ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਦਾ ਦੇਹਾਂਤ

September 12, 2018 12:20 AM

ਲੰਡਨ/ਇਸਲਾਮਾਬਾਦ,11 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਬੇਗਮ ਕੁਲਸੂਮ ਦਾ ਲੰਡਨ ਵਿੱਚ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਨੇ ਦਿੱਤੀ। ਜੀਓ ਟੀਵੀ ਦੀ ਰਿਪੋਰਟ ਅਨੁਸਾਰ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਤੋਂ 2014 ਤੋਂ ਇਲਾਜ ਕਰਵਾ ਰਹੀ ਬੇਗਮ ਕੁਲਸੂਮ ਨੂੰ ਦੇਹਾਂਤ ਤੋਂ ਪਹਿਲਾਂ ਹਾਲਤ ਵਿਗੜ ਜਾਣ ਕਾਰਨ ਜੀਵਨ ਰੱਖਿਅਕ ਮਸ਼ੀਨਾਂ ਦਾ ਸਹਾਰਾ ਦਿੱਤਾ ਗਿਆ। ਨਵਾਜ਼ ਸ਼ਰੀਫ਼ ਦੇ ਭਰਾ ਅਤੇ ਪਾਕਿਸਤਾਨ ਮੁਸਲਿਮ ਲੀਗ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਟਵੀਟ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ, ‘‘ਮੇਰੀ ਭਰਜਾਈ ਅਤੇ ਨਵਾਜ਼ ਸ਼ਰੀਫ਼ ਦੀ ਪਤਨੀ ਸਾਨੂੰ ਛੱਡ ਗਈ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।’’ ਨਵਾਜ਼ ਸ਼ਰੀਫ਼, ਉਨ੍ਹਾਂ ਦੀ ਧੀ ਮਰੀਅਮ ਅਤੇ ਉਨ੍ਹਾਂ ਦੇ ਦਾਮਾਦ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਭਿ੍ਸ਼ਟਾਚਾਰ ਦੇ ਮਾਮਲੇ ਵਿੱਚ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ। ਸੂਤਰਾਂ ਅਨੁਸਾਰ ਇਸ ਸਬੰਧੀ ਸ਼ਰੀਫ਼, ਮਰੀਅਮ ਅਤੇ ਸਫ਼ਦਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਸੂਤਰਾਂ ਅਨੁਸਾਰ ਸ਼ਰੀਫ਼ ਦੇ ਪਰਿਵਾਰ ਨੇ ਕੁਲਸੂਮ ਦੀ ਦੇਹ ਨੂੰ ਪਾਕਿਸਤਾਨ ਲਿਆ ਕੇ ਸਪੁਰਦ-ਏ ਖ਼ਾਕ ਕਰਨ ਦਾ ਫੈਸਲਾ ਕੀਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੁਲਸੂਮ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਸ਼ਰੀਫ਼ ਦੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਮੌਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
19 ਸਾਲਾ ਲੜਕੀ ਨੂੰ ਆਪਣੇ ਹੰਝੂਆਂ ਤੋਂ ਐਲਰਜੀ, ਨਹੀਂ ਪੀ ਸਕਦੀ ਪਾਣੀ

ਲੰਡਨ ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬ੍ਰਿਟੇਨ ਦੀ 19 ਸਾਲਾ ਲੜਕੀ ਇਕ ਬਹੁਤ ਹੀ ਅਜੀਬ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਕਾਰਨ ਉਹ ਸਧਾਰਨ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਨਹੀਂ ਜੀਅ ਸਕਦੀ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਲਿੰਡਸੇ ਕੂਬਰੇ (Lindsey Coubray) ਦੂਜਿਆਂ ਵਾਂਗ ਰੋ ਨਹੀਂ ਸਕਦੀ, ਮੀਂਹ ਵਿਚ ਭਿੱਜਣ ਦਾ ਮਜ਼ਾ ਨਹੀਂ ਲੈ ਸਕਦੀ ਅਤੇ ਨਾ ਹੀ ਪਾਣੀ ਪੀ ਸਕਦੀ ਹੈ। ਸੁਣਨ ਵਿਚ ਭਾਵੇਂ ਇਹ ਅਜੀਬ ਲੱਗਦਾ ਹੈ ਪਰ ਲਿੰਡਸੇ ਨੂੰ ਐਕਵਾਜੇਨਿਕ ਅਰਟਿਕੇਰੀਆ (aquagenic urticaria) ਨਾਮ ਦੀ ਬੀਮਾਰੀ ਹੈ। ਇਸ ਵਿਚ ਮਰੀਜ਼ ਨੂੰ ਪਾਣੀ ਤੋਂ ਐਲਰਜੀ ਹੁੰਦੀ ਹੈ।

ਐੱਨ. ਆਰ. ਆਈ. ਪਤੀ ਦੇ ਇਟਲੀ 'ਚ ਮਹਿਲਾ ਨਾਲ ਬਣੇ ਸੰਬੰਧ, ਇਤਰਾਜ਼ਯੋਗ ਤਸਵੀਰਾਂ ਰਾਹੀ ਹੋਇਆ ਖੁਲਾਸਾ

