ਹਾਂਗਕਾਂਗ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : -ਮਾਰਕਫੈੱਡ (ਪੰਜਾਬ) ਨੇ ਹਾਂਗਕਾਂਗ 'ਚ ਵੱਸਦੇ ਪੰਜਾਬੀ ਭਾਈਚਾਰੇ ਦੀਆਂ ਜ਼ਰੂਰਤਾਂ ਅਤੇ ਜਾਇਕੇ ਨੂੰ ਮੁੱਖ ਰੱਖਦਿਆਂ ਪੂਰੇ ਹਾਂਗਕਾਂਗ ਵਿਚ ਮਾਰਕਫੈੱਡ ਦੇ ਡੱਬਾ ਬੰਦ ਪੰਜਾਬੀ ਖਾਣੇ ਅਤੇ ਹੋਰ ਉਤਪਾਦ ਜਾਰੀ ਕੀਤ ਹਨ, ਇੰਡੀਆ ਫੂਡ ਮਾਰਟ ਦੇ ਮਾਲਕ ਕੁਲਦੀਪ ਸਿੰਘ ਉੱਪਲ ਅਤੇ ਗੁਰਮੀਤ ਸਿੰਘ ਸੱਗੂ ਦੇ ਸਹਿਯੋਗ ਸਦਕਾ ਹਾਂਗਕਾਂਗ ਦੀ ਮਸ਼ਹੂਰ ਮਾਰਕੀਟ ਚੁੰਗਕਿੰਗ ਮੈਨਸ਼ਨ ਵਿਖੇ ਕਮਲ ਸਵੀਟਸ 'ਤੇ ਮਾਰਕਫੱੈਡ ਕਾਊਾਟਰ ਦਾ ਉਦਘਾਟਨ ਕਰਦਿਆਂ ਡਾਇਰੈਕਟਰ ਮਾਰਕਫੱੈਡ ਸੰਦੀਪ ਸਿੰਘ ਰੰਧਾਵਾ, ਪੰਜਾਬ ਦੇ ਮਸ਼ਹੂਰ ਹਾਸਰਸ ਕਲਾਕਾਰ ਅਤੇ ਵਧੀਕ ਪ੍ਰਬੰਧ ਨਿਰਦੇਸ਼ਕ ਮਾਰਕਫੱੈਡ ਸ੍ਰੀ ਬਾਲ ਮੁਕੰਦ ਸ਼ਰਮਾ ਅਤੇ ਮਨਦੀਪ ਸਿੰਘ ਬਰਾੜ ਸੀਨੀਅਰ ਮੈਨੇਜਰ ਐਕਸਪੋਰਟ ਨੇ ਕਿਹਾ ਕਿ ਹਾਂਗਕਾਂਗ ਵਿਚ ਗੋਰੇ ਅਤੇ ਚੀਨਿਆਂ ਵਲੋਂ ਪੰਜਾਬੀ ਜਾਇਕੇ ਪ੍ਰਤੀ ਵਿਖਾਏ ਉਤਸ਼ਾਹ ਕਾਰਨ ਉਨ੍ਹਾਂ ਨੂੰ ਹਾਂਗਕਾਂਗ ਦੀ ਮਾਰਕੀਟ ਤੋਂ ਬਹੁਤ ਉਮੀਦਾਂ ਹਨ | ਇਸ ਮੌਕੇ ਸੰਬੋਧਨ ਦੌਰਾਨ ਸਤਪਾਲ ਸਿੰਘ ਪ੍ਰਧਾਨ ਸਿੰਘ ਸਭਾ ਸਪੋਰਟਸ ਕਲੱਬ ਡਾ: ਸੁਖਜੀਤ ਸਿੰਘ ਮਾਲਕ ਕਮਲ ਸਵੀਟਸ, ਕਰਮਜੀਤ ਸਿੰਘ ਚਾਰਟਡ ਅਕਾਊਾਟੈਂਟ ਅਤੇ ਹਾਂਗਕਾਂਗ ਦੇ ਮਸ਼ਹੂਰ ਗਾਇਕ ਗੁਰਦੀਪ ਸਵੱਦੀ ਵਲੋਂ ਵਿਦੇਸ਼ਾਂ ਵਿਚ ਸਮੇਂ ਦੀ ਕਮੀ ਨੂੰ ਮੁੱਖ ਰੱਖਦਿਆਂ ਪੰਜਾਬੀ ਜਾਇਕੇ ਦੇ ਡੱਬਾ ਬੰਦ ਖਾਣੇ ਸਾਗ, ਕੜੀ-ਪਕੌੜਾ, ਦਾਲ ਮੱਖਣੀ, ਚਟਪਟੀ ਚਨਾ, ਸੋਹਣਾ ਆਟਾ, ਚਾਵਲ ਅਤੇ ਹੋਰ ਉਤਪਾਦ ਵਿਸ਼ੇਸ਼ ਕਾਊਾਟਰਾਂ ਅਤੇ ਹਾਂਗਕਾਂਗ ਦੇ ਹਰੇਕ ਭਾਰਤੀ, ਨਿਪਾਲੀ ਅਤੇ ਪਾਕਿਸਤਾਨੀ ਸਟੋਰਾਂ 'ਤੇ ਉਪਲੱਬਧ ਕਰਾਉਣ ਬਦਲੇ ਮਾਰਕਫੱੈਡ ਪੰਜਾਬ ਦਾ ਧੰਨਵਾਦ ਕੀਤਾ |
ਇਸ ਮੌਕੇ ਚੀਨੀ ਅਤੇ ਗੋਰਿਆਂ ਵਲੋਂ ਮਾਰਕਫੱੈਡ ਦੇ ਉਤਪਾਦ ਖਾਸ ਤੌਰ 'ਤੇ ਸਾਗ ਦੀ ਖ਼ਰੀਦ ਵਿਚ ਵਿਸ਼ੇਸ਼ ਦਿਲਚਸਪੀ ਵਿਖਾਈ ਗਈ |