ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਸਿੰਮੀ ਸਿੰਘ ਆਈਪੀਐਲ ਖੇਡਣ ਦਾ ਇੱਛੁਕ

September 25, 2018 12:46 AM

ਚੰਡੀਗੜ੍ਹ,24  ਸਤੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਇਰਲੈਂਡ ਕ੍ਰਿਕਟ ਟੀਮ ਦੇ ਮੈਂਬਰ ਸਿਮਰਨਜੀਤ ਸਿੰਘ ਉਰਫ਼ ਸਿੰਮੀ ਨੇ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਖੇਡਣ ਦੀ ਇੱਛਾ ਪ੍ਰਗਟਾਈ ਹੈ। ਸਰਕਾਰੀ ਸਕੂਲ ਅਧਿਆਪਕ ਅਮਰਜੀਤ ਸਿੰਘ ਬਠਲਾਣਾ ਦੇ ਲੜਕੇ ਸਿੰਮੀ ਨੇ ਆਇਰਲੈਂਡ ਵੱਲੋਂ 20 ਇੱਕ ਰੋਜ਼ਾ ਮੈਚ ਖੇਡੇ ਹਨ। ਉਸ ਦਾ ਇੱਕ ਰੋਜ਼ਾ ਵਿੱਚ ਬਿਹਤਰੀਨ ਪ੍ਰਦਰਸ਼ਨ 28 ਦੌੜਾਂ ਪਿੱਛੇ ਤਿੰਨ ਵਿਕਟਾਂ ਅਤੇ ਟੀ-20 ਵਿੱਚ 23 ਦੌੜਾਂ ’ਤੇ ਇੰਨੀਆਂ ਹੀ ਵਿਕਟਾਂ ਹੈ। ਸਿੰਮੀ ਭਾਰਤੀ ਗੇਂਦਬਾਜ਼ ਕੁਦਲੀਪ ਯਾਦਵ ਤੋਂ ਕਾਫ਼ੀ ਪ੍ਰਭਾਵਤ ਹੈ। ਉਹ ਭਾਰਤ ਖ਼ਿਲਾਫ਼ ਵੀ ਇੱਕ ਰੋਜ਼ਾ ਮੈਚ ਖੇਡ ਚੁੱਕਿਆ ਹੈ। ਹੁਣ ਉਹ ਅਗਲੇ ਸਾਲ ਫ਼ਰਵਰੀ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਵਿੱਚ ਪਹਿਲੀ ਵਾਰ ਖੇਡੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਬੰਗਲਾਦੇਸ਼ ਦੀ ਅਫ਼ਗ਼ਾਨਿਸਤਾਨ ਨਾਲ ਟੱਕਰ ਅੱਜ

ਸਾਊਥੈਂਪਟਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸੈਮੀ-ਫਾਈਨਲ ’ਚ ਪਹੁੰਚਣ ’ਤੇ ਨਜ਼ਰਾਂ ਲਾਈ ਬੈਠੇ ਬੰਗਲਾਦੇਸ਼ ਨੂੰ ਸੋਮਵਾਰ ਨੂੰ ਇੱਥੇ ਹੋਣ ਵਾਲੇ ਵਿਸ਼ਵ ਕੱਪ ਦੇ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਚੁਣੌਤੀ ਨਾਲ ਨਜਿੱਠਣਾ ਹੋਵੇਗਾ। ਬੀਤੇ ਦਿਨੀਂ ਸ੍ਰੀਲੰਕਾ ਹੱਥੋਂ ਇੰਗਲੈਂਡ ਦੀ ਹਾਰ ਨੇ ਬੰਗਲਾਦੇਸ਼ ਦੀ ਸੈਮੀ-ਫਾਈਨਲ ਵਿੱਚ ਥਾਂ ਹਾਸਲ ਕਰਨ ਦੀ ਉਮੀਦ ਤੋੜ ਦਿੱਤੀ ਸੀ। ਹੁਣ ਉਹ ਹੇਠਲੇ ਸਥਾਨ ’ਤੇ ਕਾਬਜ਼ ਅਫ਼ਗਾਨਿਸਤਾਨ ਖ਼ਿਲਾਫ਼ ਜਿੱਤ ਨਾਲ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੇਗੀ।

