ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਪਰਾਲੀ ਸਾੜਨ ਖਿਲਾਫ਼ ਪ੍ਰਸ਼ਾਸਨ ਹੋਇਆ ਸਖ਼ਤ: ਉਲੰਘਣਾ ਕਰਨ ਵਾਲੇ ਕਿਸਾਨਾਂ ਨੂੰ ਜੁਰਮਾਨੇ ਕੀਤੇ

October 10, 2018 01:14 AM

ਤਰਨ ਤਾਰਨ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਪ੍ਰਸ਼ਾਸ਼ਨ ਨੇ ਝੋਨੇ ਦੀ ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਖਿਲਾਫ਼ ਕਾਰਵਾਈ ਕਰਦਿਆਂ ਅੱਜ 10 ਕਿਸਾਨਾਂ ਨੂੰ ਜੁਰਮਾਨੇ ਕੀਤੇ। ਚਾਰ ਕਿਸਾਨਾਂ ਖਿਲਾਫ਼ ਪੁਲੀਸ ਵੱਲੋਂ ਫੌਜਦਾਰੀ ਕਾਰਵਾਈ ਕਰਦਿਆਂ ਕੇਸ ਦਰਜ ਕੀਤੇ ਗਏ ਹਨ| ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸਾਨਾਂ ਖਿਲਾਫ ਕਾਰਵਾਈ ਕੀਤੀ ਜਾਣੀ ਜਾਰੀ ਰੱਖੇ ਜਾਣ ਦੀ ਚਿਤਾਵਨੀ ਦਿੱਤੀ ਹੈ। ਮੁੱਖ ਖੇਤੀਬਾੜੀ ਅਧਿਕਾਰੀ ਹਰਰਿੰਦਰਜੀਤ ਸਿੰਘ ਨੇ ਦੱਸਿਆ ਕਿ ਖਡੂਰ ਸਾਹਿਬ ਦੇ ਪਿੰਡ ਸੱਕਿਆਂਵਾਲੀ ਦੇ ਕਸ਼ਮੀਰ ਸਿੰਘ ਅਤੇ ਨਿਰਮਲ ਸਿੰਘ ਕੋਲੋਂ 2500-2500 ਰੁਪਏ ਜੁਰਮਾਨਾ ਵਸੂਲ ਕੀਤਾ ਗਿਆ। ਅਧਿਕਾਰੀ ਨੇ ਹੋਰ ਦੱਸਿਆ ਕਿ ਪਿੱਦੀ ਪਿੰਡ (ਬਲਾਕ ਨੌਸ਼ਹਿਰਾ ਪੰਨੂਆਂ) ਦੇ ਕਿਸਾਨ ਸੁਪਰੀਮ ਸਿੰਘ ਅਤੇ ਫਤਿਹ ਸਿੰਘ ਨੂੰ ਵੀ ਪਰਾਲੀ ਸਾੜਨ ਖਿਲਾਫ਼ 2500-2500 ਰੁਪਏ ਜੁਰਮਾਨਾ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋ ਜੁਰਮਾਨਾ ਦੇਣ ਤੋਂ ਇਨਕਾਰ ਕਰਨ ਤੇ ਇਨ੍ਹਾਂ ਕਿਸਾਨਾਂ ਖਿਲਾਫ਼ ਫੌਜਦਾਰੀ ਮਾਮਲੇ ਦਰਜ ਕਰਨ ਲਈ ਪੁਲੀਸ ਨੂੰ ਲਿਖਿਆ ਗਿਆ ਹੈ। ਅਧਿਕਾਰੀ ਨੇ ਹੋਰ ਦਸਿਆ ਕਿ ਪਿੰਡ ਪਲਾਸੌਰ ਦੇ ਕਿਸਾਨ ਸੁਖਵਿੰਦਰ ਸਿੰਘ, ਸ਼ਿੰਗਾਰਾ ਸਿੰਘ ਅਤੇ ਬਲਜਿੰਦਰ ਸਿੰਘ ਵੱਲੋਂ ਝੋਨੇ ਦੀ ਪਰਾਲੀ ਸਾੜਨ ਖਿਲਾਫ਼ ਹਰੇਕ ਕਿਸਾਨ ਨੂੰ 2500 ਰੁਪਏ ਦਾ ਜੁਰਮਾਨਾ ਵਸੂਲ ਕੀਤਾ ਗਿਆ ਹੈ| ਬਲਾਕ ਤਰਨ ਤਾਰਨ ਦੇ ਪਿੰਡ ਪੱਖੋਕੇ ਵਿੱਚ ਕਿਸਾਨ ਕੰਵਲਜੀਤ ਸਿੰਘ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਉਸ ਖਿਲਾਫ਼ ਫੌਜਦਾਰੀ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪਿੰਡ ਬਘੇਲ ਸਿੰਘਵਾਲਾ ਦੇ ਕਿਸਾਨ ਕਰਮ ਸਿੰਘ ਅਤੇ ਨਰਿੰਦਰ ਸਿੰਘ ਨੂੰ ਕਰਮਵਾਰ 15000 ਰੁਪਏ ਅਤੇ 2500 ਰੁਪਏ ਜੁਰਮਾਨਾ ਪਾਇਆ ਗਿਆ। ਜ਼ਿਲ੍ਹੇ ਅੰਦਰ ਪਰਾਲੀ ਸਾੜਨ ਖਿਲਾਫ਼ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੀ ਪ੍ਰਸ਼ਾਸ਼ਨ ਵਲੋਂ ਯਤਨ ਕੀਤੇ ਜਾ ਰਹੇ ਹਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਤਿੰਨ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ

