ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

September 02, 2018 10:41 AM

ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਕਈ ਸੰਸਥਾਵਾਂ ਵਿੱਚ ਇਸ ਬਾਬਤ ਬਾਕਾਇਦਾ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ।
* ਆਫ਼ਤ ਨਾਲ ਕਿਵੇਂ ਨਜਿੱਠੀਏ ?
ਪਿਛਲੇ ਦੋ ਦਹਾਕਿਆਂ ਤੋਂ ਜਿਸ ਤਰ੍ਹਾਂ ਪੂਰੇ ਵਿਸ਼ਵ ਵਿੱਚ ਕੁਦਰਤੀ ਆਫ਼ਤਾਂ ਆ ਰਹੀਆਂ ਹਨ, ਉਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ। ਆਫ਼ਤ ਪ੍ਰਬੰਧਨ ਦੀ ਸਭ ਤੋਂ ਵੱਡੀ ਚੁਣੌਤੀ ਆਫ਼ਤ ਪੀੜਤ ਖੇਤਰ ਅਤੇ ਹੋਣ ਵਾਲੇ ਨੁਕਸਾਨ ਦਾ ਲੇਖਾ-ਜੋਖਾ ਕਰਨਾ ਅਤੇ ਸਹੀ-ਸਮੇਂ ’ਤੇ ਲੋਕਾਂ ਦੀ ਜਾਨ-ਮਾਲ ਦੀ ਹਿਫਾਜ਼ਤ ਕਰਨਾ ਹੈ। ਗ੍ਰਹਿ ਮੰਤਰਾਲਾ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਖੇਤੀ ਅਤੇ ਸਹਿਕਾਰਤਾ ਮੰਤਰਾਲਾ ਸੋਕਾ ਅਤੇ ਹੜ੍ਹ ਪੀੜਤਾਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਤਾਂ ਹਵਾਈ ਦੁਰਘਟਨਾਵਾਂ ਸਮੇਂ ਸਿਵਲ ਏਵੀਏਸ਼ਨ ਅਤੇ ਰੇਲ ਦੁਰਘਟਨਾਵਾਂ ਸਮੇਂ ਰੇਲ ਮੰਤਰਾਲਾ। ਭਾਰਤ ਸਰਕਾਰ ਨੇ ਇਸ ਖੇਤਰ ਵਿੱਚ ਨਵੀਂ ਪਹਿਲ ਕੀਤੀ ਹੈ। ਮਨੁੱਖੀ ਸਰੋਤ ਮੰਤਰਾਲੇ ਨੇ ਦਸਵੀਂ ਪੰਜ ਸਾਲਾ ਯੋਜਨਾ ਤਹਿਤ ਆਫ਼ਤ ਪ੍ਰਬੰਧਨ ਵਿਸ਼ੇ ਨੂੰ ਸਕੂਲ ਅਤੇ ਪੇਸ਼ਵਾਰਾਨਾ ਸਿੱਖਿਆ ਵਿੱਚ ਸ਼ਾਮਲ ਕੀਤਾ ਗਿਆ ਹੈ। ਆਫ਼ਤ ਨਾਲ ਨਜਿੱਠਣ ਲਈ ਕਈ ਯੋਜਨਾਵਾਂ ਵੀ ਬਣਾਈਆਂ ਜਾ ਰਹੀਆਂ ਹਨ।
* ਆਫ਼ਤ ਪ੍ਰਬੰਧਨ ਦਾ ਕਾਰਜ-ਖੇਤਰ
ਕੇਰਲਾ ਵਿੱਚ ਸੈਨਾ, ਆਈਟੀਬੀਪੀ ਤੇ ਐਨਡੀਐਮਏ ਦੇ ਜਵਾਨਾਂ ਨੇ ਹਜ਼ਾਰਾਂ ਲੋਕਾਂ ਦੀ ਜਾਨ ਤਾਂ ਬਚਾ ਲਈ, ਪਰ ਤਬਾਹੀ ਦਾ ਮੰਜ਼ਰ ਅਤੇ ਖ਼ੌਫ ਅਜੇ ਵੀ ਜਾਰੀ ਹੈ। ਆਫ਼ਤ ਕਿਤੇ ਵੀ ਅਤੇ ਕਦੇ ਵੀ ਆ ਸਕਦੀ ਹੈ। ਇਸ ਦੇ ਮੱਦੇਨਜ਼ਰ 2005 ਵਿੱਚ ‘ਡਿਜ਼ਾਸਟਰ ਮੈਨੇਜਮੈਂਟ’ ਐਕਟ ਬਣਾਇਆ ਗਿਆ। ਕੇਂਦਰ ਅਤੇ ਸੂਬਾ ਸਰਕਾਰਾਂ ਨੇ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀਆਂ ਕਾਇਮ ਕੀਤੀਆਂ। ਫਿਲਹਾਲ ਦੇਸ਼ ਵਿੱਚ ਦੋ ਵਿੰਗ ਕੰਮ ਕਰ ਰਹੇ ਹਨ- ਐਨਡੀਐਮਏ (ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਅਤੇ ਡੀਜੀਸੀਡੀ (ਡਾਇਰੈਕਟਰ ਜਨਰਲ ਸਿਵਲ ਡਿਫੈਂਸ)। ਐਨਡੀਐਮਏ ਨਿਯਮ ਅਤੇ ਕਾਨੂੰਨ ਬਣਾਉਂਦੇ ਹਨ ਅਤੇ ਆਫ਼ਤ ਨਾਲ ਸਬੰਧਤ ਕਈ ਵਿਭਾਗਾਂ ਦੀ ਜ਼ਿੰਮੇਵਾਰੀ ਇਹ ਨਿਭਾਉਂਦੇ ਹਨ। ਡੀਜੀਸੀਡੀ ਤਹਿਤ ਹਰ ਸ਼ਹਿਰ ਵਿੱਚ ਇਨ੍ਹਾਂ ਦੀਆਂ ਟੀਮਾਂ ਹੁੰਦੀਆਂ ਹਨ, ਜੋ ਛੋਟੇ ਛੋਟੇ ਵਿੰਗ ਵਿੱਚ ਕੰਮ ਕਰਦੇ ਹਨ। ਟੀਮ ਦਾ ਮੈਂਬਰ ਕੋਈ ਵੀ ਹੋ ਸਕਦਾ ਹੈ, ਪਰ ਇਸ ਦੇ ਲਈ ਕੁਝ ਸ਼ਰਤਾਂ ਹੁੰਦੀਆਂ ਹਨ। ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਅਤੇ ਖ਼ਤਰਨਾਕ ਤੱਤਾਂ ਦੇ ਪ੍ਰਬੰਧਨ ਅਤੇ ਐਮਰਜੈਂਸੀ ਸਥਿਤੀਆਂ ਲਈ ਯੋਜਨਾਬੰਦੀ ਬਾਰੇ ਦੱਸਿਆ ਜਾਂਦਾ ਹੈ।

