ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਮਨੌਰੰਜਨ

ਮੁੱਖ ਧਾਰਾਂ ਦੀਆਂ ਫ਼ਿਲਮਾਂ ਦਫ਼ਤਰੀ ਕੰਮ ਵਾਂਗ: ਮਨੋਜ ਬਾਜਪਾਈ

August 06, 2018 11:46 AM

ਮੁੰਬਈ,5 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਮਨੋਜ ਬਾਜਪਾਈ ਨੂੰ ਅਕਸਰ ਨਿਰਪੱਖ ਫ਼ਿਲਮਾਂ ਦਾ ਚਿਹਰਾ ਮੋਹਰਾ ਮੰਨਿਆ ਜਾਂਦਾ ਹੈ ਤੇ ਅਦਾਕਾਰ ਨੂੰ ਆਸ ਹੈ ਕਿ ਇਕ ਸਮਾਂ ਆਏਗਾ ਜਦੋਂ ਮੁਲਕ ਵਿੱਚ ਲੀਕ ਤੋਂ ਹਟਵੀਆਂ ਫ਼ਿਲਮਾਂ ਦਾ ਫ਼ੈਸ਼ਨ ਹੋਵੇਗਾ ਤੇ ਇਹ ਮੋਟੀ ਕਮਾਈ ਕਰਨਗੀਆਂ। ਅਦਾਕਾਰ ਨੇ ਕਿਹਾ ਕਿ ਕਮਰਸ਼ੀਅਲ ਫ਼ਿਲਮਾਂ ਕਰਨੀਆਂ ਨਿੱਤ ਦਫ਼ਤਰ ਜਾਣ ਵਾਂਗ ਹੈ। ਅਦਾਕਾਰ ਨੇ ਕਿਹਾ ਕਿ ਕਮਰਸ਼ੀਅਲ ਫ਼ਿਲਮਾਂ ’ਚ ਪਛਾਣ ਮਿਲਣ ਮਗਰੋਂ ਉਹ ਸੌਖਿਆਂ ਹੀ ਨਿਰਪੱਖ ਫ਼ਿਲਮਾਂ ਨੂੰ ਨਾਂਹ ਕਹਿ ਸਕਦਾ ਹੈ, ਪਰ ਚੰਗੇ ਵਿਸ਼ਾ ਵਸਤੂ ਵਾਲੀਆਂ ਫਿਲਮਾਂ ਕਰਨੀਆਂ ਹਮੇਸ਼ਾਂ ਉਸਦਾ ਟੀਚਾ ਰਿਹਾ ਹੈ।
ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਬਾਜਪਾਈ ਨੇ ਕਿਹਾ, ‘ਮੈਂ ਤਾਂ ਇਹੀ ਆਸ ਕਰਦਾ ਹਾਂ ਕਿ ਲੀਕ ਤੋਂ ਹਟਵੀਆਂ ਫਿਲਮਾਂ ਵੀ ਕਮਾਈ ਕਰਨ। ਮੈਂ ਚਾਹੁੰਦਾ ਹਾਂ ਕਿ ਨਿਰਪੱਖ ਫ਼ਿਲਮਾਂ ਮੁਲਕ ਦੇ ਫ਼ੈਸ਼ਨ ਦਾ ਹਿੱਸਾ ਬਣਨ। ਮੈਂ ਇਨ੍ਹਾਂ ਲੀਕ ਤੋਂ ਹਟਵੀਆਂ ਫ਼ਿਲਮਾਂ ਨੂੰ ਆਸਾਨੀ ਨਾਲ ਨਜ਼ਰਅੰਦਾਜ਼ ਕਰ ਸਕਦਾ ਹਾਂ, ਪਰ ਮੈਨੂੰ ਚੰਗਾ ਸਿਨਮਾ ਕਰਨ ਦਾ ਜਨੂੰਨ ਹੈ ਤੇ ਮੈਂ ਹਮੇਸ਼ਾਂ ਚੰਗੇ ਵਿਸ਼ਾ ਵਸਤੂ ਤੇ ਮਿਆਰ ਵਾਲੀਆਂ ਫ਼ਿਲਮਾਂ ਕਰਦਾ ਰਹਾਂਗਾ।’ ਉਂਜ ਅਦਾਕਾਰ ਨੇ ‘ਵੀਰ ਜ਼ਾਰਾ’, ‘ਬੇਵਫ਼ਾ’, ‘ਸ਼ੂਟਆਊਟ ਐਟ ਵਡਾਲਾ’, ‘ਤੇਵਰ’ ਜਿਹੀਆਂ ਕਈ ਰਵਾਇਤੀ ਬੌਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਬਾਜਪਈ ਨੇ ਕਿਹਾ ਕਿ ਕਈ ਵਾਰ ਸਬੰਧਾਂ ਨੂੰ ਬਣਾ ਕੇ ਰੱਖਣ ਲਈ ਵੀ ਕਮਰਸ਼ੀਅਲ ਫ਼ਿਲਮਾਂ ਕਰਨੀਆਂ ਪੈਂਦੀਆਂ ਹਨ। ਬਾਜਪਈ(49) ਨੇ ਕਿਹਾ, ‘ਮੈਂ ਕਈ ਸੁਪਰਹਿੱਟ ਫ਼ਿਲਮਾਂ ਦਾ ਹਿੱਸਾ ਬਣ ਸਕਦਾ ਸੀ…ਜੋ ਮੈਨੂੰ ਕਮਰਸ਼ੀਅਲ ਜ਼ੋਨ ’ਚ ਆਉਣ ਦਾ ਮੌਕਾ ਦਿੰਦੀਆਂ। ਨਿਰਪੱਖ ਫ਼ਿਲਮਾਂ ਕਰਨ ਦਾ ਫ਼ੈਸਲਾ ਬਹੁਤ ਚੇਤੰਨ ਹੋ ਕੇ ਲਿਆ ਹੈ।’ ਅਦਾਕਾਰ ਨੇ ਕਿਹਾ ਕਿ ਲੀਕ ਤੋਂ ਹਟਵੀਆਂ ਫ਼ਿਲਮਾਂ ਵੱਲ ਪਰਤਣਾ ਇਸ ਲਈ ਪਸੰਦ ਹੈ ਕਿਉਂਕਿ ਇਨ੍ਹਾਂ ਵਿੱਚ ਆਪਣੇ ਕਲਾਕਾਰੀ ਦੇ ਹੁਨਰ ਨੂੰ ਵਿਖਾਉਣ ਦਾ ਵੱਧ ਮੌਕਾ ਮਿਲਦਾ ਹੈ। ਅਦਾਕਾਰ ਜਲਦੀ ਹੀ ਫ਼ਿਲਮ ‘ਸਤਿਆਮੇਵ ਜਯਤੇ’ ਵਿੱਚ ਨਜ਼ਰ ਆਏਗਾ, ਜੋ ਭ੍ਰਿਸ਼ਟਾਚਾਰ ਤੇ ਛੇੜਛਾੜ ਜਿਹੇ ਵਿਸ਼ਿਆਂ ਨੂੰ ਛੋਹੇਗੀ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸਲਮਾਨ ਦੀ ਸਿਫਾਰਿਸ਼ 'ਤੇ ਕੰਮ ਮਿਲਣ ਦੀ ਖਬਰ 'ਤੇ ਭੜਕੀ ਮੌਨੀ ਰਾਏ, ਗੁੱਸਾ ਕੀਤਾ ਜ਼ਾਹਿਰ

