ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਕਵਿਤਾਵਾਂ/ਕਹਾਣੀਆਂ

ਗਹਿਰ ਗੰਭੀਰ ਤੇ ਗ਼ੈਰ-ਗੰਭੀਰ ਖੁਸ਼ਵੰਤ…

September 30, 2018 01:34 AM

ਸਰਲ ਤੇ ਸਹਿਜ ਢੰਗ ਨਾਲ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਅੰਗਰੇਜ਼ੀ ਵਿੱਚ ਬਿਆਨ ਕਰਨ ਪੱਖੋਂ ਖੁਸ਼ਵੰਤ ਸਿੰਘ ਦਾ ਕੋਈ ਸਾਨੀ ਨਹੀਂ। ਪੰਜਾਬੀ ਮੁਹਾਵਰੇ, ਪੰਜਾਬੀ ਤਨਜ਼, ਪੰਜਾਬੀ ਤਲਖ਼ਬਿਆਨੀ ਤੇ ਪੰਜਾਬੀ ਅਲੰਕਾਰ ਨੂੰ ਉਸ ਦੇ ਸੱਚੇ-ਸੁੱਚੇ ਰੂਪ ਵਿੱਚ ਅੰਗਰੇਜ਼ੀ ’ਚ ਉਲਥਾਉਣ ਦਾ ਉਹ ਮਾਹਿਰ ਸੀ। ਇਸ ਦਾ ਤਾਜ਼ਾਤਰੀਨ ਸਬੂਤ ਉਸ ਦੀਆਂ ਲੇਖਣੀਆਂ ਉੱਤੇ ਆਧਾਰਿਤ ਨਵੀਂ ਕਿਤਾਬ ‘ਪੰਜਾਬ, ਪੰਜਾਬੀਜ਼ ਐਂਡ ਪੰਜਾਬੀਅਤ: ਰਿਫਲੈਕਸ਼ਨਜ਼ ਔਨ ਏ ਲੈਂਡ ਐਂਡ ਇੱਟਸ ਪੀਪਲ’ (ਅਲਫ਼ ਪਬਲਿਸ਼ਿੰਗ, 599 ਰੁਪਏ) ਹੈ। ਖੁਸ਼ਵੰਤ ਸਿੰਘ ਦੀ ਬੇਟੀ ਮਾਲਾ ਦਿਆਲ ਵੱਲੋਂ ਸੰਪਾਦਿਤ ਇਹ ਕਿਤਾਬ ਛਪੀਆਂ ਤੇ ਅਣਛਪੀਆਂ ਲੇਖਣੀਆਂ ਦਾ ਸੰਗ੍ਰਹਿ ਹੈ। ਇਸ ਸੰਗ੍ਰਹਿ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਪਹਿਲੇ ਹਿੱਸੇ ਦਾ ਸਬੰਧ ਪੰਜਾਬ ਦੇ ਇਤਿਹਾਸ, ਸਭਿਅਤਾ ਤੇ ਸਭਿਆਚਾਰ, ਪੰਜਾਬੀ ਜ਼ੁਬਾਨ ਤੇ ਸਿੱਖ ਧਰਮ ਨਾਲ ਹੈ। ਖੁਸ਼ਵੰਤ ਸਿੰਘ ਦਾ ਮੱਤ ਹੈ ਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਭਾਵੇਂ ਬਹੁਤ ਸਦੀਆਂ ਪੁਰਾਣੇ ਹਨ, ਪਰ ਇਨ੍ਹਾਂ ਨੂੰ ਸਹੀ ਸ਼ਨਾਖ਼ਤ ਬਾਬਾ ਨਾਨਕ ਤੇ ਹੋਰਨਾਂ ਸਿੱਖ ਗੁਰੂਆਂ ਨੇ ਪ੍ਰਦਾਨ ਕੀਤੀ। ਕਿਤਾਬ ਦੇ ਦੂਜੇ ਹਿੱਸੇ ਦਾ ਸਬੰਧ ਲੇਖਕ ਦੇ ਜੀਵਨ ਕਾਲ ਦੌਰਾਨ ਪੰਜਾਬ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਨਾਲ ਹੈ; ਤੀਜਾ ਹਿੱਸਾ ਕੁਝ ਅਹਿਮ ਤੇ ਗ਼ੈਰ-ਅਹਿਮ, ਪੰਜਾਬੀਆਂ ਦੀਆਂ ਜੀਵਨੀਆਂ ਬਾਰੇ ਹੈ।
ਖ਼ੁਦ ਨੂੰ ਹਮੇਸ਼ਾਂ ਨਾਸਤਿਕ ਦੱਸਣ ਵਾਲਾ ਖੁਸ਼ਵੰਤ ਸਿੰਘ, ਰੂਹੋਂ ਸਿੱਖ ਸੀ। ਇਸ ਤੱਥ ਨੂੰ ਉਸ ਦੀ ਬੇਟੀ ਨੇ ਕਬੂਲਿਆ ਹੈ। ਸਿੱਖ ਸੰਸਕਾਰ ਉਸ ਦੀ ਤਰਜ਼-ਏ-ਜ਼ਿੰਦਗੀ ਦਾ ਹਿੱਸਾ ਬਣੇ ਰਹੇ। ਦਰਅਸਲ, ਸਿੱਖ ਇਤਿਹਾਸ, ਗੁਰਬਾਣੀ ਤੇ ਸਿੱਖੀ ਬਾਰੇ ਉਸ ਦੀਆਂ ਲੇਖਣੀਆਂ ਨੂੰ ਮਾਨਤਾ ਵੀ ਇਸ ਕਰਕੇ ਮਿਲੀ ਕਿ ਉਹ ਸਿੱਖ ਸੀ ਅਤੇ ਸਿੱਖੀ ਸੋਚ, ਜੀਵਨ ਜਾਚ ਤੇ ਫ਼ਲਸਫ਼ੇ ਦਾ ਗਿਆਤਾ ਸੀ। ‘ਹਿਸਟਰੀ ਆਫ ਸਿੱਖਸ’ ਦੀ ਦੂਜੀ ਜਿਲਦ ਦੀ ਅੰਤਿਕਾ ਵਿੱਚ ਉਸ ਨੇ ਲਿਖਿਆ, ‘‘ਮੇਰੀ ਜ਼ਿੰਦਗੀ ਦਾ ਅਸਲ ਮਨੋਰਥ ਪੂਰਾ ਹੋ ਗਿਆ ਹੈ।’’ ਇਹ ਸ਼ਬਦ ਆਪਣੇ ਵਿਰਸੇ ਤੇ ਵਜੂਦ ਨਾਲ ਮੋਹ-ਮੁਹੱਬਤ ਦਾ ਇਜ਼ਹਾਰ ਸਨ। ਇੰਜ ਹੀ, 1984 ਬਾਰੇ ਉਸ ਦੇ ਅਣਛਪੇ ਰੋਜ਼ਨਾਮਚੇ ਦੇ ਸੰਪਾਦਿਤ ਅੰਸ਼, ਜੋ ਕਿ ਇਸ ਪੁਸਤਕ ਦਾ ਇੱਕ ਅਹਿਮ ਅਧਿਆਇ ਹਨ, ਦਰਸਾਉਂਦੇ ਹਨ ਕਿ ਉਹ ਵਰ੍ਹਾ ਉਸ ਦੇ ਅੰਦਰ ਕਿਸ ਕਿਸਮ ਦੀਆਂ ਟੀਸਾਂ ਛੱਡ ਗਿਆ ਅਤੇ ਕਿਉਂ ਛੱਡ ਗਿਆ।
