ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਮਨਮੀਤ ਅਲੀਸ਼ੇਰ ਕਤਲ ਮਾਮਲੇ ਦੀ ਸੁਣਵਾਈ ਸ਼ੁਰੂ

August 10, 2018 12:43 PM

ਬਿ੍ਸਬੇਨ ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਆਸਟ੍ਰੇਲੀਆ ਦੇ ਸ਼ਹਿਰ ਬਿ੍ਸਬੇਨ ਵਿਚ ਬਿ੍ਸਬੇਨ ਸਿਟੀ ਕੌ ਾਸਲ ਦੀ ਬੱਸ ਚਲਾਉਂਦਿਆਂ 28 ਅਕਤੂਬਰ, 2016 ਨੂੰ ਇਕ ਵਿਅਕਤੀ ਵਲੋਂ ਮਨਮੀਤ ਸ਼ਰਮਾ ਦੀ ਹੱ ਤਿਆ ਕਰ ਦਿੱਤੀ ਸੀ | ਉਸ ਵਿਅਕਤੀ ਐਾਨਥੀ ਉਮਰ 50 ਸਾਲ ਦੀ ਮਾਨਸਿਕ ਸਥਿਤੀ ਸਬੰਧੀ ਅੱਜ ਰਿਪੋਰਟ ਪੇਸ਼ ਕੀਤੀ ਗਈ | ਇਸ ਮੌਕੇ ਤਿੰਨ ਜੱਜਾਂ ਨੇ ਮਨੋਵਿਗਿਆਨਕ ਡਾਕਟਰਾਂ ਦੀ ਰਿਪੋਰਟ ਨੂੰ ਵਿਚਾਰਿਆ | ਅੱਜ ਦੀ ਇਸ ਕਾਰਵਾਈ ਨੂੰ ਵੇਖਣ ਲਈ ਮਨਮੀਤ ਦੇ ਪਿਤਾ, ਵੱਡੇ ਭਰਾ ਅਮਿਤ ਸ਼ਰਮਾ, ਵਿਨਰਜੀਤ ਗੋਲਡੀ ਭਾਰਤ ਤੋਂ ਵਿਸ਼ੇਸ਼ ਰੂਪ ਵਿਚ ਹਾਜ਼ਰ ਹੋਏ | ਉਨ੍ਹਾਂ ਤੋਂ ਇਲਾਵਾ ਵਿਜੈ ਗਰੇਵਾਲ, ਵਰਿੰਦਰ ਸਿੰਘ, ਮਨਜੀਤ ਬੋਪਾਰਾਏ, ਪਿੰਕੀ ਸਿੰਘ, ਸਰਬਜੀਤ ਸੋਹੀ, ਸੰਨੀ ਬਰਾੜ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਹੋਰ ਕਈ ਲੋਕ ਹਾਜ਼ਰ ਸਨ | ਪਿੰ੍ਰਸੀਪਲ ਇਨਫਾਰਮੇਸ਼ਨ ਅਫ਼ਸਰ ਐਨੀ ਸਟੇਨਫੋਰਡ ਵਲੋਂ ਜਾਰੀ ਸੂਚਨਾ ਅਨੁਸਾਰ ਕਿ ਜਸਟਿਸ ਡੈਲਟਨ ਨੇ ਇਸ ਕੇਸ ਸਬੰਧੀ ਅੰਦਰਲੀ ਕਾਰਵਾਈ 'ਤੇ ਰਿਪੋਰਟ ਕਰਨ ਉੱਪਰ ਪਾਬੰਦੀ ਲਗਾ ਦਿੱਤੀ ਹੈ ਅਤੇ ਇਸ ਸਬੰਧੀ 10 ਅਗਸਤ ਨੂੰ ਦੁਆਰਾ ਮੁਲਾਂਕਣ ਕਰੇਗੀ | ਇਸ ਲਈ ਅਦਾਲਤ ਦੇ ਅੰਦਰ ਦੀ ਗੱਲਬਾਤ ਪ੍ਰਕਾਸ਼ਤ ਨਹੀਂ ਕਰ ਸਕਦੇ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਅਜ਼ਹਰ ਦੇ ਮੁੱਦੇ ’ਤੇ ਚੀਨ ਮੁੜ ਅੜਿਆ

