ਲੰਡਨ ,7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਮੂਲ ਦੇ ਇਕ ਅਮੀਰ ਕਾਰੋਬਾਰੀ ਨੂੰ ਅੱਜ ਪਿਛਲੇ ਸਾਲ ਸਟ੍ਰੀਟਜ਼ ਆਫ਼ ਲੰਡਨ 'ਚ ਇਕ ਸਾਬਕਾ ਸੈਨਿਕ ਵਿਚ ਆਪਣੀ ਸਪੋਰਟਜ਼ ਕਾਰ ਮਾਰਨ ਅਤੇ ਮੌਕੇ ਤੋਂ ਭੱਜ ਜਾਣ ਦੇ ਮਾਮਲੇ 'ਚ 22 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਉਕਤ ਭਾਰਤੀ ਕਾਰੋਬਾਰੀ ਦਾ ਨਾਂਅ ਰਵੀ ਰੁਪਰੇਲੀਆ (30) ਹੈ, ਜੋ ਇੱਥੇ ਸਫਲਤਾਪੂਰਵਕ ਹੋਟਲ ਤੇ ਕੈਟਰਿੰਗ ਦਾ ਕਾਰੋਬਾਰ ਚਲਾ ਰਿਹਾ ਹੈ | ਪਿਛਲੇ ਸਾਲ ਉਸ ਨੇ ਪਾਰਕ ਲੇਨ ਖੇਤਰ ਵਿਚ ਆਪਣੀ ਕਾਰ ਦਾ ਸੰਤੁਲਨ ਗਵਾ ਕੇ ਪਹਿਲਾਂ ਲਾਲ ਬੱਤੀ ਦੀ ਉਲੰਘਣਾ ਕੀਤੀ ਅਤੇ ਫਿਰ ਉਸ ਨੇ ਐਾਥਨੀ ਡੇਵਿਸ ਜੋ ਸੜਕ ਪਾਰ ਕਰਨ ਲਈ ਉੱਥੇ ਖੜ੍ਹਾ ਸੀ, ਵਿਚ ਆਪਣੀ ਕਾਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ ਸੀ |
ਸਾਊਥਵਰਕ ਕਰਾਊਨ ਕੋਰਟ ਵਿਚ ਉਸ ਨੂੰ ਖ਼ਤਰਨਾਕ ਡਰਾਈਵਿੰਗ ਕਰਨ ਅਤੇ ਘਟਨਾ ਪਿੱਛੋਂ ਫ਼ਰਾਰ ਹੋ ਜਾਣ ਦਾ ਦੋਸ਼ੀ ਪਾਇਆ ਗਿਆ, ਜਿਸ 'ਤੇ ਉਸ ਨੂੰ 22 ਮਹੀਨਿਆਂ ਦੀ ਸਜ਼ਾ ਸੁਣਾਈ ਗਈ |