ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਕੀ ਹੈ ‘ਖ਼ਾਲਸਾ ਏਡ’ ?

September 02, 2018 10:41 AM

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।
ਇਸ ਤੋਂ ਪਹਿਲਾਂ ‘ਖ਼ਾਲਸਾ ਏਡ’ ਨੇ ਸੀਰੀਆ ਅਤੇ ਬੰਗਲਾਦੇਸ਼ ਵਿੱਚ ਰੋਹੰਗਿਆ ਮੁਸਲਮਾਨਾਂ ਦੀ ਮਦਦ ਕਰ ਕੇ ਸੈਂਕੜੇ ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਸੀ। ਸੀਰੀਆ ਦੀ ਖਾਨਾਜੰਗੀ ਕਾਰਨ ਲੱਖਾਂ ਲੋਕ ਆਪਣੇ ਦੇਸ਼ ਨੂੰ ਛੱਡ ਕੇ ਤੁਰਕੀ ਅਤੇ ਯੂਰਪੀਅਨ ਦੇਸ਼ਾਂ ਵੱਲ ਪਰਵਾਸ ਕਰ ਰਹੇ ਹਨ। ਕੈਂਪਾਂ ਵਿੱਚ ਉਨ੍ਹਾਂ ਦੀ ਹਾਲਤ ਬਹੁਤ ਹੀ ਖ਼ਰਾਬ ਹੈ। ਅਜਿਹੇ ਮਾੜੇ ਸਮੇਂ ਵਿੱਚ ਉਨ੍ਹਾਂ ਦੀ ਬਾਂਹ ‘ਖ਼ਾਲਸਾ ਏਡ’ ਸੰਸਥਾ ਨੇ ਫੜੀ ਸੀ। ਇਸ ਸੰਸਥਾ ਦੇ ਮੈਂਬਰਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰ ਕੇ ਤੁਰਕੀ ਵਿੱਚ ਕੈਂਪ ਲਾ ਕੇ ਸੀਰੀਅਨ ਰਫਿਊਜੀਆਂ ਨੂੰ ਖਾਣਾ, ਕੱਪੜੇ, ਦਵਾਈਆਂ ਤੇ ਰਹਿਣ ਲਈ ਟੈਂਟ ਮੁਹੱਈਆ ਕਰਵਾਏ ਸਨ। ਉਥੇ ਲੰਗਰ ਲਾਏ ਗਏ ਸਨ, ਜਿੱਥੋਂ ਹਰ ਰੋਜ਼ ਸੈਂਕੜੇ ਲੋਕ ਢਿੱਡ ਭਰਦੇ ਸਨ। ਇਸ ਤੋਂ ਇਲਾਵਾ ਜਗ੍ਹਾ ਜਗ੍ਹਾ ਕੈਂਪਾਂ ਵਿੱਚ ਘੁੰਮ ਕੇ ਖਾਣੇ ਦੇ ਪੈਕੇਟ ਅਤੇ ਜ਼ਰੂਰੀ ਦਵਾਈਆਂ ਵੰਡੀਆਂ ਗਈਆਂ ਸਨ।

 

