ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਲਾਈਫ ਸਟਾਇਲ

ਅੱਜ ਤੈਂ, ਮੈਨੂੰ ਮਾਰ ਪੁਆਈ ਨਣਦੇ…

August 21, 2018 02:46 PM

ਸਾਡੇ ਜਨਮ ਤੋਂ ਹੀ ਕਈ ਰਿਸ਼ਤੇ ਖ਼ੂਨ ਦੀ ਸਾਂਝ ਹੋਣ ਕਾਰਨ ਖ਼ੁਦ-ਬਖ਼ੁਦ ਨਾਲ ਚੱਲਦੇ ਹੋਏ ਨਿਭਦੇ ਜਾਂਦੇ ਹਨ, ਪਰ ਹੋਰ ਨੇੜਲੇ ਰਿਸ਼ਤੇ ਜਾਂ ਜ਼ਿੰਦਗੀ ਦੇ ਸਫ਼ਰ ਤੇ ਵੱਖ-ਵੱਖ ਪੜਾਵਾਂ ਨਾਲ ਜੁੜਦੇ ਹੋਏ ਰਿਸ਼ਤੇ ਤਾਂ ਨਿਭਾਇਆਂ ਹੀ ਨਿਭਦੇ ਹਨ। ਰਿਸ਼ਤਿਆਂ ਦੀਆਂ ਤੰਦਾਂ-ਤਾਣੀਆਂ ’ਚ ਜ਼ਿਆਦਾ ਉਲਝਣਾਂ ਔਰਤ ਨੂੰ ਹੀ ਪੈਂਦਾ ਹੈ। ਉਸਦੀ ਜ਼ਿੰਦਗੀ ਬਹੁਤ ਸਾਰੇ ਰਿਸ਼ਤਿਆਂ ’ਚੋਂ ਹੋ ਕੇ ਗੁਜ਼ਰਦੀ ਹੈ। ਕਦੇ ਧੀ, ਕਦੇ ਭੈਣ, ਮਾਂ ਬਣਕੇ ਤੇ ਕਦੇ ਨਣਦ, ਨੂੰਹ, ਸੱਸ ਤੇ ਦਰਾਣੀ, ਜਿਠਾਣੀ ਬਣਕੇ। ਪੇਕੇ ਪਰਿਵਾਰ ’ਚ ਭਰਾਵਾਂ ਦੇ ਮੋਹ-ਪਿਆਰ ’ਚ ਭਿੱਜੀ ਉਹ ਬਾਦਸ਼ਾਹਤ ਦੇ ਹੁਲਾਰੇ ਝੂਟਦੀ ਹੈ। ਰਿਸ਼ਤੇ ਆਪਣੇ ਆਪ ਮਾਨ-ਸਨਮਾਨ, ਲਾਡ-ਦੁਲਾਰ, ਸਤਿਕਾਰ ਵੰਡਦੇ ਤੇ ਬਟੋਰਦੇ ਹੋਏ ਰਵਾਂ-ਰਵੀਂ ਚੱਲਦੇ ਹਨ, ਪਰ ਇਨ੍ਹਾਂ ਰਿਸ਼ਤਿਆਂ ਦੀ ਰੂਪ-ਰੇਖਾ ਵੀ ਸਮੇਂ ਅਨੁਸਾਰ ਬਦਲਣੀ ਸੁਭਾਵਿਕ ਹੈ। ਇਸੇ ਬਦਲਾਅ ਕਾਰਨ ਉਸਨੂੰ ਆਪਣੀ ਮਾਨਸਿਕਤਾ ਨਾਲ ਵੀ ਦੋ ਹੱਥ ਕਰਨੇ ਪੈ ਜਾਂਦੇ ਹਨ।
ਨਣਾਨ-ਭਰਜਾਈ ਦਾ ਰਿਸ਼ਤਾ ਬਹੁਤ ਨਾਜ਼ੁਕ ਤੇ ਸੰਵੇਦਨਸ਼ੀਲ ਹੁੰਦਾ ਹੈ। ਕਈ ਥਾਈਂ ਵੇਖਿਆ ਗਿਆ ਹੈ ਕਿ ਜਦੋਂ ਉਹ ਪੇਕੇ ਘਰ ’ਚ ਪਰਾਈ ਹੋਣ ਦਾ ਅਹਿਸਾਸ ਪਾਲਦੀ ਹੈ, ਉਸਨੂੰ ਲੱਗਦਾ ਹੈ ਕਿ ਇਹ ਘਰ ਹੁਣ ਮੇਰਾ ਨਹੀਂ ਹੈ ਤਾਂ ਅਜਿਹੀ ਸਥਿਤੀ ’ਚ ਉਸਨੂੰ ਆਪਣੀ ਬਾਦਸ਼ਾਹਤ ਖੁੰਝਦੀ ਜਾਪਦੀ ਹੈ। ਉਹ ਭਰਜਾਈ ਨਾਲ ਖਾਰ ਖਾਂਦੀ ਹੈ, ਉਸਦਾ ਮਨ ਅਗਵਾਈ ਕਰਦਾ ਹੈ ਕਿ ਇਸਦੇ ਆਉਣ ਨਾਲ ਸਭ ਕੁਝ ਬਦਲ ਗਿਆ ਹੈ। ਉਹ ਅੱਜੀਂ-ਪੱਜੀਂ ਮਾਂ ਨੂੰ ਪੁੱਤਰ ਤੋਂ ਤੇ ਭਰਾ ਨੂੰ ਭਰਜਾਈ ਤੋਂ ਨਿਖੇੜਨ ਦਾ ਚਾਰਾ ਕਰਦੀ ਹੈ। ਉਸ ਦੇ ਇਸੇ ਮੁਹਾਂਦਰੇ ਦੀ ਚਰਚਾ ਤਾਂ ਲੋਕ ਗੀਤਾਂ ’ਚ ਵੀ ਪ੍ਰਤੱਖ ਹੈ:
ਕੇਹੀ ਵੀਰ ਨੂੰ ਕਸੂਤੀ ਲੂਤੀ ਲਾਈ ਨਣਦੇ,
ਅੱਜ ਤੈਂ, ਮੈਨੂੰ ਮਾਰ ਪੁਆਈ ਨਣਦੇ।
 
