ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਪੰਜਾਬੀ ਯੂਨੀਵਰਸਿਟੀ ਕੈਂਪਸ ’ਚ ਵਿਦਿਆਰਥੀਆਂ ਦੇ ਦੋ ਗੁੱਟ ਭਿੜੇ

October 10, 2018 12:33 AM

ਪਟਿਆਲਾ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਮੁੜ ਦੋ ਵਿਦਿਆਰਥੀ ਗੁੱਟਾਂ ਵਿਚ ਗਹਿਗੱਚ ਲੜਾਈ ਹੋਣ ਮਗਰੋਂ ਕੁੱਝ ਵਿਦਿਆਰਥੀ ਜ਼ਖਮੀ ਹੋ ਗਏ ਹਨ| ਪ੍ਰਾਪਤ ਜਾਣਕਾਰੀ ਅਨੁਸਾਰ ਫਿਜ਼ੀਕਲ ਵਿਭਾਗ ਦੇ ਵਿਦਿਆਰਥੀਆਂ ਅਤੇ 24 ਘੰਟੇ ਹੋਸਟਲ ਖੁੱਲ੍ਹਾ ਰੱਖਣ ਦੀ ਮੰਗ ਲਈ ਸੰਘਰਸ਼ ਕਰ ਰਹੀ ਵਿਦਿਆਰਥੀ ਜਥੇਬੰਦੀ ਡੀ.ਐੱਸ.ਓ.ਦਰਮਿਆਨ ਅਜਿਹਾ ਵਿਵਾਦ ਪੈਦਾ ਹੋ ਗਿਆ ਕਿ ਪਲਾਂ ਵਿੱਚ ਹੀ ਮਾਹੌਲ ਵੱਡੇ ਝਗੜੇ ਵਿੱਚ ਤਬਦੀਲ ਹੋ ਗਿਆ| ਵੇਖਦਿਆਂ ਹੀ ਵਾਈਸ ਚਾਂਸਲਰ ਦਫ਼ਤਰ ਦਾ ਇਲਾਕਾ ਲੜਾਈ ਦੇ ਅਖਾੜੇ ਦਾ ਰੂਪ ਧਾਰ ਗਿਆ| ਦੋਵਾਂ ਧਿਰਾਂ ਵੱਲੋਂ ਡਾਂਗਾ, ਕਿਰਪਾਨਾਂ, ਹਾਕੀਆਂ ਤੇ ਰੋੜਿਆਂ ਦੀ ਵਰਤੋਂ ਕੀਤੀ ਗਈ |
ਦੱਸਿਆ ਜਾਂਦਾ ਹੈ ਕਿ ਫਿਜ਼ੀਕਲ ਵਿਭਾਗ ਦੇ ਮੁਖੀ ਨਿਸ਼ਾਨ ਸਿੰਘ ਜਿਹੜੇ ਕਿ ਯੂਨੀਵਰਸਿਟੀ ਅਥਾਰਟੀ ’ਚ ਪ੍ਰੋਵੋਸਟ ਵਜੋਂ ਵੀ ਤਾਇਨਾਤ ਹਨ, ਦੀ ਲੰਘੀ ਰਾਤ ਡੀ.ਐਸ.ਓ. ਧਿਰ ਦੀ ਇੱਕ ਵਿਦਿਆਰਥਣ ਨਾਲ ਕਥਿਤ ਆਪਸੀ ਤਕਰਾਰਬਾਜ਼ੀ ਅੱਜ ਦੀ ਘਟਨਾ ਦਾ ਤਤਕਾਲੀ ਕਾਰਨ ਬਣੀ ਹੈ| ਇਹ ਵੀ ਸਮਝਿਆ ਜਾ ਰਿਹਾ ਹੈ ਕਿ ਹੜਤਾਲੀ ਵਿਦਿਆਰਥੀਆਂ ਤੇ ਹੜਤਾਲ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਦਰਮਿਆਨ ਝੜਪ ਹੋਈ ਹੈ|ਫਿਜ਼ੀਕਲ ਵਿਭਾਗ ਦੇ ਵਿਦਿਆਰਥੀ ਇਸ ਗੱਲੋਂ ਰੰਜ਼ਿਸ ਵਿੱਚ ਸਨ ਕਿ ਉਨ੍ਹਾਂ ਦੇ ਪ੍ਰੋਫੈਸਰ (ਗੁਰੂ) ਦੇ ਗਲ਼ਾਮੇ ’ਚ ਕਿਸੇ ਕੁੜੀ ਨੇ ਹੱਥ ਪਾਉਣ ਦੀ ਹਿੰਮਤ ਕਿਸ ਤਰ੍ਹਾਂ ਕਰ ਲਈ| ਫਿਜ਼ੀਕਲ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਡੀ.