ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਲਾਈਫ ਸਟਾਇਲ

ਚਿੰਤਾ ਤੋਂ ਰਹੋ ਕੋਹਾਂ ਦੂਰ

July 30, 2018 03:04 PM

ਸਿਆਣਿਆਂ ਤੋਂ ਅਸੀਂ ਇਹ ਹੀ ਸੁਣਦੇ ਹਾਂ ਕਿ ਚਿੰਤਾ ਚਿਤਾ ਸਮਾਨ ਹੈ ਕਿਉਂਕਿ ਚਿਤਾ ਵਿੱਚ ਇਨਸਾਨ ਇੱਕ ਵਾਰ ਮਰ ਕੇ ਸੜਦਾ ਹੈ, ਪਰ ਚਿੰਤਾ ਕਾਰਨ ਇਨਸਾਨ ਜਿਉਂਦੇ ਹੋਏ ਵੀ ਦਿਨ ਰਾਤ ਸੜਦਾ ਰਹਿੰਦਾ ਹੈ। ਅੱਜ ਲਗਪਗ ਹਰ ਇਨਸਾਨ ਕਿਸੇ ਨਾ ਕਿਸੇ ਗੱਲ ਕਰਕੇ ਚਿੰਤਾ ਵਿੱਚ ਹੈ। ਚਿੰਤਾ ਉਸ ਬਿਨ ਬੁਲਾਏ ਮਹਿਮਾਨ ਵਾਂਗ ਹੈ ਜੋ ਆ ਤਾਂ ਜਲਦੀ ਨਾਲ ਜਾਂਦੀ ਹੈ, ਪਰ ਆ ਕੇ ਜਾਣ ਦਾ ਨਾਮ ਨਹੀਂ ਲੈਂਦੀ।