ਪੇਈਚਿੰਗ, 15 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ਨੇ ਪੁਲਵਾਮਾ ’ਚ ਜੈਸ਼ ਦੇ ਫਿਦਾਈਨ ਵੱਲੋਂ ਕੀਤੇ ਗਏ ਦਹਿਸ਼ਤੀ ਹਮਲੇ ’ਤੇ ਡੂੰਘਾ ਅਫ਼ਸੋਸ ਜਤਾਇਆ ਹੈ ਪਰ ਉਸ ਨੇ ਦਹਿਸ਼ਤੀ ਜਥੇਬੰਦੀ ਦੇ ਮੁਖੀ ਮਸੂਦ ਅਜ਼ਹਰ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਜਾਣ ਦੀ ਭਾਰਤ ਦੀ ਅਪੀਲ ਨੂੰ ਹਮਾਇਤ ਦੇਣ ਦਾ ਕੋਈ ਭਰੋਸਾ ਨਹੀਂ ਦਿੱਤਾ ਹੈ।

ਸ਼ਾਹਬਾਜ਼ ਸ਼ਰੀਫ਼ ਨੂੰ ਜ਼ਮਾਨਤ

ਲਾਹੌਰ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਲਾਹੌਰ ਹਾਈ ਕੋਰਟ ਨੇ ਭ੍ਰਿਸ਼ਟਾਚਾਰ ਦੇ ਦੋ ਕੇਸਾਂ ਵਿਚ ਸ਼ਾਹਬਾਜ਼ ਸ਼ਰੀਫ਼ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਮਲਿਕ ਸ਼ਹਿਜ਼ਾਦ ਅਹਿਮਦ ਦੀ ਅਗਵਾਈ ਹੇਠਲੇ ਬੈਂਚ ਨੇ ਸ਼ਰੀਫ਼ ਦੀ ਅਪੀਲ ਸਵੀਕਾਰਦਿਆਂ ਉਸ

ਨਾਸਾ ਦਾ ਮੰਗਲ ਰੋਵਰ ਮਿਸ਼ਨ ਸਮਾਪਤ ਕਰਨ ਦਾ ਐਲਾਨ

ਵਾਸ਼ਿੰਗਟਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨਾਸਾ ਵਲੋਂ ਪਿਛਲੇ ਅੱਠ ਮਹੀਨਿਆਂ ਤੋਂ ਕਿਸੇ ਵੀ ਰੋਬੌਟਿਕ ਐਕਸਪਲੋਰਰ ਨਾਲ ਸੰਪਰਕ ਨਾ ਕੀਤੇ ਜਾਣ ਕਰ ਕੇ ਆਪਣੇ ਓਪਰਚੁਨਿਟੀ ਰੋਵਰ ਦਾ 15 ਸਾਲਾ ਮੰਗਲ ਮਿਸ਼ਨ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ।

ਸੁੱਖੀ ਬਾਠ ਤੇ ਅਮਰੀਕ ਪਲਾਹੀ ਦਾ ਰੂ-ਬ-ਰੂ ਸਮਾਗਮ

ਐਡੀਲੇਡ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਸਾਹਿਤ ਸੁਮੇਲ ਆਫ ਦੱਖਣੀ ਆਸਟਰੇਲੀਆ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿਚ ਆਸਟਰੇਲੀਆ ਵਿਚ ਸਾਹਿਤਕ ਦੌਰੇ ’ਤੇ ਆਏ ਪੰਜਾਬ ਭਵਨ ਸਰੀ (ਕੈਨੇਡਾ) ਦੇ ਉਸਰੱਈਏ ਸੁੱਖੀ ਬਾਠ ਅਤੇ ਲੇਖਕ ਅਮਰੀਕ ਪਲਾਹੀ ਨਾਲ ਰੂ-ਬ-ਰੂ ਸਮਾਗਮ ਕਰਾਇਆ ਗਿਆ।

