ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਮੰਦਬੁੱਧੀ ਮੁਟਿਆਰ ਨਾਲ ਜਬਰ-ਜਨਾਹ; ਕੇਸ ਦਰਜ

August 10, 2018 12:01 PM

ਤਰਨ ਤਾਰਨ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਲਾਕੇ ਦੇ ਪਿੰਡ ਢੋਟੀਆਂ ਦੀ ਮੰਦਬੁੱਧੀ ਦਲਿਤ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਸਰਹਾਲੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਦਫ਼ਾ 376-2 (ਵੀ) ਫੌਜਦਾਰੀ , ਐਸ.ਸੀ./ਐਸ.ਟੀ. ਐਕਟ 1989 ਦੀ ਧਾਰਾ 3-(ਵੀ) ਅਧੀਨ ਕੇਸ ਦਰਜ ਕੀਤਾ ਹੈ| ਪੁਲੀਸ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਨੰਦਾ ਦੇ ਤੌਰ ’ਤੇ ਕੀਤੀ ਗਈ ਹੈ|
ਪੀੜਤ ਲੜਕੀ ਦੇ ਬਿਆਨ ’ਤੇ ਏ.ਐੱਸ.ਆਈ. ਕਰਮਜੀਤ ਕੌਰ ਨੇ ਕੇਸ ਦਰਜ ਕੀਤਾ ਹੈ। ਪੀੜਤ ਲੜਕੀ ਮੰਦਬੁੱਧੀ ਦੀ ਹੋਣ ਕਰਕੇ ਉਸ ਦੀ ਸ਼ਾਦੀ ਨਹੀਂ ਸੀ ਹੋ ਸਕੀ ਅਤੇ ਉਹ ਆਪਣੇ ਭਰਾ ਭਰਜਾਈ ਨਾਲ ਰਹਿੰਦੀ ਸੀ| ਕੁਝ ਦਿਨ ਪਹਿਲਾਂ ਪੀੜਤ ਲੜਕੀ ਨੇ ਆਪਣੇ ਪੇਟ ਵਿੱਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਜਿਸ ’ਤੇ ਉਸ ਦੀ ਭਰਜਾਈ ਨੇ ਉਸ ਨੂੰ ਪਿੰਡ ਦੀ ਨਰਸ ਕੋਲੋਂ ਚੈੱਕ ਕਰਾਇਆ ਜਿਸ ਨੇ ਦੱਸਿਆ ਕਿ ਉਹ ਛੇ ਮਹੀਨੇ ਦੀ ਗਰਭਵਤੀ ਹੈ| ਇਸ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਪੀੜਤ ਕੋਲੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਦਾ ਵਾਸੀ ਬਲਵਿੰਦਰ ਸਿੰਘ ਉਸ ਨੂੰ ਤਿੰਨ-ਚਾਰ ਵਾਰ ਪਿੰਡ ਦੇ ਬਾਹਰਵਾਰ ਕਾਲਾ-ਮਾਹਰ ਦੇ ਡੇਰੇ ਨੇੜੇ ਲੈ ਜਾ ਕੇ ਉਸ ਨਾਲ ਸ਼ਰੀਰਿਕ ਸਬੰਧ ਬਣਾਉਂਦਾ ਰਿਹਾ ਸੀ| ਪੁਲੀਸ ਨੇ ਦੱਸਿਆ ਕਿ ਮੁਲਜ਼ਮ ਫਰਾਰ ਹੋ ਗਿਆ ਹੈ ਜਿਸ ਨੂੰ ਕਾਬੂ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ।ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਸੁਨੀਲ ਜਾਖੜ ਨੇ ਮੋਮਬੱਤੀ ਮਾਰਚ ਦੀ ਅਗਵਾਈ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ

ਪਠਾਨਕੋਟ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੀਨਗਰ ਦੇ ਪੁਲਵਾਮਾ ਵਿੱਚ ਫਿਦਾਈਨ ਹਮਲੇ ਵਿੱਚ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਅੱਜ ਸ਼ਾਮ ਨੂੰ ਕਾਂਗਰਸ ਪਾਰਟੀ ਵੱਲੋਂ ਇਥੇ ਸ਼ਹਿਰ ਅੰਦਰ ਮੋਮਬੱਤੀ ਮਾਰਚ ਕੱਢਿਆ ਗਿਆ।

