ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਸਿਹਤ ਖਜ਼ਾਨਾ

ਮਿੱਟੀ ਤੇ ਹੋਰ ਅਸਾਧਾਰਨ ਵਸਤਾਂ ਖਾਣ ਦੀ ਆਦਤ

July 30, 2018 03:03 PM

ਮਨੁੱਖਾਂ ਦੇ ਖਾਧ ਪਦਾਰਥ ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਆਂਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ ਪਰ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਹਨ ਕਿ ਇਨਸਾਨ ਐਸੀਆਂ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਨ ਵਸਤਾਂ ਖਾਣ ਦੀ ਆਦਤ ਨੂੰ ਪਾਇਕਾ ਕਿਹਾ ਜਾਂਦਾ ਹੈ। ਪਾਇਕਾ ਸ਼ਬਦ ਦਾ ਮਤਲਬ ਹੈ- ਨਾ ਖਾਣ ਵਾਲੀਆਂ ਚੀਜ਼ਾਂ ਦੀ ਭੁੱਖ; ਜਿਵੇਂ ਗੁੰਨ੍ਹੀ ਹੋਈ ਤੇ ਆਮ ਮਿੱਟੀ, ਕੋਲੇ, ਚਾਕ, ਗੰਦ, ਕਾਗ਼ਜ਼, ਸਵਾਹ, ਸਾਬਣ, ਸੁੱਕਾ ਗੋਹਾ, ਗੂੰਦ ਆਦਿ। ਖਾਣ ਵਾਲੀਆਂ ਵਸਤਾਂ ਦੇ ਅਸਾਧਾਰਨ ਰੂਪ ਜਿਵੇਂ ਕੱਚੇ ਆਲੂ, ਸੁੱਕਾ ਆਟਾ, ਕੱਚੇ ਚੌਲ, ਅਰਾਰੋਟ, ਬਰਫ, ਲੂਣ ਆਦਿ ਵੀ ਇਸੇ ਲੜੀ ਵਿੱਚ ਆਉਂਦੇ ਹਨ। ਬੰਦਾ ਜਾਂ ਬੱਚਾ ਜੇ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਐਸੀਆਂ ਵਸਤਾਂ ਖਾਣ ਵਾਲਾ ਵਿਹਾਰ ਕਰੇ ਤਾਂ ਹੀ ਇਸ ਹਾਲਤ ਨੂੰ ਪਾਇਕਾ ਕਿਹਾ ਜਾ ਸਕਦਾ ਹੈ।
ਕਈ ਮੁਲਕਾਂ ਦੇ ਰੀਤੀ-ਰਿਵਾਜ਼ ਤੇ ਅੰਧਵਿਸ਼ਵਾਸ਼ ਹੀ ਐਸੇ ਹਨ ਕਿ ਮਿੱਟੀ ਖਾਣਾ ਸਾਧਾਰਨ ਸਮਝਿਆ ਜਾਂਦਾ ਹੈ। ਭਾਰਤ, ਕੀਨੀਆ, ਪਕਿਸਤਾਨ, ਤੁਰਕੀ, ਮਿਸਰ, ਇਰਾਨ, ਬੰਗਲਾਦੇਸ਼, ਨੇਪਾਲ ਆਦਿ ਮੁਲਕਾਂ ਤੋਂ ਇਲਾਵਾ ਅਮਰੀਕਾ ਦੇ ਸ਼ਹਿਰ ਨਿਊ ਯਾਰਕ ਅਤੇ ਦੱਖਣੀ ਤੇ ਪੱਛਮੀ ਅਮਰੀਕਾ ਵਿਚ, ਖ਼ਾਸ ਕਰਕੇ ਸਿਆਹਫਾਮ ਔਰਤਾਂ ਨੂੰ ਮਿੱਟੀ ਖਾਣ ਦੀ ਆਦਤ ਹੁੰਦੀ ਹੈ। ਇਹ ਆਦਤ ਗਰਭਵਤੀ ਔਰਤਾਂ ਵਿਚ ਵਧੇਰੇ ਹੁੰਦੀ ਹੈ। ਪੰਜਾਬ ਵਿਚ ਵੀ ਮਿੱਟੀ ਦੇ ਦੀਵੇ, ਘੜੇ, ਝਾਵੇਂ ਆਦਿ ਬਣਾਉਣ ਵਾਲੇ ਗਰਭਵਤੀ ਔਰਤਾਂ ਵਾਸਤੇ ਮਿੱਟੀ ਦੀਆਂ ਗੋਲੀਆਂ, ਟਿੱਕੀਆਂ ਜਾਂ ਲੰਬੂਤਰੇ ਆਕਾਰ ਬਣਾ ਕੇ ਉਨ੍ਹਾਂ ਨੂੰ ਪਕਾ ਕੇ ਵੇਚਦੇ ਹਨ।


