ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
ਅੰਤਰਰਾਸ਼ਟਰੀ

ਆਸਟਰੇਲੀਆ ’ਚ ਨਗਰ ਕੌਂਸਲਾਂ ਨੂੰ ਵੀਜ਼ਾ ਅਧਿਕਾਰ ਦੇਣ ਦੀ ਯੋਜਨਾ

August 10, 2018 12:45 PM

ਸਿਡਨੀ,9 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਆਸਟਰੇਲੀਆ ਸਰਕਾਰ ਨੇ ਪਰਵਾਸ ਯੋਜਨਾ ਤਹਿਤ ਨਗਰ ਕੌਂਸਲਾਂ ਰਾਹੀਂ ਪੇਂਡੂ ਖੇਤਰਾਂ ਚ ਪਰਵਾਸੀਆਂ ਦੀ ਮੰਗ ਨੂੰ ਪੂਰਾ ਕਰਨ ਦੀ ਯੋਜਨਾ ਉਲੀਕੀ ਹੈ। ਕਾਰੋਬਾਰੀਆਂ ਅਤੇ ਕਿਸਾਨਾਂ ਦੀ ਮੰਗ ਅਨੁਸਾਰ ਨਵੇਂ ਪਰਵਾਸੀਆਂ ਨੂੰ ਪੇਂਡੂ ਖੇਤਰਾਂ ਵਿੱਚ ਵਸਾਉਣਾ ਹੈ। ਯੋਜਨਾ ਤਹਿਤ ਸਥਾਨਕ ਸਰਕਾਰਾਂ ਨੂੰ ਵਪਾਰਕ ਸਪਾਂਸਰਸ਼ਿਪ ਦੇਣ ਦੀ ਸਿਫਾਰਸ਼ ਕਰਨ ਦਾ ਅਧਿਕਾਰ ਦੇਣਾ ਹੈ।
ਸਰਕਾਰ ਮੁਤਾਬਕ ਮੁਲਕ ਦੇ ਪ੍ਰਮੁੱਖ ਸ਼ਹਿਰਾਂ ਸਿਡਨੀ ਅਤੇ ਮੈਲਬਰਨ ਵਿੱਚ ਅਬਾਦੀ ਜ਼ਿਆਦਾ ਹੈ ਅਤੇ ਲੋਕਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਸੰਘਰਸ਼ ਕਰਨਾ ਪੈਂਦਾ ਹੈ ਜਦੋਂ ਕਿ ਪੇਂਡੂ ਖੇਤਰ ’ਚ ਹੁਨਰਮੰਦਾਂ ਦੀ ਘਾਟ ਹੈ। ਗ੍ਰਹਿ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ 1,12,000 ਕੁਸ਼ਲ ਪਰਵਾਸੀਆਂ ਵਿੱਚੋਂ 87 ਫ਼ੀਸਦੀ ਸਿਡਨੀ ਜਾਂ ਮੈਲਬਰਨ ਵਿੱਚ ਹੀ ਵਸ ਗਏ ਸਨ, ਜਦੋਂ ਕਿ ਪੇਂਡੂ ਖੇਤਰਾਂ ਵਿੱਚ ਉਨ੍ਹਾਂ ਦੀ ਭਾਲ ਹੁੰਦੀ ਰਹੀ।
ਨਾਗਰਿਕਤਾ ਮੰਤਰੀ ਐਲਨ ਤੁੱਜ ਨੇ ਕਿਹਾ ਕਿ ਮਨੋਨੀਤ ਖੇਤਰ ਦਾ ਮਾਈਗਰੇਸ਼ਨ ਸਮਝੌਤਾ ਸਾਰੇ ਉਦਯੋਗਾਂ ਨੂੰ ਸ਼ਾਮਲ ਕਰੇਗਾ। ਵਿਭਾਗ ਨੇ ਜਨ੍ਹਿ‌ਾਂ ਪੇਂਡੂ ਖੇਤਰਾਂ ਦੀ ਪਛਾਣ ਕੀਤੀ ਹੈ, ਉਨ੍ਹਾਂ ’ਚ ਟਰੇਡ ਮਾਹਿਰਾਂ ਦੀ ਘਾਟ ਵੱਡੇ ਤੌਰ ’ਤੇ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਸ ਹੈ ਕਿ ਨਵੀਂ ‘ਗਲੋਬਲ ਟੇਲੈਂਟ ਸਕੀਮ’ ਫਾਸਟ-ਟਰੈਕ ਵੀਜ਼ਾ ਪ੍ਰੋਗਰਾਮ ਬਣ ਜਾਵੇਗਾ। ਫੇਅਰਫੈਕਸ ਮੀਡੀਆ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਦੇ ਦਾਖ਼ਲੇ ਵਿੱਚ ਪਿਛਲੇ ਸਾਲ 30000 ਦੀ ਕਟੌਤੀ ਕਰਨ ਨਾਲ 500 ਮਿਲੀਅਨ ਡਾਲਰ ਦਾ ਘਾਟਾ ਪਿਆ ਹੈ। ਰਿਪੋਰਟ ’ਚ ਦਰਸਾਇਆ ਗਿਆ ਹੈ ਕਿ ਪਰਵਾਸੀ ਸਰਕਾਰੀ ਮਾਲੀਏ ’ਚ ਨਿੱਜੀ ਤੌਰ ’ਤੇ ਯੋਗਦਾਨ ਪਾਉਂਦੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਹੱਜ ਲਈ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਮੱਕਾ ਪੁੱਜੇ

ਮੱਕਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਸਾਊਦੀ ਅਰਬ ’ਚ ਸਾਲਾਨਾ ਹੱਜ ਦੀ ਸ਼ੁਰੂਆਤ ਐਤਵਾਰ ਨੂੰ ਹੋ ਰਹੀ ਹੈ। ਦੁਨੀਆ ਭਰ ਤੋਂ 16 ਲੱਖ ਤੋਂ ਵੱਧ ਹੱਜ ਸ਼ਰਧਾਲੂ ਇਥੇ ਪਹੁੰਚ ਚੁੱਕੇ ਹਨ। ਮਿਸਰ ਤੋਂ ਆਏ ਇਮਾਦ ਅਬਦੁਲ ਰਹੀਮ ਨੇ ਕਿਹਾ,‘‘ਹੱਜ ਕਰਨ ਦੇ ਇਸ ਅਹਿਸਾਸ ਨੂੰ ਮੈਂ ਲਫ਼ਜ਼ਾਂ ’ਚ ਬਿਆਨ ਨਹੀਂ ਕਰ ਸਕਦਾ।’’ ਉਨ੍ਹਾਂ ਕਿਹਾ ਕਿ ਉਹ ਸਾਰੇ ਮੁਸਲਿਮ ਮੁਲਕਾਂ, ਫਲਸਤੀਨ, ਬਰਮਾ, ਅਫ਼ਗਾਨਿਸਤਾਨ ਅਤੇ ਹਿੰਦੁਸਤਾਨ ’ਚ ਰਹਿਣ ਵਾਲਿਆਂ ਲਈ ਦੁਆ ਮੰਗਣਾ ਚਾਹੁੰਦਾ ਹੈ।

ਸੰਯੁਕਤ ਰਾਸ਼ਟਰ ਤੋਂ ਹਿੰਦੀ ’ਚ ਸਮਾਚਾਰ ਬੁਲੇਟਿਨ ਦਾ ਪ੍ਰਸਾਰਣ ਸ਼ੁਰੂ

ਪੋਰਟ ਲੁਈ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਹਿੰਦੀ ਨੂੰ ਸੰਯੁਕਤ ਰਾਸ਼ਟਰ ਦੀ ਅਧਿਕਾਰਕ ਭਾਸ਼ਾ ਵਜੋਂ ਮਾਨਤਾ ਦਿਵਾਉਣ ਦੀ ਵਚਨਬੱਧਤਾ ਜ਼ਾਹਰ ਕਰਦਿਆਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਿਹਾ ਕਿ ਇਸ ਵਿਸ਼ਵ ਜਥੇਬੰਦੀ ਤੋਂ ਹਿੰਦੀ ’ਚ ਹਫ਼ਤਾਵਾਰੀ ਸਮਾਚਾਰ ਬੁਲੇਟਿਨ ਦਾ ਪ੍ਰਸਾਰਣ ਸ਼ੁਰੂ ਹੋ ਗਿਆ ਹੈ ਅਤੇ ਹਿੰਦੀ ’ਚ ਇਕ ਟਵਿੱਟਰ ਅਕਾਊਂਟ ਵੀ ਖੋਲ੍ਹਿਆ ਗਿਆ ਹੈ। 11ਵੇਂ ਵਿਸ਼ਵ ਹਿੰਦੀ ਸੰਮੇਲਨ ਦੌਰਾਨ ਉਦਘਾਟਨੀ ਸੰਬੋਧਨ ’ਚ ਸੁਸ਼ਮਾ ਸਵਰਾਜ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਤੋਂ ਹਿੰਦੀ

ਇਜ਼ਰਾਇਲੀ ਗੋਲੀਬਾਰੀ: ਦੋ ਫਲਸਤੀਨੀ ਮੁਜ਼ਾਹਰਾਕਾਰੀਆਂ ਦੀ ਮੌਤ

ਗਾਜ਼ਾ ਸਿਟੀ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇਜ਼ਰਾਇਲੀ ਫੌਜੀਆਂ ਵੱਲੋਂ ਚਲਾਈ ਗੋਲੀ ਕਾਰਨ ਗਾਜ਼ਾ ਸਰਹੱਦ ਉੱਤੇ ਮੁਜ਼ਾਹਰੇ ਵਿੱਚ ਹਿੱਸਾ ਲੈਂਦਿਆਂ ਦੋ ਫਲਸਤੀਨੀ ਨਾਗਰਿਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਫਲਸਤੀਨ ਦੇ ਸਿਹਤ ਮੰਤਰਾਲੇ ਨੇ ਦਿੱਤੀ ਹੈ। ਮ੍ਰਿਤਕਾਂ ਦੇ ਨਾਂਅ ਕਰੀਮ ਅਬੂ ਫਤਹਿਰ (30) ਅਤੇ ਸਾਦੀ ਮੋਆਮਰ (26) ਹੈ। ਦੋਵਾਂ ਦੇ ਸਿਰ ਵਿੱਚ ਗੋਲੀ ਮਾਰੀ ਗਈ ਹੈ। ਮੰਤਰਾਲੇ ਅਨੁਸਾਰ ਗੋਲੀਬਾਰੀ ਵਿੱਚ ਕਰੀਬ 270 ਫਲਸਤੀਨੀ ਨਾਗਰਿਕ ਜ਼ਖ਼ਮੀ ਵੀ ਹੋਏ ਹਨ।

