ਬਰਲਿਨ,5 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਅਦਾਕਾਰ ਅਨਿਲ ਕਪੂਰ ਨੇ ਅੱਜ ਕਿਹਾ ਕਿ ਦਰਸ਼ਕ ਉਸ ਦੇ ਜੀਵਨ ’ਤੇ ਫਿਲਮ ਦੇਖਣਾ ਪਸੰਦ ਨਹੀਂ ਕਰਨਗੇ ਕਿਉਂਕਿ ਉਸ ਦੀ ਜ਼ਿੰਦਗੀ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹੀ ਹੈ। ਅਨਿਲ ਕਪੂਰ ਇੱਥੇ ਭਾਰਤੀ ਰੀਅਲ ਅਸਟੇਟ ਡਿਵੈਲਪਰਜ਼ ਐਸੋਸੀਏਸ਼ਨ ਕਨਫੈਡਰੇਸ਼ਨ ਵੱਲੋਂ ਕਰਵਾਈ ਗਈ ਸਾਲਾਨਾ ਕਾਨਫਰੰਸ ਦੇ ਸਮਾਪਤੀ ਸਮਾਗਮ ਮੌਕੇ ਗੱਲਬਾਤ ਕਰ ਰਹੇ ਸਨ। 61 ਸਾਲਾ ਅਦਾਕਾਰ ਨੇ ਕਿਹਾ, ‘ਮੇਰੇ ਜੀਵਨ ’ਤੇ ਫਿਲਮ ਦੇਖਣੀ ਕੋਈ ਵੀ ਪਸੰਦ ਨਹੀਂ ਕਰੇਗਾ। ਇਹ ਬਹੁਤ ਅਕਾਉਣ ਵਾਲੀ ਹੋਵੇਗੀ ਕਿਉਂਕਿ ਮੇਰਾ ਜੀਵਨ ਹਮੇਸ਼ਾ ਹੀ ਵਿਵਾਦਾਂ ਜਾਂ ਹੋਰ ਅਜਿਹੀਆਂ ਗੱਲਾਂ ਤੋਂ ਦੂਰ ਰਿਹਾ ਹੈ।’ ਉਨ੍ਹਾਂ ਕਿਹਾ ਕਿ ਸ਼ੁਰੂਆਤੀ ਦੌਰ ’ਚ ਮੈਂ ਫਿਲਮਾਂ ਪੈਸੇ ਲਈ ਕੀਤੀਆਂ ਸਨ, ਪਰ ਬਾਅਦ ਵਿੱਚ ਮੈਂ ਇਹ ਗਲਤੀ ਨਹੀਂ ਦੁਹਰਾਈ