ਜਲੰਧਰ ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੁਖਜੀਤ ਕੌਰ ਵਾਸੀ ਪਿੰਡ ਪਧਿਆਨਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਆਪਣੇ ਐੱਨ. ਆਰ. ਆਈ. ਪਤੀ 'ਤੇ ਦੋਸ਼ ਲਗਾਇਆ ਕਿ ਉਸ ਦੇ ਇਟਲੀ 'ਚ ਦੂਜੀ ਮਹਿਲਾ ਨਾਲ ਸੰਬੰਧ ਹਨ। ਉਸ ਦਾ ਪਤੀ ਇਟਲੀ 'ਚ ਉਸ ਮਹਿਲਾ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਹੈ। ਉਸ ਨੇ ਦੱਸਿਆ ਕਿ ਉਸ ਨੇ ਪੁਲਸ ਨੂੰ ਵੀ ਇਸ ਸੰਬੰਧ 'ਚ ਸ਼ਿਕਾਇਤ ਦਿੱਤੀ ਸੀ ਪਰ ਮਾਮਲਾ ਦਰਜ ਨਹੀਂ ਕੀਤਾ ਗਿਆ।

ਯੂਕੇ ਦਾ ਪਹਿਲਾ ਸਿੱਖ ਸੁਰੱਖਿਆ ਗਾਰਡ ਕੋਕੀਨ ਲੈਣ ਦਾ ਦੋਸ਼ੀ

ਲੰਡਨ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਮਹਾਰਾਣੀ ਐਲਿਜ਼ਬੈੱਥ ਦੋਇਮ ਦੇ ਜਨਮ ਦਿਨ ਮੌਕੇ ਕੱਢੀ ਜਾਣ ਵਾਲੀ ਸਾਲਾਨਾ ਪਰੇਡ ਵਿੱਚ ਪਹਿਲੀ ਵਾਰ ਸਿਰ ’ਤੇ ਦਸਤਾਰ ਸਜਾ ਕੇ ਸ਼ਿਰਕਤ ਕਰਦਿਆਂ ਇਤਿਹਾਸ ਸਿਰਜਣ ਵਾਲੇ 22 ਸਾਲਾ ਸਿੱਖ ਸਿਪਾਹੀ ਚਰਨਪ੍ਰੀਤ ਸਿੰਘ ਲਾਲ ਨੂੰ ਕੋਕੀਨ ਲੈਣ ਦਾ ਦੋਸ਼ੀ ਪਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਦੋੋਸ਼ ਸਾਬਤ ਹੋਣ ’ਤੇ ਉਸ ਨੂੰ ਸੁਰੱਖਿਆ ਗਾਰਦ ਦੀ ਆਪਣੀ ਵਰਦੀ ਗੁਆਉਣੀ ਪੈ ਸਕਦੀ ਹੈ। ਚਰਨਪ੍ਰੀਤ ਲੰਘੇ ਜੂਨ ਮਹੀਨੇ ਉਦੋਂ ਸੁਰਖੀਆਂ ’ਚ ਆਇਆ ਸੀ ਜਦੋਂ ਟੂਰਪਿੰਗ ਦਿ ਕਲਰ ਸੈਰੇਮਨੀ ਵਿੱਚ ਉਹ ਸਿਰ ’ਤੇ ਦਸਤਾਰ ਸਜਾ ਕੇ ਸ਼ਾਮਲ ਹੋਇਆ।

ਮਨੁੱਖਤਾ ਦੀ ਸੇਵਾ ਸੁਸਾਇਟੀ ਦੀ ਮਾਲੀ ਮਦਦ

ਰੋਮ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹੀਦ ਭਗਤ ਸਿੰਘ ਸਭਾ ਰੋਮ ਇਟਲੀ ਵੱਲੋਂ ਪੰਜਾਬ ਦੇ ਸ਼ਹਿਰ ਲੁਧਿਆਣਾ ਮਨੁੱਖਤਾ ਦੀ ਸੇਵਾ ਸੁਸਾਇਟੀ ਨੂੰ ਵੀਹ ਹਜ਼ਾਰ ਰੁਪਏ ਰਕਮ ਭੇਟ ਕੀਤੀ ਗਈ, ਜੋ ਸ਼ਹੀਦ ਭਗਤ ਸਿੰਘ ਸਭਾ ਰੋਮ ਇਟਲੀ ਦੇ ਖ਼ਜਾਨਚੀ ਸੁਸ਼ੀਲ ਕਮਾਰ ਨੇ ਦਿੱਤੇ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਸਭਾ ਰੋਮ ਇਟਲੀ ਦੇ ਸਰਪ੍ਰਸਤ ਕੁਲਿਵੰਦਰ ਸਿੰਘ ਬੌਬੀ ਅਟਵਾਲ, ਪ੍ਰਧਾਨ ਗੁਰਪਾਲ ਸਿੰਘ ਜੌਹਲ, ਜਸਵਿੰਦਰ ਸਿੰਘ ਪੱਪੀ

