ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਖੇਡ ਸੰਸਾਰ

ਜੋਹਰ ਕੱਪ ’ਚ ਭਾਰਤ ਦੀ ਲਗਾਤਾਰ ਤੀਜੀ ਜਿੱਤ

October 10, 2018 01:42 AM

ਮਲੇਸ਼ੀਆ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਪਤਾਨ ਮਨਦੀਪ ਮੋਰ ਵੱਲੋਂ 42ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਅੱਜ ਇਥੇ ਮੀਂਹ ਪ੍ਰਭਾਵਿਤ ਮੁਕਾਬਲੇ ਵਿੱਚ ਜਾਪਾਨ ਨੂੰ 1-0 ਦੀ ਸ਼ਿਕਸਤ ਦਿੰਦਿਆਂ ਅੱਠਵੇਂ ਸੁਲਤਾਨ ਜੋਹਰ ਕੱਪ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਪਹਿਲੇ ਕੁਆਰਟਰ ਦੌਰਾਨ ਮੀਂਹ ਕਰਕੇ ਮੈਚ ਨੂੰ ਕੁਝ ਦੇਰ ਲਈ ਰੋਕਣਾ ਪਿਆ, ਪਰ ਇਸ ਦੇ ਬਾਵਜੂਦ ਮੈਚ ਦਾ ਰੋਮਾਂਚ ਘੱਟ ਨਹੀਂ ਹੋਇਆ। ਦੋਵਾਂ ਟੀਮਾਂ ਨੇ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਭਾਰਤ ਦੀ ਮੂਹਰਲੀ ਕਤਾਰ ਦੇ ਖਿਡਾਰੀਆਂ ਨੂੰ ਜਪਾਨ ਦੀ ਅਨੁਸ਼ਾਸਿਤ ਰੱਖਿਆ ਲਾਈਨ ਦੀ ਚੰਗੀ ਖੇਡ ਅੱਗੇ ਖਾਸਾ ਸੰਘਰਸ਼ ਕਰਨਾ ਪਿਆ।
ਪਹਿਲੇ ਤੇ ਦੂਜੇ ਕੁਆਰਟਰ ਵਿੱਚ ਭਾਰਤੀ ਟੀਮ ਜਾਪਾਨ ਦੇ ਚੰਗੇ ਡਿਫੈਂਸ ਕਰਕੇ ਗੋਲ ਕਰਨ ਵਿੱਚ ਨਾਕਾਮ ਰਹੀ। ਤੀਜੇ ਕੁਆਰਟਰ ਵਿੱਚ ਟੀਮ ਨੂੰ ਦੋ ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਵਿੱਚੋਂ ਇਕ ਨੂੰ ਮਨਦੀਪ ਨੇ ਗੋਲ ’ਚ ਬਦਲ ਦਿੱਤਾ। ਭਾਰਤੀ ਜੂਨੀਅਰ ਟੀਮ ਇਸ ਤੋਂ ਪਹਿਲਾਂ ਮਲੇਸ਼ੀਆ ਨੂੰ 2-1 ਤੇ ਨਿਊਜ਼ੀਲੈਂਡ ਨੂੰ 7-1 ਨਾਲ ਹਰਾ ਚੁੱਕੀ ਹੈ। ਭਾਰਤ ਦਾ ਅਗਲਾ ਮੁਕਾਬਲਾ ਭਲਕੇ 10 ਅਕਤੂਬਰ ਨੂੰ ਮੌਜੂਦਾ ਚੈਂਪੀਅਨ ਆਸਟਰੇਲੀਆ ਨਾਲ ਹੋਵੇਗਾ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਖੇਡ ਸੰਸਾਰ ਵਿੱਚ ਹੋਰ
ਵਿਸ਼ਵ ਟੂਰ ਫਾਈਨਲਜ਼: ਸਿੰਧੂ ਨੇ ਤਾਈ ਜ਼ੂ ਯਿੰਗ ਨੂੰ ਹਰਾਇਆ

ਗੁਆਂਗਝੂ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਚਾਂਦੀ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੁਨੀਆਂ ਦੀ ਨੰਬਰ ਇਕ ਖਿਡਾਰੀ ਤਾਈ ਜ਼ੂ ਯਿੰਗ ਨੂੰ ਹਰਾਇਆ ਜਦੋਂਕਿ ਸਮੀਰ ਵਰਮਾ ਨੇ ਵੀ ਵਿਸ਼ਵ ਟੂਰ ਫਾਈਨਲਜ਼ ’ਚ ਵੀਰਵਾਰ ਨੂੰ ਇੱਥੇ ਇੰਡੋਨੇਸ਼ੀਆ ਦੇ ਟੋਮੀ ਸੁਗਿਆਰਤੋ ਨੂੰ ਮਾਤ ਦਿੱਤੀ।