ਪਿੰਡਾਂ ’ਚ ਚੋਰੀਆਂ ਕਰਨ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਭੁਲੱਥ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਥਾਣਾ ਬੇਗੋਵਾਲ ਦੀ ਪੁਲੀਸ ਨੇ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚ ਚੋਰੀਆਂ ਕਰਨ ਵਾਲੇ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਡੀਐਸਪੀ ਭੁਲੱਥ ਦੇ ਦਫਤਰ ਵਿਚ ਐਸਪੀਡੀ ਸਤਨਾਮ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਮੁਲਜ਼ਮਾਂ ਨੇ ਹੁਣ ਤੱਕ 16 ਚੋਰੀ ਦੀਆਂ ਵਾਰਦਾਤਾਂ ਵਿਚ ਸ਼ਾਮਲ ਹੋਣ ਦੀ ਗੱਲ ਮੰਨੀ ਹੈ। ਇਨ੍ਹਾਂ ਵਿਚ ਥਾਣਾ ਸੁਭਾਨਪੁਰ ਅਧੀਨ 5 ਵਾਰਦਾਤਾਂ,

ਇਫਟੂ ਕਾਰਕੁਨਾਂ ਵੱਲੋਂ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ

ਗੁਰਦਾਸਪੁਰ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੇ ਕਾਰਕੁਨਾਂ ਵੱਲੋਂ ਸਰਕਾਰ ਦੀਆਂ ਨੀਤੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਪੁਤਲਾ ਵੀ ਫੂਕਿਆ। ਇਫਟੂ ਦੇ ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰਪਾਲ ਘੁਰਾਲਾ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਆਮ ਲੋਕਾਂ ਤੋਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਖੋਹ ਰਹੀ ਹੈ

ਸ਼ਬਦ ਗੁਰੂ ਯਾਤਰਾ ਅਗਲੇ ਪੜਾਅ ਲਈ ਰਵਾਨਾ

ਅੰਮ੍ਰਿਤਸਰ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਕੀਤੀ ਗਈ ਸੀ।

ਗੰਨੇ ਦੀ ਤਿੰਨ ਏਕੜ ਫਸਲ ਸੜੀ

ਮੁਕੇਰੀਆਂ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਗੜ੍ਹਦੀਵਾਲਾ ਦੇ ਨੇੜਲੇ ਪਿੰਡ ਡੱਫਰ ਦੇ ਇੱਕ ਕਿਸਾਨ ਦੀ ਬਿਜਲੀ ਦੀਆਂ ਤਾਰਾਂ ’ਚ ਸਪਾਰਕਿੰਗ ਹੋਣ ਕਾਰਨ ਕਰੀਬ 3 ਏਕੜ ਗੰਨੇ ਦੀ ਫਸਲ ਸੜ੍ਹਕੇ ਸੁਆਹ ਹੋ ਗਈ। ਪੀੜਤ ਨੇ ਪੁਲੀਸ ਨੂੰ ਸ਼ਿਕਾਇਤ ਕਰਦਿਆਂ ਪਾਵਰਕੌਮ ਅਧਿਕਾਰੀਆਂ ਤੋਂ ਉੱਚਿਤ ਮੁਆਵਜ਼ੇ ਦੀ ਮੰਗ ਕੀਤੀ ਹੈ।

ਲਾਲ ਲਕੀਰ ਦਾ ਮੁੱਦਾ ਵਿਧਾਨ ਸਭਾ ’ਚ ਨਾ ਉਠਣ ਕਾਰਨ ਲੋਕ ਭਲਾਈ ਸੰਸਥਾ ਵਿੱਚ ਰੋਸ

ਰਈਆ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੀਟਿੰਗ ‘ਚ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰਾਂ ਧਾਰਮਿਕ ਵਿੰਗ, ਵਿਦਿਆਰਥੀ ਵਿੰਗ, ਇਸਤਰੀ ਵਿੰਗ ਅਤੇ ਨੌਜਵਾਨ ਵਿੰਗ ਅਤੇ ਕਮੇਟੀਆਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ।

