ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਖੇਡ ਸੰਸਾਰ

ਭਾਰਤ ‘ਏ’ ਨੇ ਦੱਖਣੀ ਅਫਰੀਕਾ ‘ਏ’ ਨੂੰ ਪਾਰੀ ਤੇ 30 ਦੌੜਾਂ ਨਾਲ ਹਰਾਇਆ

August 08, 2018 02:48 PM

ਬੰਗਲੌਰ ,7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਰੂਡੀ ਸੈਕੰਡ ਅਤੇ ਸ਼ਾਨ ਵੌਨ ਬਰਗ ਦੀਆਂ ਜੁਝਾਰੂ ਪਾਰੀਆਂ ਦੇ ਬਾਵਜੂਦ ਭਾਰਤ ‘ਏ’ ਨੇ ਅੱਜ ਇੱਥੇ ਪਹਿਲੇ ਚਾਰ ਰੋਜ਼ਾ ਅਣਅਧਿਕਾਰਤ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ‘ਏ’ ਨੂੰ ਪਾਰੀ ਅਤੇ 30 ਦੌੜਾਂ ਨਾਲ ਹਾਰ ਕੇ ਦੋ ਮੈਚਾਂ ਦੀ ਲੜੀ ਵਿੱਚ ਲੀਡ ਬਣਾ ਲਈ ਹੈ।
ਪਹਿਲੀ ਪਾਰੀ ਵਿੱਚ ਮਹਿਮਾਨ ਟੀਮ 338 ਦੌੜਾਂ ਨਾਲ ਪੱਛੜ ਗਈ ਸੀ। ਦੂਜੀ ਪਾਰੀ ਵਿੱਚ ਮੁਹੰਮਦ ਸਿਰਾਜ (73 ਦੌੜਾਂ ਦੇ ਕੇ ਪੰਜ ਵਿਕਟਾਂ) ਦੀ ਤੇਜ਼ਧਾਰ ਗੇਂਦਬਾਜ਼ੀ ਸਾਹਮਣੇ ਸੀਨੀਅਰ ਬੱਲੇਬਾਜ਼ ਟਿਕ ਨਹੀਂ ਸਕੇ। ਇਸ ਕਾਰਨ ਦੱਖਣੀ ਅਫਰੀਕੀ ਟੀਮ ’ਤੇ ਵੱਡੇ ਫ਼ਰਕ ਨਾਲ ਹਾਰ ਦਾ ਖ਼ਤਰਾ ਮੰਡਰਾਉਣ ਲੱਗਿਆ। ਅੱਜ ਖੇਡ ਦੇ ਚੌਥੇ ਦਿਨ ਉਸ ਦੇ ਬੱਲੇਬਾਜ਼ਾਂ ਨੇ ਪੂਰੀ ਜ਼ਿੰਮੇਵਾਰੀ ਨਾਲ ਬੱਲੇਬਾਜ਼ੀ ਕੀਤੀ, ਪਰ ਉਨ੍ਹਾਂ ਦੀਆਂ ਮੈਚ ਨੂੰ ਡਰਾਅ ਕਰਵਾਉਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪਿਆ। ਪੂਰੀ ਟੀਮ ਦਿਨ ਦੇ ਆਖ਼ਰੀ ਸੈਸ਼ਨ ਵਿੱਚ 308 ਦੌੜਾਂ ’ਤੇ ਆਊਟ ਹੋ ਗਈ।
ਦੱਖਣੀ ਅਫਰੀਕਾ ‘ਏ’ ਨੇ ਦੂਜੀ ਪਾਰੀ ਸਵੇਰੇ ਚਾਰ ਵਿਕਟਾਂ ’ਤੇ 99 ਦੌੜਾਂ ਤੋਂ ਅੱਗੇ ਸ਼ੁਰੂ ਕੀਤੀ ਸੀ। ਇਸ ਮਗਰੋਂ ਕੱਲ੍ਹ ਤੋਂ ਖੇਡ ਰਹੇ ਬੱਲੇਬਾਜ਼ ਜ਼ੁਬੈਰ ਹਮਜ਼ਾ (63 ਦੌੜਾਂ), ਸੈਕੰਡ (94 ਦੌੜਾਂ) ਅਤੇ ਵੌਨ ਬਰਗ (50 ਦੌੜਾਂ) ਨੇ ਨੀਮ ਸੈਂਕੜੇ ਮਾਰੇ। ਹਮਜ਼ਾ ਦਿਨ ਦੇ ਨੌਵੇਂ ਓਵਰ ਵਿੱਚ ਆਊਟ ਹੋ ਗਿਆ। ਇਸ ਤੋਂ ਬਾਅਦ ਸੈਕੰਡ ਅਤੇ ਵੌਨ ਬਰਗ ਨੇ ਅਗਲੇ 50 ਓਵਰਾਂ ਤੱਕ ਪਾਰੀ ਨੂੰ ਸੰਭਾਲੀ ਰੱਖਿਆ, ਜਿਸ ਕਾਰਨ ਮੈਚ ਦੇ ਡਰਾਅ ਹੋਣ ਦੀ ਸੰਭਾਵਨਾ ਬਣ ਗਈ ਸੀ।
ਰਜਨੀਸ਼ ਗੁਰਬਾਣੀ (45 ਦੌੜਾਂ ਦੇ ਕੇ ਦੋ) ਨੇ 99ਵੇਂ ਓਵਰ ਵਿੱਚ ਵੌਨ ਬਰਗ ਨੂੰ ਆਊਟ ਕਰਕੇ ਵਿਰੋਧੀ ਟੀਮ ਦੀ 119 ਦੌੜਾਂ ’ਤੇ ਸਾਂਝੇਦਾਰੀ ਤੋੜੀ। ਇਸ ਸਾਂਝੇਦਾਰੀ ਦੇ ਟੁੱਟਣ ਮਗਰੋਂ ਭਾਰਤ ਦੇ ਗੇਂਦਬਾਜ਼ਾਂ ਨੇ ਦਬਾਅ ਬਣਾਉਂਦਿਆਂ ਵਿਰੋਧੀ ਟੀਮ ਦੀ ਪਾਰੀ ਨੂੰ 128.5 ਓਵਰਾਂ ਵਿੱਚ 308 ਦੌੜਾਂ ਢੇਰ ਕਰਕੇ ਜਿੱਤ ਹਾਸਲ ਕਰ ਲਈ। ਸਿਰਾਜ ਨੇ ਦਿਨ ਦੇ ਆਖ਼ਰੀ ਪਲਾਂ ਵਿੱਚ ਡੁਆਨੇ ਓਲੀਵਰ ਨੂੰ ਪੈਵਿਲੀਅਨ ਭੇਜ ਕੇ ਆਪਣੀ ਵਿਕਟ ਲੈਣ ਦੇ ਨਾਲ ਹੀ ਭਾਰਤ ਨੂੰ ਜਿੱਤ ਦਿਵਾਈ। ਦੂਜਾ ਮੈਚ ਦਸ ਅਗਸਤ ਤੋਂ ਖੇਡਿਆ ਜਾਵੇਗਾ।