ਆਪਣੇ ਭਰਾ ਨਾਲ ਪਿਆਰ ਦੀ ਪਰਿਭਾਸ਼ਾ ’ਚ ਭੈਣ ਨੂੰ ਆਪਣੇ ਫਰਜ਼ ਸਹੀ ਢੰਗ ਨਾਲ ਪਛਾਣਦੇ ਹੋਏ ਉਸ ਦੇ ਪਰਿਵਾਰ ਦੀ ਬੁਨਿਆਦ ਆਪਣੀ ਭਰਜਾਈ ਪ੍ਰਤੀ ਸੋਚ ਤੇ ਰਵੱਈਆ ਉਸਾਰੂ ਰੱਖਣਾ ਚਾਹੀਦਾ ਹੈ। ਉਹ ਕਿਉਂ ਭੁੱਲ ਜਾਂਦੀ ਹੈ ਕਿ ਭੈਣ ਦੇ ਰੂਪ ’ਚ ਉਸਦੇ ਭਰਾ ਲਈ ਜਜ਼ਬਾਤ ਕਿੰਨੇ ਸੱਚੇ ਤੇ ਨਰੋਏ ਹੁੰਦੇ ਹਨ। ਉਹ ਵੀਰ ਤੋਂ ਬਲਿਹਾਰੇ ਜਾਂਦੀ ਵਾਰ ਵਾਰ ਬੋਲਦੀ ਹੈ:
ਡੋਈ… ਸਾਰਾ ਜੱਗ ਛਾਣ ਲਿਆ
ਮੇਰੇ ਵੀਰ ਜਿਹਾ ਨਾ ਕੋਈ।
ਇਵੇਂ ਹੀ ਭੈਣ ਵੀ ਭਰਾ ਦੀ ਜ਼ਹਿਨੀ ਤੇ ਸਮਾਜੀ ਜ਼ਿੰਦਗੀ ’ਚ ਅਹਿਮ ਸਥਾਨ ਰੱਖਦੀ ਹੈ। ਸਾਹਿਤਕਾਰਾਂ ਤੇ ਲੇਖਕਾਂ ਦੀ ਕਲਮ ‘ਭੈਣਾਂ ਵਰਗਾ ਸਾਕ ਨਾ ਕੋਈ’ ਲਿਖ ਲਿਖ ਕੇ ਕਦੇ ਨਹੀਂ ਥੱਕਦੀ। ਨਣਦ ਦੇ ਕਿਰਦਾਰ ’ਚ ਉਸਦਾ ਇਹੀ ਭੈਣ ਦਾ ਰੂਪ ਅੱਖੋਂ ਓਹਲੇ ਨਹੀਂ ਹੋੋਣਾ ਚਾਹੀਦਾ। ਨਣਦ-ਭਰਜਾਈ ਦੇ ਰਿਸ਼ਤੇ ਦੀ ਆਪਸੀ ਖਿੱਚੋਤਾਣ ਪਹਿਲੇ ਵੇਲਿਆਂ ’ਚ ਬਸ ਮਨ-ਮੁਟਾਵ ਤਕ ਦੀਆਂ ਗੱਲਾਂ-ਬਾਤਾਂ ਸਨ, ਜੋ ਵਕਤੀ ਹੁੰਦੀਆਂ ਤੇ ਸਮਾਂ ਪਾ ਕੇ ਸੁਲਝ ਜਾਂਦੀਆਂ ਸਨ। ਹੁਣ ਜ਼ਮਾਨੇ ਦੀ ਹਵਾ ਦੇ ਬਦਲਦੇ ਰੁਖ਼ ’ਚ ਤਾਂ ਹੱਕ-ਸੱਚ ਦੀ ਲੜਾਈ ਜੱਗ-ਜ਼ਾਹਿਰ ਹੋਣ ਲੱਗ ਪਈ ਹੈ। ਵੇਖਿਆ ਜਾਵੇ ਤਾਂ ਨਣਦ-ਭਰਜਾਈ ਦਾ ਰਿਸ਼ਤਾ ਤਾਂ ਇੱਕ ਦੂਜੇ ਦਾ ਪ੍ਰਤੀਪੂਰਕ ਹੈ। ਰਿਸ਼ਤੇ ਨੂੰ ਆਪਣੇ ਨਾਲ ਜੋੜ ਕੇ ਤੇ ਆਪਣੀ ਥਾਂ ਰੱਖ ਕੇ ਵੇਖੋ। ਜੇਕਰ ਮੈਂ ਚਾਹੁੰਦੀ ਹਾਂ ਕਿ ਮੇਰੀ ਨਣਦ ਮੇਰੇ ਹਿਸਾਬ ਨਾਲ ਚੱਲੇ ਅਤੇ ਘਰ ’ਚ ਬੇਵਜ੍ਹਾ ਦਖਲ ਅੰਦਾਜ਼ੀ ਕਰਕੇ ਮੇਰੇ ਪਰਿਵਾਰ ਦਾ ਮਾਹੌਲ ਖ਼ਰਾਬ ਨਾ ਕਰੇ ਤਾਂ ਮੈਨੂੰ ਵੀ ਆਪਣੇ ਨਣਦ ਦੇ ਰੂਪ ’ਚ ਚੌਕਸੀ ਵਰਤ ਲੈਣੀ ਚਾਹੀਦੀ ਹੈ।
ਉਹ ਸਮਝੇ ਕਿ ਮੇਰੇ ਭਰਾ ਦੀ ਜ਼ਿੰਦਗੀ ’ਚ ਮੇਰੀ ਭਰਜਾਈ ਦਾ ਅਹਿਮ ਸਥਾਨ ਹੈ, ਉਹ ਉਸਦੀ ਹਮਸਫ਼ਰ ਹੈ ਤੇ ਮੇਰੇ ਪੇਕੇ ਘਰ ਦੀ ਮਾਣ-ਮਰਿਆਦਾ ਵੀ ਉਸੇ ਕਰਕੇ ਹੈ। ਔਰਤ ਨੂੰ ਆਪਣੇ ਪੇਕੇ ਘਰ ਨਾਲ ਜੁੜੀਆਂ ਮੋਹ-ਪਿਆਰ ਦੀਆਂ ਤੰਦਾਂ ਦੀ ਮਜ਼ਬੂਤੀ ਕਾਇਮ ਰੱਖਣ ਲਈ ਜੁੜੇ ਰਿਸ਼ਤਿਆਂ ਦੀ ਇੱਜ਼ਤ ਕਰਦੇ ਹੋਏ ਤੇ ਪਦਾਰਥਵਾਦੀ ਸੋਚ ਨੂੰ ਤਿਆਗਦੇ ਹੋਏ ਅੱਗੇ ਵਧਣਾ ਚਾਹੀਦਾ ਹੈ।
ਇਸ ਤਰ੍ਹਾਂ ਦੇ ਵਿਵਹਾਰ ਤੇ ਉਸਾਰੂੁ ਸੋਚ ਸਦਕਾ ਉਹ ਪੇਕੇ ਘਰ ’ਚ ਵਧੀਆ ਮਾਹੌਲ ਸਿਰਜ ਸਕਦੀ ਹੈ। ਜਿੱਥੇ ਹਰ ਭਰਜਾਈ ਆਪਣੀ ਨਣਦ ਨੂੰ ਦਿਲ ਦੀਆਂ ਰਮਜ਼ਾ ਜਾਣਨ ਵਾਲੀ ਸਖੀ ਸਹੇਲੀ ਦੇ ਰੂਪ ’ਚ ਸਵੀਕਾਰ ਕਰ ਲਵੇ। ਉਹ ਨਣਦ ਸਾਹਵੇਂ ਉਸਦੇ ਭਰਾ ਦੇ ਗੁੱਸੇ ਗਿਲੇ ਵਾਲਾ ਸੁਭਾਅ ਤੇ ਵਰਤਾਰੇ ਬਾਰੇ ਵੀ ਸ਼ਿਕਵੇ ਕਰ ਸਕੇ ਤੇ ਮਨ ਦਾ ਬੋਝ ਹਲਕਾ ਕਰਦੀ ਹੋਈ ਕਹਿ ਸਕੇ:
ਚਿੱਟੀਆ ਕਪਾਹ ਦੀਆਂ ਫੁੱਟੀਆਂ
ਹਾਏ ਨੀ ਪੱਤ ਹਰੇ ਭਰੇ।
ਆਖ ਨੀ ਨਣਾਨੇ ਤੇਰੇ ਵੀਰ ਨੂੰ
ਕਦੇ ਤਾਂ ਭੈੜਾ ਹੱਸਿਆ ਕਰੇ।
ਇਸ ਤਰ੍ਹਾਂ ਭਰਾ-ਭਰਜਾਈ ਦੇ ਵਿਹੜੇ ’ਚ ਖ਼ੁਸ਼ੀਆਂ ਤੇ ਖੇੜੇ ਬਿਖੇਰਨ ਦਾ ਮਾਧਿਅਮ ਬਣੇ ਨਾ ਕਿ ਲੂਤੀਆਂ ਲਾਉਣ ਵਾਲੀ ਨਣਦ ਹੋਵੇ ਤਾਂ ਕਿ ਆਪਸੀ ਘਰੇਲੂ ਪਰਿਵਾਰਕ ਝਗੜਿਆਂ ਜਾਂ ਅਹਿਮ ਦੁਖਦਾਈ ਘਟਨਾਵਾਂ ’ਚ ਪਰਿਵਾਰ ਜਾਂ ਸਮਾਜ ’ਚ ਸ਼ੱਕ ਦੀ ਸੂਈ ਇਸ ਕਿਰਦਾਰ ਦੁਆਲੇ ਕਦੇ ਨਾ ਘੁੰਮ ਸਕੇ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਲਾਈਫ ਸਟਾਇਲ ਵਿੱਚ ਹੋਰ
ਕੁੜੀਆਂ ਤੇ ਚਿੜੀਆਂ ਦੀ ਹੋਣੀ…

