ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਵੀਨਸ ਵਿਲੀਅਮਜ਼ ਰੋਜਰਜ਼ ਕੱਪ ਦੇ ਦੂਜੇ ਗੇੜ ਵਿੱਚ

August 08, 2018 02:48 PM

ਮਾਂਟਰੀਅਲ,7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਵੀਨਸ ਵਿਲੀਅਮਜ਼ ਨੇ ਕੈਰੋਲਿਨ ਡੋਲਹਾਈਡ ਨੂੰ 7-5, 6-1 ਨਾਲ ਹਰਾ ਕੇ ਰੋਜਰਜ਼ ਕੱਪ ਡਬਲਯੂਟੀਏ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਅਮਰੀਕਾ ਦੀ ਹੀ ਕੈਰੋਲਿਨ ਨੇ ਪਹਿਲੇ ਸੈੱਟ ਵਿੱਚ ਆਪਣੀ ਹਮਵਤਨ ਨੂੰ ਚੁਣੌਤੀ ਦਿੱਤੀ, ਪਰ ਦੂਜੇ ਸੈੱਟ ਵਿੱਚ ਉਹ ਟਿਕ ਨਹੀਂ ਸਕੀ। ਹੁਣ ਵੀਨਸ ਦਾ ਸਾਹਮਣਾ ਸੋਰਾਨਾ ਕ੍ਰਿਸਟੀਆ ਜਾਂ ਮੋਨਿਕਾ ਨਿਕੂਲੇਸਕੂ ਨਾਲ ਹੋਵੇਗਾ। ਇੱਕ ਹੋਰ ਮੁਕਾਬਲੇ ਵਿੱਚ ਜਰਮਨੀ ਦੀ ਜੂਲੀਆ ਜਾਰਜੇਸ ਨੇ ਹੰਗਰੀ ਦੀ ਟਿਮੀਆ ਬਾਬੋਸ ਨੂੰ 3-6, 7-6, 6-4 ਨਾਲ ਹਰਾਇਆ। ਹੁਣ ਉਹ ਚੈੱਕ ਗਣਰਾਜ ਦੀ ਲੂਸੀ ਸਫਾਰੋਵਾ ਨਾਲ ਖੇਡੇਗੀ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਦਰਭ ਨੇ ਪਹਿਲੀ ਪਾਰੀ ਵਿਚ 95 ਦੌੜਾਂ ਦੀ ਲਈ ਲੀਡ

ਨਾਗਪੁਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਕਸ਼ੈ ਕਰਨੇਵਰ ਵੱਲੋਂ ਆਪਣੇ ਕਰੀਅਰ ਦੇ ਪਹਿਲੇ ਸੈਂਕੜੇ ਅਤੇ ਪਿਛਲੇ ਕ੍ਰਮ ਦੇ ਬੱਲੇਬਾਜ਼ਾਂ ਵੱਲੋਂ ਪਾਏ ਸ਼ਾਨਦਾਰ ਯੋਗਦਾਨ ਨਾਲ ਰਣਜੀ ਟਰਾਫੀ ਚੈਂਪੀਅਨ ਵਿਦਰਭ ਨੇ ਪਹਿਲੀ ਪਾਰੀ ਵਿਚ ਲੀਡ ਹਾਸਲ ਕਰ ਲਈ ਅਤੇ ਇਸ ਤੋਂ ਬਾਅਦ ਰੈਸਟ ਆਫ ਇੰਡੀਆ ਦੀ ਸਲਾਮੀ ਜੋੜੀ ਨੂੰ ਸਸਤੇ ਵਿਚ ਆਉੂਟ ਕਰਕੇ ਵੀਰਵਾਰ ਨੂੰ ਇੱਥੇ ਇਰਾਨੀ ਟਰਾਫੀ ਕ੍ਰਿਕਟ ਮੈਚ ਵਿਚ ਤੀਜੇ ਦਿਨ ਆਪਣਾ ਪੱਲੜਾ ਭਾਰੀ ਰੱਖਿਆ। ਕਰਨੇਵਰ ਅੱਠਵੇਂ ਨੰਬਰ ਉੱਤੇ ਬੱਲੇਬਾਜ਼ੀ ਲਈ ਉੱਤਰਿਆ ਅਤੇ ਉਸਨੇ 102 ਦੌੜਾਂ ਦੀ ਦਿਲ ਜਿੱਤਣ ਵਾਲੀ ਪਾਰੀ ਖੇਡੀ। ਇਸ ਦੇ ਨਾਲ ਵਿਦਰਭ ਨੇ 425 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ 95 ਦੌੜਾਂ ਦੀ ਅਹਿਮ ਲੀਡ ਹਾਸਲ ਕਰ ਲਈ। ਰੈਸਟ ਆਫ ਇੰਡੀਆ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀ ਦੂਜੀ ਪਾਰੀ ਵਿਚ ਦੋ ਵਿਕਟਾਂ ਉੱਤੇ 102 ਦੌੜਾਂ ਬਣਾਈਆਂ ਹਨ ਅਤੇ ਉਸਨੂੰ ਹੁਣ 7 ਦੌੜਾਂ ਦੀ ਲੀਡ ਮਿਲ ਗਈ ਹੈ।

