ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

August 12, 2018 01:44 PM

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨੈਸ਼ਨਲ ਡਰੱਗ ਅਰਲੀ ਵਾਰਨਿੰਗ ਸਿਸਟਮ (ਐੱਨਡੀਈਡਬਲਿਊਐੱਸ) ਵੱਲੋਂ ਜਾਰੀ ਹੋਈਆਂ ਚਿਤਾਵਨੀਆਂ ਨਵੀਆਂ ਕਿਸਮਾਂ ਦੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੋਂ ਬਚਾਓ ਅਤੇ ਸਾਵਧਾਨ ਰਹਿਣ ਬਾਰੇ ਹਨ। ਹੈਰੋਇਨ ਤੋਂ ਬਣੇ ਨਸ਼ਿਆਂ ਕਾਰਨ ਚੌਵੀ ਘੰਟਿਆਂ ਵਿੱਚ ਦੋ ਮੌਤਾਂ, ਤਿੰਨ ਦਿਨਾਂ ਵਿੱਚ ਤਿੰਨ ਅਤੇ ਦੋ ਮਹੀਨਿਆਂ (ਮਈ-ਜੂਨ 2018) ਦੌਰਾਨ 106 ਮੌਤਾਂ ਅਮਰੀਕੀ ਸੂਬੇ ਡੈਲਾਵੇਅਰ ਵਿੱਚ ਹੋਈਆਂ। ਇਹ ਸਾਰੀਆਂ ਮੌਤਾਂ ਨੌਜਵਾਨਾਂ ਦੀਆਂ ਸਨ ਤੇ ਸਭ ਨੇ ਹੈਰੋਇਨ ਦਾ ਨਸ਼ਾ ਕੀਤਾ ਸੀ। ਇਸ ਲਈ ਦੁਨੀਆ ਭਰ ਦੇ ਮੁਲਕਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਕਿ ਜਿਹੜੇ ਬੱਚੇ ਹੈਰੋਇਨ ਦੀ ਵਰਤੋਂ ਕਰ ਰਹੇ ਹੋਣ, ਉਨ੍ਹਾਂ ਦੇ ਮਾਪੇ, ਸਾਥੀਆਂ ਜਾਂ ਰਾਹਗੀਰਾਂ ਨੂੰ ਕੁਝ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਜੇ ਇਹ ਲੱਛਣ ਦਿੱਸਣ ਤਾਂ ਉਸ ਬੱਚੇ ਜਾਂ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ। ਇਹ ਲੱਛਣ ਹਨ: 1) ਮੂੰਹ ਪੀਲਾ ਪੈ ਜਾਵੇ ਤੇ ਪਸੀਨੇ ਦਾ ਭਰਿਆ ਹੋਵੇ, 2) ਸਾਹ ਬਹੁਤ ਹੌਲੀ ਤੇ ਘੱਟ ਆ ਰਿਹਾ ਹੋਵੇ ਜਾਂ ਰੁਕ ਰਿਹਾ ਹੋਵੇ, 3) ਸਰੀਰ ਪੂਰਾ ਢਿੱਲਾ ਪੈ ਗਿਆ ਹੋਵੇ, 4) ਉਂਗਲਾਂ ਦੇ ਨਹੁੰ ਤੇ ਬੁੱਲ੍ਹ ਨੀਲੇ ਪੈ ਰਹੇ ਹੋਣ, 5) ਉਲਟੀਆਂ ਕਰ ਰਿਹਾ ਹੋਵੇ, 6) ਗਲੇ ਵਿੱਚੋਂ ਗਰਾਰਿਆਂ ਵਰਗੀ ਆਵਾਜ਼ ਆ ਰਹੀ ਹੋਵੇ, 7) ਬੋਲ ਨਾ ਸਕਦਾ ਹੋਵੇ ਤੇ ਬੈਠ ਨਾ ਸਕੇ, 8) ਡੂੰਘੀ ਨੀਂਦਰ ਵਿੱਚ ਜਾਪੇ ਤੇ ਬੁਲਾਉਣ ‘ਤੇ ਉੱਠੇ ਹੀ ਨਾ, 9) ਦਿਲ ਦੀ ਧੜਕਣ ਘਟੀ ਹੋਵੇ ਜਾਂ ਬਲੱਡ ਪ੍ਰੈਸ਼ਰ ਘੱਟ ਚੁੱਕਿਆ ਹੋਵੇ।
ਭੰਗ ਤੋਂ ਬਣੇ ਨਸ਼ੇ: ਨਿਊ ਯਾਰਕ ਵਿੱਚ ਮਈ, 2018 ਵਿੱਚ 49 ਨੌਜਵਾਨ ਭੰਗ/ਗਾਂਜੇ ਤੋਂ ਬਣੇ ਨਸ਼ੇ ਨਾਲ ਹਸਪਤਾਲ ਵਿੱਚ ਮਰਨ ਕਿਨਾਰੇ ਪਹੁੰਚੇ। ਇਹ ਵੇਖਣ ਵਿੱਚ ਆਇਆ ਕਿ ਦੁਨੀਆਂ ਭਰ ਵਿੱਚ ਵਰਤੀ ਜਾ ਰਹੀ ਭੰਗ ਦੀ ਨਵੀਂ ਕਿਸਮ ਦਾ ਕੇ-2 ਬੈਚ ਜੋ ਹੁਣ ਬਾਜ਼ਾਰ ਵਿੱਚ ਪਹੁੰਚਿਆ ਹੈ, ਵਿੱਚ ਮਿਲਾਵਟ ਹੈ। ਇਸ ਨੂੰ ਸਿਗਰਟ ਰਾਹੀਂ ਪੀਣ ਜਾਂ ਸੁੰਘਣ ਵਾਲੇ ਤਰਲ ਦੀ ਸ਼ਕਲ ਵਿੱਚ ਵੇਚਿਆ ਜਾ ਰਿਹਾ ਹੈ ਅਤੇ ‘ਸਪਾਈਸ’ ਦੇ ਨਾਂ ਹੇਠ ਵਿਕ ਰਿਹਾ ਹੈ। ਇਸ ਦੇ ਪੈਕਟ ਥੱਲੇ ਚਿਤਾਵਨੀ ਲਿਖੀ ਗਈ ਹੈ: ‘ਇਸ ਦੀ ਇਨਸਾਨੀ ਵਰਤੋਂ ਖ਼ਤਰਨਾਕ ਹੈ।’ ਇਸ ਬੈਚ ਵਿਚਲੀ ਮਿਲਾਵਟ ਇਸ ਨੂੰ ਖ਼ਤਰਨਾਕ ਸਾਬਤ ਕਰ ਚੁੱਕੀ ਹੈ।
ਇਸ ਦੀ ਵਰਤੋਂ ਨਾਲ ਦਿਸ ਰਹੇ ਮਾੜੇ ਅਸਰ ਹਨ: 1) ਦਿਲ ਦੀ ਧੜਕਣ ਵਧਣੀ, 2) ਉਲਟੀਆਂ ਲੱਗਣੀਆਂ, 3) ਹਿੰਸਕ ਵਿਹਾਰ, 4) ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼।
ਓਕਸਿਸ ਨਸ਼ੇ ਵਿੱਚ ਮਿਲਾਈ ਜਾ ਰਹੀ ਫੈਂਟਾਨਿਲ: ਮਈ 2018 ਵਿੱਚ ਅਮਰੀਕੀ ਸੂਬੇ ਮਿਸੀਸਿੱਪੀ ਵਿੱਚ ਇਹ ਲੱਭਿਆ ਗਿਆ ਕਿ ਓਕਸੀਕੋਡੋਨ ਦੀਆਂ ਗੋਲੀਆਂ ਜੋ ਬਿਲਕੁਲ ਓਕਸਿਸ ਨਾਲ ਮਿਲਦੀਆਂ ਹਨ, ਵਿੱਚ ਖ਼ਤਰਨਾਕ ਫੈਂਟਾਨਿਲ ਮਿਲਾ ਦਿੱਤਾ ਗਿਆ ਹੈ। ਡੀਈਏ ਲੈਬਾਰਟਰੀ ਵਿੱਚ ਖੋਜ ਕਰ ਕੇ ਸਾਬਤ ਕਰ ਦਿੱਤਾ ਗਿਆ ਹੈ ਕਿ ਇਸ ਵਾਰ ਮਿਲ ਰਹੀਆਂ ਨਸ਼ੇ ਦੀਆਂ ਗੋਲੀਆਂ ਵਿੱਚ ਫੈਂਟਾਨਿਲ ਮਿਲਿਆ ਹੋਇਆ ਹੈ, ਜਿਸ ਨਾਲ ਧੜਾਧੜ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਇਸ ਬਾਰੇ ਸੰਸਾਰ ਪੱਧਰ ‘ਤੇ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।
ਈ-ਸਿਗਰਟ: ‘ਜੁੱਲ’ ਦੇ ਨਾਂ ਹੇਠ ਵਿਕਦੀਆਂ ਈ-ਸਿਗਰਟਾਂ ਨੌਜਵਾਨਾਂ ਵਿੱਚ ਮਕਬੂਲ ਹਨ। ਅਮਰੀਕੀ ਏਜੰਸੀ ਐੱਫਡੀਏ (ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ) ਨੇ ਪੂਰੀ ਦੁਨੀਆਂ ਵਾਸਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਇਸ ਵਾਰ ਦਾ ‘ਮਾਲ’ ਠੀਕ ਨਹੀਂ ਹੈ। ਇਸ ਵਾਸਤੇ 40 ਦੁਕਾਨਦਾਰਾਂ ਨੂੰ ਅਮਰੀਕਾ ਵਿੱਚ ਅਪਰੈਲ 2018 ਵਿੱਚ ਚਿਤਾਵਨੀ ਪੱਤਰ ਜਾਰੀ ਕਰ ਦਿੱਤਾ ਗਿਆ। ‘ਜੁੱਲ’, ‘ਫਲੈਸ਼ ਡਰਾਈਵ’ ਨਾਲ ਮਿਲਦਾ-ਜੁਲਦਾ ਅਸਰ ਦਿਖਾਉਂਦੀ ਹੈ। ਇਸੇ ਲਈ ਮਾਪਿਆਂ ਤੇ ਅਧਿਆਪਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚਾ ਨਸ਼ਾ ਕਰੀ ਬੈਠਾ ਹੈ। ਇਸ ਵਿੱਚ ਹੁਣ ਨਿਕੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਲੱਭੀ ਗਈ ਹੈ ਜੋ ਦਿਮਾਗ਼ ‘ਤੇ ਸਦੀਵੀ ਅਸਰ ਪਾ ਕੇ ਬੱਚੇ ਨੂੰ ਈ-ਸਿਗਰਟ ਨਸ਼ੇ ਦਾ ਆਦੀ ਬਣਾ ਦਿੰਦੀ ਹੈ। ਜਨਵਰੀ 2012 ਤੋਂ ਅਪਰੈਲ 2017 ਤੱਕ 6 ਸਾਲ ਤੋਂ ਛੋਟੇ 8000 ਅਮਰੀਕੀ ਬੱਚਿਆਂ ਨੇ ਇਹ ਸਿਗਰਟਨੋਸ਼ੀ ਕੀਤੀ ਕਿਉਂਕਿ ਇਸ ਨੂੰ ਬੱਚਿਆਂ ਲਈ ਸੁਰੱਖਿਅਤ ਦਿਖਾਇਆ ਗਿਆ। ਹੁਣ ਇਨ੍ਹਾਂ ਬੱਚਿਆਂ ਦਾ ਚੌਥਾ ਸਰੀਰਕ ਤੇ ਮਾਨਸਿਕ ਨੁਕਸਾਨ ਤੇ ਮੌਤ ਤੱਕ ਹੁੰਦੀ ਦੇਖਦਿਆਂ, ਇਸ ਬਾਰੇ ਵੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਸਿਗਰਟ ਨੂੰ ਸਖ਼ਤੀ ਨਾਲ ਬੱਚਿਆਂ ਤੋਂ ਪਰ੍ਹਾਂ ਰੱਖਿਆ ਜਾਵੇ।
