ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਸਿਹਤ ਖਜ਼ਾਨਾ

ਬਾਲ ਰੱਖਿਅਕ ਹੈ ਮਾਂ ਦਾ ਦੁੱਧ

September 16, 2018 12:21 PM

ਸੰਸਾਰ ਸਿਹਤ ਸੰਸਥਾ (ਡਬਲਿਊਟੀਓ) ਦੀਆਂ ਹਦਾਇਤਾਂ ਬਿਲਕੁਲ ਸਪਸ਼ਟ ਹਨ: ਨਵਜੰਮੇ ਬੱਚੇ ਨੂੰ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਪਿਲਾਓ, ਛੇ ਮਹੀਨੇ ਦਾ ਹੋਣ ‘ਤੇ ਹੋਰ ਭੋਜਨ ਜਿਵੇਂ ਪਤਲੀ ਦਾਲ, ਖਿਚੜੀ, ਖੀਰ, ਦਲੀਆ ਆਦਿ ਵੀ ਦੇਣਾ ਸ਼ੁਰੂ ਕਰ ਦੇਵੋ ਅਤੇ ਮਾਂ ਦਾ ਦੁੱਧ ਦੋ ਸਾਲ ਤੱਕ ਜਾਂ ਉਸ ਤੋਂ ਵੀ ਬਾਅਦ ਤੱਕ ਦਿੰਦੇ ਰਹੋ। ਜਨਮ ਦੇ ਇਕ ਘੰਟੇ ਵਿਚ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ; ਜੇ ਜਨਮਘੁੱਟੀ ਦੇਣੀ ਹੈ, ਉਹ ਵੀ ਮਾਂ ਦੇ ਦੁੱਧ ਦੀ ਹੋਣੀ ਚਾਹੀਦੀ ਹੈ, ਸ਼ਹਿਦ ਜਾਂ ਚੀਨੀ ਜਾਂ ਹੋਰ ਕੁੱਝ ਨਹੀਂ। ਅਤਿ ਗਰਮੀਆਂ ਵਿਚ ਵੀ ਪਹਿਲੇ ਛੇ ਮਹੀਨੇ ਬੱਚੇ ਨੂੰ ਪਾਣੀ ਨਹੀਂ ਪਿਲਾਉਣਾ ਚਾਹੀਦਾ, ਕਿਉਂਕਿ ਬੱਚੇ ਦੀਆਂ ਜ਼ਰੂਰਤਾਂ ਲਈ ਮਾਂ ਦੇ ਦੁੱਧ ਵਿਚ ਪਾਣੀ ਸਹੀ ਮਾਤਰਾ ਵਿਚ ਮੌਜੂਦ ਹੁੰਦਾ ਹੈ ਅਤੇ ਇਸ ਪਾਣੀ ਰਾਹੀਂ ਬੱਚੇ ਦੀ ਨਾਜ਼ੁਕ ਪਾਚਣ ਪ੍ਰਣਾਲੀ ਨੂੰ ਕਿਸੇ ਕਿਸਮ ਦਾ ਨੁਕਸਾਨ ਹੋਣ ਦਾ ਡਰ ਵੀ ਨਹੀਂ ਹੁੰਦਾ।
ਕਈ ਦਹਾਕੇ ਪੁਰਾਣੀਆਂ ਅਤੇ ਸਪਸ਼ਟ ਹਦਾਇਤਾਂ ਦੇ ਬਾਵਜੂਦ 2015-16 ਵਿਚ ਕੌਮੀ ਪਰਿਵਾਰ ਸਿਹਤ ਸਰਵੇਖਣ-4 ਦੌਰਾਨ ਇਹ ਤੱਥ ਸਾਹਮਣੇ ਆਏ: ਭਾਰਤ ਵਿਚ 50 ਫੀਸਦੀ ਤੋਂ ਘਟ ਨਵਜੰਮੇ ਬਾਲਾਂ ਨੂੰ ਪਹਿਲੇ ਇਕ ਘੰਟੇ ਵਿਚ ਮਾਂ ਦਾ ਦੁੱਧ ਪਿਲਾਇਆ ਜਾਂਦਾ ਹੈ, ਸਿਰਫ 55 ਫੀਸਦੀ ਬੱਚਿਆਂ ਨੂੰ ਪਹਿਲੇ 6 ਮਹੀਨੇ ਸਿਰਫ ਮਾਂ ਦਾ ਦੁੱਧ ਦਿੱਤਾ ਜਾਂਦਾ ਹੈ। ਪੰਜਾਬ ਵਿਚ ਇਹ ਅੰਕੜੇ ਹੋਰ ਵੀ ਨਿਰਾਸ਼ਾਜਨਕ ਹਨ; ਇਸ ਦੇ ਬਾਵਜੂਦ ਕਿ ਪੰਜਾਬ ਵਿਚ 90 ਫੀਸਦੀ ਜਨਮ ਸਿਹਤ ਸੰਸਥਾਵਾਂ ਵਿਚ ਹੁੰਦੇ ਹਨ। ਕੇਵਲ 30.7 ਫੀਸਦੀ ਨਵਜੰਮਿਆਂ ਨੂੰ ਹੀ ਪਹਿਲੇ ਇਕ ਘੰਟੇ ਦੌਰਾਨ ਮਾਂ ਦਾ ਦੁੱਧ ਨਸੀਬ ਹੁੰਦਾ ਹੈ ਅਤੇ 53 ਫੀਸਦੀ ਬੱਚੇ 6 ਮਹੀਨਿਆਂ ਤੱਕ ਸਿਰਫ ਤੇ ਸਿਰਫ ਮਾਂ ਦੇ ਦੁੱਧ ‘ਤੇ ਹੁੰਦੇ ਹਨ। ਇਹ ਵੱਡਾ ਕਾਰਨ ਹੈ ਕਿ ਭਾਰਤ ਅਤੇ ਪੰਜਾਬ ਵਿਚ ਵੀ ਨਵਜੰਮੇ ਬੱਚਿਆਂ ਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਬਿਮਾਰੀ-ਦਰ ਤੇ ਮਰਨ-ਦਰ ਇੰਨੀ ਜ਼ਿਆਦਾ ਹੈ।
1990 ਵਿਚ ਭਾਰਤ ਵਿਚ ਜੀਵਨ ਦੇ ਪਹਿਲੇ 28 ਦਿਨ ਪੂਰੇ ਕਰਨ ਤੋਂ ਪਹਿਲਾਂ ਮਰ ਜਾਣ ਵਾਲੇ ਨਵਜਾਤ ਬੱਚਿਆਂ ਦੀ ਗਿਣਤੀ 1000 ਪਿੱਛੇ 52 ਸੀ ਜਦੋਂਕਿ ਸੰਸਾਰ ਪੱਧਰ ‘ਤੇ ਇਹ 32 ਸੀ। 2016 ਵਿਚ ਇਹ ਘਟ ਕੇ ਭਾਰਤ ਵਿਚ 25.4 ਅਤੇ ਸੰਸਾਰ 17 ਰਹਿ ਗਈ। ਭਾਰਤ ਦੇ ਸਿਰਫ ਇੱਕੋ ਵੱਡੇ ਰਾਜ ਕੇਰਲਾ ਵਿਚ ਇਹ ਦਰ ਸੰਸਾਰ ਦੇ ਉੱਨਤ ਤੇ ਅਮੀਰ ਮੁਲਕਾਂ ਜਿੰਨੀ ਭਾਵ 7 ਹੈ। ਪੰਜਾਬ ਵਿਚ ਇਹ ਦਰ ਸਮੁੱਚੇ ਭਾਰਤ ਦੀ ਔਸਤ ਨਾਲੋਂ ਘੱਟ ਹੈ ਪਰ ਅਜੇ ਅਸੀਂ ਇਸ ਮਾਮਲੇ ਵਿਚ ਕੇਰਲਾ ਤੋਂ ਪਿੱਛੇ ਹਾਂ। ਇਹਦਾ ਵੱਡਾ ਕਾਰਨ ਕੇਰਲਾ ਵਿਚ ਸਾਖਰਤਾ ਦੀ ਦਰ ਬਹੁਤ ਜ਼ਿਆਦਾ ਹੋਣਾ ਹੈ।
ਜਨਮ ਦੇ ਪਹਿਲੇ ਇਕ ਘੰਟੇ ਦੌਰਾਨ ਮਾਂ ਦਾ ਦੁੱਧ ਸ਼ੁਰੂ ਕਰਨ ਨਾਲ ਹੀ ਇਕ ਮਹੀਨੇ ਦੀ ਉਮਰ ਤਕ ਦੇ 20 ਫੀਸਦੀ ਬੱਚਿਆਂ ਨੂੰ ਬਚਾਇਆ ਜਾ ਸਕਦਾ ਹੈ। ਪੰਜ ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿਚ ਦੋ ਸਭ ਤੋਂ ਖਤਰਨਾਕ ਬਿਮਾਰੀਆਂ ਹਨ: ਟੱਟੀਆਂ-ਉਲਟੀਆਂ ਤੇ ਫੇਫੜਿਆਂ ਦਾ ਰੋਗ ਨਿਮੋਨੀਆ। ਉਹ ਬੱਚੇ ਜਿਨ੍ਹਾਂ ਨੂੰ ਮਾਂ ਦੇ ਦੁੱਧ ਰਾਹੀਂ ਮਿਲਣ ਵਾਲੇ ਸੁਰੱਖਿਆ ਤੇ ਖੁਰਾਕੀ ਤੱਤ ਨਹੀਂ ਮਿਲਦੇ, ਉਨ੍ਹਾਂ ਦਾ ਨਿਮੋਨੀਆ ਹੋਣ ‘ਤੇ ਮਰਨ ਦਾ ਖਤਰਾ 15 ਗੁਣਾ ਅਤੇ ਦਸਤ ਰੋਗ ਲੱਗਣ ‘ਤੇ 11 ਗੁਣਾ ਵੱਧ ਜਾਂਦਾ ਹੈ। ਹਸਪਤਾਲ ਵਿਚ ਭਰਤੀ ਬੱਚਿਆਂ ਵਿਚੋਂ 90 ਤੋਂ 95 ਫੀਸਦ ਉਹ ਹੁੰਦੇ ਨੇ ਜਿਹੜੇ ਜਾਂ ਤਾਂ ਮਾਂ ਦੇ ਦੁੱਧ ਤੋਂ ਵਾਂਝੇ ਹੁੰਦੇ ਨੇ, ਜਾਂ ਜਿਨ੍ਹਾਂ ਨੂੰ ਮਾਂ ਦੇ ਦੁੱਧ ਦੇ ਨਾਲ ਛੇ ਮਹੀਨੇ ਦੀ ਉਮਰ ਤੋਂ ਪਹਿਲਾਂ ਹੀ ਬੋਤਲ ਵਾਲਾ ਦੁੱਧ ਲਗਾ ਦਿੱਤਾ ਜਾਂਦਾ ਹੈ। ਮਾਂ ਦੇ ਦੁੱਧ ‘ਤੇ ਪਲੇ ਜਾਂ ਪਲ ਰਹੇ ਬੱਚੇ ਦੂਸਰਿਆਂ ਨਾਲੋਂ ਬੜਾ ਚਿਰ ਪਹਿਲਾਂ ਠੀਕ ਹੋ ਜਾਂਦੇ ਅਤੇ ਘਰਾਂ ਨੂੰ ਪਰਤ ਜਾਂਦੇ ਨੇ।
ਜਨਮ ਤੋਂ ਇਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਸ਼ੁਰੂ ਕਰਨ ਅਤੇ 6 ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਪਿਲਾਉਣ ਨਾਲ ਭਾਰਤ ਵਿਚ ਇਕ ਲੱਖ ਦੇ ਕਰੀਬ ਬੱਚਿਆਂ ਨੂੰ ਦਸਤ ਅਤੇ ਨਿਮੋਨੀਆ ਨਾਲ ਮਰਨ ਤੋਂ ਬਚਾਇਆ ਜਾ ਸਕਦਾ ਹੈ।
