ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

'ਸੈਕਰੇਡ ਗੇਮਸ' ਲਿਖਣ ਵਾਲੇ ਵਰੁਣ ਗਰੋਵਰ 'ਤੇ ਵੀ ਲੱਗੇ ਯੌਨ ਸ਼ੋਸ਼ਣ ਦੇ ਆਰੋਪ

October 10, 2018 01:50 AM

ਮੁੰਬਈ , 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਯੌਨ ਸ਼ੋਸ਼ਣ ਤੇ ਕਾਸਟਿੰਗ ਕਾਊਚ ਦੇ ਖਿਲਾਫ ਚੱਲਣ ਵਾਲੀ #MeToo ਮੁਹਿੰਮ ਦੀ ਅੱਗ ਗੀਤਕਾਰ ਤੇ ਕਾਮੇਡੀਅਨ ਵਰੁਣ ਗਰੋਵਰ ਤਕ ਪਹੁੰਚ ਗਈ ਹੈ। ਉਸ 'ਤੇ ਕਾਲਜ ਦੇ ਦਿਨਾਂ 'ਚ ਉਸ ਦੀ ਜੂਨੀਅਰ ਰਹੀ ਇਕ ਲੜਕੀ ਨੇ ਆਰੋਪ ਲਗਾਏ ਹਨ। ਲੜਕੀ ਦਾ ਆਰੋਪ ਹੈ ਕਿ ਜਦੋਂ ਵਰੁਣ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਸੀ, ਉਦੋਂ ਇਕ ਨਾਟਕ ਦੌਰਾਨ ਉਸ ਨੇ ਲੜਕੀ ਦਾ ਸ਼ੋਸ਼ਣ ਕੀਤਾ ਤੇ ਬਦਤਮੀਜ਼ੀ ਕੀਤੀ। ਲੜਕੀ ਨੇ ਦੱਸਿਆ ਕਿ ਵਰੁਣ ਉਸ ਦਾ ਸੀਨੀਅਰ ਸੀ। ਉਹ ਉਸ ਨਾਲ ਡਰਾਮਾ ਡਿਪਾਰਟਮੈਂਟ 'ਚ ਮਿਲੀ ਸੀ। ਵਰੁਣ ਨੇ ਲੜਕੀ ਨੂੰ ਆਪਣੇ ਨਾਟਕ 'ਚ ਸ਼ਾਮਲ ਕੀਤਾ ਸੀ। ਲੜਕੀ ਮੁਤਾਬਕ ਉਦੋਂ ਵਰੁਣ ਨੇ ਉਸ ਦਾ ਸ਼ੋਸ਼ਣ ਕੀਤਾ।

ਦੂਜੇ ਪਾਸੇ ਵਰੁਣ ਗਰੋਵਰ ਨੇ ਆਪਣੀ ਸਫਾਈ ਟਵਿਟਰ 'ਤੇ ਦਿੱਤੀ ਹੈ। ਉਸ ਨੇ ਇਕ ਲੰਮੀ ਪੋਸਟ ਅਪਲੋਡ ਕੀਤੀ ਹੈ। ਵਰੁਣ ਦਾ ਕਹਿਣਾ ਹੈ, 'ਮੈਂ ਪੂਰੀ ਤਰ੍ਹਾਂ ਨਾਲ ਇਨ੍ਹਾਂ ਸਾਰੇ ਆਰੋਪਾਂ ਤੋਂ ਇਨਕਾਰ ਕਰਦਾ ਹਾਂ। ਸਕ੍ਰੀਨਸ਼ਾਟ 'ਚ ਪੁੱਛੇ ਗਏ ਸਾਰੇ ਸਵਾਲ ਝੂਠੇ ਤੇ ਅਪਮਾਨਜਨਕ ਹਨ। ਮੈਂ ਇਸ ਮਾਮਲੇ 'ਤੇ ਬਹੁਤ ਜਲਦ ਆਪਣਾ ਪੱਖ ਰੱਖਾਂਗਾ।'

