ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਭਾਰਤੀ ਸੁਨਿਆਰੇ ਦੇ ਕਤਲ ਮਾਮਲੇ 'ਚ 3 ਵਿਅਕਤੀ ਦੋਸ਼ੀ ਕਰਾਰ

August 10, 2018 12:42 PM

ਲੰਡਨ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਮੂਲ ਦੇ ਸੁਨਿਆਰੇ ਰਮਨੀਕ ਲਾਲ ਯੋਗੀਆ ਦੇ ਕਤਲ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ 4 ਵਿਅਕਤੀਆਂ 'ਚੋਂ ਤਿੰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਅਗਲੇ ਮਹੀਨੇ ਸਜ਼ਾ ਸੁਣਾਈ ਜਾਵੇਗੀ | 24 ਸਾਲਾ ਥਾਮਸ ਜਰਵਿਸ, 20 ਸਾਲਾ ਚਾਰਲਸ ਫਰਾਂਸਿਸ ਮਕੌਲੇ ਨੂੰ ਅੱਜ ਅਦਾਲਤ ਵਿਚ ਹੱਤਿਆ ਲਈ ਦੋਸ਼ੀ ਮੰਨਿਆ ਗਿਆ ਹੈ, ਜਦਕਿ 20 ਸਾਲਾ ਕਾਲਨ ਰੀਵ ਨੂੰ ਮਨੁੱਖੀ ਹੱਤਿਆ ਲਈ ਦੋਸ਼ੀ ਕਰਾਰ ਦਿੱਤਾ ਗਿਆ ਹੈ | ਬਰਮਿੰਘਮ ਕਰਾਊਨ ਕੋਰਟ ਵਿਚ ਸੁਣਵਾਈ ਉਪਰੰਤ ਤਿੰਨਾਂ ਜੇਲ੍ਹ ਭੇਜ ਦਿੱਤਾ ਗਿਆ ਹੈ | ਉਕਤ ਦੋਸ਼ੀਆਂ ਨੇ ਰਮਨੀਕ ਲਾਲ ਯੋਗੀਆ ਨੂੰ ਅਗਵਾ ਕਰਨ ਅਤੇ ਲੁੱਟਖੋਹ ਕਰਨ ਲਈ ਪਹਿਲਾਂ ਹੀ ਦੋਸ਼ ਕਬੂਲ ਲਏ ਸਨ | ਲੈਸਟਰ ਪੁਲਿਸ ਨੇ ਡੀ.ਸੀ. ਆਈ ਸਵਿਫਟ ਰਾਲੀਨਸਨ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਮਿ: ਯੋਗੀਆ ਨੂੰ ਅਗਵਾ ਕਰਨ ਅਤੇ ਲੁੱਟਣ ਦੀ ਯੋਜਨਾ ਬਣਾਈ ਸੀ, ਪਰ ਇਨ੍ਹਾਂ ਨੇ ਯੋਗੀਆ 'ਤੇ ਹਮਲਾ ਕੀਤਾ ਤੇ ਉਸ ਨੂੰ ਮਾਰ ਦਿੱਤਾ | ਇਸ ਤੋਂ ਬਾਅਦ ਯੋਗੀਆ ਨੂੰ ਖੁੱਲੇ੍ਹ ਖੇਤਾਂ ਵਿਚ ਸੁੱਟ ਦਿੱਤਾ | ਭਾਵੇਂ ਉਸ ਸਮੇਂ ਯੋਗੀਆ ਜਿਉਂਦਾ ਸੀ, ਪਰ ਜ਼ਖ਼ਮੀ ਜ਼ਿਆਦਾ ਹੋਣ ਕਰਕੇ ਉਹ ਬਚ ਨਾ ਸਕਿਆ | ਜ਼ਿਕਰਯੋਗ ਹੈ ਕਿ ਰਮਨੀਕ ਲਾਲ ਯੋਗੀਆ 24 ਜਨਵਰੀ ਨੂੰ ਉਸ ਸਮੇਂ ਲਾਪਤਾ ਹੋ ਗਿਆ ਸੀ, ਜਦ ਉਹ ਆਪਣੀ ਬਲਗਰੇਵ ਰੋਡ ਸਥਿਤ ਵਾਮਾ ਕੁਲੈਕਸ਼ਨ ਸੋਨੇ ਦੀ ਦੁਕਾਨ ਨੂੰ ਸ਼ਾਮ 7:45 ਵਜੇ ਬੰਦ ਕਰ ਰਿਹਾ ਸੀ |
ਉਸ ਦੀ ਲਾਸ਼ ਦੂਜੇ ਦਿਨ 10 ਵਜੇ ਮਿਲੀ ਸੀ | ਯੋਗੀਆ ਦੇ ਸਰੀਰ 'ਤੇ 27 ਜ਼ਖ਼ਮ ਸਨ | ਇਸ ਮਾਮਲੇ 'ਚ 29 ਸਾਲਾ ਜਾਵੋਨ ਰੌਚ ਨੂੰ ਅਗਵਾ, ਲੁੱਟਖੋਹ ਅਤੇ ਹੱਤਿਆ ਦੇ ਮਾਮਲੇ 'ਚੋਂ ਬਰੀ ਕਰ ਦਿੱਤਾ ਗਿਆ ਹੈ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਵਰਲਡ ਕੈਂਸਰ ਕੇਅਰ ਦੇ ਧਾਲੀਵਾਲ ਦਾ 'ਅਬਦੁਲ ਕਲਾਮ ਸਦਭਾਵਨਾ ਪੁਰਸਕਾਰ' ਨਾਲ ਸਨਮਾਨ

