ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਏਸ਼ਿਆਈ ਪੈਰਾ ਖੇਡਾਂ ’ਚ ਭਾਰਤ ਨੂੰ ਤਿੰਨ ਸੋਨ ਤਗ਼ਮੇ

October 10, 2018 01:42 AM

ਜਕਾਰਤਾ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਏਸ਼ਿਆਈ ਪੈਰਾ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਅੱਜ ਤਿੰਨ ਸੋਨ ਤਗ਼ਮਿਆਂ ਸਮੇਤ 11 ਤਗ਼ਮੇ ਹਾਸਲ ਕੀਤੇ ਜਿਸ ਨਾਲ ਭਾਰਤ ਤਗ਼ਮਾ ਸੂਚੀ ਵਿੱਚ ਅੱਠਵੇਂ ਸਥਾਨ ’ਤੇ ਕਾਬਜ਼ ਹੈ। ਏਕਤਾ ਭਯਾਨ ਤੇ ਨਾਰਾਇਣ ਠਾਕੁਰ ਨੇ ਕ੍ਰਮਵਾਰ ਮਹਿਲਾ ਦੀ ਕਲੱਬ ਥ੍ਰੋਅ ਮੁਕਾਬਲੇ ਤੇ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਦੇਸ਼ ਦੀ ਝੋਲੀ ਸੋਨ ਤਗ਼ਮੇ ਪਾਏ। ਇਸ ਤੋਂ ਪਹਿਲਾਂ ਪੈਰਾ ਨਿਸ਼ਾਨੇਬਾਜ਼ ਮਨੀਸ਼ ਨਰਵਾਲ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਭਾਰਤ ਨੂੰ ਪੀਲਾ ਤਗ਼ਮਾ ਦਿਵਾਇਆ। ਭਯਾਨ ਨੇ ਚੌਥੇ ਯਤਨ ਵਿੱਚ 16.02 ਮੀਟਰ ਦੀ ਥ੍ਰੋਅ ਲਾਈ। ਸੁਰਿੰਦਰ ਅਨੀਸ਼ ਕੁਮਾਰ ਨੇ ਪੁਰਸ਼ਾਂ ਦੇ ਡਿਸਕਸ ਥ੍ਰੋਅ (ਐਫ 43/44, ਐਫ਼ 62/64), ਰਾਮਪਾਲ ਨੇ ਪੁਰਸ਼ਾਂ ਦੀ ਉੱਚੀ ਛਾਲ (ਟੀ45/46/47) ਤੇ ਵੀਰੇਂਦਰ ਨੇ ਪੁਰਸ਼ਾਂ ਦੇ ਗੋਲਾ ਸੁੱਟਣ (ਐਫ਼ 56/57) ਵਿੱਚ ਦੇਸ਼ ਲਈ ਚਾਂਦੀ ਜਿੱਤੀ। ਭਾਰਤ ਨੂੰ ਜਯੰਤੀ ਬਹੇੜਾ, ਆਨੰਦਨ ਗੁਣਸ਼ੇਖਰਨ, ਮੋਨੂ ਘਣਗਸ, ਸਰਦਾਰ ਸਿੰਘ ਗੁਰਜਰ ਤੇ ਪ੍ਰਦੀਪ ਨੇ ਵੀ ਪੰਜ ਕਾਂਸੇ ਦੇ ਤਗਮੇ ਦਿਵਾਏ। ਤਗ਼ਮਾ ਸੂਚੀ ਵਿੱਚ ਚੀਨ 73 ਸੋਨ, 32 ਚਾਂਦੀ ਤੇ 29 ਕਾਂਸੀ ਦੇ ਤਗ਼ਮਿਆਂ ਨਾਲ ਸਿਖਰ ’ਤੇ ਹੈ। ਘਣਗਸ ਪੁਰਸ਼ਾਂ ਦੇ ਸ਼ਾਟਪੁਟ ਵਿੱਚ ਤੀਜੇ ਸਥਾਨ ’ਤੇ ਰਿਹਾ। ਉਧਰ ਗੁਣਸ਼ੇਖਰਨ ਨੇ ਪੁਰਸ਼ਾਂ ਦੇ ਦੋ ਸੌ ਮੀਟਰ ਟੀ 44/62/64 ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ।
ਬਹੇੜਾ ਨੇ ਮਹਿਲਾਵਾਂ ਦੀ ਦੋ ਸੌ ਮੀਟਰ ਟੀ 45/46/47 ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਭਾਰਤ ਹੁਣ ਤਕ ਇਨ੍ਹਾਂ ਖੇਡਾਂ ਵਿੱਚ ਤਿੰਨ ਸੋਨ ਤਗ਼ਮਿਆਂ ਸਮੇਤ 11 ਤਗ਼ਮੇ ਜਿੱਤ ਚੁੱਕਾ ਹੈ। ਭਾਰਤ ਦੇ ਜੈਵਲਿਨ ਥ੍ਰੋਅਰ ਸੰਦੀਪ ਚੌਧਰੀ ਨੇ ਬੀਤੇ ਦਿਨ ਵਿਸ਼ਵ ਰਿਕਾਰਡ ਨਾਲ ਸੋਨ ਤਗ਼ਮਾ ਦੇਸ ਦੀ ਝੋਲੀ ਪਾਇਆ ਸੀ


ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਕਬੱਡੀ ਇੱਕ ਪਿੰਡ ਓਪਨ ਵਿੱਚ ਧਨੌਰੀ ਦੀ ਟੀਮ ਨੇ ਬਾਜ਼ੀ ਮਾਰੀ

ਸਮਰਾਲਾ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪਿੰਡ ਹੇਡੋਂ ਡੇਰਾ ਬਾਬਾ ਮਨੋਹਰਦਾਸ ਵਿੱਚ ਖੁੱਲਰ ਪਰਿਵਾਰ, ਯੰਗ ਗਨ ਗਰੁੱਪ ਜਪਾਨ, ਸਮੂਹ ਨਗਰ ਵਾਸੀਆਂ ਅਤੇ ਐੱਨਆਰਆਈਜ਼ ਦੇ ਸਹਿਯੋਗ ਨਾਲ ਜੈਪਾਲ ਖੁੱਲਰ, ਸੁਨੀਤਾ ਖੁੱਲਰ ਦੀ ਯਾਦ ਵਿੱਚ 51ਵਾਂ ਕਬੱਡੀ ਕੱਪ ਤੇ ਦੰਗਲ ਕਰਵਾਇਆ ਗਿਆ।

ਯੂਥ ਓਲੰਪਿਕ: ਆਕਾਸ਼ ਨੇ ਤੀਰਅੰਦਾਜ਼ੀ ’ਚ ਭਾਰਤ ਲਈ ਚਾਂਦੀ ਦਾ ਪਹਿਲਾ ਤਗ਼ਮਾ ਜਿੱਤਿਆ

ਬਿਊਨਸ ਆਇਰਸ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਆਕਾਸ਼ ਮਲਿਕ ਯੂਥ ਓਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਬਣ ਗਿਆ ਹੈ ਅਤੇ ਉਸ ਦੇ ਇਸ ਤਗ਼ਮੇ ਨਾਲ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਦਾ ਲਈ। ਇਕ ਕਿਸਾਨ ਦੇ ਪੁੱਤਰ 15 ਸਾਲਾ ਆਕਾਸ਼ ਨੂੰ ਫਾਈਨਲ ਵਿੱਚ ਅਮਰੀਕਾ ਦੇ ਟਰੈਂਟਨ ਕਾਊਲਸ ਨੇ 6-0 ਨਾਲ ਹਰਾ ਦਿੱਤਾ।

ਖੇਡਾਂ ਦਾ ਆਖਰੀ ਦਿਨ: 1500 ਮੀਟਰ ਦੌੜ ’ਚੋਂ ਰਾਈਆ ਦਾ ਸੁਖਦੀਪ ਮੋਹਰੀ

ਬਠਿੰਡਾ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਖੇਡ ਵਿਭਾਗ ਬਠਿੰਡਾ ਦੀ ਤਿੰਨ ਰੋਜ਼ਾ ਖੇਡਾਂ ਅੱਜ ਇੱਥੋਂ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਸਫ਼ਲਤਾ ਪੂਰਵਕ ਨੇਪਰੇ ਚੜ੍ਹ ਗਈਆਂ। ਇਨ੍ਹਾਂ ਖੇਡਾਂ ਦੇ ਅਥਲੈਟਿਕ ਮੁਕਾਬਲਿਆਂ ਦੌਰਾਨ ਲੜਕਿਆਂ ਦੀ 1500 ਮੀਟਰ ਰੇਸ ’ਚੋਂ ਸੁਖਦੀਪ ਸਿੰਘ ਰਾਈਆ ਨੇ ਪਹਿਲਾ, ਜਗਸੀਰ ਸਿੰਘ ਕਾਲਝਰਾਣੀ ਨੇ ਦੂਸਰਾ ਅਤੇ ਗਗਨਦੀਪ ਸਿੰਘ ਚੁੱਘੇ ਕਲਾ ਨੇ ਤੀਸਰਾ ਸਥਾਨ ਹਾਸਲ ਕੀਤਾ।
ਲੜਕਿਆਂ ਦੇ ਜੈਵਲਿਨ ਥਰੋਅ ਮੁਕਾਬਲਿਆਂ ਵਿੱਚੋਂ ਅਨਮੋਲ ਸਿੰਘ ਗੁਲਾਬਗੜ੍ਹ ਪਹਿਲੇ, ਅਜੇਪ੍ਰਤਾਪ ਬਠਿੰਡਾ ਦੂਸਰੇ ਅਤੇ ਦਲਜੀਤ ਸਿੰਘ ਕਟਾਰ ਸਿੰਘ ਵਾਲਾ ਤੀਸਰੇ ਸਥਾਨ ’ਤੇ ਰਿਹਾ। ਇਸ ਤੋਂ ਇਲਾਵਾ ਲੜਕਿਆਂ ਦੀ 400 ਮੀਟਰ ਦੌੜ ’ਚੋਂ ਮਹਿਕਦੀਪ ਸਿੰਘ ਭਾਈਰੂਪਾ

