ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਪਾਕਿਸਤਾਨ ਨੇ ਕੰਗਾਰੂਆਂ ’ਤੇ ਸ਼ਿਕੰਜਾ ਕੱਸਿਆ

October 10, 2018 01:41 AM

ਦੁਬਈ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਾਕਿਸਤਾਨ ਨੇ ਦੂਜੀ ਪਾਰੀ ਵਿੱਚ ਖਰਾਬ ਸ਼ੁਰੂਆਤ ਦੇ ਬਾਵਜੂਦ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਆਫ਼ ਸਪਿੰਨਰ ਬਿਲਾਲ ਆਸਿਫ਼ ਦੀਆਂ ਛੇ ਵਿਕਟਾਂ ਦੀ ਬਦੌਲਤ ਆਸਟਰੇਲੀਆ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੈਚ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਬਿਲਾਲ ਨੇ 36 ਦੌੜਾਂ ਬਦਲੇ ਛੇ ਵਿਕਟ ਲਏ ਤੇ ਆਸਟਰੇਲਿਆਈ ਪਾਰੀ ਦੇ ਪਤਨ ਵਿੱਚ ਅਹਿਮ ਭੂਮਿਕਾ ਨਿਭਾਈ। ਆਸਟਰੇਲੀਆ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 142 ਦੌੜਾਂ ਸੀ, ਪਰ ਟੀਮ ਨੇ 60 ਦੌੜਾਂ ਦੇ ਵਕਫ਼ੇ ’ਚ ਦਸ ਵਿਕਟ ਗੁਆ ਲਏ। ਆਸਟਰੇਲੀਅਨ ਟੀਮ ਦੀ ਪਹਿਲੀ ਪਾਰੀ 202 ਦੌੜਾਂ ’ਤੇ ਸਿਮਟ ਗਈ। ਆਪਣੀ ਪਹਿਲੀ ਪਾਰੀ ਵਿੱਚ 482 ਦੌੜਾਂ ਬਣਾਉਣ ਵਾਲੀ ਪਾਕਿਸਤਾਨੀ ਟੀਮ ਨੂੰ ਦੂਜੀ ਪਾਰੀ ਵਿੱਚ 280 ਦੌੜਾਂ ਦੀ ਬੜਤ ਹਾਸਲ ਹੋ ਗਈ ਹੈ। ਟੀਮ ਨੇ ਹਾਲਾਂਕਿ ਆਸਟਰੇਲੀਆ ਨੂੰ ਫਾਲੋਆਨ ਨਹੀਂ ਦਿੱਤਾ ਤੇ ਦੂਜੀ ਪਾਰੀ ਵਿੱਚ ਉਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਾਕਿਸਤਾਨ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਮੌਕੇ ਤਿੰਨ ਵਿਕਟਾਂ ਦੇ ਨੁਕਸਾਨ ਨਾਲ 45 ਦੌੜਾਂ ਬਣਾ ਲਈਆਂ ਸਨ ਤੇ ਟੀਮ ਦੀ ਕੁੱਲ ਬੜ੍ਹਤ 325 ਦੌੜਾਂ ਹੋ ਗਈ ਸੀ।


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਕਬੱਡੀ: ਭਗਵਾਨ ਦਾਸ ਅਕੈਡਮੀ ਨੇ ਐੱਨਆਰਆਈ ਕਲੱਬ ਨੂੰ ਦਿੱਤੀ ਮਾਤ

ਚਮਕੌਰ ਸਾਹਿਬ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਝੱਲੀਆਂ ਕਲਾਂ ਵਿਚ ਚੱਲ ਰਹੇ ਚਾਰ ਰੋਜ਼ਾ ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲੇ ਦੇ ਆਖਰੀ ਦਿਨ ਹੋਏ ਕਬੱਡੀ ਕੱਪ ਵਿਚ ਨਾਮਵਰ ਕੌਮਾਂਤਰੀ ਕਬੱਡੀ ਅਕੈਡਮੀਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ।