ਮਾਂ ਦੇ ਦੁੱਧ ਵਿਚ ਇੰਨੀ ਸੰਖਿਆ ਅਤੇ ਮਾਤਰਾ ਵਿਚ ਰੋਗ-ਬਚਾਊ ਤੱਤ ਹੁੰਦੇ ਹਨ ਕਿ ਪਹਿਲੇ ਘੰਟੇ ਦੌਰਾਨ ਦਿੱਤੇ ਮਾਂ ਦੇ ਦੁੱਧ ਨੂੰ ਬੱਚੇ ਦੀ ਪਹਿਲੀ ‘ਵੈਕਸੀਨ’ ਕਿਹਾ ਜਾਂਦਾ ਹੈ। ਜੇ ਮਾਂ ਆਪਣਾ ਦੁੱਧ ਪਿਲਾਉਂਦੀ ਹੈ, ਉਸ ਦਾ ਵਜ਼ਨ ਘਟਦਾ ਹੈ ਅਤੇ ਉਹ ਸ਼ੱਕਰ ਰੋਗ, ਛਾਤੀ ਤੇ ਹੋਰ ਕੈਂਸਰ ਰੋਗਾਂ ਤੋਂ ਵੀ ਬਚਦੀ ਹੈ। ਇਹ ਵਿਗਿਆਨਕ ਤੱਥ ਹੈ ਕਿ ਮਾਂ ਦੇ ਦੁੱਧ ‘ਤੇ ਪਲੇ ਬੱਚਿਆਂ ਦਾ ਮਾਨਸਿਕ ਵਿਕਾਸ ਬਿਹਤਰ ਅਤੇ ਆਈਕਿਊ ਦੂਸਰਿਆਂ ਤੋਂ ਵੱਧ ਹੁੰਦਾ ਹੈ। ਉਹ ਅਲਰਜੀ, ਦਮਾ, ਉਚ ਰਕਤਚਾਪ, ਸ਼ੱਕਰ ਰੋਗ ਆਦਿ ਬਾਲਗ ਅਵਸਥਾ ਵਿਚ ਹੋਣ ਵਾਲੇ ਰੋਗਾਂ ਤੋਂ ਵੀ ਬਚਦੇ ਹਨ।
ਸੰਸਾਰ ਦੇ 194 ਮੁਲਕਾਂ ਵਿਚ ਹੋਏ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੋਈ ਵੀ ਮੁਲਕ ਡਬਲਿਊਟੀਓ ਦੇ ਮਾਪਦੰਡਾਂ ‘ਤੇ ਪੂਰਾ ਨਹੀਂ ਉਤਰਦਾ। ਇਸ ਦੇ ਬਹੁਤ ਸਾਰੇ ਅਤੇ ਜਟਿਲ ਕਾਰਨ ਹਨ ਜਿਨ੍ਹਾਂ ਦਾ ਇੱਥੇ ਜ਼ਿਕਰ ਅਸੰਭਵ ਹੈ ਪਰ ਕੁੱਝ ਕੁ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।
ਨੀਲਸਨ ਰਿਪੋਰਟ-2015 ਮੁਤਾਬਕ, ਦੁਨੀਆਂ ਭਰ ਵਿਚ ਡੱਬਾ ਬੰਦ ਦੁੱਧ ਦਾ 35 ਅਰਬ ਅਮਰੀਕੀ ਡਾਲਰਾਂ ਦਾ ਕਾਰੋਬਾਰ ਹੈ। ਇਸ ਵਿਚ ਬਹੁਤ ਵੱਡਾ ਹਿੱਸਾ ਅਮੀਰ ਅਤੇ ਵਿਕਸਿਤ ਮੁਲਕਾਂ ਦਾ ਹੈ। ਹੈਰਾਨੀ ਨਹੀਂ ਕਿ ਅਮਰੀਕਾ ਡਬਲਿਊਟੀਓ ਦੀਆਂ ਮਾਂ ਦੇ ਦੁੱਧ ਬਾਰੇ ਹਦਾਇਤਾਂ ਨੂੰ ਇੰਨਬਿੰਨ ਮੰਨਣ ਵਿਚ ਟਾਲਮਟੋਲ ਕਰਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਮੁਲਕਾਂ ਵਿਚ ਕਾਰਨ ਵੱਖਰੇ ਹਨ। ਸਭ ਤੋਂ ਵੱਡਾ ਕਾਰਨ ਮਾਵਾਂ, ਪਰਿਵਾਰਾਂ ਅਤੇ ਸਮਾਜ ਵਿਚ ਮਾਂ ਦੇ ਦੁੱਧ ਅਤੇ ਬੱਚਿਆਂ ਦੀ ਖੁਰਾਕ ਬਾਰੇ ਸਹੀ ਜਾਣਕਾਰੀ ਦੀ ਘਾਟ ਹੈ। ਮਾਵਾਂ ਵਿਚ ਸਾਖਰਤਾ ਦੀ ਘਾਟ ਹੈ। ਇਹ ਸਾਡੇ ਮੁਲਕ ਦੀਆਂ ਸਿਹਤ ਸੰਸਥਾਵਾਂ ਤੇ ਪ੍ਰਬੰਧ ਦੀ ਅਸਫਲਤਾ ਵੀ ਹੈ। ਇਸ ਵਿਚ ਪ੍ਰਾਈਵੇਟ ਹਸਪਤਾਲਾਂ ਅਤੇ ਗੈਰ ਸਰਕਾਰੀ ਡਾਕਟਰਾਂ ਦਾ ਲਾਲਚ ਰਲ ਜਾਂਦਾ ਹੈ ਜੋ ਆਪਣੇ ਮੁਨਾਫੇ ਲਈ ਦੁੱਧ ਦੀਆਂ ਬੋਤਲਾਂ ਤੇ ਡੱਬੇ ਵਾਲਾ ਦੁੱਧ ਵੇਚ ਕੇ ਉਹ ਬੱਚਿਆਂ ਨੂੰ ਉਮਰ ਭਰ ਦੇ ਰੋਗੀ ਬਣਾਉਣ ਤੋਂ ਜ਼ਰਾ ਵੀ ਗੁਰੇਜ਼ ਨਹੀਂ ਕਰਦੇ। ਡੱਬਾ ਬੰਦ ਦੁੱਧ ਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਬੋਤਲਾਂ ਵੇਚਣ, ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਬਾਰੇ ਬਾਕਾਇਦਾ ਕਾਨੂੰਨ ਹਨ ਪਰ ਇਨ੍ਹਾਂ ਨੇ ਨੌਂ ਸਫਿਆਂ ਵਿਚ ਫੈਲਿਆ ਆਈਐੱਮਐੱਸ ਐਕਟ-1992 (2003 ਵਿਚ ਸੋਧਿਆ) ਸ਼ਾਇਦ ਹੀ ਕਦੇ ਦੇਖਿਆ ਹੋਵੇ।
ਭਾਰਤ ਇਸ ਵੇਲੇ ਦੁਨੀਆਂ ਵਿਚ 5 ਸਭ ਤੋਂ ਵੱਡੇ, ਉੱਭਰਦੇ ਅਰਥਚਾਰਿਆਂ ਵਿਚੋਂ ਇਕ ਹੈ ਪਰ ਮਾਂ ਦਾ ਦੁੱਧ ਪਿਲਾਉਣ ਬਾਰੇ ਠੋਸ ਕਦਮ ਉਠਾਉਣ ਲਈ ਭਾਰਤ ਦਾ ਨਿਵੇਸ਼ ਬਹੁਤ ਘੱਟ ਹੈ। ਇਹੋ ਕਾਰਨ ਹੈ ਕਿ ਮੁਲਕ ਵਿਚ ਹਰ ਸਾਲ ਮਾਂ ਦਾ ਦੁੱਧ ਨਾ ਪਿਲਾਉਣ ਕਾਰਨ ਬੱਚਿਆਂ ਦੀਆਂ ਮੌਤਾਂ ਅਤੇ ਹੋਰ ਨੁਕਸਾਨਾਂ ਕਰਕੇ 14 ਅਰਬ ਅਮਰੀਕੀ ਡਾਲਰਾਂ ਦਾ ਨੁਕਸਾਨ ਹੁੰਦਾ ਹੈ।
ਅਗਸਤ 2016 ਵਿਚ ਕੌਮੀ ਸਿਹਤ ਮਿਸ਼ਨ ਵੱਲੋਂ ਪ੍ਰੋਗਰਾਮ ਐੱਮਐੱਮਏ (ਮਦਰ’ਜ਼ ਐਬਸੋਲਿਊਟ ਅਫੈਕਸ਼ਨ-ਮਾਂ ਦਾ ਪੂਰਨ ਪਿਆਰ) ਆਰੰਭ ਹੋਇਆ ਹੈ। ਇਸ ਦਾ ਮਕਸਦ ਮੌਜੂਦਾ ਸਿਹਤ ਅਦਾਰਿਆਂ ਰਾਹੀਂ ਮਾਂ ਦਾ ਦੁੱਧ ਪਿਲਾਉਣ ਨੂੰ ਹੁਲਾਰਾ ਦੇਣਾ ਹੈ। ਮੇਰੀ ਜਾਚੇ ਅਜਿਹੇ ਅਤੇ ਇਸ ਤਰ੍ਹਾਂ ਦੇ ਹੋਰ ਕੌਮੀ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਦਾ ਸਭ ਤੋਂ ਕਾਰਗਰ ਤਰੀਕਾ ਇਸਤਰੀ ਸਾਖਰਤਾ ਹੈ। ਪੜ੍ਹੀ-ਲਿਖੀ ਤੇ ਜਾਗਰੂਕ ਮਾਂ ਬੋਤਲੀ ਦੁੱਧ ਵਰਗੇ ਮਾਰੂ ਪਦਾਰਥ ਨੂੰ ਆਪਣੇ ਬੱਚੇ ਵਾਸਤੇ ਵਰਤਣ ਤੋਂ ਪਹਿਲਾਂ ਕਈ ਵਾਰ ਸੋਚੇਗੀ। ਸਰਕਾਰ ਵੱਲੋਂ ਆਈਐੱਮਐੱਸ ਐਕਟ ਵੀ ਸਖਤੀ ਨਾਲ ਲਾਗੂ ਕਰਨ ਦੀ ਜ਼ਰੂਰਤ ਹੈ। ਕੰਮਕਾਜੀ ਮਾਵਾਂ ਨੂੰ ਜ਼ਿਆਦਾ ਛੁੱਟੀਆਂ ਮਿਲਣੀਆਂ ਚਾਹੀਦੀਆਂ ਹਨ। ਜਨਤਕ ਥਾਵਾਂ ਅਤੇ ਸਫਰ ਦੌਰਾਨ ਐਸੀਆਂ ਸੁਰੱਖਿਅਤ ਥਾਵਾਂ ਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਹਨ ਜਿੱਥੇ ਮਾਵਾਂ ਬਿਨਾ ਝਿਜਕ ਬੱਚਿਆਂ ਨੂੰ ਦੁੱਧ ਪਿਲਾ ਸਕਣ। ਬੈਂਗਲੁਰੂ ਵਿਚ ਇਹ ਕੁਝ ਸ਼ੁਰੂ ਕੀਤਾ ਗਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਭੋਜਨ ਦਾ ਸਹੀ ਮੇਲ ਬੇਹੱਦ ਅਹਿਮ