ਇਸ ਤੋਂ ਪਹਿਲਾਂ ਬਰਮਾ ਵਿੱਚੋਂ ਰੋਹਿੰਗਿਆ ਮੁਸਲਮਾਨਾਂ ਦੇ ਉਜਾੜੇ ਦਾ ਮਸਲਾ ਵਿਸ਼ਵ ਪੱਧਰ ’ਤੇ ਚਰਚਾ ਦਾ ਵਿਸ਼ਾ ਰਿਹਾ ਸੀ। ਬਰਮਾ ਦੀ ਫ਼ੌਜ ਨੇ ਅਤਿਵਾਦੀ ਹੋਣ ਦਾ ਇਲਜ਼ਾਮ ਲਾ ਕੇ ਸੈਂਕੜੇ ਰੋਹਿੰਗਿਆ ਦਾ ਕਤਲ ਕਰ ਦਿੱਤਾ ਅਨੇਕ ਪਿੰਡ ਤਬਾਹ ਕਰ ਦਿੱਤੇ ਸਨ। ਲੱਖਾਂ ਦੀ ਗਿਣਤੀ ਵਿੱਚ ਰੋਹਿੰਗਿਆ ਉੱਜੜ ਕੇ ਖਾਲੀ ਹੱਥ ਮਲੇਸ਼ੀਆ, ਇੰਡੋਨੇਸ਼ੀਆ, ਭਾਰਤ ਤੇ ਬੰਗਲਾਦੇਸ਼ ਆਦਿ ਦੇਸ਼ਾਂ ਵੱਲ ਹਿਜ਼ਰਤ ਕਰ ਗਏ। ਤਿੰਨ ਲੱਖ ਤੋਂ ਵੱਧ ਤਾਂ ਬੰਗਲਾਦੇਸ਼ ਵਿੱਚ ਹੀ ਪਹੁੰਚ ਗਏ। ਸਿਤਮ ਦੀ ਗੱਲ ਕਿ ਕੋਈ ਵੀ ਦੇਸ਼ ਉਨ੍ਹਾਂ ਨੂੰ ਦਾਖ਼ਲ ਨਹੀਂ ਹੋਣ ਦੇ ਰਿਹਾ ਸੀ ਤੇ ਨਾ ਹੀ ਦੁਨੀਆਂ ਦੀ ਕੋਈ ਵੀ ਸਮਾਜ ਸੇਵੀ ਸੰਸਥਾ ਉਨ੍ਹਾਂ ਦੀ ਮਦਦ ਲਈ ਸਾਹਮਣੇ ਆ ਰਹੀ ਸੀ। ਅਜਿਹੇ ਸਮੇਂ ‘ਖ਼ਾਲਸਾ ਏਡ’ ਨੇ ਉਨ੍ਹਾਂ ਦੀ ਬਾਂਹ ਫੜੀ ਸੀ। ਇੰਗਲੈਂਡ ਦੀ ਦਾਨਵੀਰ ਸੰਸਥਾ ‘ਖ਼ਾਲਸਾ ਏਡ’ ਨੇ ਆਪਣੇ ਭਾਰਤ ਦੇ ਪ੍ਰਬੰਧਕ ਅਮਨਪ੍ਰੀਤ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਬੰਗਲਾਦੇਸ਼ ਦੇ ਕਾਕਸ ਬਾਜ਼ਾਰ ਜ਼ਿਲ੍ਹੇ ਦੇ ਤੈਕਨਾਫ ਪਿੰਡ ਦੇ ਰਫਿਊਜੀ ਕੈਂਪ ਵਿੱਚ ਲੰਗਰ ਤੇ ਮੈਡੀਕਲ ਕੈਂਪ ਲਾਏ।
ਸਮਾਜ ਭਲਾਈ ਸੰਸਥਾ ‘ਖ਼ਾਲਸਾ ਏਡ’ ਦੀ ਸਥਾਪਨਾ 1999 ਵਿੱਚ ਇੰਗਲੈਂਡ ਵਿੱਚ ਰਵਿੰਦਰ ਸਿੰਘ ਰਵੀ ਵੱਲੋਂ ਕੀਤੀ ਗਈ ਸੀ। ਇਸ ਦੇ ਸਾਰੇ ਵਿਸ਼ਵ ਵਿੱਚ ਸੈਂਕੜੇ ਸੇਵਾਦਾਰ ਹਨ। ‘ਖ਼ਾਲਸਾ ਏਡ’ ਨੇ 2000 ਵਿੱਚ ਉੜੀਸਾ ਦੇ ਤੂਫਾਨ ਅਤੇ 2001 ਵਿੱਚ ਤੁਰਕੀ ਦੇ ਭੁਚਾਲ ਪੀੜਤਾਂ ਦੀ ਵੀ ਮਦਦ ਕੀਤੀ ਸੀ। ਇਸ ਤੋਂ ਇਲਾਵਾ ਹੋਰ ਕਈ ਉਦਾਹਰਨਾਂ ਹਨ। ‘ਖ਼ਾਲਸਾ ਏਡ’ ਦੇ ਕੰਮਾਂ ਨਾਲ ਦੁਨੀਆਂ ਭਰ ਵਿੱਚ ਸਿੱਖਾਂ ਦਾ ਮਾਣ ਵਧਿਆ ਹੈ। ਟੈਕਸਸ ਵਿੱਚ ਗੋਰਿਆਂ ਨੂੰ ਸਹਾਇਤਾ ਦੇਣ ਵੇਲੇ ਤਿਆਰ ਬਰ ਤਿਆਰ ਖ਼ਾਲਸਿਆਂ ਦੀਆਂ ਤਸਵੀਰਾਂ ਵਿਸ਼ਵ ਭਰ ਦੀਆਂ ਅਖ਼ਬਾਰਾਂ ਵਿੱਚ ਛਪੀਆਂ। ਹੁਣ ਕੇਰਲਾ ਵਿੱਚ ਸੇਵਾ ਕਰ ਰਹੇ ਖ਼ਾਲਸਾ ਏਡ ਦੇ ਮੈਂਬਰਾਂ ਦੀ ਬੀਬੀਸੀ ਤੱਕ ਨੇ ਕਵਰੇਜ ਕੀਤੀ ਹੈ। ‘ਖ਼ਾਲਸਾ ਏਡ’ ਹੁਣ ਇੱਕ ਹੋਰ ਸ਼ਲਾਘਾਯੋਗ ਕੰਮ ਕਰ ਰਹੀ ਹੈ। ਸੰਸਥਾ ਨੇ ਪਿੰਡ ਅਜਨਾਦ, ਜ਼ਿਲ੍ਹਾ ਬੁਰਹਾਨਪੁਰ (ਮੱਧ ਪ੍ਰਦੇਸ਼) ਵਿੱਚ ਰਹਿਣ ਵਾਲੇ ਸਿਕਲੀਗਰ ਸਿੱਖਾਂ ਦੀ ਭਲਾਈ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਸੰਸਥਾ ਵੱਲੋਂ 25 ਸਭ ਤੋਂ ਵੱਧ ਗ਼ਰੀਬ ਸਿਕਲੀਗਰ ਪਰਿਵਾਰਾਂ ਲਈ ਮਕਾਨ ਬਣਾ ਕੇ ਦੇਣ ਅਤੇ ਪੀਣ ਵਾਲੇ ਸਾਫ਼ ਪਾਣੀ ਲਈ ਡੂੰਘੇ ਬੋਰ ਵਾਲੇ ਟਿਊਬਵੈੱਲ ਲਾਏ ਜਾ ਰਹੇ ਹਨ। ਬੱਚਿਆਂ ਦੀ ਪੜ੍ਹਾਈ ਲਈ ਵਿੱਤੀ ਮਦਦ ਵੀ ਦਿੱਤੀ ਜਾ ਰਹੀ ਹੈ। ਇਸ ਕੰਮ ਵਾਸਤੇ ਕਰੀਬ ਇੱਕ ਲੱਖ ਪੌਂਡ ਖ਼ਰਚਾ ਆਉਣ ਦੀ ਉਮੀਦ ਹੈ।
ਇਹ ਸੰਸਥਾ ਬਿਨਾ ਕਿਸੇ ਭੇਦਭਾਵ ਦੀਨ-ਦੁਖੀਆਂ ਦੀ ਭਲਾਈ ਲਈ ਹਰ ਸਾਲ ਲੱਖਾਂ ਡਾਲਰ ਖ਼ਰਚ ਕਰ ਰਹੀ ਹੈ। ਖ਼ਾਲਸਾ ਏਡ ਦੇ ਸਾਰੇ ਸੇਵਾਦਾਰ ਕੰਮਕਾਜੀ ਅਤੇ ਪਰਿਵਾਰਕ ਵਿਅਕਤੀ ਹਨ, ਜੋ ਆਪਣੇ ਨਿੱਤ ਦੇ ਰੁਝੇਵਿਆਂ ਵਿੱਚੋਂ ਵਕਤ ਕੱਢ ਕੇ ਪੀੜਤਾਂ ਦੀ ਮਦਦ ਲਈ ਫੌਰੀ ਪੁੱਜਦੇ ਹਨ। ਇਸ ਸੰਸਥਾ ਦੀ ਮਾਇਕ ਸਹਾਇਤਾ ਮੁੱਖ ਤੌਰ ’ਤੇ ਯੂ.ਕੇ. ਦੇ ਸ਼ਰਧਾਵਾਨ ਸਿੱਖਾਂ ਵੱਲੋਂ ਕੀਤੀ ਜਾ ਰਹੀ ਹੈ। ਮੌਜੂਦਾ ਸਮੇਂ ਵਿੱਚ ਅਜਿਹੇ ਸਮਾਜ ਸੇਵੀ ਕੰਮਾਂ ਦੀ ਬਹੁਤ ਲੋੜ ਹੈ।



ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਦੁਨੀਆ ਦਾ ਮੇਲਾ

ਇਹ ਦੁਨੀਆ ਦਾ ਮੇਲਾ ਸੱਜਣਾਂ
ਕਈ ਆਏ ਤੇ ਕਈ ਤੁਰਗੇ
ਸਾਰੇ ਕਿੱਸ਼ੇ ਨੀ ਝੂਠੇ ਹੁੰਦੇ
ਇਹ ਐਵੇ ਤਾਂ ਨੀ ਜੁੜਗੇ
ਥੱਕ ਹਾਰ ਕੇ ਬੈਠਗੀ ਬੇਬੇ

ਪਾਕ ਮੁਹੱਬਤ

ਲੋਕੋ ਮੈ ਪਾਕ ਮੁਹੱਬਤ ਹਾਂ

ਮੈ ਜਨਮੀ ਹਾਂ ਮੁਦੱਤ ਤੋਂ
ਕੋਈ ਕਹਾਣੀ ਕਿੱਸਾ ਮੇਰਾ
ਜਾਂਦਾ ਨਹੀ ਲਕੋਇਆ
ਰਾਣੀ ਝਾਂਸੀ ਰਜਮੈਂਟ ਦੀ ਹੀਰੋ - ਜਾਬਾ॥ ਬਹਾਦਰ ਕੈਪਟਨ ਡਾ ਲਕਸ਼ਮੀ ਸਹਿਗਲ

'ਰਾਣੀ ਝਾਂਸੀ ਰਜਮੈਂਟ ਦੀ ਹੀਰੋ ਅਤੇ ਦੇਸ਼ ਦੀ ਅ॥ਾਦੀ ਦੀ ਲੜਾਈ ਦੀ ਦੀਵਾਨੀ ਲਕਸ਼ਮੀ ਸਹਿਗਲ'' ਦਾ  ਜਨਮ 24-ਸਤੰਬਰ 1914 ਨੂੰ, 'ਪਿਤਾ ''ਐਸ.ਸਵਾਮੀਨਾਥਨ'' ਜੋ ਇੱਕ ਉੱਘੇ ਵਕੀਲ ਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਸਨ। ਮਾਤਾ ਏ.ਵੀ. ''ਅਮੂ ਕੁੱਟੀ'' ਜੋ ਇੱਕ ਸਮਾਜ ਸੇਵਕਾ, ਦੇਸ਼ ਦੀ ਆ॥ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਿਸ ਨੂੰ ਅਮੂ ਸਵਾਮੀਨਾਥਨ ਵੀ ਕਿਹਾ ਜਾਂਦਾ ਸੀ, ਦੇ ਘਰ ਮਦਰਾਸ ਵਿਖੇ ਹੋਇਆ। ਅਮੂ ਕੁੱਟੀ ਨਈਅਰ ਪ੍ਰੀਵਾਰ ਦੇ ਇੱਕ ਅਮੀਰ ਘਰ ਦੀ ਧੀ ਸੀ ਅਤੇ ਪਿਤਾ ਬ੍ਰਾਹਮਣ ਪ੍ਰੀਵਾਰ ਚੋਂ ਸੀ। ਨਈਅਰ ਪ੍ਰੀਵਾਰ ਦੀ ਪ੍ਰੰਪਰਾ ਸੀ, 'ਕਿ ਉਹ ਆਪਣੀਆਂ ਲੜਕੀਆਂ ਦੇ ਰਿਸ਼ਤੇ (ਕੇਰਲਾ) ਸਿਰਫ ਨੰਬੂਦਰੀਆ ਵਿੱਚ ਹੀ ਕਰਦੇ ਸਨ (ਕੇਰਲਾ ਦੇ ਬ੍ਰਾਹਮਣਾਂ 'ਚ)। ਜਦ ਕਿ ਲਕਸ਼ਮੀ ਦੇ ਪਿਤਾ ਨੰਬੂਦਰੀ ਨਹੀਂ ਸਨ। ਉਨ੍ਹਾਂ ਨੇ ਉਸ ਬੰਧਨ ਨੂੰ ਤੋੜ ਕੇ ਵਿਆਹ ਕੀਤਾ ਤੇ ਆਪਣੀ ਪਤਨੀ ਨੂੰ ਇੰਗਲੈਂਡ ਲੈ ਗਏ। ਲਕਸ਼ਮੀ ਸਹਿਗਲ ਦਾ ਜਨਮ ਦਾ ਨਾਂ ''ਲਕਸ਼ਮੀ ਸਵਾਮੀਨਾਥਨ'' ਰੱਖਿਆ ਗਿਆ।

