ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸੰਪਾਦਕੀ

ਅਜ਼ਾਦੀ ਦਾ ਮਸੀਹਾ ਸ਼ਹੀਦ ਅਜੀਤ ਸਿੰਘ (ਚਾਚਾ ਸ਼ਹੀਦ ਭਗਤ ਸਿੰਘ) (ਭਾਗ ਦੂਜਾ) ਅੰਜੂਜੀਤ ਸ਼ਰਮਾ

March 28, 2014 10:56 PM

ਮੈਂ ਸਰਕਾਰ ਤਕ ਆਪਣੀ ਗ੍ਰਿਫਤਾਰੀ ਦਾ ਸੁਨੇਹਾ ਭੇਜ ਦਿੱਤਾ ਅਤੇ ਕਿਹਾ ਮੈਂ ੨ ਜੂਨ ਨੂੰ ਅੰਮ੍ਰਿਤਸਰ ਦੇ ਫਲਾਣੇ ਬਾਗ ਵਿੱਚ ਸੈਰ ਕਰਦਾ ਹੋਵਾਗਾਂ ਅਤੇ ਤੁਸੀ ਮੈਨੂੰ ਗ੍ਰਿਫਤਾਰ ਕਰ ਲੈਣਾ। ਆਖਿਰ ਮੇਰੀ ਗ੍ਰਿਫਤਾਰੀ 2 ਜੂਨ 1907 ਨੂੰ ਬਹੁਤ ਲੁਕਵੇ ਢੰਗ ਨਾਲ ਹੋ ਗਈ। ਲੋਕ ਲਾਲਾ ਲਾਜਪਤ ਰਾਏ ਜੀ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਭੜਕੇ ਹੋਏ ਸੀ ਅਤੇ ਸਰਕਾਰ ਹੁਣ ਮੇਰੀ ਗ੍ਰਿਫਤਾਰੀ ਬਾਰੇ ਲੋਕਾਂ ਨੂੰ ਦੱਸ ਕੇ ਬਲਦੀ ਉੱਤੇ ਤੇਲ ਨਹੀ ਸੀ ਪਾਉਣਾ ਚਾਹੁੰਦੀ । ਬੈਸੇ ਲਾਲਾ ਜੀ ਸਾਡੇ ਰਾਹ ਦੇ ਪਾਂਧੀ ਨਹੀ ਸਨ ਉਹ ਤਾਂ ਸਾਡੇ ਫਸਾਏ ਹੋਏ ਹੀ ਸਾਡੇ ਨਾਲ ਫਸ ਗਏ ਸਨ। ਉਹਨਾਂ ਦੀ ਅਤੇ ਸਾਡੀ ਸੋਚ ਵਿੱਚ ਫਰਕ ਸੀ ਅਸੀ ਜੋਸ਼ੀਲੇ ਗਰਮ ਦਲੀਏ ਸੀ ਅਤੇ ਉਹਨਾਂ ਨੂੰ ਜੋ ਕੁਝ ਸਰਕਾਰ ਦਿੰਦੀ ਉਸ ਦਾ ਧੰਨਵਾਦ ਕਰਨ ਅਤੇ ਦੂਜਿਆ ਵਾਸਤੇ ਉਹ ਠੰਢੀ ਲੜਾਈ ਲੜਨ ਵਾਲੇ ਸਨ। ਖੈਰ!

ਗ੍ਰਿਫਤਾਰੀ ਤੋਂ ਮਗਰੋਂ ਮੈਨੂੰ ਕਾਲੇ ਪਾਣੀ ਦੀ ਸਜ਼ਾ ਹੋ ਗਈ ਅਤੇ ਮੈਨੂੰ ਅੰਮ੍ਰਿਤਸਰ ਤੋਂ ਸਮੂੰਦਰੀ ਜਹਾਜ ਰਾਹੀ ਮਾਂਡਲੇ ਪੁਹੰਚਾਇਆ ਗਿਆ। ਮਾਂਡਲੇ ਵਿੱਚ ਮੈਨੂੰ ਇਕਲੇ ਨੂੰ ਰੱਖਿਆ ਗਿਆ ਸੀ ਦੂਜੇ ਕੈਦੀਆਂ ਨਾਲ ਮੈਨੂੰ ਮਿਲਣ ਨਹੀ ਦਿੰਦੇ ਸਨ ਕਿਉਂਕਿ ਉਹ ਮੈਨੂੰ ਇਕ ਬਹੁਤ ਖਤਰਨਾਕ ਕੈਦੀ ਸਮਝਦੇ ਸਨ। ਫਿਰ ਕੁਝ ਮਹੀਨਿਆ ਮਗਰੋਂ ਜਾਣੀ 11 ਨਵੰਬਰ ਨੂੰ ਮੈਨੂੰ ਰਿਹਾਅ ਕਰ ਦਿੱਤਾ ਗਿਆ। ਮੇਰੀ ਰਿਹਾਈ ਦੀ ਖਬਰ ਸੁਣ ਕੇ ਲਾਹੌਰ ਜ਼ਸ਼ਨਾ ਨਾਲ ਸੱਜ ਗਿਆ। ਮੇਰਾ ਪੰਜਾਬ ਮੇਰਾ ਲਾਹੌਰ ਮੈਨੂੰ ਉਡੀਕ ਰਿਹਾ ਸੀ। ਲੋਕ ਮੇਰੇ ਸਵਾਗਤ ਲਈ ਅੱਖਾਂ ਵਿਸ਼ਾ ਕੇ ਬੈਠੇ ਮੈਨੂੰ ਉਡੀਕ ਰਹੇ ਸਨ। ਮੇਰੇ ਆਉਣ ਦਾ ਸਵਾਗਤ ਹੰਝੂਆਂ ਭਿੱਜੀਆ ਅੱਖਾਂ ਅਤੇ ਹੱਥਾਂ ਵਿੱਚ ਹਾਰ ਫੜੀ ਸਟੇਸ਼ਨ ਉੱਤੇ ਖੜੇ ਲੋਕ ਇੰਤਜ਼ਾਰ ਕਰ ਰਹੇ ਸੀ। ਮੈਂ ਰੇਲਵੇ ਸ਼ਟੇਸ਼ਨ ਉੱਤੇ ਖੁਸ਼ੀਆਂ ਦੇ ਸਵਾਗਤ ਭਰਿਆ ਮੁਜ਼ਾਸਮਾ ਵੇਖਿਆ ਅਤੇ ਮੈਂ ਆਪਣੇ ਭਰੇ ਹੋਏ ਗਚ ਨਾਲ ਲੋਕਾਂ ਦਾ ਧੰਨਵਾਦ ਕੀਤਾ ਅਤੇ ਆਪਣੀ ਰਿਹਾਈ ਦੀ ਜਿੱਤ ਦਾ ਸਿਹਰਾ ਉਨਾਂ ਦੇ ਸਿਰ ਬੰਨਿਆ। ਮੇਰੀ ਗ੍ਰਿਫਤਾਰੀ ਦਾ ਜਦ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਤਾਂ ਉਹ ਅਕਰੋਸ਼ ਵਿੱਚ ਆ ਗਏ ਸਨ।

ਮੈਂ ਉਹਨਾਂ ਦੀਆਂ ਭਾਵਨਾਂ ਦਾ ਧੰਨਵਾਦ ਕੀਤਾ। ਅਤੇ ਫਿਰ ਅਗਲੇ ਦਿਨ ਮੈਂ ਚੱਕ ਨੰਬਰ ੧੦੫ ਬੰਗੇ ਗਿਆ ਉਥੇ ਮੈਨੂੰ ਇੱਕ ਬਹੁਤ ਵੱਡੀ ਖੁਸ਼ੀ ਉਡੀਕ ਰਹੀ ਸੀ। ਘਰ ਦੇ ਦਰਵਾਜ਼ੇ ਉੱਤੇ ਮੌਲੀ ਨਾਲ ਬੰਨੇ ਸ਼ਰੀਂਹ ਦੇ ਪੱਤੇ ਜਿਹੜੇ ਹੁਣ ਤਕ ਸੁੱਕ ਗਏ ਸਨ। ਮੈਨੂੰ ਕਿਸੇ ਖੁਸ਼ੀ ਵੱਲ ਇਸ਼ਾਰਾ ਕਰ ਰਹੇ ਸਨ। ਪਰ ਮੈਨੂੰ ਸਮਝਣ ਵਿੱਚ ਦੇਰੀ ਨਾਂ ਲੱਗੀ ਕਿ ਘਰ ਵਿੱਚ ਇੱਕ ਨਵਾ ਜੀਅ ਆਇਆ ਹੈ। ਸ਼ਰੀਂਹ ਦੇ ਪੱਤੇ ਮੇਰੀ ਵਾਪਸੀ ਦੇ ਇੰਤਜ਼ਾਰ ਕਰ ਰਹੇ ਸੀ। ਮੇਰੀ ਗੋਦੀ ਵਿੱਚ ਨਰਮ ਨਰਮ ਗੋਲ ਮਟੋਲ ਮੋਟੀਆਂ ਮੋਟੀਆਂ ਅੱਖਾਂ ਵਾਲਾ ਬੱਚਾ ਲਿਟਾ ਦਿੱਤਾ। ਮੈਂ ਘਰਦਿਆਂ ਤੋਂ ਪੁੱਛਿਆ ,''ਇਸਦਾ ਨਾਂਓ ਕੀ ਰੱਖਿਆ ਹੈ ਤਾਂ,ਮੇਰੀ ਭਾਬੀ ਵਿਦਿਆਬਤੀ ਦੀ ਥਾਂ ਮੇਰੀ ਪਤਨੀ ਹਰਨਾਮ ਕੌਰ ਬੋਲੀ 'ਭਾਗਾਂ'ਵਾਲਾ ਅਸੀ ਇਸ ਦਾ ਨਾਂਓ ਭਾਗਾ ਵਾਲਾ ਰੱਖਿਆ ਹੈ।''ਕਿਉਂਕਿ ਇਸ ਦੇ ਜਨਮ 23 ਸਤੰਬਰ ਤੋਂ ਮਗਰੋਂ ਸਰਕਾਰ ਨੇ ਤਿੰਨ ਬਿੱਲ ਵੀ ਪਾਸ ਕਰ ਦਿੱਤੇ ਹਨ ਅਤੇ ਤੁਹਾਨੂੰ ਰਿਹਾਅ ਵੀ ਕਰ ਦਿੱਤਾ ਹੈ।

