ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਗੁਰੂ ਨਾਨਕ ਸਤਿਸੰਗ ਗੁਰਦੁਆਰਾ ਵਲੋਂ ਮੀਰੀ ਪੀਰੀ ਦਿਵਸ ਸਬੰਧੀ ਖੇਡ ਮੇਲਾ

August 09, 2018 04:40 PM

ਲੰਡਨ,8 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :   ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਲੋਂ ਚਲਾਏ ਮੀਰੀ ਤੇ ਪੀਰੀ ਦੇ ਸਿਧਾਂਤ ਸਬੰਧੀ ਮੀਰੀ ਪੀਰੀ ਦਿਵਸ ਦੀ ਮਹੱਤਤਾ ਨੂੰ ਖੇਡਾਂ ਰਾਹੀਂ ਉਤਸ਼ਾਹਿਤ ਕਰਦਿਆਂ ਗੁਰੂ ਨਾਨਕ ਗੁਰਦੁਆਰਾ ਵੁਲਵਰਹੈਂਪਟਨ ਵਲੋਂ ਖੇਡ ਮੇਲਾ ਕਰਵਾਇਆ ਗਿਆ, ਜਿਸ ਵਿਚ ਛੋਟੀ ਉਮਰ ਦੇ ਬੱਚੇ-ਬੱਚੀਆਂ ਤੋਂ ਇਲਾਵਾ ਵੱਡੀ ਉਮਰ ਦੇ ਖਿਡਾਰੀਆਂ ਨੇ ਵੀ ਹਿੱਸਾ ਲਿਆ | ਵਾਲੀਵਾਲ, ਕਬੱਡੀ, ਭਾਰਤ ਤੋਲਣ, ਕੁਸ਼ਤੀਆਂ, ਦੌੜਾਂ, ਫੁੱਟਬਾਲ ਤੇ ਹੋਰ ਖੇਡਾਂ ਦਾ ਦਰਸ਼ਕਾਂ ਨੇ ਅਨੰਦ ਮਾਣਿਆ | ਗੁਰੂ ਘਰ ਦੇ ਪ੍ਰਧਾਨ ਬਲਰਾਜ ਸਿੰਘ ਅਟਵਾਲ ਨੇ ਇਸ ਮੌਕੇ ਦਰਸ਼ਕਾਂ ਦਾ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ | ਕਬੱਡੀ ਦੇ ਫਸਵੇਂ ਮੈਚਾਂ ਵਿਚ ਈਰਥ ਵੂਲਿਚ ਦੀ ਟੀਮ ਜੇਤੂ ਰਹੀ | 

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਗਰੀਨਲੈਂਡ ਵਿਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ਼

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਯੂਰਪੀਅਨ ਸਪੇਸ ਏਜੰਸੀ ਵੱਲੋਂ 25 ਸਾਲਾਂ ਦੇ ਸੈਟੇਲਾਈਟ ਅੰਕੜਿਆਂ ਦੇ ਆਧਾਰ ’ਤੇ ਕੀਤੇ ਗਏ ਅਧਿਐਨ ਮੁਤਾਬਕ ਗਰੀਨਲੈਂਡ ਵਿਚ ਬਰਫ਼ ਬਹੁਤ ਤੇਜ਼ੀ ਨਾਲ ਪਿਘਲ ਰਹੀ ਹੈ। ਜਰਨਲ ‘ਅਰਥ ਐਂਡ ਪਲੈਨੇਟਰੀ

ਮਾਲਿਆ ਦੇ ਸਪੁਰਦਗੀ ਕੇਸ ’ਤੇ ਫ਼ੈਸਲਾ ਜਲਦੀ

ਲੰਡਨ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਭਲਕੇ 10 ਦਸੰਬਰ ਨੂੰ ਲੰਡਨ ਦੀ ਵੈਸਟਮਿੰਸਟਰ ਅਦਾਲਤ ’ਚ ਮੁੜ ਪੇਸ਼ ਹੋਵੇਗਾ ਤੇ ਮਾਲਿਆ ਨੂੰ ਭਾਰਤ ਦੇ ਸਪੁਰਦ ਕਰਨ ਦੇ ਕੇਸ ’ਤੇ ਫ਼ੈਸਲਾ ਜਲਦ ਹੋ ਸਕਦਾ ਹੈ