ਲੰਡਨ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੂ. ਕੇ. ਦੀ ਵਰਲਡ ਕੈਂਸਰ ਕੇਅਰ ਸੰਸਥਾ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਦਾ ਨਵੀਂ ਦਿੱਲੀ ਵਿਖੇ ਹੋਏ ਦੋ ਵੱਖ-ਵੱਖ ਸਮਾਗਮਾਂ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ |

ਰੋਮ ਵਿਖੇ ਵਾਲਮੀਕਿ ਪ੍ਰਗਟ ਦਿਵਸ ਅਤੇ ਡਾ. ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ

ਇਟਲੀ , 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਰਵਿਦਾਸ ਧਰਮ ਅਸਥਾਨ ਰੋਮ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਾਲਮੀਕਿ ਪ੍ਰਗਟ ਦਿਵਸ ਅਤੇ ਡਾ: ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ ਗਿਆ, ਜਿਸ 'ਚ ਭਾਰਤ ਤੋਂ ਉਚੇਚੇ ਤੌਰ ਪ੍ਰਚਾਰਕ ਜਸਵੀਰ ਪਾਰਸ ਨੇ ਭਗਵਾਨ ਵਾਲਮੀਕਿ ਦਾ ਜੀਵਨ ਬਿਰਤਾਂਤ ਸੰਗਤਾਂ ਦੇ ਸਨਮੁੱਖ ਰੱਖਿਆ | ਉਪੰਰਤ ਡਾ. ਅੰਬੇਡਕਰ ਦੀਆਂ ਦਲਿਤ ਸਮਾਜ ਲਈ ਘਾਲਣਾਵਾਂ ਦਾ ਵਰਨਣ ਕੀਤਾ |

