ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਬਾਤਾਂ ਪਾਉਣੀਆਂ ਭੁੱਲੇ ਪੰਜਾਬੀ

September 16, 2018 12:23 PM

ਬਾਲ ਸਾਹਿਤ ਦੀਆਂ ਪ੍ਰਚੱਲਿਤ ਵਿਧਾਵਾਂ ਵਿੱਚ ਬਾਲ ਕਹਾਣੀ ਸਿਰਮੌਰ ਰਹੀ ਹੈ। ਬੱਚਿਆਂ ਨੂੰ ਸਿੱਖਿਆ ਦੇਣ ਲਈ ਰਚੇ ਗਏ ਸਾਹਿਤ ਵਿੱਚ ਵਧੇਰੇ ਕਹਾਣੀਆਂ ਹਨ। ਪੰਜਾਬੀ ਘਰਾਂ ਵਿੱਚ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਹਾਣੀਆਂ ਸੁਣਾਉਣਾ ਜ਼ਰੂਰੀ ਸਮਝਿਆ ਜਾਂਦਾ ਸੀ। ਰਾਤ ਨੂੰ ਸੁਣਾਈਆਂ ਜਾਣ ਵਾਲੀਆਂ ਕਹਾਣੀਆਂ ਨੂੰ ‘ਬਾਤਾਂ’ ਕਿਹਾ ਜਾਂਦਾ ਸੀ। ਪੰਜਾਬੀ ਘਰਾਂ ਵਿੱਚ ਨਾਨੀਆਂ-ਦਾਦੀਆਂ ਕੋਲ ਬਾਤਾਂ ਦਾ ਵੱਡਾ ਭੰਡਾਰ ਹੁੰਦਾ ਸੀ। ਇਸ ਭੰਡਾਰ ਵਿੱਚੋਂ ਬੱਚਿਆਂ ਦੀ ਮੰਗ ਅਨੁਸਾਰ ਬਾਤ ਪਾਈ ਜਾਂਦੀ ਸੀ। ਇਨ੍ਹਾਂ ਬਾਤਾਂ ਦਾ ਉਦੇਸ਼ ਬੱਚਿਆਂ ਦੀ ਸਾਰੇ ਦਿਨ ਦੀ ਥਕਾਵਟ ਲਾਹੁਣ ਦੇ ਨਾਲ-ਨਾਲ ਨੈਤਿਕ, ਸਮਾਜਿਕ ਤੇ ਅਧਿਆਤਮਕ ਸਿੱਖਿਆ ਦੇਣਾ ਹੁੰਦਾ ਸੀ।
ਅੱਜ ਬਾਤਾਂ ਪਾਉਣ ਦਾ ਰਿਵਾਜ ਨਹੀਂ ਰਿਹਾ। ਸੋਸ਼ਲ ਮੀਡੀਆ ਤੇ ਸੂਚਨਾ-ਕ੍ਰਾਂਤੀ ਨੇ ਪੰਜਾਬੀਆਂ ਨੂੰ ਬਾਤ ਪਾਉਣੀ ਭੁਲਾ ਦਿੱਤੀ ਹੈ। ਪੰਜਾਬੀ ਘਰਾਂ ਵਿੱਚ ਬਾਤ ਪਾਉਣਾ ਮੋਬਾਈਲ ਤੇ ਟੀ.ਵੀ. ਦੀ ਭੇਟ ਚੜ੍ਹ ਗਿਆ ਹੈ। ਬਾਤ ਪਾਉਣ ਵੇਲੇ ਬੱਚੇ ਵੀਡੀਓ ਗੇਮਾਂ ਖੇਡਦੇ ਹਨ ਜਾਂ ਫਿਰ ਕਾਰਟੂਨ ਫ਼ਿਲਮਾਂ ਵੇਖਦੇ ਹਨ। ਕੋਈ ਵੇਲਾ ਹੁੰਦਾ ਸੀ, ਬਾਤ ਮੁਕਾ ਕੇ ਸਿਰਫ਼ ਏਨਾ ਕਹਿਣਾ ਪੈਂਦਾ ਸੀ ਕਿ ‘ਐਡੀ ਸੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ’ ਤੇ ਬੱਚੇ ਘੜੀਆਂ-ਪਲਾਂ ਵਿੱਚ ਘੂਕ ਸੌਂ ਜਾਂਦੇ ਸਨ। ਇੱਕ-ਦੋ ਬਾਤਾਂ ਸਿੱਖਿਆ ਦੇ ਨਾਲ-ਨਾਲ ਬੱਚਿਆਂ ਦਾ ਮਨੋਰੰਜਨ ਕਰ ਦਿੰਦੀਆਂ ਸਨ। ਬਾਤ ਵਿਚਲਾ ਸੰਘਣਾ ਕਥਾਰਸ ਬੱਚਿਆਂ ਦਾ ਮਨੋਰੰਜਨ ਕਰਦਾ ਸੀ। ਬਾਤਾਂ ਬੱਚਿਆਂ ਦੀ ਮਨੋਰੰਜਨ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰ ਦਿੰਦੀਆਂ ਸਨ।
ਅਜੋਕੀਆਂ ਕਾਰਟੂਨ ਫ਼ਿਲਮਾਂ ਤੇ ਵੀਡੀਓ ਗੇਮਾਂ ਬੱਚਿਆਂ ਦਾ ਮਨੋਰੰਜਨ ਜ਼ਰੂਰ ਕਰਦੀਆਂ ਹਨ, ਪਰ ਇਹ ਉਨ੍ਹਾਂ ਦੀ ਥਕਾਵਟ ਨਹੀਂ ਉਤਾਰਦੀਆਂ ਤੇ ਨਾ ਹੀ ਤ੍ਰਿਸ਼ਨਾ ਪੂਰੀ ਕਰਦੀਆਂ ਹਨ। ਬੱਚਿਆਂ ਨੂੰ ਸੌਣ ਲਈ ਟੀ. ਵੀ. ਅੱਗਿਓਂ ਖਿੱਚ-ਧੂਹ ਕੇ ਉਠਾਉਣਾ ਪੈਂਦਾ ਹੈ, ਮੋਬਾਈਲ ਉਨ੍ਹਾਂ ਦੇ ਹੱਥਾਂ ਵਿੱਚੋਂ ਖੋਹਣੇ ਪੈਂਦੇ ਹਨ। ਇਸ ਧੱਕੇਸ਼ਾਹੀ ਕਾਰਨ ਬੱਚਿਆਂ ਨੂੰ ਚੰਗੀ ਨੀਂਦ ਨਹੀਂ ਆਉਂਦੀ। ਸਵੇਰੇ ਮੰਜੇ ਤੋਂ ਉੱਠਣ ਸਾਰ ਫਿਰ ਉਨ੍ਹਾਂ ਦੇ ਹੱਥਾਂ ਵਿੱਚ ਮੋਬਾਈਲ ਹੁੰਦਾ ਹੈ। ਬੱਚੇ ਨਿਤ -ਨਵੀਆਂ ਫ਼ਿਲਮਾਂ ਤੇ ਖੇਡਾਂ ਦੀ ਭਾਲ ਵਿੱਚ ਭਟਕਦੇ ਹਨ।
 

