ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਪੰਜਾਬ

ਦਮਦਮੀ ਟਕਸਾਲ ਪੰਥ ਦੇ ਹੱਕਾਂ ਹਿਤਾਂ ਦੀ ਪਹਿਰੇਦਾਰੀ ਲਈ ਬਚਨਬੱਧ : ਦਮਦਮੀ ਟਕਸਾਲ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

August 08, 2018 02:57 PM

ਤਲਵੰਡੀ ਸਾਬੋ ,7 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਦਮਦਮੀ ਟਕਸਾਲ ਆਗਮਨ ਸਮੇਂ ਤੋਂ ਹੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਅਨੇਕਾਂ ਯਤਨ ਕਰਨ ਤੋਂ ਇਲਾਵਾ ਸਿੱਖੀ 'ਤੇ ਹੁੰਦੇ ਹਮਲਿਆਂ ਨੂੰ ਰੋਕਣ ਲਈ ਵੀ ਹਮੇਸ਼ਾਂ ਉਪਰਾਲੇ ਕਰਦੀ ਰਹੀ ਹੈ। ਦਮਦਮੀ ਟਕਸਾਲ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਟਕਸਾਲ ਨੇ ਜਿੱਥੇ ਕੌਮ ਨੂੰ ਵਿਦਵਾਨ ਦਿੱਤੇ ਉੱਥੇ ਸ਼ਹੀਦ ਵੀ ਦਿੱਤੇ ਜਿਨ੍ਹਾਂ ਕੌਮ ਦੀ ਰਾਖੀ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਤੋਂ ਨਾ ਕਦੀ ਪਿੱਛੇ ਹਟੀ ਅਤੇ ਨਾਹੀ ਹਟੇਗੀ।  
ਦਮਦਮੀ ਟਕਸਾਲ ਮੁਖੀ ਵੱਲੋਂ ਇਹ ਵਿਚਾਰ ਸਿੱਖ ਪੰਥ ਦੀ ਸਿਰਮੌਰ ਧਾਰਮਿਕ ਸੰਸਥਾ ਦਮਦਮੀ ਟਕਸਾਲ ਦੇ ਸਥਾਪਨਾ ਦਿਵਸ ਸੰਬੰਧੀ ਤਿੰਨ ਰੋਜਾ ਧਾਰਮਿਕ ਸਮਾਗਮ ਦੇ ਅਜ ਅੰਤਿਮ ਦਿਹਾੜੇ ਸਿੱਖ ਕੌਮ ਦੇ ਚੌਥੇ ਤਖਤ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਖ਼ਾਲਸਾਈ ਜਾਹੋ ਜਲਾਲ ਨਾਲ ਮਨਾਉਂਦਿਆਂ ਪ੍ਰਗਟ ਕੀਤੇ। ਇਨ੍ਹਾਂ ਵਿਸ਼ਾਲ ਗੁਰਮਤਿ ਸਮਾਗਮਾਂ ਮੌਕੇ  ਦਮਦਮੀ ਟਕਸਾਲ ਦੇ ਪੁਰਾਣੇ ਤੇ ਮੌਜੂਦਾ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ। ਅੱਜ ਸਭ ਤੋਂ ਪਹਿਲਾਂ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਵੇਰੇ ਧਾਰਮਿਕ ਦਿਵਾਨਾਂ ਵਿਚ ਹਾਜ਼ਰੀ ਭਰਦਿਆਂ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਪ੍ਰੇਰਣਾ ਦਿੱਤੀ। ਸਵੇਰੇ ਕਰੀਬ 9 ਵਜੇ ਤਖਤ ਸਾਹਿਬ ਦੇ ਗੁ:ਦਮਦਮਾ ਸਾਹਿਬ ਵਿਖੇ ਬੀਤੇ ਤਿੰਨ ਦਿਨਾਂ ਤੋਂ ਪ੍ਰਕਾਸ਼ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਨੇ ਅਰਦਾਸ ਕੀਤੀ। ਮੁੱਖ ਸਮਾਗਮ ਤਖਤ ਸਾਹਿਬ ਵਿਖੇ ਹੋਏ ਜਿੱਥੇ ਤਖਤ ਸਾਹਿਬ ਦੇ ਹਜੂਰੀ ਰਾਗੀ ਜਥੇ ਵੱਲੋਂ ਸੰਗਤਾਂ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਦੌਰਾਨ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਦਮਦਮੀ ਟਕਸਾਲ ਦੀ ਸਥਾਪਨਾ ਦੀ ਹੋਂਦ ਦੇ ਕਾਰਨਾਂ ਅਤੇ ਮੌਜੂਦਾ ਸਮੇਂ ਟਕਸਾਲ ਵੱਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ 'ਤੇ ਚਾਨਣਾ ਪਾਉਂਦਿਆਂ ਦਮਦਮੀ ਟਕਸਾਲ ਵੱਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਵੱਡੀ ਗਿਣਤੀ ਵਿਚ ਪੁੱਜੀਆਂ ਸੰਗਤਾਂ ਨੂੰ ਸੰਬੋਧਨ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਦੱਸਿਆ ਕਿ 1706 ਈਸਵੀ ਵਿਚ ਜਦੋਂ ਕਲਗ਼ੀਧਰ ਦਸਮੇਸ਼ ਪਿਤਾ ਨੇ ਦਮਦਮਾ ਸਾਹਿਬ ਦੀ ਧਰਤੀ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰਵਾਈ ਸੀ ਉਸੇ ਸਮੇਂ ਹੀ ਦਮਦਮੀ ਟਕਸਾਲ ਦੀ ਸਥਾਪਨਾ ਕਰਦਿਆਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਟਕਸਾਲ ਦਾ ਪਹਿਲਾਂ ਮੁਖੀ ਥਾਪਿਆ ਸੀ।  ਉਨ੍ਹਾਂ ਨੇ ਦਮਦਮੀ ਟਕਸਾਲ ਵੱਲੋਂ ਟਕਸਾਲ ਦੇ ਸਥਾਪਨਾ ਦਿਵਸ ਦੀ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਮਦਮੀ ਟਕਸਾਲ ਦਾ ਸਥਾਪਨਾ ਦਿਵਸ ਹਰ ਸਾਲ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਇਆ ਜਾਂਦਾ ਰਹੇਗਾ। ਉਨ੍ਹਾਂ ਨੇ ਉਕਤ ਸਮਾਗਮਾਂ ਵਿਚ ਦਿੱਤੇ ਸਹਿਯੋਗ ਲਈ ਤਖਤ ਸਾਹਿਬ ਦੇ ਜਥੇਦਾਰ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਪੁੱਜੀਆਂ ਸਿੱਖ ਸੰਪਰਦਾਵਾਂ ਦੇ ਆਗੂਆਂ ਨੂੰ ਜੀ ਆਇਆਂ ਵੀ ਕਿਹਾ।
     ਇਸ ਮੌਕੇ ਤਖਤ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਹਰਨਾਮ ਸਿੰਘ ਦਾ ਸਨਮਾਨ ਕੀਤਾ ਜਦੋਂਕਿ ਟਕਸਾਲ ਵੱਲੋਂ ਵੀ ਸਿੰਘ ਸਾਹਿਬ ਤੇ ਹੋਰਨਾਂ ਧਾਰਮਿਕ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ ਤੇ ਭਾਈ ਸੱਜਣ ਸਿੰਘ ਦੋਵੇਂ ਅੰਤ੍ਰਿਗ ਮੈਂਬਰ ਸ਼੍ਰੋਮਣੀ ਕਮੇਟੀ,ਭਾਈ ਦਿਆਲ ਸਿੰਘ ਕੋਲਿਆਂਵਾਲੀ,ਭਾਈ ਅਮਰੀਕ ਸਿੰਘ ਕੋਟਸ਼ਮੀਰ,ਭਾਈ ਜਗਸੀਰ ਸਿੰਘ ਮਾਂਗੇਆਣਾ ਤੇ ਭਾਈ ਜਗਤਾਰ ਸਿੰਘ ਰੋਡੇ ਚਾਰੇ ਮੈਂਬਰ ਸ਼੍ਰੋਮਣੀ ਕਮੇਟੀ,ਬਾਬਾ ਛੋਟਾ ਸਿੰਘ ਮੁਖੀ ਗੁ:ਬੁੰਗਾ ਮਸਤੂਆਣਾ,ਬਾਬਾ ਕਾਕਾ ਸਿੰਘ ਮੁੱਖ ਪ੍ਰਬੰਧਕ ਬੁੰਗਾ ਮਸਤੂਆਣਾ,ਭਾਈ ਸੁਖਦੇਵ ਸਿੰਘ ਦਮਦਮੀ ਟਕਸਾਲ,ਭਾਈ ਕਰਨ ਸਿੰਘ ਮੈਨੇਜਰ ਤਖਤ ਸਾਹਿਬ,ਭਾਈ ਭੋਲਾ ਸਿੰਘ ਇੰਚਾਰਜ ਸਬ ਦਫਤਰ ਧਰਮ ਪ੍ਰਚਾਰ ਕਮੇਟੀ,ਭਾਈ ਜਗਤਾਰ ਸਿੰਘ ਕੀਰਤਪੁਰੀ ਕਥਾ ਵਾਚਕ,ਬਾਬਾ ਦਰਸ਼ਨ ਸਿੰਘ ਫੱਤਾਮਾਲੋਕਾ,ਬਾਬਾ ਹਰਚਰਨ ਸਿੰਘ ਕਮਾਨਾ,ਬਾਬਾ ਦਰਸ਼ਨ ਸਿੰਘ ਦਾਦੂ,ਬਾਬਾ ਪ੍ਰੀਤਮ ਸਿੰਘ ਮੱਲੜੀ,ਬਾਬਾ ਕੁੰਦਨ ਸਿੰਘ ਤੇ ਮੇਜਰ ਸਿੰਘ ਦੇਸੂ ਯੋਧਾ,ਭਾਈ ਸੁਖਚੈਨ ਸਿੰਘ ਅਤਲਾ,ਭਾਈ ਗੁਰਬਿੰਦਰ ਸਿੰਘ ਪੰਜ ਪਿਆਰਿਆਂ ਵਿੱਚੋਂ,ਭਾਈ ਹਰਇੰਦਰ ਸਿੰਘ ਤਰਨਪੁਰ,ਭਾਈ ਜਗਤਾਰ ਸਿੰਘ ਸੇਖੂ,ਭਾਈ ਬਲਵਿੰਦਰ ਸਿੰਘ ਰੋਡੇ,ਭਾਈ ਬੂਟਾ ਸਿੰਘ ਸਰਦੂਲਗੜ੍ਹ,ਭਾਈ ਬੇਅੰਤ ਸਿੰਘ ਦਾਦੂ,ਭਾਈ ਕੁਲਦੀਪ ਸਿੰਘ ਤ੍ਰਿਲੋਕੇਵਾਲਾ,ਭਾਈ ਜਗਤਾਰ ਸਿੰਘ ਸੇਖੋਂ,ਭਾਈ ਹਰਜੀਤ ਸਿੰਘ ਕੋਟਬਖਤੂ,ਭਾਈ ਜੱਜ ਸਿੰਘ,ਭਾਈ ਗੇਜਾ ਸਿੰਘ ਆਦਿ ਹਾਜਿਰ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਕਿਸਾਨ ਜਥੇਬੰਦੀ ਨੇ ਪੈਟਰੋਲ ਪੰਪ ਘੇਰਿਆ

ਮਾਨਸਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜੌੜਕੀਆਂ ਨੇੜੇ ਪਿੰਡ ਮੀਆਂ ਦੇ ਗੁਰਜੰਟ ਫਿਲਿੰਗ ਸਟੇਸ਼ਨ ਤੋਂ ਪੈਟਰੋਲ ਵਿੱਚ ਪਾਣੀ ਦੀ ਮਿਲਾਵਟ ਆਉਣ ’ਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਪੈਟਰੋਲ ਪੰਪ ’ਤੇ ਧਰਨਾ ਲਾਇਆ। ਧਰਨਾਕਾਰੀਆਂ ਨੇ ਪੈਟਰੋਲ ਵਿੱਚ ਪਾਣੀ ਦੀ ਮਿਲਾਵਟ ਨੂੰ ਲੈਕੇ ਪੰਪ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਪੰਪ ਪ੍ਰਬੰਧਕਾਂ ਨੇ ਪੈਟਰੋਲ ਵਿੱਚ ਪਾਣੀ ਮੀਂਹ ਦੀ ਵਜ੍ਹਾ ਕਾਰਨ ਪਿਆ ਦੱਸਿਆ ਹੈ।

ਫਾਰਚੂਨਰ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਤਿੰਨ ਨੂੰ ਲੁੱਟਿਆ

ਮੋਗਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਤੜਕਸਾਰ ਫਾਰਚੂਨਰ ਗੱਡੀ ਵਿੱਚ ਸਵਾਰ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਇੱਕ ਸਕੂਲ ਬੱਸ ਦੇ ਚਾਲਕ ਅਤੇ ਮਾਰਕੀਟ ਕਮੇਟੀ ਦੇ ਦੋ ਮੁਲਾਜ਼ਮਾਂ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।

ਕੈਸ਼ੀਅਰ ਤੋਂ ਲੱਖ ਰੁਪਏ ਲੁੱਟੇ

ਜ਼ੀਰਾ ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ’ਚ ਪੁਰਾਣੀ ਤਲਵੰਡੀ ਰੋਡ ਸਥਿਤ ਬੈਂਕ ਆਫ ਇੰਡੀਆ ਨੇੜੇ 3 ਹਥਿਆਰਬੰਦ ਲੁਟੇਰੇ ਰੈਡੀਮੇਡ ਕੈਸ਼ ਮੈਨੇਜਮੈਂਟ ਕੰਪਨੀ ਦੇ ਕੈਸ਼ੀਅਰ ਪਾਸੋਂ ਇੱਕ ਲੱਖ ਰੁਪਏ ਨਕਦੀ ਖੋਹ ਕੇ ਮੋਟਰਸਾਈਕਲ ’ਤੇ ਫਰਾਰ ਹੋ ਗਏ