ਸੰਤੁਲਿਤ ਭੋਜਨ ਕੀ ਹੁੰਦਾ ਹੈ, ਇਹ ਅਸੀਂ ਬਾਖੂਬੀ ਜਾਣਦੇ ਹਾਂ। ਉਹ ਭੋਜਨ ਜਿਸ ਵਿਚ ਸਰੀਰ ਨੂੰ ਬਣਾਉਣ ਲਈ ਪ੍ਰੋਟੀਨ, ਤਾਕਤ ਦੇਣ ਲਈ ਕਾਰਬੋਹਾਈਡ੍ਰੇਟਸ, ਬਿਮਾਰੀਆਂ ਤੋਂ ਬਚਾਅ ਲਈ ਵਿਟਾਮਿਨ, ਚਿਕਨਾਈ ਤੇ ਖਣਿਜ ਸਹੀ ਮਾਤਰਾ ਤੇ ਅਨੁਪਾਤ ਵਿਚ ਹੋਣ, ਸੰਤੁਲਿਤ ਭੋਜਨ ਕਹਾਉਂਦਾ ਹੈ। ਪਰ ਕਦੇ ਸੋਚਿਆ ਹੈ ਕਿ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੇ ਬਾਵਜੂਦ ਕਿਉਂ ਅੱਜ ਅਸੀਂ ਭਿੰਨ ਭਿੰਨ ਬਿਮਾਰੀਆਂ ਨਾਲ ਗ੍ਰਸੇ ਹੋਏ ਹਾਂ। ਨੇਚਰੋਪੈਥੀ ਅਨੁਸਾਰ, ਬਿਮਾਰੀਆਂ ਦਾ ਅਸਲ ਕਾਰਨ ਸਰੀਰ ਵਿਚ ਬਾਹਰੀ ਤੱਤਾਂ (foreign matter) ਦਾ ਜਮ੍ਹਾ ਹੋਣਾ ਹੈ ਜਿਹੜੇ ਪਾਚਨ (digestion) ਅਤੇ ਨਿਕਾਸੀ (excretion) ਕਿਰਿਆਵਾਂ ਵਿਚਕਾਰ ਅਸੰਤੁਲਨ ਦੇ