ਐਸਏਐਸ ਨਗਰ (ਮੁਹਾਲੀ), 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਚਾਇਤ ਚੋਣਾਂ ਲਈ ਅੱਜ ਨਾਮਜ਼ਦਗੀਆਂ ਦਾ ਅਮਲ ਆਰੰਭ ਹੁੰਦਿਆਂ ਹੀ ਪਿੰਡਾਂ ਦੇ ਵਸਨੀਕਾਂ ਵੱਲੋਂ ਸਰਬਸੰਮਤੀ ਨਾਲ ਪੰਚਾਇਤਾਂ ਚੁਣੇ ਜਾਣ ਦੀ ਕਵਾਇਦ ਵੀ ਆਰੰਭ ਹੋ ਗਈ ਹੈ। ਮੁਹਾਲੀ ਇਲਾਕੇ ਦੇ ਪਿੰਡ ਮੌਲੀ ਬੈਦਵਾਣ ਵਿੱਚ ਪਿੰਡ ਵਾਸੀਆਂ ਨੇ ਬਾਲ ਕਿਸ਼ਨ ਗੋਇਲ ਨੂੰ ਸਰਬਸੰਮਤੀ ਨਾਲ ਸਰਪੰਚ ਅਤੇ 9 ਪੰਚਾਂ ਦੀ ਸਹਿਮਤੀ ਨਾਲ ਚੁਣ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੱਥੇ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ ਹੈ। ਪੰਚਾਇਤ ਦੀ ਚੋਣ ਸਮੇਂ ਭਗਤ ਸਿੰਘ ਨਾਮਧਾਰੀ, ਬਲਾਕ ਸਮਿਤੀ ਮੈਂਬਰ ਅਵਤਾਰ ਸਿੰਘ, ਹਰਜੱਸ ਸਿੰਘ, ਸਾਬਕਾ ਸਰਪੰਚ ਅੱਛਰਾ ਸਿੰਘ, ਜਸਵੰਤ ਸਿੰਘ, ਇੰਦਰਜੀਤ ਸਿੰਘ ਪੰਡਿਤ, ਰਣਜੀਤ ਸਿੰਘ ਰੋਡਾ, ਨੰਬਰਦਾਰ ਦਲਜਿੰਦਰ ਸਿੰਘ ਮੌਜੂਦ ਸਨ। ਇਸੇ ਤਰ੍ਹਾਂ ਪਿੰਡ ਚਾਓਮਾਜਰਾ ਦੇ ਪਤਵੰਤਿਆਂ ਨੇ ਵੀ ਅੱਜ ਕਾਂਗਰਸੀ ਆਗੂ ਬੂਟਾ ਸਿੰਘ ਸੋਹਾਣਾ, ਬਲਾਕ ਸਮਿਤੀ ਮੈਂਬਰ ਰਘਬੀਰ ਸਿੰਘ ਚਾਓਮਾਜਰਾ, ਸਾਬਕਾ ਸਰਪੰਚ ਭਜਨ ਸਿੰਘ, ਹਰਦੇਵ ਸਿੰਘ, ਤੇਜਿੰਦਰ ਸਿੰਘ, ਰਣਧੀਰ ਸਿੰਘ ਆਦਿ ਦੀ ਦੇਖ-ਰੇਖ ਹੇਠ ਕੀਤੀ ਗਈ ਚੋਣ ਵਿੱਚ ਯਾਦਵਿੰਦਰ ਸਿੰਘ ਧਾਲੀਵਾਲ ਨੂੰ ਸਰਪੰਚ ਚੁਣਿਆ।