ਪਰਥ ਵਿੱਚ ‘ਮੇਲਾ ਪੰਜਾਬਣਾਂ ਦਾ’ ਕਰਵਾਇਆ

ਐਡੀਲੇਡ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ਵਿੱਚ ਸੰਸਥਾ ‘ਕੁਨੈਕਟ ਮਾਈਗ੍ਰੇਸ਼ਨ ਸਲਿਊਸ਼ਨਜ਼’ ਵੱਲੋਂ ਸਾਲਾਨਾ ਸੱਭਿਆਚਾਰਕ ਮੇਲਾ ‘ਮੇਲਾ ਪੰਜਾਬਣਾਂ ਦਾ’ ਕਰਵਾਇਆ ਗਿਆ। ਇਸ ਦੌਰਾਨ ਪੰਜਾਬਣਾਂ ਨੇ ਰਵਾਇਤੀ ਪਹਿਰਾਵੇ ਵਿੱਚ ਸ਼ਮੂਲੀਅਤ ਕੀਤੀ ਅਤੇ ਇਲਾਕਾ ਮੀਰਾਬੁੱਕਾ ਦੀ ਵਿਧਾਇਕ ਜੈਨੀਨ ਮੈਰੀ ਫਰਮਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਧਾਰਮਿਕ ਸ਼ਬਦ ਗਾਇਨ ਕਰਕੇ ਕੀਤੀ ਗਈ।

ਇਮਰਾਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼

ਇਸਲਾਮਾਬਾਦ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਕ੍ਰਿਕਟ ਤੋਂ ਸਿਆਸਤ ਦਾ 22 ਸਾਲਾਂ ਦਾ ਲੰਬਾ ਸਫ਼ਰ ਤੈਅ ਕਰਨ ਮਗਰੋਂ ਇਮਰਾਨ ਖ਼ਾਨ ਨੇ ਅੱਜ ਅਜਿਹੇ ਵੇਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਦਾ ਹਲਫ਼ ਲਿਆ ਹੈ ਜਦੋਂ ਮੁਲਕ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀਆਂ ਨਾਲ ਤਣਾਅਪੂਰਨ ਰਿਸ਼ਤਿਆਂ ਅਤੇ ਅਤਿਵਾਦ ਖਿਲਾਫ਼ ਲੜਾਈ ’ਚ ਨਾਕਾਮ ਰਹਿਣ ਕਾਰਨ ਉਸ ’ਤੇ ਕੌਮਾਂਤਰੀ ਪਾਬੰਦੀਆਂ ਦੀ ਤਲਵਾਰ ਲਟਕ ਰਹੀ ਹੈ।

ਆਰਿਫ ਅਲਵੀ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

ਇਸਲਾਮਾਬਾਦ,,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨੇ ਸ਼ਨਿੱਚਰਵਾਰ ਨੂੰ ਐਲਾਨ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਨ੍ਹਾਂ ਦੇ ਉਮੀਦਵਾਰ ਪਾਰਟੀ ਦੇ ਸੀਨੀਅਰ ਆਗੂ ਡਾਕਟਰ ਆਰਿਫ਼ ਅਲਵੀ ਹੋਣਗੇ