ਖੁਸ਼ਵੰਤ ਸਿੰਘ ਦੀਆਂ ਲੇਖਣੀਆਂ ਗਹਿਰ ਗੰਭੀਰਤਾ ਅਤੇ ਗ਼ੈਰ-ਗੰਭੀਰਤਾ ਦਾ ਮਿਲਗੋਭਾ ਰਹੀਆਂ ਹਨ। ਉਸ ਨੂੰ ਗ਼ੈਰ-ਸੰਜੀਦਗੀ ਵਿੱਚੋਂ ਸੰਜੀਦਗੀ ਦੀ ਮਹਿਕ ਲੱਭਣੀ ਵੀ ਆਉਂਦੀ ਸੀ ਅਤੇ ਸੰਜੀਦਗੀ ਨੂੰ ਉਪਹਾਸ ਦੀ ਚਾਸ਼ਨੀ ਚੜ੍ਹਾਉਣ ਦਾ ਵੀ ਉਹ ਓਨਾ ਹੀ ਮਾਹਿਰ ਸੀ। ਅਜਿਹੀ ਮਸਖ਼ਰੀ ਨਜ਼ਰ ਉਸ ਨੂੰ ਉਨ੍ਹਾਂ ਵੇਰਵਿਆਂ ਤਕ ਪੁੱਜਣ ਤੇ ਬਿਆਨਣ ਦੇ ਕਾਬਲ ਬਣਾ ਦਿੰਦੀ ਸੀ ਜਿਨ੍ਹਾਂ ਨੂੰ ਹੋਰ ਇਤਿਹਾਸਕਾਰ ਫ਼ਜ਼ੂਲ ਤੇ ਨਾਕਾਬਿਲੇ-ਗ਼ੌਰ ਸਮਝਦੇ ਸਨ। ਦੂਜੇ ਅੰਗਰੇਜ਼-ਸਿੱਖ ਯੁੱਧ (1848-49) ਦੇ ਘਟਨਾਕ੍ਰਮ ਨੂੰ ਬਿਆਨ ਕਰਦਿਆਂ ਉਹ ਲਿਖਦਾ ਹੈ: ‘‘ਇਸ ਯੁੱਧ ਬਾਰੇ ਖੋਜ ਤੇ ਅਧਿਐਨ ਕਰਦਿਆਂ ਮੈਨੂੰ ਇੱਕ ਅਜਿਹੀ ਘਟਨਾ ਦਾ ਪਤਾ ਲੱਗਿਆ ਜਿਸ ਨੇ ਮਨੋਰੰਜਨ ਵੀ ਕੀਤਾ ਅਤੇ ਸੋਚ-ਵਿਚਾਰ ਦਾ ਮਸਾਲਾ ਵੀ ਬਖ਼ਸ਼ਿਆ। 1849 ਦੀ ਬਸੰਤ ਰੁੱਤ ਦੌਰਾਨ ਦੀਵਾਨ ਮੂਲਰਾਜ ਨੇ ਮੁਲਤਾਨ ਦੇ ਸੂਬੇਦਾਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। (ਲਾਹੌਰ ਦਰਬਾਰ ਦੇ) ਅੰਗਰੇਜ਼ ਰੈਜ਼ੀਡੈਂਟ ਨੇ ਉਸ ਦੀ ਥਾਂ ਕਾਹਨ ਸਿੰਘ ਮਾਨ ਨੂੰ ਸੂਬੇਦਾਰ ਥਾਪ ਦਿੱਤਾ। ਦੋ ਅੰਗਰੇਜ਼ ਅਫ਼ਸਰ- ਵਾਂਜ਼ ਐਗਨਿਊ ਤੇ ਲੈਫਟੀਨੈਂਟ ਐਂਡਰਸਨ ਪਿਆਦਾ ਤੇ ਘੋੜਸਵਾਰ ਦਸਤਿਆਂ ਸਮੇਤ ਕਾਹਨ ਸਿੰਘ ਦੇ ਨਾਲ ਭੇਜੇ ਗਏ ਤਾਂ ਜੋ ਉਹ ਮੁਲਤਾਨ ਦੇ ਕਿਲੇ ਦਾ ਕਬਜ਼ਾ ਰੋਅਬ-ਦਾਬ ਨਾਲ ਲੈ ਸਕੇ। ਕਬਜ਼ਾ ਲੈਣ ਦੀ ਰਸਮ ਮਗਰੋਂ ਲਾਹੌਰ ਦਰਬਾਰ ਤੋਂ ਆਈ ਧਿਰ ਆਪਣੇ ਕੈਂਪ ਵੱਲ ਪਰਤ ਰਹੀ ਸੀ ਕਿ ਫ਼ਿਰੰਗੀਆਂ ਨੂੰ ਸਲਾਮੀ ਦੇਣ ਦੇ ਹੁਕਮ ਤੋਂ ਖ਼ਫਾ ਇੱਕ ਸਿਪਾਹੀ ਨੇ ਵਾਂਜ਼ ਐਗਨਿਊ ਉੱਤੇ ਹਮਲਾ ਕਰਕੇ ਉਸ ਨੂੰ ਆਪਣੇ ਨੇਜ਼ੇ ਨਾਲ ਜ਼ਖ਼ਮੀ ਕਰ ਦਿੱਤਾ। ਮੁਲਤਾਨ ਦੇ ਬਾਕੀ ਫ਼ੌਜੀਆਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਲਾਹੌਰ ਦਰਬਾਰ ਦੇ ਕੈਂਪ ਉੱਤੇ ਧਾਵਾ ਬੋਲ ਕੇ ਰਸਦ ਤੇ ਗੋਲਾ-ਬਾਰੂਦ ਲੁੱਟ ਲਿਆ। ਵਿਦਰੋਹੀਆਂ ਨੇ ਮੂਲਰਾਜ ਨੂੰ ਜ਼ਬਰਦਸਤੀ ਆਪਣਾ ਨੇਤਾ ਬਣਾ ਲਿਆ ਅਤੇ ਲੁੱਟਿਆ ਹੋਇਆ ਸਾਰਾ ਮਾਲ-ਅਸਬਾਬ ਉਸ ਦੇ ਅੱਗੇ ਢੇਰੀ ਕਰ ਦਿੱਤਾ।
ਇਸ ਮਾਲ-ਅਸਬਾਬ ਵਿੱਚ ਵਿਸਕੀ, ਬਰਾਂਡੀ ਤੇ ਬੀਅਰ ਦੀਆਂ ਬੋਤਲਾਂ ਵੀ ਸ਼ਾਮਲ ਸਨ। ਇਸੇ ਤਰ੍ਹਾਂ ਕੁਝ ਸੀਲਬੰਦ ਬਕਸੇ ਵੀ ਸਨ। ਬੋਤਲਾਂ ਦੇ ਢੱਕਣ ਖੋਲ੍ਹ ਕੇ ਉੁਨ੍ਹਾਂ ਨੂੰ ਸੁੰਘਿਆ ਗਿਆ। ਵਿਸਕੀ ਤੇ ਬਰਾਂਡੀ ਦੀ ਗੰਧ ਤੋਂ ਤਾਂ ਖਾਲਸਾ ਰਾਜ ਦੇ ਫ਼ੌਜੀ ਵਾਕਫ਼ ਸਨ। ਲਿਹਾਜ਼ਾ, ਉਹ ‘ਮਨੁੱਖੀ ਖ਼ਪਤ’ ਲਈ ਰੱਖ ਲਈਆਂ ਗਈਆਂ। ਬੀਅਰ ਦੀ ਗੰਧ ਤੋਂ ਉਹ ਨਾਵਾਕਫ਼ ਸਨ। ਉਸ ਨੂੰ ‘ਮੈਲਾ ਪਾਣੀ’ ਦੱਸ ਕੇ ਨਾਲੀ ਵਿੱਚ ਰੋੜ੍ਹ ਦਿੱਤਾ ਗਿਆ। ਸੀਲਬੰਦ ਬਕਸਿਆਂ ਵਿੱਚੋਂ ਨਿਕਲਿਆ ਮਾਲ, ਗੋਲ ਡੱਬਿਆਂ ਦੇ ਰੂਪ ਵਿੱਚ ਸੀ। ਇਹ ਡੱਬੇ ਕੀ ਹਨ, ਇਸ ਬਾਰੇ ਕਾਫ਼ੀ ਚਰਚਾ ਹੋਈ। ਅੰਤ ਰਾਇ ਇਹ ਬਣੀ ਕਿ ਇਹ ਤੋਪਾਂ ਲਈ ਨਵੀਂ ਕਿਸਮ ਦੇ ਗੋਲੇ ਹਨ। ਅਗਲੀ ਸਵੇਰ ਦੁਸ਼ਮਣ ਖ਼ਿਲਾਫ਼ ਮੋਰਚਾ ਖੋਲ੍ਹ ਕੇ ਤੋਪਾਂ ਰਾਹੀਂ ਜਦੋਂ ਇਹ ਗੋਲੇ ਦਾਗ਼ੇ ਗਏ ਤਾਂ ਭੁੱਖੇ ਭਾਣੇ ਫਿਰੰਗੀਆਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਉਪਰ ਬਾਰੂਦੀ ਗੋਲਿਆਂ ਦੀ ਥਾਂ ਬੀਫ਼ (ਗਊ ਮਾਸ), ਆਚਾਰੀ ਝੀਂਗਿਆਂ, ਆਚਾਰੀ ਮੱਛੀ ਤੇ ਹੋਰ ਕਈ ਕਿਸਮ ਦੀ ਖਾਧ-ਖੁਰਾਕ ਦੇ ਡੱਬੇ ਵਰ੍ਹ ਰਹੇ ਸਨ।
* * *


