» ਮੈਗਸੇਸੇ ਪੁਰਸਕਾਰ ਜੇਤੂ ਅਤੇ 9 ਹੋਰ ਸੀਏਏ ਵਿਰੋਧੀ ਪਰਚੇ ਵੰਡਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ » ਮਾਣਹਾਨੀ ਦੇ ਕੇਸ ਵਿੱਚ ਸਿਮਰਜੀਤ ਬੈਂਸ ਤੇ ਗੈਰ ਜ਼ਮਾਨਤੀ ਵਾਰੰਟ ਜਾਰੀ » ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦਾ ਜਲਦ ਤੇ ਸ਼ਾਂਤਮਈ ਹੱਲ ਚਾਹੁੰਦੀ ਹੈ ਫੈਡਰਲ ਸਰਕਾਰ » ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਪ੍ਰੀਮੀਅਰ ਡਵਾਈਟ ਬਾਲ ਵੱਲੋਂ ਅਸਤੀਫੇ ਦਾ ਐਲਾਨ » ਮਾਲ ਦੇ ਬਾਹਰ ਚੱਲੀ ਗੋਲੀ ਵਿੱਚ ਦੋ ਜ਼ਖ਼ਮੀ » ਲੁਧਿਆਣਾ 'ਚ ਗੋਲਡ ਲੋਨ ਕੰਪਨੀ ਤੋਂ 12 ਕਰੋੜ ਦਾ ਸੋਨਾ ਲੁੱਟ ਕੇ ਲੈ ਗਏ » ਅੰਮ੍ਰਿਤਸਰ ਸਮੂਹਕ ਖੁਦਕੁਸ਼ੀ ਮਾਮਲੇ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਣੇ 6 ਦੋਸ਼ੀ » ਫੌਜ 'ਚ ਔਰਤ ਅਧਿਕਾਰੀਆਂ ਦੇ ਕਮਾਨ ਸੰਭਾਲਣ ਦਾ ਰਾਹ ਪੱਧਰਾ » ਨਿਰਭੈਆ ਦੇ ਦੋਸ਼ੀਆਂ ਨੂੰ ਹੁਣ 3 ਮਾਰਚ ਨੂੰ ਹੋਵੇਗੀ ਫਾਂਸੀ ਮੌਤ ਦਾ ਨਵਾਂ ਵਾਰੰਟ ਜਾਰੀ » ਸ਼ਾਹੀਨ ਬਾਗ ਦੇ ਪ੍ਰੋਟੈੱਸਟਰਾਂ ਨਾਲ ਗੱਲ ਕਰਨ ਲਈ ਸਾਲਸ ਨਿਯੁਕਤ
ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
 