 

* ਵਿਦਿਅਕ ਯੋਗਤਾ ਅਤੇ ਕੋਰਸਾਂ ਦੀ ਸੂਚੀ
ਆਫ਼ਤ ਪ੍ਰਬੰਧਨ ਨਾਲ ਸਬੰਧਤ ਕਈ ਤਰ੍ਹਾਂ ਦੇ ਕੋਰਸ ਹਨ। ਅੰਡਰ ਗ੍ਰੈਜੂਏਟ ਅਤੇ ਸਰਟੀਫਿਕੇਟ ਕੋਰਸਾਂ ਲਈ ਵਿਦਿਆਰਥੀਆਂ ਨੂੰ 50 ਫ਼ੀਸਦੀ ਅੰਕਾਂ ਨਾਲ ਪਾਸ ਹੋਣਾ ਜ਼ਰੂਰੀ ਹੈ। ਬਾਰ੍ਹਵੀਂ (ਕਿਸੇ ਵੀ ਸਟ੍ਰੀਮ ਵਿੱਚ) ਪਾਸ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸ਼ਾਰਟ ਟਰਮ ਕੋਰਸ ਅਤੇ ਡਿਸਟੈਂਸ ਲਰਨਿੰਗ ਕੋਰਸ ਵਰਗੇ ਆਪਸ਼ਨ ਵੀ ਉਪਲੱਬਧ ਹਨ। ਇਸ ਨਾਲ ਸਬੰਧਤ ਕੋਰਸ ਸਰਟੀਫਿਕੇਟ ਕੋਰਸ ਇੰਨ ਡਿਜ਼ਾਸਟਰ ਮੈਨੇਜਮੈਂਟ, ਡਿਪਲੋਮਾ ਇੰਨ ਡਿਜ਼ਾਸਟਰ ਮੈਨੇਜਮੈਂਟ, ਐਮ.ਏ. ਇੰਨ ਡਿਜ਼ਾਸਟਰ ਮੈਨੇਜਮੈਂਟ, ਐਮਬੀਏ ਇੰਨ ਡਿਜ਼ਾਸਟਰ ਮੈਨੇਜਮੈਂਟ, ਪੀਜੀ ਡਿਪਲੋਮਾ ਇੰਨ ਡਿਜ਼ਾਸਟਰ ਮੈਨੇਜਮੈਂਟ, ਐਸੋਸੀਏਟ ਡਿਗਰੀ ਇੰਨ ਹੈਲਥ ਸੇਫਟੀ ਐਂਡ ਐਨਵਾਇਰਨਮੈਂਟ ਹਨ। ਇਹ ਕੋਰਸ ਰੈਗੂਲਰ ਅਤੇ ਡਿਸਟੈਂਸ ਲਰਨਿੰਗ ਦੁਆਰਾ ਕੀਤੇ ਜਾ ਸਕਦੇ ਹਨ। ਭਾਰਤੀ ਪਰਿਸਥਿਤਕ ਸੰਸਥਾਨ, ਨਵੀਂ ਦਿੱਲੀ ਇੱਕ ਅਜਿਹੀ ਸੰਸਥਾ ਹੈ, ਜਿੱਥੇ ਆਫ਼ਤ ਪ੍ਰਬੰਧਨ ਵਿੱਚ 2-ਸਾਲਾ ਗ੍ਰੈਜੂਏਸ਼ਨ ਸਿੱਖਿਆ ਪ੍ਰੋਗ੍ਰਾਮ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਈ ਗ਼ੈਰ ਸਰਕਾਰੀ ਕਾਲਜਾਂ ਵਿੱਚ ਆਫ਼ਤ ਪ੍ਰਬੰਧਨ ਵਿੱਚ ਡਿਗਰੀ ਡਿਪਲੋਮਾ ਅਤੇ ਪੀਜੀ ਡਿਪਲੋਮਾ ਦੇ ਕੋਰਸ ਕਰਵਾਏ ਜਾ ਰਹੇ ਹਨ।
* ਆਮਦਨੀ ਦਾ ਜ਼ਰੀਆ
ਇਸ ਖੇਤਰ ਵਿੱਚ ਸਮਾਜ ਸੇਵਾ ਤਾਂ ਹੈ, ਪਰ ਖ਼ਤਰੇ ਵੀ ਘੱਟ ਨਹੀਂ ਹਨ। ਉੱਤਰਾਖੰਡ ਵਿੱਚ ਬਚਾਅ ਕਾਰਜਾਂ ਦੌਰਾਨ ਕਈ ਬਚਾਅ ਕਰਮੀਆਂ ਨੂੰ ਜਾਨ ਵੀ ਗਵਾਉਣੀ ਪਈ ਸੀ। ਇਸ ਜ਼ੋਖਿਮ ਭਰੇ ਕੰਮ ਵਿੱਚ ਤਨਖ਼ਾਹ ਵੀ ਚੰਗੀ ਮਿਲਦੀ ਹੈ।
* ਸੰਭਾਵਨਾਵਾਂ ਹੀ ਸੰਭਾਵਨਾਵਾਂ