ਵਿਸ਼ਵ ਕੱਪ: ਜਿੱਤ ਨਾਲ ਪਾਕਿ ਦੀਆਂ ਉਮੀਦਾਂ ਕਾਇਮ; ਦੱਖਣੀ ਅਫਰੀਕਾ ਦੌੜ ’ਚੋਂ ਬਾਹਰ

ਲੰਡਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹੈਰਿਸ ਸੋਹੇਲ ਦੀ ਤੂਫ਼ਾਨੀ ਨੀਮ ਸੈਂਕੜੇ ਵਾਲੀ ਪਾਰੀ ਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ਉੱਤੇ ਪਾਕਿਸਤਾਨ ਨੇ ਅੱਜ ਇਥੇ ਦੱਖਣੀ ਅਫ਼ਰੀਕਾ ਨੂੰ 49 ਦੌੜਾਂ ਦੀ ਸ਼ਿਕੱਸਤ ਦਿੰਦਿਆਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਗੇੜ ਵਿੱਚ ਪਹੁੰਚਣ ਦੀਆਂ ਆਪਣੀਆਂ ਸੰਭਾਵਨਾਵਾਂ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਵੱਲੋਂ ਟਾਸ ਜਿੱਤ ਕੇ ਬਣਾਏ 308/7 ਦੇ ਸਕੋਰ ਦਾ ਪਿੱਛਾ ਕਰਦਿਆਂ ਦੱਖਣੀ ਅਫ਼ਰੀਕਾ ਦੀ ਟੀਮ ਨੌਂ ਵਿਕਟਾਂ ਦੇ ਨੁਕਸਾਨ ਨਾਲ 259 ਦੌੜਾਂ ਹੀ ਬਣਾ ਸਕੀ। ਇਹ ਦੱਖਣੀ ਅਫ਼ਰੀਕਾ ਦੀ ਪੰਜਵੀਂ ਹਾਰ ਹੈ ਤੇ ਸੱਤ ਮੈਚਾਂ ਵਿੱਚ ਤਿੰਨ ਅੰਕ ਹੋਣ ਕਰਕੇ ਟੀਮ ਸੈਮੀ ਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਈ ਹੈ। ਪਾਕਿਸਤਾਨ ਦੇ ਛੇ ਮੈਚਾਂ ਵਿੱਚ ਪੰਜ ਅੰਕ ਹਨ। ਦੱਖਣੀ ਅਫ਼ਰੀਕਾ ਲਈ ਫਾਫ਼ ਡੁਪਲੇਸਿਸ (79 ਗੇਂਦਾਂ ’ਤੇ 63 ਦੌੜਾਂ) ਨੇ ਹੀ ਕਰੀਜ਼ ’ਤੇ ਟਿਕਣ ਦਾ ਦਮ ਵਿਖਾਇਆ। ਕੁਇੰਟਨ ਡੀਕਾਕ(47), ਰੋਸੀ ਵੈਂਡਰ ਡੁਸੇਨ (36) ਤੇ ਡੇਵਿਡ ਮਿੱਲਰ (31) ਵੱਡੀਆਂ ਪਾਰੀਆਂ ਖੇਡਣ ਵਿੱਚ ਨਾਕਾਮ ਰਹੇ। ਪਾਕਿਸਤਾਨ ਲਈ ਲੈੱਗ ਸਪਿੰਨਰ ਸ਼ਾਦਾਬ ਖ਼ਾਨ ਤੇ ਵਹਾਬ ਰਿਆਜ਼ ਨੇ ਤਿੰਨ ਤਿੰਨ, ਮੁਹੰਮਦ ਆਮਿਰ ਨੇ ਦੋ ਅਤੇ ਸ਼ਾਹੀਨ ਅਫ਼ਰੀਦੀ ਨੇ ਇਕ ਵਿਕਟ ਲਿਆ।

ਅੰਪਾਇਰ ’ਤੇ ਦਬਾਅ ਬਣਾਉਣ ਕਾਰਨ ਕੋਹਲੀ ਨੂੰ ਜੁਰਮਾਨਾ

ਸਾਊਥੈਂਪਟਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ਖ਼ਿਲਾਫ਼ ਵਿਸ਼ਵ ਕੱਪ ਲੀਗ ਮੈਚ ਦੌਰਾਨ ਹਮਲਾਵਰ ਢੰਗ ਨਾਲ ਅਪੀਲ ਕਰਨ ਕਾਰਨ ਸ਼ਨਿੱਚਰਵਾਰ ਨੂੰ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਮੈਚ ਫ਼ੀਸ ਦਾ 25 ਫ਼ੀਸਦੀ ਜੁਰਮਾਨਾ ਲਾਇਆ ਗਿਆ ਹੈ। ਆਈਸੀਸੀ ਬਿਆਨ ਅਨੁਸਾਰ, ‘‘ਕੋਹਲੀ ਨੂੰ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਦੀ ਆਈਸੀਸੀ ਦੇ ਜ਼ਾਬਤੇ ਦੀ ਧਾਰਾ 2.1 ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ, ਜੋ ਇੱਕ ਕੌਮਾਂਤਰੀ ਮੈਚ ਦੌਰਾਨ ਬਹੁਤ ਜ਼ਿਆਦਾ ਅਪੀਲ ਕਰਨ ਨਾਲ ਸਬੰਧਿਤ ਹੈ।’’ ਸ਼ਨਿੱਚਰਵਾਰ ਨੂੰ ਮੈਚ ਦੌਰਾਨ ਇਹ ਘਟਨਾ ਅਫ਼ਗਾਨਿਸਤਾਨ ਦੀ ਪਾਰੀ ਦੇ 29ਵੇਂ ਓਵਰ ਵਿੱਚ ਵਾਪਰੀ, ਜਦੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਅਫ਼ਗਾਨ ਬੱਲੇਬਾਜ਼ ਰਹਿਮਤ ਸ਼ਾਹ ਨੂੰ ਐਲਬੀਡਬਲਯੂ ਆਊਟ ਕਰਨ ਦੀ ਅਪੀਲ ਕੀਤੀ ਗਈ ਸੀ। ਆਊਟ ਨਾ ਦੇਣ ’ਤੇ ਕੋਹਲੀ ਅੰਪਾਇਰ ਅਲੀਮ ਡਾਰ ਵੱਲ ਵਧਿਆ। ਇਹ ਆਈਸੀਸੀ ਜ਼ਾਬਤੇ ਦੇ ਲੇਵਲ ਇੱਕ ਦੀ ਉਲੰਘਣਾ ਹੈ, 

ਵਿੰਡੀਜ਼ ਖ਼ਿਲਾਫ਼ ਕ੍ਰਿਕਟ ਲੜੀ ’ਚ ਕੋਹਲੀ ਤੇ ਬੁਮਰਾਹ ਨੂੰ ਆਰਾਮ

ਸਾਊਥੈਂਪਟਨ,23 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਤਿੰਨ ਅਗਸਤ ਤੋਂ ਵੈਸਟ ਇੰਡੀਜ਼ ਖ਼ਿਲਾਫ਼ ਅਮਰੀਕਾ ਅਤੇ ਕੈਰੇਬਿਆਈ ਧਰਤੀ ’ਤੇ ਹੋਣ ਵਾਲੀਆਂ ਸੀਮਤ ਓਵਰਾਂ ਦੀ ਲੜੀਆਂ ਤੋਂ ਆਰਾਮ ਦਿੱਤਾ ਜਾਵੇਗਾ। ਹਾਲਾਂਕਿ ਕੋਹਲੀ ਅਤੇ ਬੁਮਰਾਹ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਵਾਪਸੀ ਕਰਨਗੇ, ਜੋ ਸ਼ੁਰੂਆਤੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਨਾਮ ਨਾ ਦੱਸਣ 