‘ਮੈਨੂੰ ਛੁੱਟੀ ਚਾਹੀਦੀ ਐ’ ਕਿਤਾਬ ਲੋਕ ਅਰਪਣ

ਟੋਰਾਂਟੋ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰੈਂਪਟਨ ਵਿਚ ਇਕ ਸਾਹਿਤਕ ਸਮਾਗਮ ਦੌਰਾਨ ਪੁਸਤਕ ‘ਮੈਨੂੰ ਛੁੱਟੀ ਚਾਹੀਦੀ ਐ’ ਲੋਕ ਅਰਪਣ ਕੀਤੀ ਗਈ। ਇਹ ਕਿਤਾਬ ਮੂਲ ਰੂਪ ਵਿਚ ਹਿੰਦੀ ਲੇਖਿਕਾ ਸਪਨਾ ਚਾਮੜੀਆ ਦੀ ਕਿਤਾਬ ‘ਰੋਜ਼ ਵਾਲੀ ਔਰਤ’ ਦਾ ਡਾ. ਨੀਤੂ ਅਰੋੜਾ ਵੱਲੋਂ ਕੀਤਾ ਪੰਜਾਬੀ ਅਨੁਵਾਦ ਹੈ।

ਤਾਲਿਬਾਨ ਵੱਲੋਂ ਅਗਲੇ ਹਫ਼ਤੇ ਅਮਰੀਕਾ ਤੇ ਪਾਕਿਸਤਾਨ ਨਾਲ ਗੱਲਬਾਤ ਦਾ ਐਲਾਨ

ਇਸਲਾਮਾਬਾਦ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨੀ ਤਾਲਿਬਾਨ ਨੇ ਕਿਹਾ ਹੈ ਕਿ ਉਸ ਦੇ ਨੁਮਾਇੰਦੇ 18 ਫਰਵਰੀ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਮੇਤ ਅਮਰੀਕਾ ਤੇ ਪਾਕਿਸਤਾਨ ਦੇ ਸਿਖਰਲੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਤਾਲਿਬਾਨ ਦੇ ਬੁਲਾਰੇ ਜਬੀਉੱਲ੍ਹਾ ਮੁਜਾਹਿਦ ਨੇ ਕਿਹਾ, ‘ਪਾਕਿਸਤਾਨ ਸਰਕਾਰ ਦੇ ਗ਼ੈਰਰਸਮੀ ਸੱਦੇ ’ਤੇ 18 ਫਰਵਰੀ ਨੂੰ ਇਸਲਾਮੀ ਅਮੀਰਾਤ ਅਤੇ ਅਮਰੀਕਾ ਦੇ ਵਾਰਤਾਕਾਰਾਂ ਵਿਚਾਲੇ ਇਸਲਾਮਾਬਾਦ ’ਚ ਮੀਟਿੰਗ ਹੋਵੇਗੀ।’

ਕਈ ਕਰੋੜ ਦੇ ਹਵਾਲਾ ਰਾਸ਼ੀ ਮਾਮਲੇ 'ਚ ਭਾਰਤੀ ਮੂਲ ਦੇ 3 ਅਮਰੀਕੀ ਦੋਸ਼ੀ ਕਰਾਰ

ਨਿਊਯਾਰਕ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ 'ਚ ਇਕ ਅਦਾਲਤ ਨੇ 2 ਸਾਲਾਂ ਤੱਕ ਚੱਲਣ ਵਾਲੇ ਕਈ ਕਰੋੜ ਦੇ ਹਵਾਲਾ ਰਾਸ਼ੀ ਯੋਜਨਾ ਮਾਮਲੇ 'ਚ ਭੂਮਿਕਾ ਹੋਣ ਲਈ ਭਾਰਤੀ ਮੂਲ ਦੇ 3 ਅਮਰੀਕੀਆਂ ਸਣੇ 6 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ | ਅਮਰੀਕੀ ਨਿਆਂ ਵਿਭਾਗ ਨੇ ਇਸ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਰਵਿੰਦਰ ਰੇਡੀ ਗੁਡੀਪਤੀ (61), ਹਰਸ਼ ਜੱਗੀ (54) ਅਤੇ ਨੀਰੂ ਜੱਗੀ ਨੂੰ 5 ਹਫ਼ਤੇ ਦੇ ਜਿਊਰੀ ਟ੍ਰੈਲ ਤੋਂ ਬਾਅਦ ਹਵਾਲਾ ਰਾਸ਼ੀ ਸਾਜ਼ਿਸ਼ ਦਾ ਦੋਸ਼ੀ ਠਹਿਰਾਇਆ ਗਿਆ ਹੈ | 