ਫਰਾਂਸ 'ਚ ਰਾਸ਼ਟਰਪਤੀ ਵਲੋਂ ਰਿਆਇਤਾਂ ਦੇਣ ਦੇ ਬਾਵਜੂਦ ਹਿੰਸਾ ਦਾ ਸ਼ੱਕ

ਫਰਾਂਸ,, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਫਰਾਂਸ 'ਚ 'ਯੈਲੋ ਵੈਸਟ' ਪ੍ਰਦਰਸ਼ਨਕਾਰੀਆਂ ਦੇ ਸਨਿਚਰਵਾਰ ਨੂੰ ਹਜ਼ਾਰਾਂ ਦੀ ਗਿਣਤੀ 'ਚ ਸੜਕਾਂ 'ਤੇ ਫਿਰ ਤੋਂ ਉਤਰਨ ਦਾ ਸ਼ੱਕ ਹੈ | ਇਨ੍ਹਾਂ ਪ੍ਰਦਰਸ਼ਨਾਂ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਸਰਕਾਰ ਨੂੰ ਕਾਫ਼ੀ ਮੁਸ਼ਕਿਲਾਂ 'ਚ ਪਾ ਦਿੱਤਾ ਹੈ |

ਐਕਟਿਵ ਪੰਜਾਬੀ ਗਰੁੱਪ ਵਲੋਂ ਗੀਤਾਂ 'ਚ ਹਥਿਆਰਾਂ ਦੀ ਬੇਲੋੜੀ ਵਰਤੋਂ 'ਤੇ ਵਿਚਾਰ-ਚਰਚਾ

ਲੰਡਨ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੱਲ੍ਹ ਪਿੰਕ ਸਿਟੀ ਹੇਜ਼ ਵਿਖੇ ਐਕਟਿਵ ਪੰਜਾਬੀ ਗਰੁੱਪ ਦੀ ਇਕੱਤਰਤਾ ਦੌਰਾਨ ਚਲੰਤ ਸਾਹਿਤਕ ਸਰਗਰਮੀਆਂ ਅਤੇ ਅਮੀਰ ਪੰਜਾਬੀ ਵਿਰਸੇ ਬਾਰੇ ਵਿਚਾਰ-ਚਰਚਾ ਕੀਤੀ ਗਈ। ਮੌਜੂਦਾ ਪੰਜਾਬੀ ਗੀਤ-ਸੰਗੀਤ 'ਚ ਹਥਿਆਰਾਂ ਦੀ ਬੇਲੋੜੀ ਵਰਤੋਂ ਬਾਰੇ ਜਿੱਥੇ ਚਿੰਤਾ ਜਾਹਰ ਕੀਤੀ ਗਈ, ਉੱਥੇ ਮਨਜਿੰਦਰ ਸਿੰਘ ਚਾਹਲ ਨੇ ਜੁਲਮ ਦੇ ਖ਼ਿਲਾਫ਼ ਹਥਿਆਰ ਚੁੱਕਣ ਵਾਲੀ ਸਾਡੇ ਗੁਰੂਆਂ ਦੀ ਰਵਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਨ ਦੇ ਨਾਲ-ਨਾਲ ਅਮਨ ਕਾਇਮ ਰੱਖਣ ਲਈ ਹਥਿਆਰ ਵੀ ਜ਼ਰੂਰੀ ਹਨ।

ਬ੍ਰੇਨ ਕੈਂਸਰ ਦਾ ਬਹਾਨਾ ਲਾ ਕੇ ਠੱਗਣ ਵਾਲੀ ਪਰਵਾਸੀ ਭਾਰਤੀ ਔਰਤ ਨੂੰ ਕੈਦ

ਲੰਡਨ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੇਨ ਕੈਂਸਰ ਦੀ ਬਿਮਾਰੀ ਦਾ ਬਹਾਨਾ ਲਾ ਕੇ ਆਪਣੇ ਪਰਿਵਾਰ ਤੇ ਸਨੇਹੀਆਂ ਤੋਂ 2.5 ਲੱਖ ਪੌਂਡ ਠੱਗਣ ਵਾਲੀ ਭਾਰਤੀ ਮੂਲ ਦੀ ਇਕ ਔਰਤ ਨੂੰ ਇੱਥੋਂ ਦੀ ਇਕ ਅਦਾਲਤ ਨੇ ਚਾਰ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ।