ਭੰਗ ਤੋਂ ਬਣੇ ਸਿੰਥੈਟਿਕ ਨਸ਼ੇ: ਅਮਰੀਕੀ ਸੂਬੇ ਇਲੀਨੋਆ ਦੇ ਜਨ ਸਿਹਤ ਵਿਭਾਗ ਨੇ ਭੰਗ ਤੋਂ ਬਣੇ ਵੱਖ ਵੱਖ ਨਸ਼ਿਆਂ ਵਿੱਚ ਪੈਂਦੇ ਸਿੰਥੈਟਿਕ ਪਦਾਰਥਾਂ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਲਹੂ ਵਹਿਣ ਲੱਗਦਾ ਹੈ ਤੇ ਬੱਚੇ ਹਸਪਤਾਲਾਂ ਵਿੱਚ ਦਾਖ਼ਲ ਕਰਨੇ ਪੈਂਦੇ ਹਨ। ਵਰਤਣ ਵਾਲਿਆਂ ਦੇ ਥੁੱਕ ਤੇ ਪਿਸ਼ਾਬ ਵਿੱਚ; ਨੱਕ, ਮੂੰਹ ਤੇ ਮਸੂੜਿਆਂ ਰਾਹੀਂ ਲਹੂ ਵਹਿਣ ਲੱਗ ਪੈਂਦਾ ਹੈ ਅਤੇ ਮੌਤ ਵੀ ਹੋ ਜਾਂਦੀ ਹੈ। ਟੈਸਟ ਕਰਨ ‘ਤੇ ਪਤਾ ਲੱਗਿਆ ਕਿ ਭੰਗ ਵਿੱਚ ਚੂਹੇਮਾਰ ਦਵਾਈ ‘ਬਰੌਡੀਫੇਕੌਮ’ ਪਾਈ ਹੋਈ ਸੀ, ਜਿਸ ਨਾਲ ਲਹੂ ਵਗਣ ਤੋਂ ਰੁਕਦਾ ਨਹੀਂ।
ਸਿੰਥੈਟਿਕ ਨਸ਼ਾ ਬਣਾਉਣ ਦਾ ਮਕਸਦ ਹੁੰਦਾ ਹੈ ਮੇਰੀਹੁਆਨਾ (ਚਰਸ) ਵਰਗਾ ਅਸਰ ਦਿਖਾਉਣਾ ਪਰ ਜ਼ਹਿਰ ਮਿਲਾ ਕੇ ਉਸ ਵਿੱਚੋਂ ਦਸ ਗੁਣਾ ਮੁਨਾਫ਼ਾ ਵੀ ਕਮਾਉਣਾ। ਅਜਿਹੇ ਨਸ਼ੇ ‘ਹਰਬਲ’ ਜਾਂ ‘ਤਰਲ ਖੁਸ਼ਬੋ’ ਦੇ ਨਾਂ ਹੇਠ ਵਿਕ ਰਹੇ ਹਨ। ਇਨ੍ਹਾਂ ਨੂੰ ‘ਈ-ਸਿਗਰਟ’ ਰਾਹੀਂ ਜਾਂ ਸੁੰਘ ਕੇ ਵਰਤਿਆ ਜਾ ਰਿਹਾ ਹੈ। ਇਹ ਨਸ਼ੇ ਦੀ ਕਿਸਮ ਦੁਨੀਆਂ ਦੇ ਹਰ ਹਿੱਸੇ ਵਿੱਚ ਪਹੁੰਚਾਈ ਜਾ ਰਹੀ ਹੈ। ਇਸ ਸਬੰਧ ਵਿੱਚ ਪੂਰੀ ਦੁਨੀਆਂ ਨੂੰ ਸੁਚੇਤ ਕੀਤਾ ਗਿਆ ਹੈ। ਜੇ ਭੰਗ ਤੋਂ ਬਣੇ ਸਿੰਥੈਟਿਕ ਨਸ਼ੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਢੇਰਾਂ ਦੇ ਢੇਰ ਸੱਥਰ ਵਿੱਛ ਜਾਣਗੇ।