ਵਰੁਣ ਗਰੋਵਰ 'ਸੈਕਰੇਡ ਗੇਮਸ' ਵੈੱਬ ਸੀਰੀਜ਼ ਤੇ 'ਮਸਾਨ' ਫਿਲਮ ਲਿਖ ਚੁੱਕੇ ਹਨ। ਉਹ ਗੀਤਕਾਰ ਤੇ ਸਟੈਂਡਅੱਪ ਕਾਮੇਡੀਅਨ ਵੀ ਹਨ। ਨਾਨਾ ਪਾਟੇਕਰ ਤੇ ਤਨੁਸ਼੍ਰੀ ਮਾਮਲੇ ਤੋਂ ਬਾਅਦ ਨਿਰਦੇਸ਼ਕ ਵਿਕਾਸ ਬਹਿਲ ਵੀ #MeToo ਦੇ ਘੇਰੇ 'ਚ ਆ ਗਏ ਹਨ। ਉਨ੍ਹਾਂ 'ਤੇ 2015 'ਚ 'ਬਾਂਬੇ ਵੈਲਵੇਟ' ਦੇ ਪ੍ਰਮੋਸ਼ਨਲ ਟੂਰ ਦੌਰਾਨ ਕਰਿਊ 'ਚ ਸ਼ਾਮਲ 'ਫੈਂਟਮ ਫਿਲਮਜ਼' ਦੀ ਇਕ ਮਹਿਲਾ ਨੇ ਛੇੜਛਾੜ ਦਾ ਗੰਭੀਰ ਆਰੋਪ ਲਗਾਇਆ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਸੋਨੀ ਮੈਕਸ ’ਤੇ ‘ਸੂਰਮਾ’ ਦਾ ਪ੍ਰੀਮੀਅਰ ਅੱਜ

ਚੰਡੀਗੜ੍ਹ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਨੈਲਟੀ ਕਾਰਨਰ ਮਾਹਿਰ ਸੰਦੀਪ ਸਿੰਘ ਦੀ ਜ਼ਿੰਦਗੀ ’ਤੇ ਬਣੀ ਫਿਲਮ ‘ਸੂਰਮਾ’ ਦਾ ਐਤਵਾਰ ਨੂੰ ਸੋਨੀ ਮੈਕਸ ਚੈਨਲ ’ਤੇ ਵਰਲਡ ਪ੍ਰੀਮੀਅਰ ਹੋ ਰਿਹਾ ਹੈ। ਸੰਦੀਪ ਸਿੰਘ ਦੀ ਮਿਹਨਤ ਅਤੇ ਸੰਘਰਸ਼ ਨੇ ਉਸ ਨੂੰ ਹਾਕੀ ਦਾ ਬਿਹਤਰੀਨ ਖਿਡਾਰੀ ਬਣਾਇਆ ਹੈ।

ਜਾਪਾਨੀ ਫਿਲਮਸਾਜ਼ ਆਮਿਰ ਨਾਲ ਫਿਲਮ ਕਰਨ ਦਾ ਇਛੁੱਕ

ਨਵੀਂ ਦਿੱਲੀ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਚੀਨ ’ਚ ਆਪਣੇ ਪ੍ਰਸ਼ੰਸਕ ਬਣਾ ਚੁੱਕੇ ਬੌਲੀਵੁੱਡ ਸੁਪਰ ਸਟਾਰ ਆਮਿਰ ਖ਼ਾਨ ’ਤੇ ਜਾਪਾਨੀ ਫਿਲਮਸਾਜ਼ ਨੋਰੀਹਿਰੋ ਕੋਈਜ਼ੂਮੀ ਦੀਆਂ ਨਜ਼ਰਾਂ ਹਨ। ਨੋਰੀਹਿਰੋ ਨੇ ਆਸ ਜਤਾਈ ਹੈ ਕਿ ਉਹ ਇਕ ਦਿਨ ਆਮਿਰ ਖ਼ਾਨ ਨਾਲ ਕੰਮ ਕਰੇਗਾ। ਪੀਵੀਆਰ ਸਿਨੇਮਾ ਵੱਲੋਂ ਪਿਛਲੇ ਮਹੀਨੇ ਕਰਵਾਏ ਗਏ ਜਾਪਾਨੀ ਫਿਲਮ ਮੇਲੇ ਦੌਰਾਨ ਕੋਈਜ਼ੂਮੀ ਪਹਿਲੀ ਵਾਰ ਭਾਰਤ ਆਏ ਸਨ। ਉਨ੍ਹਾਂ ਭੋਜਨ ਦਾ ਆਨੰਦ ਮਾਣਨ ਦੇ ਨਾਲ ਨਾਲ ਭਾਰਤੀ

‘ਮੀ ਟੂ’ ਮੁਹਿੰਮ ਦੇ ਪੱਖ ’ਚ ਖੜ੍ਹਾ ਹੋਇਆ ਬੌਲੀਵੁੱਡ

ਮੁੰਬਈ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ’ਚ ਮਹਿਲਾਵਾਂ ਦੇ ਸਰੀਰਕ ਸ਼ੋਸ਼ਣ ਦੇ ਖ਼ੁਲਾਸਿਆਂ ਮਗਰੋਂ ‘ਮੀ ਟੂ’ ਮੁਹਿੰਮ ਦੇ ਪੱਖ ’ਚ ਕਈ ਅਦਾਕਾਰ ਡੱਟ ਗਏ ਹਨ। ਸੁਪਰ ਸਟਾਰ ਅਮਿਤਾਭ ਬੱਚਨ, ਅਕਸ਼ੈ ਕੁਮਾਰ, ਫਰਹਾਨ ਅਖ਼ਤਰ ਅਤੇ ਅਜੇ ਦੇਵਗਨ ਸਮੇਤ ਕਈ ਹੋਰ ਵੱਡੇ ਅਦਾਕਾਰਾਂ ਨੇ ਸ਼ੋਸ਼ਣ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੀਆਂ ਮਹਿਲਾਵਾਂ ਪ੍ਰਤੀ ਇਕਜੁੱਟਤਾ ਦਿਖਾਈ ਹੈ। ਨਾਨਾ ਪਾਟੇਕਰ ਮਗਰੋਂ ਅਲੋਕ ਨਾਥ, ਸਾਜਿਦ ਖ਼ਾਨ, ਸੁਭਾਸ਼ ਘਈ, ਰਜਤ ਕਪੂਰ ਅਤੇ ਲਵ ਰੰਜਨ