ਖੁਸ਼ਵੰਤ ਸਿੰਘ ਦੀ ਕਿਤਾਬ ਵਿੱਚ ਇੱਕ ਥਾਂ ਜ਼ਿਕਰ ਹੈ ਕਿ ਬਾਬਾ ਫ਼ਰੀਦ ਤੇ ਹੋਰ ਸੂਫ਼ੀਆਂ ਦੇ ਕਾਵਿ ਨਾਲ ਉਸ ਦਾ ਮੋਹ ਭਾਈ ਸੰਤਾ ਸਿੰਘ ਰਾਗੀ ਵੱਲੋਂ ਗਾਏ ਸ਼ਬਦ ‘ਜਲ ਜਾਸੀ ਢੋਲਾ ਹਥ ਨਾ ਲਾਈ ਕੁਸੰਭੜੇ’ ਤੋਂ ਪਿਆ। ਸਾਢੇ ਛੇ ਦਹਾਕੇ ਪਹਿਲਾਂ ਰਿਕਾਰਡ ਹੋਇਆ ਇਹ ਸ਼ਬਦ ਹੁਣ ਵੀ ਕਦੇ ਕਦਾਈਂ ਆਕਾਸ਼ਵਾਣੀ ਦੇ ਪੰਜਾਬੀ ਚੈਨਲ ਤੋਂ ਸੁਣਨ ਨੂੰ ਮਿਲ ਜਾਂਦਾ ਹੈ। ਭਾਈ ਸੰਤਾ ਸਿੰਘ ਦੀ ਆਵਾਜ਼ ਤੇ ਗਾਇਨ ਸ਼ੈਲੀ ਵਿੱਚ ਅੰਤਾਂ ਦੀ ਮਿਠਾਸ ਤੇ ਸੋਜ਼ ਸੀ। ਇਸ ਦੀ ਤਸਦੀਕ ਉਨ੍ਹਾਂ ਦੇ ਇੱਕ ਹੋਰ ਰਿਕਾਰਡਿਡ ਸ਼ਬਦ ‘ਭਿੰਨੀ ਰੈਨੜੀਏ ਚਮਕਨਿ ਤਾਰੇ’ (ਰਾਗ ਸੋਰਠਿ) ਤੋਂ ਵੀ ਹੁੰਦੀ ਹੈ।
ਉਨ੍ਹਾਂ ਬਾਰੇ ਜਾਣਨ ਦੀ ਜਿਗਿਆਸਾ ਨੇ ਮੈਨੂੰ ਬਲਬੀਰ ਸਿੰਘ ਕੰਵਲ ਦੀ ਕਿਤਾਬ ‘ਪੰਜਾਬ ਦੇ ਪ੍ਰਸਿੱਧ ਰਾਗੀ ਰਬਾਬੀ’ (ਸਿੰਘ ਬ੍ਰਦਰਜ਼, 500 ਰੁਪਏ) ਮੁੜ ਪੜ੍ਹਨ ਦੇ ਰਾਹ ਪਾਇਆ। ਇਸ ਕਿਤਾਬ ਦਾ ਦੂਜਾ ਤੇ ਵੱਧ ਵਿਸਥਾਰਤ ਸੰਸਕਰਣ ਪਿਛਲੇ ਸਾਲ ਪ੍ਰਕਾਸ਼ਿਤ ਹੋਇਆ ਸੀ। ਉਦੋਂ ਇਸ ਉੱਤੇ ਤਰਦੀ ਜਿਹੀ ਨਜ਼ਰ ਮਾਰੀ ਸੀ। ਹੁਣ ਘੋਖਵੀਂ ਨਜ਼ਰ ਨਾਲ ਪੜ੍ਹਨ ’ਤੇ ਕੰਵਲ ਹੁਰਾਂ ਦੀ ਮਿਹਨਤ ਤੇ ਖੋਜ-ਬਿਰਤੀ ਨੂੰ ਸਲਾਮ ਕਰਨ ਨੂੰ ਜੀਅ ਕਰ ਆਇਆ। 392 ਪੰਨਿਆਂ ਦੀ ਇਹ ਪੁਸਤਕ ਰਾਗੀਆਂ, ਰਬਾਬੀਆਂ, ਢਾਡੀਆਂ ਤੇ ਗੁਰਮਤਿ ਸੰਗੀਤ ਦੇ ਸੰਗ੍ਰਹਿਕਾਰਾਂ ਬਾਰੇ ਜਾਣਕਾਰੀ ਦਾ ਖ਼ਜ਼ਾਨਾ ਹੈ।
ਭਾਈ ਸੰਤਾ ਸਿੰਘ, ਉਨ੍ਹਾਂ ਦੇ ਸਹਿਪਾਠੀ ਤੇ ਹਮਰਾਜ਼ ਭਾਈ ਸੁਰਜਨ ਸਿੰਘ ਤੇ ਉਨ੍ਹਾਂ ਤੋਂ ਪਹਿਲਾਂ ਭਾਈ ਸਮੁੰਦ ਸਿੰਘ ਰਾਗੀ ਨੇ ਗੁਰਮਤਿ ਕੀਰਤਨ ਪਰੰਪਰਾ ਨੂੰ ਨਵਾਂ ਮੁਹਾਂਦਰਾ ਬਖ਼ਸ਼ਿਆ। ਇਹ ਉਨ੍ਹਾਂ ਦੀ ਪ੍ਰਤਿਭਾ ਦੀ ਧਾਕ ਹੀ ਕਹੀ ਜਾ ਸਕਦੀ ਹੈ ਕਿ ਉਨ੍ਹਾਂ ਵੱਲੋਂ ਰਚੀਆਂ ਤਰਜ਼ਾਂ ਨੂੰ ਅਜੋਕੇ ਸਮੇਂ ਦੇ ਕੀਰਤਨੀਏ ਵੀ ਉਨ੍ਹਾਂ ਵਾਲੇ ਢੰਗ ਨਾਲ ਹੀ ਗਾਉਂਦੇ ਹਨ; ਇਨ੍ਹਾਂ ਤਰਜ਼ਾਂ ਨਾਲ ਛੇੜ-ਛਾੜ ਨਹੀਂ ਕਰਦੇ।
* * *