ਭਾਰਤ ਦਾ ਚਿੱਲੀ ਖ਼ਿਲਾਫ਼ ਸੈਮੀ-ਫਾਈਨਲ ਅੱਜ

ਹੀਰੋਸ਼ੀਮਾ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਖ਼ਿਤਾਬ ਦਾ ਮਜ਼ਬੂਤ ਦਾਅਵੇਦਾਰ ਭਾਰਤ ਸ਼ਨਿੱਚਰਵਾਰ ਨੂੰ ਇੱਥੇ ਮਹਿਲਾ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਹੇਠਲੀ ਰੈਂਕਿੰਗ ਦੀ ਟੀਮ ਚਿੱਲੀ ਖ਼ਿਲਾਫ਼ ਟੋਕੀਓ ਓਲੰਪਿਕ ਕੁਆਲੀਫਾਇਰ ਵਿੱਚ ਥਾਂ ਸੁਰੱਖਿਅਤ ਕਰਨ ਲਈ ਉਤਰੇਗਾ।

ਵਿਸ਼ਵ ਕੱਪ: ਅਫ਼ਗਾਨਿਸਤਾਨ ’ਤੇ ਅੱਜ ਵੱਡੀ ਜਿੱਤ ਲਈ ਉਤਰੇਗਾ ਭਾਰਤ

ਸਾਊਥੈਂਪਟਨ,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਟੀਮ ਵਿਸ਼ਵ ਕੱਪ ਵਿੱਚ ਆਪਣੀ ਨੈੱਟ ਰਨ ਰੇਟ ਬਿਹਤਰ ਕਰਨ ਲਈ ਲਗਾਤਾਰ ਹਾਰਾਂ ਦੇ ਝੰਬੇ ਅਫ਼ਗਾਨਿਸਤਾਨ ਖ਼ਿਲਾਫ਼ ਸ਼ਨਿੱਚਰਵਾਰ ਨੂੰ ਇਥੇ ਹੋਣ ਵਾਲੇ ਲੀਗ ਮੈਚ ਵਿੱਚ ਵੱਡੀ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜ਼ਖ਼ਮੀ ਹੋਏ ਸ਼ਿਖਰ ਧਵਨ ਦੀ ਥਾਂ ਟੀਮ ਵਿੱਚ ਸ਼ਾਮਲ ਕੀਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ’ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ। ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਦਾ ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਇਕਪਾਸੜ ਰਹਿਣ ਦੀ ਸੰਭਾਵਨਾ ਹੈ, ਜਿਸ ਵਿੱਚ ਭਾਰਤੀ ਬੱਲੇਬਾਜ਼ ਮੌਕਾ ਮਿਲਣ ’ਤੇ ਕੁੱਝ ਨਵੇਂ ਰਿਕਾਰਡ ਸਥਾਪਤ ਕਰ ਸਕਦੇ ਹਨ। ਇਸ ਮੈਚ ਵਿੱਚ ਵੱਡੀ ਜਿੱਤ ਨਾਲ ਭਾਰਤ ਦੀ ਸੈਮੀ-ਫਾਈਨਲ ਦੀ ਰਾਹ ਵੀ ਵੱਧ ਸੌਖੀ ਹੋ ਜਾਵੇਗੀ। ਅਫ਼ਗਾਨਿਸਤਾਨ ਦੀ ਵਿਵਾਦਮਈ ਮੁਹਿੰਮ ਮੈਦਾਨ ਦੇ ਅੰਦਰ ਅਤੇ ਬਾਹਰ ਗ਼ਲਤ ਫ਼ੈਸਲਿਆਂ ਕਾਰਨ ਬਹੁਤ ਖ਼ਰਾਬ ਰਹੀ ਹੈ। ਹੁਣ ਉਸ ਦਾ ਸਾਹਮਣਾ ਸਟਾਰ ਕ੍ਰਿਕਟਰਾਂ ਦੀ ਟੀਮ ਨਾਲ ਹੈ, ਜੋ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਭਾਰਤ ਅਜਿਹੀ ਟੀਮ ਰਹੀ, ਜਿਸ ਨੂੰ ਸ਼ੁਰੂ ਵਿੱਚ ਹੀ ਵੱਡੇ ਮੁਕਾਬਲਿਆਂ ਦਾ ਸਾਹਮਣਾ ਕਰਨਾ ਪਿਆ ਅਤੇ ਦੱਖਣੀ ਅਫਰੀਕਾ, ਆਸਟਰੇਲੀਆ ਅਤੇ ਪਾਕਿਸਤਾਨ ’ਤੇ ਜਿੱਤ ਮਗਰੋਂ ਹੁਣ ਵਿਰਾਟ ਕੋਹਲੀ ਦੀ ਟੀਮ ਜੇਤੂ ਨਜ਼ਰ ਆ ਰਹੀ ਹੈ।

ਕੋਹਲੀ ਕੋਲ ਇੱਕ ਹੋਰ ਰਿਕਾਰਡ ਬਣਾਉਣ ਦਾ ਮੌਕਾ

ਸਾਊਥੈਂਪਟਨ, 21 ਜੂਨ (ਪੰਜਾਬੀ ਟਾਈਮਜ਼ ਬਿਊਰੋ ) :  ਅਫ਼ਗਾਨਿਸਤਾਨ ਖ਼ਿਲਾਫ਼ ਮੈਚ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਕੋਲ ਇੱਕ ਹੋਰ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਉਹ 20000 ਦੌੜਾਂ ਬਣਾਉਣ ਤੋਂ 104 ਦੌੜਾਂ ਦੂਰ ਹੈ। ਜੇਕਰ ਭਾਰਤੀ ਕਪਤਾਨ ਇਸ ਮੈਚ ਦੌਰਾਨ 100 ਤੋਂ ਵੱਧ ਦੌੜਾਂ ਬਣਾ ਲੈਂਦਾ ਹੈ ਤਾਂ ਉਹ ਇਸ