ਵਿਸ਼ਵ ਹਾਕੀ ਕੱਪ: ਨੈਦਰਲੈਂਡਜ਼ ਨੇ ਤੋੜਿਆ ਭਾਰਤ ਦਾ ਸੁਫ਼ਨਾ

ਭੁਬਨੇਸ਼ਵਰ , 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : 43 ਸਾਲਾਂ ਬਾਅਦ ਵਿਸ਼ਵ ਕੱਪ ਨੂੰ ਜਿੱਤਣ ਦੀਆਂ ਭਾਰਤੀ ਆਸਾਂ ’ਤੇ ਪਾਣੀ ਫੇਰਦਿਆਂ ਪਿਛਲੇ ਸਾਲ ਦੀ ਉਪ ਜੇਤੂ ਟੀਮ ਨੈਦਰਲੈਂਡਜ਼ ਨੇ ਮੇਜ਼ਬਾਨ ਭਾਰਤ ਨੂੰ 2-1 ਦੇ ਫ਼ਰਕ ਨਾਲ ਹਰਾ ਦਿੱਤਾ ਹੈ। ਘਰੇਲੂ ਮੈਦਾਨ ਉੱਤੇ ਭਾਰਤੀ ਟੀਮ ਕੋਲ ਇਹ ਸੁਨਹਿਰੀ ਮੌਕਾ ਸੀ ਪਰ ਨੈਦਰਲੈਂਡਜ਼ ਦੀ ਰਣਨੀਤੀ ਅੱਗੇ ਭਾਰਤੀ ਟੀਮ ਢਹਿ ਢੇਰੀ ਹੋ ਗਈ। ਇਸ ਮੈਚ ਨੂੰ ਦੇਖਣ ਪੁੱਜੇ ਦਰਸ਼ਕਾਂ ਨੂੰ ਵੀ ਨਿਰਾਸ਼ ਪਰਤਣਾ ਪਿਆ।

ਭਾਰਤ ਤੇ ਆਸਟਰੇਲੀਆ ਵਿਚਾਲੇ ਦੂਜਾ ਕ੍ਰਿਕਟ ਟੈਸਟ ਮੈਚ ਅੱਜ

ਪਰਥ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੱਚ ’ਤੇ ਜ਼ਿਆਦਾ ਘਾਹ ਦੇਖ ਕੇ ਪਹਿਲਾਂ ਭਾਰਤ ਦੀਆਂ ਜ਼ਿਆਦਾਤਰ ਟੀਮਾਂ ਚਿੰਤਤ ਹੋ ਜਾਂਦੀਆਂ ਸਨ ਪਰ ਵਿਰਾਟ ਕੋਹਲੀ ਦੀ ਟੀਮ ਭਲਕੇ ਸ਼ੁੱਕਰਵਾਰ ਨੂੰ ਜਦੋਂ ਇੱਥੇ ਨਵੇਂ ਆਪਟਸ ਸਟੇਡੀਅਮ ਦੀ ਤੇਜ਼ ਅਤੇ ਉਛਾਲ ਵਾਲੀ ਪਿੱਚ ’ਤੇ ਖੇਡਣ ਲਈ ਉਤਰੇਗੀ ਤਾਂ ਉਸ ਦਾ ਟੀਚਾ ਆਸਟਰੇਲੀਆ ਨੂੰ ਉਸੇ ਦੇ ਜਾਲ ਵਿੱਚ ਫਸਾ ਕੇ ਚਾਰ ਮੈਚਾਂ ਦੀ ਲੜੀ ’ਚ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣਾ ਹੋਵੇਗਾ। ਇਸ ਨਵੇਂ ਟੈਸਟ ਸਥੱਲ ਦੀ ਪਿੱਚ ’ਤੇ ਹਰੀ ਘਾਹ ਦੇਖ ਕੇ ਭਾਰਤੀ ਟੀਮ ਚਿੰਤਤ ਨਹੀਂ ਹੋਈ ਬਲਕਿ ਉਹ ਇਸ ਨੂੰ ਇਕ ਮੌਕੇ ਦੇ ਰੂਪ ਵਿੱਚ ਦੇਖ ਰਿਹਾ ਸੀ।

ਕਿੱਕ ਬਾਕਸਿੰਗ: ਸੋਨ ਤਗਮਾ ਜੇਤੂ ਮਰਵਾਹਾ ਦਾ ਕਾਲਜ ਪੁੱਜਣ ’ਤੇ ਸਨਮਾਨ

ਮਸਤੂਆਣਾ ਸਾਹਿਬ, 13 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਅਰਸ਼ਦੀਪ ਮਰਵਾਹਾ ਨੇ ਪਿਛਲੇ ਦਿਨੀਂ ਕਲਕੱਤਾ ’ਚ ਹੋਈ ਵਾਕੋ ਇੰਡੀਆ ਸੀਨੀਅਰ ਨੈਸ਼ਨਲ ਕਿੱਕ ਬੌਕਸਿੰਗ ਚੈਂਪੀਅਨਸ਼ਿੱਪ ਵਿਚੋਂ ਲਗਾਤਾਰ ਦੋ ਵਾਰ ਸੋਨੇ ਦਾ ਤਗਮਾ ਜਿੱਤਿਆ।

ਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਕੱਪ ’ਚੋਂ ਬਾਹਰ

ਭੁਬਨੇਸ਼ਵਰ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਚੈਂਪੀਅਨ ਅਰਜਨਟੀਨਾ ਵਿਸ਼ਵ ਹਾਕੀ ਕੱਪ ‘ਚੋਂ ਬਾਹਰ ਹੋ ਗਿਆ ਹੈ। ਅੱਜ ਖੇਡੇ ਗਏ ਫਸਵੇਂ ਕੁਆਰਟਰ ਫਾਈਨਲ ਮੈਚ ਵਿੱਚ ਵਿਸ਼ਵ ਦੀ ਸੱਤਵੇਂ ਨੰਬਰ ਦੀ ਟੀਮ ਇੰਗਲੈਂਡ ਨੇ ਵੱਡਾ ਉਲਟਫੇਰ ਕਰਦਿਆਂ ਦੂਜੇ ਨੰਬਰ ਦੀ ਟੀਮ ਅਰਜਨਟੀਨਾ ਨੂੰ 3-2 ਦੇ ਫਰਕ ਨਾਲ਼ ਹਰਾ ਦਿੱਤਾ ਹੈ। ਸੈਮੀ ਫਾਈਨਲ ਵਿੱਚ ਇੰਗਲੈਂਡ ਦਾ ਮੁਕਾਬਲਾ ਹੁਣ ਜਰਮਨੀ ਅਤੇ ਬੈਲਜੀਅਮ ਦੇ ਮੈਚ ‘ਚੋਂ ਜੇਤੂ ਰਹਿਣ ਵਾਲ਼ੀ ਟੀਮ ਨਾਲ15 ਦਸੰਬਰ ਨੂੰ ਹੋਵੇਗਾ।

ਸਿੰਧੂ ਦੀ ਵਿਸ਼ਵ ਟੂਰ ਫਾਈਨਲ ਵਿਚ ਜਿੱਤ ਨਾਲ ਸ਼ੁਰੂਆਤ

ਗੁਆਂਗਝੂ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਓਲੰਪਿਕ ਵਿਚੋਂ ਚਾਂਦੀ ਦਾ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀਵੀ ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਗਰੁੱਪ (ਏ) ਦੇ ਪਹਿਲੇ ਮੈਚ ਵਿਚ ਬੁੱਧਵਾਰ ਨੂੰ ਇਥੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ ਵਿਚ ਹਰਾ ਕੇ ਆਪਣੀ ਮੁਹਿੰਮ ਦੀ ਜਿੱਤ ਦੇ ਨਾਲ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਭਾਰਤ ਦੇ ਸਮੀਰ ਵਰਮਾ ਨੂੰ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੁਬਈ ਵਿਚ ਪਿਛਲੀ ਵਾਰ ਉਪ ਜੇਤੂ ਰਹੀ ਸਿੰਧੂ ਨੇ ਸੰਜਮ ਅਤੇ ਹਮਲਾਵਰ ਸ਼ੈਲੀ ਦੇ ਬਹੁਤ ਵਧੀਆ ਸੁਮੇਲ ਦਾ ਪ੍ਰਦਰਸ਼ਨ ਕੀਤਾ। ਉਸ ਨੇ ਵਿਸ਼ਵ ਦੀ ਨੰਬਰ ਦੋ ਅਤੇ ਮੌਜੂਦਾ ਚੈਂਪੀਅਨ ਯਾਮਾਗੁਚੀ ਨੂੰ 24-22, 22-15 ਅੰਕਾਂ ਦੇ ਅੰਤਰ ਨਾਲ ਹਰਾ ਦਿੱਤਾ।

