ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਪੰਜਾਬ

ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਹੈਲਪਲਾਈਨ ਨੰਬਰ ਜਾਰੀ

August 10, 2018 11:57 AM

ਜਲੰਧਰ ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਪੰਜਾਬ ਵਿਚ ਰਹਿੰਦੇ ਬੱਚਿਆਂ ਜਾਂ ਔਰਤਾਂ ਵੱਲੋਂ ਕਿਸੇ ਵੀ ਕਿਸਮ ਦੀ ਸ਼ਿਕਾਇਤ ਦਰਜ਼ ਕਰਵਾਉਣ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਬਾਲ ਦੇਖ ਭਾਲ ਸੰਸਥਾਵਾਂ ਜਾਂ ਆਸਰਾ ਘਰਾਂ ਵਿੱਚ ਰਹਿ ਰਹੇ ਬੱਚਿਆਂ/ਔਰਤਾਂ ਵੱਲੋਂ ਕਿਸੇ ਕਿਸਮ ਦੀ ਦਿੱਕਤ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਵਾਸਤੇ ਵਿਭਾਗ ਵਲੋਂ 70872-23325 ਅਤੇ 0172-2608746 ਨੰਬਰ ਜਾਰੀ ਕੀਤਾ ਗਿਆ ਹੈ ਜੋ ਕਿ 24 ਘੰਟੇ ਲਈ ਉਪਲੱਬਧ ਹੋਣਗੇ। ਉਨ੍ਹਾਂ ਕਿਹਾ ਕਿ ਇਸ ਨੰਬਰ ਦਾ ਜਾਰੀ ਕਰਨ ਦਾ ਮੁੱਖ ਮੰਤਵ ਬੱਚਿਆਂ ਅਤੇ ਔਰਤਾਂ ਦੇ ਸੰਸਥਾਵਾਂ ਜਾਂ ਆਸਰਾ ਘਰ ਵਿੱਚ ਕਿਸੇ ਵੀ ਕਿਸਮ ਦੇ ਸ਼ੋਸ਼ਣ ਨੂੰ ਰੋਕਣਾ ਤੇ ਉਨ੍ਹਾਂ ਨੂੰ ਦਰਪੇਸ਼ ਕਿਸੇ ਵੀ ਮੁਸ਼ਕਿਲ ਸਬੰਧੀ ਪ੍ਰਸ਼ਾਸਨ ਤੱਕ ਤੁਰੰਤ ਪਹੁੰਚ ਕਰਨਾ ਹੈ। ਸ੍ਰੀ ਸ਼ਰਮਾ ਨੇ ਕਿਹਾ ਕਿ ਸੂਬਾ ਸਰਕਾਰ ਬੱਚਿਆਂ ਅਤੇ ਔਰਤਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਇਸ ਹੈਲਪਲਾਈਨ ਨੰਬਰ ’ਤੇ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਦਰਜ ਕਰਵਾਉਣ ਸਬੰਧੀ ਆਪਣੇ ਸੁਝਾਅ ਦੇ ਸਕਦਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਮੰਡੀਆਂ ’ਚ ਝੋਨੇ ਦੀ ਲਿਫਟਿੰਗ ਸੁਸਤ

ਜਲੰਧਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮੰਡੀਆਂ ਵਿਚੋਂ ਲਿਫਟਿੰਗ ਦੀ ਸੁਸਤ ਰਫਤਾਰ ਨੇ ਕਿਸਾਨਾਂ ਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਡੀਆਂ ਵਿਚ ਝੋਨੇ ਦੀ ਆਮਦ ਦਿਨੋਂ ਦਿਨ ਤੇਜ਼ ਹੁੰਦੀ ਜਾ ਰਹੀ ਹੈ। ਪਹਿਲਾਂ ਤਾਂ ਕਈ ਦਿਨਾਂ ਤੱਕ ਲਿਫਟਿੰਗ ਸ਼ੁਰੂ ਹੀ ਨਹੀਂ ਸੀ ਹੋਈ, ਜਿਸ ਕਾਰਨ ਬੋਰੀਆਂ ਦੀਆਂ ਧਾਂਕਾਂ ਲੱਗੀਆਂ ਪਈਆਂ ਹਨ।

