ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਭਾਰਤੀ ਦਰਸ਼ਕਾਂ ਲਈ ਖ਼ਾਸ ਹੋਵੇਗੀ ‘ਮੋਗ਼ਲੀ’: ਫ਼ਰੀਦਾ ਪਿੰਟੋ

September 11, 2018 01:06 AM

ਨਵੀਂ ਦਿੱਲੀ,10 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਐਂਡੀ ਸੇਰਕਿਸ ਨੇ ਬੀਤੇ ਦਿਨੀਂ ਵਾਅਦਾ ਕੀਤਾ ਸੀ ਕਿ ਉਸ ਦੀ ਫਿਲਮ ‘ਮੋਗਲੀ’, ਰੁਡਯਾਰਡ ਕਿਪਲਿੰਗ ਦੀ ‘ਦਿ ਜੰਗਲ ਬੁੱਕ’ ਦੇ ਨੇੜੇ ਹੋਵੇਗੀ। ਉਸ ਤੋਂ ਬਾਅਦ ਹੁਣ ਅਦਾਕਾਰਾ ਫਰੀਦਾ ਪਿੰਟੋ ਨੇ ਕਿਹਾ ਹੈ ਕਿ ਰਿਲੀਜ਼ ਹੁੰਦੇ ਹੀ ਇਹ ਫਿਲਮ ਭਾਰਤੀ ਦਰਸ਼ਕਾਂ ਨੂੰ ਹੈਰਾਨ ਕਰ ਦੇਵੇਗੀ।
ਫਰੀਦਾ ਪਿੰਟੋ ਨੇ ਕਿਹਾ ਕਿ ਜਿਸ ਅੰਦਾਜ਼ ਵਿੱਚ ਸੇਰਕਿਸ ਨੇ ਫਿਲਮ ਦੀ ਸ਼ੂਟਿੰਗ ਕੀਤੀ ਹੈ, ਇਸ ਤੋਂ ਪਹਿਲਾਂ ਕਦੇ ਨਹੀਂ ਹੋਈ ਹੋਵੇਗੀ। ਭਾਰਤੀ ਮੂਲ ਦੇ ਅਦਾਕਾਰ ਰੋਹਨ ਚੰਦ ਨੇ ਵੀ ‘ਮੋਗਲੀ’ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੂੰ ‘ਮੋਗਲੀ’ ਦੇ ਰਿਲੀਜ਼ ਹੋਣ ਦੀ ਬੇਸਬਰੀ ਨਾਲ ਉਡੀਕ ਹੈ। ਇਸ ਫਿਲਮ ਵਿੱਚ ਦਰਸ਼ਕ ਮੋਗਲੀ ਨੂੰ ਇਕ ਭਾਰਤੀ ਪਿੰਡ ਵਿੱਚ ਮਨੁੱਖਾਂ ਦੀ ਦੁਨੀਆਂ ’ਚ ਆਪਣੇ ਆਪ ਨੂੰ ਵਸਾਉਣ ਦੀ ਕੋਸ਼ਿਸ਼ ਕਰਦਾ ਦੇਖਣਗੇ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਡਾਕੂ ਆ ਰਹੇ ਨੇ…

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਦੇ ਹਿੰਦੀ ਸਿਨਮਾ ਵਿਚ ਡਾਕੂਆਂ ਦਾ ਬਹੁਤ ਬੋਲਬਾਲਾ ਹੁੰਦਾ ਸੀ। ਠਾਕੁਰ ਜਰਨੈਲ ਸਿੰਘ, ਝੱਬਰ ਸਿੰਘ, ਲਾਖਨ ਸਿੰਘ, ਰੂਪਾ, ਗੱਬਰ ਸਿੰਘ ਅਤੇ ਹੋਰ ਪਤਾ ਨਹੀਂ ਕਿੰਨੇ ਨਾਵਾਂ ਦੇ ਡਾਕੂ ਵੱਡੇ ਪਰਦੇ ’ਤੇ ਛਾਏ ਹੋਏ ਸਨ। 1963 ਦੀ ਬੇਹੱਦ ਚਰਚਿਤ ਫ਼ਿਲਮ ‘ਮੁਝੇ ਜੀਨੇ ਦੋ’ ਵਿਚ ਠਾਕੁਰ ਜਰਨੈਲ ਸਿੰਘ ਦਾ ਕਿਰਦਾਰ ਇੰਨਾ ਹਰਮਨ ਪਿਆਰਾ ਹੋਇਆ ਸੀ ਕਿ ਅਭਿਨੇਤਾ ਸੁਨੀਲ ਦੱਤ ਨੂੰ ਫ਼ਿਲਮਾਂ ਦਾ ਸਭ ਤੋਂ ਹਿੱਟ ਡਾਕੂ ਮੰਨਿਆ ਗਿਆ। ਸਿਰਫ਼ ਸੁਨੀਲ ਦੱਤ ਹੀ ਨਹੀਂ ਵਿਨੋਦ ਖੰਨਾ, ਧਰਮਿੰਦਰ ਵੀ ਡਾਕੂ ਦੇ ਤੌਰ ’ਤੇ ਕਾਫ਼ੀ ਮਸ਼ਹੂਰ ਹੋਏ। ਅੱਜਕੱਲ੍ਹ ਵੀ ਡਾਕੂਆਂ ਨੂੰ ਆਧਾਰ ਬਣਾ ਕੇ ‘ਸ਼ਮਸ਼ੇਰਾ’, ‘ਸੋਨ ਵਿਰੈਯਾ’, ‘ਠੱਗਜ਼ ਆਫ ਹਿੰਦੁਸਤਾਨ’ ਵਰਗੀਆਂ ਕੁਝ ਫ਼ਿਲਮਾਂ ਬਣ ਰਹੀਆਂ ਹਨ।