ਲੋੜ ਤੋਂ ਵਧੇਰੇ ਚਿੰਤਾ ਕਰਨ ਕਰਕੇ ਵਿਅਕਤੀ ਉਦਾਸ ਰਹਿਣ ਲੱਗ ਜਾਂਦਾ ਹੈ ਜਿਸ ਕਰਕੇ ਉਸ ਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਲੱਗਦਾ। ਚਿੰਤਾਗ੍ਰਸਤ ਇਨਸਾਨ ਕਿਸੇ ਅਣਜਾਣੇ ਡਰ ਜਾਂ ਨੁਕਸਾਨ ਹੋਣ ਦੀ ਸੰਭਾਵਨਾ ਕਰਕੇ ਆਪਣੇ ਜੀਵਨ ਨੂੰ ਨਰਕ ਬਣਾ ਲੈਂਦਾ ਹੈ। ਕਈ ਵਾਰ ਤਾਂ ਇਹ ਚਿੰਤਾ ਇਸ ਹੱਦ ਤਕ ਵੱਧ ਜਾਂਦੀ ਹੈ ਕਿ ਇਨਸਾਨ ਆਤਮ ਹੱਤਿਆ ਤਕ ਕਰ ਲੈਂਦਾ ਹੈ। ਚਿੰਤਾ ਕਾਰਨ ਹੀ ਅੱਜ ਦੇ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਲੱਗ ਰਹੀਆਂ ਹਨ।
ਅੱਜ ਤੋਂ ਕੁਝ ਦਹਾਕੇ ਪਹਿਲਾਂ ਹਾਲਾਤ ਇੰਨੇ ਮਾੜੇ ਨਹੀਂ ਸਨ ਕਿਉਂਕਿ ਉਹ ਸਮਾਂ ਦਿਖਾਵੇ ਦਾ ਸਮਾਂ ਨਹੀਂ ਸੀ। ਲੋਕਾਂ ਦਾ ਖਾਣ ਪੀਣ ਅਤੇ ਪਹਿਰਾਵਾ ਬੜਾ ਹੀ ਸਾਦਾ ਸੀ, ਪਰ ਅੱਜ ਦਾ ਯੁੱਗ ਦਿਖਾਵੇ ਦਾ ਯੁੱਗ ਹੈ। ਕਈ ਵਾਰ ਲੋਕ ਸਮਾਜ ਵਿੱਚ ਆਪਣਾ ਅਸਰ ਰਸੂਖ ਦਿਖਾਉਣ ਕਰਕੇ ਆਪਣੀ ਚਾਦਰ ਤੋਂ ਵੱਧ ਪੈਰ ਪਸਾਰ ਲੈਂਦੇ ਹਨ ਅਤੇ ਜਦੋਂ ਆਮਦਨ ਤੋਂ ਕੀਤਾ ਵੱਧ ਖ਼ਰਚਾ ਵਾਪਸ ਨਹੀਂ ਕਰ ਪਾਉਂਦੇ ਤਾਂ   ਉਹ ਹੌਲੀ ਹੌਲੀ ਚਿੰਤਾ ਦੀ ਜਕੜ ਵਿੱਚ ਆ ਜਾਂਦੇ ਹਨ। ਅੱਜ ਦੇ ਇਨਸਾਨ ਦਾ ਇਹ ਸੁਭਾਅ ਹੀ ਬਣ ਗਿਆ ਹੈ ਕਿ ਜਿੰਨੀ ਚੀਜ਼ ਸਾਡੇ ਕੋਲ ਹੈ ਅਸੀਂ ਉਸ ਨਾਲ ਸਬਰ ਨਹੀਂ ਕਰਦੇ ਬਲਕਿ ਸਾਡੀ ਲਾਲਸਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅੱਜ ਦੇ ਇਨਸਾਨ ਦੀ ਸਥਿਤੀ ਇਹ ਹੈ ਕਿ ਉਹ ਸਾਰੀ ਉਮਰ ਪੈਸੇ ਪਿੱਛੇ ਭੱਜਦਾ ਰਹਿੰਦਾ ਹੈ ਅਤੇ ਆਪਣੀ ਸਿਹਤ ਤਕ ਖ਼ਰਾਬ ਕਰ ਲੈਂਦਾ ਹੈ। ਇਸ ਪ੍ਰਕਾਰ ਉਹ ਆਪਣੇ ਜੀਵਨ ਦੇ ਅਣਮੁੱਲ ਸਮੇਂ ਨੂੰ ਮਾਣਨ ਤੋਂ ਵਾਂਝਾ ਰਹਿ ਜਾਂਦਾ ਹੈ।
ਪਸ਼ੂ ਪੰਛੀ ਇਨਸਾਨ ਤੋਂ ਜ਼ਿਆਦਾ ਖ਼ੁਸ਼ ਅਤੇ ਚਿੰਤਾ ਮੁਕਤ ਜੀਵਨ ਜਿਉਂਦੇ ਹਨ ਕਿਉਂਕਿ ਉਨ੍ਹਾਂ ਦੀ ਪ੍ਰਵਿਰਤੀ ਇਨਸਾਨ ਵਾਂਗ ਜੋੜ ਕੇ ਰੱਖਣ ਦੀ ਨਹੀਂ ਹੁੰਦੀ। ਚਿੰਤਾਗ੍ਰਸਤ ਇਨਸਾਨ ਹਰ ਚੀਜ਼ ਤੋਂ ਆਸ ਛੱਡ ਦਿੰਦਾ ਹੈ ਅਤੇ ਉਹ ਆਪਣਾ ਜ਼ਿਆਦਾਤਰਾ ਸਮਾਂ ਪਰੇਸ਼ਾਨੀ ਦੇ ਆਲਮ ਵਿੱਚ ਗੁਜ਼ਾਰਨ ਲੱਗ ਪੈਂਦਾ ਹੈ ਜਿਸ ਕਰਕੇ ਕਈ ਵਾਰ ਉਸਨੂੰ ਮਾਨਸਿਕ ਬਿਮਾਰੀਆਂ ਲੱਗ ਜਾਂਦੀਆਂ ਹਨ। ਚਿੰਤਾ ਵਿੱਚ ਘਿਰਿਆ ਇਨਸਾਨ ਜ਼ਿਆਦਾਤਰ ਇਕਾਂਤ ਨੂੰ ਪਸੰਦ ਕਰਨ ਲੱਗਦਾ ਹੈ ਅਤੇ ਆਪਣੇ ਦੋਸਤਾਂ ਮਿੱਤਰਾਂ ਤੋਂ ਵੀ ਦੂਰੀ ਬਣਾ ਲੈਂਦਾ ਹੈ।
ਮਨੋਵਿਗਿਆਨਕ ਆਧਾਰ ’ਤੇ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਅਸੀਂ ਜਿੰਨੀ ਜ਼ਿਆਦਾ ਚਿੰਤਾ ਕਰਦੇ ਹਾਂ ਓਨੀਆਂ ਹੀ ਸਾਡੀਆਂ ਮੁਸ਼ਕਿਲਾਂ ਵੱਧਦੀਆਂ ਜਾਂਦੀਆਂ ਹਨ। ਚਿੰਤਾ ਨੂੰ ਘੱਟ ਕਰਨ ਲਈ ਕੁਝ ਉਪਾਅ ਲਾਭਦਾਇਕ ਹੋ ਸਕਦੇ ਹਨ। ਕਿਸੇ ਵੀ ਸਥਿਤੀ ਵਿੱਚ ਆਪਣੀ ਸੋਚ ਨੂੰ ਸਦਾ ਸਾਕਾਰਾਤਮਕ ਰੱਖਣਾ। ਹਲਕਾ ਸੰਗੀਤ ਜਾਂ ਮਨੋਬਲ ਉੱਚਾ ਚੁੱਕਣ ਸਬੰਧੀ ਕਿਤਾਬਾਂ ਪੜ੍ਹਨਾ। ਦੋਸਤਾਂ ਜਾਂ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਸਾਂਝੀ ਕਰਕੇ ਮੁਸ਼ਕਿਲ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਨਾ। ਨਾਕਾਰਾਤਮਕ ਵਿਚਾਰਾਂ ਵਾਲੇ ਲੋਕਾਂ ਤੋਂ ਦੂਰੀ ਰੱਖਣੀ। ਖੁਰਾਕ ਸਮੇਂ ਸਿਰ ਅਤੇ ਪੂਰੀ ਮਾਤਰਾ ਵਿੱਚ ਲੈਣਾ। ਨੀਂਦ ਪੂਰੀ ਲੈਣੀ। ਕੁਦਰਤ ਦੇ ਨਜ਼ਾਰਿਆਂ ਨੂੰ ਮਾਣਨਾ। ਕਸਰਤ ਅਤੇ ਯੋਗਾ ਕਰਨਾ। ਧਾਰਮਿਕ ਸਥਾਨ ’ਤੇ ਜਾ ਕੇ ਕੁਝ ਸਮਾਂ ਬਿਤਾਉਣਾ। ਇਨ੍ਹਾਂ ਨਾਲ ਚਿੰਤਾ ਨੂੰ ਖ਼ਤਮ ਕੀਤਾ ਜਾ ਸਕਦਾ ਹੈ।
ਇਹ ਗੱਲ ਸਾਨੂੰ ਮੰਨਣੀ ਪਵੇਗੀ ਕਿ ਜੋ ਸਮਾਂ ਬੀਤ ਚੁੱਕਿਆ ਹੈ ਅਤੇ ਜਿਸ ਨੂੰ ਹੁਣ ਕਿਸੇ ਵੀ ਤਰ੍ਹਾਂ ਬਦਲਿਆ ਨਹੀਂ ਜਾ ਸਕਦਾ, ਉਸ ਬਾਰੇ ਸੋਚ ਸੋਚ ਕੇ ਆਪਣਾ ਜੀਵਨ ਖ਼ਰਾਬ ਨਹੀਂ ਕਰਨਾ ਚਾਹੀਦਾ ਬਲਕਿ ਪਰਮਾਤਮਾ ਵੱਲੋਂ ਬਖ਼ਸ਼ੀ ਅਮੁੱਲ ਜ਼ਿੰਦਗੀ ਨੂੰ ਖ਼ੁਸ਼ੀ ਖ਼ੁਸ਼ੀ ਬਤੀਤ ਕਰਨਾ ਚਾਹੀਦਾ ਹੈ।
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਰੰਗ ਬਦਲੇ ਤੀਆਂ ਦੇ