ਭਾਰਤ ਸਣੇ ਵੈਨੇਜ਼ੂਏਲਾ ਤੋਂ ਤੇਲ ਖ਼ਰੀਦਣ ਵਾਲੇ ਦੇਸ਼ਾਂ ਨੂੰ ਅਮਰੀਕਾ ਨੇ ਦਿੱਤੀ ਚਿਤਾਵਨੀ

ਵਾਸ਼ਿੰਗਟਨ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਨੇ ਭਾਰਤ ਸਣੇ ਦੁਨੀਆ ਦੇ ਹੋਰਾਂਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵੈਨੇਜ਼ੂਏਲਾ ਤੋਂ ਤੇਲ ਨਾ ਖ਼ਰੀਦਣ | ਉਨ੍ਹਾਂ ਕਿਹਾ ਕਿ ਜੋ ਦੇਸ਼ ਅਤੇ ਕੰਪਨੀਆਂ ਸਮੱਸਿਆਵਾਂ 'ਚ ਘਿਰੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਚੋਰੀ ਦਾ ਸਮਰਥਨ ਕਰਦੇ ਹਨ, ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ | ਬੋਲਟਨ ਨੇ ਅੱਜ ਟਵਿਟਰ ਰਾਹੀਂ ਇਹ ਚਿਤਾਵਨੀ ਦਿੱਤੀ ਹੈ

ਕੀਨੀਆ 'ਚ ਹਵਾਈ ਹਾਦਸੇ ਨਾਲ 5 ਮੌਤਾਂ

ਨਾਇਰੋਬੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕੀਨੀਆ ਪੱਛਮ 'ਚ ਸਥਿਤ ਇਕ ਇਲਾਕੇ 'ਚ ਅੱਜ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ | ਖ਼ੇਤਰੀ ਪੁਲਿਸ ਦੇ ਮੁਖੀ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਜਹਾਜ਼ 'ਚ 5 ਵਿਅਕਤੀ ਸਵਾਰ ਸਨ ਜਿਨ੍ਹਾਂ 'ਚੋਂ ਕੋਈ ਵੀ ਬਚ ਨਹੀਂ ਸਕਿਆ ਹੈ | ਉਨ੍ਹਾਂ ਕਿਹਾ ਕਿ ਇਹ ਜਹਾਜ਼ ਮਸਾਈ ਮਾਰਾ ਤੋਂ ਲੋਡਵਾਰ ਤੱਕ ਜਾ ਰਿਹਾ ਸੀ | ਘਟਨਾ ਸਥਾਨ 'ਤੇ ਐਮਰਜੈਂਸੀ ਸੇਵਾਵਾਂ ਭੇਜ ਦਿੱਤੀਆਂ ਗਈਆਂ ਹਨ | ਬੀਤੀ ਜੂਨ 'ਚ ਵੀ ਅਬਰਡੈਅਰਸ ਪਹਾੜੀ ਇਲਾਕੇ 'ਚ ਇਕ ਜਹਾਜ਼ ਹਾਦਸਾਗ੍ਰਸਤ ਹੋ ਜਾਣ ਨਾਲ 10 ਲੋਕਾਂ ਦੀ ਮੌਤ ਹੋ ਗਈ ਸੀ | ਕੀਨੀਆ 'ਚ ਹਵਾਈ ਜਹਾਜ਼ ਬਣਾਉਣ ਦੇ ਕਾਫੀ ਉਦਯੋਗ ਹਨ | ਕੀਨੀਆ ਦੀ ਰਾਸ਼ਟਰੀ ਹਵਾਈ ਸੇਵਾ ਅੰਤਰਰਾਸ਼ਟਰੀ ਅਤੇ ਸਥਾਕਕ ਪੱਧਰ 'ਤੇ ਸਸਤੇ ਹਵਾਈ ਕੰਪਨੀਆਂ ਚਲਾ ਰਹੀ ਹੈ |