ਵਿਜੈ ਸ਼ੰਕਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਖੇਡਣ ਦੀ ਉਮੀਦ

ਸਾਊਥੈਂਪਟਨ:,21 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਜ਼ਖ਼ਮੀ ਹਰਫ਼ਨਮੌਲਾ ਵਿਜੈ ਸ਼ੰਕਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਭਾਰਤ ਦੇ ਅਗਲੇ ਵਿਸ਼ਵ ਕੱਪ ਮੈਚ ਵਿੱਚ ਖੇਡਣ ਦੀ ਉਮੀਦ ਹੈ ਕਿਉਂਕਿ ਉਸ ਦੇ ਪੈਰ ਦੇ ਅੰਗੂਠੇ ਦਾ ਦਰਦ ਠੀਕ ਹੋ ਗਿਆ ਹੈ। ਸ਼ੰਕਰ ਨੇ 

ਵਿਸ਼ਵ ਕੱਪ: ਵਾਰਨਰ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਮੈਚ ਜਿੱਤਿਆ

ਨੌਟਿੰਘਮ,20 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਡੇਵਿਡ ਵਾਰਨਰ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਅਤੇ ਉਸ ਦੀ ਓਸਮਾਨ ਖਵਾਜਾ ਨਾਲ 192 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਆਸਟਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾ ਦਿੱਤਾ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਖ਼ਿਲਾਫ਼ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਪੰਜ ਵਿਕਟਾਂ ’ਤੇ 381 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਅੱਗੇ ਜਿੱਤ ਲਈ ਲਈ 382 ਦੌੜਾਂ ਦਾ ਟੀਚਾ ਰੱਖਿਆ ਇਸ ਦੇ ਮੁਕਾਬਲੇ ਵਿੱਚ ਬੰਗਲਾਦੇਸ਼ ਦੀ ਟੀਮ 50 ਓਵਰਾਂ ਵਿੱਚ ਅੱਠ ਵਿਕਟਾਂ ਪਿੱਛੇ 333 ਦੌੜਾਂ ਬਣਾ ਕੇ ਆਊਟ ਹੋ ਗਈ। ਬੰਗਲਾਦੇਸ਼ ਦੀ ਤਰਫੋਂ ਮੁਸ਼ਫਿਕੁਰ ਰਹੀਮ ਨਾਬਾਦ (102), ਮਹਿਮੂਦ ਉਲਾ (69) ਅਤੇ ਤਾਮਿਮ ਇਕਬਾਲ 62 ਦੌੜਾਂ ਬਣਾਉਣ ਵਿੱਚ ਕਾਮਯਾਬ ਰਹੇ। ਅੱਜ ਆਸਟਰੇਲੀਆ ਦੇ ਡੇਵਿਡ ਵਾਰਨਰ ਦਾ ਟੂਰਨਾਮੈਂਟ ਵਿੱਚ ਇਹ ਦੂਜਾ ਸੈਂਕੜਾ ਹੈ। ਆਮ ਤੌਰ ’ਤੇ ਹਮਲਾਵਰ ਖੇਡਣ ਵਾਲਾ ਵਾਰਨਰ ਆਪਣੇ ਸੁਭਾਅ ਦੇ ਉਲਟ ਧੀਰਜ ਨਾਲ ਖੇਡਿਆ। ਉਸ ਨੇ ਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਂਦਿਆਂ ਆਪਣਾ 16ਵਾਂ ਇੱਕ ਰੋਜ਼ਾ ਸੈਂਕੜਾ (166 ਦੌੜਾਂ) ਪੂਰਾ ਕੀਤਾ।

ਸ਼ਿਖਰ ਧਵਨ ਵਿਸ਼ਵ ਕੱਪ ’ਚੋਂ ਬਾਹਰ

ਸਾਊਥੈਂਪਟਨ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਬੱਲੇਬਾਜ਼ ਸ਼ਿਖਰ ਧਵਨ ਅੰਗੂਠੇ ਦੇ ਫਰੈਕਚਰ ਕਾਰਨ ਅੱਜ ਮੌਜੂਦਾ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਅਤੇ ਉਸ ਦੀ ਥਾਂ ਨੌਜਵਾਨ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਟੀਮ ਵਿੱਚ ਥਾਂ ਦਿੱਤੀ ਗਈ ਹੈ। ਉਸ ਦੇ ਅੰਗੂਠੇ ਵਿੱਚ ਫਰੈਕਚਰ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਚੱਲਿਆ ਕਿ ਇਸ ਵਿੱਚ ਜ਼ਿਆਦਾ ਸੁਧਾਰ ਨਹੀਂ ਹੋਇਆ।