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ: ਲੰਬੀ ਛਾਲ ਵਿੱਚ ਨਵਜੋਤ ਕੌਰ ਅੱਵਲ

ਫ਼ਤਹਿਗੜ੍ਹ ਸਾਹਿਬ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਖੇਡ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਸਟੀਚਿਊਟ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੇ ਦੂਜੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਦੂਜੇ ਦਿਨ ਲੜਕਿਆਂ ਦੇ ਬਾਸਕਟਬਾਲ ਦਾ ਸੈਮੀਫਾਈਨਲ ਮੈਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਇੰਡੋਰ ਕਲੱਬ, ਮੰਡੀ ਗੋਬਿੰਦਗੜ੍ਹ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿੱਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ 40-29 ਦੇ ਫ਼ਰਕ ਨਾਲ ਜੇਤੂ ਰਹੀ।

ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਦੂਜੇ ਦਿਨ ਵੀ ਝੰਡੀ

ਪਟਿਆਲਾ, 17 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿੰਥੈਟਿਕ ਟਰੈਕ ’ਤੇ ਸ਼ੁਰੂ ਹੋਈ 56ਵੀਂ ਸਾਲਾਨਾ ਅਥਲੈਟਿਕ ਮੀਟ ਦੇ ਦੂਜੇ ਦਿਨ ਅੱਜ ਬਠਿੰਡਾ ਦਾ ਕਰਨਵੀਰ ਸਿੰਘ ਗੋਲਾ ਸੁੱਟਣ ਅਤੇ ਬੁਢਲਾਡਾ ਦਾ ਹਰਵਿੰਦਰ ਸਿੰਘ ਉੱਛੀ ਛਾਲ ਵਿੱਚ ਪਹਿਲੇ ਸਥਾਨ ’ਤੇ ਰਹੇ। ਇਸ ਤੋਂ ਇਲਾਵਾ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਖਿਡਾਰੀਆਂ ਦੀ ਦੂਜੇ ਦਿਨ ਵੀ ਝੰਡੀ ਰਹੀ। ਬਾਬਾ ਫ਼ਰੀਦ ਕਾਲਜ ਬਠਿੰਡਾ ਦੇ ਕਰਨਵੀਰ ਸਿੰਘ ਨੇ 17.62 ਮੀਟਰ ਨਾਲ ਪਹਿਲਾ, ਫਿਜ਼ੀਕਲ ਕਾਲਜ ਝੁਨੀਰ ਦੇ ਪ੍ਰਭਕ੍ਰਿਪਾਲ ਸਿੰਘ ਨੇ 17.61 ਮੀਟਰ ਨਾਲ ਦੂਜਾ ਅਤੇ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਸੌਰਭ ਪਰਾਸ਼ਰ ਨੇ 16.20 ਮੀਟਰ ਨਾਲ ਤੀਜਾ ਸਥਾਨ ਮੱਲਿਆ।