ਕਾਰਟੂਨ ਫ਼ਿਲਮਾਂ ਤੇ ਵੀਡੀਓ ਗੇਮਾਂ ਨੇ ਬੱਚਿਆਂ ਨੂੰ ਬਜ਼ੁਰਗਾਂ ਤੋਂ ਦੂਰ ਕਰ ਦਿੱਤਾ ਹੈ। ਪੁਰਾਣੇ ਸਮਿਆਂ ਵਿੱਚ ਬੱਚੇ ਬਾਤਾਂ ਸੁਣਦੇ ਹੋਏ ਬਜ਼ੁਰਗਾਂ ਦਾ ਮਨ ਵੀ ਪ੍ਰਚਾਉਂਦੇ ਸਨ। ਬਜ਼ੁਰਗਾਂ ਨੂੰ ਇਕਲਾਪੇ ਦਾ ਅਹਿਸਾਸ ਨਹੀਂ ਹੁੰਦਾ ਸੀ। ਅਜੋਕੇ ਬਜ਼ੁਰਗ ਆਵਾਜ਼ਾਂ ਮਾਰ-ਮਾਰ ਹਾਰ ਜਾਂਦੇ ਹਨ। ਬੱਚੇ, ਉਨ੍ਹਾਂ ਦੇ ਨੇੜੇ ਨਹੀਂ ਢੁਕਦੇ। ਜ਼ਮਾਨਾ ਬਦਲ ਗਿਆ ਹੈ। ਨਵੀਆਂ ਸੂਚਨਾ ਤਕਨੀਕਾਂ ਨੇ ਸਮੁੱਚੇ ਸੰਸਾਰ ਨੂੰ ਇੱਕ ਪਿੰਡ ਬਣਾ ਦਿੱਤਾ ਹੈ। ਇਸ ਸੂਚਨਾ ਕ੍ਰਾਂਤੀ ਨੇ ਬੱਚਿਆਂ ਨੂੰ ਪੜ੍ਹਾਉਣ ਅਤੇ ਸਿਖਾਉਣ ਦੀਆਂ ਵਿਧੀਆਂ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਬੱਚਿਆਂ ਲਈ ਫੱਟੀ ਤੇ ਸਲੇਟ ਦੀ ਥਾਂ ਕੰਪਿਊਟਰਾਂ ਨੇ ਲੈ ਲਈ ਹੈ। ਕਿਹਾ ਜਾਂਦਾ ਹੈ ਕਿ ਬੱਚਿਆਂ ਨੂੰ ਪੜ੍ਹਾਉਣਾ ਤੇ ਸਿਖਾਉਣਾ ਪਹਿਲਾਂ ਨਾਲੋਂ ਸੁਖਾਲਾ ਹੋ ਗਿਆ ਹੈ। ਸਿਖਾਉਣ ਦੀਆਂ ਨਵੀਆਂ ਵਿਧੀਆਂ ਨੇ ਬੱਚਿਆਂ ਦੀ ਯਾਦ ਸ਼ਕਤੀ ਵਧਾ ਦਿੱਤੀ ਹੈ, ਪਰ ਜ਼ਰਾ ਗਹੁ ਨਾਲ ਵੇਖਿਆਂ ਪਤਾ ਚੱਲਦਾ ਹੈ ਕਿ ਕੰਪਿਊਟਰ ਦੇ ਇਸ ਯੁੱਗ ਨੇ ਬੱਚਿਆਂ ਨੂੰ ਵੀ ਕੰਪਿਊਟਰ ਬਣਾ ਦਿੱਤਾ ਹੈ। ਬੱਚਿਆਂ ਨੂੰ ਸਕੂਲਾਂ ਵਿੱਚ ਜਿੰਨਾ ਕੁ ਗਿਆਨ ਦਿੱਤਾ ਜਾਂਦਾ ਹੈ, ਉਹ ਓਨੇ ਤਕ ਸੀਮਤ ਹੋ ਕੇ ਰਹਿ ਗਏ ਹਨ। ਅਜੋਕੇ ਬੱਚੇ ਨਾ ਕਲਪਨਾ ਕਰਨ ਦੇ ਯੋਗ ਰਹੇ ਹਨ ਤੇ ਨਾ ਹੀ ਉਨ੍ਹਾਂ ਕੋਲ ਪਲਾਟ ਘੜਨ ਤੇ ਬਿਰਤਾਂਤ ਵਰਨਣ ਦੀ ਯੋਗਤਾ ਹੈ।
ਬਾਤਾਂ ਲੋਕ ਸਾਹਿਤ ਹਨ। ਬਾਤ ਪਾਉਣ ਵਾਲਾ ਲੋੜ ਅਨੁਸਾਰ ਇਨ੍ਹਾਂ ਵਿੱਚ ਆਪਣੇ ਵੱਲੋਂ ਕੁਝ ਜੋੜਦਾ ਤੇ ਕੁਝ ਘਟਾਉਂਦਾ ਰਹਿੰਦਾ ਸੀ। ਇਹ ਜੋੜ-ਘਟਾ ਬਾਤਾਂ ਵਿੱਚ ਹੋਰ ਰੌਚਕਤਾ ਪੈਦਾ ਕਰਦਾ ਸੀ। ਬਾਤ ਪਾਉਣ ਵਾਲਾ ਰੌਚਕਤਾ ਲਈ ਬਾਤ ਵਿਚਲੇ ਰੂੜ ਪਾਤਰਾਂ ਦੀ ਥਾਂ ਸਥਾਨਕ ਪਾਤਰ ਵੀ ਵਰਤ ਲੈਂਦਾ ਸੀ। ਬਾਤ ਵਿੱਚ ਜੋੜ-ਘਟਾ ਤੇ ਸਥਾਨਕ ਪਾਤਰਾਂ ਦੀ ਵਰਤੋਂ ਬੱਚਿਆਂ ਨੂੰ ਕਲਪਨਾ ਕਰਨ ਦੇ ਯੋਗ ਤੇ ਬਿਰਤਾਂਤ ਘੜਨ ਦੇ ਕਾਬਲ ਬਣਾਉੁਂਦੀ ਸੀ। ਇੱਕ ਹੀ ਬਾਤ ਨੂੰ ਨਾਨੀ ਆਪਣੇ ਢੰਗ ਨਾਲ ਸੁਣਾਉਂਦੀ ਹੁੰਦੀ ਸੀ ਤੇ ਦਾਦੀ ਆਪਣੇ ਢੰਗ ਨਾਲ। ਨਾਨੀ ਤੇ ਦਾਦੀ ਆਪੋ-ਆਪਣੇ ਢੰਗ ਨਾਲ ਬਿਰਤਾਂਤ ਵਰਨਣ ਕਰਦੀਆਂ ਸਨ। ਇਹੋ ਕਾਰਨ ਸੀ ਕਿ ਇੱਕੋ ਬਾਤ ਨੂੰ ਵਾਰ-ਵਾਰ ਸੁਣਨ ਦੇ ਬਾਵਜੂਦ ਬੱਚਿਆਂ ਦਾ ਮਨ ਨਹੀਂ ਅੱਕਦਾ ਸੀ। ਨਾਨੀਆਂ-ਦਾਦੀਆਂ ਬਾਤਾਂ ਪਾਉਂਦੀਆਂ ਹੋਈਆਂ ਬੱਚਿਆਂ ਨੂੰ ਸਿਖਾ ਦਿੰਦੀਆਂ ਸਨ ਕਿ ਗੱਲਬਾਤ ਕਰਦਿਆਂ ਕਿਹੜੇ ਵੇਲੇ ਕਿੱਥੇ-ਕਿਹੜੀ ਸੁਰ ਦੀ ਵਰਤੋਂ ਕਰਨੀ ਹੈ।