ਮੁੰਬਈ,13 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੌਨੀ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਨਾਲ 15 ਅਗਸਤ ਨੂੰ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਲੰਬੇ ਸਮੇਂ ਤੋਂ ਮੌਨੀ ਬਾਰੇ ਇਹ ਅਫਵਾਹ ਆ ਰਹੀ ਹੈ ਕਿ ਉਸ ਨੂੰ ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਸਿਫਾਰਿਸ਼ ਕਾਰਨ ਕੰਮ ਮਿਲਿਆ ਹੈ।

ਬ੍ਰਾਈਡਲ ਲੁੱਕ 'ਚ ਜੈਕਲੀਨ ਨੇ ਦਿਖਾਇਆ ਖੂਬਸੂਰਤ ਅੰਦਾਜ਼, ਦੇਖ ਵਧਣਗੀਆਂ ਫੈਨਜ਼ ਦੀਆਂ ਧੜਕਨਾਂ

ਮੁੰਬਈ ,13 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਅਦਾਕਾਰਾ ਜੈਕਲੀਨ ਫਰਨਾਂਡਿਜ਼ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੂੰ ਫਿਟਨੈੱਸ ਅਤੇ ਹੌਟਨੈੱਸ ਲਈ ਵੀ ਜਾਣਿਆ ਜਾਂਦਾ ਹੈ। ਰੈੱਡ ਕਾਰਪੈੱਟ ਤੋਂ ਲੈ ਕੇ ਹਰ ਤਰ੍ਹਾਂ ਦੇ ਈਵੈਂਟ 'ਚ ਉਹ ਬੇਹੱਦ ਗਲੈਮਰਸ ਅਤੇ ਖੂਬਸੂਰਤ ਨਜ਼ਰ ਆਉਂਦੀ ਹੈ। ਹਾਲ ਹੀ 'ਚ ਜੈਕਲੀਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਉਸ ਨੇ ਹਲਕੇ ਗੁਲਾਬੀ ਤੇ ਨੀਲੇ ਰੰਗ ਦਾ ਲਹਿੰਗਾ ਪਾਇਆ ਹੈ। ਇਸ ਲੁੱਕ 'ਚ ਜੈਕਲੀਨ ਕਾਫੀ ਖੂਬਸੂਰਤ ਅਤੇ ਸਟਾਈਲਿਸ਼ ਨਜ਼ਰ ਆ ਰਹੀ ਹੈ। ਉਸ ਦਾ ਇਹ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਰਾਖੀ ਸਵੰਤ ਦਾ ਹੌਟ ਤੇ ਬੋਲਡ ਲੁੱਕ