ਸਿਹਤ ਖਜ਼ਾਨਾ

ਵਧਦੀ ਉਮਰ ਦੇ ਤੰਤੂ ਪ੍ਰਣਾਲੀ ਦੇ ਰੋਗ

September 30, 2018 01:37 AM

ਹਰ ਸਾਲ 29 ਮਈ ਨੂੰ ਸੰਸਾਰ ਮਲਟੀਪਲ ਸਕਲੀਰੋਸਿਸ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿਚ ਵੀ ਕਈ ਥਾਈਂ ਇਹ ਦਿਵਸ ਮਨਾਇਆ ਗਿਆ, ਤਕਰੀਬਨ ਹਰ ਪ੍ਰੋਗਰਾਮ ਵਿਚ ਇਹ ਗੱਲ ਸਾਹਮਣੇ ਆਈ ਕਿ ਮੁਲਕ ਵਿਚ ਤੰਤੂ ਪ੍ਰਣਾਲੀ ਦੇ ਰੋਗੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੋਟੇ ਅਨੁਮਾਨ ਮੁਤਾਬਕ, ਮੁਲਕ ਵਿਚ ਵੱਖ ਵੱਖ ਤਰ੍ਹਾਂ ਦੇ ਤੰਤੂ ਪ੍ਰਣਾਲੀ ਦੇ ਰੋਗਾਂ ਤੋਂ ਪੀੜਤ ਰੋਗੀਆਂ ਦੀ ਗਿਣਤੀ ਦੋ ਲੱਖ ਤੋਂ ਵੱਧ ਹੈ। ਇਸ ਦੇ ਬਾਵਜੂਦ ਇਸ ਤੋਂ ਖਹਿੜਾ ਛੁਡਾਉਣ ਦੇ ਇਲਾਜ ਦੇ ਸਮੁੱਚੇ ਪ੍ਰਬੰਧ ਦੀ ਬੇਹੱਦ ਘਾਟ ਹੈ। ਇਸ ਵਾਰੇ ਜਾਣਕਾਰੀ ਵੀ ਨਹੀਂ ਹੈ। ਬਹੁਤੇ ਲੋਕ ਅੱਜ ਵੀ ਇਸ ਦੇ ਕਾਰਨਾਂ ਤੋਂ ਅਣਭਿੱਜ ਹਨ ਅਤੇ ਸਾਲ ਦਰ ਸਾਲ ਤੰਤੂ ਪ੍ਰਬੰਧ ਦੇ ਰੋਗਾਂ ਦੀ ਮਾਰ ਵਿਚ ਆਉਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਅਕਸਰ ਯਾਦ ਸ਼ਕਤੀ ਕਮਜ਼ੋਰ ਪੈਣ ਅਤੇ ਬੋਲਣ-ਸਮਝਣ ਵਿਚ ਸੰਤੁਲਨ ਨਾ ਬਿਠਾ ਸਕਣ ਦੀ ਕਮਜ਼ੋਰੀ ਨੂੰ ਉਮਰ ਦਾ ਲਿਹਾਜ਼ ਸਮਝ ਲਿਆ ਜਾਂਦਾ ਹੈ ਪਰ ਜਦ ਬੰਦਾ ਚਾਲੀ-ਪੰਤਾਲੀ ਸਾਲ ਦੀ ਉਮਰ ਵਿੱਚ ਹੀ ਇਸ ਰੋਗ ਦਾ ਸ਼ਿਕਾਰ ਹੋ ਜਾਵੇ ਤਾਂ ਇਹ ਵਧਦੇ ਤੰਤੂ ਪ੍ਰਬੰਧ ਦਾ ਮਾੜਾ ਅਸਰ ਹੀ ਹੈ।
ਤੰਤੂ ਪ੍ਰਣਾਲੀ ਦੇ ਰੋਗ ਇੰਨੀ ਤੇਜ਼ੀ ਨਾਲ ਕਿਉਂ ਵਧ ਰਹੇ ਹਨ? ਕੁੱਝ ਇਸ ਨੂੰ ਐਸ਼ਪ੍ਰਸਤੀ, ਬਦਲਦੇ ਖਾਣ-ਪੀਣ, ਸਮਾਜਿਕ ਆਰਥਿਕ ਤਣਾਅ, ਵਧਦੇ ਪ੍ਰਦੂਸ਼ਣ ਤੇ ਵਿਗੜਦੇ ਵਾਤਾਵਰਨ ਦਾ ਮਾੜਾ ਅਸਰ ਦੱਸ ਰਹੇ ਹਨ; ਕੁਝ ਦਾ ਕਹਿਣਾ ਹੈ ਕਿ ਬਿਮਾਰੀ ਵਿਚ ਵਾਧਾ ਨਹੀਂ ਹੋ ਰਿਹਾ ਬਲਕਿ ਹੁਣ ਬਿਮਾਰੀਆਂ ਦੀ ਸ਼ਨਾਖ਼ਤ ਵਧ ਰਹੀ ਹੈ, ਇਸ ਲਈ ਅੰਕੜੇ ਵਧ ਰਹੇ ਹਨ। ਇਸ ਕਰਕੇ ਇਹ ਭਰਮ ਹੈ ਕਿ ਕਿਹੜੇ ਕਿਹੜੇ ਰੋਗ ਲੱਛਣਾਂ ਨੂੰ ਤੰਤੂ ਪ੍ਰਬੰਧ ਦਾ ਰੂਪ ਮੰਨਿਆ ਜਾਵੇ? ਇਸ ਬਾਰੇ ਕੁਝ ਸਮਾਂ ਪਹਿਲਾਂ ਸੰਸਾਰ ਸਿਹਤ ਸੰਸਥਾ (ਡਬਲਿਊਐੱਚਓ) ਨੇ ਰਿਪੋਰਟ ਜਾਰੀ ਕੀਤੀ ਸੀ ਜਿਸ ਵਿੱਚ ਕਈ ਤਰ੍ਹਾਂ ਦੇ ਸਰੀਰਕ ਰੋਗਾਂ ਨੂੰ ਤੰਤੂ ਪ੍ਰਣਾਲੀ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ਵਿਚ ਡਿਮੈਂਸ਼ੀਆ, ਅਲਜ਼ਾਈਮਰ, ਐਪੀਲੈਪਸੀ, ਹੈਡਏਕ, ਡਿਸਆਰਡਰ ਮਲਟੀਪਲ ਸਕਲੀਰੋਸਿਸ, ਨਿਊਰੋ ਇਨਫੈਕਸ਼ਨ, ਪਾਰਕਿੰਸਨ, ਸਟਰੋਕ, ਟ੍ਰਾਮੇਟਿਕ ਬਰੇਨ ਇੰਜਰੀ ਆਦਿ ਰੋਗ ਮੁੱਖ ਹਨ। ਡਬਲਿਊਐੱਚਓ ਨੇ ਵਧੇ ਤੰਤੂ ਰੋਗਾਂ ਲਈ ਕਈ ਕਾਰਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਪਰ ਸਭ ਤੋਂ ਮੁੱਖ ਕਾਰਕ ਬਰੇਨ ਸਟਰੋਕ ਹੀ ਦੱਸਿਆ ਗਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਵਿਚ ਤਕਰੀਬਨ ਸੌ ਕਰੋੜ ਲੋਕ ਤੰਤੂ ਰੋਗਾਂ ਦੀ ਮਾਰ ਹੇਠ ਹਨ। ਤਕਰੀਬਨ ਪੰਜਾਹ ਕਰੋੜ ਲੋਕ ਐਪੀਲੈਪਸੀ ਮਿਰਗੀ ਅਤੇ ਦੋ ਤੋਂ ਚਾਰ ਕਰੋੜ ਡਿਮੈਂਸ਼ੀਆ ਤੋਂ ਪੀੜਤ ਹਨ। ਕਰੀਬ ਅੱਠ ਲੱਖ ਲੋਕ ਹਰ ਸਾਲ ਤੰਤੂ ਪ੍ਰਬੰਧ ਰੋਗਾਂ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ।
ਪੱਛਮੀ ਮੁਲਕਾਂ ਵਿਚ ਜਿਥੇ ਇਨ੍ਹਾਂ ਰੋਗਾਂ ਦੀ ਰੋਕਥਾਮ ਲਈ ਕਾਫੀ ਕੰਮ ਹੋਏ ਹਨ, ਉੱਥੇ ਏਸ਼ੀਆ ਤੇ ਅਫਰੀਕੀ ਮੁਲਕਾਂ ਵਿੱਚ ਹਾਲਾਤ ਖਰਾਬ ਹਨ। ਏਸ਼ੀਆ ਤੇ ਅਫਰੀਕੀ ਮੁਲਕਾਂ ਵਿਚੋਂ ਦਸ ਵਿਚੋਂ ਨੌਂ ਮਰੀਜ਼ਾਂ ਨੂੰ ਮੁੱਢਲਾ ਇਲਾਜ ਵੀ ਮਿਲਦਾ। ਰਿਪੋਰਟ ਤਿਆਰ ਕਰਨ ਵਾਲੇ ਬੋਰਡ ‘ਵਰਲਡ ਫੈਡਰੇਸ਼ਨ ਆਫ ਨਿਊਰੋਲੋਜੀ’ ਦੇ ਮੁਖੀ ਪ੍ਰੋਫੈਸਰ ਜੌਹਨ ਆਰਲੀ ਕਹਿੰਦੇ ਹਨ, “ਤੰਤੂ ਪ੍ਰਬੰਧ ਦੇ ਰੋਗਾਂ ਨਾਲ ਹੋਣ ਵਾਲੀ ਮੌਤ ਤੇ ਅਪਾਹਜਤਾ ਨੂੰ ਘੱਟ ਕੀਤਾ ਜਾ ਸਕਦਾ ਹੈ।” ਜੇ ਸਰਕਾਰਾਂ ਮੁਢਲੇ ਸਿਹਤ ਕੇਂਦਰਾਂ ਤੱਕ ਦਵਾ, ਤਕਨੀਕ ਤੇ ਹੁਨਰਮੰਦ ਸਿਹਤ ਕਾਮੇ ਪਹੁੰਚਾ ਦੇਣ ਤਾਂ ਇਸ ਬਲਾ ਨੂੰ ਕਾਫ਼ੀ ਹੱਦ ਤਕ ਘੱਟ ਕੀਤਾ ਜਾ ਸਕਦਾ ਹੈ।
ਕੌਮੀ ਪੱਧਰ ‘ਤੇ ਤੰਤੂ ਪ੍ਰਬੰਧ ਦੇ ਰੋਗਾਂ ਬਾਰੇ ਭਾਵੇਂ ਕੋਈ ਬੱਝਵਾਂ ਸਰਵੇਖਣ ਜਾਂ ਅਧਿਐਨ ਮੁਹੱਈਆ ਨਹੀਂ ਹੈ ਪਰ ਖੇਤਰੀ ਪੱਧਰ ‘ਤੇ ਕਈ ਅਦਾਰਿਆਂ ਤੇ ਮਾਹਰਾਂ ਨੇ ਖੋਜਾਂ ਕੀਤੀਆਂ ਹਨ। ਇਨ੍ਹਾਂ ਦੇ ਸਿੱਟੇ ਬੜੇ ਹੈਰਾਨੀਜਨਕ ਹਨ। ਬਾਂਗਰ ਇੰਸਟੀਚਿਊਟ ਆਫ ਨਿਊਰੋਲੋਜੀ ਕੋਲਕਾਤਾ ਵੱਲੋਂ ਕੁਝ ਸਮਾਂ ਪਹਿਲਾਂ ਕੋਲਕਾਤਾ ਵਿਚ ਕੀਤੇ ਅਧਿਐਨ ਮੁਤਾਬਕ, ਕੋਲਕਾਤਾ ਵਿਚ ਪਚਵੰਜਾ ਸਾਲ ਤੋਂ ਉੱਪਰ ਦੀ ਉਮਰ ਸਮੂਹ ਦੇ ਇੱਕ ਲੱਖ ਬੰਦਿਆਂ ਵਿੱਚੋਂ 833 ਐਪੀਲੈਪਸੀ (ਮਿਰਗੀ), 150 ਪਾਰਕਿੰਸਨ ਤੇ 150 ਹੀ ਬਰੇਨ ਸਟਰੋਕ ਦੇ ਰੋਗੀ ਨਿਕਲੇ। ਡਿਮੈਂਸ਼ੀਆ ਦਾ ਕਹਿਰ ਕਿਤੇ ਵੱਧ ਨਿਕਲਿਆ ਹੈ। ਇਕ ਹਜ਼ਾਰ ਲੋਕਾਂ ਵਿਚੋਂ 35 ਜਣੇ ਡਿਮੈਂਸ਼ੀਆ ਤੋਂ ਪੀੜਤ ਸਨ। ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਕਈ ਲੋਕ ਚਾਲੀ ਤੋਂ ਪੰਤਾਲੀ ਸਾਲ ਦੀ ਉਮਰ ਵਿੱਚ ਹੀ ਡਿਮੈਂਸ਼ੀਆ ਤੇ ਮਿਰਗੀ ਦੇ ਸ਼ਿਕਾਰ ਹੋ ਰਹੇ ਹਨ। ਸਾਲ ਪਹਿਲਾਂ ਨਿਊਰੋਲੋਜੀਕਲ ਸੁਸਾਇਟੀ ਆਫ ਇੰਡੀਆ ਨੇ ਮੁਲਕ ਵਿਚ ਵਸਦੇ ਅਲਜ਼ਾਈਮਰ ਮਰੀਜ਼ਾਂ ਦੀ ਸਮੱਸਿਆ ‘ਤੇ ਖੋਜ ਕੀਤੀ ਸੀ ਕਿ ਜੇ ਇਲਾਜ ਪ੍ਰਣਾਲੀ ਮਜ਼ਬੂਤ ਨਾ ਕੀਤੀ ਗਈ ਤਾਂ 2025 ਤਕ 60 ਸਾਲਾਂ ਤੋਂ ਵੱਧ ਉਮਰ ਦੇ 14.2 ਫੀਸਦੀ ਲੋਕ ਅਲਜ਼ਾਈਮਰ ਦੇ ਸ਼ਿਕਾਰ ਹੋ ਜਾਣਗੇ। ਹੁਣ ਸੱਠ ਸਾਲ ਤੋਂ ਵੱਧ ਉਮਰ ਦੇ ਇੱਕ ਹਜ਼ਾਰ ਲੋਕਾਂ ਵਿਚੋਂ 9 ਇਸ ਦੀ ਮਾਰ ਹੇਠ ਹਨ। ਲਗਾਤਾਰ ਸਰੀਰਕ ਤੇ ਮਾਨਸਿਕ ਕਸਰਤ, ਜੰਕ ਫੂਡ ਤੋਂ ਪ੍ਰਹੇਜ਼ ਅਤੇ ਤਣਾਓ ਮੁਕਤ ਜੀਵਨ ਸ਼ੈਲੀ ਅਪਣਾ ਕੇ ਇਸ ਦੇ ਖ਼ਤਰੇ ਨੂੰ ਘਟਾਇਆ ਜਾ ਸਕਦਾ ਹੈ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਸਿਹਤ ਖਜ਼ਾਨਾ ਵਿੱਚ ਹੋਰ
ਸਿਹਤਮੰਦ ਜੀਵਨ ਲਈ ਫ਼ਲਾਂ ਤੇ ਸਬਜ਼ੀਆਂ ਦੀ ਮਹੱਤਤਾ