 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਦੂਜਾ ਟੈਸਟ: ਭਾਰਤੀ ਬੱਲੇਬਾਜ਼ ਵਿੰਡੀਜ਼ ’ਤੇ ਭਾਰੂ

ਹੈਦਰਾਬਾਦ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਟੀਮ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਵੈਸਟ ਇੰਡੀਜ਼ ਦੀ ਪਹਿਲੀ ਪਾਰੀ 311 ਦੌੜਾਂ ’ਤੇ ਢੇਰ ਕਰਨ ਮਗਰੋਂ ਆਪਣੇ ਤਿੰਨ ਬੱਲੇਬਾਜ਼ਾਂ ਪ੍ਰਿਥਵੀ ਸ਼ਾਅ ਰਿਸ਼ਭ ਪੰਤ ਅਤੇ ਅਜਿੰਕਿਆ ਰਹਾਣੇ ਦੇ ਨੀਮ ਸੈਂਕੜਿਆਂ ਦੀ ਬਦੌਲਤ ਚਾਰ ਵਿਕਟਾਂ ’ਤੇ 308 ਦੌੜਾਂ ਬਣਾ ਲਈਆਂ ਹਨ। ਭਾਰਤ ਦੀਆਂ ਛੇ ਵਿਕਟਾਂ ਹਾਲੇ ਸੁਰੱਖਿਅਤ ਹਨ। ਮਹਿਮਾਨ ਟੀਮ ਦੀ ਬਰਾਬਰੀ ਕਰਨ ਤੋਂ ਉਹ ਸਿਰਫ਼ ਤਿੰਨ ਦੌੜਾਂ ਹੀ ਪਿੱਛੇ ਹੈ।

ਪੈਰਾ ਏਸ਼ਿਆਈ ਖੇਡਾਂ: ਬੈਡਮਿੰਟਨ ਵਿੱਚ ਭਾਰਤ ਨੂੰ ਦੋ ਹੋਰ ਸੋਨ ਤਗ਼ਮੇ

ਜਕਾਰਤਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਅੱਜ ਦੋ ਹੋਰ ਸੁਨਿਹਰੀ ਤਗ਼ਮੇ ਆਪਣੇ ਨਾਮ ਕਰਕੇ ਏਸ਼ਿਆਈ ਪੈਰਾ ਖੇਡਾਂ-2018 ਵਿੱਚ ਕੁੱਲ 72 ਤਗ਼ਮਿਆਂ ਨਾਲ ਨੌਵੇਂ ਸਥਾਨ ’ਤੇ ਰਹਿੰਦਿਆਂ ਆਪਣੀ ਮੁਹਿੰਮ ਖ਼ਤਮ ਕੀਤੀ। ਭਾਰਤ 15 ਸੋਨੇ, 24 ਚਾਂਦੀ ਅਤੇ 33 ਕਾਂਸੀ ਸਣੇ ਕੁੱਲ 72 ਤਗ਼ਮੇ ਜਿੱਤ ਕੇ ਨੌਵੇਂ ਸਥਾਨ ’ਤੇ ਕਾਬਜ਼ ਰਿਹਾ। ਇਸ ਤੋਂ ਪਹਿਲਾਂ (ਸਾਲ 2014) ਭਾਰਤ ਨੇ 33 ਤਗ਼ਮੇ ਆਪਣੇ ਨਾਮ ਕੀਤੇ ਸਨ, ਜਿਸ ਵਿੱਚ ਤਿੰਨ ਸੋਨੇ, 14 ਚਾਂਦੀ ਅਤੇ 16 ਕਾਂਸੀ ਦੇ ਤਗ਼ਮੇ ਸ਼ਾਮਲ ਸਨ।

ਗੋਲਫ: ਸ਼ੁਭੰਕਰ ਸੰਯੁਕਤ ਰੂਪ ਨਾਲ ਪਹਿਲੇ ਸਥਾਨ ’ਤੇ

ਕੁਆਲਾਲੰਪੁਰ:, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਸੀਆਈਐਮਬੀ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਅੱਜ ਛੇ ਅੰਡਰ-66 ਦਾ ਕਾਰਡ ਖੇਡ ਕੇ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਕਸ਼ਿਅਪ ਦਾ ਪਾਸਪੋਰਟ ਗੁਆਚਿਆ, ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ

ਨਵੀਂ ਦਿੱਲੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਪੁਰਸ਼ ਸਿੰਗਲਜ਼ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਦਾ ਪਾਸਪੋਰਟ ਐਮਸਟਰਡਮ ਵਿੱਚ ਗੁਆਚ ਗਿਆ ਹੈ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਰਾਸ਼ਟਰਮੰਡਲ ਖੇਡਾਂ-2014 ਚੈਂਪੀਅਨ ਕਸ਼ਿਅਪ ਡੈਨਮਾਰਕ ਓਪਨ ਲਈ ਓਡੈਂਸੇ ਜਾ ਰਿਹਾ ਸੀ, ਪਰ ਬੀਤੀ ਰਾਤ ਐਮਸਟਰਡਮ ਵਿੱਚ ਉਸ ਦਾ ਪਾਸਪੋਰਟ ਗੁਆਚ ਗਿਆ। ਉਸ ਨੇ ਐਤਵਾਰ ਨੂੰ ਓਡੈਂਸੇ ਰਵਾਨਾ ਹੋਣਾ ਹੈ।