ਮੁੰਬਈ ,13 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਦਾਕਾਰਾ ਅਤੇ ਡਾਂਸਰ ਰਾਖੀ ਸਾਵੰਤ ਅਕਸਰ ਹੀ ਆਪਣੀਆਂ ਹੌਟ ਅਦਾਵਾਂ ਤੇ ਬੋਲਡ ਬਿਆਨਾਂ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਹੈ। ਅਜਿਹੇ 'ਚ ਇਕ ਵਾਰ ਫਿਰ ਰਾਖੀ ਹੌਟਨੈੱਸ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਦਰਅਸਲ ਰਾਖੀ ਸਾਵੰਤ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਉਸ ਨੇ ਬਲੈਕ ਰੰਗ ਦੀ ਨੈੱਟ ਦੀ ਡਰੈੱਸ ਪਾਈ ਸੀ, ਜਿਸ 'ਚ ਉਹ ਬੇਹੱਦ ਗਲੈਮਰਸ ਲੱਗ ਰਹੀ ਹੈ। ਰਾਖੀ ਦੀਆਂ ਇਨ੍ਹਾਂ ਅਦਾਵਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਰਾਖੀ ਦੀਆਂ ਇਨ੍ਹਾਂ ਤਸਵੀਰਾਂ ਕਾਫੀ ਕੁਮੈਂਟਸ ਵੀ ਕਰ ਰਹੇ ਹਨ।

ਫਿਲਮ 'ਮਰ ਗਏ ਓਏ ਲੋਕੋ' ਦਾ ਟਰੇਲਰ ਹੋਇਆ ਰਿਲੀਜ਼

ਜਲੰਧਰ ,13 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਚਿਰਾਂ ਤੋਂ ਉਡੀਕਿਆ ਜਾ ਰਿਹਾ ਫਿਲਮ 'ਮਰ ਗਏ ਓਏ ਲੋਕੋ' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟਰੇਲਰ ਬਹੁਤ ਮਜ਼ੇਦਾਰ ਹੈ ਤੇ ਪੰਜਾਬੀ ਸਿਨੇਮਾ 'ਚ ਇਕ ਵੱਖਰੇ ਕੰਸੈਪਟ ਨੂੰ ਦਰਸਾਉਂਦਾ ਹੈ। ਫਿਲਮ ਦਾ ਟਰੇਲਰ ਕਨਫਿਊਜ਼ਨ ਤੋਂ ਸ਼ੁਰੂ ਹੁੰਦਾ ਹੈ, ਜਿਸ ਦੇ ਚਲਦਿਆਂ ਬੀਨੂੰ ਢਿੱਲੋਂ ਦੀ ਜਗ੍ਹਾ ਗਿੱਪੀ ਗਰੇਵਾਲ ਨੂੰ ਮਾਰ ਦਿੱਤਾ ਜਾਂਦਾ ਹੈ। ਫਿਰ ਸਵਰਗ 'ਚ ਜਾ ਕੇ ਇਹ ਕਨਫਿਊਜ਼ਨ ਕਿਵੇਂ ਦੂਰ ਹੁੰਦੀ ਹੈ,

ਸਿਧਾਰਥ ਨਿਭਾਵੇਗਾ ਸ਼ਹੀਦ ਵਿਕਰਮ ਬੱਤਰਾ ਦਾ ਕਿਰਦਾਰ

ਮੁੰਬਈ,11 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਸਿਧਾਰਥ ਮਲਹੋਤਰਾ ਦਾ ਕਹਿਣਾ ਹੈ ਕਿ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦਾ ਰੋਲ ਨਿਭਾਉਣਾ ਉਸ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਕੰਮ ਹੈ। ਜੀਵਨੀ ਬਾਰੇ ਗੱਲ ਕਰਦਿਆਂ ਸਿਧਾਰਥ ਨੇ ਕਿਹਾ, ‘‘ਅਸੀਂ ਜੀਵਨੀ ਦੇ ਆਧਾਰ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ, ‘‘ਇਸ ਫਿਲਮ ਤੋਂ ਪਹਿਲਾਂ ਅਸੀਂ ਇਕ ਪਿਆਰ ਕਹਾਣੀ ’ਤੇ ਆਧਾਰਤ ਫਿਲਮ ਬਣਾ ਰਹੇ ਹਾਂ ਜਿਸ ਵਿੱਚ ਮੈਂ ਪਰਿਨੀਤੀ ਚੋਪੜਾ ਨਾਲ ਕੰਮ ਕਰ ਰਿਹਾ ਹਾਂ।