ਖੁਰਾਕ ਗੁਦਾਮ ਤੋਂ ਉੱਡ ਕੇ ਆ ਰਹੀ ਸੁਸਰੀ ਤੋਂ ਪ੍ਰੇਸ਼ਾਨ ਲੋਕਾਂ ਨੇ ਮੁਜ਼ਾਹਰਾ ਕੀਤਾ

ਆਦਮਪੁਰ ਦੋਆਬਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਵਾਰਡ ਨੰਬਰ 8 ,9,10, ਦੇ ਲੋਕਾਂ ਲਈ ਐਫਸੀਆਈ ਗੋਦਾਮ ਤੋਂ ਉੱਡ ਕੇ ਆ ਰਹੀ ਸੁਸਰੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕੀਤਾ ਹੈ। ਆਦਮਪੁਰ ਦੇ ਐਫਸੀਆਈ ਗੋਦਾਮ ਸ਼ਿਵਪੁਰੀ ਰੋਡ ’ਤੇ ਸਥਿਤ ਹੈ। ਹਰ ਸਾਲ ਇਸ ਗੋਦਾਮ ਵਿੱਚ ਪਈ ਕਣਕ ਨੂੰ ਸੁਸਰੀ ਲੱਗ ਜਾਂਦੀ ਹੈ ਜਿਸ ਦੀ ਰੋਕਥਾਮ ਲਈ ਮਹਿਕਮੇ ਵੱਲੋ ਸਮੇਂ-ਸਮੇਂ ’ਤੇ ਦਵਾਈ ਦਾ ਛਿੜਕਾਅ ਕੀਤਾ ਜਾਂਦਾ ਹੈ। ਇਸੇ ਕਾਰਨ ਲੋਕਾਂ ਨੇ ਅੱਜ ਐੱਫਸੀਆਈ ਦੇ ਦਫਤਰ ਅੱਗੇ ਵਿਭਾਗ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ।

ਫੂਡ ਸਟਰੀਟ ਪ੍ਰਾਜੈਕਟ: ਡੀਸੀ ਨੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ

ਹੁਸ਼ਿਆਰਪੁਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਹੁਸ਼ਿਆਰਪੁਰ ਫੂਡ ਸਟਰੀਟ ਪ੍ਰਾਜੈਕਟ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਕਮਰ ਕੱਸ ਲਈ ਹੈ। ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਦੀ ਅਗਵਾਈ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪ੍ਰਾਜੈਕਟ ਨੂੰ ਅਮਲੀਜਾਮਾ ਪਹਿਨਾਉਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧੀ ਅੱਜ ਡੀਸੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡੀਸੀ ਨੇ ਮਾਲ ਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰਸਤਾਵਿਤ ਸਥਾਨ ਨੂੰ ਲੈ ਕੇ ਸਾਰੀ ਕਾਰਵਾਈ ਪੂਰੀ ਕਰਨ ਦੇ ਨਿਰਦੇਸ਼ ਦਿੱਤੇ।

ਯੁਵਕ ਮੇਲੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਡੇਰਾਬੱਸੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿੱਚ ਹੋਏ ਖੇਤਰੀ ਯੁਵਕ ਅਤੇ ਲੋਕ ਮੇਲੇ ਵਿੱਚ ਹਿੱਸਾ ਲਿਆ ਤੇ ਵੱਡੀਆਂ ਮੱਲਾਂ ਮਾਰੀਆਂ। ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਧਨਾ ਸੰਗਰ ਨੇ ਵਧਾਈ ਦਿੱਤੀ। ਕਾਲਜ ਦੀ ਸਭਿਆਚਾਰਕ ਗਤੀਵਿਧੀਆਂ ਸਬੰਧੀ ਕਮੇਟੀ ਦੇ ਕਨਵੀਨਰ ਪ੍ਰੋ. ਸਵਿਤਾ ਗੁਪਤਾ ਨੇ ਦੱਸਿਆ ਕਿ ਕਾਲਜ ਦੇ ਕੁਲ 120 ਵਿਦਿਆਰਥੀਆਂ ਨੇ ਖੇਤਰੀ ਯੁਵਕ ਅਤੇ ਲੋਕ ਮੇਲੇ ਦੇ 44 ਮੁਕਾਬਲਿਆਂ ਵਿੱਚ ਹਿੱਸਾ ਲਿਆ। ਮੇਲੇ ਦੇ ਪਹਿਲੇ ਦਿਨ ਕਲੇਅ ਮਾਡਲਿੰਗ ਅਤੇ ਕਾਰਟੂਨਿੰਗ ’ਚ ਮੁਸਕਾਨ ਚੌਹਾਨ ਤੇ ਪੋਸਟਰ ਮੇਕਿੰਗ ’ਚ ਨੇਹਾ ਪਪੋਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