ਛੇ ਮਹੀਨੇ ਤੋਂ ਸਾਲ ਜਾਂ ਡੇਢ ਸਾਲ ਦੀ ਉਮਰ ਦੇ ਬੱਚੇ, ਊਲ-ਜਲੂਲ ਚੀਜ਼ਾਂ ਖਾ ਲੈਣ ਤਾਂ ਕਹਿ ਸਕਦੇ ਹਾਂ ਕਿ ਉਹ ਬੇਸਮਝ ਹਨ, ਜੇ ਵੱਡੇ ਬੱਚੇ ਵੀ ਸਲੇਟੀਆਂ, ਚਾਕ, ਮਿੱਟੀ, ਪਲੱਸਤਰ ਜਾਂ ਪੇਂਟ ਆਦਿ ਖਾਣ ਦੇ ਆਦੀ ਰਹਿਣ ਤਾਂ ਇਹ ਸਿਹਤ ਸਮੱਸਿਆ ਹੁੰਦੀ ਹੈ। ਆਮ ਕਰਕੇ ਐਸੀ ਹਾਲਤ ਮਾਪਿਆਂ ਦੀ ਬੇਧਿਆਨੀ ਅਤੇ ਬੱਚੇ ਨੂੰ ਪੂਰਾ ਪਿਆਰ ਨਾ ਦੇਣ ਕਰਕੇ ਪੈਦਾ ਹੁੰਦੀ ਹੈ, ਜਾਂ ਫਿਰ ਐਸੀ ਸਮੱਸਿਆ ਗੁਰਬਤ, ਭੁੱਖਮਰੀ ਅਤੇ ਦਿਮਾਗ਼ੀ ਤੌਰ ‘ਤੇ ਬਿਮਾਰ ਬੱਚਿਆਂ ਵਿਚ ਹੁੰਦੀ ਹੈ।
ਮਿੱਟੀ ਤੇ ਸਟਾਰਚ ਖਾਣ ਵਾਲਿਆਂ ਵਿਚ ਆਮ ਕਰਕੇ ਲੋਹੇ ਦੀ ਕਮੀ ਕਾਰਨ ਪੀਲੀਆ ਹੋ ਜਾਂਦਾ ਹੈ ਜਿਸ ਕਾਰਨ ਰੋਗੀ ਦਾ ਰੰਗ ਪੀਲਾ ਪੈ ਜਾਂਦਾ ਹੈ। ਹਿਪੋਕ੍ਰੇਟਸ ਨੇ ਲਿਖਿਆ ਹੈ, “ਮਿੱਟੀ ਖਾਣ ਦੀ ਭੁੱਖ ਖੂਨ ਨੂੰ ਭ੍ਰਿਸ਼ਟ ਬਣਾ ਦਿੰਦੀ ਹੈ।” ਮਿੱਟੀ ਜਾਂ ਸਟਾਰਚ ਖਾਣ ਨਾਲ ਇਹ ਵਸਤਾਂ ਅੰਤੜੀਆਂ ਅੰਦਰ ਜੰਮ ਜਾਂਦੀਆਂ ਹਨ ਤੇ ਭੋਜਨ ਵਿਚਲੇ ਲੋਹੇ ਨੂੰ ਜਜ਼ਬ ਹੋਣ ਤੋਂ ਰੋਕਦੀਆਂ ਹਨ। ਇਸੇ ਕਰਕੇ ਲੋਹੇ ਦੀ ਕਮੀ ਹੋ ਜਾਂਦੀ ਹੈ, ਮਰੀਜ਼ ਦੀ ਹੀਮੋਗਲੋਬਿਨ ਘਟ ਜਾਂਦੀ ਹੈ, ਰੰਗ ਪੀਲਾ-ਭੂਕ ਹੋ ਜਾਂਦਾ ਹੈ ਤੇ ਸਾਹ ਚੜ੍ਹਿਆ ਰਹਿੰਦਾ ਹੈ। ਸਟਾਰਚ (ਅਰਾਰੋਟ) ਵਿਚ ਲੋਹੇ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜੇ ਬਾਕੀ ਵਸਤਾਂ ਛੱਡ ਕੇ ਸਿਰਫ ਸਟਾਰਚ ਹੀ ਖਾਧੀ ਜਾਵੇ ਤਾਂ ਲੋਹੇ ਦੀ ਕਮੀ ਯਕੀਨੀ ਹੈ।