ਸਰੀਰਕ ਦਿੱਖ ਤਾਂ ਮਹਿਜ਼ ਇਕ ਭੁਲੇਖਾ: ਸੋਨਾਕਸ਼ੀ ਸਿਨਹਾ

ਮੁੰਬਈ,11 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਸੋਨਾਕਸ਼ੀ ਸਿਨਹਾ ਜਿਸ ਦੀ ਸਰੀਰਕ ਦਿਖ ’ਤੇ ਸ਼ੋਸ਼ਲ ਮੀਡੀਆ ’ਤੇ ਟੀਕਾ ਟਿੱਪਣੀਆਂ ਹੁੰਦੀਆਂ ਰਹਿੰਦੀਆਂ ਹਨ, ਨੇ ਇਥੇ ਕਿਹਾ ਕਿ ਇਕ ਵਿਅਕਤੀ ਵਿੱਚ ਉਸ ਦੀ ਦਿੱਖ ਤੋਂ ਇਲਾਵਾ ਬਹੁਤ ਕੁਝ ਹੁੰਦਾ ਹੈ। ਸਰੀਰਕ ਦਿੱਖ ਤਾਂ ਮਹਿਜ਼ ਭੁਲੇਖਾ ਹੈ।

ਚੋਣਾਂ ਨੇੜੇ ਆਉਂਦੀਆਂ ਦੇਖ ਲੋਕ ਚੁੱਕਦੇ ਨੇ ਧਾਰਮਿਕ ਮੁੱਦੇ: ਅਨੁਭਵ ਸਿਨਹਾ

ਮੁੰਬਈ,11 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਨਿਰਮਾਤਾ ਅਨੁਭਵ ਸਿਨਹਾ ਜੋ ਆਪਣੀ ਹਾਲੀਆ ਫਿਲਮ ‘ਮੁਲਕ’ ਦੀ ਸਫਲਤਾ ਦਾ ਜਸ਼ਨ ਮਨਾ ਰਹੇ ਹਨ, ਦਾ ਕਹਿਣਾ ਹੈ ਕਿ ਇਕ ਵਰਗ ਦੇ ਲੋਕ ਦੇਸ਼ ਵਿੱਚ ਚੋਣਾਂ ਨੇੜੇ ਆਉਂਦੀਆਂ ਦੇਖ ਧਾਰਮਿਕ ਮੁੱਦੇ ਚੁੱਕਦੇ ਹਨ।

ਫ਼ਿਲਮ ਜਗਤ ਦੀ ‘ਸਿੰਗਲ ਵਿੰਡੋ’

ਮੁੰਬਈ,11 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਹਾਲ ਹੀ ਵਿੱਚ ਮਹਾਰਾਸ਼ਟਰ ਸਰਕਾਰ ਨੇ ‘ਸਿੰਗਲ ਵਿੰਡੋ ਸਰਵਿਸ’ ਬਣਾ ਕੇ ਟੀਵੀ ਅਤੇ ਫ਼ਿਲਮਾਂ ਦੇ ਪ੍ਰਸ਼ਾਸਨਿਕ ਕੰਮ ਨੂੰ ਸਰਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਹੁਣ ਫ਼ਿਲਮ, ਟੀਵੀ ਲੜੀਵਾਰ ਅਤੇ ਵਿਗਿਆਪਨ ਫ਼ਿਲਮਾਂ ਦੀ ਸ਼ੂਟਿੰਗ ਲਈ ਔਨਲਾਈਨ ਮਨਜ਼ੂਰੀ ਮਿਲ ਸਕਦੀ ਹੈ। ਸਰਕਾਰ ਤੋਂ ਕਾਫ਼ੀ ਲੰਬੇ ਸਮੇਂ ਤੋਂ ਇਸਦੀ ਮੰਗ ਕੀਤੀ ਜਾ ਰਹੀ ਸੀ। ਜ਼ਿਆਦਾਤਰ ਫ਼ਿਲਮਾਂ ਵਾਲਿਆਂ ਦੀ ਸ਼ਿਕਾਇਤ ਸੀ ਕਿ ਇੰਨੀ ਵੱਡੀ ਫ਼ਿਲਮ ਇੰਡਸਟਰੀ ਹੈ, ਪਰ ਇੱਥੇ ਆਊਟਡੋਰ ਲੋਕੇਸ਼ਨ ਵਿੱਚ ਸ਼ੂਟਿੰਗ ਕਰਨੀ ਬਹੁਤ ਮੁਸ਼ਕਿਲ ਕਾਰਜ ਹੈ। ਜ਼ਾਹਿਰ ਹੈ ਸਰਕਾਰ ਦੇ ਇਸ ਫ਼ੈਸਲੇ ਨਾਲ ਫ਼ਿਲਮ ਨਿਰਮਾਤਾ ਬਹੁਤ ਖ਼ੁਸ਼ ਹਨ ਕਿਉਂਕਿ ਹੁਣ ਉਹ ਘਰ ’ਤੇ ਬੈਠਕੇ ਸਾਰੀ ਸ਼ੂਟਿੰਗ ਦੀ ਔਨਲਾਈਨ ਮਨਜ਼ੂਰੀ ਹਾਸਲ ਕਰ ਲੈਣਗੇ।