ਸਕੈਂਡਲਾਂ ਕਾਰਨ ਚਰਚ ਤੋਂ ਦੂਰ ਜਾ ਰਹੇ ਨੇ ਲੋਕ: ਪੋਪ

ਟੈਲਿਨ,25  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪੋਪ ਫਰਾਂਸਿਸ ਨੇ ਅੱਜ ਮੰਨਿਆ ਕਿ ਕੈਥੋਲਿਕ ਚਰਚ ਵਿੱਚ ਸਾਹਮਣੇ ਆ ਰਹੇ ਸੈਕਸ ਸਕੈਂਡਲਾਂ ਕਾਰਨ ਲੋਕ ਇਸ ਤੋਂ ਦੂਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਚਰਚ ਨੂੰ ਭਵਿੱਖੀ ਪੀੜ੍ਹੀਆਂ

ਵਿਜੇ ਮਾਲਿਆ ਦਾ ਦਾਅਵਾ: ਕਰਜ਼ਾ ਵਾਪਸੀ ਦੀਆਂ ਕੋਸ਼ਿਸ਼ਾਂ 'ਚ ਈ.ਡੀ. ਨੇ ਪਾਇਆ ਅੜਿੱਕਾ

ਨਵੀਂ ਦਿੱਲੀ,24  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : — ਭਾਰਤੀ ਬੈਂਕਾਂ ਦਾ ਕਰਜ਼ਾ ਲੈ ਕੇ ਲੰਡਨ ਫਰਾਰ ਹੋਏ ਭਗੌੜੇ ਸ਼ਰਾਬ ਵਪਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਚੱਲਦੇ ਉਹ ਸਰਕਾਰੀ ਬੈਂਕਾਂ ਦੇ ਨਾਲ ਕਰਜ਼ ਅਦਾਇਗੀ 'ਤੇ ਸਮਝੌਤਾ ਨਹੀਂ ਕਰ ਸਕਿਆ। ਲੰਡਨ ਦੀ ਕੋਰਟ 'ਚ ਮਾਲਿਆ ਨੇ ਸੋਮਵਾਰ ਨੂੰ ਇਹ ਬਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਈ.ਡੀ. ਨੇ ਉਨ੍ਹਾਂ ਦੀਆਂ ਸਮਝੌਤੇ ਦੀਆਂ ਕੋਸ਼ਿਸ਼ਾਂ 'ਚ ਅੜਿੱਕਾ ਪਾਇਆ ਹੈ।

ਹੁਣ ਬਲੱਡ ਟੈਸਟ ਨਾਲ ਪਤਾ ਲੱਗੇਗਾ ਨੀਂਦ ਪੂਰੀ ਹੋਈ ਜਾਂ ਨਹੀਂ'

ਲੰਡਨ,24  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  — ਵਿਗਿਆਨੀਆਂ ਨੇ ਇਕ ਅਜਿਹਾ ਬਲੱਡ ਟੈਸਟ ਵਿਕਸਿਤ ਕੀਤਾ ਹੈ, ਜਿਸ ਨਾਲ ਪਤਾ ਲੱਗ ਸਕਦਾ ਹੈ ਕਿ ਕਿਸੇ ਵਿਅਕਤੀ ਦੀ ਨੀਂਦ ਪੂਰੀ ਹੋਈ ਹੈ ਜਾਂ ਨਹੀਂ। ਇਸ ਜਾਂਚ ਨਾਲ ਸੁਸਤੀ 'ਚ ਗੱਡੀ ਚਲਾਉਣ ਕਾਰਨ ਹੋਣ ਵਾਲੇ ਕਾਰ ਹਾਦਸਿਆਂ ਨੂੰ ਰੋਕਣ 'ਚ ਮਦਦ ਮਿਲੇਗੀ। ਪਹਿਲਾਂ ਦੀਆਂ ਖੋਜਾਂ ਤੋਂ ਪਤਾ ਲੱਗਿਆ ਹੈ ਕਿ ਜੋ ਡਰਾਈਵਰ ਰੋਜ਼ਾਨਾ ਲੋੜੀਂਦੀ ਨੀਂਦ ਤੋਂ ਘੱਟ ਸਮੇਂ ਤੱਕ ਸੌਂਦੇ ਹਨ ਮਤਲਬ ਇਕ ਜਾਂ ਦੋ ਘੰਟਿਆਂ ਦੀ ਨੀਂਦ ਲੈਂਦੇ ਹਨ, ਉਨ੍ਹਾਂ ਦੇ ਕਾਰ ਹਾਦਸੇ 'ਚ ਸ਼ਾਮਲ ਹੋਣ ਦਾ ਖਤਰਾ ਦੁਗਣਾ ਹੋ ਜਾਂਦਾ ਹੈ।