ਬਾਤਾਂ, ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਸਨ। ਇਤਿਹਾਸਕ ਪਾਤਰਾਂ, ਸੂਰਮਿਆਂ ਤੇ ਮਹਾਪੁਰਸ਼ਾਂ ਨਾਲ ਜੁੜੀਆਂ ਬਾਤਾਂ ਬੱਚਿਆਂ ਨੂੰ ਇਤਿਹਾਸ ਨਾਲ ਜੋੜਦੀਆਂ ਸਨ। ਜਨੌਰਾਂ ਨਾਲ ਜੁੜੀਆਂ ਬਾਤਾਂ ਬੱਚਿਆਂ ਨੂੰ ਆਪਣੇ ਚੌਗਿਰਦੇ ਨਾਲ ਜੁੜਨ ਦੀ ਪ੍ਰੇਰਨਾ ਦਿੰਦੀਆਂ ਸਨ ਤੇ ਕੁਦਰਤੀ ਰਹੱਸਾਂ ਨਾਲ ਜੁੜੀਆਂ ਬਾਤਾਂ ਕਾਰਨ ਬੱਚਿਆਂ ਦੀ ਭੂਗੋਲ ਵਿੱਚ ਰੁਚੀ ਜਾਗਦੀ ਸੀ।
ਬਾਤਾਂ ਦਾ ਵੇਲਾ ਖਾਣ ਵਾਲੀਆਂ ਕਾਰਟੂਨ ਫ਼ਿਲਮਾਂ ਤੇ ਖੇਡਾਂ ਬੱਚਿਆਂ ਕੋਲੋਂ ਸਮਾਂ ਹੀ ਨਹੀਂ ਖੋਹਦੀਆਂ, ਇਹ ਬੱਚਿਆਂ ਨੂੰ ਪੁੱਠੇ ਪਾਸੇ ਵੱਲ ਜਾਣ ਲਈ ਪ੍ਰੇਰਿਤ ਵੀ ਕਰਦੀਆਂ ਹਨ। ਕਈ ਖੇਡਾਂ ਤਾਂ ਬੱਚਿਆਂ ਨੂੰ ਆਤਮਘਾਤ ਕਰਨ ਲਈ ਵੀ ਮਜਬੂਰ ਕਰਦੀਆਂ ਹਨ। ਕਾਰਟੂਨ ਫ਼ਿਲਮਾਂ ਤੇ ਨੈੱਟ ਉੱਪਰਲੀਆਂ ਖੇਡਾਂ ਵਾਂਗ ਪਰੀਆਂ ਨਾਲ ਜੁੜੀਆਂ ਬਾਤਾਂ ਵਿੱਚ ਵੀ ਦੈਵੀ ਅੰਸ਼ ਹੁੰਦੇ ਸਨ। ਪਰੀਆਂ ਨਾਲ ਜੁੜੀਆਂ ਬਾਤਾਂ ਵਿਚਲੇ ਪਾਤਰ ਵੀ ਅਲੌਕਿਕ ਸ਼ਕਤੀ ਦੇ ਮਾਲਕ ਹੁੰਦੇ ਸਨ, ਪਰ ਪਰੀਆਂ ਨਾਲ ਜੁੜੀਆਂ ਬਾਤਾਂ ਵਿਚਲੀ ਅਲੌਕਿਕ ਸ਼ਕਤੀ ਦਾ ਕਾਰਨ ਪਾਤਰ ਦੀ ਮਿਹਨਤ ਤੇ ਪਾਤਰਾਂ ਦਾ ਤਪ ਜਾਂ ਭਗਤੀ ਹੁੰਦੀ ਸੀ। ਇਹ ਤੱਥ ਬਾਤ ਦੇ ਬਿਰਤਾਂਤ ਵਿੱਚੋਂ ਹੀ ਝਲਕਦਾ ਹੁੰਦਾ ਸੀ। ਇਸੇ ਕਰਕੇ ਬਾਤਾਂ ਸੁਣਨ ਵਾਲੇ ਬੱਚੇ ਕਦੇ ਵੀ ਆਪਣੇ-ਆਪ ਨੂੰ ਦਿਬ ਸ਼ਕਤੀ ਦਾ ਮਾਲਕ ਨਹੀਂ ਸਮਝਦੇ ਸਨ ਤੇ ਆਪਣੇ ਲਈ ਮੁਸੀਬਤਾਂ ਨਹੀਂ ਸਹੇੜਦੇ ਸਨ। ਬਾਤਾਂ ਸੁਣਨ ਵਾਲੇ ਬੱਚੇ ਆਤਮ-ਘਾਤ ਵੱਲ ਨਹੀਂ ਤੁਰਦੇ ਸਨ। ਭਾਵੇਂ ਉਹ ਜਾਦੂ ਦੇ ਚਿਰਾਗ਼ ਤੇ ‘ਖੁੱਲ੍ਹ ਜਾ ਸਿਮ-ਸਿਮ’ ਵਰਗੇ ਬੋਲਾਂ ਵਿਚਲੀ ਸ਼ਕਤੀ ਅਕਸਰ ਸੁਣਦੇ ਸਨ।
ਬਾਤਾਂ ਪਾਉਣ ਵਾਲੀਆਂ ਨਾਨੀਆਂ-ਦਾਦੀਆਂ ਮਨੋਵਿਗਿਆਨੀਆਂ ਵਾਂਗ ਜਾਣਦੀਆਂ ਸਨ ਕਿ ਬਾਲ ਮਨ ਦੀ ਪਸ਼ੂ-ਪੰਛੀਆਂ ਤੇ ਜਨੌਰਾਂ ਪ੍ਰਤੀ ਰੁਚੀ ਹੁੰਦੀ ਹੈ। ਜਨੌਰਾਂ ਨਾਲ ਬੱਚਿਆਂ ਦੇ ਮੋਹ ਤੋਂ ਲਾਹਾ ਲੈਂਦੇ ਹੋਏ, ਉਹ ਬੱਚਿਆਂ ਨੂੰ ਜਨੌਰਾਂ ਨਾਲ ਜੁੜੀਆਂ ਬਾਤਾਂ ਸੁਣਾ ਕੇ ਕਈ ਕੁਝ ਸਿਖਾ ਜਾਂਦੀਆਂ ਸਨ। ਮੁਰਗ਼ੇ ਦੀ ਬਾਂਗ ਦੇਣ ਦੀ ਆਦਤ ਤੋਂ ਬੱਚਿਆਂ ਨੂੰ ਸੁਵੱਖਤੇ ਉੱਠਣ, ਸਮੇਂ ਦਾ ਪਾਬੰਦ ਬਣਨ, ਪਰਉਪਕਾਰੀ ਬਣਨ ਤੇ ਰੁਟੀਨ ਵਿੱਚ ਕੰਮ ਕਰਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਕੋਇਲ ਦੀ ਬਾਤ ਸੁਣਾ ਕੇ ਮਿੱਠ-ਬੋਲੜੇ ਬਣਨ ਦਾ ਸਬਕ ਦਿੱਤਾ ਜਾਂਦਾ ਸੀ। ਬਾਤਾਂ ਵਾਲਿਆਂ ਨੇ ਸ਼ੇਰ ਨੂੰ ਜੰਗਲ ਵਿੱਚ ਰਾਜ ਕਰਨ ਦੇ ਗੁਰ ਸਿਖਾਉਣ ਕਾਰਨ ਬਿੱਲੀ ਨੂੰ ਸ਼ੇਰ ਦੀ ਮਾਸੀ ਕਿਹਾ ਹੈ। ਉਨ੍ਹਾਂ, ਬਿੱਲੀ ਮਾਸੀ ਦੀ ਹੁਸ਼ਿਆਰੀ ਤੇ ਸੂਝ ਤੋਂ ਵੀ ਬੱਚਿਆਂ ਨੂੰ ਕਈ ਕੁਝ ਸਿਖਾਇਆ ਹੈ। ਸੋ, ਆਓ ਆਪਣੇ ਵਿਰਸੇ ਵੱਲ ਮੁੜੀਏ। ਬਾਤ ਪਾਈਏ ਤੇ ਵਿਰਸੇ ਦੇ ਵਾਰਿਸਾਂ ਦਾ ਰਾਹ ਰੁਸ਼ਨਾਈਏ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।