ਗੈਰ-ਕਾਨੂੰਨੀ ਪੰਜਾਬੀ ਕਾਮਾ ਰੱਖਣ 'ਤੇ ਦੁਕਾਨਦਾਰ ਨੂੰ ਜੁਰਮਾਨਾ

ਲੰਡਨ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰੈਡਿੰਗ ਦੀ ਲੰਡਨ ਰੋਡ ਸਥਿਤ ਐਮ. ਏ. ਪੀ. ਵਾਈਨ ਸਟੋਰ 'ਤੇ ਬੀਤੇ ਦਿਨੀਂ ਕੌਾਸਲ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਛਾਪੇਮਾਰੀ ਦੌਰਾਨ ਇਕ ਪੰਜਾਬੀ ਮੂਲ ਦੇ ਵਿਅਕਤੀ ਨੂੰ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਦੇ ਫੜਿਆ | ਜਿਸ ਨੇ ਅਧਿਕਾਰੀਆਂ ਨੁੰ ਦੱਸਿਆ ਕਿ ਉਹ ਬੀਤੇ 2 ਸਾਲ ਤੋਂ ਇੱਥੇ ਕੰਮ ਕਰ ਰਿਹਾ ਹੈ ਅਤੇ ਉਸ ਨੂੰ 9 ਵਜੇ ਤੋਂ 1 ਵਜੇ ਤੱਕ 4 ਜਾਂ 5 ਦਿਨ ਕੰਮ ਕਰਨ ਬਦਲੇ 100 ਪੌਾਡ ਮਿਲਦਾ ਹੈ, ਜੋ ਯੂ. ਕੇ. ਕਾਨੂੰਨ ਦੀ ਉਲੰਘਣਾ ਸੀ |

ਪੈਰਿਸ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਚਲਦਿਆਂ ਹਾਈ ਅਲਰਟ

ਪੈਰਿਸ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਪੈਰਿਸ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਕਾਰਨ ਪੁਲਿਸ ਵਲੋਂ ਸਨਿਚਰਵਾਰ ਨੂੰ ਤਾਜ਼ਾ ਦੰਗੇ ਭੜਕਣ ਦੇ ਸ਼ੱਕ ਵਜੋਂ ਹਾਈ ਅਲਰਟ 'ਚ ਜਾਰੀ ਕੀਤਾ ਗਿਆ | ਪੈਰਿਸ 'ਚ ਸਰਕਾਰ ਿਖ਼ਲਾਫ਼ ਪ੍ਰਦਰਸ਼ਨਾਂ ਦਾ ਇਹ ਦੂਜਾ ਹਫ਼ਤੇ ਦਾ ਆਖਰੀ ਦਿਨ ਹੈ | ਇਨ੍ਹਾਂ ਪ੍ਰਦਰਸ਼ਨਾਂ ਦੇ ਚਲਦਿਆਂ ਦੁਕਾਨਾਂ, ਅਜਾਇਬ ਘਰ, ਮੈਟਰੋ ਸਟੇਸ਼ਨ, ਸੈਲਾਨੀਆਂ ਦੀ ਯਾਤਰਾ ਵਾਲਾ ਆਇਫ਼ਲ ਟਾਵਰ, ਇੱਥੋਂ ਤੱਕ ਕਿ ਫੁੱਟਬਾਲ ਮੈਚ ਤੇ ਕਈ ਸੰਗੀਤ ਸ਼ੋਅ ਵੀ ਰੱਦ ਕਰ ਦਿੱਤੇ ਗਏ |