ਕੈਂਸਰ ਦੇ ਇਲਾਜ ਵਿਚ ਇਮਿਊਨੋਥੈਰੇਪੀ

ਸਵਾਲ: ਸਾਲ 2018 ਦਾ ਮੈਡੀਕਲ ਖਿੱਤੇ ਦਾ ਨੋਬੇਲ ਪੁਰਸਕਾਰ ਜੇਤੂ ਕੌਣ ਹੈ?
ਜਵਾਬ: ਇਸ ਸਾਲ ਦੇ ਨੋਬੇਲ ਔਸ਼ਧੀ ਇਨਾਮ ਦਾ ਮਾਣ ਦੋ ਕੈਂਸਰ ਚਿਕਿਤਸਾ ਵਿਗਿਆਨੀਆਂ ਨੂੰ ਹਾਸਲ ਹੋਇਆ ਹੈ। ਜੇਮਜ਼ ਐਲੀਸਨ ਅਤੇ ਟਾਸੁਕੂ ਹੋਂਜੋ ਅਜਿਹੇ ਦੋ ਮਹਾਨ ਵਿਗਿਆਨਕ ਹਨ, ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਨਾਲ ਇਮਿਊਨੋਥੈਰੇਪੀ ਖਿੱਤੇ ਵਿਚ ਵੱਖ ਵੱਖ ਕੰਮ ਕਰਕੇ ਇਸ ਨਵੀਂ ਇਲਾਜ ਪ੍ਰਣਾਲੀ ਨੂੰ ਸਫ਼ਲ ਅਤੇ ਕਾਰਗਰ ਸਾਬਿਤ ਕੀਤਾ; ਹਾਲਾਂਕਿ ਇਹ ਪ੍ਰਣਾਲੀ 2014 ਤੋਂ ਦੁਨੀਆਂ ਵਿਚ ਵਰਤੀ ਜਾਣੀ ਸ਼ੁਰੂ ਹੋ ਗਈ ਹੈ, ਪਰ ਇਹ ਮਹਾਨ ਇਨਾਮ ਨਾਲ ਇਨ੍ਹਾਂ ਮਹਾਨ ਹਸਤੀਆਂ ਨੂੰ ਹੁਣ ਨਿਵਾਜਿਆ ਗਿਆ ਹੈ।

ਜਿਗਰ ਦਾ ਮਹੱਤਵ ਅਤੇ ਰੋਗਾਂ ਤੋਂ ਬਚਾਅ

ਦਿਲ, ਦਿਮਾਗ, ਗੁਰਦੇ ਅਤੇ ਫੇਫੜਿਆਂ ਵਾਂਗ ਮਨੁੱਖੀ ਸਰੀਰ ਦਾ ਇਕ ਹੋਰ ਮੁੱਖ ਅੰਗ ਹੁੰਦਾ ਹੈ- ਜਿਗਰ ਜਿਸ ਨੂੰ ਅੰਗਰੇਜ਼ੀ ਭਾਸ਼ਾ ਵਿਚ Liver ਕਹਿੰਦੇ ਹਨ। ਦਿਲ ਵਾਂਗ ਜਿਗਰ ਨੂੰ ਮਨੁੱਖੀ ਸਰੀਰ ਦਾ ਸਭ ਤੋਂ ਜ਼ਰੂਰੀ ਅੰਗ ਮੰਨਿਆ ਜਾਂਦਾ ਹੈ ਕਿਉਂਕਿ ਇਹ ਸਰੀਰ ਦੇ ਸਾਰੇ ਅੰਗਾਂ ਨਾਲ ਜੁੜਿਆ ਹੁੰਦਾ ਹੈ ਅਤੇ ਸਾਰੇ ਅੰਗਾਂ ਵਿਚ ਸਮਾਨਤਾ ਬਣਾਈ ਰੱਖਣ ਦਾ ਕੰਮ ਕਰਦਾ ਹੈ। ਸਰੀਰ ਦੇ ਸੱਜੇ ਪਾਸੇ ਡੇਢ ਕਿਲੋ ਭਾਰਾ ਇਹ ਅੰਗ ਦਿਲ ਨੂੰ ਅੰਤੜੀਆਂ, ਪੇਟ, ਆਹਾਰ ਨਾਲੀ ਅਤੇ ਤਿੱਲ (Spleen) ਤੋਂ ਜਾਣ ਵਾਲੇ ਖੂਨ ਨੂੰ ਸਾਫ ਕਰਨ ਦਾ ਕੰਮ ਕਰਦਾ ਹੈ। ਜਿਗਰ ਬਿਨਾਂ ਮਨੁੱਖੀ ਸਰੀਰ ਦੀ ਬਣਤਰ ਅਤੇ ਸਰੀਰਕ ਕਿਰਿਆਵਾਂ ਮੁਕੰਮਲ ਨਹੀਂ ਹੋ ਸਕਦੀਆਂ।

ਛਾਤੀ ਦੇ ਕੈਂਸਰ ਬਾਰੇ ਕੁਝ ਗੱਲਾਂ

ਸਵਾਲ: ਕੀ ਛਾਤੀ ਦੇ ਕੈਂਸਰ ਦੇ ਇਲਾਜ ਲਈ ਚੀਰਫਾੜ ਜ਼ਰੂਰੀ ਹੈ?
ਜਵਾਬ: ਚੀਰਫਾੜ ਇਲਾਜ ਦਾ ਜ਼ਰੂਰੀ ਹਿੱਸਾ ਹੈ। ਇਸ ਤੋਂ ਬਿਨਾਂ ਕੈਂਸਰ ਨੂੰ ਜੜ੍ਹੋਂ ਨਹੀਂ ਮੁਕਾਇਆ ਜਾ ਸਕਦਾ। ਬਹੁਤ ਛੋਟੇ ਕੈਂਸਰ ਦੀ ਸ਼ੁਰੂਆਤ ਵਿਚ ਹੀ ਚੀਰਫਾੜ ਕਰ ਦਿੱਤੀ ਜਾਂਦੀ ਹੈ, ਪਰ ਵੱਡੇ ਕੈਂਸਰ ਨੂੰ ਪਹਿਲਾਂ ਕੀਮੋਥੈਰੇਪੀ ਦੇ ਕੇ ਛੋਟਾ ਕਰਨ ਤੋਂ ਬਾਅਦ ਚੀਰਫਾੜ ਕੀਤੀ ਜਾਂਦੀ ਹੈ। ਅੱਜਕੱਲ੍ਹ ਤਕਨੀਕੀ ਵਿਕਾਸ ਦੇ ਸਦਕਾ ਬਹੁਤ ਸਾਰੇ ਮਰੀਜ਼ਾਂ ਵਿਚ ਸਿਰਫ਼ ਗੰਢ ਨੂੰ ਕੱਢ ਕੇ ਛਾਤੀ ਨੂੰ ਬਚਾਇਆ ਜਾ ਸਕਦਾ ਹੈ, ਪਰ ਕੁਝ ਮਾਮਲਿਆਂ ਵਿਚ ਕੈਂਸਰ ਵੱਡਾ ਜਾਂ ਛਾਤੀ ਛੋਟੀ ਹੋਣ ਕਰਕੇ ਚੀਰਫਾੜ ਦੌਰਾਨ ਪੂਰੀ ਛਾਤੀ ਨੂੰ ਕੱਢਣਾ ਪੈ ਸਕਦਾ ਹੈ।

ਪ੍ਰਦੂਸ਼ਿਤ ਹਵਾ ਦਾ ਇਨਸਾਨੀ ਸਰੀਰ ’ਤੇ ਅਸਰ

ਸੰਸਾਰ ਭਰ ਵਿਚ ਹਵਾ ਵਿਚਲੇ ਪ੍ਰਦੂਸ਼ਣ ਨਾਲ 70 ਲੱਖ ਮੌਤਾਂ ਹਰ ਸਾਲ ਹੁੰਦੀਆਂ ਹਨ। ਇਨ੍ਹਾਂ ਵਿਚ ਆਵਾਜਾਈ ਦੇ ਸਾਧਨਾਂ ਰਾਹੀਂ ਨਿਕਲ ਰਹੀ ਗੰਦਗੀ, ਜੰਗਲਾਂ ਵਿਚ ਲੱਗੀ ਅੱਗ, ਫੈਕਟਰੀਆਂ ਵਿਚੋਂ ਨਿਕਲਦੀਆਂ ਗੈਸਾਂ (ਟਰੋਪੋਸਫੈਰਿਕ ਓਜ਼ੋਨ, ਸਲਫਰ ਡਾਇਆਕਸਾਈਡ, ਨਾਈਟਰੋਜਨ ਡਾਇਆਕਸਾਈਡ, ਬੈਂਜ਼ੋਪਾਈਰੀਨ ਆਦਿ) ਜਾਂ ਜਵਾਲਾ ਮੁਖੀ ਸ਼ਾਮਲ ਹਨ।