ਇਨ੍ਹਾਂ ਕੋਰਸਾਂ ਨੂੰ ਕਰਨ ਤੋਂ ਬਾਅਦ ਜ਼ਿਆਦਾਤਰ ਨੌਕਰੀਆਂ ਜਨਤਕ ਸੈਕਟਰ ਵਿੱਚ ਹਨ। ਸਰਕਾਰੀ ਵਿਭਾਗਾਂ ਵਿੱਚ ਫਾਇਰ ਡਿਪਾਰਟਮੈਂਟ, ਸੋਕਾ ਪ੍ਰਬੰਧਨ ਵਿਭਾਗ ਆਦਿ ਵਿੱਚ ਪੇਸ਼ੇਵਰਾਂ ਦੀ ਭਰਤੀ ਕੀਤੀ ਜਾਂਦੀ ਹੈ। ਦੇਸ਼ਾਂ ਤੋਂ ਬਾਹਰ ਵਿਦੇਸ਼ਾਂ ਵਿੱਚ ਵਿਦਿਆਰਥੀ ਆਪਣਾ ਕਰੀਅਰ ਐਮਰਜੈਂਸੀ ਸਰਵਿਸ, ਲੋਕਲ ਅਥਾਰਿਟੀ, ਰਾਹਤ ਏਜੰਸੀ, ਐਨਜੀਓ, ਯੂਐਨਓ, ਵਰਲਡ ਬੈਂਕ, ਐਮਨੈਸਟੀ ਇੰਟਰਨੈਸ਼ਨਲ, ਰੈਡ ਕਰਾਸ ਸੁਸਾਇਟੀ, ਯੂਨੈਸਕੋ ਜਿਹੀਆਂ ਇੰਟਰਨੈਸ਼ਨਲ ਏਜੰਸੀਆਂ ਵਿੱਚ ਬਣਾ ਸਕਦੇ ਹਨ। ਰਿਸਕ ਮੈਨੇਜਮੈਂਟ, ਕੰਸਟ੍ਰਕਸ਼ਨ ਟੈਕਨਾਲੋਜੀ ਕੰਸਲਟੈਂਸੀ, ਸਟੇਟ ਡਿਜ਼ਾਸਟਰ ਮੈਨੇਜਮੈਂਟ ਆਦਿ ਖੇਤਰਾਂ ਵਿਚ ਵੀ ਨੌਕਰੀ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਹਨ। ਕੋਰਸ ਕਰਨ ਤੋਂ ਬਾਅਦ ਸੇਫਟੀ ਮੈਨੇਜਰ, ਫਾਇਰ ਐਂਡ ਸੇਫਟੀ ਆਡੀਟਰ, ਸਟੇਸ਼ਨ ਆਫਿਸਰ, ਡਿਵੀਜ਼ਨਲ ਆਫੀਸਰ, ਚੀਫ/ਡਿਪਟੀ ਚੀਫ ਫਾਇਰ ਆਫੀਸਰ ਵਰਗੇ ਅਹੁਦਿਆਂ ’ਤੇ ਕੰਮ ਕਰਨ ਦੇ ਮੌਕੇ ਵੀ ਮਿਲ ਸਕਦੇ ਹਨ।
* ਪ੍ਰਮੁੱਖ ਸੰਸਥਾਨ
1. ਡਿਜ਼ਾਸਟਰ ਮੈਨੇਜਮੈਂਟ ਇੰਸਟੀਚਿਊਟ, ਭੋਪਾਲ,ਮੱਧ ਪ੍ਰਦੇਸ਼
2. ਇੰਸਟੀਚਿਊਟ ਆਫ ਡਿਜ਼ਾਸਟਰ ਮੈਨੇਜਮੈਂਟ ਐਂਡ ਫਾਇਰ ਸੇਫਟੀ, ਮੁਹਾਲੀ, ਪੰਜਾਬ
3. ਦਿੱਲੀ ਇੰਸਟੀਚਿਊਟ ਆਫ ਫਾਇਰ ਇੰਜਨੀਅਰਿੰਗ, ਨਵੀਂ ਦਿੱਲ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ ---- ਬਬਲਾ ਧੂਰੀ

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ

ਭੁੱਲਣ ਦੀ ਆਦਤ ਪਾ ਸੱਜਣਾ

ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ।

ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ।

ਮਿਤਰੋਂ' ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ 'ਮਿਤਰੋਂ' ਦੀ ਕਾਸਟ ਵਲੋਂ ਮੁੰਬਈ ਸ਼ਹਿਰ 'ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੀ ਹੈ ‘ਖ਼ਾਲਸਾ ਏਡ’ ?