ਯੋ ਯੋ ਹਨੀ ਸਿੰਘ ਦੇ ਨਵੇਂ ਗੀਤ 'ਚ ਨਜ਼ਰ ਆਉਣਗੇ ਸ਼ਾਹਿਦ-ਕਿਆਰਾ

ਮੁੰਬਈ  ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਯੋ ਯੋ ਹਨੀ ਸਿੰਘ ਨੇ ਦੋ ਸੁਪਰਹਿੱਟ ਟਰੈਕ ਰਾਹੀਂ ਸਾਲ 2018 ਦੀ ਦਮਦਾਰ ਸ਼ੁਰੂਆਤ ਕੀਤੀ ਸੀ। ਹਾਲ ਹੀ 'ਚ ਇਕ ਵਾਰ ਫਿਰ ਹਨੀ ਸਿੰਘ ਆਪਣੇ ਸਿੰਗਲ ਟਰੈਕ ਨਾਲ ਪਾਰਟੀਆਂ 'ਚ ਹੰਗਾਮਾ ਮਚਾਉਣ ਲਈ ਕਰਨ ਲਈ ਤਿਆਰ ਹਨ, ਜਿਸ 'ਚ ਕਿਆਰਾ ਅਡਵਾਨੀ ਅਤੇ ਸ਼ਾਹਿਦ ਕਪੂਰ ਯੋ ਯੋ ਦੀਆਂ ਧੁੰਨਾਂ 'ਤੇ ਥਿਰਕਦੇ ਨਜ਼ਰ ਆਉਣਗੇ। ਇਹ 1994 'ਚ ਆਈ ਪ੍ਰਭੂਦੇਵਾ ਅਭਿਨੈ ਫਿਲਮ 'ਉਰਵਸ਼ੀ' ਦਾ ਇਕ ਰੀਕ੍ਰੇਟ ਵਰਜ਼ਨ ਹੈ। ਇਸ ਗੀਤ ਨੂੰ ਟੀ-ਸੀਰੀਜ਼ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ। ਯੋ ਯੋ ਹਨੀ ਸਿੰਘ ਦਾ ਆਖਰੀ ਗੀਤ ਚਾਰਟਬਸਟਰ ਹਿੱਟ ਸਾਬਤ ਹੋਇਆ ਅਤੇ ਰਿਲੀਜ਼ ਤੋਂ ਬਾਅਦ ਇਸ ਗੀਤ ਨੇ ਪ੍ਰਸ਼ੰਸਕਾਂ 'ਚ ਧੁੰਮਾਂ ਪਾਈਆਂ ਸਨ।

ਕਮਬੈਕ ਕਰਦੇ ਹੀ ਬੇਬੋ ਦੇ ਨਖਰੇ ਪਹੁੰਚੇ 7ਵੇਂ ਅਸਮਾਨ 'ਤੇ, ਵਧਦੀ ਮੰਗ ਨੂੰ ਦੇਖ ਵਧਾਈ ਫੀਸ

ਮੁੰਬਈ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਬੇਬੋ ਦੇ ਨਖਰੇ ਅੱਜਕਲ ਕਾਫੀ ਵਧ ਰਹੇ ਹਨ। ਕਰੀਨਾ ਕਪੂਰ ਖਾਨ ਨੇ ਤੈਮੂਰ ਦੇ ਜਨਮ ਤੋਂ ਬਾਅਦ ਬਾਕਸ ਆਫਿਸ 'ਤੇ ਫਿਲਮ 'ਵੀਰੇ ਦੀ ਵੈਡਿੰਗ' ਜ਼ਬਰਦਸਤ ਕਮਬੈਕ ਕੀਤਾ। ਹੁਣ ਕਰੀਨਾ ਕੋਲ ਫਿਲਮਾਂ ਦੀ ਕੋਈ ਕਮੀਂ ਨਹੀਂ ਹੈ। ਇਕ ਤੋਂ ਬਾਅਦ ਇਕ ਕਰੀਨਾ ਕੋਲ ਬਿੱਗ ਬਜਟ ਫਿਲਮਾਂ ਹਨ। ਪਹਿਲਾਂ ਕਰੀਨਾ ਦੀ ਅਕਸ਼ੇ ਕੁਮਾਰ ਨਾਲ ਫਿਲਮ 'ਗੁੱਡ ਨਿਊਜ਼' ਦੀ ਅਨਾਊਸਮੈਂਟ ਹੋਈ ਤੇ ਅੱਜ ਹੀ ਕਰਨ ਜੌਹਰ ਨੇ ਫਿਲਮ 'ਤੱਖਤ' ਦਾ ਵੀ ਐਲਾਨ ਕਰ ਦਿੱਤਾ ਹੈ।