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ

ਗਰਭ ਅਤੇ ਸ਼ੱਕਰ ਰੋਗ: ਅਹਿਮ ਨੁਕਤੇ

ਗਰਭ ਦੌਰਾਨ ਹਰ ਔਰਤ ਦੇ ਸਰੀਰ ਅੰਦਰਲੇ ਹਾਰਮੋਨਜ਼ ਵਿਚ ਤਬਦੀਲੀ ਆਉਂਦੀ ਹੈ। ਜਿਉਂ ਹੀ ਖਾਣਾ ਸਰੀਰ ਅੰਦਰ ਪਹੁੰਚੇ, ਸਰੀਰ ਵਿਚਲੀ ਸ਼ੱਕਰ ਦੀ ਮਾਤਰਾ ਵਧਣ ਲੱਗ ਪੈਂਦੀ ਹੈ, ਜਿਸ ਨਾਲ ਇਨਸੂਲਿਨ, ਗਲੂਕਾਗੌਨ, ਸੋਮੈਟੋਮੈਡਿਨ ਤੇ ਐਡਰੀਨਲ ਕੈਟਾਕੋਲਾਮੀਨ ਨਿਕਲ ਪੈਂਦੇ ਹਨ। ਇਨ੍ਹਾਂ ਸਾਰੇ ਹਾਰਮੋਨਜ਼ ਸਦਕਾ ਹੀ ਜੱਚਾ ਤੇ ਬੱਚੇ ਨੂੰ ਲੋੜੀਂਦੀ ਸ਼ੱਕਰ ਦੀ ਮਾਤਰਾ ਪਹੁੰਚਦੀ ਹੈ।

ਆਧੁਨਿਕ ਡਾਕਟਰੀ ਵਿਗਿਆਨ: ਸੀਮਾਵਾਂ ਤੇ ਨੈਤਿਕਤਾ

ਆਧੁਨਿਕ ਡਾਕਟਰੀ ਵਿਗਿਆਨ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਕੇ ਇਲਾਜ ਵਿਚ ਨਵੇਂ ਮੀਲ ਪੱਥਰ ਗੱਡ ਰਿਹਾ ਹੈ। ਬਹੁਤੀਆਂ ਖੋਜਾਂ ਅਤੇ ਇਲਾਜ ਤਕਨੀਕਾਂ ਇਸ ਵਿਗਿਆਨ ਦੇ ਦਾਰਸ਼ਨਿਕ ਮਾਡਲ ਦੇ ਅਨੁਸਾਰ ਹੀ ਹਨ ਪਰ ਇਸ ਵਿਗਿਆਨ ਨੇ ਸਵੀਕਾਰ ਨਹੀਂ ਕੀਤਾ ਕਿ ਇਸ ਦੀਆਂ ਅਨੇਕਾਂ ਸੀਮਾਵਾਂ ਵੀ ਹਨ। ਸੀਮਾਵਾਂ ਕਿਉਂ? ਕਿਉਂ ਦਾ ਜਵਾਬ ਹੈ- ਨਿਊਟਨੀ ਭੌਤਿਕ ਵਿਗਿਆਨ ‘ਤੇ ਟਿਕਿਆ ਇਸ ਦਾ ਦਾਰਸ਼ਨਿਕ ਆਧਾਰ। ਇਸੇ ਦਰਸ਼ਨ ਸਹਾਰੇ ਇਹ ਵਿਗਿਆਨ ਮਨੁੱਖ ਨੂੰ ਮਸ਼ੀਨ ਅਤੇ ਇਸ ਦੇ ਵੱਖ ਵੱਖ ਅੰਗਾਂ ਨੂੰ ਪੁਰਜ਼ੇ ਤਸੱਵੁਰ ਕਰਦੀ ਹੈ; ਹਾਲਾਂਕਿ ਹਕੀਕਤ ਵਿਚ ਸਰੀਰ ਕੋਈ ਮਸ਼ੀਨ ਹੈ ਹੀ ਨਹੀਂ। ਸਰੀਰ ਇਕੱਲਾ ਇਕਹਿਰਾ ਨਹੀਂ ਸਗੋਂ ਇਹ ਤਾਂ ਮਨ ਨਾਲ ਜੁੜਿਆ ਹੈ। ਇਨ੍ਹਾਂ ਦਾ ਆਪਸੀ ਸਰਗਰਮ ਦੁਵੱਲਾ ਸਬੰਧ ਜੱਗ ਜ਼ਾਹਿਰ ਹੈ।

ਮੋਟਾਪੇ ਤੋਂ ਕਿਵੇਂ ਬਚੀਏ

ਮੋਟਾਪਾ ਭਾਰਤ ਦੀ ਜ਼ਿਆਦਾਤਰ ਆਬਾਦੀ ਨੂੰ ਆਪਣੀ ਚੁੰਗਲ ਵਿੱਚ ਲੈ ਰਿਹਾ ਹੈ। ਅੱਜਕੱਲ੍ਹ ਵੱਡੇ ਹੀ ਨਹੀਂ, ਛੋਟੇ ਛੋਟੇ ਬੱਚੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ ਜਿਸ ਕਾਰਨ ਇਹ ਹੋਰ ਵੀ ਕਈ ਬਿਮਾਰੀਆਂ ਜਿਵੇਂ ਸ਼ੂਗਰ, ਬਲੱਡ ਪ੍ਰੈਸ਼ਰ, ਹੀਣ ਭਾਵਨਾ (ਡਿਪਰੈਸ਼ਨ) ਆਦਿ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਦੇ ਸਮੇਂ ਵਿੱਚ ਦਵਾਈ ਤੋਂ ਬਗੈਰ ਰਹਿਣ-ਸਹਿਣ ਵਿੱਚ ਬਦਲਾਓ, ਸਹੀ ਖਾਣ-ਪੀਣ ਨਾਲ ਅਤੇ ਸਰੀਰਕ ਕਸਰਤ ਜਾਂ ਸੈਰ ਨਾਲ ਵੀ ਮਹੀਨੇ ਵਿੱਚ 4-5 ਕਿਲੋ ਭਾਰ ਘਟਾਇਆ ਜਾ ਸਕਦਾ ਹੈ।

ਅਨੀਮੀਆ: ਸਰੀਰ ਵਿੱਚ ਖ਼ੂਨ ਦੀ ਕਮੀ

ਅਨੀਮੀਆ ਸਾਧਾਰਨ ਜਿਹਾ ਲੱਗਣ ਵਾਲਾ ਰੋਗ ਹੈ। ਸਰੀਰ ਵਿੱਚ ਆਇਰਨ ਦੀ ਕਮੀ ਨੂੰ ਅਸੀਂ ਆਮ ਗੱਲ ਸਮਝ ਕੇ ਇਸ ਵਲ ਕੋਈ ਖਾਸ ਧਿਆਨ ਨਹੀਂ ਦਿੰਦੇ। ਸਾਡੀ ਇਹੋ ਲਾਪਰਵਾਹੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਸਾਡੇ ਸਰੀਰ ਦੇ ਸੈੱਲਾਂ ਨੂੰ ਜਿੰਦਾ ਰਹਿਣ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ। ਸਰੀਰ ਦੇ ਵੱਖ ਵੱਖ ਹਿੱਸਿਆਂ ਵਿੱਚ ਆਕਸੀਜਨ ਰੈੱਡ ਬਲੱਡ ਸੈੱਲਾਂ (ਆਰਬੀਸੀ) ਵਿੱਚ ਮੌਜੂਦ ਹੀਮੋਗਲੋਬਿਨ ਪਹੁੰਚਾਉਂਦਾ ਹੈ। ਆਇਰਨ ਦੀ ਕਮੀ ਅਤੇ ਹੋਰ ਕਾਰਨਾਂ ਕਰਕੇ ਰੈੱਡ ਬਲੱਡ ਸੈੱਲ ਅਤੇ ਹੀਮੋਗਲੋਬਿਨ ਦੀ ਮਾਤਰਾ ਜਦੋਂ ਸਰੀਰ ਵਿੱਚ ਘਟ ਜਾਂਦੀ ਹੈ ਤਾਂ ਉਸ ਹਾਲਤ ਨੂੰ ਅਨੀਮੀਆ ਕਹਿੰਦੇ ਹਾਂ। ਆਰਬੀਸੀ ਅਤੇ ਹੀਮੋਗਲੋਬਿਨ ਦੀ ਕਮੀ ਨਾਲ ਸੈੱਲਾਂ ਨੂੰ ਆਕਸੀਜਨ ਨਹੀਂ ਮਿਲਦੀ।

