ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

ਜਰਮਨੀ-ਯੂਰੋਪ
ਜਰਮਨੀ /ਯੂਰੋਪ ਵਿੱਚ ਹੋਰ »
 
 
 
 
ਪੰਜਾਬ

ਨੌਜਵਾਨ ਨੇ ਫਾਹਾ ਲਿਆ, ਔਰਤ ਅਤੇ ਏਐਸਆਈ ਖ਼ਿਲਾਫ਼ ਪਰਚਾ ਦਰਜ

October 10, 2018 01:15 AM

ਦੀਨਾਨਗਰ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਦੀਨਾਨਗਰ ਦੇ ਪਿੰਡ ਦਬੁਰਜੀ ਸ਼ਾਮ ਸਿੰਘ ਵਿੱਚ ਅੱਜ ਸਵੇਰੇ ਇੱਕ 22 ਸਾਲ ਦੇ ਨੌਜਵਾਨ ਨੇ ਘਰ ਵਿੱਚ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰ ਨੇ ਪਿੰਡ ਦੀ ਇੱਕ ਔਰਤ ਅਤੇ ਥਾਣਾ ਦੀਨਾਨਗਰ ’ਚ ਤਾਇਨਾਤ ਏਐਸਆਈ ਨੂੰ ਉਸਦੀ ਮੌਤ ਲਈ ਕਥਿਤ ਕਸੂਰਵਾਰ ਠਹਿਰਾਇਆ। ਪੁਲੀਸ ਨੇ ਆਪਣੇ ਹੀ ਥਾਣੇ ’ਚ ਏਐਸਆਈ ਵਜੋਂ ਤਾਇਨਾਤ ਜਗਦੀਸ਼ ਰਾਜ ਅਤੇ ਪਿੰਡ ਦਬੁਰਜੀ ਦੀ ਇੱਕ ਔਰਤ ਜੋਤੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 306 ਤਹਿਤ ਪਰਚਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਹਰਜਿੰਦਰ ਸੈਣੀ ਉਰਫ਼ ਜੋਗਾ ਪੁੱਤਰ ਨਰੇਸ਼ ਪਾਲ ਸੈਣੀ ਵਾਸੀ ਦਬੁਰਜੀ ਸ਼ਾਮ ਸਿੰਘ ਵਜੋਂ ਹੋਈ ਹੈ। ਉਹ ਪੇਸ਼ੇ ਵਜੋਂ ਡਰਾਈਵਰ ਸੀ।
ਮ੍ਰਿਤਕ ਦੀ ਮਾਂ ਤੇ ਭਰਾ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਮੁਤਾਬਕ ਉਨ੍ਹਾਂ ਦਾ ਲੜਕਾ ਜੋਗਾ ਅਣਵਿਆਹਿਆ ਸੀ ਅਤੇ ਉਸਦੇ ਪਿੰਡ ’ਚ ਰਹਿੰਦੀ ਇੱਕ ਔਰਤ ਨਾਲ ਲੰਮੇ ਸਮੇਂ ਤੋਂ ਕਥਿਤ ਪ੍ਰੇਮ ਸਬੰਧ ਸਨ। ਇਸ ਗੱਲ ਨੂੰ ਲੈ ਕੇ ਦੋਨਾਂ ਪਰਿਵਾਰਾਂ ’ਚ ਕਈ ਵਾਰ ਤਕਰਾਰ ਵੀ ਹੋਈ। ਉਨ੍ਹਾਂ ਦੋਸ਼ ਲਗਾਇਆ ਕਿ ਲੜਕੇ ਦੀ ਸਾਰੀ ਕਮਾਈ ਇਹ ਔਰਤ ਲੈਂਦੀ ਸੀ ਪਰ ਇਸਦੇ ਬਾਵਜੂਦ ਉਹ ਉਨ੍ਹਾਂ ਦੇ ਲੜਕੇ ਨੂੰ ਹੁਣ ਛੱਡਣਾ ਚਾਹੁੰਦੀ ਸੀ ਕਿਉਂਕਿ ਇਸਦੇ ਪਿਛਲੇ ਕੁਝ ਸਮੇਂ ਤੋਂ ਦੀਨਾਨਗਰ ਥਾਣੇ ’ਚ ਤਾਇਨਾਤ ਇੱਕ ਏਐਸਆਈ ਨਾਲ ਕਥਿਤ ਨਜਾਇਜ਼ ਸਬੰਧ ਸਥਾਪਿਤ ਹੋ ਚੁੱਕੇ ਸਨ। ਜਿਸ ਬਾਰੇ ਪਤਾ ਚੱਲਣ ’ਤੇ ਉਨ੍ਹਾਂ ਦਾ ਲੜਕਾ ਪਰੇਸ਼ਾਨ ਰਹਿਣ ਲੱਗਾ ਅਤੇ ਉਸਨੇ ਇਸ ਔਰਤ ਕੋਲੋਂ ਆਪਣੇ ਸਾਰੇ ਪੈਸੇ ਤੇ ਹੋਰ ਸਮਾਨ ਮੰਗਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਔਰਤ ਨੇ ਏਐਸਆਈ ਦੀ ਮਦਦ ਨਾਲ ਲੜਕੇ ਨੂੰ ਕਈ ਵਾਰ ਧਮਕਾਇਆ ਅਤੇ ਝੂਠੇ ਕੇਸ ’ਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ। ਪਰਿਵਾਰ ਅਨੁਸਾਰ ਲੜਕੇ ਨੇ ਉਸ ਔਰਤ ਅਤੇ ਏਐਸਆਈ ਦੇ ਨਜਾਇਜ਼ ਸਬੰਧਾਂ ਦਾ ਸਬੂਤ ਹਾਸਲ ਕਰਨ ਲਈ ਜਦੋਂ ਔਰਤ ਦਾ ਮੋਬਾਈਲ ਖੋਹ ਲਿਆ ਤਾਂ ਉਸ ਵੱਲੋਂ ਉਸਦੇ ਖ਼ਿਲਾਫ਼ ਥਾਣੇ ’ਚ ਲਿਖਤੀ ਸ਼ਿਕਾਇਤ ਕੀਤੀ ਗਈ। ਜਿਸ ਤੋਂ ਬਾਅਦ ਪੁਲੀਸ ਵੱਲੋਂ ਲੜਕੇ ਨੂੰ ਕਾਬੂ ਕਰਨ ਲਈ ਉਸਦੇ ਘਰ ਤੇ ਹੋਰਨਾਂ ਥਾਵਾਂ ’ਤੇ ਛਾਪੇ ਮਾਰੇ ਜਾਣ ਲੱਗੇ। ਅਖ਼ੀਰ ਪੁਲੀਸ ਵੱਲੋਂ ਕਿਸੇ ਝੂਠੇ ਕੇਸ ’ਚ ਫਸਾਉਣ ਦੇ ਡਰ ਕਾਰਨ ਉਕਤ ਨੌਜਵਾਨ ਨੇ ਅੱਜ ਸਵੇਰੇ ਘਰ ਵਿੱਚ ਫਾਹਾ ਲੈ ਲਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਮਨੋਜ ਕੁਮਾਰ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਕਬਜ਼ੇ ’ਚ ਲੈ ਕੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ ਗਏ। ਉਨ੍ਹਾਂ ਦੇਰ ਸ਼ਾਮ ਕਥਿਤ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਕਰਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕਿਸੇ ਨਾਲ ਵੀ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਸ਼ੁਰੂ ਵਿੱਚ ਸੀਨੀਅਰ ਪੁਲੀਸ ਅਧਿਕਾਰੀਆਂ ਵੱਲੋਂ ਏਐਸਆਈ ਨੂੰ ਬੇਕਸੂਰ ਦੱਸਿਆ ਗਿਆ ਅਤੇ ਦੀਨਾਨਗਰ ਦੇ ਐਸਐਚਓ ਕੁਲਵਿੰਦਰ ਸਿੰਘ ਨੇ ਏਐਸਆਈ ’ਤੇ ਲੱਗੇ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਾਲ ਝੂਠਾ ਤੇ ਬੇਬੁਨਿਆਦ ਕਰਾਰ ਦਿੱਤਾ ਪਰ ਬਾਅਦ ਵਿੱਚ ਦਬਾਅ ਕਾਰਨ ਪੁਲੀਸ ਨੇ ਪਰਚਾ ਦਰਜ ਕਰ ਲਿਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਬਾਜਵਾ ਨੇ ਕੈਪਟਨ ਤੇ ਜਾਖੜ ’ਤੇ ਲਈ ਚੁਟਕੀ

ਗੁਰਦਾਸਪੁਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਰਾਜ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਗੱਲਾਂ-ਗੱਲਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਾਫ਼ੀ ਕੁੱਝ ਕਹਿ ਦਿੱਤਾ । ਆਪਣੇ ਜੱਦੀ ਸ਼ਹਿਰ ਕਾਦੀਆਂ ਆਪਣੀ ਪਤਨੀ ਸਾਬਕਾ ਵਿਧਾਇਕਾ ਚਰਨਜੀਤ ਕੌਰ ਬਾਜਵਾ ਦੇ ਨਾਲ ਵੋਟ ਪਾਉਣ ਪਹੁੰਚੇ ਪ੍ਰਤਾਪ ਸਿੰਘ ਬਾਜਵਾ ਨੂੰ ਜਦੋਂ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਉਮੀਦਵਾਰ ਸੁਨੀਲ ਜਾਖੜ ਦੇ ਚੋਣ ਪ੍ਰਚਾਰ ਵਿੱਚ ਉਨ੍ਹਾਂ ਦੀ ਗ਼ੈਰਹਾਜ਼ਰੀ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਦਾ ਛੋਟਾ ਭਰਾ ਫ਼ਤਿਹ ਜੰਗ ਸਿੰਘ ਬਾਜਵਾ ਉਨ੍ਹਾਂ ਦੀ ਨੁਮਾਇੰਦਗੀ ਕਰ ਰਿਹਾ ਸੀ।