ਮੈਂ ਭਾਗਾਂ ਵਾਲੇ ਦਾ ਗੋਲ ਮਟੋਲ ਖੁਬਸੂਰਤ ਚੇਹਰਾ ਵੇਖ ਰਿਹਾ ਸੀ। ਮੇਰੀ ਭਾਬੀ ਭਗਤ ਸਿੰਘ ਜੀ ਦੀ ਮਾਤਾ)ਨੇ ਮੈਨੂੰ ਕਿਹਾ,''ਜੀਤ ਸਿੰਆਂ ਮੈਂ ਇਸ ਦੇ ਜਨਮ ਤੋਂ ਪਹਿਲਾ ਚੰਡੀ ਦਾ ਪਾਠ ਪੜਦੀ ਸੀ। ਜਿਵੇਂ ਦੁਰਗਾ ਨੇ ਵੈਰੀਆਂ ਦਾ ਨਾਸ਼ ਕੀਤਾ ਸੀ ਉਸੇ ਤਰਾਂ ਭਾਗਾਂ ਵਾਲਾ ਵੀ ਆਪਣੇ ਪੁਰਖਿਆ ਦੇ ਪਾਏ ਪੂਰਨਿਆ ਉੱਤੇ ਜਰੂਰ ਚੱਲੇਗਾ ਮੇਰਾ ਇਹੈ ਵਿਸ਼ਵਾਸ ਹੈ''ਭਾਬੀ ਦੀ ਗੱਲ ਸੁਣ ਕੇ ਮੈਂ ਸੋਚਾਂ ਦੇ ਸਮੁੰਦਰਾਂ ਵਿੱਚ ਡੁੱਬ ਗਿਆ ਕਿ ਕੀ ਭਾਰਤ ਦੇਸ਼ ਦੀ ਅਜ਼ਾਦੀ ਲਈ ਜਮਦੂਤ ਗੋਰੇ ਨਾਲ ਸਾਡੀਆਂ ਨਸਲਾਂ ਨੂੰ ਵੀ ਕੁਰਬਾਨੀਆਂ ਦੇਣੀਆਂ ਪੈਣਗੀਆ। ਮੈਂ ਘਰਦਿਆਂ ਨੂੰ ਮਿਲਣ ਮਗਰੋਂ ਅਗਲੇ ਦਿਨ ਲਾਇਲਪੁਰ ਚਲਾ ਗਿਆ। ਉਥੇ ਜਾ ਕੇ ਆਪਣੇ ਅਗਲੇ ਕੰਮਾਂ ਦੀ ਆਪਣੇ ਸਾਥੀਆਂ ਨਾਲ ਮਿਲ ਕੇ ਰੂਪ ਰੇਖਾ ਤਿਆਰ ਕਰਨੀ ਸ਼ੁਰੂ ਕਰ ਦਿਤੀ। ਸਰਕਾਰ ਦੀਆਂ ਨਜ਼ਰਾ ਹੁਣ ਮੇਰੇ ਹਰ ਕੰਮ ਉੱਤੇ ਟੀਕੀਆਂ ਸਨ ਉਹ ਮੈਨੂੰ ਆਪਣਾ ਬਹੁਤ ਵੱਡਾ ਦੁਸ਼ਮਣ ਸਮਝਦੀ ਸੀ ਅਤੇ ਉਹ ਸੋਚਦੇ ਸਨ (ਅੰਗਰੇਜ਼) ਕੇ ਜੋ ਕੁਝ ਵੀ ਭਾਰਤ ਵਿੱਚ ਉਹਨਾਂ ਦੇ ਖਿਲਾਫ ਹੋ ਰਿਹਾ ਹੈ ਸਭ ਮੇਰੀਆਂ ਸਕੀਮਾਂ ਅਤੇ ਮੇਰੇ ਹੁਕਮ ਅਨੁਸਾਰ ਹੋ ਰਿਹਾ ਹੈ।

ਇਸ ਕਰਕੇ ਮੈਂ ਅਤੇ ਮੇਰੇ ਸਾਥੀਆਂ ਨੇ ਅੰਡਰ ਗਰਾਉਂਡ ਲਹਿਰ ਚਲਾਈ ਅਤੇ ਇਸ ਗੁਪਤ ਕੰਮ ਵਾਸਤੇ ਅਸੀ ''ਲਾਲਾ ਹਰਦਿਆਲ'' ਜੀ ਨੂੰ ਚੁਣਿਆ। ਲਾਲਾ ਹਰਦਿਆਲ ਜੀ ਨੇ ਸਾਡਾ ਮਾਣ ਰੱਖਿਆ ਅਤੇ ਸਾਡਾ ਸੱਦਾ ਪਤਰ ਸਵਿਕਾਰ ਕਰਕੇ ਸਾਡੇ ਰਾਹ ਦੇ ਪਾਂਧੀ ਬਣ ਗਏ। ਅਸੀ ਕਦੇ ਲਾਹੌਰ ਕਦੇ ਸੂਰਤ ਅਤੇ ਭਾਰਤ ਦੇ ਅਲਗ ਅਲਗ ਕੋਨਿਆ ਵਿੱਚ ਗੁਪਤ ਮੀਟਿੰਗਾਂ ਕਰਦੇ ਹੋਏ ਸਾਡਾ ਮਿਸ਼ਨ ਜੋਸ਼ ਫੜ ਰਿਹਾ ਸੀ। ਅਸੀ ਲੋਕਾਂ ਅੰਦਰ ਆਪਣੇ ਦੇਸ਼ ਪ੍ਰਤੀ ਦੇਸ਼ ਭਗਤੀ ਭਾਵਨਾ ਪੈਦਾ ਕਰਦੇ ਸੀ। ਉਹਨਾਂ ਨੂੰ ਗੋਰਿਆਂ ਨੂੰ ਮੁੱਲਕ ਛੱਡ ਜਾਣ ਵਾਸਤੇ ਅਤੇ ਆਪਣੇ ਕਾਫਲੇ ਵਿੱਚ ਮਿਲਣ ਦਾ ਸੱਦਾ ਦਿੰਦੇ। ਅਸੀ ਆਪਣੇ ਮਿਸ਼ਨ ਬਾਰੇ ਲੋਕਾਂ ਨੂੰ ਦੱਸਦੇ ਉਹਨਾਂ ਅੰਦਰ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਦੇ। ਦੇਸ਼ ਭਗਤੀ ਦਾ ਜ਼ਜਬਾ ਤਾਂ ਸਰਬਵਿਆਪਕ ਹੈ। ਦੁਨੀਆਂ ਵਿੱਚ ਕੋਈ ਵੀ ਅਜਿਹੀ ਥਾਂ ਨਹੀ ਜਿਥੇ ਇਸਦਾ ਜ਼ਜਬਾ ਨਾ ਹੋਵੇ। ਉਹ ਲੋਕ ਭਾਵਂੇ ਜੰਗਲ ਜਾਂ ਰੇਗਿਸਤਾਨ ਦੇ ਵਸਨੀਕ ਹੀ ਕਿਉਂ ਨਾ ਹੋਣ। ਇਸੇ ਤਰਾਂ ਆਪਣੇ ਦੇਸ਼ ਪ੍ਰਤੀ ਪਿਆਰ ਇਥੋਪੀਆ ਦੇ ਨੀਗਰੋਆਂ ਦਾ ਇੰਨਾਂ ਹੈ ਕਿ ਉਹ ਜਿੰਨਾ ਜੰਗਲਾਂ ਵਿੱਚ ਰਹਿੰਦੇ ਹਨ।ਉਹਨਾਂ ਦਾ ਕਹਿਣਾ ਅਤੇ ਮੰਨਣਾ ਹੈ।

ਕਿ ਸਾਡੀ ਇਸ ਧਰਤੀ ਨੂੰ ਜਿਥੇ ਦੇ ਅਸੀ ਵਸਨੀਕ ਹਾਂ ਇਸ ਦੀ ਸਿਰਜਣਾ ਰੱਬ ਨੇ ਆਪ ਕੀਤੀ ਹੈ। ਅਤੇ ਬਾਕੀ ਸਾਰੀ ਦੁਨੀਆਂ ਦੀ ਸਿਰਜਣਾ ਉਸ ਦੇ ਦੇਵੀ ਦੇਵਤਿਆਂ ਨੇ ਕੀਤੀ ਹੈ। ਜੇਕਰ ਮੈਂ ਮਾਲਟਾ ਦੇ ਲੋਕਾਂ ਦੀ ਆਪਣੇ ਦੇਸ਼ ਪ੍ਰਤੀ ਪਿਆਰ ਸਤਿਕਾਰ ਸਹਾਨੂੰ-ਭੂਤੀ ਦੀ ਗੱਲ ਕਰਾਂ ਤਾਂ ਮਾਲਟੇ ਦੇ ਲੋਕ ਭਾਵੇ ਚਟਾਨਾਂ ਉਤੇ ਵੱਸਦੇ ਹਨ।ਪਰ ਉਹਨਾਂ ਦਾ ਕਹਿਣਾ ਹੈ ਕਿ ਜਿਸ ਧਰਤੀ ਦੇ ਉਹ ਵਸਨੀਕ ਹਾਂ। ਇਸ ਤੋਂ ਵਧੀਆ ਅਤੇ ਸੁਖਦਾਇਕ ਦੁਨੀਆਂ ਦੀ ਕੋਈ ਹੋਰ ਥਾਂ ਹੋ ਹੀ ਨਹੀ ਸਕਦੀ ਹੈ। ਤਾਂ ਹੀ ਤਾਂ ਕਰੀਟਨਾ ਨੇ ਆਪਣੇ ਦੇਸ਼ ਨੂੰ ਸਵਰਗ ਦਾ ਦਰਜ਼ਾ ਦਿੱਤਾ ਹੈ। ਇਸੇ ਤਰਾਂ ਐਬੇ,ਡੀ,ਲਿਲੀ ਦਾ ਉਸ ਭਾਰਤੀ ਬਾਰੇ ਕਹਿਣਾ ਹੈ। ਜਦ ਉਸਨੇ ਪੈਰਿਸ ਵਰਗੇ ਸੋਹਣੇ ਅਤੇ ਖੁਬਸੂਰਤ ਸ਼ਹਿਰ ਵਿੱਚ ਭਾਰਤੀ ਕੇਲਿਆਂ ਦੀ ਨੁਮਾਇਸ਼ ਦੇਖੀ ਤਾਂ ਉਸਦੀਆਂ ਅੱਖਾ ਆਪਣੇ ਦੇਸ਼ ਦੇ ਮੋਹ ਨਾਲ ਭਿੱਜ ਗਈਆਂ ਅਤੇ ਪੈਰਿਸ ਵਿੱਚ ਆਪਣੇ ਦੇਸ਼ ਦੇ ਕੇਲੇ ਵੇਖ ਕੇ ਆਪਣੇ ਆਪ ਨੂੰ ਖੁਦ ਭਾਰਤ ਵਿੱਚ ਸਮਝਣ ਲੱਗਾ। ਇਸੇ ਤਰਾਂ ਆਪਣੇ ਦੇਸ਼ ਨਾਲ ਪਿਆਰ ਉਸ ਤੋਂ ਕੁਰਬਾਨ ਹੋਣ ਦਾ ਜ਼ਜਬਾ ਅਮਰੀਕਾ ਦੇ ਅਸਲ ਵਸਨੀਕਾ ਵਿੱਚ ਕਮਾਲ ਦਾ ਹੈ।