ਪਸ਼ੂਆਂ ਦੀ ਨਸਲ ਸੁਧਾਰਨ ’ਤੇ ਜ਼ੋਰ ਦੇ ਰਹੀ ਹੈ ਸਰਕਾਰ: ਬਲਬੀਰ ਸਿੱਧੂ

ਹੰਢਿਆਇਆ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਵੱਲੋਂ ਪਸ਼ੂਆਂ ਦੀਆਂ ਦੇਸੀ ਨਸਲਾਂ ਵਿੱਚ ਸੁਧਾਰ ਕਰਕੇ ਉਨ੍ਹਾਂ ਤੋਂ ਵਧੇਰੇ ਦੁੱਧ ਪ੍ਰਾਪਤ ਕਰਨ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਵੀਂ ਤਕਨੀਕ ਦੇ ‘ਸੈਕਸਡ ਸੀਮਨ’ ਦੀ ਮਦਦ ਨਾਲ ਕੱਟੀਆਂ ਅਤੇ ਵੱਛੀਆਂ ਦੀ ਪੈਦਾਵਾਰ ਵਧਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਜਿਸ ਨਾਲ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਵੱਡਾ ਯੋਗਦਾਨ ਮਿਲੇਗਾ।
ਇਹ ਪ੍ਰਗਟਾਵਾ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਵਿਭਾਗ ਅਤੇ ਕਿਰਤ ਵਿਭਾਗ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਨੈਸ਼ਨਲ ਡੇਅਰੀ ਪਲਾਨ ਅਧੀਨ ਕਸਬਾ ਹੰਢਿਆਇਆ ਦੇ ਪਸ਼ੂ ਹਸਪਤਾਲ ਵਿੱਚ ‘ਕਾਫ ਰੈਲੀ’ ਤੋਂ ਬਾਅਦ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ (ਸ਼ਾਂਤੀ ਹਾਲ) ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।

ਉਸਾਰੀ ਕਿਰਤੀਆਂ ਨੂੰ ਸਰਟੀਫਿਕੇਟ ਵੰਡੇ

ਤਪਾ ਮੰਡੀ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪਸ਼ੂ ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਕਿਰਤ ਵਿਭਾਗ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਤਪਾ ਦੀ ਅਗਰਵਾਲ ਧਰਮਸ਼ਾਲਾ ਵਿੱਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫ਼ੇਅਰ

ਸਿਹਤ ਵਿਭਾਗ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਤੇਲ ਫੈਕਟਰੀ ’ਤੇ ਛਾਪਾ

ਬਠਿੰਡਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਤੇ ਸਿਹਤ ਵਿਭਾਗ ਵੱਲੋਂ ਸ੍ਰੀ ਰਾਮ ਟਰੇਡਰਜ਼, ਫੈਕਟਰੀ ਨੰਬਰ ਐਫ-68, ਇੰਡਸਟ੍ਰੀਅਲ ਗਰੋਥ ਸੈਂਟਰ ਮਾਨਸਾ ਰੋਡ ਬਠਿੰਡਾ ਵਿੱਚ ਦੇਰ ਸ਼ਾਮ ਛਾਪਾ ਮਾਰ ਕੇ ਪੈਕਿੰਗ ਵਾਲੇ ਤੇਲ ਦੇ 2080 ਡੱਬੇ ਬਰਾਮਦ ਕੀਤੇ ਗਏ ਹਨ।

ਝੰਡੂਕੇ ਗੋਲੀ ਕਾਂਡ ਦੇ ਜ਼ਖ਼ਮੀ ਨੂੰ ਕੀਤਾ ਪੀਜੀਆਈ ਰੈਫ਼ਰ

ਭੁੱਚੋ ਮੰਡੀ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਪਿੰਡ ਝੰਡੂਕੇ ਗੋਲੀ ਕਾਂਡ ਵਿੱਚ 13 ਅਗਸਤ ਨੂੰ ਜ਼ਖ਼ਮੀ ਹੋਏ ਦੋ ਸਕੇ ਭਰਾਵਾਂ ਵਿੱਚੋਂ ਅੱਜ ਬਾਅਦ ਦੁਪਹਿਰ ਬਿੱਟੂ ਸਿੰਘ ਨੂੰ ਪੀਜੀਆਈ ਲਈ ਰੈਫ਼ਰ ਕਰ ਦਿੱਤਾ ਹੈ, ਜਦੋਂ ਕਿ ਸੁਖਵੀਰ ਸਿੰਘ ਦਾ ਫਰੀਦਕੋਟ ਦੇ ਗੁਰੂ ਹਰਗੋਬਿੰਦ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ।