ਅੰਡਰ-19 ਕੌਮੀ ਫੁਟਬਾਲ ਦਾ ਤਾਜ ਹਰਿਆਣਾ ਦੀਆਂ ਲੜਕੀਆਂ ਸਿਰ ਸਜਿਆ

ਅੰਬਾਲਾ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਛਾਉਣੀ ਦੇ ਜੀਐਮਐਨ ਕਾਲਜ ਸਮੇਤ ਕੁਝ ਹੋਰ ਸਕੂਲਾਂ ਤੇ ਐਸ.ਡੀ.ਕਾਲਜ ਦੇ ਖੇਡ ਮੈਦਾਨ ਵਿਚ ਚੱਲ ਰਿਹਾ ਐਸ.ਜੀ.ਐਸ.ਐਫ.ਆਈ ਦੀ ਮੇਜ਼ਬਾਨੀ ਹੇਠ 64ਵੇਂ ਅੰਡਰ-19 ਸਕੂਲ ਕੌਮੀ ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਅੱਜ ਸਮਾਪਤ ਹੋ ਗਏ। ਫਾਈਨਲ ਮੈਚ ਹਰਿਆਣਾ ਅਤੇ ਉੜੀਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਹਰਿਆਣਾ ਦੀਆਂ ਲੜਕੀਆਂ ਨੇ ਸਿਫਰ ਦੇ ਮੁਕਾਬਲੇ ਇਕ ਗੋਲ ਕਰਕੇ ਕੌਮੀ ਚੈਂਪੀਅਨਸ਼ਿਪ ਤੇ ਕਬਜ਼ਾ ਕਰ ਲਿਆ ਜਦੋਂ ਕਿ ਉੜੀਸਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਤੀਜੇ ਸਥਾਨ ਲਈ ਛੱਤੀਸਗੜ੍ਹ ਅਤੇ ਮੇਘਾਲਿਆ ਦੀਆਂ ਵਿਚਕਾਰ ਮੁਕਾਬਲਾ ਹੋਇਆ। ਮੇਘਾਲਿਆ ਦੇ ਦੋ ਗੋਲ਼ਾਂ ਦੇ ਮੁਕਾਬਲੇ ਛੱਤੀਸਗੜ੍ਹ ਦੀ ਟੀਮ ਨੇ ਤਿੰਨ ਗੋਲ ਕਰਕੇ ਤੀਜਾ ਸਥਾਨ ਆਪਣੇ ਨਾਂਅ ਕਰ ਲਿਆ। ਕੱਲ੍ਹ ਸੈਮੀ ਫਾਈਨਲ ਮੈਚ ਵਿਚ ਹਰਿਆਣਾ ਦੀ ਭਿਵਾਨੀ ਜ਼ਿਲ੍ਹੇ ਦੇ ਅਲਖਪੁਰਾ ਪਿੰਡ ਦੀ ਜਯੋਤੀ ਨੇ ਗੋਲ ਕਰਕੇ ਫਾਈਨਲ ਮੈਚ ਲਈ ਆਪਣੀ ਟੀਮ ਦੀ ਟਿਕਟ ਪੱਕੀ ਕਰ ਲਈ ਸੀ।

ਪਹਿਲਾ ਟੈਸਟ: ਭਾਰਤ ਜਿੱਤ ਤੋਂ ਛੇ ਵਿਕਟਾਂ ਦੂਰ

ਐਡੀਲੇਡ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਮੈਚਾਂ ਦੇ ਲੱਚਰ ਪ੍ਰਦਸ਼ਨ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੇ ਅਰਧ ਸੈਂਕੜਿਆਂ ਦੇ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਣ ਟੀਚਾ ਰੱਖਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਵਿਕਟ ਕੱਢ ਕੇ ਪਹਿਲੇ ਟੈਸਟ ਮੈਚ ਵਿਚ ਜਿੱਤ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਆਸਟਰੇਲੀਆ ਨੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਖਿਲਾਫ਼