ਨਸ਼ਿਆਂ ਵਿੱਚ ਮਿਲਾਵਟ ਤੇ ਹੋਰ ਖ਼ਤਰੇ

ਸਾਧਾਰਨ ਚੀਜ਼ਾਂ ਤੋਂ ਨਸ਼ੇ ਲੈਣ ਦੀ ਬਿਰਤੀ ਤੇ ਇਸ ਰਾਹੀਂ ਹੋਣ ਵਾਲੇ ਨੁਕਸਾਨਾਂ ਦਾ ਜ਼ਿਕਰ ਕੀਤਾ ਗਿਆ ਸੀ। ਅੱਜ ਵਾਲੀ ਕਿਸ਼ਤ ਵਿੱਚ ਨਸ਼ਿਆਂ ਵਿੱਚ ਮਿਲਾਵਟ ਤੇ ਇਸ ਨਾਲ ਜੁੜੇ ਜਾਨਲੇਵਾ ਖਤਰਿਆਂ ਦੀ ਚਰਚਾ ਕੀਤੀ ਗਈ ਹੈ। ਇਹ ਲੇਖ ਲੜੀ ਅਮਰੀਕਾ ਦੇ ਜੌਹਨ ਹੌਪਕਿਨਜ਼ ਮੈਡੀਕਲ ਸਕੂਲ ਵੱਲੋਂ ਕਰਵਾਏ ਅਧਿਐਨਾਂ ‘ਤੇ ਆਧਾਰਿਤ ਹੈ। ਇਸ ਦਾ ਮਕਸਦ ਮਾਪਿਆਂ ਤੇ ਸਕੇ ਸਨੇਹੀਆਂ ਨੂੰ ਉਨ੍ਹਾਂ ਨਸ਼ਿਆਂ ਬਾਰੇ ਚੌਕਸ ਕਰਨਾ ਹੈ ਜੋ ਦਵਾਈਆਂ ਦੇ ਨਾਂ ‘ਤੇ ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਜਾਂ ਆਨਲਾਈਨ ਵੇਚੇ ਜਾ ਰਹੇ ਹਨ।)

ਨਿਯਮਿਤ ਡਾਕਟਰੀ ਜਾਂਚ ਦੇ ਬਾਵਜੂਦ ਕਿਉਂ ਘੇਰਦਾ ਹੈ ਕੈਂਸਰ

ਸਵਾਲ: ਕੀ ਸਮਾਜ ਦੇ ਆਮ ਵਰਗਾਂ ਵਾਂਗ ਕੈਂਸਰ ਫਿਲ਼ਮ ਸਿਤਾਰਿਆਂ ਜਾਂ ਹੋਰ ਪ੍ਰਸਿੱਧ ਹਸਤੀਆਂ ਨੂੰ ਵੀ ਘੇਰਦਾ ਹੈ?
ਜਵਾਬ: ਕੈਂਸਰ ਜਾਤ ਜਾਂ ਵਰਗ ਨਹੀਂ ਪਛਾਣਦਾ। ਕੋਈ ਵੀ ਇਸ ਦੇ ਅੜਿੱਕੇ ਆ ਸਕਦਾ ਹੈ। ਐਨਾ ਜ਼ਰੂਰ ਹੈ ਕਿ ਪੜ੍ਹੇ ਲਿਖੇ, ਜਾਗਰੂਕ ਅਤੇ ਵਿਤੋਂ ਸਰਦੇ-ਪੁੱਜਦੇ ਲੋਕ ਜਲਦੀ ਅਤੇ ਬਿਹਤਰ ਇਲਾਜ ਕਰਵਾ ਕੇ ਕੈਂਸਰ ਤੋਂ ਹੋਣ ਵਾਲੀ ਸਰੀਰਕ ਮਾਰ ਨੂੰ ਕਾਫ਼ੀ ਹੱਦ ਤੱਕ ਠੱਲ੍ਹ ਸਕਦੇ ਹਨ। ਬਹੁਤ ਸਾਰੀਆਂ ਰਾਸ਼ਟਰੀ, ਕੌਮਾਂਤਰੀ ਸ਼ਖ਼ਸੀਅਤਾਂ ਜਾਂ ਫਿਲਮ-ਜਗਤ, ਖੇਡ-ਜਗਤ, ਰਾਜਨੀਤੀ ਜਾਂ ਉਦਯੋਗ ਜਗਤ ਨਾਲ ਸੰਬੰਧਤ ਉੱਘੀਆਂ ਹਸਤੀਆਂ ਨੇ ਕੈਂਸਰ ਨਾਲ ਜੱਦੋ-ਜਹਿਦ ਕੀਤੀ ਹੈ ਜਿਵੇਂ ਐਪਲ ਕੰਪਨੀ ਪ੍ਰਮੁੱਖ ਸਟੀਵ ਜੌਬ, ਉੱਘੇ ਨੇਤਾ ਨੈਲਸਨ ਮੰਡੇਲਾ, ਨਿਊਜ਼ੀਲੈਂਡ ਦਾ ਮਹਾਨ ਬੱਲੇਬਾਜ਼ ਮਾਰਟਿਨ ਕਰੋਅ, ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਭਾਰਤੀ ਫ਼ਿਲਮੀ ਸਿਤਾਰੇ ਮੁਮਤਾਜ਼, ਵਿਨੋਦ ਖੰਨਾ, ਰਾਜੇਸ਼ ਖੰਨਾ, ਨਰਗਿਸ ਦੱਤ, ਇਰਫਾਨ ਖਾਨ, ਲੀਜ਼ਾ ਰੇਅ, ਮਨੀਸ਼ਾ ਕੋਇਰਾਲਾ, ਨਿਰਦੇਸ਼ਕ ਅਨੁਰਾਗ ਬਾਸੂ ਅਤੇ ਹੁਣ ਸੋਨਾਲੀ ਬੇਂਦਰੇ।

ਕੈਂਸਰ ਬਾਰੇ ਜਾਗਰੂਕਤਾ ਜ਼ਰੂਰੀ

ਸਵਾਲ: ਕੈਂਸਰ ਦੇ ਮੁੱਖ ਕਾਰਨ ਕੀ ਹਨ?
ਜਵਾਬ: ਮੋਟੇ ਤੌਰ ‘ਤੇ ਕੈਂਸਰ ਅਨੁਵੰਸ਼ਿਕ (ਜੈਨੇਟਿਕ) ਰੋਗ ਹੈ ਪਰ ਨਵੀਨਤਮ ਖੋਜਾਂ ਨੇ ਸਿੱਧ ਕੀਤਾ ਹੈ ਕਿ ਬਹੁਤ ਸਾਰੇ ਬਾਹਰੀ ਤੱਤ ਅਤੇ ਕਾਰਕ ਜਨਮ ਤੋਂ ਬਾਅਦ ਵੀ ਸਾਡੇ ਜੀਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਤਕਰੀਬਨ 20 ਫ਼ੀਸਦੀ ਕੈਂਸਰ ਜਮਾਂਦਰੂ, 30 ਫ਼ੀਸਦੀ ਬੁਰੀਆਂ ਆਦਤਾਂ ਕਾਰਨ ਅਤੇ ਬਾਕੀ 50 ਫ਼ੀਸਦੀ ਫੁਟਕਲ/ਅਣਜਾਣੇ ਕਾਰਨਾਂ ਕਰਕੇ ਹੁੰਦੇ ਹਨ।