ਗਲੋਬਲ ਕਬੱਡੀ: ਹਰਿਆਣਾ ਤੇ ਕੈਨੇਡਾ ਵੱਲੋਂ ਜਿੱਤਾਂ ਦਰਜ

ਆਦਮਪੁਰ ਦੋਆਬਾ (ਜਲੰਧਰ), 17 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਕਰਵਾਈ ਜਾ ਰਹੀ ਗਲੋਬਲ ਕਬੱਡੀ ਲੀਗ ਦੇ ਚੌਥੇ ਦਿਨ ਹਰਿਆਣਾ ਲਾਇਨਜ਼ ਅਤੇ ਮੈਪਲ ਲੀਫ ਕੈਨੇਡਾਂ ਨੇ ਜਿੱਤਾਂ ਦਰਜ ਕੀਤੀਆਂ ਹਨ। ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਚੱਲ ਰਹੀ ਇਸ ਲੀਗ ਦੇ ਪਹਿਲੇ ਪੜਾਅ ਦੇ ਦੋ ਮੈਚ ਖੇਡੇ ਗਏ। ਹਰਿਆਣਾ ਲਾਇਨਜ਼ ਨੇ ਦਿੱਲੀ ਟਾਇਗਰਜ਼ ਨੂੰ 59-43 ਅੰਕਾਂ ਨਾਲ ਹਰਾਇਆ। ਦਿੱਲੀ ਟਾਈਗਰਜ਼ ਦੀ ਲੀਗ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਉਸ ਨੂੰ ਬਲੈਕ ਪੈਂਥਰਜ਼ ਤੋਂ ਹਾਰ ਮਿਲੀ ਸੀ। ਦੂਜੇ ਮੈਚ ਵਿੱਚ ਮੈਪਲ ਲੀਫ ਕੈਨੇਡਾ ਨੇ ਬਲੈਕ ਪੈਂਥਰਜ਼ ਨੂੰ 55-43 ਅੰਕਾਂ ਨਾਲ ਹਰਾ ਕੇ ਦੂਜੀ ਜਿੱਤ ਦਰਜ ਕੀਤੀ।

ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ: ਲੰਬੀ ਛਾਲ ਵਿੱਚ ਨਵਜੋਤ ਕੌਰ ਅੱਵਲ

ਫ਼ਤਹਿਗੜ੍ਹ ਸਾਹਿਬ, 17 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਖੇਡ ਵਿਭਾਗ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਇੰਸਟੀਚਿਊਟ ਵਿੱਚ 18 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਖੇਡ ਟੂਰਨਾਮੈਂਟ ਦੇ ਦੂਜੇ ਦਿਨ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਖੇਡ ਅਫ਼ਸਰ ਉਪਕਾਰ ਸਿੰਘ ਵਿਰਕ ਨੇ ਦੱਸਿਆ ਕਿ ਦੂਜੇ ਦਿਨ ਲੜਕਿਆਂ ਦੇ ਬਾਸਕਟਬਾਲ ਦਾ ਸੈਮੀਫਾਈਨਲ ਮੈਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਅਤੇ ਇੰਡੋਰ ਕਲੱਬ, ਮੰਡੀ ਗੋਬਿੰਦਗੜ੍ਹ ਦੀਆਂ ਟੀਮਾਂ ਵਿਚਾਲੇ ਹੋਇਆ, ਜਿਸ ਵਿੱਚ ਕੋਚਿੰਗ ਸੈਂਟਰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੀ ਟੀਮ 40-29 ਦੇ ਫ਼ਰਕ ਨਾਲ ਜੇਤੂ ਰਹੀ।

ਲੜਕੀਆਂ ਦੇ ਕਬੱਡੀ ਮੁਕਾਬਲੇ ’ਚ ਸਰਕਾਰੀ ਸਕੂਲ ਹਰਸ਼ਾ ਛੀਨਾ ਪਹਿਲੇ ਨੰਬਰ ’ਤੇ

ਅੰਮ੍ਰਿਤਸਰ, 17 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੰਡਰ-18 ਵਰਗ ਦੇ ਲੜਕੇ-ਲੜਕੀਆਂ ਦੇ ਖੇਡ ਮੁਕਾਬਲਿਆਂ ਦੇ ਦੂਜੇ ਦਿਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਹਿਮਾਂਸ਼ੂ ਅਗਰਵਾਲ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਅਤੇ ਸਿਖਤ ਮਿਹਨਤ ਕਰਨ ਲਈ ਪ੍ਰੇਰਿਆ।