ਪਿਤਾ ਦਾ ਮੇਰੇ ਜੀਵਨ ’ਤੇ ਡੂੰਘਾ ਪ੍ਰਭਾਵ: ਰੋਹਨ ਮਹਿਰਾ

ਮੁੰਬਈ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਅਭਿਨੇਤਾ ਰੋਹਨ ਮਹਿਰਾ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਮਰਹੂਮ ਵਿਨੋਦ ਮਹਿਰਾ ਦਾ ਉਸ ਦੇ ਜੀਵਨ ’ਤੇ ਗਹਿਰਾ ਪ੍ਰਭਾਵ ਹੈ। ਰੋਹਨ ਮਹਿਰਾ ਬੌਲੀਵੁੱਡ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ।

ਨਿਊਯਾਰਕ ਦੀਆਂ ਸੜਕਾਂ 'ਤੇ ਪ੍ਰਿਯੰਕਾ ਨੇ ਹਾਲੀਵੁੱਡ ਸਹੇਲੀਆਂ ਸਮੇਤ ਕੀਤੀ ਸੋਨਾਲੀ ਬੇਂਦਰੇ ਨਾਲ ਮਸਤੀ

ਮੁੰਬਈ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਨਿਊਯਾਰਕ 'ਚ ਕਰਵਾ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਰਿਸ਼ੀ ਕਪੂਰ ਤੇ ਪ੍ਰਿਅੰਕਾ ਚੋਪੜਾ ਵੀ ਉੱਥੇ ਮੌਜੂਦ ਹਨ।

ਟਾਸਕ ਦੌਰਾਨ ਸਬਾ-ਸ੍ਰਿਸ਼ਟੀ ਵਿਚਕਾਰ ਹੋਈ ਝੜਪ, ਸ਼੍ਰੀਸੰਥ ਨੂੰ ਯਾਦ ਕਰ ਘਰਵਾਲਿਆਂ ਦੀਆਂ ਅੱਖਾਂ ਹੋਈਆਂ ਨਮ

ਮੁੰਬਈ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਐਪੀਸੋਡ 'ਚ ਭਾਵੇਂ ਹੀ 'ਬਿੱਗ ਬੌਸ' ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਸ਼੍ਰੀਸੰਥ ਨੂੰ ਘਰ ਵਾਲਿਆਂ ਦੇ ਸਾਹਮਣੇ ਘਰੋਂ ਬੇਘਰ ਕਰ ਦਿੱਤਾ ਹੋਵੇ ਪਰ ਉਹ ਹੁਣ ਸੀਕ੍ਰੇਟ ਰੂਮ 'ਚ ਅਨੂਪ ਜਲੋਟਾ ਨਾਲ ਨਜ਼ਰ ਆ ਰਹੇ ਹਨ। ਇਸ ਵਿਚਕਾਰ ਘਰ 'ਚ ਸ੍ਰਿਸ਼ਟੀ ਰੋਡੇ ਤੇ ਖਾਨ ਸਿਸਟਰਜ਼ ਕੈਪਟੈਂਸੀ ਟਾਸਕ ਨੂੰ ਜਿੱਤਣ ਲਈ ਆਪਸ 'ਚ ਭਿੜਦੀਆਂ ਨਜ਼ਰ ਆਈਆਂ। ਸ਼੍ਰੀਸੰਥ ਦੇ ਘਰੋਂ ਜਾਣ ਕਾਰਨ ਸਾਰੇ ਮੁਕਾਬਲੇਬਾਜ਼ ਉਨ੍ਹਾਂ ਨੂੰ ਮਿਸ ਕਰਦੇ ਭਾਵੁਕ ਹੋ ਜਾਂਦੇ ਹਨ। ਦੀਪਕ ਬੇਹੱਦ ਭਾਵੁਕ ਹੋ ਕੇ ਉਨ੍ਹਾਂ ਲਈ ਇਮੋਸ਼ਨਲ ਗੀਤ ਗਾਉਂਦੇ ਹਨ, ਜਿਸ ਨੂੰ ਸੁਣ ਘਰਵਾਲਿਆਂ ਸਮੇਤ ਖੁਦ ਸ਼੍ਰੀਸੰਥ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਨ੍ਹਾਂ ਤੋਂ ਬਾਅਦ ਦੀਪਿਕਾ ਕਹਿੰਦੀ ਹੈ ਕਿ ਸ਼੍ਰੀਸੰਥ ਮੇਰੇ ਕਾਰਨ ਘਰੋਂ ਬਾਹਰ ਗਏ ਹਨ। ਦੀਪਿਕਾ ਕਰਨਵੀਰ ਨੂੰ ਕਹਿੰਦੀ ਹੈ ਕਿ ਮੈਂ ਸ਼੍ਰੀਸੰਥ ਨੂੰ ਆਪਣੇ ਪਰਿਵਾਰ ਲਈ ਤੜਪਦੇ ਹੋਏ ਦੇਖਿਆ ਹੈ।