ਮੈਨਚੈਸਟਰ ਸਿਟੀ ਦੀ ਪਹਿਲੀ ਹਾਰ; ਸਲਾਹ ਦੀ ਹੈਟ੍ਰਿਕ ਨਾਲ ਲਿਵਰਪੂਲ ਸਿਖ਼ਰ ਉੱਤੇ

ਲੰਡਨ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਚੈਲਸੀ ਨੇ ਸ਼ਨਿਚਰਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਵਿਚ 2-0 ਨਾਲ ਹਰਾ ਕੇ ਉਸਨੂੰ ਪਹਿਲੀ ਹਾਰ ਦਾ ਸਵਾਦ ਚਖ਼ਾਇਆ। ਇਸ ਦੇ ਨਾਲ ਲਿਵਰਪੂਲ ਸੂਚੀ ਵਿਚ ਸਿਖ਼ਰ ਉੱਤੇ ਪੁੱਜ ਗਿਆ ਹੈ। ਅਨਗੋਲੋ ਕਾਂਟੇ ਅਤੇ ਡੇਵਿਡ ਲੂਈਜ਼ ਨੇ ਚੈਲਸੀ ਦੀ ਤਰਫੋਂ ਗੋਲ ਕੀਤੇ। ਮੈਨਚੈਸਟਰ ਨੇ ਪਹਿਲੇ ਅੱਧ ਵਿਚ ਦਬਦਬਾ ਬਣਾਈ ਰੱਖਿਆ ਪਰ ਟੀਮ ਇਸ ਨੂੰ ਬਰਕਰਾਰ ਨਾ ਰੱਖ ਸਕੀ। ਲਿਵਰਪੂਲ ਨੇ ਇੱਕ ਹੋਰ ਮੈਚ ਵਿਚ ਮੁਹੰਮਦ ਸਲਾਹ ਦੀ ਹੈਟ੍ਰਿਕ ਨਾਲ ਬੋਰਨਮਾਊਥ ਨੂੰ 4-0 ਨਾਲ ਹਰਾਇਆ। ਆਰਸਨਲ ਨੇ ਲੁਕਾਸ ਟੁਟੇਰਾ ਦੇ ਗੋਲ ਨਾਲ ਹਡਰਸਫੀਲਡ ਨੂੰ 1-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ 21 ਮੈਚਾਂ ਤੱਕ ਪਹੁੰਚਾ ਦਿੱਤਾ।

ਕੈਨੇਡਾ ਨੂੰ ਹਰਾ ਕੇ ਭਾਰਤ ਕੁਆਰਟਰ ਫਾਈਨਲ ’ਚ

ਭੁਬਨੇਸ਼ਵਰ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੈਨੇਡਾ ਨੂੰ ਅੱਜ 5-1 ਗੋਲਾਂ ਨਾਲ ਹਰਾ ਕੇ ਪੁਰਸ਼ ਵਿਸ਼ਵ ਹਾਕੀ ਕੱਪ ਦੇ ਪੂਲ ‘ਸੀ’ ਵਿੱਚ ਚੋਟੀ ’ਤੇ ਰਹਿੰਦਿਆਂ ਸਿੱਧੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। ਕਲਿੰਗਾ ਸਟੇਡੀਅਮ ਵਿੱਚ ਖੇਡੇ ਮੈਚ ਦੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਪਹਿਲਾ ਗੋਲ ਦਾਗ਼ਿਆ। ਇਸ ਤੋਂ ਬਾਅਦ ਚੌਥੇ ਕੁਆਰਟਰ ਵਿੱਚ ਚਿੰਗੇਲੇਨਸਾਨਾ ਸਿੰਘ (46ਵੇਂ ਮਿੰਟ), ਲਲਿਤ ਉਪਾਧਿਆਇ (47ਵੇਂ ਮਿੰਟ ਤੇ 57ਵੇਂ ਮਿੰਟ) ਅਤੇ ਅਮਿਤ ਰੋਹਿਦਾਸ (51ਵੇਂ ਮਿੰਟ) ਨੇ ਲਗਾਤਾਰ ਚਾਰ ਗੋਲ ਦਾਗ਼ੇ। ਕੈਨੇਡਾ ਵੱਲੋਂ ਇਕਲੌਤਾ ਗੋਲ ਫਲੋਰਿਸ ਵਾਨ ਸੋਨ ਨੇ 39ਵੇਂ ਮਿੰਟ ਵਿੱਚ ਕੀਤਾ। ਇਸ ਜਿੱਤ ਨਾਲ ਭਾਰਤ ਦੇ ਸੱਤ ਅੰਕ ਹੋ ਗਏ ਹਨ। ਦੁਨੀਆ ਦੀ ਤੀਜੇ ਨੰਬਰ ਦੀ ਟੀਮ ਬੈਲਜੀਅਮ ਦੇ ਵੀ ਇੰਨ੍ਹੇ ਹੀ ਅੰਕ ਹਨ, ਪਰ ਬਿਹਤਰੀਨ ਗੋਲਾਂ ਦੇ ਲਿਹਾਜ਼ ਨਾਲ ਮੇਜ਼ਬਾਨ ਟੀਮ ਪੂਲ ‘ਸੀ’ ਵਿੱਚ ਸਿਖ਼ਰ ’ਤੇ ਰਹਿੰਦਿਆਂ ਅਗਲੇ ਗੇੜ ਵਿੱਚ ਪਹੁੰਚੀ।

ਬੈਲਜੀਅਮ ਦੀ ਦੱਖਣੀ ਅਫਰੀਕਾ ’ਤੇ 5-1 ਨਾਲ ਜਿੱਤ

ਭੁਬਨੇਸ਼ਵਰ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਬੈਲਜੀਅਮ ਅੱਜ ਇੱਥੇ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ‘ਸੀ’ ਦੇ ਅੰਤਿਮ ਮੈਚ ਵਿੱਚ ਦੱਖਣੀ ਅਫਰੀਕਾ ਨੂੰ 5-1 ਗੋਲਾਂ ਨਾਲ ਹਰਾ ਕੇ ਸਿੱਧੇ ਕੁਆਰਟਰ ਫਾਈਨਲ ਦੀ ਦੌੜ ਵਿੱਚ ਸ਼ਾਮਲ ਹੋ ਗਿਆ ਹੈ।