ਨਾਮਧਾਰੀ ਸੰਪਰਦਾਇ ਦੇ ਦੋ ਧੜਿਆਂ ਵਿਚਾਲੇ ਝਗੜਾ

ਮੁਕੇਰੀਆਂ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬੀਤੇ ਦਿਨ ਮੁਕੇਰੀਆਂ ਦੇ ਖਿੱਚੀਆਂ ਰੋਡ ’ਤੇ ਪੈਂਦੀ ਨਾਮਧਾਰੀ ਧਰਮਸ਼ਾਲਾ ’ਚ ਦੋ ਧਿਰਾਂ ਦਰਮਿਆਨ ਹੋਏ ਝਗੜੇ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਜਣਿਆਂ ਖਿਲਾਫ਼ ਮਾਮਲਾ ਦਰਜ਼ ਕਰ ਲਿਆ ਹੈ। ਦੱਸਣਯੋਗ ਹੈ ਕਿ ਬੀਤੀ ਰਾਤ ਗੁਰਦੁਆਰੇ ’ਚ 16 ਫਰਵਰੀ ਨੂੰ ਕੀਤੇ ਜਾਣ ਵਾਲੇ ਸਮਾਗਮਾਂ ਸਬੰਧੀ ਸੰਤ ਉਦੈ ਸਿੰਘ ਤੇ ਠਾਕੁਰ ਦਲੀਪ ਸਿੰਘ ਪੱਖੀ ਸਮਰਥਕਾਂ ਵਿਚਾਲੇ ਆਪਸੀ ਤਕਰਾਰ ਹੋ ਗਿਆ ਸੀ। ਸਮਾਗਮ ਦੀ ਤਿਆਰੀ ਵਜੋਂ ਬੀਤੇ ਦਿਨ ਕਰੀਬ 7 ਵਜੇ ਉਹ ਜਦੋਂ ਜਸਵੰਤ ਸਿੰਘ ਰੰਧਾਵਾ ਵਾਸੀ ਮਹਿਮੂਦਪੁਰ ਬਟਾਲਾ ਅਤੇ ਵਾਰਡ ਨੰਬਰ 14 ਦੇ ਕੌਂਸਲਰ ਬਲਵੀਰ ਸਿੰਘ ਸਮੇਤ ਗੁਰਦੁਆਰੇ ਪੁੱਜੇ ਤਾਂ ਉੱਥੇ ਪਹਿਲਾਂ ਹੀ

ਪਿਤਾ ਦੇ ਗ਼ਲ ਲੱਗਣ ਨੂੰ ਉਡੀਕਦਾ ਰਹਿ ਗਿਆ ਗੁਰਪ੍ਰਕਾਸ਼

ਮੋਗਾ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਸੀਆਰਪੀਐੱਫ ਜਵਾਨਾਂ ’ਤੇ ਹੋਏ ਅਤਿਵਾਦੀ ਹਮਲੇ ’ਚ ਕਸਬਾ ਕੋਟ ਈਸੇ ਖਾਂ ਦਾ ਜਵਾਨ ਜੈਮਲ ਸਿੰਘ (45) ਵੀ ਸ਼ਹੀਦ ਹੋ ਗਿਆ। ਜਦੋਂ ਕੋਟ ਈਸੇ ਖਾਂ ’ਚ ਇਹ ਖ਼ਬਰ ਪੁੱਜੀ ਤਾਂ ਮਾਤਮ ਛਾ ਗਿਆ। ਉਨ੍ਹਾਂ ਦੇ ਘਰ ਕੰਨ ਚੀਰਵੇਂ ਵੈਣਾਂ ਦੀ ਆਵਾਜ਼ ਕਲੇਜਾ ਧੂਹ ਗਈ। ਸ਼ਹੀਦ ਦੀ ਮ੍ਰਿਤਕ ਦੇਹ ਦੇਰ ਰਾਤ ਤੱਕ ਪਹੁੰਚਣ ਦੀ ਸੰਭਾਵਨਾ ਹੈ। ਪਿੰਡ ਗਲੋਟੀ (ਕੋਟ ਈਸੇ ਖਾਂ) ਵਿਖੇ ਸ਼ਹੀਦ ਦੇ 5 ਵਰ੍ਹਿਆਂ ਦੇ ਪੁੱਤਰ ਗੁਰਪ੍ਰਕਾਸ਼ ਸਿੰਘ ਨੂੰ ਦੇਖ ਕੇ ਮਨ ਭਰ ਆਉਂਦਾ ਸੀ। ਮਾਸੂਮ ਚਿਹਰਾ ਇੰਤਜ਼ਾਰ ਕਰ ਰਿਹਾ ਕਿ ਕਦੋਂ ਉਸ ਦਾ ਪਿਤਾ ਆ ਕੇ ਉਸ ਨੂੰ ਗਲ ਨਾਲ ਲਾਵੇਗਾ।