ਬਚਪਨ ਵਿੱਚ ਰਾਤ ਨੂੰ ਸਾਡੀ ਦਾਦੀ ਮਾਂ ਸਾਨੂੰ ਬਾਤਾਂ ਸੁਣਾਉਂਦੀ ਅਤੇ ਅਸੀਂ ਸਾਰੇ ਭੈਣ ਭਰਾ ਵਾਰ- ਵਾਰ ਇੱਕ ਹੀ ਬਾਤ ਸੁਣਨ ਦੀ ਜ਼ਿੱਦ ਕਰਦੇ। ਉਹ ਬਾਤ ਸੀ ‘ਇੱਕ ਸੀ ਚਿੜੀ ਤੇ ਇੱਕ ਸੀ ਕਾਂ।’ ਕਹਾਣੀ ਇਸ ਤਰ੍ਹਾਂ ਸੀ- ਇੱਕ ਵਾਰ ਚਿੜੀ ਤੇ ਕਾਂ ਨੂੰ ਬਾਜਰੇ ਦਾ ਦਾਣਾ ਲੱਭ ਜਾਂਦਾ ਹੈ। ਚਿੜੀ ਕਾਂ ਨਾਲ ਉਸ ਨੂੰ ਬੀਜਣ ਦੀ ਸਲਾਹ ਕਰਦੀ ਹੈ। ਕਾਂ ਸਹਿਮਤ ਤਾਂ ਹੋ ਜਾਂਦਾ ਹੈ, ਪਰ ਕੰਮ ਕੋਈ ਨਹੀਂ ਕਰਦਾ। ਚਿੜੀ ਇਕੱਲਿਆਂ ਹੀ ਸਾਰਾ ਕੰਮ ਨਿਪਟਾਉਂਦੀ ਹੈ ਤੇ ਫ਼ਸਲ ਵੰਡਣ ਦਾ ਸਮਾਂ ਆ ਜਾਂਦਾ ਹੈ। ਹੁਣ ਵਿਹਲੜ ਕਾਂ ਚੌਧਰੀ ਬਣ ਕੇ ਪਹੁੰਚ ਜਾਂਦਾ ਹੈ। ਚਿੜੀ ਨਿਰਾਸ਼ੇ ਮਨ ਨਾਲ ਤੂਤੜੇ ਦੇ ਢੇਰ ਉੱਪਰ ਬੈਠੀ ਆਪਣੀ ਹੋਣੀ ਨੂੰ ਕੋਸ ਰਹੀ ਹੁੰਦੀ ਹੈ। ਕੁਦਰਤ ਇਨਸਾਫ ਕਰਦੀ ਹੈ। ਜ਼ੋਰਦਾਰ ਮੀਂਹ ਸ਼ੁਰੂ ਹੁੰਦਾ ਹੈ ਅਤੇ ਗੜੇ ਪੈਣ ਲੱਗਦੇ ਹਨ। ਚਿੜੀ ਤੂਤੜੇ ਵਿੱਚ ਲੁਕ ਜਾਂਦੀ ਹੈ ਜਦੋਂਕਿ ਕਾਂ ਸਿਰ ਵਿੱਚ ਗੜਾ ਵੱਜਣ ਕਾਰਨ ਉੱਥੇ ਹੀ ਮਰ ਜਾਂਦਾ ਹੈ। ਮੀਂਹ ਹਟਦਾ ਹੈ ਤੇ ਚਿੜੀ ਨੂੰ ਬਾਜਰਾ ਅਤੇ ਤੂਤੜਾ ਦੋਨੋਂ ਹੀ ਮਿਲ ਜਾਂਦੇ ਹਨ।

ਬਜ਼ੁਰਗ ਵੀ ਦਿਖਾਉਣ ਵਡੱਪਣ

ਆਧੁਨਿਕ ਦੌਰ ਵਿੱਚ ਹਰ ਰਿਸ਼ਤੇ ’ਚ ਤਰੇੜਾਂ ਆ ਰਹੀਆਂ ਹਨ। ਅਕਸਰ ਹੀ ਬੁਢਾਪੇ ’ਚ ਮਾਂ-ਬਾਪ ਆਪਣੇ ਆਪ ਨੂੰ ਅਣਗੌਲਿਆ ਮਹਿਸੂਸ ਕਰਦੇ ਹਨ। ਕਈ ਬੱਚੇ ਆਪਣੇ ਮਾਂ-ਬਾਪ ਨੂੰ ਬ੍ਰਿਧ-ਆਸ਼ਰਮਾਂ ’ਚ ਛੱਡਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਅਜਿਹਾ ਸਮਾਜਿਕ ਵਰਤਾਰਾ ਨਿੰਦਣਯੋਗ ਹੀ ਨਹੀਂ ਸਗੋਂ ਸ਼ਰਮਨਾਕ ਹੈ। ਬੁਜ਼ਰਗਾਂ ਦੀ ਅਣਦੇਖੀ ਕਰਕੇ ਅਸੀਂ ਨਰੋਏ ਸਮਾਜ ਦੀ ਸਿਰਜਣਾ ਨਹੀਂ ਕਰ ਸਕਦੇ। ਭਾਵੇਂ ਨਵੀਂ ਪੀੜ੍ਹੀ ’ਤੇ ਅੱਜ ਪਦਾਰਥਵਾਦੀ ਕਦਰਾਂ-ਕੀਮਤਾਂ ਭਾਰੂ ਪੈ ਰਹੀਆਂ ਹਨ। ਫਿਰ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਹਮੇਸ਼ਾਂ ਬੱਚੇ ਹੀ ਗ਼ਲਤ ਹੁੰਦੇ ਹਨ। ਬਹੁਤ ਵਾਰ ਮਾਂ-ਬਾਪ ਦਾ ਕਸੂਰ ਵੀ ਦੇਖਣ ਨੂੰ ਮਿਲਦਾ ਹੈ। ਅਜਿਹੇ ਵਿੱਚ ਪਰਿਵਾਰਕ ਮਾਹੌਲ ਤਣਾਅ ਭਰਪੂਰ ਹੋ ਜਾਂਦਾ ਹੈ।

ਜ਼ਿੰਦਗੀ ਦਾ ਅਸਲ ਸ਼ਿੰਗਾਰ

ਸਲੀਕਾ ਮਨੁੱਖ ਦੀ ਸ਼ਖ਼ਸੀਅਤ ਦਾ ਮਹੱਤਵਪੂਰਨ ਅੰਗ ਹੈ। ਇਨਸਾਨ ਕਿੰਨਾ ਵੀ ਸੱਚਾ-ਸੁੱਚਾ ਕਿਉਂ ਨਾ ਹੋਵੇ ਜੇ ਉਸ ਦੀ ਗੱਲਬਾਤ ਵਿੱਚ ਕੁੜੱਤਣ ਹੈ ਤਾਂ ਉਹ ਦੂਜਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਸਲੀਕਾ ਜ਼ਿੰਦਗੀ ਦੇ ਹਰ ਪਲ ਹਰ ਘੜੀ ਹਰ ਕੰਮ ਲਈ ਜ਼ਰੂਰੀ ਹੈ। ਜਿਸ ਤਰ੍ਹਾਂ ਕੋਈ ਮਿਸਤਰੀ ਵਧੀਆ ਸੰਦਾਂ ਬਿਨਾਂ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਨਹੀਂ ਕਰ ਸਕਦਾ, ਇਸੇ ਤਰ੍ਹਾਂ ਸਲੀਕੇ ਦੇ ਬਿਨਾਂ ਕੋਈ ਵੀ ਵਿਅਕਤੀ ਆਪਣੀ ਜ਼ਿੰਦਗੀ ਨੂੰ ਖ਼ੂਬਸੂਰਤ ਨਹੀਂ ਬਣਾ ਸਕਦਾ। ਸਲੀਕਾ ਹਰ ਕੰਮ ਵਿੱਚ ਜ਼ਰੂਰੀ ਹੈ, ਪਰ ਇਹ ਜਿੰਨਾ ਜ਼ਿਆਦਾ ਜ਼ਰੂਰੀ ਹੈ, ਅਸੀਂ ਇਸ ਵੱਲ ਓਨਾ ਹੀ ਧਿਆਨ ਘੱਟ ਦਿੰਦੇ ਹਾਂ। ਅਸੀਂ ਕਿਸੇ ਕੰਮ ਬਾਹਰ ਜਾਣਾ ਹੁੰਦਾ ਹੈ ਤਾਂ ਅਸੀਂ ਆਪਣੇ ਆਪ ਨੂੰ ਸੋਹਣਾ ਤੇ ਸਮਝਦਾਰ ਪੜ੍ਹਿਆ ਲਿਖਿਆ ਵਿਖਾਉਣ ਲਈ ਘਰੋਂ ਵਧੀਆ ਕੱਪੜੇ ਪਾਕੇ ਜਾਂਦੇ ਹਾਂ, ਪਰ ਕਤਾਰ ਵਿੱਚ ਲੱਗਣ ਪਿੱਛੇ ਬਹਿਸਣਾ ਸ਼ੁਰੂ ਕਰ ਦਿੰਦੇ ਹਾਂ ਅਤੇ ਆਪਣੀ ਮਰਜ਼ੀ ਨਾਲ ਨਵੀਂ ਕਤਾਰ ਬਣਾ ਕੇ ਖੜ੍ਹ ਜਾਂਦੇ ਹਾਂ। ਇੱਥੇ ਵੀ ਸਾਡੇ ਵਿੱਚ ਸਲੀਕੇ ਦੀ ਜ਼ਰੂਰਤ ਸੀ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਿੱਥੇ ਵੀ ਜਾਈਏ ਤੇ ਅਨੁਸ਼ਾਸਨ ਵਿੱਚ ਖੜ੍ਹਕੇ ਆਪਣੀ ਵਾਰੀ ਦੀ ਉਡੀਕ ਕਰੀਏ।

