ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
 
ਧਰਮ

ਪਹਿਲਾ ਪਿਆਰਾ ਭਾਈ ਦਇਆ ਸਿੰਘ

September 30, 2018 01:35 AM

ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਜ਼ਫਰਨਾਮੇ ਵਿੱਚ ਗੁਰੂ ਸਾਹਿਬ ਨੇ ਲਿਖਿਆ:
ਜੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ।।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।।
ਭਾਵ, ਜਦੋਂ ਬਾਕੀ ਸਾਰੇ ਹੀਲੇ ਖ਼ਤਮ ਹੋ ਜਾਣ ਤਾਂ ਤਲਵਾਰ ਚੁੱਕਣੀ ਜਾਇਜ਼ ਹੈ।

ਗੁਰੂ ਗੋਬਿੰਦ ਸਿੰਘ ਵੱਲੋਂ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਕਰਦਿਆਂ ਸਾਜੇ ਪੰਜ ਪਿਆਰਿਆਂ ਵਿੱਚੋਂ ਪਹਿਲਾ ਪਿਆਰਾ ਭਾਈ ਦਇਆ ਸਿੰਘ ਹੈ। ਭਾਈ ਦਇਆ ਸਿੰਘ ਦਾ ਪਹਿਲਾ ਨਾਂ ਭਾਈ ਦਾਇਆ ਰਾਮ ਸੀ। ਉਨ੍ਹਾਂ ਦਾ ਜਨਮ 1661 ਨੂੰ ਲਾਹੌਰ ਵਿਚ ਪਿਤਾ ਭਾਈ ਸੁਧਾ ਜੀ ਅਤੇ ਮਾਤਾ ਦਿਆਲੀ ਜੀ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਰਧਾਲੂ ਸਨ ਅਤੇ ਉਨ੍ਹਾਂ ਦੇ ਦਰਸ਼ਨ ਲਈ ਕਈ ਵਾਰੀ ਅਨੰਦਪੁਰ ਸਾਹਿਬ ਆਏ ਸਨ। 1679 ਵਿੱਚ ਭਾਈ ਸੁਧਾ ਜੀ ਪਰਿਵਾਰ ਸਮੇਤ ਆਨੰਦਪੁਰ ਸਾਹਿਬ ਵਿਚ ਪੱਕੇ ਹੀ ਆ ਗਏ। ਭਾਈ ਦਇਆ ਰਾਮ ਵੀ ਉਨ੍ਹਾਂ ਦੇ ਨਾਲ ਸਨ। ਉਸ ਸਮੇਂ ਗੁਰੂ ਗੋਬਿੰਦ ਸਾਹਿਬ ਸਿੱਖਾਂ ਦੇ ਦਸਵੇਂ ਗੁਰੂ ਦੇ ਰੂਪ ਵਿੱਚ ਗੁਰਗੱਦੀ ਉਤੇ ਬਿਰਾਜਮਾਨ ਸਨ। ਭਾਈ ਦਇਆ ਰਾਮ ਗੁਰੂ ਗੋਬਿੰਦ ਸਾਹਿਬ ਤੋਂ ਉਮਰ ਵਿੱਚ ਥੋੜ੍ਹੇ ਵੱਡੇ ਸਨ,ਇਸ ਕਰਕੇ ਗੁਰੂ ਸਾਹਿਬ ਉਨ੍ਹਾਂ ਨੂੰ ‘ਭਾਈ’ ਕਹਿ ਕੇ ਬਲਾਉਂਦੇ ਸਨ। ਗੁਰੂ ਗੋਬਿੰਦ ਸਾਹਿਬ ਨੇ ਭਾਈ ਦਇਆ ਰਾਮ ਦੀ ਸਿੱਖਿਆ ਪ੍ਰਾਪਤੀ ਵੱਲ ਉਚੇਚਾ ਧਿਆਨ ਦਿੱਤਾ ਅਤੇ ਇਸ ਲਈ ਯੋਗ ਪ੍ਰਬੰਧ ਕੀਤੇ। ਭਾਈ ਦਇਆ ਰਾਮ ਨੂੰ ਪਹਿਲਾਂ ਹੀ ਪੰਜਾਬੀ ਅਤੇ ਪਾਰਸ਼ੀ ਭਾਸ਼ਾਵਾਂ ਦਾ ਚੰਗਾ ਗਿਆਨ ਪ੍ਰਾਪਤ ਸੀ। ਉਨ੍ਹਾਂ ਨੇ ਪੁਰਾਤਨ ਭਾਰਤੀ ਸਾਹਿਤ ਅਤੇ ਗੁਰਮੱਤ ਦਾ ਗਿਆਨ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਹੋਏ ਪ੍ਰਾਪਤ ਕੀਤਾ। ਭਾਈ ਦਇਆ ਰਾਮ ਨੇ ਚੰਗੀ ਸਿੱਖਿਆ ਪ੍ਰਾਪਤੀ ਦੇ ਨਾਲ ਨਾਲ ਵੱਖ ਵੱਖ ਸ਼ਸਤਰ ਚਲਾਉਣ ਅਤੇ ਘੋੜ ਸਵਾਰੀ ਵਿੱਚ ਵੀ ਨਿੰਪੁਨਤਾ ਹਾਸਲ ਕੀਤੀ। ਉਹ ਉੱਚ ਕੋਟੀ ਦੇ ਯੋਧੇ ਬਣ ਗਏ।
1699 ਈ. ਦੇ ਵਿਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੇ ਕਿਲ੍ਹਾ ਕੇਸਗੜ੍ਹ ਵਿਖੇ ਸਜੇ ਪੰਡਾਲ ਵਿੱਚ ਇਕੱਠੀ ਹੋਈ ਲਗਪਗ 80 ਹਜ਼ਾਰ ਸੰਗਤ ਦੇ ਇਕੱਠ ਨੂੰ ਹੱਥ ਵਿੱਚ ਨੰਗੀ ਤਲਵਾਰ ਫੜ ਕੇ ਸੰਬੋਧਨ ਕਰਦਿਆਂ ਇੱਕ ਸੀਸ ਦੀ ਮੰਗ ਕੀਤੀ। ਗੁਰੂ ਗੋਬਿੰਦ ਰਾਏ ਦਾ ਅਜਿਹਾ ਰੂਪ ਵੇਖ ਕੇ ਪੰਡਾਲ ਵਿੱਚ ਸੰਨਾਟਾ ਛਾ ਗਿਆ ਪਰ ਉਸੇ ਸਮੇਂ ਭਾਈ ਦਇਆ ਰਾਮ ਸੰਗਤ ’ਚੋਂ ਉੱਠੇ ਅਤੇ ਆਪਣਾ ਸੀਸ ਗੁਰੂ ਗੋਬਿੰਦ ਰਾਏ ਨੂੰ ਭੇਂਟ ਕਰਨ ਲਈ ਅੱਗੇ ਵਧੇ। ਗੁਰੂ ਸਾਹਿਬ ਨੇ ਭਾਈ ਦਇਆ ਰਾਮ ਤੋਂ ਬਾਅਦ ਵਾਰ ਵਾਰ ਚਾਰ ਹੋਰ ਸੀਸਾਂ ਦੀ ਮੰਗ ਕੀਤੀ ਅਤੇ ਇੱਕ ਇੱਕ ਕਰਕੇ ਭਾਈ ਧਰਮ ਦਾਸ, ਭਾਈ ਹਿੰਮਤ ਰਾਏ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ ਆਪਣੇ ਸੀਸ ਗੁਰੂ ਜੀ ਨੂੰ ਭੇਂਟ ਕਰਨ ਲਈ ਅੱਗੇ ਆਏ। ਇਸ ਤਰ੍ਹਾਂ ਗੁਰੂ ਗੋਬਿੰਦ ਰਾਏ ਨੇ ਇਨ੍ਹਾਂ ਪੰਜਾਂ ਵਿਅਕਤੀਆਂ ਤੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਅਤੇ ਅੰਮ੍ਰਿਤ ਤਿਆਰ ਕੀਤਾ ਗਿਆ। ਪੰਜਾਂ ਪਿਆਰਿਆਂ ਨੂੰ ਪਹਿਲਾਂ ਅੰਮ੍ਰਿਤ ਛਕਾਇਆ ਅਤੇ ਫਿਰ ਆਪ ਗੁਰੂ ਗੋਬਿੰਦ ਸਾਹਿਬ ਨੇ ਉਨ੍ਹਾਂ ਤੋਂ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਾਹਿਬ ਨੇ ਇਨ੍ਹਾਂ ਪੰਜ ਪਿਆਰਿਆਂ ਨੂੰ ਆਪਣੇ ਨਾਵਾਂ ਨਾਲ ‘ਸਿੰਘ’ ਸ਼ਬਦ ਲਗਾਉਣ ਦਾ ਹੁਕਮ ਦਿੱਤਾ। ਇਸ ਤਰ੍ਹਾਂ ਭਾਈ ਦਇਆ ਰਾਮ ਭਾਈ ਦਇਆ ਸਿੰਘ ਬਣ ਗਏ। ਗੁਰੂ ਗੋਬਿੰਦ ਰਾਏ ਜੀ ਦੇ ਨਾਂ ਨਾਲ ਵੀ ਸਿੰਘ ਸ਼ਬਦ ਲਗਾਇਆ ਗਿਆ ਅਤੇ ਉਹ ਗੁਰੂ ਗੋਬਿੰਦ ਸਿੰਘ ਬਣ ਗਏ।