32 ਸਾਲਾ ਮਹਿਲਾ ਸੋਣ ਮਗਰੋਂ ਹੋਈ 15 ਸਾਲ ਦੀ, ਸੱਚਾਈ ਉਡਾ ਦੇਵੇਗੀ ਹੋਸ਼

ਲੰਡਨ ,24  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬ੍ਰਿਟੇਨ ਵਿਚ ਇਕ ਮਹਿਲਾ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਸ ਸਾਲ ਅਪ੍ਰੈਲ ਵਿਚ ਬ੍ਰਿਟੇਨ ਦੇ ਸ਼ਹਿਰ ਮੈਨਚੈਸਟਰ ਵਿਚ ਇਕ ਸਵੇਰ ਨਾਓਮੀ ਜੈਕਬਸ ਉੱਠੀ ਤਾਂ ਉਸ ਨੂੰ ਯਾਦ ਹੀ ਨਹੀਂ ਸੀ ਕਿ ਉਹ ਕੌਣ ਹੈ। ਉਹ ਇਕ ਛੋਟੇ ਜਿਹੇ ਘਰ ਵਿਚ ਉੱਠੀ ਅਤੇ ਹੈਰਾਨ ਰਹਿ ਗਈ। ਅਸਲ ਵਿਚ ਜਦੋਂ ਉਹ ਉੱਠੀ ਸੀ ਤਾਂ ਉਸ ਨੇ ਖੁਦ ਨੂੰ 15 ਸਾਲ ਦੀ ਲੜਕੀ ਸਮਝਿਆ ਜਦਕਿ ਉਸ ਦੀ ਉਮਰ 32 ਸਾਲ ਸੀ। ਉਹ ਉੱਠੀ ਤਾਂ ਸਾਲ 2008 ਵਿਚ ਸੀ ਪਰ ਉਸ ਲਈ ਇਹ ਸਾਲ 1992 ਦਾ ਸੀ ਮਤਲਬ ਉਹ ਪਿਛਲੀ ਸਦੀ ਵਿਚ ਪਹੁੰਚ ਗਈ ਸੀ। ਨਾਓਮੀ ਜੈਕਬਸ ਦੀ ਇਹ ਕਹਾਣੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਕਹਾਣੀ ਦੀ ਸੱਚਾਈ ਜਾਣ ਕੇ ਲੋਕਾਂ ਦੇ ਹੋਸ਼ ਉੱਡ ਰਹੇ ਹਨ।

ਏਅਰਪੋਰਟ ਤੋਂ ਜੈੱਟ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕਰਦਾ 22 ਸਾਲਾ ਵਿਦਿਅਾਰਥੀ ਗ੍ਰਿਫਤਾਰ

ਓਰਲੈਂਡੋ–,24  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਰਲੈਂਡੋ ਏਅਰਪੋਰਟ ਤੋਂ ਫਲੋਰਿਡਾ ਇੰਸਟੀਚਿਊਟ ਅਾਫ ਟੈਕਨਾਲੋਜੀ ਦਾ ਇਕ 22 ਸਾਲਾ ਵਿਦਿਅਾਰਥੀ ਜੈੱਟ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਫੜਿਅਾ ਗਿਅਾ। ਵਿਦਿਅਾਰਥੀ ਕੋਲ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਵੀ

ਪਹਿਲੀ ਵਿਸ਼ਵ ਜੰਗ ਵਿਚ ਬ੍ਰਿਟਿਸ਼ ਫੌਜ ਨੇ ਭਾਰਤੀ ਫੌਜੀਆਂ ਨਾਲ ਕੀਤਾ ਭੇਦਭਾਵ

ਲੰਡਨ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਪਹਿਲੀ ਵਿਸ਼ਵ ਜੰਗ ਦੇ 100 ਸਾਲ ਮਨਾਉਣ ਲਈ ਬ੍ਰਿਟੇਨ ਪਹੁੰਚੇ ਭਾਰਤੀ ਕਲਾਕਾਰਾਂ ਦੇ ਇਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਅਜਿਹੇ ਦਸਤਾਵੇਜ਼ ਮਿਲੇ ਹਨ, ਜਿਸ ਤੋਂ ਖੁਲਾਸਾ ਹੁੰਦਾ ਹੈ ਕਿ 20ਵੀਂ ਸ਼ਤਾਬਦੀ ਦੀ ਇਸ ਜੰਗ ਵਿਚ ਬ੍ਰਿਟੇਨ ਦੀ ਫੌਜ ਨਾਲ ਲੜਣ ਵਾਲੇ ਭਾਰਤੀ ਉਪਮਹਾਦੀਪ ਦੇ ਫੌਜੀਆਂ ਨਾਲ ਪੱਖਪਾਤਪੂਰਨ ਰਵੱਈਆ ਅਪਨਾਇਆ ਗਿਆ ਸੀ। ਦਿੱਲੀ ਸਥਿਤ ਰਕਸ ਮੀਡੀਆ ਕਲੈਕਟਿਵ ਦੇ ਕਲਾਕਾਰਾਂ ਨੇ ਆਬਜ਼ਰਵਰ ਨੂੰ ਦੱਸਿਆ ਕਿ ਬ੍ਰਿਟਿਸ਼ ਲਾਇਬ੍ਰੇਰੀ ਤੋਂ ਪ੍ਰਾਪਤ ਦਸਤਾਵੇਜ਼ਾਂ ਤੋਂ ਖੁਲਾਸਾ ਹੁੰਦਾ ਹੈ ਕਿ ਬ੍ਰਿਟਿਸ਼ ਹਥਿਆਰਬੰਦ ਫੋਰਸ ਨੇ ਭਾਰਤੀ ਫੌਜੀਆਂ ਵਿਚਾਲੇ ਮਨੋਵਿਗਿਆਨਕ ਸਮੱਸਿਆਵਾਂ ਦੇ ਇਲਾਜ ਦੀ ਉਮੀਦ ਕੀਤੀ।