ਸਮਾਜ ਨਿਰਮਾਣ ’ਚ ਕੌਮੀ ਸੇਵਾ ਯੋਜਨਾ ਦੀ ਭੂਮਿਕਾ

ਆਜ਼ਾਦੀ ਉਪਰੰਤ ਸਿੱਖਿਆ ਸਾਸ਼ਤਰੀ ਡਾ. ਐੱਸ. ਰਾਧਾਕ੍ਰਿਸ਼ਨਨ ਦੀ ਅਗਵਾਈ ਹੇਠ ਬਣੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਦੀ ਸਲਾਹ ਮੁਤਾਬਿਕ ਵਿੱਦਿਅਕ ਸੰਸਥਾਵਾਂ ਵਿੱਚ ਸਵੈਸੇਵੀ ਰਾਸ਼ਟਰੀ ਸੇਵਾ ਦੀ ਸਿਖਲਾਈ ਦੇਣ ਦੇ ਮੰਤਵ ਨਾਲ ਅਜਿਹੀ ਕਿਸੇ ਯੋਜਨਾ ਦੀ ਲੋੜ ਮਹਿਸੂਸ ਕੀਤੀ ਗਈ। ਕੇਂਦਰ ਸਰਕਾਰ ਵੱਲੋਂ ਇਸ ਮੰਤਵ ਦੀ ਪੂਰਤੀ ਲਈ ਕੌਮੀ ਸੇਵਾ ਯੋਜਨਾ ਦਾ ਆਰੰਭ ਮਹਾਤਮਾ ਗਾਂਧੀ ਦੇ ਜਨਮ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸਾਲ 1969 ਵਿੱਚ 24 ਸਤੰਬਰ ਨੂੰ ਕੀਤਾ ਗਿਆ। ਤਤਕਾਲੀ ਕੇਂਦਰੀ ਸਿੱਖਿਆ ਮੰਤਰੀ ਵੀ.ਕੇ.ਆਰ.ਵੀ. ਰਾਓ ਨੇ ਮੁਲਕ ਦੀਆਂ ਸਮੂਹ 37 ਯੂਨੀਵਰਸਿਟੀਆਂ ਵਿੱਚ ਇਸ ਦੀ ਸ਼ੁਰੂਆਤ ਕਰਵਾਈ। ਚੌਥੇ ਯੋਜਨਾ ਕਮਿਸ਼ਨ ਨੇ 5 ਕਰੋੜ ਦਾ ਰਾਖਵਾਂ ਫੰਡ

ਬੰਦਾ ਕਾਨੂੰਨ ਵੀ ਡਰ ਕੇ ਲੁਕਦਾ ਫਿਰਦਾ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ ਪਰਾਏ SATWINDER_7@HOTMAIL.COM
ਘਰ ਆ ਕੇ ਤਾਰੋ ਨੂੰ ਕੁੱਝ ਔੜ ਨਹੀਂ ਰਿਹਾ ਸੀ। ਜਿਵੇਂ ਮੱਤ ਮਾਰੀ ਗਈ ਹੋਵੇ। ਗੱਭਰੂ ਪੁੱਤ ਦੀ ਮੌਤ ਨੇ, ਸਰੀਰ ਦੀ ਸੱਤਿਆ ਕੱਢ ਦਿੱਤੀ ਸੀ। ਅਜੇ ਵੀ ਉਸ ਦੇ ਕੰਨ ਬਿੜਕਾਂ ਲੈ ਰਹੇ ਸਨ। ਉਹ ਸੋਚ ਰਹੀ ਸੀ, ਸੋਨੂੰ ਉਸ ਨੂੰ ਆਵਾਜ਼ ਮਾਰ ਕੇ ਕਹੇਗਾ, “ ਮੰਮੀ ਅੱਜ ਆਪਦੇ ਹੱਥਾਂ ਨਾਲ ਰੋਟੀਆਂ ਬਣਾਂ ਕੇ ਖੁਆ। ਕਿੰਨੇ ਚਿਰ ਤੋਂ ਚੱਜ ਨਾਲ ਰੋਟੀ ਨਹੀਂ ਖਾਦੀ। ਅੱਧਾ ਭੁੱਖਾ ਹੀ ਰਹਿ ਜਾਂਦਾ ਹਾਂ। “ “ ਪੁੱਤ ਤਾਂਹੀਂ ਤਾਂ ਕਹਿੰਦੀ ਸੀ, “ ਪੰਜਾਬੀ ਕੁੜੀ ਨਾਲ ਵਿਆਹ ਕਰਵਾ ਲੈ। ਜਦੋਂ ਉਹ ਆਪ ਨੂੰ ਦੋ ਰੋਟੀਆਂ ਲਾਹੇਗੀ। ਪਹਿਲਾਂ ਤੂੰ ਚੱਕ ਕੇ ਖਾ ਲਿਆ ਕਰ। ਇਸ ਫਿਲਪੀਨੋ ਨੇ ਤਾਂ ਨੂਡਲ, ਮੱਛੀਆਂ ਨਾਲ ਚੌਲ ਹੀ ਖਾਣੇ ਹਨ। ਤੈਨੂੰ ਕਿਥੋਂ ਫੁਲਕੇ ਦੇ ਦੇਵੇਗੀ? “ ਗਾਮੇ ਨੇ ਪੁੱਛਿਆ, “ ਕੀਹਦੇ ਨਾਲ ਗੱਲਾਂ ਕਰਦੀ ਹੈ? ਸੁਪਨਿਆਂ ਵਿੱਚੋਂ ਬਾਹਰ ਆ ਜਾ।