ਭਾਈ ਦਇਆ ਸਿੰਘ, ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਵਿਸ਼ਵਾਸਪਾਤਰ ਅਤੇ ਯੋਗ ਸਿੱਖਾਂ ਵਿੱਚੋਂ ਇੱਕ ਸਨ। ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਖਾਸ ਅੰਗ ਰੱਖਿਅਕਾਂ ਵਿੱਚ ਭਾਈ ਦਇਆ ਸਿੰਘ ਵੀ ਸ਼ਾਮਲ ਸਨ। ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੀ ਯੋਗਤਾ ਅਤੇ ਅਨੁਸ਼ਾਸਨ ਵਿੱਚ ਪੂਰਨ ਵਿਸ਼ਵਾਸ ਸੀ। ਪਹਾੜੀ ਰਾਜਿਆਂ ਜਾਂ ਦੂਸਰੇ ਮਹੱਤਵਪੂਰਨ ਵਿਅਕਤੀਆਂ ਨਾਲ ਗੱਲਬਾਤ ਕਰਨ ਲਈ ਭੇਜੇ ਜਾਂਦੇ ਪ੍ਰਤੀਨਿਧ ਮੰਡਲਾਂ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਭਾਈ ਦਇਆ ਸਿੰਘ ਨੂੰ ਸੌਂਪੀ ਜਾਂਦੀ। ਗੁਰੂ ਗੋਬਿੰਦ ਸਿੰਘ ਹਮੇਸ਼ਾ ਭਾਈ ਦਇਆ ਸਿੰਘ ਦੀ ਸਲਾਹ ਦੀ ਕਦਰ ਕਰਦੇ।
ਭਾਈ ਦਇਆ ਸਿੰਘ ਇੱਕ ਬਹਾਦਰ ਯੋਧੇ ਸਨ ਅਤੇ ਉਨ੍ਹਾਂ ਕੋਲ ਜੰਗ ਦੇ ਮੈਦਾਨ ਵਿੱਚ ਸਿੱਖ ਸੈਨਿਕਾਂ ਦੀ ਯੋਗ ਅਗਵਾਈ ਕਰਨ ਦਾ ਚੰਗਾ ਹੁਨਰ ਸੀ। ਉਨ੍ਹਾਂ ਨੇ ਭੰਗਾਣੀ, ਅਨੰਦਪੁਰ ਸਾਹਿਬ, ਨਿਰਮੋਹ, ਚਮਕੌਰ ਸਾਹਿਬ ਦੀਆਂ ਲੜਾਈਆਂ ਵਿੱਚ ਆਪਣੀ ਯੁੱਧ ਕਲਾ ਦੇ ਜੌਹਰ ਵਿਖਾਏ। 20 ਦਸੰਬਰ 1704 ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਸਮੇਂ ਭਾਈ ਦਇਆ ਸਿੰਘ ਅਤੇ ਭਾਈ ਉਦੈ ਸਿੰਘ ਗੁਰੂ ਸਾਹਿਬ ਦੇ ਅੱਗੇ ਚੱਲ ਪਏ ਅਤੇ ਦੂਸਰੇ ਪਿਆਰੇ ਗੁਰੂ ਜੀ ਦੇ ਆਸੇ ਪਾਸੇ ਸਨ। ਸਰਸਾ ਨਦੀ ਪਰ ਕਰਨ ਤੋਂ ਬਾਅਦ ਪਿੱਛਾ ਕਰਦੀ ਦੁਸ਼ਮਣ ਦੀ ਫ਼ੌਜ ਤੋਂ ਸੁਰੱਖਿਆ ਲਈ ਉਨ੍ਹਾਂ ਨੂੰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਸ਼ਰਨ ਲੈਣੀ ਪਈ। ਗੜ੍ਹੀ ਵਿੱਚ ਥੋੜ੍ਹੀ ਗਿਣਤੀ ਵਿੱਚ ਸਿੰਘ ਹੋਣ ਦੇ ਬਾਵਜੂਦ ਉਨ੍ਹਾਂ ਨੇ ਅੰਦਰੋਂ ਡਟ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ। ਇਸ ਲੜਾਈ ਵਿੱਚ ਦੋਵੇ ਵੱਡੇ ਸਾਹਿਬਜ਼ਾਦੇ, ਤਿੰਨ ਪਿਆਰਿਆਂ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ। ਅਖੀਰ ਤੇ ਗੜ੍ਹੀ ਵਿੱਚ ਗੁਰੂ ਗੋਬਿੰਦ ਸਿੰਘ ਸਣੇ ਛੇ ਸਿੰਘ ਜੀਵਤ ਸਨ। ਇਸ ਕਾਰਨ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਪੰਜਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਸਿੱਖ ਧਰਮ ਦੀ ਅਗਵਾਈ ਕਰਨ ਲਈ ਗੜ੍ਹੀ ਵਿੱਚੋਂ ਬਚ ਨਿਕਲਣ ਲਈ ਕਿਹਾ ਪਰ ਗੁਰੂ ਗੋਬਿੰਦ ਸਿੰਘ ਅਜਿਹਾ ਕਰਨ ਲਈ ਤਿਆਰ ਨਹੀਂ ਸਨ। ਭਾਈ ਦਇਆ ਸਿੰਘ ਨੇ ਪੰਜ ਸਿੰਘਾਂ ਦੀ ਸ਼ਕਤੀ ਵਰਤਦਿਆਂ ਗੁਰਮਤਾ ਪਾਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਗੜ੍ਹੀ ਛੱਡਣ ਦਾ ਆਦੇਸ਼ ਦਿੱਤਾ। ਇਸ ਗੁਰਮਤੇ ਦਾ ਪਾਲਣ ਕਰਦਿਆਂ ਗੁਰੂ ਗੋਬਿੰਦ ਸਿੰਘ ਗੜ੍ਹੀ ਨੂੰ ਛੱਡਣ ਲਈ ਤਿਆਰ ਹੋ ਗਏ। ਗੁਰੂ ਸਾਹਿਬ ਉਸ ਸਮੇਂ ਨੰਗੇ ਪੈਰੀਂ ਸਨ। ਭਾਈ ਦਇਆ ਸਿੰਘ ਨੇ ਉਨ੍ਹਾਂ ਨੂੰ ਪਥਰੀਲੇ ਅਤੇ ਕੰਡਿਆਲੇ ਰਾਹ ਕਰਕੇ ਪੈਰੀਂ ਜੁੱਤੀ ਪਾਉਣ ਦੀ ਬੇਨਤੀ ਕੀਤੀ ਪਰ ਗੁਰੂ ਸਾਹਿਬ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਗੁਰੂ ਗੋਬਿੰਦ ਸਿੰਘ 21,22 ਦਸੰਬਰ 1704 ਈ. ਦੀ ਵਿਚਕਾਰਲੀ ਰਾਤ ਨੂੰ ਚਮਕੌਰ ਸਾਹਿਬ ਦੀ ਗੜ੍ਹੀ ਵ’ਚੋਂ ਬਾਹਰ ਨਿਕਲ ਗਏ। ਗੁਰੂ ਸਾਹਿਬ ਦੇ ਨਿਰਦੇਸ਼ ਅਤੇ ਉਸ ਸਮੇਂ ਗੁਰੂ ਜੀ ਦੇ ਨਾਲ ਤਿੰਨ ਸਿੰਘਾਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੇ ਵੀ ਗੜ੍ਹੀ ਛੱਡ ਦਿੱਤੀ। ਉਹ ਤਿੰਨੋਂ ਗੁਰੂ ਸਾਹਿਬ ਦੇ ਆਸੇ ਪਾਸੇ ਤੁਰ ਰਹੇ ਸਨ ਪਰ ਕੁਝ ਦੂਰੀ ’ਤੇ ਜਾ ਕੇ ਉਹ ਹਨੇਰੇ ਕਾਰਨ ਗੁਰੂ ਗੋਬਿੰਦ ਸਿੰਘ ਤੋਂ ਵਿਛੜ ਗਏ ਪਰ 25 ਦਸੰਬਰ 1704 ਈ. ਨੂੰ ਮਾਛੀਵਾੜਾ ਵਿੱਚ ਫਿਰ ਆ ਮਿਲੇ। ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਗੁਰੂ ਸਾਹਿਬ ਆਪਣੇ ਸਿੰਘਾਂ ਨਾਲ ਪਿੰਡ ਦੀਨਾ ਕਾਂਗੜ ਆ ਪਹੁੰਚੇ। ਇੱਥੇ ਗੁਰੂ ਸਾਹਿਬ ਨੂੰ ਇੱਕ ਸ਼ਰਧਾਲੂ ਸਿੰਘ ਨੇ ਘੋੜਾ ਭੇਂਟ ਕੀਤਾ ਅਤੇ ਗੁਰੂ ਸਾਹਿਬ ਨੇ ਆਪਣਾ ਪਹਿਲਾ ਘੋੜਾ ਭਾਈ ਦਇਆ ਸਿੰਘ ਨੂੰ ਦੇ ਦਿੱਤਾ।
