਬਚਾ ਲੈਣਗੇ। ਫਿਰ ਡਾਕਟਰਾਂ ਦਾ ਬਿਜ਼ਨਸ ਕਿਵੇਂ ਚੱਲੇਗਾ? ਕਈ ਡਾਕਟਰ ਦਬਵੀ ਜਿਹੀ ਅਵਾਜ਼ ਵਿੱਚ ਭੋਜਨ ਵੱਲ ਧਿਆਨ ਦਿਵਾਉਂਦੇ ਤਾਂ ਹਨ। ਪਰ ਸਖ਼ਤੀ ਨਾਲ ਨਹੀਂ ਕਹਿੰਦੇ। ਉਹ ਡਾਕਟਰ ਕਾਹਦਾ ਹੈ। ਜੋ ਮਰੀਜ਼ ਨੂੰ ਠੀਕ ਨਾ ਕਰ ਸਕੇ। ਸਗੋਂ ਬਾਰ-ਬਾਰ ਅਲੱਗ-ਅਲੱਗ ਤਰਾਂ ਦੇ ਸਪੈਲਿਸਟ ਡਾਕਟਰਾਂ ਕੋਲ ਭੇਜਦੇ ਰਹਿੰਦੇ ਹਨ। ਉਹ ਵੀ ਦੁਖ ਦੀ ਕਹਾਣੀ ਸੁਣ ਕੇ ਸਾਲ ਦੀ ਹੋਰ ਆਉਣ ਦੀ ਤਰੀਕ ਦੇ ਦਿੰਦੇ ਹਨ। ਇਲਾਜ਼ ਕੋਈ ਨਹੀਂ ਕਰਦਾ।

ਪੰਜਾਬ ਨਸ਼ਾਖੋਰੀ ਦੀ ਗ੍ਰਿਫ਼ਤ ਵਿਚ 'ਤੁਮਹੀ ਨੇ ਦਰਦ ਦੀਆ ਹੈ, ਤੁਮਹੀ ਦਵਾ ਦੋਗੇ'

- ਮੱਖਣ ਕੁਹਾੜ

ਪੰਜਾਬ ਇਸ ਵਕਤ ਨਸ਼ੇ ਦੀ ਗ੍ਰਿਫ਼ਤ ਵਿਚ ਹੈ। ਜੂਨ 2018 ਮਹੀਨੇ ਵਿਚ ਹੀ 30 ਦੇ ਕਰੀਬ ਨੌਜਵਾਨ ਨਸ਼ੇ ਦੀ ਲਤ ਕਾਰਨ ਜੀਵਨ ਗਵਾ ਚੁੱਕੇ ਹਨ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਟੀਕਾ ਉਸ ਦੇ ਹੱਥ ਵਿਚ ਹੀ ਹੁੰਦਾ ਹੈ ਕਿ ਖੁਦ ਨੂੰ ਟੀਕਾ ਲਾਉਣ (ਜਾਂ ਲਵਾਉਣ) ਵਾਲਾ ਮੌਕੇ 'ਤੇ ਹੀ ਫੁੜਕ ਜਾਂਦਾ ਹੈ। ਨਸ਼ੇ ਨੇ ਹਜ਼ਾਰਾਂ ਪੰਜਾਬੀਆਂ ਨੂੰ ਆਪਣੀ ਗਹਿਰੀ ਖੱਡ ਵਿਚ ਸੁੱਟ ਦਿੱਤਾ ਹੈ। ਇਹ ਵਰਤਾਰਾ ਪਿਛਲੇ 10 ਕੁ ਸਾਲ ਤੋਂ ਵਧੇਰੇ ਜ਼ੋਰ ਫੜ ਗਿਆ ਹੈ। ਬਾਦਲਾਂ ਦੀ ਸਰਕਾਰ ਸਮੇਂ ਇਹ ਆਪਣੀ ਚਰਮਸੀਮਾ 'ਤੇ ਸੀ। ਕਾਂਗਰਸ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਆਸ ਸੀ ਕਿ ਇਸ ਨੂੰ ਹੁਣ ਠੱਲ ਪੈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਜਾਰੀ ਕਰਨ ਸਮੇਂ 'ਗੁਟਕੇ' ਉਤੇ ਹੱਥ ਰੱਖ ਕੇ ਇਸ ਨੂੰ ਤਿੰਨ ਮਹੀਨੇ ਵਿਚ ਖਤਮ ਕਰ ਦੇਣ ਦੀ ਸਹੁੰ ਖਾਧੀ ਸੀ। ਪਿਛਲੇ 10 ਸਾਲ ਤੋਂ ਨਸ਼ਿਆਂ ਹੱਥੋਂ ਸਤਾਏ ਪੁੱਤ ਗਵਾ ਚੁੱਕੇ ਤੇ ਗਵਾ ਰਹੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਹੁੰ 'ਤੇ ਇਤਬਾਰ ਵੀ ਕੀਤਾ ਸੀ। ਉਸ ਨੂੰ ਤੇ ਉਸ ਦੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ ਵੀ ਕਿ ਚਲੋ ਨਸ਼ਿਆਂ ਦਾ ਕੋਹੜ ਤਾਂ ਗਲੋਂ ਲੱਥੇਗਾ। ਪਰ ਸਾਲ ਤੋਂ ਵੱਧ ਹੋ ਗਿਆ ਸਰਕਾਰ ਬਣੀ ਨੂੰ, ਹੁਣ ਨਸ਼ਿਆਂ ਦਾ ਇਹ ਦਿਓ ਹੋਰ ਵੀ ਸ਼ਕਤੀਸ਼ਾਲੀ ਹੋ ਕੇ ਲੋਕਾਂ ਸਾਹਮਣੇ ਪੇਸ਼ ਹੋਇਆ ਹੈ।