ਸੂਰਜ ਨਾਲ ਜੁੜੇ ਦੋ ਤੱਤ ਅੱਜਕੱਲ੍ਹ ਖ਼ੂਬ ਚਰਚਾ ਵਿਚ ਹਨ। ਇੱਕ ਹੈ ਸੌਰ ਊਰਜਾ ਅਤੇ ਦੂਜਾ ਹੈ ਵਿਟਾਮਿਨ ‘ਡੀ’। ਸੌਰ ਊਰਜਾ ਨੂੰ ਸਵੱਛ ਤੇ ਨਵਿਆਉਣਯੋਗ ਊਰਜਾ ਮੰਨਿਆ ਜਾਂਦਾ ਹੈ। ਇਸੇ ਲਈ ਸੂਰਜੀ ਤਪਸ਼ ਨੂੰ ਬਿਜਲੀ ਵਿੱਚ ਬਦਲਣ ਦੀਆਂ ਵਿਧੀਆਂ ਤੇ ਯੰਤਰ ਸਰਲ ਬਣਾਉਣ ਅਤੇ ਇਸ ਬਿਜਲੀ ਦੀ ਪੈਦਾਵਾਰ ਵਧਾਉਣ ਦੇ ਉਪਰਾਲੇ ਲਗਾਤਾਰ ਜਾਰੀ ਹਨ। ਦੂਜੇ ਪਾਸੇ, ਸੂਰਜੀ ਤਪਸ਼ ਤੋਂ ਬਚੇ ਰਹਿਣ ਦੀ ਲਾਲਸਾ ਅਤੇ ਸੁਖ ਸਾਧਨਾਂ ’ਤੇ ਵੱਧ ਨਿਰਭਰਤਾ ਸਾਨੂੰ ਵਿਟਾਮਿਨ ‘ਡੀ’ ਦੀ ਘਾਟ ਵਰਗੀ ਵਿਸ਼ਮਤਾ ਦਾ ਸ਼ਿਕਾਰ ਬਣਾਉਂਦੀ ਜਾ ਰਹੀ ਹੈ। ਸੂਰਜ ਨਾਲ ਜੁੜੀਆਂ ਨਿਆਮਤਾਂ ਦਾ ਅਲੰਕਾਰ ਵਰਣਨ 14 ਸਤੰਬਰ ਨੂੰ ਆਕਾਸ਼ਵਾਣੀ ਦੇ ਵਿਵਿਧ ਭਾਰਤੀ ਚੈਨਲ ਤੋਂ ਪ੍ਰਸਾਰਿਤ ਗੀਤਾਂ ਦੇ ਇੱਕ ਪ੍ਰੋਗਰਾਮ ਵਿੱਚ ਸੁਣ ਕੇ ਹੈਰਾਨੀ ਹੋਈ ਕਿ ਇਨ੍ਹਾਂ ਗੀਤਾਂ ਰਾਹੀਂ ਕਿੰਨਾ ਅਮੀਰ ਕਾਵਿ ਰਚਿਆ ਗਿਆ ਹੈ। ਮਸਲਨ, ਫ਼ਿਲਮ ‘ਭਾਬੀ ਕੀ ਚੂੜੀਆਂ’ (1961) ਵਿੱਚ ਕਵੀਵਰ ਪੰਡਿਤ ਨਰੇਂਦਰ ਸ਼ਰਮਾ ਨੇ ਸੂਰਜ ਨੂੰ ‘ਜਿਓਤੀ ਕਲਸ਼’ ਕਹਿ ਕੇ ਉਪਮਾਇਆ ਹੈ। ਸ਼ੈਲੇਂਦਰ ਨੇ ਫ਼ਿਲਮ ‘ਉਜਾਲਾ’ (1959) ਵਿੱਚ ‘ਸੂਰਜ ਜ਼ਰਾ, ਆ ਤੂ ਪਾਸ ਆ, ਆਜ ਤੁਝ ਪੇ ਹੀ ਰੋਟੀ ਪਕਾਏਂਗੇ ਹਮ’ ਗੀਤ ਰਾਹੀਂ ਸੂਰਜੀ ਊਰਜਾ ਦੀ ਉਪਯੋਗਤਾ ਬਾਖ਼ੂਬੀ ਦਰਜ ਕੀਤੀ ਹੈ। ਸੂਰਜ ਦੇ ਮਹੱਤਵ ਨੂੰ ਜਿਸ ਗੀਤ ਨੇ ਬਿਹਤਰੀਨ ਢੰਗ ਨਾਲ ਕਾਵਿਬੰਦ ਕੀਤਾ ਹੈ, ਉਹ ‘ਹਰੀਸ਼ਚੰਦਰ ਤਾਰਾਮਤੀ’ (1963) ਦਾ ਹੈ। ਪੰਡਿਤ ਪ੍ਰਦੀਪ ਵੱਲੋਂ ਲਿਖੇ ਅਤੇ ਹੇਮੰਤ ਕੁਮਾਰ ਵੱਲੋਂ ਗਾਏ ਇਸ ਗੀਤ ਦੇ ਬੋਲ ਹਨ:
ਜਗਤ ਭਰ ਕੀ ਰੌਸ਼ਨੀ ਕੇ ਲੀਏ, ਕਰੋੜੋਂ ਕੀ ਜ਼ਿੰਦਗੀ ਕੇ ਲੀਏ..
ਸੂਰਜ ਰੇ ਜਲਤੇ ਰਹਿਨਾ/ ਸੂਰਜ ਰੇ ਜਲਤੇ ਰਹਿਨਾ।
ਜਗਤ ਕਲਿਆਣ ਕੀ ਖਾਤਿਰ, ਤੂ ਜਨਮਾ ਹੈ।
ਤੂ ਜੱਗ ਕੇ ਵਾਸਤੇ, ਹਰ ਦੁਖ ਉਠਾਤਾ ਹੈ।
ਭਲੇ ਹੀ ਅੰਗ ਤੇਰਾ, ਭਸਮ ਹੋ ਜਾਏ,
ਤੂ ਜਲ ਜਲ ਕੇ, ਯਹਾਂ ਕਿਰਨੇਂ ਲੁਟਾਤਾ ਹੈ।
ਲਿਖਾ ਹੈ ਯਿਹ ਹੀ ਤੇਰੇ ਭਾਗ ਮੇਂ
ਕਿ ਤੇਰਾ ਜੀਵਨ ਜਲਤਾ ਰਹੇ ਆਗ ਮੇਂ।
ਸੂਰਜ ਰੇ ਜਲਤੇ ਰਹਿਨਾ…
ਗੀਤ ਦੇ ਤਿੰਨ ਹੋਰ ਬੰਦ ਹਨ। ਪੂਰਾ ਸੂਣਨਾ ਆਪਣੇ ਆਪ ਵਿੱਚ ਬੜਾ ਫਲਦਾਇਕ ਤਜਰਬਾ ਹੈ।
* * *
ਭੂਟਾਨ ਯਾਤਰਾ ਤੋਂ ਪਹਿਲਾਂ ਉਸ ਮੁਲਕ ਬਾਰੇ ਜਾਣਕਾਰੀ ਹਾਸਲ ਕਰਦਿਆਂ ਇੱਕ ਤੱਥ ਦਿਲਚਸਪ ਜਾਪਿਆ। 75 ਫ਼ੀਸਦੀ ਭੂਟਾਨੀ ਮਹਾਯਾਨ ਬੋਧੀ ਹਨ। ਬੁੱਧ ਮੱਤ ਉੱਥੋਂ ਦਾ ਰਾਜ ਧਰਮ ਹੈ। ਲਿਹਾਜ਼ਾ, ਜੀਵ-ਜੰਤੂਆਂ ਨੂੰ ਮਾਰਨ ਦੀ ਮਨਾਹੀ ਹੈ। ਇਸ ਦੇ ਬਾਵਜੂਦ ਹੋਟਲਾਂ-ਰੈਸਤਰਾਵਾਂ ਵਿੱਚ ਮਾਸਾਹਾਰੀ ਪਕਵਾਨ ਪਰੋਸੇ ਜਾਂਦੇ ਹਨ। ਮਾਸ-ਮੱਛੀ ਭਾਰਤ ਤੋਂ ਮੰਗਵਾਏ ਜਾਂਦੇ ਹਨ। ਇਹ ਨਿੱਤ ਭਰਵੀਂ ਮਿਕਦਾਰ ਵਿੱਚ ਪਹੁੰਚਦੇ ਹਨ ਕਿਉਂਕਿ ਸਿਰਫ਼ ਸੈਲਾਨੀ ਹੀ ਇਹ ਨਹੀਂ ਖਾਂਦੇ ਸਗੋਂ ਭੂਟਾਨੀ ਵੀ ਖਾਂਦੇ ਹਨ। ਅਜਿਹੇ ਵਿਰੋਧਾਭਾਸ ਬਾਰੇ ਅਧਿਕਾਰੀਆਂ ਦਾ ਤਰਕ ਹੈ: ਕਾਨੂੰਨ ਸਿਰਫ਼ ਪਸ਼ੂ-ਵਧ ਤਕ ਸੀਮਤ ਹੈ, ਇਹ ਮਾਸ ਖਾਣ ’ਤੇ ਲਾਗੂ ਨਹੀਂ ਹੁੰਦਾ!