ਦੀਨਾ ਕਾਂਗੜ ਵਿੱਚ ਗੁਰੂ ਗੋਬਿੰਦ ਸਿੰਘ ਨੇ ਮੁਗਲਾਂ ਵੱਲੋਂ ਝੂਠੀਆਂ ਸੌਂਹਾਂ ਖਾਂ ਕੇ ਉਨ੍ਹਾਂ ਨੂੰ ਧੋਖਾ ਦੇਣ ਅਤੇ ਸਿੰਘਾਂ ਨਾਲ ਕੀਤੀਆਂ ਨਾ-ਇਨਸਾਫੀਆਂ ਨੂੰ ਬਿਆਨ ਕਰਦਾ ਫਾਰਸੀ ਭਾਸ਼ਾ ਵਿੱਚ ਇੱਕ ਪੱਤਰ, ਜਿਸ ਦਾ ਨਾਂ ‘ਜ਼ਫਰਨਾਮਾ’ ਸੀ, ਔਰੰਗਜ਼ੇਬ ਨੂੰ ਲਿਖਿਆ ਅਤੇ ਆਪਣੇ ਹੱਥੀਂ ਔਰੰਗਜ਼ੇਬ ਤੱਕ ਪਹੁੰਚਾਉਣ ਲਈ ਆਪਣੇ ਸਭ ਤੋਂ ਯੋਗ ਤੇ ਹਿੰਮਤੀ ਸਿੰਘ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ‘ਜ਼ਫਰਨਾਮਾ’ ਹਰ ਹਾਲਤ ਵਿੱਚ ਔਰੰਗਜ਼ੇਬ ਨੂੰ ਨਿੱਜੀ ਰੂਪ ਵਿੱਚ ਫੜਾਉਣ ਦੇ ਨਿਰਦੇਸ਼ ਦਿੱਤੇ।
ਉਨ੍ਹੀਂ ਦਿਨੀਂ ਮੁਗਲ ਬਾਦਸ਼ਾਹ ਔਰੰਗਜ਼ੇਬ ਦੱਖਣ ਦੀ ਮਹਿੰਮ ’ਤੇ ਸੀ ਅਤੇ ਉਸ ਦੇ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਰੁਕੇ ਹੋਣ ਸਬੰਧੀ ਜਾਣਕਾਰੀ ਸੀ ਪਰ ਜਦੋਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਾਬਾਦ ਪਹੁੰਚੇ, ਤਾਂ ਪਤਾ ਲੱਗਿਆ ਕਿ ਔਰੰਗਜ਼ੇਬ ਅਹਿਮਦਨਗਰ ਵਿੱਚ ਹੈ। ਔਰੰਗਾਬਾਦ ਵਿੱਚ ਕੁਝ ਸਮਾਂ ਠਹਿਰਨ ਤੋਂ ਬਾਅਦ ਉਹ ਔਰੰਗਜ਼ੇਬ ਨੂੰ ਜ਼ਫਰਨਾਮਾ ਦੇਣ ਲਈ ਅਹਿਮਦਨਗਰ ਵੱਲ ਚਲੇ ਗਏ। ਅੋਰੰਗਾਬਾਦ ਵਿੱਚ ਜਿਸ ਸਥਾਨ ’ਤੇ ਉਹ ਠਹਿਰੇ ਸਨ, ਉੱਥੇ ਉਨ੍ਹਾਂ ਦੀ ਯਾਦ ਵਿੱਚ ‘ਗੁਰਦੁਆਰਾ ਭਾਈ ਦਇਆ ਸਿੰਘ’ ਦਾ ਨਿਰਮਾਣ ਕੀਤਾ ਗਿਆ ਹੈ। ਔਰੰਗਜ਼ੇਬ ਨੂੰ ਜ਼ਫਰਨਾਮਾ ਫੜਾਉਣ ਤੋਂ ਬਾਅਦ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵਾਪਸ ਆ ਦੱਖਣ ਵੱਲ ਨੂੰ ਜਾਂਦੇ ਗੁਰੂ ਗੋਬਿੰਦ ਸਿੰਘ ਨਾਲ ਰਾਜਸਥਾਨ ਵਿੱਚ ਫਿਰ ਆ ਮਿਲੇ। ਗੁਰੂ ਗੋਬਿੰਦ ਸਿੰਘ ਵੱਖ ਵੱਖ ਥਾਂਵਾਂ ਤੋਂ ਹੁੰਦੇ ਹੋਏ ਮਹਾਰਾਸ਼ਟਰ ਦੇ ਗੁਦਾਵਰੀ ਨਦੀ ਕੰਢੇ ਨਾਂਦੇੜ ਵਿਖੇ ਚਲੇ ਗਏ। ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਵੀ ਉਨ੍ਹਾਂ ਦੇ ਨਾਲ ਸਨ। ਇੱਥੇ ਰੁਕ ਕੇ ਗੁਰੂ ਸਾਹਿਬ ਧਰਮ ਦਾ ਪ੍ਰਚਾਰ ਕਰਨ ਲੱਗੇ। ਗੁਰੂ ਗੋਬਿੰਦ ਸਿੰਘ ਨੇ ਇੱਥੋਂ ਨੇੜੇ ਹੀ ਗੁਦਾਵਰੀ ਨਦੀ ਕੰਢੇ ਬਣੇ ਬੈਰਾਗੀ ਮਾਧੋ ਦਾਸ ਦੇ ਆਸ਼ਰਮ ਵਿੱਚ ਮਾਧੋ ਦਾਸ ਨੂੰ ਸਿੱਧੇ ਰਸਤੇ ਪਾਉਣ ਗਏ। ਇਸ ਸਮੇਂ ਭਾਈ ਦਇਆ ਸਿੰਘ ਵੀ ਗੁਰੂ ਜੀ ਦੇ ਨਾਲ ਸਨ। ਮਾਧੋ ਦਾਸ ਨੂੰ ਸਿੰਘ ਸਜਾਉਣ ਲਈ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਅੰਮ੍ਰਿਤ ਤਿਆਰ ਕੀਤਾ ਗਿਆ।ਇੱਥੇ ਦੋ ਪਠਾਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੇਟ ਵਿੱਚ ਛੁਰਾ ਮਾਰ ਦਿੱਤਾ, ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੋਤੀ ਜੋਤਿ ਸਮਾ ਗਏ। ਗੁਰੂ ਗੋਬਿੰਦ ਸਿੰਘ ਦੀ ਦੇ ਜੋਤੀ ਜੋਤਿ ਸਮਾਉਣ ਤੋਂ ਕੁਝ ਸਮਾਂ ਬਾਅਦ ਭਾਈ ਦਇਆ ਸਿੰਘ ਵੀ ਦਸੰਬਰ 1708 ਈ. ਵਿੱਚ 47 ਸਾਲ ਦੀ ਉਮਰ ਵਿੱਚ ਪ੍ਰਲੋਕ ਸੁਧਾਰ ਗਏ। ਆਪਣੇ ਅਖੀਰਲੇ ਸਮੇਂ ਭਾਈ ਦਇਆ ਸਿੰਘ ਨੇ ਉਨ੍ਹਾਂ ਦਾ ਅੰਗੀਠਾ ਗੁਰੂ ਗੋਬਿੰਦ ਸਿੰਘ ਦੇ ਅੰਗੀਠੇ ਦੇ ਨੇੜੇ ਤਿਆਰ ਕਰਨ ਦੀ ਇੱਛਾ ਜ਼ਾਹਰ ਕੀਤੀ। ਉਨ੍ਹਾਂ ਦੀ ਆਖਰੀ ਇੱਛਾ ਅਨੁਸਾਰ ਹੀ ਭਾਈ ਦਇਆ ਸਿੰਘ ਦਾ ਅੰਗੀਠਾ ਨਾਂਦੇੜ (ਸੱਚਖੰਚ ਸ੍ਰੀ ਹਜ਼ੂਰ ਸਾਹਿਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਗੀਠੇ ਦੇ ਨਜ਼ਦੀਕ ਹੀ ਬਣਾਇਆ ਗਿਆ। ਇੱਥੇ ਹੀ ਬਾਅਦ ਵਿੱਚ ਭਾਈ ਧਰਮ ਸਿੰਘ ਦਾ ਅੰਗੀਠਾ ਵੀ ਬਣਾਇਆ ਗਿਆ। ਉਨ੍ਹਾਂ ਦੇ ਅੰਗੀਠੇ ਵਾਲੀ ਥਾਂ ’ਤੇ ਸੱਚਖੰਡ ਹਜ਼ੂਰ ਸਾਹਿਬ ਦੇ ਦਰਬਾਰ ਸਾਹਿਬ ਦੇ ਨੇੜੇ ਉਨ੍ਹਾਂ ਦੀ ਯਾਦ ਵਿੱਚ ‘ਗੁਰਦੁਆਰਾ ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ’ ਸਥਾਪਤ ਕੀਤਾ ਗਿਆ ਹੈ।
ਭਾਈ ਦਾਇਆ ਸਿੰਘ ਦੀ ਖਾਲਸਾ ਪੰਥ ਨੂੰ ਵਡਮੁੱਲੀ ਦੇਣ ਹੈ। ਭਾਈ ਦਇਆ ਸਿੰਘ ਬਹੁ ਪੱਖੀ ਸ਼ਖਸੀਅਤ ਦੇ ਮਾਲਕ ਸਨ। ਉਹ ਕੇਵਲ ਮਹਾਨ ਯੋਧੇ ਹੀ ਨਹੀਂ,ਸਗੋਂ ਯੋਗ ਅਗਵਾਈ ਕਰਤਾ, ਸੰਗਠਿਤ ਕਰਤਾ ਅਤੇ ਚੰਗੇ ਵਿਦਵਾਨ ਵੀ ਸਨ। ਉਨ੍ਹਾਂ ਦੇ ਚੰਗੇ ਲਿਖਾਰੀ ਦਾ ਪ੍ਰਮਾਣ ‘ਰਹਿਤਨਾਮਾ ਭਾਈ ਦਇਆ ਸਿੰਘ’ ਹੈ। ਉਨ੍ਹਾਂ ਦੁਆਰਾ ਕੁਝ ਗ੍ਰੰਥਾਂ ਦੀ ਸੰਪਾਦਨਾ ਵੀ ਕੀਤੀ ਗਈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਧਰਮ ਵਿੱਚ ਹੋਰ
550ਵੀਂ – ਕਿਵੇਂ ਚੱਲਣਾ ਗੁਰੂ ਦੇ ਨਾਲ ?