ਲੇਖਕ :  ਕਿਰਨਦੀਪ ਕੌਰ, ਹਰਪ੍ਰੀਤ ਕੌਰ ਤੇ ਜਸਵਿੰਦਰ ਸਿੰਘ ਬਰਾੜ

ਫ਼ਲ ਅਤੇ ਸਬਜ਼ੀਆਂ ਜ਼ਰੂਰੀ ਪੌਸ਼ਟਿਕ ਤੱਤ ਜਿਵੇਂ ਕਿ ਵਿਟਾਮਿਨ, ਖਣਿਜ ਅਤੇ ਰੇਸ਼ਾ (ਫਾਈਬਰ) ਦੇ ਸਰੋਤ ਹੋਣ ਕਾਰਨ ਚੰਗੀ ਸਿਹਤ ਲਈ ਬਹੁਤ ਮਹੱਤਵਪੂਰਨ ਹਨ। ਇਨ੍ਹਾਂ ਦਾ ਖੁਰਾਕ ਵਿੱਚ ਵਿਸ਼ੇਸ਼ ਯੋਗਦਾਨ ਹੈ ਕਿਉਂਕਿ ਇਹ ਖੁਰਾਕ ਵਿੱਚ ਵੱਖ-ਵੱਖ ਵਿਟਾਮਿਨਾਂ ਦੀ ਰੋਜ਼ਾਨਾ ਲੋੜ ਦੀ ਪੂਰਤੀ ਕਰਦੇ ਹਨ, ਜਿਵੇਂ ਵਿਟਾਮਿਨ ਸੀ 91 ਫ਼ੀਸਦ, ਵਿਟਾਮਿਨ ਏ 48 ਫ਼ੀਸਦ, ਫੌਲਿਕ ਏਸਿਡ 30 ਫ਼ੀਸਦ, ਵਿਟਾਮਿਨ ਬੀ-6 17 ਫ਼ੀਸਦ ਅਤੇ ਵਿਟਾਮਿਨ ਬੀ-3 (ਨਾਇਆਸਿਨ) 15 ਫ਼ੀਸਦ।

ਕੋਰੋਨਾਵਾਇਰਸ: ਲੱਛਣ ਤੇ ਉਪਾਅ

ਲੇਖਕ :  ਡਾ. ਰਿਪੁਦਮਨ ਸਿੰਘ
ਸੰਸਾਰ ਸਿਹਤ ਸੰਗਠਨ (WHO) ਨੇ ਏਸ਼ੀਆਈ ਦੇਸ਼ਾ* ਨੂੰ ਇੱਕ ਜਾਨਲੇਵਾ ਵਾਇਰਸ ਤੋ* ਬਚਨ ਲਈ ਚਿਤਾਵਨੀ ਜਾਰੀ ਕੀਤੀ ਹੈ। ਸ਼ੁਰੂਆਤ ਵਿੱਚ ਚੀਨ ਵਿੱਚ ਫੈਲਿਆ ਇਹ ਖਤਰਨਾਕ ਵਾਇਰਸ ਜਾਪਾਨ ਅਤੇ ਥਾਈਲੈ*ਡ ਤੱਕ ਪਹੁੰਚ ਗਿਆ ਹੈ। ਚੀਨ ਵਿੱਚ ਪਾਏ ਗਏ ਇਸ ਵਾਇਰਸ ਨੂੰ ਕੋਰੋਨਾਵਾਇਰਸ ਨਾਮ ਦਿੱਤਾ ਗਿਆ ਹੈ। ਡਬਲਯੂ.ਐੱਚ.ਓ. ਦੇ ਟਵੀਟ ਅਨੁਸਾਰ ਜਾਪਾਨ ਦੇ ਹੈਲਥ ਮੰਤਰਾਲਾ ਨੇ ਜਾਪਾਨ ਵਿੱਚ ਇਸ ਵਾਇਰਸ ਦੇ ਪਹਿਲੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਇਹ ਵਿਅਕਤੀ ਚੀਨ ਦੇ ਵੂਹਾਨ ਸ਼ਹਿਰ ਤੋ* ਪਰਤਿਆ ਸੀ। ਇਸ ਵਾਇਰਸ ਦੀ ਸ਼ੁਰੂਆਤ ਚੀਨ ਤੋ* ਹੀ ਹੋਈ ਹੈ ਪਰ ਹੁਣ ਇਹ ਜਾਪਾਨ ਅਤੇ ਥਾਈਲੈ*ਡ ਵਿੱਚ ਵੀ ਪਹੁੰਚ ਗਿਆ ਹੈ ਜਿਸ ਦੇ ਨਾਲ ਦੁਨੀਆ ਭਰ ਦੇ ਸਿਹਤ ਸੰਗਠਨ ਚਿੰਤਤ ਹਨ। ਏਅਰਪੋਰਟ ਉੱਤੇ ਵੀ ਲੋਕਾ* ਦੀ ਜਾ*ਚ ਕੀਤੀ ਜਾ ਰਹੀ ਹੈ, ਖਾਸਕਰ ਜੋ ਲੋਕ ਚੀਨ ਤੋ* ਆ ਰਹੇ ਹਨ।