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।

ਸ਼ਰਮਿੰਦਾ (ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ
ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ
ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ  ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ
ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ
ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈੱਸ ਬਾਰੇ

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ

ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com a
ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ਼ਰਿਜ ਦੇ ਉੱਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫ਼ੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਸਨ। ਭਰਜਾਈ ਨੌਕਰੀ ਉੱਤੇ ਜਾਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ਼ਰਿਜ ਉੱਤੋਂ ਕੁੱਝ ਚੁੱਕਣ ਲੱਗੀ ਸੀ। ਪਰਸ ਭੁੰਜੇ ਡਿਗ ਗਿਆ। ਸਾਰੀਆਂ ਫ਼ੋਟੋ ਖਿੱਲਾਂ ਵਾਂਗ, ਫ਼ਰਸ਼ ਉੱਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫ਼ੋਟੋਆਂ ਇਕੱਠੀਆਂ ਕਰਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫ਼ੋਨ ਕਰਕੇ ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕਿਚਨ ਵਿੱਚ ਸੱਦ ਕੇ, ਫ਼ੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਨ੍ਹੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ ਕਰ ਸਕਦੀ ਹੈ। " " ਭਰਜਾਈ ਇੰਨਾ ਫ਼ੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪਰਖ ਨਹੀਂ ਸੀ। ਇਹ ਕਿਹੜੀਆਂ ਫ਼ੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨ੍ਹਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸ

5 ਜਨਵਰੀ ਬਨਾਮ 1 ਜਨਵਰੀ

ਸਰਵਜੀਤ ਸਿੰਘ ਸੈਕਰਾਮੈਂਟੋ

ਜੁਲਾਈ ਦੇ ਆਖਰੀ ਹਫ਼ਤੇ (26 ਅਤੇ 29 ਜੁਲਾਈ 2018 ਈ:) ਵੈਨਕੂਵਰ ਅਤੇ ਸਰੀ ਵਿੱਚ ਹੋਏ ਦੋ ਸੈਮੀਨਾਰ,ਨਾਨਕਸ਼ਾਹੀ ਕੈਲੰਡਰ ਸਬੰਧੀ ਵਿਵਾਦ ਦਾ ਕੋਈ ਹੱਲ ਨਹੀਂ ਕਰ ਸਕੇ, ਪਰ ਪਿਛਲੇ ਲੰਮੇ ਸਮੇਂ ਤੋਂ ਆਈ ਹੋਈ ਖੜੋਤ ਨੂੰ ਤੋੜਨ ਵਿਚ ਸਫਲ ਜਰੂਰ ਹੋਏ ਹਨ।ਉਥੇਹੀ ਇਕ ਹੋਰ ਨੁਕਤਾ ਜੋ ਉਘੜ ਕੇ ਸਾਹਮਣੇ ਆਇਆ ਹੈ ਉਹ ਹੈ ਸ: ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨਦੀ,ਕੈਲੰਡਰ ਵਿਗਿਆਨ ਦੀ ਜਾਣਕਾਰੀ ਵਿਚ ਜ਼ਮੀਨ-ਅਸਮਾਨ ਦਾ ਅੰਤਰ! ਇਹ ਵਿਚਾਰ ਚਰਚਾ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਸ. ਪਾਲ ਸਿੰਘ ਪੁਰੇਵਾਲ ਅਤੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਦਰਮਿਆਨ ਹੋਈ ਸੀ। 26 ਜੁਲਾਈ ਦਾ ਸੈਮੀਨਾਰ “Canadian Sikh Study & Teaching Society” ਵੱਲੋਂਵੈਨਕੂਵਰ ਵਿਖੇ ਆਯੋਜਿਤ ਕੀਤਾ ਗਿਆ ਸੀਅਤੇ 29 ਜੁਲਾਈ ਨੂੰ ਭਾਈ ਗੁਰਲਾਲ ਸਿੰਘ (ਸੰਪਾਦਕ ਪੰਜਾਬੀ ਟ੍ਰਿਬਿਉਨ) ਵੱਲੋਂਸਰੀ ਵਿੱਚ ਆਯੋਜਿਤ ਕੀਤਾ ਗਿਆ ਸੀ।ਦੂਜੇ ਸੈਮੀਨਾਰ ਵਿੱਚ, ਪਹਿਲਾ ਵਿਚਾਰੇ ਗਏਨੁਕਤਿਆਂ ਦਾ ਦੁਹਰਾਓ ਹੀ ਸੀ ਪਰ ਹਾਲ ਵਿੱਚ ਹਾਜ਼ਰ ਸਰੋਤੇ ਜਰੂਰ ਨਵੇਂ ਸਨ।

ਸੱਕ ਅਤੇ ਚੁਗ਼ਲੀ ਵਿਵਾਹਿਕ ਜੀਵਨ ਵਿਚ ਪਾਉਂਦੀ ਖ਼ਾਰ

ਇਸ ਰੰਗਲੀ ਦੁਨੀਆ ਤੇ ਅਕਾਲ ਪੁਰਖ ਪ੍ਰਮਾਤਮਾ ਦੁਆਰਾ ਬਖ਼ਸ਼ੀ ਥੋੜ•ੀ ਜਿਹੀ ਸੁਆਸਾਂ ਭਰੀ ਜ਼ਿੰਦਗੀ ਨੂੰ ਬਿਤਾਉਣ ਲਈ ਅਤੇ ਦੁਨੀਆ ਨੂੰ ਆਖ਼ਰੀ ਅਲਵਿਦਾ ਕਹਿਣ ਤੋ ਬਾਅਦ ਆਪਣੇ ਵਜੂਦ ਅਤੇ ਯਾਦ ਨੂੰ ਜਿਉਂਦਾ ਰੱਖਣ ਅਤੇ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਨ ਲਈ ਆਪਣੇ ਪਿਆਰ ਤੇ ਮੋਹ ਭਰੇ ਵਰਤ-ਵਰਤਾਅ ਦੇ ਜਰੀਏ ਦੋਸਤਾਂ ਅਤੇ ਰਿਸ਼ਤੇ ਨਾਤਿਆਂ ਵਿਚ ਆਪਣੀ ਅਹਿਮੀਅਤ ਨੂੰ ਦਿਲਾਂ ਵਿਚ ਰਹਿੰਦੀ ਦੁਨੀਆ ਤੱਕ ਆਪਣੇ  ਬੇਸ਼ਕੀਮਤੀ ਗੁਣਾਂ ਦੇ ਖ਼ਜ਼ਾਨੇ ਨੂੰ ਯਾਦਾਂ ਦੇ ਸੁਨਹਿਰੇ ਦੀਵੇ ਵਾਂਗਰਾਂ ਰੁਸ਼ਨਾਇਆ ਜਾ ਸਕਦਾ ਹੈ।