ਐੱਸ.ਓ. ਨਾਲ ਸਬੰਧਤ ਲੜਕੀ ਖ਼ਿਲਾਫ਼ ਕੱਲ੍ਹ ਤੇ ਅੱਜ ਅਧਿਕਾਰੀਆਂ ਨਾਲ ਗੱਲਬਾਤ ਵੀ ਕੀਤੀ ਜਾਂਦੀ ਰਹੀ ਪਰ ਕੋਈ ਲਤੀਜਾ ਨਹੀਂ ਨਿਕਲਿਆ| ਸੂਤਰਾਂ ਮੁਤਾਬਿਕ ਅਥਾਰਟੀ ਵੱਲੋਂ ਮਾਮਲਾ ਕਿਸੇ ਤਣਪੱਤਣ ਨਾ ਲਗਾਉਣ ਦੇ ਰੋਸ ਵਜੋਂ ਆਖ਼ਿਰ ਦੇਰ ਰਾਤ ਫਿਜ਼ੀਕਲ ਵਿਭਾਗ ਦੇ ਵਿਦਿਆਰਥੀ ਤੇ ਵਿਦਿਆਰਥਣਾਂ ਇਕੱਠੇ ਹੋ ਕੇ ਡੀ.ਐੱਸ.ਓ. ਦੇ ਖ਼ਿਲਾਫ਼ ਮਾਰਚ ਕਰਨ ਨਿਕਲ ਪਏ| ਇਸ ਦੌਰਾਨ ਲੜਕੀਆਂ ਦੇ ਹੋਸਟਲ ਕੋਲ ਦੋਵੇਂ ਧਿਰਾਂ ਦੀਆਂ ਵਿਦਿਆਰਥਣਾਂ ਦਰਮਿਆਨ ਬਹਿਸ ਹੋ ਗਈ, ਜੋ ਝਗੜੇ ਵਿੱਚ ਬਦਲ ਗਈ| ਮਗਰੋਂ ਮਾਮਲਾ ਅਜਿਹਾ ਵਧਿਆ ਕਿ ਦੋਵੇਂ ਧਿਰਾਂ ਵਾਈਸ ਚਾਂਸਲਰ ਦਫ਼ਤਰ ਕੋਲ ਖੁੱਲ੍ਹ ਕੇ ਲੜੀਆਂ।ਇਸ ਦੌਰਾਨ ਜਿੱਥੇ ਵੀ.ਸੀ.ਦਫ਼ਤਰ ਦੀ ਕਾਫ਼ੀ ਭੰਨਤੋੜ ਕੀਤੀ ਗਈ ਹੈ, ਉਥੇ ਹੀ ਝਗੜੇ ਦੀ ਗਿ੍ਫ਼ਤ ਵਿੱਚ ਆਏ ਪੰਜ ਛੇ ਵਿਦਿਆਰਥੀ ਜ਼ਖ਼ਮੀ ਵੀ ਹੋਏ ਹਨ| ਐੱਸ.ਪੀ. (ਸਿਟੀ) ਕੇਸਰ ਸਿੰਘ ਨੇ ਮੰਨਿਆ ਕਿ ਦੋ ਵਿਦਿਆਰਥੀ ਗੁੱਟ ਖਹਿਬੜ ਪਏ ਸਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤੁਰੰਤ ਬੁਲਾਈ ਪੁਲੀਸ ਨੇ ਸਥਿਤੀ ’ਤੇ ਕਾਬੂ ਪਾ ਲਿਆ ਹੈ।ਉਨ੍ਹਾਂ ਦੱਸਿਆ ਕਿ ਜਿਹੜੇ ਅਨਸਰਾਂ ਨੇ ਵੀ ਕਾਨੂੰਨ ਆਪਣੇ ਹੱਥ ਵਿੱਚ ਲਿਆ ਹੈ, ਦੀ ਸ਼ਨਾਖ਼ਤ ਕਰਕੇ ਕਾਰਵਾਈ ਕੀਤੀ ਜਾਵੇਗੀ| ਦੱਸਣਯੋਗ ਹੈ ਕਿ ਡੀ.ਐੱਸ.ਓ. ਵੱਲੋਂ ਹੋਸਟਲ ਖੁੱਲ੍ਹੇ ਰੱਖਣ ਦੀ ਮੰਗ ਨੂੰ ਲੈ ਕੇ ਵੀ.ਸੀ.ਦਫ਼ਤਰ ਨੂੰ ਕੱਲ੍ਹ ਤੋਂ ਜਿੰਦਰੇ ਜੜੇ ਹੋਏ ਹਨ| ਅੱਜ ਇਨ੍ਹਾਂ ਵਿਦਿਆਰਥੀਆਂ ਨੇ ਜਿਥੇ ਵੀ.ਸੀ.ਦਫ਼ਤਰ ਅੱਗੇ ਰੋਸ ਧਰਨਾ ਜਾਰੀ ਰੱਖਿਆ ਉਥੇ ਕਲਾਸਾਂ ਵਿੱਚ ਜਾ ਕੇ ਵੀ ਵਿਦਿਆਰਥੀਆਂ ਨੂੰ ਸੰਘਰਸ਼ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ|