ਹਾਕੀ ਇੰਡੀਆ ਵੱਲੋਂ ਕੋਚ ਫੈਲਿਕਸ ਬਰਖ਼ਾਸਤ

ਨਵੀਂ ਦਿੱਲੀ,19 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਹਾਕੀ ਇੰਡੀਆ ਨੇ ਮੈਡਰਿਡ ਵਿੱਚ ਅੱਠ ਦੇਸ਼ਾਂ ਦੇ ਟੂਰਨਾਮੈਂਟ ਵਿੱਚ ਟੀਮ ਦੇ ਛੇਵੇਂ ਸਥਾਨ ’ਤੇ ਰਹਿਣ ਮਗਰੋਂ ਜੂਨੀਅਰ ਪੁਰਸ਼ ਟੀਮ ਦੇ ਕੋਚ ਜੂਡ ਫੈਲਿਕਸ ਨੂੰ ਬਰਖ਼ਾਸਤ ਕਰ ਕੇ ਬੁੱਧਵਾਰ ਨੂੰ ਨਵੇਂ ਕੋਚ ਲਈ ਇਸ਼ਤਿਹਾਰ ਜਾਰੀ ਕੀਤਾ। ਫੈਲਿਕਸ ਦੀ ਬਰਤਰਫ਼ੀ ਬਾਰੇ ਹਾਕੀ ਇੰਡੀਆ ਦੀ ਵੈੱਬਸਾਈਟ ’ਤੇ ਨਵੇਂ ਕੋਚ ਲਈ ਇਸ਼ਤਿਹਾਰ ਜਾਰੀ ਹੋਣ ਮਗਰੋਂ ਪਤਾ ਚੱਲਿਆ। ਹਾਕੀ ਇੰਡੀਆ ਦੇ ਸੂਤਰਾਂ ਨੇ ਦੱਸਿਆ ਕਿ ਫੈਲਿਕਸ ਨੂੰ ਬਰਖ਼ਾਸਤ ਫ਼ੈਸਲਾ ਲਿਆ ਗਿਆ ਕਿਉਂਕਿ ਜੂਨੀਅਰ ਵਿਸ਼ਵ ਚੈਂਪੀਅਨ ਟੀਮ ਬੀਤੇ ਕੁੱਝ ਸਮੇਂ ਤੋਂ ਔਸਤ ਤੋਂ ਖ਼ਰਾਬ ਪ੍ਰਦਰਸ਼ਨ ਕਰ ਰਹੀ ਹੈ। 

ਵਿਸ਼ਵ ਕੱਪ: ਮੌਰਗਨ ਦੇ ਤੂਫ਼ਾਨ ’ਚ ਉੱਡਿਆ ਅਫ਼ਗ਼ਾਨਿਸਤਾਨ

ਮੈਨਚੈਸਟਰ,18 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਇਓਨ ਮੌਰਗਨ ਦੇ ਰਿਕਾਰਡ ਸੈਂਕੜੇ ਤੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇਥੇ ਅਫ਼ਗ਼ਾਨਿਸਤਾਨ ਨੂੰ 150 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪੁੱਜ ਗਿਆ। ਮੌਰਗਨ ਨੇ ਆਪਣੇ ਕਰੀਅਰ ਦੀ ਸਰਵੋਤਮ ਪਾਰੀ ਖੇਡਦਿਆਂ 71 ਗੇਂਦਾਂ ਵਿੱਚ ਰਿਕਾਰਡ 17 ਛੱਕਿਆਂ ਤੇ ਚਾਰ ਚੌਕਿਆਂ ਦੀ ਮਦਦ ਨਾਲ 148 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟਾਅ (90) ਤੇ ਜੋਅ ਰੂਟ (88) ਨੇ ਵੀ ਨੀਮ ਸੈਂਕੜੇ ਜੜੇ। ਇੰਗਲੈਂਡ ਨੇ ਨਿਰਧਾਰਿਤ 50 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ਨਾਲ 397 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ। ਇਸ ਦੇ ਜਵਾਬ ਵਿੱਚ ਅਫ਼ਗਾਨਿਸਤਾਨ ਦੀ ਟੀਮ ਇੰਗਲਿਸ਼ ਗੇਂਦਬਾਜ਼ਾਂ ਆਦਿਲ ਰਾਸ਼ਿਦ (66 ਦੌੜਾਂ ’ਤੇ ਤਿੰਨ ਵਿਕਟਾਂ), ਜੋਫ਼ਰਾ ਆਰਚਰ (52 ਦੌੜਾਂ ’ਤੇ ਤਿੰਨ ਵਿਕਟ) ਤੇ ਮਾਰਕ ਵੁੱਡ (40 ਦੌੜਾਂ ਬਦਲੇ ਦੋ ਵਿਕਟ) ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਅੱਠ ਵਿਕਟਾਂ ’ਤੇ 247 ਦੌੜਾਂ ਹੀ ਬਣਾ ਸਕੀ। ਅਫ਼ਗ਼ਾਨ ਟੀਮ ਲਈ ਹਸ਼ਮਤੁੱਲ੍ਹਾ ਸ਼ਾਹਿਦੀ (76), ਰਹਿਮਤ ਸ਼ਾਹ (46), ਅਸਗਰ ਅਫ਼ਗ਼ਾਨ (44) ਤੇ ਕਪਤਾਨ ਗੁਲਬਦਿਨ ਨਾਇਬ (37) ਨੇ ਲਾਹੇਵੰਦ ਪਾਰੀਆਂ ਖੇਡੀਆਂ, ਪਰ ਟੀਮ ਟੀਚੇ ਦੇ ਨੇੜੇ ਪੁੱਜਣ ਵਿੱਚ ਨਾਕਾਮ ਰਹੀ। ਇਸ ਜਿੱਤ ਨਾਲ ਇੰਗਲੈਂਡ ਦੀ ਟੀਮ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਤੇ ਇਕ ਹਾਰ ਨਾਲ ਅੱਠ ਅੰਕ ਨਾਲ ਸਿਖਰ ’ਤੇ ਪੁੱਜ ਗਈ ਹੈ।