ਕਿਹਾ ਜਾਂਦਾ ਹੈ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਅਸੀਂ ਆਮ ਚੱਲਦੇ ਰਵਾਇਤੀ ਪਹਿਲੂ ਸਬੰਧੀ ਹੀ ਗੱਲ ਕਰਦੇ ਰਹਿੰਦੇ ਹਾਂ ਜਿਵੇਂ ਕਿ ਤੀਆਂ ਸਬੰਧੀ ਕਿ ਇਹ ਮੁਟਿਆਰਾਂ-ਔਰਤਾਂ ਵਿਸ਼ੇਸ਼ ਤੌਰ ’ਤੇ ਪੰਜਾਬਣਾਂ ਦਾ ਬਹੁਤ ਪਸੰਦੀਦਾ ਤਿਓਹਾਰ ਹੈ ਜੋ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਤੇ ਪੂਰਨਮਾਸ਼ੀ ਨੂੰ ਸਪੰਨ ਹੋ ਜਾਂਦਾ ਹੈ। ਤੀਆਂ ਵਿੱਚ ਪੈਂਦੇ ਗਿੱਧਿਆਂ, ਬੋਲੀਆਂ, ਮਹਿੰਦੀ, ਚੂੜੀਆਂ ਤੇ ਪੀਂਘਾਂ ਝੂਟਣ ਦੀ ਗੱਲ ਕੀਤੀ ਜਾਂਦੀ ਹੈ। ਅੱਜ ਬਣਾਉਟੀ ਤੀਆਂ ਤੀਜ ਨੂੰ ਜਾਂ ਏਕਮ ਤਿਥ ਨੂੰ ਨਹੀਂ ਬਲਕਿ ਸਾਉਣ ਮਹੀਨਾ ਸ਼ੁਰੂ ਹੋਣ ਸਾਰ ਹੀ ਭਰਨ ਲੱਗਦੀਆਂ ਹਨ, ਪਰ ਪਿੱਪਲ-ਬਰੋਟਿਆ ਜਾਂ ਨਿੰਮਾਂ ਥੱਲੇ ਨਹੀਂ ਸਰਕਾਰੇ-ਦਰਬਾਰੇ ਜਾਂ ਕਾਲਜਾਂ-ਸਕੂਲਾਂ ਦੀਆਂ ਸਟੇਜਾਂ ਉੱਤੇ ਇਹ ਤੀਆਂ ਧਮਾਲਾਂ ਪਾਉਂਦੀਆਂ ਹਨ। ਕੁਝ ਸ਼ਹਿਰਨਾਂ ਆਪਣੀਆਂ ਸਹੇਲੀਆਂ ਨਾਲ ਘਰ ‘ਕਿੱਟੀ ਪਾਰਟੀ’ ਕਰਕੇ ਤੀਆਂ ਮਨਾ ਲੈਂਦੀਆਂ ਹਨ। ਇਹ ਪੁਰਾਤਨ ਪੰਦਰਾਂ-ਪੰਦਰਾਂ ਦਿਨ ਭਰਨ ਵਾਲੀਆਂ ਤੀਆਂ ਦਾ ਬਦਲ ਕਿਵੇਂ ਵੀ ਨਹੀਂ ਹੋ ਸਕਦੀਆਂ। ਇਹ ਤਾਂ ਕੁਝ ਘੰਟਿਆਂ ’ਚ ਹੀ ਆਪਣਾ ਜਾਹੋ-ਜਲਾਲ ਭਾਵ ਕੱਪੜਿਆਂ-ਗਹਿਣਿਆਂ ਦੀ ਚਮਕ-ਦਮਕ ਦਿਖਾ ਕੇ ਤੇ ਟੀ.ਵੀ.ਦੇ ਪਰਦੇ ਜਾਂ ਅਖ਼ਬਾਰ ’ਚ ਪੜ੍ਹੀਆਂ ਬੋਲੀਆਂ ਪਾ ਕੇ ਖ਼ਤਮ ਹੋ ਜਾਂਦੀਆਂ ਹਨ।

ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ…

ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗਦੇ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਂਕੜੇ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ। ਔਰਤਾਂ ਦੇ ਪੈਰ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਸੀ।

ਸਾਂਝੇ ਪੰਜਾਬ ਦੇ ਵਿਸਰੇ ਹੋਏ ਲੋਕ ਨਾਚ

ਪੰਜਾਂ ਪਾਣੀਆਂ ਦੀ ਧਰਤੀ ਦੇ ਵਾਸੀ ਮੁੱਢ ਤੋਂ ਹੀ ਸਖ਼ਤ ਮਿਹਨਤੀ ਅਤੇ ਰੱਜ ਕੇ ਸ਼ੌਕੀਨੀ ਕਰਨ ਵਾਲੇ ਰਹੇ ਹਨ। ਇਸ ਧਰਤੀ ਦੇ ਜਾਇਆਂ ਦੀ ਉਪਜੀਵਕਾ ਦਾ ਮੁੱਖ ਸਾਧਨ ਖੇਤੀਬਾੜੀ ਹੋਣ ਕਰਕੇ ਇਹ ਲੋਕ ਧਰਤੀ ਦੇ ਢਿੱਡੋਂ ਸੋਨਾ ਅਤੇ ਹੀਰੇ ਮੋਤੀ ਕੱਢਣ ਲਈ ਲਗਪਗ ਸਾਰਾ ਸਾਲ ਜੀਅ ਤੋੜ ਮਿਹਨਤ ਕਰਦੇ ਰਹਿੰਦੇ ਹਨ। ਜਦੋਂ ਇਹ ਲੋਕ ਫ਼ਸਲਾਂ ਦੀ ਕਟਾਈ ਤੋਂ ਵਿਹਲੇ ਹੁੰਦੇ ਹਨ ਤਾਂ ਰੱਜ ਕੇ ਆਪਣੀਆਂ ਸ਼ੌਕੀਨੀਆਂ ਵੀ ਪੂਰੀਆਂ ਕਰਦੇ ਹਨ। ਸਾਰਾ ਸਾਲ ਅਣਥੱਕ ਕਮਾਈ ਕਰਨ ਕਰਕੇ ਆਪਣੀ ਸਰੀਰਿਕ ਅਤੇ ਦਿਮਾਗ਼ੀ ਥਕਾਵਟ ਨੂੰ ਲਾਹੁਣ ਲਈ ਪੰਜਾਬੀ ਹਮੇਸ਼ਾਂ ਤੋਂ ਹੀ ਲੋਕ ਨਾਚਾਂ ਦਾ ਸਹਾਰਾ ਲੈਂਦੇ ਰਹੇ ਹਨ। ਇੱਕ ਕਹਾਵਤ ਅਨੁਸਾਰ ਪੰਜਾਬੀਆਂ ਨੂੰ ਤਾਂ ਨੱਚਣ ਦਾ ਬਹਾਨਾ ਚਾਹੀਦਾ ਹੈ, ਉਹ ਨੱਚਣ ਲਈ ਹਰ ਵੇਲੇ ਤਿਆਰ ਹੀ ਰਹਿੰਦੇ ਹਨ। 1947 ਦੀ ਦੇਸ਼ ਵੰਡ ਅਤੇ 1966 ਦੀ ਸੂਬਾਈ ਵੰਡ ਤੋਂ ਬਾਅਦ ਅਜੋਕੇ ਯੁੱਗ ਦੇ ਛੋਟੇ ਜਿਹੇ ਪੰਜਾਬ ਵਿੱਚ ਮੁੱਖ ਤੌਰ ’ਤੇ ਭੰਗੜੇ ਅਤੇ ਗਿੱਧੇ ਨੂੰ ਹੀ ਪੰਜਾਬੀ ਲੋਕ ਨਾਚ ਆਖਿਆ ਜਾਂਦਾ ਹੈ।