ਕੀ ਨਵੇਂ ਰੋਕੂ ਐਕਟ ਨਾਲ ਮਿਲੇਗੀ ਭ੍ਰਿਸ਼ਟਾਚਾਰ ਤੋਂ ਮੁਕਤੀ?

ਭਾਰਤ ਸਰਕਾਰ ਨੇ ਸੰਸਦ ਵਿੱਚ ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ 2018 ਤਹਿਤ ਰਿਸ਼ਵਤ ਲੈਣ ਦੇਣ ਵਾਲਿਆਂ ਨੂੰ ਸਜ਼ਾ ਦੇਣ ਲਈ ਨਵੀਂ ਤਜਵੀਜ਼ ਪੇਸ਼ ਕੀਤੀ ਹੈ। ਇਹ ਤਜਵੀਜ਼ ਸੋਚਣ ਲਈ ਮਜਬੂਰ ਕਰਦੀ ਹੈ ਕਿ 2014 ਤੋਂ ਮੁਲਕ ’ਤੇ ਰਾਜ ਕਰ ਰਹੀ ਸਰਕਾਰ ਨੂੰ ਸਾਢੇ ਚਾਰ ਵਰ੍ਹਿਆਂ ਬਾਅਦ ਇਹ ਕਿਉਂ ਮਹਿਸੂਸ ਹੋਣ ਲੱਗਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਰੋਕਣ ਲਈ ਸੋਧੇ ਹੋਏ ਕਾਨੂੰਨ ਦੀ ਲੋੜ ਹੈ। ਭ੍ਰਿਸ਼ਟਾਚਾਰ ਰੋਕੂ ਸੋਧ ਬਿੱਲ ਸੰਸਦ ਵਿੱਚ ਪਾਸ ਹੋਣ ਦੇ ਨਾਲ ਹੀ ਰਿਸ਼ਵਤ ਦੇਣ ਵਾਲਿਆਂ ਨੂੰ ਮੁਲਜ਼ਮ ਮੰਨਿਆ ਜਾਵੇਗਾ ਅਤੇ ਉਸ ਲਈ ਸਜ਼ਾ ਦੀ ਤਜਵੀਜ਼ ਹੋਵੇਗੀ। ਇਹ ਜਾਣਕਾਰੀ ਮਿਲੀ ਹੈ ਕਿ ਬਿੱਲ ਤਹਿਤ ਰਿਸ਼ਵਤ ਦੇਣ ਵਾਲੇ ਨੂੰ ਵੱਧ ਤੋਂ ਵੱਧ ਸੱਤ ਅਤੇ ਘੱਟੋ ਘੱਟ ਤਿੰਨ ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਤਜਵੀਜ਼ ਹੈ। ਲੋਕ ਸਭਾ ਵਿੱਚ 25 ਜੁਲਾਈ ਨੂੰ ਇਹ ਸੋਧ ਬਿੱਲ ਪਾਸ ਕੀਤਾ ਗਿਆ। ਰਾਜ ਸਭਾ ਵਿੱਚ ਇਹ ਪਹਿਲਾਂ ਹੀ ਪਾਸ ਹੋ ਚੁੱਕਾ ਸੀ। ਇਸ ਵਿੱਚ 1988 ਦੇ ਮੂਲ ਕਾਨੂੰਨ ਨੂੰ ਸੋਧਣ ਦੀ ਤਜਵੀਜ਼ ਹੈ।

ਸੁੱਕੀ ਲਿੰਕ ਨਹਿਰ ਵਿੱਚ ਵਗਦੀਆਂ ਨੇ ਵੋਟਾਂ…

ਬੇਸ਼ੱਕ, ਹਰਿਆਣਾ ਵਿੱਚ ਪਾਣੀ ਹਮੇਸ਼ਾਂ ਜਜ਼ਬਾਤੀ ਮੁੱਦਾ ਰਿਹਾ ਹੈ। ਹਰ ਵਾਰ ਚੋਣਾਂ ਸਮੇਂ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਨਹਿਰ ਦਾ ਮੁੱਦਾ ਭਖ਼ ਜਾਂਦਾ ਹੈ। ਇਸ ਲਈ ਚੋਣਾਂ ਸਮੇਂ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਆਗੂ ਇਸ ਮੁੱਦੇ ਨੂੰ ਭੁੰਨਾਉਣ ਦਾ ਕੋਈ ਮੌਕਾ ਆਪਣੇ ਹੱਥੋਂ ਗਵਾਉਣਾ ਨਹੀਂ ਚਾਹੁੰਦੇ। ਫਿਰ ਵੀ ਐੱਸਵਾਈਐੱਲ ਦਾ ਨਿਰਮਾਣ ਕਾਰਜ ਜਲਦ ਮੁਕੰਮਲ ਕਰਵਾਉਣ ਲਈ ਹਰਿਆਣਾ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਮਹਿਜ਼ ਦਿਖਾਵੇ ਤੋਂ ਵੱਧ ਕੁਝ ਵੀ ਨਹੀਂ ਹਨ ਕਿਉਂਕਿ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ ਅਤੇ ਅਦਾਲਤ ਤੋਂ ਬਗੈਰ ਕੋਈ ਵੀ ਸਿਆਸੀ ਧਿਰ ਇਸ ਮਸਲੇ ਦਾ ਨਿਬੇੜਾ ਨਹੀਂ ਕਰ ਸਕਦੀ। ਖ਼ੈਰ, ਇਸ ਮੁੱਦੇ ’ਤੇ ਕੀਤੀ ਜਾ ਰਹੀ ਭਾਸ਼ਣਬਾਜ਼ੀ ਨੂੰ 2019 ’ਚ ਹੋਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਰਣਨੀਤੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ।