ਕਾਰ ਦਾ ਸ਼ੀਸ਼ਾ ਤੋੜ ਕੇ 1.95 ਲੱਖ ਰੁਪਏ ਚੋਰੀ

ਲਾਲੜੂ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅੰਬਾਲਾ-ਚੰਡੀਗੜ੍ਹ ਸੜਕ ’ਤੇ ਲੈਹਲੀ ਚੌਕ ਨੇੜੇ ਲੁਟੇਰੇ ਕਾਰ ਦਾ ਸ਼ੀਸ਼ਾ ਤੋੜ ਕੇ 1.95 ਲੱਖ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ। ਇਹ ਰਾਸ਼ੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਿਰਮੈਲ ਸਿੰਘ ਜੌਲਾ ਦੀ ਲੜਕੀ ਦੇ ਵਿਆਹ ਲਈ ਉਸ ਦੇ ਭਤੀਜੇ ਗੁਰਦੀਪ ਸਿੰਘ ਵਲੋਂ ਡੇਰਾਬਸੀ ਬੈਂਕ ਤੋਂ ਕਢਵਾਈ ਗਈ ਸੀ। ਲੁਟੇਰੇ ਮੋਟਰਸਈਕਲਾਂ ’ਤੇ ਕਾਰ ਦੇ ਪਿੱਛੇ ਲੱਗ ਗਏ। ਲੈਹਲੀ ਚੌਕ ’ਤੇ ਗੁਰਦੀਪ ਸਿੰਘ ਆਪਣੇ ਦੋ ਦੋਸਤਾਂ ਦੇ ਨਾਲ ਚਾਹ ਪੀਣ ਲਈ ਰੁਕਿਆ ਤਾਂ ਲੁਟੇਰੇ ਗੱਡੀ ਦਾ ਸ਼ੀਸ਼ਾ ਤੋੜ ਕੇ ਰਾਸ਼ੀ ਲੁੱਟ ਕੇ ਲੈ ਗਏ।

ਰਿਆਤ-ਬਾਹਰਾ ’ਵਰਸਿਟੀ ਦਾ ਪੇਪਰ ਲੀਕ ਕਰਨ ਸਬੰਧੀ ਦੋ ਵਿਰੁੱਧ ਕੇਸ

ਖਰੜ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਖਰੜ ਸਦਰ ਪੁਲੀਸ ਨੇ ਰਿਆਤ ਐਂਡ ਬਾਹਰਾ ਯੂਨੀਵਰਸਿਟੀ, ਪਿੰਡ ਸਹੌੜਾ ਵਿਖੇ 11 ਦਸੰਬਰ ਨੂੰ ਇੱਕ ਪੇਪਰ ਲੀਕ ਹੋ ਜਾਣ ਸਬੰਧੀ ਕੁਲਦੀਪ ਸਿੰਘ ਅਤੇ ਸੁਰਿੰਦਰ ਸਿੰਘ ਅਤੇ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 408 ਅਤੇ 120 ਬੀ ਆਈ.ਪੀ.ਸੀ. ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਯੂਨੀਵਰਿਸਟੀ ਦੇ ਰਜਿਸਟਰਾਰ ਡਾ. ਓਪੀ ਨੱਢਾ ਵੱਲੋਂ ਜ਼ਿਲ੍ਹਾ ਮੁਹਾਲੀ ਦੇ

ਸ਼ਹੀਦੀ ਕਾਨਫਰੰਸ ਲਈ ਵਰਕਰਾਂ ਦੀਆਂ ਡਿਊਟੀਆਂ ਲਾਈਆਂ

ਕੁਰਾਲੀ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਕਾਲੀ ਦਲ (1920) ਦੀ ਇੱਕ ਮੀਟਿੰਗ ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਰਵਿੰਦਰ ਸਿੰਘ ਪੈਂਟਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪਾਰਟੀ ਦੀਆਂ ਸਿਆਸੀ ਸਰਗਮੀਆਂ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਇਲਾਵਾ ਸ੍ਰੀ ਚਮਕੌਰ ਸਾਹਿਬ ਦੇ ਜੋੜ ਮੇਲ ਮੌਕੇ ਪਾਰਟੀ ਵਲੋਂ ਕੀਤੀ ਜਾਣ ਵਾਲ ਕਾਨਫਰੰਸ ਸਬੰਧੀ ਡਿਊਟੀਆਂ ਲਗਾਈਆਂ ਗਈਆਂ।
ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪਾਰਟੀ ਦੇ ਸੀਨੀਅਰ ਆਗੂ ਹਰਬੰਸ ਸਿੰਘ ਕੰਧੋਲਾ ਚੇਅਰਮੈਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਾਦਲਾਂ ਨੇ ਦਸ ਸਾਲਾਂ ਦੇ ਆਪਣੀ ਸਰਕਾਰ ਦੌਰਾਨ ਸੱਤਾ ਹੰਢਾਉਣ ਦੇ ਮਨੋਰਥ ਨਾਲ ਪੰਥ ਨੂੰ ਖੋਰਾ ਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ

ਕਾਂਗਰਸੀ ਵਰਕਰਾਂ ਨੂੰ ਇਕਜੁੱਟ ਕਰਨ ਲਈ ਮੀਟਿੰਗ

ਕੁਰਾਲੀ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਚਾਇਤ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਅਤੇ ਇੱਕਜੁਟ ਕਰਨ ਨੂੰ ਲੈ ਕੇ ਇੱਕ ਮੀਟਿੰਗ ਮਾਜਰੀ ਵਿਖੇ ਹੋਈ। ਇਸ ਮੀਟਿੰਗ ਵਿੱਚ ਬਲਾਕ ਕਾਂਗਰਸ ਦੇ ਅਹੁਦੇਦਾਰਾਂ ਤੋਂ ਇਲਾਵਾ ਵੱਖ ਵੱਖ ਪਿੰਡਾਂ ਦੇ ਪਾਰਟੀ ਵਰਕਰਾਂ ਤੇ ਚੋਣ ਲੜਨ ਦੇ ਚਾਹਵਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਾਰਟੀ ਆਗੂਆਂ ਨੂੰ ਇਕਜੁੱਟ ਹੋ ਕੇ ਪੰਚਾਇਤ ਚੋਣਾਂ ਲੜਨ ਦੀ ਅਪੀਲ ਕੀਤੀ।