ਸੂਝ ਨਾਲ ਚੁੱਕੋ ਕਦਮ

ਜ਼ਿੰਦਗੀ ਇੱਕ ਸਫ਼ਰ ਵਾਂਗ ਹੈ ਅਤੇ ਅਸੀਂ ਸਾਰੇ ਜ਼ਿੰਦਗੀ ਦੇ ਰਾਹਾਂ ਦੇ ਮੁਸਾਫਿਰ ਹਾਂ। ਜਨਮ ਤੋਂ ਲੈ ਕੇ ਮੌਤ ਤਕ ਅਸੀਂ ਜ਼ਿੰਦਗੀ ਦੇ ਵੱਖ ਵੱਖ ਰਾਹਾਂ ’ਤੇ ਤੁਰਦੇ ਰਹਿੰਦੇ ਹਾਂ। ਇਨ੍ਹਾਂ ਰਾਹਾਂ ਦੀ ਇਹ ਵਿਲੱਖਣਤਾ ਹੈ ਕਿ ਜੋ ਰਸਤਾ ਅਸੀਂ ਇੱਕ ਵਾਰ ਚੁਣ ਲਿਆ, ਫਿਰ ਅਸੀਂ ਚਾਹ ਕੇ ਵੀ ਉਸ ਤੋਂ ਵਾਪਸ ਨਹੀਂ ਆ ਸਕਦੇ।

ਕੰਮਕਾਜੀ ਔਰਤਾਂ ਕਿਵੇਂ ਹੋਣ ਤਣਾਅ-ਮੁਕਤ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਆਰਥਿਕਤਾ ਇੰਨੀ ਮਾੜੀ ਹੋ ਗਈ ਹੈ ਕਿ ਹਰ ਪੜ੍ਹੀ-ਲਿਖੀ ਲੜਕੀ ਚਾਹੁੰਦੀ ਹੈ ਕਿ ਉਹ ਸਵੈ-ਨਿਰਭਰ ਹੋ ਕੇ ਆਪਣੀ ਸਮਰੱਥਾ ਅਨੁਸਾਰ ਆਪਣੇ ਬਲਬੂਤੇ ’ਤੇ ਕਿਸੇ ਨਾ ਕਿਸੇ ਕੰਪਨੀ ਜਾਂ ਦਫ਼ਤਰ ਵਿੱਚ ਕੰਮ ਜ਼ਰੂਰ ਕਰੇ। ਸਵੈ-ਨਿਰਭਰ ਹੋਣਾ ਕੋਈ ਮਾੜੀ ਗੱਲ ਨਹੀਂ, ਆਖਰ ਪੜ੍ਹਾਈ-ਲਿਖਾਈ ਕਿਸੇ ਅਰਥ ਤਾਂ ਲੱਗਣੀ ਚਾਹੀਦੀ ਹੈ। ਵਿਆਹ ਤੋਂ ਪਹਿਲਾਂ ਨੌਕਰੀ ਕਰਦੀਆਂ ਕੁੜੀਆਂ ਨੂੰ ਮਾਪਿਆਂ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਔਕੜ ਜਾਂ ਤੰਗੀ ਪੇਸ਼ ਨਹੀਂ ਆਉਂਦੀ ਤੇ ਜ਼ਿੰਦਗੀ ਸਹਿਜ ਚੱਲਦੀ ਰਹਿੰਦੀ ਹੈ।

ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੱਤੀਆਂ…

ਕੁਝ ਸਮਾਂ ਪਹਿਲਾ ਲੋਕ ਪੜ੍ਹ-ਲਿਖਕੇ ਜਾਂ ਪੜ੍ਹਨ-ਲਿਖਣ ਲਈ ਬਾਹਰ ਸ਼ਹਿਰੀਂ ਜਾ ਵਸੇ ਤਾਂ ਉਨ੍ਹਾਂ ਦਾ ਪਹਿਰਾਵਾ ਵੀ ਬਦਲ ਗਿਆ। ਉਨ੍ਹਾਂ ਨੂੰ ਦੇਖ ਕੇ ਪਿੰਡ ਰਹਿਣ ਵਾਲੇ ਵੀ ਪੈਂਟ-ਸ਼ਰਟ ਜਾਂ ਸਰਦੀਆਂ ਵਿੱਚ ਪੈਂਟ-ਕੋਟ ਪਾਉਣ ਲੱਗੇ। ਸਾਡੇ ਇਲਾਕੇ ਖ਼ਾਸ ਕਰ ਸਾਡੇ ਪਿੰਡ ਵਿੱਚ ਚਾਦਰਾ ਬੰਨ੍ਹਣ ਦਾ ਰਿਵਾਜ ਨਹੀਂ ਸੀ ਕਿਉਂਕਿ ਚਾਦਰੇ ਜ਼ਿਆਦਾਤਰ ਪਾਕਿਸਤਾਨੋਂ ਆਏ ਲੋਕ ਹੀ ਬੰਨ੍ਹਦੇ ਸਨ। ਸਾਡੇ ਨੇੜੇ ਦੇ ਪਿੰਡ ਸੈਂਪਲੇ, ਘੇਲ ਤੇ ਕਸੁੰਬੜੀ ਦੇ ਕੁਝ ਮਰਦ ਚਾਦਰੇ ਬੰਨ੍ਹਦੇ ਸਨ। ਸਾਡੇ ਪਿੰਡ ਵਿੱਚ ਜੇ ਕੋਈ ਮੁੰਡਾ-ਖੁੰਡਾ ਕਦੇ ਸ਼ੌਕੀਆ ਚਾਦਰਾ ਬੰਨ੍ਹ ਲੈਂਦਾ ਤਾਂ ਉਸ ਨੂੰ ਲੋਕ ਚੰਗਾ ਨਹੀਂ ਸਨ ਸਮਝਦੇ ਤੇ ਅੱਗੇ-ਪਿੱਛੇ ਉਸ ਨੂੰ ਕਹਿੰਦੇ ਕਿ ‘ਵੈਲੀ ਬਣਿਆ ਫਿਰਦਾ ਹੈ।’ ਕੋਈ ਸ਼ੌਕੀਨ ਗੱਭਰੂ ਕਿਸੇ ਮੇਲੇ ਜਾਂ ਵਿਆਹ-ਕਾਰਜ ਨੂੰ ਚਾਦਰਾ ਬੰਨ੍ਹ ਕੇ ਚਿੱਤ ਖ਼ੁਸ਼ ਕਰ ਲੈਂਦਾ, ਪਰ ਇਹ ਆਮ ਪਹਿਰਾਵਾ ਨਹੀਂ ਸੀ।

ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾ ਔਰਤ ਦੇ ਦੁੱਖ ਤਕਲੀਫ਼ਾਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇੱਕ ਔਰਤ ਜੋ ਪਤੀ ਦੇ ਸਿਰ ’ਤੇ ਮੌਜ ਮਾਣਦੀ ਹੈ। ਪਤੀ ਦਾ  ਦੇਹਾਂਤ ਹੋਣ ’ਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ  ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਪਤਨੀ ਦੇ ਸਿਰੋਂ ਪਤੀ ਦਾ ਸਾਇਆ ਉੱਠਦਾ ਹੈ ਤਾਂ ਉਸਦਾ ਹਰ ਕਿਸਮ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਸ਼ੋਸ਼ਣ ਬੇਗਾਨੇ ਭਾਵੇਂ ਨਾ ਕਰਨ, ਪਰ ਉਸ ਦੀ ਜੋ ਦਸ਼ਾ ਰਿਸ਼ਤੇਦਾਰ ਜਾਂ ਸ਼ਰੀਕ ਕਰਦੇ ਹਨ। ਕਈ ਵਾਰ ਉਹ ਸੁਣ ਕੇ ਜਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ। ਸਭ ਤੋਂ ਪਹਿਲਾਂ ਉਸਦੀ ਜਾਇਦਾਦ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਕੋਈ ਔਰਤ ਅਜਿਹਾ ਨਹੀਂ ਹੋਣ ਦਿੰਦੀ ਤਾਂ ਆਖਰੀ ਹਥਿਆਰ ਉਸਦੇ ਚਰਿੱਤਰ ’ਤੇ ਉਂਗਲ ਚੁੱਕ ਕੇ ਵਰਤਿਆ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝਦੀ ਹਰ ਵਿਧਵਾ ਔਰਤ ਆਪਣੇ ਬੱਚੇ ਪਾਲਦੀ ਹੈ। ਫਿਰ ਜਦੋਂ ਬੱਚੇ ਉਸਦੇ ਲਾਇਕ ਨਿਕਲ ਜਾਂਦੇ ਹਨ, ਉਹੀ ਰਿਸ਼ਤੇਦਾਰ ਸਾਕ ਸਬੰਧੀ ਔਖੇ ਵੇਲੇ ਜੋ ਉਸ ਨੂੰ ਛੱਡ ਗਏ ਸਨ, ਨੇੜੇ-ਨੇੜੇ ਆਉਣ ਲੱਗ ਜਾਂਦੇ ਹਨ।

ਆਓ, ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਈਏ

ਆਮਤੌਰ ’ਤੇ ਕੇਕ ਓਵਨ ਵਿੱਚ ਹੀ ਬਣਦਾ ਹੈ, ਪਰ ਪਿੰਡਾਂ ਵਿੱਚ ਕਿਸਾਨ ਬੀਬੀਆਂ ਕੋਲ ਓਵਨ ਨਹੀਂ ਹੁੰਦਾ ਤਾਂ ਕੇਕ ਨਹੀਂ ਬਣ ਸਕਦਾ। ਇਸ ਲਈ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਵਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਹਰ  ਘਰ ਵਿੱਚ ਮੌਜੂਦ ਹੁੰਦਾ ਹੈ। ਕੇਕ ਕਿਸੇ ਵੀ ਮੌਕੇ ’ਤੇ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਬੱਚੇ ਦੇ ਜਨਮ ਦਿਨ, ਵਰ੍ਹੇਗੰਢ ਜਾਂ ਕੋਈ ਹੋਰ ਖ਼ਾਸ ਤਿਓਹਾਰ ’ਤੇ। ਬਾਜ਼ਾਰ ਵਿੱਚ ਮਿਲਣ ਵਾਲੇ  ਕੇਕ ਖਾ ਕੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਘਟੀਆ ਕਿਸਮ ਦਾ ਘਿਓ ਜਾਂ ਕਰੀਮ ਵਰਤੀ ਹੁੰਦੀ ਹੈ। ਇਸ ਲਈ ਘਰ ਵਿੱਚ ਕੇਕ ਬਣਾਉਣ ਨਾਲ ਅਸੀਂ ਆਪਣੀ ਮਰਜ਼ੀ ਮੁਤਾਬਕ ਵਧੀਆ ਸਮੱਗਰੀ ਵਰਤ ਕੇ ਗੁਣਵੱਤਾ ਕਾਇਮ ਰੱਖ ਸਕਦੇ ਹਾਂ।
ਸਮੱਗਰੀ

ਚੋਗਾ ਪਾਉਣਾ ਪੁੰਨ ਨਹੀਂ

ਪੁਰਾਣੇ ਸਮਿਆਂ ਵਿੱਚ ਪੋਹ- ਮਾਘ ਦੇ ਮਹੀਨੇ ਪੰਛੀਆਂ ਨੂੰ ਦਾਣੇ ਪਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਇਨ੍ਹਾਂ ਮਹੀਨਿਆਂ ਵਿੱਚ ਠੰਢ ਦਾ ਜ਼ੋਰ ਅਤੇ ਖੇਤਾਂ ਵਿੱਚ ਦਾਣਾ ਫੱਕਾ ਨਾ ਹੋਣ ਕਾਰਨ ਅਜਿਹਾ ਕੀਤਾ ਜਾਂਦਾ ਸੀ। ਉਸ ਸਿਰਜਣਹਾਰ ਨੇ ਸਭ ਜੀਵਾਂ ਲਈ ਚੋਗ ਦਾ ਪ੍ਰਬੰਧ  ਕੀਤਾ ਹੈ। ਇਸ ਚੋਗ ਨੂੰ ਪ੍ਰਾਪਤ ਕਰਨ ਲਈ ਮਨੁੱਖ ਤੋਂ ਲੈ ਕੇ ਹਰ ਜੀਵ  ਸੰਘਰਸ਼ ਕਰਦਾ ਹੈ, ਇਹੋ ਹੀ ਜੀਵਨ ਜਾਚ  ਹੈ। ਹਰ ਜੀਵ ਅਤੇ ਉਸ ਦੀਆਂ ਸਰੀਰਿਕ ਕਿਰਿਆਵਾਂ ਅਨੁਸਾਰ ਭੋਜਨ ਆਦਤਾਂ ਹੁੰਦੀਆਂ ਹਨ। ਕੁਦਰਤ ਵੱਲੋਂ ਚੌਗਿਰਦੇ ਵਿੱਚ ਸੰਤੁਲਨ ਲਈ ਭੋਜਨ ਲੜੀਆਂ ਦੀ ਵਿਵਸਥਾ ਹੈ। ਜਿਵੇਂ  ਘਾਹ- ਹਿਰਨ- ਸ਼ੇਰ ਅਦਿ। ਜਦੋਂ ਵੀ ਕੋਈ ਭੋਜਨ ਲੜੀ ਟੁੱਟਦੀ ਹੈ ਤਾਂ ਚੌਗਿਰਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਕੁਝ ਜੀਵਾਂ ਦਾ ਸ਼ਾਕਾਹਾਰੀ ਅਤੇ ਕੁਝ ਦਾ ਮਾਸਾਹਾਰੀ ਹੋਣਾ ਭੋਜਨ ਲੜੀ ਵਿੱਚ ਸੰਤੁਲਨ ਬਣਾਉਂਦਾ ਹੈ। ਪਰ ਅੱਜਕੱਲ੍ਹ ਮਨੁੱਖ ਭੋਜਨ ਲੜੀ ਵਿੱਚ ਵਿਗਾੜ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹੈ। ਉਦਾਹਰਨ ਵਜੋਂ ਪੰਛੀਆਂ ਨੂੰ ਦਾਣੇ ਪਾਉਣਾ।