ਇਟਲੀ 'ਚ ਪ੍ਰਾਰਥਨਾ 25 ਨੂੰ

ਵੀਨਸ (ਇਟਲੀ), 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  - ਚਰਚ ਆਫ਼ ਜੀਸਸ ਕਿ੍ਸ਼ਟ ਇੰਟਰਨੈਸ਼ਨਲ ਵਲੋਂ ਹਰੇਕ ਸਾਲ ਦੇ ਵਾਂਗ ਇਸ ਵਾਰ ਵੀ ਵਿਚੈਂਸਾ ਨੇੜਲੇ ਸ਼ਹਿਰ ਕਾਸਤਲਗੌਮਬੈਰਤੋ ਵਿਖੇ ਕਿ੍ਸਮਿਸ ਡੇਅ 'ਤੇ ਮਿਤੀ 25 ਦਸੰਬਰ ਨੂੰ ਦੁਪਹਿਰ 12 ਵਜੇ ਪ੍ਰਾਰਥਨਾ ਕੀਤੀ ਜਾਵੇਗੀ |

ਵੇਲਜ਼ 'ਚ ਪੰਜਾਬੀ ਦੁਕਾਨਦਾਰ ਬਾਬੇ ਨੇ ਭਜਾਏ ਲੁਟੇਰੇ

ਲੰਡਨ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : -ਵੇਲਜ਼ ਦੇ ਇਲਾਕੇ ਰੀਲ੍ਹ ਦੀ ਵਲਿੰਗਟਨ ਰੋਡ ਸਥਿਤ ਵੈਸਟ ਐਾਡ ਨਿਊਜ਼ ਦੀ ਦੁਕਾਨ ਨੂੰ ਬੰਦੂਕ ਦੀ ਨੋਕ 'ਤੇ ਲੁੱਟਣ ਆਏ ਲੁਟੇਰੇ ਦਾ ਡਟ ਕੇ ਮੁਕਾਬਲਾ ਕਰਨ ਵਾਲੇ ਪੰਜਾਬੀ ਬਜ਼ੁਰਗ ਸੰਤੋਖ ਸਿੰਘ ਦੀ ਚਰਚਾ ਹੋ ਰਹੀ ਹੈ |

ਬਿਮਾਰੀ ਫੈਲਾਉਣ ਦੇ ਦੋਸ਼ 'ਚ ਪੰਜਾਬੀ ਨੂੰ 9 ਮਹੀਨੇ ਦੀ ਕੈਦ

ਲੰਡਨ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨੌਟਿੰਘਮ ਦੇ ਨੇੜਲੇ ਇਲਾਕੇ ਬੈਸਫਰਡ ਵਿਖੇ ਲਾਇਨਜ਼ ਕੇਅਰਜ਼ ਦਾ ਕਾਰੋਬਾਰ ਚਲਾ ਰਹੇ ਮਨਿੰਦਰ ਸਿੰਘ ਸੱਗੂ ਦੀ ਕੰਪਨੀ ਜੋ ਲੜਕੀਆਂ ਦੇ ਕੰਨ 'ਚ ਡੀਖੇ ਤਿਆਰ ਕਰਦੀ ਹੈ | ਜਿਸ ਦੀ ਜਾਂਚ ਬਾਅਦ ਸਾਹਮਣੇ ਆਇਆ ਕਿ ਮੋਰਖੰਬੀ ਡੀਖਿਆਂ ਦੀ ਵਰਤੋਂ ਕਾਰਨ ਕਈ ਕੁੜੀਆਂ ਦੇ ਕੰਨ ਸੁੱਜ ਗਏ ਸਨ |