ਪਾਕਿ ਜਨਰਲ ਨਾਲ ਗਲਵੱਕੜੀ ਤੋਂ ਉੱਠਿਆ ਵਿਵਾਦ

ਇਸਲਾਮਾਬਾਦ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਭਾਰਤ ਦੇ ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅੱਜ ਉਸ ਸਮੇਂ ਵਿਵਾਦਾਂ ’ਚ ਘਿਰ ਗਏ ਜਦੋਂ ਉਨ੍ਹਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਗੱਲਵਕੜੀ ਪਾਈ। ਦੋਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਹੱਦ ਤਾਂ ਹੋ ਗਈ ਜਦੋਂ ਉਹ ਮਕਬੂਜ਼ਾ ਕਸ਼ਮੀਰ (ਪੀਓਕੇ) ਦੇ ਸਦਰ ਮਸੂਦ ਖ਼ਾਨ ਨਾਲ ਬੈਠੇ। ਜਿਵੇਂ ਹੀ ਜਨਰਲ ਬਾਜਵਾ ਹਲਫ਼ਦਾਰੀ ਸਮਾਗਮ ’ਚ ਪੁੱਜੇ ਤਾਂ ਉਹ ਪਹਿਲੀ ਕਤਾਰ ’ਚ ਬੈਠੇ ਸਿੱਧੂ ਨੂੰ ਮਿਲਣ ਲਈ ਗਏ। ਉਧਰ ਭਾਰਤ ’ਚ ਹਾਕਮ ਧਿਰ ਭਾਜਪਾ ਨੇ ਇਸ ਮੁੱਦੇ ਨੂੰ ਉਠਾਉਂਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕਿਹਾ ਹੈ ਕਿ ਉਹ ਸਿੱਧੂ ਨੂੰ ਪਾਰਟੀ ’ਚੋਂ ਤੁਰੰਤ ਮੁਅੱਤਲ ਕਰਨ। ਸ੍ਰੀ ਸਿੱਧੂ ਨੇ ਉਮੀਦ ਜ਼ਾਹਰ ਕੀਤੀ

ਆਸਟਰੀਆ ਦੇ ਵਿਦੇਸ਼ ਮੰਤਰੀ ਦੇ ਵਿਆਹ ’ਚ ਪੂਤਿਨ ਦੀ ਫੇਰੀ ਨੇ ਵਿਸ਼ਵ ਭਰ ’ਚ ਛੇੜੀ ਚਰਚਾ

ਵਿਆਨਾ,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸ਼ਨਿੱਚਰਵਾਰ ਨੂੰ ਆਸਟਰੀਆ ਦੀ ਵਿਦੇਸ਼ ਮੰਤਰੀ ਕੈਰਿਨ ਨਾਇਸਲ ਦੇ ਵਿਆਹ ਦੀ ਪਾਰਟੀ ਵਿੱਚ ਅਚਨਚੇਤੀ ਸ਼ਾਮਲ ਹੋ ਗਏ। ਇਸ ਵਿਸ਼ੇਸ਼ ਮੌਕੇ ਦੋਵਾਂ ਆਗੂਆਂ ਵੱਲੋਂ ਬਾਹਾਂ ਵਿੱਚ ਬਾਹਾਂ ਪਾ ਕੇ ਕੀਤਾ ਡਾਂਸ ਵਿਸ਼ਵ ਪੱਧਰ ਉੱਤੇ ਚਰਚਾ ਛੇੜ ਗਿਆ ਹੈ। ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਆਹ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਉੱਤੇ ਫੁੱਲ ਲੈ ਕੇ ਪੁੱਜੇ ਅਤੇ ਉਨ੍ਹਾਂ ਦੇ ਨਾਲ ਰੂਸੀ ਸੈਨਾ ਦੇ ਵਿਸ਼ੇਸ਼ ਗਾਇਕਾਂ ਦੀ ਵੀ ਇੱਕ ਟੋਲੀ ਸੀ। ਇਹ ਜਾਣਕਾਰੀ ਸਥਾਨਕ ਮੀਡੀਆ ਨੇ ਦਿੱਤੀ ਹੈ। ਰਾਸ਼ਟਰਪਤੀ ਬਰਲਿਨ ਜਾਣ ਤੋਂ ਪਹਿਲਾਂ ਇੱਥੇ ਵਿਸ਼ੇਸ਼ ਤੌਰ ਉੱਤੇ ਰੁਕੇ।

ਉਰਦੂ ’ਚ ਹਲਫ਼ ਲੈਣ ਵੇਲੇ ਥਿੜਕੇ ਇਮਰਾਨ

ਇਸਲਾਮਾਬਾਦ:,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਜੋਂ ਅੱਜ ਹਲਫ਼ ਲੈਣ ਸਮੇਂ ਇਮਰਾਨ ਖ਼ਾਨ ਉਰਦੂ ਦੇ ਕਈ ਸ਼ਬਦਾਂ ਦੇ ਉਚਾਰਣ ’ਚ ਥਿੜਕ ਗਏ ਜਦਕਿ ਕਈ ਸ਼ਬਦ ਉਨ੍ਹਾਂ ਗਲਤ ਪੜ੍ਹੇ।

ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵਿਦੇਸ਼ ਮੰਤਰਾਲਾ

ਇਸਲਾਮਾਬਾਦ:,18 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :ਪਾਰਟੀ ਦੇ ਤਰਜਮਾਨ ਅਨੁਸਾਰ ਫਰੋਗ ਨਾਸੀਮ (ਕਾਨੂੰਨ ਤੇ ਨਿਆਂ), ਤਾਰਿਕ ਬਸ਼ੀਰ ਚੀਮਾ (ਰਾਜਾਂ ਤੇ ਸਰਹੱਦੀ ਖੇਤਰ), ਸ਼ਿਰੀਨ ਮਜ਼ਾਰੀ (ਮਨੁੱਖੀ ਅਧਿਕਾਰ), ਗੁਲਾਮ ਸਰਵਰ ਖਾਨ (ਪੈਟਰੋਲੀਅਮ),ਜ਼ੂਬਾਇਦਾ ਜਲਾਲ (ਰੱਖਿਆ ਉਤਪਾਦਨ), ਫ਼ਵਾਦ ਅਹਿਮਦ (ਸੂਚਨਾ ਤੇ ਪ੍ਰਸਾਰਣ), ਪ੍ਰਵੇਜ਼ ਖੱਟਕ (ਰੱਖਿਆ), ਆਮੀਰ ਮਹਿਮੂਦ ਕਿਆਨੀ (ਸਿਹਤ), ਸ਼ਾਹ ਮਹਿਮੂਦ ਕੁਰੈਸ਼ੀ (ਵਿਦੇਸ਼ ਮਾਮਲੇ) ,