ਜਸਲੀਨ ਨੇ ਰੋਮਿਲ ਨਾਲ ਪੂਲ 'ਚ ਕੀਤੀ ਅਜਿਹੀ ਹਰਕਤ, ਭੜਕ ਸਕਦੇ ਹਨ ਅਨੂਪ ਜਲੋਟਾ

ਮੁੰਬਈ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   'ਬਿੱਗ ਬੌਸ 12' ਦੇ ਘਰ 'ਚ ਉਂਝ ਤਾਂ ਕਈ ਸੈਲੀਬ੍ਰਿਟੀਜ਼ ਅਤੇ ਕਾਮਨਰਜ਼ ਮੌਜੂਦ ਹੈ ਪਰ ਸਭ ਤੋਂ ਜ਼ਿਆਦਾ ਜਿਸ ਮੁਕਾਬਲੇਬਾਜ਼ ਜੋੜੀ ਨੂੰ ਲੈ ਕੇ ਚਰਚਾ ਹੈ ਉਹ ਕੋਈ ਹੋਰ ਨਹੀਂ ਬਲਕਿ ਅਨੂਪ ਜਲੋਟਾ ਤੇ ਉਨ੍ਹਾਂ ਦੀ 28 ਸਾਲਾ ਹੌਟ ਤੇ ਗਲੈਮਰਸ ਪ੍ਰੇਮਿਕਾ ਜਸਲੀਨ ਮਥਾਰੂ ਹੈ। ਸ਼ੋਅ ਦੇ ਗ੍ਰੈਂਡ ਪ੍ਰੀਮੀਅਰ 'ਤੇ ਜਸਲੀਨ ਨੇ ਜਿਵੇਂ ਹੀ ਅਨੂਪ ਜਲੋਟਾ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਤਾਂ ਸਾਰੇ ਹੈਰਾਨ ਹੋ ਗਏ। ਇਸ ਤੋਂ ਬਾਅਦ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇੰਟਰਨੈੱਟ ਤੋਂ ਲੈ ਕੇ ਹਰ ਪਾਸੇ ਚਰਚਾ ਹੋਣ ਲੱਗੀ। ਇਹੀ ਨਹੀਂ ਸੋਸ਼ਲ ਮੀਡੀਆ 'ਤੇ ਬਕਾਇਦਾ ਜੋਕਸ ਅਤੇ ਮਿਮਸ ਦੀ ਝੜੀ ਜਿਹੀ ਲੱਗ ਗਈ। ਇੱਥੋਂ ਤੱਕ ਕਿ 'ਬਿੱਗ ਬੌਸ' ਦੇ ਬਾਕੀ ਮੁਕਾਬਲੇਬਾਜ਼ਾਂ ਨੇ ਵੀ ਦੋਹਾਂ ਦੇ ਰਿਸ਼ਤੇ 'ਤੇ ਸਵਾਲ ਉਠਾ ਦਿੱਤੇ।

ਬਲੈਕ ਡਰੈੱਸ 'ਚ ਮੌਨੀ ਰਾਏ ਨੇ ਦਿਖਾਈ ਕਿੱਲਰ ਫਿੱਗਰ, ਅਦਾਵਾਂ ਬਣਾ ਦੇਣਗੀਆਂ ਦੀਵਾਨਾ

ਮੁੰਬਈ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਟੀ. ਵੀ. ਅਦਾਕਾਰਾ ਮੌਨੀ ਰਾਏ ਲੋਕਪ੍ਰਿਯ ਸੀਰੀਅਲ 'ਨਾਗਿਨ' ਨਾਲ ਕਾਫੀ ਮਸ਼ਹੂਰ ਹੋਈ ਸੀ। ਹਾਲ ਹੀ 'ਚ ਮੌਨੀ ਰਾਏ ਨੇ ਅਕਸ਼ੈ ਕੁਮਾਰ ਨਾਲ ਫਿਲਮ 'ਗੋਲਡ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਹੈ। ਇਸ 'ਚ ਮੌਨੀ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਮਿਲੀਆਂ। ਇਸ ਫਿਲਮ ਤੋਂ ਬਾਅਦ ਹੁਣ ਮੌਨੀ ਕੋਲ ਫਿਲਮਾਂ ਦੀ ਲੰਬੀ ਲਿਸਟ ਹੈ।