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਮੇਅਰ ਨੇ ਸਕਾਈਲਾਰਕ ਹੋਟਲ ਤੋਂ ਕਬਜ਼ਾ ਛੁਡਵਾਇਆ

ਜਲੰਧਰ,, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ਦੇ ਪੁਰਾਣੇ ਹੋਟਲਾਂ ’ਚ ਗਿਣੇ ਜਾਂਦੇ ਸਕਾਈਲਾਰਕ ਹੋਟਲ ਦੇ ਮਾਲਕਾਂ ਵੱਲੋਂ ਪਿਛਲੇ 17 ਸਾਲਾਂ ਤੋਂ ਨਾਲ ਲਗਦੀ 24 ਫੁੱਟ ਸੜਕ ’ਤੇ ਕੀਤੇ ਕਬਜ਼ੇ ਨੂੰ ਅੱਜ ਨਗਰ ਨਿਗਮ ਨੇ ਡਿੱਚ ਮਸ਼ੀਨ ਚਲਾ ਕੇ ਹਟਾ ਦਿੱਤਾ। ਇਹ ਪਹਿਲੀ ਵਾਰ ਸੀ ਕਿ ਕਬਜ਼ਾ ਹਟਾਉਣ ਦੀ ਕਾਰਵਾਈ ਮੌਕੇ ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ, ਕਾਂਗਰਸੀ ਵਿਧਾਇਕ ਰਜਿੰਦਰ ਬੇਰੀ ਅਤੇ ਜ਼ਿਲ੍ਹਾ ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ ਮੌਕੇ ’ਤੇ ਮੌਜੂਦ ਰਹੇ। ਦੋਵੇਂ ਆਗੂ ਉਦੋਂ ਤੱਕ ਨਹੀਂ ਹਿੱਲੇ ਜਦੋਂ ਤੱਕ ਇਸ ਅਸਰ ਰਸੂਖ ਵਾਲੇ ਹੋਟਲ ਮਾਲਕਾਂ ਵੱਲੋਂ ਕੀਤੇ ਗਏ ਕਬਜ਼ੇ ਨੂੰ ਪੂਰੀ ਤਰ੍ਹਾਂ ਹਟਾ ਨਹੀਂ ਦਿੱਤਾ ਗਿਆ। ਕਬਜ਼ਾ ਹਟਾਉਣ ਸਮੇਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ।

ਜ਼ੀਰਕਪੁਰ ਵਿੱਚ ਬੱਚਿਆਂ ਦੀ ਮਾਮੂਲੀ ਲੜਾਈ ਨੇ ਧਾਰਿਆ ਖੂਨੀ ਰੂਪ

ਜ਼ੀਰਕਪੁਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਭਬਾਤ ਖੇਤਰ ’ਚ ਸਥਿਤ ਵਿਕਟੋਰੀਆ ਸਿਟੀ ’ਚ ਲੰਘੀ ਰਾਤ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਦੋ ਬੱਚਿਆਂ ਦੀ ਆਪਸੀ ਮਾਮੂਲੀ ਲੜਾਈ ਨੇ ਖੂਨੀ ਰੂਪ ਧਾਰ ਲਿਆ। ਮਾਮਲੇ ਨੇ ਪੁਲੀਸ ਨੂੰ ਵੀ ਭਾਜੜਾਂ ਪਾ ਦਿੱਤੀਆਂ ਜਦੋਂ ਹਿੰਦੂ ਮੁਸਲਿਮ ਨਾਲ ਜੋੜ ਕੇ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕੀਤੀ ਗਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਉਮੇਸ਼ ਕੁਮਾਰ ਵਾਸੀ ਜਰਨੈਲ ਐਨਕਲੇਵ ਫੇਜ਼ 2 ਭਬਾਤ ਨੇ ਦੱਸਿਆ ਕਿ ਉਹ ਲੰਘੀ ਸ਼ਾਮ

ਮੇਲੇ ’ਚੋਂ ਕਿਸਾਨਾਂ ਦੀ ਨਗ਼ਦੀ ਅਤੇ ਮੋਬਾਈਲ ਚੋਰੀ

ਕੁਰਾਲੀ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਲਾਏ ਕਿਸਾਨ ਮੇਲੇ ’ਚ ਅੱਜ ਜੇਬ੍ਹ ਕਤਰਿਆਂ ਦਾ ਗਰੋਹ ਸਰਗਰਮ ਰਿਹਾ। ਸਮਾਗਮ ਵਿੱਚ ਭੀੜ ਦੌਰਾਨ ਜੇਬਕਤਰਿਆਂ ਨੇ ਇੱਕ ਦਰਜਨ ਕਿਸਾਨਾਂ ਦੀਆਂ ਜੇਬਾਂ ਵਿੱਚੋਂ ਨਗਦੀ ਤੇ ਹੋਰ ਸਾਮਾਨ ਕੱਢ ਲਿਆ ਜਦੋਂਕਿ ਕਿਸਾਨਾਂ ਨੂੰ ਇਸ ਦੀ ਭਿਣਕ ਤੱਕ ਨਾ ਲੱਗੀ।

