» ਦੇਸ਼ਧ੍ਰੋਹ ਦਾ ਮਾਮਲਾ: ਕਨ੍ਹੱਈਆ ਤੇ ਹੋਰਨਾਂ ਖ਼ਿਲਾਫ਼ ਦੋਸ਼ ਆਇਦ » ਕੁਰਦਾਂ ਨੂੰ ਨਿਸ਼ਾਨਾ ਬਣਾਉਣ ’ਤੇ ਨਤੀਜੇ ਭੁਗਤਣ ਲਈ ਤਿਆਰ ਰਹੇ ਤੁਰਕੀ: ਟਰੰਪ » ਪ੍ਰਧਾਨ ਮੰਤਰੀ ਮੋਦੀ ਨੂੰ ਫਿਲਿਪ ਕੋਟਲਰ ਸਨਮਾਨ » ਸੀਪੀਐਮ ਅਤੇ ਕਾਂਗਰਸ ਵਿਚਾਲੇ ਸੂਬਾ ਪੱਧਰ ’ਤੇ ਚੋਣਾਂ ਸਬੰਧੀ ਸਾਂਝ ਹੋ ਸਕਦੀ ਹੈ: ਯੇਚੁਰੀ » ਮਲਿਕ ਵਲੋਂ ਅਤਿਵਾਦੀਆਂ ਦੇ ਮੁੜ ਵਸੇਬੇ ਲਈ ਹਰ ਸੰਭਵ ਯਤਨ ਦਾ ਭਰੋਸਾ » ਆਪ’ ਹਾਈਕਮਾਂਡ ਅਜੇ ਖਹਿਰਾ ਦੀ ਵਿਧਾਇਕੀ ਖੋਹਣ ਦੇ ਰੌਂਅ ’ਚ ਨਹੀਂ » ਨਵੇਂ ਸਰਪੰਚਾਂ ਤੇ ਪੰਚਾਂ ਦਾ ਨਹੀਂ ਹੋਵੇਗਾ ਡੋਪ ਟੈਸਟ » ਕੈਪਟਨ ਨੂੰ ‘ਸ਼ਰਾਬੀ’ ਅਤੇ ਮਨਪ੍ਰੀਤ ਨੂੰ ‘ਡੁਪਲੀਕੇਟ ਬਾਦਲ’ ਦੱਸਿਆ » ਨੀਰਵ ਦਾ ਬੰਗਲਾ: ਹਾਈ ਕੋਰਟ ਨੇ ਈਡੀ ਦੀ ਅਪੀਲ ’ਤੇ ਉਜਰ ਜਤਾਇਆ » ਖੈਬਰ ਪਖਤੂਨਖਵਾ ਵਿਚ ਸ਼ਮਸ਼ਾਨਘਾਟ ਅਤੇ ਕਬਰਿਸਤਾਨ ਬਣਾਉਣ ਵਾਸਤੇ ਥਾਵਾਂ ਦੀ ਨਿਸ਼ਾਨਦੇਹੀ ਕੀਤੀ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਬਿਸ਼ਪ ਮੁਲੱਕਲ ਨੂੰ ਕੇਰਲਾ ਪੁਲੀਸ ਵੱਲੋਂ ਸੰਮਨ ਜਾਰੀ