ਅਸੀਂ ਲੋਕਾਂ ਦੇ ਹੱਕ ਅਤੇ ਸੱਚ ਲਿਖਣ ਦੀ ਕੀ ਉਮੀਦ ਕਰ ਸਕਦੇ ਹਾਂ।

ਅੱਜਕੱਲ੍ਹ ਮੀਡੀਆ 'ਚ  ਦੋਗਲੀ ਨੀਤੀ ਵਾਲੇ ਲੋਕ ਸ਼ਾਮਿਲ ਹੋ ਚੁੱਕੇ ਹਨ  ਸਮਗਲਰ ਅਤੇ ਰਾਜਨੀਤਿਕ ਲੋਕਾਂ ਦੇ ਪਿੱਠੂ ਪੱਤਰਕਾਰ ਬਣ ਕੇ ਮੀਡੀਆ ਨਾਲ ਜੁੜ ਗਏ

ਕੁੱਝ ਚਾਪਲੂਸ ਪੱਤਰਕਾਰਾਂ ਨੇ ਮੀਡੀਆ ਦਾ ਕੀਤਾ ਨਾਮ ਬਦਨਾਮ -


ਸਾਡੇ ਦੇਸ਼ ਵਿੱਚ ਮੀਡੀਆ ਨੂੰ ਚੌਥਾ ਥੰਮ ਮੰਨਿਆ ਜਾਂਦਾ ਹੈ, ਕਹਿੰਦੇ ਨੇ ਜੋ ਕੰਮ ਤਲਵਾਰ ਨਹੀਂ ਕਰ ਸਕਦੀ ਉਹ ਕੰਮ ਇੱਕ ਕਲਮ ਕਰ ਦਿੰਦੀ ਹੈ।
             ਮੀਡੀਆ ਸਾਡੇ ਸਮਾਜ ਲਈ ਇੱਕ ਸੀਸੇ ਦੀ ਤਰ੍ਹਾਂ ਹੁੰਦਾ ਹੈ, ਜਿਹੋ ਜਿਹਾ ਸੀਸਾ ਮੀਡੀਆ ਦਿਖਾਉਂਦਾ ਹੈ, ਉਸ ਦਾ ਪ੍ਰਭਾਵ ਉਸੇ ਹੀ ਤਰ੍ਹਾਂ ਦੇਸ਼ ਦੀ ਜਨਤਾ ਉਪਰ ਪੈਂਦਾ ਹੈ, ਮੀਡੀਆ ਹਰ ਖੇਤਰ ਵਿੱਚ ਐਨਾ ਕੁ ਪੈਰ ਪਸਾਰ ਚੁੱਕਾ ਹੈ ਕਿ ਧਾਰਮਿਕ, ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਆਦਿ ਦਾ ਇਸ ਤੋਂ ਵਾਂਝੇ ਹੋਣਾ ਅਧੂਰਾ ਜਿਹਾ ਜਾਪਣ ਲੱਗ ਜਾਂਦਾ ਹੈ। 