108 ਸਾਲ ਦੇ ਵੋਟਰ ਦਾ ਸਨਮਾਨ

ਪਠਾਨਕੋਟ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਠਾਨਕੋਟ ਦੇ ਹਲਕਾ ਭੋਆ ਦੇ ਪਿੰਡ ਭਗਵਾਨਸਰ ਵਿੱਚ 108 ਸਾਲ ਦੇ ਬਜ਼ੁਰਗ ਨੇ ਆਪਣੀ ਵੋਟ ਪਾਈ, ਜਿਸ ਨੂੰ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਪ੍ਰਸ਼ੰਸਾ-ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। 

ਬੜੋਈ ’ਚ ਵੋਟਰ ਜਾਗਰੂਕਤਾ ਮੁਹਿੰਮ ਦੀ ਫੂਕ ਨਿਕਲੀ

ਪਠਾਨਕੋਟ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ 12 ਕਿਲੋਮੀਟਰ ਦੂਰ ਬਿਰਧ ਆਸ਼ਰਮ ਬੜੋਈ ਵਿੱਚ ਰਹਿ ਰਹੇ ਦੋ ਬਜ਼ੁਰਗ ਐਸੇ ਹਨ, ਜਿਨ੍ਹਾਂ ਉਪਰ ਚੋਣ ਕਮਿਸ਼ਨ ਦੀ ਸਵੱਲੀ ਨਜ਼ਰ ਨਹੀਂ ਪਈ ਅਤੇ ਵੋਟ ਨਾ ਬਣਨ ਕਾਰਨ ਉਹ ਆਪਣੇ ਹੱਕ ਦੀ ਵਰਤੋਂ ਨਹੀਂ ਕਰ ਸਕੇ। ਦੋਵਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਵਾਰ ਵੀ ਵੋਟ ਪੋਲ ਨਹੀਂ ਕੀਤੀ।

ਸੁਜਾਨਪੁਰ ’ਚ ਈਵੀਐਮ ਮਸ਼ੀਨਾਂ ਖ਼ਰਾਬ, ਵੋਟਿੰਗ ਪ੍ਰਕਿਰਿਆ ਪ੍ਰਭਾਵਿਤ

ਪਠਾਨਕੋਟ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੁਜਾਨਪੁਰ ਵਿਧਾਨ ਸਭਾ ਹਲਕੇ ਅੰਦਰ ਦੋ ਸਥਾਨਾਂ ’ਤੇ ਈਵੀਐਮ ਮਸ਼ੀਨਾਂ ਵਿੱਚ ਖ਼ਰਾਬੀ ਆ ਜਾਣ ਕਾਰਨ ਪੋਲਿੰਗ ਪ੍ਰਕਿਰਿਆ ਵਿੱਚ ਰੁਕਾਵਟ ਆ ਗਈ ਜਿਸ ਨਾਲ ਲੋਕਾਂ ਨੂੰ ਕਾਫੀ ਦੇਰ ਪ੍ਰੇਸ਼ਾਨ ਹੋਣਾ ਪਿਆ।

ਤਿੱਖੀ ਗਰਮੀ ਦੇ ਬਾਵਜੂਦ ਔਰਤਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ

ਗੁਰਦਾਸਪੁਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਤੱਪਦੀ ਗਰਮੀ ਦੇ ਬਾਵਜ਼ੂਦ ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਔਰਤਾਂ ਨੇ ਵੋਟਾਂ ਪਾਉਣ ਨੂੰ ਲੈ ਕੇ ਦਿਲਚਸਪੀ ਵਿਖਾਈ। ਔਰਤਾਂ ਵੋਟ ਦੇ ਹੱਕ ਦਾ ਇਸਤੇਮਾਲ ਲਈ ਲੰਮਾਂ ਸਮਾਂ ਕਤਾਰਾਂ ਵਿੱਚ ਖੜੀਆਂ ਵੇਖੀਆਂ ਗਈਆਂ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਤਕਾਂ 141 ਪੋਲਿੰਗ ਬੂਥ ਮਾਡਰਨ ਪੋਲਿੰਗ ਬੂਥ ਬਣਾਏ ਗਏ ਸਨ ਅਤੇ ਸੱਤ ਪੋਲਿੰਗ ਬੂਥ ‘ਪਿੰਕ ਬੂਥ’ ਅਤੇ ਸੱਤ ਬੂਥ ‘ਯੈਲੋ ਬੂਥ’ ਬਣਾਏ ਗਏ ਸਨ। ਪਿੰਕ ਪੋਲਿੰਗ ਬੂਥਾਂ ਉੱਤੇ ਔਰਤ ਪੋਲਿੰਗ ਸਟਾਫ਼ ਦੀ ਤਾਇਨਾਤ ਕੀਤਾ ਗਿਆ ਸੀ। ਲੋਕ ਸਭਾ ਹਲਕਾ ਗੁਰਦਾਸਪੁਰ ਅੰਦਰ 7 ਲੱਖ 45 ਹਜ਼ਾਰ 79 ਔਰਤ ਵੋਟਰ ਹਨ।