ਅੰਤਲੇ ਸਾਹ

ਹੱਸਦਾ ਵੱਸਦਾ ਰਹਿ ਸੱਜਣਾਂ,
ਚਾਹੇ ਮਾੜਾ ਚੰਗਾ ਕਹਿ ਸੱਜਣਾਂ,
ਤੇਰੇ ਵਿਚ ਏ ਜਾਨ ਅਸਾਡੀ
ਸਾਡੇ ਕੋਲ ਵੀ ਬਹਿ ਸੱਜਣਾਂ,

ਇੱਕ ਕਰਮ ਕਰੀਂ ਮੇਰੇ ਤੇ ਕਿ ਨਾ ਰਹਿਮ ਕਰੀਂ........

ਇੱਕ ਕਰਮ ਕਰੀਂ ਮੇਰੇ ਤੇ
ਕਿ ਨਾ ਰਹਿਮ ਕਰੀਂ,
ਭੁੱਲਾ ਦੇਵਾਂਗੇ ਤੈਨੂੰ ਐਵੇਂ
ਕੋਈ ਨਾ ਵਹਿਮ ਕਰੀਂ,
ਠੰਢੀਆਂ ਤੱਤੀਆਂ ਹਵਾਵਾਂ
ਦੌਰ ਗੁਜ਼ਰ ਜਾਏਗਾ

ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ...........

ਰੁੱਸੇ ਹੋਏ ਨੂੰ ਮਨਾਇਆ ਏ, ਸ਼ਬਦਾਂ ਦੇ ਵਿਚ ਸਮਾਇਆ ਏ,
ਅੱਧ ਬੋਲ ਨੂੰ ਪੁਗਾਇਆ ਏ,  ਸੱਚਾ ਰੱਬ ਜੋ ਬਣਾਇਆ ਏ,
ਜਿੱਦਾਂ ਮਰਦੇ ਆ ਅਸੀਂ, ਕੋਈ ਹੋਰ ਮਰਿਆ ਏ ਤਾਂ ਦੱਸ ਖਾਂ,
ਜਿੱਦਾਂ ਕਰਦੇ ਆ ਪਿਆਰ, ਕਿਸੇ ਹੋਰ ਕਰਿਆ ਏ ਤਾਂ ਦੱਸ ਖਾਂ,

ਅਰਜੁਨ ਦੀ ਦਾਦੀ ਪਰਿਣੀਤੀ ਨੂੰ ਮੰਨਦੀ ਹੈ ਇਕ ਆਦਰਸ਼ ਦੁਲਹਨ

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਆਪਣੀ ਆਗਾਮੀ ਫਿਲਮ 'ਨਮਸਤੇ ਇੰਗਲੈਂਡ' ਲਈ ਤਿਆਰ ਹਨ | ਫਿਲਹਾਲ ਦੋਵੇਂ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ | ਵਿਆਹ ਦੀ ਗੱਲ ਕਰਦੇ ਸਮੇਂ ਅਰਜੁਨ ਕਪੂਰ ਦੀ ਦਾਦੀ ਹਮੇਸ਼ਾ ਉਨ੍ਹਾਂ ਲਈ ਪ੍ਰੇਰਕ ਰਹੀ ਹੈ | ਅਰਜੁਨ ਦੇ 33ਵੇਂ ਜਨਮਦਿਨ 'ਤੇ ਦਾਦੀ ਨੇ ਉਨ੍ਹਾਂ ਨੂੰ ਵਿਆਹ ਕਰਵਾਉਣ ਦੀ ਸਲਾਹ ਦਿੱਤੀ | 'ਨਮਸਤੇ ਇੰਗਲੈਂਡ' ਦਾ ਟਰੇਲਰ ਦੇਖਣ ਤੋਂ ਬਾਅਦ ਅਰਜੁਨ ਦੀ ਦਾਦੀ ਨੂੰ ਪੋਤਰੇ ਲਈ ਇਕ ਆਦਰਸ਼ ਦੁਲਹਨ ਮਿਲ ਗਈ ਹੈ | ਇਸ ਬਾਰੇ ਅਰਜੁਨ ਨੇ ਗੱਲ ਕਰਦੇ ਹੋਏ ਦੱਸਿਆ ਕਿ ਇਸ ਤੋਂ ਪਹਿਲਾਂ ਦਾਦੀ ਮੇਰੇ ਵਿਆਹ ਦੀਆਂ ਯੋਜਨਾਵਾਂ ਨੂੰ ਪਾਸ ਕਰ ਚੁੱਕੀ ਹੈ | ਟਰੇਲਰ ਦੇਖਣ ਤੋਂ ਬਾਅਦ ਦਾਦੀ ਨੇ ਕਿਹਾ ਕਿ ਮੇਰੇ ਸਭ ਸਹਿ-ਕਲਾਕਾਰਾਂ 'ਚੋਂ ਪਰਿਣੀਤੀ ਅਤੇ ਮੈਂ ਇਕ ਪਰਫੈਕਟ ਜੋੜੀ ਹਾਂ | ਉਨ੍ਹਾਂ ਮੁਤਾਬਕ ਅਸੀਂ ਸਕ੍ਰੀਨ 'ਤੇ ਇਕ ਆਦਰਸ਼ ਜੋੜੀ ਦੇ ਰੂਪ 'ਚ ਨਜ਼ਰ ਆਉਂਦੇ ਹਾਂ | ਪਰਿਣੀਤੀ ਮੇਰੇ ਲਈ ਅਸਲ ਜੀਵਨ 'ਚ ਸਭ ਤੋਂ ਸਹੀ ਹੈ |