ਕੀਨੀਆ ਦੀ ਨੈਂਸੀ ਅਕੋਥ ਨੂੰ ਗਰਭਵਤੀ ਹੋਣ ਦੇ ਚੌਥੇ ਮਹੀਨੇ ਅਜੀਬ ਪੱਥਰ ਖਾਣੇ ਚੰਗੇ ਲਗਦੇ ਸਨ। ਉਹ ਕਹਿੰਦੀ ਹੈ, “ਮੈਨੂੰ ਓਡੋਵਾ (ਨਰਮ) ਪੱਥਰ ਖਾਣ ਦਾ ਪਗਲਪਣ ਹੋ ਗਿਆ ਸੀ। ਰਾਤ ਨੂੰ ਸੁੱਤੀ ਉਠ ਕੇ ਮੈਂ ਓਡੋਵਾ ਲੱਭਣ ਲਗਦੀ। ਡਾਕਟਰ ਨੇ ਮੈਨੂੰ ਦੱਸਿਆ ਕਿ ਤੈਨੂੰ ਲੋਹੇ ਦੀ ਕਮੀ ਕਾਰਨ ਅਨੀਮੀਆ ਹੈ। ਮੈਨੂੰ ਆਇਰਨ ਦੀਆਂ ਦਵਾਈਆਂ ਦਿੱਤੀਆਂ ਗਈਆਂ ਪਰ ਮੈਂ ਅਜੇ ਵੀ ਉਹ ਨਰਮ ਪੱਥਰ ਖਾਣ ਦੀ ਆਦੀ ਹਾਂ।” ਨੈਰੋਬੀ ਸ਼ਹਿਰ ਵਿਚ ਲੋਕਾਂ ਨੇ ਐਸੇ ਪੱਥਰ ਵੇਚਣ ਦਾ ਧੰਦਾ ਬਣਾਇਆ ਹੋਇਆ ਹੈ।
ਵੱਖ ਵੱਖ ਮੁਲਕਾਂ ਦੇ ਅਧਿਐਨ ਦਰਸਾਉਂਦੇ ਹਨ ਕਿ ਮਿੱਟੀ ਖਾਣ ਵਾਲਿਆਂ ਵਿਚ ਲੋਹੇ ਤੇ ਜ਼ਿੰਕ ਦੀ ਕਮੀ, ਜਿਗਰ ਤੇ ਤਿੱਲੀ ਦਾ ਵਧਣਾ, ਕੱਦ ਛੋਟਾ ਰਹਿ ਜਾਣਾ ਅਤੇ ਜਨਣ ਅੰਗਾਂ ਦੇ ਵਿਕਾਸ ਵਿਚ ਕਮੀ ਵਰਗੀਆਂ ਸਮੱਸਿਆਂਵਾਂ ਹੋ ਜਾਂਦੀਆਂ ਹਨ। ਮਿੱਟੀ ਖਾਣ ਵਾਲੇ ਬੱਚਿਆਂ ਦੇ ਪੇਟ ਵਿਚ ਕੀੜੇ ਆਮ ਹੁੰਦੇ ਹਨ। ਮਿੱਟੀ ਖਾਣ ਨਾਲ ਸਰੀਰ ਅੰਦਰ ਸਿੱਕੇ ਦੀ ਮਾਤਰਾ ਵੀ ਵਧ ਜਾਂਦੀ ਹੈ ਜਿਸ ਨਾਲ ਜ਼ਹਿਰਬਾਦ ਹੋ ਸਕਦਾ ਹੈ। ਇਨ੍ਹਾਂ ਰੋਗੀਆਂ ਨੂੰ ਕਮਜ਼ੋਰੀ ਅਤੇ ਪੇਟ ਵਿਚ ਦਰਦ ਰਹਿੰਦੀ ਹੈ। ਸਿੱਕਾ, ਗੂੜ੍ਹੇ ਸਲੇਟੀ, ਕਾਲੇ ਜਾਂ ਭੂਰੇ ਰੰਗ ਦਾ ਸੁਰਮੇ ਜਾਂ ਬਰੀਕ ਪਾਊਡਰ ਕਣਾਂ ਦੇ ਰੂਪ ਵਿਚ ਹੁੰਦਾ ਹੈ। ਅੱਖਾਂ ਵਿਚ ਪਾਉਣ ਨਾਲ ਸੁਰਮਾ, ਸਿੱਧਾ, ਨੱਕ ਅਤੇ ਮੂੰਹ ਵਿਚ ਪੁੱਜ ਜਾਂਦਾ ਹੈ। ਬੇ-ਨਾਗਾ ਜ਼ਿਆਦਾ ਸੁਰਮਾ ਪਾਉਣ ਨਾਲ ਸਰੀਰ ਵਿਚ ਸਿੱਕੇ ਦੀ ਮਾਤਰਾ ਵਧ ਸਕਦੀ ਹੈ ਜੋ ਖ਼ਤਰਨਾਕ ਹੁੰਦੀ ਹੈ।
ਮੁੰਬਈ ਦੇ ਡਾਕਟਰ ਮਾਨਸਵੀ ਉਪਾਧਿਆਏ ਤੇ ਸਾਥੀਆਂ ਦੀ ਇਕ ਕੇਸ ਰਿਪੋਰਟ ਅਨੁਸਾਰ, ਛੇ ਸਾਲ ਦੇ ਸੁਕੜੂ ਜਿਹੇ ਬੱਚੇ ਦੇ ਪੇਟ ਵਿਚ ਦੋ ਦਿਨਾਂ ਤੋਂ ਜ਼ਬਰਦਸਤ ਦਰਦ ਹੋ ਰਹੀ ਸੀ। ਉਂਜ ਥੋੜ੍ਹੀ ਥੋੜ੍ਹੀ ਪੀੜ ਇਕ ਸਾਲ ਤੋਂ ਸੀ। ਉਹਦਾ ਰੰਗ ਪੀਲਾ ਪਿਆ ਹੋਇਆ ਤੇ ਢਿੱਡ ਇੱਦਾਂ ਫੁੱਲਿਆ ਹੋਇਆ ਸੀ ਕਿ ਚਮੜੀ ਵਿਚੋਂ ਅੰਤੜੀਆਂ ਦਿਸ ਰਹੀਆਂ ਸਨ। ਪੇਟ ਦਾ ਐਕਸ-ਰੇ ਇੰਜ ਲੱਗ ਰਿਹਾ ਸੀ ਜਿਵੇਂ ਬੇਰੀਅਮ ਦਵਾਈ ਪਿਆ ਕੇ ਕੀਤਾ ਹੋਵੇ। ਬਾਕੀ ਇਲਾਜ ਨਾਲ ਸਾਬਣ ਤੇ ਪਾਣੀ ਦਾ ਜੁਲਾਬ ਦਿੱਤਾ ਗਿਆ। ਪੰਜਾਂ ਦਿਨਾਂ ਵਿਚ ਉਹਦੇ ਢਿੱਡ ‘ਚੋਂ ਤਕਰੀਬਨ ਚਾਰ ਸੌ ਪੱਥਰ ਨਿਕਲੇ। ਖ਼ੂਨ ਵਰਧਕ ਦਵਾਈਆਂ ਸਦਕਾ ਛੇ ਮਹੀਨਿਆਂ ਦੇ ਇਲਾਜ ਨਾਲ ਉਹ ਨੌ-ਬਰ-ਨੌ ਹੋ ਗਿਆ, ਪੀਲਾਪਣ ਵੀ ਹਟ ਗਿਆ ਤੇ ਭਾਰ ਵੀ ਵਧ ਗਿਆ।