ਸਿਆਲ ਵਿੱਚ ਸਾਹ ਪ੍ਰਣਾਲੀ ਦੀਆਂ ਸਮੱਸਿਆਵਾਂ

ਡਾ. ਮਨਜੀਤ ਸਿੰਘ ਬੱਲ

ਕੁਦਰਤ ਦੁਆਰਾ ਮਨੁੱਖ ਨੂੰ ਬਖਸ਼ੀ ਹੋਈ ਸਾਹ-ਪ੍ਰਣਾਲੀ ਵਿਚ ਸਾਹ ਰੋਗ, ਦੋ (ਸੱਜੀ ਤੇ ਖੱਬੀ) ਮੁੱਖ ਸਾਹ ਨਾਲੀਆਂ ਅਤੇ ਦੋ ਫੇਫੜੇ ਆਉਂਦੇ ਹਨ। ਫੇਫੜਿਆਂ ਅੰਦਰ ਸਾਹ ਨਾਲੀਆਂ ਦੀਆਂ ਛੋਟੀਆਂ-ਛੋਟੀਆਂ ਸ਼ਾਖਾਵਾਂ ਹੁੰਦੀਆਂ ਹਨ, ਜੋ ਆਖਰ ਵਿਚ ਹਵਾ ਨਾਲੀਆਂ ਵਿਚ ਖੁੱਲ੍ਹਦੀਆਂ ਹਨ।

ਨਾਮੁਰਾਦ ਰੋਗ ਖ਼ਿਲਾਫ਼ ਪਲਸ ਪੋਲੀਓ ਮੁਹਿੰਮ

ਲਾਲ ਚੰਦ ਸਿੰਘ
ਕੋਈ ਵੀ ਮਾਂ-ਬਾਪ ਇਹ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਬੱਚੇ ਕਮਜ਼ੋਰ ਜਾਂ ਬਿਮਾਰ ਹੋਣ ਸਗੋਂ ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਸਰੀਰਕ ਪੱਖੋਂ ਰਿਸ਼ਟ ਪੁਸ਼ਟ ਅਤੇ ਤੰਦਰੁਸਤ ਹੋਣ। ਹਰ ਮਾਂ-ਪਿਓ ਬੱਚਿਆਂ ਦੀ ਸਲਾਮਤੀ/ਤੰਦਰੁਸਤੀ ਵਿੱਚ ਹੀ ਆਪਣੀ ਸਲਾਮਤੀ ਸਮਝਦਾ ਹੈ। ਦਰਅਸਲ ਤੰਦਰੁਸਤ/ਅਰੋਗ ਅਤੇ ਰਿਸ਼ਟ ਪੁੱਸ਼ਟ ਬੱਚੇ ਕਿਸੇ ਦੇਸ਼, ਕੌਮ ਅਤੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਇਹੀ ਬੱਚੇ ਅੱਗੇ ਜਾ ਕੇ ਭਵਿੱਖ ਦੇ ਵਾਰਿਸ ਅਤੇ ਉਸ ਦੇਸ਼, ਕੌਮ ਅਤੇ ਸਮਾਜ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੇ ਹਨ। ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣਾ ਹਰ ਮਾਂ-ਬਾਪ ਦਾ ਸਭ ਤੋਂ ਅਹਿਮ ਤੇ ਮੁੱਢਲਾ ਫਰਜ਼ ਹੁੰਦਾ ਹੈ ਕਿਉਂਕਿ ਜੇਕਰ ਬਚਪਨ ਹੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤਾਂ ਬਾਅਦ ਦੀ ਉਮਰ ਵਿੱਚ ਵੀ ਲਗਾਤਾਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਡਰ ਅਕਸਰ ਬਣਿਆਂ ਰਹਿੰਦਾ ਹੈ।

ਬਹੁਤ ਲਾਭ ਹਨ ਗਾਜਰ ਦੇ

ਗਾਜਰ ਜ਼ਮੀਨ ਅੰਦਰ ਉੱਗਣ ਵਾਲੀ ਸਬਜ਼ੀ ਹੈ। ਇਸ ਦੀਆਂ ਮੂਸਲਾ ਜੜ੍ਹਾਂ ਜ਼ਮੀਨ ਅੰਦਰੋਂ ਖਾਧ ਪਦਾਰਥ ਇਕੱਠੇ ਕਰ ਕੇ ਜੜ੍ਹ ਦੇ ਰੂਪ ਵਿਚ ਬਦਲ ਜਾਂਦੀ ਹੈ। ਇਹ ਠੰਢੇ ਮੌਸਮ ਦਾ ਸਸਤਾ, ਗੁਣਕਾਰੀ ਭੋਜਨ ਹੈ। ਜੇਕਰ ਠੰਢੇ ਮੌਸਮ ਵਿਚ ਇਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਅਨੇਕਾਂ ਰੋਗਾਂ ਤੋਂ ਸਾਡੀ ਰੱਖਿਆ ਹੋਵੇਗੀ ਅਤੇ ਸਰੀਰਕ ਸੁੰਦਰਤਾ ਵੀ ਵਧੇਗੀ। ਇਸ ਗੁਣਕਾਰੀ ਭੋਜਨ ਦੇ ਕੁਝ ਚਮਤਕਾਰੀ ਲਾਭ ਹੇਠ ਦਿੱਤੇ ਜਾ ਰਹੇ ਹਨ :-
* ਗਾਜਰ ਵਿਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਅੰਤੜੀਆਂ ਨੂੰ ਸਾਫ਼ ਕਰਦਾ ਹੈ। ਜੇਕਰ ਨਿਯਮਤ ਰੂਪ ਨਾਲ ਗਾਜਰ ਚਬਾ-ਚਬਾ ਕੇ ਖਾਧੀ ਜਾਵੇ ਤਾਂ ਕਬਜ਼ ਅਤੇ ਅੰਤੜੀ ਵਿਚ ਸੜਨ ਤੋਂ ਛੁਟਕਾਰਾ ਮਿਲਦਾ ਹੈ। ਅੰਤੜੀਆਂ ਵਿਚੋਂ ਮਲ ਨਿਕਲ ਕੇ ਅੰਤੜੀਆਂ ਸਾਫ਼ ਹੋ ਜਾਂਦੀਆਂ ਹਨ।

ਘਾਤਕ ਹੋ ਸਕਦਾ ਹੈ ਲੰਮੇ ਸਮੇਂ ਤੱਕ ਲੇਟੇ ਰਹਿਣਾ

ਕਈ ਵਾਰ ਮਜਬੂਰੀ ਵਿਚ ਕਿਸੇ ਰੋਗ ਦੇ ਕਾਰਨ ਘਰ ਵਿਚ ਜਾਂ ਹਸਪਤਾਲ ਵਿਚ ਮਰੀਜ਼ ਨੂੰ ਲੰਬੇ ਸਮੇਂ ਤੱਕ ਲੇਟੇ ਰਹਿਣਾ ਪੈ ਸਕਦਾ ਹੈ ਪਰ ਇਹ ਕਾਫੀ ਖ਼ਤਰਨਾਕ ਹੋ ਸਕਦਾ ਹੈ, ਕਿਉਂਕਿ ਪੈਰਾਂ ਦੇ ਲਗਾਤਾਰ ਸਥਿਰ ਰਹਿਣ ਕਾਰਨ ਨਸਾਂ ਵਿਚ ਬਣੇ ਖੂਨ ਦੇ ਥੱਕੇ ਫੇਫੜਿਆਂ ਵਿਚ ਪਹੁੰਚ ਕੇ ਆਦਮੀ ਦੀ ਜਾਨ ਲੈ ਸਕਦੇ ਹਨ।