ਗੌਡਫਾਦਰ’ ਦੀ ਨਜ਼ਰ-ਏ-ਇਨਾਇਤ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ਵਿਚ ਕਈ ਵਾਰ ਕੁਝ ਸੈਲੇਬ੍ਰਿਟੀ ਆਪਣੇ ਚਹੇਤੇ ਅਦਾਕਾਰਾਂ ਨੂੰ ਉਭਾਰਨ ਲਈ ਵੱਧ ਚੜ੍ਹ ਕੇ ਸਹਿਯੋਗ ਦਿੰਦੇ ਹਨ। ਇਹ ਰੁਝਾਨ ਹਿੰਦੀ ਸਿਨਮਾ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਦੇਖਣ ਨੂੰ ਮਿਲਿਆ ਹੈ। ਯਾਦ ਕਰੋ ਕਿਵੇਂ ਉੱਘੇ ਫ਼ਿਲਮਸਾਜ਼ ਮਹਿਬੂਬ ਖ਼ਾਨ ਨੇ ਆਪਣੇ ਮੁਤਬੰਨੇ ਪੁੱਤਰ ਮਾਸਟਰ ਸਾਜਿਦ ਖ਼ਾਨ ਨੂੰ ਅੱਗੇ ਲਿਆਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਸੀ। ਹਾਲ ਦੇ ਸਾਲਾਂ ਵਿਚ ਕਰਨ ਜੌਹਰ, ਸੰਜੈ ਲੀਲਾ ਭੰਸਾਲੀ, ਸਲਮਾਨ ਖ਼ਾਨ ਵਰਗੇ ਸੈਲੀਬ੍ਰਿਟੀ ਆਪਣੇ ਪਸੰਦੀਦਾ ਅਦਾਕਾਰਾਂ ਨੂੰ ਉਭਾਰ ਰਹੇ ਹਨ। ਇਕ ਤਰ੍ਹਾਂ ਨਾਲ ਉਹ ਇਨ੍ਹਾਂ ਅਦਾਕਾਰਾਂ ਦੇ ਅਣਐਲਾਨੇ ਗੌਡਫਾਦਰ ਬਣ ਗਏ ਹਨ।

ਪੰਜਾਬੀ ਕਾਮੇਡੀ ਫ਼ਿਲਮਾਂ: ਜੁਮਲੇ ਤੇ ਜੁਗਤਾਂ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਜੋਕੀਆਂ ਪੰਜਾਬੀ ਫ਼ਿਲਮਾਂ ਦਾ ਤਸਵੱਰ ਕਾਮੇਡੀ ਤੋਂ ਬਿਨਾਂ ਕਰਨਾ ਮੁਮਕਿਨ ਨਹੀਂ ਲੱਗਦਾ। ਸ਼ੁਰੂਆਤੀ ਦੌਰ ਦੀਆਂ ਪੰਜਾਬੀ ਫ਼ਿਲਮਾਂ ’ਤੇ ਕਾਮੇਡੀ ਭਾਰੂ ਨਹੀਂ ਸੀ, ਪਰ ਅਦਾਕਾਰਾਂ ਦੇ ਜੁਮਲੇ ਤੇ ਜੁਗਤਾਂ ਦਰਸ਼ਕਾਂ ਦੇ ਮਨ ਮੋਹ ਲੈਂਦੇ ਸਨ। ਕਾਮੇਡੀ ਦਾ ਮੂਲ ਉਦੇਸ਼ ਤਣਾਓਗ੍ਰਸਤ ਸਥਿਤੀ ਤੋਂ ਦਰਸ਼ਕਾਂ ਨੂੰ ਨਿਜਾਤ ਦਿਵਾਉਣਾ ਹੈ ਜੋ ਕਾਮੇਡੀ ਦਾ ਬੁਨਿਆਦੀ ਸੁਭਾਅ ਹੈ।