ਜਦ ਉਹਨਾਂ ਨੂੰ ਕਿਸੇ ਗੈਰ ਅਮਰੀਕੀ ਨੇ ਕਿਹਾ ਕਿ ਜਾਓ ਕਿਧਰੇ ਹੋਰ ਜਾ ਕੇ ਆਪਣਾ ਮੁਲੱਕ ਵਸਾ ਲਵੋ ਤਾਂ ਉਹਨਾਂ ਨੇ ਕਿਹਾ ਅਸੀ ਆਪਣੇ ਮਰ ਚੁੱਕੇ ਬਜ਼ੁਰਗਾਂ ਦੀਆਂ ਕਬਰਾਂ ਨੂੰ ਕਿਵੇਂ ਆਖਾਂਗੇ ਕਿ ,'ਹੇ ਬਜ਼ੁਰਗੋ ਆਪਣੀਆਂ ਕਬਰਾਂ ਵਿੱਚੋਂ ਉਠੋ ਤੇ ਸਾਡੇ ਨਾਲ ਸਾਡੇ ਨਵੇ ਬਣਾਏ ਮੁਲੱਕ ਵਿੱਚ ਚੱਲੋ''ਆਪਣੇ ਦੇਸ਼ ਪ੍ਰਤੀ ਪਿਆਰ ਦੇਸ਼ ਕੌਂਮ ਪ੍ਰਤੀ ਮਰ ਮਿਟਣ ਦਾ ਜ਼ਜਬਾ ਹੋਣਾ ਸੁਭਾਵਿਕ ਹੀ ਹੈ। ਅਸੀ ਲਹੌਰ ਵਿਖੇ ''ਤਿਲਕ ਆਸ਼ਰਮ'' ਦੀ ਸਥਾਪਨਾ ਕੀਤੀ ਅਤੇ 'ਪੇਸ਼ਵਾ'ਨਾਮ ਦੀ ਅਖਬਾਰ ਦੀ ਜਿੰਮੇਵਾਰੀ ਜ਼ਿਆ-ਉਲ -ਹੱਕ ਨੂੰ ਦਿੱਤੀ। ਅਸੀ ਇਸ ਅਖਬਾਰ ਵਿੱਚ ਅੰਗਰੇਜ਼ਾ ਦੇ ਖਿਲਾਫ ਵੱਧ ਤੋਂ ਵੱਧ ਲਿਖਦੇ ਅਤੇ ਲੋਕਾ ਤਕ ਅਜ਼ਾਦੀ ਦਾ ਪੈਗਾਮ ਪੁਹੰਚਾਉਂਦੇ। ਸਾਡੇ ਗਰਮ ਧੜੇ ਨੇ ਭਾਰਤ ਦੇ ਅਲਗ ਅਲਗ ਸੂਬਿਆਂ ਵਿੱਚ ਐਕਸ਼ਨ ਕਰਨੇ ਜਾਰੀ ਕਰ ਦਿੱਤੇ ਸਰਕਾਰ ਸਾਥੌਂ ਹੋਰ ਘਬਰਾ ਗਈ ਅਤੇ ਸਾਡੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਸ਼ੁਰੂ ਹੋ ਗਈਆਂ।

ਫਿਰ ਸਰਕਾਰ ਨੇ ਸਾਡੀ ਧਾਰਨਾ ਨੂੰ ਰੋਕਣ ਵਾਸਤੇ ਤਿਕੋਣੀ ਨੀਤੀ ਤਿਆਰ ਕੀਤੀ। ਪਹਿਲੀ ਨੀਤੀ ਸੀ ਕਿ ਸਾਨੂੰ ਦੋ ਟੁਕ ਕਰ ਦਿੱਤਾ।ਜਾਣੀ ਮੁਸਲਲੀਗ ਬਣਾ ਕੇ ਅਤੇ ਉਹਨਾਂ ਨੂੰ (ਮੁਸਲਮਾਨਾਂ ਨੂੰ) ਸਾਡੇ ਨਾਲੋਂ ਜਿਆਦਾ ਸਹੂਲਤਾਂ ਦੇਣ ਦਾ ਫੈਸਲਾ ਕੀਤਾ। ਦੂਜੀ ਨੀਤੀ ਸੀ ''ਚੀਫ ਖਾਲਸਾ ਦੀਵਾਨ ਬੁਨੀਆਦ'' 1908 ਵਿੱਚ ਭਾਂਵੇ ''ਚੀਫ ਖਾਲਸਾ ਦੀਵਾਨ ਦੀ ਬੁਨਿਆਦ ਰੱਖੀ ਗਈ ਸੀ ਪਰ ਇਸ ਵਿੱਚ ਵੀ ਅੰਗਰੇਜ਼ਾ ਦੀ ਵੱਡੀ ਚਾਲ ਸੀ। ਇਕ ਤਾਂ ਇਸਦੇ ਪਹਿਲੇ ਨਾਂ ਦਾ ਪਹਿਲਾ ਸ਼ਬਦ''ਚੀਫ'' ਜਿਹੜਾ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਸੀ। ਦੂਜਾ ਇਸ ਦੀ ਪਹਿਲੀ ਇਕਤਰਤਾ ਈਸਟਰ ਦੀਆਂ ਛੁੱਟੀਆਂ ਵਿੱਚ ਰੱਖੀ ਗਈ। ਕਹਿਣ ਨੂੰ ਇਹ ''ਚੀਫ ਖਾਲਸਾ ਦੀਵਾਨ ''ਸੀ। ਪਰ ਅਸਲ ਵਿੱਚ ਇਹ ਅੰਗਰੇਜ਼ਾ ਦੀ ਹੀ ਇਕ ਸੰਸਥਾ ਸੀ। ਤੀਜੀ ਨੀਤੀ ਸੀ ਦਮਨ ਨੀਤੀ,ਕ੍ਰਾਂਤੀਕਾਰੀ ਅੰਦੋਲਨਾਂ ਨੂੰ ਸਖਤ ਸਜ਼ਾਵਾ ਜਿਵੇਂ,ਉਮਰ ਕੈਦ ,ਫਾਸੀ,ਅਤੇ ਦੇਸ਼ ਨਿਕਾਲਾ ਅਤੇ ਹੋਰ ਸਖਤ ਸਜਾਵਾ ਅਤੇ ਪ੍ਰੈਸ ਉੱਤੇ ਬੰਦਸ਼ਾ ਪਾਬੰਧੀਆਂ ਲਗਾ ਦਿੱਤੀਆਂ ਗਈਆਂ। ਸਰਕਾਰ ਦੀਆ ਇਹਨਾਂ ਨੀਤੀਆਂ ਨੇ ਸਾਡੇ ਲਈ ਲੜਾਈ ਵਾਸਤੇ ਕਈ ਮੋਰਚੇ ਖੋਲ ਦਿੱਤੇ ਸਨ।

ਪਰ ਅਫਸੋਸ! ਜਿਥੇ ਸਾਡੇ ਅੰਗਰੇਜ਼ ਦੁਸ਼ਮਣ ਸਨ। ਉਤੇ ਸਾਡੇ ਆਪਣੇ ਸਾਡੇ ਸਭ ਤੋਂ ਵੱਡੇ ਦੁਸ਼ਮਣ ਸਨ। ਜਿਨਾ ਵਿੱਚੋਂ ਮੇਰਾ ਚਾਚਾ ਸੁਰਜਨ ਸਿੰਘ ਅਤੇ ਉਹਦਾ ਪੁੱਤ ਵੀ ਸ਼ਾਮਿਲ ਸਨ। ਇਹ ਅੰਗਰੇਜ਼ਾ ਦੇ ਟੁੱਕਰ ਬੋਚ ਸੀ।ਜਿਹੜੇ ਲਾਲਚਾ ਮਗਰ ਲੱਗ ਕੇ ਕੌਮੀ ਅੰਦੋਲਨ ਦੀ ਪਿੱਠ ਵਿੱਚ ਛੁਰਾ ਮਾਰ ਰਹੇ ਸੀ। ਬਹੁਤ ਸਾਰੇ ਜਾਸੂਸ ਸਾਡੇ ਪਿੱਛੇ ਛਡੇ ਗਏ। ਉਹ ਸਾਡੀ ਮੁਖਬਰੀ ਕਰਦੇ ਸਨ ਅਤੇ ਸਾਨੂੰ ਇਹਨਾ ਗਦਾਰਾਂ ਤੋਂ ਚੌਕੰਣੇ ਰਹਿਣਾ ਹੁੰਦਾ ਸੀ। ਦੂਜੇ ਪਾਸੇ ਸਾਡੇ ਕੁਝ ਸਾਥੀ ਰੂਪੋਸ਼ ਹੋ ਕੇ ਅਮਰੀਕਾ,ਕਨੇਡਾ,ਬਰਮਾ ਅਤੇ ਅਸਟ੍ਰੇਲੀਆ ਆਦਿ ਦੇਸ਼ਾ ਨੂੰ ਚਲੇ ਗਏ ਅਤੇ ਮੈਂ ਆਪਣਾ ਮਿਸ਼ਨ ਭਾਰਤ ਵਿੱਚ ਜਾਰੀ ਰੱਖਿਆ ਹੋਇਆ ਸੀ।ਜਿਹੜੇ ਮੇਰੇ ਸਾਥੀ ਰੂਪੋਸ਼ ਹੋ ਕੇ ਵਿਦੇਸ਼ਾ ਨੂੰ ਗਏ ਸਨ ਉਹਨਾ ਵਿੱਚ ਇੱਕ ਸੀ ''ਭਾਈ ਭਗਵਾਨ ਸਿੰਘ,ਭਾਈ ਭਗਵਾਨ ਸਿੰਘ ਜੀ ਜਦ ਅਮਰੀਕਾ ਪੁਹੰਚੇ ਤਾਂ ਉਥੇ ਦੇ ਕਿਸੇ ਅਮਰੀਕੀ ਨੇ ਭਾਈ ਜੀ ਨੂੰ ਕਿਹਾ,''ਤੁਸੀ ਭਾਰਤੀ ਤਾਂ ਅੰਗਰੇਜ਼ਾ ਦੇ ਗੁਲਾਮ ਹੋ ਤੁਸੀ ਮਰਦ ਨਹੀ ਦਾੜੀਆਂ ਵਾਲੀਆਂ ਅੋਰਤਾਂ ਹੋ''ਕਹਿੰਦੇ ਹਨ ਬੰਦੇ ਨੂੰ ਮਿਹਣਾ ਮਾਰ ਜਾਂਦਾ ਹੈ।