ਵ੍ਹੀਲ ਚੇਅਰਾਂ ਦਾ ਪ੍ਰਬੰਧ ਨਾ ਹੋਣ ਕਾਰਨ ਬਜ਼ੁਰਗ ਹੋਏ ਪ੍ਰੇਸ਼ਾਨ

ਪਠਾਨਕੋਟ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਜ਼ੁਰਗ ਅਤੇ ਵਿਕਲਾਂਗ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਬੂਥਾਂ ਉਪਰ ਢਿੱਲੇ ਪ੍ਰਬੰਧ ਹੋਣ ਕਾਰਨ ਪ੍ਰਸ਼ਾਸਨ ਦੇ ਦਾਅਵੇ ਹਵਾਈ ਹੁੰਦੇ ਦਿਖਾਈ ਦਿੱਤੇ। ਕਈ ਬੂਥਾਂ ਉਪਰ ਤਾਂ ਵਹੀਲ ਚੇਅਰਾਂ ਦੋ-ਦੋ ਜਾਂ ਤਿੰਨ-ਤਿੰਨ ਮੁਹਈਆ ਕੀਤੀਆਂ ਗਈਆਂ ਤੇ ਕਈਆਂ ਉਪਰ ਇੱਕ ਵੀ ਨਾ ਮੁਹਈਆ ਕੀਤੀ ਗਈ। ਕਈਆਂ ਉਪਰ ਟੁੱਟੀਆਂ ਤੇ ਕੰਡਮ ਵ੍ਹੀਲ ਚੇਅਰਾਂ ਸਨ, ਜਿਸ ਨਾਲ ਬਜ਼ੁਰਗਾਂ ਤੇ ਵਿਕਲਾਂਗ ਵੋਟਰਾਂ ਨੂੰ ਵੋਟਾਂ ਦੀ ਪੋਲਿੰਗ ਕਰਨ ਸਮੇਂ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।

ਪਹਿਲੀ ਵਾਰ ਮਤਦਾਨ ਕਰਨ ਵਾਲਿਆਂ ਨੂੰ ਵੰਡੇ ਪ੍ਰਸ਼ੰਸਾ ਪੱਤਰ

ਅੰਮ੍ਰਿਤਸਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸੰਸਦੀ ਚੋਣਾਂ ਦੌਰਾਨ ਮਤਦਾਨ ਦੀ ਫੀਸਦ ਭਾਵੇਂ ਪਹਿਲਾਂ ਨਾਲੋਂ ਘੱਟ ਰਹੀ ਹੈ ਪਰ ਪਹਿਲੀ ਵਾਰ ਵੋਟਾਂ ਪਾਉਣ ਵਾਲੇ ਨੌਜਵਾਨਾਂ ਵਿਚ ਉਤਸ਼ਾਹ ਦਿਖਾਈ ਦਿੱਤਾ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਇਸ ਸਬੰਧੀ ਇਕ ਸ਼ਲਾਘਾ ਪੱਤਰ ਵੀ ਦਿੱਤਾ ਗਿਆ ਹੈ। ਇਨ੍ਹਾਂ ਨੌਜਵਾਨਾਂ ਨੇ ਦੇਸ਼ ਦੇ ਬਿਹਤਰ ਭਵਿੱਖ ਵਾਸਤੇ ਵੋਟਾਂ ਪਾਈਆਂ ਹਨ।

ਖਡੂਰ ਸਾਹਿਬ: 20 ਪਿੰਡਾਂ ਵਿੱਚ ਅਕਾਲੀ ਦਲ ਦੇ ਬੂਥ ਨਾ ਲੱਗੇ

ਸ੍ਰੀ ਗੋਇੰਦਵਾਲ ਸਾਹਿਬ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਹਲਕਾ ਖਡੂਰ ਸਾਹਿਬ ਦੀ ਪੰਥਕ ਅਖਵਾਉਣ ਵਾਲੀ ਸੀਟ ’ਤੇ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 20 ਪਿੰਡਾਂ ਵਿੱਚ ਬੂਥ ਤੱਕ ਨਹੀਂ ਲੱਗੇ। ਇਸ ਸਬੰਧੀ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਕਹਾਉਣ ਵਾਲੀ ਪਾਰਟੀ ਸ਼੍ਰੋਮਣੀ