ਆਪਣੀ ਗਾਇਕੀ ਦੀ ਕਿੱਕਲੀ ਪਾਉਣ ਲੱਗ ਪਿਆ ਗਾਇਕ ---- ਬਬਲਾ ਧੂਰੀ

ਪੰਜਾਬੀ ਸੱਭਿਆਚਾਰ ਦਾ ਖੇਤਰ ਬੜਾ ਵਿਸਾਲ ਹੈ ਤੇ ਸਾਡਾ ਵਿਰਸਾ ਬੜਾ ਅਮੀਰ ਹੈ। ਇਸ ਖੇਤਰ ਵਿੱਚ ਹਰ ਗਾਇਕ ਗੀਤਕਾਰ ਆਪਣਾ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ। ਹਰ ਕਲਾਕਾਰ ਬੰਦਾ ਆਪਣੇ ਯਤਨ ਅਰੰਭ ਕਰਕੇ ਆਪਣੀ ਮੰਜਿਲ ਦੇ ਮਿੱਥੇ ਪੈਡੇ ਨੂੰ ਤੈਅ ਕਰ ਰਿਹਾ ਹੈ। ਜ਼ਿੰਦਗੀ ਦੇ ਕੌੜੇ ਤੇ ਮਿੱਠੇ  ਤਜਰਬੇ ਤੋ ਨਵੀ ਸੇਧ ਲੈਕੇ ਆਪਣੇ ਨਵੇ ਫਿਊਚਰ ਪਲਾਨ ਤਿਆਰ ਕਰ ਕਰ ਉਹਨਾ ਤੇ ਆਪਣੀ ਮਿਹਨਤ ਦਾ ਰੰਗ ਚਾੜ- ਚਾੜ ਆਪਣੀ ਸੋਚ ਤੇ ਹੋਰ ਪਾਲਿਸ ਮਾਰਕੇ ਆਪਣੀ ਕਲਾ ਵਿੱਚ ਹੋਰ ਰੰਗ ਭਰਕੇ ਆਪਣੀ ਕਲਾ ਦੀਆ ਗੱਲਾਂ ਦਾ ਚਰਚਾ ਚਾਰ ਚੁਫੇਰੇ ਕਰਾਉਣਾ ਚਹੁੰਦਾ ਹੈ। ਜਨ੍ਹਿਾਂ ਨੇ ਮਿਹਨਤ ਕਰਨੀ ਹੈ ਉਹਨਾ ਲਈ ਅਸੰਭਵ ਸ਼ਬਦ ਲਈ ਕੋਈ ਜਗਾ ਨਹੀ ਹੁੰਦੀ। ਉਹਨਾ ਲਈ ਸਬ ਕੁਝ ਹੀ ਸੰਭਵ ਹੁੰਦਾ ਹੈ

ਭੁੱਲਣ ਦੀ ਆਦਤ ਪਾ ਸੱਜਣਾ

ਮਨੁੱਖ ਦੀ ਸੋਚ ਉਸ ਦੀ ਜ਼ਿੰਦਗੀ ਹੁੰਦੀ ਹੈ ਅਤੇ ਇਹ ਸੋਚਾਂ ਹੀ ਉਸ ਦੀ ਅਗਵਾਈ ਕਰਦੀਆਂ ਹਨ। ਜ਼ਿੰਦਗੀ ਵਿੱਚ ਕਈ ਕਿਸਮ ਦੇ ਇਨਸਾਨ ਮਿਲਦੇ ਹਨ ਅਤੇ ਕਈ ਤਰ੍ਹਾਂ ਦੀਆਂ ਚੰਗੀਆਂ-ਮਾੜੀਆਂ, ਖੱਟੀਆਂ-ਮਿੱਠੀਆਂ ਘਟਨਾਵਾਂ ਵਾਪਰਦੀਆਂ ਹਨ। ਜੋ ਲੋਕ ਇਨ੍ਹਾਂ ਵੱਲੋਂ ਬੇਧਿਆਨੇ ਹੋ ਕੇ ਨਿਕਲ ਜਾਂਦੇ ਹਨ ਤੇ ਆਪਣੇ ਟੀਚੇ ਦੀ ਪ੍ਰਾਪਤੀ ਵੱਲ ਵਧਦੇ ਹਨ, ਸਮਾਜ ਵਿੱਚ ਉਨ੍ਹਾਂ ਦੀ ਪਛਾਣ ਸਥਾਪਤ ਹੋ ਜਾਂਦੀ ਹੈ ਅਤੇ ਕਈ ਵਾਰ ਨਿਵੇਕਲੇ ਮਾਣ-ਸਨਮਾਨ ਵੀ ਉਨ੍ਹਾਂ ਦੀ ਝੋਲੀ ਵਿੱਚ ਪੈਂਦੇ ਰਹਿੰਦੇ ਹਨ। ਜੋ ਲੋਕ ਸਿਰਫ਼ ਅਜਿਹੀਆਂ ਘਟਨਾਵਾਂ ਦੀਆਂ ਯਾਦਾਂ ਵਿੱਚ ਉਲਝੇ ਰਹਿੰਦੇ ਹਨ, ਉਨ੍ਹਾਂ ਦੀਆਂ ਆਸਾਂ-ਉਮੀਦਾਂ ਤੇ ਪਿਆਰ ਕਰਨ ਦੀ ਚਾਹਤ ਅਤੇ ਸਿਰ ਉੱਚਾ ਕਰਕੇ ਜਿਊਣਾ ਲੋਚਦੀ ਜ਼ਿੰਦਗੀ ਇੰਜ ਹੀ ਲੰਘ ਜਾਂਦੀ ਹੈ।

ਗੁਰੂਆਂ ਭਗਤਾਂ ਦੀਆਂ ਤਸਵੀਰਾਂ ਤੇ ਵੀ ਗ਼ੌਰ ਕਰੀਏ

-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਜੋ ਗੁਰੂ ਭਗਤਾਂ ਦੀਆਂ ਤਸਵੀਰਾਂ ਬਹੁਤ ਸਾਰੇ ਘਰਾਂ ਤੇ ਗੁਰਦੁਆਰਿਆਂ, ਮੰਦਰਾਂ ਵਿੱਚ ਸਜਾ ਕੇ ਰਖੀਆਂ ਹਨ। ਕੰਧਾਂ ‘ਤੇ ਟੰਗੀਆਂ ਹੋਈਆਂ ਹਨ। ਕੀ ਇਹੀ ਤਸਵੀਰਾਂ ਵਰਗੇ ਸਾਡੇ ਗੁਰੂ ਭਗਤ ਸਨ? ਕੀ ਚਿੱਤਰਕਾਰ ਨੇ ਆਪ ਗੁਰੂ ਜੀ ਦੇ ਦਰਸ਼ਨ ਕੀਤੇ ਹਨ? ਜਾਂ ਫਿਰ ਮਨ ਘੜਤ ਉਈਂ ਮਿਚੀ ਦੇ ਚਿੱਤਰ ਹਨ। ਪੈਸਾ ਕਮਾਉਣ ਲਈ ਕੁੱਝ ਵੀ ਸੰਗਤ ਅੱਗੇ ਰੱਖ ਦਿੰਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਬਹੁਤ ਤਸਵੀਰਾਂ ਹਨ। ਬਹੁਤ ਚਿੱਤਰਕਾਰਾਂ ਨੇ ਬਣਾਈਆਂ ਹਨ। ਸਾਰਿਆਂ ਨੇ ਆਪਣੀ ਮਨ ਮਰਜ਼ੀ ਕੀਤੀ ਹੈ।