ਪੈਰਿਸ ’ਚ ਪ੍ਰਦਰਸ਼ਨਾਂ ਤੋਂ ਪਹਿਲਾਂ 300 ਵਿਅਕਤੀ ਹਿਰਾਸਤ ਵਿੱਚ ਲਏ

ਪੈਰਿਸ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੈਰਿਸ ਪੁਲੀਸ ਨੇ ਤੇਲ ਕੀਮਤਾਂ ’ਚ ਉਛਾਲ ਤੇ ਮਹਿੰਗਾਈ ਨੂੰ ਲੈ ਕੇ ਸਰਕਾਰ ਖ਼ਿਲਾਫ਼ ਵਿੱਢੇ ਜਾਣ ਵਾਲੇ ਸੱਜਰੇ ਪ੍ਰਦਰਸ਼ਨਾਂ ਤੋਂ ਪਹਿਲਾਂ ਅੱਜ 300 ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਮੈਕਰੌਂ ਸਰਕਾਰ ਨੇ ਲਗਾਤਾਰ ਤੀਜੇ ਹਫ਼ਤੇ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਹੋਣ ਦੇ ਡਰੋਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਧਰ ਪ੍ਰਦਰਸ਼ਨਕਾਰੀਆਂ ਨੇ ਰਾਸ਼ਟਰਪਤੀ ਇਮੈਨੂਏਲ ਮੈਕਰੌਂ ’ਤੇ ਰੱਜੇ ਪੁੱਜਿਆਂ ਦਾ ਪੱਖ ਪੂਰਨ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਲੋਕਾਂ ਦੀ ਖਰੀਦ ਤਾਕਤ ਵਧਾਉਣ ਦੇ ਨਾਲ ਅਮੀਰਾਂ ਨੂੰ ਵਧੇਰੇ ਟੈਕਸ ਲਾਏ ਜਾਣ।

ਇਟਲੀ ਦੇ ਨਾਈਟ ਕੱਲਬ ’ਚ ਭਗਦੜ, ਛੇ ਹਲਾਕ

ਕੋਰੀਨਾਲਡੋ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : : ਇਤਾਲਵੀ ਨਾਈਟ ਕਲੱਬ ਲੈਂਟਰਨਾ ਅਜ਼ੂਰਾ ’ਚ ਭਗਦੜ ਮੱਚਣ ਕਰਕੇ ਪੰਜ ਨਾਬਾਲਗਾਂ ਸਮੇਤ ਛੇ ਜਣੇ ਮਾਰੇ ਗਏ ਅਤੇ ਦਰਜਨਾਂ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਮਿਰਚਾਂ ਦੇ ਸਪਰੇਅ ਵਰਗਾ ਪਦਾਰਥ

ਪਿ੍ੰਸ ਐਡਵਰਡ ਨੇ ਪਤਨੀ ਸੋਫੀ ਵੈਸਸੇਕਸ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ

ਲੰਡਨ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈੱਥ ਦੇ ਤੀਜੇ ਬੇਟੇ ਰਾਜਕੁਮਾਰ ਪਿ੍ੰਸ ਐਡਵਰਡ ਨੇ ਆਪਣੀ ਪਤਨੀ ਸੋਫੀ ਵੈਸਸੇਕਸ ਨਾਲ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਦਾ ਗੁਰੂ ਘਰ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ, ਈਲਿੰਗ ਦੇ ਮੇਅਰ ਤਜਿੰਦਰ ਸਿੰਘ ਧਾਮੀ, ਸੋਹਣ ਸਿੰਘ ਸੁਮਰਾ, ਜੀਤਪਾਲ ਸਿੰਘ ਸਹੋਤਾ, ਹਰਮੀਤ ਸਿੰਘ ਗਿੱਲ, ਨਵਰਾਜ ਸਿੰਘ ਚੀਮਾ, ਸੁਰਜੀਤ ਕੌਰ ਬਾਸੀ, ਪ੍ਰੇਮ ਸਿੰਘ ਢਾਂਡੀ, ਪ੍ਰਭਜੋਤ ਸਿੰਘ ਮੋਹੀ, ਸੁਰਿੰਦਰ ਸਿੰਘ ਪੁਰੇਵਾਲ, ਦੀਦਾਰ ਸਿੰਘ ਰੰਧਾਵਾ, ਡਾ: ਪੀ. ਬੀ. ਸਿੰਘ ਜੌਹਲ ਆਦਿ ਨੇ ਭਰਵਾਂ ਸਵਾਗਤ ਕੀਤਾ | ਸ਼ਾਹੀ ਜੋੜੇ ਨੇ ਇਸ ਮੌਕੇ ਜਿੱਥੇ ਗੁਰੂ ਘਰ ਵਿਖੇ ਗੁਰ ਮਰਿਯਾਦਾ ਅਨੁਸਾਰ ਮੱਥਾ ਟੇਕਿਆ ਅਤੇ ਦੇਗ ਛਕੀ, ਉੱਥੇ