ਆਸਟਰੇਲੀਆ ’ਚ ਇੱਕ ਰੋਜ਼ਾ ਲਈ ਖਲੀਲ ਅਤੇ ਉਨਾਦਕਟ ਬਾਰੇ ਚਰਚਾ ਕਰਨਗੇ ਚੋਣਕਾਰ

ਮੁੰਬਈ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਚੋਣਕਾਰ ਆਸਟਰੇਲੀਆ ਦੇ ਖ਼ਿਲਾਫ਼ ਸੀਮਤ ਓਵਰਾਂ ਦੀ ਲੜੀ ਲਈ ਵਿਸ਼ਵ ਕੱਪ ਨੂੰ ਧਿਆਨ ਵਿਚ ਰੱਖ ਕੇ ਸ਼ੁੱਕਰਵਾਰ ਨੂੰ ਇੱਥੇ ਕ੍ਰਿਕਟ ਟੀਮ ਦੀ ਚੋਣ ਕਰਨਗੇ। ਵਿਸ਼ਵ ਕੱਪ ਲਈ ਹੁਣ ਸਿਰਫ਼ ਦੋ ਸਥਾਨ ਹੀ ਬਚੇ ਹਨ।

ਕੌਮੀ ਚੈਂਪੀਅਨਸ਼ਿਪ ਵਿਚ ਸਿੰਧੂ ਵੱਲੋਂ ਜੇਤੂ ਸ਼ੁਰੂਆਤ

ਗੁਹਾਟੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਨੇ 83ਵੀਂ ਸੀਨੀਅਰ ਕੌਮੀ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਇੱਥੇ ਨਾਗਪੁਰ ਦੀ ਮਾਲਵਿਕਾ ਬਸੋਂਦ ਉੱਤੇ ਸਿੱਧੇ ਸੈੱਟਾਂ ਵਿਚ ਜਿੱਤ ਹਾਸਲ ਕਰਕੇ ਮਹਿਲਾ ਸਿੰਗਨਲਜ਼ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਸਾਬਕਾ ਚੈਂਪੀਅਨ ਸਿੰਧੂ ਨੇ ਦੱਖਣੀ ਏਸ਼ਿਆਈ ਅੰਡਰ-21 ਚੈਂਪੀਅਨਸ਼ਿਪ ਦੀ ਸੋਨ ਤਗ਼ਮਾ ਜੇਤੂ ਮਾਲਵਿਕਾ ਨੂੰ 21-11, 21-13 ਨਾਲ ਹਰਾ ਦਿੱਤਾ। ਸਿੰਧੂ ਨੂੰ ਸਿੱਧਾ ਪ੍ਰੀ ਕੁਆਰਟਰ ਵਿਚ ਦਾਖਲਾ ਦਿੱਤਾ ਗਿਆ ਸੀ। ਇਸ ਤਰ੍ਹਾਂ ਉਸਦੀ ਮੁਹਿੰਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਮਾਲਵਿਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਜਲਦੀ ਹੀ 4-0 ਦੀ ਲੀਡ ਲੈ ਲਈ। ਸਿੰਧੂ ਨੇ ਹਾਲਾਂ ਕਿ ਜਲਦੀ ਹੀ ਸਕੋਰ ਬਰਾਬਰ ਕਰ ਦਿੱਤਾ ਅਤੇ ਫਿਰ ਬਰੇਕ ਤੱਕ 11-7 ਦੀ ਲੀਡ ਲੈ ਲਈ।

ਕੋਰਟ ਖਰਾਬ ਹੋਣ ਕਾਰਨ ਸਾਇਨਾ ਨੇ ਖੇਡਣ ਤੋਂ ਕੀਤਾ ਇਨਕਾਰ

ਗੁਹਾਟੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਵੀਰਵਾਰ ਨੂੰ ਉਦੋਂ ਵਿਵਾਦ ਪੈਦਾ ਹੋ ਗਿਆ ਜਦੋਂ ਮੌਜੂਦਾ ਚੈਂਪੀਅਨ ਸਾਇਨਾ ਨੇਹਵਾਲ ਨੇ ਕੋਰਟ ਨੂੰ ਖੇਡਣ ਦੇ ਯੋਗ ਨਾ ਹੋਣਾ ਦੱਸ ਕੇ ਖੇਡਣ ਤੋਂ ਇਨਕਾਰ ਕਰ ਦਿੱਤਾ। ਪੁਰਸ਼ ਸਿੰਗਲਜ਼ ਵਰਗ ਵਿਚ ਸਮੀਰ ਵਰਮਾ ਵੱਲੋਂ ਗਿੱਟੇ ਦੀ ਸੱਟ ਕਾਰਨ ਮੈਦਾਨ ਵਿਚੋਂ ਹਟਣ ਬਾਅਦ ਸਾਇਨਾ ਮੈਦਾਨ ਵਿਚ ਆਈ। ਉਸ ਦਾ ਮੁਕਾਬਲਾ ਪ੍ਰੀ ਕੁਆਰਟਰ ਫਾਈਨਲ ਵਿਚ ਸ਼ਰੁਤੀ ਮੰਦਾਨਾ ਨਾਲ ਸੀ ਪਰ ਸਾਇਨਾ ਨੇ ਕੋਰਟ ਦਾ ਨਿਰੀਖਣ ਕਰਦਿਆਂ ਸਾਰ ਹੀ ਐਲਾਨ ਕਰ ਦਿਤਾ ਕਿ ਆਲ ਇੰਗਲੈਂਡ ਚੈਂਪੀਅਨਸ਼ਿਪ ਸਿਰ ਉੱਤੇ ਹੈ ਅਤੇ ਉਹ ਇਸ ਕੋਰਟ ਉੱਤੇ ਖੇਡ ਕੇ ਜ਼ੋਖ਼ਮ ਮੁੱਲ ਨਹੀਂ ਲੈਣਾ ਚਾਹੁੰਦੀ।