ਬਰਤਾਨਵੀ ਹਵਾਈ ਫ਼ੌਜ ’ਚ ਗ੍ਰੰਥੀ ਤੇ ਮੌਲਵੀ ਦੀ ਨਿਯੁਕਤੀ

ਲੰਡਨ,, 14 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟਿਸ਼ ਫ਼ੌਜ ਦੇ ਇਤਿਹਾਸ ਵਿਚ ਪਹਿਲੀ ਵਾਰ ਰਾਇਲ ਏਅਰ ਫੋਰਸ ਦੀ ਚੈਪਲੇਨ (ਧਾਰਮਿਕਤਾ ਨਾਲ ਸਬੰਧਤ) ਬਰਾਂਚ ਵਿਚ ਸਿੱਖ ਗ੍ਰੰਥੀ ਤੇ ਮੌਲਵੀ (ਪਾਦਰੇਸ) ਵਜੋਂ ਮਨਦੀਪ ਕੌਰ ਤੇ ਅਲੀ ਓਮਰ ਦੀ ਨਿਯੁਕਤੀ ਕੀਤੀ ਗਈ ਹੈ। ਯੂਕੇ ਦੇ ਰੱਖਿਆ ਮੰਤਰਾਲੇ ਮੁਤਾਬਕ ਪੰਜਾਬ ਦੀ ਜੰਮਪਲ ਫਲਾਈਟ ਲੈਫ਼ਟੀਨੈਂਟ ਮਨਦੀਪ ਕੌਰ ਨੂੰ ਗ੍ਰੰਥੀ ਤੇ ਕੀਨੀਆ ਦੇ ਜੰਮਪਲ ਫਲਾਈਟ ਲੈਫ਼ਟੀਨੈਂਟ ਅਲੀ ਉਮਰ ਨੂੰ ਮੌਲਵੀ ਨਿਯੁਕਤ ਕੀਤਾ ਗਿਆ ਹੈ।

ਅਮਰਜੀਤ ਸਿੰਘ ਮੁੜ ਬਣੇ ਗੁਰੂਦਵਾਰਾ ਕਮੇਟੀ ਦੇ ਪ੍ਰਧਾਨ..

ਜਰਮਨੀ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਜਰਮਨੀ ਦੇ ਸ਼ਹਿਰ ਕਲੋਨ ਦੇ ਗੁਰੂਦਵਾਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਕਮੇਟੀ ਦੀ ਚੌਣ ਹੋਇ। ਕਲੋਨ ਦੀ ਸਮੂਹ ਸੰਗਤ ਵਲੋਂ ਅਮਰਜੀਤ ਸਿੰਘ ਪੇਲਿਆ ਨੂੰ ਉਨ੍ਹਾਂ ਦੇ ਸੇਵਾਪਾਵ ਅਤੇ ਕਾਮ ਨੂੰ ਵੇਖਦੇ ਹੋਏ ਮੁੜ ਗੁਰੂਦਵਾਰਾ ਕਮੇਟੀ ਦਾ ਪ੍ਰਧਾਨ ਬਣਾਈਆਂ ਗਈਆਂ।

ਟੈਰੇਜ਼ਾ ਮੇਅ ਨੇ ਆਪਣੀ ਪਾਰਟੀ ’ਚ ਵਿਸ਼ਵਾਸ ਮੱਤ ਜਿੱਤਿਆ

ਲੰਡਨ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਆਪਣੀ ਅਗਵਾਈ ਵਿਚ ਵਿਸ਼ਵਾਸ ਮਤ ਜਿੱਤ ਲਿਆ ਹੈ। ਕੰਜਰਵੇਟਿਵ ਪਾਰਟੀ ਦੇ ਕੁੱਲ 317 ਸੰਸਦ ਮੈਂਬਰਾਂ ਵਿਚੋਂ 200 ਨੇ ਉਨ੍ਹਾਂ ਦੇ ਪੱਖ ਵਿਚ ਵੋਟ ਦਿੱਤੇ ਜਦਕਿ 117 ਵੋਟਾਂ ਉਨ੍ਹਾਂ ਦੇ ਖਿਲਾਫ ਪਈਆਂ