ਹੋਲੋਕੋਸਟ ਮਿਊਜ਼ੀਅਮ 'ਚ ਲਗਾਈ ਹਰੀ ਸਿੰਘ ਨਲੂਆ ਦੀ ਤਸਵੀਰ

ਲੰਡਨ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਿ੍ਟਿਸ਼ ਸਰਕਾਰ ਵਲੋਂ ਮਾਨਤਾ ਪ੍ਰਾਪਤ ਸਿੱਖ ਇਤਿਹਾਸ ਨਾਲ ਸਬੰਧਤ ਸਮਗਰੀ ਨੂੰ ਸਾਂਭੀ ਬੈਠਾ ਨੈਸ਼ਨਲ ਸਿੱਖ ਹੈਰੀਟੇਜ਼ ਸੈਂਟਰ ਐਾਡ ਹੋਲੋਕੋਸਟ ਮਿਊਜ਼ੀਅਮ ਡਰਬੀ ਸਿੱਖ ਇਤਿਹਾਸ ਦੇ ਜਗਿਆਸੂਆਂ ਲਈ ਦੇਖਣ ਹੀ ਵਾਲਾ ਹੈ, ਜਿਸ 'ਚ ਸਿੱਖ ਇਤਿਹਾਸ ਨਾਲ ਜੁੜੇ ਦਸਤਾਵੇਜ਼ਾਂ ਦੇ ਨਾਲ-ਨਾਲ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵਰਤੀਆਂ ਤੋਪਾਂ ਤੇ ਹੋਰ ਹਥਿਆਰ ਆਦਿ ਵੀ ਰੱਖੇ ਹੋਏ ਹਨ | ਇਸ ਮਿਊਜ਼ੀਅਮ ਦੇ ਚੇਅਰਮੈਨ ਰਜਿੰਦਰ ਸਿੰਘ ਪੁਰੇਵਾਲ ਹਨ | ਇਸ 'ਚ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਖਾਲਸਾ ਪੰਥ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਦੀ ਤਸਵੀਰ ਸੁਸ਼ੋਭਿਤ ਕੀਤੀ ਗਈ ਜੋ ਪੰਜਾਬ ਤੋਂ ਲੈ ਕੇ ਆਏ ਸਨ | ਹਰੀ ਸਿੰਘ ਨਲੂਆ ਦਾ ਇਕ ਮੈਡਲ ਵੀ ਇੱਥੇ ਜਾਰੀ ਕੀਤਾ ਗਿਆ |