ਪੰਜਾਬ ਸਰਕਾਰ ਔਰਤਾਂ ਦੇ ਸ਼ਕਤੀਕਰਨ ਲਈ ਵਚਨਬੱਧ: ਸਿੱਧੂ

ਕੁਰਾਲੀ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਰਾਜ ਦੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਕੱਢਣ ਲਈ ਵਚਨਬੱਧ ਹੈ। ਇਸ ਮਨੋਰਥ ਲਈ ਸਰਕਾਰ ਵਲੋਂ ਲਾਹੇਵੰਦ ਖੇਤੀ ਦੇ ਨਾਲ-ਨਾਲ ਮੱਛੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ ਅਤੇ ਡੇਅਰੀ ਆਦਿ ਸਹਾਇਕ ਧੰਦਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਲਗਾਏ ਕਿਸਾਨ ਮੇਲੇ ਨੂੰ ਸੰਬੋਧਨ ਕਰਦਿਆਂ ਕੀਤਾ

ਐਸਬੀਆਈ ਨੇ ਜ਼ੀਰਕਪੁਰ ਵਿੱਚ ਹੋਮ ਲੋਨ ਸੈਂਟਰ ਖੋਲ੍ਹਿਆ

ਜ਼ੀਰਕਪੁਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਐਸ.ਬੀ.ਆਈ. ਬੈਂਕ ਵੱਲੋਂ ਇਥੋਂ ਦੀ ਵੀਆਈਪੀ ਰੋਡ ’ਤੇ ਹੋਮ ਲੋਨ ਸੈਂਟਰ ਖੋਲ੍ਹਿਆ ਗਿਆ ਹੈ। ਇਸ ਦਾ ਉਦਘਾਟਨ ਚੰਡੀਗੜ੍ਹ ਮੰਡਲ ਦੇ ਸੀਜੀਐਮ ਆਸ਼ੂਤੋਸ਼ ਕੁਮਾਰ ਸਿੰਘ ਵੱਲੋਂ ਕੀਤਾ ਗਿਆ। ਸ੍ਰੀ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸੈਂਟਰ ਤੋਂ ਜ਼ੀਰਕਪੁਰ, ਮੁਹਾਲੀ ਅਤੇ ਡੇਰਾਬਸੀ ਦੇ ਲੋਕਾਂ ਨੂੰ ਹਾਊਸ ਲੋਨ ਦਿੱਤਾ ਜਾਏਗਾ। ਜ਼ੀਰਕਪੁਰ ਦੇ ਬਿਲਡਰਾਂ ਦੀ ਮੰਗ ’ਤੇ ਇਹ ਸੈਂਟਰ ਇਥੇ ਖੋਲ੍ਹਿਆ ਗਿਆ ਹੈ

ਗੁਰੂ ਅਮਰਦਾਸ ਸਬੰਧੀ ਸਮਾਗਮ ਸ਼ਰਧਾ ਨਾਲ ਮਨਾਇਆ

ਐਸ.ਏ.ਐਸ. ਨਗਰ (ਮੁਹਾਲੀ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਗੁਰੂ ਅਮਰਦਾਸ ਦਾ ਜੋਤੀ ਜੋਤ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਸਵੇਰੇ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਵਿੱਚ ਭਾਈ ਕੁਲਤਾਰ ਸਿੰਘ ਦੇ ਪੰਥਕ ਜਥੇ ਨੇ ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਤੋਂ ਜਾਣੂ ਕਰਵਾਇਆ। ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਆਨੰਦਪੁਰ ਸਾਹਿਬ

ਕਾਰ ਪੁਲ ਤੋਂ ਹੇਠਾਂ ਡਿੱਗੀ; ਇੱਕ ਹਲਾਕ, ਤਿੰਨ ਜ਼ਖ਼ਮੀ

ਐਸਏਐਸ ਨਗਰ (ਮੁਹਾਲੀ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਏਅਰਪੋਰਟ ਸੜਕ ’ਤੇ ਸਥਿਤ ਟੀਡੀਆਈ ਸਿਟੀ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਸਵਾਰ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਟੈਕਸੀ ਚਾਲਕ ਜ਼ਖ਼ਮੀ ਹਾਲਤ ’ਚ ਕਾਰ ’ਚ ਸਵਾਰ ਜ਼ਖ਼ਮੀਆਂ ਨੂੰ ਤੜਫ਼ਦਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਬਲੌਂਗੀ ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਹਾਦਸਾਗ੍ਰਸਤ ਕਾਰ ਕਬਜ਼ੇ ’ਚ ਲੈ ਲਿਆ ਹੈ।