ਅਜੇ ਰੋਹੇਰਾ ਨੇ ਦੂਹਰਾ ਸੈਂਕੜਾ ਮਾਰ ਕੇ ਵਿਸ਼ਵ ਰਿਕਾਰਡ ਬਣਾਇਆ

ਇੰਦੌਰ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮੱਧ ਪ੍ਰਦੇਸ਼ ਦੇ ਸਲਾਮੀ ਬੱਲੇਬਾਜ਼ ਅਜੈ ਰੋਹੇਰਾ ਨੇ ਅੱਜ ਆਪਣਾ ਨਾਮ ਗਿੰਨੀਜ਼ ਬੁੱਕ ਵਿੱਚ ਦਰਜ ਕਰਵਾਉਂਦਿਆਂ ਆਪਣੀ ਟੀਮ ਨੂੰ ਰਣਜੀ ਟਰਾਫੀ ਦੇ ਇਲੀਟ ਗਰੁੱਪ ‘ਬੀ’ ਵਿੱਚ ਹੈਦਰਾਬਾਦ ਖ਼ਿਲਾਫ਼ ਪਾਰੀ ਅਤੇ 253 ਦੌੜਾਂ ਨਾਲ ਜਿੱਤ ਦਿਵਾਈ।

ਐਮਰਜਿੰਗ ਏਸ਼ੀਆ ਕੱਪ: ਓਮਾਨ ਨੂੰ ਹਰਾ ਕੇ ਭਾਰਤ ਸੈਮੀ ਫਾਈਨਲ ’ਚ

 ਕੋਲੰਬੋ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਮਯੰਕ ਮਾਰਕੰਡੇ ਅਤੇ ਜੈਅੰਤ ਯਾਦਵ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਤੀਜੇ ਏਸੀਸੀ ਐਮਰਜਿੰਗ ਟੀਮ ਏਸ਼ੀਆ ਕੱਪ ਟੂਰਨਾਮੈਂਟ ਦੇ ਆਪਣੇ ਦੂਜੇ ਮੈਚ ਵਿੱਚ ਅੱਜ ਇੱਥੇ ਓਮਾਨ ਨੂੰ ਛੇ ਵਿਕਟਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਪੱਕੀ ਕੀਤੀ। ਮਯੰਕ ਨੇ 41 ਦੌੜਾਂ ਦੇ ਕੇ ਚਾਰ ਅਤੇ ਜੇਅੰਤ ਨੇ 33 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।

ਯਾਸਿਰ ਸ਼ਾਹ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ

ਆਬੂ ਧਾਬੀ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਲੈੱਗ ਸਪਿੰਨਰ ਯਾਸਿਰ ਸ਼ਾਹ ਅੱਜ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ 200 ਟੈਸਟ ਵਿਕਟਾਂ ਹਾਸਲ ਕਰਨ ਵਾਲਾ ਗੇਂਦਬਾਜ਼ ਬਣ ਗਿਆ ਹੈ ਅਤੇ ਉਸ ਨੇ ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਦੇ ਚੌਥੇ ਦਿਨ 82 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ, ਪਰ ਕੇਨ ਵਿਲੀਅਮਸਨ ਅਤੇ ਹੈਨਰੀ ਨਿਕੋਲਸ ਵਿਚਾਲੇ 212 ਦੌੜਾਂ ਦੀ ਅਟੁੱਟ ਭਾਈਵਾਲੀ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਤੀਜੇ ਤੇ ਆਖਰੀ ਟੈਸਟ ਮੈਚ ’ਚ ਵੀਰਵਾਰ ਨੂੰ ਇੱਥੇ