ਖਰੜ ਬਲਾਕ ਵਿੱਚ ਨੌਂ ਨਾਮਜ਼ਦਗੀਆਂ ਦਾਖ਼ਲ

ਖਰੜ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਖਰੜ ਵਿੱਚ ਨਾਮਜ਼ਦਗੀਆਂ ਦੇ ਪਹਿਲੇ ਦਿਨ 9 ਉਮੀਦਵਾਰਾਂ ਨੇ ਨਾਮਜ਼ਦਗੀ ਕਾਗਜਾਤ ਭਰੇ ਹਨ। ਖਰੜ ਦੇ ਐੱਸ.ਡੀ.ਐੱਮ. ਕਮ ਚੋਣ ਇੰਚਾਰਜ ਵਿਨੋਦ ਕੁਮਾਰ ਬਾਂਸਲ ਨੇ ਦੱਸਿਆ ਕਿ ਸਰਪੰਚਾਂ ਦੀ ਚੋਣ ਲਈ ਅੱਜ ਕੁੱਲ 4 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਇਨ੍ਹਾਂ ਵਿੱਚ ਧੜਾਕ ਖੁਰਦ ਤੋਂ 2, ਬਲੌਗੀ ਕਲੋਨੀ ਤੋਂ 1, ਮੌਲੀ ਬੈਦਵਾਨ ਤੋਂ ਇੱਕ ਨਾਮਜ਼ਦਗੀ ਪ੍ਰਾਪਤ ਹੋਈ ਹੈ

ਸਿੱਖ ਅਜਾਇਬਘਰ ਲਈ ਪੱਕੇ ਤੌਰ ’ਤੇ ਥਾਂ ਅਲਾਟ ਹੋਵੇਗੀ: ਸਿੱਧੂ

ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਿੱਖ ਅਜਾਇਬਘਰ ਲਈ ਮੁਹਾਲੀ ਵਿੱਚ ਮੌਜੂਦਾ ਜ਼ਮੀਨ ਨੂੰ ਪੱਕੇ ਤੌਰ ’ਤੇ ਅਲਾਟ ਕਰਨ ਦੀ ਮੰਗ ਲਈ ਬੁੱਤਸਾਜ਼ ਪਰਵਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਗਿਆ ਲੜੀਵਾਰ ਧਰਨਾ ਸ਼ਨਿਚਰਵਾਰ ਨੂੰ 34ਵੇਂ ਦਿਨ ਸਮਾਪਤ ਹੋ ਗਿਆ। ਇਸ ਸਬੰਧੀ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਤਸਾਜ਼ ਨੂੰ ਭਰੋਸਾ ਦਿੱਤਾ ਕਿ ਸਿੱਖ ਅਜਾਇਬਘਰ ਨੂੰ ਮੁਹਾਲੀ ਵਿੱਚ ਜਲਦੀ ਹੀ ਪੱਕੇ ਤੌਰ ’ਤੇ ਜ਼ਮੀਨ ਅਲਾਟ ਕੀਤੀ ਜਾਵੇਗੀ।

ਸੀਵਰੇਜ ਗੈਸ ਡਿਸਪੋਜ਼ਲ ਦੇ ਪਾਈਪ ’ਚ ਤਰੇੜਾਂ ਪਈਆਂ

 ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਫੇਜ਼-11 ਦੀ ਇੱਕ ਮਾਰਕੀਟ ਵਿੱਚ ਵੱਖ ਵੱਖ ਪੰਜ ਬੈਂਕਾਂ ਸਮੇਤ ਵੱਡੀਆਂ-ਵੱਡੀਆਂ ਦੁਕਾਨਾਂ ਦੇ ਬਿਲਕੁਲ ਸਾਹਮਣੇ ਸੀਵਰੇਜ ਗੈਸ ਡਿਸਪੋਜ਼ਲ ਦਾ ਇੱਕ 30-35 ਫੁੱਟ ਉੱਚੇ ਪਾਈਪ ਦੀ ਹਾਲਤ ਕਾਫੀ ਖ਼ਸਤਾ ਹੋ ਚੁੱਕੀ ਹੈ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ।