ਅਲਬਰਟਾ ਪ੍ਰੀਮੀਅਰ ਨੂੰ ਪਾਈਪ ਲਾਈਨ ਬਾਰੇ ਚੰਗੇ ਅਦਾਲਤੀ ਫ਼ੈਸਲੇ ਦੀ ਆਸ

ਕੈਲਗਰੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਲਬਰਟਾ ਪ੍ਰੀਮੀਅਰ ਰੇਚੈੱਲ ਨੌਟਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਸ ਹੈ ਕਿ ਸੈਨੇਟ 'ਚ ਬਿਲ ਸੀ-69 ਦੇ ਪਾਸ ਹੋ ਜਾਣ ਤੋਂ ਪਹਿਲਾਂ-ਪਹਿਲਾਂ ਫੈਡਰਲ (ਸੰਘੀ) ਸਰਕਾਰ ਵਲੋਂ ਕੋਰਟ ਆਫ਼ ਅਪੀਲ ਨੂੰ ਟ੍ਰਾਂਸ-ਮਾਊਨਟੇਨ ਪਾਈਪਲਾਈਨ ਉਪਰ ਆਪਣੀ ਸੋਧੀ ਹੋਈ ਰਿਪੋਰਟ ਦੇ ਦਿੱਤੀ ਜਾਵੇਗੀ ਤੇ ਕੋਰਟ ਵਲੋਂ ਐਲਬਰਟਾ ਦੇ ਹੱਕ 'ਚ ਫ਼ੈਸਲਾ ਸੁਣਾਇਆ ਜਾ ਸਕਦਾ ਹੈ | ਪ੍ਰੀਮੀਅਰ ਨੌਟਲੀ ਬੀਤੀ ਸ਼ਾਮ ਮੈਕਡੂਗਲ ਸੈਂਟਰ 'ਚ ਐਥਨਿਕ ਭਾਈਚਾਰੇ ਨਾਲ ਸਬੰਧਿਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਸਰਕਾਰ ਦੀਆਂ ਨੀਤੀਆਂ ਰਾਹੀਂ ਸੂਬਾ ਵਾਸੀਆਂ ਕੋਲੋਂ ਕਿਸੇ ਤਰ੍ਹਾਂ ਦੀ ਸੇਵਾ ਖੋਹੀ ਨਹੀਂ ਗਈ ਸਗੋਂ ਨਵੇਂ ਸਕੂਲ ਖੋਲ੍ਹੇ ਗਏ,

ਜੇਸਨ ਕੈਨੀ ਨੇ ਐਨ. ਡੀ. ਪੀ. 'ਤੇ ਸਾਧਿਆ ਤਿੱਖਾ ਨਿਸ਼ਾਨਾ

ਕੈਲਗਰੀ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਯੁਨਾਈਟਿਡ ਕੰਜ਼ਰਵੇਟਿਵ ਪਾਰਟੀ ਆਗੂ ਜੇਸਨ ਕੈਨੀ ਨੇ ਸੱਤਾਧਾਰੀ ਐਨ.ਡੀ.ਪੀ. 'ਤੇ ਹਮਲਾਵਰ ਹੁੰਦਿਆਂ ਕਿਹਾ ਹੈ ਕਿ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਕਾਰਬਨ ਟੈਕਸ ਦੀ ਕੋਈ ਗੱਲ ਨਹੀਂ ਕੀਤੀ ਸੀ ਪਰ ਸਰਕਾਰ ਬਣਦਿਆਂ ਹੀ ਲੋਕਾਂ ਨੂੰ ਭਰੋਸੇ 'ਚ ਲਏ ਬਿਨਾਂ ਇਹ ਟੈਕਸ ਲਾਗੂ ਕਰ ਦਿੱਤਾ ਹੈ | ਕੈਲਗਰੀ 'ਚ ਮੀਡੀਆ ਨੂੰ ਸੰਬੋਧਨ ਕਰਦਿਆਂ ਜੇਸਨ ਕੈਨੀ ਨੇ ਕਿਹਾ ਕਿ ਸਰਕਾਰ ਨੇ 90 ਲੱਖ ਡਾਲਰ ਦਾ ਖ਼ਰਚਾ ਕਰਕੇ ਸੂਬਾ ਵਾਸੀਆਂ ਨੂੰ