ਨੀਂਦ ਨਾ ਆਉਣਾ, ਸਟਰਿਸ, ਬਲੱਡ ਸ਼ੂਗਰ, ਬਲੱਡ ਪ੍ਰੈਸ਼ਰ ਪ੍ਰੇਸ਼ਾਨ ਰੋਗੀਆਂ ਲਈ ਸਾਵਧਾਨੀਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਜਿਉਣ ਲਈ ਖਾਣਾ ਹੈ ਜਾਂ ਖਾਣ ਲਈ ਜਿਉਣਾ ਹੈ ਜਾਂ ਖਾ-ਖਾ ਕੇ ਮਰਨਾ ਹੈ। ਹਰ ਇਕ ਦੀ ਆਪਣੀ ਮਰਜੀ ਹੈ। ਨਸ਼ੇ, ਸ਼ਰਾਬ, ਫਲ, ਸਬਜੀਆਂ, ਅੰਨ ਵਿੱਚੋਂ ਕੀ ਖਾਣਾ ਪੀਣਾ ਹੈ? ਪਰ ਸਰੀਰ ਵੱਲ ਧਿਆਨ ਦੇਣਾ ਜ਼ਰੂਰੀ ਹੈ। ਦੂਜਿਆਂ ਵੱਲ ਦੇਖਣਾ ਬੰਦ ਕਰਕੇ ਆਪਣੇ ਵੱਲ ਧਿਆਨ ਦੇਈਏ। ਕਿਸੇ ਵੀ ਬਿਮਾਰੀ ਲਈ ਡਾਕਟਰ ਕੋਲ ਜਾਈਏ। ਡਾਕਟਰਾਂ ਦੇ ਤੇ ਹਸਪਤਾਲ ਵਿੱਚ ਲੰਬੀ ਲਾਈਨ ਵਿੱਚ ਲੱਗਣਾ ਪੈਂਦਾ ਹੈ। ਬੰਦਾ ਬਾਰੀ ਦੀ ਉਡੀਕ ਵਿੱਚ ਹੀ ਮਰ ਜਾਂਦਾ ਹੈ। ਘੰਟਿਆਂ ਬੰਦੀ ਇੰਤਜ਼ਾਰ ਕਰਨ ਪਿੱਛੋਂ ਬਾਰੀ ਆਉਂਦੀਆਂ ਹੈ। 