ਆਕਾਸ਼ਵਾਣੀ ਨੇ ਨਕਾਰ ਦਿੱਤੀ ਸੀ ਅਮਿਤਾਭ ਦੀ ਆਵਾਜ਼

ਮੁੰਬਈ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਵਿੱਚ ਆਪਣੀ ਦਮਦਾਰ ਕਲਾਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਵਾਲੇ ਸੁਪਰ ਸਟਾਰ ਅਮਿਤਾਭ ਬੱਚਨ ਨੂੰ ਆਪਣੇ ਕਰੀਅਰ ਦੇ ਮੁੱਢਲੇ ਦਿਨਾਂ ਵਿੱਚ ਉਹ ਦਿਨ ਵੀ ਦੇਖਣਾ ਪਿਆ ਸੀ ਜਦ ਉਨ੍ਹਾਂ ਦੀ ਆਵਾਜ਼ ਨੂੰ ਵੀ ਅਕਾਸ਼ਵਾਣੀ ਨੇ ਨਕਾਰ ਦਿੱਤਾ ਸੀ। ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ ਅਮਿਤਾਭ ਬੱਚਨ ਨੇ ਅਕਾਸ਼ਵਾਣੀ ਵਿੱਚ ਅਪਲਾਈ ਕੀਤਾ ਸੀ ਪਰ ਉਥੇ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ।

ਟੇਲੈਂਟ ਦੀ ਦੁਕਾਨ ਹੈ ਮਲਾਇਕਾ: ਕਰਨ ਜੌਹਰ

ਨਵੀਂ ਦਿੱਲੀ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਦੇ ਜਾਣੇ ਪਛਾਣੇ ਫਿਲਮਸਾਜ਼ ਕਰਨ ਜੌਹਰ, ਮਲਾਇਕਾ ਅਰੋੜਾ ਨੂੰ ਟੇਲੈਂਟ ਦੀ ਦੁਕਾਨ ਮੰਨਦੇ ਹਨ। ਰਿਐਲਿਟੀ ਸ਼ੋਅ ਇੰਡੀਆਜ਼ ਗੌਟ ਟੇਲੈਂਟ ਦਾ ਨਵਾਂ ਸੀਜ਼ਨ 20 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।

ਬਾਲੀਵੁੱਡ ਦੀ ਆਈਟਮ ਗਰਲ ਮਲਾਇਕਾ ਦੀਆਂ ਇਹ ਸਟਨਿੰਗ ਤਸਵੀਰਾਂ ਉਡਾ ਦੇਣਗੀਆਂ ਹੋਸ਼

ਮੁੰਬਈ , 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਬਾਲੀਵੁੱਡ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਨੇ 44 ਸਾਲ ਦੀ ਉਮਰ 'ਚ ਵੀ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਮਲਾਇਕਾ ਦਾ ਫੈਸ਼ਨ ਸੈਂਸ ਹਮੇਸ਼ਾ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦਾ ਹੈ। ਦਰਅਸਲ ਮਲਾਇਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨਾਲ ਉਨ੍ਹਾਂ ਨੇ ਇਕ ਵਾਰ ਫਿਰ ਆਪਣੇ ਪ੍ਰਸ਼ੰਸਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ।