ਅੱਖਾਂ ਤੇ ਦੰਦਾਂ ਦੀ ਜਾਂਚ ਲਈ ਕੈਂਪ ਲਗਾਇਆ

ਡੇਰਾਬਸੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਇੱਥੇ ‘ਏਕ ਓਂਕਾਰ ਚੈਰੀਟੇਬਲ ਬੁੰਗਾ ਟਰੱਸਟ’ ਵੱਲੋਂ ਗੁਰਦੁਆਰਾ ਬੂੰਗਾ ਨਿਹਾਲਗੜ੍ਹ ਸਾਹਿਬ ਵਿੱਚ ਸੰਤ ਭਜਨ ਸਿੰਘ ਦੀ ਯਾਦ ਵਿੱਚ ਲਗਾਏ ਗਏ ਅੱਖਾਂ ਦੇ ਜਾਂਚ ਕੈਂਪ ਵਿੱਚ 370 ਮਰੀਜ਼ਾਂ ਵਿੱਚੋਂ 78 ਮਰੀਜ਼ਾਂ ਦੇ ਅੱਖਾਂ ਦੇ ਅਪ੍ਰੇਸ਼ਨ ਵੀ ਟਰੱਸਟ ਵੱਲੋਂ ਕਰਾਏ ਗਏ।

ਖਰੜ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਲਈ ਸਰਕਾਰ ਵੱਲੋਂ ਹਰੀ ਝੰਡੀ

ਕੁਰਾਲੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਰਕਾਰ ਨੇ ਹਲਕਾ ਖਰੜ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਕਰੋੜਾਂ ਰੁਪਏ ਦੇ ਪ੍ਰੋਜੈਕਟ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਖੁਲਾਸਾ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਬਰਸਾਤ ਦੇ ਮੌਸਮ ਉਪਰੰਤ ਸੜਕਾਂ ਦੀ ਹਾਲਤ ਸੁਧਾਰਨ ਦਾ ਇਹ ਕੰਮ ਸ਼ੁਰੂ ਹੋ ਜਾਵੇਗਾ। ਕੰਗ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀਆਂ ਸੜਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ

ਅਬੈਕਸ ਹਾਊਸ ‘ਆਈਟੀ ਸਪਾਰਕ 2018’ ਦਾ ਵਿਜੇਤਾ ਬਣਿਆ

ਜਲੰਧਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਲਾਇਲਪੁਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਵੱਲੋਂ ਕਰਵਾਏ ਗਏ ਦੋ ਰੋਜ਼ਾ ਪ੍ਰਤਿਭਾ ਖੋਜ ਮੁਕਾਬਲੇ ‘ਆਈਟੀ ਸਪਾਰਕ 2018’ ਵਿੱਚ ਅਬੈਕਸ ਹਾਊਸ ਨੇ 68 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ ਜਦਕਿ 65 ਅੰਕਾਂ ਨਾਲ ਗੋਫਰ ਹਾਊਸ ਦੂਜੇ ਅਤੇ 56 ਅੰਕਾਂ ਨਾਲ ਸਿਗਮਾ ਹਾਊਸ ਤੀਜੇ ਸਥਾਨ ’ਤੇ ਰਿਹਾ। ਇਸ ਦੌਰਾਨ ਕੁੱਲ 25 ਮੁਕਾਬਲੇ ਕਰਵਾਏ ਗਏ ਸਨ, ਜਿਹੜੇ ਕਿ ਆਈਟੀ, ਮਲਟੀਮੀਡੀਆ ਅਤੇ ਪੱਤਰਕਾਰੀ ਤੇ ਜਨਸੰਚਾਰ ਨਾਲ ਸਬੰਧਤ ਸਨ। ਛੇ ਵੱਖ ਵੱਖ ਹਾਊਸਾਂ ਓਮੇਗਾ, ਕਰੋਮ, ਗੋਫਰ, ਅਬੇਕਸ, ਸਿਗਮਾ ਤੇ ਜ਼ਿਗਬੀ ਦੇ ਕੁੱਲ 566 ਵਿਦਿਆਰਥੀਆਂ ਨੇ ਹਿੱਸਾ ਲਿਆ।