ਨਸ਼ਾ

ਨਸ਼ਾ ਬੋਤਲ ਵਿਚ ਹੈ, ਕਿ ਉਸਦੀਆਂ ਅੱਖਾਂ ਵਿਚ ਹੈ,  
ਨਸ਼ਾ ਚਿੱਟੇ ਵਿਚ ਹੈ, ਕਿ ਮਿੱਠੇ ਵਿਚ ਹੈ।

ਆਓ, ਪਿੰਡਾਂ ਨੂੰ ਰੁੱਖਾਂ ਨਾਲ ਸ਼ਿੰਗਾਰੀਏ

‘‘ਸਾਡੇ ਪਿੰਡਾਂ ਵਿੱਚ ਰੱਬ ਵਸਦਾ’’ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਸੀ ਅਤੇ ਕੁਝ ਲੋਕ ਅਜੇ ਵੀ ਇਸ ਗੱਲ ਨੂੰ ਮੰਨਦੇ ਹਨ, ਪਰ ਇਸ ਵਿੱਚ ਅੱਜ ਕਿੰਨੀ ਸਚਾਈ ਬਚੀ ਹੈ, ਉਸ ਬਾਰੇ ਅਸੀਂ ਸਭ ਭਲੀ-ਭਾਂਤ ਜਾਣੂ ਹਾਂ। ਸਾਡੇ ਖੇਤ, ਪਿੰਡਾਂ ਦੀਆਂ ਸਾਂਝੀਆਂ ਥਾਵਾਂ, ਛੱਪੜ, ਸੱਥਾਂ ਸਭ ਦਿਨ-ਬ-ਦਿਨ ਰੁੱਖ ਵਿਹੂਣੇ ਹੁੰਦੇ ਜਾ ਰਹੇ ਹਨ, ਪਰ ਪਿਛਲੇ ਕੁਝ ਅਰਸੇ ਵਿੱਚ ਕਾਫ਼ੀ ਪਿੰਡਾਂ ਦਾ ਨੌਜਵਾਨ ਵਰਗ ਪਿੰਡਾਂ ਨੂੰ ਫਿਰ ਤੋਂ ਹਰਿਆ-ਭਰਿਆ ਕਰਨ ਲਈ ਅੱਗੇ ਆਇਆ ਹੈ। ਪੰਜਾਬ ਵਿੱਚ ਕੁੱਲ ਪਿੰਡਾਂ ਦੀ ਗਿਣਤੀ 12 ਹਜ਼ਾਰ ਤੋਂ ਉੱਪਰ ਹੈ ਤੇ ਜੇਕਰ ਪਿੰਡਾਂ ਵਿੱਚ ਰੁੱਖ ਵਿਉਂਤਬੰਦੀ ਨਾਲ ਲਾਏ ਜਾਣ ਤਾਂ ਫਿਰ ਤੋਂ ਸੋਹਣੇ ਮਾਹੌਲ ਦੀ ਕਾਮਨਾ ਕੀਤੀ ਜਾ ਸਕਦੀ ਹੈ। ਪਿੰਡਾਂ ਵਿੱਚ ਧਾਰਮਿਕ ਸਥਾਨ ਹਨ