ਇਮਰਾਨ ਖ਼ਾਨ ਪ੍ਰਧਾਨ ਮੰਤਰੀ ਚੁਣੇ ਗਏ-ਸਹੁੰ ਚੁੱਕ ਸਮਾਗਮ ਅੱਜ

ਇਸਲਾਮਾਬਾਦ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਮੁਖੀ ਇਮਰਾਨ ਖ਼ਾਨ (65) ਨੇ ਅੱਜ ਹੋਏ ਇਕਪਾਸੜ ਚੋਣ ਮੁਕਾਬਲੇ 'ਚ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐਮ. ਐਲ-ਐਨ.) ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਨੂੰ ਮਾਤ ਦੇ ਕੇ ਦੇਸ਼ ਦੇ ਸਰਵਉੱਚ ਅਹੁਦੇ ਪ੍ਰਧਾਨ ਮੰਤਰੀ ਦੀ ਚੋਣ ਜਿੱਤ ਲਈ ਹੈ | 25 ਜੁਲਾਈ ਨੂੰ ਪਾਕਿਸਤਾਨ ਦੀ 15ਵੀਂ ਨੈਸ਼ਨਲ ਅਸੰਬਲੀ ਲਈ ਹੋਈਆਂ ਆਮ ਚੋਣਾਂ ਬਾਅਦ ਅੱਜ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੀ.ਟੀ.ਆਈ. ਪਾਰਟੀ ਦੇ ਮੁਖੀ ਇਮਰਾਨ ਖ਼ਾਨ ਤੇ ਪੀ.ਐਮ.ਐਲ-ਐਨ. ਦੇ ਮੁਖੀ ਸ਼ਾਹਬਾਜ਼ ਸ਼ਰੀਫ਼ ਵਿਚਾਲੇ ਮੁਕਾਬਲਾ ਸੀ, ਪਰ ਇਸ ਲਈ ਹੋਣ ਵਾਲੀ ਵੋਟਿੰਗ ਉਸ ਸਮੇਂ ਮਹਿਜ਼ ਰਸਮੀ ਕਾਰਵਾਈ ਬਣ ਕੇ ਰਹਿ ਗਈ ਜਦੋਂ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਵਾਲੀ 

ਅਮਰੀਕਾ 'ਚ ਸਿੱਖ ਦੀ ਚਾਕੂ ਮਾਰ ਕੇ ਹੱਤਿਆ

ਨਿਊਜਰਸੀ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਨਿਊਜਰਸੀ 'ਚ ਇਕ ਸਿੱਖ ਵਿਅਕਤੀ ਦੀ ਉਸ ਦੇ ਹੀ ਸਟੋਰ 'ਚ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਬੀਤੇ ਤਿੰਨ ਹਫ਼ਤਿਆਂ 'ਚ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਹੈ | ਤਰਲੋਕ ਸਿੰਘ ਕੱਲ੍ਹ ਉਨ੍ਹਾਂ ਦੇ ਹੀ ਸਟੋਰ 'ਚ ਉਨ੍ਹਾਂ ਦੇ ਚਚੇਰੇ ਭਰਾ ਨੂੰ ਮਿ੍ਤਕ ਮਿਲੇ ਸਨ | ਉਨ੍ਹਾਂ ਦੀ ਛਾਤੀ 'ਤੇ ਚਾਕੂ ਦੇ ਜ਼ਖ਼ਮ ਸਨ | ਏਬੀਸੀ7ਐਨਵਾਈ ਦੀ ਇਕ ਰਿਪੋਰਟ ਅਨੁਸਾਰ ਏਸੇਕਸ ਕਾਊਾਟੀ 