ਖ਼ੁਸ਼ੀਆਂ ਨੂੰ ਖੰਭ ਖਿਲਾਰਨ ਦਿਓ

ਵਿਸ਼ਵਾਸ ’ਚ ਦਗਦੇ ਸੂਰਜ ਨੇ ਧਰਤੀ ਦੇ ਕਣ-ਕਣ ’ਚ ਧੜਕਦੀ ਜ਼ਿੰਦਗੀ ਨੂੰ ਹਲੂਣਿਆ ਹੈ। ਸੋਨ ਸੁਨਹਿਰੀ ਕਿਰਨਾਂ ਹਰ ਬਸ਼ਿੰਦੇ ਦੇ ਚਿਹਰੇ ਉੱਤੇ ਖ਼ੁਸ਼ੀਆਂ ਦੀ ਲਾਲੀ ਬਣ ਕੇ ਚਮਕੀਆਂ ਹਨ। ਤੁਸੀਂ ਸਾਰਾ ਦਿਨ ਹਸੂੰ-ਹਸੂੰ ਕਰਦੇ ਰਹਿਣ ਦਾ ਅਹਿਦ ਲੈ ਕੇ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਹੱਥ ਪਾਉਂਦੇ ਹੋ। ਸੁਗੰਧੀਆਂ ਭਰੀਆਂ ਰੁਮਕਦੀਆਂ ਪੌਣਾਂ ਨੂੰ ਆਪਣੇ ਪਿੰਡੇ ਉੱਤੇ ਲਪੇਟ ਕੇ, ਨਵੇਂ ਉੱਗਦੇ ਸੂਰਜ ਦੀਆਂ ਮੁਸਕਰਾਉਂਦੀਆਂ ਕਿਰਨਾਂ ਨੂੰ ਆਪਣੇ ਅੰਗ-ਸੰਗ ਰਹਿਣ ਲਈ ਵਚਨ ਲੈਂਦੇ ਹੋ, ਪਰ ਕੀ ਤੁਹਾਡੀਆਂ ਇਹ ਖ਼ੁਸ਼ੀਆਂ ਇੱਕ ਦਿਨ ਲਈ ਹੀ ਤਾਂ ਨਹੀਂ ਹਨ? ਕੀ ਤੁਸੀਂ ਆਪਣੇ ਸਮੁੱਚੇ ਜੀਵਨ ਦਾ ਭਰਪੂਰ ਆਨੰਦ ਲੈਣਾ ਚਾਹੁੰਦੇ ਹੋ? ਇੱਥੇ ਇਹ ਜ਼ਰੂਰੀ ਹੈ ਕਿ ਜ਼ਿੰਦਗੀ ਨੂੰ ਜਿਊਣ ਦਾ ਸੰਕਲਪ ਲਿਆ ਜਾਵੇ।

ਸਰੀਰਿਕ ਲੋੜ ਅਨੁਸਾਰ ਹੋਵੇ ਫਰਨੀਚਰ

ਫਰਨੀਚਰ ਦੀ ਵਰਤੋਂ ਘਰ ਵਿੱਚ ਕਈ ਕੰਮਾਂ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਸੌਣ ਲਈ, ਕੁਝ ਖ਼ਾਸ ਕੰਮ ਜਿਵੇਂ ਕਿ ਪੜ੍ਹਨ, ਖਾਣਾ ਖਾਣ ਲਈ ਜਾਂ ਵਿਹਲੇ ਸਮੇਂ ਦੌਰਾਨ ਆਨੰਦ ਮਾਨਣ ਲਈ। ਸਾਰੇ ਜੀਵਤ ਪ੍ਰਾਣੀਆਂ ਵਿੱਚ ਊਰਜਾ ਦੀ ਖਪਤ ਅਤੇ ਫਿਰ ਸਿਹਤਯਾਬ ਹੋਣ ਦਾ ਪਰਵਾਹ ਸਾਰੀ ਜ਼ਿੰਦਗੀ ਲਗਾਤਾਰ ਚੱਲਦਾ ਰਹਿੰਦਾ ਹੈ। ਇਹ ਚੱਕਰ ਸਰੀਰ ਦੇ ਅੰਦਰੂਨੀ ਅੰਗਾਂ ਵਿੱਚ ਮੁੜ ਜਾਨ ਪਾਉਣ ਲਈ ਅਤਿ ਜ਼ਰੂਰੀ ਹੈ ਅਤੇ ਸਰੀਰ ਉਦੋਂ ਹੀ ਤਰੋ ਤਾਜ਼ਾ ਹੁੰਦਾ ਹੈ ਜਦੋਂ ਸਾਰੇ ਅੰਗ ਆਰਾਮ ਕਰ ਰਹੇ ਹੁੰਦੇ ਹਨ। ਸਮੇਂ ਦੇ ਪ੍ਰਸੰਗ ਵਿੱਚ ਹਰ ਮਨੁੱਖ ਲਈ ਤਿੰਨ ਭਾਗ ਹਨ – ਕੰਮ, ਵਿਸ਼ਰਾਮ ਅਤੇ ਨੀਂਦ ਅਤੇ ਇਨ੍ਹਾਂ ਤਿੰਨ ਭਾਗਾਂ ਦਾ ਉਚਿਤ ਸੰਤੁਲਨ ਹੋਣਾ ਬੇਹੱਦ ਜ਼ਰੂਰੀ ਹੈ। ਫਰਨੀਚਰ ਦੀ ਵਰਤੋਂ ਦਾ ਮੁੱਖ ਮੰਤਵ ਇਹ ਹੁੰਦਾ ਹੈ ਕਿ ਵੱਖ-ਵੱਖ ਕਿਰਿਆਵਾਂ ਦੌਰਾਨ ਸਰੀਰ ਨੂੰ ਵੱਧ ਤੋਂ ਵੱਧ ਸਹੂਲਤ ਪ੍ਰਦਾਨ ਹੋਵੇ ਤਾਂ ਕਿ ਰੋਜ਼ਾਨਾ ਘਰੇਲੂ ਕੰਮਾਂ ਨੂੰ ਜ਼ਿਆਦਾ ਸੰਤੋਸ਼ਜਨਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ ਅਤੇ ਇਹ ਸਰੀਰ ਨੂੰ ਕੰਮ ਦੌਰਾਨ ਹੋਣ ਵਾਲੀ ਥਕਾਵਟ ਨੂੰ ਆਰਾਮ ਰਾਹੀਂ ਦੂਰ ਕਰ ਸਕੇ, ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਫਰਨੀਚਰ ਦੇ ਡਿਜ਼ਾਈਨ ਦੀ ਚੋਣ ਫਰਨੀਚਰ ਵਰਤਣ ਵਾਲੇ ਦੇ ਸਰੀਰ ਦੀ ਲੋੜ ਅਨੁਸਾਰ ਕੀਤੀ ਜਾਵੇ।

ਰੰਗ ਬਦਲੇ ਤੀਆਂ ਦੇ

ਕਿਹਾ ਜਾਂਦਾ ਹੈ ਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ। ਅਸੀਂ ਆਮ ਚੱਲਦੇ ਰਵਾਇਤੀ ਪਹਿਲੂ ਸਬੰਧੀ ਹੀ ਗੱਲ ਕਰਦੇ ਰਹਿੰਦੇ ਹਾਂ ਜਿਵੇਂ ਕਿ ਤੀਆਂ ਸਬੰਧੀ ਕਿ ਇਹ ਮੁਟਿਆਰਾਂ-ਔਰਤਾਂ ਵਿਸ਼ੇਸ਼ ਤੌਰ ’ਤੇ ਪੰਜਾਬਣਾਂ ਦਾ ਬਹੁਤ ਪਸੰਦੀਦਾ ਤਿਓਹਾਰ ਹੈ ਜੋ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਨੂੰ ਸ਼ੁਰੂ ਹੁੰਦਾ ਹੈ ਤੇ ਪੂਰਨਮਾਸ਼ੀ ਨੂੰ ਸਪੰਨ ਹੋ ਜਾਂਦਾ ਹੈ। ਤੀਆਂ ਵਿੱਚ ਪੈਂਦੇ ਗਿੱਧਿਆਂ, ਬੋਲੀਆਂ, ਮਹਿੰਦੀ, ਚੂੜੀਆਂ ਤੇ ਪੀਂਘਾਂ ਝੂਟਣ ਦੀ ਗੱਲ ਕੀਤੀ ਜਾਂਦੀ ਹੈ। ਅੱਜ ਬਣਾਉਟੀ ਤੀਆਂ ਤੀਜ ਨੂੰ ਜਾਂ ਏਕਮ ਤਿਥ ਨੂੰ ਨਹੀਂ ਬਲਕਿ ਸਾਉਣ ਮਹੀਨਾ ਸ਼ੁਰੂ ਹੋਣ ਸਾਰ ਹੀ ਭਰਨ ਲੱਗਦੀਆਂ ਹਨ, ਪਰ ਪਿੱਪਲ-ਬਰੋਟਿਆ ਜਾਂ ਨਿੰਮਾਂ ਥੱਲੇ ਨਹੀਂ ਸਰਕਾਰੇ-ਦਰਬਾਰੇ ਜਾਂ ਕਾਲਜਾਂ-ਸਕੂਲਾਂ ਦੀਆਂ ਸਟੇਜਾਂ ਉੱਤੇ ਇਹ ਤੀਆਂ ਧਮਾਲਾਂ ਪਾਉਂਦੀਆਂ ਹਨ। ਕੁਝ ਸ਼ਹਿਰਨਾਂ ਆਪਣੀਆਂ ਸਹੇਲੀਆਂ ਨਾਲ ਘਰ ‘ਕਿੱਟੀ ਪਾਰਟੀ’ ਕਰਕੇ ਤੀਆਂ ਮਨਾ ਲੈਂਦੀਆਂ ਹਨ। ਇਹ ਪੁਰਾਤਨ ਪੰਦਰਾਂ-ਪੰਦਰਾਂ ਦਿਨ ਭਰਨ ਵਾਲੀਆਂ ਤੀਆਂ ਦਾ ਬਦਲ ਕਿਵੇਂ ਵੀ ਨਹੀਂ ਹੋ ਸਕਦੀਆਂ। ਇਹ ਤਾਂ ਕੁਝ ਘੰਟਿਆਂ ’ਚ ਹੀ ਆਪਣਾ ਜਾਹੋ-ਜਲਾਲ ਭਾਵ ਕੱਪੜਿਆਂ-ਗਹਿਣਿਆਂ ਦੀ ਚਮਕ-ਦਮਕ ਦਿਖਾ ਕੇ ਤੇ ਟੀ.ਵੀ.ਦੇ ਪਰਦੇ ਜਾਂ ਅਖ਼ਬਾਰ ’ਚ ਪੜ੍ਹੀਆਂ ਬੋਲੀਆਂ ਪਾ ਕੇ ਖ਼ਤਮ ਹੋ ਜਾਂਦੀਆਂ ਹਨ।

ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ…

ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗਦੇ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਂਕੜੇ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ। ਔਰਤਾਂ ਦੇ ਪੈਰ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਸੀ।

ਸਾਂਝੇ ਪੰਜਾਬ ਦੇ ਵਿਸਰੇ ਹੋਏ ਲੋਕ ਨਾਚ

ਪੰਜਾਂ ਪਾਣੀਆਂ ਦੀ ਧਰਤੀ ਦੇ ਵਾਸੀ ਮੁੱਢ ਤੋਂ ਹੀ ਸਖ਼ਤ ਮਿਹਨਤੀ ਅਤੇ ਰੱਜ ਕੇ ਸ਼ੌਕੀਨੀ ਕਰਨ ਵਾਲੇ ਰਹੇ ਹਨ। ਇਸ ਧਰਤੀ ਦੇ ਜਾਇਆਂ ਦੀ ਉਪਜੀਵਕਾ ਦਾ ਮੁੱਖ ਸਾਧਨ ਖੇਤੀਬਾੜੀ ਹੋਣ ਕਰਕੇ ਇਹ ਲੋਕ ਧਰਤੀ ਦੇ ਢਿੱਡੋਂ ਸੋਨਾ ਅਤੇ ਹੀਰੇ ਮੋਤੀ ਕੱਢਣ ਲਈ ਲਗਪਗ ਸਾਰਾ ਸਾਲ ਜੀਅ ਤੋੜ ਮਿਹਨਤ ਕਰਦੇ ਰਹਿੰਦੇ ਹਨ। ਜਦੋਂ ਇਹ ਲੋਕ ਫ਼ਸਲਾਂ ਦੀ ਕਟਾਈ ਤੋਂ ਵਿਹਲੇ ਹੁੰਦੇ ਹਨ ਤਾਂ ਰੱਜ ਕੇ ਆਪਣੀਆਂ ਸ਼ੌਕੀਨੀਆਂ ਵੀ ਪੂਰੀਆਂ ਕਰਦੇ ਹਨ। ਸਾਰਾ ਸਾਲ ਅਣਥੱਕ ਕਮਾਈ ਕਰਨ ਕਰਕੇ ਆਪਣੀ ਸਰੀਰਿਕ ਅਤੇ ਦਿਮਾਗ਼ੀ ਥਕਾਵਟ ਨੂੰ ਲਾਹੁਣ ਲਈ ਪੰਜਾਬੀ ਹਮੇਸ਼ਾਂ ਤੋਂ ਹੀ ਲੋਕ ਨਾਚਾਂ ਦਾ ਸਹਾਰਾ ਲੈਂਦੇ ਰਹੇ ਹਨ। ਇੱਕ ਕਹਾਵਤ ਅਨੁਸਾਰ ਪੰਜਾਬੀਆਂ ਨੂੰ ਤਾਂ ਨੱਚਣ ਦਾ ਬਹਾਨਾ ਚਾਹੀਦਾ ਹੈ, ਉਹ ਨੱਚਣ ਲਈ ਹਰ ਵੇਲੇ ਤਿਆਰ ਹੀ ਰਹਿੰਦੇ ਹਨ। 1947 ਦੀ ਦੇਸ਼ ਵੰਡ ਅਤੇ 1966 ਦੀ ਸੂਬਾਈ ਵੰਡ ਤੋਂ ਬਾਅਦ ਅਜੋਕੇ ਯੁੱਗ ਦੇ ਛੋਟੇ ਜਿਹੇ ਪੰਜਾਬ ਵਿੱਚ ਮੁੱਖ ਤੌਰ ’ਤੇ ਭੰਗੜੇ ਅਤੇ ਗਿੱਧੇ ਨੂੰ ਹੀ ਪੰਜਾਬੀ ਲੋਕ ਨਾਚ ਆਖਿਆ ਜਾਂਦਾ ਹੈ।

ਚਿੰਤਾ ਤੋਂ ਰਹੋ ਕੋਹਾਂ ਦੂਰ

ਸਿਆਣਿਆਂ ਤੋਂ ਅਸੀਂ ਇਹ ਹੀ ਸੁਣਦੇ ਹਾਂ ਕਿ ਚਿੰਤਾ ਚਿਤਾ ਸਮਾਨ ਹੈ ਕਿਉਂਕਿ ਚਿਤਾ ਵਿੱਚ ਇਨਸਾਨ ਇੱਕ ਵਾਰ ਮਰ ਕੇ ਸੜਦਾ ਹੈ, ਪਰ ਚਿੰਤਾ ਕਾਰਨ ਇਨਸਾਨ ਜਿਉਂਦੇ ਹੋਏ ਵੀ ਦਿਨ ਰਾਤ ਸੜਦਾ ਰਹਿੰਦਾ ਹੈ। ਅੱਜ ਲਗਪਗ ਹਰ ਇਨਸਾਨ ਕਿਸੇ ਨਾ ਕਿਸੇ ਗੱਲ ਕਰਕੇ ਚਿੰਤਾ ਵਿੱਚ ਹੈ। ਚਿੰਤਾ ਉਸ ਬਿਨ ਬੁਲਾਏ ਮਹਿਮਾਨ ਵਾਂਗ ਹੈ ਜੋ ਆ ਤਾਂ ਜਲਦੀ ਨਾਲ ਜਾਂਦੀ ਹੈ, ਪਰ ਆ ਕੇ ਜਾਣ ਦਾ ਨਾਮ ਨਹੀਂ ਲੈਂਦੀ।

ਸੂਝ ਨਾਲ ਚੁੱਕੋ ਕਦਮ

ਜ਼ਿੰਦਗੀ ਇੱਕ ਸਫ਼ਰ ਵਾਂਗ ਹੈ ਅਤੇ ਅਸੀਂ ਸਾਰੇ ਜ਼ਿੰਦਗੀ ਦੇ ਰਾਹਾਂ ਦੇ ਮੁਸਾਫਿਰ ਹਾਂ। ਜਨਮ ਤੋਂ ਲੈ ਕੇ ਮੌਤ ਤਕ ਅਸੀਂ ਜ਼ਿੰਦਗੀ ਦੇ ਵੱਖ ਵੱਖ ਰਾਹਾਂ ’ਤੇ ਤੁਰਦੇ ਰਹਿੰਦੇ ਹਾਂ। ਇਨ੍ਹਾਂ ਰਾਹਾਂ ਦੀ ਇਹ ਵਿਲੱਖਣਤਾ ਹੈ ਕਿ ਜੋ ਰਸਤਾ ਅਸੀਂ ਇੱਕ ਵਾਰ ਚੁਣ ਲਿਆ, ਫਿਰ ਅਸੀਂ ਚਾਹ ਕੇ ਵੀ ਉਸ ਤੋਂ ਵਾਪਸ ਨਹੀਂ ਆ ਸਕਦੇ।