ਵਿਸ਼ਵ ਹਾਕੀ ਕੱਪ ਵਿਚ ਪੰਜਾਬੀ ਸੰਗੀਤ ਦੀ ਬੱਲੇ-ਬੱਲੇ

ਭੁਬਨੇਸ਼ਵਰ,, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਲਿੰਗਾ ਸਟੇਡੀਅਮ ਦੇ ਬਿਲਕੁਲ ਨਾਲ ਉਸਾਰੇ ਗਏ ‘ਫੈਨ ਵਿਲੇਜ’ਵਿੱਚ ਹਾਕੀ ਤੋਂ ਇਲਾਵਾ ਬਹੁਤ ਕੁੱਝ ਹੈ, ਜੋ ਹਾਕੀ ਪ੍ਰੇਮੀਆਂ ਨੂੰ ਖਿੱਚਣ ਵਿੱਚ ਪੂਰੀ ਤਰਾਂ ਕਾਮਯਾਬ ਰਿਹਾ ਹੈ।ਇਸ ਵਿੱਚ 20 ਫੁੱਟ ਉੱਚੀ ਤੇ 25 ਫੁੱਟ ਚੌੜੀ ਸਕਰੀਨ ਲਗਾਈ ਗਈ ਹੈ। ਸਟੇਡੀਅਮ ਤੋਂ ਬਾਹਰ ਇਸ ਵੱਡੀ ਸਕਰੀਨ ਅੱਗੇ ਭੀੜ ਜੁੜੀ ਰਹਿੰਦੀ ਹੈ। ਵਿਹਲ ਦੇ ਸਮੇਂ ਵਿੱਚ ਇਸ ਸਕਰੀਨ ਉੱਤੇ ਨਿਰੋਲ ਪੰਜਾਬੀ ਸੰਗੀਤ ਵੱਜਦਾ ਹੈ, ਜਿਸ ’ਤੇ ਉੜੀਸਾ ਵਾਸੀ

ਭਾਰਤੀ ਕਪਤਾਨਾਂ ਵਿਚੋਂ ਕੋਹਲੀ ਸਿਖ਼ਰ ਉੱਤੇ ਪੁੱਜਣ ਦੇ ਨੇੜੇ

ਨਵੀਂ ਦਿੱਲੀ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਰਾਟ ਕੋਹਲੀ ਨੂੰ ਭਾਰਤ ਦਾ ਸਭ ਤੋਂ ਸਫ਼ਲ ਕਪਤਾਨ ਬਣਨ ਲਈ ਹੁਣ ਸਿਰਫ ਤਿੰਨ ਜਿੱਤਾਂ ਦੀ ਲੋੜ ਹੈ। ਜੇ ਆਸਟਰੇਲੀਆ ਦੇ ਵਿਰੁੱਧ ਮੌਜੂਦਾ ਲੜੀ ਵਿਚ ਟੀਮ ਕਲੀਨ ਸਵੀਪ ਕਰਨ ਵਿਚ ਸਫਲ ਰਹਿੰਦੀ ਹੈ ਤਾਂ ਉਹ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਕੇ ਕਪਤਾਨੀ ਵਿਚ ਵੀ ਸਿਖ਼ਰ ਉੱਤੇ ਪੁੱਜ ਜਾਵੇਗਾ। ਵਿਸ਼ਵ ਦੇ ਨੰਬਰ ਇੱਕ ਬੱਲੇਬਾਜ਼ ਕੋਹਲੀ ਦੀ ਅਗਵਾਈ ਵਿਚ ਭਾਰਤ ਨੇ ਹੁਣ ਤੱਕ 43 ਟੈਸਟ ਮੈਚ ਖੇਡੇ ਹਨ।

ਹਮਲਾਵਰ ਹਾਕੀ ਭਾਰਤ ਦਾ ਮਜ਼ਬੂਤ ਪੱਖ: ਮਨਪ੍ਰੀਤ

ਭੁਬਨੇਸ਼ਵਰ,, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਨੈਦਰਲੈਂਡ ਨਾਲ ਮੁਕਾਬਲੇ ਦੀ ਉਮੀਦ ਕਰ ਰਹੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਅੱਜ ਇੱਥੇ ਕਿਹਾ ਕਿ ਉਹ ਹਮਲਾਵਰ ਹਾਕੀ ਖੇਡਣਾ ਜਾਰੀ ਰੱਖਣਗੇ ਕਿਉਂਕਿ ਹੁਣ ਟੂਰਨਾਮੈਂਟ ਵਿੱਚ ਗ਼ਲਤੀ ਕਰਨ ਦੀ ਕੋਈ ਗੁੰਜ਼ਾਇਸ਼ ਨਹੀਂ ਰਹੀ। ਕੁਆਰਟਰ ਫਾਈਨਲ ਵਿੱਚ ਭਾਰਤ ਦਾ ਸਾਹਮਣਾ ਨੈਦਰਲੈਂਡ ਨਾਲ ਹੋ ਸਕਦਾ ਹੈ।
ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ

ਨਾਮਵਰ ਗੋਲਚੀਆਂ ’ਚ ਸ਼ੁਮਾਰ ਪੀਆਰ ਸ੍ਰੀਜੇਸ਼

, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੱਖਣੀ ਏਸ਼ਿਆਈ ਖੇਡਾਂ-2006 (ਕੋਲੰਬੋ) ਰਾਹੀਂ ਸੀਨੀਅਰ ਕੌਮੀ ਹਾਕੀ ਟੀਮ ਵਿੱਚ ਪੈਰ ਧਰਨ ਵਾਲਾ ਪੀਆਰ ਸ੍ਰੀਜੇਸ਼ ਇਸ ਸਮੇਂ ਦੁਨੀਆਂ ਦੇ ਮੰਨੇ-ਪ੍ਰਮੰਨੇ ਗੋਲਕੀਪਰਾਂ ਵਿੱਚ ਸ਼ੁਮਾਰ ਹੈ। ਸ੍ਰੀਜੇਸ਼ ਨੇ ਹਾਕੀ ਚੁੱਕਣ ਤੋਂ ਪਹਿਲਾਂ ਫਰਾਟਾ ਦੌੜਾਕ ਅਤੇ ਲੰਬੀ ਛਾਲ ਦਾ ਅਥਲੀਟ ਬਣਨ ਤੋਂ ਇਲਾਵਾ ਵਾਲੀਬਾਲ ਵਿੱਚ ਵੀ ਹੱਥ ਅਜ਼ਮਾਇਆ। ਸ੍ਰੀਜੇਸ਼ ਨੂੰ 2004 ’ਚ ਪਰਥ ਜੂਨੀਅਰ ਕੌਮੀ ਟੀਮ ਨਾਲ ਆਸਟਰੇਲੀਆ ਵਿਰੁੱਧ ਪਹਿਲੀ ਵਾਰ ਕੌਮਾਂਤਰੀ ਹਾਕੀ ਮੈਚ ਖੇਡਣ ਦਾ ਮੌਕਾ ਮਿਲਿਆ।

ਟੈਸਟ ਰੈਂਕਿੰਗ: ਵਿਰਾਟ ਕੋਹਲੀ ਦੀ ਸਰਦਾਰੀ ਕਾਇਮ

ਦੁਬਈ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਈਸੀਸੀ ਦੀ ਬੱਲੇਬਾਜ਼ਾਂ ਦੀ ਤਾਜ਼ਾ ਵਿਸ਼ਵ ਰੈਂਕਿੰਗਜ਼ ਵਿੱਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਚੇਤੇਸ਼ਵਰ ਪੁਜਾਰਾ ਪਹਿਲੇ ਪੰਜ ਵਿੱਚ ਸ਼ਾਮਲ ਹੋ ਗਿਆ ਹੈ, ਜਦੋਂਕਿ ਜਸਪ੍ਰੀਤ ਬਮਰਾਹ ਗੇਂਦਬਾਜ਼ਾਂ ਵਿੱਚ ਆਪਣੀ ਸਰਵੋਤਮ ਰੈਂਕਿੰਗ ਹਾਸਲ ਕਰਨ ਵਿੱਚ ਸਫਲ ਰਿਹਾ।

ਹਰਮਨਪ੍ਰੀਤ ਦੇ ਸਮਰਥਨ ਮਗਰੋਂ ਪੋਵਾਰ ਨੇ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ

ਮੁੰਬਈ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟੀ-20 ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪ ਕਪਤਾਨ ਸਮ੍ਰਿਤੀ ਮੰਧਾਨਾ ਦੇ ਸਮਰਥਨ ਮਗਰੋਂ ਰਮੇਸ਼ ਪੋਵਾਰ ਨੇ ਅੱਜ ਇੱਕ ਵਾਰ ਫਿਰ ਮਹਿਲਾ ਕ੍ਰਿਕਟ ਟੀਮ ਦੇ ਕੋਚ ਦੇ ਅਹੁਦੇ ਲਈ ਅਰਜ਼ੀ ਦਿੱਤੀ। ਮਹਿਲਾ ਕੋਚ ਵਜੋਂ ਪੋਵਾਰ ਦਾ ਵਿਵਾਦਮਈ ਕਾਰਜਕਾਲ 30 ਦਸੰਬਰ ਨੂੰ ਖ਼ਤਮ ਹੋ ਗਿਆ ਸੀ। ਚਾਲੀ ਸਾਲ ਦੇ ਇਸ ਸਾਬਕਾ ਭਾਰਤੀ ਸਪਿੰਨਰ ਨੇ ਇਸ ਦੀ ਪੁਸ਼ਟੀ ਕੀਤੀ।