ਪਹਿਲੀ ਮਈ 'ਤੇ ਵਿਸ਼ੇਸ਼ - ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਪਹਿਲੀ ਮਈ 'ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਕਿਰਤੀ ਸੋਸ਼ਣ ਵਿਰੁਧ ਮੁਕਤੀ ਮਾਰਗ !

ਜਗਦੀਸ਼ ਸਿੰਘ ਚੋਹਕਾ

ਬੋਹੜ

ਮੈ ਪੁਰਾਣਾ ਬੋਹੜ ਹਾਂ
ਉਗਿਆ ਹਾ ਪਿੰਡ ਵਿਚਕਾਰ
ਮੀਹਾਂ ਦੇ ਪਾਣੀਆਂ ਨਾਲ ਪਲਗਿਆ
ਮੇਰੀ ਨਹੀ ਲਈ ਕਿਸੇ ਨੇ ਸਾਰ
ਮੈ ਰੁੱਤਾਂ ਬੜੀਆਂ ਹੀ ਵੇਖੀਆਂ

ਕਿਸਾਨ

ਤੇਰੇ ਖੂਹਾਂ ਉੱਤੇ ਮੱਕੇ,
ਜਿਹੜਾ ਵੀ ਕੋਈ ਤੱਕੇ,ਰੌਣਕ ਚਾਰ ਚੁਫੇਰੇ!
ਲਾਉਦਾ ਨੱਕੇ,ਕਦੇ ਨਾਂ ਥੱਕੇ,
ਕਰਦਾ ਪੱਕੇ,ਚਲਦੇ ਠੱਕੇ,ਵਾਹ ਕਿਸਾਨਾ ਤੇਰੇ!

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ ।

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।

ਸਮੇਂ ਨਾਲ ਬਦਲੀ ‘ਸਾਹਾ ਚਿੱਠੀ’

ਸਾਹਾ ਚਿੱਠੀ ਭੇਜਣ ਦੀ ਰਸਮ ਪੰਜਾਬੀ ਵਿਆਹਾਂ ਵਿਚ ਅਹਿਮ ਸਥਾਨ ਰੱਖਦੀ ਸੀ। ਇਸਤੋਂ ਬਾਅਦ ਹੀ ਵਿਆਹ ਦਾ ਦਿਨ ਮਿੱਥਿਆ ਜਾਂਦਾ ਸੀ। ਮੁੰਡੇ ਤੇ ਕੁੜੀ ਵਾਲੇ ਇਸ ਰਸਮ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ। ਸਾਹਾ ਚਿੱਠੀ ਭੇਜਣ ਦੀ ਰਸਮ ਅਜੋਕੇ ਵਿਆਹਾਂ ਵਿਚ ਵੀ ਪ੍ਰਚੱਲਿਤ ਹੈ, ਪਰ ਇਸ ਰਸਮ ਦਾ ਹੁਣ ਰੂਪ ਬਦਲ ਗਿਆ ਹੈ। ਪੁਰਾਤਨ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਸਾਹਾ ਕੱਢਿਆ ਜਾਂਦਾ ਸੀ। ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹਾ ਚਿੱਠੀ ਨੂੰ ਭੇਜਣਾ ਹੁੰਦਾ ਸੀ। ਇਸਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਹੁੰਦੀਆਂ ਸਨ।

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।

ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

ਅੰਤਲੇ ਸਾਹ

ਹੱਸਦਾ ਵੱਸਦਾ ਰਹਿ ਸੱਜਣਾਂ,
ਚਾਹੇ ਮਾੜਾ ਚੰਗਾ ਕਹਿ ਸੱਜਣਾਂ,
ਤੇਰੇ ਵਿਚ ਏ ਜਾਨ ਅਸਾਡੀ
ਸਾਡੇ ਕੋਲ ਵੀ ਬਹਿ ਸੱਜਣਾਂ,

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ........

ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0074416181
Copyright © 2019, Panjabi Times. All rights reserved. Website Designed by Mozart Infotech