ਭਾਰਤੀ ਫ਼ਿਲਮਾਂ ਦਾ ਸਿਰਮੌਰ ਖ਼ਲਨਾਇਕ

ਮੁੰਬਈ ,10 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫ਼ਿਲਮਾਂ ਦਾ ਇਕ ਬਹੁਤ ਵੱਡਾ ਨਾਂ ਸੀ ਗ਼ੁਲਾਮ ਮੁਹੰਮਦ ਜਿਨ੍ਹਾਂ ਨੂੰ ਪਹਿਲੇ ਕਾਮਯਾਬ ਖ਼ਲਨਾਇਕ ਅਤੇ ਚਰਿੱਤਰ ਅਦਾਕਾਰ ਹੋਣ ਦਾ ਫ਼ਖ਼ਰ ਹਾਸਲ ਹੈ। ਉਨ੍ਹਾਂ ਨੂੰ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫ਼ੀਚਰ ਫ਼ਿਲਮ ‘ਆਲਮ ਆਰਾ’ (1931) ਬਣਾਉਣ ਵਾਲੀ ਫ਼ਿਲਮ ਕੰਪਨੀ ਇੰਪੀਰੀਅਲ ਮੂਵੀਟੋਨ (ਬੰਬੇ) ਦਾ ‘ਲਾਡਲਾ’ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਉਨ੍ਹਾਂ ਦੀ ਹਰ ਫ਼ਿਲਮ ਦੀ ਜ਼ਰੂਰਤ ਅਤੇ ਕਾਮਯਾਬੀ ਦੀ ਜ਼ਮਾਨਤ ਮੰਨੇ ਜਾਂਦੇ ਸਨ। ਉਸ ਦੌਰ ਵਿਚ ਤਮਾਮ ਫ਼ਨਕਾਰ ਫ਼ਿਲਮ ਕੰਪਨੀਆਂ ਦੇ ਮੁਲਾਜ਼ਮ ਹੁੰਦੇ ਸਨ ਅਤੇ ਮਿਹਨਤਾਨਾ ਫ਼ਨਕਾਰਾਂ ਦੀ ਮਕਬੂਲੀਅਤ ਅਤੇ ਅਹਿਮੀਅਤ ਦੇ ਮੁਤਾਬਿਕ ਦਿੱਤਾ ਜਾਂਦਾ ਸੀ। ਗ਼ੁਲਾਮ ਮੁਹੰਮਦ ਨੇ ਆਪਣੀ ਪਹਿਲੀ ਫ਼ਿਲਮ ਲਈ 65 ਰੁਪਏ ਮਿਹਨਤਾਨਾ ਲਿਆ ਸੀ ਅਤੇ ਫਿਰ 750 ਰੁਪਏ ਮਹੀਨਾ ਮੁਆਵਜ਼ਾ ਲੈਣ ਵਾਲੇ ਮਹਿੰਗੇ ਫ਼ਨਕਾਰ ਬਣ ਗਏ ਸਨ।

ਬੌਲੀਵੁੱਡ ਦੇ ‘ਬਾਦਸ਼ਾਹ’ ਨੂੰ ਜਨਮ ਦਿਨ ’ਤੇ ਵਧਾਈਆਂ

ਮੁੰਬਈ,2 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਸੁਪਰਸਟਾਰ ਸ਼ਾਹਰੁਖ਼ ਖ਼ਾਨ ਦੇ ਘਰ ਅੱਗੇ ਅੱਜ ਉਨ੍ਹਾਂ ਦੇ 53ਵੇਂ ਜਨਮ ਦਿਨ ਮੌਕੇ ਲੱਗੀ ਪ੍ਰਸ਼ੰਸਕਾਂ ਦੀ ਭੀੜ ਨੇ ਅਦਾਕਾਰ ਦੀ ਫ਼ਿਲਮ ‘ਫੈਨ’ ਦੇ ਇਕ ਦ੍ਰਿਸ਼ ਦੀ ਯਾਦ ਨੂੰ ਤਾਜ਼ਾ ਕਰ ਦਿੱਤਾ। ਅਦਾਕਾਰ ਨੇ ਆਪਣੇ ਬੰਗਲੇ ਦੀ ਛੱਤ ਉੱਤੇ ਜਾ ਕੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਲਾ-ਦੁਆਲਾ ‘ਹੈਪੀ ਬਰਥਡੇਅ’ ਦੇ ਸ਼ੋਰ ਨਾਲ ਗੂੰਜ ਉੱਠਿਆ। ‘ਕਿੰਗ ਖ਼ਾਨ’ ਦੇ ਪ੍ਰਸ਼ੰਸਕਾਂ ਨੇ ਹੱਥਾਂ ਵਿਚ ਜਨਮ ਦਿਨ ਦੀ ਵਧਾਈ ਵਾਲੇ ਪੋਸਟਰ ਫੜੇ ਹੋਏ ਸਨ ਤੇ ਕੁਝ ਨੇ