September 13, 2018 01:09 AM

ਕੋਚੀ ,12 ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਜਿਸ ਉੱਤੇ ਇੱਕ ਈਸਾਈ ਸਾਧਵੀ ਨੇ ਬਲਾਤਕਾਰ ਦੇ ਦੋਸ਼ ਲਾਏ ਹਨ, ਨੂੰ ਕੇਰਲਾ ਪੁਲੀਸ ਦੇ ਆਈ ਜੀ ਵਿਜੈ ਸਾਕਹਾਰੇ ਨੇ 19 ਸਤੰਬਰ ਨੂੰ ਜਾਂਚ ਟੀਮ ਅੱਗੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।
ਪਾਦਰੀ ਨੂੰ ਸੰਮਨ ਜਾਰੀ ਕਰਨ ਦਾ ਫੈਸਲਾ ਅੱਜ ਏਰਨਾਕੁਲਮ ਦੇ ਆਈ ਜੀ ਵਿਜੈ ਸਾਕਹਾਰੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਕੋਟਿਯਾਮ ਦੇ ਜ਼ਿਲ੍ਹਾ ਪੁਲੀਸ ਮੁਖੀ ਹਰੀਸੰਕਰ ਅਤੇ ਵੈਕਿਓਮ ਦੇ ਡੀਐੱਸਪੀ ਕੇ ਸੁਭਾਸ਼ ਸ਼ਾਮਲ ਹੋਏ। ਪਾਦਰੀ ਮੁਲੱਕਲ ਨੂੰ ਸੰਮਨ ਜਾਰੀ ਕਰਨ ਦਾ ਫੈਸਲਾ ਪੁਲੀਸ ਨੇ ਭਾਰੀ ਦਬਾਅ ਵਿੱਚ ਆਉਣ ਬਾਅਦ ਲਿਆ ਹੈ ਕਿਉਂਕਿ ਲੋਕ ਪੁਲੀਸ ਉੱਤੇ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਈਸਾਈ ਸਾਧਵੀ ਨੇ ਇਸ ਮਾਮਲੇ ਵਿੱਚ ਇਨਸਾਫ਼ ਹਾਸਲ ਕਰਨ ਲਈ ਵੈਟੀਕਨ ਤੋਂ ਵੀ ਦਖ਼ਲ ਮੰਗਿਆ ਹੈ। ਮੀਡੀਆ ਨੂੰ ਜਾਰੀ ਕੀਤੇ ਇਸ ਪੱਤਰ ਵਿੱਚ ਈਸਾਈ ਸਾਧਵੀ ਨੇ ਲਿਖਿਆ ਹੈ ਕਿ ਉਸ ਨੇ ਜੋ ਗੁਆ ਲਿਆ ਹੈ ਕੀ ਚਰਚ ਉਸਨੂੰ ਵਾਪਸ ਦਿਵਾ ਸਕਦਾ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਪਾਦਰੀ ਆਪਣੇ ਵਿਰੁੱਧ ਕੇਸ ਨੂੰ ਦਬਾਉਣ ਲਈ ਪੈਸੇ ਅਤੇ ਸਿਆਸੀ ਪ੍ਰਭਾਵ ਦੀ ਦੁਰਵਰਤੋਂ ਕਰ ਰਿਹਾ ਹੈ। -ਪੀਟੀਆਈ


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਮਾਇਆਵਤੀ ਬਾਰੇ ਭੱਦੀ ਟਿੱਪਣੀ ਤੋਂ ਛਿੜਿਆ ਵਿਵਾਦ

ਚੰਦੌਲੀ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਉੱਤਰ ਪ੍ਰਦੇਸ਼ ’ਚ ਭਾਜਪਾ ਵਿਧਾਇਕ ਸਾਧਨਾ ਸਿੰਘ ਨੇ ਵਿਵਾਦਤ ਬਿਆਨ ਦਿੰਦਿਆਂ ਬਸਪਾ ਮੁਖੀ ਮਾਇਆਵਤੀ ਨੂੰ ‘ਮਹਿਲਾਵਾਂ ਦੇ ਨਾਮ ’ਤੇ ਧੱਬਾ’ ਅਤੇ ‘ਕਿੰਨਰ ਤੋਂ ਵੀ ਘਟੀਆ’ ਇਨਸਾਨ ਕਰਾਰ ਦਿੱਤਾ ਹੈ। ਉਸ ਦੇ ਇਸ ਬਿਆਨ ਦੀ ਸਿਆਸੀ ਆਗੂਆਂ ਵੱਲੋਂ ਨੁਕਤਾਚੀਨੀ ਕੀਤੀ ਜਾ ਰਹੀ ਹੈ। ਕੌਮੀ ਮਹਿਲਾ ਕਮਿਸ਼ਨ ਨੇ ਇਤਰਾਜ਼ਯੋਗ ਬਿਆਨ ਦਾ ਨੋਟਿਸ

ਦਸ ਫੀਸਦ ਰਾਖ਼ਵੇਂਕਰਨ ਨੇ ਵਿਰੋਧੀਆਂ ਦੀ ਨੀਂਦ ਉਡਾਈ: ਮੋਦੀ

ਮੜਗਾਓ (ਗੋਆ), ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵਿਰੋਧੀ ਧਿਰ ਵੱਲੋਂ ਕੋਲਕਾਤਾ ਵਿਚ ਕੀਤੀ ਸਾਂਝੀ ਰੈਲੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟ, ਨਾਕਾਰਾਤਮਕ ਤੇ ਅਸਥਿਰ ਗੱਠਜੋੜ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੂੰਜੀਵਾਦੀਆਂ ਦੇ ਇਸ ਗੱਠਜੋੜ ਕੋਲ ‘ਪੈਸੇ ਦੀ ਤਾਕਤ’ ਹੈ ਤੇ ਭਾਜਪਾ ਕੋਲ ‘ਲੋਕਾਂ ਦੀ ਤਾਕਤ’ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਨਰਲ ਵਰਗ ਲਈ ਦਸ ਫੀਸਦ ਰਾਖ਼ਵਾਂਕਰਨ ਨੂੰ ਲਾਗੂ ਕਰਨ ਲਈ ਵਿਦਿਅਕ ਸੰਸਥਾਵਾਂ ਵਿਚ ਸੀਟਾਂ ਦੀ ਗਿਣਤੀ ਵਧਾਈ ਜਾਵੇਗੀ।

ਨੇਪਾਲ ਤੇ ਭੂਟਾਨ ਦੀ ਯਾਤਰਾ ਹੁਣ ‘ਆਧਾਰ’ ਦੇ ਆਧਾਰ ’ਤੇ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨੇਪਾਲ ਤੇ ਭੂਟਾਨ ਦੀ ਯਾਤਰਾ ਕਰਨ ਵਾਲੇ ਭਾਰਤੀ, ਜਿਨ੍ਹਾਂ ਦੀ ਉਮਰ 65 ਸਾਲ ਤੋਂ ਉਪਰ ਤੇ 15 ਸਾਲ ਤੋਂ ਘੱਟ ਹੋਵੇਗੀ, ਲਈ ਆਧਾਰ ਕਾਰਡ ਵੈਧ ਯਾਤਰਾ ਦਸਤਾਵੇਜ਼ ਹੋਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਕੀਤੇ ਅਧਿਕਾਰਤ ਐਲਾਨ ਮੁਤਾਬਕ ਉਪਰੋਕਤ ਉਮਰ ਸੀਮਾ ਵਿੱਚ ਨਾ ਆਉਣ ਵਾਲੇ ਭਾਰਤੀ, ਜੋ ਨੇਪਾਲ ਤੇ ਭੂਟਾਨ ਦੀ ਯਾਤਰਾ ਕਰਨਾ ਚਾਹੁੰਦੇ ਹਨ, ਨੂੰ ਆਧਾਰ ਦੀ ਵਰਤੋਂ ਦੀ ਖੁੱਲ੍ਹ ਨਹੀਂ ਹੋਵੇਗੀ, ਇਨ੍ਹਾਂ ਨੂੰ ਪਹਿਲਾਂ ਵਾਂਗ ਵੈਧ ਪਾਸਪੋਰਟ, ਭਾਰਤ ਸਰਕਾਰ ਵੱਲੋਂ ਜਾਰੀ ਕੋਈ ਫੋਟੋ ਸ਼ਨਾਖਤੀ ਕਾਰਡ ਜਾਂ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਆਈਡੀ ਕਾਰਡ ਵਿਖਾਉਣਾ ਹੋਵੇਗਾ। ਕਾਬਿਲੇਗੌਰ ਹੈ ਨੇਪਾਲ ਤੇ ਭੂਟਾਨ ਦੀ ਯਾਤਰਾ ਕਰਨ ਵਾਲੇ ਭਾਰਤੀ ਯਾਤਰੀਆਂ ਨੂੰ ਵੀਜ਼ੇ ਦੀ ਲੋੜ ਨਹੀਂ ਪੈਂਦੀ ਤੇ ਉਹ ਉਪਰੋਕਤ ਦਸਤਾਵੇਜ਼ ਨਾਲ ਇਨ੍ਹਾਂ ਮੁਲਕਾਂ ਦੀ ਯਾਤਰਾ ਕਰ ਸਕਦੇ ਹਨ।

ਕਰਨਾਟਕ: ਕਾਂਗਰਸ ਵੱਲੋਂ ਚਾਰ ਵਿਧਾਇਕਾਂ ਨੂੰ ਨੋਟਿਸ ਜਾਰੀ

ਬੰਗਲੌਰ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਵਿਧਾਨਕਾਰ ਦਲ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ’ਚੋਂ ਗ਼ੈਰਹਾਜ਼ਰ ਰਹੇ ਚਾਰ ਵਿਧਾਇਕਾਂ ਨੂੰ ਪਾਰਟੀ ਨੇ ਨੋਟਿਸ ਜਾਰੀ ਕੀਤਾ ਹੈ। ਕਰਨਾਟਕ ’ਚ ‘ਤਖ਼ਤਾਪਲਟੀ’ ਦੀ ਉਮੀਦ ’ਚ ਗੁਰੂਗ੍ਰਾਮ ’ਚ ਠਹਿਰੇ ਹੋਏ ਭਾਜਪਾ ਵਿਧਾਇਕ ਵੀ ਹੁਣ ਕਰਨਾਟਕ ਪਰਤ ਆਏ ਹਨ।