ਵਿਸ਼ਵ ਹਾਕੀ ਕੱਪ: ਫਰਾਂਸ ਨੇ ਟੱਪੀ ਚੀਨ ਦੀ ਦੀਵਾਰ

ਭੁਬਨੇਸ਼ਵਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ ਅਤੇ ਫਰਾਂਸ ਦੀਆਂ ਟੀਮਾਂ ਨੇ ਇੱਥੇ ਚੱਲ ਰਹੇ ਵਿਸ਼ਵ ਹਾਕੀ ਕੱਪ ਦੇ ਕੁਆਰਟਰ ਫਾਈਨਲ ਵਿੱਚ ਦਾਖਲਾ ਪਾ ਲਿਆ ਹੈ। ਕੌਮਾਂਤਰੀ ਰੈਂਕਿੰਗ ਵਿੱਚ 20ਵੇਂ ਨੰਬਰ ਦੀ ਟੀਮ ਫਰਾਂਸ 28 ਸਾਲਾਂ ਬਾਅਦ ਵਿਸ਼ਵ ਕੱਪ ਖੇਡ ਰਹੀ ਹੈ। ਇਸ ਟੀਮ ਨੇ ਸਾਰੀਆਂ ਕਿਆਸਅਰਾਈਆਂ ਨੂੰ ਗ਼ਲਤ ਸਾਬਿਤ ਕਰਦਿਆਂ ਅੱਜ ਆਖਰੀ ਅੱਠਾਂ ਵਿੱਚ ਦਾਖਲਾ ਪਾ ਲਿਆ ਹੈ। ਇਸ ਟੀਮ ਦੇ ਸੱਤ ਖਿਡਾਰੀ ਵਿਦਿਆਰਥੀ ਹਨ ਅਤੇ ਪੜ੍ਹਾਈ ਕਾਰਨ ਟੀਮ ਦੇ ਖਿਡਾਰੀਆਂ ਨੇ ਹਫਤੇ ਵਿੱਚ ਦੋ-ਤਿੰਨ ਦਿਨ ਹੀ ਅਭਿਆਸ ਕੀਤਾ ਹੈ। ਫਰਾਂਸ ਦਾ ਮੁਕਾਬਲਾ ਹੁਣ 12 ਦਸੰਬਰ ਨੂੰ ਆਸਟਰੇਲੀਆ ਦੀ ਟੀਮ ਨਾਲ ਹੋਵੇਗਾ ਜਦੋਂ ਕਿ ਇੰਗਲੈਂਡ ਦੀ ਟੱਕਰ ਰੀਓ ਓਲੰਪਿਕ ਦੇ ਚੈਂਪੀਅਨ ਅਰਜਨਟੀਨਾ ਨਾਲ ਹੋਵੇਗੀ।

ਪੰਜਾਬ ਨੇ ਤ੍ਰਿਪੁਰਾ ਨੂੰ ਹਰਾ ਕੇ ਸੱਤ ਪੁਆਇੰਟ ਹਾਸਲ ਕੀਤੇ

ਪਟਿਆਲਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿੱਚ ਚੱਲ ਰਹੇ ਕਰਨਲ ਸੀ.ਕੇ. ਨਾਇਡੂ ਅੰਡਰ 23 ਕ੍ਰਿਕਟ ਟੂਰਨਾਮੈਂਟ ਵਿੱਚ ਮੇਜ਼ਬਾਨ ਪੰਜਾਬ ਦੀ ਟੀਮ ਨੇ ਤ੍ਰਿਪੁਰਾ ਦੀ ਟੀਮ ਨੂੰ 145 ਅੰਕਾਂ ਨਾਲ ਹਰਾ ਕੇ ਸੱਤ ਅੰਕ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ|

ਖਿਡਾਰੀਆਂ ਨੂੰ ‘ਡੀ’ ਅੰਦਰ ਠਰ੍ਹੰਮੇ ਦੀ ਲੋੜ: ਟਰਨਰ

ਭੁਬਨੇਸ਼ਵਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਸਟਰੇਲੀਆ ਦੇ ਸਾਬਕਾ ਹਾਕੀ ਖਿਡਾਰੀ ਗਲੈਨ ਟਰਨਰ ਨੇ ਕਲਿੰਗਾ ਸਟੇਡੀਅਮ ਵਿੱਚ ‘ਪੰਜਾਬੀ ਟ੍ਰਿਬਿਊਨ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਹਰੇਕ ਖਿਡਾਰੀ ਦੀ ਖੇਡ ਸ਼ੈਲੀ ਉਸ ਦੀ ਖੁਰਾਕ ਅਤੇ ਖੇਡ ਮੈਦਾਨ ਤੋਂ ਬਾਹਰ ਦੀ ਜੀਵਨ ਸ਼ੈਲੀ ਉੱਤੇ ਕਾਫੀ ਨਿਰਭਰ ਕਰਦੀ ਹੈ।