ਕਪੂਰਥਲਾ ਅਤੇ ਪਠਾਨਕੋਟ ਵਿੱਚ ਪੰਜ ਨਸ਼ਾ ਤਸਕਰ ਕਾਬੂ

ਕਪੂਰਥਲਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਸਦਰ ਦੀ ਪੁਲੀਸ ਨੇ ਜੰਮੂ ਕਸ਼ਮੀਰ ਨਾਲ ਸਬੰਧਿਤ ਦੋ ਵਿਅਕਤੀਆਂ ਨੂੰ 7,89,600 ਰੁਪਏ ਦੀ ਨਗਦੀ ਸਮੇਤ ਕਾਬੂ ਕੀਤਾ ਹੈ। ਦੋਵੇਂ ਵਿਅਕਤੀਆਂ ਨੇ ਨਸ਼ੀਲੇ ਪਦਾਰਥ ਸਪਲਾਈ ਕਰਨ ਦੀ ਗੱਲ ਕਬੂਲੀ ਹੈ। ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਤਨਖਾਹਾਂ ਨਾ ਮਿਲਣ ਦੇ ਰੋਸ ’ਚ ਸੰਘਰਸ਼ ਦਾ ਐਲਾਨ

ਹੁਸ਼ਿਆਰਪੁਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜੰਗਲਾਤ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਅਤੇ ਵਣ ਮੰਡਲ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜਥੇਬੰਦੀ ਵਲੋਂ ਵਰਕਰਾਂ ਦੀਆਂ ਪਿਛਲੇ 8-9 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਦੇ ਰੋਸ ਵਿਚ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੰਗਲਾਤ ਵਰਕਰਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਇਸ ਮਹਿੰਗਾਈ ਦੇ ਦੌਰ ਵਿਚ ਗੁਜ਼ਾਰਾ ਕਰਨਾ ਔਖਾ ਪਿਆ ਹੈ। ਜੰਗਲਾਤ ਵਰਕਰ ਆਰਥਿਕ ਤੰਗੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਜਾਗਦੇ ਰਹੋ ਸੱਭਿਆਚਾਰਕ ਮੰਚ ਵੱਲੋਂ ਸੂਫੀਆਨਾ ਮੇਲਾ

ਹੁਸ਼ਿਆਰਪੁਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜਾਗਦੇ ਰਹੋ ਸੱਭਿਆਚਾਰਕ ਮੰਚ ਵਲੋਂ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਇੰਡੀਆ ਤੇ ਐਨ.ਆਰ.ਆਈ ਰਾਜ ਕੁਮਾਰ ਭਾਟੀਆ ਅਮਰੀਕਾ ਦੇ ਸਹਿਯੋਗ ਨਾਲ ਚੇਅਰਮੈਨ ਤਰਸੇਮ ਦੀਵਾਨਾ ਦੀ ਦੇਖ-ਰੇਖ ਹੇਠ ਸਵਰਗੀ ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ ਸੂਫੀਆਨਾ ਮੇਲਾ ਕਰਵਾਇਆ ਗਿਆ। ਦਰਬਾਰ ਹਜ਼ਰਤ ਸ਼ੇਖ ਜਮਾਂ ਹਬੀਬ ਉੱਲ ਸ਼ਾਹ ਮੁਹੱਲਾ ਭਗਤ ਨਗਰ ਵਿਖੇ ਸ਼ਰਧਾ ਨਾਲ ਕਰਵਾਏ ਗਏ ਸੂਫੀਆਨਾ ਮੇਲੇ ਦਾ ਉਦਘਾਟਨ ਬਾਬਾ ਦਲੀਪਾ ਦਕੋਹੇ ਵਾਲੇ, ਸਾਈਂ ਸੋਢੀ ਸ਼ਾਹ ਅਟੱਲਗੜ੍ਹ ਵਾਲੇ ਅਤੇ ਸਾਈਂ ਹਰਕੀਰਤ ਅਜਨੋਹੇ ਵਾਲਿਆਂ ਨੇ ਸਾਂਝੇ ਤੌਰ ’ਤੇ ਕੀਤਾ। ਸਾਈਂ ਕੰਵਲ ਸ਼ਾਹ ‘ਕਾਦਰੀ’ ਅੰਮ੍ਰਿਤਸਰ ਦੀ ਅਗਵਾਈ ਹੇਠ ਸਾਈਂ ਗੀਤਾ ਬੱਧਣ ਗੱਦੀ ਨਸ਼ੀਨ ਦੀ ਹਾਜ਼ਰੀ ਵਿਚ ਚਿਰਾਗ ਰੌਸ਼ਨ ਕੀਤਾ ਗਿਆ।