ਕਲਾ ਪ੍ਰਤੀ ਪ੍ਰੇਰਿਤ ਕਰਨਾ ਵੀ ਕਲਾ ਹੈ

ਕਲਾ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ। ਕਲਾ ਦਾ ਮਨੋਰਥ ਹੈ ਕੁਦਰਤ ਨੂੰ ਸਮਝਣ ਦਾ ਯਤਨ ਕਰਨਾ ਤੇ ਉਸ ਦੇ ਅਰਥਾਂ ਨੂੰ ਪ੍ਰਭਾਸ਼ਿਤ ਕਰਨਾ; ਬਿਰਖ ਦੀ ਆਤਮਾ ਨੂੰ ਪ੍ਰਗਟ ਕਰਨਾ ਨਾ ਕਿ ਬਿਰਖ ਦੀ ਹੂਬਹੂ ਤਸਵੀਰ ਪੇਸ਼ ਕਰਨਾ; ਸਮੁੰਦਰ ਦੀ ਰੂਹ ਨੂੰ ਪ੍ਰਗਟ ਕਰਨਾ ਨਾ ਕਿ ਨੀਲੇ ਪਾਣੀਆਂ ’ਚ ਹਿਲੋਰੇ ਖਾਂਦੀਆਂ ਲਹਿਰਾਂ ਨੂੰ ਚਿਤਰਨਾ। ਭਾਵ ਕਲਾ ਦਾ ਮਕਸਦ ਹੈ ਸਾਧਾਰਨ ਵਿੱਚੋਂ ਅਸਾਧਾਰਨ ਦੀ ਖੋਜ ਕਰਨੀ। ਡੂੰਘਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਕਲਾ ਕੋਈ ਸ਼ਬਦ ਮਾਤਰ ਨਹੀਂ ਹੈ, ਇਹ ਤਾਂ ਆਪਣੇ ਸਵੈ ਨਾਲ ਇਕਸੁਰਤਾ ਸਥਾਪਿਤ ਕਰਨੀ ਤੇ ਅਜਿਹੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਚੰਗੇ-ਮੰਦੇ ਦਾ ਕੋਈ ਭੇਦ ਹੀ ਨਾ ਰਹੇ। ਕਲਾ ਦਾ ਉਦੇਸ਼ ਜ਼ਿੰਦਗੀ ਦੀ ਲਘੂਤਾ ਨੂੰ

ਚਿੰਤਾ ਛੱਡੋ, ਚਿੰਤਨ ਕਰੋ

ਅੱਜਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫ਼ਿਕਰ ਅੰਦਰੂਨੀ ਗੜਬੜ ਵਾਲੀ ਇੱਕ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ’ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਿਤ ਹਾਵ ਭਾਵ ਵਾਲੀ ਮਨੋਦਸ਼ਾ ਹੈ ਜੋ ਕਿਸੇ ਕਮੀ ਜਾਂ ਨੁਕਸਾਨ ਕਰ ਕੇ ਪੈਦਾ ਹੋ ਸਕਦੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਕਦੀ ਖ਼ਤਮ ਨਹੀਂ ਹੁੰਦੀ। ਚਿੰਤਾ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਕਿਸੇ ਵਸਤੂ ਦੀ ਕਮੀ ਜਾਂ ਜ਼ਰੂਰਤ ਤੋਂ ਜ਼ਿਆਦਾ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ, ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ, ਕਿਸੇ ਨੂੰ ਰੋਟੀ, ਕੱਪੜਾ, ਮਕਾਨ ਤੇ ਨੌਕਰੀ ਦੀ ਚਿੰਤਾ, ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ, ਗੰਭੀਰ ਮਾਨਸਿਕ ਜਾਂ ਸਰੀਰਿਕ ਦੁਰਘਟਨਾ, ਕਿਸੇ ਆਪਣੇ ਦਾ ਵਿਛੋੜਾ, ਕਿਸੇ ਗ਼ਲਤ ਕੰਮ ਦੇ ਜੱਗ ਜ਼ਾਹਰ ਹੋਣ ਦੇ ਡਰ ਵੀ ਚਿੰਤਾ। ਗੱਲ ਕੀ ਮਨੁੱਖ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ।

ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…

ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ।

ਲੋਪ ਹੋਈ ਖੇਡ ਗੁੱਲੀ ਡੰਡਾ

ਸਮੇਂ ਦਾ ਪਹੀਆ ਸਦਾ ਘੁੰਮਦਾ ਰਹਿੰਦਾ ਹੈ ਅਤੇ ਅਦਲਾ-ਬਦਲੀ ਹੁੰਦੀ ਰਹਿੰਦੀ ਹੈ। ਰਿਵਾਜ, ਖਾਣ-ਪੀਣ, ਪੁਸ਼ਾਕਾਂ, ਰੁੱਤਾਂ, ਕਾਰ-ਵਿਹਾਰ ਅਤੇ ਮਾਨਸਿਕ ਸੋਚਾਂ ਵਿੱਚ ਬਦਲਾਓ ਆਉਂਦਾ ਰਹਿੰਦਾ ਹੈ। ਪਰ ਕਈ ਚੀਜ਼ਾਂ ਇਸ ਬਦਲਾਓ ਵਿੱਚ ਐਨੀਆਂ ਪਿੱਛੇ ਰਹਿ  ਜਾਂਦੀਆਂ ਹਨ ਕਿ ਭੁੱਲ ਵੀ ਜਾਂਦੀਆਂ ਹਨ ਅਤੇ ਸਮੇਂ ਦੇ ਵੇਗ ਵਿੱਚ ਲੋਪ ਹੀ ਹੋ ਜਾਂਦੀਆਂ ਹਨ। ਮੈਂ ਗੱਲ ਕਰਨ ਲੱਗਾ ਹਾਂ ਕੁਝ ਪੁਰਾਣੀਆਂ ਲੋਪ ਹੋ ਰਹੀਆਂ ਆਮ ਪੰਜਾਬੀ ਪੇਂਡੂ ਖੇਡਾਂ ਵਿੱਚੋਂ ਸਿਰਫ਼ ਇੱਕ ਖੇਡ ਦੀ, ਉਹ ਹੈ ਗੁੱਲੀ-ਡੰਡਾ।

