ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਮਨੌਰੰਜਨ

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਨਿਤਿਨ ਬਾਲੀ ਦੀ ਮੌਤ

October 10, 2018 01:51 AM
ਮੁੰਬਈ, 9 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਮਸ਼ਹੂਰ ਗਾਇਕ ਨਿਤਿਨ ਬਾਲੀ ਦੀ ਮੰਗਲਵਾਰ ਨੂੰ ਸੜਕ ਹਾਦਸੇ 'ਚ ਮੌਤ ਹੋ ਗਈ। ਉਹ 47 ਸਾਲਾਂ ਦੇ ਸਨ। ਉਨ੍ਹਾਂ ਨਾਲ ਮੰਗਲਵਾਰ ਸਵੇਰੇ ਸੜਕ ਹਾਦਸਾ ਵਾਪਰਿਆ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ। ਦਰਸਅਲ, ਉਹ ਆਪਣੀ ਕਾਰ ਚਲਾਉਂਦੇ ਹੋਏ ਬੋਰੀਵਲੀ ਤੋਂ ਮਲਾਡ ਜਾ ਰਹੇ ਸਨ ਤਾਂ ਉਦੋਂ ਹੀ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾਈ। ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਵੀ ਲੱਗੀਆਂ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਲਦ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ। ਮੀਡੀਆ ਨਾਲ ਗੱਲਬਾਤ ਦੌਰਾਨ ਬਾਲੀ ਦੀ ਭਤੀਜੀ ਨੇ ਇਸ ਹਾਦਸੇ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਨਿਤਿਨ ਬਾਲੀ ਨੂੰ 90 ਦੇ ਦਹਾਕੇ 'ਚ ਪ੍ਰਸਿੱਧੀ ਹਾਸਲ ਹੋਈ ਸੀ। ਉਹ ਰੀਮਿਕਸ ਗੀਤਾਂ ਲਈ ਜਾਣੇ ਜਾਂਦੇ ਸਨ। 'ਨੀਲੇ ਨੀਲੇ ਅੰਬਰ ਪਰ', 'ਏਕ ਅਜਨਬੀ ਹਸੀਨਾ ਸੇ' ਅਤੇ 'ਪਲ ਪਲ ਦਿਲ ਕੇ ਪਾਸ' ਵਰਗੇ ਕਈ ਗੀਤਾਂ ਨੂੰ ਰੀਮਿਕਸ ਕਰ ਚੁੱਕੇ ਸਨ।
 
ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਮਨੌਰੰਜਨ ਵਿੱਚ ਹੋਰ
ਮੀ ਟੂ: ਸਾਜਿਦ ਖ਼ਾਨ ਫ਼ਿਲਮ ਤੇ ਟੈਲੀਵਿਜ਼ਨ ਡਾਇਰੈਕਟਰਾਂ ਦੀ ਐਸੋਸੀਏਸ਼ਨ ’ਚੋਂ ਮੁਅੱਤਲ

ਮੁੰਬਈ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਫਿਲਮ ਤੇ ਟੈਲੀਵਿਜ਼ਨ ਡਾਇਰੈਕਟਰਜ਼ ਐਸੋਸੀਏਸ਼ਨ (ਆਈਐਫਟੀਡੀਏ) ਨੇ ਫ਼ਿਲਮਸਾਜ਼ ਸਾਜਿਦ ਖ਼ਾਨ ਨੂੰ ਮੀ ਟੂ ਤਹਿਤ ਲੱਗੇ ਜਿਨਸੀ ਸੋਸ਼ਣ ਦੇ ਦੋਸ਼ਾਂ ਦੀ ਜਾਂਚ ਮਗਰੋਂ ਐਸੋਸੀਏਸ਼ਨ ’ਚੋਂ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪਿਛਲੇ ਦਿਨਾਂ ਵਿੱਚ ਕਈ ਮਹਿਲਾਵਾਂ ਨੇ ਸਾਹਮਣੇ ਆਉਂਦਿਆਂ ਸਾਜਿਦ ’ਤੇ ਜਿਨਸੀ ਸ਼ੋਸ਼ਣ ਕੀਤੇ ਜਾਣ ਦੇ ਦੋਸ਼ ਲਾਏ ਸਨ। ਐਸੋਸੀਏਸ਼ਨ ਨੇ ਕਿਹਾ ਕਿ ਉਨ੍ਹਾਂ ਅੰਦਰੂਨੀ ਸ਼ਿਕਾਇਤ ਕਮੇਟੀਆਂ ਵੱਲੋਂ ਕੀਤੀਆਂ ਸਿਫ਼ਾਰਿਸ਼ਾਂ ’ਤੇ ਸਾਜਿਦ ਦੀ ਮੈਂਬਰੀ ਫ਼ੌਰੀ ਇਕ ਸਾਲ ਲਈ ਮੁਅੱਤਲ ਕਰ ਦਿੱਤੀ ਹੈ।

ਮੈਂ ਇਕ ਬੇਚੈਨ ਕਲਾਕਾਰ ਹਾਂ: ਸ਼ਾਹਰੁਖ਼

ਮੁੰਬਈ, 12 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਾਹਰੁਖ਼ ਖ਼ਾਨ ਦਾ ਕਹਿਣਾ ਹੈ ਕਿ ਉਸ ਨੇ ਖ਼ੁਦ ਨੂੰ ਕਦੇ ਵੀ ਅਜਿਹਾ ਅਦਾਕਾਰ ਨਹੀਂ ਮੰਨਿਆ ਜਿਸ ਵਿੱਚ ਕੋਈ ਘਾਟ ਨਹੀਂ। ਅਦਾਕਾਰ ਨੇ ਕਿਹਾ ਇਹੀ ਵਿਚਾਰ ਪਿਛਲੇ ਤਿੰਨ ਦਹਾਕਿਆਂ ਤੋਂ ਫ਼ਿਲਮ ਇੰਡਸਟਰੀ ਵਿੱਚ ਉਸ ਨੂੰ ਹੋਰ ਚੰਗਾ ਕੰਮ ਕਰਨ ਲਈ ਪ੍ਰੇਰਦਾ ਹੈ। 53 ਸਾਲਾ ਅਦਾਕਾਰ ਦਾ ਕਹਿਣਾ ਹੈ ਕਿ ਉਹ ਨਤੀਜਿਆਂ ਵੱਲ ਵੇਖਣ ਦੀ ਥਾਂ ਨਵੇਂ ਮਰਹੱਲਿਆਂ ਦਾ ਜਸ਼ਨ ਮਨਾਉਣ ਵਿੱਚ ਯਕੀਨ ਰੱਖਦਾ ਹੈ।

ਵੈੱਬ ਸ਼ੋਅ ਕਿਸੇ ਫ਼ਿਲਮ ਤੋਂ ਘੱਟ ਨਹੀਂ: ਅਲੀ ਫ਼ਜ਼ਲ

ਮੁੰਬਈ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਮਰੀਕੀ ਟੀਵੀ ਸ਼ੋਅ ‘ਬੌਲੀਵੁੱਡ ਹੀਰੋ’ ਤੋਂ ਔਸਕਰ ਜੇਤੂ ਅਦਾਕਾਰ ਜੂਡੀ ਡੈਂਚ ਨਾਲ ਬਰਤਾਨਵੀ-ਅਮਰੀਕੀ ਫ਼ਿਲਮ ‘ਵਿਕਟੋਰੀਆ ਤੇ ਅਬਦੁਲ’ ਵਿੱਚ ਸਕਰੀਨ ਸਾਂਝੀ ਕਰਨ ਵਾਲਾ ਅਦਾਕਾਰ ਅਲੀ ਫ਼ਜ਼ਲ ਮੰਨਦਾ ਹੈ ਕਿ ਵੈੱਬ ਸ਼ੋਅ ਵੀ ਕਿਸੇ ਫ਼ਿਲਮ ਨਾਲੋਂ ਘੱਟ ਨਹੀਂ ਹਨ। ਫ਼ਜ਼ਲ ਨੇ ਹਾਲ ਹੀ ਵਿੱਚ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਰਿਲੀਜ਼ ਹੋਈ ਵੈੱਬ ਲੜੀ ‘ਮਿਰਜ਼ਾਪੁਰ’ ਵਿੱਚ ਅਹਿਮ ਕਿਰਦਾਰ ਨਿਭਾਇਆ ਹੈ।