ਓਰੀਗਨ ਜੇਲ੍ਹ 'ਚ ਬੰਦ 52 ਭਾਰਤੀ ਨੌਜਵਾਨਾਂ ਦੀ ਰਿਹਾਈ ਦਾ ਰਾਹ ਖੁੱਲਿ੍ਹਆ

ਸਿਆਟਲ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਬੀਤੇ ਕੁਝ ਸਮੇਂ ਤੋਂ ਅਮਰੀਕਾ ਦੀ ਸਰਹੱਦ ਗ਼ੈਰ-ਕਾਨੂੰਨੀ ਢੰਗ ਨਾਲ ਪਾਰ ਕਰ ਕੇ ਆਏ 52 ਭਾਰਤੀ ਪੰਜਾਬੀ ਨੌਜਵਾਨਾਂ ਸਮੇਤ 123 ਵਿਅਕਤੀ ਜੋ ਸਿਆਟਲ ਦੇ ਨਾਲ ਲੱਗਦੀ ਸਟੇਟ ਓਰੀਗਨ ਦੇ ਸ਼ਹਿਰ ਸ਼ੈਰੀਡਨ ਦੀ ਫੈਡਰਲ ਜੇਲ੍ਹ 'ਚ ਬੰਦ ਹਨ ਤੇ ਇਨ੍ਹਾਂ ਸਾਰੇ ਵਿਅਕਤੀਆਂ ਦਾ ਕੇਸ ਗੋਰਿਆਂ ਦੀ ਕਾਨੂੰਨੀ ਕੰਪਨੀ 'ਇਨੋਵੇਸ਼ਨ ਲਾਅ ਲੈਬ' ਇਨਸਾਨੀ ਕਦਰਾਂ-ਕੀਮਤਾਂ ਨੂੰ ਦੇਖਦੇ ਹੋਏ ਮੁਫ਼ਤ 'ਚ ਲੜ ਰਹੀ ਹੈ। ਅੱਜ ਪ੍ਰਾਪਤ ਤਾਜ਼ਾ ਜਾਣਕਾਰੀ ਅਨੁਸਾਰ ਹੁਣ ਇਨ੍ਹਾਂ ਵਿਅਕਤੀਆਂ ਨੂੰ ਜੱਜ ਵਲੋਂ ਬਾਂਡ ਭਰ ਕੇ ਰਿਹਾਅ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬੀਤੇ ਕੱਲ੍ਹ ਇਕ ਪੰਜਾਬੀ ਨੌਜਵਾਨ ਨੂੰ ਬਾਂਡ ਭਰ ਕੇ ਰਿਹਾਅ ਕੀਤਾ ਗਿਆ। ਇਸ ਨੌਜਵਾਨ ਦਾ ਹੁਣ ਕੇਸ ਚੱਲਦਾ ਰਹੇਗਾ

ਕੈਲਗਰੀ 'ਚ ਪੰਜਾਬੀ ਨੈਸ਼ਨਲ ਮੇਲੇ ਦੀਆਂ ਤਿਆਰੀਆਂ ਮੁਕੰਮਲ

ਕੈਲਗਰੀ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਕੁਆਇਲੀ ਟਰਾਂਸਮਿਸ਼ਨ, ਯੂਨਾਈਟਿਡ ਪੰਜਾਬ ਇੰਟਰਟੇਨਮੈਂਟ, ਮੈਡੀਸਟਾਰ ਸਕਾਈਵਿਊ ਕਲੀਨਿਕ, ਸਾਂਝਾ ਪੰਜਾਬ ਗਰੋਸਰੀ ਸਟੋਰ ਅਤੇ ਹਰਪਿੰਦਰ ਸਿੱਧੂ ਵਲੋਂ ਕੈਲਮਾਉਂਟ-ਵੋਲਵੋ ਪੰਜਾਬੀ ਨੈਸ਼ਨਲ ਮੇਲਾ 2018 ਸਕਾਈਵਿਊ ਗਰਾਉਂਡਸ ਕੈਲਗਰੀ ਵਿਖੇ 19 ਅਗਸਤ ਦਿਨ ਐਤਵਾਰ ਨੂੰ ਦੁਪਹਿਰ 1 ਵਜੇ ਕਰਵਾਇਆ ਜਾ ਰਿਹਾ ਹੈ | ਜਿਸ ਦੀਆਂ ਤਿਆਰੀਆਂ ਪੂਰਨ ਤੌਰ 'ਤੇ ਮੁਕੰਮਲ ਹੋ ਚੁੱਕੀਆਂ ਹਨ | ਇਸ ਮੇਲੇ 'ਚ ਪੰਜਾਬੀ ਵਿਰਸੇ ਦੇ ਵਾਰਿਸ 

ਹਰਿਆਣਾ ਦਿਵਸ ਅਭੈ ਸਿੰਘ ਚੌਟਾਲਾ ਨਾਲ ਮਨਾਉਣ ਦਾ ਫ਼ੈਸਲਾ

ਸਿਆਟਲ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਨਾਰਥ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਹਰਿਆਣਾ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਥੇ ਅਭੈ ਸਿੰਘ ਚੌਟਾਲਾ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚ ਰਹੇ ਹਨ | ਸਿਆਟਲ ਤੋਂ ਸੈਮ ਵਿਰਕ ਨੇ ਜਾਣਕਾਰੀ ਦਿੰਦੇ ਹੋਏ ਦੱ ਸਿਆ ਕਿ ਚੌਧਰੀ ਦੇਵੀ ਦਿਆਲ ਦੇ ਪੋਤੇ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਲੜਕੇ ਅਭੈ ਸਿੰਘ ਚੌਟਾਲਾ 28 ਅਗਸਤ ਸ਼ਾਮ ਨੂੰ ਕੈਂਟ ਈਵੈਂਟ ਸੈਂਟਰ ਵਿਚ ਹਰਿਆਣਾ