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਦਿਨੋਂ ਦਿਨ ਵੱਧ ਰਹੇ ਸ਼ਹਿਰੀਕਰਨ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵਸਦਾ ਸੀ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ਦੇ ਕਾਰਨ ਕਈ ਫਾਇਦਿਆਂ ਦੇ ਨਾਲ-ਨਾਲ ਕਾਫ਼ੀ ਨੁਕਸਾਨ ਵੀ ਹੋਏ ਹਨ। ਪਿੰਡਾਂ ਦੀ ਮੋਹ-ਮੁਹਬੱਤ ਹੁਣ ਖ਼ਤਮ ਹੋਣ ਵੱਲ ਜਾ ਰਹੀ ਹੈ ਜਾਂ ਫਿਰ ਇਹ ਕਹਿ ਲਓ ਕਿ ਜਾ ਚੁੱਕੀ ਹੈ।

ਲੋਪ ਹੋਏ ਪੰਜਾਬ ਦੇ ਰਵਾਇਤੀ ਗਹਿਣੇ

 ਇਸ ਵਿੱਚ ਕੋਈ ਸ਼ੱਕ ਨਹੀ ਕਿ ਗਹਿਣੇ ਹਮੇਸ਼ਾਂ ਤੋਂ ਹੀ ਔਰਤਾਂ ਦੇ ਪਸੰਦੀਦਾ ਰਹੇ ਹਨ। ਪ੍ਰਾਚੀਨ ਸਮੇਂ ਤੋਂ ਹੀ ਭਾਰਤ ਵਿੱਚ ਇਸ ਦੇ ਪਹਿਨਣ ਦਾ ਰਿਵਾਜ ਆਮ ਹੈ। ਉਸ ਸਮੇਂ ਔਰਤਾਂ ਨੂੰ ਸੱਜਣ-ਸੰਵਰਣ ਦਾ ਬਹੁਤ ਸ਼ੌਕ ਸੀ। ਉਹ ਵਾਲਾਂ ਦੇ ਸ਼ਿੰਗਾਰ ਲਈ ਪਹਿਲਾਂ ਪੰਛੀਆਂ ਦੇ ਪਰਾਂ ਅਤੇ ਫੁੱਲਾਂ ਦੇ ਹਾਰਾਂ ਨਾਲ ਸਿਰ ਦਾ ਸ਼ਿੰਗਾਰ ਕਰਦੀਆਂ ਅਤੇ ਫਿਰ ਲਿਸ਼ਕਦਾਰ ਧਾਤਾਂ ਦਾ ਪ੍ਰਯੋਗ ਕਰਦੀਆਂ ਸਨ। ਉਸ ਸਮੇਂ ਧਨ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਸੋਨੇ ਅਤੇ ਚਾਂਦੀ ਤੋਂ ਬਿਨਾਂ ਲਾਖ, ਸ਼ੀਸ਼ੇ ਅਤੇ ਪਿੱਤਲ ਦੀਆਂ ਚੂੜੀਆਂ ਵਰਗੇ ਸਸਤੇ ਗਹਿਣੇ ਵੀ ਲੋਕਾਂ ਦੀ ਖਿੱਚ ਦਾ ਹਿੱਸਾ ਹੁੰਦੇ ਸਨ। ਪੰਜਾਬ ਦੇ ਰਵਾਇਤੀ ਗਹਿਣੇ ਔਰਤਾਂ ਅਤੇ ਮਰਦਾਂ ਦੇ ਹਰ ਅੰਗ ਲਈ ਬਣੇ ਹਨ।

ਵਿਸਰ ਰਹੀ ਰਸਮ ਘੜੋਲੀ ਭਰਨੀ

ਵਿਆਹ ਦੇ ਮੌਕੇ ਨਿਭਾਈਆਂ ਜਾਣ ਵਾਲੀਆਂ ਰਸਮਾਂ ਦਾ ਕੋਈ ਹੱਦ-ਬੰਨਾ ਨਹੀਂ ਨਿਸ਼ਚਤ ਕੀਤਾ ਜਾ ਸਕਦਾ। ਕੁਝ ਰਸਮਾਂ ਜਿਹੜੀਆਂ ਵੇਖੀਆਂ-ਸੁਣੀਆਂ ਹਨ ਜਾਂ ਜਿਨ੍ਹਾਂ ਦਾ ਜ਼ਿਕਰ ਪੰਜਾਬੀ ਲੋਕਧਾਰਾ ਵਿੱਚ ਕੀਤਾ ਗਿਆ ਮਿਲਦਾ ਹੈ, ਬਾਰੇ ਵੀ ਜਾਣਕਾਰੀ ਹਾਸਲ ਕਰਨੀ ਸਹਿਜ ਕਾਰਜ ਨਹੀਂ। ਕਈ ਰਸਮਾਂ ਨੂੰ ਨਿਭਾਉਣ ਦਾ ਮਹੱਤਵ ਤੇ ਚਲਨ ਕਿਸੇ ਇਲਾਕੇ ਵਿਸ਼ੇਸ਼ ਜਾਂ ਭੂ-ਭਾਗ ਤਕ ਸੀਮਿਤ ਹੋ ਕੇ ਰਹਿ ਜਾਂਦਾ ਹੈ ਅਤੇ ਕਈ ਰਸਮਾਂ ਵਿਸ਼ੇਸ਼ ਜਾਤਾਂ, ਬਰਾਦਰੀਆਂ ਜਾਂ ਭਾਈਚਾਰਿਆਂ ਤਕ ਸੀਮਿਤ ਰਹਿ ਜਾਂਦੀਆਂ ਹਨ। ਘੜੋਲੀ ਭਰਨੀ ਵਿਆਹ ਦੇ ਮੌਕੇ ’ਤੇ ਨਿਭਾਈ ਜਾਣ ਵਾਲੀ ਰਸਮ ਹੁੰਦੀ ਸੀ ਜਿਸ ਨੂੰ ਬੜੀਆਂ ਰੀਝਾਂ ਤੇ ਉਤਸ਼ਾਹ ਨਾਲ ਸੰਪੰਨ ਕੀਤਾ ਜਾਂਦਾ ਸੀ। ਸੁਣਨ ਵਿੱਚ ਆਉਂਦਾ ਹੈ ਕਿ ਇਸ ਰਸਮ ਦੇ ਮਹੱਤਵ ਦੀ ਸ਼ਿੱਦਤ ਵੀ ਬਹੁਤੀਆਂ ਹਾਲਤਾਂ ਵਿੱਚ ਸਥਾਨਕ ਪੱਧਰ ਤਕ ਸਿਮਟ ਜਾਂਦੀ ਰਹੀ ਹੈ।