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਕਵਿਤਾਵਾਂ/ਕਹਾਣੀਆਂ ਵਿੱਚ ਹੋਰ
ਵਿਸ਼ਵ ਪ੍ਰਸਿੱਧ ਫੁੱਲਾਂ ਦੀ ਘਾਟੀ

ਲੇਖਕ :  ਜੱਗਾ ਸਿੰਘ ਆਦਮਕੇ   , ਸੋਰਸ : ਇੰਟਰਨੇਟ   
ਫੁੱਲਾਂ ਦੀ ਘਾਟੀ ਰਾਸ਼ਟਰੀ ਪਾਰਕ ਆਪਣੀ ਕੁਦਰਤੀ ਸੁੰਦਰਤਾ ਕਾਰਨ ‘ਫੁੱਲਾਂ ਦੀ ਘਾਟੀ’ ਦੇ ਨਾਂ ਨਾਲ ਦੇਸ਼ ਵਿਦੇਸ਼ ਵਿਚ ਪ੍ਰਸਿੱਧ ਹੈ। ਇਹ ਉੱਤਰਾਖੰਡ ਦੇ ਗੜਵਾਲ ਖੇਤਰ ਦੇ ਜ਼ਿਲ੍ਹਾ ਚਮੋਲੀ ਵਿਚ ਸਥਿਤ ਹੈ। ਅਸਲ ਵਿਚ ਇਹ ਘਾਟੀ ਨੰਦਾ ਦੇਵੀ ਰਾਸ਼ਟਰੀ ਪਾਰਕ ਦਾ ਹੀ ਹਿੱਸਾ ਹੈ। ਫੁੱਲਾਂ ਦੀ ਘਾਟੀ ਕੁਦਰਤੀ ਫੁੱਲਾਂ ਦਾ ਪਾਰਕ ਹੈ। ਇਨ੍ਹਾਂ ਫੁੱਲਾਂ ਦੇ ਪੌਦਿਆਂ ਨੂੰ ਕੋਈ ਨਹੀਂ ਬੀਜਦਾ। ਇੱਥੇ ਬਿਖਰੇ ਬੀਜਾਂ ਤੋਂ ਹਰ ਸਾਲ ਆਪਣੇ ਆਪ ਇਹ ਪੌਦੇ ਉੱਗ ਆਉਂਦੇ ਹਨ। ਇਹ ਘਾਟੀ ਪਹਿਲਾਂ ਆਮ ਲੋਕਾਂ ਦੀ ਪਛਾਣ ਤੋਂ ਦੂਰ ਸੀ। ਸਿਰਫ਼ ਸਥਾਨਕ ਲੋਕਾਂ ਨੂੰ ਹੀ ਇਸ ਸਬੰਧੀ ਜਾਣਕਾਰੀ ਸੀ। ਇਸ ਦੀ ਸਭ ਤੋਂ ਪਹਿਲਾਂ ਖੋਜ ਬਰਤਾਨਵੀ ਪਰਬਤ ਰੋਹੀ ਫਰੈਂਕ ਐੱਸ. ਸਮਿਥ ਅਤੇ ਉਸਦੇ ਸਾਥੀ ਆਰ. ਐੱਲ. ਹੋਲਡਸਵਰਥ ਨੇ 1931 ਵਿਚ ਕੀਤੀ।

ਮੀਲ ਪੱਥਰਾਂ ਦਾ ਰੰਗ ਕੀ ਦਰਸਾਉਂਦਾ ਹੈ?

ਲੇਖਕ : ਕਰਨੈਲ ਸਿੰਘ ਰਾਮਗੜ੍ਹ , ਸੋਰਸ : ਇੰਟਰਨੇਟ 
ਬੱਚਿਓ! ਸੜਕ ’ਤੇ ਲੱਗੇ ਮੀਲ ਪੱਥਰ ਤੁਹਾਨੂੰ ਸਹੀ ਰਸਤਾ ਕਿਹੜਾ ਹੈ ਤੇ ਕਿਹੜੀ ਥਾਂ ਕਿੰਨੀ ਦੂਰ ਹੈ, ਬਾਰੇ ਦੱਸਦੇ ਹਨ। ਇਹ ਅਲੱਗ ਅਲੱਗ ਰੰਗਾਂ ਦੇ ਹੁੰਦੇ ਹਨ। ਇਨ੍ਹਾਂ ਦੇ ਰੰਗ ਦਾ ਵਿਸ਼ੇਸ਼ ਮਤਲਬ ਹੁੰਦਾ ਹੈ ਜੋ ਉਸ ਸੜਕ ਦੀ ਪਛਾਣ ਦੱਸਦੇ ਹਨ।

ਚਿਤਾ

ਕਿਉਂ ਆਪਣੇ ਤੜਫ਼ਾਉਂਦੇ,
ਗੱਲਾਂ ਦਿਲ ਉੱਤੇ ਮੇਰੇ ਲਾਉਂਦੇ ।
ਵਕਤ ਕਿਉਂ, ਮੇਰਾ ਗੁੰਝਲਦਾਰ ਬਣਾਉਂਦੇ
ਘੁੰਮ ਕੇ ਵੇਖੀ ਨਾ ਅਜੇ ਦੁਨੀਆਂ ਮੈਂ,

ਸਭ ਤੋਂ ਚੰਗੀ ਕਸਰਤ ਹੈ ਟਹਿਲਣਾ

ਟਹਿਲਣਾ, ਚੱਲਣਾ, ਪੈਦਲ ਯਾਤਰਾ ਕਰਨਾ, ਇਸ ਨੂੰ ਸਾਡੇ ਬਾਪੂ ਮਹਾਤਮਾ ਗਾਂਧੀ ਕਸਰਤਾਂ ਦੀ ਰਾਣੀ ਕਹਿੰਦੇ ਸੀ। ਉਨ੍ਹਾਂ ਨੇ ਜੀਵਨ ਭਰ ਪੈਦਲ ਯਾਤਰਾ ਨੂੰ ਮਹੱਤਵ ਦਿੱਤਾ। ਨਿਯਮਤ ਟਹਿਲਣ ਨਾਲ ਸਰੀਰ ਦਾ ਆਕਾਰ ਸਹੀ ਰਹਿੰਦਾ ਹੈ। ਸਰੀਰਕ ਊਰਜਾ ਵਿਚ ਵਾਧਾ ਹੁੰਦਾ ਹੈ। ਇਸ ਨਾਲ ਹੱਥ, ਪੈਰ ਅਤੇ ਦਿਮਾਗ ਵਿਚ ਖੂਨ ਸੰਚਾਰ ਦੀ ਗਤੀ ਵਿਚ ਤੀਬਰਤਾ ਆਉਂਦੀ ਹੈ। ਦਿਮਾਗ ਜ਼ਿਆਦਾ ਸਕਿਰਿਅਤਾ ਦਾ ਬੋਧ ਕਰਾਉਂਦਾ ਹੈ। ਟਹਿਲਣ ਵਾਲਾ ਖੁਦ ਨੂੰ ਮਾਨਸਿਕ ਰੂਪ ਨਾਲ ਜ਼ਿਆਦਾ ਤੰਦਰੁਸਤ ਮਹਿਸੂਸ ਕਰਦਾ ਹੈ।