ਆਈਸੀਸੀ ਟੈਸਟ ਰੈਂਕਿੰਗਜ਼: ਕੋਹਲੀ ਦੀ ਸਰਦਾਰੀ ਕਾਇਮ

ਦੁਬਈ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਕਪਤਾਨ ਵਿਰਾਟ ਕੋਹਲੀ ਆਈਸੀਸੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਅੱਵਲ ਨੰਬਰ ਟੈਸਟ ਬੱਲੇਬਾਜ਼ ਬਣਿਆ ਹੋਇਆ ਹੈ, ਜਦੋਂਕਿ ਪ੍ਰਿਥਵੀ ਸ਼ਾਅ ਅਤੇ ਰਿਸ਼ਭ ਪੰਤ ਨੇ ਵੈਸਟ ਇੰਡੀਜ਼ ਖ਼ਿਲਾਫ਼ ਲੜੀ ਖ਼ਤਮ ਹੋਣ ਮਗਰੋਂ ਜਾਰੀ ਰੈਂਕਿੰਗਜ਼ ਵਿੱਚ ਲੰਬੀ ਛਾਲ ਮਾਰੀ ਹੈ। ਇਸ ਸਾਲ ਭਾਰਤ ਨੂੰ ਅੰਡਰ-19 ਵਿਸ਼ਵ ਕੱਪ ਖ਼ਿਤਾਬ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਾਅ ਨੇ ਆਪਣੀ ਪਲੇਠੀ ਲੜੀ ਦੌਰਾਨ ਯਾਦਗਾਰ ਪ੍ਰਦਰਸ਼ਨ ਕੀਤਾ। ਹੈਦਰਾਬਾਦ ਟੈਸਟ ਵਿੱਚ 70 ਅਤੇ ਨਾਬਾਦ 33 ਦੌੜਾਂ ਦੀਆਂ ਦੋ ਪਾਰੀਆਂ ਖੇਡਣ ਦੇ ਦਮ ’ਤੇ ਉਹ 13 ਸਥਾਨ ਉਪਰ 60ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਹ 73ਵੀਂ ਰੈਂਕਿੰਗ ਨਾਲ ਪਲੇਠੇ ਮੈਚ ਵਿੱਚ ਉਤਰਿਆ ਸੀ।

ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ ਚਿੱਤ ਕੀਤਾ

ਜਲੰਧਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਕੈਲੀਫੋਰਨੀਆ ਈਗਲਜ਼ ਨੇ ਬਲੈਕ ਪੈਂਥਰਜ਼ ਨੂੰ 59-45 ਦੇ ਫ਼ਰਕ ਨਾਲ ਹਰਾ ਕੇ ਗਲੋਬਲ ਕਬੱਡੀ ਲੀਗ ਵਿੱਚ ਜੇਤੂ ਸ਼ੁਰੂਆਤ ਕੀਤੀ ਹੈ। ਪੰਜਾਬ ਸਰਕਾਰ ਦੇ ‘ਤੰਦਰੁਸਤ ਪੰਜਾਬ ਮਿਸ਼ਨ’ ਤਹਿਤ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਕਰਵਾਈ ਜਾ ਰਹੀ ਲੀਗ ਦੇ ਦੂਜੇ ਦਿਨ ਦੇ ਪਹਿਲੇ ਮੈਚ ਵਿੱਚ ਕੈਲੀਫੋਰਨੀਆ ਈਗਲਜ਼ ਨੇ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।
ਕੈਲੀਫੋਰਨੀਆ ਈਗਲਜ਼ ਵੱਲੋਂ ਨਵਜੋਤ ਸ਼ੰਕਰ ਰੇਡਰ ਨੇ ਸਭ ਤੋਂ ਵੱਧ 11 ਅੰਕ ਹਾਸਲ ਕੀਤੇ, ਜਦਕਿ ਜੱਗਾ ਚਿੱਟੀ ਜਾਫੀ ਨੇ ਸਭ ਤੋਂ ਵੱਧ ਛੇ ਜੱਫੇ ਲਾ ਕੇ ਆਪਣੀ ਟੀਮ ਨੂੰ ਜਿੱਤ ਦੁਆਈ। ਅੱਧੇ ਸਮੇਂ ਤੱਕ ਕੈਲੀਫੋਰਨੀਆ ਈਗਲਜ਼ 32-21 ਦੇ ਫ਼ਰਕ ਨਾਲ ਅੱਗੇ ਸੀ। ਬਲੈਕ ਪੈਂਥਰਜ਼ ਵੱਲੋਂ ਨਵਜੋਤ ਜੋਤਾ ਰੇਡਰ ਨੇ 13 ਅੰਕ ਹਾਸਲ ਕੀਤੇ।