ਦੂਜਾ ਟੈਸਟ: ਚੇਜ਼ ਤੇ ਹੋਲਡਰ ਨੇ ਵਿੰਡੀਜ਼ ਨੂੰ ਸੰਭਾਲਿਆ

ਹੈਦਰਾਬਾਦ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਰੋਸਟਨ ਚੇਜ਼ ਅਤੇ ਕਪਤਾਨ ਜੇਸਨ ਹੋਲਡਰ ਦੇ ਨੀਮ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੰਕਟ ਤੋਂ ਉਭਾਰਦਿਆਂ ਸੱਤ ਵਿਕਟਾਂ ’ਤੇ 295 ਦੌੜਾਂ ਬਣਾ ਲਈਆਂ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਪੰਜ ਵਿਕਟਾਂ ਸਿਰਫ਼ 113 ਦੌੜਾਂ ’ਤੇ ਗੁਆ ਲਈਆਂ ਸਨ। ਚੇਜ਼ ਨੇ ਵਿਕਟਕੀਪਰ ਸ਼ੇਨ ਡੋਅਰਿਚ (30) ਨਾਲ ਛੇਵੀਂ ਵਿਕਟ ਲਈ 69 ਦੌੜਾਂ ਅਤੇ ਕਪਤਾਨ ਹੋਲਡਰ ਨਾਲ ਸਤਵੀਂ ਵਿਕਟ ਲਈ 104 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਸੰਭਾਲਿਆ।

ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ

ਐਸ.ਏ.ਐਸ.ਨਗਰ(ਮੁਹਾਲੀ), 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ-2018 ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਸੂਬਾਈ ਖੇਡ ਪੁਰਸਕਾਰ ਭੇਟ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵੀ ਇਕ ਵੱਖਰੀ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ

ਵਾਲੀਬਾਲ: ਗੁਰੂ ਤੇਗ ਬਹਾਦਰ ਸਕੂਲ ਦੀ ਸ਼ਾਨਦਾਰ ਜਿੱਤ

ਨੰਗਲ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਘਾਟ ਸਾਹਿਬ ਨੰਗਲ ਟਾਊਨਸ਼ਿਪ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਖੇਡ ਵਿਭਾਗ ਪੰਜਾਬ ਵੱਲੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੇਤੂ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਬਲਵੀਰ ਸਿੰਘ ਸੈਣੀ ਅਤੇ ਜਥੇਦਾਰ ਜਗਦੇਵ ਸਿੰਘ

ਸੰਗਰੂਰ, ਪਟਿਆਲਾ, ਜਲੰਧਰ ਤੇ ਮੋਗਾ ਸੈਮੀਫਾਈਨਲ ’ਚ

ਸ਼ੇਰਪੁਰ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : 64ਵੀਆਂ ਰਾਜ ਪੱਧਰੀ ਪੰਜਾਬ ਸਕੂਲ ਖੋ-ਖੋ ਖੇਡਾਂ (ਲੜਕੇ) ਅੰਡਰ-17 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿੱਚ ਚੱਲ ਰਹੇ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਸੰਗਰੂਰ, ਮੋਗਾ, ਜਲੰਧਰ ਅਤੇ ਪਟਿਆਲਾ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਮੇਜ਼ਬਾਨ ਸੰਗਰੂਰ ਦੀ ਟੀਮ ਨੇ ਬਰਨਾਲਾ, ਜਲੰਧਰ ਨੇ ਫ਼ਰੀਦਕੋਟ ਨੂੰ, ਜਦੋਂਕਿ ਮੋਗਾ ਨੇ ਅੰਮ੍ਰਿਤਸਰ, ਬਠਿੰਡਾ ਅਤੇ ਮੁਕਤਸਰ ਨੂੰ ਹਰਾਇਆ।