ਇਟਲੀ 'ਚ ਪੈਟਰੋਲ ਪੰਪ 'ਤੇ ਧਮਾਕਾ, ਇਕ ਦੀ ਮੌਤ, 18 ਜ਼ਖ਼ਮੀ

ਵੀਨਸ (ਇਟਲੀ), 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : - ਇਟਲੀ ਦੇ ਰਿਏਤੀ ਜ਼ਿਲ੍ਹੇ ਦੇ ਬੋਰਗੋ ਕੁਈਨਸਨੋ ਵਿਖੇ ਰਾਜ ਮਾਰਗ 'ਤੇ ਸਥਿਤ ਇਕ ਪੈਟਰੋਲ ਪੰਪ 'ਤੇ ਧਮਾਕਾ ਹੋਣ ਨਾਲ ਅੱਗ ਦੀ ਲਪੇਟ 'ਚ ਆ ਕੇ 2 ਵਿਅਕਤੀ ਦੇ ਝੁਲਸ ਜਾਣ ਦੀ ਖ਼ਬਰ ਹੈ ਜਦੋਂ ਕਿ 18 ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 6 ਦੀ ਹਾਲਤ ਗੰਭੀਰ ਹੈ | ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਬਾਅਦ ਦੁਪਿਹਰ ਲਗਪਗ 2:30 'ਤੇ ਇਹ ਘਟਨਾ ਉਦੋਂ ਵਾਪਰੀ ਜਦੋਂ ਆਈ. ਪੀ. ਕੰਪਨੀ ਦੇ ਇਕ ਪੈਟਰੋਲ ਪੰਪ

ਅੱਖਰ ਗਿਆਨ ਬਿਨਾਂ ਸਿੱਖ ਕੌਮ ਬੁਲੰਦੀਆਂ ਨਹੀਂ ਛੋਹ ਸਕਦੀ- ਖਾਲਸਾ

ਲੰਡਨ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਵਲੋਂ ਸ੍ਰੀ ਗੁਰੂ ਸਿੰਘ ਸਭਾ ਡਰਬੀ ਗੁਰਦੁਆਰਾ ਸਾਹਿਬ ਵਿਖੇ ਬੀਤੇ ਦਿਨੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ 'ਚ ਵਿਸ਼ਵ ਦੇ ਮਹਾਨ ਯੋਧਿਆਂ 'ਚ ਸ਼ੁਮਾਰ ਸਿੱਖ ਇਤਿਹਾਸ ਦੇ ਮਹਾਨ ਯੋਧੇ ਹਰੀ ਸਿੰਘ ਨਲੂਆ ਨਾਲ ਸਬੰਧਤ ਪੋਸਟਰ ਰਿਲੀਜ਼ ਕੀਤਾ ਗਿਆ | ਹੂ ਆਰ ਸਿੱਖਸ (ਸਿੱਖ ਕੌਣ ਹਨ) | ਸਿਰਲੇਖ ਵਾਲੀ ਸਿੱਖਾਂ ਦੀ ਪਛਾਣ ਬਾਰੇ ਤੇ ਖਾਸ ਕਰਕੇ ਹਰੀ ਸਿੰਘ ਨਲੂਆ ਦੀ ਜੀਵਨੀ ਨਾਲ ਸਬੰਧਤ ਕਿਤਾਬ ਵੀ ਰਿਲੀਜ਼ ਕੀਤੀ ਗਈ |

ਇੰਗਲੈਂਡ ਦੀ ਸੰਗਤ ਨੂੰ 550 ਸਾਲਾ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਦਾ ਸੱਦਾ

ਸ਼ਾਹਕੋਟ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਸਾਲ 2019 ’ਚ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ’ਚ ਸ਼ਾਮਲ ਹੋਣ ਲਈ ਇੰਗਲੈਂਡ ਦੀ ਸੰਗਤ ਨੂੰ ਨਿੱਘਾ ਸੱਦਾ ਦਿੱਤਾ ਗਿਆ ਹੈ। ਇੰਗਲੈਂਡ ਦੀ ਫੇਰੀ ’ਤੇ ਗਏ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੱਖ-ਵੱਖ ਸਮਾਗਮਾਂ ਵਿੱਚ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਾਲ 2019 ਦੌਰਾਨ 550ਵੇਂ ਪ੍ਰਕਾਸ਼ ਪੁਰਬ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ।