ਕਈ ਪਿੰਡਾਂ ਵਿੱਚ ਪਰਾਲੀ ਨਾ ਸਾੜਨ ਲਈ ਸਹਿਮਤੀ ਬਣੀ

ਨਵਾਂਸ਼ਹਿਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਚਲਾਈ ਜਾਗਰੂਕਤਾ ਮੁਹਿੰਮ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲੋਕ ਲਹਿਰ ਬਣਦੀ ਜਾ ਰਹੀ ਹੈ। ਜਿੱਥੇ ਪਿੰਡਾਂ ਵਿੱਚ ਯੂਥ ਕਲੱਬਾਂ ਪਰਾਲੀ ਨਾ ਸਾੜਨ ਵਿਰੁੱਧ ਚੇਤਨਾ ਮਾਰਚ ਕਰ ਰਹੀਆਂ ਹਨ ਉੱਥੇ ਖੁਸ਼ਹਾਲੀ ਦੇ ਰਾਖੇ (ਗਾਰਡੀਅਨਜ਼ ਆਫ਼ ਗਵਰਨੈਂਸ) ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰ ਰਹੇ ਹਨ। ਹੁਣ ਤੱਕ ਬਖਲੌਰ, ਜੰਡਿਆਲੀ ਕਲਾਂ, ਮੰਢਾਲੀ, ਮਹਿਮੂਦਪੁਰ,ਚੱਕਦਾਨਾ,ਪੱਲੀਆਂ ਕਲਾਂ, ਕਾਹਮਾ, ਝਿੱਕਾ ਰਾਮ ਰਾਏਪੁਰ, ਸਨਾਵਾ, ਗੜ੍ਹੀ ਕਾਨੂੰਗੋਆਂ, ਮਹਿਤਪੁਰ, ਆਲੋਵਾਲ, ਬੂਲੇਵਾਲ, ਡੁਬਾਲੀ, ਬੀੜ ਕਾਠਗੜ੍ਹ, ਰੁੜਕੀ ਖੁਰਦ, ਉਸਮਾਨਪੁਰ, ਰਾਮਗੜ੍ਹ, ਮੌਜੋਵਾਲ ਮਜਾਰਾ, ਪਰਾਗਪੁਰ, ਸਾਹਿਬਾ, ਭਾਨ ਮਜਾਰਾ, ਸਲੋਹ, ਧੈਂਗੜਪੁਰ,ਪੱਲੀਆਂ ਖੁਰਦ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਪ੍ਰਤੀ ਸਹਿਮਤ ਕਰ ਚੁੱਕੇ। ਪਿੰਡ ਚੱਕ ਕਲਾਲ ਦੇ ਸਰਪੰਚ ਸੰਤੋਖ ਜੱਸੀ ਨੇ ਐਲਾਨ ਕੀਤਾ ਕਿ ਪਿੰਡ ਵਿੱਚ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਸਮਾਗਮ ਰੱਖ ਕੇ ‘ਵਾਤਾਵਰਣ ਪ੍ਰੇਮੀ ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।

ਅਧਿਕਾਰੀਆਂ ਵੱਲੋਂ ਸਿੰਘਪੁਰਾ ਦੇ ਜਲਘਰ ਦਾ ਦੌਰਾ

ਕੁਰਾਲੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਸਿੰਘਪੁਰਾ ਦੇ ਜਲਘਰ ਦੇ ਪ੍ਰਬੰਧ ਦੇਖਣ ਲਈ ਅਧਿਕਾਰੀਆਂ ਦੀ ਇੱਕ ਟੀਮ ਨੇ ਪਿੰਡ ਦਾ ਦੌਰਾ ਕੀਤਾ। ਇੰਡੀਅਨ ਸਕੂਲ ਆਫ ਬਿਜਨਸ ਦੇ ਡਾ: ਸਚਿਨ ਗਰਗ, ਐਕਸੀਅਨ ਜੇਐੱਸ ਚਾਹਲ, ਐਕਸੀਅਨ ਸਾਹਿਲ ਕੁਮਾਰ ਅਤੇ ਰਜਿੰਦਰ ਕੁਮਾਰ ਆਦਿ ਦੀ ਟੀਮ ਨੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਪਿੰਡ ਦਾ ਦੌਰਾ ਕਰਦਿਆਂ ਜਲਘਰ ਸਥਾਪਿਤ ਕਰਨ ਅਤੇ ਕਾਰਜਪ੍ਰਣਾਲੀ ਅਤੇ ਜਲਘਰ ਨੂੰ ਸਫ਼ਲਤਾ ਨਾਲ ਚਲਾਉਣ ਸਬੰਧੀ ਨੁਕਤੇ ਜਾਣੇ। ਉਨ੍ਹਾਂ ਸੀਵਰੇਜ ਦੇ ਪ੍ਰਬੰਧ ਤੇ ਪਾਣੀ ਦੀ ਬੱਚਤ ਲਈ ਕੀਤੇ ਗਏ ਪ੍ਰਬੰਧ ਵੀ ਦੇਖੇ। ਟੀਮ ਪਿੰਡ ਵੱਲੋਂ ਕੀਤੇ ਗਏ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