ਖ਼ੂਨ ਵਿੱਚ ਘੱਟ ਪਲੇਟਲੈੱਟ ਹੋਣ ਦਾ ਮਤਲਬ ਡੇਂਗੂ ਨਹੀਂ
ਲੇਖਕ : ਅਮਨਦੀਪ ਅੱਗਰਵਾਲ


ਖ਼ੂਨ ਵਿੱਚ ਪਲੇਟਲੈੱਟ ਘੱਟਣ ਦਾ ਮਤਲਬ ਸਿਰਫ ਡੇਂਗੂ ਨਹੀਂ ਹੁੰਦਾ। ਡਾਕਟਰ ਹੋਣ ਦੇ ਨਾਤੇ ਹਮੇਸ਼ਾ ਲੋਕਾਂ ਨੂੰ ਸਰੀਰ ਵਿਚ ਪਾਣੀ ਦੀ ਘਾਟ ਤੋਂ ਬਚਣ ਅਤੇ ਡੇਂਗੂ ਤੋਂ ਬਚਣ ਲਈ ਚੰਗੀ ਸਫ਼ਾਈ ਬਣਾਏ ਰੱਖਣ ਲਈ ਭਰਪੂਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਬੁਖਾਰ ਦੇ ਮਾਮਲੇ ਵਿੱਚ ਮਰੀਜ਼ਾਂ ਨੂੰ ਪੇਰਾਸਿਟਾਮੋਲ ਲੈਣਾ ਚਾਹੀਦਾ ਹੈ ਅਤੇ ਬਲੱਡ ਪ੍ਰੈਸ਼ਰ, ਪਲੱਸ ਰੇਟ ਵਿੱਚ ਵਾਧਾ ਅਤੇ ਜੇਕਰ ਪੀਸੀਵੀ ਬਲੱਡ ਕਾਊਂਟ 50 ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਉੱਤੇ ਬਰੀਕੀ ਨਜ਼ਰ ਰੱਖਣੀ ਚਾਹੀਦੀ ਹੈ। ਪਲੇਟਲੈੱਟ ਕਾਊਂਟ ਪੂਰੀ ਤਰ੍ਹਾਂ ਨਾਲ ਭਰੋਸੇਯੋਗ ਨਹੀਂ ਹਨ ਅਤੇ ਕੁੱਝ ਵੀ ਨਿਰਣਾਇਕ ਨਹੀਂ ਦੱਸਦੇ। ਦੂਜੇ ਸ਼ਬਦਾਂ ਵਿੱਚ, ਪਲੇਟਲੈੱਟ ਦੀ ਕਮੀ ਚਿੰਤਾਜਨਕ ਨਹੀਂ ਹੈ, ਨਾ ਹੀ ਕੇਵਲ ਪਲੇਟਲੈੱਟ ਟਰਾਂਸਫਿਊਜ਼ਨ ਹੀ ਕਿਸੇ ਦੇ ਜੀਵਨ ਨੂੰ ਬਚਾ ਸਕਦਾ ਹੈ।

ਡਾਇਬੀਟੀਜ਼ ਦਾ ਵੱਧਦਾ ਖਤਰਾ

ਲੇਖਕ :  ਡਾ. ਮਨੀਸ਼ਾ ਬੱਤਰਾ
ਅਜੋਕੇ ਸਮੇਂ ਭਾਰਤ ਤੋਂ ਲੈ ਕਿ ਵਿਸ਼ਵ ਦੇ ਹਰ ਮੁਲਕ ਵਿੱਚ ਰਹਿ ਰਹੇ ਬਹੁ-ਗਿਣਤੀ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ, ਜਿਸ ਨੂੰ ਡਾਇਬੀਟੀਜ਼ ਜਾਂ ਸ਼ੂਗਰ ਕਿਹਾ ਜਾਂਦਾ ਹੈ, ਤੋਂ ਪੀੜਤ ਹਨ। ਇਹ ਬੀਮਾਰੀ ਸੁਣਨ ਵਿਚ ਜਿੰਨੀ ਸਾਧਾਰਨ ਲੱਗਦੀ ਹੈ ਅਸਲ ਵਿੱਚ ਇਸ ਦਾ ਪ੍ਰਭਾਵ ਕਿਸੇ ਵਿਅਕਤੀ ਦੀ ਹੱਸਦੀ-ਖੇਡਦੀ ਜ਼ਿੰਦਗੀ ਨੂੰ ਤਬਾਹ ਕਰ ਦਿੰਦਾ ਹੈ। ਡਾਇਬੀਟੀਜ਼ ਇਕ ਪ੍ਰਕਾਰ ਦਾ ਧੀਮਾ ਜ਼ਹਿਰ ਹੈ, ਜੋ ਹੌਲੀ-ਹੌਲੀ ਤੰਦਰੁਸਤ ਵਿਅਕਤੀ ਨੂੰ ਮੌਤ ਦੇ ਘੇਰੇ ਤੱਕ ਲੈ ਜਾਂਦਾ ਹੈ। ਲੋਕਾਂ ਵਿਚ ਇਸ ਬੀਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 14 ਨਵੰਬਰ ਨੂੰ “ਵਿਸ਼ਵ ਡਾਇਬੀਟੀਜ਼ ਦਿਵਸ” ਮਨਾਇਆ ਜਾਂਦਾ ਹੈ|

ਜਰਕਾਨ, ਸ਼ਰਾਬ ਤੇ ਜਿਗਰ ਦੀ ਸੋਜ

ਸ਼ਰਾਬ, ਸਿਰਫ਼ ਭਾਰਤ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਪੀਤੀ ਜਾਂਦੀ ਹੈ। ਆਰੰਭ ਵਿੱਚ, ਆਮ ਕਰਕੇ ਲੋਕ ਸ਼ੌਕੀਆ ਤੌਰ ’ਤੇ ਪੀਣੀ ਸ਼ੁਰੂ ਕਰਦੇ ਹਨ, ਪਰ ਬਾਅਦ ਵਿੱਚ ਇਹੀ ਸ਼ਰਾਬ, ਬੰਦੇ ਨੂੰ ਆਪਣਾ ਗ਼ੁਲਾਮ ਬਣਾ ਲੈਂਦੀ ਹੈ। ਇਕ ਪੁਰਾਣਾ ਗਾਣਾ ਹੈ:
‘‘ਬੋਤਲਾਂ ’ਚ ਰੋਲ੍ਹੀ ਏ ਤੂੰ ਸਾਰੀ ਜ਼ਿੰਦਗਾਨੀ ਓਇ
ਲੱਖਾਂ ਦੀ ਇੱਜ਼ਤ ਤੇਰੀ ਐਵੇਂ ਚਲੀ ਜਾਣੀ ਓਇ
ਹੋਸ਼ ਕਰ ਜ਼ਿੰਦਗੀ ਨਹੀਂ ਵਾਰ ਵਾਰ ਆਣੀ ਓਇ
ਬੋਤਲਾਂ ਨੇ ਕੀਤੇ ਲੱਖਾਂ ਵਾਲੇ ਵੀ ਕੰਗਾਲ ਓਇ