ਮਿਹਦੇ ਵਿਚ ਵਾਲਾਂ ਦੇ ਗੁੱਛੇ: ਇਸ ਸਮੱਸਿਆ ਦੇ ਰੋਗਆਂ ‘ਚੋਂ 90 ਫ਼ੀਸਦ ਲੜਕੀਆਂ ਜਾਂ ਔਰਤਾਂ ਹੁੰਦੀਆਂ ਹਨ। ਆਮ ਕਰਕੇ ਇਹ ਮਨੋਰੋਗੀ ਹੁੰਦੀਆਂ ਹਨ। ਥੋੜ੍ਹੇ ਥੋੜ੍ਹੇ ਕਰਕੇ ਆਪਣੇ ਹੀ ਸਿਰ ਦੇ ਵਾਲ ਖਾਈ ਜਾਂਦੀਆਂ ਹਨ ਜੋ ਮਿਹਦੇ ਵਿਚ ਜਾ ਕੇ ਗਲਦੇ ਨਹੀਂ ਸਗੋਂ ਗੁੱਛਾ ਜਿਹਾ ਬਣ ਜਾਂਦਾ ਹੈ। ਮਿਹਦਾ ਸੱਚੇ ਦਾ ਕੰਮ ਕਰਦਾ ਹੈ ਤੇ ਵਾਲਾਂ ਦਾ ਇਹ ਗੁੱਛਾ ਮਿਹਦੇ ਦੇ ਆਕਾਰ ਵਾਂਗ ਬਣ ਜਾਂਦਾ ਹੈ। ਕੁਝ ਮਹੀਨਿਆਂ ਜਾਂ ਸਾਲ ਬਾਅਦ ਢਿੱਡ ਦਾ ਖੱਬਾ ਪਾਸਾ ਭਾਰਾ ਭਾਰਾ ਲਗਦਾ ਹੈ। ਛੋਟਾ ਗੁੱਛਾ ਹੋਵੇ ਤਾਂ ਔਜ਼ਾਰ ਪਾ ਕੇ ਮੂੰਹ ਰਸਤੇ ਕੱਢਿਆ ਜਾ ਸਕਦਾ ਹੈ ਪਰ ਆਮ ਕਰਕੇ ਇਹ ਕਾਫੀ ਵੱਡੇ ਹੋਣ ਤੋਂ ਬਾਅਦ ਹੀ ਪਤਾ ਲਗਦਾ ਹੈ ਤੇ ਪੇਟ ਦੇ ਵੱਡੇ ਅਪ੍ਰੇਸ਼ਨ ਨਾਲ ਹੀ ਕੱਢਿਆ ਜਾਂਦਾ ਹੈ।
ਬੱਚਿਆਂ, ਖ਼ਾਸ ਕਰਕੇ ਲੜਕੀਆਂ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੈ ਕਿ ਉਹ ਮਿੱਟੀ ਤਾਂ ਨਹੀਂ ਖਾਂਦੇ। ਨਿਗਰਾਨੀ ਦੇ ਨਾਲ ਨਾਲ ਪੂਰਾ ਪਿਆਰ-ਦੁਲਾਰ ਵੀ ਦੇਣਾ ਚਾਹੀਦਾ ਹੈ ਤਾਂ ਕਿ ਹੀਣ-ਭਾਵਨਾ ਜਾਂ ਮਨੋਰੋਗ ਦੀ ਕੋਈ ਸਮੱਸਿਆ ਪੈਦਾ ਹੀ ਨਾ ਹੋਵੇ। ਗਰਭਵਤੀਆਂ ਨੂੰ ਵੀ ਮਿੱਟੀ ਖਾਣ ਦੀ ਆਦਤ ਤੋਂ ਬਚਣਾ ਚਾਹੀਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