ਕੰਮਕਾਜੀ ਔਰਤਾਂ ਕਿਵੇਂ ਹੋਣ ਤਣਾਅ-ਮੁਕਤ

ਅਜੋਕੇ ਪਦਾਰਥਵਾਦੀ ਯੁੱਗ ਵਿੱਚ ਆਰਥਿਕਤਾ ਇੰਨੀ ਮਾੜੀ ਹੋ ਗਈ ਹੈ ਕਿ ਹਰ ਪੜ੍ਹੀ-ਲਿਖੀ ਲੜਕੀ ਚਾਹੁੰਦੀ ਹੈ ਕਿ ਉਹ ਸਵੈ-ਨਿਰਭਰ ਹੋ ਕੇ ਆਪਣੀ ਸਮਰੱਥਾ ਅਨੁਸਾਰ ਆਪਣੇ ਬਲਬੂਤੇ ’ਤੇ ਕਿਸੇ ਨਾ ਕਿਸੇ ਕੰਪਨੀ ਜਾਂ ਦਫ਼ਤਰ ਵਿੱਚ ਕੰਮ ਜ਼ਰੂਰ ਕਰੇ। ਸਵੈ-ਨਿਰਭਰ ਹੋਣਾ ਕੋਈ ਮਾੜੀ ਗੱਲ ਨਹੀਂ, ਆਖਰ ਪੜ੍ਹਾਈ-ਲਿਖਾਈ ਕਿਸੇ ਅਰਥ ਤਾਂ ਲੱਗਣੀ ਚਾਹੀਦੀ ਹੈ। ਵਿਆਹ ਤੋਂ ਪਹਿਲਾਂ ਨੌਕਰੀ ਕਰਦੀਆਂ ਕੁੜੀਆਂ ਨੂੰ ਮਾਪਿਆਂ ਦੇ ਘਰ ਕਿਸੇ ਤਰ੍ਹਾਂ ਦੀ ਕੋਈ ਔਕੜ ਜਾਂ ਤੰਗੀ ਪੇਸ਼ ਨਹੀਂ ਆਉਂਦੀ ਤੇ ਜ਼ਿੰਦਗੀ ਸਹਿਜ ਚੱਲਦੀ ਰਹਿੰਦੀ ਹੈ।

ਚਿੱਟਾ ਚਾਦਰਾ ਕੰਨਾਂ ਦੇ ਵਿੱਚ ਨੱਤੀਆਂ…

ਕੁਝ ਸਮਾਂ ਪਹਿਲਾ ਲੋਕ ਪੜ੍ਹ-ਲਿਖਕੇ ਜਾਂ ਪੜ੍ਹਨ-ਲਿਖਣ ਲਈ ਬਾਹਰ ਸ਼ਹਿਰੀਂ ਜਾ ਵਸੇ ਤਾਂ ਉਨ੍ਹਾਂ ਦਾ ਪਹਿਰਾਵਾ ਵੀ ਬਦਲ ਗਿਆ। ਉਨ੍ਹਾਂ ਨੂੰ ਦੇਖ ਕੇ ਪਿੰਡ ਰਹਿਣ ਵਾਲੇ ਵੀ ਪੈਂਟ-ਸ਼ਰਟ ਜਾਂ ਸਰਦੀਆਂ ਵਿੱਚ ਪੈਂਟ-ਕੋਟ ਪਾਉਣ ਲੱਗੇ। ਸਾਡੇ ਇਲਾਕੇ ਖ਼ਾਸ ਕਰ ਸਾਡੇ ਪਿੰਡ ਵਿੱਚ ਚਾਦਰਾ ਬੰਨ੍ਹਣ ਦਾ ਰਿਵਾਜ ਨਹੀਂ ਸੀ ਕਿਉਂਕਿ ਚਾਦਰੇ ਜ਼ਿਆਦਾਤਰ ਪਾਕਿਸਤਾਨੋਂ ਆਏ ਲੋਕ ਹੀ ਬੰਨ੍ਹਦੇ ਸਨ। ਸਾਡੇ ਨੇੜੇ ਦੇ ਪਿੰਡ ਸੈਂਪਲੇ, ਘੇਲ ਤੇ ਕਸੁੰਬੜੀ ਦੇ ਕੁਝ ਮਰਦ ਚਾਦਰੇ ਬੰਨ੍ਹਦੇ ਸਨ। ਸਾਡੇ ਪਿੰਡ ਵਿੱਚ ਜੇ ਕੋਈ ਮੁੰਡਾ-ਖੁੰਡਾ ਕਦੇ ਸ਼ੌਕੀਆ ਚਾਦਰਾ ਬੰਨ੍ਹ ਲੈਂਦਾ ਤਾਂ ਉਸ ਨੂੰ ਲੋਕ ਚੰਗਾ ਨਹੀਂ ਸਨ ਸਮਝਦੇ ਤੇ ਅੱਗੇ-ਪਿੱਛੇ ਉਸ ਨੂੰ ਕਹਿੰਦੇ ਕਿ ‘ਵੈਲੀ ਬਣਿਆ ਫਿਰਦਾ ਹੈ।’ ਕੋਈ ਸ਼ੌਕੀਨ ਗੱਭਰੂ ਕਿਸੇ ਮੇਲੇ ਜਾਂ ਵਿਆਹ-ਕਾਰਜ ਨੂੰ ਚਾਦਰਾ ਬੰਨ੍ਹ ਕੇ ਚਿੱਤ ਖ਼ੁਸ਼ ਕਰ ਲੈਂਦਾ, ਪਰ ਇਹ ਆਮ ਪਹਿਰਾਵਾ ਨਹੀਂ ਸੀ।

ਵਿਧਵਾਵਾਂ ਪ੍ਰਤੀ ਸੋਚ ਬਦਲੋ

ਵਿਧਵਾ ਔਰਤ ਦੇ ਦੁੱਖ ਤਕਲੀਫ਼ਾਂ ਦਾ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ। ਇੱਕ ਔਰਤ ਜੋ ਪਤੀ ਦੇ ਸਿਰ ’ਤੇ ਮੌਜ ਮਾਣਦੀ ਹੈ। ਪਤੀ ਦਾ  ਦੇਹਾਂਤ ਹੋਣ ’ਤੇ ਉਸ ਔਰਤ ਦਾ ਇਕਦਮ ਘਰੇਲੂ ਜ਼ਿੰਦਗੀ ਛੱਡ ਕੇ  ਮਰਦ ਬਣ ਕੇ ਘਰ ਤੋਂ ਬਾਹਰ ਨਿਕਲਣਾ ਤੇ ਔਰਤ ਬਣ ਕੇ ਘਰ ਵਿਚਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਜਦੋਂ ਪਤਨੀ ਦੇ ਸਿਰੋਂ ਪਤੀ ਦਾ ਸਾਇਆ ਉੱਠਦਾ ਹੈ ਤਾਂ ਉਸਦਾ ਹਰ ਕਿਸਮ ਦਾ ਸ਼ੋਸ਼ਣ ਸ਼ੁਰੂ ਹੋ ਜਾਂਦਾ ਹੈ। ਸ਼ੋਸ਼ਣ ਬੇਗਾਨੇ ਭਾਵੇਂ ਨਾ ਕਰਨ, ਪਰ ਉਸ ਦੀ ਜੋ ਦਸ਼ਾ ਰਿਸ਼ਤੇਦਾਰ ਜਾਂ ਸ਼ਰੀਕ ਕਰਦੇ ਹਨ। ਕਈ ਵਾਰ ਉਹ ਸੁਣ ਕੇ ਜਾਂ ਦੇਖ ਕੇ ਦਿਲ ਦਹਿਲ ਜਾਂਦਾ ਹੈ। ਸਭ ਤੋਂ ਪਹਿਲਾਂ ਉਸਦੀ ਜਾਇਦਾਦ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਕੋਈ ਔਰਤ ਅਜਿਹਾ ਨਹੀਂ ਹੋਣ ਦਿੰਦੀ ਤਾਂ ਆਖਰੀ ਹਥਿਆਰ ਉਸਦੇ ਚਰਿੱਤਰ ’ਤੇ ਉਂਗਲ ਚੁੱਕ ਕੇ ਵਰਤਿਆ ਜਾਂਦਾ ਹੈ। ਅਜਿਹੀਆਂ ਸਮੱਸਿਆਵਾਂ ਨਾਲ ਜੂਝਦੀ ਹਰ ਵਿਧਵਾ ਔਰਤ ਆਪਣੇ ਬੱਚੇ ਪਾਲਦੀ ਹੈ। ਫਿਰ ਜਦੋਂ ਬੱਚੇ ਉਸਦੇ ਲਾਇਕ ਨਿਕਲ ਜਾਂਦੇ ਹਨ, ਉਹੀ ਰਿਸ਼ਤੇਦਾਰ ਸਾਕ ਸਬੰਧੀ ਔਖੇ ਵੇਲੇ ਜੋ ਉਸ ਨੂੰ ਛੱਡ ਗਏ ਸਨ, ਨੇੜੇ-ਨੇੜੇ ਆਉਣ ਲੱਗ ਜਾਂਦੇ ਹਨ।