ਰਾਠੌੜ ਵੰਸ਼ ਦੇ ਗੌਰਵਸ਼ਾਲੀ ਇਤਿਹਾਸ ਦਾ ਪ੍ਰਤੀਕ

ਰਾਜਸਥਾਨ ਦੀ ਧਰਤੀ ਅਨੇਕ ਸੂਰਬੀਰਾਂ ਯੋਧਿਆਂ ਦੀਆਂ ਹੈਰਾਨ ਕਰਨ ਵਾਲੀਆਂ ਗਾਥਾਵਾਂ ਨੂੰ ਆਪਣੀ ਬੁੱਕਲ ਵਿੱਚ ਸਮਾਈ ਬੈਠੀ ਹੈ। ਸੂਬੇ ਦੇ ਅਨੇਕਾਂ ਵੱਡੇ ਸ਼ਹਿਰਾਂ ਵਿੱਚ ਬਣੇ ਰਾਜਿਆਂ-ਮਹਾਰਾਜਿਆਂ ਦੇ ਕਿਲੇ ਵੀ ਇੱਥੋਂ ਦੀ ਸ਼ਾਨੋ-ਸ਼ੌਕਤ ਅਤੇ ਬਹਾਦਰੀ ਦੀ ਗਵਾਹੀ ਭਰਦੇ ਹਨ। ਇੱਥੋਂ ਦੇ ਥਾਰ ਖੇਤਰ ਵਿੱਚ ਸਥਿਤ ਬੀਕਾਨੇਰ ਦਾ ਜੂਨਾਗੜ੍ਹ ਕਿਲਾ ਇੱਥੋਂ ਦੇ ਰਾਠੌੜਵੰਸ਼ੀ ਰਾਜਿਆਂ ਦੀ ਵਿਰਾਸਤ ਦਾ ਇੱਕ ਉੱਤਮ ਨਮੂਨਾ ਹੈ। ਬੀਕਾਨੇਰ ਦੇ ਸ਼ਾਸਕਾਂ ਦੀ ਭਾਰਤ ਦੇ ਇਤਿਹਾਸ ਵਿੱਚ ਪ੍ਰਮੁੱਖ ਅਤੇ ਗੌਰਵਸ਼ਾਲੀ ਭੂਮਿਕਾ ਰਹੀ ਹੈ। ਬੀਕਾਨੇਰ ਸ਼ਹਿਰ ਦੀ ਸਥਾਪਨਾ 1488 ਵਿੱਚ ਜੋਧਪੁਰ ਦੇ ਰਾਠੌੜ ਵੰਸ਼ ਦੇ ਸ਼ਾਸਕ ਰਾਓ ਜੋਧਾ ਦੇ ਪੁੱਤਰ ਰਾਓ ਬੀਕਾ ਨੇ ਕੀਤੀ ਸੀ ਜਦੋਂਕਿ ਇਸ ਸ਼ਹਿਰ ਨੂੰ ਆਧੁਨਿਕ ਰੂਪ ਦੇਣ ਦਾ ਕੰਮ ਮਹਾਰਾਜਾ ਗੰਗਾ ਸਿੰਘ ਨੇ ਕੀਤਾ।

ਨਸ਼ਾ

ਨਸ਼ਾ ਬੋਤਲ ਵਿੱਚ ਹੈ, ਕਿ ਉਸਦੀਆਂ ਅੱਖਾਂ ਵਿੱਚ ਹੈ,
ਨਸ਼ਾ ਸੱਪ ਦੇ ਜ਼ਹਿਰ ਵਿੱਚ ਹੈ, ਕਿ ਮਹਿਬੂਬ ਦੇ ਰਾਹਾਂ ਵਿੱਚ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਮੁੜ ਮਰਹੂਮ ਇੰਦਰਾ ਗਾਂਧੀ ਨੂੰ ਕਟਹਿਰੇ 'ਚ ਕੀਤਾ ਖੜਾ।

ਬਤੌਰ ਕਾਂਗਰਸੀ ਮੁਖ ਮੰਤਰੀ ਕੈਪਟਨ ਵੱਲੋਂ ਜੋਧਪੁਰ ਨਜਰਬੰਦਾਂ ਨੂੰ ਮੁਆਵਜ਼ਾ ਦੇ ਕੇ ਇੰਦਰਾ ਹਕੂਮਤ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਨੂੰ ਗਲਤ ਠਹਿਰਾਉਣ ਦੀ ਅਦਾਲਤੀ ਫ਼ੈਸਲੇ 'ਤੇ ਲਗਾਈ ਮੋਹਰ ।  

ਜੋਧਪੁਰ ਦੇ ਹੱਕ 'ਚ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਸਰਕਾਰ ਦਾ ਪੰਜਾਬ ਅਤੇ ਸਿਖ ਪੰਥ ਪ੍ਰਤੀ ਦੂਜੀ ਵਡੀ ਅਤੇ ਇਤਿਹਾਸਕ ਵਰਤਾਰਾ ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044242
Copyright © 2018, Panjabi Times. All rights reserved. Website Designed by Mozart Infotech