ਕੀ ਹੈ ਐਕੂਪੰਕਚਰ ਦੀ ਇਲਾਜ ਵਿਧੀ

ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ। ‘ਐਕੁਸ’ (Acus) ਇਕ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸੂਈ ਅਤੇ ‘ਪੰਕਚੁਰਾ’ (Punctura) ਦਾ ਅਰਥ ਹੈ ਸੂਈ ਨਾਲ ਛੇਦਣਾ ਜਾਂ ਚੋਭਣਾ। ਇਸ ਤਰ੍ਹਾਂ ਐਕੂਪੰਕਚਰ ਇਕ ਬਹੁਤ ਪੁਰਾਣੀ ਚੀਨ ਦੀ ਕੁਦਰਤੀ ਇਲਾਜ ਪ੍ਰਣਾਲੀ ਹੈ। ਚੀਨੀ ਭਾਸ਼ਾ ਵਿਚ ਇਸ ਨੂੰ (Chen) ਜਾਂ ਜੇਨ (Zhen) ਆਖਿਆ ਜਾਂਦਾ ਹੈ। ਇਸ ਦਾ ਇਤਿਹਾਸ ਪੰਜ ਹਜ਼ਾਰ ਸਾਲ ਤੋਂ ਵੀ ਪੁਰਾਣਾ ਹੈ। ਅਜੋਕੀਆਂ ਸੂਈਆਂ ਤੋਂ ਪਹਿਲਾਂ ਤਿੱਖੇ ਪੱਥਰ ਜਾਂ ਪੱਥਰ ਦੀਆਂ ਬਣੀਆਂ ਸੂਈਆਂ ਨੂੰ ਇਲਾਜ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਸ ਵਿਧੀ ਨੂੰ ਬੀਨ (2ien) ਜਾਂ ਪੀਨ (Pien) ਆਖਿਆ ਜਾਂਦਾ ਹੈ। ਫਿਰ ਹੱਡੀਆਂ ਅਤੇ ਬਾਂਸ ਤੋਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗੀ। 2697-2596 ਬੀ.ਸੀ. ਦੇ ਸਮੇਂ ਤੋਂ ਧਾਤੂ ਦੀਆਂ ਬਣੀਆਂ ਸੂਈਆਂ ਦੀ ਵਰਤੋਂ ਹੋਣ ਲੱਗ ਪਈ। ਇਸ ਦਾ ਜ਼ਿਕਰ ‘ਹੂਆਂਗ ਦੀ ਫੂ ਸੀ’ ਦੀ ਪ੍ਰਸਿੱਧ ਪੁਸਤਕ (The yellow emperors classic of internal medicine) ‘ਦੀ ਯੈਲੋ ਇਮਪੈਰਰਸ ਕਲਾਸਿਕ ਆਫ ਇੰਟਰਨਲ ਮੈਡੀਸਿਨ’ ਵਿਚ ਬਾਖੂਬੀ ਗਵਾਹੀ ਸਹਿਤ ਦਰਜ ਹੈ। ਕਈ ਤਰ੍ਹਾਂ ਦੇ ਆਸ਼ਰਤ ਅਨੁਭਵ, ਪਰਿਕਲਪਨਾ, ਮਨੌਤਾਂ ਅਤੇ 

ਨਸ਼ਾ ਕਾਰੋਬਾਰ ਦੀ ਸਿੰਗਲ ਵਿੰਡੋ ਸੇਵਾ

ਕਦੇ ਨਸ਼ਿਆਂ ਦਾ ਇਕ ਦੌਰ ਅਜਿਹਾ ਵੀ ਹੁੰਦਾ ਸੀ। ਇਸ ਕਾਰੋਬਾਰ ਦੀਆਂ ਤਿੰਨ ਪ੍ਰਤੱਖ ਧਿਰਾਂ ਹੁੰਦੀਆਂ ਸਨ। ਇਕ ਧਿਰ ਨਸ਼ਾ ਵੇਚਣ ਵਾਲਿਆਂ ਜਾਂ ਨਸ਼ਾ ਮੁਹੱਈਆ ਕਰਵਾਉਣ ਵਾਲਿਆਂ ਦੀ ਹੁੰਦੀ ਸੀ। ਦੂਜੀ ਧਿਰ ਨਸ਼ੇ ਦੇ ਉਪਭੋਗੀਆਂ ਦੀ ਹੁੰਦੀ ਸੀ ਤੇ ਤੀਜੀ ਧਿਰ ਪੁਲੀਸ ਦੀ ਹੁੰਦੀ ਸੀ, ਜਿਹੜੀ ਇਸ ਗੈਰ-ਕਾਨੂੰਨੀ ਕਾਰੋਬਾਰ ਨੂੰ ਖਤਮ ਕਰਨ ਦੀ ਭੂਮਿਕਾ ਨਿਭਾਉਂਦੀ ਸੀ। ਇਨ੍ਹਾਂ ਤਿੰਨਾਂ ਧਿਰਾਂ ਨਾਲ ਜੁੜੇ ਬੰਦੇ ਇਕ-ਦੂਜੇ ਨਾਲੋਂ ਵੱਖਰੇ ਕਿਰਦਾਰ ਵਾਲੇ ਹੁੰਦੇ ਸਨ ਭਾਵ ਤਿੰਨਾਂ ਧਿਰਾਂ ਦੇ ਕਿਰਦਾਰ ਚੰਗੀ ਤਰ੍ਹਾਂ ਪਰਿਭਾਸ਼ਿਤ ਹੁੰਦੇ ਸਨ। ਨਸ਼ਾ ਤਸਕਰ ਨੂੰ ਬਲੈਕੀਏ ਦੇ ਰੂਪ ਵਿਚ ਪਛਾਣਿਆ ਜਾਂਦਾ ਸੀ ਤੇ ਨਸ਼ਾ ਕਰਨ ਵਾਲੇ ਨੂੰ ਨਸ਼ੇੜੀ ਦੇ ਰੂਪ ਵਿਚ ਅਤੇ ਪੁਲੀਸ ਵਾਲੇ ਨੂੰ ਕਾਨੂੰਨ ਦੇ ਰਖਵਾਲੇ ਵਜੋਂ। ਅੱਜ ਵੀ ਸਾਨੂੰ ਫਿਲਮਾਂ 

ਦਮੇ ਦੀ ਬੀਮਾਰੀ: ਕਾਰਨ ਲੱਛਣ ਅਤੇ ਬਚਾਅ

ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ। ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬੀਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ। ਦਮੇ ਦੀ ਬੀਮਾਰੀ ਦੀਆਂ ਕਈ ਕਿਸਮਾਂ ਹੁੰਦੀਆਂ ਹਨ।
ਇਹ ਦਮੇ ਦਾ ਇੱਕ ਉਹ ਰੋਗ ਹੈ ਜੋ ਅਲਰਜੀ ਕਾਰਨ ਪੈਦਾ ਹੁੰਦਾ ਹੈ। ਇਸ ਵਿੱਚ ਸਾਹ ਨਾਲੀਆਂ ਵਾਰ ਵਾਰ ਸੁੰਗੜਦੀਆਂ ਰਹਿੰਦੀਆਂ ਹਨ ਅਤੇ ਬੰਦੇ ਨੂੰ ਵਾਰ ਵਾਰ ਤਕਲੀਫ਼ ਹੁੰਦੀ ਰਹਿੰਦੀ ਹੈ।ਆਮ ਤੌਰ ’ਤੇ ਦਮੇ ਦੀ ਬੀਮਾਰੀ ਦੋ ਕਿਸਮ ਦੀ ਹੁੰਦੀ ਹੈ, ਬਾਹਰੀ ਦਮਾ ਅਤੇ ਅੰਦਰੂਨੀ ਦਮਾ। ਬਾਹਰੀ ਦਮੇ ਨੂੰ ਪ੍ਰਾਸੰਗਿਕ ਦਮਾ ਵੀ ਕਿ