ਮਿਤਰੋਂ' ਦੀ ਟੀਮ ਨੇ ਧੂੰਮ-ਧਾਮ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਨਿਰਦੇਸ਼ਕ ਨਿਤਿਨ ਕੱਕੜ ਦੀ ਆਉਣ ਵਾਲੀ ਫਿਲਮ 'ਮਿਤਰੋਂ' ਦੀ ਕਾਸਟ ਵਲੋਂ ਮੁੰਬਈ ਸ਼ਹਿਰ 'ਚ ਧੂੰਮ-ਧਾਮ ਨਾਲ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਜੈਕੀ ਭਗਨਾਨੀ, ਕ੍ਰਿਤਿਕਾ ਕਾਮਰਾ, ਪ੍ਰਤੀਕ ਗਾਂਧੀ ਅਤੇ ਸ਼ਿਵਮ ਪਾਰੇਖ ਨਾਲ ਗਾਇਕ ਦਰਸ਼ਨ ਰਾਵਲ ਨੇ ਮੁੰਬਈ ਦੇ ਪ੍ਰਸਿੱਧ ਦਹੀ ਹੈਂਡੀ ਦਾ ਦੌਰਾ ਕੀਤਾ ਅਤੇ ਆਪਣੀ ਫਿਲਮ ਰਿਲੀਜ਼ ਤੋਂ ਪਹਿਲਾਂ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਨਜ਼ਰ ਆਏ।

ਕੀ ਹੈ ‘ਖ਼ਾਲਸਾ ਏਡ’ ?

‘ਖ਼ਾਲਸਾ ਏਡ’ ਸੰਸਥਾ ਦੇ ਮੈਂਬਰਾਂ ਨੇ ਪਿਛਲੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੇਰਲਾ ਵਿੱਚ ਡੇਰੇ ਲਾਏ ਹੋਏ ਹਨ। ‘ਖ਼ਾਲਸਾ ਏਡ’ ਵੱਲੋਂ ਕੋਚੀ ਸ਼ਹਿਰ ਦੇ ਇੱਕ ਸਕੂਲ ਵਿੱਚ ਲੰਗਰ ਚਲਾਇਆ ਜਾ ਰਿਹਾ ਹੈ ਤੇ ਰੋਜ਼ਾਨਾ 30000 ਤੋਂ 40000 ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਸੰਸਥਾ ਤੋਂ ਪ੍ਰਭਾਵਿਤ ਹੋ ਕੇ ਬੌਲੀਵੁਡ ਅਦਾਕਾਰ ਰਣਦੀਪ ਹੁੱਡਾ ਨੇ ਵੀ ਸੇਵਾ ਵਿੱਚ ਹਿੱਸਾ ਪਾਇਆ ਹੈ। ‘ਖ਼ਾਲਸਾ ਏਡ’ ਦੇ ਮੈਂਬਰ ਭੋਜਨ ਤੋਂ ਇਲਾਵਾ ਸੈਨੇਟਰੀ ਨੈਪਕਿਨ, ਮੱਛਰਦਾਨੀਆਂ, ਚੱਪਲਾਂ, ਤਰਪਾਲਾਂ ਅਤੇ ਜ਼ਰੂਰਤ ਦਾ ਹੋਰ ਸਾਮਾਨ ਵੀ ਵੰਡ ਰਹੇ ਹਨ। ਦੂਰ ਦੂਰ ਤੋਂ ਲੋੜਵੰਦ ਉਨ੍ਹਾਂ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਆ ਰਹੇ ਹਨ। ਅਜਿਹੇ ਸੇਵਾ ਕਾਰਜਾਂ ਨਾਲ ਸਾਰੇ ਵਿਸ਼ਵ ਵਿੱਚ ਸਿੱਖਾਂ ਦਾ ਨਾਮ ਉੱਚਾ ਹੋਇਆ ਹੈ।

ਆਫ਼ਤ ਪ੍ਰਬੰਧਨ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ

ਕੁਦਰਤੀ ਆਫ਼ਤ ਮੌਕੇ ਭਾਰਤੀ ਹਵਾਈ ਸੈਨਾ, ਫ਼ੌਜ, ਆਈਟੀਬੀਪੀ, ਐਨਡੀਆਰਐਫ ਜਾਂ ਆਫ਼ਤ ਪ੍ਰਬੰਧਨ ਨਾਲ ਜੁੜੇ ਨੌਜਵਾਨ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਮੁਸਤੈਦੀ ਨਾਲ ਲੋਕਾਂ ਦੀ ਜਾਨ ਬਚਾਉਂਦੇ ਹਨ ਤੇ ਰਾਹਤ ਪਹੁੰਚਾਉਂਦੇ ਹਨ। ਜੇ ਤੁਹਾਡੇ ਅੰਦਰ ਵੀ ਮਨੁੱਖੀ ਸੰਵੇਦਨਾ ਹੈ ਅਤੇ ਆਮ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਫ਼ਤ ਪ੍ਰਬੰਧਨ ਖੇਤਰ ਵਿੱਚ ਕਰੀਅਰ ਬਣਾ ਕੇ ਮਨੁੱਖਤਾ ਦੀ ਸੇਵਾ ਕਰ ਸਕਦੇ ਹੋ। ਕਈ ਸੰਸਥਾਵਾਂ ਵਿੱਚ ਇਸ ਬਾਬਤ ਬਾਕਾਇਦਾ ਡਿਗਰੀ, ਡਿਪਲੋਮਾ ਤੇ ਸਰਟੀਫਿਕੇਟ ਕੋਰਸ ਕਰਵਾਏ ਜਾਂਦੇ ਹਨ।

ਸ਼ਰਮਿੰਦਾ (ਮਿੰਨੀ ਕਹਾਣੀ)

ਸਾਰੀ ਉਮਰ ਬੱਚਿਆਂ ਲਈ ਕਮਾਉਂਦੇ ਕੱਢ ਦਿੱਤੀ। ਜੱਦ ਬੁਢਾਪਾ ਆਇਆ ਤਾਂ ਪ੍ਰਤਾਪ ਕੌਰ ਵੀ
ਛੱਡ ਕੇ ਚਲੀ ਗਈ। ਬੱਚੇ ਆਪਣੀ ਜ਼ਿੰਦਗੀ ਵਿੱਚ ਸੈੱਟ ਸਨ। ਸਭ ਸਹੀ ਚੱਲ ਰਿਹਾ ਸੀ। ਜੇਕਰ
ਬੱਚਿਆਂ ਦੇ ਬਿਜ਼ਨੈੱਸ ਵਿੱਚ ਕੋਈ ਉੱਚ ਨੀਚ ਹੋ  ਜਾਂਦੀ ਤਾਂ ਮੈਂ ਆਪਣੇ ਤਜਰਬੇ ਦੇ
ਆਧਾਰ ਤੇ ਆਪਣੀ ਰਾਏ ਦੇਣ ਪਹੁੰਚ ਜਾਂਦਾ ਜਿਸ ਨਾਲ ਬੱਚੇ ਔਖੇ ਹੋ ਜਾਂਦੇ ਤੇ ਇਹ ਆਖ
ਦਿੰਦੇ ਕੇ ਚੁੱਪ ਰਿਹਾ ਕਰੋ ਪਾਪਾ ਤੁਹਾਨੂੰ ਕੁੱਝ ਨਹੀਂ ਪਤਾ ਸਾਡੇ ਬਿਜ਼ਨੈੱਸ ਬਾਰੇ