ਲੜਕਿਆਂ ਨੂੰ ਵੀ ਸਿਖਾਈਏ ਕੰਮਕਾਜ

ਅੱਜ ਅਸੀਂ ਮੰਨਦੇ ਹਾਂ ਕਿ ਅਸੀਂ ਆਧੁਨਿਕ ਯੁੱਗ ਵਿਚ ਜੀਅ ਰਹੇ ਹਾਂ ਪਰ ਸਾਡੀ ਮਾਨਸਿਕਤਾ ਪੁਰਾਣੇ ਸਮੇਂ ਨਾਲੋਂ ਜ਼ਿਆਦਾ ਬਦਲੀ ਨਹੀਂ ਹੈ। ਅੱਜ ਵੀ ਘਰੇਲੂ ਕੰਮਕਾਜ ਵਾਸਤੇ ਔਰਤਾਂ ਨੂੰ ਹੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ, ਭਾਵੇਂ ਕੋਈ ਔਰਤ ਵਧੀਆ ਨੌਕਰੀਪੇਸ਼ਾ ਅਤੇ ਉੱਚੇ ਅਹੁਦੇ ਉੱਪਰ ਵੀ ਬਿਰਾਜਮਾਨ ਹੋਵੇ, ਤਾਂ ਵੀ ਉਸ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਹਨ। ਅੱਜ ਵੀ ਮਰਦਾਂ ਦੁਆਰਾ ਘਰ ਦੇ ਕੰਮ ਕਰਨ ਨੂੰ ਸ਼ਰਮਨਾਕ ਸਮਝਿਆ ਜਾਂਦਾ ਹੈ। ਲੜਕੀ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਜਿੰਨਾ ਮਰਜ਼ੀ ਪੜ੍ਹ ਲੈ, ਘਰੇਲੂ ਕੰਮ ਤਾਂ ਕਰਨੇ ਹੀ ਪੈਣਗੇ। ਹੁਣ ਆਪਣੀ ਸੋਚ ਬਦਲਣ ਦੀ ਲੋੜ ਹੈ। ਜੇਕਰ ਔਰਤ ਘਰ ਦੀ ਚਾਰਦੀਵਾਰੀ ਵਿਚੋਂ ਬਾਹਰ ਆ ਕੇ ਮਰਦ ਦੀ ਆਰਥਿਕ ਤੌਰ 'ਤੇ ਸਹਾਇਤਾ ਕਰਕੇ ਉਸ ਦਾ ਹੱਥ ਵਟਾਉਂਦੀ ਹੈ 

ਲੋਕਾਂ ਦੀ ਸਰਕਾਰ

ਆਓ  ਲੋਕਤੰਤਰ ਲਈ ਵੋਟਾਂ ਪਾਈਏ ,
ਬਣੇ ਲੋਕਾਂ ਦੁਆਰਾ ਲੋਕਾਂ ਦੀ ਸਰਕਾਰ ।

ਲਿਖਤ

ਭੇਤ ਲੈ ਲਈ ਇਸ ਜਹਾਨ ਦਾ , ਜੋ ਸੱਚ ਬੋਲਦੇ ਨੇ , 
ਸੱਚ ਨੂੰ ਸੂਲੀ ਹੀ ਲੱਗਦੀ ਏ, ਜੋ ਬੀਤੀਆਂ ਤਮਾਮ ਗੱਲਾਂ ਨੂੰ ਖੋਲਦੇ ਨੇ ।

ਦੁਨੀਆ ਦਾ ਮੇਲਾ

ਇਹ ਦੁਨੀਆ ਦਾ ਮੇਲਾ ਸੱਜਣਾਂ
ਕਈ ਆਏ ਤੇ ਕਈ ਤੁਰਗੇ
ਸਾਰੇ ਕਿੱਸ਼ੇ ਨੀ ਝੂਠੇ ਹੁੰਦੇ
ਇਹ ਐਵੇ ਤਾਂ ਨੀ ਜੁੜਗੇ
ਥੱਕ ਹਾਰ ਕੇ ਬੈਠਗੀ ਬੇਬੇ

ਪਾਕ ਮੁਹੱਬਤ

ਲੋਕੋ ਮੈ ਪਾਕ ਮੁਹੱਬਤ ਹਾਂ

ਮੈ ਜਨਮੀ ਹਾਂ ਮੁਦੱਤ ਤੋਂ
ਕੋਈ ਕਹਾਣੀ ਕਿੱਸਾ ਮੇਰਾ
ਜਾਂਦਾ ਨਹੀ ਲਕੋਇਆ
ਰਾਣੀ ਝਾਂਸੀ ਰਜਮੈਂਟ ਦੀ ਹੀਰੋ - ਜਾਬਾ॥ ਬਹਾਦਰ ਕੈਪਟਨ ਡਾ ਲਕਸ਼ਮੀ ਸਹਿਗਲ

'ਰਾਣੀ ਝਾਂਸੀ ਰਜਮੈਂਟ ਦੀ ਹੀਰੋ ਅਤੇ ਦੇਸ਼ ਦੀ ਅ॥ਾਦੀ ਦੀ ਲੜਾਈ ਦੀ ਦੀਵਾਨੀ ਲਕਸ਼ਮੀ ਸਹਿਗਲ'' ਦਾ  ਜਨਮ 24-ਸਤੰਬਰ 1914 ਨੂੰ, 'ਪਿਤਾ ''ਐਸ.ਸਵਾਮੀਨਾਥਨ'' ਜੋ ਇੱਕ ਉੱਘੇ ਵਕੀਲ ਤੇ ਮਦਰਾਸ ਹਾਈ ਕੋਰਟ ਵਿੱਚ ਵਕੀਲ ਸਨ। ਮਾਤਾ ਏ.ਵੀ. ''ਅਮੂ ਕੁੱਟੀ'' ਜੋ ਇੱਕ ਸਮਾਜ ਸੇਵਕਾ, ਦੇਸ਼ ਦੀ ਆ॥ਾਦੀ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੀ ਜਿਸ ਨੂੰ ਅਮੂ ਸਵਾਮੀਨਾਥਨ ਵੀ ਕਿਹਾ ਜਾਂਦਾ ਸੀ, ਦੇ ਘਰ ਮਦਰਾਸ ਵਿਖੇ ਹੋਇਆ। ਅਮੂ ਕੁੱਟੀ ਨਈਅਰ ਪ੍ਰੀਵਾਰ ਦੇ ਇੱਕ ਅਮੀਰ ਘਰ ਦੀ ਧੀ ਸੀ ਅਤੇ ਪਿਤਾ ਬ੍ਰਾਹਮਣ ਪ੍ਰੀਵਾਰ ਚੋਂ ਸੀ। ਨਈਅਰ ਪ੍ਰੀਵਾਰ ਦੀ ਪ੍ਰੰਪਰਾ ਸੀ, 'ਕਿ ਉਹ ਆਪਣੀਆਂ ਲੜਕੀਆਂ ਦੇ ਰਿਸ਼ਤੇ (ਕੇਰਲਾ) ਸਿਰਫ ਨੰਬੂਦਰੀਆ ਵਿੱਚ ਹੀ ਕਰਦੇ ਸਨ (ਕੇਰਲਾ ਦੇ ਬ੍ਰਾਹਮਣਾਂ 'ਚ)। ਜਦ ਕਿ ਲਕਸ਼ਮੀ ਦੇ ਪਿਤਾ ਨੰਬੂਦਰੀ ਨਹੀਂ ਸਨ। ਉਨ੍ਹਾਂ ਨੇ ਉਸ ਬੰਧਨ ਨੂੰ ਤੋੜ ਕੇ ਵਿਆਹ ਕੀਤਾ ਤੇ ਆਪਣੀ ਪਤਨੀ ਨੂੰ ਇੰਗਲੈਂਡ ਲੈ ਗਏ। ਲਕਸ਼ਮੀ ਸਹਿਗਲ ਦਾ ਜਨਮ ਦਾ ਨਾਂ ''ਲਕਸ਼ਮੀ ਸਵਾਮੀਨਾਥਨ'' ਰੱਖਿਆ ਗਿਆ।

ਪਹਿਲੀ ਮਈ 'ਤੇ ਵਿਸ਼ੇਸ਼ - ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਪਹਿਲੀ ਮਈ 'ਤੇ ਵਿਸ਼ੇਸ਼

ਸ਼ਿਕਾਗੋ ਦੇ ਸ਼ਹੀਦਾਂ ਦੀ ਅਦੁਤੀ ਕੁਰਬਾਨੀ

ਕਿਰਤੀ ਸੋਸ਼ਣ ਵਿਰੁਧ ਮੁਕਤੀ ਮਾਰਗ !