ਭਾਈ ਭਗਵਾਨ ਸਿੰਘ ਨੇ ਉਥੇ ਦੇ ਅਗਾਂਹ ਵਧੂ ਭਾਰਤੀਆਂ ਨਾਲ ਮਿਲ ਕੇ 'ਗਦਰ ਪਾਰਟੀ ਦੀ ਨੀਂਹ ਰੱਖੀ''ਅਤੇ ''ਗਦਰ ਦੀ ਗੂੰਜ'' ਨਾਂ ਦਾ ਅਖਬਾਰ ਜਾਰੀ ਕੀਤਾ।ਇਸ ਪਰਚੇ ਨੇ ਸਰਕਾਰ ਦੀ ਨੀਂਦ ਖਰਾਬ ਕਰ ਦਿੱਤੀ। ਇਧਰੋਂ ਮੈਂ ਲੋਕਾਂ ਅੰਦਰ ਦੇਸ਼ ਭਗਤੀ ਅਤੇ ਏਕੀਕਰਣ ਦਾ ਜੋਸ਼ ਭਰਨ ਲੱਗਾ। ਮੇਰੀਆਂ ਵੱਧ ਰਹੀਆਂ ਸਰਗਰਮੀਆਂ ਤੋਂ ਤੰਗ ਆ ਗਈ ਸੀ ਅਤੇ ਘਬਰਾ ਰਹੀ ਸੀ। ਹੁਣ ਸਰਕਾਰ ਮੈਨੂੰ ਕਿਸੇ ਮੌਕੇ ਦੀ ਤਲਾਸ਼ ਕਰਕੇ ਫੜਨਾ ਚਾਹੁੰਦੀ ਸੀ ਤਾਂ ਕੇ ਉਹ ਮੈਨੂੰ ਫੜ ਕੇ ਮੇਰੇ ਉੱਪਰ ਇਸ ਤਰਾਂ ਦਾ ਕੇਸ ਪਾਵੇ ਜਿਸ ਨਾਲ ਜਾਂ ਤਾਂ ਮੈਨੂੰ ਫਾਂਸੀ ਜਾਂ ਦੇਸ਼ ਨਿਕਾਲਾ ਹੋ ਸਕਦਾ ਸੀ। ਮੈਂ ਅੰਗਰੇਜ਼ਾ ਦੀ ਪੂਰੀ ਚਾਲ ਸਮਝ ਗਿਆ ਸੀ। ਮੇਰੇ ਨਾਲ ਮੇਰਾ ਦੋਸਤ ਸੂਫੀ ਅੰਬਾ ਪ੍ਰਸ਼ਾਦ ਵੀ ਸੀ। ਅੰਬਾ ਪ੍ਰਸ਼ਾਦ ਬਾਰੇ ਮੈਂ ਜਰੂਰ ਦੱਸਾਂਗਾ ਕਿ ਸੂਫੀ ਅੰਬਾ ਪ੍ਰਸ਼ਾਦ ਮੁਰਾਦਾਬਾਦ ਵਿੱਚ ਜਨਮੇਂ ਸਨ। ਅਤੇ ਉਰਦੂ ਦੇ ਪ੍ਰਭਾਸ਼ਾਲੀ ਲੇਖਕ ਸੀ।

ਇਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਗੋਰੀ ਸਰਕਾਰ ਦੇ ਖਿਲਾਫ ਨਿਧੜਕ ਹੋ ਕੇ ਲਿਖਿਆ ਸੀ। ਜਿਸ ਕਰਕੇ ਉਹਨਾਂ ਨੂੰ ਛੇ ਸਾਲ ਦੀ ਕੈਦ ਹੋ ਗਈ ਸੀ। ਜੇਲ ਵਿੱਚ ਉਹਨਾਂ ਉਤੇ ਬਹੁਤ ਜ਼ੁਲਮ ਕੀਤੇ ਗਏ। ਜਦੋਂ ਛੇ ਸਾਲਾਂ ਬਾਅਦ ਰਿਹਾਅ ਹੋ ਕੇ ਆਏ ਤਾਂ ਪੰਜਾਬ ਵਿੱਚ ਆ ਕੇ ਉਹ ਸਾਡੇ ਮਿਸ਼ਨ ਦਾ ਹਿੱਸਾ ਬਣ ਗਏ ਕਿਉਂਕਿ ਉਹਨਾਂ ਦੀ ਅਤੇ ਸਾਡੀ ਲਹਿਰ ਇੱਕ ਹੀ ਸੀ। ਖੇਰ ਮੈਂ ਅਤੇ ਸੂਪੀ ਅੰਬਾ ਪ੍ਰਸ਼ਾਦ ਅਤੇ ਮੇਰੇ ਦੋ ਹੋਰ ਸਾਥੀ ਰਿਸ਼ੀਕੇਸ਼ ਅਤੇ ਜਿਆ- ਉਲ- ਹਕ ਅਸੀ ਚਾਰਾਂ ਨੇ ਜਲਦੀ ਤੋਂ ਜਲਦੀ ਦੇਸ਼ ਛੱਡਣ ਦੀ ਸੋਚੀ ਅਸੀ ਲਾਇਲਪੁਰ ਦੇ ਨੇੜੇ 'ਹਰਚੰਦ ਸਿੰਘ' ਦੇ ਘਰ ਇੱਕ ਗੁਪਤ ਮੀਟਿੰਗ ਰੱਖੀ ਜਿਸ ਵਿੱਚ ਭਰੋਸੇ ਯੋਗ ਬੰਦੇ ਹੀ ਸ਼ਾਮਿਲ ਸਨ। ਇਹ ਮੀਟਿੰਗ ਸਾਡੇ ਦੇਸ਼ ਛੱਡਣ ਦਾ ਫੈਸਲਾ ਅਤੇ ਕੁਝ ਹੋਰ ਧਿਆਨ ਯੋਗ ਗੱਲਾਂ ਬਾਰੇ ਗੱਲਬਾਤ ਕਰਨੀ ਸੀ। (ਚਲਦਾ ) ਅੰਜੂਜੀਤ ਸ਼ਰਮਾ

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸੰਪਾਦਕੀ ਵਿੱਚ ਹੋਰ
ਔਰਤ ਦੀ ਤੌਹੀਨ ਕਦੋਂ ਤਕ?

ਦੇਹ ਵਪਾਰ ਮਨੁੱਖੀ ਸਮਾਜ ਦਾ ਇੱਕ ਘਿਣਾਉਣਾ ਵਰਤਾਰਾ ਹੈ। ਪੁਰਾਤਨ ਸਮੇਂ ਤੋਂ ਹੀ ਇਹ ਸਾਡੇ ਸਮਾਜ ਦਾ ਹਿੱਸਾ ਰਿਹਾ ਹੈ। ਪਹਿਲੇ ਸਮਿਆਂ ਵਿੱਚ ਇਹ ਦੇਵਦਾਸੀ ਪ੍ਰਥਾ ਦੇ ਰੂਪ ਵਿੱਚ ਧਰਮ ਦੀ ਓਹਲੇ ਹੇਠ ਵਾਪਰਦਾ ਰਿਹਾ। ਦੱਖਣੀ ਭਾਰਤ ਦੇ ਮੰਦਰਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਇਹ ਅੱਜ ਵੀ ਪ੍ਰਚੱਲਿਤ ਹੈ। ਜਾਗੀਰਦਾਰੀ ਪ੍ਰਬੰਧ ਵੇਲੇ ਦੇਵਦਾਸੀਆਂ ਪੁਜਾਰੀ ਵਰਗ ਦੇ ਨਾਲ ਨਾਲ ਜਾਗੀਰਦਾਰਾਂ ਦੀ ਹਵਸ ਦੀਆਂ ਸ਼ਿਕਾਰ ਬਣਦੀਆਂ ਰਹੀਆਂ।

ਭਾਰਤ ਤੇ ਪਾਕਿਸਤਾਨ: ਦੋਸਤ ਜਾਂ ਦੁਸ਼ਮਣ?

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਲੰਬਾ ਸਮਾਂ ਭਾਰਤ ’ਤੇ ਰਾਜ ਕੀਤਾ। ਦੂਜੀ ਆਲਮੀ ਜੰਗ ਦੇ ਕਈ ਫ਼ੈਸਲਾਕੁੰਨ ਨਤੀਜਿਆਂ ਸਦਕਾ ਗੁਲਾਮ ਮੁਲਕਾਂ ਨੂੰ ਆਜ਼ਾਦ ਹੋਣ ਦੀ ਆਸ ਬੱਝਦੀ ਨਜ਼ਰ ਆਉਣ ਲੱਗੀ। ਇਸ ਦੇ ਨਾਲ ਹੀ ਆਜ਼ਾਦੀ ਦੀ ਮੰਗ ਲਈ ਜਨਤਕ ਘੋਲ ਤਿੱਖੇ ਹੋਣ ਲੱਗੇ ਸਨ। ਫਿਰ ਵੀ ਸਾਡੇ ਦੇਸ਼ ਨੂੰ ਮਿਲੀ ਆਜ਼ਾਦੀ ਲਈ ਵੰਡ ਦੇ ਰੂਪ ਵਿੱਚ ਵੱਡੀ ਕੀਮਤ ਤਾਰਨੀ ਪਈ। ਲੋਕਾਂ ਨੂੰ ਆਪਣਾ ਸਭ ਕੁਝ ਛੱਡ ਕੇ ਏਧਰੋਂ ਓਧਰ ਆਉਣ ਜਾਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਹੋਈ ਕਤਲੋਗਾਰਤ ਅਤੇ ਉਧਾਲਿਆਂ ਆਦਿ ਬਾਰੇ ਪੜ੍ਹ ਕੇ ਅੱਜ ਵੀ ਲੂ ਕੰਡੇ ਖੜ੍ਹੇ ਹੋ ਜਾਂਦੇ ਹਨ।

ਹਰ ਵਿਅਕਤੀ ਕੇਵਲ ਆਪਣੇ ਆਪ ਜਿਹਾ ਕਿਉਂ ?