ਮੋਟਾਪੇ ਤੋਂ ਕਿਵੇਂ ਬਚੀਏ

ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ਵੀ ਮਹੀਨੇ ਵਿੱਚ 4-5 ਕਿਲੋ ਭਾਰ ਘਟਾਇਆ ਜਾ ਸਕਦਾ ਹੈ।

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ਅਤੇ ਹੋਰ ਕਾਰਨਾਂ ਕਰਕੇ ਰੈੱਡ ਬਲੱਡ ਸੈੱਲ ਅਤੇ ਹੀਮੋਗਲੋਬਿਨ ਦੀ ਮਾਤਰਾ ਜਦੋਂ ਸਰੀਰ ਵਿੱਚ ਘਟ ਜਾਂਦੀ ਹੈ ਤਾਂ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਹਾਂ। ਆਰਬੀਸੀ ਅਤੇ ਹੀਮੋਗਲੋਬਿਨ ਦੀ ਕਮੀ ਨਾਲ ਸੈੱਲਾਂ ਨੂੰ ਆਕਸੀਜਨ ਨਹੀਂ ਮਿਲਦੀ।

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

ਸਵਾਲ: ਕੈਂਸਰ ਦੇ ਮੁੱਖ ਕਾਰਨ ਕੀ ਹਨ?
ਜਵਾਬ: ਮੋਟੇ ਤੌਰ ‘ਤੇ ਕੈਂਸਰ ਅਨੁਵੰਸ਼ਿਕ (ਜੈਨੇਟਿਕ) ਰੋਗ ਹੈ ਪਰ ਨਵੀਨਤਮ ਖੋਜਾਂ ਨੇ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਬਾਹਰੀ ਤੱਤ ਅਤੇ ਕਾਰਕ ਜਨਮ ਤੋਂ ਬਾਅਦ ਵੀ ਸਾਡੇ ਜੀਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤਕਰੀਬਨ 20 ਫ਼ੀਸਦੀ ਕੈਂਸਰ ਜਮਾਂਦਰੂ, 30 ਫ਼ੀਸਦੀ ਬੁਰੀਆਂ ਆਦਤਾਂ ਕਾਰਨ ਅਤੇ ਬਾਕੀ 50 ਫ਼ੀਸਦੀ ਫੁਟਕਲ/ਅਣਜਾਣੇ ਕਾਰਨਾਂ ਕਰਕੇ ਹੁੰਦੇ ਹਨ।

ਕੈਂਸਰ ਬਾਰੇ ਦਸ ਸਵਾਲ-ਜਵਾਬ

ਸਵਾਲ: ਕੀ ਕੈਂਸਰ ਲਾਇਲਾਜ ਹੈ?

ਜਵਾਬ: ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤੱਕ ਚੀਰ-ਫਾੜ, ਰੇਡੀਉ ਕਿਰਨਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ।

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਅਪੈਂਡਿਕਸ ਦੀ ਪੀੜ, ਲੱਛਣ ਤੇ ਇਲਾਜ

ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੈਂਸੀ ਵਿਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਨੂੰ ਪੇਟ ਦੀ ਨਾੜੀ ਫੁੱਲਣਾ ਵੀ ਕਹਿੰਦੇ ਹਨ। ਇਸ ਦਾ ਪੂਰਾ ਨਾਮ ਹੈ- ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਯਾਨੀ ‘ਵਰਮ’ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ। ਇਹ ਅੰਗ, ਪੇਟ ਵਿਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ। ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸਰੀਰ ਕੋਈ ਖ਼ਾਸ ਕੰਮ ਨਹੀਂ। ਉਂਜ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿਚ ਅੰਤੜੀਆਂ ਵਾਸਤੇ ਫਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ। ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀ ਮੀਟਰ ਹੁੰਦੀ ਹੈ। ਉਂਜ ਇਹ 3 ਤੋਂ 18 ਸੈਂਟੀ ਮੀਟਰ ਤੱਕ ਹੋ ਸਕਦੀ ਹੈ।

ਯੋਗ ਦੇ ਮਾਇਨੇ

ਯੋਗ ਸ਼ਬਦ ਦਾ ਅਰਥ ਸਿਰਫ਼ ਸਾਹ ਅਤੇ ਸਰੀਰ ਦੇ ਕੁੱਝ ਅਭਿਆਸਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਆਓ, ਅੱਜ ਯੋਗ ਅਤੇ ਯੋਗ ਸ਼ਬਦ ਦੇ ਅਰਥ ਸਹੀ ਮਾਇਨਿਆਂ ਵਿੱਚ ਸਮਝੀਏ ਅਤੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਬਣਾਈਏ ਤਾਂ ਜੋ ਤਨ ਅਤੇ ਮਨ, ਦੋਵੇਂ ਨਿਰੋਗ ਹੋ ਸਕਣ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਯੁੱਜ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਤਨ, ਮਨ ਅਤੇ ਆਤਮਾ ਦਾ ਜੁੜਾਓ ਹੈ ਯੋਗ। ਯੋਗ ਜ਼ਰੀਏ ਬੰਦਾ ਆਪਣਾ ਸਾਰਾ ਧਿਆਨ ਇੱਕ ਜਗ੍ਹਾ ਇਕੱਤਰ ਕਰਦਾ ਹੈ। ਤਨ ਅਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਨ ਦਾ ਵੱਲ ਹੈ ਯੋਗ। ਇਹ ਬੁੱਧੀ, ਮਨ, ਭਾਵਨਾਵਾਂ ਅਤੇ ਇੱਛਾਵਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਹੈ।