ਫਲਾਈਓਵਰ ਦੀ ਉਸਾਰੀ: ਕੰਮ ’ਚ ਤੇਜ਼ੀ ਲਿਆਉਣ ਦੇ ਹੁਕਮ ਨਹੀਂ ਹੋਏ ਲਾਗੂ

ਖਰੜ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਲੌਂਗੀ ਤੋਂ ਖਾਨਪੁਰ ਤੱਕ ਉਸਾਰੀ ਅਧੀਨ ਫਲਾਈਓਵਰ ਦੇ ਕੰਮ ਵਿੱਚ ਤੇਜ਼ੀ ਲੈ ਕੇ ਆਉਣ ਲਈ ਜ਼ਿਲ੍ਹਾ ਮੁਹਾਲੀ ਦੀ ਡਿਪਟੀ ਕਮਿਸ਼ਨਰ ਵੱਲੋਂ ਹੁਕਮ ਜਾਰੀ ਕੀਤੇ ਗਏ ਸਨ ਕਿ 15 ਅਕਤੂਬਰ ਤੋਂ ਇਸ ਸੜਕ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਬਿਲਕੁਲ ਬੰਦ ਕਰ ਦਿੱਤੀ ਜਾਵੇਗੀ ਤਾਂ ਕਿ ਉਸਾਰੀ ਦੇ ਕੰਮ ਵਿੱਚ ਤੇਜ਼ੀ ਲਿਆਈ ਜਾ ਸਕੇ ਪਰ ਅੱਜ ਇਸ ਪਾਬੰਦੀ ਦੇ ਪਹਿਲੇ ਦਿਨ ਇਨ੍ਹਾਂ ਪਾਬੰਦੀਆਂ ਦਾ ਕੋਈ ਖਾਸ ਅਸਰ ਨਜ਼ਰ ਨਹੀਂ ਆਇਆ।

ਪਿੰਡ ਭਬਾਤ ਵਾਸੀਆਂ ਦੀ ਅੱਖ ਹੁਣ ਹਾਈ ਕੋਰਟ ’ਤੇ ਟਿਕੀ

ਜ਼ੀਰਕਪੁਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਚੰਡੀਗੜ੍ਹ ਏਅਰਫੋਰਸ ਸਟੇਸ਼ਨ ਦੇ 100 ਮੀਟਰ ਦੇ ਪਾਬੰਦੀਸ਼ੁਦਾ ਘੇਰੇ ’ਚ ਨਾਜਾਇਜ਼ ਉਸਾਰੀਆਂ ਨੂੰ ਢਾਹੁਣ ਲਈ ਹਾਈ ਕੋਰਟ ਦੇ ਹੁਕਮਾਂ ’ਤੇ ਨਗਰ ਕੌਂਸਲ ਵੱਲੋਂ ਛੇੜੀ ਗਈ ਮੁਹਿੰਮ ਤਹਿਤ ਹੁਣ ਪਿੰਡ ਭਬਾਤ ਵਾਸੀਆਂ ਦੀ ਅੱਖ ਹਾਈ ਕੋਰਟ ’ਤੇ ਟਿੱਕੀ ਹੋਈ ਹੈ। ਮਾਮਲੇ ਸਬੰਧੀ ਹਾਈ ਕੋਰਟ ’ਚ ਮਾਮਲੇ ਦੀ ਤਰੀਕ 16 ਅਕਤੂਬਰ ਨੂੰ ਸੁਣਵਾਈ ਹਵੇਗੀ।

ਨਗਰ ਕੌਂਸਲ ਅਲਾਵਲਪੁਰ ਦੀ ਮੀਟਿੰਗ ਦੌਰਾਨ 13 ਲੱਖ ਦੇ ਮਤੇ ਪਾਸ

ਆਦਮਪੁਰ ਦੋਆਬਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਨਗਰ ਕੌਂਸਲ ਅਲਾਵਲਪੁਰ ਦੀ ਮੀਟਿੰਗ ਪ੍ਰਧਾਨ ਜਸਵੀਰ ਕੌਰ ਦੀ ਦੇਖ ਰੇਖ ਹੇਠ ਸਵੇਰੇ 10 ਵਜੇ ਸ਼ੁਰੂ ਹੋਈ। ਮੀਟਿੰਗ ਦੌਰਾਨ ਪ੍ਰਧਾਨ ਸਣੇ 11 ’ਚੋਂ 5 ਕੌਂਸਲਰਾਂ ਸਵਿਤਾ, ਸੁਦੇਸ਼ ਰਾਣੀ, ਸੰਜੀਵ ਮਿੰਟੂ, ਰਮੇਸ਼ ਵਿਰਦੀ ਨੇ 13 ਲੱਖ ਦੇ ਮਤੇ ਵਿਕਾਸ ਕਾਰਜਾਂ ਲਈ ਪਾਸ ਕੀਤੇ। ਚੌਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ ਵੱਲੋਂ ਆਪਣੇ ਕੋਟੇ ’ਚੋ ਭੇਜੀ ਗਈ 10 ਲੱਖ 50 ਹਜ਼ਾਰ ਰੁਪਏ ਦੀ ਗ੍ਰਾਂਟ ਜਿਨ੍ਹਾਂ ਵਿੱਚੋਂ 3 ਲੱਖ ਰੁਪਏ ਵਾਲਮੀਕਿ