ਜੌਹਲ ਦੀ ਗ੍ਰਿਫਤਾਰੀ ਨਾਲ ਸਬੰਧਤ ਹੋ ਸਕਦੈ ਯੂ. ਕੇ. 'ਚ ਸਿੱਖਾਂ ਦੇ ਘਰਾਂ 'ਚ ਛਾਪੇਮਾਰੀ ਦਾ ਮਾਮਲਾ'

ਲੰਡਨ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਬੀਤੇ ਮੰਗਲਵਾਰ ਨੂੰ ਬ੍ਰਿਟੇਨ ਸਥਿਤ ਵੈਸਟ ਮਿਡਲੈਂਡਸ 'ਚ ਸਥਿਤ ਕੁਝ ਸਿੱਖਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ। ਸਿੱਖਾਂ ਦੇ ਇਕ ਸਮੂਹ ਦਾ ਦਾਅਵਾ ਹੈ ਕਿ ਇਸ ਛਾਪੇਮਾਰੀ ਦੇ ਤਾਰ ਪੰਜਾਬ 'ਚ ਗ੍ਰਿਫਤਾਰ ਕੀਤੇ ਗਏ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਨਾਲ ਜੁੜੇ ਹੋ ਸਕਦੇ ਹਨ। ਇਹ ਛਾਪੇਮਾਰੀ ਬ੍ਰਿਟੇਨ 'ਚ ਅੱਤਵਾਦ ਰੋਕੂ ਅਧਿਕਾਰੀਆਂ ਵਲੋਂ ਭਾਰਤ 'ਚ ਅੱਤਵਾਦੀ ਗਤੀਵਿਧੀਆਂ ਅਤੇ ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਕੀਤੀ ਗਈ।

ਇੰਗਲੈਂਡ 'ਚ ਮੇਅਰ ਰਹੇ ਮਾਸਟਰ ਤੇਜ਼ ਰਾਮ ਬਾਘਾ ਦਾ ਦਿਹਾਂਤ, ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ

ਲੰਡਨ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਇੰਗਲੈਂਡ 'ਚ ਪੰਜਾਬ ਦਾ ਨਾਂ ਉੱਚਾ ਕਰਨ ਵਾਲੇ ਸਾਬਕਾ ਮੇਅਰ ਮਾਸਟਰ ਤੇਜ਼ ਰਾਮ ਬਾਘਾ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਹ ਲੰਡਨ 'ਚ ਈਲਿੰਗ ਸਾਊੂਥਾਲ ਦੇ ਮੇਅਰ ਰਹੇ ਸਨ। ਜਾਣਕਾਰੀ ਮੁਤਾਬਕ ਉਹ ਕੁਝ ਦਿਨਾਂ ਤੋਂ ਬਿਮਾਰ ਸਨ। ਤੁਹਾਨੂੰ ਦੱਸ ਦਈਏ ਕਿ ਉਹ 2013 ਤੋਂ 2014 ਤੱਕ ਈਲਿੰਗ ਦੇ ਡਿਪਟੀ ਮੇਅਰ ਅਤੇ 2014 ਤੋਂ 2015 ਤੱਕ ਮੇਅਰ ਰਹੇ । ਸ੍ਰੀ ਤੇਜ ਰਾਮ ਬਾਘਾ 1964 ਤੋਂ ਬਰਤਾਨੀਆ ਆਏ ਅਤੇ ਉਹ ਪੇਸ਼ੇ ਵਜੋਂ ਅਧਿਆਪਕ ਸਨ।