ਮੇਰੇ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ: ਰਣਵੀਰ

ਨਵੀਂ ਦਿੱਲੀ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿਛਲੇ ਅੱਠ ਸਾਲ ਤੋਂ ਦਰਸ਼ਕਾਂ ਦਾ ਆਪਣੀਆਂ ਫ਼ਿਲਮਾਂ ਨਾਲ ਮਨੋਰੰਜਨ ਕਰ ਰਹੇ ਅਦਾਕਾਰ ਰਣਵੀਰ ਸਿੰਘ ਨੇ ਕਿਹਾ ਕਿ ਉਸ ’ਤੇ ਆਪਣਾ ਸੌ ਫੀਸਦ ਦੇਣ ਲਈ ਕਦੇ ਵੀ ਦਬਾਅ ਨਹੀਂ ਰਿਹਾ ਤੇ ਉਹ ਕੰਮ (ਅਦਾਕਾਰੀ) ਨੂੰ ਇਕ ਜ਼ਿੰਮੇਵਾਰੀ ਵਜੋਂ ਵੇਖਦਾ ਹੈ, ਕਿਉਂਕਿ ਉਸ ਨੂੰ ਅਦਾਕਾਰੀ ਕਰਨਾ ਪਸੰਦ ਹੈ। ਹਾਲ ਹੀ ਵਿੱਚ ਅਦਾਕਾਰਾ ਦੀਪਿਕਾ ਪਾਦੂਕੋਨ ਨਾਲ ਵਿਆਹ ਬੰਧਨ ਵਿੱਚ ਬੱਝੇ ਅਦਾਕਾਰ ਤੋਂ ਉਸਦੇ ਪ੍ਰਸ਼ੰਸਕਾਂ ਨੂੰ ਖਾਸੀਆਂ ਉਮੀਦਾਂ ਹਨ। ਰਣਵੀਰ ਦੀ ਫ਼ਿਲਮ ‘ਸਿੰਬਾ’ ਇਸੇ ਮਹੀਨੇ ਰਿਲੀਜ਼ ਹੋਵੇਗੀ।

ਕਪਿਲ ਸ਼ਰਮਾ ਦੇ ਵਿਆਹ ਦੀ ਜਾਗੋ ਕੱਢੀ

ਅੰਮ੍ਰਿਤਸਰ, 11 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਾਸ-ਰਸ ਕਲਾਕਾਰ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਦੇ 12 ਦਸੰਬਰ ਨੂੰ ਹੋਣ ਵਾਲੇ ਵਿਆਹ ਤੋਂ ਪਹਿਲਾਂ ਅੱਜ ਇਥੇ ਕਪਿਲ ਦੇ ਘਰ ਜਾਗੋ ਕੱਢੀ ਗਈ। ਇਸ ਵਿਚ ਉਸ ਦੇ ਪਰਿਵਾਰਕ ਮੈਂਬਰ ਅਤੇ ਨੇੜਲੇ ਮਿੱਤਰ ਸ਼ਾਮਲ ਹੋਏ। ਭਲਕੇ 12 ਦਸੰਬਰ ਨੂੰ ਦੋਵਾਂ ਦਾ ਜਲੰਧਰ ਵਿਚ ਵਿਆਹ ਹੋਵੇਗਾ।