ਸ਼ਹੀਦ ਭਗਤ ਸਿੰਘ ਅਕੈਡਮੀ ਨੇ ਜਿੱਤਿਆ ਕਬੱਡੀ ਕੱਪ

ਲਹਿਰਾਗਾਗਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੇ ਪਾਤੜਾਂ ਰੋਡ ’ਤੇ ਨਵੇਂ ਬਣੇ ਖੇਡ ਸਟੇਡੀਅਮ ਵਿਚ ਲਾਲ ਸਿੰਘ ਲਾਲੀ ਸਪੋਰਟਸ ਐਂਡ ਵੈਲਫੇਅਰ ਕਲੱਬ ਵਲੋਂ ਦੋ ਰੋਜ਼ਾ ਪੰਜਵਾਂ ਕਬੱਡੀ ਕੱਪ ਕਰਵਾਇਆ ਗਿਆ। ਇਸ ਦਾ ਉਦਘਾਟਨ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਕਾਂਗਰਸ ਦੇ ਜਰਨਲ ਸਕੱਤਰ ਬਿਕਰਮ ਸਿੰਘ ਬਾਜਵਾ ਨੇ ਸਾਂਝੇ ਤੌਰ ’ਤੇ ਕੀਤਾ ਅਤੇ ਇਨਾਮ ਵੰਡ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਪ੍ਰਧਾਨ ਰਾਹੁਲਇੰਦਰ ਸਿੰਘ ਸਿੱਧੂ ਨੇ ਕੀਤਾ। ਇਸ ਮੌਕੇ ਗਾਇਕ ਲਾਭ ਹੀਰਾ ਅਤੇ ਕੌਰ ਬੀ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ।

ਕਬੱਡੀ: ਭਗਵਾਨ ਦਾਸ ਅਕੈਡਮੀ ਨੇ ਐੱਨਆਰਆਈ ਕਲੱਬ ਨੂੰ ਦਿੱਤੀ ਮਾਤ

ਚਮਕੌਰ ਸਾਹਿਬ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਝੱਲੀਆਂ ਕਲਾਂ ਵਿਚ ਚੱਲ ਰਹੇ ਚਾਰ ਰੋਜ਼ਾ ਹਰਬੰਸ ਸਿੰਘ ਗਿੱਲ ਯਾਦਗਾਰੀ ਖੇਡ ਮੇਲੇ ਦੇ ਆਖਰੀ ਦਿਨ ਹੋਏ ਕਬੱਡੀ ਕੱਪ ਵਿਚ ਨਾਮਵਰ ਕੌਮਾਂਤਰੀ ਕਬੱਡੀ ਅਕੈਡਮੀਆਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ।

ਅੰਡਰ-19 ਕੌਮੀ ਫੁਟਬਾਲ ਦਾ ਤਾਜ ਹਰਿਆਣਾ ਦੀਆਂ ਲੜਕੀਆਂ ਸਿਰ ਸਜਿਆ

ਅੰਬਾਲਾ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਛਾਉਣੀ ਦੇ ਜੀਐਮਐਨ ਕਾਲਜ ਸਮੇਤ ਕੁਝ ਹੋਰ ਸਕੂਲਾਂ ਤੇ ਐਸ.ਡੀ.ਕਾਲਜ ਦੇ ਖੇਡ ਮੈਦਾਨ ਵਿਚ ਚੱਲ ਰਿਹਾ ਐਸ.ਜੀ.ਐਸ.ਐਫ.ਆਈ ਦੀ ਮੇਜ਼ਬਾਨੀ ਹੇਠ 64ਵੇਂ ਅੰਡਰ-19 ਸਕੂਲ ਕੌਮੀ ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਅੱਜ ਸਮਾਪਤ ਹੋ ਗਏ। ਫਾਈਨਲ ਮੈਚ ਹਰਿਆਣਾ ਅਤੇ ਉੜੀਸਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਹਰਿਆਣਾ ਦੀਆਂ ਲੜਕੀਆਂ ਨੇ ਸਿਫਰ ਦੇ ਮੁਕਾਬਲੇ ਇਕ ਗੋਲ ਕਰਕੇ ਕੌਮੀ ਚੈਂਪੀਅਨਸ਼ਿਪ ਤੇ ਕਬਜ਼ਾ ਕਰ ਲਿਆ ਜਦੋਂ ਕਿ ਉੜੀਸਾ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ ਤੀਜੇ ਸਥਾਨ ਲਈ ਛੱਤੀਸਗੜ੍ਹ ਅਤੇ ਮੇਘਾਲਿਆ ਦੀਆਂ ਵਿਚਕਾਰ ਮੁਕਾਬਲਾ ਹੋਇਆ। ਮੇਘਾਲਿਆ ਦੇ ਦੋ ਗੋਲ਼ਾਂ ਦੇ ਮੁਕਾਬਲੇ ਛੱਤੀਸਗੜ੍ਹ ਦੀ ਟੀਮ ਨੇ ਤਿੰਨ ਗੋਲ ਕਰਕੇ ਤੀਜਾ ਸਥਾਨ ਆਪਣੇ ਨਾਂਅ ਕਰ ਲਿਆ। ਕੱਲ੍ਹ ਸੈਮੀ ਫਾਈਨਲ ਮੈਚ ਵਿਚ ਹਰਿਆਣਾ ਦੀ ਭਿਵਾਨੀ ਜ਼ਿਲ੍ਹੇ ਦੇ ਅਲਖਪੁਰਾ ਪਿੰਡ ਦੀ ਜਯੋਤੀ ਨੇ ਗੋਲ ਕਰਕੇ ਫਾਈਨਲ ਮੈਚ ਲਈ ਆਪਣੀ ਟੀਮ ਦੀ ਟਿਕਟ ਪੱਕੀ ਕਰ ਲਈ ਸੀ।