ਮੁਕੇਸ਼ ਅੰਬਾਨੀ ਨੇ ਬੇਟੀ ਲਈ ਸਵਰਗ ਲਿਆਂਦਾ ਧਰਤੀ 'ਤੇ, ਈਸ਼ਾ ਨੇ ਆਪਣੀ ਬਾਹਾਂ 'ਚ ਕੀਤਾ ਕੈਦ

ਨਵੀਂ ਦਿੱਲੀ ,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਦੇਸ਼ ਦੇ ਸਭ ਤੋਂ ਵੱਡੇ ਵਪਾਰੀ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਦੀ ਮੰਗਣੀ ਬਿਜ਼ਨੈੱਸਮੈਨ ਅਜੇ ਪਿਰਾਮਲ ਨਾਲ ਇਟਲੀ 'ਚ ਹੋ ਰਹੀ ਹੈ। ਲਗਾਤਾਰ ਤਿੰਨ ਦਿਨ ਤੱਕ ਚੱਲਣ ਵਾਲੇ ਇਸ ਸ਼ਾਨਦਾਰ ਗ੍ਰੈਂਡ ਈਵੈਂਟ ਦੀ ਸਭ ਤੋਂ ਪਹਿਲੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ਦੇ ਜ਼ਰੀਏ ਸਾਹਮਣੇ ਆ ਗਈ ਹੈ। ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖਣ ਦੇ ਬਾਅਦ ਇਸ ਸਾਫ ਜ਼ਾਹਰ ਹੁੰਦਾ ਹੈ ਕਿ ਅਨਿਲ ਅੰਬਾਨੀ ਨੇ ਆਪਣੀ ਬੇਟੀ ਦੀ ਮੰਗਣੀ ਨੂੰ ਸ਼ਾਹੀ ਮੰਗਣੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ।ਈਸ਼ਾ ਅੰਬਾਨੀ ਦੀ ਮੰਗਣੀ ਹੁੰਦਿਆਂ ਹੀ ਹਰ ਕੋਈ ਉਸਦੀਆਂ ਤਸਵੀਰਾਂ ਦੇਖਣ ਲਈ ਉਤਾਵਲਾ ਹੋ ਰਿਹਾ ਸੀ। ਦੱਸ ਦਈਏ ਕਿ ਈਸ਼ਾ

ਫਰਾਂਸ ਨੂੰ ਭਾਰਤ ਨਾਲ ਸਬੰਧ ਵਿਗੜਨ ਦਾ ਖਦਸ਼ਾ

ਪੈਰਿਸ:,23  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਰਾਫਾਲ ਸਮਝੌਤੇ ਬਾਰੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਔਲਾਂਦ ਦੇ ਬਿਆਨ ਬਾਅਦ ਭਾਰਤ ਵਿੱਚ ਪੈਦਾ ਹੋਏ ਵਿਵਾਦ ਕਾਰਨ , ਫਰਾਂਸ ਸਰਕਾਰ ਨੂੰ ਹੁਣ ਸਬੰਧਤ ਵਿਗੜਨ ਦਾ ਖਦਸ਼ਾ ਹੈ।

ਦੁਨੀਆ ਦੀ ਸਭ ਤੋ ਲੰਬੀ ਬਿੱਲੀ ਬਣੀ ਚਰਚਾ ਦਾ ਵਿਸ਼ਾ, ਕਰਵਾਈ ਬੱਲੇ-ਬੱਲੇ

ਰੋਮ/ਇਟਲੀ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਉਂਝ ਤਾਂ ਦੁਨੀਆ ਭਰ ਦੇ ਬਹੁਤੇ ਲੋਕ ਬਿੱਲੀ ਨੂੰ ਇਕ ਪਾਲਤੂ ਜਾਨਵਰ ਵਜੋਂ ਘਰ ਵਿਚ ਰੱਖਣਾ ਆਪਣੀ ਸ਼ਾਨ ਸਮਝਦੇ ਹਨ। ਪਰ ਯੂਰਪ ਦਾ ਦੇਸ਼ ਇਟਲੀ ਅਜਿਹਾ ਦੇਸ਼ ਹੈ ਜਿੱਥੇ ਕਿ ਦੁਨੀਆ ਦੀ ਸਭ ਤੋ ਵੱਡੀ ਬਿੱਲੀ (ਲੰਬੇ ਅਕਾਰ ਵਾਲੀ) ਰਹਿੰਦੀ ਹੈ। ਇਹ ਵੱਡੀ ਬੱਲੀ ਇਟਲੀ ਦੇ ਸੂਬੇ ਲੰਬਾਰਦੀਆ ਵਿਚ ਆਪਣੇ ਮਾਲਕ ਨਾਲ ਪੂਰੀ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਬਤੀਤ ਕਰ ਰਹੀ ਹੈ। ਦੁਨੀਆ ਦੀ ਸਭ ਤੋ ਵੱਡੀ ਬਿੱਲੀ ਹੋਣ ਦਾ ਖਿਤਾਬ ਹਾਸਲ ਕਰਨ ਵਾਲੀ ਅਤੇ ''ਦੀ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ'' ਵਿਚ ਨਾਮ ਦਰਜ ਕਰਵਾਉਣ ਵਾਲੀ ਇਹ ਬਿੱਲੀ ਅੱਜਕਲ੍ਹ ਖੂਬ ਚਰਚਾ ਵਿਚ ਹੈ।