ਭਾਰਤੀ ਹਾਕੀ ਟੀਮ ਨੂੰ ਝਟਕਾ

ਭੁਵਨੇਸ਼ਵਰ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਗਲੇ ਮਹੀਨੇ ਇੱਥੇ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਤਕੜਾ ਝਟਕਾ ਲੱਗਿਆ ਹੈ, ਕਿਉਂਕਿ ਗੋਡੇ ਦੀ ਸੱਟ ਕਾਰਨ ਮਾਹਿਰ ਸਟਰਾਈਕਰ ਐਸਵੀ ਸੁਨੀਲ ਦਾ ਟੂਰਨਾਮੈਂਟ ਵਿੱਚ ਖੇਡਣਾ ਸ਼ੱਕੀ ਹੈ। ਸੁਨੀਲ ਨੂੰ ਇਸ ਮਹੀਨੇ ਦੇ ਅਖ਼ੀਰ ਵਿੱਚ ਓਮਾਨ ਵਿੱਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਦੀਆਂ ਤਿਆਰੀਆਂ ਲਈ ਇੱਥੇ ਚੱਲ ਰਹੇ ਅਭਿਆਸ ਕੈਂਪ ਦੌਰਾਨ ਪਿਛਲੇ ਹਫ਼ਤੇ ਸੱਟ ਲੱਗੀ ਸੀ।

ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਦੂਜਾ ਟੈਸਟ ਮੈਚ ਅੱਜ ਤੋਂ

ਹੈਦਰਾਬਾਦ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਵੈਸਟ ਇੰਡੀਜ਼ ਖ਼ਿਲਾਫ਼ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਮਗਰੋਂ ਨੰਬਰ ਇੱਕ ਭਾਰਤੀ ਕ੍ਰਿਕਟ ਟੀਮ ਸ਼ੁਕਰਵਾਰ ਤੋਂ ਹੈਦਰਾਬਾਦ ਵਿੱੱਚ ਸ਼ੁਰੂ ਹੋਣ ਜਾ ਰਹੇ ਦੂਜੇ ਕ੍ਰਿਕਟ ਟੈਸਟ ਵਿੱਚ ਵੀ ਜਿੱਤ ਨਾਲ ਵੈਸਟ ਇੰਡੀਜ਼ ’ਤੇ 2-0 ਨਾਲ ਹੂੰਝਾ ਫੇਰਨ ਦੇ ਇਰਾਦੇ ਨਾਲ ਉਤਰੇਗੀ।

ਭਾਰਤੀ ਪੈਂਥਲੋਨ ਟੀਮ ਨੇ ਇਤਿਹਾਸ ਸਿਰਜਿਆ

ਕਰਨਾਲ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀਆਂ ਮਹਿਲਾ ਅਤੇ ਪੁਰਸ਼ ਟੀਮਾਂ ਨੇ ਕਿਰਗਿਜ਼ਸਤਾਨ ਵਿੱਚ ਹਾਲ ਹੀ ’ਚ ਹੋਈ ਇੰਟਰਨੈਸ਼ਨਲ ਓਪਨ ਜੂਰੀ ਹੋਰੀਸਕੋ ਮੈਮੋਰੀਅਲ ਮਾਡਰਨ ਪੈਂਥਲੋਨ ਚੈਂਪੀਅਨਸ਼ਿਪ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ ਹਨ। ਇਹ ਚੈਂਪੀਅਨਸ਼ਿਪ ਪੰਜ ਤੋਂ ਅੱਠ ਅਕਤੂਬਰ ਤੱਕ ਕਿਰਗਿਜ਼ਸਤਾਨ ਦੇ ਬਿਸ਼ਕੇਕ ਸ਼ਹਿਰ ਵਿੱਚ ਹੋਈ ਸੀ। ਬੀਤੇ ਸਾਲ ਇਸ ਚੈਂਪੀਅਨਸ਼ਿਪ ਵਿੱਚ ਭਾਰਤੀ ਪੁਰਸ਼ ਟੀਮ ਨੇ ਪਹਿਲੀ ਵਾਰ ਕਾਂਸੀ ਦਾ ਤਗ਼ਮਾ ਜਿੱਤਿਆ ਸੀ।