ਪੰਜਾਬ ’ਚ ਸਹੂਲਤਾਂ ਨਾ ਹੋਣ ਕਾਰਨ ਹਰਿਆਣਾ ਵੱਲੋਂ ਖੇਡਿਆ: ਅਰਪਿੰਦਰ

ਬਠਿੰਡਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਜਕਾਰਤਾ ਏਸ਼ਿਆਈ ਖੇਡਾਂ ਦੇ ਸੋਨ ਤਗ਼ਮਾ ਜੇਤੂ ਤੀਹਰੀ ਛਾਲ ਦੇ ਅਥਲੀਟ ਅਰਪਿੰਦਰ ਸਿੰਘ ਨੇ ਕਿਹਾ ਕਿ ਉਹ ਹਮੇਸ਼ਾ ਹੀ ਪੰਜਾਬ ਵੱਲੋਂ ਖੇਡਣਾ ਚਾਹੁੰਦਾ ਸੀ ਅਤੇ ਕਈ ਵੱਡੇ ਮੁਕਾਬਲੇ ਵੀ ਖੇਡੇ, ਪਰ ਜੇ ਪੰਜਾਬ ਦਾ ਖੇਡ ਢਾਂਚਾ ਵਧੀਆ ਹੁੰਦਾ ਤਾਂ ਉਹ ਹਰਿਆਣਾ ਵੱਲੋਂ ਨਾ ਖੇਡਦਾ। ਇੱਥੇ ਇੱਕ ਪ੍ਰੋਗਰਾਮ ਵਿੱਚ ਪੁੱਜੇ ਅਰਪਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਸ ਨੇ 2007 ਤੋਂ 2016 ਤੱਕ ਸਕੂਲ ਖੇਡਾਂ ’ਚ ਕੌਮੀ ਪੱਧਰ ’ਤੇ ਪੰਜਾਬ ਦੀ ਹੀ ਪ੍ਰਤੀਨਿਧਤਾ ਕੀਤੀ ਹੈ। ਸੂਬੇ ਵਿੱਚ ਅਭਿਆਸ ਲਈ ਚੰਗੀਆਂ ਸਹੂਲਤਾਂ ਨਾ ਹੋਣ ਕਾਰਨ ਉਹ ਹਰਿਆਣਾ ਚਲਾ ਗਿਆ।

ਭਾਰਤ ਨੇ ਚਾਂਦੀ ਜਿੱਤ ਕੇ ਇਤਿਹਾਸ ਸਿਰਜਿਆ

ਬਿਊਨਸ ਆਇਰਸ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤ ਯੂਥ ਓਲੰਪਿਕ ਖੇਡਾਂ ਦੇ ਹਾਕੀ ਫਾਈਵ ਏ ਸਾਈਡ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦਾ ਸ਼ਾਨਦਾਰ ਅੰਤ ਕਰਨ ਵਿੱਚ ਸਫਲ ਨਹੀਂ ਹੋ ਸਕਿਆ। ਹਾਲਾਂਕਿ ਉਸ ਨੇ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਦੇ ਫਾਈਨਲ ਵਿੱਚ ਹਾਰਨ ਦੇ ਬਾਵਜੂਦ ਇਤਿਹਾਸ ਸਿਰਜ ਦਿੱਤਾ। ਭਾਰਤੀ ਪੁਰਸ਼ ਟੀਮ ਐਤਵਾਰ ਨੂੰ ਖੇਡੇ ਗਏ ਫਾਈਨਲ ਵਿੱਚ ਮਲੇਸ਼ੀਆ ਤੋਂ 2-4 ਗੋਲਾਂ ਨਾਲ, ਜਦਕਿ ਮਹਿਲਾ ਟੀਮ ਨੂੰ ਮੇਜ਼ਬਾਨ ਅਰਜਨਟੀਨਾ ਹੱਥੋਂ

ਦੂਜਾ ਟੈਸਟ: ਭਾਰਤੀ ਬੱਲੇਬਾਜ਼ ਵਿੰਡੀਜ਼ ’ਤੇ ਭਾਰੂ

ਹੈਦਰਾਬਾਦ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕ੍ਰਿਕਟ ਟੀਮ ਨੇ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਵੈਸਟ ਇੰਡੀਜ਼ ਦੀ ਪਹਿਲੀ ਪਾਰੀ 311 ਦੌੜਾਂ ’ਤੇ ਢੇਰ ਕਰਨ ਮਗਰੋਂ ਆਪਣੇ ਤਿੰਨ ਬੱਲੇਬਾਜ਼ਾਂ ਪ੍ਰਿਥਵੀ ਸ਼ਾਅ ਰਿਸ਼ਭ ਪੰਤ ਅਤੇ ਅਜਿੰਕਿਆ ਰਹਾਣੇ ਦੇ ਨੀਮ ਸੈਂਕੜਿਆਂ ਦੀ ਬਦੌਲਤ ਚਾਰ ਵਿਕਟਾਂ ’ਤੇ 308 ਦੌੜਾਂ ਬਣਾ ਲਈਆਂ ਹਨ। ਭਾਰਤ ਦੀਆਂ ਛੇ ਵਿਕਟਾਂ ਹਾਲੇ ਸੁਰੱਖਿਅਤ ਹਨ। ਮਹਿਮਾਨ ਟੀਮ ਦੀ ਬਰਾਬਰੀ ਕਰਨ ਤੋਂ ਉਹ ਸਿਰਫ਼ ਤਿੰਨ ਦੌੜਾਂ ਹੀ ਪਿੱਛੇ ਹੈ।