ਜਗਦੀਸ਼ ਸਿੰਘ ਚੋਹਕਾ

ਬੋਹੜ

ਮੈ ਪੁਰਾਣਾ ਬੋਹੜ ਹਾਂ
ਉਗਿਆ ਹਾ ਪਿੰਡ ਵਿਚਕਾਰ
ਮੀਹਾਂ ਦੇ ਪਾਣੀਆਂ ਨਾਲ ਪਲਗਿਆ
ਮੇਰੀ ਨਹੀ ਲਈ ਕਿਸੇ ਨੇ ਸਾਰ
ਮੈ ਰੁੱਤਾਂ ਬੜੀਆਂ ਹੀ ਵੇਖੀਆਂ

ਕਿਸਾਨ

ਤੇਰੇ ਖੂਹਾਂ ਉੱਤੇ ਮੱਕੇ,
ਜਿਹੜਾ ਵੀ ਕੋਈ ਤੱਕੇ,ਰੌਣਕ ਚਾਰ ਚੁਫੇਰੇ!
ਲਾਉਦਾ ਨੱਕੇ,ਕਦੇ ਨਾਂ ਥੱਕੇ,
ਕਰਦਾ ਪੱਕੇ,ਚਲਦੇ ਠੱਕੇ,ਵਾਹ ਕਿਸਾਨਾ ਤੇਰੇ!

ਅਜੋਕੇ ਲੋਕ ਅਤੇ ਲੀਡਰ, ਹਰਲਾਜ ਸਿੰਘ ਬਹਾਦਰਪੁਰ ।

ਮੇਰੇ ਦੇਸ਼ ਦੇ ਵੋਟਰਾਂ ਅਤੇ ਉਮੀਦਵਾਰਾਂ ਦੀ ਸੋਚ ਦਾ, ਪੱਧਰ ਅਸਲ ਵਿੱਚ ਹੈ ਹੱਦੋਂ ਵੱਧ ਥੱਲੇ ਗਿਆ ਹੋਇਆ ।
ਇੱਕ ਸਮੇ ਇੱਕ ਨੂੰ ਵਿਕਣ ਵਾਲੀ ਵੇਸਵਾ ਨੂੰ ਆਖੇ ਮਾੜਾ, ਇੱਕੋ ਸਮੇ ਤਿੰਨ ਚਾਰ ਥਾਂ ਜੋ ਵਿਕਿਆ ਹੋਇਆ।
ਉਮੀਦਵਾਰਾਂ ਨੂੰ ਵਿਕਾਊ/ਠੱਗ ਕਹਿਣ ਵਾਲਾ, ਵੋਟਰ ਠੱਗਦਾ ਸਾਰਿਆਂ ਨੂੰ ਇੱਕ ਨਾਲ ਨਾ ਜੋ ਖੜਿਆ ਹੋਇਆ।
ਅਜਿਹਾ ਲੀਡਰ ਖਰੀਦ ਕੇ ਲੋਕਾਂ ਨੂੰ ਅੱਗੇ ਬੇਚ ਦਿੰਦਾ, ਜਿਹੜਾ ਪੈਸੇ ਲਈ ਸਿਆਸਤ ਵਿੱਚ ਵੜਿਆ ਹੋਇਆ।

ਸਮੇਂ ਨਾਲ ਬਦਲੀ ‘ਸਾਹਾ ਚਿੱਠੀ’

ਸਾਹਾ ਚਿੱਠੀ ਭੇਜਣ ਦੀ ਰਸਮ ਪੰਜਾਬੀ ਵਿਆਹਾਂ ਵਿਚ ਅਹਿਮ ਸਥਾਨ ਰੱਖਦੀ ਸੀ। ਇਸਤੋਂ ਬਾਅਦ ਹੀ ਵਿਆਹ ਦਾ ਦਿਨ ਮਿੱਥਿਆ ਜਾਂਦਾ ਸੀ। ਮੁੰਡੇ ਤੇ ਕੁੜੀ ਵਾਲੇ ਇਸ ਰਸਮ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਵਿੱਢ ਦਿੰਦੇ ਸਨ। ਸਾਹਾ ਚਿੱਠੀ ਭੇਜਣ ਦੀ ਰਸਮ ਅਜੋਕੇ ਵਿਆਹਾਂ ਵਿਚ ਵੀ ਪ੍ਰਚੱਲਿਤ ਹੈ, ਪਰ ਇਸ ਰਸਮ ਦਾ ਹੁਣ ਰੂਪ ਬਦਲ ਗਿਆ ਹੈ। ਪੁਰਾਤਨ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਸਾਹਾ ਕੱਢਿਆ ਜਾਂਦਾ ਸੀ। ਸਾਹਾ ਕੱਢਣ ਤੋਂ ਬਾਅਦ ਅਹਿਮ ਕੰਮ ਸਾਹਾ ਚਿੱਠੀ ਨੂੰ ਭੇਜਣਾ ਹੁੰਦਾ ਸੀ। ਇਸਤੋਂ ਬਾਅਦ ਵਿਆਹ ਦੀਆਂ ਬਾਕੀ ਤਿਆਰੀਆਂ ਹੁੰਦੀਆਂ ਸਨ।

ਭਾਰਤੀ ਨਾਟਕਾਂ ’ਤੇ ਪਾਰਸੀ ਥੀਏਟਰ ਦਾ ਪ੍ਰਭਾਵ

ਪਾਰਸੀ ਪ੍ਰਾਚੀਨ ਇਰਾਨ ਦੇ ਆਤਿਸ਼ ਪ੍ਰਸਤ-ਅੱਠਵੀਂ ਸਦੀ ਵਿਚ ਹਿੰਦੁਸਤਾਨ ਆਏ। ਜਦੋਂ ਇਰਾਨ ਵਿਚ ਇਸਲਾਮ ਫੈਲਿਆ ਤਾਂ ਬਹੁਤ ਸਾਰੇ ਆਤਿਸ਼ ਪ੍ਰਸਤ ਇਰਾਨ ਤੋਂ ਨੱਸ ਕੇ ਹਿੰਦੁਸਤਾਨ ਦੇ ਪੱਛਮੀ ਸਾਗਰ-ਕੰਢੇ ਆ ਵਸੇ (ਬਹੁਤੇ ਮੁੰਬਈ ਵਿਚ)।