ਮਿੱਟੀ ਤੇ ਹੋਰ ਅਸਾਧਾਰਨ ਵਸਤਾਂ ਖਾਣ ਦੀ ਆਦਤ

ਮਨੁੱਖਾਂ ਦੇ ਖਾਧ ਪਦਾਰਥ ਮੁੱਖ ਰੂਪ ਵਿਚ ਬਨਸਪਤੀ ਅਤੇ ਜਾਨਵਰਾਂ ਤੋਂ ਪ੍ਰਾਪਤ ਹੁੰਦੇ ਹਨ। ਬਨਸਪਤੀ ਤੋਂ ਸਬਜ਼ੀਆਂ, ਫਲ, ਦਾਲਾਂ, ਚਾਵਲ, ਆਟਾ ਆਦਿ ਅਤੇ ਜਾਨਵਰਾਂ ਤੋਂ ਦੁੱਧ, ਦਹੀਂ, ਪਨੀਰ, ਆਂਡਾ, ਮੀਟ ਆਦਿ। ਇਨਸਾਨਾਂ ਦੇ ਖਾਣ ਵਾਸਤੇ ਇਹ ਵਸਤਾਂ ਕੁਦਰਤ ਨੇ ਹੀ ਬਖ਼ਸ਼ੀਆਂ ਹਨ ਪਰ ਕਈ ਵਾਰ ਐਸੇ ਹਾਲਾਤ ਬਣ ਜਾਂਦੇ ਹਨ ਕਿ ਇਨਸਾਨ ਐਸੀਆਂ ਵਸਤਾਂ ਖਾਣ ਲੱਗ ਪੈਂਦੇ ਹਨ ਜੋ ਖਾਣ ਵਾਲੀਆਂ ਨਹੀਂ ਹੁੰਦੀਆਂ। ਇਨ੍ਹਾਂ ਅਸਾਧਾਰਨ ਵਸਤਾਂ ਖਾਣ ਦੀ ਆਦਤ ਨੂੰ ਪਾਇਕਾ ਕਿਹਾ ਜਾਂਦਾ ਹੈ। ਪਾਇਕਾ ਸ਼ਬਦ ਦਾ ਮਤਲਬ ਹੈ- ਨਾ ਖਾਣ ਵਾਲੀਆਂ ਚੀਜ਼ਾਂ ਦੀ ਭੁੱਖ; ਜਿਵੇਂ ਗੁੰਨ੍ਹੀ ਹੋਈ ਤੇ ਆਮ ਮਿੱਟੀ, ਕੋਲੇ, ਚਾਕ, ਗੰਦ, ਕਾਗ਼ਜ਼, ਸਵਾਹ, ਸਾਬਣ, ਸੁੱਕਾ ਗੋਹਾ, ਗੂੰਦ ਆਦਿ। ਖਾਣ ਵਾਲੀਆਂ ਵਸਤਾਂ ਦੇ ਅਸਾਧਾਰਨ ਰੂਪ ਜਿਵੇਂ ਕੱਚੇ ਆਲੂ, ਸੁੱਕਾ ਆਟਾ, ਕੱਚੇ ਚੌਲ, ਅਰਾਰੋਟ, ਬਰਫ, ਲੂਣ ਆਦਿ ਵੀ ਇਸੇ ਲੜੀ ਵਿੱਚ ਆਉਂਦੇ ਹਨ। ਬੰਦਾ ਜਾਂ ਬੱਚਾ ਜੇ ਲਗਾਤਾਰ ਇਕ ਮਹੀਨੇ ਤੋਂ ਵੱਧ ਸਮਾਂ ਐਸੀਆਂ ਵਸਤਾਂ ਖਾਣ ਵਾਲਾ ਵਿਹਾਰ ਕਰੇ ਤਾਂ ਹੀ ਇਸ ਹਾਲਤ ਨੂੰ ਪਾਇਕਾ ਕਿਹਾ ਜਾ ਸਕਦਾ ਹੈ।

ਕੈਂਸਰ ਬਾਰੇ ਦਸ ਸਵਾਲ-ਜਵਾਬ

ਸਵਾਲ: ਕੀ ਕੈਂਸਰ ਲਾਇਲਾਜ ਹੈ?

ਜਵਾਬ: ਜੀ ਨਹੀਂ। ਕੈਂਸਰ ਇਲਾਜਯੋਗ ਹੈ। ਇਹ ਰੋਗ ਦੇ ਪੜਾਅ ਅਤੇ ਕਿਸਮ ‘ਤੇ ਨਿਰਭਰ ਕਰਦਾ ਹੈ ਕਿ ਇਲਾਜ ਕਿੰਨਾ ਸਫ਼ਲ ਹੋਵੇਗਾ। ਮੋਟੇ ਰੂਪ ਵਿਚ ਕੈਂਸਰ ਦੇ ਚਾਰ ਪੜਾਅ ਹੁੰਦੇ ਹਨ। ਪਹਿਲੇ ਤਿੰਨ ਪੜਾਅ ਤੱਕ ਚੀਰ-ਫਾੜ, ਰੇਡੀਉ ਕਿਰਨਾਂ ਅਤੇ ਕੀਮੋਥੈਰੇਪੀ ਦੇ ਜ਼ਰੀਏ ਇਲਾਜ ਕੀਤਾ ਜਾਂਦਾ ਹੈ। ਚੌਥੇ ਪੜਾਅ ਵਿਚ ਮੁੱਖ ਇਲਾਜ ਕੀਮੋਥੈਰੇਪੀ ਦੁਆਰਾ ਹੀ ਹੁੰਦਾ ਹੈ। ਅੱਜ ਕੱਲ੍ਹ ਨਵੀਆਂ ਤੋਂ ਨਵੀਆਂ ਇਲਾਜ ਵਿਧੀਆਂ ਅਤੇ ਤਕਨੀਕਾਂ ਰਾਹੀਂ ਲਗਾਤਾਰ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ। ਜਿੰਨਾ ਜਲਦੀ ਅਤੇ ਅਨੁਸ਼ਾਸਤ ਤਰੀਕੇ ਨਾਲ ਕੈਂਸਰ ਦਾ ਇਲਾਜ ਕਰਵਾਇਆ ਜਾਵੇ, ਓਨੀ ਹੀ ਸਫ਼ਲਤਾ ਦੀ ਸੰਭਾਵਨਾ ਵੱਧ ਹੋਵੇਗੀ।

ਨਸ਼ੇ ਦੇ ਟੀਕਿਆਂ ਨਾਲ ਅਚਾਨਕ ਮੌਤਾਂ ਅਤੇ ‘ਕੱਟ’

ਹਾਲ ਹੀ ਵਿੱਚ ਦੱਸੀਆਂ ਜਾ ਰਹੀਆਂ ਨਸ਼ਿਆਂ ਦੇ ਟੀਕਿਆਂ ਨਾਲ ਹੋਈਆਂ 30 ਮੌਤਾਂ ਦੇ ਤਾਂਡਵ ਨਾਚ ਦਾ ਅਖਾੜਾ ਨੇ ਸਰਹੱਦੀ ਜ਼ਿਲ੍ਹੇ। ਇਨ੍ਹਾਂ ਵਿੱਚੋਂ ਤਰਨਤਾਰਨ, ਅੰਮ੍ਰਿਤਸਰ ਤੇ ਫਿਰੋਜ਼ਪੁਰ ਵਿੱਚ ਕ੍ਰਮਵਾਰ 8, 7 ਤੇ 5 ਮੌਤਾਂ ਹੋਈਆਂ ਨੇ। ਨਿੱਕੇ ਜਿਹੇ ਜ਼ਿਲ੍ਹੇ ਫਰੀਦਕੋਟ ਵੀ 4 ਮੌਤਾਂ ਹੋਈਆਂ। ਨਸ਼ਿਆਂ ਦੀ ਜ਼ਿਆਦਾ ਡੋਜ਼ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਤ ਮੁਲਕ ਵੀ ਬਹੁਤ ਜ਼ਿਆਦਾ ਹੁੰਦੀਆਂ ਹਨ। ਕਾਫੀ ਉਪਾਅ ਕਰਨ ਦੇ ਬਾਵਜੂਦ ਰਸਤਾ ਨਹੀਂ ਲੱਭ ਰਿਹਾ, ਜਾਇਜ਼ ਤੇ ਨਾਜਾਇਜ਼ ਨਸ਼ੀਲੇ ਪਦਾਰਥ ਉਥੇ ਵੀ ਬਹੁਤ ਵਿਕਦੇ ਨੇ। ਅਮਰੀਕਾ ਵਿੱਚ ਸਾਲ 2016 ਦੌਰਾਨ ਜ਼ਿਆਦਾ ਨਸ਼ੇ ਦੀ ਜ਼ਿਆਦਾ ਡੋਜ਼ ਕਾਰਨ 63600 ਮੌਤਾਂ ਹੋਈਆਂ ਜਿਨ੍ਹਾਂ ਵਿੱਚੋਂ 19413 ਫੈਂਟਾਨਿਲ ਨਾਲ ਹੋਈਆਂ। ਫੈਂਟਾਨਿਲ ਕਾਰਨ ਮੌਤਾਂ ਵਿੱਚ 2013 ਤੋਂ 2016 ਤੱਕ 88% ਸਾਲਾਨਾ ਵਾਧਾ ਹੋਇਆ, 2013 ਵਿੱਚ 3108 ਸਾਲ 2015 ਵਿੱਚ 9580 ਤੇ 2016 ਵਿੱਚ 19413 ਮੌਤਾਂ। ਸਿਹਤ ਬੀਮਾ ਨਾ ਹੋਣ ਕਰਕੇ 30% ਨਸ਼ੇੜੀ ਤਾਂ ਇਲਾਜ ਹੀ ਨਹੀਂ ਕਰਵਾ ਸਕਦੇ। ਪੰਜਾਬ ਵਿੱਚ ਵੀ ਨਸ਼ਿਆਂ ਦੇ ਟੀਕੇ ਲਗਾਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
 