ਮੈਂ ਕੋਈ ਪੇਸ਼ੇਵਰ ਅਦਾਕਾਰ ਨਹੀਂ: ਝਾਅ

ਮੁੰਬਈ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਜੈ ਗੰਗਾਜਲ’ ਵਿੱਚ ਇਕ ਪੁਲੀਸ ਵਾਲੇ ਦਾ ਕਿਰਦਾਰ ਨਿਭਾਉਣ ਵਾਲੇ ਫ਼ਿਲਮਸਾਜ਼ ਪ੍ਰਕਾਸ਼ ਝਾਅ ਨੇ ਕਿਹਾ ਕਿ ਉਹ ਖ਼ੁਦ ਨੂੰ ਪੇਸ਼ੇਵਰ ਅਦਾਕਾਰ ਨਹੀਂ ਮੰਨਦਾ। ਝਾਅ ਜਲਦੀ ਹੀ ਇਕ ਲਘੂ ਫ਼ਿਲਮ ‘ਜੁਸਤਜੂ: ਦਿ ਲੌਂਗਿੰਗ’ ਵਿੱਚ ਮੁੱਖ ਭੂਮਿਕਾ ਵਿੱਚ ਨਜ਼ਰ ਆਏਗਾ। ‘ਗੰਗਾਜਲ’, ‘ਅਪਹਰਣ’ ਤੇ ‘ਰਾਜਨੀਤੀ’ ਜਿਹੀਆਂ ਸਮਾਜਿਕ-ਸਿਆਸੀ ਫ਼ਿਲਮਾਂ ਬਣਾਉਣ ਲਈ ਮਕਬੂਲ ਝਾਅ ਨੂੰ ਹੁਣ ਕੈਮਰੇ ਦੇ ਪਿੱਛੇ ਕੰਮ ਕਰਨ ਨਾਲੋਂ ਅੱਗੇ ਹੋ ਕੇ ਕੰਮ ਕਰਨ ’ਚ ਮਜ਼ਾ ਆਉਣ ਲੱਗਾ ਹੈ। ਇਸ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਝਾਅ ਨੇ ਕਿਹਾ, ‘ਮੈਂ ਕੋਈ ਪੇਸ਼ੇਵਰ ਅਦਾਕਾਰ ਨਹੀਂ ਹਾਂ, ਪਰ ਕੁਝ ਲੋਕ ਹਨ ਜੋ ਹੁਣ ਮੇਰੇ ਬਾਰੇ ਸੋਚਦੇ ਹਨ, ਉਨ੍ਹਾਂ ਕੋਲ ਮੈਨੂੰ ਪੇਸ਼ ਕਰਨ ਲਈ ਭੂਮਿਕਾਵਾਂ ਹਨ।

‘ਕੇਦਾਰਨਾਥ’ ਉੱਤੇ ਪਾਬੰਦੀ ਤੋਂ ਨਿਰਾਸ਼ ਹੈ ਸਾਰਾ ਅਲੀ ਖ਼ਾਨ

ਮੁੰਬਈ, 9 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਾਰਾ ਅਲੀ ਖ਼ਾਨ ਆਪਣੀ ਪਲੇਠੀ ਫ਼ਿਲਮ ‘ਕੇਦਾਰਨਾਥ’ ਦੀ ਉੱਤਰਾਖੰਡ ਵਿੱਚ ਰਿਲੀਜ਼ ’ਤੇ ਲੱਗੀ ਪਾਬੰਦੀ ਤੋਂ ਨਿਰਾਸ਼ ਹੈ। ਅਦਾਕਾਰਾ ਨੇ ਕਿਹਾ ਕਿ ਫ਼ਿਲਮ ਦਾ ਮੰਤਵ ‘ਲੋਕਾਂ ’ਚ ਵੰਡੀਆਂ ਪਾਉਣਾ ਨਹੀਂ ਬਲਕਿ ਉਨ੍ਹਾਂ ਨੂੰ ਇਕਜੁਟ ਕਰਨਾ ਹੈ’। ‘ਕੇਦਾਰਨਾਥ’ ਸਾਲ 2016 ਵਿੱਚ ਆਈ ਜਲ-ਪਰਲੋ ਦੇ ਪਿਛੋਕੜ ਵਿੱਚ ਇਕ ਹਿੰਦੂ ਮੁਟਿਆਰ ਤੇ ਮੁਸਲਿਮ ਲੜਕੇ ’ਚ ਪਿਆਰ ਦੀ ਕਹਾਣੀ ਬਿਆਨ ਕਰਦੀ ਹੈ। ਫ਼ਿਲਮ ’ਤੇ ਪਾਬੰਦੀ ਲਾਏ ਜਾਣ ਦੀ ਮੰਗ ਕਰਨ ਵਾਲਿਆਂ ਦਾ ਦੋਸ਼ ਹੈ ਕਿ ‘ਕੇਦਾਰਨਾਥ’ ਹਿੰਦੂ ਭਾਵਨਾਵਾਂ ਨੂੰ ਸੱਟ ਮਾਰਦਿਆਂ ‘ਲਵ ਜਹਾਦ’ ਦਾ ਪ੍ਰਚਾਰ ਕਰ ਰਹੀ ਹੈ। ਸਾਰਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘ਮੇਰਾ ਸੁਫ਼ਨਾ ਸੀ ਕਿ ਮੈਂ ਕੁਝ ਲੋਕਾਂ ਨੂੰ ਫ਼ਿਲਮ ਦੀ ਕਹਾਣੀ ਬਾਰੇ ਦੱਸ ਸਕਦੀ।