ਪਰਦੇ 'ਤੇ ਸ਼੍ਰੀਦੇਵੀ ਦਾ ਕਿਰਦਾਰ ਨਿਭਾਵੇਗੀ ਰਕੁੱਲ ਪ੍ਰੀਤ, ਪਹਿਲੀ ਝਲਕ ਕੀਤੀ ਸ਼ੇਅਰ

ਮੁੰਬਈ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮਣੀਕਰਣਿਕਾ' ਦੇ ਡਾਇਰੈਕਟਰ ਕ੍ਰਿਸ਼ ਨੇ ਆਪਣੀ ਫਿਲਮ ਵਿਚਾਲੇ ਹੀ ਛੱਡ ਕੇ ਤੇਲੁਗੂ ਸਟਾਰ ਐਨ. ਟੀ. ਆਰ. ਦੀ ਬਾਇਓਪਿਕ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਪ੍ਰੋਜੈਕਟ ਕਿੰਨਾ ਵੱਡਾ ਹੋਵੇਗਾ। ਬਾਇਓਪਿਕ 'ਚ ਸ਼੍ਰੀਦੇਵੀ ਦਾ ਕਿਰਦਾਰ ਅਦਾਕਾਰਾ ਰਕੁੱਲ ਪ੍ਰੀਤ ਸਿੰਘ ਨਿਭਾ ਰਹੀ ਹੈ।  ਹੁਣ ਹਾਲ ਹੀ 'ਚ ਮੇਕਰਸ ਨੇ ਰਕੁੱਲ ਦੇ ਜਨਮਦਿਨ 'ਤੇ ਉਸ ਦੀ ਪਹਿਲੀ ਝਲਕ ਨੂੰ ਰਿਲੀਜ਼ ਕੀਤਾ ਹੈ। ਫਿਲਮ 'ਚ ਐਨ. ਟੀ. ਆਰ. ਦੀ ਵਾਈਫ ਦਾ ਰੋਲ ਵਿੱਦਿਆ ਬਾਲਨ ਕਰ ਰਹੀ ਹੈ ਤੇ ਫਿਲਮ ਨੂੰ ਦੋ ਹਿੱਸਿਆਂ 'ਚ ਤਿਆਰ ਕੀਤਾ ਜਾ ਰਿਹਾ ਹੈ।

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਨਿਤਿਨ ਬਾਲੀ ਦੀ ਮੌਤ

ਮੁੰਬਈ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਮਸ਼ਹੂਰ ਗਾਇਕ ਨਿਤਿਨ ਬਾਲੀ ਦੀ ਮੰਗਲਵਾਰ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ। ਉਹ 47 ਸਾਲਾਂ ਦੇ ਸਨ। ਉਨ੍ਹਾਂ ਨਾਲ ਮੰਗਲਵਾਰ ਸਵੇਰੇ ਸੜਕ ਹਾਦਸਾ ਵਾਪਰਿਆ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ।

ਰਾਂਝਾ ਰੀਫਿਊਜੀ' ਦੇ ਟਰੇਲਰ ਵਾਂਗ ਫਿਲਮ ਨੂੰ ਵੀ ਮਿਲੇਗਾ ਸ਼ਾਨਦਾਰ ਹੁੰਗਾਰਾ

ਚੰਡੀਗੜ੍ਹ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਸੇ ਮਹੀਨੇ 26 ਅਕਤੂਬਰ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਰਾਂਝਾ ਰੀਫਿਊਜੀ' ਦਾ ਟਰੇਲਰ 5 ਅਕਤੂਬਰ ਨੂੰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਸੋਸ਼ਲ ਮੀਡੀਆ 'ਤੇ ਮਿਲੇ ਸ਼ਾਨਦਾਰ ਹੁੰਗਾਰੇ ਨੇ ਫਿਲਮ ਦੀ ਸੁਮੱਚੀ ਟੀਮ ਦੇ ਹੌਂਸਲੇ ਬੁਲੰਦ ਕਰ ਦਿੱਤੇ ਹਨ। ਰੌਸ਼ਨ ਪ੍ਰਿੰਸ ਦੀ ਮੁੱਖ ਭੂਮਿਕਾ ਵਾਲੀ ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ। ਉਨ੍ਹਾਂ ਨੇ ਹੀ ਇਸ ਫਿਲਮ ਦੀ ਕਹਾਣੀ ਲਿਖੀ ਹੈ।

ਗੋਲਡਨ ਡਰੈੱਸ ਪਹਿਨ ਹਿਨਾ ਖਾਨ ਨੇ ਪ੍ਰਸ਼ੰਸਕ ਕੀਤੇ ਖੁਸ਼, ਤਸਵੀਰਾਂ ਨਾਲ ਬਣੀ ਚਰਚਾ ਦਾ ਵਿਸ਼ਾ

ਮੁੰਬਈ , 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਟੀ. ਵੀ. ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਆਪਣੀ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ।ਕੁਝ ਦਿਨਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਖਾਸ ਦੋਸਤਾਂ ਤੇ ਪ੍ਰੇਮੀ ਰੌਕੀ ਨਾਲ ਜਨਮਦਿਨ ਮਨਾਇਆ।