ਮਨ ਨੂੰ ਤਰੋਤਾਜ਼ਾ ਕਰਦੀ ਜਲ-ਬਗੀਚੀ

ਜਲ ਯਾਨੀ ਪਾਣੀ, ਜਿਸ ਦੇ ਬਿਨਾਂ ਇਕੱਲੇ ਮਨੁੱਖੀ ਜੀਵਨ ਦੀ ਹੋਂਦ ਹੀ ਨਹੀਂ ਬਲਕਿ ਧਰਤੀ ’ਤੇ ਵਸਣ ਵਾਲੇ ਹਰ ਜੀਵ-ਜੰਤੂ ਦੀ ਹੋਂਦ ਨਾਮੁਮਕਿਨ ਹੈ। ਮਹਾਨ ਗ੍ਰੰਥ ਅਤੇ ਵਿਗਿਆਨ ਇਸ ਗੱਲ ਦੇ ਗਵਾਹ ਹਨ ਕਿ ਧਰਤ ਦੇ ਇਸ ਟੁਕੜੇ ਵਿਚ ਪਾਣੀ ਅਜਿਹੀ ਵੱਡਮੁੱਲੀ ਚੀਜ਼ ਹੈ ਜੋ ਜੀਵਨ ਦਾ ਆਧਾਰ ਹੈ ਅਤੇ ਪਾਣੀ ਤੋਂ ਸ਼ੁਰੂ ਹੋਈ ਜੀਵ-ਜੰਤੂਆਂ ਦੀ ਉਤਪਤੀ ਲੱਖਾਂ-ਕਰੋੜਾਂ ਸਾਲਾਂ ਤੋਂ ਅੱਗੇ ਵਧਦੀ ਜਾ ਰਹੀ ਹੈ। ਮਨੁੱਖੀ ਵਿਕਾਸ ਦੇ ਨਾਲ-ਨਾਲ ਪਾਣੀ ਮੁੱਢਲੀ ਲੋੜ ਤੋਂ ਇਲਾਵਾ ਹੋਰਨਾਂ ਅਨੇਕਾਂ ਤਰੀਕਿਆਂ ਨਾਲ ਵੀ ਸਾਡੇ ਅੰਗ-ਸੰਗ ਰਹਿੰਦਾ ਹੈ। ਮਨੁੱਖ ਨੇ ਰੁੱਖ-ਪੌਦਿਆਂ ਤੋਂ ਆਪਣਾ ਨਿਰਬਾਹ ਕਰਨਾ ਸ਼ੁਰੂ ਕੀਤਾ ਜੋ ਸਮੇਂ ਦੇ ਚਲਦਿਆਂ ਕਈ ਰੂਪਾਂ ਵਿਚ ਮਨੁੱਖੀ ਜ਼ਿੰਦਗੀ ਦਾ ਹਿੱਸਾ ਬਣੇ।

ਇਵੇਂ ਬਣਦਾ ਸੀ ਖੂਹ

ਕੁਝ ਦਿਨ ਪਹਿਲਾਂ ਮੋਹਨ ਸਿੰਘ ਦੇ ‘ਸਾਵੇ ਪੱਤਰ’ ਹੱਥ ਲੱਗੇ, ਵਰਕੇ ਫਰੋਲੇ, ਸਕੂਲ ਸਮੇਂ ਦੀ ਜ਼ੁਬਾਨੀ ਯਾਦ ਕੀਤੀ ਕਵਿਤਾ ਜੋ ਅੱਜ ਵੀ ਯਾਦ ਹੈ ਪੜ੍ਹੀ: ਇਹ ਗਾਧੀ ਬਣੀ ਨਵਾਰੀ
ਅੱਗੇ ਵਗਦਾ ਬਲਦ ਹਜ਼ਾਰੀ
ਕਰ ਇਸ ਉਤੇ ਅਸਵਾਰੀ
ਭੁੱਲ ਜਾਵਣ ਦੋਵੇਂ ਜੱਗ ਨੀ
ਸਾਡੇ ਖੂਹ ’ਤੇ ਵਸਦਾ ਰੱਬ ਨੀ।
ਨਾਲ ਹੀ ਗਾਧੀ ਦੇ ਸਵਰਗੀ ਝੂਟੇ ਜਿਹੇ ਆਏ, ਸਿਤਾਰਿਆਂ ਜੜੇ ਈਨੂੰ ਵੀ ਦਿਸੇ, ਰੀਂ ਰੀਂ ਵਾਂ-ਵਾਂ ਦੀ ਮਿੱਠੀ ਲੈਅ ਕੰਨੀਂ ਪਈ ਅਤੇ ਪੁਰਾਣੇ ਸਵਰਗ ਵਿਚ ਪਹੁੰਚ ਗਿਆ। ਉਸ ਸਮੇਂ ਦੇ ਖੂਹ ਨਾਲ ਜੁੜੇ ਸ਼ਬਦ ਚੇਤੇ ਆਏ, ਜੋ ਨਵੀਂ ਪੀੜ੍ਹੀ ਨੂੰ ਅਜੀਬ ਹੀ ਲੱਗਣਗੇ ਜਿਵੇਂ ਹਲਟ, ਗਾਧੀ, ਟਿੰਡਾਂ, ਮਾਹਲ, ਖੋਪੇ, ਲਾਸ, ਪਾੜਛਾ, ਚੁਬੱਚਾ, ਔਲੂ, ਖਾਲ੍ਹ, ਕੁੱਤਾ, ਚਕਰੀਆਂ, ਮੌਣ, ਚੱਕ ਆਦਿ। ਚੱਕ ਦਾ ਸ਼ਬਦ ਮੈਨੂੰ ਚੁੱਕ ਕੇ ਫੇਰ ਅੱਸੀ ਸਾਲ ਪਿੱਛੇ ਲੈ ਗਿਆ ਜਦੋਂ ਅਸੀਂ ਆਪਣੀ ਪੈਲੀ ਵਿਚ ਖੂਹ ਲਗਵਾਇਆ ਸੀ।

ਅਸਫਲਤਾ ਤੋਂ ਘਬਰਾਹਟ ਕਿਉਂ ?

ਹਰ ਕੋਈ ਆਪਣੀ ਜ਼ਿੰਦਗੀ ’ਚ ਸਫਲ ਹੋਣਾ ਚਾਹੁੰਦਾ ਹੈ ਕਿਉਂਕਿ ਇਹ ਹਰ ਇਕ ਨੂੰ ਪਿਆਰੀ ਹੈ। ਸਫਲਤਾ ਪ੍ਰਾਪਤ ਕਰਨ ਪਿੱਛੇ ਵਿਅਕਤੀ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਬਿਨਾਂ ਮਿਹਨਤ ਤੋਂ ਸਫਲਤਾ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਜਿਹੜੇ ਵਿਅਕਤੀ ਆਪਣੀ ਜ਼ਿੰਦਗੀ ’ਚ ਸਫਲ ਹੋਏ ਹਨ, ਉਨ੍ਹਾਂ ਨੇ ਆਪਣੀ ਸਫਲਤਾ ਪਿੱਛੇ ਬਹੁਤ ਜ਼ਿਆਦਾ ਸਖ਼ਤ ਮਿਹਨਤ ਕੀਤੀ ਹੈ।

ਫ਼ਿਲਮਾਂ ਦੀ ਪੇਸ਼ਕਾਰੀ: ਅਤੀਤ ਤੇ ਵਰਤਮਾਨ

ਫ਼ਿਲਮਾਂ ਸਾਹਿਤ ਵਾਂਗ ਜ਼ਿੰਦਗੀ ਦਾ ਅਹਿਮ ਹਿੱਸਾ ਹਨ। ਫ਼ਿਲਮਾਂ ਮਨੋਰੰਜਨ ਦਾ ਵਧੀਆ ਸਾਧਨ ਹਨ, ਮਨੋਰੰਜਨ ਤੋਂ ਭਾਵ ਦਿਲ ਪ੍ਰਚਾਵੇ ਤੋਂ ਨਹੀਂ ਬਲਕਿ ਮਨੋਰੰਜਨ ਦੇ ਨਾਲ-ਨਾਲ ਚਿੰਤਨ ਵੀ। ਜੇਕਰ ਫ਼ਿਲਮ ਦੀ ਦੇਖਣ ਵਿਧੀ ’ਤੇ ਪੇਸ਼ਕਾਰੀ ਤੇ ਉਸ ਦੇ ਦਿਖਾਉਣ ਪ੍ਰਬੰਧ ਬਾਰੇ ਜ਼ਿਕਰ ਕਰੀਏ ਤਾਂ ਸਮਾਂ ਬਦਲਣ ਨਾਲ ਇਸ ਵਿਚ ਬਹੁਤ ਤਬਦੀਲੀਆਂ ਆਈਆਂ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0079352662
Copyright © 2019, Panjabi Times. All rights reserved. Website Designed by Mozart Infotech