ਸੋਨੀ ਕੰਪਨੀ ਨੂੰ 72 ਹਜ਼ਾਰ ਰੁਪਏ ਹਰਜਾਨਾ ਭਰਨ ਦੇ ਹੁਕਮ

ਜਲੰਧਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਖਪਤਕਾਰ ਫੋਰਮ ਨੇ ਸੋਨੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ 72 ਹਜ਼ਾਰ ਰੁਪਏ ਦਾ ਹਰਜਾਨਾ ਭਰਨ ਦੇ ਹੁਕਮ ਦਿੱਤੇ ਹਨ। ਫੋਰਮ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਪੀੜਤ ਧਿਰ ਨੂੰ 52 ਹਜ਼ਾਰ ਰੁਪਏ 26 ਅਕਤੂਬਰ 2016 ਤੋਂ 9 ਫੀਸਦੀ ਸਾਲਾਨਾ ਵਿਆਜ ਦੀ ਦਰ ਨਾਲ ਮੋੜੇ ਜਾਣ। ਇਸ ਦੇ ਨਾਲ ਹੀ 20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ।

ਸਕੂਲ ਵਿਦਿਆਰਥਣ ਸਣੇ ਦੋ ਹਲਾਕ

ਆਦਮਪੁਰ ਦੋਆਬਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਵੱਖ ਵੱਖ ਥਾਈਂ ਵਾਪਰੇ ਦੋ ਸੜਕ ਹਾਦਸਿਆਂ ਵਿੱਚ 7 ਸਾਲਾ ਸਕੂਲੀ ਵਿਦਿਆਰਥਣ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਹੋਰ ਜ਼ਖ਼ਮੀ ਹੋ ਗਿਆ।
ਪਹਿਲਾ ਹਾਦਸਾ ਨੇੜਲੇ ਪਿੰਡ ਸਫੀਪੁਰ ਵਿੱਚ ਵਾਪਰਿਆ। ਜਾਣਕਾਰੀ ਅਨੁਸਾਰ ਸਰਕਾਰੀ ਹਾਈ ਸਕੂਲ ਜਲਭੇ ਦੀ 7ਵੀਂ ਕਲਾਸ ਦੀ ਵਿਦਿਆਰਥਣ ਰਚਨਾ ਪੁੱਤਰੀ ਪਰਮਜੀਤ ਗਿੱਲ ਆਪਣੇ ਤਾਏ ਦੀ ਲੜਕੀ ਪ੍ਰਿਆ ਪੁੱਤਰੀ ਰਾਣਾ ਨਾਲ ਸਾਈਕਲ ‘ਤੇ ਸਕੂਲ ਤੋਂ ਛੁੱਟੀ

ਸਿਹਤ ਵਿਭਾਗ ਵੱਲੋਂ ਲੰਗਰਾਂ ਦੀ ਜਾਂਚ

ਹੁਸ਼ਿਆਰਪੁਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਸਿਹਤ ਵਿਭਾਗ ਦੀ ਇਕ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੇਵਾ ਸਿੰਘ ਦੀ ਅਗਵਾਈ ਹੇਠ ਮਾਤਾ ਚਿੰਤਪੁਰਨੀ ਦੇ ਮੇਲਿਆਂ ਦੌਰਾਨ ਸੰਗਤਾਂ ਲਈ ਲਗਾਏ ਲੰਗਰਾਂ ਦੀ ਚੈਕਿੰਗ ਕੀਤੀ

ਚੌਧਰੀ ਸੰਤੋਖ ਸਿੰਘ ਵੱਲੋਂ ਡੇਂਗੂ ਤੇ ਮਲੇਰੀਆ ਮੋਬਾਈਲ ਵੈਨ ਰਵਾਨਾ

ਜਲੰਧਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਵੱਲੋਂ ਚਲਾਏ ਗਏ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਿਵਲ ਸਰਜਨ ਦਫਤਰ ਵਿਚ ਡੇਂਗੂ-ਮਲੇਰੀਆ ਮੋਬਾਈਲ ਵੈਨ ਅਤੇ ਪੰਜਾਬ ਨਸ਼ਾ ਮੁਕਤ ਮੋਬਾਈਲ ਵੈਨ ਨੂੰ ਅੱਜ ਪਾਰਲੀਮੈਂਟ ਮੈਂਬਰ ਚੌਧਰੀ ਸੰਤੋਖ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਸ੍ਰੀ ਚੌਧਰੀ ਵਲੋਂ ਡੇਂਗੂ ਵਿਰੁੱਧ ਜਾਗਰੂਕਤਾ ਲਈ ਪੋਸਟਰ ਅਤੇ ਪੈਂਫਲਿਟਸ ਦੀ ਘੁੰਡ ਚੁਕਾਈ ਕੀਤੀ ਗਈ। ਇਹ ਮੋਬਾਈਲ ਵੈਨ ਜਲੰਧਰ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਉਸ ਤੋਂ ਬਾਅਦ 20 ਅਗਸਤ ਨੂੰ ਨਕੋਦਰ, 21 ਅਗਸਤ ਨੂੰ ਆਦਮਪੁਰ, 22 ਅਗਸਤ ਨੂੰ ਫਿਲੌਰ ਅਤੇ ਗੁਰਾਇਆ, 23 ਅਗਸਤ ਨੂੰ ਸ਼ਾਹਕੋਟ, 24 ਨੂੰ ਕਰਤਾਰਪੁਰ, 25 ਨੂੰ ਨੂਰਮਹਿਲ ਅਤੇ 27 ਨੂੰ ਭੋਗਪੁਰ ਵਿਚ ਲੋਕਾਂ ਨੂੰ ਜਾਗਰੂਕ ਕਰੇਗੀ।