ਲੜਕਿਆਂ ਦੇ ਅੰਤਰ-ਜ਼ਿਲ੍ਹਾ ਡੌਜ਼ ਬਾਲ ਮੁਕਾਬਲੇ ਆਰੰਭ

ਮੁਹਾਲੀ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਸਿੱਖਿਆ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 64ਵੀਆਂ ਅੰਤਰ ਜ਼ਿਲ੍ਹਾ ਸਕੂਲ ਦੀ ਲੜੀ ਅਧੀਨ ਅੱਜ ਮੁਹਾਲੀ ਦੇ ਫੇਜ਼ ਤਿੰਨ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਡਰ-17 ਲੜਕਿਆਂ ਦੇ ਦੋ ਰੋਜ਼ਾ ਡੌਜ਼ ਬਾਲ ਮੁਕਾਬਲੇ ਸ਼ੁਰੂ ਹੋਏ।

ਫੁਟਬਾਲ: ਅੰਕੁਰ ਪਬਲਿਕ ਸਕੂਲ ਤੇ ਸੇਕਰਡ ਹਾਰਟ ਨੇ ਮਾਰੀ ਬਾਜ਼ੀ

ਚੰਡੀਗੜ੍, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਟ੍ਰਿਬਿਊਨ ਮਾਡਲ ਸਕੂਲ ਵੱਲੋਂ ਕਰਵਾਏ ਗਏ ‘ਟ੍ਰਿਬਿਊਨ ਟਰੱਸਟ ਫੁਟਬਾਲ ਟੂਰਨਾਮੈਂਟ’ ਵਿੱਚ ਅੰਕੁਰ ਪਬਲਿਕ ਸਕੂਲ ਦੇ ਲੜਕਿਆਂ ਦੀ ਟੀਮ ਅਤੇ ਸੇਕਰਡ ਹਾਰਟ ਸਕੂਲ ਦੀਆਂ ਲੜਕੀਆਂ ਦੀ ਟੀਮ ਨੇ ਖਿਤਾਬੀ ਜਿੱਤ ਹਾਸਲ ਕੀਤੀ। ਟ੍ਰਿਬਿਊਨ ਸਕੂਲ ਵੱਲੋਂ ਕਰਵਾਇਆ ਗਿਆ ਇਹ ਤੀਸਰਾ ਫੁਟਬਾਲ ਟੂਰਨਾਮੈਂਟ ਸੀ, ਜੋ 8 ਤੋਂ 10 ਅਕਤੂਬਰ ਤੱਕ ਚੱਲਿਆ। ਟ੍ਰਿਬਿਊਨ ਮਾਡਲ ਸਕੂਲ ਦੀ ਪ੍ਰਿੰਸੀਪਲ ਵੰਦਨਾ ਸਕਸੇਨਾ ਨੇ

ਵਿੰਡੀਜ਼ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਟੀਮ ਦਾ ਐਲਾਨ ਅੱਜ

ਹੈਦਰਾਬਾਦ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਲੈਅ ਕਰ ਕੇ ਚੋਣਕਾਰ ਭਲਕੇ ਇਥੇ ਚੋਣ ਕਮੇਟੀ ਦੀ ਹੋਣ ਵਾਲੀ ਮੀਟਿੰਗ ਦੌਰਾਨ ਵੈਸਟਇੰਡੀਜ਼ ਖ਼ਿਲਾਫ਼ ਇਕ ਰੋਜ਼ਾ ਲੜੀ ਲਈ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦੇ ਸਕਦੇ ਹਨ। ਉਂਜ ਅਜੇ ਇਹ ਪੱਕਾ ਨਹੀਂ ਕਿ ਟੀਮ ਦੀ ਚੋਣ ਪਹਿਲੇ ਤਿੰਨ ਮੈਚਾਂ ਲਈ ਹੋਵੇਗੀ ਜਾਂ ਪੂਰੀ ਲੜੀ ਲਈ। ਸੀਮਤ ਓਵਰਾਂ ਦੇ ਗੇੜ ਦੀ ਸ਼ੁਰੂਆਤ 21 ਅਕਤੂਬਰ ਤੋਂ ਹੋਵੇਗੀ ਜਿਸ ਦੌਰਾਨ ਪੰਜ ਇਕ ਰੋਜ਼ਾ ਤੇ ਤਿੰਨ ਟੀ-20 ਕੌਮਾਂਤਰੀ ਮੈਚ ਖੇਡੇ ਜਾਣਗੇ। ਕਪਤਾਨ ਵਿਰਾਟ ਕੋਹਲੀ ’ਤੇ ਕੰਮ ਦਾ ਬੋਝ ਵੀ ਅਹਿਮ ਮੁੱਦਾ ਹੈ, ਪਰ ਇਸ ਗੱਲ ਦੇ ਆਸਾਰ ਘੱਟ ਹਨ ਕਿ ਉਸ ਨੂੰ ਪੂਰੀ ਲੜੀ ਲਈ ਆਰਾਮ ਦਿੱਤਾ ਜਾਵੇ। ਇਸ ਤੋਂ ਇਲਾਵਾ ਧੋਨੀ ਦੇ ਕਵਰ ਨੂੰ ਲੈ ਕੇ ਵੀ ਚੋਣਕਾਰਾਂ ਅਤੇ ਟੀਮ ਪ੍ਰਬੰਧਨ ਵਿਚਾਲੇ ਚਰਚਾ ਹੋ ਸਕਦੀ ਹੈ। ਧੋਨੀ ਦੀ ਵਿਕਟਕੀਪਿੰਗ ਧਾਰਦਾਰ ਹੈ, ਪਰ ਉਹਦੀ ਬੱਲੇਬਾਜ਼ੀ ਲੈਅ ਵਿੱਚ ਨਿਘਾਰ ਜ਼ਰੂਰ ਆਇਆ ਹੈ।

