ਮੁੰਬਈ, 8 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫਿਲਮ ਜਗਤ ਦੇ ‘ਟ੍ਰੈਜਡੀ ਕਿੰਗ’ ਬਜ਼ੁਰਗ ਅਭਿਨੇਤਾ ਦਲੀਪ ਕੁਮਾਰ (95) ਫਿਰ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦਲੀਪ ਕੁਮਾਰ ਟਵਿੱਟਰ ਹੈਂਡਲ ਕਰਨ ਵਾਲੇ ਫੈਜ਼ਲ ਫਾਰੂਕੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਐਤਵਾਰ ਨੂੰ ਟਵਿੱਟਰ ’ਤੇ ਲਿਖਿਆ, ‘‘ਦਲੀਪ ਕੁਮਾਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਹ ਨਿਮੋਨੀਆ ਤੋਂ ਪੀੜਤ ਹਨ।’’ ਉਨ੍ਹਾਂ ਪ੍ਰਸ਼ੰਸਕਾਂ ਨੂੰ ਦਲੀਪ ਕੁਮਾਰ ਦੇ ਛੇਤੀ ਸਿਹਤਯਾਬ ਹੋਣ ਲਈ ਦੁਆਵਾਂ ਕਰਨ ਦੀ ਅਪੀਲ ਕੀਤੀ ਹੈ।