ਪਾਕਿਸਤਾਨ ’ਚ ਸਕੂਲ ਨੂੰ ਸਿੱਖ ਵਿਰਾਸਤੀ ਅਜਾਇਬਘਰ ਦਾ ਦਰਜਾ

ਲਾਹੌਰ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਮਾਡਲ ਹਾਈ ਸਕੂਲ ਰੇਲ ਬਜ਼ਾਰ ਫ਼ੈਸਲਾਬਾਦ (ਲਾਇਲਪੁਰ, ਗੁਰਦੁਆਰਾ ਸਿੰਘ ਸਭਾ) ਨੂੰ ਸਿੱਖ ਵਿਰਾਸਤੀ ਅਜਾਇਬਘਰ ਦਾ ਦਰਜਾ ਦੇ ਦਿੱਤਾ ਗਿਆ ਹੈ। ਵਿਰਸੇ ਦੀ ਸਾਂਭ ਸੰਭਾਲ ਲਈ ਸਰਗਰਮ

ਅਮਰੀਕਾ: ਸੜਕ ਹਾਦਸੇ ’ਚ ਪਰਵਾਸੀ ਭਾਰਤੀ ਦੀ ਮੌਤ

ਨਿਊਯਾਰਕ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਇਕ ਭਾਰਤੀ-ਅਮਰੀਕੀ ਸ਼ਖ਼ਸ ਅਚਨਚੇਤ ਉਦੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਸ ਨੇ ਖੜ੍ਹੇ ਕੀਤੇ ਇਕ ਟਰੈਕਟਰ ਟਰਾਲੇ ਦੇ ਹੇਠੋਂ ਲੰਘਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਅਚਨਚੇਤ ਟਰੈਕਟਰ ਸਟਾਰਟ ਕਰ ਕੇ ਚਲਾ ਦਿੱਤਾ।

ਅਮਰੀਕਾ ਦੀ ਨੀਤੀ ਬਦਲਵਾਉਣ ਵਾਲੇ ਸਿੱਖ ’ਤੇ ਬਣੀ ਫਿਲਮ ‘ਸਿੰਘ’

ਵਾਸ਼ਿੰਗਟਨ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕਾ ’ਚ 18 ਸਾਲਾ ਮੁਟਿਆਰ ਨੇ ‘ਸਿੰਘ’ ਨਾਂ ਦੇ ਸਿਰਲੇਖ ਹੇਠ ਇੱਕ ਲਘੂ ਫਿਲਮ ਬਣਾਈ ਹੈ। ਇਹ ਫਿਲਮ ਭਾਰਤੀ ਮੂਲ ਦੇ ਉਸ ਸਿੱਖ ’ਤੇ ਆਧਾਰਤ ਹੈ ਜਿਸ ਦੀ ਮੁਹਿੰਮ ਦੀ ਬਦੌਲਤ ਅਮਰੀਕਾ ਨੂੰ ਸਿੱਖ ਭਾਈਚਾਰੇ ਲਈ ਆਪਣੀ ਪਗੜੀ ਨੀਤੀ ’ਚ ਤਬਦੀਲੀ ਕਰਨੀ ਪਈ।

ਮਨੀ ਲਾਂਡਰਿੰਗ: ਤਿੰਨ ਭਾਰਤੀ ਦੋਸ਼ੀ ਕਰਾਰ

ਨਿਊਯਾਰਕ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਈ ਅਰਬ ਡਾਲਰ ਦੀ ਇੱਕ ਧਨ ਸੋਧਣ ਯੋਜਨਾ ’ਚ ਦੋਸ਼ੀ ਠਹਿਰਾਏ ਗਏ ਛੇ ਵਿਅਕਤੀਆਂ ’ਚੋਂ ਤਿੰਨ ਭਾਰਤੀ ਅਮਰੀਕੀ ਹਨ। ਅਮਰੀਕੀ ਕਾਨੂੰਨ ਮੰਤਰਾਲੇ ਨੇ ਕਾਨੂੰਨ ਮੰਤਰਾਲੇ ਦੀ ਅਪਰਾਧ ਡਿਵੀਜ਼ਨ ਦੇ ਸਹਾਇਕ ਅਟਾਰਨੀ ਜਨਰਲ ਬ੍ਰਾਇਨ ਬੇਂਜਕੋਵਸਕੀ ਨੇ ਦੱਸਿਆ ਕਿ ਰਵਿੰਦਰ ਰੈੱਡੀ ਗੁਡੀਪਤੀ (61), ਹਰਸ਼ ਜੱਗੀ (54) ਅਤੇ ਨੀਰੂ ਜੱਗੀ (51) ਨੂੰ ਧਨ ਸੋਧਨ ਦੇ ਮਾਮਲੇ ’ਚ ਪੰਜ ਹਫ਼ਤੇ ਤੱਕ ਚੱਲੀ ਸੁਣਵਾਈ ਤੋਂ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।