ਕਰੈਟੋਮ: ਦੱਖਣੀ ਏਸ਼ੀਆ ਵਿੱਚ ਉੱਗਦੇ ਦਰੱਖ਼ਤ ਕਰੈਟੋਮ ਦੇ ਪੱਤਿਆਂ ਵਿੱਚ ‘ਮਿਟਰਾਗਇਨੀਨ’ ਹੁੰਦੀ ਹੈ ਜੋ ਅਫ਼ੀਮ ਵਰਗਾ ਨਸ਼ਾ ਕਰ ਦਿੰਦੀ ਹੈ। ਇਸ ਦੇ ਪੱਤਿਆਂ ਨੂੰ ਗੋਲੀਆਂ, ਕੈਪਸੂਲ, ਪਾਊਡਰ ਤੇ ਚਾਹ ਦੀ ਸ਼ਕਲ ਵਿੱਚ ਵੇਚਿਆ ਜਾਂਦਾ ਹੈ। ਅਮਰੀਕਾ ਦੇ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਪੂਰੀ ਦੁਨੀਆਂ ਵਿੱਚ ਚਿਤਾਵਨੀ ਘੱਲੀ ਗਈ ਹੈ ਕਿ ਇਸ ਵਾਰ ਦੇ ਕਰੈਟੋਮ ਦੇ ਪੱਤਿਆਂ ਦੀ ਚੰਗੀ ਤਰ੍ਹਾਂ ਸਾਫ਼-ਸਫ਼ਾਈ ਕੀਤੇ ਬਗੈਰ ਇਸ ਵਿੱਚੋਂ ਘੱਟ ਖਰਚੇ ਨਾਲ ਤਿੰਨ ਗੁਣਾ ਕਮਾਈ ਕਰਨ ਦੇ ਚੱਕਰ ਵਿੱਚ ਜਿਹੜੇ ਪੱਤੇ ਨਸ਼ੇੜੀਆਂ ਕੋਲ ਪਹੁੰਚਾਏ ਜਾ ਰਹੇ ਹਨ, ਉਨ੍ਹਾਂ ਵਿੱਚ ਸੈਲਮੋਨੈਲਾ ਕੀਟਾਣੂ ਭਰੇ ਪਏ ਹਨ, ਜਨ੍ਹਿ‌ਾਂ ਨਾਲ ਛੇ ਤੋਂ 67 ਸਾਲਾਂ ਦੇ ਮਰੀਜ਼ 20 ਸੂਬਿਆਂ ਤੋਂ ਗੰਭੀਰ ਹਾਲਤ ਵਿੱਚ ਦਾਖ਼ਲ ਹੋ ਚੁੱਕੇ ਹਨ। ਉਲਟੀਆਂ, ਟੱਟੀਆਂ, ਬੁਖ਼ਾਰ, ਢਿੱਡ ਪੀੜ ਨਾਲ ਦਾਖ਼ਲ ਹੋ ਰਹੇ ਮਰੀਜ਼, ਜੇ ਵੇਲੇ ਸਿਰ ਹਸਪਤਾਲ ਨਾ ਦਾਖ਼ਲ ਕਰਵਾਏ ਜਾਣ ਤਾਂ ਮੌਤ ਤੱਕ ਹੋ ਸਕਦੀ ਹੈ।
ਓਕਸੀਕੋਡੋਨ: ਅਮਰੀਕੀ ਸੂਬੇ ਆਇਓਵਾ ਦੇ ਸਿਹਤ ਵਿਭਾਗ ਨੇ ਆਪਣੇ ਮੁਲਕ ਵਿੱਚ ਦਾਖ਼ਲ ਹੋਏ ਨਸ਼ੇੜੀਆਂ ਕੋਲੋਂ ਬਰਾਮਦ ਹੋਈਆਂ ਓਕਸੀਕੋਡੋਨ ਦੀਆਂ ਗੋਲੀਆਂ ਦੀ ਲੈਬਾਰਟਰੀ ਵਿੱਚ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਪੀੜ ਦੀਆਂ ਗੋਲੀਆਂ ਓਕਸੀਕੋਡੋਨ ਦੀ ਹੂ-ਬ-ਹੂ ਸ਼ਕਲ ਸੂਰਤ ਵਿੱਚ ਫੈਂਟਾਨਿਲ ਤੇ ਯੂ-47700 ਪਾਇਆ ਹੋਇਆ ਸੀ ਜੋ ਤੇਜ਼ ਨਸ਼ਾ ਹੈ। ਇਸੇ ਲਈ ਉਸ ਦੀ ਓਵਰਡੋਜ਼ ਨਾਲ ਅਨੇਕ ਮੌਤਾਂ ਹੋਣ ਦਾ ਖ਼ਦਸ਼ਾ ਹੈ। ਇਸ ਬਾਰੇ ਪਹਿਲਾਂ 18 ਜੁਲਾਈ 2017 ਨੂੰ ਚਿਤਾਵਨੀ ਜਾਰੀ ਕੀਤੀ ਗਈ ਸੀ ਤੇ ਹੁਣ 2018 ਵਿੱਚ ਦੁਬਾਰਾ ਪੂਰੀ ਦੁਨੀਆਂ ਨੂੰ ਇਸ ਬਾਰੇ ਚੇਤੰਨ ਕੀਤਾ ਗਿਆ ਹੈ ਕਿ ਜੇ ਕੋਈ ਨੌਜਵਾਨ ਜਾਂ ਬੱਚਾ ਨਸ਼ੇ ਵਿੱਚ ਧੁੱਤ ਵੇਖਿਆ ਜਾਵੇ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਹੈ।
ਪੂਰੀ ਦੁਨੀਆਂ ਵਿੱਚ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ ਜਾਣ ਲੱਗ ਪਿਆ ਹੈ ਪਰ ਭਾਰਤ, ਖਾਸ ਕਰ ਪੰਜਾਬ ਵਿੱਚ ਅਜਿਹੇ ਨਸ਼ੇੜੀਆਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ ਵੀਡੀਓ ਖਿੱਚ ਕੇ ਸਿਰਫ਼ ਤਮਾਸ਼ਾ ਬਣਾਉਣ ਤੱਕ ਸੀਮਤ ਕਰ ਦਿੱਤਾ ਗਿਆ ਹੈ। ਇਸ ਦਾ ਨਤੀਜਾ ਹੈ ਧੜਾਧੜ ਹੋ ਰਹੀਆਂ ਮੌਤਾਂ ਹਨ।
ਪੀਲੀਆਂ ਦਰਦ ਨਿਵਾਰਕ ਗੋਲੀਆਂ: ਅਫ਼ੀਮ ਤੋਂ ਬਣਾਈਆਂ ਪੀੜ ਘਟਾਉਣ ਦੀਆਂ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਜੂਨ, 2017 ਵਿੱਚ ਅਮਰੀਕੀ ਸੂਬੇ ਜੌਰਜੀਆ ਵਿੱਚ ਅਨੇਕ ਨਸ਼ੇੜੀ ਹਸਪਤਾਲ ਦਾਖ਼ਲ ਹੋਏ ਤਾਂ ਪਤਾ ਲੱਗਿਆ ਕਿ ਇਨ੍ਹਾਂ ਗੋਲੀਆਂ ਵਿੱਚ ਦੋ ਨਵੇਂ ਤਰ੍ਹਾਂ ਦੇ ਨਸ਼ੇ ਮਿਲਾ ਦਿੱਤੇ ਗਏ ਹਨ-ਐਕਰਿਲ ਫੈਂਟਾਨਿਲ ਤੇ ਟੈਟਰਾਹਾਈਡਰੋ ਫਿਊਰਨ ਫੈਂਟਾਨਿਲ। ਇਹ ਦੋਵੇਂ ਚਮੜੀ ਰਾਹੀਂ ਵੀ ਜਜ਼ਬ ਹੋ ਜਾਂਦੇ ਹਨ ਤੇ ਬਹੁਤ ਖ਼ਤਰਨਾਕ ਹਨ। ਇਹ ਇਨਸਾਨੀ ਵਰਤੋਂ ਲਈ ਅਤਿ ਦੇ ਜ਼ਹਿਰੀਲੇ ਤੇ ਜਾਨਲੇਵਾ ਮੰਨੇ ਗਏ ਹਨ। ਇਸ ਦੀ ਲੋੜੋਂ ਵੱਧ ਵਰਤੋਂ ਤੋਂ ਬਚਾਉਣ ਲਈ ਐਂਟੀਡੋਜ਼ ‘ਨੈਲੋਕਸੋਨ’ ਦਵਾਈ ਅਸਰਦਾਰ ਨਹੀਂ ਹੈ। ਇਸੇ ਲਈ ਇਹ ਜਾਨਲੇਵਾ ਸਾਬਤ ਹੋ ਰਹੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਬਾਲ ਰੱਖਿਅਕ ਹੈ ਮਾਂ ਦਾ ਦੁੱਧ