ਮੇਰੇ ਜੀਵਨ ਵਿੱਚ ਨਾ ਸਹੀ ਪਰ ਕਦੀ ਤਾਂ ਗੁਰੂ ਦੀ 600ਵੀਂ ਵਰ੍ਹੇਗੰਢ ਵੀ ਆਵੇਗੀ। 550ਵੀਂ ’ਤੇ ਬਹੁਤਾ ਪੜ੍ਹਨ-ਸੁਣਨ ਨੂੰ ਨਹੀਂ ਮਿਲਿਆ ਕਿ 500ਵੀਂ ’ਤੇ ਗੁਰੂ ਦਾ ਸੰਦੇਸ਼ ਕੁੱਲ ਜਹਾਨ ਤੱਕ ਪਹੁੰਚਾਉਣ ਲਈ ਕਿਹੜੇ ਤਰੱਦਦ ਕੀਤੇ ਗਏ ਸਨ ਪਰ 600ਵੀਂ ’ਤੇ ਕਿਸ ਨੂੰ ਭੁੱਲੇਗਾ ਕਿ 550ਵੀਂ ਕਿਵੇਂ ਮਨਾਈ ਗਈ ਸੀ?

ਸਿਰਫ ਗੁਰੂ ਨੂੰ ਹੀ ਨਹੀਂ, ਗੁਰੂ ਦੀ ਵੀ ਮੰਨੀਏ

ਗੁਰੂ ਨਾਨਕ ਦਾ ਜਨਮ ਉਸ ਵੇਲੇ ਹੋਇਆ ਜਦੋਂ ਇਸ ਧਰਤੀ ’ਤੇ ਵਿਗਿਆਨਕ ਸੋਚ ਪੈਰ ਪਸਾਰ ਰਹੀ ਸੀ, ਜਦੋਂ ਵਿਗਿਆਨ ਕੁਦਰਤੀ ਭੇਦਾਂ ਤੋਂ ਪਰਦੇ ਚੁੱਕ ਰਿਹਾ ਸੀ। ਅਸੀਂ ਇਤਿਹਾਸਕ ਵਰਤਾਰਿਆਂ ਦੇ ਸਮਕਾਲੀ ਨਹੀਂ ਹਾਂ ਪਰ ਇਤਿਹਾਸ ਵਿਚ ਦਰਜ ਘਟਨਾਵਾਂ ’ਤੇ ਯਕੀਨ ਕਰਦੇ ਹਾਂ। ਇਸੇ ਯਕੀਨ ਵਿਚ ਉਹ ਸਾਰੀਆਂ ਕਥਾ/ਕਹਾਣੀਆਂ ਸ਼ਾਮਲ ਹਨ, ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹਨ।
ਬਾਬਾ ਨਾਨਕ ਨੇ ਇਸ ਧਰਤੀ ’ਤੇ ਲਗਭਗ 72 ਸਾਲ ਜੀਵਨ ਬਿਤਾਇਆ । ਇਤਿਹਾਸ ਅਨੁਸਾਰ ਬਾਲਪਣ ਤੋਂ ਲੈ ਕੇ ਬਿਰਧ ਅਵਸਥਾ ਤੱਕ, ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਵਿਚ ਉਨ੍ਹਾਂ ਦੀ ਤਰਕ ਭਰਪੂਰ ਮਾਨਵੀ ਪਹੁੰਚ ਰੂਪਮਾਨ ਹੁੰਦੀ ਹੈ ਤੇ ਕੋਈ ਸਦੀਵੀ ਸੁਨੇਹਾ ਉੱਭਰਦਾ ਹੈ। ਉਹ ਹਰ ਵਰਤਾਰੇ ਵਿੱਚ ਪਿਛਾਖੜੀ ਧਾਰਨਾਵਾਂ ਨੂੰ ਝੰਭਦੇ ਹਨ, ਤਰਕ ਅਧਾਰਤ ਪੱਖ ਰੱਖਦੇ ਹਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਮਾਰਗ ਦਰਸ਼ਨ ਕਰਦੇ ਹਨ।

ਬੀ-40 ਜਨਮ ਸਾਖੀ ਦੇ ਚਿੱਤਰਾਂ ਨੂੰ ਸਮਝਦਿਆਂ

ਵੱਖ ਵੱਖ ਜਨਮ ਸਾਖੀਆਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਸ਼ਰਧਾਮਈ ਬਿਆਨ ਹਨ। ਬੀ-40 ਦੇ ਨਾਂ ਨਾਲ ਜਾਣੀ ਜਾਂਦੀ ਜਨਮ ਸਾਖੀ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਵੱਖ ਵੱਖ ਸਾਖੀਆਂ ਦੇ ਨਾਲ ਨਾਲ ਉੱਤਮ ਦਰਜੇ ਦੀ ਚਿੱਤਰਕਾਰੀ ਵੀ ਹੋਈ ਹੈ।ਕਰੋੜੀਆ, ਬਾਬਾ ਨਾਨਕ ਤੇ ਮਰਦਾਨਾ: ਜਿਥੇ ਬਾਬਾ ਰਹੰਦਾ ਥਾ। ਉਸ ਗਿਰਾਉ ਪਾਸਿ ਹਿਕ ਕਰੋੜੀਆ ਰਹੰਦਾ ਥਾ। ਉਨਿ ਕਹਿਆ। ਹਿੰਦੂਆ ਦੇ ਤਾਈ ਤਾ ਖਰਾਬੁ ਕੀਆ ਪਰੁ ਮੁਸਲਮਾਨਾ ਦਾ ਭੀ ਈਮਾਨੁ ਖੋਇਆ। ਤਾ ਆਵਦਾ ਆਵਦਾ ਰਾਹ ਵਿਚ ਅੰਨਾ ਹੋਇ ਗਇਆ। ਲੋਕਾ ਕਹਿਆ ਦੀਵਾਨ ਜੀ ਨਾਨਕੁ ਵਡਾ ਪੀਰ ਹੈ। ਤਾ ਆਇ ਕੈ ਪੈਰੀ ਪਇਆ। ਕਰੋੜੀਏ ਅਰਜੁ ਕੀਤੀ ਬਾਬਾ ਜੀ ਤੇਰਾ ਹੁਕਮੁ ਹੋਵੇ ਤਾ ਮੈ ਇਕੁ ਚਕੁ ਬਨਾਵਾ ਤੇਰੇ ਨਾਵ ਕਾ ਨਾਉ ਕਰਤਾਰਪੁਰੁ ਰਖੀਐ। ਚਿੱਤਰ: ਬੀ-40 ਜਨਮ ਸਾਖੀ

ਗੁਰੂ ਨਾਨਕ ਬਾਣੀ ਦਾ ਸੱਤਾ ਪ੍ਰਸੰਗ

ਗੁਰੂ ਨਾਨਕ ਦੇਵ ਜੀ ਦੀ ਬਾਣੀ ਨੇ ਰਾਜੇ, ਬ੍ਰਾਹਮਣ ਅਤੇ ਦੇਵੀ-ਦੇਵਤਿਆਂ ਦੀ ਸੱਤਾ ਨੂੰ ਚੁਣੌਤੀ ਦਿੱਤੀ ਅਤੇ ਇਕ ਪਰਮਾਤਮਾ ਦੀ ਸੱਤਾ ਸਥਾਪਤ ਕੀਤੀ। ਇਸ ਤੋਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਸੀ ਕਿ ਰਾਜੇ ਨੂੰ ਰੱਬ ਜਾਂ ਦੇਵਤਿਆਂ ਵੱਲੋਂ ਲੋਕਾਂ ’ਤੇ ਰਾਜ ਕਰਨ ਦਾ ਅਧਿਕਾਰ ਪ੍ਰਾਪਤ ਹੈ ਜਿਸ ਵਿਚ ਜ਼ੁਲਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ। ਬ੍ਰਾਹਮਣ ਨੂੰ ਉਸ ਦੀ ਜਾਤ ਕਾਰਨ ਸਮਾਜਿਕ ਚੌਧਰ ਦਾ ਅਧਿਕਾਰ ਹੈ ਅਤੇ ਲੋਕਾਂ ਦੇ ਦੁੱਖ-ਸੁੱਖ, ਅਮੀਰੀ-ਗ਼ਰੀਬੀ, ਖ਼ੁਸ਼ੀ-ਗ਼ਮੀ, ਬਿਮਾਰੀ-ਤੰਦਰੁਸਤੀ, ਤਰੱਕੀ-ਬਰਬਾਦੀ, ਔੜ-ਬਾਰਸ਼ ਆਦਿ ਸਭ ਵੱਖ-ਵੱਖ ਦੇਵੀ ਦੇਵਤਿਆਂ ਦੇ ਹੱਥ ਵੱਸ ਹਨ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੇਖਾਂ ਦੀ ਲੜੀ ਵਿਚ ਹਥਲਾ ਲੇਖ ਪ੍ਰਕਾਸ਼ਿਤ ਕਰ ਰਹੇ ਹਾਂ।