ਅਮਰੀਕਾ 'ਚ ਇਕ ਹੋਰ 'ਸ਼ਟਡਾਊਨ' ਦਾ ਖ਼ਤਰਾ ਟਲਿਆ-ਦੋਵਾਂ ਪਾਰਟੀਆਂ 'ਚ ਬਣੀ ਸਹਿਮਤੀ

ਵਾਸ਼ਿੰਗਟਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਅਮਰੀਕਾ 'ਚ ਸਰਹੱਦ 'ਤੇ ਕੰਧ ਬਣਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ 'ਤੇ ਅੱਜ ਅਮਰੀਕਾ ਦੀਆਂ 2 ਪ੍ਰਮੁੱਖ ਪਾਰਟੀਆਂ ਡੈਮੋਕ੍ਰੇਟਸ ਅਤੇ ਰੀਪਬਲਿਕਨਸ ਵਿਚਕਾਰ ਇਕ ਸਿਧਾਂਤਕ ਸਹਿਮਤੀ ਬਣ ਗਈ ਹੈ ਜਿਸ ਨਾਲ ਦੁਬਾਰਾ ਸ਼ੁਰੂ ਹੋਣ ਵਾਲੀ ਅੰਸ਼ਿਕ ਕੰਮਬੰਦੀ (ਸ਼ਟਡਾਊਨ) ਦਾ ਖ਼ਤਰਾ ਟਲ ਗਿਆ ਹੈ | ਬੀਤੀ ਦੇਰ ਰਾਤ ਹੋਏ ਇਸ ਸਮਝੌਤੇ ਤਹਿਤ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੰਧ ਬਣਾਉਣ ਲਈ ਸਿਰਫ਼ 1.4 ਅਰਬ ਡਾਲਰ ਦੀ ਰਾਸ਼ੀ ਮਿਲੇਗੀ | ਸੰਸਦੀ ਸਹਿਯੋਗੀਆਂ ਅਨੁਸਾਰ ਟਰੰਪ ਦੀ ਰਿਪਲਿਕਨ ਪਾਰਟੀ ਕਿਸੇ ਵੀ ਸੂਰਤ 'ਚ ਫਿਰ ਤੋਂ ਸਰਕਾਰੀ ਕੰਮਕਾਜ ਠੱਪ ਨਹੀਂ ਹੋਣ ਦੇਣਾ ਚਾਹੁੰਦੀ ਸੀ | ਅਜਿਹੇ 'ਚ ਉਨ੍ਹਾਂ ਕੰਧ ਬਣਾਉਣ ਲਈ ਮਿਲਣ ਵਾਲੀ ਰਾਸ਼ੀ ਨਾਲ ਸਮਝੌਤਾ ਕਰਨਾ ਪਿਆ | ਟਰੰਪ ਨੇ ਇਸ ਲਈ 5.7 ਅਰਬ ਡਾਲਰ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਬੇਹੱਦ ਘੱਟ ਕਰੀਬ 1.4 ਅਰਬ ਡਾਲਰ ਦੀ ਰਕਮ ਮਿਲ ਰਹੀ ਹੈ | ਇਸ ਪੈਸੇ ਨਾਲ ਸਿਰਫ਼ 55 ਮੀਲ ਲੰਬੀ ਕੰਧ ਹੀ ਬਣ ਸਕਦੀ ਹੈ |