ਗੋਲੀ ਲੱਗਣ ਨਾਲ ਜ਼ਖ਼ਮੀ ਵਿਅਕਤੀ ਦੀ ਮੌਤ

ਅੰਮ੍ਰਿਤਸਰ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੋਟ ਖਾਲਸਾ ਇਲਾਕੇ ਵਿਚ ਬੀਤੀ ਰਾਤ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕੀਤੇ ਗਏ ਬਲਵਿੰਦਰ ਸਿੰਘ ਉਰਫ ਬਿੱਲਾ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ ਹੈ। ਉਸ ਨੂੰ ਬੀਤੀ ਰਾਤ ਕੁਝ ਹਮਲਾਵਰਾਂ ਨੇ ਘਰ ਵਿਚ ਦਾਖਲ ਹੋ ਕੇ ਗੋਲੀ ਮਾਰੀ ਸੀ।

ਆਈਜੀ ਵੱਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਪਠਾਨਕੋਟ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਮ ਮੰਦਰ ਨਿਆਸ ਕਮੇਟੀ ਵੱਲੋਂ ਭਲਕੇ ਅਯੁੱਧਿਆ ਵਿਚ ਰਾਮ ਮੰਦਿਰ ਬਣਾਉਣ ਦੇ ਮੁੱਦੇ ਸਬੰਧੀ ਇੱਥੇ ਸਿਆਲੀ ਰੋਡ ’ਤੇ ਕਰਵਾਈ ਜਾ ਰਹੀ ਧਰਮ ਸਭਾ ਦੀ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਅੱਜ ਸਰਹੱਦੀ ਖੇਤਰ ਦੇ ਆਈ.ਜੀ ਐਸੱ.ਪੀ.ਐੱਸ.ਪਰਮਾਰ ਨੇ ਲਿਆ। ਉਨ੍ਹਾਂ ਸੁਰੱਖਿਆ ਘੇਰੇ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਨਿਰਦੇਸ਼ ਦਿੱਤੇ।

ਅਕਾਲੀਆਂ ਤੇ ਕਾਂਗਰਸੀਆਂ ਦੀ ਜੰਗ ਨੇ ਮੁਲਾਜ਼ਮ ਕਸੂਤੇ ਫਸਾਏ

ਭੁੱਚੋ ਮੰਡੀ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਕੌਂਸਲ ਦੀ ਪ੍ਰਧਾਨਗੀ ਲਈ ਸੱਤਾਧਾਰੀ ਪਾਰਟੀ ਅਤੇ ਅਕਾਲੀ ਦਲ ਵਿੱਚ ਛਿੜੀ ਜੰਗ ਨੇ ਕੌਂਸਲ ਦੇ ਮੁਲਾਜ਼ਮਾਂ ਦੀ ਜਾਨ ਕੁੜਿੱਕੀ ਵਿੱਚ ਲਿਆ ਦਿੱਤੀ ਹੈ। ਦੋਵੇਂ ਪਾਰਟੀਆਂ ਨਗਰ ਕੌਂਸਲ ‘ਤੇ ਆਪਣਾ ਗ਼ਲਬਾ ਸਾਬਿਤ ਕਰਨ ਲਈ ਮੁਲਾਜ਼ਮਾਂ ‘ਤੇ ਨਿੱਤ ਦਿਨ ਆਪੋ-ਆਪਣੇ ਹੁਕਮ ਚਾੜ੍ਹ ਰਹੀਆਂ ਹਨ। ਮੁਲਾਜ਼ਮ ਕਿਸਦੀ ਗੱਲ ਮੰਨਣ, ਉਹ ਆਪਣੇ-ਆਪ ਨੂੰ ਕਸੂਤਾ ਫਸਿਆ ਮਹਿਸੂਸ ਕਰ ਰਹੇ ਹਨ।

ਪੰਚਾਇਤ ਮੰਤਰੀ ਅਤੇ ਵਿਧਾਇਕ ਦਰਮਿਆਨ ਖੜਕੀ

ਗੁਰਦਾਸਪੁਰ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਨੂੰ ਲੈ ਕੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਹਮੋ ਸਾਹਮਣੇ ਹਨ। ਬਰਿੰਦਰਮੀਤ ਸਿੰਘ ਪਾਹੜਾ ਨੇ ਦੋਸ਼ ਲਾਇਆ ਕਿ ਪਿੰਡ ਬੱਬੇਹਾਲੀ ਦੀ ਪੰਚਾਇਤ ਦੀ ਵੰਡ ਹੋ ਜਾਣ ਦੇ ਬਾਵਜੂਦ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਮਹਿਕਮੇ ਨੂੰ ਹਦਾਇਤ ਕੀਤੀ ਹੈ ਕਿ ਪਿੰਡ ਦੀ ਪੰਚਾਇਤ ਇੱਕੋ ਹੀ ਰਹੇ।