ਪੀਲੀਆ ਦੇ ਕਾਰਨ, ਲੱਛਣ, ਇਲਾਜ ਤੇ ਉਪਾਅ

ਅੱਖਾਂ, ਨਹੁੰ, ਚਮੜੀ ਤੇ ਪੇਸ਼ਾਬ ਜਦੋਂ ਪੀਲੇ ਹੋ ਜਾਣ ਤਾਂ ਉਸ ਨੂੰ ਪੀਲੀਆ ਕਿਹਾ ਜਾਂਦਾ ਹੈ। ਇਹ ਇਕ ਲੱਛਣ ਹੈ ਰੋਗ ਨਹੀਂ। ਅੱਜ ਕਲ ਖਾਣ-ਪੀਣ ਦੀ ਹਫੜਾ ਤਫੜੀ, ਦੂਸ਼ਿਤ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਲਗਾਤਾਰ ਵੱਧ ਰਹੀ ਹੈ, ਜਿਸ ਕਰ ਕੇ ਲੋਕ ਕਈ ਤਰ੍ਹਾਂ ਦੇ ਵਿਗਾੜਾਂ ਦਾ ਸ਼ਿਕਾਰ ਬਣੇ ਰਹੇ ਹਨ। ਪੱਛਮੀ ਦੇਸ਼ਾਂ ਦੀ ਤਰਜ਼ ’ਤੇ ਖਾਣ-ਪੀਣ ਤੇ ਰਹਿਣ-ਸਹਿਣ ਨੂੰ ਤੇਜ਼ੀ ਨਾਲ ਅਪਣਾਉਣ ਦਾ ਸਿੱਟਾ ਇਹ ਨਿਕਲਿਆ ਹੈ ਕਿ ਸ਼ਰਾਬ ਪੀਣ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਸਾਡਾ ਭਵਿੱਖ ਜੀਵਨ ਤੇ ਸਿਹਤ ਹੈ।ਇੱਕ ਮਾੜੇ ਆਚਰਨ ਦਾ ਘਾਤਕ ਸਿੱਟਾ ਪੀਲੀਆ ਹੈ।

ਵੱਡੀ ਉਮਰ ਦਾ ਗੱਠੀਆ (ਓਸਟੀਓ ਆਰਥਰਾਈਟਿਸ)

ਸਰੀਰ ਦੀਆਂ ਹੱਡੀਆਂ ਦੇ ਜੋੜਾਂ ’ਚ ਹੋਣ ਵਾਲੀ ਸੋਜ ਨੂੰ ਗਠੀਆ (ਆਰਥਰਾਈਟਿਸ) ਕਿਹਾ ਜਾਂਦਾ ਹੈ। ਅੱਜ ਦੇ ਪ੍ਰਚੱਲਤ ਡਾਕਟਰੀ ਵਿਗਿਆਨ ਨੇ ਆਰਥਰਾਈਟਿਸ (ਗੱਠੀਏ) ਦੇ ਕਈ ਭੇਤ ਦੱਸੇ ਹਨ ਜਿਵੇਂ ਕਿ ਆਮ ਗੱਠੀਆ (ਰਿਊਮੇਟਾਇਡ ਆਰਥਰਾਈਟਿਸ), ਗਨੋਰੀਅਲ ਆਰਥਰਾਈਟਿਸ,ਜੁਵੇਨਾਈਲ ਆਰਥਰਾਈਟਿਸ, ਵੱਡੀ ਉਮਰ ਦਾ ਗਠੀਆ (ਓਸਟੀਓ ਆਰਥਰਾਈਟਿਸ), ਨਿਊਰੋ ਟ੍ਰਾਪਿਕ ਆਰਥਰਾਈਟਿਸ ਆਦਿ ਤੋਂ ਇਲਾਵਾ ਕੁਝ ਹੋਰ ਵੀ ਕਿਸਮਾਂ ਹਨ। ਅੱਜ ਕੱਲ ਗੋਡੇ ਬਦਲਣੇ ਆਮ ਗੱਲ ਹੋ ਗਈ ਹੈ। ਹੱਡੀਆਂ ਦੇ ਜੋੜ ਦੋ ਕਿਸਮ ਦੇ ਹੁੰਦੇ ਹਨ। ਇੱਕ ਕਿਸਮ ਤਾਂ ਅਜਿਹੀ ਹੁੰਦੀ ਹੈ, ਜਿਸ ਵਿੱਚ ਹੱਡੀਆਂ ਦੇ ਜੋੜ ਉੱਪਰੋਂ ਹੇਠਾਂ, ਖੱਬੇ ਸੱਜੇ ਸਭ ਪਾਸੇ ਮੁੜਦੇ ਹਨ। ਇਸ ਕਰ ਕੇ ਅਸੀਂ ਤੁਰ-ਫੇਰ ਸਕਦੇ ਹਾਂ, ਦੌੜ ਸਕਦੇ ਹਾਂ, ਪਾਣੀ ਵਿੱਚ ਤੈਰ ਸਕਦੇ ਹਾਂ।

ਦੁੱਧ ਦੇ ਦੰਦ ਕਿਉਂ ਡਿੱਗਦੇ ਹਨ?

ਬੱਚੇ ਦੇ ਮੂੰਹ ਵਿਚ 20 ਦੰਦ ਹੁੰਦੇ ਹਨ। ਇਹ 5 ਤੋਂ 7 ਮਹੀਨੇ ਬਾਅਦ ਨਿਕਲਣੇ ਸ਼ੁਰੂ ਹੁੰਦੇ ਹਨ। ਇਨ੍ਹਾਂ ਦੰਦਾਂ ਨੂੰ ਦੁੱਧ ਦੇ ਦੰਦ ਕਹਿੰਦੇ ਹਨ। ਇਨ੍ਹਾਂ ਦੀਆਂ ਜੜਾਂ ਕਮਜ਼ੋਰ ਅਤੇ ਬਹੁਤ ਪਤਲੀਆਂ ਹੁੰਦੀਆਂ ਹਨ।
ਬੱਚੇ ਦਾ ਜਬਾੜਾ 5 ਤੋਂ 6 ਸਾਲ ਬਾਅਦ ਲੰਬਾ ਅਤੇ ਸਖ਼ਤ ਹੋ 

ਜੌੜੇ ਬੱਚੇ ਕਿਉਂ ਪੈਦਾ ਹੁੰਦੇ ਹਨ?

 ਬੱਚਿਓ! ਔਰਤ ਆਮ ਤੌਰ ’ਤੇ ਇਕ ਬੱਚੇ ਨੂੰ ਜਨਮ ਦਿੰਦੀ ਹੈ। ਇਹ ਬੱਚਾ ਕੁੜੀ ਜਾਂ ਮੁੰਡਾ ਹੋ ਸਕਦਾ ਹੈ। ਕਦੇ ਦੋ ਬੱਚੇ ਵੀ ਪੈਦਾ ਹੋ ਜਾਂਦੇ ਹਨ। ਇਕੋ ਮਾਂ ਵੱਲੋਂ ਇਕੋ ਸਮੇਂ ਦੋ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਜੌੜੇ ਬੱਚੇ ਕਹਿੰਦੇ ਹਨ।