ਠੱਗਜ਼ ਆਫ ਹਿੰਦੁਸਤਾਨ’ ਦੀ ਟੀਮ ਨੇ ਗੂਗਲ ਮੈਪਸ ਨਾਲ ਸਾਂਝ ਪਾਈ

ਮੁੰਬਈ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਗਾਮੀ ਫਿਲਮ ‘ਠੱਗਜ਼ ਆਫ ਹਿੰਦੁਸਤਾਨ’ ਦੀ ਟੀਮ ਨੇ ਭਾਰਤ ਵਿੱਚ ਗੂਗਲ ਮੈਪਸ ਨਾਲ ਸਾਂਝ ਪਾਈ ਹੈ। ਇਸ ਫਿਲਮ ਵਿੱਚ ਅਦਾਕਾਰ ਆਮਿਰ ਖ਼ਾਨ ਫਿਰੰਗੀ ਦੀ ਭੂਮਿਕਾ ਨਿਭਾ ਰਹੇ ਹਨ। ਗੂਗਲ ਮੈਪਸ ਦੀ ਪ੍ਰੋਡਕਟ ਮੈਨੇਜਰ ਨੇਹਾ ਵਾਲਕਰ ਨੇ ਇਕ ਬਿਆਨ ਵਿੱਚ ਕਿਹਾ ਹੈ, ‘‘ ਲੋਕ ਦੀਵਾਲੀ ਅਤੇ ‘ਠੱਗਜ਼ ਆਫ ਹਿੰਦੁਸਤਾਨ’ ਦੇਖਣ ਦੀ ਤਿਆਰੀ ਕਰ ਰਹੇ ਹਨ। ਅਸੀਂ ਉਨ੍ਹਾਂ ਦੇ ਇਸ ਸਫਰ ਨੂੰ ਵਧੇਰੇ ਮਜ਼ੇਦਾਰ ਅਤੇ ਮਜ਼ਾਹੀਆ ਬਣਾਉਣ ਲਈ ਕੁਝ ਕਰਨਾ ਚਾਹੁੰਦੇ ਹਾਂ।’’ ਅੱਜ ਤੋਂ ਸ਼ੁਰੂ ਹੋਏ ਇਸ ਸਫਰ ਨਾਲ ਲੋਕਾਂ ਨੂੰ ਆਪਣੇ ਐਂਡ੍ਰਾਇਡ ਅਤੇ ਸਮਾਰਟ ਫੋਨਾਂ ’ਤੇ ਫਿਰੰਗੀ ਨਾਲ ਸਫਰ ਕਰਨ ਦਾ ਬਦਲ ਮਿਲੇਗਾ। ਇਸ ਐਪ ਵਿੱਚ ਖਪਤਕਾਰ ਦੇਖਣਗੇ ਕਿ

ਜ਼ੀਰੋ’ ਵਿੱਚ ਸ਼ਾਹਰੁਖ਼ ਦੀ ਅਦਾਕਾਰੀ ਬਿਹਤਰੀਨ: ਆਮਿਰ

ਮੁੰਬਈ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੁਪਰ ਸਟਾਰ ਆਮਿਰ ਖ਼ਾਨ ਨੇ ਆਗਾਮੀ ਫਿਲਮ ‘ਜ਼ੀਰੋ’ ਦਾ ਟਰੇਲਰ ਦੇਖਣ ਬਾਅਦ ਕਿਹਾ ਕਿ ਸ਼ਾਹਰੁਖ਼ ਖ਼ਾਨ ਨੇ ਫਿਲਮ ’ਚ ਬਿਹਤਰੀਨ ਕੰਮ ਕੀਤਾ ਹੈ। ਫਿਲਮ ਦਾ ਨਿਰਦੇਸ਼ਨ ਆਨੰਦ ਐਲ ਰਾਜ ਨੇ ਕੀਤਾ ਹੈ। ਇਸ ਫਿਲਮ ਵਿੱਚ ਸ਼ਾਹਰੁਖ਼ ਖ਼ਾਨ, ਅਨੁਸ਼ਕਾ ਸ਼ਰਮਾ ਅਤੇ ਕੈਟਰੀਨਾ ਕੈਫ਼ ਨੇ ਮੁੱਖ ਭੂਮਿਕਾ ਨਿਭਾਈ ਹੈ। ਬੁੱਧਵਾਰ ਨੂੰ ਫਿਲਮ ਦੇ ਟਰੇਲਰ ਦੀ ਸਕਰੀਨਿੰਗ ਰੱਖੀ ਗਈ ਸੀ, ਜਿਸ ਵਿੱਚ ਆਮਿਰ ਖ਼ਾਨ ਵੀ ਮਹਿਮਾਨ ਸਨ।