ਵਿਨੋਦ ਖੰਨਾ ਦੇ ਪੁੱਤ ਨੂੰ ਲਾਂਚ ਕਰਨ ਲਈ ਬੇਕਰਾਰ ਹੈ ਛਾਬੜਾ

ਮੁੰਬਈ, 8 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੇ ਕਿਹਾ ਕਿ ਮਰਹੂਮ ਵਿਨੋਦ ਖੰਨਾ ਦੇ ਪੁੱਤ ਸਾਕਸ਼ੀ ਦੀ ਬੌਲੀਵੁੱਡ ਵਿੱਚ ਪਲੇਠੀ ਫ਼ਿਲਮ ਨੂੰ ਡਾਇਰੈਕਟ ਕਰਨ ਦੀ ਯੋਜਨਾ ਅਜੇ ਵੀ ਉਸ ਦੇ ਜ਼ਿਹਨ ਵਿੱਚ ਹੈ। ਦੱਸਣਾ ਬਣਦਾ ਹੈ ਕਿ ਛਾਬੜਾ ਨੇ ਨਿਰਮਾਤਾ ਤੇ ਫ਼ਿਲਮਸਾਜ਼ ਸੰਜੈ ਲੀਲਾ ਭੰਸਾਲੀ ਨਾਲ ਮਿਲ ਕੇ ਸਾਕਸ਼ੀ ਨੂੰ ਫ਼ਿਲਮ ਇੰਡਸਟਰੀ ਵਿੱਚ ਲਾਂਚ ਕਰਨ ਦੀ ਤਿਆਰੀ ਵਿੱਢੀ ਸੀ, ਪਰ ਫ਼ਿਰ ਕੁਝ ਕਾਰਨਾਂ ਕਰਕੇ ਇਸ ਪ੍ਰਾਜੈਕਟ ਨੂੰ

ਪਾਟੇਕਰ-ਤਨੂਸ੍ਰੀ ਦੱਤਾ ਵਿਵਾਦ: ਪਾਟੇਕਰ ਨੇ ਮੀਡੀਆ ਤੋਂ ਕੰਨੀ ਕਤਰਾਈ

ਮੁੰਬਈ,, 8 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਸਿਨੇਮਾ ਵਿੱਚ ਗੁਸੈਲ ਅੰਦਾਜ਼ ਨਾਲ ਵੱਖਰੀ ਪਛਾਣ ਬਣਾਉਣ ਵਾਲੇ ਅਭਿਨੇਤਾ ਨਾਨਾ ਪਾਟੇਕਰ ਨੇ ਅਦਾਕਾਰਾ ਤਨੂਸ੍ਰੀ ਦੱਤਾ ਦੇ ਦੁਰਵਿਹਾਰ ਦੇ ਦੋਸ਼ਾਂ ’ਤੇ ਕਿਹਾ, ‘‘ਜੋ ਪਹਿਲਾਂ ਸੱਚ ਸੀ, ਉਹ ਅੱਜ ਵੀ ਸੱਚ ਹੈ।’’ ਤਨੂਸ੍ਰੀ ਦੇ ਦੋਸ਼ਾਂ ਤੋਂ ਬਾਅਦ ਪਹਿਲੀ ਵਾਰ ਨਾਨਾ ਪਾਟੇਕਰ ਨੇ ਮੀਡੀਆ ਦੇ ਸਵਾਲਾਂ ਦਾ ਇਹ ਕਹਿੰਦਿਆਂ ਜਵਾਬ ਨਹੀਂ ਦਿੱਤਾ ਕਿ ਵਕੀਲ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਹੈ। ਇਸ ਲਈ, ‘ਮੈਂ ਕੁਝ ਨਹੀਂ ਕਹਾਂਗਾ।’’ ਉਨ੍ਹਾਂ ਕਿਹਾ, ‘‘ਇਸ ਮਾਮਲੇ ’ਤੇ ਉਹ 10 ਸਾਲ ਪਹਿਲਾਂ ਹੀ ਆਪਣੀ ਗੱਲ ਰੱਖ ਚੁੱਕੇ ਹਨ ਅਤੇ ਜੋ ਉਸ ਵੇਲੇ ਕਿਹਾ ਸੀ ਉਹ ਅੱਜ ਵੀ ਹੈ ਅਤੇ ਕੱਲ੍ਹ ਵੀ ਰਹੇਗਾ, ਮੈਂ ਉਸ ’ਤੇ ਕਾਇਮ ਹਾਂ।’’ ਉਨ੍ਹਾਂ ਕਿਹਾ ਇਸ ਸਬੰਧੀ ਅੱਗੇ ਗੱਲ ਉਨ੍ਹਾਂ ਦੇ ਵਕੀਲ ਕਰਨਗੇ। ਤਨੂਸ੍ਰੀ ਨੇ ਸ਼ਨਿਚਰਵਾਰ ਨੂੰ ਨਾਨਾ ਪਾਟੇਕਰ ਦੇ ਖਿਲਾਫ਼ ਪੁਲੀਸ ਵਿੱਚ ਦਰਜ ਆਪਣੀ ਸ਼ਿਕਾਇਤ ਵਿੱਚ ਉਨ੍ਹਾਂ ’ਤੇ 2008 ਵਿੱਚ ਇਕ ਫਿਲਮ ਦੇ ਸੈੱਟ ’ਤੇ ਦੁਰਵਿਹਾਰ ਕਰਨ ਦਾ ਦੋਸ਼ ਲਗਾਇਆ ਸੀ।

ਬੌਲੀਵੁੱਡ ਦੀ ਰਿਆਸਤ ਦਾ ਇਕਲੌਤਾ ਰਾਜ ਕੁਮਾਰ ਸੀ ‘ਰਾਜ ਕੁਮਾਰ’