ਭਾਰਤੀ ਮੂਲ ਦੇ ਮਿਤੇਸ਼ ਪਟੇਲ ਨੂੰ ਪਤਨੀ ਦੀ ਹੱਤਿਆ ਦੇ ਮਾਮਲੇ 'ਚ ਉਮਰ ਕੈਦ

ਲੰਡਨ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਮੂਲ ਦੇ 37 ਸਾਲਾ ਮਿਤੇਸ਼ ਪਟੇਲ ਨੂੰ ਉਸ ਦੀ 34 ਸਾਲਾ ਪਤਨੀ ਜੈਸਿਕਾ ਪਟੇਲ ਦੀ ਹੱਤਿਆ ਮਾਮਲੇ 'ਚ ਟੀਡਸਾਈਡ ਕਰਾਊਨ ਅਦਾਲਤ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਜਿਸ ਨੂੰ ਅੱਜ ਅਦਾਲਤ 'ਚ ਉਮਰ ਕੈਦ ਦੀ ਸਜ਼ਾ ਸੁਣਾਉਂਦਿਆਂ ਘੱਟੋ-ਘੱਟ 30 ਸਾਲ ਜੇਲ੍ਹ 'ਚ ਕੈਦ ਰੱਖਣ ਦੇ ਹੁਕਮ ਸੁਣਾਏ ਹਨ, ਜਿਸ ਅਨੁਸਾਰ ਉਸ ਨੂੰ ਘੱਟੋ-ਘੱਟ 30 ਸਾਲ ਸਲਾਖਾਂ ਪਿੱਛੇ ਹੀ ਗੁਜ਼ਾਰਨੇ ਪੈਣਗੇ |

ਪੈਰਿਸ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਵਰਕਰਾਂ ਦੀ ਹੰਗਾਮੀ ਮੀਟਿੰਗ

ਪੈਰਿਸ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੈਰਿਸ ਦੇ ਜੋਧਪੁਰ ਪੈਲੇਸ ਰੈਸਤਰਾਂ 'ਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਯੂਰਪ ਭਰ ਦੇ ਨੁਮਾਇੰਦਿਆਂ ਦੀ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖ਼ਾਸ ਮੀਟਿੰਗ ਬੁਲਾਈ ਗਈ, ਜਿਸ 'ਚ 2019 'ਚ ਕਾਂਗਰਸ ਦਾ ਮੁੱਖ ਏਜੰਡਾ ਅਤੇ ਆ ਰਹੀਆਂ ਚੋਣਾਂ 'ਚ ਭਾਰੀ ਬਹੁਮਤ ਨਾਲ ਜਿੱਤਣ ਦੇ ਦਾਅਵਿਆਂ ਦੇ ਨਾਲ-ਨਾਲ ਅਹਿਮ ਵਿਚਾਰਾਂ ਕੀਤੀਆਂ ਗਈਆਂ |

ਰੀਨਤ ਸੰਧੂ ਨਾਲ ਬਰਿਆਣਾ ਨੇ ਉਠਾਏ ਗੈਰ-ਕਾਨੂੰਨੀ ਪ੍ਰਵਾਸ ਦੇ ਮੁੱਦੇ

ਬਰੇਸ਼ੀਆ(ਇਟਲੀ), 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੱਤਰਕਾਰ ਪਰਮਿੰਦਰ ਸਿੰਘ ਬਰਿਆਣਾ ਅਤੇ ਉਨ੍ਹਾਂ ਦੀ ਪਤਨੀ ਡਾ.ਬਲਵਿੰਦਰ ਕੌਰ ਬਰਿਆਣਾ ਨੇ ਰੋਮ ਸਥਿਤ ਭਾਰਤੀ ਦੂਤਾਵਾਸ ਵਿਖੇ ਰਾਜਦੂਤ ਮੈਡਮ ਰੀਨਤ ਸੰਧੂ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਇਸ ਮੁਲਾਕਾਤ ਦੌਰਾਨ ਉਨ੍ਹਾਂ ਵਲੋਂ ਇਟਲੀ 'ਚ ਗੈਰ-ਕਾਨੂੰਨੀ ਪ੍ਰਵਾਸ ਕਰ ਰਹੇ ਭਾਰਤੀਆਂ ਦੇ ਮਸਲੇ ਨੂੰ ਉਠਾਉਂਦਿਆਂ ਮੰਗ ਕੀਤੀ ਕਿ ਇਟਲੀ ਸਰਕਾਰ ਨਾਲ ਗੱਲਬਾਤ ਕਰਕੇ ਵਿਦਿਆਰਥੀਆਂ ਨੂੰ ਕਾਨੂੰਨੀ ਤਰੀਕੇ