ਪਹਿਲਾ ਟੈਸਟ: ਭਾਰਤ ਜਿੱਤ ਤੋਂ ਛੇ ਵਿਕਟਾਂ ਦੂਰ

ਐਡੀਲੇਡ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਮੈਚਾਂ ਦੇ ਲੱਚਰ ਪ੍ਰਦਸ਼ਨ ਦੇ ਬਾਵਜੂਦ ਚੇਤੇਸ਼ਵਰ ਪੁਜਾਰਾ ਅਤੇ ਅਜਿੰਕਿਆ ਰਹਾਣੇ ਦੇ ਅਰਧ ਸੈਂਕੜਿਆਂ ਦੇ ਨਾਲ ਆਸਟਰੇਲੀਆ ਦੇ ਸਾਹਮਣੇ ਚੁਣੌਤੀਪੂਰਣ ਟੀਚਾ ਰੱਖਣ ਵਾਲੇ ਭਾਰਤ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਟੀਮ ਦੇ ਚੋਟੀ ਦੇ ਚਾਰ ਵਿਕਟ ਕੱਢ ਕੇ ਪਹਿਲੇ ਟੈਸਟ ਮੈਚ ਵਿਚ ਜਿੱਤ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ ਹੈ। ਆਸਟਰੇਲੀਆ ਨੇ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੇ ਖਿਲਾਫ਼

ਮੈਨਚੈਸਟਰ ਸਿਟੀ ਦੀ ਪਹਿਲੀ ਹਾਰ; ਸਲਾਹ ਦੀ ਹੈਟ੍ਰਿਕ ਨਾਲ ਲਿਵਰਪੂਲ ਸਿਖ਼ਰ ਉੱਤੇ

ਲੰਡਨ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਚੈਲਸੀ ਨੇ ਸ਼ਨਿਚਰਵਾਰ ਨੂੰ ਚੈਂਪੀਅਨ ਮੈਨਚੈਸਟਰ ਸਿਟੀ ਨੂੰ ਇੰਗਲਿਸ਼ ਪ੍ਰੀਮੀਅਰ ਲੀਗ ਵਿਚ 2-0 ਨਾਲ ਹਰਾ ਕੇ ਉਸਨੂੰ ਪਹਿਲੀ ਹਾਰ ਦਾ ਸਵਾਦ ਚਖ਼ਾਇਆ। ਇਸ ਦੇ ਨਾਲ ਲਿਵਰਪੂਲ ਸੂਚੀ ਵਿਚ ਸਿਖ਼ਰ ਉੱਤੇ ਪੁੱਜ ਗਿਆ ਹੈ। ਅਨਗੋਲੋ ਕਾਂਟੇ ਅਤੇ ਡੇਵਿਡ ਲੂਈਜ਼ ਨੇ ਚੈਲਸੀ ਦੀ ਤਰਫੋਂ ਗੋਲ ਕੀਤੇ। ਮੈਨਚੈਸਟਰ ਨੇ ਪਹਿਲੇ ਅੱਧ ਵਿਚ ਦਬਦਬਾ ਬਣਾਈ ਰੱਖਿਆ ਪਰ ਟੀਮ ਇਸ ਨੂੰ ਬਰਕਰਾਰ ਨਾ ਰੱਖ ਸਕੀ। ਲਿਵਰਪੂਲ ਨੇ ਇੱਕ ਹੋਰ ਮੈਚ ਵਿਚ ਮੁਹੰਮਦ ਸਲਾਹ ਦੀ ਹੈਟ੍ਰਿਕ ਨਾਲ ਬੋਰਨਮਾਊਥ ਨੂੰ 4-0 ਨਾਲ ਹਰਾਇਆ। ਆਰਸਨਲ ਨੇ ਲੁਕਾਸ ਟੁਟੇਰਾ ਦੇ ਗੋਲ ਨਾਲ ਹਡਰਸਫੀਲਡ ਨੂੰ 1-0 ਨਾਲ ਹਰਾ ਕੇ ਆਪਣੀ ਅਜੇਤੂ ਮੁਹਿੰਮ 21 ਮੈਚਾਂ ਤੱਕ ਪਹੁੰਚਾ ਦਿੱਤਾ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068601190
Copyright © 2018, Panjabi Times. All rights reserved. Website Designed by Mozart Infotech