ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਸੰਘਰਸ ਦਾ ਚਿੰਨ੍ਹ ਬਣੀ ਸਹੀਦ ਕਿਰਨਜੀਤ ਕੋਰ

August 06, 2018 02:51 PM

29 ਜੁਲਾਈ 1997 ਨੂੰ ਮਹਿਲ ਕਲਾਂ ਦੀ ਧਰਤੀ ਉਪਰ ਵਾਪਰੀ ਵਹਿਸੀਆਨਾ ਕਿਰਨਜੀਤ ਕਾਂਡ ਨੇ ਪੁਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਕਿਉਂਕਿ ਮਹਿਲ ਕਲਾਂ ਦੇ ਕਈ ਪੁਸਤਾਂ ਤੋਂ ਗੁੰਡਾ-ਪੁਲਿਸ-ਸਿਆਸੀ ਗਠਜੋੜ ਦੇ ਆਸਰੇ ਪਲਦੇ ਆ ਰਹੇ ਬਦਨਾਮ ਗੁੰਡੇ ਟੋਲੇ ਵੱਲੋ ਮਹਿਲ ਕਲਾਂ ਦੀ ਮਾਸੂਮ ਬੱਚੀ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਧੀ ਕਿਰਨਜੀਤ ਨੂੰ ਕਾਲਜ ਤੋ ਵਾਪਿਸ ਘਰ ਪਰਤਦਿਆਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋ ਬਾਦ, ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ ਵਿਚ ਦੱਬ ਦਿੱਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ ਵਿਚ ਵਿੱਢੇ ਗਏ ਸਿਰੜੀ ਸੰਘਰਸ਼ ਦੀ ਬਦਲੌਤ ਮੁੱਢਲੀਆਂ ਪ੍ਰਾਪਤੀਆਂ ਕਰਨ ਤੋ ਬਾਦ 20 ਅਗਸਤ 1997 ਨੂੰ ਕਿਰਨਜੀਤ ਦੇ ਸ਼ਰਧਾਂਜ਼ਲੀ ਸਮਾਗਮ ਸਮੇਂ ਦਾਣਾ ਮੰਡੀ, ਮਹਿਲ ਕਲਾਂ ਵਿਖੇ ਲੱਖਾਂ ਲੋਕਾਂ ਦੇ ਇਕੱਠ ਨੇ ਆਪਣੀ ਮਾਸੂਮ ਬੱਚੀ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਸੀ, ਕਿਉਂਕਿ ਜਿਸ ਸਮੇਂ ਕਿਰਨਜੀਤ ਦੀ ਲਾਸ਼ ਨੂੰ ਬਰਾਮਦ ਕਰਵਾਇਆ ਗਿਆ ਸੀ ਤਾਂ ਉਸ ਦੇ ਹੱਥਾਂ ਵਿਚ ਬਲਾਤਕਾਰੀ ਕਾਤਲਾਂ ਦੇ ਪੁੱਟੇ ਹੋਏ ਵਾਲ ਸਨ। ਜੋ ਇਸ ਗੱਲ ਦਾ ਸਬੂਤ ਸੀ ਕਿ ਕਿਰਨਜੀਤ ਨੇ ਕਾਤਲਾਂ ਦੀ ਈਨ ਨਹੀਂ ਮੰਨੀ ਸਗੋਂ ਉਹ ਉਨ੍ਹਾਂ ਦੇ ਜੁੰਡਿਆ ਨੂੰ ਝਪਟੀ ਤੇ ਆਖਰੀ ਦਮ ਤੱਕ ਗੁੰਡਿਆ ਦਾ ਟਾਕਰਾ ਕੀਤਾ। ਆਪਣੇ ਸੰਘਰਸ਼ ਨੂੰ ਜਾਰੀ ਰੱਖਣ ਦੀ ਬਦੌਲਤ ਹੀ ਬਲਾਤਕਾਰੀ ਕਾਤਲਾਂ ਨੂੰ ਲਗਾਤਾਰ ਜੇਲ ਦੀਆਂ ਸੀਖਾਂ ਪਿੱਛੇ ਬੰਦ ਰਹਿਣਾ ਪਿਆ ਅਤੇ ਚਾਰ ਬਲਾਤਕਾਰੀ ਕਾਤਲ ਇੱਥੋ ਦੇ ਮੋਮ ਵਾਂਗ ਢਲਦੇ ਕਾਨੂੰ ਦੀਆਂ ਚੋਰ ਮੋਰੀਆ ਵਰਤ ਕੇ ਬਚ ਨਿਕਲੇ ਪਰ ਇਹ ਲੋਕਾਂ ਦੀਆਂ ਨਜਰਾਂ 'ਚ ਆਪਣੇ ਕੀਤੇ ਕੁਕਰਮਾਂ ਸਦਕਾ ਹਮੇਸ਼ਾ ਦੋਸ਼ੀ ਰਹਿਣਗੇ ਇੰਨ੍ਹਾਂ ਹੀ ਨਹੀਂ ਸਗੋਂ ਇੰਨ੍ਹਾਂ ਦੀ  ਸਿਆਸੀ ਸ੍ਰਪਰਸਤੀ ਕਰਨ ਵਾਲੇ ਵੀ ਦੋਸ਼ੀਆ ਦੀ ਕਤਾਰ ਵਿਚ ਹੀ ਗਿਣੇ ਜਾਂਦੇ ਰਹਿਣਗੇ। ਜਕੀਨ ਜਿਹਾ ਨਹੀ ਬੱਝਦਾ ਇੰਝ ਲਗਦਾ ਜਿਵੇ ਇਹ ਅਣਹੋਣੀ ਅੱਜ ਕੱਲ ਹੀ ਵਾਪਰੀ ਹੋਵੇ੩੩.......ਇਸ ਵਾਰਦਾਤ ਦੀ ਪੀੜ ਹੀ ਐਡੀ ਹੈ ਕਿ ਨਿੱਤ ਆਏ ਦਿਨ ਟਸਕਦੀ ਹੈ ਖਾਸ ਕਰ ਧੀਆਂ ਧਿਆਣੀਆਂ ਨਾਲ ਸਿਆਸੀ ਸਰਪ੍ਰਸਤੀ ਹੇਠ ਵਾਪਰੇ ਇਸ ਘਿਣਾਉਣੇ ਕਾਂਡ ਦੀ ਪੀੜ ਭਲਾ ਕਦੇ ਭੁੱਲ ਸਕਦੀ ਹੈ?.... ਜਾਗਦੀ ਜਮੀਰ ਵਾਲੇ ਬੰਦਿਆਂ ਲਈ ਇਹੋ ਜਿਹੀਆਂ ਪੀੜ੍ਹਾਂ ਹੀ ਸੂਲਾਂ ਦੀ ਸੇਜ ਹੁੰਦੀਆਂ ਹਨ ਜੋ ਉਨ੍ਹਾਂ ਨੂੰ ਜਬਰ ਸਿੰਘ ਭਿੜਨ ਲਈ ਹਰ ਘੜੀ ਪ੍ਰੇਰਦੀਆਂ ਹਨ ਤੇ ਫੇਰ ਮਹਿਲ ਕਲਾਂ ਇਲਾਕੇ ਦੇ ਸੰਘਰਸ਼ੀ ਲੋਕਾਂ ਦੇ ਮਨ੍ਹਾਂ ਅੰਦਰ ਪੁੜੀ ਹੋਈ, ਉਹ ਪੀੜ ਹੈ ਜਿੰਨ੍ਹਾ ਨੇ ਕਿਰਨਜੀਤ ਕਾਂਡ ਦੇ ਦੋਸ਼ੀਆਂ ਭਾਵੇਂ ਉਹ ਪੁਲਿਸ ਵਾਲੇ ਹੋਣ ਤੇ ਭਾਵੇ ਜਮਾਂਦਰੂ-ਗੁੰਡਾ-ਪ੍ਰਵਿਰਤੀ ਵਾਲੇ ਲਾਣੇ ਦੇ ਗੁੰਡਿਆਂ। ਪ੍ਰਮੁੱਖ ਦੋਸ਼ੀਆ ਨੂੰ ਸਜਾ ਦਿਵਾਉਣ ਲਈ ਆਪਣੇ ਸਿਰੜੀ ਸੰਘਰਸ਼ ਦੀ ਲਾਟ ਨੂੰ ਬਲਦੀ ਰੱਖਿਆ ਹੈ। ਸਲਾਮ ਹੈ ਇੰਨ੍ਹਾਂ ਲੋਕਾਂ ਦੇ ਸਿਰੜੀ ਪੁੱਟੀਆ ਬੂੱਥੀਆ ਲਹੂ ਲੁਹਾਣ ਕੀਤੀਆਂ ਤੇ ਇੰਨ੍ਹਾਂ ਦੀਆਂ ਦਾੜੀਆਂ ਪੁੱਟੀਆਂ ਤੇ ਇੰਨ੍ਹਾਂ ਕਸਾਈਆਂ ਦੀਆਂ ਪਸ਼ੂ ਬਿਰਤੀ ਵਾਲੀਆਂ ਕਰਤੂਤਾਂ ਆਖਰੇ ਸਮੇ ਤੱਕ ਸਹਾਰੀਆਂ ਤੇ ਸ਼ਹੀਦੀ ਜਾਮ ਪੀਤਾ। ਮਾਂ ਪਰਮਜੀਤ ਕੌਰ ਦੀ ਕੁੱਖੋ ਮਿਤੀ 9 ਫ਼ਰਵਰੀ 1981 ਨੂੰ ਜਨਮ ਲੈ ਕੇ ਪਿਤਾ ਦਰਸ਼ਨ ਦੇ ਲਾਡਾਂ ਚਾਵਾਂ ਦੇ ਮਹੌਲ ਵਿਚ ਪਲੀ ਬੀਬੀ ਕਿਰਨਜੀਤ ਕੌਰ ਭਾਣਾ ਵਾਪਰਨ ਸਮੇਂ ਮਾਤਾ ਸਾਹਿਬ ਕੌਰ ਗਰਲਜ ਕਾਲੇਜ ਮਹਿਲ ਕਲਾਂ ਵਿਚ 12ਵੀ ਦੀ ਵਿੱਦਿਆਰਥਣ ਸੀ 29 ਜੁਲਾਈ 97 ਨੂੰ ਦੁਪਿਹਰ ਦੇ ਲਗਭਗ 1.30 ਕੁ ਵਜੇ ਮਹਿਲ ਕਲਾਂ ਦੇ ਹੀ ਅਪਰਾਧੀ ਪ੍ਰਵਿਰਤੀ ਵਾਲੇ ਟੋਲੇ ਨੇ ਸੋਚੀ ਸਮਝੀ ਸਾਜਿਸ਼ ਦੇ ਤਹਿਤ ਉਸ ਨੂੰ ਉਸ ਸਮੇਂ ਅਗਵਾ ਕਰ ਲਿਆ ਜਦ ਉਹ ਕਾਲਜ ਪੜਨ ਉਪਰੰਤ ਸਾਇਕਲ ਤੇ ਖੇਤਾਂ ਵੱਲ ਸਥਿਤ ਆਪਣੇ ਘਰ ਵੱਲ ਜਾ ਰਹੀ ਸੀ। ਉਸ ਦਾ ਘਰ ਜੋ ਮਹਿਲ ਕਲਾਂ ਦੀ ਪ੍ਰਮੁੱਖ ਸੜਕ ਦੇ ਲਗਭਗ 2 ਕਿਲੋਮੀਟਰ ਦੀ ਦੂਰੀ ਤੇ ਖੇਤਾਂ ਵਿਚ ਸਥਿਤ ਹੈ ਨੂੰ ਜਾਂਦਾ ਰਾਸਤਾ ਬਿਲਕੁਲ ਸੁੰਨ੍ਹਾਂ ਤੇ ਡਰੋਣ ਸਥਿਤੀ ਵਾਲਾ ਹੀ ਹੈ। ਦੋਸ਼ੀਆਂ ਦੇ ਸਰਗਨਾ ਜਿੰਨ੍ਹਾਂ ਦੀ ਜਮੀਨ ਇਸੇ ਰਾਸਤੇ ਦੇ ਆਲੇ ਦੁਆਲੇ ਹੈ, ਆਉਂਦੀ ਜਾਂਦੀ ਕਿਰਨਜੀਤ ਨੂੰ ਅਕਸਰ ਹੀ ਅਸ਼ੀਲਤਾ ਭਰੇ ਬੋਲਾਂ ਵਿਚ ਮਸਕਰੀਆਂ ਕਰਿਆ ਕਰਦੇ ਸੀ। ਕਿਰਨਜੀਤ ਜੋ ਕਿ ਬੇਦਾਗ ਚਰਿੱਤਰ ਦੀ ਮਾਲਿਕ ਸੀ, ਹਰਖ ਵਿਚ ਆਈ ਉਸ ਨੂੰ ਤਾਨ੍ਹਾਂ ਮਾਰ ਚੁੱਕੀ ਸੀ ਕਿ ਮੈਂ ਤੇਰੀਆਂ ਭੈਣਾਂ ਵਰਗੀ ਨਹੀ ਜਿਹੜੀਆਂ੩........ਬਸ ਕਿਰਨਜੀਤ ਦੀ ਇਹੀ ਸੱਚੀ ਸੁੱਚੀ ਗੱਲ ਉਸ ਸਰਗਨੇ ਦੇ ਮੂੰਹ ਤੇ ਚਪੇੜ ਵਾਂਗ ਵੱਜੀ ਤੇ ਉਨ੍ਹਾਂ ਕਿਰਨਜੀਤ ਨੂੰ ਸਬਕ ਸਿਖਾਉਣ ਦੀ ਭਾਵਨਾ ਆਪਣੇ ਅੰਦਰ ਪੈਦਾ ਕੀਤੀ ਸੀ। ਇਸ ਸਰਗਨੇ ਨੇ ਆਪਣੀ ਪਸ਼ੂ ਵਿਰਤੀ ਵਾਲੀ ਭਾਵਨਾ ਨਾਲ ਮੇਲ ਖਾਂਦੇ ਆਪਣੇ ਜੋਟੀਦਾਰਾਂ ਸਮੇਤ ਕਿਰਨਜੀਤ ਨੂੰ ਅਗਵਾ ਕਰਨ ਉਪਰੰਤ ਪਹਿਲਾਂ ਇੰਨ੍ਹਾਂ ਜਰਵਾਣਿਆਂ ਨੇ ਉਸ ਬਾਲੜੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਤੇ ਫ਼ੇਰ ਉਸ ਬਾਲੜੀ ਦੀ ਅੱਧ ਮੋਈ ਲਾਸ਼ ਆਪਣੇ ਹੀ ਅਰਹਰ ਦੇ ਖੇਤ ਲਗਭਗ ਚਾਰ ਫੁੱਟ ਡੂੰਘੇ ਟੋਏ ਵਿਚ ਦੱਬ ਦਿੱਤੀ ਸੀ। ਕਿਰਨਜੀਤ ਭਾਵੇਂ ਰਾਵਣਾਂ ਦੇ ਟੋਲੇ ਸਾਹਮਣੇ ਕੱਲੀ ਸੀ ਪਰ ਤੋੜੀ ਮਰੋੜੀ ਅਰਹਰ ਤੇ ਅੱਧ ਸੁੱਕੀ ਮਿੱਟੀ  ਵਿਚ ਪਿਆ ਹੋਇਆ, ਖੋਰੂ ਇਸ ਗੱਲ ਦੀ ਗਵਾਹੀ ਭਰ ਦੇ ਸਨ। ਕਿ ਉਸ ਬਾਲੜੀ ਨੇ ਉਨ੍ਹਾਂ ਜਰਵਾਣਿਆ ਦਾ ਮੁਕਾਬਲਾ ਬਹੁਤ ਸਮੇ ਤੱਕ ਕੀਤਾ। ਇਸ ਦੌਰਾਨ ਮਿਲੀਆਂ ਚੀਜਾਂ ਚਾਕੂ, ਝਾੜੀਆਂ ਦੀ ਲਾਫ਼ 'ਚੋ ਮਿਲੇ ਉਸ ਸਾਇਕਲ ਸਦਕਾ ਹੀ ਇਲਾਕੇ ਦੇ ਲੋਕਾਂ ਦੇ ਹਿਰਦਿਆਂ ਵਿਚ ਰੋਹ ਭਾਵੜ ਬਲੇ ਸਨ, ਸ਼ਾਇਦ ਹੀ ਕੋਈ ਖੇਤਾਂ ਦਾ ਪੁੱਤ ਵਸਾਂ ਰਿਹਾ ਹੋਵੇ ਜਿਹੜਾ ਕਿਰਨਜੀਤ ਵਾਲੇ ਕਾਫ਼ਲੇ ਵਿਚ ਸ਼ਾਮਿਲ ਨਾ ਹੋਇਆ ਹੋਵੇ, ਖੇਤਾਂ ਦੇ ਪੁੱਤਾਂ ਨੇ ਇਸ ਨੂੰ ਸਿਰਫ਼ ਦਰਸ਼ਨ ਸਿੰਘ ਦੀ ਹੀ ਧੀ ਨਹੀ ਸਮਝਿਆ ਸਗੋ ਹਰ ਇਕ ਨੂੰ ਉਸ ਨੂੰ ਆਪਣੀ ਹੀ ਧੀ ਸਮਝਿਆ ਕਿਸੇ ਦੇ ਚਿੱਤ ਚਿੱਤੇ ਵੀ ਨਹੀ ਸੀ ਕਿ ਉਸ ਬਾਲੜੀ ਨਾਲ ਪਸ਼ੂ ਪ੍ਰਵਿਰਤੀ ਵਾਲੇ ਜਰਵਾਣਿਆ ਵੱਲੋ ਕੀਤਾ ਗਿਆ ਅਣਮਨੁੱਖੀ ਵਿਵਹਾਰ ਐਨੇ ਵੱਡੇ ਲੋਕ ਸੰਘਰਸ਼ ਨੂੰ ਜਨਮ ਦੇਵੇਗਾ ਜਿਹੜਾ, ਅਖੌਤੀ, ਸਿਆਸੀ ਲੀਡਰਾਂ ਸਮੇਤ ਪੰਜਾਬ ਸਰਕਾਰ ਦੀਆਂ ਭੁਆਟਨੀਆਂ, ਲਵਾ ਦੇਵੇਗਾ। ਇੰਨਸਾਫ਼ ਪਸੰਦ ਲੋਕਾਂ ਦੇ ਹੜ ਦੇ ਵੇਗ ਨੇ ਸੂਬੇ ਦੇ ਮੁੱਖ ਮੰਤਰੀ ਪਹਿਲਾ ਲੁਕਵੀ ਤੇ ਫ਼ਿਰ ਸ਼ਰੇਆਮ ਪੁਸ਼ਤ ਪਨਾਹ ਕੀਤੀ..........ਉਥੇ  ਬਾਅਦ ਵਿਚ ਇਸ ਨੇ ਕੋਝੇ ਹੱਥ ਕੰਡਿਆ ਨੂੰ ਵਰਤਦਿਆਂ ਐਕਸ਼ਨ ਕਮੇਟੀ ਦੇ ਕਾਰਕੁੰਨ੍ਹਾਂ ਦਾ ਅਕਸ ਮਿੱਟੀ ਘੱਟੇ ਵਿਚ ਰੋਲਣ ਲਈ ਹਰ ਹਰਬਾ ਵਰਤਿਆ। ਪਰ ਇਹ ਲੋਕ ਇਸ ਧਾਰਨਾ ਨੂੰ ਨਹੀ ਜਾਣੇ ਕਿ ਹੱਕ ਸੱਚ ਤੇ ਇੰਨਸਾਫ਼ ਲਈ ਤੁਰੇ ਵਹਿਣ ਪਏ ਦਰਿਆਵਾਂ ਵਰਗੇ ਸੰਘਰਸ਼ ਇੰਨ੍ਹਾਂ ਲੋਕਾਂ ਦੀਆਂ ਕਾਲੀਆਂ ਕਰਤੂਤਾਂ ਦਾ ਨਾਮ ਨਿਸਾਨ ਵੀ ਨਹੀਂ ਛੱਡਿਆ ਕਰਦੇ ਪੰਜਾਬ ਦੀ ਉਸ ਸਮੇ ਦੀ ਮੌਜੂਦਾ ਅਕਾਲੀ ਸਰਕਾਰ ਇਸ ਕਾਂਡ ਪ੍ਰਤਿ ਸੰਜੀਦਗੀ ਦਾ ਜਿਕਰ ਕਰਨਾ ਵੀ ਅਤਿ ਜਰੂਰੀ ਹੈ, ਵਾਦਾ ਤਾਂ ਉਸ ਸਮੇਂ ਦੇ ਮੁੱਖ ਮੰਤਰੀ ਮਹਾਰਾਜਾ ਰਣਜੀਤ ਸਿੰਘ ਜੀ ਵਾਂਗ ਡੋਰ ਸੰਭਾਲੀ ਬੈਠੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਦੋਸ਼ੀ ਪੁਲਿਸ ਅਫ਼ਸਰਾਂ ਨੂੰ ਮੁਅਤਲ ਕਰਨ ਦਾ ਕੀਤਾ ਸੀ ਪਰ ਮਹਿਲ ਕਲਾਂ ਤੋ ਚੰਡੀਗੜ ਜਾਂਦਿਆ ਹੀ ਉਨ੍ਹਾਂ ਦੀ ਕਹਿਣੀ ਕਰਨੀ ਵਿਚ ਜਮੀਨ ਅਸਮਾਨ ਦਾ ਫ਼ਰਕ ਪੈ ਗਿਆ ਦਾ ਨੰਗਾ ਚਿੱਟਾ ਪ੍ਰਗਟਾਵਾ ਸਭ ਅੱਖਾ ਨੇ ਵੇਖ ਹੀ ਲਿਆ ਸੀ ਵਾਦਾ ਤਾਂ ਉਨ੍ਹਾਂ ਦੀ ਪੰਜਾਹ ਦਿਨ੍ਹਾਂ ਮਗਰੋ ਉਦੋ ਕੀਤਾ ਜਦ ਕਿਰਨਜੀਤ ਨਾਲ ਵਾਪਰੇ ਘਿਣਾਉਣੇ ਕਾਂਡ ਤੇ ਰੋਹ ਵਿਚ ਆਏ ਲੋਕਾਂ ਦੇ ਸੰਘਰਸ਼ ਦਾ ਪਾਣੀ ਉਸ ਦੇ ਗਲ ਗਲ ਚੜ ਗਿਆ ਸੀ, ਦੋਸ਼ੀ ਗੁੰਡਿਆਂ ਦੀ ਪੁਸ਼ਤ ਪਨਾਹੀ ਕਰਕੇ ਕਿਰਨਜੀਤ ਦੀ ਲਾਸ਼ ਨੂੰ ਖੁਰਦ ਬੁਰਤ ਕਰਵਾਉਣ ਲਈ ਯਤਨਸ਼ੀਲ ਐਸਪੀਡੀ ਹਰਨੇਕ ਸਿੰਘ ਸੇਖੋ ਨੂੰ ਹਾਲਾ ਵਰਦੀ ਲਹਾ ਕੇ  ਬਠਾਇਆ ਨਹੀ ਗਿਆ, ਇਹ ਉਹੀ ਸੀ ਜੋ ਦੋਸੀਆ ਨੂੰ ਗਿਰਫ਼ਤਾਰ ਕਰਨ ਦੀ ਬਜਾਏ ਕੁੜੀ ਦੇ ਕਿੱਧਰੇ ਉਧਲ ਜਾਣ ਦੀਆਂ ਕਹਾਣੀਆਂ ਪਾ ਕੇ ਸੰਘਰਸ਼ੀ ਲੋਕਾਂ ਦੀ ਮਾਨਸਿਕਤਾ ਤੇ ਲੂਣ ਭੂਕਨ ਦਾ ਕੰਮ ਕਰਦਾ ਸੀ। ਇਹ ਤਾਂ ਸਿਰੜੀ ਲੋਕਾਂ ਦੇ ਆਦੇਸ਼ ਭਰਪੂਰ ਸੰਘਰਸ਼ ਦਾ ਕਮਾਲ ਸੀ ਜਿਸ ਨੇ 29 ਜੁਲਾਈ 97 ਦੀ ਦੁਪਹਿਰ ਮਗਰੋਂ ਸਮਝੇ ਜਾ ਰਹੇ ਦੋਸ਼ੀਆਂ ਦੇ ਹੀ ਖੇਤ ਵਿਚ ਦੱਬੀ ਕਢਵਾਈ ਸੀ। ਉਸ ਵਕਤ ਐਸਪੀਡੀ ਦਾ ਚਿਹਰਾ ਦੇਖਣ ਯੋਗ ਸੀ ਜਿਹੜਾ ਕਿਰਨਜੀਤ ਦੇ ਉਥਲ ਜਾਣ ਦੀਆਂ ਕਹਾਣੀਆਂ ਦੱਸਦਾ ਹੋਇਆ ਇਸ ਘਿਣਾਉਣੇ ਕਾਂਡ ਨੂੰ ਆਪਣੀ ਮਰਜੀ ਸਿਰਜਣ ਚ ਗੁਲਸਤਾਨ ਰਿਹਾ ਸੀ ਹਜਾਰਾਂ ਦੀ ਗਿਣਤੀ ਵਿਚ ਖੜੇ ਲੋਕਾਂ ਨੂੰ ਪੁਲਿਸ ਦਾ ਉਹ ਅਫ਼ਸਰ ਜਲਾਦਾਂ ਵਾਂਗ ਲਗ ਰਿਹਾ ਸੀ। ਕਿਰਨਜੀਤ ਦੀ ਲਾਸ਼ ਜਦ ਚਾਰ ਫੁੱਟ ਡੂੰਘੇ ਟੋਏ ਚੋ ਬਾਹਰ ਕੱਢੀ ਸੀ ਤਾ ਉਸ ਵਕਤ ਅਸਮਾਨ ਨੇ ਵੀ ਅੱਥਰੂ ਕੇਰੇ ਸਨ। ਕਿਰਨਜੀਤ ਦੀ ਲਾਸ਼ ਉਸ ਦੀ ਚੁੰਨੀ ਨਾਲ ਘਾਹ ਦੀ ਪੰਡ ਵਾਂਗ ਨੂੜ ਕੇ ਬੰਨੀ ਹੋਈ ਸੀ, ਜਿਸ ਨੂੰ ਵੇਖ ਕੇ ਹਜਾਰਾਂ ਲੋਕਾਂ ਦੀਆਂ ਅੱਖਾਂ ਵਿਚ ਅੱਥਰੂ ਵੱਗ ਤੁਰੇ ਸਨ, ਚਾਰੇ ਪਾਸੇ ਸਿਵਿਆਂ ਵਾਲੀ ਚੁੱਪ ਦਾ ਰਾਜ ਪਸਰ ਰਿਹਾ ਸੀ ਕੁਝ ਅਣਖੀਲੇ ਤੇ ਜਾਗਦੇ ਜਮੀਰਾਂ ਵਾਲੇ ਵਿਅਕਤੀਆਂ ਜਿੰਨ੍ਹਾਂ ਦੀਆਂ ਅੱਖਾਂ ਵਿਚ ਰੋਹ ਦੀਆਂ ਲਾਟਾ ਨਿਕਲਦੀਆਂ ਸਨ, ਉਨ੍ਹਾਂ ਪੁਲਿਸ ਦੀ ਭਾਰੀ ਨਫ਼ਰੀ ਨੂੰ ਚੀਰ ਦਿਆਂ ਉਸ ਮਾਂ ਦੀ ਜਾਈ ਦਾ ਤਨ ਢੱਕ ਕੇ ਰੋਹ ਭਰੇ ਨਾਹਰਿਆਂ ਨਾਲ, ਪੁਲਿਸ ਸਿਆਸੀ ਤੇ ਗੁੰਡਿਆਂ ਦੇ ਗਠਜੋੜ ਨੂੰ ਇਕ ਵਾਰ ਫ਼ੇਰ ਤਰੇਲੀਆਂ ਲਿਆਂ ਦਿੱਤੀਆਂ ਸਨ। ਵਦਾਨਾਂ ਵਾਂਗ ਤਣੇ ਉਕਰੇ ਮੁੱਕੇ ਇਸ ਗਠਜੋੜ ਨੂੰ ਕੱਚੀ ਛੱਲੀ ਵਾਂਗ ਚੱਬ ਜਾਣਾ ਚਾਹੁੰਦੇ ਸਨ। ਲੋਕਾਂ ਦੀਆਂ ਵੱਡੀਆਂ ਕਚੀਚੀਆਂ ਦੀ ਕਿਚਰ ਕਿਚਰ ਧਰ ਦਰਗਾਹੀ ਸੁਣਦੀ ਸੀ। ਕਿਰਨਜੀਤ ਦੇ ਉਥਲ ਜਾਣ ਵਾਲਿਆਂ ਦੀ ਹਾਲਤਤ ਸੰਨ ਤੇ ਫੜੇ ਹੋਏ ਚੋਰ ਵਾਂਗਰਾ ਬਣੀ ਹੋਈ ਸੀ। ਹਾਕਮ ਧੜੇ ਨੂੰ ਭਰਮ ਸੀ ਕਿ ਵਕਤ ਬੀਤਣ ਨਾਲ ਸੰਘਰਸ਼ ਦੇ ਰਾਹ ਪਏ ਲੋਕ ਨਿਸਲ ਹੋ ਜਾਣਗੇ, ਪਰ ਉਨ੍ਹਾਂ ਦੇ ਭਰਮ ਦੀ ਫ਼ੂਕ ਉਸ ਸਮੇਂ ਨਿਕਲ ਗਈ ਜਦ ਲੋਕ ਸੰਘਰਸ਼ ਠੰਡਾ ਹੋਣ ਦੀ ਬਜਾਏ ਹੋਰ ਮਗ ਪਿਆ ਤੇ ਸੰਘਰਸ਼ ਪ੍ਰਤੀ ਉਨ੍ਹਾਂ ਦੇ ਹੌਂਸਲੇ ਵਿਚ ਹੋਰ  ਦ੍ਰਿੜਤਾ ਆ ਗਈ। ਪੁਲਿਸ ਸਿਆਸੀ ਗੁੰਡਾ ਗਠਜੋੜ ਵੱਲੋ ਖੇਡੀਆਂ ਗਈਆਂ ਲੂੰਬੜ ਚਾਲਾਂ ਵੀ ਲੋਕ ਸੰਘਰਸ਼ ਦੇ ਵੇਗ ਨੂੰ ਖੋਰਾ ਨਾ ਲਗਾ ਸਕੀਆ। ਕਿਰਨਜੀਤ ਇਕੱਲੇ ਦਰਸ਼ਨ ਮਾਸਟਰ ਦੀ ਧੀ ਨਹੀਂ ਸਗੋਂ ਉਹ ਉਨ੍ਹਾਂ ਸਾਰੇ ਲੋਕਾਂ ਦੀ ਧੀ ਬਣ ਚੁੱਕੀ ਹੈ, ਜਿੰਨ੍ਹਾਂ ਲੋਕਾਂ ਦੇ ਘਰੀਂ ਇਸ ਖਬਰ ਪੁੱਜਣ ਮਗਰੋਂ ਚੁੱਲਿਆਂ ਵਿਚ ਅੱਗ ਨਹੀਂ ਸੀ ਬਲੀ। ਆਪਣੇ ਖੇਤਾਂ ਜਾਂ ਫ਼ੇਰ ਬਾਹਰਲੇ ਕੰਮਾਂ ਨੂੰ ਤਿਆਗ ਕੇ ਮਹਿਲ ਕਲਾਂ ਇਲਾਕੇ ਲੋਕਾਂ ਨੇ ਸਾਂਝੀ ਐਕਸ਼ਨ ਕਮੇਟੀ ਦੀ ਸੂਝ ਬੂਝ ਭਰੀ ਅਗਵਾਈ ਹੇਠ ਸ਼ਾਨ ਏ ਮੱਤੇ ਘੋਲ ਵਿਚ ਜਿਸ ਭਾਵਨਾ ਨਾਲ ਹਿੱਸਾ ਪਾਇਆ, ਉਸੇ ਅੱਗੇ ਆਪਣੇ ਸਿਰ ਝੁਕਦਾ ਹੈ, ਕਿਸਾਨਾਂ ਦੇ ਝੋਨੇ  ਪਾਣੀ ਖੁਣੋ ਸੁੱਕ ਗਏ ਸਨ। ਖੁਰਲੀਆਂ ਤੇ ਬੰਨੇ ਅੜਿੰਗ ਰਹੇ ਭੁੱਖੇ ਪਿਆਸੇ ਪਸ਼ੂ ਵੀ ਆਪਣੇ ਮਾਲਕਾਂ ਦਾ ਧਿਆਨ ਕਿਰਨਜੀਤ ਸੰਘਰਸ਼ ਨਾਲੋ ਤੋੜ ਨਹੀਂ ਸਨ ਸਕੇ। ਸੰਘਰਸ਼ ਦੇ ਰਾਹ ਪਏ ਲੋਕਾਂ ਦੇ ਲਵਾਰਿਸ ਨਰਮਿਆਂ ਦੇ ਅਮਰੀਕਨ ਸੁੰਡੀ ਨੇ ਵੀ ਮੋਢੇ ਪਾ ਦਿੱਤੇ। ਪਰ ਸਲਾਮ ਐ੩੩......ਇੰਨ੍ਹਾਂ ਲੋਕਾਂ ਦੀ ਸਿਰੜੀ ਭਾਵਨਾ ਨੂੰ ਜਿੰਨ੍ਹਾਂ ਨੇ ਇੱਕ ਮਾਲਾ ਦੇ ਮਣਕਿਆਂ ਵਾਂਗ ਜੁੜ ਕੇ ਇਹ ਸੰਘਰਸ਼ ਕੀਤਾ। ਇੱਥੇ ਇਹ ਗਲ ਦਾਅਵੇ ਨਾਲ ਲਿਖੀ ਜਾ ਸਕਦੀ ਹੈ, ਜੇਕਰ ਮਹਿਲ ਕਲਾਂ ਤੇ ਇਸ ਨਾਲ ਸਬੰਧਿਤ ਇਲਾਕੇ ਦੇ ਲੋਕ ਇਹ ਕਰੜਾ ਸੰਘਰਸ਼  ਨਾ ਕਰਦੇ ਤਾਂ ਸਿਆਸੀ ਗਿਣਤੀਆਂ ਮਿਣਤੀਆਂ ਵਿਚ ਪੈ ਜਾਂਦੇ ਤਾਂ ਨਾਂ ਤਾਂ ਕਿਰਨਜੀਤ ਦਾ ਕੋਈ ਬਹੂ ਪਤਾ ਲੱਗਣਾ ਸੀ ਅਤੇ ਨਾ ਹੀ ਪੇਸ਼ਾਵਰ ਦੋਸ਼ੀਆਂ ਨੇ ਅਦਾਲਤੀ ਕਟਿਹਰੇ ਤਕ ਪੁੱਜਣਾ ਸੀ। ਸਾਡੇ ਅਨੁਸਾਰ ਜੇ ਕਿਸੇ ਨੇ ਬੀਬੀ ਕਿਰਨਜੀਤ ਨਾਲ 20ਵੀ ਸਦੀ ਦੇ ਰਾਵਣਾਂ ਪਸ਼ੂ ਵਿਰਤੀ ਰਾਹੀ ਕੀਤੇ ਗਏ ਅੱਤਿਆਚਾਰ ਦਾ ਬਦਲਾ ਲਿਆ ਹੈ ਤਾਂ ਉਹ ਹਨ ਮਹਿਲ ਕਲਾਂ ਜਿੰਨ੍ਹਾਂ ਨੇ ਦ੍ਰਿੜ ਅਤੇ ਇਨਸਾਨੀਅਤ ਇਰਾਦੇ ਅੱਗੇ ਸਾਡਾ ਸਿਰ ਝੁਕਦਾ ਹੈ।