ਉਮੀਦ ਹੈ ਸੁਹਾਨਾ ਨੂੰ ਮੇਰੀ ਅਦਾਕਾਰੀ ਪਸੰਦ ਆਏਗੀ: ਸ਼ਾਹਰੁਖ਼

ਮੁੰਬਈ,, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਸ਼ਾਹਰੁਖ਼ ਖ਼ਾਨ ਨੇ ਆਸ ਜਤਾਈ ਹੈ ਕਿ ਉਹਦੀ ਆਗਾਮੀ ਫ਼ਿਲਮ ‘ਜ਼ੀਰੋ’ ਦੇ ਰੋਮਾਂਟਿਕ ਗੀਤ ‘ਮੇਰੇ ਨਾਮ ਤੂ’ ਵਿਚਲੀ ਉਹਦੀ ਅਦਾਕਾਰੀ ਉਸ ਦੀ ਧੀ ਸੁਹਾਨਾ ਨੂੰ ਪਸੰਦ ਆਏਗੀ। 53 ਸਾਲਾ ਨੂੰ ਢੁੱਕਿਆ ਸ਼ਾਹਰੁਖ, ਜੋ ਇਸ ਫ਼ਿਲਮ ਵਿੱਚ ਇਕ ਬੌਣੇ ਦਾ ਕਿਰਦਾਰ ਨਿਭਾ ਰਿਹਾ ਹੈ, ਨੇ ‘ਮੇਰੇ ਨਾਮ ਤੂ’ ਦੇ ਨਿਰਮਾਣ ਨੂੰ ਲੈ ਕੇ ਇਕ ਟਵੀਟ ਕੀਤਾ ਹੈ। ਇਸ ਗੀਤ ਵਿੱਚ ਅਦਾਕਾਰਾ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਏਗੀ।

ਚਾਲਬਾਜ਼’ ਵਿੱਚ ਸ੍ਰੀਦੇਵੀ ਨਾਲ ਕੰਮ ਕਰਨ ਦੀ ਹੋਈ ਸੀ ਪੇਸ਼ਕਸ਼: ਅਨਿਲ ਕਪੂਰ

ਮੁੰਬਈ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਅਨਿਲ ਕਪੂਰ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 1989 ਦੀ ਬਲਾਕ ਬਸਟਰ ਫ਼ਿਲਮ ‘ਚਾਲਬਾਜ਼’ ਵਿੱਚ ਦੇ ਪੁਰਸ਼ ਪ੍ਰਧਾਨ ਕਿਰਦਾਰਾਂ ’ਚੋਂ ਇਕ ਦੀ ਪੇਸ਼ਕਸ਼ ਕੀਤੀ ਗਈ ਸੀ। ਇਸ ਫ਼ਿਲਮ ਵਿੱਚ ਸ੍ਰੀਦੇਵੀ ਦੀ ਦੋਹਰੀ ਭੂਮਿਕਾ ਸੀ। ਆਖਿਰ ਨੂੰ ‘ਚਾਲਬਾਜ਼’ ਵਿੱਚ ਸੰਨੀ ਦਿਓਲ ਤੇ ਰਜਨੀਕਾਂਤ ਨੇ ਪੁਰਸ਼ ਲੀਡ ਵਾਲੇ ਕਿਰਦਾਰ ਨਿਭਾਏ ਸਨ। ਇਥੇ ਸਟਾਰ ਪਲੱਸ ਦੇ ਰਿਐਲਿਟੀ ਸ਼ੋਅ ‘ਡਾਂਸ+4’ ਵਿੱਚ ਸ੍ਰੀਦੇਵੀ ਨੂੰ ਯਾਦ ਕਰਦਿਆਂ ਕਪੂਰ ਨੇ ਕਿਹਾ, ‘ਸ੍ਰੀਦੇਵੀ ਆਪਣੇ ਆਪ ਵਿੱਚ ਸੰਪੂਰਨ ਐਂਟਰਟੇਨਰ ਸੀ। ਉਹ ਆਪਣੀ ਸ਼ਕਤੀਸ਼ਾਲੀ ਸ਼ਖ਼ਸੀਅਤ ਨਾਲ ਵੱਡੇ ਪਰਦੇ ਨੂੰ ਭਰ ਦਿੰਦੀ ਸੀ। ਜਦੋਂ ਮੈਨੂੰ ‘ਚਾਲਬਾਜ਼’ ਦੀ ਪੇਸ਼ਕਸ਼ ਹੋਈ ਤਾਂ ਮੈਂ ਸੋਚਿਆ ਕਿ ਸ੍ਰੀਦੇਵੀ ਜੀ