ਕਤਲ ਕੇਸ ਵਿਚ ਨੌਂ ਸਾਲ ਬਾਅਦ ਮਿਲਿਆ ਇਨਸਾਫ਼

ਅੰਮ੍ਰਿਤਸਰ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਰੀਬ ਨੌਂ ਸਾਲ ਦੀ ਕਾਨੂੰਨੀ ਲੜਾਈ ਤੋਂ ਬਾਅਦ ਹੱਤਿਆ ਦੇ ਦੋਸ਼ ਵਿਚ ਉਮਰ ਕੈਦ ਕੱਟ ਰਹੇ ਸੰਨੀ ਉਰਫ਼ ਗੋਗਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਸਬੰਧ ਵਿਚ ਸੰਨੀ ਦੇ ਵਕੀਲ ਵਿਸ਼ਾਲ ਹਾਂਡਾ ਨੇ ਦੱਸਿਆ ਕਿ 11 ਸਤੰਬਰ 2009 ਵਿਚ ਟੈਕਸੀ ਚਾਲਕ ਅਵਤਾਰ ਸਿੰਘ ਦੇ ਕਤਲ ਦਾ ਮਾਮਲਾ ਪੁਲੀਸ ਥਾਣਾ ਛੇਹਰਟਾ ਵਿਚ ਦਰਜ ਕੀਤਾ ਗਿਆ ਸੀ।

ਬਨੂੜ ਦੀ ਜਸਲੀਨ ਜਲ ਸੈਨਾ ’ਚ ਸਬ-ਲੈਫ਼ਟੀਨੈਂਟ ਬਣੀ

ਬਨੂੜ,, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਮੁਠਿਆੜਾਂ ਦੀ ਜੰਮਪਲ ਅਤੇ ਬਨੂੜ ਵਿਚ ਪਲੀ ਜਸਲੀਨ ਕੌਰ ਨੇ ਇੰਡੀਅਨ ਨੇਵੀ ਵਿਚ ਸਬ-ਲੈਫਟੀਨੈਂਟ ਬਣਨ ਦਾ ਮਾਣ ਹਾਸਲ ਕੀਤਾ ਹੈ। ਉਹ ਇੰਡੀਅਨ ਨੇਵੀ ਲਈ 2018 ਬੈਚ ਦੇ 300 ਨਵੇਂ ਚੁਣੇ ਸਬ-ਲੈਫਟੀਨੈਂਟਾਂ ਵਿਚੋਂ ਪੰਜਾਬ ਦੀ ਇੱਕੋ ਇੱਕ ਮਹਿਲਾ ਅਫ਼ਸਰ ਹੈ।

ਬਠਿੰਡਾ ਦੀ ਡਾ. ਆਸਥਾ ਬਣੀ ‘ਵਰਲਡ ਪੀਸ ਕਮੇਟੀ’ ਦੀ ਮੈਂਬਰ

ਬਠਿੰਡਾ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬਠਿੰਡਾ ਦੀ ਧੀ ਅਤੇ ਕੋਟਕਪੂਰਾ ਵਿਚ ਹੋਮੀਓਪੈਥਿਕ ਕਲੀਨਿਕ ਚਲਾ ਰਹੀ ਡਾਕਟਰ ਆਸਥਾ ਦੀਆਂ ਸੇਵਾਵਾਂ ਦੇ ਮੱਦੇਨਜ਼ਰ ਉਸ ਨੂੰ ਵਰਲਡ ਪੀਸ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ, ਜਿਸ ਕਰ ਕੇ ਬਠਿੰਡਾ ਅਤੇ ਕੋਟਕਪੂਰਾ ਵਿਚ ਖੁਸ਼ੀ ਦੀ ਲਹਿਰ ਹੈ।

ਕਾਲੇ ਪਾਣੀ ਦੀ ਸਜ਼ਾ ਅਤੇ ਬੁੱਲੇ ਲੁੱਟਦੇ ਲਾਟ ਸਾਹਬ..!