ਫਿਲਮ ਦੀ ਪ੍ਰਮੋਸ਼ਨ ਦੌਰਾਨ ਕੂਲ ਅੰਦਾਜ਼ 'ਚ ਦਿਖੀ ਸ਼ਰਧਾ ਕਪੂਰ

ਮੁੰਬਈ ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਨ੍ਹੀਂ ਦਿਨੀਂ ਬਾਲੀਵੁੱਡ 'ਚ ਫਿਲਮ ਪ੍ਰਮੋਸ਼ਨ ਦਾ ਦੌਰ ਚੱਲ ਰਿਹਾ ਹੈ। ਜ਼ਿਆਦਾਤਰ ਸਟਾਰ ਆਪਣੀ ਫਿਲਮ ਦੀ ਪ੍ਰਮੋਸ਼ਨ ਲਈ ਵੱਖ-ਵੱਖ ਥਾਵਾਂ 'ਤੇ ਸਪਾਟ ਕੀਤੇ ਜਾ ਰਹੇ ਹਨ। ਉਨ੍ਹਾਂ 'ਚੋਂ ਇਕ ਹੈ ਸ਼ਰਧਾ ਕਪੂਰ ਅਤੇ ਰਾਜਕੁਮਾਰ ਰਾਵ। ਹਾਲ ਹੀ 'ਚ ਇਹ ਦੋਵੇਂ ਆਪਣੀ ਆਉਣ ਵਾਲੀ ਫਿਲਮ 'Stree' ਦੀ ਪ੍ਰਮੋਸ਼ਨ ਲਈ ਇਕ ਇਵੈਂਟ 'ਚ ਸਪਾਟ ਹੋਏ।

ਧੜਕ' ਦੀ ਸਕਸੈੱਸ ਪਾਰਟੀ 'ਚ ਜਾਨਹਵੀ-ਖੁਸ਼ੀ ਨੇ ਖੂਬਸੂਰਤ ਲੁੱਕ 'ਚ ਧੜਕਾਇਆ ਲੋਕਾਂ ਦਾ ਦਿਲ

ਮੁੰਬਈ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਮੁੰਬਈ 'ਚ ਬੀਤੀ ਰਾਤ ਜਾਨਹਵੀ ਕਪੂਰ ਅਤੇ ਈਸ਼ਾਨ ਖੱਟਰ ਦੀ ਫਿਲਮ 'ਧੜਕ' ਦੀ ਸਕਸੈੱਸ ਪਾਰਟੀ ਰੱਖੀ ਗਈ। ਇਸ 'ਚ ਫਿਲਮ ਦੀ ਕਾਸਟ ਅਤੇ ਕਰੂ ਮੈਂਬਰ ਸ਼ਾਮਲ ਹੋਏ। ਪਾਰਟੀ 'ਚ ਜਾਨਹਵੀ ਕਪੂਰ ਨਾਲ ਖੁਸ਼ੀ ਕਪੂਰ ਵੀ ਦਿਖਾਈ ਦਿੱਤੀ। ਦੋਵੇਂ ਭੈਣਾਂ ਇਸ ਮੌਕੇ ਬੇਹੱਦ ਬਲੈਕ ਡਰੈੱਸ 'ਤ ਬੇਹੱਦ ਖੂਬਸੂਰਤ ਲੱਗ ਰਹੀਆਂ ਸਨ। ਦੱਸ ਦੇਈਏ ਕਿ 'ਧੜਕ' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਬਿਜ਼ਨੈੱਸ ਕੀਤਾ ਹੈ।

ਨਵਾਜ਼ ਤੇ ਮੰਟੋ ’ਚ ਕਈ ਸਮਾਨਤਾਵਾਂ: ਨੰਦਿਤਾ

ਮੁੰਬਈ,5 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ਅਦਾਕਾਰਾ ਤੇ ਨਿਰਮਾਤਾ ਨੰਦਿਤਾ ਦਾਸ ਨੇ ਦੱਸਿਆ ਕਿ ਫਿਲਮ ‘ਮੰਟੋ’ ਵਿੱਚ ਮੁੱਖ ਭੂਮਿਕਾ ਲਈ ਅਦਾਕਾਰ ਨਵਾਜ਼ੂਦੀਨ ਸਿੱਦਿਕੀ ਨੂੰ ਇਸ ਲਈ ਚੁਣਿਆ ਕਿਉਂਕਿ ਉਸ ਵਿੱਚ ਅਜਿਹੀਆਂ ਕਈ ਖ਼ੂਬੀਆਂ ਹਨ, ਜੋ ਉਰਦੂ ਦੇ ਮਹਾਨ ਲੇਖਕ ਤੇ ਕਹਾਣੀਕਾਰ ਸਆਦਤ ਹਸਨ ਮੰਟੋ ਨਾਲ ਮੇਲ ਖਾਂਦੀਆਂ ਹਨ। ਨੰਦਿਤਾ ਨੇ ਕਿਹਾ ਕਿ ‘ਮੰਟੋ’ ਦੀ ਕਹਾਣੀ ਲਿਖਦਿਆਂ ਉਸ ਦੇ ਜ਼ਿਹਨ ’ਚ ਹਮੇਸ਼ਾਂ ਨਵਾਜ਼ ਹੀ ਰਿਹਾ। ਫ਼ਿਲਮਸਾਜ਼ ਅੱਜਕੱਲ੍ਹ ‘ਮੰਟੋ’ ਨਾਲ ਜੁੜੇ ਕੰਮਾਂ ’ਚ ਰੁੱਝੀ ਹੋਈ ਹੈ।