ਕੰਗਾਰੂਆਂ ਨੇ ਭਾਰਤੀ ਸ਼ੇਰਾਂ ਦੀਆਂ ਚੂਲਾਂ ਹਿਲਾਈਆਂ

ਐਡੀਲੇਡ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਖ਼ਿਲਾਫ਼ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਚੇਤੇਸ਼ਵਰ ਪੁਜਾਰਾ ਤੋਂ ਇਲਾਵਾ ਭਾਰਤੀ ਟੀਮ ਦਾ ਕੋਈ ਵੀ ਬੱਲੇਬਾਜ਼ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਨਹੀਂ ਕਰ ਸਕਿਆ ਤੇ ਕਮਜ਼ੋਰ ਮੰਨੀ ਜਾ ਰਹੀ ਮੇਜ਼ਬਾਨ ਟੀਮ ਨੇ ਭਾਰਤ ਦੀਆਂ ਛੇ ਵਿਕਟਾਂ 250 ਦੌੜਾਂ ’ਤੇ ਪੁੱਟ ਸੁੱਟੀਆਂ। ਆਸਟਰੇਲਿਆਈ ਧਰਤੀ ’ਤੇ ਪਹਿਲੀ ਵਾਰ ਟੈਸਟ ਲੜੀ ਜਿੱਤਣ ਦੇ ਇਰਾਦੇ ਨਾਲ ਆਈ ਭਾਰਤੀ ਟੀਮ ਨੂੰ ਪਹਿਲੇ ਦਿਨ ਹੀ ਅਹਿਸਾਸ ਹੋ ਗਿਆ ਕਿ ਇਸ ਚੁਣੌਤੀ ਉਨ੍ਹਾਂ ਲਈ ਸੌਖੀ ਨਹੀਂ ਹੈ।

ਵਿਸ਼ਵ ਹਾਕੀ ਕੱਪ: ਫਰਾਂਸ ਨੇ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਹਰਾਇਆ

ਭੁਵਨੇਸ਼ਵਰ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  ਇੱਥੋਂ ਦੇ ਕਾਲਿੰਗਾ ਸਟੇਡੀਅਮ ’ਚ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਮੁਕਾਬਲੇ ’ਚ ਅੱਜ ਫਰਾਂਸ ਨੇ ਵੱਡਾ ਉਲਟਫੇਰ ਕਰਦਿਆਂ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ 5-3 ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਤੇ ਸਪੇਨ ਵਿਚਾਲੇ ਮੁਕਾਬਲੇ 2-2 ਨਾਲ ਬਰਾਬਰੀ ’ਤੇ ਸਮਾਪਤ ਹੋਇਆ।

ਫੁਟਬਾਲ: ਭਲਿਆਣ ਨੇ ਚਮਕੌਰ ਸਾਹਿਬ ਤੇ ਭਾਗੋਵਾਲ ਨੇ ਕਕਰਾਲਾ ਨੂੰ ਹਰਾਇਆ

ਚਮਕੌਰ ਸਾਹਿਬ, 6 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਝੱਲੀਆਂ ਕਲਾਂ ਵਿਚ ਚਾਰ ਰੋਜ਼ਾ 31ਵੇਂ ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲਾ ਅਤੇ ਕਬੱਡੀ ਕੱਪ ਦਾ ਉਦਘਾਟਨ ਕੈਨੇਡਾ ਨਿਵਾਸੀ ਬਲਜਿੰਦਰ ਕੌਰ ਲਿੱਟ ਨੇ ਕੀਤਾ। ਉਨ੍ਹਾਂ ਕਲੱਬ ਨੂੰ 31 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ। ਪਹਿਲੇ ਦਿਨ ਫੁਟਬਾਲ ਦੇ ਫਸਵੇਂ ਮੁਕਾਬਲਿਆਂ ਵਿੱਚ ਭਲਿਆਣ ਨੇ ਚਮਕੌਰ ਸਾਹਿਬ ਨੂੰ, ਪਥਰੇੜੀ ਜੱਟਾਂ ਨੇ ਕੋਚਿੰਗ ਸੈਂਟਰ ਰੋਪੜ ਨੂੰ, ਭਾਗੋਵਾਲ ਨੇ ਕਕਰਾਲਾ ਨੂੰ ਅਤੇ ਚਿੰਤਗੜ੍ਹ ਨੇ ਪਾਵਰ ਕਲੋਨੀ ਦੀ ਟੀਮ ਨੂੰ