ਆਲ ਇੰਗਲੈਂਡ ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਖਿਡਾਰੀਆਂ ਨੂੰ ਮਿਲਿਆ ਔਖਾ ਡਰਾਅ

ਬਰਮਿੰਘਮ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੀਵੀ ਸਿੰਧੂ ਅਤੇ ਸਾਇਨਾ ਨੇਹਵਾਲ ਸਮੇਤ ਭਾਰਤੀ ਬੈਡਮਿੰਟਨ ਖਿਡਾਰੀਆਂ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਮੁਸ਼ਕਿਲ ਡਰਾਅ ਮਿਲਿਆ ਹੈ। ਅਠਾਰਾਂ ਸਾਲ ਬਾਅਦ ਇੱਥੇ ਖ਼ਿਤਾਬ ਜਿੱਤਣ ਦਾ ਸੁਪਨਾ ਪੂਰਾ ਕਰਨ ਦੇ ਲਈ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪਵੇਗੀ। ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਪਿਛਲੇ ਸਾਲ ਸੈਮੀਫਾਈਨਲ ਤੱਕ ਪੁੱਜੀ ਸੀ।ਇਸ ਵਾਰ ਉਹ ਦੱਖਣੀ ਕੋਰੀਆ ਦੀ ਸੁੰਗ ਜੀ ਹਿਊਨ ਦੇ ਨਾਲ ਪਹਿਲਾ ਮੈਚ ਖੇਡੇਗੀ ਜਦੋਂ ਕਿ ਇੰਡੋਨੇਸ਼ੀਆ ਮਾਸਟਰਜ਼ ਚੈਂਪੀਅਨਜ਼ ਸਾਇਨਾ ਦਾ ਮੁਕਾਬਲਾ ਸਕਾਟਲੈਂਡ ਦੀ ਕ੍ਰਿਸਟੀ ਗਿਲਮੋਰ ਨਾਲ ਹੋਵੇਗਾ। ਸਾਇਨਾ ਅਤੇ ਸਿੰਧੂ ਕੌਮੀ ਚੈਂਪੀਅਨਸ਼ਿਪ ਖੇਡ ਕੇ ਇੱਥੋਂ ਸਿੱਧੀਆਂ ਬਰਮਿੰਘਮ ਜਾਣਗੀਆਂ। ਇੱਥੇ ਛੇ ਮਾਰਚ ਨੂੰ ਆਲ ਇੰਗਲੈਂਡ ਚੈਂਪੀਅਨਸ਼ਿਪ ਸ਼ੁਰੂ ਹੋਵੇਗੀ। ਸਿੰਧੂ ਨੂੰ ਪਿਛਲੇ ਸਾਲ ਆਲ ਇੰਗਲੈਂਡ ਚੈਂਪੀਅਨਸ਼ਿਪ ਵਿਚ ਹਿਊਨ ਨੇ ਹਰਾ ਦਿੱਤਾ ਸੀ।

ਵਿਦਰਭ ਰੈਸਟ ਆਫ ਇੰਡੀਆ ਤੋਂ 85 ਦੌੜਾਂ ਨਾਲ ਪੱਛੜਿਆ

ਨਾਗਪੁਰ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਲਾਮੀ ਬੱਲੇਬਾਜ਼ ਸੰਜੇ ਰਾਮਾਸਵਾਮੀ ਅਤੇ ਅਕਸ਼ੈ ਵਾਡਕਰ ਦੇ ਅਰਧ ਸੈਂਕੜਿਆਂ ਦੀ ਮੱਦਦ ਨਾਲ ਵਿਦਰਭ ਨੇ ਰੈਸਟ ਆਫ ਇੰਡੀਆ ਦੇ ਸਪਿੰਨਰਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਵਜੂਦ ਇਰਾਨੀ ਟਰਾਫੀ ਦੇ ਦੂਜੇ ਦਿਨ ਬੁੱਧਵਾਰ ਨੂੰ ਇੱਥੇ ਛੇ ਵਿਕਟਾਂ ਨਾਲ 245 ਦੌੜਾਂ ਬਣਾ ਕੇ ਪਹਿਲੀ ਪਾਰੀ ਵਿਚ ਲੀਡ ਹਾਸਲ ਕਰਨ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਰਾਮਾਸਵਾਮੀ ਨੇ 65 ਦੌੜਾਂ ਬਣਾਈਆਂ ਜਦੋਂ ਕਿ ਵਾਡਕਰ ਅਜੇ 50 ਦੌੜਾਂ ਉੱਤੇ ਖੇਡ ਰਿਹਾ ਹੈ। ਇਨ੍ਹਾਂ ਦੋਨਾਂ ਤੋਂ ਇਲਾਵਾ ਗਣੇਸ਼ ਸਤੀਸ਼ ਨੇ 48 ਦੌੜਾਂ ਦਾ ਯੋਗਦਾਨ ਪਾਇਆ ਪਰ ਵਿਦਰਭ ਅਜੇ ਵੀ ਰੈਸਟ ਆਫ ਇੰਡੀਆ ਤੋਂ 85 ਦੌੜਾਂ ਪਿੱਛੇ ਹੈ, ਜਿਸ ਨੇ ਪਹਿਲੀ ਪਾਰੀ ਵਿਚ 330 ਦੌੜਾਂ ਬਣਾਈਆਂ ਸਨ। ਰੈਸਟ ਆਫ ਇੰਡੀਆ ਦੀ ਤਰਫੋ ਕ੍ਰਿਸ਼ਨਾਅੱਪਾ ਗੌਤਮ ਅਤੇ ਧਰਮੇਂਦਰ ਸਿੰਘ ਜਡੇਜਾ ਨੇ ਦੋ ਦੋ ਵਿਕਟਾਂ ਲਈਆਂ।

ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਸ਼ਾਹਬਾਜ਼ ਦਾ ਅਸਤੀਫਾ ਨਾਮਨਜ਼ੂਰ

ਕਰਾਚੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਬਾਜ਼ ਅਹਿਮਦ ਨੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਸਕੱਤਰ ਦਾ ਅਹੁਦਾ ਫਿਰ ਤੋਂ ਸੰਭਾਲ ਲਿਆ ਹੈ ਕਿਉਂਕਿ ਪੀਐੱਚਐੱਫ ਦੇ ਸਕੱਤਰ ਬਿ੍ਗੇਡੀਅਰ ਖਾਲ਼ਿਦ ਸੱਜਾਹ ਖੋਖ਼ਰ ਨੇ ਉਨ੍ਹਾਂ ਦਾ ਅਸਤੀਫ਼ਾ ਨਾ ਮਨਜ਼ੂਰ ਕਰ ਦਿੱਤਾ ਹੈ। ਸ਼ਾਹਬਾਜ਼ ਨੇ ਭਾਰਤ ਵਿਚ ਦਸੰਬਰ ’ਚ ਖੇਡੇ ਵਿਸ਼ਵ ਕੱਪ ਵਿਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।
ਸ੍ਰੀ ਸ਼ਾਹਬਾਜ਼ ਨੇ ਇੱਥੇ ਮੰਗਲਵਾਰ ਨੂੰ

ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਟੂਰਨਾਮੈਂਟ ਦੀ ਟਰਾਫੀ ’ਤੇ ਮੇਜ਼ਬਾਨ ਕਾਬਜ਼

ਗੜ੍ਹਸ਼ੰਕਰ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਵਲੋਂ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਸਮਰਪਿਤ ਜਰਨੈਲ ਸਿੰਘ ਯਾਦਗਾਰੀ ਫੁਟਬਾਲ ਟੂਰਨਾਮੈਂਟ ਹੋਇਆ ਸਮਾਪਤ ਹੋ ਗਿਆ। ਟੂਰਨਾਮੈਂਟ ਦੇ ਆਖ਼ਰੀ ਦਿਨ ਕਲੱਬ ਪੱਧਰੀ ਫਾਈਨਲ ਮੁਕਾਬਲਾ ਮੇਜ਼ਬਾਨ ਉਲੰਪੀਅਨ ਜਰਨੈਲ ਸਿੰਘ ਫੁੱਟਬਾਲ ਅਕੈਡਮੀ ਗੜ੍ਹਸ਼ੰਕਰ ਦੇ ਖਿਡਾਰੀਆਂ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਪੈਨਲਟੀ ਕਿੱਕਾਂ ਨਾਲ 5-4 ਦੇ ਫਰਕ ਨਾਲ ਹਰਾਕੇ ਜਿੱਤ ਲਿਆ। ਕਾਲਜ ਪੱਧਰੀ ਫਾਈਨਲ ਮੁਕਾਬਲੇ ਵਿਚ ਖ਼ਾਲਸਾ ਕਾਲਜ ਮਾਹਿਲਪੁਰ ਦੀ ਟੀਮ ਨੇ ਖਾਲਸਾ ਕਾਲਜ ਗੜ੍ਹਸ਼ੰਕਰ ਨੂੰ 2-1 ਗੋਲਾਂ ਦੇ ਫਰਕ ਨਾਲ ਹਰਾਕੇ ਪਹਿਲਾ ਸਥਾਨ ਹਾਸਲ ਕੀਤਾ।

ਭਾਰਤ ਆਉਣ ਵਾਲੀ ਆਸਟਰੇਲਿਆਈ ਟੀਮ ’ਚੋਂ ਸਟਾਰਕ ਬਾਹਰ

ਮੈਲਬੌਰਨ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲਿਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਸੱਟ ਕਾਰਨ ਆਸਟਰੇਲਿਆਈ ਟੀਮ ਦੇ ਭਾਰਤ ਦੌਰੇ ਦੌਰਾਨ ਟੀਮ ਵਿਚੋਂ ਬਾਹਰ ਰਹਿਣਗੇ ਜਦੋਂ ਕਿ ਹਰਫ਼ਨਮੌਲਾ ਮਿਸ਼ੇਲ ਮਾਰਸ਼ ਨੂੰ 24 ਫਰਵਰੀ ਤੋਂ ਸ਼ੁਰੂ ਹੋ ਰਹੀ ਦੋ ਟਵੰਟੀ-20 ਅਤੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਤੋਂ ਬਾਹਰ ਰੱਖਿਆ ਗਿਆ ਹੈ। ਪਿਛਲੇ ਮਹੀਨੇ ਭਾਰਤ ਵਿਰੁੱਧ ਘਰੇਲੂ ਲੜੀ ਖੇਡਣ ਵਾਲੀ 16 ਮੈਂਬਰੀ ਟੀਮ ਦੇ ਗਿਆਰਾਂ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ। ਭਾਰਤ ਨੇ ਆਸਟਰੇਲੀਆ ਨੂੰ ਇੱਕ ਰੋਜ਼ਾ ਅਤੇ ਟੈਸਟ ਲੜੀ ਵਿਚ ਉਸਦੀ ਸਰਜ਼ਮੀ ਉੱਤੇ ਹਰਾ ਕੇ ਇਤਿਹਾਸ ਸਿਰਜਿਆ ਹੈ ਅਤੇ ਟਵੰਟੀ-20 ਲੜੀ 1-1 ਨਾਲ ਬਰਾਬਰ ਰਹੀ ਹੈ। ਹੁਣ ਆਸਟਰੇਲੀਆ ਦੀ ਟੀਮ ਭਾਰਤ ਦੌਰੇ ਦੌਰਾਨ ਮੁੜ ਤੋਂ ਆਪਣੀ ਰਣਨੀਤੀ ਉਲੀਕ ਕੇ ਮੈਦਾਨ ਵਿਚ ਉੱਤਰੇਗੀ।

ਨਿਊਜ਼ੀਲੈਂਡ ਨੂੰ ਚੁਣੌਤੀ ਦੇਣ ਦੇ ਇਰਾਦੇ ਨਾਲ ਉੱਤਰੇਗੀ ਭਾਰਤੀ ਟੀਮ

ਆਕਲੈਂਡ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਹਿਲੇ ਮੈਚ ਵਿਚ ਮਿਲੀ ਹਾਰ ਤੋਂ ਬਾਅਦ ਆਪਣੀਆਂ ਗਲਤੀਆਂ ਤੋਂ ਸਬਕ ਲੈ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਹੇਠ ਨਿਊਜ਼ੀਲੈਂਡ ਦੇ ਵਿਰੁੱਧ ਦੂਜੇ ਟਵੰਟੀ-20 ਮੈਚ ਵਿਚ ਜਦੋਂ ਉੱਤਰਗੀ ਤਾਂ ਉਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅਨੁਭਵੀ ਮਿਤਾਲੀ ਰਾਜ ਦੀ ਚੋਣ ਹੋਵੇਗਾ, ਜਿਸ ਨੂੰ ਪਿੱਛਲੇ ਮੈਚ ਵਿੱਚ ਟੀਮ ਵਿਚੋਂ ਬਾਹਰ ਰੱਖਿਆ ਗਿਆ ਸੀ।

ਸੱਟ ਤੋਂ ਵਾਪਸੀ ਕਰਦਿਆਂ ਮੀਰਾਬਾਈ ਚਾਨੂ ਨੇ ਜਿੱਤਿਆ ਸੋਨ ਤਗ਼ਮਾ

ਨਵੀਂ ਦਿੱਲੀ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਚੈਂਪੀਅਨ ਭਾਰਤ ਦੀ ਮਹਿਲਾ ਵੇਟਲਿਫਟਰ ਸੋਖੋਮ ਮੀਰਾਬਾਈ ਚਾਨੂ ਨੇ ਸੱਟ ਤੋਂ ਬਾਅਦ ਜਬਰਦਸਤ ਵਾਪਸੀ ਕਰਦਿਆਂ ਵੀਰਵਾਰ ਨੂੰ ਥਾਈਲੈਂਡ ਵਿਚ ਈਜੀਐੱਸਟੀ ਕੱਪ ਵਿਚ ਸੋਨ ਤਗ਼ਮਾ ਜਿੱਤ ਲਿਆ ਹੈ।ਸੱਟ ਦੇ ਕਾਰਨ ਚਾਨੂ 2018 ਵਿਚ ਛੇ ਮਹੀਨੇ ਤੋਂ ਵੱਧ ਸਮਾਂ ਮੁਕਾਬਲੇ ਤੋਂ ਦੂਰ ਰਹੀ ਹੈ।

ਫਾਈਨਲ ਵਿਚ ਦਿਖਾਈ ਦਿੱਤਾ ਟੀਮ ਦਾ ਜਜ਼ਬਾ: ਪੰਡਿਤ

ਨਾਗਪੁਰ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਦਰਭ ਦੇ ਕੋਚ ਚੰਦਰਕਾਂਤ ਪੰਡਿਤ ਨੂੰ ਆਪਣੇ ਖਿਡਾਰੀਆਂ ਉੱਤੇ ਪੂਰਾ ਮਾਣ ਹੈ ਜਿਨ੍ਹਾਂ ਨੇ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਜਿੱਤ ਕੇ ਆਪਣੀ ਧਾਂਕ ਜਮਾਈ ਹੈ। ਟੀਮ ਨੇ ਆਪਣੇ ਵਿਰੋਧੀਆਂ ਨੂੰ ਦਬਾਅ ਵਿਚ ਪਾਉਣ ਤੋਂ ਪਹਿਲਾਂ ਆਪ ਵੀ ਦਬਾਅ ਦਾ ਪੂਰਾ ਸਾਹਮਣਾ ਕੀਤਾ। ਦੇਸ਼ ਦੇ ਮੋਹਰੀ ਘਰੇਲੂ ਕੋਚਾਂ ਵਿਚ ਸ਼ੁਮਾਰ ਪੰਡਿਤ ਨੇ ਆਪਣੇ ਰਣਨੀਤਕ ਹੁਨਰ ਅਤੇ ਅਨੁਸ਼ਾਸਨ ਦੇ ਸਿਰ ਉੱਤੇ ਵਿਦਰਭ ਨੂੰ ਲਗਾਤਾਰ ਦੂਜੀ ਵਾਰ ਰਣਜੀ ਟਰਾਫੀ ਚੈਂਪੀਅਨ ਬਣਨ ਦਾ ਮਾਣ ਦਵਾਇਆ ਹੈ।