ਗਲੋਬਲ ਪੁਰਸਕਾਰ ਲਈ ਸੂਚੀ ਵਿਚ ਦੋ ਭਾਰਤੀ ਅਧਿਆਪਕਾਂ ਦਾ ਨਾਂ

ਲੰਡਨ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਦੀ ਵਰਕੇ ਫਾਊਂਡੇਸ਼ਨ ਵੱਲੋਂ ਆਪਣੇ ਸਾਲਾਨਾ ‘ਗਲੋਬਲ ਟੀਚਰ ਪ੍ਰਾਈਜ਼’ ਲਈ ਸ਼ਾਰਟਲਿਸਟ ਕੀਤੇ ਵਿਸ਼ਵ ਦੇ 50 ਅਧਿਆਪਕਾਂ ਦੀ ਸੂਚੀ ਵਿਚ ਭਾਰਤ ਦੇ ਦੋ ਅਧਿਆਪਕਾਂ ਦੇ ਨਾਂ ਵੀ ਸ਼ਾਮਲ ਹਨ।

ਮਾਲਿਆ ਹਵਾਲਗੀ ਕੇਸ: ਫ਼ੈਸਲੇ ਦੀ ਕਾਪੀ ਮਿਲੀ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਗ੍ਰਹਿ ਦਫ਼ਤਰ ਨੇ ਤਸਦੀਕ ਕੀਤੀ ਹੈ ਕਿ ਉਸ ਨੂੰ ਵਿਜੈ ਮਾਲਿਆ ਭਾਰਤ ਹਵਾਲੇ ਕਰਨ ਸਬੰਧੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲ ਗਈ ਹੈ। ਚੀਫ਼ ਮੈਜਿਸਟਰੇਟ ਐਮਾ ਆਰਬਥਨੌਟ ਨੇ ਕਿਹਾ ਸੀ ਕਿ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ’ਚ ਸ਼ਰਾਬ ਕਾਰੋਬਾਰੀ ਨੂੰ ਭਾਰਤੀ ਅਦਾਲਤਾਂ ਨੂੰ ਜਵਾਬ ਦੇਣਾ ਬਣਦਾ ਹੈ। ਮਾਲਿਆ ਨੂੰ ਭਾਰਤ ਹਵਾਲੇ ਕਰਨ ਦਾ ਫ਼ੈਸਲਾ

ਇੰਗਲੈਂਡ ’ਚ ਸੈਂਟਾ ਕਲਾਜ਼ ਦਾ ਚਲਾਨ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਇਕ ਸ਼ਾਪਿੰਗ ਸੈਂਟਰ ਵਿਚ ਗ਼ਲਤ ਢੰਗ ਨਾਲ ਕਾਰ ਪਾਰਕ ਕਰਨ ਵਾਲੇ ਸੈਂਟਾ ਦਾ ਚਲਾਨ ਕਰ ਦਿੱਤਾ ਗਿਆ। ਫਾਦਰ ਕ੍ਰਿਸਮਸ ਨੇ ਕਿਹਾ ਕਿ ਉੱਤਰ ਪੂਰਬੀ ਇੰਗਲੈਂਡ ਵਿਚ ਸਟਾਕਟਨ ਆਨ ਟ੍ਰੀ ਦੇ ਥੌਰਨਬੀ ਸ਼ਾਪਿੰਗ ਸੈਂਟਰ ਵਿਚ ਗ਼ਲਤ ਪਾਰਕਿੰਗ ਲਈ ਨੋਟਿਸ ਮਿਲਿਆ ਤਾਂ ਉਹ ਦੰਗ ਰਹਿ ਗਿਆ।