ਵਿਧਾਇਕ ਵੱਲੋਂ ਸਿੱਧਰਮੱਈਆ ਨੂੰ ਆਲੀਸ਼ਾਨ ਕਾਰ ਦੇਣ ਤੋਂ ਵਿਵਾਦ਼

ਬੰਗਲੌਰ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਕਰਨਾਟਕ ’ਚ ਸਿਆਸੀ ਨਾਟਕ ਦੌਰਾਨ ਕਾਂਗਰਸ ਵਿਧਾਇਕ ਬੀ ਸੁਰੇਸ਼ ਵੱਲੋਂ ਸਾਬਕਾ ਮੁੱਖ ਮੰਤਰੀ ਸਿੱਧਰਮੱਈਆ ਨੂੰ ਆਲੀਸ਼ਾਨ ਕਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਕਾਂਗਰਸ ਵਿਧਾਇਕ ਆਪਸ ’ਚ ਭਿੜੇ

ਬੰਗਲੌਰ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਕਰਨਾਟਕ ’ਚ ਚੱਲ ਰਹੇ ਸਿਆਸੀ ਨਾਟਕ ਨੇ ਉਸ ਸਮੇਂ ਨਵਾਂ ਰੂਪ ਲੈ ਲਿਆ ਜਦੋਂ ਕਾਂਗਰਸ ਦੇ ਦੋ ਵਿਧਾਇਕਾਂ ਵਿਚਕਾਰ ਝਗੜੇ ’ਚ ਇਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਇਹ ਵਿਧਾਇਕ ਰਿਜ਼ੌਰਟ ’ਚ ਠਹਿਰੇ ਹੋਏ ਸਨ। ਝਗੜੇ ਮਗਰੋਂ ਹੋਸਪੇਟ ਤੋਂ ਵਿਧਾਇਕ ਆਨੰਦ ਸਿੰਘ ਨੂੰ

ਕੌਮੀ ਬਾਲ ਪੁਰਸਕਾਰਾਂ ਲਈ ਸਰਕਾਰ ਦੀ ਪੂਰੀ ਤਿਆਰੀ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਰਕਾਰ ਵੱਲੋਂ ਖੁ਼ਦ ਨੂੰ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈਸੀਸੀਡਬਲਿਊ) ਨਾਂ ਦੀ ਐਨਜੀਓ ਤੋਂ ਵੱਖ ਕਰਨ ਲੈਣ ਦੇ ਫੈਸਲੇ ਦਰਮਿਆਨ ਸੂਤਰਾਂ ਨੇ ਕਿਹਾ ਕਿ ਕੌਮੀ ਬਾਲ ਪੁਰਸਕਾਰਾਂ ਲਈ ਸਰਕਾਰ ਦਾ ਆਪਣਾ ਇਕ ਚੋਣ ਅਮਲ ਹੈ ਤੇ ਉਹ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਕਾਬਿਲੇਗੌਰ ਹੈ ਕਿ ਬੀਤੇ ਵਿੱਚ ਬਾਲ ਬਹਾਦਰੀ ਪੁਰਸਕਾਰਾਂ ਲਈ ਸਮਾਗਮ ਇਸੇ ਐਨਜੀਓ ਵੱਲੋਂ ਕਰਵਾਇਆ ਜਾਂਦਾ ਸੀ, ਪਰ ਹਾਈ ਕੋਰਟ ਵਿੱਚ ਰਿੱਟ ਪਟੀਸ਼ਨ ਦੀ ਸੁਣਵਾਈ ਦੌਰਾਨ ਆਈਸੀਸੀਡਬਲਿਊ ਦੀ ਵਿੱਤੀ ਦਿਆਨਦਾਰੀ ’ਤੇ ਉਂਗਲੀ ਚੁੱਕੇ ਜਾਣ ਮਗਰੋਂ ਸਰਕਾਰ ਨੇ ਖੁ਼ਦ ਨੂੰ ਇਸ ਐਨਜੀਓ ਤੋਂ ਵੱਖ ਕਰ ਲਿਆ। ਸਰਕਾਰ ਨੇ ਪਿਛਲੇ ਸਾਲ ਕੌਮੀ ਬਾਲ ਪੁਰਸਕਾਰਾਂ ਨੂੰ ਨਵੇਂ ਸਿਰੇ ਤੋਂ ਵਿਉਂਤਦਿਆਂ ਬਹਾਦਰੀ ਨੂੰ ਪ੍ਰਧਾਨ ਮੰਤਰੀ ਨੈਸ਼ਨਲ ਚਿਲਡਰਨ ਐਵਾਰਡਜ਼ ਵਿੱਚ ਵਾਧੂ ਅੰਗ ਵਜੋਂ ਸ਼ਾਮਲ ਕਰ ਲਿਆ ਸੀ।