ਫੈਡਰੇਸ਼ਨ ਕੱਪ: ਇੰਡੋਰ ਸਟੇਡੀਅਮ ਵਿਚ ਸਰਵਿਸ ਹੋਵੇਗੀ ਅਹਿਮ: ਭਾਂਬਰੀ

ਅਸਤਾਨਾ (ਕਜ਼ਾਖਸਤਾਨ), 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਫੈਡਰੇਸ਼ਨ ਕੱਪ ਕੋਚ ਅੰਕਿਤਾ ਭਾਂਬਰੀ ਦਾ ਮੰਨਣਾ ਹੈ ਕਿ ਅੰਕਿਤਾ ਰੈਨਾ ਅਤੇ ਕਰਮਨ ਕੌਰ ਥਾਂਦੀ ਦੀ ਇੱਥੇ ਫੈਡਰੇਸ਼ਨ ਕੱਪ ਟੈਨਿਸ ਟੂਰਨਾਮੈਂਟ ਵਿਚ ਸਭ ਤੋਂ ਬਿਹਤਰ ਦਰਜਾਬੰਦੀ ਵਾਲੀਆਂ ਖਿਡਾਰਨਾਂ ਨਾਲ ਭਿੜਨਗੀਆਂ ਤਾਂ ਇਨਡੋਰ ਕੋਰਟ ਵਿਚ ਸਰਵਿਸ ਸਭ ਤੋਂ ਅਹਿਮ ਹਥਿਆਰ ਹੋਵੇਗੀ। ਭਾਰਤ ਏਸ਼ੀਆ ਓਸੀਆਨਾ ਗਰੁੱਪ (ਏ) ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਵੀਰਵਾਰ ਨੂੰ ਥਾਈਲੈਂਡ ਦੇ ਵਿਰੁੱਧ ਕਰੇਗਾ। ਜਦੋਂ ਕਿ ਸ਼ੁੱਕਰਵਾਰ ਨੂੰ ਟੀਮ ਦਾ ਮੈਚ ਮੇਜ਼ਬਾਨ ਕਜ਼ਾਖਸਤਾਨ ਦੀ ਟੀਮ ਨਾਲ ਹੋਵੇਗਾ, ਜਿਸ ਨੂੰ ਕਾਫੀ ਮਜ਼ਬੂਤ ਮੰਨਿਆ ਜਾਂਦਾ ਹੈ। ਅੰਕਿਤਾ ਰੈਨਾ ਅਤੇ ਕਰਮਨ ਚੰਗੀ ਫਰਮ ਵਿਚ ਹੋਣ ਸਦਕਾ ਭਾਰਤ ਨੂੰ ਥਾਈਲੈਂਡ ਨੂੰ

ਰਣਜੀ ਫਾਈਨਲ: ਪੁਜਾਰਾ ਸਸਤੇ ’ਚ ਆਊਟ; ਵਿਦਰਭ ਖ਼ਿਤਾਬ ਤੋਂ ਪੰਜ ਵਿਕਟਾਂ ਦੂਰ

ਨਾਗਪੁਰ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੇਤੇਸ਼ਵਰ ਪੁਜਾਰਾ ਦੇ ਲਗਾਤਾਰ ਦੂਜੀ ਵਾਰ ਅਸਫਲ ਹੋਣ ਬਾਅਦ ਸੌਰਾਸ਼ਟਰ ਦੀ ਟੀਮ ਨੇ ਰਣਜੀ ਟਰਾਫੀ ਦੇ ਫਾਈਨਲ ਵਿਚ ਚੌਥੇ ਦਿਨ 206 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 58 ਦੌੜਾਂ ਤੱਕ ਪੰਜ ਵਿਕਟ ਗਵਾ ਦਿੱਤੇ ਤੇ ਇਸ ਦੇ ਨਾਲ ਹੁਣ ਪਿਛਲਾ ਚੈਂਪੀਅਨ ਵਿਦਰਭ ਟਰਾਫੀ ਤੋਂ ਕੇਵਲ 5 ਵਿਕਟਾਂ ਦੂਰ ਹੈ।