ਡੀਏਵੀ ਦੇ 9 ਵਿਦਿਆਰਥੀਆਂ ਵੱਲੋਂ ਸੀਏ ਦਾ ਟੈਸਟ ਪਾਸ

ਜਲੰਧਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਡੀਏਵੀ ਕਾਲਜ ਦੇ ਨੌਂ ਵਿਦਿਆਰਥੀਆਂ ਨੇ ਚਾਰਟਡ ਅਕਾਊਂਟੈਂਟ (ਸੀਏ) ਦਾ ਟੈਸਟ ਪਾਸ ਕਰ ਲਿਆ ਹੈ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕਾਲਜ ’ਚ ਖੁਸ਼ੀ ਦਾ ਮਾਹੌਲ ਸੀ।

ਗੁਦਾਮ ਵਿੱਚ ਅੱਗ ਲੱਗਣ ਕਾਰਨ ਦਵਾਈਆਂ ਸੜੀਆਂ

ਜ਼ੀਰਕਪੁਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਨਾਲ ਜੁੜਦੇ ਭਬਾਤ ਖੇਤਰ ਵਿੱਚ ਅੱਜ ਸਵੇਰੇ ਦਵਾਈਆਂ ਦੀ ਕੰਪਨੀ ਦੇ ਗੁਦਾਮ ਵਿੱਚ ਅੱਗ ਲੱਗ ਗਈ। ਪ੍ਰਬੰਧਕਾਂ ਮੁਤਾਬਕ ਅੱਗ ਕਾਰਨ ਕਰੀਬ 70 ਲੱਖ ਰੁਪਏ ਦੀਆਂ ਦਵਾਈਆਂ ਸੜ ਗਈਆਂ। ਇਸ ਦੌਰਾਨ ਚੰਡੀਗੜ੍ਹ ਤੋਂ ਏਅਰ ਫੋਰਸ ਦੀਆਂ ਅੱਗ ਬੁਝਾਊ ਗੱਡੀਆਂ ਤੇ ਡੇਰਾਬੱਸੀ ਫਾਇਰ ਬ੍ਰਿਗੇਡ ਦੀਆਂ ਸੱਤ ਗੱਡੀਆਂ ਨੇ ਪੰਜ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ। ਅੱਗ ਭੜਕਦੀ ਦੇਖ ਕੇ ਪੁਲੀਸ ਨੇ ਨੇੜਲੇ ਗੁਦਾਮਾਂ ਵਿੱਚ ਮੌਜੂਦ ਲੋਕਾਂ ਨੂੰ ਬਾਹਰ ਆਉਣ ਦੇ ਹੁਕਮ ਦਿੱਤੇ। ਦੇਰ ਸ਼ਾਮ ਤੱਕ ਅੱਗ ਸੁਲਗ ਰਹੀ ਸੀ। ਅੱਗ ਲੱਗਣ ਦੇ ਪਿੱਛੇ ਬਿਜਲੀ ਦੇ ਸ਼ਾਰਟ ਸਰਕਟ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ।