ਟੈਰੇਜ਼ਾ ਮੇਅ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ

ਲੰਡਨ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜਨੀਤਕ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਬਰਤਾਨਵੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਬੁੱਧਵਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰੇਗੀ। ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਹੀ ਬ੍ਰੈਗਜ਼ਿਟ ਸਮਝੌਤੇ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਦਨ ਵਿੱਚ ਮੇਅ ਨੂੰ ਉਦੋਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਬੇਵਿਸਾਹੀ ਮਤੇ ਲਈ ਲੋੜੀਂਦੇ 48 ਪੱਤਰ ਭੇਜੇ ਸਨ। ਬਰਤਾਨੀਆ ਦੇ 2016 ਵਿੱਚ ਯੂਰੋਪੀਅਨ ਸੰਘ ਤੋਂ ਲਾਂਭੇ ਹੋਣ ਦੇ ਕੁਝ ਸਮੇਂ ਬਾਅਦ ਟੈਰੇਜ਼ਾ ਮੇਅ (62) ਪ੍ਰਧਾਨ ਮੰਤਰੀ ਬਣੇ ਸਨ।

ਫਰਾਂਸ ’ਚ ਸਿੱਖ ਵਫ਼ਦ ਨੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ

ਪੈਰਿਸ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ ਵਿਚ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਭਾਈਚਾਰੇ ਦਾ ਇਕ ਵਫ਼ਦ ਇੱਥੇ ਜ਼ਿਲ੍ਹਾ ਕਮਿਸ਼ਨਰ ਪਰੈਫੇਟ ਦੁਰੰਦ ਨੂੰ ਮਿਲਿਆ। ਵਫ਼ਦ ਵਿਚ ਸ਼ਾਮਲ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਚੈਨ ਸਿੰਘ ਅਤੇ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਪ੍ਰਧਾਨ ਰਘੁਬੀਰ ਸਿੰਘ ਕੁਹਾੜ ਨੇ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦਿਆਂ ਅਪੀਲ ਕੀਤੀ ਕਿ ਯੂਰੋਪੀਅਨ ਯੂਨੀਅਨ ਦੇ ਡਰਾਈਵਿੰਗ ਲਾਇਸੈਂਸ ਉੱਤੇ ਦਸਤਾਰ ਸਹਿਤ ਤਸਵੀਰ ਲਗਾਈ ਜਾਵੇ।

ਬ੍ਰੈਗਜ਼ਿਟ ਕਰਾਰ ’ਚ ਤਬਦੀਲੀ ਲਈ ਆਗੂਆਂ ਨੂੰ ਮੁੜ ਮਿਲੇਗੀ ਮੇਅ

ਲੰਡਨ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਕਰਾਰ ਸਬੰਧੀ ਬ੍ਰਿਟਿਸ਼ ਸੰਸਦ ਵਿੱਚ ਹੋਣ ਵਾਲੀ ਵੋਟਿੰਗ ਨੂੰ ਮੁਲਤਵੀ ਕਰਨ ਤੋਂ ਇਕ ਦਿਨ ਮਗਰੋਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਨੇ ਅੱਜ ਕਿਹਾ ਕਿ ਉਹ ਯੂਰੋਪੀ ਯੂਨੀਅਨ (ਈਯੂ) ’ਚੋਂ ਵੱਖ ਹੋਣ ਸਬੰਧੀ ਕਰਾਰ ਵਿੱਚ ਤਬਦੀਲੀਆਂ ਲਈ ਈਯੂ ਆਗੂਆਂ ਤਕ ਮੁੜ ਰਸਾਈ ਕਰਨਗੇ।

ਪੰਜਾਬੀ ਗਾਇਕ ਦੇ ਸ਼ੋਅ ਦੌਰਾਨ ਹੰਗਾਮਾ

ਰੋਮ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਨੇੜਲੇ ਸ਼ਹਿਰ ਬਰੇ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੈਰੀ ਸੰਧੂ ਦੇ ਸ਼ੋਅ ਦੌਰਾਨ ਹੰਗਾਮਾ ਖੜ੍ਹਾ ਹੋ ਗਿਆ। ਇਸ ਮੌਕੇ ਸਰੋਤਿਆਂ ਦੇ ਨਾਲ-ਨਾਲ ਪ੍ਰਮੋਟਰਾਂ ਨੂੰ ਕਾਫ਼ੀ ਨਿਰਾਸ਼ਾ ਝੱਲਣੀ ਪਈ। ਪ੍ਰਮੋਟਰ ਕਮਲ ਸੂੰਢ ਨੇ