ਪੈਰਾ ਏਸ਼ਿਆਈ ਖੇਡਾਂ: ਬੈਡਮਿੰਟਨ ਵਿੱਚ ਭਾਰਤ ਨੂੰ ਦੋ ਹੋਰ ਸੋਨ ਤਗ਼ਮੇ

ਜਕਾਰਤਾ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਨੇ ਅੱਜ ਦੋ ਹੋਰ ਸੁਨਿਹਰੀ ਤਗ਼ਮੇ ਆਪਣੇ ਨਾਮ ਕਰਕੇ ਏਸ਼ਿਆਈ ਪੈਰਾ ਖੇਡਾਂ-2018 ਵਿੱਚ ਕੁੱਲ 72 ਤਗ਼ਮਿਆਂ ਨਾਲ ਨੌਵੇਂ ਸਥਾਨ ’ਤੇ ਰਹਿੰਦਿਆਂ ਆਪਣੀ ਮੁਹਿੰਮ ਖ਼ਤਮ ਕੀਤੀ। ਭਾਰਤ 15 ਸੋਨੇ, 24 ਚਾਂਦੀ ਅਤੇ 33 ਕਾਂਸੀ ਸਣੇ ਕੁੱਲ 72 ਤਗ਼ਮੇ ਜਿੱਤ ਕੇ ਨੌਵੇਂ ਸਥਾਨ ’ਤੇ ਕਾਬਜ਼ ਰਿਹਾ। ਇਸ ਤੋਂ ਪਹਿਲਾਂ (ਸਾਲ 2014) ਭਾਰਤ ਨੇ 33 ਤਗ਼ਮੇ ਆਪਣੇ ਨਾਮ ਕੀਤੇ ਸਨ, ਜਿਸ ਵਿੱਚ ਤਿੰਨ ਸੋਨੇ, 14 ਚਾਂਦੀ ਅਤੇ 16 ਕਾਂਸੀ ਦੇ ਤਗ਼ਮੇ ਸ਼ਾਮਲ ਸਨ।

ਗੋਲਫ: ਸ਼ੁਭੰਕਰ ਸੰਯੁਕਤ ਰੂਪ ਨਾਲ ਪਹਿਲੇ ਸਥਾਨ ’ਤੇ

ਕੁਆਲਾਲੰਪੁਰ:, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਸੀਆਈਐਮਬੀ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਅੱਜ ਛੇ ਅੰਡਰ-66 ਦਾ ਕਾਰਡ ਖੇਡ ਕੇ ਸਾਂਝੇ ਤੌਰ ’ਤੇ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ।

ਕਸ਼ਿਅਪ ਦਾ ਪਾਸਪੋਰਟ ਗੁਆਚਿਆ, ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ

ਨਵੀਂ ਦਿੱਲੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਪੁਰਸ਼ ਸਿੰਗਲਜ਼ ਬੈਡਮਿੰਟਨ ਖਿਡਾਰੀ ਪਾਰੂਪੱਲੀ ਕਸ਼ਿਅਪ ਦਾ ਪਾਸਪੋਰਟ ਐਮਸਟਰਡਮ ਵਿੱਚ ਗੁਆਚ ਗਿਆ ਹੈ। ਉਸ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਅਪੀਲ ਕੀਤੀ ਹੈ। ਰਾਸ਼ਟਰਮੰਡਲ ਖੇਡਾਂ-2014 ਚੈਂਪੀਅਨ ਕਸ਼ਿਅਪ ਡੈਨਮਾਰਕ ਓਪਨ ਲਈ ਓਡੈਂਸੇ ਜਾ ਰਿਹਾ ਸੀ, ਪਰ ਬੀਤੀ ਰਾਤ ਐਮਸਟਰਡਮ ਵਿੱਚ ਉਸ ਦਾ ਪਾਸਪੋਰਟ ਗੁਆਚ ਗਿਆ। ਉਸ ਨੇ ਐਤਵਾਰ ਨੂੰ ਓਡੈਂਸੇ ਰਵਾਨਾ ਹੋਣਾ ਹੈ।

ਦੂਜਾ ਟੈਸਟ: ਚੇਜ਼ ਤੇ ਹੋਲਡਰ ਨੇ ਵਿੰਡੀਜ਼ ਨੂੰ ਸੰਭਾਲਿਆ

ਹੈਦਰਾਬਾਦ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਰੋਸਟਨ ਚੇਜ਼ ਅਤੇ ਕਪਤਾਨ ਜੇਸਨ ਹੋਲਡਰ ਦੇ ਨੀਮ ਸੈਂਕੜਿਆਂ ਦੀ ਬਦੌਲਤ ਵੈਸਟ ਇੰਡੀਜ਼ ਨੇ ਭਾਰਤ ਖ਼ਿਲਾਫ਼ ਦੂਜੇ ਅਤੇ ਆਖ਼ਰੀ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਸੰਕਟ ਤੋਂ ਉਭਾਰਦਿਆਂ ਸੱਤ ਵਿਕਟਾਂ ’ਤੇ 295 ਦੌੜਾਂ ਬਣਾ ਲਈਆਂ। ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀਆਂ ਪੰਜ ਵਿਕਟਾਂ ਸਿਰਫ਼ 113 ਦੌੜਾਂ ’ਤੇ ਗੁਆ ਲਈਆਂ ਸਨ। ਚੇਜ਼ ਨੇ ਵਿਕਟਕੀਪਰ ਸ਼ੇਨ ਡੋਅਰਿਚ (30) ਨਾਲ ਛੇਵੀਂ ਵਿਕਟ ਲਈ 69 ਦੌੜਾਂ ਅਤੇ ਕਪਤਾਨ ਹੋਲਡਰ ਨਾਲ ਸਤਵੀਂ ਵਿਕਟ ਲਈ 104 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਸੰਭਾਲਿਆ।

ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਜ਼ਿਲ੍ਹਾ ਪੱਧਰੀ ਖੇਡਾਂ ਸ਼ੁਰੂ

ਐਸ.ਏ.ਐਸ.ਨਗਰ(ਮੁਹਾਲੀ), 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਪੱਧਰ ’ਤੇ ਉਪਰਾਲੇ ਕਰ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ-2018 ਵਿਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ 23 ਖਿਡਾਰੀਆਂ ਨੂੰ 15.55 ਕਰੋੜ ਰੁਪਏ ਦੇ ਸੂਬਾਈ ਖੇਡ ਪੁਰਸਕਾਰ ਭੇਟ ਕੀਤੇ ਗਏ ਹਨ। ਇਸ ਦੇ ਨਾਲ-ਨਾਲ ਖਿਡਾਰੀਆਂ ਨੂੰ ਨੌਕਰੀਆਂ ਦੇਣ ਲਈ ਵੀ ਇਕ ਵੱਖਰੀ ਵਿਸ਼ੇਸ਼ ਨੀਤੀ ਬਣਾਈ ਜਾ ਰਹੀ ਹੈ

ਵਾਲੀਬਾਲ: ਗੁਰੂ ਤੇਗ ਬਹਾਦਰ ਸਕੂਲ ਦੀ ਸ਼ਾਨਦਾਰ ਜਿੱਤ

ਨੰਗਲ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਘਾਟ ਸਾਹਿਬ ਨੰਗਲ ਟਾਊਨਸ਼ਿਪ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਖੇਡ ਵਿਭਾਗ ਪੰਜਾਬ ਵੱਲੋਂ ਰੂਪਨਗਰ ਦੇ ਨਹਿਰੂ ਸਟੇਡੀਅਮ ਵਿੱਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਵਾਲੀਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਸਕੂਲ ਪ੍ਰਬੰਧਕ ਕਮੇਟੀ ਵੱਲੋਂ ਅੱਜ ਜੇਤੂ ਟੀਮ ਦਾ ਸਨਮਾਨ ਕੀਤਾ ਗਿਆ ਅਤੇ ਲੱਡੂ ਵੰਡੇ ਗਏ। ਇਸ ਮੌਕੇ ਬਲਵੀਰ ਸਿੰਘ ਸੈਣੀ ਅਤੇ ਜਥੇਦਾਰ ਜਗਦੇਵ ਸਿੰਘ

ਸੰਗਰੂਰ, ਪਟਿਆਲਾ, ਜਲੰਧਰ ਤੇ ਮੋਗਾ ਸੈਮੀਫਾਈਨਲ ’ਚ

ਸ਼ੇਰਪੁਰ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : 64ਵੀਆਂ ਰਾਜ ਪੱਧਰੀ ਪੰਜਾਬ ਸਕੂਲ ਖੋ-ਖੋ ਖੇਡਾਂ (ਲੜਕੇ) ਅੰਡਰ-17 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿੱਚ ਚੱਲ ਰਹੇ ਮੁਕਾਬਲਿਆਂ ਦੇ ਦੂਜੇ ਦਿਨ ਅੱਜ ਸੰਗਰੂਰ, ਮੋਗਾ, ਜਲੰਧਰ ਅਤੇ ਪਟਿਆਲਾ ਨੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਮੇਜ਼ਬਾਨ ਸੰਗਰੂਰ ਦੀ ਟੀਮ ਨੇ ਬਰਨਾਲਾ, ਜਲੰਧਰ ਨੇ ਫ਼ਰੀਦਕੋਟ ਨੂੰ, ਜਦੋਂਕਿ ਮੋਗਾ ਨੇ ਅੰਮ੍ਰਿਤਸਰ, ਬਠਿੰਡਾ ਅਤੇ ਮੁਕਤਸਰ ਨੂੰ ਹਰਾਇਆ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0066025716
Copyright © 2018, Panjabi Times. All rights reserved. Website Designed by Mozart Infotech