50 ਸਾਲਾ ਸਥਾਪਨਾ 'ਤੇ ਵਿਸ਼ੇਸ਼ : ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦਾ ਇਤਿਹਾਸ ਤੇ ਯੋਗਦਾਨ।

ਆਦਿ ਕਾਲ ਤੋਂ ਹੀ ਸੰਸਾਰ ਵਿਚ ਵੱਖ ਵੱਖ ਦੁਨਿਆਵੀ ਅਤੇ ਧਾਰਮਿਕ ਆਗੂਆਂ ਵੱਲੋਂ ਆਪਣੇ ਸੰਦਰਭੀਂ ਵਰਗਾਂ ਨੂੰ ਇਕ ਕੇਂਦਰ ਬਿੰਦੂ ਦੇਣ ਲਈ ਕੇਂਦਰੀ ਅਸਥਾਨ ਸਥਾਪਿਤ ਕੀਤੇ ਜਾਂਦੇ ਰਹੇ ਹਨ। ਜਿਨ੍ਹਾਂ ਦੁਆਰਾ ਸਮਾਜ ਨੂੰ ਧਾਰਮਿਕ ਰਾਜਨੀਤਿਕ ਅਤੇ ਸਮਾਜਕ ਅਗਵਾਈ ਦਿਤੀ ਜਾਂਦੀ ਰਹੀ ਹੈ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਰੋਸਾਈ ਦਮਦਮੀ ਟਕਸਾਲ ਦੇ ਮੌਜੂਦਾ ਕੇਂਦਰੀ ਅਸਥਾਨ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵੀਹਵੀਂ ਸਦੀ ਦਾ ਅਧਿਆਤਮਵਾਦ ਅਤੇ ਸਿੱਖ ਸੰਘਰਸ਼ ਦਾ ਕੇਂਦਰ ਬਿੰਦੂ ਰਿਹਾ ਹੈ।  ਇੱਥੋਂ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਨੇ ਸਿੱਖੀ ਪ੍ਰਚਾਰ ਪ੍ਰਸਾਰ ਲਈ ਅਜਿਹੀ ਲਹਿਰ ਆਰੰਭ ਕੀਤੀ ਜਿਸ ਵਿਚ ਲੱਖਾਂ ਪ੍ਰਾਣੀਆਂ ਨੂੰ ਉਨ੍ਹਾਂ ਨੇ ਸਿੱਖੀ ਦੀ ਮੁਖ ਧਾਰਾ ਵਿਚ ਲਿਆਂਦਾ ਅਤੇ ਦੇਹਧਾਰੀ ਗੁਰੂ ਡੰਮ੍ਹ ਨਕਲੀ ਨਿਰੰਕਾਰੀਆਂ ਦੇ ਖ਼ਿਲਾਫ਼ ਜੱਦੋਜਹਿਦ ਕੀਤੀ । ਸਮੇਂ ਦੀ ਹਕੂਮਤ ਵੱਲੋਂ ਭਾਰਤ ਵਿਚ ਲਗਾਈ ਗਈ ਐਮਰਜੈਂਸੀ ਨੂੰ ਤੋੜਨ ਵਾਸਤੇ ਆਪ ਜੀ ਵੱਲੋਂ ਫ਼ੈਸਲੇ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 

ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਗੋਸ਼ਟੀ ਦਾ ਕੰਧ ਚਿੱਤਰ

ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਵੱਧ ਕੰਧ-ਚਿੱਤਰ ਉਨ੍ਹਾਂ ਨੂੰ ਭਾਈ ਬਾਲਾ ਅਤੇ ਭਾਈ ਮਰਦਾਨਾ ਨਾਲ ਦਰਸਾਉਂਦੇ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੀ ਸਿੱਧਾਂ ਨਾਲ ਹੋਈ ਗੋਸ਼ਟੀ ਨੂੰ ਤਸਵੀਰੀ ਰੂਪ ਵਿਚ ਦਰਸਾਉਂਦਾ ਵਿਸ਼ਾ ਵੀ ਪੰਜਾਬ ਦੇ ਕੰਧ-ਚਿੱਤਰਾਂ ਵਿਚ ਚੋਖਾ ਪ੍ਰਚੱਲਿਤ ਸੀ। ਅਜਿਹੇ ਕੰਧ-ਚਿੱਤਰਾਂ ਦੇ ਵਧੀਆ ਨਮੂਨੇ ਅੰਮ੍ਰਿਤਸਰ ਵਿਚ ਅਖਾੜਾ ਬਾਲਾ ਨੰਦ ਵਿਚ ਅਤੇ ਜ਼ਿਲ੍ਹਾ ਤਰਨਤਾਰਨ ਦੇ ਨੌਰੰਗਾਬਾਦ ਵਿਚ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਸੁਰੱਖਿਅਤ ਹਨ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਬਾਬਾ ਖੁਦਾ ਸਿੰਘ ਦੀ ਸਮਾਧ ਵਿਚ ਚਿਤਰਿਆ ਗਿਆ ਸੀ, ਜਿਸ ਦੀ ਫੋਟੋ ਲੇਖਕ ਕੇ 1971 ਵਿਚ ਖਿੱਚੀ ਸੀ।

ਸ੍ਰੀ ਭੈਣੀ ਸਾਹਿਬ ਦਾ ਅੱਸੂ ਮੇਲਾ

ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਅਧਿਐਨ ਕੀਤਾ ਜਾਵੇ ਤਾਂ ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ’ ਗੁਰ-ਸਿੱਖੀ ਦਾ ਸਿਧਾਂਤ ਹੈ। ਸਿੱਖੀ ਸਿਧਾਂਤ ਅਨੁਸਾਰ ਨਾਮ ਜਪਣ ਨਾਲ ਇਨਸਾਨ ਰੂਹਾਨੀਅਤ ਪੱਖ ਤੋਂ ਉੱਚਾ ਹੋਵੇਗਾ। ਜੇ ਸਾਡੀ ਜ਼ਮੀਰ ਉੱਚੀ, ਸੁੱਚੀ ਪਾਕਿ-ਪਵਿੱਤਰ ਹੋਵੇਗੀ ਫਿਰ ਹੀ ਅਸੀਂ ਕਿਰਤ ਕਰਨ, ਵੰਡ ਛਕਣ ਅਤੇ ਸਮਾਜ ਨੂੰ ਵਿਕਾਸ ਦੀਆਂ ਲੀਹਾਂ ’ਤੇ ਲਿਜਾਣ ਦਾ ਕੰਮ ਬਿਨਾਂ ਭੇਦ-ਭਾਵ ਤੋਂ ਕਰ ਸਕਾਂਗੇ । ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭੱਟਾਂ, ਭਗਤਾਂ ਅਤੇ ਗੁਰੂ ਸਾਹਿਬਾਨ ਦੀ ਰਚੀ ਗੁਰਬਾਣੀ ‘ਨਾਮ’ ਦੀ ਹੀ ਗੱਲ ਕਰਦੀ ਹੈ । ‘ਨਾਮ’ ਸਾਰੇ ਤੱਤਾਂ ਤੋਂ ਉੱਪਰ ਪਰਮ ਤੱਤ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਗ 293 ’ਤੇ ਦਰਜ ਹੈ:

ਮਰਦਾਨਿਆ ! ਕਾਈ ਨਾਨਕ ਦੀ ਖ਼ਬਰ ਆਖਿ…

ਤਲਵੰਡੀ (ਰਾਇ-ਭੋਇ ਦੀ) ਦੀਆਂ ਗਲੀਆਂ ਮੁਹੱਲਿਆਂ ’ਚ ਖੇਲ੍ਹਣ-ਵਿਚਰਨ ਵਾਲੇ ਬਾਬਾ ਨਾਨਕ ਅਤੇ ਭਾਈ ਮਰਦਾਨਾ ਦੇ ਲਮੇਰੇ ਸਾਥ ਪਿੱਛੇ ਅਲੌਕਿਕ ਖਿੱਚ ਸੀ। ਸੰਗੀਤ ਦੀ ਮਹਾਰਤ ਰੱਖਣ ਵਾਲੇ ਤਾਂ ਉਸ ਵੇਲੇ ਬਹੁਤ ਹੋਣਗੇ ਪਰ ਗੁਰੂ ਸਾਹਿਬ ਨੇ ਸੰਗੀਤਕ ਪ੍ਰਤਿਭਾ ਦੇ ਨਾਲ ਨਾਲ ਭਾਈ ਮਰਦਾਨਾ ਵਿਚ ਹੀ ਕੋਈ ਇਲਾਹੀ ਬਾ-ਬਰਕਤ, ਜਾਣੀ। ਇਸੇ ਕਰ ਕੇ ਉਹ ਆਪਣੇ ਦੀਨ ਵਿਚ ਰਹਿ ਕੇ ਬਿਖੜੇ ਪੈਂਡੇ-ਲੰਮੀਆ ਰਾਹਾਂ ਦੀਆਂ ਤਕਲੀਫਦੇਹ ਚੁਣੌਤੀਆਂ ਨੂੰ ਝੇਲਦਾ ਹੋਇਆ ਗੁਰੂ-ਆਸ਼ੇ ’ਤੇ ਪੂਰਾ ਖਰਾ ਉਤਰਿਆ।