ਨੌਜਵਾਨ ਵੱਲੋਂ ਖੁਦਕੁਸ਼ੀ, ਛੇ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਘਰਵਾਲੀ ਅਤੇ ਸਹੁਰਿਆਂ ਦੇ ਨਿੱਤ ਦਿਨ ਦੇ ਤਾਅਨਿਆਂ ਤੋਂ ਤੰਗ ਆ ਕੇ ਗੁਰਦਾਸਪੁਰ ਨਿਵਾਸੀ ਇੱਕ ਨੌਜਵਾਨ ਨੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਤਨੀ ਤੋਂ ਇਲਾਵਾ ਉਸਦੇ ਸਹੁਰਾ ਪਰਿਵਾਰ ਦੇ ਚਾਰ ਮੈਂਬਰਾਂ ਦੇ ਖ਼ਿਲਾਫ਼ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ | ਵਿਸ਼ਾਲ ਜੋਸ਼ੀ ਨਾਮ ਦੇ ਇਸ ਨੌਜਵਾਨ ਨੇ ਸਲਫ਼ਾਸ ਨਿਗਲਣ ਤੋਂ ਪਹਿਲਾਂ ਐਸਐਸਪੀ ਦੇ ਨਾਮ ਲਿਖੇ ਖੁਦਕੁਸ਼ੀ ਨੋਟ ਵਿੱਚ ਆਪਣੀ ਮਾਨਸਿਕ ਪਰੇਸ਼ਾਨੀ ਦਾ ਜ਼ਿਕਰ ਕਰਦਿਆਂ ਆਪਣੀ ਮੌਤ ਲਈ ਪਤਨੀ ਅਤੇ ਸਹੁਰਾ ਪਰਿਵਾਰ ਨੂੰ ਦੋਸ਼ੀ ਠਹਿਰਾਇਆ ਹੈ |

ਪਾਣੀ ਪੈਕ ਕਰਨ ਵਾਲੀ ਫੈਕਟਰੀ ਸੀਲ ਕੀਤੀ

ਅੰਮ੍ਰਿਤਸਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਅੱਜ ਸਿਹਤ ਵਿਭਾਗ ਦੀ ਟੀਮ ਨੇ ਗੈਰ ਕਾਨੂੰਨੀ ਢੰਗ ਨਾਲ ਚਲ ਰਹੀਆਂ ਪਾਣੀ ਤੇ ਸੋਡਾ ਨਿਰਮਾਨ ਅਤੇ ਬੌਟਲਿੰਗ ਯੂਨਿਟਾਂ ਦੇ ਖਿਲਾਫ਼ ਕਾਰਵਾਈ ਕਰਦਿਆਂ ਛਾਪੇ ਮਾਰੇ। ਜਿਸ ਤਹਿਤ ਇਕ ਫੈਕਟਰੀ ਨੂੰ ਸੀਲ ਕੀਤਾ ਹੈ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਟੀਮ ਵਲੋਂ ਫਤਿਹ ਸਿੰਘ ਕਾਲੌਨੀ ਅਤੇ ਅੰਨਗੜ੍ਹ ਵਿੱਚ ਛਾਪੇ ਮਾਰੇ ਗਏ, ਜਿਥੇ 10 ਹਜ਼ਾਰ ਬੋਤਲਾਂ ਪੈਕ ਕੀਤਾ ਐਕਵਾ ਫਾਈਨ ਪਾਣੀ

ਅੰਮ੍ਰਿਤਸਰ ’ਚੋਂ ਇਨੋਵਾ ਖੋਹ ਕੇ ਦੌੜੇ ਬਟਾਲਾ ’ਚ ਆਏ ਕਾਬੂ

ਅੰਮ੍ਰਿਤਸਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਜੀ ਟੀ ਰੋਡ ਸਥਿਤ ਗੋਲਡਨ ਗੇਟ ਨੇੜੇ ਇਨੋਵਾ ਕਾਰ ਦੇ ਸ਼ੋਅਰੂਮ ਦੇ ਬਾਹਰੋਂ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ ’ਤੇ ਇਨੋਵਾ ਕਾਰ ਖੋਹ ਲਈ। ਵੇਰਵਿਆਂ ਮੁਤਾਬਿਕ ਛੇ ਨਵੀਆਂ ਇਨੋਵਾ ਕਾਰਾਂ ਅੱਜ ਹੀ ਬੰਗਲੌਰ ਤੋਂ ਇੱਥੇ ਪੁੱਜੀਆਂ ਸਨ, ਜਿਨ੍ਹਾਂ ਨੂੰ ਵਾਹਨ ਤੋਂ ਉਤਾਰਿਆ ਜਾ ਰਿਹਾ ਸੀ। ਜਿਵੇਂ ਹੀ ਆਖ਼ਰੀ ਇਨੋਵਾ ਕਾਰ ਵਾਹਨ ਤੋਂ ਹੇਠਾਂ ਉਤਾਰੀ ਗਈ ਤੇ ਮਕੈਨਿਕ ਨੇ ਉਸ ਦੀ ਜਾਂਚ ਸ਼ੁਰੂ ਕੀਤੀ ਤਾਂ ਦੋ ਨਕਾਬਪੋਸ਼ ਵਿਅਕਤੀ ਕਾਰ ਕੋਲ ਪੁੱਜੇ।