ਖ਼ੂਬ ਲੜੀ ਮਰਦਾਨੀ…

ਮੁੰਬਈ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਆਪਣੇ ਦਮ ਉੱਤੇ ਬੌਲੀਵੁੱਡ ਵਿਚ ਸਫਲਤਾ ਹਾਸਲ ਕਰਨ ਵਾਲੀ ਕੰਗਨਾ ਰਣੌਤ ਆਪਣੀ ਪ੍ਰਤਿਭਾ ਅਤੇ ਬੇਬਾਕ ਸ਼ਖ਼ਸੀਅਤ ਕਾਰਨ ਬਹੁਤਿਆਂ ਦੀ ਰੋਲ ਮਾਡਲ ਬਣ ਚੁੱਕੀ ਹੈ। ਉਹ ਬਹੁਤ ਹਿੰਮਤ ਨਾਲ ਵਿਵਾਦਾਂ ਦਾ ਸਾਹਮਣਾ ਕਰਦੀ ਹੈ। ਫ਼ਿਲਮ ਨਗਰੀ ਵਿਚ ਗੌਡਫਾਦਰ ਨਾ ਹੋਣ ਦੇ ਬਾਵਜੂਦ ਆਪਣੀ ਅਦਾਕਾਰੀ ਦੇ ਜ਼ੋਰ ਉੱਤੇ ਫ਼ਿਲਮੀ ਦੁਨੀਆਂ ਵਿਚ ਆਪਣੀ ਮੰਜ਼ਿਲ ਹਾਸਲ ਕਰਨ ਵਾਲੀ ਇਸ ਅਭਿਨੇਤਰੀ ਨੂੰ ਇਸੀ ਵਜ੍ਹਾ ਨਾਲ ਬੌਲੀਵੁੱਡ ਦੀ ‘ਕੁਈਨ’ ਕਿਹਾ ਜਾਂਦਾ ਹੈ। ਕਈ ਹਿੱਟ ਫ਼ਿਲਮਾਂ ਦੇਣ ਵਾਲੀ ਕੰਗਨਾ ਅੱਜਕੱਲ੍ਹ ਬਾਇਓਪਿਕ ‘ਮਣੀਕਰਣਿਕਾ’ ਨਾਲ ਚਰਚਾ ਵਿਚ ਹੈ।

ਭਾਰਤੀ ਫ਼ਿਲਮਾਂ ਦਾ ਪਹਿਲਾ ਜੁਬਲੀ ਸਟਾਰ

ਮੁੰਬਈ ,1 ਨਵੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਸਿਨਮਾ ਤੋਂ ਆਪਣੇ ਫ਼ਿਲਮੀ ਸਫ਼ਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਅਤੇ ਗੁਲੂਕਾਰ ਕਰਨ ਦੀਵਾਨ ਦੀ ਪੈਦਾਇਸ਼ 6 ਨਵੰਬਰ 1917 ਨੂੰ ਗੁੱਜਰਾਂਵਾਲਾ (ਹੁਣ ਪਾਕਿਸਤਾਨ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਇਨ੍ਹਾਂ ਦੇ ਪਿਤਾ ਦੀਵਾਨ ਮੰਗਲ ਸੈਨ ਪੰਜਾਬ ਦੇ ਮਸ਼ਹੂਰ ਵਪਾਰੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਪਹਿਲੀ ਆਲਮੀ ਜੰਗ ਨਾਲ ਵਾਬਸਤਾ ਵੱਖ-ਵੱਖ ਖੇਤਰਾਂ ਵਿਚ ਦਿਲ ਖੋਲ੍ਹ ਕੇ ਦਾਨ ਦਿੱਤਾ ਸੀ। ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਕਰਨ ਦੀਵਾਨ ਦੀ ਉਮਰ 18 ਸਾਲ ਸੀ। ਉਹ ਗੌਰਮਿੰਟ ਦਿਆਲ ਸਿੰਘ ਕਾਲਜ (ਨਿਸਬਤ ਰੋਡ), ਲਾਹੌਰ ਦਾ ਵਿਦਿਆਰਥੀ ਸੀ। ਇਸ ਉਮਰ ਵਿਚ ਪਿਤਾ ਦੇ ਟੁਰ ਜਾਣ ਦਾ ਉਸ ਨੂੰ ਬੇਹੱਦ ਮਲਾਲ ਹੋਇਆ, ਪਰ ਪਿਓ ਵਰਗੇ ਵੱਡੇ ਭਰਾ ਜੈਮਿਨੀ ਦੀਵਾਨ ਦੀ ਹਿੰਮਤ ਸਦਕਾ ਉਸਨੇ ਆਪਣੀ ਤਾਲੀਮ ਨੂੰ ਜਾਰੀ ਰੱਖਿਆ।