ਵਿਸ਼ਵ ਹਾਕੀ: ਜਰਮਨੀ ਨੇ ਨੈਦਰਲੈਂਡਜ਼ ਨੂੰ 4-1 ਨਾਲ ਦਰਡ਼ਿਆ

ਭੁਵਨੇਸ਼ਵਰ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੋ ਵਾਰ ਦੇ ਚੈਂਪੀਅਨ ਜਰਮਨੀ ਨੇ ਪਿਛਲੇ ਸਾਲ ਦੇ ਉਪ ਜੇਤੂ ਨੈਦਰਲੈਂਡਜ਼ ਨੂੰ ਬੁੱਧਵਾਰ ਨੂੰ ਇੱਥੇ ਪੂਲ ‘ਡੀ’ ਦੇ ਮੈਚ ਵਿਚ 4-1 ਨਾਲ ਹਰਾ ਕੇ ਪੁਰਸ਼ ਵਿਸ਼ਵ ਕੱਪ ਹਾਕੀ ਦੇ ਕੁਆਰਟਰ ਫਾਈਨਲ ਮੈਚ ’ਚ ਸਿੱਧੇ ਪ੍ਰਵੇਸ਼ ਵੱਲ ਮਜ਼ਬੂਤ ਕਦਮ ਵਧਾਏ। ਉੱਧਰ, ਵਿਸ਼ਵ ਕੱਪ ਹਾਕੀ ਦੇ ਪੂਲ ‘ਡੀ’ ਦੇ ਦੂਜੇ ਮੈਚ ਵਿੱਚ ਚਾਰ ਵਾਰ ਦੇ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ ਸਖ਼ਤ ਟੱਕਰ ਦਿੱਤੀ, ਜਿਸ ਸਦਕਾ ਦੋਹਾਂ ਟੀਮਾਂ ਵਿਚਾਲੇ ਮੈਚ 1-1 ਨਾਲ ਡਰਾਅ ਹੋ ਗਿਆ।

ਫਾਈਨਲ ’ਚ ਲੁਧਿਆਣਾ ਨੂੰ 6-5 ਨਾਲ ਹਰਾ ਕੇ ਸੰਗਰੂਰ ਜਿੱਤਿਆ

ਲੁਧਿਆਣਾ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) :  64ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਲੁਧਿਆਣਾ ਵਿੱਚ ਚੱਲ ਰਹੇ ਖੋ-ਖੋ ਮੁਕਾਬਲਿਆਂ ਦੌਰਾਨ ਅੱਜ ਲੜਕੀਆਂ ਦੇ ਸੈਮੀ ਫਾਈਨਲ ਅਤੇ ਫਾਈਨਲ ਮੁਕਾਬਲੇ ਹੋਏ। ਫਾਈਨਲ ਮੁਕਾਬਲੇ ਵਿੱਚ ਸੰਗਰੂਰ ਦੀ ਟੀਮ ਨੇ ਲੁਧਿਆਣਾ ਨੂੰ 6-5 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਲੜਕਿਆਂ ਦੇ ਪੂਲ ਮੁਕਾਬਲੇ ਵੀ ਕਰਵਾਏ ਗਏ।

ਗੁਰਦਾਸਪੁਰ ਇਲੈਵਨ ਦੀ ਟੀਮ 66 ਦੌੜਾਂ ਨਾਲ ਜੇਤੂ

ਪਠਾਨਕੋਟ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਗਰੀਨਲੈਂਡ ਕ੍ਰਿਕਟ ਕਲੱਬ ਵੱਲੋਂ ਇਥੇ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਚੇਅਰਮੈਨ ਗੁਰਬਖਸ਼ ਚੌਧਰੀ ਦੀ ਅਗਵਾਈ ਹੇਠ ਸ਼ੁਰੂ ਕਰਵਾਇਆ ਗਿਆ 40ਵਾਂ ਕ੍ਰਿਸਮਿਸ ਕੱਪ ਓਪਨ ਪੰਜਾਬ ਟੂਰਨਾਮੈਂਟ ਅੱਜ ਤੀਸਰੇ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬਨੀਖੇਤ ਇਲੈਵਨ (ਹਿਮਾਚਲ ਪ੍ਰਦੇਸ਼) ਅਤੇ ਗੁਰਦਾਸਪੁਰ ਇਲੈਵਨ ਦੀਆਂ ਟੀਮਾਂ ਦਰਮਿਆਨ ਮੈਚ ਖੇਡਿਆ ਗਿਆ, ਜਿਸ ਵਿੱਚ ਗੁਰਦਾਸਪੁਰ ਇਲੈਵਨ ਦੀ ਟੀਮ 66 ਦੌੜਾਂ ਦੇ ਅੰਤਰ ਨਾਲ ਜੇਤੂ ਹੋਈ