ਪੱਕਾ ਮੋਰਚਾ 58ਵੇਂ ਦਿਨ ਵਿੱਚ ਦਾਖ਼ਲ

ਭਿੱਖੀਵਿੰਡ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਦਿਹਾਤੀ ਮਜ਼ਦੂਰ ਸਭਾ ਵੱਲੋਂ ਪਿੰਡ ਮੱਖੀ ਕਲਾਂ ਵਿੱਚ ਪਲਾਟਾਂ ਦੀ ਪ੍ਰਾਪਤੀ ਲਈ ਲਗਾਇਆ ਗਿਆ ਪੱਕਾ ਮੋਰਚਾ 58ਵੇਂ ਦਿਨ ਵੀ ਜਾਰੀ ਰਿਹਾ, ਜਿਸ ਦੀ ਅਗਵਾਈ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੁੰਗ, ਸਕੱਤਰ ਕਾਮਰੇਡ ਸੰਤੋਖ ਸਿੰਘ, ਬਗੀਚਾ ਸਿੰਘ ਮੱਖੀ ਕਲਾਂ ਲਗਾਤਾਰ ਕਰ ਰਹੇ ਹਨ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ ਦਰਾਜਕੇ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਗਰੀਬ ਲੋਕਾਂ ਤੋਂ ਚੋਣਾਂ ਦੌਰਾਨ ਕੀਤੇ ਵਾਅਦੇ ਅਨੁਸਾਰ

ਜਾਇਦਾਦ ਦੇ ਮਾਲ ਰਿਕਾਰਡ ਨਾਲ ਛੇੜਛਾੜ ਦੀ ਜਾਂਚ ਦੇ ਆਦੇਸ਼

ਤਰਨ ਤਾਰਨ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੀ ਵਸਨੀਕ ਸੁਜਿੰਦਰ ਕੌਰ ਦੀ ਜਾਇਦਾਦ ਨਾਲ ਸਬੰਧਿਤ ਮਾਲ ਵਿਭਾਗ ਦੇ ਰਿਕਾਰਡ ਨਾਲ ਅਧਿਕਾਰੀਆਂ ਵਲੋਂ ਕੁਝ ਹੋਰਨਾਂ ਨਾਲ ਮਿਲੀਭੁਗਤ ਕਰਕੇ ਵਲੋਂ ਕੀਤੀ ਛੇੜਛਾੜ ਨੂੰ ਗੰਭੀਰਤਾ ਨਾਲ ਲੈਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੰਡੀਗੜ੍ਹ ਦਫਤਰ ਨੇ ਮਾਮਲੇ ਦੀ ਜਾਂਚ ਕਰਨ ਲਈ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਆਖਿਆ ਹੈ ਅਤੇ ਇਸ ਸਬੰਧੀ ਰਿਪੋਰਟ ਇਕ ਮਹੀਨੇ ਦੇ ਅੰਦਰ ਅੰਦਰ ਭੇਜਣ ਲਈ ਹਦਾਇਤ ਕੀਤੀ ਹੈ|

ਸੁੱਖ ਲਈ ਬਣੇ ਸੇਵਾ ਕੇਂਦਰ ਦੁੱਖ ਦੇਣ ਲੱਗੇ

ਬਟਾਲਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਕਾਂਗਰਸ ਸਰਕਾਰ ਵੱਲੋਂ ਪਿੰਡ ਵਿੱਚ ਖੋਲ੍ਹੇ ਸੇਵਾ ਕੇਂਦਰ ਵਿੱਚ ਆਨਲਾਈਨ ਸਰਟੀਫਿਕੇਟ ਬਣਾਉਣ ਦੀਆਂ ਸਹੂਲਤਾਂ ਦੇਣ ਦੇ ਜਿੱਥੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਇਨ੍ਹਾਂ ਸੇਵਾ ਕੇਂਦਰਾਂ ਵਿੱਚ ਪਿਛਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਇੱਕ ਰੁਪਏ ਵਿੱਚ ਮਿਲਣ ਵਾਲਾ ਫਾਰਮ ਹੁਣ 100 ਰੁਪਏ ਵਿੱਚ ਮਿਲ ਰਿਹਾ ਹੈ। ਸੇਵਾ ਕੇਂਦਰ ਕਲਾਨੌਰ, ਦੋਸਤਪੁਰ, ਧਿਆਨਪੁਰ ਦੇ ਸੇਵਾ ਕੇਂਦਰਾਂ ਵਿੱਚ ਸਰਟੀਫਿਕੇਟ ਬਣਾਉਣ ਆਏ ਗੁਰਪ੍ਰੀਤ ਸਿੰਘ ਗੁਵਾਰਾ, ਸਾਹਿਲ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਜਤਿੰਦਰ ਸਿੰਘ, ਮਨੋਹਰ ਸਿੰਘ ਨੇ ਦੱਸਿਆ ਕਿ ਉਹ ਜਾਤੀ, ਬਾਰਡਰ ਏਰੀਆ, ਰੂਲਰ ਏਰੀਆਂ, ਰੈਜੀਡੈਸ, ਪੈਨਸ਼ਨ, ਜਨਮ ਮੌਤ ਅਤੇ ਲਾਇਸੈਂਸ ਬਣਾਉਣ ਦੇ ਫਾਰਮ ਭਰਨ ਆਏ ਸਨ।

ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਸ਼ੁਰੂਆਤ

ਅੰਮ੍ਰਿਤਸਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਇਥੇ ਕੰਪਨੀ ਬਾਗ ਵਿਚ ਸ਼ਹੀਦ ਕਿਰਨਜੀਤ ਕੌਰ ਈਜੀਐਸ/ਏਆਈ/ ਐਸਟੀਆਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਆਗੂ ਗਗਨ ਰਾਣੀ ਅਬੋਹਰ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਮੰਗਾਂ ਅਤੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਅਧਿਆਪਕ ਵਿਰੋਧੀ ਰਵਈਏ ਵਿਰੁੱਧ ਸੂਬਾ ਪੱਧਰੀ ਰੈਲੀ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਅਧਿਆਪਕਾਂ ਦੇ ਤਿੱਖੇ ਸੰਘਰਸ਼ ਦੀ ਸ਼ੁਰੂਆਤ ਹੈ।

ਸੀਪੀਆਈ (ਐੱਮਐੱਲ) ਲਿਬਰੇਸ਼ਨ ਵੱਲੋਂ ਕਾਨਫਰੰਸ

ਗੁਰਦਾਸਪੁਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਚੰਡੀਗੜ੍ਹ ਨੂੰ ਪੂਰਨ ਕੇਂਦਰੀ ਸ਼ਾਸਤ ਪ੍ਰਦੇਸ਼ ਬਣਾਉਣ ਸਬੰਧੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਤੇ ਪੰਜਾਬ ਦੇ ਹੋਰ ਭਖਵੇਂ ਮਸਲਿਆਂ ਸਬੰਧੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ/ਲੈਨਿਨਵਾਦੀ) ਲਿਬਰੇਸ਼ਨ ਵੱਲੋਂ ਸਥਾਨਕ ਰਾਮ ਸਿੰਘ ਦੱਤ ਯਾਦਗਾਰੀ ਹਾਲ ਵਿੱਚ ਕਨਵੈਸ਼ਨ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਨੂੰ ਕੇਂਦਰੀ ਸ਼ਾਸ਼ਤ ਪ੍ਰਦੇਸ਼ ਬਣਾਉਣ ਦੀ ਧੱਕੇਸ਼ਾਹੀ ਦੀ ਥਾਂ ਪੰਜਾਬ ਦੀ ਰਾਜਧਾਨੀ ਐਲਾਨਣ ਅਤੇ ਇਸ ਬਾਬਤ ਕਾਂਗਰਸ ਸਰਕਾਰ ਵੱਲੋਂ ਪੰਜਾਬ

ਕਿਰਤੀ ਕਿਸਾਨ ਯੂਨੀਅਨ ਵੱਲੋਂ ਲਾਮਬੰਦੀ ਮੀਟਿੰਗਾਂ

ਗੁਰਦਾਸਪੁਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਿਰਤੀ ਕਿਸਾਨ ਯੂਨੀਅਨ ਵੱਲੋਂ ਕਰਜ਼ਾ ਬਾਈਕਾਟ ਦੀ ਤਿਆਰੀ ਮੁਹਿੰਮ ਤਹਿਤ ਕਿਸਾਨਾਂ ਨੂੰ ਲਾਮਬੰਦ ਕਰਨ ਲਈ ਪਿੰਡ ਖੋਖਰ ਅਤੇ ਕਿਲਾ ਨੱਥੂ ਸਿੰਘ ਸਣੇ ਹੋਰਨਾਂ ਪਿੰਡਾਂ ’ਚ ਮੀਟਿੰਗਾਂ ਕੀਤੀਆਂ ਗਈਆਂ।ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ ਅਤੇ ਤਰਲੋਕ ਸਿੰਘ ਬਹਿਰਾਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਦੁਰਦਸ਼ਾ ਅਤੇ ਸਮੁੱਚੇ ਵਾਤਾਵਰਨ ਪ੍ਰਦੂਸ਼ਣ ਲਈ ਰਸਾਇਣ ਆਧਾਰਤ ਸਾਮਰਾਜੀ ਖੇਤੀ ਮਾਡਲ ਜ਼ਿੰਮੇਵਾਰ ਹੈ।

ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ ਕਿਸਾਨ ਡਟੇ

ਤਰਨ ਤਾਰਨ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਲਾਕੇ ਦੇ ਪਿੰਡ ਸ਼ਹਾਬਪੁਰ ਵਿੱਚ ਇਕ ਕਿਸਾਨ ਵਲੋਂ ਆਪਣੇ ਖੇਤਾਂ ’ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਿਚਾਲੇ ਲੰਬਾ ਸਮਾਂ ਖਿਚੋਤਾਣ ਬਣੀ ਰਹੀ| ਇਸ ਮੌਕੇ ਥਾਣਾ ਸਰਹਾਲੀ ਦੀ ਪੁਲੀਸ ਵੀ ਹਾਜ਼ਰ ਸੀ| ਇਸ ਮੁੱਦੇ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਜਾਰੀ ਕੀਤੇ ਇਕ ਪ੍ਰੈੱਸ

ਨਰਮੇ ਦੇ ਪੂਰੇ ਭਾਅ ਲਈ ਕਿਸਾਨਾਂ ਨੇ ਲਾਈ ਵਾਹ

ਮਾਨਸਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕੁਲ ਹਿੰਦ ਕਿਸਾਨ ਤਾਲਮੇਲ ਕਮੇਟੀ ਦੇ ਸੱਦੇ ‘ਤੇ ਵੱਖ-ਵੱਖ ਜਥੇਬੰਦੀਆਂ ਦੇ ਸੈਂਕੜੇ ਕਿਸਾਨ ਵਰਕਰਾਂ ਨੇ ਮਾਰਕੀਟ ਕਮੇਟੀ ਮਾਨਸਾ ਦੇ ਦਫ਼ਤਰ ਅੱਗੇ ਨਰਮੇ ਦੀ ਖਰੀਦ ਸਮੇਂ ਕਿਸਾਨਾਂ ਦੀ ਹੋ ਰਹੀ ਲੁੱਟ ਖਿਲਾਫ਼ ਸਾਥੀ ਭੋਲਾ ਸਿੰਘ ਸਮਾਓ ਪ੍ਰਧਾਨ, ਪੰਜਾਬ ਕਿਸਾਨ ਯੂਨੀਅਨ, ਰਾਜ ਸਿੰਘ ਅਕਲੀਆ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਅਮਰੀਕ ਸਿੰਘ ਫਫੜੇ ਜ਼ਿਲ੍ਹਾ ਸਕੱਤਰ ਜਮਹੂਰੀ ਕਿਸਾਨ ਸਭਾ ਪੰਜਾਬ ਅਤੇ ਰੂਪ ਸਿੰਘ ਢਿੱਲੋਂ ਸਕੱਤਰ ਕੁਲ ਹਿੰਦ ਕਿਸਾਨ ਸਭਾ ਦੀ ਅਗਵਾਈ ਵਿਚ ਧਰਨਾ ਦਿੱਤਾ। ਜਮਹੂਰੀ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਛੱਜੂ ਰਾਮ ਰਿਸ਼ੀ, ਹਾਕਮ ਸਿੰਘ ਕੋਟ ਧਰਮੂ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ, ਮਹਿੰਦਰ ਸਿੰਘ ਭੈਣੀਬਾਘਾ ਬੀ.ਕੇ.ਯੂ. (ਡਕੌਂਦਾ) ਅਤੇ ਗੋਰਾ ਸਿੰਘ ਭੈਣੀਬਾਘਾ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਨੇ ਮੰਗ ਕੀਤੀ ਕਿ ਨਰਮੇ ਦੀ ਖਰੀਦ ਭਾਰਤੀ ਕਪਾਹ ਨਿਗਮ ਵੱਲੋਂ ਕੀਤੀ ਜਾਵੇ, ਸਰਕਾਰ ਵੱਲੋਂ ਐਲਾਨੀ ਘੱਟੋ-ਘੱਟ ਸਹਾਇਕ ਕੀਮਤ ਦੇਣ ਦੀ ਗਾਰੰਟੀ ਦਿੱਤੀ ਜਾਵੇ ਅਤੇ ਕਿਸਾਨਾਂ ਨੂੰ ਅਦਾਇਗੀ ਸਿੱਧੀ ਕੀਤੀ ਜਾਵੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065763523
Copyright © 2018, Panjabi Times. All rights reserved. Website Designed by Mozart Infotech