ਆਓ, ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਈਏ

ਆਮਤੌਰ ’ਤੇ ਕੇਕ ਓਵਨ ਵਿੱਚ ਹੀ ਬਣਦਾ ਹੈ, ਪਰ ਪਿੰਡਾਂ ਵਿੱਚ ਕਿਸਾਨ ਬੀਬੀਆਂ ਕੋਲ ਓਵਨ ਨਹੀਂ ਹੁੰਦਾ ਤਾਂ ਕੇਕ ਨਹੀਂ ਬਣ ਸਕਦਾ। ਇਸ ਲਈ ਅਸੀਂ ਪ੍ਰੈਸ਼ਰ ਕੁੱਕਰ ਵਿੱਚ ਕੇਕ ਬਣਾਵਾਂਗੇ ਕਿਉਂਕਿ ਪ੍ਰੈਸ਼ਰ ਕੁੱਕਰ ਹਰ  ਘਰ ਵਿੱਚ ਮੌਜੂਦ ਹੁੰਦਾ ਹੈ। ਕੇਕ ਕਿਸੇ ਵੀ ਮੌਕੇ ’ਤੇ ਬਣਾਇਆ ਜਾ ਸਕਦਾ ਹੈ ਜਿਵੇਂ ਕਿ ਬੱਚੇ ਦੇ ਜਨਮ ਦਿਨ, ਵਰ੍ਹੇਗੰਢ ਜਾਂ ਕੋਈ ਹੋਰ ਖ਼ਾਸ ਤਿਓਹਾਰ ’ਤੇ। ਬਾਜ਼ਾਰ ਵਿੱਚ ਮਿਲਣ ਵਾਲੇ  ਕੇਕ ਖਾ ਕੇ ਕਈ ਵਾਰ ਬੱਚੇ ਬਿਮਾਰ ਹੋ ਜਾਂਦੇ ਹਨ ਕਿਉਂਕਿ ਘਟੀਆ ਕਿਸਮ ਦਾ ਘਿਓ ਜਾਂ ਕਰੀਮ ਵਰਤੀ ਹੁੰਦੀ ਹੈ। ਇਸ ਲਈ ਘਰ ਵਿੱਚ ਕੇਕ ਬਣਾਉਣ ਨਾਲ ਅਸੀਂ ਆਪਣੀ ਮਰਜ਼ੀ ਮੁਤਾਬਕ ਵਧੀਆ ਸਮੱਗਰੀ ਵਰਤ ਕੇ ਗੁਣਵੱਤਾ ਕਾਇਮ ਰੱਖ ਸਕਦੇ ਹਾਂ।
ਸਮੱਗਰੀ

ਚੋਗਾ ਪਾਉਣਾ ਪੁੰਨ ਨਹੀਂ

ਪੁਰਾਣੇ ਸਮਿਆਂ ਵਿੱਚ ਪੋਹ- ਮਾਘ ਦੇ ਮਹੀਨੇ ਪੰਛੀਆਂ ਨੂੰ ਦਾਣੇ ਪਾਉਣਾ ਪੁੰਨ ਦਾ ਕੰਮ ਸਮਝਿਆ ਜਾਂਦਾ ਸੀ। ਇਨ੍ਹਾਂ ਮਹੀਨਿਆਂ ਵਿੱਚ ਠੰਢ ਦਾ ਜ਼ੋਰ ਅਤੇ ਖੇਤਾਂ ਵਿੱਚ ਦਾਣਾ ਫੱਕਾ ਨਾ ਹੋਣ ਕਾਰਨ ਅਜਿਹਾ ਕੀਤਾ ਜਾਂਦਾ ਸੀ। ਉਸ ਸਿਰਜਣਹਾਰ ਨੇ ਸਭ ਜੀਵਾਂ ਲਈ ਚੋਗ ਦਾ ਪ੍ਰਬੰਧ  ਕੀਤਾ ਹੈ। ਇਸ ਚੋਗ ਨੂੰ ਪ੍ਰਾਪਤ ਕਰਨ ਲਈ ਮਨੁੱਖ ਤੋਂ ਲੈ ਕੇ ਹਰ ਜੀਵ  ਸੰਘਰਸ਼ ਕਰਦਾ ਹੈ, ਇਹੋ ਹੀ ਜੀਵਨ ਜਾਚ  ਹੈ। ਹਰ ਜੀਵ ਅਤੇ ਉਸ ਦੀਆਂ ਸਰੀਰਿਕ ਕਿਰਿਆਵਾਂ ਅਨੁਸਾਰ ਭੋਜਨ ਆਦਤਾਂ ਹੁੰਦੀਆਂ ਹਨ। ਕੁਦਰਤ ਵੱਲੋਂ ਚੌਗਿਰਦੇ ਵਿੱਚ ਸੰਤੁਲਨ ਲਈ ਭੋਜਨ ਲੜੀਆਂ ਦੀ ਵਿਵਸਥਾ ਹੈ। ਜਿਵੇਂ  ਘਾਹ- ਹਿਰਨ- ਸ਼ੇਰ ਅਦਿ। ਜਦੋਂ ਵੀ ਕੋਈ ਭੋਜਨ ਲੜੀ ਟੁੱਟਦੀ ਹੈ ਤਾਂ ਚੌਗਿਰਦੇ ਵਿੱਚ ਵਿਗਾੜ ਪੈਦਾ ਹੋ ਜਾਂਦਾ ਹੈ। ਕੁਝ ਜੀਵਾਂ ਦਾ ਸ਼ਾਕਾਹਾਰੀ ਅਤੇ ਕੁਝ ਦਾ ਮਾਸਾਹਾਰੀ ਹੋਣਾ ਭੋਜਨ ਲੜੀ ਵਿੱਚ ਸੰਤੁਲਨ ਬਣਾਉਂਦਾ ਹੈ। ਪਰ ਅੱਜਕੱਲ੍ਹ ਮਨੁੱਖ ਭੋਜਨ ਲੜੀ ਵਿੱਚ ਵਿਗਾੜ ਪੈਦਾ ਕਰਨ ਵਾਲਾ ਸਭ ਤੋਂ ਵੱਡਾ ਕਾਰਕ ਹੈ। ਉਦਾਹਰਨ ਵਜੋਂ ਪੰਛੀਆਂ ਨੂੰ ਦਾਣੇ ਪਾਉਣਾ।

ਕਲਾ ਪ੍ਰਤੀ ਪ੍ਰੇਰਿਤ ਕਰਨਾ ਵੀ ਕਲਾ ਹੈ

ਕਲਾ ਹੀ ਜ਼ਿੰਦਗੀ ਹੈ ਤੇ ਜ਼ਿੰਦਗੀ ਹੀ ਕਲਾ ਹੈ। ਕਲਾ ਦਾ ਮਨੋਰਥ ਹੈ ਕੁਦਰਤ ਨੂੰ ਸਮਝਣ ਦਾ ਯਤਨ ਕਰਨਾ ਤੇ ਉਸ ਦੇ ਅਰਥਾਂ ਨੂੰ ਪ੍ਰਭਾਸ਼ਿਤ ਕਰਨਾ; ਬਿਰਖ ਦੀ ਆਤਮਾ ਨੂੰ ਪ੍ਰਗਟ ਕਰਨਾ ਨਾ ਕਿ ਬਿਰਖ ਦੀ ਹੂਬਹੂ ਤਸਵੀਰ ਪੇਸ਼ ਕਰਨਾ; ਸਮੁੰਦਰ ਦੀ ਰੂਹ ਨੂੰ ਪ੍ਰਗਟ ਕਰਨਾ ਨਾ ਕਿ ਨੀਲੇ ਪਾਣੀਆਂ ’ਚ ਹਿਲੋਰੇ ਖਾਂਦੀਆਂ ਲਹਿਰਾਂ ਨੂੰ ਚਿਤਰਨਾ। ਭਾਵ ਕਲਾ ਦਾ ਮਕਸਦ ਹੈ ਸਾਧਾਰਨ ਵਿੱਚੋਂ ਅਸਾਧਾਰਨ ਦੀ ਖੋਜ ਕਰਨੀ। ਡੂੰਘਾਈ ਵਿੱਚ ਜਾ ਕੇ ਵੇਖਿਆ ਜਾਵੇ ਤਾਂ ਕਲਾ ਕੋਈ ਸ਼ਬਦ ਮਾਤਰ ਨਹੀਂ ਹੈ, ਇਹ ਤਾਂ ਆਪਣੇ ਸਵੈ ਨਾਲ ਇਕਸੁਰਤਾ ਸਥਾਪਿਤ ਕਰਨੀ ਤੇ ਅਜਿਹੀ ਰੂਹਾਨੀ ਅਵਸਥਾ ਨੂੰ ਪ੍ਰਾਪਤ ਕਰਨਾ ਹੈ ਜਿੱਥੇ ਚੰਗੇ-ਮੰਦੇ ਦਾ ਕੋਈ ਭੇਦ ਹੀ ਨਾ ਰਹੇ। ਕਲਾ ਦਾ ਉਦੇਸ਼ ਜ਼ਿੰਦਗੀ ਦੀ ਲਘੂਤਾ ਨੂੰ