ਰੇਲਵੇ ਸਟੇਸ਼ਨਾਂ ਉੱਤੇ ‘ਕਸੋਰੇ’ ਦੀ ਵਾਪਸੀ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਵੱਲੋਂ 15 ਵਰ੍ਹੇ ਪਹਿਲਾਂ ਰੇਲਵੇਜ਼ ਕੇਟਰਿੰਗ ਯੂਨਿਟ ਲਈ ਪ੍ਰਵਾਨ ਕੀਤੇ ਗਏ ਮਿੱਟੀ ਦੇ ਕਸੋਰੇ, ਜਿਨ੍ਹਾਂ ਦੀ ਥਾਂ ਪਲਾਸਟਿਕ ਤੇ ਪੇਪਰ ਕੱਪਾਂ ਨੇ ਲੈ ਲਈ ਸੀ, ਦੁਬਾਰਾ ਰੇਲਵੇ ਸਟੇਸ਼ਨਾਂ ’ਤੇ ਨਜ਼ਰ ਆਉਣਗੇ।

‘ਭਾਰਤੀ ਅਰਥਚਾਰਾ ਦੁਨੀਆ ਦੇ ਮੋਹਰੀ ਮੁਲਕਾਂ ਵਿਚ ਸ਼ੁਮਾਰ’

ਮੁੰਬਈ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਦੇਸ਼ ਇਸ ਵੇਲੇ ਦੁਨੀਆ ਦੇ ਸਭ ਤੋਂ ਤੇਜ਼ ਗਤੀ ਨਾਲ ਤਰੱਕੀ ਕਰ ਰਹੇ ਅਰਥਚਾਰਿਆਂ ਵਿਚ ਸ਼ੁਮਾਰ ਹੈ। ਉਨ੍ਹਾਂ ਨਾਲ ਹੀ ਦਾਅਵਾ ਕੀਤਾ ਕਿ ਪਹਿਲਾਂ ਅਜਿਹਾ ਨਹੀਂ ਸੀ।

ਭਾਜਪਾ ਦੀ ‘ਔਰਤ ਵਿਰੋਧੀ ਮਾਨਸਿਕਤਾ’ ਜੱਗ ਜ਼ਾਹਿਰ ਹੋਈ: ਕਾਂਗਰਸ

ਨਵੀਂ ਦਿੱਲੀ,20 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਨੇ ਭਾਜਪਾ ਵਿਧਾਇਕ ਸਾਧਨਾ ਸਿੰਘ ਵੱਲੋਂ ਬਸਪਾ ਮੁਖੀ ਮਾਇਆਵਤੀ ਬਾਰੇ ਕੀਤੀਆਂ ਟਿੱਪਣੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਭਗਵੀਂ ਪਾਰਟੀ ਦੀ ‘ਔਰਤਾਂ ਖ਼ਿਲਾਫ਼ ਮਾਨਸਿਕਤਾ’ ਜੱਗ ਜ਼ਾਹਿਰ ਹੋ ਗਈ ਹੈ।

ਬੰਗਾਲ ਤੋਂ ਉੱਠੀ ਮੋਦੀ ਖ਼ਿਲਾਫ਼ ਸਾਂਝੀ ਲਹਿਰ

ਕੋਲਕਾਤਾ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਆਉਂਦੀਆਂ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਦਾ ਅਹਿਦ ਲੈਂਦਿਆਂ ਇਥੇ ਬਿ੍ਰਗੇਡ ਪਰੇਡ ਗਰਾਊਂਡ ’ਚ 22 ਵਿਰੋਧੀ ਪਾਰਟੀਆਂ ਦੇ ਆਗੂ ਇਕ ਮੰਚ ’ਤੇ ਇਕੱਠੇ ਹੋਏ। ਆਗੂਆਂ ਨੇ ਸੱਦਾ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤਾ ਤੋਂ ਲਾਂਭੇ ਕੀਤਾ ਜਾਵੇ। ਤ੍ਰਿਣਮੂਲ ਕਾਂਗਰਸ ਆਗੂ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਕੀਤੀ ਗਈ ਵੱਡੀ ਰੈਲੀ ’ਚ ਵਿਰੋਧੀ ਧਿਰ ਨੇ ਇਕਜੁੱਟਤਾ ਦਿਖਾਈ। ਮਮਤਾ ਬੈਨਰਜੀ ਨੇ ਸਭ ਤੋਂ ਅਖੀਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ,‘‘ਭਾਜਪਾ ਸਰਕਾਰ ਦੀ ਮਿਆਦ ਪੁੱਗ ਚੁੱਕੀ ਹੈ। ਦਿੱਲੀ ਮੇਂ ਸਰਕਾਰ ਬਦਲ ਦੋ।’’ ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਸਾਂਝੀ ਵਿਰੋਧੀ ਧਿਰ ਦੀ ਜਿੱਤ ਹੋਵੇਗੀ।