ਲਾਟਰੀ ਦੇ ਇਨਾਮ ਨਾਲ ਕਰੋੜਪਤੀ ਬਣਿਆ ਗਰੀਬ, ਜਿੱਤਦਿਆਂ ਹੀ ਕੀਤਾ ਇਹ ਐਲਾਨ

ਰੋਮ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਹਰ ਵਿਅਕਤੀ ਦੀ ਇੱਛਾ ਹੁੰਦੀ ਹੈ ਕਿ ਉਹ ਅਮੀਰ ਹੋਵੇ ਅਤੇ ਆਪਣੀਆਂ ਸਾਰੀਆਂ ਰੀਝਾਂ ਪੂਰੀਆਂ ਕਰੇ।  ਪੈਸੇ ਪਿੱਛੇ ਦੌੜ ਕਾਰਨ ਲੋਕਾਂ ਨੂੰ ਵਿਦੇਸ਼ਾਂ ਤਕ ਜਾਣਾ ਪੈਂਦਾ ਹੈ ਪਰ ਕਹਿੰਦੇ ਨੇ ਜੋ ਕਿਸਮਤ 'ਚ ਲਿਖਿਆ ਹੋਵੇ, ਉਹ ਮਿਲ ਕੇ ਹੀ ਰਹਿੰਦਾ ਹੈ। ਇਟਲੀ ਦੇ ਸ਼ਹਿਰ ਗਰੋਸੇਤੋ 'ਚ ਇਕ ਵਿਅਕਤੀ ਨੇ 5 ਮਿਲੀਅਨ ਯੂਰੋ ਭਾਵ ਕਰੋੜਾਂ ਰੁਪਿਆਂ ਦਾ ਇਨਾਮ ਜਿੱਤਿਆ ਹੈ। ਉਸ ਨੇ ਜਿੱਤਣ ਮਗਰੋਂ ਐਲਾਨ ਕੀਤਾ ਕਿ ਉਹ ਇਸ ਪੈਸੇ ਨੂੰ ਲੋੜਵੰਦਾਂ ਲਈ ਖਰਚੇਗਾ।

ਔਰਤ ਨੇ ਗੁੱਪਤ ਅੰਗ 'ਚ ਲੁਕਾ ਰੱਖੇ ਸਨ ਕੋਕੀਨ ਦੇ 80 ਪੈਕੇਟ, ਹੋਈ ਜੇਲ

ਲੰਡਨ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :   ਕੋਕੀਨ ਤੇ ਹੈਰੋਇਨ ਵਰਗੇ ਨਸ਼ੇ ਦੀ ਤਸਕਰੀ ਕਰਨ ਲਈ ਲੋਕ ਇਸ ਨੂੰ ਪੁਲਸ ਦੀਆਂ ਨਜ਼ਰਾਂ ਤੋਂ ਲੁਕਾਉਣ ਲਈ ਕਈ ਤਰ੍ਹਾਂ ਦੀ ਕੋਸ਼ਿਸ ਕਰਦੇ ਹਨ। ਅਜਿਹਾ ਹੀ ਕਰਦੇ ਹੋਏ ਲੰਡਨ ਦੀ ਇਕ ਔਰਤ ਫੜ੍ਹੀ ਗਈ, ਜਿਸ ਨੂੰ ਸਾਢੇ ਤਿੰਨ ਸਾਲ ਦੀ ਜੇਲ ਦੀ ਸਜ਼ਾ ਹੋਈ। ਮਿਰਰ 'ਚ ਛਪੀ ਖਬਰ ਮੁਤਾਬਕ ਔਰਤ ਨੇ ਆਪਣੇ ਗੁੱਪਤ ਅੰਗ 'ਚ ਕੋਕੀਨ ਤੇ ਹੈਰੋਇਨ ਦੇ 70 ਪੈਕੇਟ ਲੁਕਾ ਕੇ ਰੱਖੇ ਸਨ। ਗਲਾਸਗੋ ਦੀ ਰਹਿਣ ਵਾਲੀ ਔਰਤ ਨੂੰ ਲੰਡਨ 'ਚ ਪੁਲਸ ਨੇ ਉਸ ਸਮੇਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਡਰੱਗ ਵੇਚਣ ਲਈ ਸੌਦਾ ਤੈਅ ਕਰ ਰਹੀ ਸੀ।

ਪੰਜਾਬੀ ਨੂੰ ਮਿਲੀ 17 ਸਾਲਾਂ ਦੀ ਸਜ਼ਾ, 25 ਸਾਲ ਪੁਰਾਣੇ ਕੇਸ ਦੀ ਸੁਲਝੀ ਗੁੱਥੀ

ਲੰਡਨ ,22  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਦੀ ਅਦਾਲਤ ਨੇ 25 ਸਾਲ ਪੁਰਾਣੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਹੋਇਆ ਇਕ ਪੰਜਾਬੀ ਵਿਅਕਤੀ ਨੂੰ ਸਜ਼ਾ ਸੁਣਾਈ ਹੈ। ਸਾਲ 1993 'ਚ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇਕ ਰੈਸਟੋਰੈਂਟ ਦੇ ਮਾਲਕ ਅੰਸਾਰ ਸ਼ਾਹ ਦੇ ਕਤਲ ਸਬੰਧੀ ਚੱਲੇ ਮੁਕੱਦਮੇ 'ਚ ਜਗਤਾਰ ਸਿੰਘ ਉਰਫ਼ ਅਵਤਾਰ ਸਿੰਘ ਨਾਮੀ ਪੰਜਾਬੀ ਨੂੰ 17 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਗਲਾਸਗੋ ਹਾਈਕੋਰਟ 'ਚ 56 ਸਾਲਾ ਗਵਾਹ ਸੋਨੀਆ ਹਿਗਨਜ਼ ਨੇ ਜਿਊਰੀ ਨੂੰ ਦੱਸਿਆ ਕਿ ਉਸ ਨੇ ਦੋਸ਼ੀ ਜਗਤਾਰ ਸਿੰਘ ਨੂੰ ਰੈਸਟੋਰੈਂਟ ਮਾਲਕ ਦੇ ਲੜਾਈ ਦੌਰਾਨ ਛੁਰਾ ਮਾਰਦੇ ਵੇਖਿਆ ਹੈ। ਕਤਲ ਦਾ ਕਾਰਨ ਜਗਤਾਰ ਸਿੰਘ ਦੇ ਭਰਾ 54 ਸਾਲਾ ਜਸਪਾਲ ਸਿੰਘ ਨੂੰ ਅਰਮਾਨ ਰੈਸਟੋਰੈਂਟ ਵਲੋਂ ਕੰਮ ਤੋਂ ਜਵਾਬ ਮਿਲਣਾ ਸੀ।

ਪੋਲੈਂਡ 'ਚ ਬਣਾਈ ਗਈ ਦੁਨੀਆ ਦੀ ਸਭ ਤੋਂ ਵੱਡੀ ਘੰਟੀ, ਜਾਣੋ ਖਾਸੀਅਤ

ਵਾਰਸਾ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੋਲੈਂਡ ਵਿਚ ਦੁਨੀਆ ਦੀ ਸਭ ਤੋਂ ਵੱਡੀ ਘੰਟੀ ਦਾ ਨਿਰਮਾਣ ਕੀਤਾ ਗਿਆ ਹੈ। ਇਸ ਘੰਟੀ ਨੂੰ ਬ੍ਰਾਜ਼ੀਲ ਦੇ ਇਕ ਪ੍ਰਮੁੱਖ ਤੀਰਥ ਸਥਲ ਵਿਚ ਲਗਾਇਆ ਜਾਵੇਗਾ। ਇਸ ਘੰਟੀ ਦਾ ਭਾਰ 55 ਟਨ ਦੱਸਿਆ ਜਾ ਰਿਹਾ ਹੈ। ਇਸ ਘੰਟੀ ਦਾ ਨਾਮ 'ਵੋਕਸ ਪੈਟ੍ਰਿਸ' (Vox Patris) ਰੱਖਿਆ ਗਿਆ ਹੈ। ਇਸ ਦੇ ਨਿਰਮਾਤਾ ਪਿਓਟਰ ਓਲਸਜ਼ਵੇਸਕੀ ਨੇ ਦੱਸਿਆ ਕਿ ਘੰਟੀ ਦੀ ਉੱਚਾਈ 4 ਮੀਟਰ (13 ਫੁੱਟ) ਅਤੇ ਚੌੜਾਈ 4.5 ਮੀਟਰ ਹੈ। ਇਸ ਘੰਟੀ ਨੂੰ ਬ੍ਰਾਜ਼ੀਲ ਦੇ ਟ੍ਰਿਨਡੇਡ ਸ਼ਹਿਰ ਵਿਚ ਸਥਿਤ ਇਕ ਤੀਰਥ ਸਥਲ 'ਤੇ ਲਗਾਇਆ ਜਾਵੇਗਾ।

ਬ੍ਰੈਗਜ਼ਿਟ ਗੱਲਬਾਤ 'ਚ ਆਈ ਰੁਕਾਵਟ: ਥੇਰੀਸਾ ਮੇਅ

ਲੰਡਨ,21  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰਿਟਿਸ਼ ਪ੍ਰਧਾਨ ਮੰਤਰੀ ਥੇਰੀਸਾ ਮੇਅ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਯੂਰਪੀ ਸੰਘ ਵਲੋਂ ਉਨ੍ਹਾਂ ਦੀ ਬ੍ਰੈਗਜ਼ਿਟ ਯੋਜਨਾ ਨੂੰ ਖਾਰਿਜ ਕਰ ਦੇਣਾ ਸਵਿਕਾਰ ਕਰਨ ਯੋਗ ਨਹੀਂ ਹੈ ਤੇ ਨਾਲ ਹੀ ਉਨ੍ਹਾਂ ਨੇ ਮੰਨਿਆ ਕਿ ਗੱਲਬਾਤ 'ਚ ਰੁਕਾਵਟ ਆ ਗਈ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0064810535
Copyright © 2018, Panjabi Times. All rights reserved. Website Designed by Mozart Infotech