ਝੂਠੀ ਲਕੀਰ

ਮੇਰੇ ਖ਼ਿਆਲਾਂ ਚ ਇੱਕ ਤਸਵੀਰ ਜਿਹੀ ਐ,
ਪਤਝੜ ਚ ਬਹਾਰਾਂ ਦੀ ਤਕਦੀਰ ਜਿਹੀ ਐ,
ਅੱਖੀਆਂ ਨੂੰ ਉਡੀਕ ਉਸ ਦੇ ਆਉਣੇ ਦੀ
ਜਿਵੇਂ ਜ਼ਿੰਦਗੀ ਦੀ ਉਹ ਅਖੀਰ ਜਿਹੀ ਐ,
ਜੋ ਬੀਤੀ ਵਿਚ ਸੀ ਉਹ ਪਲ ਬੀਤ ਗਏ ਨੇ

ਬਿੱਲਿਆਂ ਨੂੰ ਦੁੱਧ ਦੀ ਰਾਖੀ ਬਠਾਉਣਗੇ ਇਸੇ ਤਰਾਂ ਹੋਵੇਗੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com a
ਪ੍ਰੀਤ ਦੀ ਭਰਜਾਈ ਨੇ ਪ੍ਰੀਤ ਨਾਲ ਵਟਿਆ ਪਰਸ ਲਿਜਾ ਕੇ, ਫ਼ਰਿਜ ਦੇ ਉੱਪਰ ਰੱਖ ਦਿੱਤਾ ਸੀ। ਪਰਸ ਮੋੜਨ ਦਾ ਸਮਾਂ ਨਹੀਂ ਲੱਗਾ ਸੀ। ਪ੍ਰੀਤ ਨੇ ਆਪਦੀਆਂ ਫ਼ੋਟੋਆਂ ਚੈਨ ਨੂੰ ਦਿਖਾ ਕੇ, ਇਸੇ ਪਰਸ ਵਿੱਚ ਪਾਈਆਂ ਸਨ। ਭਰਜਾਈ ਨੌਕਰੀ ਉੱਤੇ ਜਾਣ ਲੱਗ ਗਈ। ਪ੍ਰੀਤ ਬੱਚੀ ਨਾਲ ਘਰ ਹੀ ਬੀਜੀ ਹੋ ਗਈ ਸੀ। ਇੱਕ ਦਿਨ ਭਰਜਾਈ ਫ਼ਰਿਜ ਉੱਤੋਂ ਕੁੱਝ ਚੁੱਕਣ ਲੱਗੀ ਸੀ। ਪਰਸ ਭੁੰਜੇ ਡਿਗ ਗਿਆ। ਸਾਰੀਆਂ ਫ਼ੋਟੋ ਖਿੱਲਾਂ ਵਾਂਗ, ਫ਼ਰਸ਼ ਉੱਤੇ ਖਿੰਡ ਗਈਆਂ ਸਨ। ਭਰਜਾਈ ਨੇ ਫਟਾਫਟ ਫ਼ੋਟੋਆਂ ਇਕੱਠੀਆਂ ਕਰਕੇ, ਪਰਸ ਵਿੱਚ ਪਾ ਲਈਆਂ ਸਨ। ਪ੍ਰੀਤ ਨੂੰ ਫ਼ੋਨ ਕਰਕੇ ਘਰ ਸੱਦ ਲਿਆ ਸੀ। ਚੈਨ ਘਰ ਹੀ ਸੀ। ਉਹ ਚੈਨ ਤੇ ਆਪਦੀ ਕੁੜੀ ਦੇ ਨਾਲ ਭਰਜਾਈ ਦੇ ਘਰ ਝੱਟ ਪਹੁੰਚ ਗਈ ਸੀ। ਉਸ ਦੀ ਭਰਜਾਈ ਨੇ ਪ੍ਰੀਤ ਨੂੰ ਕਿਚਨ ਵਿੱਚ ਸੱਦ ਕੇ, ਫ਼ੋਟੋਆਂ ਉਸ ਨੂੰ ਫੜਾ ਦਿੱਤੀਆਂ। ਭਰਜਾਈ ਨੇ ਪ੍ਰੀਤ ਨੂੰ ਕੁੱਝ ਨਹੀਂ ਪੁੱਛਿਆ। ਪ੍ਰੀਤ ਨੇ ਉਸ ਨੂੰ ਕਿਹਾ, " ਭਰਜਾਈ ਕੀ ਤੂੰ ਇਹ ਨਹੀਂ ਪੁੱਛੇਗੀ? ਇਹ ਕਿਨ੍ਹੇ ਖਿੱਚੀਆਂ ਹਨ? " ਉਸ ਦੀ ਭਰਜਾਈ ਨੇ ਕਿਹਾ, " ਇਹ ਮੇਰਾ ਬਿਜ਼ਨਸ ਨਹੀਂ ਹੈ। ਜੇ ਤੂੰ ਕੋਈ ਗੱਲ ਮੇਰੇ ਨਾਲ ਸਾਂਝੀ ਕਰਨੀ ਹੈ ਕਰ ਸਕਦੀ ਹੈ। " " ਭਰਜਾਈ ਇੰਨਾ ਫ਼ੋਟੋਆਂ ਦੇ ਨਿਗਟਿਵ ਦੋ ਵਾਰੀ ਮੇਰੇ ਹੱਥ ਲੱਗ ਚੁੱਕੇ ਹਨ। ਮੈਨੂੰ ਪਰਖ ਨਹੀਂ ਸੀ। ਇਹ ਕਿਹੜੀਆਂ ਫ਼ੋਟੋਆਂ ਦੇ ਹਨ? ਇੱਕ ਦਿਨ ਮੈਂ ਹੀਟ ਦੇ ਝਰਨੇ ਸਾਫ਼ ਕਰ ਰਹੀ ਸੀ। ਇਹ ਉਨ੍ਹਾਂ ਵਿੱਚੋਂ ਲੱਭੇ ਹਨ। ਮੈਂ ਚੈਨ ਨੂੰ ਦਿਖਾਈਆਂ ਸ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068493796
Copyright © 2018, Panjabi Times. All rights reserved. Website Designed by Mozart Infotech