ਦੋ ਜੀਵਾਂ ਦੇ ਇੱਕ-ਦੂਜੇ ਨਾਲ ਸਬੰਧ ਬਣਾਉਣ ਲਈ ਅੰਦਰੋਂ ਉਮੜੀ ਆਵੇਗੀ ਉਮੰਗ ਨਿਰੋਲ ਕਾਮੁਕੀ ਉਤੇਜਨਾ ਨਹੀਂ, ਇਹ ਜੀਵਨ ਨੂੰ ਚਲਦਿਆਂ ਰੱਖਣ ਦਾ ਸਾਧਨ ਹੈ। ਦੋ ਜਣਿਆਂ ਦਾ ਸਹਿਵਾਸ ਜੀਵਾਂ ਵਿੱਚ ਇਕਸੁਰਤਾ ਨੂੰ ਭੰਗ ਕਰਦੀ ਪ੍ਰਕਿਰਿਆ ਹੈ। ਇਸੇ ਕਾਰਨ ਇਹ ਕੁਦਰਤ ਨੂੰ ਸਵੀਕਾਰ ਹੈ, ਹਾਲਾਂਕਿ ਸੈਕਸ ਬਿਨਾਂ ਵੀ ਜੀਵ ਪ੍ਰਜਣਨ ਦੇ ਵੀ ਯੋਗ ਹਨ। ਸੈਕਸ-ਰਹਿਤ ਪ੍ਰਜਣਨ ਆਪਣੇ ਆਪ ’ਚ ਅਤਿ ਸਰਲ ਪ੍ਰਕ੍ਰਿਆ ਹੈ ਜਿਸ ਲਈ ਦੋ ਜੀਵਾਂ ਦੇ ਇੱਕ ਥਾਂ ਇਕੱਠੇ ਹੋਣ ਦੀ ਵੀ ਲੋੜ ਨਹੀਂ। ਫਿਰ ਵੀ ਕੁਦਰਤ ’ਚ ਨਰ ਅਤੇ ਮਦੀਨ ਦੁਆਰਾ ਪ੍ਰਜਣਨ ਨੂੰ ਤਰਜੀਹ ਮਿਲੀ ਅਤੇ ਰੁੱਖ-ਬੂਟਿਆਂ ’ਚ ਅਤੇ ਪ੍ਰਾਣੀਆਂ ’ਚ ਪ੍ਰਜਣਨ ਦਾ ਇਹੋ ਸਾਧਨ ਸੁਤੇ-ਸਿੱਧ ਵਿਕਸਿਤ ਹੁੰਦਾ ਰਿਹਾ। ਪਰ ਕਿਉਂ?

ਕਿਸਾਨੀ ਸੰਕਟ ਦਾ ਰੁਦਨ

ਇੱਕ ਸ਼ਹਿਰ ਦਾ ਰੇਲਵੇ ਸਟੇਸ਼ਨ।
ਬੈਂਚ ਉਪਰ ਸੱਠ ਕੁ ਸਾਲਾਂ ਦਾ ਇੱਕ ਵਿਅਕਤੀ ਆਪਣੇ ਗੋਡਿਆਂ ਵਿੱਚ ਸਿਰ ਦੇਈ ਬੈਠਾ ਹੈ। ਦਿੱਲੀ ਤੋਂ ਆਉਣ ਵਾਲੀ ਰੇਲ ਗੱਡੀ ਵਿੱਚ ਲਗਭਗ ਦੋ ਘੰਟੇ ਹਨ, ਜੇ ਸਹੀ ਵਕਤ ’ਤੇ ਆ ਜਾਵੇ। ਨਹੀਂ ਤਾਂ, ਪਤਾ ਨਹੀਂ, ਕਦੋਂ ਸੂਚਨਾ ਮਿਲਣ ਲੱਗ ਜਾਵੇ ਕਿ ‘ਲਖਨਊ ਸੇ ਦਿੱਲੀ ਹੋਕੇ ਆਨੇ ਵਾਲੀ ਗਾੜੀ ਚਾਰ ਘੰਟੇ ਲੇਟ ਹੈ। ਇਸ ਅਸੁਵਿਧਾ ਕੇ ਲੀਏ ਹਮੇਂ ਖੇਦ ਹੈ।’

ਪੂਰਬ ਦਾ ਉਭਾਰ ਅਤੇ ਪੱਛਮ ਦਾ ਨਿਘਾਰ

ਪਿੱਛੇ ਜਿਹੇ ਦੋ ਸਿਖਰ ਸੰਮੇਲਨ ਸੰਪੰਨ ਹੋਏ। ਇੱਕ ਚੀਨ ਦੇ ਸ਼ਹਿਰ ਕਿੰਗਦਾਉ ਵਿੱਚ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜ਼ੇਸ਼ਨ (ਐੱਸਸੀਓ) ਦਾ ਸਿਖਰ ਸੰਮੇਲਨ ਹੋਇਆ ਅਤੇ ਦੂਜਾ ਕੈਨੇਡਾ ਦੇ ਪ੍ਰਾਂਤ ਕਿਊਬੈੱਕ ਵਿੱਚ ਜੀ-7 ਦੇਸ਼ਾਂ ਦਾ ਸਿਖਰ ਸੰਮੇਲਨ ਹੋਇਆ। ਇਹ ਦੋਵੇਂ ਸਿਖਰ ਸੰਮੇਲਨ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਸਨ। ਕਿੰਗਦਾਉ ਸਿਖਰ ਸੰਮੇਲਨ ਵਿੱਚ ਮਿੱਤਰਤਾ, ਸਹਿਯੋਗ, ਸਦਭਾਵਨਾ ਅਤੇ ਇਕਸੁਰਤਾ ਵਰਗੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਦੂਜੇ ਪਾਸੇ ਕਿਊਬੈੱਕ ਸਿਖਰ ਸੰਮੇਲਨ ਵਿੱਚ ਇਸ ਤੋਂ ਬਿਲਕੁਲ ਉਲਟ ਭਾਵਨਾਵਾਂ ਜਿਵੇਂ ਕਲੇਸ਼, ਦੁਸ਼ਮਣੀ, ਵਿਵਾਦ ਅਤੇ ਲੜਾਈ ਦੇਖਣ ਨੂੰ ਮਿਲੀਆਂ। ਅਜਿਹਾ ਫ਼ਰਕ ਕਿਉਂ? ਇਸ ਦਾ ਕਾਰਨ ਹੈ ਕਿ ਪੂਰਬ ਅਤੇ ਪੱਛਮ ਵੱਖ ਵੱਖ ਦਿਸ਼ਾਵਾਂ ਵੱਲ ਜਾ ਰਹੇ ਹਨ। ਪੂਰਬ ਉਭਾਰ ਦੀ ਅਵਸਥਾ ਵਿੱਚ ਹੈ ਅਤੇ ਪੱਛਮ ਨਿਘਾਰ ਦੀ ਅਵਸਥਾ ਵਿੱਚ। ਇਹ ਦੋਵੇਂ ਰੁਝਾਨ ਹਰ ਰੋਜ਼ ਜ਼ਿਆਦਾ ਸਪਸ਼ਟ ਹੋ ਰਹੇ ਹਨ।

ਬਚਪਨ, ਗ਼ਰੀਬੀ ਅਤੇ ਗਰਮੀ ਦੀਆਂ ਛੁੱਟੀਆਂ

ਬੱਚਿਆਂ ਲਈ ਗਰਮੀ ਦੀਆਂ ਛੁੱਟੀਆਂ ਕਿਸੇ ਸੌਗਾਤ ਤੋਂ ਘੱਟ ਨਹੀਂ ਹੁੰਦੀਆਂ ਜਦੋਂਕਿ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਲਈ ਇਹ ਛੁੱਟੀਆਂ ਦਿਹਾੜੀ ਜੋਤਾ ਕਰਕੇ ਆਪਣੇ ਮਾਂ ਬਾਪ ਦੀ ਆਰਥਿਕ ਮਦਦ ਕਰਨ ਦਾ ਮੌਕਾ ਹੁੰਦੀਆਂ ਹਨ। ਬਚਪਨ ਅਤੇ ਗ਼ਰੀਬੀ ਇੱਕ ਅਜੀਬ ਤਰ੍ਹਾਂ ਦਾ ਅਹਿਸਾਸ ਹੈ। ਬਚਪਨ ਬਾਰੇ ਹਰ ਕੋਈ ਕਹਿੰਦਾ ਹੈ ਕਿ ਉਸ ਦਾ ਬਚਪਨ ਵਾਪਸ ਆ ਜਾਵੇ ਜਦੋਂਕਿ ਗ਼ਰੀਬੀ ਤੋਂ ਹਰ ਕੋਈ ਛੁਟਕਾਰਾ ਚਾਹੁੰਦਾ ਹੈ। ਵਕਤ ਦੀ ਚਾਲ ਦੇ ਨਾਲ ਨਾਲ ਜਦੋਂ ਇਨਸਾਨ ਬਚਪਨ ਤੋਂ ਜਵਾਨੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਜ਼ਿਆਦਾਤਰ ਲੋਕ ਆਪਣੇ ਬਚਪਨ ਨੂੰ ਯਾਦ ਕਰਦੇ ਹਨ। ਪਰ ਮੇਰੇ ਮਾਮਲੇ ਵਿੱਚ ਅਜਿਹਾ ਨਹੀਂ ਹੈ। ਜਦੋਂ ਵੀ ਮੈਂ ਆਪਣੇ ਬਚਪਨ ਨੂੰ ਯਾਦ ਕਰਦਾ ਹਾਂ ਤਾਂ ਅੰਤਾਂ ਦੀ ਗ਼ਰੀਬੀ ਅਤੇ ਤੰਗੀਆਂ ਤੁਰਸ਼ੀਆਂ ਦੀ ਯਾਦ ਮੈਨੂੰ ਡਰਾ ਦਿੰਦੀ ਹੈ।

ਭਾਂਬੜ, ਨੰਦੂ ਤੇ ਅਸੀਂ

ਸੱਥ ਵਿੱਚ ਖੜ੍ਹਾ ਬਜ਼ੁਰਗ ਬੋਲ ਰਿਹਾ ਸੀ, “ਸਾਡੇ ਨਾਲ ਇੱਕ ਸੀਰੀ ਹੁੰਦਾ ਸੀ- ਭਾਂਬੜ। ਆਵਦੇ ਨਾਂ ਵਾਂਗੂੰ ਜਮ੍ਹਾਂ ਈ ਅੱਗ ਦੀ ਨਾਲ਼। ਛੇ ਫੁੱਟ ਤੋਂ ਉੱਚਾ,  ਪੂਰਾ ਛੋਹਲਾ, ਪਤਲਾ ਛੀਂਟਕਾ ਜਿਹਾ। ਤੂੜੀ ਦੀਆਂ ਪੰਡਾਂ ਚਿਣ ਚਿਣ ‘ਕੱਲਾ ਈ ਗੱਡਾ ਲੱਦ ਦਿੰਦਾ। ਉਦੋਂ ਦੋੜਿਆਂ ਦੀਆਂ ਪੰਡਾਂ ਹੁੰਦੀਆਂ। ਹੁਣ ਵਾਂਗੂੰ ਰੇਹ ਵਾਲੀਆਂ ਬੋਰੀਆਂ ਨੀ ਸੀ ਕਿ ਇੱਕ ਦੂਜੀ ਤੋਂ ਤਿਲ੍ਹਕ ਜਾਣਗੀਆਂ। ਹਾਲੇ ਵਿਆਹਿਆ ਹੋਇਆ ਵੀ ਨਹੀਂ ਸੀ। ਇੱਕ ਦਿਨ ਬਾਪੂ ਨੂੰ ਕਹਿੰਦਾ, ਪੱਚੀ ਰੁਪਈਏ ਨਕਦ ਚਾਹੀਦੇ। ਬਾਪੂ ਹੈਰਾਨ। ਕਹਿੰਦਾ- ‘ਕੀ ਕਰਨੇ ਐਨੇ ਰੁਪਈਏ?’… ਭਾਂਬੜ ਪੂਰੇ ਦਿਲ-ਚਿੱਤ ਨਾਲ ਕਹਿੰਦਾ- ‘ਜਦੋਂ ਦਾ ਕਾਮਰੇਡਾਂ ਦਾ ਡਰਾਮਾ ਦੇਖਿਆ, ਦਿਲ ‘ਚ ਲਾਂਬੂ ਉਠ ਉਠ ਜਾਂਦੇ ਨੇ। ਤੇ ਲਲਕਾਰਾ ਮਾਰਨਾ ਪਿੰਡ ‘ਚ, ਪਹਿਲਾਂ ਜੁਰਮਾਨਾ ਭਰ ਕੇ’ (ਪਿੰਡ ‘ਚ ਨੇਮ ਬਣਾਇਆ ਹੋਇਆ ਸੀ, ਜੇ ਕੋਈ ਸ਼ਰਾਬੀ ਜਾਂ ਕੋਈ ਹੋਰ ਪਿੰਡ ਵਿਚ ਲਲਕਾਰਾ ਮਾਰੇ ਤਾਂ ਉਸ ਨੂੰ 25 ਰੁਪਏ ਨਕਦ ਜੁਰਮਾਨਾ ਭਰਨਾ ਪੈਂਦਾ ਸੀ)।

ਭਾਰਤ, ਮਿਆਂਮਾਰ ਅਤੇ ਹਥਿਆਰਬੰਦ ਬਾਗ਼ੀ

ਪਿਛਲੇ ਵਰ੍ਹੇ ਰੋਹਿੰਗਿਆ ਬਾਗ਼ੀਆਂ ਦੇ ਹਮਲਿਆਂ ਮਗਰੋਂ ਮਿਆਂਮਾਰ ਦੀ ਫ਼ੌਜ ਨੇ ਬੜੀ ਬੇਰਹਿਮੀ ਨਾਲ ਜਵਾਬੀ ਕਾਰਵਾਈ ਕੀਤੀ ਸੀ। ਨਤੀਜੇ ਵਜੋਂ ਮਿਆਂਮਾਰ ਦੇ ਰਖੀਨ ਸੂਬੇ ‘ਚ ਰੋਹਿੰਗਿਆ ਭਾਈਚਾਰੇ ਦੇ 7 ਲੱਖ ਲੋਕ (ਜਿਨ੍ਹਾਂ ‘ਚੋਂ ਜ਼ਿਆਦਾਤਰ ਮੁਸਲਮਾਨ ਸਨ) ਭੱਜ ਕੇ ਗੁਆਂਢੀ ਮੁਲਕਾਂ- ਬੰਗਲਾਦੇਸ਼ ਤੇ ਭਾਰਤ ਚਲੇ ਗਏ। ਅਜਿਹੀਆਂ ਕਾਰਵਾਈਆਂ ਕਾਰਨ ਮਿਆਂਮਾਰ ਨੂੰ ਸਮੁੱਚੇ ਸੰਸਾਰ ਦੀ ਨਿਖੇਧੀ ਦਾ ਸਾਹਮਣਾ ਕਰਨਾ ਪਿਆ, ਕੁਝ ਮੁਲਕਾਂ ਨੇ ਤਾਂ ਉਸ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦੀ ਮੰਗ ਵੀ ਕੀਤੀ। ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਕਦੇ ਮਿਆਂਮਾਰ ਦੀ ਨਿਖੇਧੀ ਕਰੇਗੀ, ਅਜਿਹੀ ਕੋਈ ਸੰਭਾਵਨਾ ਕਦੇ ਨਹੀਂ ਹੋ ਸਕਦੀ ਕਿਉਂਕਿ ਚੀਨ ਆਪਣੀ ਵੀਟੋ ਤਾਕਤ ਨਾਲ ਅਜਿਹਾ ਹੋਣ ਨਹੀਂ ਦੇਵੇਗਾ। ਇਸ ਮੁੱਦੇ ‘ਤੇ ਇਸ ਨੂੰ ਰੂਸ ਦੀ ਹਮਾਇਤ ਵੀ ਮਿਲ ਸਕਦੀ ਹੈ। ਭਾਰਤ ਵਿੱਚ ਵੀ ਤਕਰੀਬਨ 40 ਹਜ਼ਾਰ ਰੋਹਿੰਗਿਆ ਸ਼ਰਨਾਰਥੀਆਂ ਨੂੰ ਮੁਲਕ ਤੋਂ ਬਾਹਰ ਕੱਢਣ ਦੀ ਮੰਗ ਉੱਠਦੀ ਰਹੀ ਹੈ ਪਰ ਇਸ ਦੇ ਬਾਵਜੂਦ ਨਵੀਂ ਦਿੱਲੀ ਨੇ ਇਨ੍ਹਾਂ ਸ਼ਰਨਾਰਥੀਆਂ ਨੂੰ ਸੂਝ-ਸਿਆਣਪ ਨਾਲ ਆਪਸੀ ਗੱਲਬਾਤ ਰਾਹੀਂ ਭਾਰਤ ਤੇ ਬੰਗਲਾਦੇਸ਼ ਤੋਂ ਵਾਪਸ ਮਿਆਂਮਾਰ ਭੇਜਣ ਦਾ ਰਾਹ ਚੁਣਿਆ ਹੈ। ਭਾਰਤ ਨੇ ਮਿਆਂਮਾਰ ਨੂੰ ਸਪੱਸ਼ਟ ਆਖਿਆ ਹੈ ਕਿ ਉਹ ਬੰਗਲਾਦੇਸ਼ ਤੇ ਭਾਰਤ ਤੋਂ ਰੋਹਿੰਗਿਆ ਸ਼ਰਨਾਰਥੀਆਂ ਦੀ ‘ਸੁਰੱਖਿਅਤ ਤੇ ਲਗਾਤਾਰ’ ਵਾਪਸੀ ਚਾਹੁੰਦਾ ਹੈ।

ਅਜੇ ਅਲਹਿਦਗੀ, ਤਲਾਕ ਬਾਅਦ ’ਚ

ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਤੇ ਤੈਲਗੂ ਦੇਸਮ ਪਾਰਟੀ (ਟੀਡੀਪੀ) ਦੇ ਮੁਖੀ ਚੰਦਰਬਾਬੂ ਨਾਇਡੂ ਪਿਛਲੇ ਦੋ ਮਹੀਨਿਆਂ ਤੋਂ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) ਨਾਲੋਂ ਨਾਤਾ ਤੋੜਨ ਦੀਆਂ ਧਮਕੀਆਂ ਦਿੰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਬੁੱਧਵਾਰ ਰਾਤੀਂ ਆਪਣੀ ਪਾਰਟੀ ਨਾਲ ਸਬੰਧਤ ਦੋ ਮੰਤਰੀਆਂ – ਅਸ਼ੋਕ ਗਜਪਤੀ ਰਾਜੂ ਤੇ ਵਾਈ. ਸੱਤਿਆਨਾਰਾਇਣ ਚੌਧਰੀ ਨੂੰ ਮੋਦੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਦਾ ਨਿਰਦੇਸ਼ ਇਸੇ ਸਿਲਸਿਲੇ ਦਾ ਹੀ ਇੱਕ ਹਿੱਸਾ ਹੈ। ਭਾਵੇਂ ਟੀਡੀਪੀ ਨੇ ਅਜੇ ਰਸਮੀ ਤੌਰ ’ਤੇ ਐੱਨਡੀਏ ਨਾਲੋਂ ਰਿਸ਼ਤਾ ਨਹੀਂ ਤੋੜਿਆ, ਫਿਰ ਵੀ ਮਾਮਲਾ ਉੱਥੇ ਤਕ ਪੁੱਜਣ ਦੀਆਂ ਸੰਭਾਵਨਾਵਾਂ ਰੱਦ ਨਹੀਂ ਕੀਤੀਆਂ ਜਾ ਸਕਦੀਆਂ।

ਰਾਜਸੀ ਭ੍ਰਿਸ਼ਟਾਚਾਰ ਨਾਲੋਂ ਬੌਧਿਕ ਭ੍ਰਿਸ਼ਟਾਚਾਰ ਵੱਧ ਖ਼ਤਰਨਾਕ

ਬੌਧਿਕ ਭ੍ਰਿਸ਼ਟਾਚਾਰ ਰਾਜਨੀਤਕ ਭ੍ਰਿਸ਼ਟਾਚਾਰ ਨਾਲੋਂ ਕਿਉਂ ਜ਼ਿਆਦਾ ਖ਼ਤਰਨਾਕ ਹੈ? ਅੰਗਰੇਜ਼ੀ ਦੀ ਕਹਾਵਤ ਹੈ:  ਵੁਲਫ ਇਨ ਸ਼ੀਪਸ ਕਲੋਦਿੰਗ; ਇਸ ਦਾ ਅਰਥ ਹੈ, ਬਘਿਆੜ ਨੇ ਭੇਡ ਦੀ ਖੱਲ ਪਾਈ ਹੋਈ ਹੈ, ਭਾਵ ਮਿੱਤਰ ਦੇ ਰੂਪ ਵਿੱਚ ਦੁਸ਼ਮਣ ਹੋਣਾ। ਅਜਿਹਾ ਦੁਸ਼ਮਣ ਦੂਜਿਆਂ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦਾ ਹੈ, ਕਿਉਂਕਿ ਉਸ ਕੋਲੋਂ ਤੁਸੀਂ ਆਪਣਾ ਬਚਾਅ ਨਹੀਂ ਕਰਦੇ। ਰਾਜਨੀਤਕ ਭ੍ਰਿਸ਼ਟਾਚਾਰ ਅਜਿਹੀ ਸਚਾਈ ਹੈ ਜਿਸ ਨੂੰ ਲੋਕ ਸਵੀਕਾਰ ਕਰ ਚੁੱਕੇ ਹਨ। ਰਾਜਨੀਤਕ ਨੇਤਾ ਜਿੰਨੇ ਮਰਜ਼ੀ ਦਾਅਵੇ ਕਰ ਲੈਣ ਕਿ ਅਸੀਂ ਭ੍ਰਿਸ਼ਟਾਚਾਰ ਮਿਟਾਉਣਾ ਹੈ ਅਤੇ ਲੋਕਾਂ ਲਈ ਕੰਮ ਕਰਨਾ ਹੈ, ਪਰ ਬਹੁਤ ਸਾਰੇ ਲੋਕ ਉਨ੍ਹਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕਰਦੇ ਅਤੇ ਉਨ੍ਹਾਂ ਦੇ ਦਾਅਵਿਆਂ ਨੂੰ  ਗੰਭੀਰਤਾ ਨਾਲ ਨਹੀਂ ਲੈਂਦੇ। ਉਂਜ ਬੁੱਧਜੀਵੀਆਂ ਨੂੰ ਜ਼ਿਆਦਾਤਰ ਲੋਕ, ਲੋਕ ਪੱਖੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ‘ਤੇ ਯਕੀਨ ਵੀ ਕਰਦੇ ਹਨ।

‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ’ਤੇ

ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ

ਕਿਵੇਂ ਲੀਹ ’ਤੇ ਆਏ ਵਿੱਦਿਅਕ ਢਾਂਚਾ

ਸਰਕਾਰੀ ਸੰਵੇਦਨਹੀਣਤਾ ਨੇ ਸਰਕਾਰੀ ਸਕੂਲਾਂ ਨੂੰ ਹਾਸ਼ੀਏ ’ਤੇ ਲਿਆ ਕੇ, ਮਾਂ ਤੋਂ ਵਿਛੜੇ ਬੱਚੇ ਦੀ ਦੁਖਦਾਈ ਮਾਨਸਿਕਤਾ ਦੇ ਹਾਣ ਦਾ ਬਣਾ ਦਿੱਤਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦਾ ਸ਼ੁੱਧ ਪਾਣੀ ਲਈ ਤਰਸਣਾ, ਬੈਠਣ ਲਈ ਯੋਗ ਪ੍ਰਬੰਧ ਨਾ ਹੋਣਾ, ਕਮਰਿਆਂ ਦੀ ਘਾਟ ਕਰਕੇ ਰੁੱਖਾਂ ਹੇਠ ਕਲਾਸਾਂ ਦਾ ਲੱਗਣਾ, ਮੀਂਹ ਸਮੇਂ ਸੰਤਾਪ ਭੋਗਣਾ ਜਾਰੀ ਹੈ। ਇਨ੍ਹਾਂ ਜ਼ਰੂਰੀ ਸਹੂਲਤਾਂ ਦੀ ਕਮੀ ਦੂਰ ਕਰਨ ਲਈ ਪ੍ਰਸ਼ਾਸਨ ਅਜੇ ਵੀ ਠੋਸ ਉਪਰਾਲੇ ਕਰਨ ਤੋਂ ਕੰਨੀ ਕਤਰਾ ਰਿਹਾ ਹੈ।

ਕੀ ਪਾਕਿਸਤਾਨ ਦੇ ਹਿੰਦੂ ਅਨਾਥ ਹਨ ?

ਲਕਸ਼ਮੀ ਕਾਂਤਾ ਚਾਵਲਾ*
ਗੁਆਂਢੀ ਮੁਲਕ ਪਾਕਿਸਤਾਨ ਵਿੱਚੋਂ ਜਿਸ ਤਰ੍ਹਾਂ ਦੀਆਂ ਹਿੰਦੂ ਵਿਰੋਧੀ ਖ਼ਬਰਾਂ ਆ ਰਹੀਆਂ ਹਨ, ਉਹੋ ਜਿਹੀਆਂ ਖ਼ਬਰਾਂ ਸੰਸਾਰ ਦੇ ਹੋਰਨਾਂ ਮੁਸਲਿਮ ਮੁਲਕਾਂ ਤੋਂ ਨਹੀਂ ਆਉਂਦੀਆਂ। ਇਸ ਦਾ ਕਾਰਨ ਹੋ ਸਕਦਾ ਹੈ ਕਿ ਪਾਕਿਸਤਾਨ ਵਿੱਚ ਹਿੰਦੂਆਂ ’ਤੇ ਜ਼ੁਲਮ ਵਧ ਹੁੰਦੇ ਹਨ। ਇਸ ਲਈ ਅਜਿਹੀਆਂ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਸਰਕਾਰਾਂ ਅਤੇ ਜਨਤਾ ਨੂੰ ਜਾਂ ਤਾਂ ਇਹ ਸੁਣਾਈ ਨਹੀਂ ਦਿੰਦੀਆਂ ਜਾਂ ਜਨਤਾ ਸੁਣ ਕੇ ਵੀ ਬੇਬਸ ਮਹਿਸੂਸ ਕਰਦੀ ਹੈ। ਕਿਉਂਕਿ ਜਿਹੜੀ ਕਾਰਵਾਈ ਕੀਤੀ ਜਾਣੀ ਹੈ

ਵਧਦਾ ਜਾ ਰਿਹਾ ਭੂਗੋਲਿਕ ਤਾਪਮਾਨ ਅਤੇ ਸਾਡਾ ਭਵਿੱਖ

ਹਰ ਇੱਕ ਜੀਵ ਆਪਣੇ ਆਲੇ-ਦੁਆਲੇ ਉੱਪਰ, ਭਾਵ ਕੁਦਰਤ ਉੱਪਰ ਨਿਰਭਰ ਜੀਵਨ ਭੋਗ ਰਿਹਾ ਹੈ ਅਤੇ ਅਸੀਂ ਵੀ ਇਸ ਪ੍ਰਸੰਗ ਵਿੱਚ ਨਿਰਾਲੇ ਨਹੀਂ। ਜਿਸ ਕੁਦਰਤ ਆਸਰੇ ਅਸੀਂ ਜੀਵਨ ਭੋਗ ਰਹੇ ਹਾਂ, ਉਸ ਦਾ ਨਾ ਦਿਲ ਹੈ, ਨਾ ਦਿਮਾਗ਼। ਇਸ ਲਈ ਇਹ ਉੱਕਾ ਹੀ ਅਣਜਾਣ ਹੈ ਕਿ ਅਸੀਂ ਕੀ ਸੋਚ ਰਹੇ ਹਾਂ ਅਤੇ ਕਿਵੇਂ ਅਨੁਭਵ ਕਰ ਰਹੇ ਹਾਂ। ਕੁਦਰਤੀ ਨਿਯਮਾਂ ਦੀ ਪਾਲਣਾ ਉੱਪਰ ਕੁਦਰਤ ਦਾ ਸੰਤੁਲਨ ਟਿਕਿਆ ਹੋਇਆ ਹੈ। ਜੋ ਵੀ ਇਨ੍ਹਾਂ ਨਿਯਮਾਂ ਅਨੁਕੂਲ ਨਹੀਂ, ਉਸ ਦੀ ਹੋਂਦ ਸੰਭਵ ਨਹੀਂ।

ਲਿਸ਼ਕਦਾ-ਡਲ੍ਹਕਦਾ ਪੰਜਵਾਂ ਪੱਥਰ

ਫਿਰ ਪੰਜਵਾਂ ਪੱਥਰ ਆ ਗਿਆ ਬਾਪ ਦੇ ਨਿੱਕੇ ਜਿਹੇ ਘਰ ਵਿੱਚ। ਪੰਜਵੀਂ ਕੁੜੀ ਜੰਮ ਪਈ। ਘਰ ਵਿੱਚ ਇਹੋ ਜਿਹੀਆਂ ਗੱਲਾਂ ਆਖ ਰਹੇ ਸਨ। ਸਾਂਝਾ ਪਰਿਵਾਰ ਸੀ। ਘਰ ਵਿੱਚ ਪਸਰਿਆ ਸੋਗ ਅਨੁਭਵ ਕਰਕੇ ਦਾਈ ਨੇ ਵੀ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ।  ਪੰਜਵਾਂ ਪੱਥਰ ਸੀ ਮਰੀਅਲ ਜਿਹੀ ਕੁੜੀ, ਕਾਲਾ ਉਸ ਦਾ ਰੰਗ। ਘਰਦਿਆਂ ਨੇ ਭੈੜਾ ਜਿਹਾ ਉਸ ਦਾ ਨਾਂ ਰੱਖ ਦਿੱਤਾ ‘ਮਰੀ’। ਸਾਰੇ ਬੱਚੇ ਉਸ ਦਾ ਇਹ ਮੰਦਾ ਜਿਹਾ ਨਾਂ ਲੈ ਕੇ ਚਿੜਾਉਂਦੇ ਰਹਿੰਦੇ ਤੇ ਉਸ ਨੂੰ ਅਭਾਗੀ ਕਹਿੰਦੇ। ਕੁੜੀ ਰੋਂਦੜ ਤੇ ਜ਼ਿੱਦੀ ਹੋ ਗਈ।

ਡੇਰਾਵਾਦ ਸਿੱਖੀ ਦੀਆਂ ਜੜਾਂ ਖੋਖਲੀਆਂ ਕਰ ਰਿਹਾ ਹੈ

 ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ  satwinder_7@hotmail.com
ਸਾਰੇ ਸਾਧ ਬਾਬੇ ਇਕੋ ਜਿਹੇ ਨਹੀਂ ਹਨ। ਕਈ ਰੱਬ ਦੀ ਭਗਤੀ ਦਾ ਸਹੀ ਰਾਹ ਵੀ ਦਸਦੇ ਹਨ। ਪਰ ਹਰ ਬੰਦੇ ਦੇ ਦਿਮਾਗ ਦੀ ਖੇਡ ਹੈ। ਕਿ ਬੰਦੇ ਨੇ ਕੀ ਸਿੱਖਣਾ ਸਿੱਖਾਣਾ ਹੈ? ਕਈ ਉਸੇ ਕਲਾਸ ਵਿੱਚ ਬੈਠ ਕੇ ਪਹਿਲੇ ਨੰਬਰ ਤੇ ਆਉਂਦੇ ਹਨ। ਕਈ ਗੋਲ ਜੀਰੋ ਵੀ ਲੈਂਦੇ ਹਨ। ਕਿਸੇ ਸਾਧ ਨੂੰ ਕਸੂਰ ਬਾਰ ਕਹਿਣ ਨਾਲੋਂ ਆਪਣੇ ਆਪ ਨੂੰ ਹੀ ਸਾਧਾਂ ਦੇ ਬਰਾਬਰ ਦਾ ਕਰ ਲਈਏ। ਅੱਗੇ ਮਰਦ ਡਰਾਈਵਰ, ਫ਼ੌਜੀ ਬਣਦੇ ਸਨ। ਹੁਣ ਜਿਸ ਨੂੰ ਕੰਮ ਨਹੀਂ ਲੱਭਦਾ। ਖੇਤੀ, ਮਜ਼ਦੂਰੀ, ਦਿਹਾੜੀ ਕਰਨੀ ਔਖੀ ਲੱਗਦੀ ਹੈ। ਜਿਸ ਛੋਕਰੇ ਨੂੰ ਘਰ ਵਾਲੇ ਘਰੋਂ ਕੱਢ ਦਿੰਦੇ ਹਨ। ਉਹੀ ਹਰ ਮੁੰਡਾ ਪੱਗ ਵਿੱਚ ਖੰਡਾਂ ਲਾ ਲੈਂਦਾ ਹੈ। ਵੱਡੀ ਕਿਰਪਾਨ, ਆਪ ਤੋਂ ਲੰਬਾ ਲੋਹੇ ਦਾ ਤੀਰ ਹੱਥ ਵਿੱਚ ਫੜ ਕੇ, ਲੱਤਾਂ ਨੰਗੀਆਂ, ਚੋਲ਼ਾ ਵੱਡੀਆਂ ਜੇਬਾਂ ਵਾਲਾਂ, ਮਾਇਆ ਪਾਉਣ ਨੂੰ ਪਾ ਕੇ ਸੰਤ ਬਣ ਕੇ ਬੈਠ ਜਾਂਦਾ ਹੈ।

15 ਅਗਸਤ : ਸਿੱਖਾਂ ਲੲੀ ਅਜ਼ਾਦੀ ਕਿ ਬਰਬਾਦੀ!