‘ਬੇਬਾਕ’ ਤੇ ‘ਅਵੇਕ’ ਨੇ ਬਟੋਰੀ ਦਰਸ਼ਕਾਂ ਦੀ ਵਾਹ-ਵਾਹ

ਮੁੰਬਈ,31 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਰਦੇਸ਼ਕ ਸ਼ਾਜ਼ੀਆ ਇਕਬਾਲ ਦੀ ਫ਼ਿਲਮ ‘ਬੇਬਾਕ’ ਅਤੇ ਅਤੁਲ ਮੋਂਗੀਆ ਦੀ ‘ਅਵੇਕ’ ਦੀ ਜਨਤਕ ਸਕ੍ਰੀਨਿੰਗ ਮੌਕੇ ਅੱਜ ਵੱਡੀ ਗਿਣਤੀ ਦਰਸ਼ਕ ਜੁੜੇ। ਇਹ ਫ਼ਿਲਮਾਂ ਅਨੁਰਾਗ ਕਸ਼ਿਯਪ ਤੇ ਵਿਕਰਮਾਦਿੱਤਿਆ ਮੋਟਵਾਨੀ ਦੁਆਰਾ ਪ੍ਰੋਡਿਊਸ ਕੀਤੀਆਂ ਗਈਆਂ ਹਨ। ਕਸ਼ਯਪ ਤੇ ਮੋਟਵਾਨੀ ਦੇ ਸਾਬਕਾ ਸਾਥੀ ਵਿਕਾਸ ਬਹਿਲ ’ਤੇ ‘ਮੀ ਟੂ’ ਮੁਹਿੰਮ ਤਹਿਤ ਦੋਸ਼ ਲੱਗਣ ਮਗਰੋਂ ਇਨ੍ਹਾਂ ਫ਼ਿਲਮਾਂ ਨੂੰ ਮੁੰਬਈ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਵਿਚੋਂ ਹਟਾ ਲਿਆ ਗਿਆ ਸੀ।

ਵੈਰੌਨਿਕਾ ਤੇ ਪ੍ਰਤੀਕ ਨੇ ‘ਮੈਕਸ ਇਲੀਟ ਮਾਡਲ’ ਖ਼ਿਤਾਬ ਜਿੱਤਿਆ

ਮੁੰਬਈ,31 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁੰਬਈ ਵਿਚ ਹਾਲ ਹੀ ’ਚ ‘ਮੈਕਸ ਇਲੀਟ ਮਾਡਲ ਲੁੱਕ ਇੰਡੀਆ-2018’ ਮੁਕਾਬਲਾ ਕਰਵਾਇਆ ਗਿਆ। ਫਾਈਨਲ ਲਈ 16 ਮੁਕਾਬਲੇਬਾਜ਼ਾਂ ਨੂੰ ਚੁਣਿਆ ਗਿਆ ਸੀ, ਜਿਨ੍ਹਾਂ ਨੂੰ ਫ਼ੈਸ਼ਨ ਜਗਤ ਦੇ ਮਾਹਿਰਾਂ ਮਿਕੀ ਮੇਹਤਾ, ਦੀਨੋ ਮੌਰਿਆ, ਕਲਿੰਟ ਫਰਨਾਂਡੇਜ਼ ਤੇ ਹੋਰਾਂ ਨੇ ਵੱਖ-ਵੱਖ ਤਰ੍ਹਾਂ ਦੀ ਸਿਖ਼ਲਾਈ ਦਿੱਤੀ।

ਔਰਤਾਂ ਨੂੰ ਅਜੇ ਵੀ ਨਿੱਗਰ ਭੂਮਿਕਾਵਾਂ ਦੀ ਲੋੜ: ਨੀਨਾ ਗੁਪਤਾ

ਨਵੀਂ ਦਿੱਲੀ,31 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਨੀਨਾ ਗੁਪਤਾ ਦਾ ਕਹਿਣਾ ਹੈ ਕਿ ਹਿੰਦੀ ਸਿਨੇਮਾ ਵਿਚ ਔਰਤਾਂ ਨੂੰ ਮਿਲਦੀਆਂ ਭੂਮਿਕਾਵਾਂ ਅਜੇ ਵੀ ਨਿੱਗਰ ਨਹੀਂ ਹਨ ਤੇ ਇਸ ਨੂੰ ਬਦਲਦਿਆਂ ਸਮਾਂ ਲੱਗੇਗਾ।

ਖੇਰ ਵੱਲੋਂ ਐੱਫਟੀਆਈਆਈ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ

ਨਵੀਂ ਦਿੱਲੀ,31 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਫਿਲਮ ਅਭਿਨੇਤਾ ਅਨੁਪਮ ਖੇਰ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ (ਐੱਫਟੀਆਈਆਈ) ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ੇ ਵਿਚ ਉਨ੍ਹਾਂ ਦੱਸਿਆ ਹੈ