ਬਸਪਾ ਦਾ ਉਭਾਰ ਵਿਗਾੜ ਸਕਦੈ ਕਾਂਗਰਸ ਦੀ ਖੇਡ

ਜਲੰਧਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਲਈ ਆਖਰੀ ਗੇੜ ਦੀਆਂ ਪਈਆਂ ਵੋਟਾਂ ਵਿੱਚ ਜਲੰਧਰ ਦੀ ਕਾਂਗਰਸ ਲਈ ਪੱਕੀ ਸਮਝੀ ਜਾਂਦੀ ਸੀਟ ਦਾ ਗਣਿਤ ਵਿਗੜਦਾ ਨਜ਼ਰ ਆ ਰਿਹਾ ਹੈ। ਹਲਕੇ ਵਿੱਚ ਆਖਰੀਲੇ ਦਿਨਾਂ ਵਿੱਚ ਤੇਜ਼ੀ ਨਾਲ ਬਦਲੇ ਸਿਆਸੀ ਸਮੀਕਰਨਾਂ ਨੇ ਕਾਂਗਰਸ ਲੀਡਰਸ਼ਿਪ ਦੀ ਨੀਂਦ ਉਡਾ ਦਿੱਤੀ। ਕਾਂਗਰਸ ਇਸ ਹਲਕੇ ਤੋਂ 1999 ਤੋਂ ਲਗਾਤਾਰ ਜਿੱਤ ਦੀ ਆ ਰਹੀ ਹੈ।ਚੋਣ ਪ੍ਰਚਾਰ ਬੰਦ ਹੋਣ ਤੋਂ ਬਾਅਦ ਅਚਾਨਕ ਬਸਪਾ ਵੱਲ ਦਲਿਤ ਵੋਟਰਾਂ ਦਾ ਆਇਆ ਉਲਾਰ ਕਾਂਗਰਸ ਦੀ ਖੇਡ ਵਿਗਾੜ ਸਕਦਾ ਹੈ।

ਵੋਟਿੰਗ ਮਗਰੋਂ ਉਮੀਦਵਾਰਾਂ ਦੇ ਦਿਲ ਦੀ ਧੜਕਣ ਤੇਜ਼ ਹੋਈ

ਹੁਸ਼ਿਆਰਪੁਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਵੋਟਰਾਂ ਨੇ ਅੱਜ ਪੋਲਿੰਗ ਦੌਰਾਨ ਖੁੱਲ੍ਹ ਕੇ ਭਾਵੇਂ ਆਪਣੀ ਪਸੰਦ ਨਹੀਂ ਦੱਸੀ, ਪਰ ਪੋਲਿੰਗ ਬੂਥਾਂ ਦੇ ਰੁਝਾਣ ਨੇ ਕਾਫ਼ੀ ਕੁੱਝ ਦੱਸ ਦਿੱਤਾ। ਪਿਛਲੀਆਂ ਚੋਣਾਂ ਨਾਲੋਂ ਵੋਟਿੰਗ ਪ੍ਰਤੀਸ਼ਤਤਾ ਘੱਟ ਹੋਈ ਹੈ, ਹਾਲਾਂਕਿ ਅਧਿਕਾਰਿਤ ਤੌਰ ’ਤੇ ਜਾਰੀ ਕੀਤੇ ਅੰਕੜਿਆਂ ’ਚ ਬਦਲਾਅ ਹੋਣ ਦੀ ਉਮੀਦ ਹੈ।

ਹੰਸ, ਭੱਜੀ ਤੇ ਸਲੀਮ ਨੇ ਪਾਈਆਂ ਵੋਟਾਂ

ਜਲੰਧਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਨੂੰ ਚੋਣ ਕਮਿਸ਼ਨ ਵੱਲੋਂ ਲੋਕਤੰਤਰ ਦਾ ਤਿਉਹਾਰ ਕਹਿ ਕੇ ਪ੍ਰਚਾਰ ਕੀਤਾ ਗਿਆ ਸੀ। ਇਸ ਤਿਉਹਾਰ ਦੇ ਕਈ ਦਿਲਸਚਪ ਰੰਗ ਤੇ ਨਜ਼ਾਰੇ ਦੇਖਣ ਨੂੰ ਮਿਲੇ। ਜਲੰਧਰ ਵਿੱਚ ਛੋਟੀ ਬਾਰਾਦਰੀ ਇਲਾਕੇ ਵਿੱਚ ਰਹਿੰਦੇ ਕ੍ਰਿਕਟਰ ਹਰਭਜਨ ਸਿੰਘ ਨੇ ਲਾਈਨ ਵਿੱਚ ਖੜ੍ਹ ਕੇ ਆਪਣੀ ਵੋਟ ਪਾਈ। ਦਿੱਲੀ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਆਪਣੇ ਕਲਾਕਾਰ ਪੁੱਤਰ ਨਾਲ ਵੋਟ ਪਾਈ। ਇਸੇ ਤਰ੍ਹਾ ਪੰਜਾਬੀ ਗਾਇਕ ਤੇ ਚੋਣ ਕਮਿਸ਼ਨ ਦੇ ਬਰਾਂਡ ਐਬੰਸਡਰ ਮਾਸਟਰ ਸਲੀਮ ਨੇ ਵੀ ਆਪਣਾ ਮੱਤਦਾਨ ਕੀਤਾ।

ਪੋਲਿੰਗ ਮੌਕੇ 19 ਬੱਸਾਂ ਵਿਸ਼ੇਸ਼ ਤੌਰ ’ਤੇ ਚਲਾਈਆਂ

ਨਵਾਂਸ਼ਹਿਰ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੇ ਬੂਥ ਤੱਕ ਪੁੱਜਣ ਤੋਂ ਅਸਮਰੱਥ ਦਿਵਿਆਂਗ ਮਤਦਾਤਾਵਾਂ ਦੀ ਸਹੂਲਤ ਲਈ ਅੱਜ ਪੋਲਿੰਗ ਮੌਕੇ 19 ਬੱਸਾਂ ਵਿਸ਼ੇਸ਼ ਤੌਰ ’ਤੇ ਚਲਾਈਆਂ ਗਈਆਂ।