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

ਮੋਟਾਪੇ ਤੋਂ ਕਿਵੇਂ ਬਚੀਏ

ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ਵੀ ਮਹੀਨੇ ਵਿੱਚ 4-5 ਕਿਲੋ ਭਾਰ ਘਟਾਇਆ ਜਾ ਸਕਦਾ ਹੈ।

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ਅਤੇ ਹੋਰ ਕਾਰਨਾਂ ਕਰਕੇ ਰੈੱਡ ਬਲੱਡ ਸੈੱਲ ਅਤੇ ਹੀਮੋਗਲੋਬਿਨ ਦੀ ਮਾਤਰਾ ਜਦੋਂ ਸਰੀਰ ਵਿੱਚ ਘਟ ਜਾਂਦੀ ਹੈ ਤਾਂ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਹਾਂ। ਆਰਬੀਸੀ ਅਤੇ ਹੀਮੋਗਲੋਬਿਨ ਦੀ ਕਮੀ ਨਾਲ ਸੈੱਲਾਂ ਨੂੰ ਆਕਸੀਜਨ ਨਹੀਂ ਮਿਲਦੀ।

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

ਸਵਾਲ: ਕੈਂਸਰ ਦੇ ਮੁੱਖ ਕਾਰਨ ਕੀ ਹਨ?
ਜਵਾਬ: ਮੋਟੇ ਤੌਰ ‘ਤੇ ਕੈਂਸਰ ਅਨੁਵੰਸ਼ਿਕ (ਜੈਨੇਟਿਕ) ਰੋਗ ਹੈ ਪਰ ਨਵੀਨਤਮ ਖੋਜਾਂ ਨੇ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਬਾਹਰੀ ਤੱਤ ਅਤੇ ਕਾਰਕ ਜਨਮ ਤੋਂ ਬਾਅਦ ਵੀ ਸਾਡੇ ਜੀਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤਕਰੀਬਨ 20 ਫ਼ੀਸਦੀ ਕੈਂਸਰ ਜਮਾਂਦਰੂ, 30 ਫ਼ੀਸਦੀ ਬੁਰੀਆਂ ਆਦਤਾਂ ਕਾਰਨ ਅਤੇ ਬਾਕੀ 50 ਫ਼ੀਸਦੀ ਫੁਟਕਲ/ਅਣਜਾਣੇ ਕਾਰਨਾਂ ਕਰਕੇ ਹੁੰਦੇ ਹਨ।

ਮਿੱਟੀ ਤੇ ਹੋਰ ਅਸਾਧਾਰਨ ਵਸਤਾਂ ਖਾਣ ਦੀ ਆਦਤ

ਮਨੁੱਖਾਂ ਦੇ ਖਾਧ ਪਦਾਰਥ ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਆਂਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ ਪਰ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਹਨ ਕਿ ਇਨਸਾਨ ਐਸੀਆਂ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਨ ਵਸਤਾਂ ਖਾਣ ਦੀ ਆਦਤ ਨੂੰ ਪਾਇਕਾ ਕਿਹਾ ਜਾਂਦਾ ਹੈ। ਪਾਇਕਾ ਸ਼ਬਦ ਦਾ ਮਤਲਬ ਹੈ- ਨਾ ਖਾਣ ਵਾਲੀਆਂ ਚੀਜ਼ਾਂ ਦੀ ਭੁੱਖ; ਜਿਵੇਂ ਗੁੰਨ੍ਹੀ ਹੋਈ ਤੇ ਆਮ ਮਿੱਟੀ, ਕੋਲੇ, ਚਾਕ, ਗੰਦ, ਕਾਗ਼ਜ਼, ਸਵਾਹ, ਸਾਬਣ, ਸੁੱਕਾ ਗੋਹਾ, ਗੂੰਦ ਆਦਿ। ਖਾਣ ਵਾਲੀਆਂ ਵਸਤਾਂ ਦੇ ਅਸਾਧਾਰਨ ਰੂਪ ਜਿਵੇਂ ਕੱਚੇ ਆਲੂ, ਸੁੱਕਾ ਆਟਾ, ਕੱਚੇ ਚੌਲ, ਅਰਾਰੋਟ, ਬਰਫ, ਲੂਣ ਆਦਿ ਵੀ ਇਸੇ ਲੜੀ ਵਿੱਚ ਆਉਂਦੇ ਹਨ। ਬੰਦਾ ਜਾਂ ਬੱਚਾ ਜੇ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਐਸੀਆਂ ਵਸਤਾਂ ਖਾਣ ਵਾਲਾ ਵਿਹਾਰ ਕਰੇ ਤਾਂ ਹੀ ਇਸ ਹਾਲਤ ਨੂੰ ਪਾਇਕਾ ਕਿਹਾ ਜਾ ਸਕਦਾ ਹੈ।

ਕੈਂਸਰ ਬਾਰੇ ਦਸ ਸਵਾਲ-ਜਵਾਬ

ਸਵਾਲ: ਕੀ ਕੈਂਸਰ ਲਾਇਲਾਜ ਹੈ?