ਮੇਰੇ ਜੀਵਨ ’ਤੇ ਅਕਾਉਣ ਵਾਲੀ ਫਿਲਮ ਬਣੇਗੀ: ਅਨਿਲ ਕਪੂਰ

ਬਰਲਿਨ,5 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਫਿਲਮ ਅਦਾਕਾਰ ਅਨਿਲ ਕਪੂਰ ਨੇ ਅੱਜ ਕਿਹਾ ਕਿ ਦਰਸ਼ਕ ਉਸ ਦੇ ਜੀਵਨ ’ਤੇ ਫਿਲਮ ਦੇਖਣਾ ਪਸੰਦ ਨਹੀਂ ਕਰਨਗੇ ਕਿਉਂਕਿ ਉਸ ਦੀ ਜ਼ਿੰਦਗੀ ਹਮੇਸ਼ਾ ਹੀ ਵਿਵਾਦਾਂ ਤੋਂ ਦੂਰ ਰਹੀ ਹੈ।

ਸੋਨਾਲੀ ਨੂੰ ਆਪਣੀ ਨਵੀਂ ਦਿੱਖ ’ਤੇ ਮਾਣ

ਮੁੰਬਈ,5 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜ ਰਹੀ ਅਦਾਕਾਰ ਸੋਨਾਲੀ ਬੇਂਦਰੇ ਨੇ ਆਪਣੀ ਨਵੀਂ ਦਿੱਖ ’ਚ ਵੀ ਸਕਾਰਾਤਮਕਤਾ ਲੱਭ ਲਈ ਹੈ। ਕੈਂਸਰ ਕਰਕੇ ਅਦਾਕਾਰਾ ਦੇ ਸਿਰ ਦੇ ਸਾਰੇ ਵਾਲ ਝੜ ਗਏ ਹਨ ਤੇ ਉਹ ਆਪਣੀ ਇਸ ਨਵੀਂ ਲੁੱਕ ਨੂੰ ਖੂਬਸੂਰਤ ਦੱਸ ਰਹੀ ਹੈ।

ਸ਼ੁਰੂ ਹੋਈਆਂ 'ਬਿੱਗ ਬੌਸ 12' ਦੀਆਂ ਤਿਆਰੀਆਂ, ਅੱਜ ਹੋ ਸਕਦਾ ਪ੍ਰੋਮੋ ਸ਼ੂਟ

ਮੁੰਬਈ ,3 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਸਲਮਾਨ ਖਾਨ ਆਪਣਾ ਟੀ. ਵੀ. ਸ਼ੋਅ 'ਦਸ ਕਾ ਦਮ' ਤੋਂ ਇਲਾਵਾ ਸੁਪਰਹਿੱਟ ਸ਼ੋਅ 'ਬਿੱਗ ਬੌਸ 12' ਨੂੰ ਛੋਟੇ ਪਰਦੇ 'ਤੇ ਵਾਪਸ ਲਿਆਉਣ ਦੇ ਮੂਡ 'ਚ ਆ ਗਏ ਹਨ। ਸੂਤਰਾਂ ਮੁਤਾਬਕ ਇਹ ਸ਼ੋਅ ਸਤੰਬਰ 'ਚ ਸ਼ੁਰੂ ਕੀਤਾ ਜਾ ਸਕਦਾ ਹੈ। ਸਲਮਾਨ ਖਾਨ ਲਗਾਤਾਰ 9ਵੀਂ ਵਾਰ ਇਹ ਸ਼ੋਅ ਹੋਸਟ ਕਰਨ ਰਹੇ ਹਨ। ਇਸ ਸ਼ੋਅ ਨਾਲ ਜੁੜੀ ਤਾਜ਼ਾ ਜਾਣਕਾਰੀ ਮੁਤਾਬਕ ਸਲਮਾਨ ਖਾਨ ਸ਼ੋਅ ਦੀ ਤਿਆਰੀਆਂ 'ਚ ਰੁੱਝ ਗਏ ਹਨ ਅਤੇ ਅੱਜ

ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਹੌਟ ਫੋਟੋਸ਼ੂਟ ਨਾਲ ਛਾਈ ਚਰਚਾ 'ਚ

ਮੁੰਬਈ,3 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਆਨਸਕ੍ਰੀਨ ਪਤਨੀ ਅਤੇ ਬਾਲੀਵੁੱਡ ਅਦਾਕਾਰਾ ਮੰਜਰੀ ਫੜਨੀਸ ਦੀਆਂ ਲੇਟੈਸਟ ਤਸਵੀਰਾਂ ਸਾਹਮਣੇ ਆਈਆਂ ਹਨ। ਇਹ ਤਸਵੀਰਾਂ ਮੰਜਰੀ ਦੇ ਨਵੇਂ ਫੋਟੋਸ਼ੂਟ ਦੀਆਂ ਹਨ।