ਭਰਾ ਤੇ ਪਤਨੀ ਨੂੰ ਫੋਨ ਕਰਨ ਦਾ ਵਾਅਦਾ ਕਰਕੇ ਤੁਰ ਗਿਆ ਸੁਖਜਿੰਦਰ

ਤਰਨ ਤਾਰਨ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਨੇੜੇ ਅਤਿਵਾਦੀ ਹਮਲੇ ਵਿੱਚ ਗੰਡੀਵਿੰਡ ਦੇ 29 ਸਾਲਾ ਵਸਨੀਕ ਸੀਆਰਪੀਐੱਫ ਦੇ ਜਵਾਨ ਸੁਖਜਿੰਦਰ ਸਿੰਘ ਦੇ ਸ਼ਹੀਦ ਹੋਣ ਨਾਲ ਇਲਾਕੇ ’ਚ ਸੋਗ ਹੈ| ਪਾਕਿਸਤਾਨ ਅੰਦਰ ਸ਼ਹੀਦ ਹੋਏ ਸਰਬਜੀਤ ਸਿੰਘ ਭਿੱਖੀਵਿੰਡ ਦੀ ਭੈਣ ਦਲਬੀਰ ਕੌਰ, ਸ਼ਿਵ ਸੈਨਾ ਦੇ ਸੂਬਾ ਆਗੂ ਅਸ਼ਵਨੀ ਕੁਮਾਰ ਕੁੱਕੂ ਤੇ ਹੋਰਨਾਂ ਨੇ ਸ਼ਹੀਦ ਦੇ ਘਰ ਪਹੁੰਚ ਕੇ ਹਮਦਰਦੀ ਪ੍ਰਗਟਾਈ| ਸ਼ਹੀਦ ਸੁਖਜਿੰਦਰ ਸਿੰਘ ਦੇ ਪਿਤਾ ਗੁਰਮੇਜ ਸਿੰਘ ਨੇ ਦੱਸਿਆ ਕਿ ਉਹ ਜਦੋਂ 28 ਜਨਵਰੀ ਨੂੰ 40 ਦਿਨ ਦੀ ਛੁੱਟੀ ਕੱਟਣ ਉਪਰੰਤ ਡਿਊਟੀ ’ਤੇ ਵਾਪਸ ਜਾਣ ਲੱਗਿਆ ਤਾਂ ਉਸ ਨੇ ਆਪਣੇ ਆਪਣੇ ਸੱਤ ਮਹੀਨੇ ਦੇ ਲੜਕੇ ਗੁਰਜੋਤ ਸਿੰਘ ਨੂੰ ਆਖਿਆ ਸੀ ਕਿ ਉਹ ਹੁਣ ਜਦੋਂ ਫਿਰ ਛੁੱਟੀ ’ਤੇ ਆਇਆ ਤਾਂ ਉਹ ਉਦੋਂ ਤੱਕ ਤੁਰਨਾ ਸਿੱਖ ਜਾਵੇਗਾ|