ਸ਼ੇਖ ਫ਼ਰੀਦ ਦੇ ਚਰਨ ਪੈਣ ’ਤੇ ਮੋਕਲਹਰ ਬਣਿਆ ਫ਼ਰੀਦਕੋਟ

ਸ਼ੇਖ ਫ਼ਰੀਦ ਦਾ ਜਨਮ 12 ਸ਼ਤਾਬਦੀ ਵਿਚ ਜ਼ਿਲ੍ਹਾ ਮੁਲਤਾਨ (ਹੁਣ ਪਾਕਿਸਤਾਨ) ਵਿਚ ਜਮਾਲ-ਉਦ-ਦੀਨ ਸੁਲੇਮਾਨ ਅਤੇ ਸ਼ੇਖ਼ ਵਜੀਹ-ਉਦ-ਦੀਨ ਖੋਜੇਦੀ ਦੀ ਧੀ ਮਰੀਅਮ ਬੀਬੀ ਦੇ ਘਰ ਹੋਇਆ।
ਜਦ ਉਹ 18 ਕੁ ਮਹੀਨੇ ਦੀ ਉਮਰ ਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਗੁਜ਼ਰ ਗਏ। ਉਨ੍ਹਾਂ ਦੀ ਮਾਤਾ ਨੇ ਹੀ ਉਨ੍ਹਾਂ ਨੂੰ ਧਾਰਮਿਕ ਵਿੱਦਿਆ ਦਿੱਤੀ। ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਇਨ੍ਹਾਂ ਨੇ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ ਕੋਲੋਂ ਪੜ੍ਹਿਆ। ਫਿਰ ਬਗਦਾਦ ਚਲੇ ਗਏ, ਜਿੱਥੇ ਉਨ੍ਹਾਂ ਨੇ ਅਬਦੁਲ ਕਾਦਰ ਗਿਲਾਨੀ, ਖਵਾਜਾ ਮੋਈਨਉਦੀਨ ਚਿਸ਼ਤੀ, ਤੇਠ, ਸ਼ੇਖ਼ ਕਿਰਸਾਨੀ ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।

ਮਹਾਰਾਜ ਸਿੰਘ ਨੌਰੰਗਾਬਾਦ

ਲੇਖਕ :  ਦੇਵਿੰਦਰ ਸਿੰਘ ਜੱਗੀ,  ਸੋਰਸ : ਇੰਟਰਨੇਟ 
ਸਿੱਖ ਭਾਈਚਾਰੇ ਨੂੰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 85 ਫੀਸਦੀਆਂ ਕੁਰਬਾਨੀਆਂ ਕਰਨ ਦਾ ਮਾਣ ਹਾਸਲ ਹੈ। ਅੰਗਰੇਜ਼ਾਂ ਨੂੰ ਦੇਸ਼ ’ਚੋਂ ਕੱਢਣ ਲਈ ਸਭ ਤੋ ਪਹਿਲੀ ਲੜਾਈ ਸ਼ੁਰੂ ਕਰਨ ਦਾ ਸਿਹਰਾ ਸ਼ਹੀਦ ਮਹਾਰਾਜ ਸਿੰਘ ਨੌਰੰਗਾਬਾਦ ਵਾਲਿਆਂ ਨੂੰ ਜਾਂਦਾ ਹੈ। ਇਨ੍ਹਾਂ ਦਾ ਜਨਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰੱਬੋ ਨੀਚੀ ਵਿਚ 1780 ਨੂੰ ਲੋਹੜੀ ਵਾਲੇ ਦਿਨ ਹੋਇਆ। ਉਹ ਬਚਪਨ ਤੋਂ ਹੀ ਪ੍ਰਮਾਤਮਾ ਦੀ ਬੰਦਗੀ ਕਰਨ ਵਿਚ ਜੁੜੇ ਰਹੇ। ਸਿੱਖ ਰਾਜ ਨੂੰ ਬਚਾਉਣ ਲਈ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਸ਼ਹਾਦਤ ਤੋਂ ਬਾਅਦ ਉਹ ਡੇਰਾ ਨੌਰੰਗਾਬਾਦ ਦੇ ਮੁਖੀ ਬਣੇ ਅਤੇ ਅੰਗਰੇਜ਼ੀ ਹਕੂਮਤ ਵਿਰੁੱਧ ਲੜਾਈ ਸ਼ੁਰੂ ਕਰਕੇ ਆਪਣਾ ਸਾਰਾ ਜੀਵਨ ਇਸ ਲੇਖੇ ਲਗਾ ਦਿੱਤਾ।

ਗੁਰੂ ਗੋਬਿੰਦ ਸਿੰਘ ਦਾ ਕੰਧ-ਚਿੱਤਰ

ਲੇਖਕ :  ਡਾ. ਕੰਵਰਜੀਤ ਸਿੰਘ ਕੰਗ, ਸੋਰਸ : ਇੰਟਰਨੇਟ 
ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਪੰਜਾਬ ਦੇ ਕੰਧ-ਚਿੱਤਰਾਂ ਵਿਚ ਗੁਰੂ ਨਾਨਕ ਦੇਵ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਬੰਧੀ ਚਿੱਤਰ ਬਾਕੀ ਗੁਰੂ ਸਾਹਿਬਾਨ ਨਾਲੋਂ ਵੱਧ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਨੂੰ ਕੰਧ-ਚਿੱਤਰਾਂ ਵਿਚ ਅਕਸਰ ਘੋੜੇ ’ਤੇ ਸਵਾਰ ਚਿੱਤਰਿਆ ਗਿਆ ਹੈ। ਅਜਿਹੇ ਸੰਯੋਜਤ ਚਿੱਤਰ ਕਈ ਗੁਰਦੁਆਰਿਆਂ, ਮੰਦਰਾਂ, ਸਮਾਧਾਂ ਅਤੇ ਅਖਾੜਿਆਂ ਦੀਆਂ ਕੰਧਾਂ ’ਤੇ ਦੇਖੇ ਗਏ ਹਨ।

ਗੁਰੂ ਅਰਜਨ ਦੇਵ ਅਤੇ ਭਾਈ ਗੁਰਦਾਸ ਦਾ ਕੰਧ-ਚਿੱਤਰ

19ਵੀਂ ਸਦੀ ਦੇ ਪੰਜਾਬ ਵਿਚ ਜੋ ਕੰਧ-ਚਿੱਤਰ ਸਿੱਖ ਧਰਮ ਨਾਲ ਸਬੰਧਤ ਚਿੱਤਰੇ ਗਏ ਸਨ, ਉਨ੍ਹਾਂ ਵਿਚੋਂ ਬਹੁਤੇ ਗੁਰੂ ਸਾਹਿਬਾਨ ਦੇ ਸਨ। ਇਹ ਉਨ੍ਹਾਂ ਨੂੰ ਵਧੇਰੇ ਪਾਰਟਰੇਟ ਰੂਪ ਵਿਚ ਦਰਸਾਉਂਦੇ ਸਨ। ਅਜਿਹੇ ਕੰਧ-ਚਿੱਤਰ ਬਹੁਤ ਘਟ ਉਲੀਕੇ ਗਏ, ਜੋ ਸਿੱਖ ਗੁਰੂ ਸਾਹਿਬਾਨ ਦੇ ਜੀਵਨ ਵਿਚ ਵਾਪਰੀਆਂ ਘਟਨਾਵਾਂ ਜਾਂ ਵਿਸ਼ੇਸ਼ ਪ੍ਰਾਪਤੀਆਂ ਨਾਲ ਸਬੰਧਤ ਹੋਣ।

ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰੇ-11

ਇਥੇ ਬੇਬੇ ਨਾਨਕੀ ਦਾ ਸਹੁਰਾ ਘਰ ਹੁੰਦਾ ਸੀ। ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਨਾਲ ਇਸੇ ਘਰ ਵਿਚ ਨਿਵਾਸ ਕਰਦੇ ਸਨ। ਉਂਜ ਤਾਂ ਬਾਬਾ ਨਾਨਕ ਆਪਣੀ ਵੱਡੀ ਭੈਣ ਬੇਬੇ ਨਾਨਕੀ ਕੋਲ ਪਹਿਲਾਂ ਵੀ ਕਈ ਵਾਰ ਸੁਲਤਾਨਪੁਰ ਲੋਧੀ ਆਏ ਹੋਣਗੇ ਪਰ