ਮੁਹਾਲੀ ਵੇਰਕਾ ਪਲਾਂਟ: ਅਦਾਇਗੀਆਂ ਵਿੱਚ ਦੇਰੀ ਕਾਰਨ ਦੁੱਧ ਉਤਪਾਦਕ ਨਿਰਾਸ਼

ਐਸ.ਏ.ਐਸ.ਨਗਰ(ਮੁਹਾਲੀ),18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਟਰਾਈਸਿਟੀ ਵਿੱਚ ਦੁੱਧ ਦੀ ਖਪਤ ਦੇ ਵੱਡੇ ਹਿੱਸੇ ਦੀ ਪੂਰਤੀ ਕਰਨ ਵਾਲੇ ਮੁਹਾਲੀ ਦੇ ਵੇਰਕਾ ਮਿਲਕ ਪਲਾਂਟ ਦੀ ਆਰਥਿਕ ਸਥਿਤੀ ਉੱਤੇ ਵੀ ਸੰਕਟ ਦੇ ਬੱਦਲ ਮੰਡਰਾੳਣ ਲੱਗੇ ਹਨ। ਰੋਜ਼ਾਨਾ ਚਾਰ ਲੱਖ ਲੀਟਰ ਤੋਂ ਵੱਧ ਦੁੱਧ ਤੋਂ ਇਲਾਵਾ ਲੱਸੀ ਅਤੇ ਦੁੱਧ ਤੋਂ ਬਣੇ ਹੋਰ ਪਦਾਰਥਾਂ ਦੀ ਵਿਕਰੀ ਦੇ ਬਾਵਜੂਦ ਪਲਾਂਟ ਨਾਲ ਜੁੜੀਆਂ ਸਹਿਕਾਰੀ ਦੁੱਧ ਉਤਪਾਦਕ ਸਭਾਵਾਂ ਦੇ ਮੈਂਬਰਾਂ ਨੂੰ ਦੁੱਧ ਦੀ ਅਦਾਇਗੀ ਦੇਰੀ ਨਾਲ ਮਿਲਣ ਕਾਰਨ ਦੁੱਧ ਉਤਪਾਦਕਾਂ ਅਤੇ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਵਿੱਚ ਮਾਯੂਸੀ ਪਾਈ ਜਾ ਰਹੀ ਹੈ।

ਗੋਇੰਦਵਾਲ ਸਾਹਿਬ ’ਚ ਅੱਠ ਸਾਲਾ ਬੱਚਾ ਅਗਵਾ

ਸ੍ਰੀ ਗੋਇੰਦਵਾਲ ਸਾਹਿਬ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੇ ਇਕ ਅੱਠ ਸਾਲਾ ਬੱਚੇ ਨੂੰ ਕਿਸੇ ਨੇ ਅਗਵਾ ਕਰ ਲਿਆ। ਇਹ ਬੱਚਾ ਟਿਊਸ਼ਨ ਪੜ੍ਹਨ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਸਬੀਰ ਸਿੰਘ ਵਾਸੀ ਵੈਰੋਵਾਲ ਬਾਵਿਆ ਨੇ ਦੱਸਿਆ ਕਿ ਉਸਦਾ ਲੜਕਾ ਜਸ਼ਨਪ੍ਰੀਤ ਸਿੰਘ ਸ਼ੁੱਕਰਵਾਰ ਸ਼ਾਮ ਘਰੋਂ ਟਿਊਸ਼ਨ ਪੜ੍ਹਨ ਲਈ ਗਿਆ ਸੀ। ਜਦੋਂ ਲੜਕਾ ਘਰ ਨਾ ਆਇਆ ਤਾਂ ਉਨ੍ਹਾਂ ਉਸ ਦੀ ਖੋਜ ਆਰੰਭ ਕੀਤੀ। ਇਸ ਦੌਰਾਨ ਉਸ ਨੂੰ ਪੱਤਾ ਲੱਗਾ ਕਿ ਪਿੰਡ ਦਾ ਹੀ ਇਕ ਵਿਅਕਤੀ ਜਰਨੈਲ ਸਿੰਘ

ਸ਼ੱਕੀ ਹਾਲਤ ਵਿੱਚ ਵਪਾਰੀ ਲਾਪਤਾ

ਗੁਰਦਾਸਪੁਰ ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਇਥੋਂ ਦੀ ਹਰਦੋਛੰਨੀ ਰੋਡ ਨਿਵਾਸੀ ਵਪਾਰੀ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ। ਵਪਾਰੀ ਦਾ ਨਾਂ ਸੁਰੇਸ਼ ਕੁਮਾਰ(60) ਦੱਸਿਆ ਗਿਆ ਹੈ। ਵਪਾਰੀ ਦੇ ਭਤੀਜੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦਾ ਚਾਚਾ ਰੋਜ਼ਾਨਾ

ਉਜਾੜਾ ਰੋਕੂ ਐਕਸ਼ਨ ਕਮੇਟੀ ਵੱਲੋਂ ਸਿੱਧੂ ਦੇ ਘਰ ਅੱਗੇ ਨਾਅਰੇਬਾਜ਼ੀ

ਅੰਮ੍ਰਿਤਸਰ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਕਰਮਾ ਨਗਰ ਉਜਾੜਾ ਰੋਕੂ ਐਕਸ਼ਨ ਕਮੇਟੀ ਦੇ ਸੱਦੇ ’ਤੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦਾ ਵਫ਼ਦ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਗਿਆ। ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ’ਤੇ ਆਧਾਰਤ ਇਹ ਵਫ਼ਦ ਨਾਅਰੇ ਮਾਰਦਾ ਹੋਇਆ ਹੋਲੀ ਸਿਟੀ ਸਥਿਤ ਸ੍ਰੀ ਸਿੱਧੂ ਦੇ ਘਰ ਦੇ ਬਾਹਰ ਪੁੱਜਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044285
Copyright © 2018, Panjabi Times. All rights reserved. Website Designed by Mozart Infotech