ਨਵੇਂ ਤਜਰਬਿਆਂ ਦੀ ਤਾਂਘ ਰਹਿੰਦੀ ਹੈ: ਆਮਿਰ ਖ਼ਾਨ

ਮੁੰਬਈ ,30 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸੁਪਰਸਟਾਰ ਆਮਿਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫ਼ਿਲਮਾਂ ਦੀ ਚੋਣ ’ਚ ਤਜਰਬੇ ਕਰਕੇ ਮਜ਼ਾ ਆਉਂਦਾ ਹੈ ਤੇ ਹਮੇਸ਼ਾ ਕੁਝ ਵੱਖਰਾ ਕਰਨ ਦੀ ਤਾਂਘ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਆਮਿਰ ‘ਲਗਾਨ’, ‘ਰੰਗ ਦੇ ਬਸੰਤੀ’, ‘ਤਾਰੇ ਜ਼ਮੀਨ ਪਰ’, ‘ਦੰਗਲ’ ਤੇ ਹੁਣ ‘ਠੱਗਜ਼ ਆਫ਼ ਹਿੰਦੋਸਤਾਨ’ ਜਿਹੀਆਂ ਵੱਖੋ-ਵੱਖ ਸ਼੍ਰੇਣੀ ਦੀਆਂ ਫ਼ਿਲਮਾਂ ਵਿਚ ਅਭਿਨੈ ਕਰ ਚੁੱਕੇ ਹਨ। ਅਦਾਕਾਰ ਨੇ ਕਿਹਾ ਕਿ ਉਲਟਾ ਘਬਰਾਹਟ ਤਾਂ ਉਨ੍ਹਾਂ ਨੂੰ

ਦੇਵ ਪਟੇਲ ਨੇ ਨਿਰਦੇਸ਼ਨ ਵਿਚ ਪੈਰ ਧਰਿਆ

ਲਾਸ ਏਂਜਲਸ,30 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਆਸਕਰ ਐਵਾਰਡ ਜੇਤੂ ਫ਼ਿਲਮ ‘ਸਲੱਮਡੌਗ ਮਿਲੀਅਨੇਅਰ’ ਵਿਚ ਮੁੱਖ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਦੇਵ ਪਟੇਲ ਹੁਣ ਨਿਰਦੇਸ਼ਨ ਦੇ ਖੇਤਰ ਵਿਚ ਪੈਰ ਧਰਨ ਜਾ ਰਹੇ ਹਨ। ਦੇਵ ਰੋਮਾਂਚ ਨਾਲ ਭਰਪੂਰ ਫ਼ਿਲਮ ‘ਮੰਕੀ ਮੈਨ’ ਨਿਰਦੇਸ਼ਿਤ ਕਰਨਗੇ।

ਪਰਿਵਾਰ ਦੀ ਦੇਖਭਾਲ ਤੇ ਸਿਹਤਮੰਦ ਰਹਿਣਾ ਅਹਿਮ: ਕਰੀਨਾ

ਮੁੰਬਈ,30 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਕਰੀਨਾ ਕਪੂਰ ਖ਼ਾਨ ਦਾ ਕਹਿਣਾ ਹੈ ਕਿ ਸਿਹਤਮੰਦ ਰਹਿਣਾ ਤੇ ਪਰਿਵਾਰ ਦੀ ਦੇਖਭਾਲ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਪਹਿਲੂ ਹਨ। ਵਧ ਰਹੇ ਪ੍ਰਦੂਸ਼ਣ ਕਾਰਨ ਅਦਾਕਾਰਾ ਅੱਜਕੱਲ੍ਹ ਜਿਮ ਤੋਂ ਬਾਹਰ ਕਸਰਤ ਕਰਨ ਤੋਂ ਗੁਰੇਜ ਕਰ ਰਹੀ ਹੈ। ਕਰੀਨਾ ਨੇ ਕਿਹਾ ਕਿ ਉਹ ਚੌਗਿਰਦੇ ਤੇ ਵਾਤਾਵਰਨ ਸਬੰਧੀ ਬਹੁਤ ਸੁਚੇਤ ਹੈ। ਇਕ ਮਾਂ ਹੋਣ ਦੇ ਨਾਤੇ ਉਹ ਘਰ ਦੀ ਸਫ਼ਾਈ ਤੇ ਸ਼ੁੱਧ ਹਵਾ ਦਾ ਵਿਸ਼ੇਸ਼ ਧਿਆਨ ਰੱਖਦੀ ਹੈ।