ਜਿਨ੍ਹਾਂ ਨੂੰ ‘ਲੁੱਟਣ’ ਤੋਂ ਰੋਕਿਆ, ਉਨ੍ਹਾਂ ਬਣਾਇਆ ‘ਮਹਾਂਗੱਠਜੋੜ’: ਮੋਦੀ

ਸਿਲਵਾਸਾ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਤਜਵੀਜ਼ਸ਼ੁਦਾ ‘ਮਹਾਂਗੱਠਜੋੜ’ ਉਨ੍ਹਾਂ ਲੋਕਾਂ ਦਾ ਸਮੂਹ ਹੈ ਜਿਨ੍ਹਾਂ ਨੂੰ ਉਨ੍ਹਾਂ ਦੇਸ਼ ‘ਲੁੱਟਣ’ ਤੋਂ ਰੋਕਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਂਗੱਠਜੋੜ ਉਨ੍ਹਾਂ ਖ਼ਿਲਾਫ਼ ਨਹੀਂ ਪਰ ਦੇਸ਼ ਦੇ ਲੋਕਾਂ ਖ਼ਿਲਾਫ਼ ਹੈ।

ਭਾਜਪਾ ਦੇ ਆਪਣੇ ਹੀ ਆਗੂਆਂ ਵੱਲੋਂ ਸੱਤਾ ਤਬਦੀਲੀ ਦਾ ਸੱਦਾ

ਕੋਲਕਾਤਾ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅਟਲ ਬਿਹਾਰੀ ਵਾਜਪਈ ਦੀ ਸਰਕਾਰ ਸਮੇਂ ਮੰਤਰੀਆਂ ਦੇ ਅਹੁਦੇ ’ਤੇ ਰਹੇ ਭਾਜਪਾ ਆਗੂਆਂ ਅਰੁਣ ਸ਼ੋਰੀ, ਯਸ਼ਵੰਤ ਸਿਨ੍ਹਾ ਤੇ ਸ਼ਤਰੂਘਨ ਸਿਨ੍ਹਾ ਨੇ ਅੱਜ ਮਮਤਾ ਬੈਨਰਜੀ ਵੱਲੋਂ ਕਰਵਾਈ ਮੈਗਾ ਰੈਲੀ ’ਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਸੱਤਾ ਤੋਂ ਬਾਹਰ ਕਰਨ ਦਾ ਸੱਦਾ ਦਿੱਤਾ ਹੈ।

ਈਵੀਐੱਮ ‘ਚੋਰ ਮਸ਼ੀਨ’ ਹੈ: ਫਾਰੂਕ

ਕੋਲਕਾਤਾ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਈਵੀਐੱਮ ਨੂੰ ‘ਚੋਰ ਮਸ਼ੀਨ’ ਦਸਦਿਆਂ ਮੰਗ ਕੀਤੀ ਕਿ ਬੈਲੇਟ ਪੇਪਰ ਦੀ ਪ੍ਰਕਿਰਿਆ ਮੁੜ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਵਿਰੋਧੀ ਪਾਰਟੀਆਂ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਇਹ ਸਿਰਫ਼ ਕਿਸੇ ਇੱਕ ਵਿਅਕਤੀ (ਮੋਦੀ) ਨੂੰ ਬਾਹਰ ਕਰਨ ਦਾ ਸਵਾਲ ਨਹੀਂ ਹੈ ਬਲਕਿ ਇਹ ਦੇਸ਼ ਨੂੰ ਬਚਾਉਣ ਤੇ ਉਨ੍ਹਾਂ ਲੋਕਾਂ ਦਾ ਮਾਣ ਬਣਾਏ ਰੱਖਣ ਦਾ ਮਸਲਾ ਹੈ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦਿੱਤੀਆਂ।’’

ਫ਼ਿਲਮਾਂ ਅਤੇ ਸਮਾਜ ਇਕ ਦੂਜੇ ਦੇ ਪਰਛਾਵੇਂ ਵਾਂਗ: ਮੋਦੀ

ਹਜ਼ੀਰਾ/ਮੁੰਬਈ,,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗੁਜਰਾਤ ਵਿਚ ਕੇ9 ਵਜਰਾ ਸਵੈ-ਚਾਲਿਤ ਹੌਵਿੱਟਜ਼ਰ ਤੋਪਾਂ ਦੀ ਪਹਿਲੀ ਪ੍ਰਾਈਵੇਟ ਨਿਰਮਾਣ ਯੂਨਿਟ ਦਾ ਉਦਘਾਟਨ ਕੀਤਾ। ਲਾਰਸਨ ਤੇ ਟੂਬਰੋ ਦੀ ਮਾਲਕੀ ਵਾਲੇ ਇਸ ਨਿਰਮਾਣ ਕੰਪਲੈਕਸ ਦਾ ਠੇਕਾ ਕੰਪਨੀ ਨੇ 2017 ਵਿਚ 4,500 ਕਰੋੜ ਰੁਪਏ ਵਿਚ ਹਾਸਲ ਕੀਤਾ ਸੀ। ਇੱਥੋਂ 100 ਅਜਿਹੀਆਂ ਤੋਪਾਂ ਭਾਰਤੀ ਫ਼ੌਜ ਨੂੰ ਸਪਲਾਈ ਕੀਤੀਆਂ ਜਾਣਗੀਆਂ। ਕੰਪਲੈਕਸ ਦਾ ਨਿਰੀਖ਼ਣ ਕਰਦਿਆਂ ਪ੍ਰਧਾਨ ਮੰਤਰੀ ਨੇ ਇਕ ਟੈਂਕ ਦੀ ਸਵਾਰੀ ਵੀ ਕੀਤੀ। ਉਨ੍ਹਾਂ ਟੈਂਕ ਵਿਚ ਸਵਾਰੀ ਦੀ ਇਕ ਵੀਡੀਓ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਅੱਜ ਮੁੰਬਈ ਵਿਚ ਭਾਰਤੀ ਸਿਨੇਮਾ ਬਾਰੇ ਕੌਮੀ ਅਜਾਇਬਘਰ ਦਾ ਉਦਘਾਟਨ ਕੀਤਾ।

ਰਾਫਾਲ ਬਾਰੇ ਗੁੰਮਰਾਹਕੁਨ ਪ੍ਰਚਾਰ ਕਰ ਰਹੀ ਹੈ ਵਿਰੋਧੀ ਧਿਰ: ਸੀਤਾਰਾਮਨ

ਨਵੀਂ ਦਿੱਲੀ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਵਿਰੋਧੀ ਧਿਰਾਂ ’ਤੇ ਰਾਫਾਲ ਸਮਝੌਤੇ ਬਾਰੇ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਰਪੋਰੇਟਾਂ ਦੀ ਮੁਕਾਬਲੇਬਾਜ਼ੀ ’ਚ ਵਿਰੋਧੀ ਧਿਰ ਪਿਆਦਾ ਬਣ ਰਹੀ ਹੈ ਅਤੇ ਕੀ 36 ਰਾਫਾਲ ਜੈੱਟਾਂ ਦੀ ਖਰੀਦ ਦੇ ਯਤਨਾਂ ਨੂੰ ਸਾਬੋਤਾਜ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ?

ਨਾਗਰਿਕਤਾ ਬਿੱਲ ਖ਼ਿਲਾਫ਼ ਅਸਾਮ ਵਿੱਚ ਵੱਖ-ਵੱਖ ਥਾਈਂ ਰੋਸ ਮੁਜ਼ਾਹਰੇ

ਗੁਹਾਟੀ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਅਸਾਮ ਵਿੱਚ ਵੱਖ ਵੱਖ ਥਾਈਂ ਨਾਗਰਿਕਤਾ ਬਿੱਲ ਖ਼ਿਲਾਫ਼ ਰੋਸ ਮੁਜ਼ਾਹਰੇ ਹੋਏ। ਟੇਕਸਪੁਰ ਵਿੱਚ ਬਿੱਲ ਖਿਲਾਫ਼ ਅਰਧ ਨਗਨ ਹਾਲਤ ਵਿੱਚ ਰੋਸ ਪ੍ਰਗਟਾਇਆ ਗਿਆ ਜਦੋਂ ਕਿ ਤਿਨਸੁਕੀਆ ਵਿੱਚ ਔਰਤਾਂ ਨੇ ਰੈਲੀ ਕੱਢੀ ਅਤੇ ਗੁਹਾਟੀ ਵਿੱਚ ਬਿੱਲ ਵਿਰੋਧੀ ਮੀਟਿੰਗ ਕੀਤੀ ਗਈ।