ਪੁਣੇ ਸੰਸਦੀ ਸੀਟ ਤੋਂ ਭਾਜਪਾ ਮਾਧੁਰੀ ਦੀਕਸ਼ਿਤ ਨੂੰ ਦੇ ਸਕਦੀ ਹੈ ਮੌਕਾ

ਮੁੰਬਈ, 8 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਜਨਤਾ ਪਾਰਟੀ (ਭਾਜਪਾ) ਆਗਾਮੀ ਲੋਕ ਸਭਾ ਚੋਣਾਂ ਵਿਚ ਪੁਣੇ ਸੰਸਦੀ ਸੀਟ ਤੋਂ ਬੌਲੀਵੁੱਡ ਅਦਾਕਾਰ ਮਾਧੁਰੀ ਦੀਕਸ਼ਿਤ ਨੂੰ ਚੋਣ ਮੈਦਾਨ ਵਿੱਚ ਉਤਾਰਨ ’ਤੇ ਵਿਚਾਰ ਕਰ ਰਹੀ ਹੈ। ਇਹ ਦਾਅਵਾ ਪਾਰਟੀ ਸੂਤਰਾਂ ਨੇ ਕੀਤਾ ਹੈ। ਇਸ ਸਾਲ ਜੂਨ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਅਦਾਕਾਰਾ ਦੀ ਮੁੰਬਈ ਸਥਿਤ ਰਿਹਾਇਸ਼ ’ਤੇ ਉਸ ਨਾਲ ਮੁਲਾਕਾਤ ਕੀਤੀ ਸੀ। ਪਾਰਟੀ ਦੇ ‘ਸੰਪਰਕ ਫ਼ਾਰ ਸਮਰਥਨ’

ਉੜੀ ਵਿੱਚ ਐਕਸ਼ਨ ਕਰਦਾ ਨਜ਼ਰ ਆਏਗਾ ਵਿੱਕੀ ਕੌਸ਼ਲ

ਚੰਡੀਗੜ੍ਹ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰ ਵਿੱਕੀ ਕੌਸ਼ਲ ਫਿਲਮ ‘ਉੜੀ’ ‘ਚ ਐਕਸ਼ਨ ਦਿਖਾਉਂਦੇ ਨਜ਼ਰ ਆਉਣਗੇ। ਬੇਹੱਦ ਘੱਟ ਸਮੇਂ ‘ਚ ਦਰਸ਼ਕਾਂ ਦੇ ਦਿਲਾਂ ‘ਚ ਘਰ ਕਰਨ ਵਾਲਾ ਇਹ ਕਲਾਕਾਰ ਹੁਣ ਆਪਣੀ ਆਗਾਮੀ ਫਿਲਮ ‘ਉੜੀ’ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਐਕਸ਼ਨ ਡਾਇਰੈਕਟਰ ਸ਼ਿਆਮ ਕੌਸ਼ਲ ਦੇ ਨਵਾਬਜ਼ਾਦੇ ਵਿੱਕੀ ਪਹਿਲੀ ਵਾਰ ਕਿਸੇ ਫਿਲਮ ‘ਚ ਐਕਸ਼ਨ ਕਰਦੇ ਨਜ਼ਰ ਆਉਣਗੇ। ਇਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਸਾਹਮਣੇ ਆਇਆ ਸੀ ਤੇ ਹੁਣ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।