ਸੰਘਰਸ ਦਾ ਚਿੰਨ੍ਹ ਬਣੀ ਸਹੀਦ ਕਿਰਨਜੀਤ ਕੋਰ

29 ਜੁਲਾਈ 1997 ਨੂੰ ਮਹਿਲ ਕਲਾਂ ਦੀ ਧਰਤੀ ਉਪਰ ਵਾਪਰੀ ਵਹਿਸੀਆਨਾ ਕਿਰਨਜੀਤ ਕਾਂਡ ਨੇ ਪੁਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ ਕਿਉਂਕਿ ਮਹਿਲ ਕਲਾਂ ਦੇ ਕਈ ਪੁਸਤਾਂ ਤੋਂ ਗੁੰਡਾ-ਪੁਲਿਸ-ਸਿਆਸੀ ਗਠਜੋੜ ਦੇ ਆਸਰੇ ਪਲਦੇ ਆ ਰਹੇ ਬਦਨਾਮ ਗੁੰਡੇ ਟੋਲੇ ਵੱਲੋ ਮਹਿਲ ਕਲਾਂ ਦੀ ਮਾਸੂਮ ਬੱਚੀ ਅੰਗਹੀਣ ਮਾਸਟਰ ਦਰਸ਼ਨ ਸਿੰਘ ਦੀ ਧੀ ਕਿਰਨਜੀਤ ਨੂੰ ਕਾਲਜ ਤੋ ਵਾਪਿਸ ਘਰ ਪਰਤਦਿਆਂ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋ ਬਾਦ, ਕਤਲ ਕਰਕੇ ਲਾਸ਼ ਨੂੰ ਆਪਣੇ ਹੀ ਖੇਤਾਂ ਵਿਚ ਦੱਬ ਦਿੱਤਾ ਸੀ। ਐਕਸ਼ਨ ਕਮੇਟੀ ਦੀ ਅਗਵਾਈ ਵਿਚ ਵਿੱਢੇ ਗਏ ਸਿਰੜੀ ਸੰਘਰਸ਼ ਦੀ ਬਦਲੌਤ ਮੁੱਢਲੀਆਂ ਪ੍ਰਾਪਤੀਆਂ ਕਰਨ ਤੋ ਬਾਦ 20 ਅਗਸਤ 1997 ਨੂੰ ਕਿਰਨਜੀਤ ਦੇ ਸ਼ਰਧਾਂਜ਼ਲੀ ਸਮਾਗਮ ਸਮੇਂ ਦਾਣਾ ਮੰਡੀ, ਮਹਿਲ ਕਲਾਂ ਵਿਖੇ ਲੱਖਾਂ ਲੋਕਾਂ ਦੇ ਇਕੱਠ ਨੇ ਆਪਣੀ ਮਾਸੂਮ ਬੱਚੀ ਨੂੰ ਸ਼ਹੀਦ ਦਾ ਰੁਤਬਾ ਦਿੱਤਾ ਸੀ, ਕਿਉਂਕਿ ਜਿਸ ਸਮੇਂ ਕਿਰਨਜੀਤ ਦੀ ਲਾਸ਼ ਨੂੰ ਬਰਾਮਦ ਕਰਵਾਇਆ ਗਿਆ ਸੀ ਤਾਂ ਉਸ ਦੇ ਹੱਥਾਂ ਵਿਚ ਬਲਾਤਕਾਰੀ ਕਾਤਲਾਂ ਦੇ ਪੁੱਟੇ ਹੋਏ ਵਾਲ ਸਨ। ਜੋ ਇਸ ਗੱਲ ਦਾ ਸਬੂਤ ਸੀ ਕਿ ਕਿਰਨਜੀਤ ਨੇ ਕਾਤਲਾਂ ਦੀ ਈਨ ਨਹੀਂ ਮੰਨੀ ਸਗੋਂ ਉਹ ਉਨ੍ਹਾਂ ਦੇ ਜੁੰਡਿਆ ਨੂੰ

ਅੱਖਾਂ

ਸਿਰ ਤੋਂ ਪੈਰਾ ਤੱਕ, ਜਾਣ ਲੈਂਦੀਆ ਨੇ, ਉਹਨਾਂ ਦੀਆਂ ਅੱਖਾਂ,
ਦੁਨੀਆਂ ਵਿੱਚ ਬੇਮਿਸਾਲ ਨੇ, ਉਹਨਾਂ ਦੀਆ ਅੱਖਾਂ। 

ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com 
ਪ੍ਰੀਤ ਨੇ ਰੋਟੀ ਵੀ ਉੱਥੇ ਹੀ ਖਾਂ ਲਈ ਸੀ। ਭਰਜਾਈ ਨੇ ਚੈਨ ਲਈ ਰੋਟੀ ਸਬਜ਼ੀ ਦੇ ਦਿੱਤੀ ਸੀ। ਪ੍ਰੀਤ ਭਰਜਾਈ ਕੋਲੋਂ ਸ਼ਾਮ ਹੋਈ ਤੋਂ, ਘਰ ਵਾਪਸ ਆਈ ਹੈ। ਪ੍ਰੀਤ ਨੂੰ ਲੱਗਦਾ ਸੀ। ਉਹ ਸੋਚਦੀ ਸੀ, ਚੈਨ ਘਰ ਵਾਪਸ ਆ ਗਿਆ ਹੋਣਾ ਹੈ। ਅੱਗੇ ਹਰ ਰੋਜ਼ ਦਿਨ ਢਾਲਦੇ ਨਾਲ ਘਰ ਆ ਜਾਂਦਾ ਸੀ। ਪ੍ਰੀਤ ਨੇ ਉਸ ਨੂੰ ਉਡੀਕ-ਉਡੀਕ ਕੇ ਫ਼ੋਨ ਕੀਤਾ। ਚੈਨ ਨੇ ਫ਼ੋਨ ਨਹੀਂ ਚੱਕਿਆਂ। ਜਦੋਂ ਪ੍ਰੀਤ ਲਗਾਤਾਰ ਬਾਰ-ਬਾਰ ਫ਼ੋਨ ਕਰੀ ਗਈ। ਚੈਨ ਨੇ ਔਖਾ ਜਿਹਾ ਹੋ ਕੇ ਕਿਹਾ, " ਹੈਲੋ "। ਪ੍ਰੀਤ ਨੇ ਕਿਹਾ, " ਰਾਤ ਦੇ 12 ਵੱਜ ਗਏ ਹਨ। " ਉਸ ਨੇ ਕਿਹਾ, " ਮੇਰੇ ਕੋਲੋਂ ਘਰ ਨਹੀਂ ਆਇਆ ਜਾਣਾ। ਸ਼ਰਾਬ ਬਹੁਤ ਪੀ ਲਈ ਹੈ। ਮੈਂ ਆਪਦੇ ਪੁਰਾਣੇ ਦੋਸਤਾਂ ਕੋਲ ਹਾਂ। ਮੈਨੂੰ ਨਾਂ ਉਡੀਕੀ। " " ਮੈਂ ਆ ਕੇ ਲੈ ਜਾਂਦੀ ਹਾਂ। ਟੈਕਸੀ ਸਵੇਰੇ ਲੈ ਜਾਵਾਂਗੇ। " ਚੈਨ ਨੇ ਬਗੈਰ ਜੁਆਬ ਦਿੱਤੇ ਫ਼ੋਨ ਕੱਟ ਦਿੱਤਾ। 