ਜਵਾਬ: ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤੱਕ ਚੀਰ-ਫਾੜ, ਰੇਡੀਉ ਕਿਰਨਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ।

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਅਪੈਂਡਿਕਸ ਦੀ ਪੀੜ, ਲੱਛਣ ਤੇ ਇਲਾਜ

ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੈਂਸੀ ਵਿਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਨੂੰ ਪੇਟ ਦੀ ਨਾੜੀ ਫੁੱਲਣਾ ਵੀ ਕਹਿੰਦੇ ਹਨ। ਇਸ ਦਾ ਪੂਰਾ ਨਾਮ ਹੈ- ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਯਾਨੀ ‘ਵਰਮ’ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ। ਇਹ ਅੰਗ, ਪੇਟ ਵਿਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ। ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸਰੀਰ ਕੋਈ ਖ਼ਾਸ ਕੰਮ ਨਹੀਂ। ਉਂਜ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿਚ ਅੰਤੜੀਆਂ ਵਾਸਤੇ ਫਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ। ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀ ਮੀਟਰ ਹੁੰਦੀ ਹੈ। ਉਂਜ ਇਹ 3 ਤੋਂ 18 ਸੈਂਟੀ ਮੀਟਰ ਤੱਕ ਹੋ ਸਕਦੀ ਹੈ।

ਯੋਗ ਦੇ ਮਾਇਨੇ

ਯੋਗ ਸ਼ਬਦ ਦਾ ਅਰਥ ਸਿਰਫ਼ ਸਾਹ ਅਤੇ ਸਰੀਰ ਦੇ ਕੁੱਝ ਅਭਿਆਸਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਆਓ, ਅੱਜ ਯੋਗ ਅਤੇ ਯੋਗ ਸ਼ਬਦ ਦੇ ਅਰਥ ਸਹੀ ਮਾਇਨਿਆਂ ਵਿੱਚ ਸਮਝੀਏ ਅਤੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਬਣਾਈਏ ਤਾਂ ਜੋ ਤਨ ਅਤੇ ਮਨ, ਦੋਵੇਂ ਨਿਰੋਗ ਹੋ ਸਕਣ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਯੁੱਜ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਤਨ, ਮਨ ਅਤੇ ਆਤਮਾ ਦਾ ਜੁੜਾਓ ਹੈ ਯੋਗ। ਯੋਗ ਜ਼ਰੀਏ ਬੰਦਾ ਆਪਣਾ ਸਾਰਾ ਧਿਆਨ ਇੱਕ ਜਗ੍ਹਾ ਇਕੱਤਰ ਕਰਦਾ ਹੈ। ਤਨ ਅਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਨ ਦਾ ਵੱਲ ਹੈ ਯੋਗ। ਇਹ ਬੁੱਧੀ, ਮਨ, ਭਾਵਨਾਵਾਂ ਅਤੇ ਇੱਛਾਵਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਹੈ।

ਬੱਚਿਆਂ ਵਿਚ ਗੋਡੇ ਦੀ ਪੀੜ

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।
ਆਧੁਨਿਕ ਜੀਵਨ ਸ਼ੈਲੀ ਨੇ ਸਾਨੂੰ ਐਸ਼ੋ-ਆਰਾਮ ਦੇ ਤਮਾਮ ਸਾਧਨਾਂ ਨਾਲ ਬਿਮਾਰੀਆਂ ਵੀ ਦਿੱਤੀਆਂ ਹਨ। ਇਸ ਲਈ ਕਈ ਸਰੀਰਕ ਸਮੱਸਿਆਵਾਂ ਆਏ ਦਿਨ ਤੰਗ ਕਰਦੀ ਰਹਿੰਦੀਆਂ ਹਨ। ਇਨ੍ਹਾਂ ਵਿੱਚੋਂ ਕਈ ਤਕਲੀਫਾਂ ਅਸਥਾਈ ਹੁੰਦੀਆਂ ਹਨ ਜੋ ਕੁੱਝ ਸਮੇਂ ਬਾਅਦ ਆਪੇ ਠੀਕ ਹੋ ਜਾਂਦੀਆਂ ਹਨ। ਹੋ ਸਕਦਾ ਹੈ, ਇਹ ਲੱਛਣ ਅੱਜ ਮਾਮੂਲੀ ਲੱਗਣ ਪਰ ਇਹ ਕਿਸੇ ਖ਼ਤਰਨਾਕ ਰੋਗ ਦਾ ਸੰਕੇਤ ਵੀ ਹੋ ਸਕਦੇ ਹਨ। ਇਸ ਸੂਰਤ ਵਿਚ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067243438
Copyright © 2018, Panjabi Times. All rights reserved. Website Designed by Mozart Infotech