ਭਾਰਤ ਨੇ ਫਿਜੀ ਨੂੰ ਧੂੜ ਚਟਾਈ

ਹੀਰੋਸ਼ੀਮਾ,18 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਗੁਰਜੀਤ ਕੌਰ ਦੇ ਹੈਟ੍ਰਿਕ ਸਣੇ ਚਾਰ ਗੋਲਾਂ ਦੀ ਮਦਦ ਨਾਲ ਭਾਰਤ ਨੇ ਫਿਜੀ ਨੂੰ 11-0 ਗੋਲਾਂ ਨਾਲ ਹਰਾ ਕੇ ਐਫਆਈਐਚ ਮਹਿਲਾ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ। ਗੁਰਜੀਤ ਨੇ 15ਵੇਂ, 19ਵੇਂ, 21ਵੇਂ ਅਤੇ 22ਵੇਂ ਮਿੰਟ ਵਿੱਚ ਗੋਲ ਦਾਗ਼ੇ, ਜਦਕਿ ਮੋਨਿਕਾ ਨੇ 11ਵੇਂ ਅਤੇ 33ਵੇਂ ਮਿੰਟ ਵਿੱਚ ਗੋਲ ਕੀਤੇ। ਬਾਕੀ ਦੇ ਪੰਜ ਗੋਲ ਲਾਲਰੇਮਸਿਆਮੀ (ਚੌਥੇ), ਰਾਣੀ ਰਾਮਪਾਲ (ਦਸਵੇਂ), ਵੰਦਨਾ ਕਟਾਰੀਆ (12ਵੇਂ), ਲਿਲਿਮਾ ਮਿੰਜ (51ਵੇਂ) ਅਤੇ ਨਵਨੀਤ ਕੌਰ (57ਵੇਂ) ਨੇ ਗੋਲ ਪੋਸਟ ’ਚ ਭੇਜੇ।
ਦੁਨੀਆ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਨੇ ਸ਼ੁਰੂ ਤੋਂ ਹੀ ਫਿਜੀ ’ਤੇ ਦਬਦਬਾ ਬਣਾ ਲਿਆ ਸੀ। ਫਿਜੀ ਪੂਰੇ 60 ਮਿੰਟ ਵਿੱਚ ਇੱਕ ਹੀ ਵਾਰ ਭਾਰਤੀ ਗੋਲ ਪੋਸਟ ਤੱਕ ਪਹੁੰਚ ਸਕੀ। ਪਹਿਲੇ ਕੁਆਰਟਰ ਵਿੱਚ ਭਾਰਤ ਨੇ ਚੌਥੇ ਹੀ ਮਿੰਟ ਵਿੱਚ ਲਾਲਰੇਮਸਿਆਮੀ ਦੇ ਗੋਲ ਨਾਲ ਲੀਡ ਬਣਾ ਲਈ।

ਭਾਰਤ ਤੋਂ ਮਿਲੀ ਹਾਰ ਮਗਰੋਂ ਪਾਕਿਸਤਾਨ ’ਚ ਭੁਚਾਲ

ਮੈਨਚੈਸਟਰ/ਕਰਾਚੀ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਤੋਂ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਮੀਂਹ ਤੋਂ ਪ੍ਰਭਾਵਿਤ ਲੀਗ ਮੈਚ ਦੌਰਾਨ ਮੈਨਚੈਸਟਰ ਵਿੱਚ ਮਿਲੀ 89 ਦੌੜਾਂ ਦੀ ਹਾਰ ਮਗਰੋਂ ਪਾਕਿਸਤਾਨ ਵਿੱਚ ਹੰਗਾਮਾ ਖੜ੍ਹਾ ਹੋ ਗਿਆ ਹੈ। ਪਾਕਿਸਤਾਨ ਦੇ ਸਾਬਕਾ ਕ੍ਰਿਕਟਰਾਂ ਨੇ ਜਿੱਥੇ ਆਪਣੀ ਟੀਮ ਦੇ ਭਾਰਤ ਅੱਗੇ ਛੇਤੀ ਗੋਡੇ ਟੇਕਣ ਦੀ ਆਲੋਚਨਾ ਕੀਤਾ ਹੈ, ਉਥੇ ਮੀਡੀਆ ਨੇ ਟੀਮ ਦੀ ਹਾਰ ਲਈ ਖਿਡਾਰੀਆਂ ਦੇ ਆਪਸੀ ਮਤਭੇਦ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ’ਤੇ ਖਿਡਾਰੀਆਂ ਦੀ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਕਿ ਪਾਕਿਸਤਾਨੀ ਖਿਡਾਰੀ ਭਾਰਤ ਨਾਲ ਮੁਕਾਬਲੇ ਤੋਂ ਪਹਿਲਾਂ ਦੇਰ ਰਾਤ ਤੱਕ ਹੋਟਲ ਤੋਂ ਬਾਹਰ ਸਨ, ਜਦਕਿ ਪਾਕਿਸਤਾਨ ਕਿ੍ਰਕਟ ਕੰਟਰੋਲ ਬੋਰਡ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕੀਤਾ ਹੈ। ਪਾਕਿਸਤਾਨ ਦਾ ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹਾਰ ਦਾ ਰਿਕਾਰਡ 7-0 ਹੈ।
ਭਾਰਤ ਖ਼ਿਲਾਫ਼ ਆਸਾਨੀ ਨਾਲ ਗੋਡੇ ਟੇਕਣ ਲਈ ਪਾਕਿਸਤਾਨ ਟੀਮ ਨੂੰ ਕਰੜੇ ਹੱਥੀਂ ਲੈਂਦਿਆਂ ਸਾਬਕਾ ਕਪਤਾਨ ਵਸੀਮ ਅਕਰਮ ਨੇ ਕਿਹਾ, ‘‘ਟੀਮ ਚੋਣ ਹੀ ਗ਼ਲਤ ਸੀ। ਵਿਸ਼ਵ ਕੱਪ ਤੋਂ ਪਹਿਲਾਂ ਕਿਸੇ ਤਰ੍ਹਾਂ ਦੀ ਰਣਨੀਤੀ ਨਜ਼ਰ ਨਹੀਂ ਆਈ।’’ ਉਸ ਨੇ ਕਿਹਾ, ‘‘ਜਿੱਤ-ਹਾਰ ਖੇਡ ਦਾ ਹਿੱਸਾ ਹੈ, ਪਰ ਇਸ ਤਰ੍ਹਾਂ ਬਿਨਾਂ ਲੜੇ ਹਾਰਨਾ ਸਹੀ ਨਹੀਂ ਹੈ।’’