ਜਰਮਨੀ ਭੇਜਣ ਦਾ ਝਾਂਸਾ ਦੇ ਕੇ 15 ਲੱਖ ਠੱਗੇ

ਬਟਾਲਾ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਕਾਦੀਆਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਤਹਿਤ ਤਿੰਨ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਾਰੇ ਮੁਲਜ਼ਮ ਫਿਲਹਾਲ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਥਾਣਾ ਕਾਦੀਆਂ ਦੇ ਏਐੱਸਆਈ ਪਰਸ ਰਾਮ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵੰਤ ਸਿੰਘ ਵਾਸੀ ਪਿੰਡ ਨੱਥੂ ਖਹਿਰਾ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸ਼ਮਸ਼ੇਰ ਸਿੰਘ ਨੂੰ ਜਰਮਨੀ ਭੇਜਣ ਲਈ ਗੁਰਦੇਵ ਸਿੰਘ ਵਾਸੀ ਨੱਥੂ ਖਹਿਰਾ, ਹਰਵਿੰਦਰ ਸਿੰਘ ਅਤੇ ਅਮਿਤੋਜ ਸਿੰਘ ਵਾਸੀ ਖਰੜ ਦੇ ਸੰਪਰਕ ਵਿੱਚ ਆਇਆ ਸੀ। ਉਕਤ ਵਿਅਕਤੀਆਂ ਨਾਲ 15 ਲੱਖ ਰਪੁਏ ਵਿੱਚ ਉਸ ਦੇ ਪੁੱਤਰ ਨੂੰ ਜਰਮਨੀ

ਮਾਲਿਆ ’ਤੇ ਭਾਰਤ ਦੀਆਂ ਕੋਸ਼ਿਸ਼ਾਂ ਦੀ ‘ਵਿਜੈ’

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਨੌਂ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਧੋਖਾਧੜੀ ਅਤੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਦੇ ਦੋਸ਼ਾਂ ’ਚ ਲੋੜੀਂਦੇ ਭਗੌੜੇ ਵਿਜੈ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅੱਜ ਉਦੋਂ ਬੂਰ ਪੈ ਗਿਆ ਜਦੋਂ ਯੂਕੇ ਦੀ ਅਦਾਲਤ ਨੇ ਉਸ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਸੁਣਾ ਦਿੱਤੇ। ਫ਼ੈਸਲਾ ਸੁਣਾਉਂਦਿਆਂ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਦੀ ਮੁੱਖ ਮੈਜਿਸਟਰੇਟ ਜੱਜ ਐਮਾ ਆਰਬਥਨੌਟ ਨੇ ਕਿਹਾ ਕਿ ਇਸ ਦੇ ਕੋਈ ਸੰਕੇਤ ਨਹੀਂ ਮਿਲੇ ਹਨ ਕਿ ਮਾਲਿਆ