ਗੁਰਭਿੰਦਰ ਗੁਰੀ

99157-27311ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

ਅੰਤਲੇ ਸਾਹ

ਹੱਸਦਾ ਵੱਸਦਾ ਰਹਿ ਸੱਜਣਾਂ,
ਚਾਹੇ ਮਾੜਾ ਚੰਗਾ ਕਹਿ ਸੱਜਣਾਂ,
ਤੇਰੇ ਵਿਚ ਏ ਜਾਨ ਅਸਾਡੀ
ਸਾਡੇ ਕੋਲ ਵੀ ਬਹਿ ਸੱਜਣਾਂ,

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ........

ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ ---- ਬਬਲਾ ਧੂਰੀ

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ

ਭੁੱਲਣ ਦੀ ਆਦਤ ਪਾ ਸੱਜਣਾ

ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ।

ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ।

ਮਿਤਰੋਂ' ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ 'ਮਿਤਰੋਂ' ਦੀ ਕਾਸਟ ਵਲੋਂ ਮੁੰਬਈ ਸ਼ਹਿਰ 'ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੀ ਹੈ ‘ਖ਼ਾਲਸਾ ਏਡ’ ?

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਕਈ ਸੰਸਥਾਵਾਂ ਵਿੱਚ ਇਸ ਬਾਬਤ ਬਾਕਾਇਦਾ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ।

ਸ਼ਰਮਿੰਦਾ (ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ
ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ
ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ  ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ
ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ
ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈੱਸ ਬਾਰੇ

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071589506
Copyright © 2019, Panjabi Times. All rights reserved. Website Designed by Mozart Infotech