ਕੰਵਲ ਧਾਲੀਵਾਲ ਨੂੰ ਸਦਮਾ, ਮਾਤਾ ਦਾ ਦਿਹਾਂਤ

ਲੰਡਨ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਹਿਤਕ ਹਲਕਿਆਂ 'ਚ ਜਾਣੇ-ਪਛਾਣੇ ਚਿੰਤਕ ਤੇ ਕਲਾਕਾਰ ਕੰਵਲ ਧਾਲੀਵਾਲ ਦੇ ਮਾਤਾ ਬਲਜੀਤ ਕੌਰ ਗਿਆਨੋ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ, ਉਹ 76 ਵਰਿ੍ਹਆਂ ਦੇ ਸਨ |

ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ 2019 ਜਾਰੀ

ਲੰਡਨ, 4 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਸਿੱਖ ਮਿਸ਼ਨਰੀ ਸੁਸਾਇਟੀ ਸਾਊਥਾਲ ਵਿਖੇ ਗੁਰਿੰਦਰ ਸਿੰਘ ਸਾਚਾ ਦੀ ਯਾਦ 'ਚ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਭਾਈ ਬਲਵਿੰਦਰ ਸਿੰਘ ਪੱਟੀ ਨੇ ਕੀਰਤਨ ਕੀਤਾ |

ਇਟਲੀ 'ਚ ਮਾਫ਼ੀਏ ਨਾਲ ਸਬੰਧਿਤ 46 ਦੋਸ਼ੀ ਗਿ੍ਫ਼ਤਾਰ

ਵੀਨਸ , 4 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦਾ ਸੀਚੀਲੀਆ ਰਾਜ 'ਮਾਫ਼ੀਏ' ਲਈ ਹਮੇਸ਼ਾ ਹੀ ਸੰਸਾਰ ਭਰ 'ਚ ਚਰਚਾ 'ਚ ਰਿਹਾ ਹੈ | ਇਸ ਰਾਜ ਦੇ ਪਲੇਰਮੋ ਸ਼ਹਿਰ 'ਚ ਬੀਤੇ ਦਿਨ ਵੀ ਇਟਲੀ ਪੁਲਿਸ ਨੇ 46 ਹੋਰ ਵਿਅਕਤੀਆਂ ਨੂੰ ਮਾਫੀਏ ਦੇ ਜ਼ੁਰਮ ਤਹਿਤ ਗਿ੍ਫਤਾਰ ਕਰਨ 'ਚ ਵੱਡੀ ਸਫਲਤਾ ਹਾਸਿਲ ਕੀਤੀ ਹੈ | ਇਨਾਂ੍ਹ ਸਮੇਤ ਇਨਾਂ੍ਹ ਦੇ ਇਕ ਸਰਗਨੇ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਹੈ ਜੋ ਕਿ ਪੁਲਿਸ ਲਈ ਇਕ ਲੰਬੇ ਸਮੇਂ ਤੋਂ ਚੁਣੌਤੀ ਬਣਿਆ ਹੋਇਆ ਸੀ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068493595
Copyright © 2018, Panjabi Times. All rights reserved. Website Designed by Mozart Infotech