ਬੱਚਿਆਂ ਵਿਚ ਗੋਡੇ ਦੀ ਪੀੜ

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।
ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਏਡਜ਼ ਦੇ ਮਰੀਜ਼ਾਂ ਦਾ ਪੱਕਾ ਇਲਾਜ

ਜਪਾਨ ਦੇ ਵਿਗਿਆਨੀਆਂ ਨੇ ‘ਏਡਜ਼’ (ਏਆਈਡੀਐੱਸ- ਐਕੁਆਇਰਡ ਇਮਿਊਨੋ-ਡੈਫੀਸ਼ੈਂਸੀ ਸਿੰਡਰੋਮ) ਕਰਨ ਵਾਲੀ ਵਾਇਰਸ ਐੱਚਆਈਵੀ ਦੇ ਜੀਨਾਂ ਨੂੰ ਸਦਾ ਲਈ ਨਿਕਾਰਾ ਕਰਨ ਦਾ ਰਾਹ ਲੱਭ ਲਿਆ ਹੈ। ਇਸ ਨਵੀਂ ਤਕਨੀਕ ਬਾਰੇ ਲਿਖਣ ਤੋਂ ਪਹਿਲਾਂ ਸੰਖੇਪ ਵਿਚ ਇਹ ਜਾਣਨਾ ਜ਼ਰੂਰੀ ਹੈ ਕਿ ਏਡਜ਼ ਕੀ ਹੈ ਅਤੇ ਇਹ ਬੰਦੇ ਨੂੰ ਹੁੰਦੀ ਕਿਸ ਤਰ੍ਹਾਂ ਹੈ।

मेरे मरने के बाद

01 अगस्त की बात है रात को करीब 2.00 बजे के आस पास अचानक मुझे पसीना आने लगा और दिल में बहुत तेज दर्द होने लगा मैं तड़पने लगा और जोर से चीख कर बेहोश हो गया I अचानक मेरी आँख खुली तो मैंने देखा की मैं अल्केमिस्ट हॉस्पिटल में बिस्तर पर पड़ा हूँ और मेरे ऊपर एक सफ़ेद चादर मुहं तक ढकी हुई है | डॉक्टर बाहर जा रहे हैं, मैं भी उनके पीछे चल दिया | बाहर आकर डॉक्टर ने लोगों को बताया की वो मुझे बचा नहीं पाये | सब लोग रोने लगते हैं और मेरे शरीर को घर ले आते हैं |

ਔਰਤਾਂ ਦੇ ਕੈਂਸਰ: ਭਾਰਤ ਬਨਾਮ ਪੱਛਮ

ਕੈਂਸਰ ਡਰਾਵਣਾ ਸ਼ਬਦ ਹੈ। ਇਹ ਬੰਦੇ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਤਨੋਂ, ਮਨੋਂ ਤੇ ਧਨੋਂ ਖੋਖਲਾ ਕਰ ਜਾਂਦਾ ਹੈ। ਕੈਂਸਰ ਅਤੇ ਲਾਗ ਦੀਆਂ ਬਿਮਾਰੀਆਂ ਮਰਦਾਂ ਵਿੱਚ ਵਧੇਰੇ ਹੁੰਦੀਆਂ ਹਨ। ਅਜਿਹਾ ਸ਼ਾਇਦ ਮਰਦਾਂ ਦੇ ਕੰਮਕਾਜ ਦੌਰਾਨ ਭੌਤਿਕ ਜਟਿਲਤਾ ਨਾਲ ਜੂਝਣ ਕਰਕੇ ਹੈ। ਇਸ ਦਾ ਮਰਦਾਂ ਵਿੱਚ ਸਿਗਰਟਨੋਸ਼ੀ ਦੀ ਬਹੁਤਾਤ ਮਹੱਤਵਪੂਰਨ ਕਾਰਨ ਹੈ। ਕੁਝ ਮਰਦਾਂ ਅਤੇ ਔਰਤਾਂ ਵਿੱਚ ਹਾਰਮੋਨਜ਼ ਤੇ ਵਰਤਾਵੇ ਦਾ ਫ਼ਰਕ ਵੀ ਇਸ ਦਾ ਕਾਰਨ ਬਣ ਸਕਦੇ ਹਨ। ਅਮਰੀਕਾ ਦੇ 2004-08 ਦੇ ਅੰਕੜਿਆਂ ਅਨੁਸਾਰ ਮਰਦਾਂ ਵਿੱਚ ਜੀਵਨਭਰ ਦੌਰਾਨ ਕੈਂਸਰ ਹੋਣ ਦੀ ਸੰਭਾਵਨਾ 44.85 ਫ਼ੀਸਦੀ ਹੈ, ਔਰਤਾਂ ਵਿੱਚ ਇਹ ਫ਼ੀਸਦ 38.08 ਹੈ। ਕੈਂਸਰ ਦੀ ਬਹੁਤਾਤ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ 1.33 ਗੁਣਾ ਜ਼ਿਆਦਾ ਹੈ।