ਅਮਰਜੀਤ ਨੇ ਅਥਲੈਟਿਕ ਮੁਕਾਬਲਿਆਂ ’ਚ ਜਿੱਤੇ ਤਿੰਨ ਸੋਨ ਤਗਮੇ

ਖੰਨਾ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : 39ਵੇਂ ਚੰਡੀਗੜ੍ਹ ਚੈਂਪੀਅਨਸ਼ਿਪ ਮਾਸਟਰਜ਼ ਅਥਲੈਟਿਕ ਮੁਕਾਬਲੇ (ਵਰਮਾ-ਰਾਣਾ ਗਰੁੱਪ) ਵੱਲੋਂ 2 ਦਸੰਬਰ ਨੂੰ ਸੈਕਟਰ-46 ਵਿਚ ਕਰਵਾਏ ਗਏ ਜਿਸ ਵਿਚ ਖੰਨਾ ਦੀ ਵਸਨੀਕ 60 ਸਾਲਾ ਅਮਰਜੀਤ ਕੌਰ ਜੋ ਕਿ ਉੱਡਣਪਰੀ ਵਜੋਂ ਜਾਣੀ ਜਾਂਦੀ ਹੈ, ਨੇ ਇਨ੍ਹਾਂ ਦੌੜਾਂ ਵਿਚ ਤਿੰਨ ਗੋਲਡ ਮੈਡਲ ਜਿੱਤ ਕੇ ਮੁੜ ਨਵਾਂ ਕੀਰਤੀਮਾਨ ਸਥਾਪਤ ਕੀਤਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਅਮਰਜੀਤ ਕੌਰ ਨੇ 200, 800 ਅਤੇ 1500 ਮੀਟਰ ਦੌੜਾਂ ਵਿਚ ਪਹਿਲੇ ਸਥਾਨ

ਮਹੇਸ਼ਵਰੀ ਚੌਹਾਨ ਨੂੰ ਮਹਿਲਾ ਸਕੀਟ ਖ਼ਿਤਾਬ

ਜੈਪੁਰ, 3 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜਸਥਾਨ ਦੀ ਮਹੇਸ਼ਵਰੀ ਚੌਹਾਨ ਨੇ ਇੱਥੇ ਚੱਲ ਰਹੀ 62ਵੀਂ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ (ਐਨਐਸਸੀਸੀ) ਵਿੱਚ ਅੱਜ ਮਹਿਲਾ ਸਕੀਟ ਮੁਕਾਬਲੇ ਦਾ ਆਪਣਾ ਖ਼ਿਤਾਬ ਬਰਕਰਾਰ ਰੱਖਿਆ। ਮਹੇਸ਼ਵਰੀ ਨੇ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੀ ਗਨੀਮਤ ਸੇਖੋਂ ਨੂੰ ਪਛਾੜਿਆ। ਉਸ ਨੇ ਫਾਈਨਲ ਵਿੱਚ 52, ਜਦਕਿ ਗਨੀਮਤ ਨੇ 51 ਅੰਕ ਲਏ। ਕਾਂਸੀ ਦਾ ਤਗ਼ਮਾ ਪੰਜਾਬ ਦੀ ਸਿਮਰਨਪ੍ਰੀਤ ਜੌਹਲ ਨੂੰ

ਆਸਟਰੇਲੀਆ ਖ਼ਿਲਾਫ਼ ਭਾਰਤ ਦੀ ਅੱਵਲ ਨੰਬਰ ਰੈਂਕਿੰਗ ਦਾਅ ’ਤੇ

ਦੁਬਈ, 3 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਨੰਬਰ ਇੱਕ ਟੈਸਟ ਰੈਂਕਿੰਗ ਆਸਟਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਲੜੀ ਦੌਰਾਨ ਦਾਅ ’ਤੇ ਲੱਗੀ ਹੋਵੇਗੀ। ਜੇਕਰ ਮਹਿਮਾਨ ਟੀਮ ਇੱਕ ਮੈਚ ਡਰਾਅ ਕਰਵਾ ਲੈਂਦੀ ਹੈ ਤਾਂ ਉਸ ਦੀ ਸੀਨੀਅਰ ਰੈਂਕਿੰਗ ਬਚ ਸਕਦੀ ਹੈ। ਆਸਟਰੇਲੀਆ ਇਸ ਵੇਲੇ ਆਈਸੀਸੀ ਰੈਂਕਿੰਗਜ਼ ਵਿੱਚ ਪੰਜਵੇਂ ਸਥਾਨ ’ਤੇ ਚੱਲ ਰਿਹਾ ਹੈ। ਆਈਸੀਸੀ ਨੇ ਬਿਆਨ ਵਿੱਚ ਕਿਹਾ, ‘‘ਆਸਟਰੇਲੀਆ ਜੇਕਰ 4-0 ਨਾਲ ਜਿੱਤ ਦਰਜ ਕਰਦਾ ਹੈ ਤਾਂ ਟੈਸਟ ਰੈਂਕਿੰਗ ਵਿੱਚ ਨੰਬਰ ਇੱਕ ਬਣ ਜਾਵੇਗਾ। ਭਾਰਤ ਨੂੰ ਪਹਿਲੇ ਸਥਾਨ ’ਤੇ ਕਾਇਮ ਰਹਿਣ ਲਈ ਸਿਰਫ਼ ਇੱਕ ਟੈਸਟ ਡਰਾਅ ਕਰਵਾਉਣ ਦੀ ਲੋੜ ਹੈ।’’