ਬਠਿੰਡਾ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦਾਲ ’ਚ ਕਾਲਾ ਹੁੰਦਾ ਤਾਂ ਸ਼ਾਇਦ ਮਾਈ ਬਚ ਜਾਂਦੀ। ਜਦੋਂ ਪੂਰੀ ਦਾਲ ਹੀ ਕਾਲੀ ਹੋ ਜਾਏ ਤਾਂ ਵਿਧਮਾਤਾ ਫਿਰ ਕਾਲੇ ਲੇਖ ਹੀ ਲਿਖਦੀ ਹੈ। ਕਾਲਾ ਧਨ ਤਾਂ ਦੂਰ ਦੀ ਗੱਲ, ਚਾਰ ਚਿੱਟੇ ਛਿੱਲੜ ਹੀ ਖੀਸੇ ’ਚ ਹੁੰਦੇ। ਚਾਰ ਦਿਨ ਜ਼ਿੰਦਗਾਨੀ ਹੋਰ ਕੱਟ ਜਾਂਦੀ। ਕਾਲੇ ਪੀਲੀਏ (ਹੈਪੇਟਾਈਟਸ-ਸੀ) ਨੇ ਥੇੜੀ (ਗਿੱਦੜਬਾਹਾ) ਦੀ ਮਾਈ ਜੀਤੋ ਦੀ ਜਾਨ ਲੈ ਲਈ। ਗ਼ਰੀਬ ਪਰਿਵਾਰਾਂ ਲਈ ਮਹਿੰਗੇ ਇਲਾਜ ਸੌਖੇ ਨਹੀਂ। ਕਾਲਾ ਪਾਣੀ ਜਦੋਂ ਦਰਿਆਵਾਂ ’ਚ ਸ਼ੂਕਦਾ ਹੈ ਤਾਂ ਉਦੋਂ ਜ਼ਹਿਰੀ ਹੋਣ ਤੋਂ ਨਹਿਰੀ ਪਾਣੀ ਰੁਕਦੇ ਨਹੀਂ। ਬੁੱਢਾ ਨਾਲਾ ਸਤਲੁਜ ’ਚ ਕਹਿਰ ਮਚਾਉਂਦਾ ਹੈ। ਫਿਰ ਦੂਸ਼ਿਤ ਪਾਣੀ ਰਾਜਸਥਾਨ ਤੱਕ ਜ਼ਿੰਦਗੀਆਂ ਨਾਲ ਖੇਡਦੇ ਹਨ। ਕੌਮੀ ਗਰੀਨ ਟ੍ਰਿਬਿਊਨਲ ਨੇ ਰਾਜ ਭਾਗ ਵਾਲਿਆਂ ਨੂੰ ਬਿਆਸ/ਸਤਲੁਜ ਦੇ ਦੂਸ਼ਿਤ ਪਾਣੀ ਦੇਖ ਕੇ ਪੰਜਾਹ ਕਰੋੜ ਦਾ ਜੁਰਮਾਨਾ ਠੋਕਿਆ। ਸ਼ਾਇਦ ਇਨ੍ਹਾਂ ਦੀ ਅੱਖ ਖੁੱਲ੍ਹ ਜਾਏ। ਕਦੇ ‘ਚਿੱਟਾ’ ਤੇ ਕਦੇ ‘ਕਾਲਾ’ ਪੰਜਾਬ ਦੇ ਜੜ੍ਹੀਂ ਬੈਠਾ ਹੈ।

ਮੁਹਾਲੀ ਅਦਾਲਤ ਵੱਲੋਂ ਕੋਲਿਆਂਵਾਲੀ ਦੇ ਪ੍ਰੋਡਕਸ਼ਨ ਵਾਰੰਟ ਜਾਰੀ

ਐੱਸ.ਏ.ਐੱਸ. ਨਗਰ (ਮੁਹਾਲੀ), 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟ੍ਰੇਟ ਮੋਹਿਤ ਬਾਂਸਲ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੇ ਨਜ਼ਦੀਕੀ ਦਿਆਲ ਸਿੰਘ ਕੋਲਿਆਂਵਾਲੀ ਦੇ 17 ਦਸੰਬਰ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ ਹਨ। ਅੱਜ ਵਿਜੀਲੈਂਸ ਦੇ ਐੱਸਐੱਸਪੀ ਅਸ਼ੋਕ ਬਾਠ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿਚ ਅਰਜ਼ੀ ਦਾਇਰ ਕਰ ਕੇ ਅਕਾਲੀ ਆਗੂ ਦੇ ਪ੍ਰੋਡਕਸ਼ਨ ਵਾਰੰਟ ਮੰਗੇ ਸਨ। ਜਥੇਦਾਰ ਕੋਲਿਆਂਵਾਲੀ ਨੇ ਵਿਜੀਲੈਂਸ ਨੂੰ ਝਕਾਨੀ ਦੇ ਕੇ ਅਚਾਨਕ ਕੱਲ੍ਹ ਸ਼ਾਮ ਮੁਹਾਲੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ ਸੀ। ਅਦਾਲਤ ਨੇ ਅਕਾਲੀ ਆਗੂ ਨੂੰ 20 ਦਸੰਬਰ ਤੱਕ ਨਿਆਂਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਭੇਜ ਦਿੱਤਾ।

ਗੈਂਗਸਟਰ ਦਿਲਪ੍ਰੀਤ ਬਾਬਾ ਦਾ ਪੁਲੀਸ ਰਿਮਾਂਡ ਵਧਾਇਆ

ਪਟਿਆਲਾ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੋ ਸਾਲ ਪਹਿਲਾਂ ਬਹਾਦਰਗੜ੍ਹ ਵਿਚ ਬੱਸ ਚਾਲਕ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰਨ ’ਤੇ ਆਧਾਰਿਤ ਇਰਾਦਾ ਕਤਲ ਦੇ ਕੇਸ ਵਿਚ ਪਿਛਲੇ ਦਿਨੀਂ ਥਾਣਾ ਸਦਰ ਪਟਿਆਲਾ ਦੀ ਪੁਲੀਸ ਵੱਲੋਂ ਤਿੰਨ ਦਿਨਾਂ ਰਿਮਾਂਡ ’ਤੇ ਲਏ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਅੱਜ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਦੇ ਰਿਮਾਂਡ ਵਿਚ 18 ਦਸੰਬਰ ਤੱਕ ਦਾ ਵਾਧਾ ਕਰ ਦਿੱਤਾ ਹੈ।
ਇਹ ਗੋਲੀ ਕਾਂਡ 2016 ਵਿਚ ਕਸਬਾ ਬਹਾਦਰਗੜ੍ਹ ਕੋਲ ਵਾਪਰਿਆ ਸੀ, ਜਿਸ ਦੌਰਾਨ ਕਥਿਤ ਤੌਰ ’ਤੇ ਬਾਬੇ ਨੇ ਕਾਰ ਵਿਚ ਜਾਂਦਿਆਂ ਇਕ ਬੱਸ ਚਾਲਕ ਦੇ ਪੱਟ ਵਿਚ ਇਸ ਕਰ ਕੇ ਗੋਲੀ ਮਾਰ ਦਿੱਤੀ ਸੀ ਕਿ ਉਸ ਨੇ ਬੱਸ ਪਾਸੇ ਨਹੀਂ ਕੀਤੀ ਸੀ।