ਕਿਸਾਨਾਂ ਨੇ ਸਕੱਤਰੇਤ ਦੇ ਮੁੱਖ ਗੇਟ ਮੂਹਰੇ ਪਰਾਲੀ ਦਾ ਢੇਰ ਲਾਇਆ

ਮੋਗਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਵਿੱਚ ਪਰਾਲੀ ਸਾੜਨ ਦੇ ਪੁਰਾਣੇ ਰੁਝਾਨ ਦੀ ਗੰਭੀਰ ਸਮੱਸਿਆ ਸਰਕਾਰ ਲਈ ਵੱਡੀ ਚੁਣੌਤੀ ਹੈ ਅਤੇ ਕਿਸਾਨਾਂ ਨੂੰ ਰੋਕਣ ਦਾ ਹਰ ਉਪਰਾਲਾ ਫੇਲ੍ਹ ਸਾਬਿਤ ਹੋ ਰਿਹਾ ਹੈ। ਕਿਸਾਨ ਪਰਾਲੀ ਸਾੜਨ ਨੂੰ ਮਜਬੂਰੀ ਆਖ ਰਹੇ ਹਨ। ਇੱਥੇ ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਕਿਸਾਨ ਪਰਾਲੀ ਦੀਆਂ ਟਰਾਲੀਆਂ ਭਰ ਕੇ ਜ਼ਿਲ੍ਹਾ ਸਕੱਤਰੇਤ ਅੱਗੇ ਪਹੁੰਚੇ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਕਿਸਾਨਾਂ ਨੇ ਮੁੱਖ ਗੇਟ ਅੱਗੇ ਪਰਾਲੀ ਦਾ ਢੇਰ ਲਗਾ ਕੇ ਰੋਸ ਧਰਨਾ ਦਿੱਤਾ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਛਿੰਦਰ ਸਿੰਘ ਝੰਡੇਆਣਾ ਨੇ ਕਿਹਾ ਕਿ ਪਰਾਲੀ ਸਾੜਨਾ ਕਿਸਾਨਾਂ ਦੀ ਮਜਬੂਰੀ ਹੈ।

ਸ਼ਰਾਬ ਫੈਕਟਰੀ ਵਿੱਚ ਅੱਗ ਦੇ ਭਾਂਬੜ ਮੱਚੇ; ਕਾਮੇ ਦੀ ਮੌਤ

ਦਸੂਹਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਏ.ਬੀ. ਸ਼ੂਗਰ ਮਿੱਲ ਰੰਧਾਵਾ ਅੰਦਰ ਸ਼ਰਾਬ ਫੈਕਟਰੀ ਦੇ ਫਰਮੈਂਟਟੇਸ਼ਨ ਪਲਾਂਟ ਦੇ ਚੈਂਬਰ ਵਿਚ ਅਚਾਨਕ ਧਮਾਕਾ ਹੋ ਗਿਆ। ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਤੇ ਦੋ ਜਣੇ ਜ਼ਖਮੀ ਹੋ ਗਏ। ਇਸ ਦੌਰਾਨ ਕਰੋੜਾਂ ਰੁਪਏ ਦੀ ਮਸ਼ੀਨਰੀ ਦੇ ਨੁਕਸਾਨ ਜਾਣ ਦਾ ਖਦਸ਼ਾ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਬੋਦਲ ਵਜੋਂ ਹੋਈ ਹੈ ਜਦੋਕਿ ਜ਼ਖਮੀਆਂ ਵਿੱਚ ਸੁਖਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਰੂਪੋਵਾਲ ਤੇ ਮਨਪ੍ਰੀਤ ਸਿੰਘ ਪੁੱਤਰ ਅਜੀਤ ਸਿੰਘ ਰੰਧਾਵਾ ਸ਼ਾਮਲ ਹਨ।