ਸੜਦੀ ਕਾਰ 'ਚ ਲੜਕੀ ਨੂੰ ਛੱਡ ਕੇ ਦੌੜਨ ਵਾਲੇ ਨੂੰ ਕੈਦ

ਕੈਲੀਫੋਰਨੀਆ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੀ ਇਕ ਅਦਾਲਤ ਨੇ ਨਿਊਯਾਰਕ ਸ਼ਹਿਰ ਦੇ ਇਕ ਰਾਸ਼ਟਰੀ ਮਾਰਗ 'ਤੇ ਹਾਦਸੇ ਉਪਰੰਤ ਅੱਗ ਲੱਗ ਜਾਣ ਕਾਰਨ ਸੜ ਰਹੀ ਕਾਰ 'ਚ ਆਪਣੀ ਮਿੱਤਰ ਲੜਕੀ ਨੂੰ ਛੱਡਕੇ ਦੌੜ ਜਾਣ ਵਾਲੇ ਸਈਦ ਅਹਿਮਦ ਨਾਂਅ ਦੇ ਡਰਾਈਵਰ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਹਾਦਸੇ 'ਚ ਹਰਲੀਨ ਗਰੇਵਾਲ ਨਾਂਅ ਦੀ ਲੜਕੀ ਦੀ ਮੌਤ ਹੋ ਗਈ ਸੀ | ਪੁਲਿਸ ਅਨੁਸਾਰ 24 ਸਾਲਾ ਸਈਦ ਅਹਿਮਦ ਦੀ ਕਾਰ ਕਾਬੂ ਤੋਂ ਬਾਹਰ ਹੋ

ਅਫ਼ਗਾਨਿਸਤਾਨ ਦੇ ਸਾਬਕਾ ਸਦਰ ਮੁਜੱਦਦੀ ਦਾ ਦੇਹਾਂਤ

ਕਾਬੁਲ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਅਫ਼ਗਾਨ ਮੁਜਾਹਿਦੀਨ ਕਮਾਂਡਰ ਅਤੇ ਸੋਵੀਅਤ ਫ਼ੌਜ ਦੀ ਵਾਪਸੀ ਤੋਂ ਬਾਅਦ ਦੇਸ਼ ਦੇ ਪਹਿਲੇ ਸਦਰ ਬਣਨ ਵਾਲੇ ਸਿਬਗ਼ਤਉੱਲ੍ਹਾ ਮੁਜੱਦਦੀ ਦਾ 93 ਸਾਲਾਂ ਦੀ ਉਮਰ ਵਿਚ ਦੇਹਾਂਤ ਹੋ ਗਿਆ ਹੈ।

ਰਸਾਲੇ ਦੇ ਵਕੀਲ ਨੇ ਐਮੇਜ਼ੋਨ ਦੇ ਮਾਲਕ ਨੂੰ ਬਲੈਕਮੇਲ ਕਰਨ ਦੇ ਦੋਸ਼ ਨਕਾਰੇ

ਨਿਊਯਾਰਕ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ‘ਦਿ ਨੈਸ਼ਨਲ ਐਂਕੁਆਇਰਰ’ ’ਤੇ ਐਮੇਜ਼ੋਨ ਦੇ ਮਾਲਕ ਜੈੱਫ ਬੀਜ਼ੋਜ਼ ਨੂੰ ਬਲੈਕਮੇਲ ਕਰਨ ਤੇ ਧਮਕੀ ਦੇਣ ਦੇ ਦੋਸ਼ ਲੱਗੇ ਦੋਸ਼ਾਂ ਨੂੰ ਰਸਾਲੇ ਦੇ ਵਕੀਲ ਨਕਾਰਿਆ ਹੈ। ਵਕੀਲ ਨੇ ਜ਼ੋਰ ਦੇ ਕੇ ਕਿਹਾ ਕਿ ਰਸਾਲੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਤੇ

ਪਾਕਿ ਸਕੂਲਾਂ ਬਾਰੇ ਅਦਾਲਤ ਫਿਕਰਮੰਦ

ਇਸਲਾਮਾਬਾਦ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਸੁਪਰੀਮ ਕੋਰਟ ਨੇ ਮੁਲਕ ਵਿਚ ਸਿੱਖਿਆ ਦਾ ਵਪਾਰੀਕਰਨ ਵਧਣ ਦੇ ਰੁਝਾਨ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪ੍ਰਾਈਵੇਟ ਸਕੂਲ ਕੋਈ ਪੈਸਾ ਕਮਾਉਣ ਵਾਲਾ ਉਦਯੋਗ ਨਹੀਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071587619
Copyright © 2019, Panjabi Times. All rights reserved. Website Designed by Mozart Infotech