ਸੰਗਰੂਰ ’ਚ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਸਮਾਪਤ

ਸੰਗਰੂਰ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਕਰਵਾਇਆ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਸਮਾਪਤ ਹੋ ਗਿਆ ਹੈ। ਸਮਾਪਤੀ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਾਰ ਹੀਰੋਜ਼ ਸਟੇਡੀਅਮ ਵਿੱਚ ਹੋਏ ਟੂਰਨਾਮੈਂਟ ਤਹਿਤ 14 ਸਾਲ ਤੋਂ ਘੱਟ ਉਮਰ ਵਰਗ ਦੇ 2000 ਤੋਂ ਵੱਧ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿੱਚ ਹਿੱਸਾ ਲਿਆ। ਸਮਾਪਤੀ ਮੌਕੇ ਅਥਲੈਟਿਕਸ ਤਹਿਤ 100 ਮੀਟਰ ਦੌੜ ਕਰਵਾਈ ਗਈ ਜਿਸ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ, ਕੇਤਨ ਕਟਾਰੀਆ ਨੇ ਦੂਜਾ ਅਤੇ ਦੀਪ ਦਵਿੰਦਰ ਸ਼ਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਲੜਕੀਆਂ ਦੀ ਸੌ ਮੀਟਰ ਦੌੜ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ, ਹਰਪ੍ਰੀਤ ਕੌਰ ਨੇ ਦੂਜਾ ਅਤੇ ਵਰਿੰਦਾ ਨੇ ਤੀਜਾ ਸਥਾਨ ਹਾਸਲ ਕੀਤਾ।

ਜੋਹਰ ਕੱਪ: ਆਸਟਰੇਲੀਆ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ’ਚ

ਜੋਹਰ ਬਾਰੂ (ਮਲੇਸ਼ੀਆ), 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਜੂਨੀਅਰ ਪੁਰਸ਼ ਹਾਕੀ ਟੀਮ ਅੱਜ ਇਥੇ ਮੌਜੂਦਾ ਚੈਂਪੀਅਨ ਆਸਟਰੇਲੀਆ ਨੂੰ 5-4 ਦੀ ਸ਼ਿਕਸਤ ਦਿੰਦਿਆਂ ਲਗਾਤਾਰ ਚੌਥੀ ਜਿੱਤ ਨਾਲ ਸੁਲਤਾਨ ਜੋਹਰ ਕੱਪ ਦੇ ਸੈਮੀ ਫਾਈਨਲ ਵਿੱਚ ਦਾਖ਼ਲ ਹੋ ਗਈ। ਇਸ ਜਿੱਤ ਨਾਲ ਭਾਰਤ ਆਪਣੇ ਪੂਲ ਵਿੱਚ ਸ਼ਿਖਰ ’ਤੇ ਰਿਹਾ। ਭਾਰਤੀ ਟੀਮ ਨੇ ਮੈਚ ਦੌਰਾਨ ਚੈਂਪੀਅਨ ਟੀਮ ’ਤੇ ਪੂਰਾ ਦਾਬਾ ਰੱਖਿਆ। ਟੀਮ ਭਾਵੇਂ ਮੈਚ ਦੀ ਸ਼ੁਰੂਆਤ ਵਿੱਚ ਮਿਲੇ ਪੈਨਲਟੀ ਕਾਰਨਰ ਦਾ ਲਾਹਾ ਨਹੀਂ ਲੈ ਸਕੀ,