ਮੁਹਾਲੀ ਜ਼ਿਲ੍ਹੇ ਦੇ ਸ਼ਹਿਰਾਂ ’ਚ ਚੋਣਾਂ ਨੂੰ ਮੱਠਾ ਹੁੰਗਾਰਾ; ਪਿੰਡਾਂ ’ਚ ਭਾਰੀ ਉਤਸ਼ਾਹ

ਐਸਏਐਸ ਨਗਰ (ਮੁਹਾਲੀ) ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਲੋਕ ਸਭਾ ਚੋਣਾਂ ਦੌਰਾਨ ਮੁਹਾਲੀ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਅੱਜ ਮਾਮੂਲੀ ਧੱਕਾ-ਮੁੱਕੀ ਦੀਆਂ ਘਟਨਾਵਾਂ ਨੂੰ ਛੱਡ ਕੇ ਸਮੁੱਚੇ ਜ਼ਿਲ੍ਹੇ ਵਿੱਚ ਵੋਟਿੰਗ ਪ੍ਰਕਿਰਿਆ ਪੁਰਅਮਨ ਸਿਰੇ ਚੜ੍ਹੀ। ਇਸ ਵਾਰ ਇਲਾਕੇ ’ਚ ਇਕ ਅਤਿ-ਸੰਵੇਦਨਸ਼ੀਲ ਅਤੇ 271 ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ ਕੀਤੀ ਗਈ ਜਿਨ੍ਹਾਂ ਵਿੱਚ ਮੁਹਾਲੀ ਦੇ 84, ਖਰੜ ਦੇ 75 ਅਤੇ ਡੇਰਾਬੱਸੀ ਦੇ 112 ਪੋਲਿੰਗ ਬੂਥ ਸ਼ਾਮਲ ਸਨ। 

ਈਵੀਐਮ ਮਸ਼ੀਨਾਂ ’ਚ ਤਕਨੀਕੀ ਨੁਕਸ ਕਾਰਨ ਵੋਟਰ ਹੋਏ ਪ੍ਰੇਸ਼ਾਨ

ਐਸ.ਏ.ਐਸ. ਨਗਰ (ਮੁਹਾਲੀ) ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਚੋਣਾਂ ਲਈ ਜ਼ਿਲ੍ਹਾ ਮੁਹਾਲੀ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੁਹਾਲੀ, ਖਰੜ ਅਤੇ ਡੇਰਾਬੱਸੀ ਵਿੱਚ ਐਤਵਾਰ ਨੂੰ ਹੋਈਆਂ ਚੋਣਾਂ ਦੌਰਾਨ ਦਿਹਾਤੀ ਖੇਤਰ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂਕਿ ਸ਼ਹਿਰੀ ਖੇਤਰ ਵਿੱਚ ਕੁਝ ਕੁ ਥਾਵਾਂ ’ਤੇ ਹੀ ਰੌਣਕ ਨਜ਼ਰ ਆਈ। ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਦੇ ਇਲਾਕੇ ਫੇਜ਼-11 ਵਿੱਚ ਲੋਕਾਂ ਦੀ ਵਧੇਰੇ ਭੀੜ ਸੀ। ਇਸੇ ਦੌਰਾਨ ਬਿਰਧ ਅਵਸਥਾ ਵਾਲੇ ਵੋਟਰਾਂ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਕਈ ਥਾਵਾਂ ’ਤੇ ਈਵੀਐਮ ਮਸ਼ੀਨਾਂ ਵਿੱਚ ਤਕਨੀਕੀ ਨੁਕਸ ਕਾਰਨ ਵੋਟਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੁਹਾਲੀ ਪ੍ਰਸ਼ਾਸਨ ਦੇ ਨੁਮਾਇੰਦੇ ਨੇ ਮੰਨਿਆਂ ਇਲੈਕਟ੍ਰਾਨਿਕ ਮਸ਼ੀਨਾਂ ਬਾਰੇ ਕਈ ਸ਼ਿਕਾਇਤਾਂ ਮਿਲੀਆਂ ਹਨ।

ਦੇਸ਼ ਵਿੱਚ ਬੇਰੁਜ਼ਗਾਰੀ ਗੰਭੀਰ ਸਮੱਸਿਆ: ਭਗਵੰਤ ਮਾਨ

ਐਸਏਐਸ ਨਗਰ (ਮੁਹਾਲੀ) ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਐਤਵਾਰ ਸ਼ਾਮ ਨੂੰ ਮੁਹਾਲੀ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਦੇ ਪੋਲਿੰਗ ਬੂਥ ਵਿਚ ਆਪਣੀ ਵੋਟ ਪਾਈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਅੱਜ ਉਨ੍ਹਾਂ ਨੇ ਭਾਰਤ ਦਾ ਨਾਗਰਿਕ ਹੋਣ ਦੇ ਨਾਤੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਸੰਗਰੂਰ ਤੋਂ ਵਿਹਲੇ ਹੋ ਕੇ ਸ੍ਰੀ ਮਾਨ ਅੱਜ ਸ਼ਾਮ ਨੂੰ 4 ਵਜੇ ਤੋਂ ਬਾਅਦ ਮੁਹਾਲੀ ਪਹੁੰਚੇ ਸਨ।