ਪਾਕਿਸਤਾਨ ਤੋਂ ਬਿਹਤਰ ਹੈ ਭਾਰਤੀ ਟੀਮ: ਸਰਫ਼ਰਾਜ਼

ਮੈਨਚੈਸਟਰ:,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਇਸ ਗੱਲ ਨੂੰ ਮੰਨਿਆ ਕਿ 90ਵੇਂ ਦਹਾਕੇ ਵਿੱਚ ਉਸ ਦੀ ਟੀਮ ਭਾਰਤ ਤੋਂ ਬਿਹਤਰ ਸੀ, ਪਰ ਹੁਣ ਹਾਲਾਤ ਇਸ ਤੋਂ ਉਲਟ ਹੈ। ਭਾਰਤ ਤੋਂ ਵਿਸ਼ਵ ਕੱਪ ਮੈਚ ਵਿੱਚ ਮਿਲੀ ਹਾਰ ਮਗਰੋਂ ਪਾਕਿਸਤਾਨ ਕਪਤਾਨ ’ਤੇ ਉਸ ਦੇ ਦੇਸ਼ ਦੇ ਮੀਡੀਆ ਨੇ ਸਵਾਲਾਂ ਦੀ ਝੜੀ ਲਾ ਦਿੱਤੀ। ਇਹ ਪੁੱਛਣ ’ਤੇ ਕਿ ਕੀ ਇੰਨ੍ਹੇ ਸਾਲਾਂ ਵਿੱਚ ਭਾਰਤ-ਪਾਕਿਸਤਾਨ ਰਵਾਇਤੀ ਵਿਰੋਧੀ ਹੋਣ ਦਾ ਰੋਮਾਂਚ ਖ਼ਤਮ ਹੋ ਗਿਆ ਹੈ, ਸਰਫ਼ਰਾਜ਼ ਨੇ ਕਿਹਾ, ‘‘ਅਸੀਂ ਦਬਾਅ ਦਾ ਪੂਰੀ ਤਰ੍ਹਾਂ ਸਾਹਮਣਾ ਨਹੀਂ ਕਰ ਪਾ ਰਹੇ। ਇਸ ਤਰ੍ਹਾਂ ਦੇ ਮੈਚਾਂ ਵਿੱਚ ਦਬਾਅ ਦਾ ਸਾਹਮਣਾ ਕਰਨ ਵਾਲੀ ਟੀਮ ਹੀ ਜਿੱਤਦੀ ਹੈ। 

ਸਾਕਿਬ ਦੇ ਸੈਂਕੜੇ ਨਾਲ ਬੰਗਲਾਦੇਸ਼ ਜੇਤੂ

ਟਾਉਂਟਨ ,17 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਸਾਕਿਬ ਅਲ ਹਸਨ ਦੇ ਲਗਾਤਾਰ ਦੂਜੇ ਸੈਂਕੜੇ ਤੇ ਲਿਟਨ ਦਾਸ ਨਾਲ ਉਹਦੀ ਸੈਂਕੜੇ ਵਾਲੀ ਭਾਈਵਾਲੀ ਦੀ ਬਦੌਲਤ ਬੰਗਲਾਦੇਸ਼ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇਥੇ ਵੈਸਟਇੰਡੀਜ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਬੰਗਲਾਦੇਸ਼ ਨੇ ਸੈਮੀ ਫਾਈਨਲ ਵਿੱਚ ਦਾਖ਼ਲੇ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਵਿੰਡੀਜ਼ ਖ਼ਿਲਾਫ਼ ਬੰਗਲਾਦੇਸ਼ ਦੀ ਇਕ ਰੋਜ਼ਾ ਕ੍ਰਿਕਟ ਵਿੱਚ ਲਗਾਤਾਰ ਪੰਜਵੀਂ ਜਿੱਤ ਹੈ। ਵੈਸਟ ਇੰਡੀਜ਼ ਵੱਲੋਂ ਦਿੱਤੇ 322 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਾਕਿਬ ਨੇ 99 ਗੇਂਦਾਂ ਵਿੱਚ 16 ਚੌਕਿਆਂ ਦੀ ਮਦਦ ਨਾਲ ਨਾਬਾਦ 124 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਲਿਟਨ ਦਾਸ ਨਾਬਾਦ (94) ਨਾਲ ਚੌਥੇ ਵਿਕਟ ਲਈ 189 ਦੌੜਾਂ ਦੀ ਨਾਬਾਦ ਭਾਈਵਾਲੀ ਕੀਤੀ। ਬੰਗਲਾਦੇਸ਼ ਨੇ 41.3 ਓਵਰਾਂ ਵਿੱਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ 322 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਵਿੰਡੀਜ਼ ਲਈ ਆਂਦਰੇ ਰਸਲ ਤੇ ਓਸ਼ਾਨੇ ਥੌਮਸ ਨੇ ਇਕ ਇਕ ਵਿਕਟ ਲਈ। ਅੱਜ ਦੀ ਜਿੱਤ ਨਾਲ ਬੰਗਲਾਦੇਸ਼ ਦੇ ਪੰਜ ਮੈਚਾਂ ਵਿੱਚ ਦੋ ਜਿੱਤਾਂ, ਦੋ ਹਾਰਾਂ ਤੇ ਇਕ ਮੈਚ ਦੇ ਅੰਕ ਵੰਡੇ ਜਾਣ ਨਾਲ ਪੰਜ ਅੰਕ ਹਨ।
ਬਿਹਤਰੀਨ ਲੈਅ ਵਿੱਚ ਚੱਲ ਰਹੇ ਸ਼ਾਈ ਹੋਪ ਚਾਰ ਦੌੜਾਂ ਨਾਲ ਸੈਂਕੜੇ ਤੋਂ ਖੁੰਝ ਗਿਆ, ਪਰ ਉਸ ਦੀ ਅਗਵਾਈ ਵਿੱਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਵੈਸਟ ਇੰਡੀਜ਼ ਨੇ ਬੰਗਲਾਦੇਸ਼ ਖ਼ਿਲਾਫ਼ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਅੱਜ ਇੱਥੇ ਅੱਠ ਵਿਕਟਾਂ ’ਤੇ 321 ਦੌੜਾਂ ਬਣਾਈਆਂ।