ਨਸਲਵਾਦ ਲਈ ਇਥੇ ਕੋਈ ਥਾਂ ਨਹੀਂ ਬਹੁਸੱਭਿਆਚਾਰਕ ਮੰਤਰੀ

ਮੈਲਬੌਰਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਵਿਕਟੋਰੀਆ ਦੀ ਸਰਕਾਰ ਨਸਲਵਾਦ ਦੇ ਿਖ਼ਲਾਫ਼ ਹੈ ਅਤੇ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਕਿ ਕੋਈ ਕਿਸੇ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਰੇ | ਬਹੁਸੱਭਿਆਚਾਰ ਮਾਮਲਿਆਂ ਦੇ ਮੰਤਰੀ ਨੇ ਕਿਹਾ ਕਿ ਇਥੇ ਨਸਲੀ ਵਿਤਕਰੇ ਲਈ ਕੋਈ ਥਾਂ ਨਹੀਂ ਹੈ | ਨਸਲਵਾਦ ਦੇ ਵਿਰੋਧੀ ਯੋਜਨਾ 'ਚ ਸਰਕਾਰ ਮੈਲਬੌਰਨ ਦੇ ਖ਼ੇਤਰੀ ਖ਼ੇਤਰਾਂ 'ਚ ਜਨਤਕ ਸਲਾਹ-ਮਸ਼ਵਰੇ ਕਰੇਗੀ | ਵਿਕਟੋਰੀਆ ਰਾਜ 200 ਤੋਂ ਵੱਧ ਵੱਖ-ਵੱਖ ਮੁਲਕਾਂ 

ਜਹਾਜ਼ 'ਚ ਔਰਤ ਨਾਲ ਛੇੜਛਾੜ ਦੇ ਮਾਮਲੇ 'ਚ ਭਾਰਤੀ ਮੈਨੇਜਰ ਦੋਸ਼ੀ ਕਰਾਰ

ਵਾਸ਼ਿੰਗਟਨ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਇਥੇ ਇਕ 35 ਸਾਲਾਂ ਭਾਰਤੀ ਆਈ. ਟੀ. ਮੈਨੇਜਰ ਨੂੰ ਅਮਰੀਕਾ 'ਚ ਡੇਟ੍ਰਾਈਟ ਬਾਂਊਡ ਫਲਾਈ 'ਚ ਇਕ ਸੁੱਤੀ ਪਈ ਔਰਤ ਨਾਲ ਛੇੜਛਾੜ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ | ਸਥਾਨਕ ਮੀਡੀਆਂ 'ਚ ਛਪੀ ਰਿਪੋਰਟ ਅਨੁਸਾਰ ਭਾਰਤੀ ਆਈ. ਟੀ. ਮੈਨੇਜਰ ਪ੍ਰਭੂ ਰਾਮਾਮੂਰਤੀ ਜੋ ਕਿ ਇਥੇ ਇਕ ਆਈ. ਟੀ. ਕੰਪਨੀ 'ਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਸੀ ਨੂੰ ਅਮਰੀਕੀ ਜ਼ਿਲ੍ਹਾ ਜੱਜ ਟੇਰੇਂਸ ਬਰਗ ਵਲੋਂ 

ਜ਼ਮੀਨਾਂ ਤੇ ਹੋਰ ਝਗੜਿਆਂ ਸਬੰਧੀ ਪ੍ਰਵਾਸੀ ਭਾਰਤੀਆਂ ਨੰੂ ਜਾਗਰੂਕ ਕਰਨ ਲਈ ਦਲਜੀਤ ਕੌਰ ਨਿਊਜ਼ੀਲੈਂਡ ਪੁੱਜੇ

ਆਕਲੈਂਡ,17 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਇੰਡੋ-ਕੀਵੀ ਸਪੋਰਟਸ ਐਾਡ ਕਲਚਰਲ ਕਲੱਬ ਨਿਊਜ਼ੀਲੈਂਡ ਦੇ ਸੱਦੇ 'ਤੇ ਨਿਊਜ਼ੀਲੈਂਡ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਪ੍ਰਸਿੱਧ ਵਕੀਲ ਦਲਜੀਤ ਕੌਰ ਵਲੋਂ ਆਕਲੈਂਡ ਅਤੇ ਹੋਰ ਨੇੜਲੇ ਖੇਤਰਾਂ ਵਿਚ ਭਾਰਤੀ ਭਾਈਚਾਰੇ ਨਾਲ ਵਿਸ਼ੇਸ਼ ਮੀਟਿੰਗਾ ਕਰ ਕੇ ਉਨ੍ਹਾਂ ਨੰੂ ਉਨ੍ਹਾਂ ਦੇ ਹੱਕਾਂ ਅਤੇ ਭਾਰਤ ਵਿਚ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕੀਤੇ ਕਬਜ਼ਿਆ ਬਾਰੇ ਕਾਨੰੂਨੀ ਸਲਾਹ, ਵਿਦੇਸ਼ੀ ਲਾੜੇ-ਲਾੜੀਆਂ ਦੇ ਕੇਸ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਹੋਰ ਆਪਣੇ ਦੇਸ਼ ਵਿਚ ਆ ਰਹੀਆਂ ਸਮੱਸਿਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਜਿਥੇ ਭਾਰਤੀ ਹਾਈ ਕਮਿਸ਼ਨ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ, ਉਥੇ ਹੀ ਉਨ੍ਹਾਂ ਨਿਊਜ਼ੀਲੈਂਡ ਦੀ