ਹਵਾਲਗੀ ਨੂੰ ਲੱਗ ਸਕਦੇ ਨੇ ਕਈ ਮਹੀਨੇ

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਯੂਕੇ ਦੀ ਅਦਾਲਤ ਨੇ ਭਗੌੜੇ ਭਾਰਤੀ ਸ਼ਰਾਬ ਕਾਰੋਬਾਰੀ ਤੇ ਸਰਕਾਰੀ ਬੈਂਕਾਂ ਦੇ ਨੌਂ ਹਜ਼ਾਰ ਕਰੋੜ ਰੁਪਏ ਦੇ ਦੇਣਦਾਰ ਵਿਜੈ ਮਾਲਿਆ ਨੂੰ ਭਾਵੇਂ ਭਾਰਤ ਦੇ ਸਪੁਰਦ ਕਰਨ ਦੇ ਹੁਕਮ ਸੁਣਾ ਦਿੱਤੇ ਹਨ, ਪਰ ਇਸ ਹੁਕਮ ਨੂੰ ਅਮਲ ਵਿੱਚ ਲਿਆਉਣ ਵਿੱਚ ਅਜੇ ਮਹੀਨਿਆਂਬੱਧੀ ਲੱਗ ਸਕਦੇ ਹਨ। ਇਹ ਦਾਅਵਾ ਯੂਕੇ ਅਧਾਰਿਤ ਜ਼ੈਵਾਲਾ ਐਂਡ ਕੰਪਨੀ ਦੇ ਬਾਨੀ ਤੇ ਸੀਨੀਅਰ ਪਾਰਟਨਰ ਸਾਰੋਸ਼ ਜ਼ੈਵਾਲਾ ਨੇ

ਬ੍ਰੈਗਜ਼ਿਟ ਸਮਝੌਤੇ 'ਤੇ ਅੱਜ ਹੋਵੇਗੀ ਵੋਟਿੰਗ

ਲੰਡਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਸਮਝੌਤੇ 'ਤੇ ਅੱਜ ਬਰਤਾਨੀਆ ਦੀ ਸੰਸਦ 'ਚ ਵੋਟਿੰਗ ਹੋ ਰਹੀ ਹੈ | ਬੀਤੇ ਦਿਨੀ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੀਸਾ ਮੇਅ ਅਤੇ ਬਰਸਲਜ਼ ਵਿਖੇ ਯੂਰਪੀ ਸੰਘ ਦੇ ਮੁਖੀਆਂ ਵਿਚਕਾਰ ਯੂ. ਕੇ. ਦੇ ਯੂਰਪ ਤੋਂ ਵੱਖ ਹੋਣ ਤੋਂ ਬਾਅਦ ਵਪਾਰ, ਕੰਮ, ਵੀਜ਼ਾ ਅਤੇ ਹੋਰ ਵੱਖ-ਵੱਖ ਮੁੱਦਿਆਂ ਬਾਰੇ ਜੋ ਸਮਝੌਤਾ ਹੋਇਆ ਸੀ, ਉਸ ਨੂੰ ਪ੍ਰਵਾਨਗੀ ਦੇਣ ਲਈ ਸੰਸਦ 'ਚ ਪੇਸ਼ ਕੀਤਾ ਗਿਆ ਹੈ, ਜਿਸ 'ਤੇ ਅੱਜ 11 ਦਸੰਬਰ ਨੂੰ ਵੋਟਿੰਗ ਹੋ ਰਹੀ ਹੈ |

ਇਟਲੀ 'ਚ ਡਾ. ਅੰਬੇਡਕਰ ਦਾ ਪ੍ਰੀਨਿਰਮਾਣ ਦਿਵਸ ਮਨਾਇਆ

ਮਿਲਾਨ (ਇਟਲੀ), 10 ਦਸੰਬਰ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਜ਼ਿਲ੍ਹਾ ਸਲੇਰਨੋ ਅਧੀਨ ਪੈਂਦੇ ਕਸਬੇ ਕਪਾਚੋ ਵਿਖੇ ਭਾਰਤੀ ਸੰਵਿਧਾਨ ਦਾ ਪਿਤਾਮਾ ਡਾ. ਅੰਬੇਡਕਰ ਦਾ ਪ੍ਰੀਨਿਰਮਾਣ ਦਿਵਸ ਗੁਰੂ ਰਵੀਦਾਸ ਟੈਂਪਲ ਕਪਾਚੋ 'ਚ ਮਨਾਇਆ ਗਿਆ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068718810
Copyright © 2018, Panjabi Times. All rights reserved. Website Designed by Mozart Infotech