ਵਿਸ਼ਵ ਕੱਪ ਵਿੱਚ ਭਾਰਤ ਨੇ ਪਾਕਿ ਨੂੰ ਦਿੱਤੀ ਕਰਾਰੀ ਹਾਰ

ਮੈਨਚੈਸਟਰ,16 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਅੱਜ ਵਿਸ਼ਵ ਕੱਪ ਕ੍ਰਿਕਟ ਦੇ ਵਕਾਰੀ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਰਾਤ ਨੂੰ ਖਤਮ ਹੋਏ ਇਸ ਮੈਚ ਦਾ ਨਤੀਜਾ ਆਉਂਦਿਆਂ ਸਾਰ ਹੀ ਸ਼ਹਿਰਾਂ ਵਿੱਚ ਪਟਾਖੇ ਚੱਲਣ ਦੇ ਨਾਲ ਮਾਹੌਲ ਦੀਵਾਲੀ ਵਾਲਾ ਬਣ ਗਿਆ। ਲੋਕਾਂ ਦੇ ਵਿੱਚ ਮੈਚ ਨੂੰ ਲੈ ਕੇ ਬੇਹੱਦ ਜੋਸ਼ ਦੇਖਣ ਨੂੰ ਮਿਲਿਆ।

ਉਜ਼ਬੇਕਿਸਤਾਨ ਨੂੰ ਦਰੜ ਕੇ ਭਾਰਤ ਸੈਮੀਜ਼ ’ਚ

ਭੁਬਨੇਸ਼ਵਰ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਆਕਾਸ਼ਦੀਪ ਸਿੰਘ ਦੀ ਹੈਟ੍ਰਿਕ ਨਾਲ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਐਫਆਈਐਚ ਸੀਰੀਜ਼ ਫਾਈਨਲਜ਼ ਹਾਕੀ ਟੂਰਨਾਮੈਂਟ ਵਿੱਚ ਅੱਜ ਇੱਥੇ ਉਜ਼ਬੇਕਿਸਤਾਨ ਨੂੰ 10-0 ਗੋਲਾਂ ਨਾਲ ਤਕੜੀ ਹਾਰ ਦੇ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ।

ਵਿਸ਼ਵ ਕੱਪ ’ਚ ਜੇਤੂ ਲੈਅ ਹਾਸਿਲ ਕਰਨ ਲਈ ਭਿੜਨਗੇ ਬੰਗਲਾਦੇਸ਼ ਤੇ ਸ੍ਰੀਲੰਕਾ

ਬ੍ਰਿਸਟਲ,10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਲਗਾਤਾਰ ਦੋ ਮੈਚਾਂ ਵਿੱਚ ਹਾਰ ਤੋਂ ਪ੍ਰੇਸ਼ਾਨ ਬੰਗਲਾਦੇਸ਼ ਅਤੇ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਨਾਲ ਜੂਝ ਰਿਹਾ ਸ੍ਰੀਲੰਕਾ ਆਪਣੀਆਂ ਪਿਛਲੀਆਂ ਘਾਟਾਂ ਵਿੱਚ ਸੁਧਾਰ ਕਰਕੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਮੈਚ ਵਿੱਚ ਆਪਣੀ ਮੁਹਿੰਮ ਪਟੜੀ ’ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਬੰਗਲਾਦੇਸ਼ ਨੇ ਵਿਸ਼ਵ ਕੱਪ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ।

ਫੀਫਾ ਮਹਿਲਾ ਵਿਸ਼ਵ ਕੱਪ: ਇੰਗਲੈਂਡ ਤੇ ਬ੍ਰਾਜ਼ੀਲ ਦੀ ਜਿੱਤ

ਨੀਸ (ਫਰਾਂਸ),10 ਜੂਨ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ, ਬ੍ਰਾਜ਼ੀਲ ਅਤੇ ਇਟਲੀ ਨੇ ਫੀਫਾ ਮਹਿਲਾ ਵਿਸ਼ਵ ਕੱਪ ਫੁਟਬਾਲ ਟੂਰਨਾਮੈਂਟ ਵਿੱਚ ਆਪੋ-ਆਪਣੇ ਮੈਚ ਜਿੱਤੇ। ਇੰਗਲੈਂਡ ਨੇ ਗਰੁੱਪ ‘ਡੀ’ ਵਿੱਚ ਸਕਾਟਲੈਂਡ ਨੂੰ 2-1 ਨਾਲ ਹਰਾਇਆ। ਨਿਕਿਤਾ ਪੈਰਿਸ ਦੇ 14ਵੇਂ ਮਿੰਟ ਵਿੱਚ ਪੈਨਲਟੀ ’ਤੇ ਕੀਤੇ ਗਏ ਗੋਲ ਦੀ ਬਦੌਲਤ ਇੰਗਲੈਂਡ ਨੇ ਸ਼ੁਰੂ ਵਿੱਚ ਲੀਡ ਹਾਸਲ ਕੀਤੀ। ਐਲਨ ਵ੍ਹਾਈਟ ਨੇ 40ਵੇਂ ਮਿੰਟ ਵਿੱਚ ਟੀਮ ਦੀ ਲੀਡ ਦੁੱਗਣੀ ਕਰ ਦਿੱਤੀ। ਸਕਾਟਲੈਂਡ ਵੱਲੋਂ ਇਕਲੌਤਾ ਗੋਲ ਕਲੇਰੀ ਐਮਿਸਲੀ ਨੇ 79ਵੇਂ ਮਿੰਟ ਵਿੱਚ ਕੀਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0078029200
Copyright © 2019, Panjabi Times. All rights reserved. Website Designed by Mozart Infotech