ਕੁਲਵਿੰਦਰ ਨੇ ਸਵੇਰੇ ਘਰੇ ਫੋਨ ਕਰਕੇ ਪੁੱਛਿਆ ਸੀ ਮਾਪਿਆਂ ਦਾ ਹਾਲ

ਨੂਰਪੁਰ ਬੇਦੀ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅਤਿਵਾਦੀਆਂ ਵੱਲੋਂ ਸੀਆਰਪੀਐੱਫ਼ ਦੇ ਜਵਾਨਾਂ ’ਤੇ ਕੀਤੇ ਗਏ ਹਮਲੇ ’ਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ’ਚੋਂ ਇੱਕ ਬਲਾਕ ਨੂਰਪੁਰ ਬੇਦੀ ਦੇ ਪਿੰਡ ਰੌਲੀ ਨਾਲ ਸਬੰਧਤ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਸਮੁੱਚੇ ਇਲਾਕੇ ’ਚ ਸੋਗ ਫੈਲ ਗਿਆ। ਸ਼ਹੀਦ 26 ਸਾਲਾ ਜਵਾਨ ਕੁਲਵਿੰਦਰ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ 10 ਫਰਵਰੀ ਨੂੰ ਛੁੱਟੀ ਕੱਟ ਕੇ ਡਿਊਟੀ ’ਤੇ ਪਰਤਿਆ ਸੀ। ਸ਼ਹੀਦ ਦੇ ਪਿੰਡ ’ਚ ਗਮਗੀਨ ਮਾਹੌਲ ਸੀ ਅਤੇ ਹਰ ਕਿਸੇ ਦੀ ਅੱਖ ’ਚੋਂ ਹੰਝੂ ਵਗ ਰਹੇ ਸਨ। ਸ਼ਹੀਦ ਦੇ ਪਿਤਾ ਦਰਸ਼ਨ ਸਿੰਘ ਤੇ ਮਾਤਾ ਅਮਰਜੀਤ ਕੌਰ ਦਾ ਦੁੱਖ ਦੇਖਿਆ ਨਹੀਂ ਸੀ ਜਾ ਰਿਹਾ।

ਪੁਲਵਾਮਾ ਅਤਿਵਾਦੀ ਹਮਲਾ: ਸ਼ਹੀਦਾਂ ਵਿੱਚ ਦੀਨਾਨਗਰ ਦਾ ਮਨਜਿੰਦਰ ਸਿੰਘ ਵੀ ਸ਼ਾਮਲ

ਦੀਨਾਨਗਰ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲਵਾਮਾ ਅਤਿਵਾਦੀ ਹਮਲੇ ’ਚ ਸ਼ਹੀਦ ਹੋਏ 42 ਸੀਆਰਪੀਐੱਫ ਦੇ ਜਵਾਨਾਂ ਵਿੱਚੋਂ ਇੱਕ ਸ਼ਹੀਦ ਦੀਨਾਨਗਰ ਸ਼ਹਿਰ ਦੀ ਕਲੋਨੀ ਆਰੀਆ ਨਗਰ ਦਾ ਰਹਿਣ ਵਾਲਾ ਹੈ। ਉਹ ਹਾਲੇ ਦੋ ਦਿਨ ਪਹਿਲਾਂ ਹੀ ਘਰੋਂ ਛੁੱਟੀ ਕੱਟ ਕੇ ਡਿਊਟੀ ’ਤੇ ਗਿਆ ਸੀ। ਸ਼ਹੀਦ ਦਾ ਨਾਂ ਮਨਜਿੰਦਰ ਸਿੰਘ (30) ਹੈ ਅਤੇ ਉਹ ਅਣਵਿਆਹਿਆ ਸੀ। ਤਿੰਨ ਭੈਣਾਂ ਦੇ ਭਰਾ ਮਨਜਿੰਦਰ ਸਿੰਘ ਦੇ ਵਿਆਹ ਲਈ ਪਰਿਵਾਰ ਵੱਲੋਂ ਸੁਪਨੇ ਸਜਾਏ ਜਾ ਰਹੇ ਸਨ ਪਰ ਉਸਦੇ ਸ਼ਹੀਦ ਹੋਣ ਦੀ ਖ਼ਬਰ ਆ ਗਈ,