ਮੁੱਕੇਬਾਜ਼ੀ: ਸਾਈ ਸੈਂਟਰ ਮਸਤੂਆਣਾ ਨੇ ਓਵਰਆਲ ਟਰਾਫੀ ਜਿੱਤੀ

ਮਸਤੂਆਣਾ ਸਾਹਿਬ, 3 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਦੇ ਸੈਂਟਰ ਵਿੱਚ ਜੂਨੀਅਰ ਸਟੇਟ ਬਾਕਸਿੰਗ ਚੈਂਪੀਅਨਸ਼ਿੱਪ (ਲੜਕੇ) ਅੱਜ ਦੇਰ ਸ਼ਾਮ ਸਮਾਪਤ ਹੋ ਗਈ। ਚੈਂਪੀਅਨਸ਼ਿੱਪ ਵਿਚ ਵੱਖ-ਵੱਖ ਜ਼ਿਲ੍ਹਿਆਂ ਤੋਂ 273 ਦੇ ਕਰੀਬ ਮੁੱਕੇਬਾਜ਼ਾਂ ਨੇ ਭਾਗ ਲਿਆ। ਫਾਈਨਲ ਮੁਕਾਬਲਿਆਂ ਦੌਰਾਨ ਸਾਈ ਸੈਂਟਰ ਮਸਤੂਆਣਾ ਸਾਹਿਬ ਨੇ ਓਵਰਆਲ ਚੈਂਪੀਅਨਸ਼ਿੱਪ ਟਰਾਫੀ ਜਿੱਤੀ। ਪੀਆਈਐਸ ਮੁਹਾਲੀ ਨੇ ਦੂਜਾ ਸਥਾਨ ਹਾਸਲ ਕੀਤਾ। ਜਸਪ੍ਰੀਤ ਸਿੰਘ ਮਸਤੂਆਣਾ ਬੈੱਸਟ ਬੌਕਸਰ ਤੇ ਭਿੰਦਰ ਸਿੰਘ ਮੁਹਾਲੀ ਬੈੱਸਟ ਲੂਜ਼ਰ ਚੁਣੇ ਗਏ।

ਫੁਟਬਾਲ: ਝੰਡਾ ਸਾਹਿਬ ਸਪੋਟਰਸ ਕਲੱਬ ਖਟਕੜ ਕਲਾਂ ਨੇ ਜਿੱਤੀ ਟਰਾਫੀ

ਆਦਮਪੁਰ ਦੋਆਬਾ, 3 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਪੋਰਟਸ ਕਲੱਬ ਆਦਮਪੁਰ ਵੱਲੋਂ ਕਰਵਾਏ ਜਾ ਰਹੇ ਫੁਟਬਾਲ ਟੂਰਨਾਮੈਂਟ ਵਿੱਚ ਝੰਡਾ ਸਾਹਿਬ ਸਪੋਟਰਸ ਕਲੱਬ ਖਟਕੜ ਕਲਾਂ ਦੀ ਟੀਮ ਜੇਤੂ ਰਹੀ।
ਸਥਾਨਕ ਸਪੋਰਟਸ ਕਲੱਬ ਵੱਲੋਂ ਸ੍ਰੀ ਰੋਸ਼ਨ ਲਾਲ ਸ਼ਰਮਾ ਯਾਦਗਾਰੀ ਤੇ ਪ੍ਰਧਾਨ ਜਗੀਰ ਸਿੰਘ ਵਾਹੀ ਨੂੰ ਸਮਰਪਿਤ ਫੁਟਬਾਲ ਟੂਰਨਾਮੈਂਟ ਸਥਾਨਕ ਨਗਰ ਕੌਂਸਲ ਦੇ ਸਟੇਡੀਅਮ ਵਿੱਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਵਿੱਚ ਹਲਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜੇਤੂ ਟੀਮਾਂ ਨੂੰ ਇਨਾਮ ਅਤੇ ਨਗਦ ਰਾਸ਼ੀ ਦਿੱਤੀ। ਇਸ ਸਬੰਧੀ ਅਸ਼ੋਕ ਕੁਮਾਰ, ਅਮਰੀਕ ਸਿੰਘ ਅਤੇ ਸੋਹਨ ਲਾਲ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 30 ਓਪਨ ਕੱਲਬਾਂ ਅਤੇ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068494621
Copyright © 2018, Panjabi Times. All rights reserved. Website Designed by Mozart Infotech