ਅਪੈਂਡਿਕਸ ਦੀ ਪੀੜ, ਲੱਛਣ ਤੇ ਇਲਾਜ

ਅਪੈਂਡਿਕਸ ਦੀ ਅਸਹਿਣਯੋਗ ਹੁੰਦੀ ਹੈ ਅਤੇ ਐਮਰਜੈਂਸੀ ਵਿਚ ਅਪਰੇਸ਼ਨ ਕਰਵਾਉਣਾ ਪੈਂਦਾ ਹੈ। ਇਸ ਨੂੰ ਪੇਟ ਦੀ ਨਾੜੀ ਫੁੱਲਣਾ ਵੀ ਕਹਿੰਦੇ ਹਨ। ਇਸ ਦਾ ਪੂਰਾ ਨਾਮ ਹੈ- ਵਰਮੀਫਾਰਮ ਅਪੈਂਡਿਕਸ। ਵਰਮੀਫਾਰਮ ਯਾਨੀ ‘ਵਰਮ’ ਜਾਂ ਪੇਟ ਦੇ ਕੀੜੇ ਜਾਂ ਮਲ੍ਹੱਪ ਵਰਗਾ। ਇਹ ਅੰਗ, ਪੇਟ ਵਿਚ ਹੇਠਾਂ ਜਿਹੇ, ਧੁੰਨੀ ਤੋਂ ਸੱਜੇ ਪਾਸੇ, ਨ੍ਹੇਂਘ ਵਾਲੀ ਹੱਡੀ ਦੇ ਕੋਲ ਹੁੰਦਾ ਹੈ ਜੋ ਛੋਟੀ ਤੇ ਵੱਡੀ ਅੰਤੜੀ ਜੋੜ ਤੋਂ ਦੋ ਸੈਂਟੀਮੀਟਰ ‘ਤੇ ਸਥਿਤ ਹੁੰਦਾ ਹੈ। ਅਪੈਂਡਿਕਸ ਐਸਾ ਅੰਗ ਹੈ ਜਿਸ ਦਾ ਸਰੀਰ ਕੋਈ ਖ਼ਾਸ ਕੰਮ ਨਹੀਂ। ਉਂਜ, ਤਾਜ਼ਾ ਖੋਜਾਂ ਦਰਸਾਉਂਦੀਆਂ ਹਨ ਕਿ ਇਸ ਵਿਚ ਅੰਤੜੀਆਂ ਵਾਸਤੇ ਫਾਇਦੇਮੰਦ ਬੈਕਟੀਰੀਆ ਬਣਦੇ ਤੇ ਪਲ਼ਦੇ ਹਨ। ਅਪੈਂਡਿਕਸ ਦੀ ਔਸਤਨ ਲੰਬਾਈ 11 ਸੈਂਟੀ ਮੀਟਰ ਹੁੰਦੀ ਹੈ। ਉਂਜ ਇਹ 3 ਤੋਂ 18 ਸੈਂਟੀ ਮੀਟਰ ਤੱਕ ਹੋ ਸਕਦੀ ਹੈ।

ਯੋਗ ਦੇ ਮਾਇਨੇ

ਯੋਗ ਸ਼ਬਦ ਦਾ ਅਰਥ ਸਿਰਫ਼ ਸਾਹ ਅਤੇ ਸਰੀਰ ਦੇ ਕੁੱਝ ਅਭਿਆਸਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਆਓ, ਅੱਜ ਯੋਗ ਅਤੇ ਯੋਗ ਸ਼ਬਦ ਦੇ ਅਰਥ ਸਹੀ ਮਾਇਨਿਆਂ ਵਿੱਚ ਸਮਝੀਏ ਅਤੇ ਯੋਗ ਨੂੰ ਆਪਣੀ ਜੀਵਨ ਸ਼ੈਲੀ ਬਣਾਈਏ ਤਾਂ ਜੋ ਤਨ ਅਤੇ ਮਨ, ਦੋਵੇਂ ਨਿਰੋਗ ਹੋ ਸਕਣ। ਯੋਗ ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਯੁੱਜ’ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਜੋੜਨਾ ਜਾਂ ਬੰਨ੍ਹਣਾ। ਤਨ, ਮਨ ਅਤੇ ਆਤਮਾ ਦਾ ਜੁੜਾਓ ਹੈ ਯੋਗ। ਯੋਗ ਜ਼ਰੀਏ ਬੰਦਾ ਆਪਣਾ ਸਾਰਾ ਧਿਆਨ ਇੱਕ ਜਗ੍ਹਾ ਇਕੱਤਰ ਕਰਦਾ ਹੈ। ਤਨ ਅਤੇ ਮਨ ਦੀਆਂ ਸਾਰੀਆਂ ਸ਼ਕਤੀਆਂ ਨੂੰ ਆਪਸ ਵਿੱਚ ਜੋੜਨ ਦਾ ਵੱਲ ਹੈ ਯੋਗ। ਇਹ ਬੁੱਧੀ, ਮਨ, ਭਾਵਨਾਵਾਂ ਅਤੇ ਇੱਛਾਵਾਂ ਨੂੰ ਅਨੁਸ਼ਾਸਿਤ ਕਰਨ ਦਾ ਢੰਗ ਹੈ।

ਬੱਚਿਆਂ ਵਿਚ ਗੋਡੇ ਦੀ ਪੀੜ

ਜੋੜਾਂ ਦੀਆਂ ਦਰਦਾਂ ਆਮ ਤੌਰ ਉੱਤੇ ਵੱਡੀ ਉਮਰ ਦਾ ਰੋਗ ਮੰਨ ਲਿਆ ਗਿਆ ਹੈ ਪਰ ਬੱਚਿਆਂ ਵਿਚ ਵੀ ਇਸ ਦੇ ਅਨੇਕ ਕਾਰਨ ਹਨ। ਲਗਾਤਾਰ ਦੌੜਦੇ-ਭੱਜਦੇ, ਸੱਟਾਂ ਖਾਂਦੇ, ਡਿੱਗਦੇ ਬੱਚੇ ਕਿਸੇ ਨਾ ਕਿਸੇ ਥਾਂ ਦੀ ਪੀੜ, ਕਿਸੇ ਪੱਠੇ ਦੀ ਖਿੱਚ ਜਾਂ ਜੋੜਾਂ ਦੀ ਪੀੜ ਦੀ ਸ਼ਿਕਾਇਤ ਕਰਦੇ ਰਹਿੰਦੇ ਹਨ।

ਇਨ੍ਹਾਂ ਲੱਛਣਾਂ ਨੂੰ ਅਣਗੌਲਿਆ ਨਾ ਕਰੋ…

ਕਈ ਵਾਰ ਬਿਸਤਰ ਤੋਂ ਉੱਠਦੇ ਸਾਰ ਤੇਜ਼ ਬੁਖ਼ਾਰ ਜਾਂ ਫਿਰ ਸਰੀਰ ਦੇ ਕਿਸੇ ਹਿੱਸੇ ਵਿੱਚ ਤੇਜ਼ ਦਰਦ ਵਰਗੀ ਸਮੱਸਿਆ ਸਤਾਉਣ ਲੱਗਦੀ ਹੈ। ਆਮ ਤੌਰ ‘ਤੇ ਅਸੀਂ ਇਸ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ; ਲੇਕਿਨ ਅਜਿਹੀ ਸਮੱਸਿਆ ਜੇ ਲਗਾਤਾਰ ਸਤਾਉਣ ਲੱਗੇ ਤਾਂ ਫਿਰ ਮਾਮਲਾ ਗੰਭੀਰ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0067525827
Copyright © 2018, Panjabi Times. All rights reserved. Website Designed by Mozart Infotech