ਡੇਢ ਕਿਲੋ ਹੈਰੋਇਨ ਸਮੇਤ ਜੀਜਾ-ਸਾਲਾ ਗ੍ਰਿਫਤਾਰ

ਜਲੰਧਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਮਿਸ਼ਨਰੇਟ ਪੁਲੀਸ ਨੇ ਅੱਡਾ ਪ੍ਰਤਾਪਪੁਰਾ ਨੇੜਿਓਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲੀਸ ਚੌਂਕੀ ਜੰਡਿਆਲਾ ਦੇ ਇੰਸਪੈਕਟਰ ਰੇਸ਼ਮ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਅਧੀਨ ਆਉਂਦੇ ਅੱਡਾ ਪ੍ਰਤਾਪਪੁਰਾ ਨੇੜੇ ਪੁਲੀਸ ਪਾਰਟੀ ਨੇ ਦੋ ਵਿਅਕਤੀਆਂ ਕੋਲੋਂ ਡੇਢ ਕਿਲੋ ਹੈਰੋਇਨ ਬਰਾਮਦ ਕੀਤੀ । ਫੜੇ ਗਏ ਕਥਿਤ ਦੋਸ਼ੀਆਂ ਦੀ ਪਛਾਣ ਸੁਬੇਗ ਸਿੰਘ ਉਰਫ ਬੱਬਾ ਵਾਸੀ ਪਿੰਡ ਲਾਟੀਆਂਵਾਲੀ ਥਾਣਾ ਸੁਲਤਾਨਪੁਰ ਲੋਧੀ ਅਤੇ ਜਤਿੰਦਰ ਸਿੰਘ ਉਰਫ ਗੋਬਿੰਦਾ ਵਾਸੀ ਪਿੰਡ ਦੌਲੇਵਾਲ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਲਾਟੀਆਂਵਾਲੀ ਦੇ ਸੁਬੇਗ ਸਿੰਘ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਦਕਿ ਦੌਲੇਵਾਲ ਦੇ ਰਹਿਣ ਵਾਲੇ ਜਤਿੰਦਰ ਸਿੰਘ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਜ਼ੀਰਕਪੁਰ ਨੂੰ ਪੰਜਾਬ ਦੇ ਗੇਟਵੇਅ ਵਜੋਂ ਵਿਕਸਤ ਕੀਤਾ ਜਾਵੇਗਾ: ਪ੍ਰਨੀਤ ਕੌਰ

ਜ਼ੀਰਕਪੁਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜ਼ੀਰਕਪੁਰ ਨੂੰ ਪੰਜਾਬ ਦੇ ਗੇਟਵੇਅ ਵਜੋਂ ਵਿਕਸਤ ਕੀਤਾ ਜਾਏਗਾ ਅਤੇ ਦਾਖਲਾ ਪੁਆਂਇਟਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਤੋਂ ਇਲਾਵਾ ਬਰਸਾਤੀ ਪਾਣੀ ਦੇ ਨਿਕਾਸ ਲਈ ਵੀ ਪੁਖਤਾ ਪ੍ਰਬੰਧ ਕੀਤੇ ਜਾਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਦੀ ਮੌਜੂਦਗੀ ਵਿੱਚ ਜ਼ੀਰਕਪੁਰ ਫਲਾਈਓਵਰ ਹੇਠਾਂ ਸੁੰਦਰੀਕਰਨ ਕੰਮ ਦੀ ਰਸਮੀ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਪਰਾ ਨੇ

ਵੱਖ ਵੱਖ ਥਾਈਂ ਬਰਸਾਤ ਨੇ ਕਿਸਾਨਾਂ ਦੀਆਂ ਪ੍ਰੇਸ਼ਾਨੀਆਂ ਵਧਾਈਆਂ

ਕਾਹਨੂੰਵਾਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਸਵੇਰ ਤੋਂ ਖੇਤਰ ਵਿਚ ਫਿਰ ਮੀਂਹ ਪੈ ਰਿਹਾ ਹੈ। ਬਰਸਾਤ ਦੇ ਝੰਬੇ ਕਿਸਾਨਾਂ ਹੋਰ ਵੱਡੀਆਂ ਪ੍ਰੇਸ਼ਾਨੀਆਂ ਵਿੱਚ ਫਸ ਗਏ ਹਨ। ਪਿਛਲੇ ਹਫ਼ਤੇ 7 ਅਤੇ 8 ਫਰਵਰੀ ਨੂੰ ਪਈ ਮੋਹਲ਼ੇਧਾਰ ਬਰਸਾਤ ਨੇ ਸਾਰੇ ਇਲਾਕਿਆਂ ਵਿੱਚ ਜਲ ਥਲ ਕਰ ਦਿੱਤੀ ਸੀ। ਭਾਰੀ ਮਾਤਰਾ ਵਿੱਚ ਪਈ ਬਰਸਾਤ ਨੇ ਛੰਭ ਖੇਤਰ ਦੀਆਂ ਕਣਕ ਅਤੇ ਸਰ੍ਹੋਂ ਆਦਿ ਪੂਰੀ ਤਰਾਂ ਤਬਾਹ ਕਰ ਦਿੱਤੀਆਂ ਸਨ ਅਤੇ ਗੰਨੇ ਅਤੇ ਹਰੇ ਚਾਰੇ ਦੀ ਫ਼ਸਲ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਸੀ।

ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਦੀ ਮੌਤ

ਕਪੂਰਥਲਾ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਕਸਬਾ ਕਾਲਾ ਸੰਘਿਆਂ ਦੇ ਨਜ਼ਦੀਕ ਪਿੰਡ ਅਹਿਮਦਪੁਰ ਵਿਖੇ ਡਰੇਨ ਨਜ਼ਦੀਕ ਚੌਰਾਂਦ ਲਈ ਆਏ ਪਸ਼ੂਆਂ ’ਤੇ ਅੱਜ ਸਵੇਰੇ ਅਸਮਾਨੀ ਬਿਜਲੀ ਡਿੱਗਣ ਕਾਰਨ 40 ਭੇਡਾਂ ਤੇ 5 ਬੱਕਰੀਆਂ ਦੀ ਦਰਦਨਾਕ ਮੌਤ ਹੋ ਗਈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਭੇਡਾਂ ਅਤੇ ਬੱਕਰੀਆਂ ਨੂੰ ਚਰਾਨ ਵਾਲਾ ਇਕ ਵਿਅਕਤੀ ਵੀ ਅਹਿਮਦਪੁਰ ਵਿੱਚ ਹੀ ਮੌਜੂਦ ਸੀ ਅਤੇ ਇਸੇ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ ਉਹ ਵੀ ਬੁਰੀ ਤਰ੍ਹਾਂ ਝੁਲਸਿਆ ਗਿਆ।

ਅਧਿਆਪਕਾਂ ਵੱਲੋਂ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ਦਾ ਬਾਈਕਾਟ

ਜਲੰਧਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੁਲੀਸ ਵੱਲੋਂ ਪਟਿਆਲੇ ਵਿਚ ਅਧਿਆਪਕਾਂ ’ਤੇ ਕੀਤੇ ਗਏ ਲਾਠੀਚਾਰਜ ਦਾ ਅਸਰ ‘ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ’ ’ਤੇ ਪੈਣ ਲੱਗ ਪਿਆ ਹੈ। ਅਧਿਆਪਕਾਂ ਨੇ ਰੋਸ ਵਜੋਂ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਲਿਖ ਕੇ

ਲਿਟੀਗੇਸ਼ਨ ਪਾਲਸੀ ਲਾਗੂ ਕਰਵਾਉਣ ਸਬੰਧੀ ਮੀਟਿੰਗ

ਐਸ.ਏ.ਐਸ. ਨਗਰ (ਮੁਹਾਲੀ), 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਡਿਸਪਿਊਟ ਰੈਜ਼ੋਲਿਊਸ਼ਨ ਐਂਡ ਲਿਟੀਗੇਸ਼ਨ ਪਾਲਿਸੀ-2018 ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਇੰਨ-ਬਿੰਨ ਲਾਗੂ ਕਰਵਾਉਣ ਸਬੰਧੀ ਲਿਟੀਗੇਸ਼ਨ ਬਾਰੇ ਜ਼ਿਲ੍ਹਾ ਪੱਧਰੀ ਕਮੇਟੀ (ਡਿਸਟ੍ਰਿਕਟ ਲੈਵਲ ਕਮੇਟੀ ਆਨ ਲਿਟੀਗੇਸ਼ਨ) ਦੀ ਮੀਟਿੰਗ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਉਕਤ ਨੀਤੀ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਵੱਖ-ਵੱਖ

ਮੁਹਾਲੀ ਨੂੰ ਅਪਰਾਧ ਮੁਕਤ ਕੀਤਾ ਜਾਵੇਗਾ: ਐਸਐਸਪੀ

ਐਸ.ਏ.ਐਸ. ਨਗਰ (ਮੁਹਾਲੀ), 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਨੂੰ ਪਬਲਿਕ ਅਤੇ ਪੈ੍ੱਸ ਦੇ ਸਹਿਯੋਗ ਨਾਲ ਅਪਰਾਧ ਮੁਕਤ ਕੀਤਾ ਜਾਵੇਗਾ। ਸਮੁੱਚੇ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਜ਼ਿਲ੍ਹਾ ਪੁਲੀਸ ਪੂਰੀ ਮੁਸਤੈਦੀ ਨਾਲ ਕੰਮ ਕਰੇਗੀ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਹਾਲੀ ਦੇ ਨਵੇਂ ਐਸਐਸਪੀ ਹਰਚਰਨ ਸਿੰਘ ਭੁੱਲਰ ਨੇ