ਮੁੰਬਈ, 8 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਹਿੰਦੀ ਸਿਨੇਮਾ ਜਗਤ ਵਿੱਚ ਵੈਸੇ ਤਾਂ ਆਪਣੇ ਦਮਦਾਰ ਅਦਾਕਾਰੀ ਨਾਲ ਕਈ ਸਿਤਾਰਿਆਂ ਨੇ ਦਰਸ਼ਕਾਂ ਦੇ ਦਿਲਾਂ ’ਤੇ ਰਾਜ ਕੀਤਾ ਪਰ ਇਕ ਅਜਿਹਾ ਸਿਤਾਰਾ ਵੀ ਹੋਇਆ ਜਿਸ ਨੇ ਨਾ ਸਿਰਫ਼ ਦਰਸ਼ਕਾਂ ਦੇ ਦਿਲ ’ਤੇ ਰਾਜ ਕੀਤਾ ਬਲਕਿ ਇੰਡਸਟਰੀ ਨੇ ਵੀ ਉਨ੍ਹਾਂ ਨੂੰ ‘ਰਾਜ ਕੁਮਾਰ’ ਮੰਨਿਆ। ਉਸ ਸੀ ਅਦਾਇਗੀ ਦੇ ਬੇਤਾਜ ਬਾਦਸ਼ਾਹ ਕੁਲਭੂਸ਼ਨ ਪੰਡਿਤ ਉਰਫ਼ ਰਾਜ ਕੁਮਾਰ। ਪਾਕਿਸਤਾਨ ਦੇ ਬਲੋਚਿਸਤਾਨ ਪ੍ਰਾਂਤ ਵਿੱਚ 8 ਅਕਤੂਬਰ 1926 ਨੂੰ

ਦਲੀਪ ਕੁਮਾਰ ਹਸਪਤਾਲ ’ਚ ਭਰਤੀ

ਮੁੰਬਈ, 8 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਫਿਲਮ ਜਗਤ ਦੇ ‘ਟ੍ਰੈਜਡੀ ਕਿੰਗ’ ਬਜ਼ੁਰਗ ਅਭਿਨੇਤਾ ਦਲੀਪ ਕੁਮਾਰ (95) ਫਿਰ ਬਿਮਾਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਦਲੀਪ ਕੁਮਾਰ ਟਵਿੱਟਰ ਹੈਂਡਲ ਕਰਨ ਵਾਲੇ ਫੈਜ਼ਲ ਫਾਰੂਕੀ ਨੇ ਇਹ ਜਾਣਕਾਰੀ ਦਿੱਤੀ।

ਪਟਨਾ ’ਚ ਸ਼ੂਟਿੰਗ ਕਰਕੇ ਖ਼ੁਸ਼ ਹੈ ਅਰਜੁਨ ਕਪੂਰ

ਮੁੰਬਈ, 5 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਰਜੁਨ ਕਪੂਰ ਨੇ ਪਿਛਲੇ ਮਹੀਨੇ ਪਟਨਾ ਵਿੱਚ ਪੰਦਰਾਂ ਦਿਨ ਲਈ ਰਾਜਕੁਮਾਰ ਗੁਪਤਾ ਦੀ ਫ਼ਿਲਮ ‘ਇੰਡੀਆ’ਜ਼ ਮੋਸਟ ਵਾਂਟਿਡ’ ਦੀ ਸ਼ੂਟਿੰਗ ਕੀਤੀ। ਅਦਾਕਾਰ ਨੇ ਕਿਹਾ ਕਿ ਉਹ ਪਟਨਾ ਵਿੱਚ ਸ਼ੂਟਿੰਗ ਨੂੰ ਲੈ ਕੇ ਕਾਫ਼ੀ ਖੁਸ਼ ਸੀ ਤੇ ਉਸ ਨੇ ਸ਼ੂਟਿੰਗ ਦੌਰਾਨ ਆਪਣੀ ਜ਼ਿੰਦਗੀ ਦਾ ਕਾਫ਼ੀ ਚੰਗਾ ਸਮਾਂ ਉਥੇ ਬਿਤਾਇਆ। ਅਰਜੁਨ ਨੇ ਕਿਹਾ, ‘ਮੈਨੂੰ ਇਸ ਗੱਲ ਦਾ ਮਾਣ ਹੈ ਕਿ ਬੌਲੀਵੁੱਡ ਵਿੱਚ ਮੁੱਖ ਧਾਰਾ ਦਾ ਅਦਾਕਾਰ ਹੋਣ ਦੇ ਨਾਤੇ ਪਟਨਾ ਦਾ ਸਫ਼ਰ ਕਰਨ ਵਾਲਿਆਂ ’ਚੋਂ ਮੈਂ ਮੋਹਰੀ ਸੀ।’

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065817968
Copyright © 2018, Panjabi Times. All rights reserved. Website Designed by Mozart Infotech