ਦੇਸੀ ਘਿਓ ਤੋਂ ਪਰਹੇਜ਼ ਕਿਉਂ?

ਦੁਨੀਆ ਦੇ ਚੋਟੀ ਦੇ ਮੈਡੀਕਲ ਜਰਨਲ ਲੈਨਸਟ ਵਿੱਚ ਛਪੀ ਖੋਜ ਵਿੱਚੋਂ ਸਪਸ਼ਟ ਹੁੰਦਾ ਹੈ ਕਿ ਭਾਰਤ ’ਚੋਂ ਉਤਪੰਨ ਹੋਇਆ ਡਾਕਟਰੀ ਵਿਗਿਆਨ ਹੀ ਅਸਲ ਧੁਰਾ ਹੈ ਜਿੱਥੋਂ ਅਰਬ ਹਮਲਾਵਰਾਂ ਨੇ ਤਰਜਮਾ ਕਰ ਕੇ ਪੂਰੀ ਦੁਨੀਆ ਵਿੱਚ ਪਹੁੰਚਾਇਆ। ਹੁਣ ਉਸੇ ਵਿਗਿਆਨ ਨੂੰ ਅਸੀਂ ਅੰਗਰੇਜ਼ਾਂ ਦੀ ਉਪਜ ਮੰਨਦਿਆਂ ਆਪਣੇ ਨੁਸਖਿਆਂ ਨੂੰ ਖੁੱਡੇ ਲਾ ਕੇ, ਕੰਪਨੀਆਂ ਦੀਆਂ ਮਸ਼ਹੂਰੀਆਂ ’ਤੇ ਨਿਰਭਰ ਹੋ ਕੇ ਅਤੇ ਆਪਣਾ ਵਧੀਆ ਖਾਣ ਪੀਣ ਤਬਦੀਲ ਕਰ ਕੇ ਪੱਛਮੀ ਸੱਭਿਅਤਾ ਦੀ ਰੰਗਤ ਦੇਣ ਲੱਗ ਪਏ ਹਾਂ। ਪੱਛਮੀ ਲੋਕ ਸਾਡੇ ਹੀ ਸੱਤੂਆਂ ਨੂੰ ‘ਓਟਮੀਲ’ ਦਾ ਨਾਂ ਦੇ ਕੇ ਸਾਨੂੰ 10 ਗੁਣਾ ਕੀਮਤ ਉੱਤੇ ਖਰੀਦਣ ਉੱਤੇ ਮਜਬੂਰ ਕਰ ਰਹੇ ਹਨ। ਉਸ ਦੇ ਲੁਭਾਵਣੇ ਨਾਂ ਰੱਖ ਕੇ, ਖੋਜਾਂ ਰਾਹੀਂ ਇਸ ਨੂੰ ਉੱਤਮ ਸਾਬਤ ਕਰ ਕੇ ਸਾਨੂੰ ਹੀ ਖੁਆਉਣ ਲੱਗ ਪਏ ਹਨ। ਅਸੀਂ ਨਾਨੀ-ਦਾਦੀ ਵੱਲੋਂ ਬਣਾਈ ਮੱਕੀ ਦੀ ਰੋਟੀ, ਬਾਜਰੇ ਦੀ ਖੀਰ ਜਾਂ ਰਾਗੀ ਦੀ ਇਡਲੀ ਨੂੰ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065765042
Copyright © 2018, Panjabi Times. All rights reserved. Website Designed by Mozart Infotech