ਫਿਲਮਾਂ ਬਣਨ ਦੌਰਾਨ ਕੀਤੇ ਸੰਘਰਸ਼ ਦਾ ਆਨੰਦ ਮਾਣਿਆ: ਮਨੋਜ ਬਾਜਪਾਈ

ਮੁੰਬਈ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਦਾਕਾਰ ਮਨੋਜ ਬਾਜਪਾਈ ਦੀ ਨਵੀਂ ਫਿਲਮ ‘ਭੌਂਸਲੇ’ ਨੂੰ ਢੁੱਕਵਾਂ ਪ੍ਰੋਡਿਊਸਰ ਮਿਲਣ ’ਚ ਚਾਰ ਸਾਲਾਂ ਦਾ ਸਮਾਂ ਲੱਗ ਗਿਆ। ਅਦਾਕਾਰ ਨੇ ਕਿਹਾ ਹੈ ਕਿ ਉਹ ਇਸ ਤੋਂ ਨਾਖੁਸ਼ ਨਹੀਂ ਹੈ ਕਿਉਂਕਿ ਉਸ ਨੇ ਫਿਲਮ ਬਣਨ ਦੌਰਾਨ ਕੀਤੇ ਲੰਬੇ ਸੰਘਰਸ਼ ਦਾ ਆਨੰਦ ਮਾਣਿਆ ਹੈ। ਦੇਵਾਸ਼ੀਸ਼ ਮਖੀਜਾ ਵੱਲੋਂ ਨਿਰਦੇਸ਼ਿਤ ਫਿਲਮ ’ਚ ਬਾਜਪਾਈ ਨੇ ਮਹਾਰਾਸ਼ਟਰ ਦੇ ਪੁਲੀਸ ਕਰਮੀ ਦੀ ਭੂਮਿਕਾ ਨਿਭਾਈ ਹੈ ਜੋ ਮੁੰਬਈ ਦੀ ਸਿਆਸਤ ਤੋਂ ਅੱਕ ਕੇ ਸੇਵਾਮੁਕਤ ਹੋ ਜਾਂਦਾ ਹੈ।

ਪ੍ਰਿਅੰਕਾ ਚੋਪੜਾ ਦੇ ਵਿਆਹ ਦੀਆਂ ਰਸਮਾਂ ਸ਼ੁਰੂ

ਨਿਊਯਾਰਕ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਪੌਪ ਗਾਇਕ ਨਿਕ ਜੋਨਸ ਨਾਲ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਵਿਆਹ ਤੋਂ ਪਹਿਲਾਂ ਉਸ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੇ ਰਸਮਾਂ ’ਚ ਹਿੱਸਾ ਲਿਆ।

ਸੰਜੇ ਖ਼ਾਨ ਦੀ ਜੀਵਨੀ ਰਿਲੀਜ਼

ਮੁੰਬਈ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ-ਪ੍ਰੋਡਿਊਸਰ ਸੰਜੇ ਖ਼ਾਨ ਦੀ ਜੀਵਨੀ ‘ਦਿ ਬੈਸਟ ਮਿਸਟੇਕਸ ਆਫ਼ ਮਾਈ ਲਾਈਫ਼’ (ਮੇਰੇ ਜੀਵਨ ਦੀਆਂ ਵੱਡੀਆਂ ਗਲਤੀਆਂ) ਲਾਂਚ ਕਰਨ ਮੌਕੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਕਿਤਾਬ ਰਿਲੀਜ਼ ਕਰਨ ਮੌਕੇ ਫਾਰੂਖ਼ ਢੋਂਡੀ, ਸੁਨੀਲ ਅਲਗ, ਸ਼ਤਰੂਘਨ ਸਿਨਹਾ, ਹੇਮਾ ਮਾਲਿਨੀ, ਦੀਆ ਮਿਰਜ਼ਾ, ਸਾਹਿਲ ਸਾਂਘਾ, ਨੀਲਮ ਕੋਠਾਰੀ, ਸਮੀਰ ਸੋਨੀ, ਸਿਮੋਨ ਅਰੋੜਾ,

ਭਾਰਤ ਪਾਕਿਸਤਾਨ ਦਾ ਸਾਂਝਾ ਮਾਣ

ਮੁੰਬਈ,29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਇਹ ਇਤਫ਼ਾਕ ਹੀ ਹੈ ਕਿ ਪਿਤਾ ਦਿੱਲੀ ਤੋਂ, ਮਾਤਾ ਅੰਮ੍ਰਿਤਸਰ ਤੋਂ, ਜਨਮ ਗੁਜਰਾਤ ’ਚ, ਪੇਕੇ ਪੰਜਾਬੀ ਮੁਸਲਮਾਨ ਪਰਿਵਾਰ ’ਚ, ਸਹੁਰੇ ਹਿੰਦੂ ਪਰਿਵਾਰ ’ਚ, ਅਦਾਕਾਰੀ ਵਿੱਚ ਪ੍ਰਸਿੱਧੀ ਪਾਕਿਸਤਾਨ ’ਚ ਅਤੇ ਬੁਢਾਪਾ ਅਮਰੀਕਾ ਵਿੱਚ। ਇਹ ਪੜ੍ਹਦਿਆਂ ਇਕਦਮ ਮਨ ਵਿੱਚ ਆਉਂਦਾ ਹੈ ਕਿ ਅਜਿਹੀ ਕਿਹੜੀ ਸ਼ਖ਼ਸੀਅਤ ਹੈ ਜੋ ਜ਼ਿੰਦਗੀ ਵਿਚ ਅਜਿਹੇ ਅਨੋਖੇ ਪੰਧ ’ਤੇ ਪੈੜਾਂ ਪਾਉਣ ਵਾਲੀ ਹੈ। ਇਹ ਹੈ ਕਲਾਕਾਰ ਮਾਪਿਆਂ ਦੀ ਧੀ, ਡਰਾਮਿਆਂ ਦੀ ਨਾਇਕਾ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067242810
Copyright © 2018, Panjabi Times. All rights reserved. Website Designed by Mozart Infotech