ਭਾਜਪਾ ਰਾਜ ’ਚ ਘੱਟ ਗਿਣਤੀਆਂ ਸੁਰੱਖਿਅਤ: ਸ਼ਾਹਨਵਾਜ਼ ਹੁਸੈਨ

ਪਣਜੀ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸੀਨੀਅਰ ਭਾਜਪਾ ਆਗੂ ਸਈਦ ਸ਼ਾਹਨਵਾਜ਼ ਹੁਸੈਨ ਨੇ ਅੱਜ ਦਾਅਵਾ ਕੀਤਾ ਕਿ ਘੱਟ ਗਿਣਤੀਆਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਰਾਜ ਵਿਚ ਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਦੇ ਲੋਕਾਂ ਨਾਲ ਜਾਤ ਜਾਂ ਧਰਮ ਦੇ ਆਧਾਰ ’ਤੇ ਪੱਖਪਾਤ ਬਿਲਕੁਲ ਨਹੀਂ ਕਰਦੀ। ਭਾਜਪਾ ਦੇ ਕੌਮੀ ਤਰਜਮਾਨ ਨੇ ਦੋਸ਼ ਲਾਇਆ ਕਿ ਕਾਂਗਰਸ ਘੱਟ ਗਿਣਤੀਆਂ ਦੇ ਮਨਾਂ ਵਿਚ ਡਰ ਦਾ ਭਾਵ ਪੈਦਾ ਕਰ ਰਹੀ ਹੈ ਜਦਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਸ ਢੰਗ ਨਾਲ ਭਾਜਪਾ ਖ਼ਿਲਾਫ਼ ਕਰ ਕੇ ਉਹ ਸੱਤਾ ਹਾਸਲ ਕਰ ਲੈਣਗੇ, ਪਰ ਉਹ ਨਾਕਾਮ ਹੋਣਗੇ।

ਪਾਂਡਿਆ ਤੇ ਰਾਹੁਲ ਨੂੰ ਜਾਂਚ ਪੈਂਡਿੰਗ ਹੋਣ ਤੱਕ ਖੇਡਣ ਦੀ ਇਜਾਜ਼ਤ ਮਿਲੇ: ਖੰਨਾ

ਨਵੀਂ ਦਿੱਲੀ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਬੋਰਡ ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਨੇ ਅੱਜ ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨਾਲ ਹਾਰਦਿਕ ਪਾਂਡਿਆ ਤੇ ਕੇਐੱਲ ਰਾਹੁਲ ’ਤੇ ਉਨ੍ਹਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਲਈ ਲਗਾਈ ਗਈ ਰੋਕ ਨੂੰ ਹਟਾਉਣ ਦੀ ਅਪੀਲ ਕੀਤੀ ਹੈ ਅਤੇ ਇਸ ਮਾਮਲੇ ਵਿੱਚ ਵਿਸ਼ੇਸ਼ ਆਮ ਇਜਲਾਸ ਸੱਦਣ ਤੋਂ ਇਨਕਾਰ ਕਰ ਦਿੱਤਾ।

ਲੋਕਪਾਲ: ਅੰਨਾ ਹਜ਼ਾਰੇ 30 ਤੋਂ ਭੁੱਖ ਹੜਤਾਲ ਸ਼ੁਰੂ ਕਰਨਗੇ

ਹੈਦਰਾਬਾਦ,19 ਜਨਵਰੀ (ਪੰਜਾਬੀ ਟਾਈਮਜ਼ ਬਿਊਰੋ ) : ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਸ਼ਨਿਚਰਵਾਰ ਨੂੰ ਇਥੇ ਕਿਹਾ ਕਿ ਉਹ 30 ਜਨਵਰੀ ਤੋਂ ਮਹਾਂਰਾਸ਼ਟਰ ਦੇ ਆਪਣੇ ਪਿੰਡ ਵਿੱਚ ਕੇਂਦਰ ਵੱਲੋਂ ਲੋਕਪਾਲ ਦੀ ਨਿਯੁਕਤੀ ਵਿੱਚ ਕੀਤੀ ਜਾ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0070267084
Copyright © 2018, Panjabi Times. All rights reserved. Website Designed by Mozart Infotech