ਕਾਂਗਰਸੀ ਤੇ ਅਕਾਲੀ ਵਰਕਰਾਂ ਖ਼ਿਲਾਫ਼ ਗੋਲੀਬਾਰੀ ਦਾ ਕੇਸ ਦਰਜ

ਬਟਾਲਾ, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕੱਲ੍ਹ ਵੋਟਾਂ ਨੂੰ ਲੈ ਕੇ ਨਜ਼ਦੀਕੀ ਪਿੰਡ ਸੈਦਪੁਰ ਵਿੱਚ ਅਕਾਲੀ ਅਤੇ ਕਾਂਗਰਸੀਆਂ ਦਰਮਿਆਨ ਚੱਲੀਆਂ ਗੋਲੀਆਂ ਤੋਂ ਬਾਅਦ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲੀਸ ਨੇ ਕਾਂਗਰਸੀ ਧੜੇ ਨਾਲ ਸਬੰਧਤ ਪੰਜ ਅਤੇ ਅਕਾਲੀਆਂ ਦੇ ਸੱਤ ਜਣਿਆਂ ਖ਼ਿਲਾਫ਼ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਹੈ। ਫ਼ਿਲਹਾਲ ਦੋਵਾਂ ਧਿਰਾਂ ਦਾ ਕੋਈ ਵੀ ਵਿਅਕਤੀ ਗ੍ਰਿਫ਼ਤਾਰ ਨਹੀਂ ਹੋਇਆ।

ਵੋਟਰਾਂ ਨੂੰ ਰਿਝਾਉਣ ਲਈ ਹਰਿਆਣਾ ਦੀ ਸਸਤੀ ਸ਼ਰਾਬ ਦਾ ਜੁਗਾੜ ਸ਼ੁਰੂ

ਸਰਦੂਲਗੜ੍, 15 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਰਿਆਣਾ ਵੱਲੋਂ ਪੰਜਾਬ ਵਿਚ ਗੈਰਕਾਨੂੰਨੀ ਤੌਰ ‘ਤੇ ਦਾਖਲ ਹੋ ਰਹੀ ਸ਼ਹਿਨਾਈ ਅਤੇ ਸ਼ਾਹੀ ਨਾਂ ਦੀ ਸ਼ਰਾਬ ਨੇ ਪੰਜਾਬ ਦੇ ਠੇਕਿਆਂ ‘ਤੇ ਵਿਕਣ ਵਾਲੀ ਦੇਸੀ ਸ਼ਰਾਬ ਹੀਰ ਲੁੱਟ ਲਈ ਹੈ। ਪੰਚਾਇਤੀ ਚੋਣਾਂ ਵਿਚ ਵੀ ਪੰਜਾਬ ਦੇ ਵੋਟਰਾਂ ਵੱਲੋਂ ਮਹਿੰਗੀ ਹੀਰ ਛੱਡ ਹਰਿਆਣਵੀ ਸ਼ਹਿਨਾਈ ‘ਤੇ ਸੁਰਾਂ ਕੱਢਣ ਦੀਆਂ ਕਿਆਸ ਅਰਾਈਆਂ ਹਨ। ਹਰਿਆਣਾ ਦੇ ਰੋੜੀ, ਰਤੀਆ, ਭਨਿਹਾਰੀ, ਪਿਲਛੀਆਂ, ਬੀਰਾਬੱਦੀ, ਮੱਤੜ ਤੇ ਸੂਰਤੀਆ ਵਾਲੇ ਪਾਸਿਓਂ ਪੰਜਾਬ ‘ਚ ਵੱਡੇ ਪੱਧਰ ‘ਤੇ ਹਰਿਆਣਵੀ ਸ਼ਰਾਬ ਦਾਖ਼ਲ ਹੁੰਦੀ ਹੈ। ਇਹ ਸ਼ਰਾਬ ਸਰਦੂਲਗੜ੍ਹ, ਝੁਨੀਰ, ਮਾਨਸਾ ਭੀਖੀ ਤੇ ਬੁਢਲਾਡਾ ਖੇਤਰਾਂ ‘ਚ ਵੱਡੇ ਪੱਧਰ ‘ਤੇ ਵਿਕਦੀ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068718390
Copyright © 2018, Panjabi Times. All rights reserved. Website Designed by Mozart Infotech