ਦੱਖਣ ਦੇ ਸੁਲਤਾਨਾਂ ਦੀ ਦਿਲਕਸ਼ ਕਹਾਣੀ…

ਗੁਲਬਰਗ਼ਾ (ਕਰਨਾਟਕ) ਵਿੱਚ ਬਹਿਮਨੀ ਤੇ ਬਰੀਦਸ਼ਾਹੀ ਸੁਲਤਾਨਾਂ ਦੇ ਮਕਬਰਿਆਂ ਦੇ ਥਮ੍ਹਲਿਆਂ ਉੱਤੇ ਦੱਖਣੀ ਭਾਰਤੀ ਹਿੰਦੂ ਮੀਨਾਕਾਰੀ ਦੇਖ ਕੇ ਮਨ ਵਿੱਚ ਸਵਾਲ ਉੱਠਿਆ ਕਿ ਇਸਲਾਮੀ ਇਮਾਰਤਸਾਜ਼ੀ ਵਿੱਚ ਵਿਜੈਨਗਰ ਸਾਮਰਾਜ ਵਾਲੀ ਇਮਾਰਤੀ ਸ਼ੈਲੀ ਦੀ ਮਿਲਾਵਟ ਕਿਉਂ? ਜਿਗਿਆਸਾਵੱਸ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ (ਏਐੱਸਆਈ) ਦੇ ਇੱਕ ਅਧਿਕਾਰੀ ਨੂੰ ਇਹ ਸਵਾਲ ਕਰ ਹੀ ਦਿੱਤਾ। ਉਸਦਾ ਜਵਾਬ ਸੀ ਕਿ ਇਹੀ ਤਾਂ ਮੱਧਯੁੱਗੀ ਦੱਖਣ ਭਾਰਤੀ ਸਭਿਅਤਾ ਦਾ ਕਮਾਲ ਸੀ। ਉੱਤਰ ਭਾਰਤ ਵਾਲੀ ਕੱਟੜਤਾ ਕਦੇ ਵੀ ਦੱਖਣ ਭਾਰਤੀ ਸੁਲਤਾਨਾਂ ਜਾਂ ਹਿੰਦੂ ਸ਼ਾਸਕਾਂ ਦਾ ਖ਼ਾਸਾ ਨਹੀਂ ਰਹੀ ਅਤੇ ਇਸੇ ਸਦਕਾ ਅਜਿਹਾ ਸੁਮੇਲ ਵਜੂਦ ਵਿੱਚ ਆਇਆ। ਉਸਦੇ ਇਨ੍ਹਾਂ ਕਥਨ ਵਿੱਚ ਸੱਚਾਈ ਸੀ। ਦਰਅਸਲ, ਹਿੰਦੋਸਤਾਨ ਦੇ ਇਤਿਹਾਸ ਨੂੰ ਹਮੇਸ਼ਾਂ ਉੱਤਰੀ ਭਾਰਤ ਦੇ ਇਤਿਹਾਸ ਤਕ ਹੀ ਮਹਿਦੂਦ ਕੀਤਾ ਜਾਂਦਾ ਰਿਹਾ ਹੈ। ਆਰੀਅਨਾਂ ਦੇ ਜ਼ਮਾਨੇ ਤੋਂ ਲੈ ਕੇ ਮੁਗ਼ਲ ਕਾਲ ਤਕ ਦੇ ਇਤਿਹਾਸ ਦਾ ਅਧਿਐਨ ਨਰਮਦਾ ਨਦੀ ਤੋਂ ਉੱਪਰਲੇ ਖੇਤਰ ਤਕ ਹੀ ਸੀਮਤ ਰਿਹਾ ਹੈ। ਦੱਖਣੀ ਭਾਰਤ ਦੇ ਇਤਿਹਾਸ ਨੂੰ ਇਸ ਹੱਦ ਤਕ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਕਿ ਇਸ ਬਾਰੇ ਇੱਕ ਵੀ ਨਿੱਗਰ ਕਿਤਾਬ ਆਸਾਨੀ ਨਾਲ ਦੱਖਣ ਭਾਰਤੀ ਕਿਤਾਬਘਰਾਂ ਵਿੱਚੋਂ ਵੀ ਨਹੀਂ ਲੱਭਦੀ। ਅਜਿਹੀ ਸੂਰਤ ਵਿੱਚ ਜੇਕਰ ਅਸੀਂ ਉੱਤਰੀ ਭਾਰਤੀ, ਦੱਖਣੀ ਭਾਰਤ ਬਾਰੇ ਬਹੁਤਾ ਨਹੀਂ ਜਾਣਦੇ ਤਾਂ ਦੋਸ਼ ਆਜ਼ਾਦੀ ਤੋਂ ਬਾਅਦ ਦੇ ਸਾਡੇ ਹੁਕਮਰਾਨਾਂ ਨੂੰ ਵੀ ਦੇਣਾ ਬਣਦਾ ਹੈ ਜਿਨ੍ਹਾਂ ਨੇ ਏਕੀਕ੍ਰਿਤ ਇਤਿਹਾਸ ਲਿਖਵਾਉਣ ਅਤੇ ਉਸਦਾ ਪ੍ਰਚਾਰ-ਪ੍ਰਸਾਰ ਕਰਨ ਦੇ ਸੰਜੀਦਾ ਯਤਨ ਨਹੀਂ ਕੀਤੇ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064810427
Copyright © 2018, Panjabi Times. All rights reserved. Website Designed by Mozart Infotech