ਪਰਾਲੀ ਸਾੜ ਕੇ ਕਿਸਾਨਾਂ ਨੇ ਸਰਕਾਰ ਨੂੰ ਵੰਗਾਰਿਆ

ਤਰਨ ਤਾਰਨ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਪਰਾਲੀ ਸਾੜਨ ਦੇ ਮੁੱਦੇ ’ਤੇ ਸਰਕਾਰ ਨੂੰ ਵੰਗਾਰਦਿਆਂ ਇਲਾਕੇ ਦੇ ਪਿੰਡ ਪਲਾਸੌਰ ਦੇ ਖੇਤਾਂ ਵਿਚ ਪਰਾਲੀ ਸਾੜੀ। ਜਥੇਬੰਦੀ ਦੇ ਆਗੂ ਸਤਿਨਾਮ ਸਿੰਘ ਮਾਨੋਚਾਹਲ ਕਲਾਂ, ਲਖਵਿੰਦਰ ਸਿੰਘ ਪਲਾਸੌਰ, ਸਤਨਾਮ ਸਿੰਘ ਖਹਿਰਾ, ਸਲਵਿੰਦਰ ਸਿੰਘ ਡਾਲੇਕੇ, ਜਾਗੀਰ ਸਿੰਘ, ਜਸਵੰਤ ਸਿੰਘ ਪਲਾਸੌਰ ਅਤੇ ਸਕੱਤਰ ਸਿੰਘ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਸਾਜ਼ਿਸ਼ ਤਹਿਤ ਸੂਬੇ ਦੇ ਲੋਕਾਂ ਕੋਲੋਂ ਪੰਜਾਬ ਦੇ ਕਿਸਾਨਾਂ ਦੀਆਂ ਰਵਾਇਤੀ ਜਿਣਸਾਂ ਜਵਾਰ, ਬਾਜਰਾ, ਮਸਰ, ਮੂੰਗੀ, ਮੱਕੀ, ਗੰਨਾ, ਸਰ੍ਹੋਂ ਤੇ ਤੋਰੀਆ ਆਦਿ ਖੋਹ ਲਈਆਂ ਹਨ|

ਬਟਾਲਾ ਨੂੰ ਸੂਬੇ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਇਆ ਜਾਵੇਗਾ: ਜਾਖੜ

ਬਟਾਲਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਇੱਥੇ ਇੱਕ ਫੈਕਟਰੀ ਵਿੱਚ ਕਰਵਾਏ ਸਮਾਗਮ ਦੌਰਾਨ ਸ਼ਿਰਕਤ ਕਰਦਿਆਂ ਦੱਸਿਆ ਕਿ ਬਟਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ 280 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਸ਼ਹਿਰ ਨੂੰ ਸੂਬੇ ਦਾ ਸਭ ਤੋਂ ਖੂਬਸੂਰਤ ਤੇ ਵਿਕਾਸ ਪੱਖੀ ਸ਼ਹਿਰ ਬਣਾਉਣ ਦਾ ਵਾਅਦਾ ਅਤੇ ਦਾਅਵਾ ਕੀਤਾ। ਜਾਖੜ ਤੇ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸ਼ਵ 2019 ਵਿਚ ਪੂਰੇ ਜਾਹੋ ਜਲਾਲ ਨਾਲ ਮਨਾਏ ਜਾਣਗੇ ਅਤੇ ਧਾਰਮਿਕ ਸਥਾਨ ਸ੍ਰੀ

ਗਾਂਧੀ ਨਗਰ ਕੈਂਪ ਦੇ ਦੋ ਘਰਾਂ ’ਚ ਚੋਰੀ; ਨਕਦੀ ਤੇ ਗਹਿਣੇ ਉਡਾਏ

ਬਟਾਲਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਗਾਂਧੀ ਨਗਰ ਕੈਂਪ ਵਿਚ ਚੋਰਾਂ ਨੇ ਦੋ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਿਆਂ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਦੋਵੇਂ ਪਰਿਵਾਰ ਆਪਣੇ ਰਿਸ਼ਦੇਤਾਰ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਜੰਮੂ ਗਏ ਹੋਏ ਸਨ। ਪੁਲੀਸ ਨੇ ਸੂਚਨਾ ਮਿਲਣ ‘ਤੇ ਮੌਕੇ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ।

ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਦੀ ਮੌਤ

ਅੰਮ੍ਰਿਤਸਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਰਣਜੀਤ ਐਵੀਨਿਊ ਦੇ ਏ ਬਲਾਕ ਇਲਾਕੇ ਵਿਚ ਕਾਰ ਦੀ ਟੱਕਰ ਨਾਲ ਸਕੂਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਸ਼ਨਾਖਤ ਪ੍ਰਿਤਪਾਲ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਬੇਟੇ ਜਸਮੀਤ ਸਿੰਘ ਨੇ ਪੁਲੀਸ ਕੋਲ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ

ਟਰਾਲੀ ਹੇਠ ਆਉਣ ਕਾਰਨ ਕਿਸਾਨ ਦੀ ਮੌਤ

ਚੇਤਨਪੁਰਾ , 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਥਾਣਾ ਮਜੀਠਾ ਅਧੀਨ ਆਉਂਦੇ ਪਿੰਡ ਅਨੈਤਪੁਰਾ ਵਿਚ ਟਰਾਲੀ ਹੇਠ ਆ ਜਾਣ ਕਾਰਨ ਕਿਸਾਨ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਅਨੁਸਾਰ ਬਲਬੀਰ ਸਿੰਘ ਜੋਸਨ (58) ਹਫਤਾ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ।

ਧੋਖਾਧੜੀ ਦੇ ਮਾਮਲਿਆਂ ਵਿੱਚ ਸੱਤ ਖ਼ਿਲਾਫ਼ ਕੇਸ ਦਰਜ

ਤਰਨ ਤਾਰਨ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਝਬਾਲ ਪੁਲੀਸ ਨੇ ਕੋਈ ਛੇ ਸਾਲ ਪਹਿਲਾਂ ਝਬਾਲ ਕਲਾਂ ਦੇ ਵਾਸੀ ਤਾਰਾ ਸਿੰਘ ਦੀ ਜ਼ਮੀਨ ਧੋਖੇ ਨਾਲ ਗੱਗੋਬੂਆ ਦੇ ਵਾਸੀ ਤਿੰਨ ਭਰਾਵਾਂ ਵੱਲੋਂ ਆਪਣੇ ਨਾਂ ਗਹਿਣੇ ਕਰਵਾ ਲੈਣ ਦੇ ਮਾਮਲੇ ਵਿਚ ਆਈ.ਸੀ.ਆਈ.ਸੀ.ਆਈ. ਬੈਂਕ ਦੇ ਸਥਾਨਕ ਸ਼ਾਖਾ ਮੈਨੇਜਰ, ਝਬਾਲ ਦੇ ਸਬ ਰਜਿਸਟਰਾਰ ਅਤੇ ਪਟਵਾਰੀ ਸਮੇਤ ਕੁਲ ਛੇ ਜਣਿਆਂ ਖਿਲਾਫ਼ ਦਫ਼ਾ 420, 120-ਬੀ ਅਧੀਨ ਕੇਸ ਦਰਜ ਕੀਤਾ ਹੈ| ਧੋਖਾਧੜੀ ਦੇ ਇਕ ਹੋਰ ਮਾਮਲੇ ਵਿਚ ਝਬਾਲ ਪੁਲੀਸ ਨੇ ਗੱਗੋਬੂਆ ਦੇ ਵਾਸੀ ਦਵਿੰਦਰਬੀਰ ਸਿੰਘ ਖਿਲਾਫ਼ ਦਫ਼ਾ 420 ਅਧੀਨ ਮਾਮਲਾ ਦਰਜ ਕੀਤਾ ਹੈ|

ਸੜਕ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ

ਮਾਨਸਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬੇਸ਼ੱਕ ਰਾਜ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੀਟਰ ਰੇਹੜਿਆਂ ਦੇ ਮੁੱਖ ਮਾਰਗਾਂ ‘ਤੇ ਚੱਲਣ ਦੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੋਈ ਹੈ, ਪਰ ਅੱਜ ਮਾਨਸਾ ਨੇੜੇ ਪਿੰਡ ਤਾਮਕੋਟ ਵਿੱਚ ਡੇਰਾ ਸੱਚਾ ਸੌਦਾ ਸਿਰਸਾ ਦੇ ਦੋ ਮੋਟਰਸਾਈਕਲ ਸਵਾਰ ਪੈਰੋਕਾਰਾਂ ਦੀ ਪੀਟਰ ਰੇਹੜੇ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ।

ਕਣਕ ਚੋਰੀ ਕਰਨ ਦੇ ਦੋਸ਼ ਹੇਠ ਮੈਨੇਜਰ ਸਮੇਤ ਛੇ ਗ੍ਰਿਫ਼ਤਾਰ

ਨਿਹਾਲ ਸਿੰਘ ਵਾਲਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲੀਸ ਪਾਰਟੀ ਨੇ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੀ ਕਣਕ ਚੋਰੀ ਕਰਨ ਦੇ ਦੋਸ਼ ਹੇਠ ਮੈਨੇਜਰ ਸਮੇਤ ਛੇ ਜਣਿਆਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਐੱਮ.ਐੱਸ. ਛਿੰਦਰਪਾਲ ਸਿੰਘ ਗੋਡਾਊਨ ਵਿੱਚ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੀ ਕਣਕ ਸਟੋਰ ਕੀਤੀ ਹੋਈ ਹੈ। ਪੁਲੀਸ ਨੂੰ ਸੂਹ ਮਿਲੀ ਕਿ ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065816698
Copyright © 2018, Panjabi Times. All rights reserved. Website Designed by Mozart Infotech