ਸਲਮਾਨ ਖਾਨ ਨੇ ਜੋਧਪੁਰ ਕੋਰਟ ਤੋਂ ਮੰਗੀ ਵਿਦੇਸ਼ ਜਾਣ ਦੀ ਇਜਾਜ਼ਤ

ਜੋਧਪੁਰ,3 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਸਲਮਾਨ ਖਾਨ ਨੇ ਜੋਧਪੁਰ ਕੋਰਟ ਵਿਚ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਹੈ। ਜ਼ਿਲਾ ਤੇ ਸੈਸ਼ਨ ਕੋਰਟ, ਜੋਧਪੁਰ 'ਚ ਇਹ ਪਟੀਸ਼ਨ ਕੰਕਾਣੀ ਪਿੰਡ ਵਿਚ 'ਕਾਲਾ ਹਿਰਨ ਸ਼ਿਕਾਰ' ਮਾਮਲੇ 'ਚ ਸੁਣਵਾਈ ਦੌਰਾਨ ਪੇਸ਼ ਕੀਤੀ ਗਈ। ਫਿਲਮ ਅਭਿਨੇਤਾ ਸਲਮਾਨ ਖਾਨ ਵਲੋਂ ਅੱਜ ਜ਼ਿਲਾ ਤੇ ਸੈਸ਼ਨ ਕੋਰਟ ਜੋਧਪੁਰ ਵਿਚ ਵਿਦੇਸ਼ ਜਾਣ ਦੀ ਇਜਾਜ਼ਤ ਵਾਲੀ ਪਟੀਸ਼ਨ ਪੇਸ਼ ਕੀਤੀ ਗਈ ਹੈ, ਜਿਸ ਦਾ ਫੈਸਲਾ ਅੱਜ ਭਾਵ 4 ਅਗਸਤ ਨੂੰ ਸੁਣਾਇਆ ਜਾ ਸਕਦਾ ਹੈ। ਦੋ ਦਿਨਾਂ ਤੋਂ ਕਾਂਕਾਣੀ ਪਿੰਡ 'ਚ ਕਾਲੇ ਹਿਰਨ ਦੇ ਸ਼ਿਕਾਰ ਦੇ ਦੋਸ਼ 'ਚ ਪੰਜ ਸਾਲ ਦੀ ਸਜ਼ਾ ਵਿਰੁੱਧ ਸਲਮਾਨ ਦੀ ਪਟੀਸ਼ਨ 'ਤੇ ਬਹਿਸ ਹੋ ਰਹੀ ਹੈ। ਉੱਥੇ ਆਰਮਸ ਐਕਟ ਕੇਸ 'ਚ ਸਲਮਾਨ ਨੂੰ ਬਰੀ ਕੀਤੇ ਜਾਣ 'ਤੇ ਰਾਜ ਸਰਕਾਰ ਦੀ ਅਪੀਲ 'ਤੇ ਵੀ ਸੁਣਵਾਈ ਹੋ ਰਹੀ ਹੈ। ਇਨ੍ਹਾਂ ਦੋਹਾਂ ਮਾਮਲਿਆਂ 'ਚ ਪਹਿਲਾਂ ਹੋਈ ਸੁਣਵਾਈ ਦੌਰਾਨ ਸਲਮਾਨ ਕੋਰਟ ਨਹੀਂ ਪਹੁੰਚੇ ਸਨ। ਅਜਿਹੇ 'ਚ ਉਨ੍ਹਾਂ ਵਲੋਂ ਗੈਰ-ਹਾਜ਼ਰੀ ਮੁਆਫੀ ਦੀ ਅਪੀਲ ਵੀ ਪੇਸ਼ ਕੀਤੀ ਗਈ ਹੈ।

ਇੰਟਰਨੈੱਟ 'ਤੇ ਵਾਇਰਲ ਹੋਇਆ ਈਸ਼ਾ ਗੁਪਤਾ ਦਾ ਨਵਾਂ ਲੁੱਕ

ਮੁੰਬਈ,3 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਖੂਬਸੂਰਤ ਨਜ਼ਰ ਆ ਰਹੀ ਹੈ। ਉਸ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਈਸ਼ਾ ਗੁਪਤਾ ਕਈ ਵਾਰ ਅਜਿਹੇ ਫੋਟੋਸ਼ੂਟ ਕਰਵਾ ਚੁੱਕੀ ਹੈ।

'ਯੇ ਰਿਸ਼ਤਾ...' ਦੇ 2700 ਐਪੀਸੋਡ ਪੂਰੇ, ਸਿਤਾਰਿਆਂ ਨੇ ਮਨਾਇਆ ਜਸ਼ਨ

ਮੁੰਬਈ ,1 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਟੀ.ਵੀ. ਸੀਰੀਅਲ ਦੇ ਸੁਪਰਹਿੱਟ ਸ਼ੋਅ 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਨੇ ਹਾਲ ਹੀ 'ਚ 2700 ਐਪੀਸੋਡ ਪੂਰੇ ਕੀਤੇ ਹਨ। ਇਸ ਜਸ਼ਨ ਨੂੰ ਮਨਾਉਣ ਲਈ ਸ਼ੋਅ ਦੀ ਪੂਰੀ ਕਾਸਟ ਇਕੱਠੀ ਹੋਈ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044383
Copyright © 2018, Panjabi Times. All rights reserved. Website Designed by Mozart Infotech