ਗੁਰਦੁਆਰਿਆਂ ਦੇ ਨਵੀਨੀਕਰਨ ਦੀਆਂ ਸਮੱਸਿਆਵਾਂ

ਕਰਤਾਰਪੁਰ ਸਾਹਿਬ ਅਮਨ ਲਾਂਘੇ ਦੀ ਚਮਕ-ਦਮਕ ਤੋਂ ਦੂਰ ਅਤੇ ਲਾਹੌਰ ਦੇ ਬਾਹਰਵਾਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੂਹੰਦਾ ਗੁਰੂ ਨਾਨਕ ਦੇਵ ਨਾਲ ਸਬੰਧਤ ਇਕ ਹੋਰ ਗੁਰਦੁਆਰਾ ਵੀ ਸਥਿਤ ਹੈ। ਵੇਲ-ਬੂਟਿਆਂ ਦੀ ਸੰਘਣੀ ਛਾਂ ਇਸ ਨੂੰ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਫਲੱਡ ਲਾਈਟਾਂ ਦੀ ਤੇਜ਼ ਰੌਸ਼ਨੀ ਤੋਂ ਬਚਾਉਂਦੀ ਹੈ। ਰੁੱਖਾਂ ਦੀਆਂ ਟਾਹਣੀਆਂ ਦੀ ਛਤਰੀ ਦੇ ਪਿਛਵਾੜਓਂ, ਕੁਝ ਇਮਾਰਤਾਂ ਅਤੇ ਥੰਮ੍ਹ ਦਿਖਾਈ ਦਿੰਦੇ ਹਨ, ਜਿਹੜੇ ਇਥੋਂ ਨੇੜੇ ਪੈਂਦੇ ਭਾਰਤੀ (ਚੜ੍ਹਦੇ ਪੰਜਾਬ ਦੇ) ਪਿੰਡ ਨਾਲ ਸਬੰਧਤ ਹਨ। ਇਨ੍ਹਾਂ ਇਮਾਰਤਾਂ ਵਿਚੋਂ ਇਕ ਇਮਾਰਤ ਗੁਰਦੁਆਰੇ ਦੀ ਵੀ ਹੈ, ਪਰ ਉਸ ਗੁਰਦੁਆਰੇ ਦੀ ਆਭਾ ਅੱਗੇ ਇੱਧਰ ਲਹਿੰਦੇ ਪੰਜਾਬ ਵਾਲੇ ਪਾਸੇ ਸਥਿਤ ਗੁਰਦੁਆਰੇ ਦਾ ਖ਼ਸਤਾਹਾਲ ਢਾਂਚਾ ਕਿਤੇ ਵੀ ਨਹੀਂ ਖੜ੍ਹਦਾ। ਲਹਿੰਦੇ ਪਾਸੇ ਵਾਲਾ ਗੁਰਦੁਆਰਾ ਪਿੰਡ ਝਾਮਣ ਦੇ ਬਾਹਰਵਾਰ (ਚੜ੍ਹਦੇ ਪੰਜਾਬ ਦੀ ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ ਨੇੜੇ) ਸਥਿਤ ਹੈ।

ਗੁਰੂ ਹਰਗੋਬਿੰਦ ਸਾਹਿਬ ਤੇ ਮੀਆਂ ਮੀਰ ਦਾ ਚਿੱਤਰ

ਅੰਮ੍ਰਿਤਸਰ ਦੇ ਕਟੜਾ ਰਾਮਗੜ੍ਹੀਆ ਵਿਚ ‘ਅਖਾੜਾ ਪਰਾਗ ਦਾਸ’ ਦੀ ਨੀਂਹ ਇਸ ਅਖਾੜੇ ਦੇ ਬਾਨੀ ਮਹੰਤ ਮੰਗਨੀ ਰਾਮ ਨੇ ਬਿਕ੍ਰਮੀ ਸੰਮਤ 1862 ਵਿਚ ਰੱਖੀ ਸੀ। ਇਸ ਅਖਾੜੇ ਦੇ ਪਿਛਲੇ ਪਾਸੇ ਮਹੰਤ ਮੰਗਨੀ ਰਾਮ ਦੀ ਸਮਾਧ ਸਥਿਤ ਹੈ, ਜਿਸ ਦੀਆਂ ਕੰਧਾਂ ’ਤੇ 19ਵੀਂ ਸਦੀ ਵਿਚ ਚਿੱਤਰਕਾਰੀ ਕੀਤੀ ਗਈ ਸੀ। ਇੱਥੇ ਪ੍ਰਕਾਸ਼ਿਤ ਕੀਤਾ ਗਿਆ ਕੰਧ-ਚਿੱਤਰ ਇਸ ਸਮਾਧ ਵਿਚੋਂ ਹੈ, ਜਿਸ ਦੀ ਫੋਟੋ ਲੇਖਕ ਨੇ ਜੂਨ 1971 ਵਿਚ ਖਿੱਚੀ ਸੀ।
ਇਸ ਕੱਧ-ਚਿੱਤਰ ਵਿਚ ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੁਸਲਿਮ ਦਰਵੇਸ਼ ਮੀਆਂ ਮੀਰ ਨਾਲ ਕਿਸੇ ਅਹਿਮ ਮਸਲੇ ’ਤੇ ਵਿਚਾਰ ਵਟਾਂਦਰਾ ਕਰਦਿਆਂ ਚਿੱਤਰਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੇ ‘ਗੁਰੂਸ਼ਬਦ ਰਤਨਕਾਰ ਮਹਾਨ ਕੋਸ਼’ ਅਨੁਸਾਰ ਲਾਹੌਰ ਦਾ ਰਹਿਣ ਵਾਲਾ ਮੀਆਂ ਮੀਰ ਗੁਰੂ ਅਰਜਨ ਦੇਵ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਪਰਮ ਸਨੇਹੀ ਸੀ।

ਕਰਤਾਰਪੁਰ ਲਾਂਘਾ ਤੇ ਗੁਰੂ ਨਾਨਕ ਨਾਮ ਲੇਵਾ ਸੰਗਤ

ਪਿਛਲੇ ਦਿਨੀਂ ਇਕ ਅਖ਼ਬਾਰ ਵਿਚ ਕਰਤਾਰਪੁਰ ਲਾਂਘੇ ਸਬੰਧੀ ਵਿਸ਼ੇਸ਼ ਸਟੋਰੀ ਛਪੀ ਸੀ। ਜਿਸ ਵਿਚ ਡੇਰਾ ਬਾਬਾ ਨਾਨਕ ਵਿਚ ਮਠਿਆਈ ਦੀ ਦੁਕਾਨ ਦੇ ਮਾਲਕ ਕਰਤਾਰ ਚੰਦ ਦੇ ਵਿਚਾਰ ਸਾਂਝੇ ਕੀਤੇ ਹੋਏ ਸਨ। ਉਸ ਵਿਚ ਕਰਤਾਰ ਚੰਦ ਕਹਿੰਦਾ ਹੈ ਕਿ ਉਹ ਕਰਤਾਰਪੁਰ ਦੇ ਦਰਸ਼ਨ ਉਵੇਂ ਹੀ ਕਰਨਾ ਚਾਹੁੰਦਾ ਹੈ ਜਿਵੇਂ 1947 ਤੋਂ ਪਹਿਲਾਂ ਕਰਦਾ ਰਿਹਾ ਹੈ। ਕਰਤਾਰ ਚੰਦ, ਜੋ ਹੁਣ ਉਮਰ ਦੇ ਅੱਸੀਵਿਆਂ ਵਿਚੋਂ ਗੁਜ਼ਰ ਰਿਹਾ ਹੈ, ਦਾ ਕਹਿਣਾ ਹੈ ਕਿ ਜਿਉਂ ਹੀ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਨਵਾਂ ਲਾਂਘਾ ਖੁਲ੍ਹਿਆ ਤਾਂ ਉਹ ਕਸਬੇ ਵਿਚੋਂ ਕਿਸੇ ਨੌਜਵਾਨ ਦੇ ਮੋਟਰਸਾਈਕਲ ਪਿੱਛੇ ਬੈਠ ਕੇ ਦਰਸ਼ਨ ਕਰਨ ਜ਼ਰੂਰ ਜਾਵੇਗਾ। ਪਰ ਉਹ ਇਹ ਗੱਲ ਜਾਣ ਕੇ ਖੁਸ਼ ਨਹੀਂ ਹੈ ਕਿ ਸਰਹੱਦੋਂ ਪਾਰ ਦਰਸ਼ਨ ਕਰਨ ਜਾਣ ਲਈ ਉਸ ਨੂੰ ਪਾਸਪੋਰਟ ਦੀ ਜ਼ਰੂਰਤ ਪਵੇਗੀ। ਉਸ ਦਾ ਕਹਿਣਾ ਹੈ ਕਿ ਉਹ ਹੁਣ ਬੁੱਢਾ ਹੋ ਗਿਆ ਹੈ ਅਤੇ ਪਾਸਪੋਰਟ ਬਣਾਉਣ ਲਈ ਅੰਮ੍ਰਿਤਸਰ ਨਹੀਂ ਜਾ ਸਕਦਾ।