ਪਹਿਲੇ ਟਵੰਟੀ-20 ਵਿਚ ਭਾਰਤ ਨੂੰ ਹਾਰ ਤੋਂ ਨਹੀ ਬਚਾ ਸਕੀ ਮੰਧਾਨਾ

ਵੇਲਿੰਗਟਨ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਸਮ੍ਰਿਤੀ ਮੰਧਾਨਾ ਨੇ ਇੱਕ ਸਿਰਾ ਸੰਭਾਲ ਕੇ ਰਿਕਾਰਡਤੋੜ ਅਰਧ ਸੈਂਕੜਾ ਬਣਾਇਆ ਪਰ ਨਿਊਜ਼ੀਲੈਂਡ ਵਿਰੁੱਧ ਪਹਿਲੇ ਟੀ-20 ਮੈਚ ਵਿਚ ਉਹ ਭਾਰਤੀ ਮਹਿਲਾ ਟੀਮ ਨੂੰ 23 ਦੌੜਾਂ ਦੀ ਹਾਰ ਤੋਂ ਨਹੀ ਬਚਾ ਸਕੀ। ਮੰਧਾਨਾ ਨੇ ਕਿਸੇ ਭਾਰਤੀ ਬੱਲੇਬਾਜ਼ ਵੱਲੋਂ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਉਣ ਦਾ ਆਪਣਾ ਹੀ ਰਿਕਾਰਡ ਇੱਕ ਦੌੜ ਨਾਲ ਬਿਹਤਰ ਬਣਾਇਆ ਹੈ। ਉਸ ਨੇ ਵੈਸਟਪੈਕ ਸਟੇਡੀਅਮ ਵਿਚ 34 ਗੇਂਦਾਂ ਦੀ ਮੱਦਦ ਨਾਲ 58 ਦੌੜਾਂ ਬਣਾਈਆਂ ਪਰ ਅਰਧ ਸੈਂਕੜਾ ਸਿਰਫ 24 ਗੇਂਦਾਂ ਵਿਚ ਹੀ ਪੂਰਾ ਕਰ ਦਿੱਤਾ ਸੀ।

ਪਹਿਲਾ ਟੀ-20 ਮੈਚ: ਨਿਊਜ਼ੀਲੈਂਡ ਦੀ ਭਾਰਤ ’ਤੇ ਸ਼ਾਨਦਾਰ ਜਿੱਤ

ਵੇਲਿੰਗਟਨ, 6 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਿਹਤਰੀਨ ਸਵਿੰਗ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਬੱਲੇਬਾਜ਼ਾਂ ਦੀ ਕਮਜ਼ੋਰੀ ਇੱਕ ਵਾਰ ਫਿਰ ਸਾਹਮਣੇ ਆ ਗਈ ਹੈ। ਬੁੱਧਵਾਰ ਨੂੰ ਪਹਿਲੇ ਟਵੰਟੀ-20 ਮੈਚ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 80 ਦੌੜਾਂ ਨਾਲ ਹਰਾ ਦਿੱਤਾ ਹੈ। ਦੌੜਾਂ ਦੇ ਹਿਸਾਬ ਨਾਲ ਭਾਰਤੀ ਟੀਮ ਦੀ ਟ-ਵੰਟੀ-20 ਵਿਚ ਇਹ ਸਭ ਤੋਂ ਵੱਡੀ ਹਾਰ ਹੈ।

ਵਿਸ਼ਵ ਕੱਪ ਵਿੱਚ ਪਾਕਿ ਕ੍ਰਿਕਟ ਟੀਮ ਦੀ ਕਪਤਾਨੀ ਕਰੇਗਾ ਸਰਫ਼ਰਾਜ਼

ਕਰਾਚੀ, 5 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਅੱਜ ਕਿਹਾ ਕਿ ਸਰਫ਼ਰਾਜ਼ ਅਹਿਮਦ ਇਸ ਸਾਲ 30 ਮਈ ਤੋਂ ਸ਼ੁਰੂ ਹੋਣ ਵਾਲੇ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਟੀਮ ਦੀ ਕਮਾਨ ਸੰਭਾਲੇਗਾ। ਸਰਫ਼ਰਾਜ਼ ’ਤੇ ਦੱਖਣੀ ਅਫਰੀਕਾ ਦੌਰੇ ਦੌਰਾਨ ਨਸਲੀ ਟਿੱਪਣੀ ਕਰਨ ਦੇ ਦੋਸ਼ ਵਿੱਚ ਚਾਰ ਇੱਕ ਰੋਜ਼ਾ ਮੈਚਾਂ ਦੀ ਪਾਬੰਦੀ ਲੱਗੀ ਹੋਈ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਅਹਿਸਾਨ ਮਨੀ ਨੇ ਲਾਹੌਰ ਵਿੱਚ ਕਿਹਾ ਕਿ ਸਰਫ਼ਰਾਜ਼ ਵਿਸ਼ਵ ਕੱਪ ਤੱਕ ਟੀਮ ਦੀ ਕਪਤਾਨੀ ਕਰੇਗਾ। ਉਸ ਨੇ ਇਸ ਦੇ ਨਾਲ ਹੀ ਟੀਮ ਵਿੱਚ ਯੋਦਗਾਨ ਦੇਣ ਲਈ ਸਰਫ਼ਰਾਜ਼ ਦੀ ਤਾਰੀਫ਼ ਕੀਤੀ।