ਗੁਣਕਾਰੀ ਕੁਆਰ ਅਤੇ ਆਂਵਲਾ

ਲੇਖ਼ਕ  : ਇਸ਼ਟ ਪਾਲ ਵਿੱਕੀ ,   ਸੋਰਸ - ਇੰਟਰਨੇਟ
ਭਾਰਤ ਦੇਸ਼ ਵਿੱਚ ਔਸ਼ਧੀਆਂ ਦਾ ਭੰਡਾਰ ਭਰਿਆ ਪਿਆ ਹੈ। ਦੇਸ਼ ਦੇ ਹਰ ਕੋਨੇ ਵਿੱਚ ਸਾਨੂੰ ਆਮ ਹੀ ਇਹ ਔਸ਼ਧੀਆਂ ਜਿਨ੍ਹਾਂ ਨੂੰ ਅਸੀਂ ਦਵਾਈਆਂ ਦੇ ਤੌਰ ’ਤੇ ਵੀ ਜਾਣਦੇ ਹਾਂ, ਮਿਲ ਜਾਣਗੀਆਂ। ਅਸੀਂ ਆਮ ਤੌਰ ’ਤੇ ਵੇਖਿਆ ਹੈ ਕਿ ਐਲੋਪੈਥੀ ਵਿੱਚ ਕੈਮੀਕਲਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜੋ ਸਾਡੇ ਸਰੀਰ ਅੰਦਰ ਜਾ ਕਿ ਤਰ੍ਹਾਂ-ਤਰ੍ਹਾਂ ਦੀਆਂ ਹੋਰ ਬਿਮਾਰੀਆਂ ਵੀ ਉਤਪੰਨ ਕਰਦੀਆਂ ਹਨ। ਇਹ ਐਲੋਪੈਥੀ ਦਵਾਈਆਂ ਇੱਕ ਵਾਰ ਤਾਂ ਸਾਡੇ ਸਰੀਰ ਨੂੰ ਲੱਗੇ ਕਿਸੇ ਭਿਆਨਕ ਰੋਗ ਤੋਂ ਛੁਟਕਾਰਾ ਦਿਵਾ ਦਿੰਦੀਆਂ ਹਨ ਪਰ ਉਸ ਰੋਗ ਦੀ ਜੜ੍ਹ ਨੂੰ ਨਹੀਂ ਖਤਮ ਕਰ ਪਾਉਂਦੀਆ। ਮਹਿੰਗੀਆਂ-ਮਹਿੰਗੀਆਂ ਦਵਾਈਆਂ, ਟੈਸਟ ਅਤੇ ਡਾਕਟਰਾਂ ਦੀਆ ਫੀਸਾਂ ਹਰੇਕ ਦੇ ਨੱਕ ਵਿੱਚ ਦਮ ਕਰ ਦਿੰਦੀਆਂ ਹਨ। ਭੱਜ ਦੌੜ ਦੀ ਜ਼ਿੰਦਗੀ ਵਿੱਚ ਕਈ ਵਾਰ ਇਨਸਾਨ ਨੂੰ ਇਹ ਵੀ ਹੁੰਦਾ ਹੈ ਕਿ ਉਹ ਬੱਸ ਇੱਕ ਦੋ ਵਾਰ ਇਹ ਐਲੋਪੈਥੀ ਦੀ ਕੋਈ ਦਵਾਈ ਖਾ ਕੇ ਠੀਕ ਹੋ ਜਾਣ।

ਮਨੋਤੰਤੂ ਰੋਗ ਕੀ ਹੈ ?

ਲੇਖ਼ਕ  : ਡਾ. ਆਗਿਆਜੀਤ ਸਿੰਘ ,   ਸੋਰਸ - ਇੰਟਰਨੇਟ
ਮਨੋਤੰਤੂ ਰੋਗ ਜਿਸ ਨੂੰ ਮਨਸੰਤਾਪ ਵੀ ਕਿਹਾ ਜਾਂਦਾ ਹੈ, ਇਕ ਭਾਵਾਤਮਕ ਵਿਕਾਰ ਹੈ, ਜਿਹੜਾ ਇਕ ਵਿਅਕਤੀ ਨੂੰ ਵਾਰ-ਵਾਰ ਤੰਗ ਕਰਦਾ ਰਹਿੰਦਾ ਹੈ ਅਤੇ ਇਸ ਦੀ ਉਤੇਜਣਾ ਇਕ ਤੀਬਰ ਵਿਸ਼ਾਦ ਤੇ ਡਰ ਵਾਲੀ ਹਾਲਤ ਤੋਂ ਹੁੰਦੀ ਹੈ। ਮਨਸੰਤਾਪੀ ਵਿਅਕਤੀ ਆਪਣੀਆਂ ਲੋੜਾਂ ਤੇ ਖਾਹਿਸ਼ਾਂ ਨੂੰ ਸੰਤੁਸ਼ਟ ਕਰਨ ਲਈ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੇ ਫਰਜ਼ਾਂ ਅਤੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਔਕੜਾਂ ਤੇ ਦਿੱਕਤਾਂ ਮਹਿਸੂਸ ਕਰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਉਸ ਵਿੱਚ ਕੁਝ ਨੁਕਸ ਹਨ ਪਰ ਉਸ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਕੀ ਹਨ। ਕਈ ਵਾਰ ਉਸ ਨੂੰ ਇਹ ਪਤਾ ਹੁੰਦਾ ਹੈ ਕਿ ਉਸ ਦੀਆਂ ਦਿੱਕਤਾਂ ਤੇ ਤਕਲੀਫ਼ਾਂ ਉਸ ਦੇ ਅੰਦਰੂਨੀ ਸੰਘਰਸ਼ਾਂ ਕਰ ਕੇ ਹੁੰਦੀਆਂ ਹਨ। ਦੂਜੇ ਸ਼ਬਦਾਂ ਵਿੱਚ ਆਮ ਤੌਰ ’ਤੇ

ਬਰਸਾਤ ਦੇ ਮੌਸਮ ’ਚ ਸਾਵਧਾਨ!

ਲੇਖਕ :   ਨਰਿੰਦਰ ਪਾਲ ਸਿੰਘ ,  ਸੋਰਸ - ਇੰਟਰਨੇਟ

ਬਰਸਾਤ ਦੇ ਮੌਸਮ ਵਿੱਚ ਤਾਪਮਾਨ ਵਿਚ ਭਾਰੀ ਉਤਾਰ ਚੜ੍ਹਾਅ ਆਉਂਦੇ ਹਨ। ਇਸ ਨਾਲ ਸਰੀਰ ਬੈਕਟੀਰੀਆ ਅਤੇ ਵਾਇਰਲ ਹਮਲੇ ਲਈ ਅਤਿ ਸੰਵੇਦਨਸ਼ੀਲ ਹੋ ਜਾਂਦਾ ਹੈ ਅਤੇ ਵਿਅਕਤੀ ਨੂੰ ਸਰਦੀ ਜ਼ੁਕਾਮ, ਬੁਖਾਰ ਅਤੇ ਪੇਟ ਦੇ ਰੋਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਜਿਹੇ ਮੌਸਮ ਵਿਚ ਤੰਦਰੁਸਤ ਰਹਿਣ ਲਈ ਖਾਸ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹੈ।

ਨਸ਼ਿਆਂ ਦਾ ਕਹਿਰ ਰੋਕਣ ਲਈ ਹੀਲਾ

ਲੇਖਕ :   ਡਾ. ਸਰਦੂਲ ਸਿੰਘ ,  ਸੋਰਸ - ਇੰਟਰਨੇਟ

ਪੰਜਾਬ ’ਚ ਵਗ ਰਹੇ ਨਸ਼ੇ ਦੇ ਛੇਵੇ ਦਰਿਆ ਨੇ ਪਿੰਡਾਂ ਦੇ ਪਿੰਡ ਅਤੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਪਤਾ ਨਹੀਂ ਇਹ ਆਪਣੇ ਨਾਲ ਕਿੰਨੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਅਤੇ ਕਿੰਨੇ ਘਰਾਂ ਦੀਆਂ ਖੁਸ਼ੀਆਂ ਵਹਾ ਕੇ ਲੈ ਗਿਆ। ਨਸ਼ੇ ਦਾ ਇਹ ਦੈਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ‘ਮਕਬੂਲਪੂਰੇ’ ਨੂੰ ਨਿਗਲ ਗਿਆ। ਇਕੱਲੇ ਇਸ ਪਿੰਡ ਵਿਚ ਨਸ਼ੇ ਨੇ 450 ਤੋਂ ਵੱਧ ਘਰਾਂ ਵਿਚ ਸੱਥਰ ਵਛਾ ਦਿੱਤੇ ਹਨ। ਇਸ ਪਿੰਡ ਨੂੰ ‘ਚਿੱਟੀਆਂ ਚੁੰਨੀਆਂ ਦਾ ਪਿੰਡ’ ਕਿਹਾ ਜਾਣ ਲੱਗ ਪਿਆ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0091902480
Copyright © 2020, Panjabi Times. All rights reserved. Website Designed by Mozart Infotech