15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਅਾਜ਼ਾਦ ਹੋ ਗਿਅਾ ਪਰ ਸਿੱਖ ਕੌਮ ਦੇ ਗਲੋਂ ਗੁਲਾਮੀ ਦੀ ਫਾਹੀ ਨਾ ਨਿਕਲ ਸਕੀ। ਕਿੳੁਂਕਿ ਸਾਡੇ ਸਿੱਖ ਅਾਗੂ ਬਿਪਰਵਾਦ ਵੱਲੋਂ ਵਿਛਾੲੇ ਗੲੇ ਜਾਲ ਚ ਬੁਰੀ ਤਰ੍ਹਾਂ ਫਸ ਚੁੱਕੇ ਸਨ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ਨਹਿਰੂ, ਗਾਂਧੀ ਤੇ ਪਟੇਲ ਜਿਹੇ ਗੰਗੂ ਬ੍ਰਾਹਮਣ ਦੇ ਵਾਰਸਾਂ ਨੇ ਸਿੱਖਾਂ ਨਾਲ ਕੲੀ ਤਰ੍ਹਾਂ ਦੇ ਵਾਅਦੇ ਕੀਤੇ ਪਰ ਬਾਅਦ ਚ ਰਾਜ ਸੱਤਾ ਹੱਥ ਚ ਅਾੳੁਂਦੇ ਸਾਰ ਹੀ ਹਿੰਦੂਵਾਦੀਅਾਂ ਨੇ ਅਾਪਣਾ ਅਸਲ ਕਰੂਪ ਚਿਹਰਾ ਵਿਖਾ ਦਿੱਤਾ। ਮੁਸਲਿਮ ਅਾਗੂ ਜਿਨਾਹ ਦੀ ਭਵਿੱਖਬਾਣੀ ਵੀ ਸੱਚੀ ਹੋ ਨਿਬੜੀ, ੳੁਸ ਨੇ ਸਿੱਖ ਅਾਗੂਅਾਂ ਨੂੰ ਹਲੂਣਾ ਦਿੰਦੇ ਹੋੲੇ ਕਿਹਾ ਸੀ ਕਿ ਤੁਸੀਂ ਸਿਰਫ਼ ਹਿੰਦੂ ਨੂੰ ਗੁਲਾਮ ਰੂਪ ਚ ਵੇਖਿਅਾ ਹੈ, ਜਦੋਂ ੲਿਸ ਨੂੰ ਅਜ਼ਾਦ ਹੋੲਿਅਾ ਵੇਖੋਗੇ ਤਾਂ ੲਿਹ ਗਿਰਗਿਟ ਵਾਂਗ ਰੰਗ ਬਦਲ ਜਾਵੇਗਾ ਤੇ ਗੈਰ ਹਿੰਦੂ ਕੌਮਾਂ ਨੂੰ ਨੇਸਤੋ-ਨਾਬੂਦ ਕਰਨ ਚ ਕੋੲੀ ਕਸਰ ਨਹੀਂ ਛੱਡੇਗਾ। ਪਰ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਮੁਸਲਿਮ ਅਾਗੂ ਜਿਨਾਹ ਦੀ ੲਿੱਕ ਨਾ ਸੁਣੀ।

ਅਕਤੂਬਰ 1984 ਦੀ ਖੂਨੀ ਦਾਸਤਾਨ

31 ਅਕਤੂਬਰ 1984 ਵਾਲੇ ਦਿਨ ਜਿਵੇ ਹੀ ਇੰਦਰਾ ਗਾਂਧੀ ਦੀ ਮੌਤ ਹੋਈ ਤਿਉਂ ਹੀ ਦਿੱਲੀ ਵਿਚ ਬੈਠੇ ਸਿੱਖਾਂ ਦੇ ਕਾਲੇ ਦਿਨ ਸ਼ੁਰੂ ਹੋ ਗਏ | ਇੰਦਰਾਂ ਗਾਂਧੀ ਨੂੰ ਦਿੱਲੀ ਦੇ AIMS ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ ਸੀ | ਰਾਜੀਵ ਗਾਂਧੀ ਬੰਗਾਲ ਤੋਂ ਸਿੱਧਾ AIMS ਹਸਪਤਾਲ ਪਹੁੰਚਿਆ | ਮਾਹੌਲ ਹਜ਼ੇ ਇਨ੍ਹਾਂ ਜ਼ਿਆਦਾ ਗਰਮਾਇਆ ਨਹੀਂ ਸੀ | ਪਰ ਜਿਉਂ ਹੀ ਰਾਜੀਵ ਗਾਂਧੀ ਹਸਪਤਾਲ ਵਿੱਚੋ ਬਾਹਰ ਆਇਆ ਤਾਂ ਮਾਹੌਲ ਪੂਰੀ ਤਰ੍ਹਾਂ ਨਾਲ ਬਦਲ ਗਿਆ | ਉਸ ਦਿਨ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਯਮਨ ਦਾ ਦੌਰਾ ਵਿੱਚੇ ਛੱਡ ਕੇ ਭਾਰਤ ਵਾਪਿਸ ਆ ਗਏ | ਏਅਰਪੋਰਟ ਤੋਂ AIMS ਹਸਪਤਾਲ ਆਉਂਦਿਆਂ ਰਸਤੇ ਵਿਚ ਹੀ 20-25 ਮੁੰਡਿਆਂ ਨੇ ਉਹਨਾਂ ਦੀ ਕਾਰ ਤੇ ਹਮਲਾ ਕਰ ਦਿੱਤਾ |

ਘਰ ਤੇ ਬਾਹਰ, ਇੱਕੋ ਨਜ਼ਰ

ਪੰਜਾਬੀ ਦੇ ਇੱਕ ਮਰਹੂਮ ਵਿਅੰਗਕਾਰ ਦੀ ਬੀਵੀ ਦੀ ਵਿਅਥਾ ਦੀ ਝਲਕ ਕੁਝ ਦਿਨ ਪਹਿਲਾਂ ਦੇਖਣ ਨੂੰ ਮਿਲੀ। ਇੱਕ ਭਾਈਚਾਰਕ ਸਮਾਗਮ ਵਿੱਚ ਉਸ ਵਿਅੰਗਕਾਰ ਦੇ ਖੁਸ਼ਮਿਜ਼ਾਜ ਸੁਭਾਅ ਅਤੇ ਸਾਧਾਰਨ ਗੱਲਾਂ ਵਿੱਚੋਂ ਵੀ ਵਿਅੰਗਮਈ ਸਥਿਤੀ ਲੱਭ ਲੈਣ ਦੀ ਉਸ ਦੀ ਸਮਰੱਥਾ ਦੇ ਜ਼ਿਕਰ ਦੌਰਾਨ ਕਿਸੇ ਨੇ ਉਸ ਦੀ ਬੀਵੀ ਨੂੰ ਕਹਿ ਦਿੱਤਾ ਕਿ ਉਹ ਬਹੁਤ ਖੁਸ਼ਨਸੀਬ ਸੀ ਜਿਸ ਨੂੰ ਤਿੰਨ ਦਹਾਕੇ ਤੋਂ ਵੱਧ ਸਮੇਂ ਲਈ ਅਜਿਹੇ ਪਤੀ ਦਾ ਸਾਥ ਮਿਲਿਆ। ਇਸ ’ਤੇ ਉਹ ਫਿੱਸ ਪਈ। ਉਸ ਦਾ ਜਵਾਬੀ ਫ਼ਿਕਰਾ ਸੀ : ‘ਐਸੀ ਖੁਸ਼ਨਸੀਬੀ ਤੁਹਾਨੂੰ ਮੁਬਾਰਕ!’ ਅਜਿਹੇ ਜਵਾਬ ਦੀ ਕੋਈ ਵੀ ਤਵੱਕੋ ਨਹੀਂ ਸੀ ਕਰ ਰਿਹਾ। ਇਸੇ ਲਈ ਸਭ ਖਾਮੋਸ਼ ਹੋ ਗਏ। ਬਾਅਦ ਵਿੱਚ ਕਿਸੇ ਨੇ ਦੱਸਿਆ ਕਿ ਉਸ ਬੰਦੇ ਦਾ ਆਪਣੇ ਪਰਿਵਾਰ ਪ੍ਰਤੀ ਬੜਾ ਕਹਿਰੀ ਰਵੱਈਆ ਸੀ। ਸ਼ਾਇਦ ਇਸੇ ਲਈ ਉਸ ਦੇ ਬੱਚੇ ਲੀਹ ’ਤੇ ਨਹੀਂ ਆ ਸਕੇ।

ਆਸ ਅਤੇ ਉਮੰਗ ਨਾਲ ਮਹਿਕਦਾ ਜੀਵਨ

ਰੰਗੀਨ ਸ਼ੀਸ਼ਿਆਂ ’ਚੋਂ ਪਾਰ ਹੋ ਰਹੀਆਂ ਸੂਰਜ ਦੀਆਂ ਕਿਰਨਾਂ ਜਿਵੇਂ ਸਪਾਟ ਫਰਸ਼ ਨੂੰ ਮਨਭਾਉਂਦੇ ਨਮੂਨਿਆਂ ਨਾਲ ਚਿਤਰਦੀਆਂ ਰਹਿੰਦੀਆਂ ਹਨ, ਇੰਜ ਹੀ ਸਾਡੇ ਖੜ-ਸੁੱਖ ਜੀਵਨ ਨੂੰ ਆਸਾਂ-ਉਮੰਗਾਂ ਸੰਗੀਤਮਈ ਰੁਮਾਂਸ ਨਾਲ ਸੁਗੰਧਤ ਕਰ ਰਹੀਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0061382237
Copyright © 2018, Panjabi Times. All rights reserved. Website Designed by Mozart Infotech