ਹੇਠਲੇ ਬੱਲੇਬਾਜ਼ਾਂ ਦੀ ਬਦੌਲਤ ਸੌਰਾਸ਼ਟਰ ਦੀ ਵਾਪਸੀ

ਨਾਗਪੁਰ, 5 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼ੁਰੂਆਤੀ ਝਟਕਿਆਂ ਮਗਰੋਂ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਅਤੇ ਗੇਂਦਬਾਜ਼ਾਂ ਨੇ ਰਣਜੀ ਟਰਾਫੀ ਫਾਈਨਲ ਦੇ ਤੀਜੇ ਦਿਨ ਅੱਜ ਇੱਥੇ ਸੌਰਾਸ਼ਟਰ ਨੂੰ ਵਾਪਸੀ ਦਿਵਾਈ ਹੈ। ਸਲਾਮੀ ਬੱਲੇਬਾਜ਼ ਸਨੇਲ ਪਟੇਲ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਧਰਮਿੰਦਰ ਸਿੰਘ ਜਡੇਜਾ ਦੀ ਫ਼ਿਰਕੀ ਦੀ ਬਦੌਲਤ ਸੌਰਾਸ਼ਟਰ ਨੇ ਵਿਦਰਭ ਨੂੰ ਪੰਜ ਦੌੜਾਂ ਦੀ ਲੀਡ ਲੈਣ ਤੋਂ ਰੋਕ ਦਿੱਤਾ।
ਸੌਰਾਸ਼ਟਰ ਦੀ ਟੀਮ ਨੇ ਅੱਜ ਪੰਜ ਵਿਕਟਾਂ ’ਤੇ 158 ਦੌੜਾਂ ਤੋਂ ਅੱਗੇ ਖੇਡਦਿਆਂ ਪਹਿਲੀ ਪਾਰੀ ਵਿੱਚ 307 ਦੌੜਾਂ ਬਣਾਈਆਂ। ਵਿਦਰਭ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 312 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਵਿਦਰਭ ਨੇ ਦੂਜੀ ਪਾਰੀ ਵਿੱਚ ਸਲਾਮੀ ਬੱਲੇਬਾਜ਼ਾਂ ਕਪਤਾਨ ਫ਼ੈਜ਼ ਫ਼ਜ਼ਲ (ਦਸ ਦੌੜਾਂ) ਅਤੇ ਸੰਜੈ ਰਘੂਨਾਥ (16 ਦੌੜਾਂ) ਦੀਆਂ ਵਿਕਟਾਂ ਗੁਆ ਕੇ ਦੋ ਵਿਕਟਾਂ ’ਤੇ 55 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਨੂੰ ਜਡੇਜਾ (36 ਦੌੜਾਂ ’ਤੇ ਦੋ ਵਿਕਟਾਂ) ਨੇ ਬਾਹਰ ਦਾ ਰਸਤਾ ਵਿਖਾਇਆ। ਦਿਨ ਦੀ ਖੇਡ ਖ਼ਤਮ ਹੋਣ ’ਤੇ ਗਣੇਸ਼ ਸਤੀਸ਼ 24 ਦੌੜਾਂ, ਜਦਕਿ ਅਨੁਭਵੀ ਸਵੀਮ ਜ਼ਫ਼ਰ ਪੰਜ ਦੌੜਾਂ ਬਣਾ ਕੇ ਖੇਡ ਰਹੇ ਸਨ। ਵਿਦਰਭ ਦੀ ਲੀਡ 60 ਦੌੜਾਂ ਹੀ ਹੋ ਗਈ ਹੈ, ਜਦਕਿ ਉਸ ਦੀਆਂ ਅੱਠ ਵਿਕਟਾਂ ਬਾਕੀ ਪਈਆਂ ਹਨ।

ਕੁਲਦੀਪ ਹੋਵੇਗਾ ਮੁੱਖ ਸਪਿੰਨਰ: ਸ਼ਾਸਤਰੀ

ਵੈਲਿੰਗਟਨ, 5 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਖ਼ਿਲਾਫ਼ ਸਿਡਨੀ ਟੈਸਟ ਵਿੱਚ ਪੰਜ ਵਿਕਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਦੇਸ਼ੀ ਧਰਤੀ ’ਤੇ ਅਨੁਭਵੀ ਰਵੀਚੰਦਰਨ ਅਸ਼ਵਿਨ ਦੀ ਥਾਂ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿੰਨਰ ਹੋਵੇਗਾ। ਸ਼ਾਸਤਰੀ ਨੇ ਸਾਫ਼ ਕੀਤਾ ਕਿ ਕੁਲਦੀਪ ‘ਪਹਿਲਾਂ’ ਹੀ ਅਸ਼ਵਿਨ ਅਤੇ ਜਡੇਜਾ ਤੋਂ ਅੱਗੇ ਨਿਕਲ ਕੇ ਦੇਸ਼ ਦਾ ਅੱਵਲ ਨੰਬਰ ਸਪਿੰਨਰ ਬਣ ਗਿਆ ਹੈ। ਸ਼ਾਸਤਰੀ ਨੇ ‘ਕ੍ਰਿਕਬਜ਼’ ਵੈੱਬਸਾਈਟ ਨੂੰ ਕਿਹਾ,

ਹਾਕੀ ਵਿਸ਼ਵ ਕੱਪ-2023 ਦੀ ਮੇਜ਼ਬਾਨੀ ਲਈ ਭਾਰਤ ਸਣੇ ਛੇ ਦਾਅਵੇਦਾਰ

ਲੁਸਾਨੇ, 5 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਸਣੇ ਛੇ ਦੇਸ਼ਾਂ ਨੇ ਅਗਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਸੰਘ ਨੇ ਅੱਜ ਇਸ ਦੀ ਜਾਣਕਾਰੀ ਦਿੱਤੀ ਹੈ। ਭਾਰਤ ਨੇ 13 ਤੋਂ 29 ਜਨਵਰੀ 2023 ਤੱਕ ਮਹਿਲਾ ਜਾਂ ਪੁਰਸ਼ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਅਤੇ ਨਿਊਜ਼ੀਲੈਂਡ ਨੇ ਵੀ ਇਸੇ ਵਿੰਡੋ ਨੂੰ ਚੁਣਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071588908
Copyright © 2019, Panjabi Times. All rights reserved. Website Designed by Mozart Infotech