ਚਿੰਤਾ ਛੱਡੋ, ਚਿੰਤਨ ਕਰੋ

ਅੱਜਕੱਲ੍ਹ ਹਰ ਕੋਈ ਚਿੰਤਾ ਤੇ ਪ੍ਰੇਸ਼ਾਨੀ ਤੋਂ ਗ੍ਰਸਤ ਹੈ। ਚਿੰਤਾ ਜਾਂ ਫ਼ਿਕਰ ਅੰਦਰੂਨੀ ਗੜਬੜ ਵਾਲੀ ਇੱਕ ਦੁਖਦਾਈ ਮਾਨਸਿਕ ਅਵਸਥਾ ਹੁੰਦੀ ਹੈ, ਜੋ ਆਮ ਤੌਰ ’ਤੇ ਬੇਚੈਨੀ, ਸ਼ੱਕ, ਡਰ ਅਤੇ ਕਲੇਸ਼ ਨਾਲ ਸਬੰਧਿਤ ਹਾਵ ਭਾਵ ਵਾਲੀ ਮਨੋਦਸ਼ਾ ਹੈ ਜੋ ਕਿਸੇ ਕਮੀ ਜਾਂ ਨੁਕਸਾਨ ਕਰ ਕੇ ਪੈਦਾ ਹੋ ਸਕਦੀ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਕਦੀ ਖ਼ਤਮ ਨਹੀਂ ਹੁੰਦੀ। ਚਿੰਤਾ ਦੇ ਅਣਗਿਣਤ ਕਾਰਨ ਹੋ ਸਕਦੇ ਹਨ। ਕਿਸੇ ਵਸਤੂ ਦੀ ਕਮੀ ਜਾਂ ਜ਼ਰੂਰਤ ਤੋਂ ਜ਼ਿਆਦਾ ਹੋਣਾ ਚਿੰਤਾ ਦਾ ਕਾਰਨ ਹੋ ਸਕਦਾ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਦੀ ਚਿੰਤਾ, ਮਾਪਿਆਂ ਨੂੰ ਬੱਚਿਆਂ ਦੇ ਭਵਿੱਖ ਦੀ ਚਿੰਤਾ, ਕਿਸੇ ਨੂੰ ਰੋਟੀ, ਕੱਪੜਾ, ਮਕਾਨ ਤੇ ਨੌਕਰੀ ਦੀ ਚਿੰਤਾ, ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ, ਗੰਭੀਰ ਮਾਨਸਿਕ ਜਾਂ ਸਰੀਰਿਕ ਦੁਰਘਟਨਾ, ਕਿਸੇ ਆਪਣੇ ਦਾ ਵਿਛੋੜਾ, ਕਿਸੇ ਗ਼ਲਤ ਕੰਮ ਦੇ ਜੱਗ ਜ਼ਾਹਰ ਹੋਣ ਦੇ ਡਰ ਵੀ ਚਿੰਤਾ। ਗੱਲ ਕੀ ਮਨੁੱਖ ਲਈ ਚਿੰਤਾਵਾਂ ਦਾ ਕੋਈ ਅੰਤ ਨਹੀਂ।

ਮੇਰਾ ਭਿੱਜ ਗਿਆ ਵਰੀ ਦਾ ਲਹਿੰਗਾ…

ਵਿਆਹ ਵਾਲੇ ਦਿਨ ਵਰ ਅਤੇ ਉਸ ਦੇ ਪਰਿਵਾਰ ਵੱਲੋਂ ਲਾੜੀ ਨੂੰ ਵਿਆਹੁਣ ਗਿਆਂ, ਲਾੜੀ ਨੂੰ ਦਿੱਤੇ ਜਾਣ ਵਾਲੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀਆਂ ਮੁੱਲਵਾਨ ਵਸਤੂਆਂ ਨੂੰ ‘ਵਰੀ’ ਕਹਿੰਦੇ ਹਨ। ਬਰਾਤ ਦੇ ਢੁਕਾਅ ਤੋਂ ਬਾਅਦ ਜਿਵੇਂ ਕੰਨਿਆ ਵਾਲੀ ਧਿਰ ਵਰ ਵਾਲੀ ਧਿਰ ਨੂੰ ‘ਖੱਟ’ ਦੀ ਰਸਮ ਵੇਲੇ ਸਾਰੇ ਬਰਾਤੀਆਂ ਅਤੇ ਆਪਣੀ ਬਰਾਦਰੀ ਸਾਹਮਣੇ ਦਾਜ ਵਿਖਾਉਂਦੀ ਰਹੀ ਹੈ, ਉਵੇਂ ਹੀ ਵਰ ਵਾਲੀ ਧਿਰ ਉਚੇਚੇ ਰੂਪ ਵਿੱਚ ਲਾੜੀ ਲਈ ‘ਵਰੀ’ ਦੇ ਰੂਪ ਵਿੱਚ ਲਿਆਂਦੇ ਕੱਪੜੇ, ਗਹਿਣੇ ਅਤੇ ਹਾਰ-ਸ਼ਿੰਗਾਰ ਦੀ ਸਮੱਗਰੀ ਕੰਨਿਆ ਵਾਲੀ ਧਿਰ ਨੂੰ ਵਿਖਾਉਂਦੀ ਰਹੀ ਹੈ।

ਲੋਪ ਹੋਈ ਖੇਡ ਗੁੱਲੀ ਡੰਡਾ

ਸਮੇਂ ਦਾ ਪਹੀਆ ਸਦਾ ਘੁੰਮਦਾ ਰਹਿੰਦਾ ਹੈ ਅਤੇ ਅਦਲਾ-ਬਦਲੀ ਹੁੰਦੀ ਰਹਿੰਦੀ ਹੈ। ਰਿਵਾਜ, ਖਾਣ-ਪੀਣ, ਪੁਸ਼ਾਕਾਂ, ਰੁੱਤਾਂ, ਕਾਰ-ਵਿਹਾਰ ਅਤੇ ਮਾਨਸਿਕ ਸੋਚਾਂ ਵਿੱਚ ਬਦਲਾਓ ਆਉਂਦਾ ਰਹਿੰਦਾ ਹੈ। ਪਰ ਕਈ ਚੀਜ਼ਾਂ ਇਸ ਬਦਲਾਓ ਵਿੱਚ ਐਨੀਆਂ ਪਿੱਛੇ ਰਹਿ  ਜਾਂਦੀਆਂ ਹਨ ਕਿ ਭੁੱਲ ਵੀ ਜਾਂਦੀਆਂ ਹਨ ਅਤੇ ਸਮੇਂ ਦੇ ਵੇਗ ਵਿੱਚ ਲੋਪ ਹੀ ਹੋ ਜਾਂਦੀਆਂ ਹਨ। ਮੈਂ ਗੱਲ ਕਰਨ ਲੱਗਾ ਹਾਂ ਕੁਝ ਪੁਰਾਣੀਆਂ ਲੋਪ ਹੋ ਰਹੀਆਂ ਆਮ ਪੰਜਾਬੀ ਪੇਂਡੂ ਖੇਡਾਂ ਵਿੱਚੋਂ ਸਿਰਫ਼ ਇੱਕ ਖੇਡ ਦੀ, ਉਹ ਹੈ ਗੁੱਲੀ-ਡੰਡਾ।

ਗਾਇਬ ਹੋ ਚੁੱਕਾ ਪੇਂਡੂ ਸੱਭਿਆਚਾਰ

ਪੇਂਡੂ ਜੀਵਨ ਸਾਡੇ ਸੱਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਦਿਨੋਂ ਦਿਨ ਵੱਧ ਰਹੇ ਸ਼ਹਿਰੀਕਰਨ ਨੇ ਹੁਣ ਆਪਣਾ ਪ੍ਰਭਾਵ ਪਿੰਡਾਂ ਵਿੱਚ ਵੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਸਾਡਾ ਅਮੀਰ ਸੱਭਿਆਚਾਰ ਪਿੰਡਾਂ ਵਿੱਚ ਵਸਦਾ ਸੀ। ਵਿਗਿਆਨਕ ਤਰੱਕੀ, ਸਮੇਂ ਦੀ ਘਾਟ, ਪੱਛਮੀ ਸੱਭਿਆਚਾਰ ਦੇ ਕਾਰਨ ਕਈ ਫਾਇਦਿਆਂ ਦੇ ਨਾਲ-ਨਾਲ ਕਾਫ਼ੀ ਨੁਕਸਾਨ ਵੀ ਹੋਏ ਹਨ। ਪਿੰਡਾਂ ਦੀ ਮੋਹ-ਮੁਹਬੱਤ ਹੁਣ ਖ਼ਤਮ ਹੋਣ ਵੱਲ ਜਾ ਰਹੀ ਹੈ ਜਾਂ ਫਿਰ ਇਹ ਕਹਿ ਲਓ ਕਿ ਜਾ ਚੁੱਕੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064811748
Copyright © 2018, Panjabi Times. All rights reserved. Website Designed by Mozart Infotech