ਕਲਮ ਫਾਊਂਡੇਸ਼ਨ ਵਲੋਂ ਦੋ ਪੁਸਤਕਾਂ ਲੋਕ ਅਰਪਣ ਤੇ ਕਵੀ ਦਰਬਾਰ

ਬਰੈਂਪਟਨ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਕਲਮ ਫਾਊਂਡੇਸ਼ਨ ਕੈਨੇਡਾ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਦੋ ਪਰਵਾਸੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਵਿੱਚ ਗੁਰਬਚਨ ਸਿੰਘ ਚਿੰਤਕ ਦੀ ਸਵੈ-ਜੀਵਨੀ ‘ਸੁਪਨੇ, ਸੰਘਰਸ਼ ਤੇ ਸਫ਼ਲਤਾ’ ਅਤੇ ਹਰਸਿਮਰਨ ਕੌਰ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਭਗਤ ਤੇ ਭੱਟਾਂ ਦੀ ਬਾਣੀ ’ਤੇ ਆਧਾਰਿਤ ਪੁਸਤਕ ਸ਼ਾਮਲ ਸਨ। ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਅਤੇ ਕਵੀਆਂ ਦੀਆਂ ਰਚਨਾਵਾਂ ਵਿੱਚ ਕੈਨੇਡਾ ਵਸੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਦੁਖਾਂਤ ਦੇ ਅਨੁਭਵ ਦੀ ਨਿਵੇਕਲੀ ਪੇਸ਼ਕਾਰੀ ਸੀ। ਸਮਾਗਮ ਦੀ ਪ੍ਰਧਾਨਗੀ ਮਦਨ ਲਾਲ ਮਹੇ, ਅਜਾਇਬ ਸਿੰਘ ਚੱਠਾ, ਗੁਰਬਚਨ ਸਿੰਘ ਪੰਨੂ ਅਤੇ ਕਮਲਜੀਤ ਕੌਰ ਬੈਂਸ ਨੇ ਕੀਤੀ। ਸਮਾਗਮ ਦਾ ਆਗਾਜ਼ ਕਰਦਿਆਂ ਅਜਾਇਬ ਸਿੰਘ ਚੱਠਾ ਨੇ ਦੱਸਿਆ ਕਿ ਵਿਸ਼ਵ ਪੰਜਾਬੀ ਕਾਨਫ਼ਰੰਸ ਵੱਲੋਂ ਤਿਆਰ ਕਰਵਾਈ ਨੈਤਿਕਤਾ ਬਾਰੇ ਕਿਤਾਬ ਪੰਜਾਬ ਦੇ ਸਕੂਲਾਂ ਵਿੱਚ ਲਗਾਉਣ ਲਈ ਮੁੱਖ ਮੰਤਰੀ ਦਫ਼ਤਰ ਵੱਲੋਂ ਸਿਫਾਰਸ਼ ਕਰ ਦਿੱਤੀ ਗਈ ਹੈ। ਪਾਕਿਸਤਾਨ ਵਿੱਚ ਇਹ ਕਿਤਾਬ ਸ਼ਾਹਮੁਖੀ ਵਿੱਚ ਕਰਵਾਈ ਜਾ ਰਹੀ ਹੈ ਤੇ ਪਾਕਿਸਤਾਨੀ ਪੰਜਾਬ ਦੇ ਸਕੂਲਾਂ ਵਿੱਚ ਵੀ ਇਸ ਨੂੰ ਲਾਗੂ ਕਰਨ ਦੇ ਯਤਨ ਜਾਰੀ ਹਨ।

ਭਾਰਤ ਘੁੰਮਣ ਆਏ ਪਿਤਾ-ਪੁੱਤਰ ਨੇ ਬਣਾਇਆ ਵਿਸ਼ਵ ਰਿਕਾਰਡ

ਦੁਬਈ,16 ਅਗਸਤ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਘੁੰਮਣ ਆਏ ਆਬੂ ਧਾਬੀ ਦੇ ਪਿਤਾ-ਪੁੱਤਰ ਨੇ 12 ਘੰਟੇ ਤੋਂ ਵੀ ਘੱਟ ਸਮੇਂ 'ਚ ਜਨਤਕ ਮਾਧਿਅਮ ਰਾਹੀਂ ਵੱਧ ਤੋਂ ਵੱਧ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨਾਂ ਦਾ ਸੈਰ-ਸਪਾਟਾ ਕਰਕੇ ਗਿਨੀਜ਼ ਵਿਸ਼ਵ ਰਿਕਾਰਡ ਬਣਾਇਆ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0063044237
Copyright © 2018, Panjabi Times. All rights reserved. Website Designed by Mozart Infotech