ਜਥੇਦਾਰ ਕੁੰਭੜਾ ਦੀ ਮੌਤ ਕਾਰਨ ਸੋਗ ਦੀ ਲਹਿਰ

ਐਸ.ਏ.ਐਸ. ਨਗਰ (ਮੁਹਾਲੀ), 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਤੇ ਟਕਸਾਲੀ ਆਗੂ ਜਥੇਦਾਰ ਬਲਜੀਤ ਸਿੰਘ ਕੁੰਭੜਾ ਦੀ ਸੜਕ ਹਾਦਸੇ ਵਿੱਚ ਮੌਤ ਦੀ ਖ਼ਬਰ ਸੁਣਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਮੁਹਾਲੀ ਸ਼ਹਿਰ ਵਿੱਚ ਸੋਗ ਫੈਲ ਗਿਆ। ਉਹ ਅੱਜ ਬਾਅਦ ਦੁਪਹਿਰ ਆਪਣੀ ਪਤਨੀ ਬੀਬੀ ਰਜਿੰਦਰ ਕੌਰ ਕੁੰਭੜਾ ਦੀ ਭਰਜਾਈ ਦੇ ਅੰਤਿਮ ਸਸਕਾਰ ’ਤੇ ਦਨਾਰਪੁਰ (ਸ਼ਾਹਬਾਦ) ਜਾ ਰਹੇ ਸਨ ਕਿ ਲਾਲੜੂ ਨੇੜੇ ਕਾਰ ਦਾ ਅਗਲਾ ਟਾਇਰ ਫੱਟ ਜਾਣ ਕਾਰਨ ਉਨ੍ਹਾਂ ਦੀ ਫਾਰਚੂਨਰ ਗੱਡੀ ਸੜਕ ’ਤੇ ਪਲਟ ਗਈ ਅਤੇ ਜਥੇਦਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਜਥੇਦਾਰ ਦੀ ਪਤਨੀ ਤੇ ਅਕਾਲੀ ਦਲ ਦੀ ਕੌਂਸਲਰ ਬੀਬੀ ਰਜਿੰਦਰ ਕੌਰ ਕੁੰਭੜਾ ਅਤੇ ਕਾਰ ਦਾ ਡਰਾਈਵਰ ਹਰਮੇਸ ਸਿੰਘ ਚੁੰਨੀ ਵੀ ਜ਼ਖ਼ਮੀ ਹੋ ਗਏ। ਜਥੇਦਾਰ ਦੀ ਪਤਨੀ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਸੈਕਟਰ-32, ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਰਾਈਵਰ ਤਰਸੇਮ ਸਿੰਘ ਦੇ ਸਿਰ ਵਿੱਚ ਚੋਟ ਆਈ ਹੈ।

ਪੁਲੀਸ ਨਾਕਾ ਤੋੜ ਕੇ ਭਜਾਈ ਜੀਪ ਪਲਟੀ, ਇਕ ਹਲਾਕ

ਮੋਗਾ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਮੋਗਾ-ਕੋਟਕਪੂਰਾ ਕੌਮੀ ਸ਼ਾਹ ਮਾਰਗ ਉਤੇ ਮੋਗਾ -ਤਾਰੇਵਾਲਾ ਸੜਕ ’ਤੇ ਪੁਲੀਸ ਨਾਕਾ ਤੋੜ ਕੇ ਭਜਾਈ ਨਜਾਇਜ਼ ਸ਼ਰਾਬ ਨਾਲ ਭਰੀ ਜੀਪ ਪਲਟ ਗਈ। ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲੀਸ ਨੇ ਜੀਪ ਵਿੱਚੋਂ 170 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ। ਆਬਕਾਰੀ ਸਟਾਫ਼ ਦੇ ਸਬ ਇੰਸਪੈਕਟਰ ਤਾਰਾ ਸਿੰਘ ਨੇ ਦੱਸਿਆ ਕਿ ਮੁਖਬਰੀ ਦੇ ਆਧਾਰ ’ਤੇ ਅੱਜ ਉਨ੍ਹਾਂ ਨੇ ਪਿੰਡ ਤਾਰੇਵਾਲਾ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071587222
Copyright © 2019, Panjabi Times. All rights reserved. Website Designed by Mozart Infotech