ਮੁੱਖ ਮੰਤਰੀ ਬਣਨਾ ਚਾਹੁੰਦੇ ਨੇ ਸਿੱਧੂ: ਕੈਪਟਨ

ਪਟਿਆਲਾ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱੱਧੂ ਵੱਲੋਂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ਪਿੱੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਹੋਣ ਸਬੰਧੀ ਕੀਤੀ ਗਈ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ, ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਇਹ ਮਸਲਾ ਅਢੁਕਵੇਂ ਸਮੇਂ ’ਤੇ ਉਠਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜ ਦੀਆਂ ਸਾਰੀਆਂ 13 ਸੀਟਾਂ ਜਿੱਤ ਕੇ ਇਤਿਹਾਸ ਸਿਰਜੇਗੀ। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਐਨ ਪਹਿਲਾਂ ਅਜਿਹੇ ਬਿਆਨ ਦਾਗ਼ਣ ਦੀ ਕਾਰਵਾਈ ਪਾਰਟੀ ਲਈ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਕੈਪਟਨ ਨੇ ਕਿਹਾ, ‘‘ਸਿੱਧੂ ਸ਼ਾਇਦ ਵੱਡੀਆਂ ਖਾਹਿਸ਼ਾਂ ਰੱਖਦੇ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।’’ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਦਾਅਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਜੇ ਕਿਸੇ ਸੀਟ ’ਤੇ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਸਿੱਧੂ ਦੀ ਬਿਆਨਬਾਜ਼ੀ ਜ਼ਿੰਮੇਵਾਰ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਉਹ ਹਾਈ ਕਮਾਂਡ ਵੱਲੋਂ ਨਵਜੋਤ ਸਿੱਧੂ ਖ਼ਿਲਾਫ਼ ਕਾਰਵਾਈ ਲਈ ਵੀ ਆਸਵੰਦ ਹਨ। 

ਬਾਦਲ ਪਿਓ-ਪੁੱਤ ਦੇ ਦਾਅਵਿਆਂ ’ਚ ਫਰਕ

ਲੰਬੀ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ’ਚ ਅਕਾਲੀ-ਭਾਜਪਾ ਗੱਠਜੋੜ 13 ਦੀਆਂ 13 ਸੀਟਾਂ ਜਿੱਤੇਗਾ ਜਦਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਗੱਠਜੋੜ ਦਸ ਤੋਂ ਜ਼ਿਆਦਾ ਸੀਟਾਂ ’ਤੇ ਜਿੱਤੇਗਾ। ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾਉਣ ਮਗਰੋਂ ਕਿਹਾ ਕਿ ਬਠਿੰਡਾ ਦੇ ਬਹੁਪੱਖੀ ਵਿਕਾਸ ’ਚ ਹਰਸਿਮਰਤ ਕੌਰ ਬਾਦਲ ਨੇ ਅਹਿਮ ਰੋਲ ਨਿਭਾਇਆ ਹੈ। ਉਨ੍ਹਾਂ ਕਿਹਾ ਹਰਸਿਮਰਤ ਕੌਰ ਬਠਿੰਡਾ ਤੋਂ ਤੀਜੀ ਵਾਰ ਵੱਡੇ ਫ਼ਰਕ ਨਾਲ ਜਿੱਤ ਕੇ ਇਤਿਹਾਸ ਰਚੇਗੀ। ਸ੍ਰੀ ਬਾਦਲ ਨੇ ਕਿਹਾ ਕਿ ਐੱਨਡੀਏ ਖ਼ਿਲਾਫ਼ ਬਾਕੀ ਪਾਰਟੀਆਂ ਦੀ ਇੱਕਜੁੱਟਤਾ ਦੇ ਕੋਈ ਮਾਅਨੇ ਨਹੀਂ ਹਨ। ਨਵਜੋਤ ਸਿੰਘ ਸਿੱਧੂ ਵੱਲੋਂ ਬਾਦਲਾਂ ਅਤੇ ਅਮਰਿੰਦਰ ਸਿੰਘ ਵਿਚਕਾਰ ਦੋਸਤਾਨਾ ਮੈਚ ਹੋਣ ਦੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਪੰਜਾਬ ਦੇ ਹਿੱਤਾਂ ਲਈ ਉਨ੍ਹਾਂ ਹਮੇਸ਼ਾ ਕਾਂਗਰਸ ਖਿਲਾਫ਼ ਸਿਧਾਂਤਕ ਲੜਾਈ ਲੜੀ ਹੈ।