ਗੁਰਦੁਆਰਾ ਕਿਆਰਾ ਸਾਹਿਬ

ਜਵਾਨ ਹੋਣ ’ਤੇ ਬਾਬਾ ਨਾਨਕ ਖੇਤਾਂ ਵਿਚ ਮੱਝੀਆਂ ਚਰਾਉਣ ਜਾਂਦੇ। ਮੱਝੀਆਂ ਚਰਾਉਂਦਿਆਂ ਇਕ ਵਾਰ ਬਾਬਾ ਨਾਨਕ ਪ੍ਰਭੂ ਭਗਤੀ ਵਿਚ ਲੀਨ ਹੋ ਗਏ। ਮੱਝੀਆਂ ਨਾਲ ਵਾਲੇ ਖੇਤ ਵਿਚ ਜਾ ਵੜੀਆਂ ਅਤੇ ਕਿਸਾਨ ਦੀ ਸਾਰੀ ਫ਼ਸਲ ਉਜਾੜ ਦਿੱਤੀ। ਕਿਸਾਨ ਨੇ ਜਦ ਆ ਕੇ ਇਹ ਸਭ ਦੇਖਿਆ ਤਾਂ ਉਸ ਨੇ ਬਾਬਾ ਨਾਨਕ ਨੂੰ ਕੁਝ ਨਹੀਂ ਕਿਹਾ ਪਰ ਖੇਤ ’ਚੋਂ ਮੱਝੀਆਂ ਕੱਢ ਕੇ ਪਿੰਡ ਦੇ ਚੌਧਰੀ ਰਾਏ ਬੁਲਾਰ ਕੋਲ ਸ਼ਿਕਾਇਤ ਕਰ ਦਿੱਤੀ।
ਰਾਏ ਬੁਲਾਰ ਨੂੰ ਉਸ ਦਾ ਯਕੀਨ ਨਾ ਆਇਆ ਅਤੇ ਕਿਸਾਨ ਨਾਲ ਆਪ ਉਸ ਦੇ ਖੇਤਾਂ ਵਿਚ ਉਸ ਦੀ ਉਜਾੜੀ ਹੋਈ ਫ਼ਸਲ ਵੇਖਣ ਆ ਗਿਆ।

ਸਰਦਾਰ ਬਘੇਲ ਸਿੰਘ ਦੀ ਸਮਾਧ

 
ਕੰਧ ਚਿੱਤਰਾਂ ਦੀ ਖੋਜ ਕਰਦਿਆਂ ਲੇਖਕ ਨੇ ਪੰਜਾਬ ਅਤੇ ਹਰਿਆਣਾ ਵਿਚ ਅਨੇਕਾਂ ਸਮਾਧਾਂ ਦੀਆਂ ਕੰਧਾਂ ’ਤੇ ਚਿੱਤਰ ਬਣੇ ਦੇਖੇ ਸਨ, ਜਿਨ੍ਹਾਂ ਵਿਚੋਂ ਬਹੁਤੇ ਕੰਧ-ਚਿੱਤਰ ਸਮੇਂ ਨਾਲ ਨਸ਼ਟ ਹੋ ਚੁੱਕੇ ਹਨ। ਕੰਧ-ਚਿੱਤਰਾਂ ਨਾਲ ਅਲੰਕਰਤ ਕੀਤੀਆਂ ਗਈਆਂ ਸਮਾਧਾਂ ਵਿਚੋਂ ਪ੍ਰਮੁੱਖ ਸਨ- ਅੰਮ੍ਰਿਤਸਰ ਵਿਚ ਅਖਾੜਾ ਪਰਾਗ ਦਾਸ ਵਿਚ ਬਣੀ ਮਹੰਤ ਮੰਗਨੀ ਰਾਮ ਦੀ ਸਮਾਧ, ਤਰਨ ਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਚ ਬਣੀ ਬਾਬਾ ਖੁਦਾ ਸਿੰਘ ਦੀ ਸਮਾਧ, ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਵਿਚ ਨਿਰਮਲਾ ਸਾਧੂਆਂ ਦੇ ਡੇਰੇ ਵਿਚ ਬਣੀ ਬਾਬਾ ਮੋਹਰ ਸਿੰਘ ਦੀ ਸਮਾਧ, ਨਵਾਂਸ਼ਹਿਰ ਨੇੜੇ ਰਾਹੋਂ ਵਿਚ ਬਣੀ ਤਾਰਾ ਸਿੰਘ ਗੈਹਬਾ ਦੀ ਸਮਾਧ, ਜ਼ਿਲ੍ਹਾ ਜਲੰਧਰ ਦੇ ਕਰਤਾਰਪੁਰ ਵਿਚ ਬਣੀ ਬੀਬੀ ਭਾਨੀ ਦੀ ਸਮਾਧ ਅਤੇ ਬਰਨਾਲਾ ਵਿਚ ਬਾਬਾ ਦਿਆਲ ਦਾਸ ਦੀ ਸਮਾਧ।

ਗੁਰੂ ਨਾਨਕ ਅਤੇ ਕਿਰਤ ਦਾ ਸੰਕਲਪ

ਯੁਗਪੁਰਸ਼ ਗੁਰੂ ਨਾਨਕ ਦੇਵ ਦੀ ਦਾ ਜਦੋਂ ਇਸ ਸੰਸਾਰ ਵਿਚ ਆਗਮਨ ਹੋਇਆ, ਉਦੋਂ ਸਮਾਜ ਜਾਤੀ ਬੰਧਨ ਵਿਚ ਬੁਰੀ ਤਰ੍ਹਾਂ ਜਕੜਿਆ ਹੋਇਆ ਸੀ। ਬਹੁਗਿਣਤੀ ਲੋਕੀ ਜਿਹੜੇ ਕਿਰਤੀ ਸਨ, ਉਨ੍ਹਾਂ ਨੂੰ ਕਮੀ, ਕਮੀਣ ਤੇ ਅਛੂਤ ਆਖ ਦੁਰਕਾਰਿਆ ਜਾਂਦਾ ਸੀ। ਇਸ ਵਰਗ ਨੂੰ ਉੱਚੀ ਕੁੱਲ ਦੇ ਲੋਕਾਂ ਦੀ ਸੇਵਾ ਕਰਨ ਦਾ ਹੁਕਮ ਸੁਣਾਇਆ ਜਾਂਦਾ ਸੀ। ਉਨ੍ਹਾਂ ਨਾਲ ਗੁਲਾਮਾਂ ਤੋਂ ਵੀ ਭੈੜਾ ਸਲੂਕ ਕੀਤਾ ਜਾਂਦਾ ਸੀ। ਇਥੋਂ ਤਕ ਕਿ ਉਨ੍ਹਾਂ ਦੀ ਦਸ਼ਾ ਡੰਗਰਾਂ ਤੋਂ ਵੀ ਭੈੜੀ ਹੋ ਗਈ ਸੀ। ਸਾਰਾ ਦਿਨ ਸਖ਼ਤ ਮਿਹਨਤ ਕਰਨ ਪਿਛੋਂ ਵੀ ਢਿਡ ਭਰਨ ਲਈ ਭਰਵੀਂ ਰੋਟੀ ਅਤੇ ਤਨ ਲਈ ਕਪੜਾ ਨਸੀਬ ਨਹੀਂ ਸੀ ਹੁੰਦਾ। ਗੁਰੂ ਸਾਹਿਬ ਨੇ ਇਨ੍ਹਾਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਬਾਂਹ ਫੜੀ ਤੇ ਖੁਦ ਉਨ੍ਹਾਂ ਦੇ ਨਾਲ ਖੜੇ ਹੋਏ। ਉਨ੍ਹਾਂ ਜ਼ਾਲਮ ਨੂੰ ਲਲਕਾਰਿਆ, ਧਾਰਮਿਕ ਆਗੂਆਂ ਨੂੰ ਫਿਟਕਾਰਿਆ ਅਤੇ ਦੱਬੇ ਕੁਚਲੇ ਲੋਕਾਂ ਨੂੰ ਆਪਣੇ ਹੱਕਾਂ ਦੀ ਰਾਖੀ ਲਈ ਜੂਝਣ ਵਾਸਤੇ ਵੰਗਾਰਿਆ।
ਜੇ ਜੀਵੈ ਪਤਿ ਲੱਥੀ ਜਾਇ॥

ਲੱਕੜ ਵਿਚ ਉਭਾਰ ਮੂਰਤ ਨਿਹੰਗ ਸਿੰਘ

ਲੱਕੜੀ ਦਾ ਬਹੁਤਾ ਕਲਾਤਮਕ ਕੰਮ ਦਰਵਾਜ਼ਿਆਂ ਅਤੇ ਚੁਗਾਠਾਂ ਲਈ ਕੀਤਾ ਜਾਂਦਾ ਸੀ। ਬਹੁਤਾ ਧਿਆਨ ਦਰਵਾਜ਼ੇ ਦੀ ਉਪਰਲੀ ਚੁਗਾਠ ਵੱਲ ਦਿੱਤਾ ਜਾਂਦਾ ਸੀ, ਪਰ ਕਈ ਵਾਰ ਦਰਵਾਜ਼ੇ ਦੇ ਪੱਲਿਆਂ ਦੇ ਇਕ ਭਾਗ ਜਾਂ ਦੋਵਾਂ ਭਾਗਾਂ ਦੀ ਪੂਰੀ ਲੰਬਾਈ ਵਿਚ ਵੀ ਆਕ੍ਰਿਤੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਅਜਿਹੇ ਕੰਮ ਦੀ ਇਕ ਪ੍ਰਤੀਨਿਧ ਉਦਾਹਰਨ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਹਰੀਆਂ ਵੇਲਾਂ ਵਿਚ ਨਿਹੰਗ ਸਿੰਘਾਂ ਦੇ ਇਕ ਡੇਰੇ ਦੇ ਗੁਰਦੁਆਰੇ ਦੇ ਦਰਵਾਜ਼ੇ ਉੱਤੇ ਨਿਹੰਗ ਸਿੰਘ ਦੀ ਬਣੀ ਇਕ ਆਕ੍ਰਿਤੀ ਹੈ,

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0087783228
Copyright © 2019, Panjabi Times. All rights reserved. Website Designed by Mozart Infotech