ਜਦੋਂ ਵੀ ਬੋਲੀਏ ਭਲਾ ਬੋਲੀਏ

ਸਿਆਣੇ ਕਹਿੰਦੇ ਹਨ ‘ਜਦੋਂ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’ ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋਂ ਕੱਢੇ ਸ਼ਬਦ ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਇਸੇ ਕਰਕੇ ਜ਼ਿਆਦਾ ਬੋਲਣ ਵਾਲੇ ਨੂੰ ਜਾਂ ਬਿਨਾਂ ਸੋਚ ਸਮਝ ਕੇ ਬੋਲਣ ਵਾਲੇ ਨੂੰ ਬੜਬੋਲਾ ਕਿਹਾ ਜਾਂਦਾ ਹੈ ਤੇ ਉਸ ਦੀ ਕਿਸੇ ਵੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸਦੇ ਉਲਟ ਚੰਗਾ, ਮਿੱਠਾ, ਵਜ਼ਨਦਾਰ ਅਤੇ ਘੱਟ ਬੋਲਣ ਵਾਲੇ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ।
ਅਜੌਕੇ ਦੌਰ ਵਿੱਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜ਼ਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿੱਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ

ਔਰਤਾਂ ਪ੍ਰਤੀ ਬਦਲੋ ਨਜ਼ਰੀਆ

ਕੀ ਸੱਚਮੁਚ ਔਰਤ ਜਦੋਂ ਚਾਰਦੀਵਾਰੀ ਤੋਂ ਬਾਹਰ ਕਦਮ ਰੱਖਦੀ ਹੈ, ਉਸ ਨੂੰ ਹਰ ਤਰ੍ਹਾਂ ਦੀ ਆਜ਼ਾਦੀ ਮਿਲਦੀ ਹੈ? ਸਮੇਂ-ਸਮੇਂ ਹਰ ਸਮਾਜ ਵਿੱਚ ਔਰਤ ਦੀ ਸਥਿਤੀ ਅੱਡ-ਅੱਡ ਰਹੀ ਹੈ, ਕਦੇ ਸਿਰ ਦਾ ਤਾਜ ਤੇ ਕਦੇ ਪੈਰ ਦੀ ਜੁੱਤੀ। ਹੁਣ ਜਦੋਂ ਆਧੁਨਿਕਤਾ ਦਾ ਬੋਲਬਾਲਾ ਹੈ। ਔਰਤ ਦੇ ਸਮਾਜ ਵਿੱਚ ਸਥਾਨ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ, ਇਸ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ। ਅੱਜ ਹਰ ਖੇਤਰ ਵਿੱਚ ਔਰਤਾਂ ਉੱਚੇ ਅਹੁਦਿਆਂ ਉੱਤੇ ਬਿਰਾਜਮਾਨ ਹਨ, ਪਰ  ਇਨ੍ਹਾਂ ਦੀ ਗਿਣਤੀ ਆਟੇ ਵਿੱਚ ਲੂਣ ਬਰਾਬਰ ਹੈ।

ਆਓ! ਬਜ਼ੁਰਗਾਂ ਦੀ ਸੁਣੀਏ…

ਬਚਪਨ, ਜਵਾਨੀ ਤੇ ਬੁਢਾਪਾ ਜੀਵਨ ਦੇ ਤਿੰਨ ਕਮਾਲ ਦੇ ਰੰਗ ਹਨ। ਪਹਿਲਾ ਰੰਗ ਬਚਪਨ ਬੇਫ਼ਿਕਰੀ ਦੇ ਆਲਮ ’ਚ ਗੁਜ਼ਰਦਾ ਹੈ। ਦੂਜੇ ਰੰਗ ਜਵਾਨੀ ’ਤੇ ਮਦਹੋਸ਼ੀ ਦਾ ਦੌਰ ਹੀ ਭਾਰੂ ਹੁੰਦਾ ਹੈ ਜਦੋਂਕਿ ਤੀਜਾ ਰੰਗ ਬੁਢਾਪਾ ਉਮਰ ਭਰ ਹੱਡੀਂ ਹੰਢਾਏ ਤਜਰਬਿਆਂ, ਭਾਵਨਾਵਾਂ, ਇੱਛਾਵਾਂ ਤੇ ਆਸ਼ਾਵਾਂ ਦਾ ਸੁਮੇਲ ਹੁੰਦਾ ਹੈ।

ਮਾਣੋਂ ਖ਼ੁਸ਼ੀਆਂ ਦੇ ਰੰਗ

ਜੀਵਨ ਅਨਮੋਲ ਹੈ, ਇਸ ਨੂੰ ਪ੍ਰਸੰਨਤਾ ਅਤੇ ਕਾਰਗਰ ਢੰਗ ਨਾਲ ਜਿਊਣਾ ਚਾਹੀਦਾ ਹੈ। ਸਾਡਾ ਜੀਵਨ ਵੱਖ-ਵੱਖ ਪਹਿਲੂਆਂ ਅਤੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਖ਼ੁਸ਼ੀ ਅਤੇ ਗ਼ਮੀ ਇਸ ਦੇ ਮੁੱਖ ਭਾਗ ਹਨ।  ਹੁਣ ਨਿਰਭਰ ਇਸ ਗੱਲ ’ਤੇ ਕਰਦਾ ਹੈ ਕਿ ਅਸੀਂ ਇਸ ਵਿੱਚੋਂ ਚੁਣਦੇ ਕਿਸ ਨੂੰ ਹਾਂ, ਖ਼ੁਸ਼ੀ ਨੂੰ ਜਾਂ ਗ਼ਮੀ ਨੂੰ। ਭਾਵੇਂ ਕਿ ਆਪਣੀ ਖ਼ੁਸ਼ਗ਼ਵਾਰ ਜ਼ਿੰਦਗੀ ਵਿੱਚ ਗ਼ਮਾਂ ਦਾ ਇੱਛੁਕ ਕੋਈ ਵੀ ਨਹੀਂ ਹੁੰਦਾ ਅਤੇ ਇਸ ਦੇ ਸੰਦਰਭ ਵਿੱਚ ਇਹ ਵੀ ਕਿਹਾ ਜਾਂਦਾ ਹੈ ਕਿ ਦੁੱਖ ਮਨੁੱਖੀ ਜੀਵਨ ਵਿੱਚ ਆਪਣੇ-ਆਪ ਆਉਂਦੇ ਹਨ, ਪਰ ਇਹ ਸੱਚ ਨਹੀਂ ਹੈ। ਫ਼ਰਕ ਸਿਰਫ਼ ਇਹ ਹੈ ਕਿ ਜੋ ਦੂਜੇ ਕਹਿੰਦੇ ਹਨ, ਅਸੀਂ ਵੀ ਉਹੀ ਕਰਦੇ ਤੇ ਕਹਿੰਦੇ ਹਾਂ। ਅਸਲ ਵਿੱਚ ਅਜਿਹਾ ਕਰਨ ਵਾਲਿਆਂ ਪ੍ਰਤੀ ਮੈਨੂੰ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਉਹ ਆਪਣੇ ਜੀਵਨ ਨੂੰ ਦੂਸਰਿਆਂ ਦੇ ਢੰਗ ਨਾਲ ਜੀਅ ਰਹੇ ਹੋਣ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044409
Copyright © 2018, Panjabi Times. All rights reserved. Website Designed by Mozart Infotech