ਕੈਪਟਨ ਦਾ ਹਾਈ ਕਮਾਂਡ ਨਾਲ 13 ਦਾ ਵਾਅਦਾ: ਬਾਜਵਾ

ਬਟਾਲਾ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਨੂੰ ਖੁਦ ਲਿਖ ਕੇ ਦਿੱਤਾ ਹੈ ਕਿ ਸੂਬੇ ਦੀਆਂ 13 ਸੀਟਾਂ ਵਿੱਚੋਂ ਇੱਕ ਸੀਟ ਵੀ ਘੱਟ ਆਵੇਗੀ ਤਾਂ ਉਹ ਖ਼ੁਦ ਜ਼ਿੰਮੇਵਾਰ ਹੋੋਣਗੇ। ਕੈਪਟਨ ਵੱਲੋਂ ਚੋਣ ਪ੍ਰਚਾਰ ਦੌਰਾਨ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਐਲਾਨੇ ਜਾਣ ਬਾਰੇ ਉਨ੍ਹਾਂ ਕਿਹਾ,‘‘ਉਂਜ ਵੀ ਕੈਪਟਨ ਸਾਹਿਬ ਦੀ ਸਿਹਤ ਠੀਕ ਨਹੀਂ ਰਹਿੰਦੀ ਅਤੇ ਜੇਕਰ ਉਹ ਸ੍ਰੀ

ਬਠਿੰਡਾ ਹਲਕੇ ’ਚ ਐਤਕੀਂ ਵੋਟਰਾਂ ਨੇ ਨਹੀਂ ਦਿਖਾਇਆ ਉਤਸ਼ਾਹ

ਬਠਿੰਡਾ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਬਠਿੰਡਾ ਸੰਸਦੀ ਹਲਕਾ ਐਤਕੀਂ ਵੋਟਾਂ ਦੀ ਪੋਲਿੰਗ ਦਰ ਵਿਚ ਪਛੜਿਆ ਹੈ ਜਿਸ ਤੋਂ ਸਿਆਸੀ ਧਿਰਾਂ ਦੀ ਫ਼ਿਕਰਮੰਦੀ ਵਧੀ ਹੈ। ਹਲਕੇ ਦੇ ਵੋਟਰਾਂ ਨੇ ਪਿਛਲੀ 2014 ਦੀ ਚੋਣ ਵਾਂਗੂ ਬਹੁਤਾ ਉਤਸ਼ਾਹ ਨਹੀਂ ਦਿਖਾਇਆ। ਜਦੋਂ ਬਠਿੰਡਾ ਹਲਕਾ ਰਾਖਵੇਂਕਰਨ ਤੋਂ ਬਾਹਰ ਆਇਆ ਤਾਂ ਸਾਲ 2009 ਦੀ ਚੋਣ ਵਿਚ ਵੋਟਰਾਂ ਨੇ ਪੁਰਾਣੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਹਰਸਿਮਰਤ ਕੌਰ ਬਾਦਲ ਨੇ ਜਦੋਂ ਚੋਣ 2009 ਵਿਚ ਲੜੀ ਤਾਂ ਉਦੋਂ ਸਮੁੱਚੇ ਸੰਸਦੀ ਹਲਕੇ ਵਿਚ ਪੋਲਿੰਗ ਦਰ 78.75 ਫ਼ੀਸਦੀ ਰਹੀ ਜਦੋਂਕਿ ਅਗਲੀ ਚੋਣ 2014 ਵਿਚ ਇਹ 77.16 ਫ਼ੀਸਦੀ ਰਹਿ ਗਈ। ਐਤਕੀਂ ਸਮੁੱਚੀ ਪੋਲਿੰਗ ਦਰ ਨੂੰ ਖੋਰਾ ਲੱਗਾ ਹੈ ਅਤੇ ਐਤਕੀਂ 73.90 ਫ਼ੀਸਦੀ ਮਤਦਾਨ ਰਹਿ ਗਿਆ ਹੈ।

ਸ਼ਾਹੀ ਪਰਿਵਾਰ ਨੇ ਗਰਲਜ਼ ਕਾਲਜ ਦੇ ਬੂਥ ਵਿੱਚ ਪਾਈਆਂ ਵੋਟਾਂ

ਪਟਿਆਲਾ ,19 ਮਈ (ਪੰਜਾਬੀ ਟਾਈਮਜ਼ ਬਿਊਰੋ ) : ਪਟਿਆਲਾ ਦੇ ਸ਼ਾਹੀ ਘਰਾਣੇ ਨੇ ਆਪਣੀਆਂ ਵੋਟਾਂ ਅੱਜ ਇਥੇ ਮਹਿਲ ਨੇੜੇ ਸਥਿਤ ਗੌਰਮਿੰਟ ਗਰਲਜ ਕਾਲਜ ਵਿਚਲੇ ਬੂਥ ਨੰਬਰ 189 ਵਿੱਚ ਪਾਈਆਂ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਹਵਾਈ ਰਸਤੇ ਆਏ, ਜਿਨ੍ਹਾਂ ਨੂੰ ਲੈਣ ਲਈ ਸਮੁੱਚਾ ਪਰਿਵਾਰ ਇਥੇ ਏਅਰਪੋਰਟ ’ਤੇ ਗਿਆ ਤੇ ਉਥੋਂ ਆ ਕੇ ਉਨ੍ਹਾਂ ਨੇ ਆਪਣੀਆਂ ਵੋਟਾਂ ਦਾ ਭੁਗਤਾਨ ਕੀਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0075936130
Copyright © 2019, Panjabi Times. All rights reserved. Website Designed by Mozart Infotech