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

ਮਲੇਸ਼ੀਆ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਮਨਦੀਪ ਮੋਰ ਵੱਲੋਂ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ ਜਾਪਾਨ ਨੂੰ 1-0 ਦੀ ਸ਼ਿਕਸਤ ਦਿੰਦਿਆਂ ਅੱਠਵੇਂ ਸੁਲਤਾਨ ਜੋਹਰ ਕੱਪ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਹਿਲੇ ਕੁਆਰਟਰ ਦੌਰਾਨ ਮੀਂਹ ਕਰਕੇ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ, ਪਰ ਇਸ ਦੇ ਬਾਵਜੂਦ ਮੈਚ

ਏਸ਼ਿਆਈ ਪੈਰਾ ਖੇਡਾਂ ’ਚ ਭਾਰਤ ਨੂੰ ਤਿੰਨ ਸੋਨ ਤਗ਼ਮੇ

ਜਕਾਰਤਾ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਅੱਜ ਤਿੰਨ ਸੋਨ ਤਗ਼ਮਿਆਂ ਸਮੇਤ 11 ਤਗ਼ਮੇ ਹਾਸਲ ਕੀਤੇ ਜਿਸ ਨਾਲ ਭਾਰਤ ਤਗ਼ਮਾ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਕਾਬਜ਼ ਹੈ। ਏਕਤਾ ਭਯਾਨ ਤੇ ਨਾਰਾਇਣ ਠਾਕੁਰ ਨੇ ਕ੍ਰਮਵਾਰ ਮਹਿਲਾ ਦੀ ਕਲੱਬ ਥ੍ਰੋਅ ਮੁਕਾਬਲੇ ਤੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਦੇਸ਼ ਦੀ ਝੋਲੀ ਸੋਨ ਤਗ਼ਮੇ ਪਾਏ। ਇਸ ਤੋਂ ਪਹਿਲਾਂ ਪੈਰਾ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ

ਜਕਾਰਤਾ ਖੇਡਾਂ ਮਗਰੋਂ ਸੰਨਿਆਸ ਬਾਰੇ ਸੋਚਾਂਗਾ: ਝਾਝੜੀਆ

ਨਵੀਂ ਦਿੱਲੀ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੇ ਸਭ ਤੋਂ ਸਫ਼ਲ ਪੈਰਾ ਅਥਲੀਟਾਂ ’ਚੋਂ ਇਕ ਦੇਵੇਂਦਰ ਝਾਝੜੀਆ ਨੇ ਕਿਹਾ ਕਿ ਮੋਢੇ ਦੀ ਸੱਟ ਕਰਕੇ ਉਹ ਜਕਾਰਤਾ ਵਿੱਚ ਚੱਲ ਰਹੀ ਏਸ਼ਿਆਈ ਪੈਰਾ ਖੇਡਾਂ ਮਗਰੋਂ ਸੰਨਿਆਸ ਲੈਣ ’ਤੇ ਵਿਚਾਰ ਕਰ ਸਕਦਾ ਹੈ।

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

ਦੁਬਈ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਨੇ ਦੂਜੀ ਪਾਰੀ ਵਿੱਚ ਖਰਾਬ ਸ਼ੁਰੂਆਤ ਦੇ ਬਾਵਜੂਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਫ਼ ਸਪਿੰਨਰ ਬਿਲਾਲ ਆਸਿਫ਼ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬਿਲਾਲ ਨੇ 36 ਦੌੜਾਂ ਬਦਲੇ ਛੇ ਵਿਕਟ ਲਏ ਤੇ ਆਸਟਰੇਲਿਆਈ ਪਾਰੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065763446
Copyright © 2018, Panjabi Times. All rights reserved. Website Designed by Mozart Infotech