ਫਿਲਮ ‘ਕੇਦਾਰਨਾਥ’ ਤੇ ‘2012’ ਦੇ ਇਕ ਦ੍ਰਿਸ਼ ’ਚ ਸਮਾਨਤਾ

ਚੰਡੀਗੜ੍ਹ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਬੌਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਤੇ ਸਾਰਾ ਅਲੀ ਖ਼ਾਨ ਦੀ ਫਿਲਮ ‘ਕੇਦਾਰਨਾਥ’ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿਚ ਹੜ੍ਹ ਨਾਲ ਪੀੜਤ ਕੇਦਾਰਨਾਥ ਦੀ ਕਹਾਣੀ ਦਿਖਾਈ ਜਾਵੇਗੀ।

ਕਿਸੇ ਸ਼ੈਲੀ ’ਚ ਨਹੀਂ ਬੱਝਣਾ ਚਾਹੁੰਦੀ: ਬਨੀਤਾ

ਮੁੰਬਈ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਫ਼ਿਲਮ ‘ਅਕਤੂਬਰ’ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਬ੍ਰਿਟਿਸ਼-ਭਾਰਤੀ ਅਦਾਕਾਰਾ ਬਨੀਤਾ ਸੰਧੂ ਦਾ ਕਹਿਣਾ ਹੈ ਕਿ ਉਹ ਖ਼ੁਦ ਨੂੰ ਕਿਸੇ ਇਕ ਖਾਸ ਸ਼ੈਲੀ ਜਾਂ ਅੰਦਾਜ਼ ਤਕ ਸੀਮਤ ਨਹੀਂ ਕਰਨਾ ਚਾਹੁੰਦੀ।

‘ਬੇਨ ਇਜ਼ ਬੈਕ’14 ਨੂੰ ਹੋਵੇਗੀ ਰਿਲੀਜ਼

ਮੁੰਬਈ, 5 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜੂਲੀਆ ਰੌਬਰਟਜ਼ ਦੀ ਅਦਾਕਾਰੀ ਵਾਲੀ ਫਿਲਮ ‘ਬੇਨ ਇਜ਼ ਬੈਕ’ ਭਾਰਤ ਵਿਚ 14 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਵਿਚ ‘ਮੈਨਚੈਸਟਰ ਬਾਏ ਦਾ ਸੀ’ ਦੇ ਅਦਾਕਾਰ ਲੁਕਾਸ ਹੈਜਿਸ ਵੀ ਨਜ਼ਰ ਆਉਣਗੇ।

ਸੋਨਾਲੀ ਬੇਂਦਰੇ ਮੁੰਬਈ ਮੁੜਨ ਲਈ ਉਤਸ਼ਾਹਿਤ

ਮੁੰਬਈ, 2 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਿਊਯਾਰਕ ਵਿਚ ਲਗਪਗ ਪੰਜ ਮਹੀਨੇ ਕੈਂਸਰ ਦਾ ਇਲਾਜ ਕਰਵਾਉਣ ਮਗਰੋਂ ਅਦਾਕਾਰਾ ਸੋਨਾਲੀ ਬੇਂਦਰੇ ਬਹਿਲ ਮੁੰਬਈ ਮੁੜਨ ਲਈ ਉਤਸ਼ਾਹਿਤ ਹੈ। ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿਚ ਸੋਨਾਲੀ ਬੇਂਦਰੇ ਨੂੰ ਕੈਂਸਰ ਹੋਣ ਬਾਰੇ ਪਤਾ ਲੱਗਾ ਸੀ ਅਤੇ ਉਸ ਦਾ ਨਿਊਯਾਰਕ ਵਿਚ ਇਲਾਜ ਚੱਲ ਰਿਹਾ ਸੀ। ਇੰਸਟਾਗ੍ਰਾਮ ਉੱਤੇ ਖਬਰ ਸਾਂਝੀ ਕਰਦਿਆਂ ਸੋਨਾਲੀ ਨੇ ਕਿਹਾ ਸੀ,‘ਉਨ੍ਹਾਂ ਦਾ ਕਹਿਣਾ ਹੈ ਕਿ ਦੂਰੀ ਦਿਲ ਨੂੰ ਝੂਠੀ ਤਸੱਲੀ ਦਿੰਦੀ ਹੈ।

ਦੱਖਣ ਵਿਚ ਹੋਈ ਬੱਲੇ ਬੱਲੇ

ਮੁੰਬਈ, 2 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) ਇਕ ਅਰਸੇ ਤੋਂ ਅਜਿਹਾ ਹੋ ਰਿਹਾ ਹੈ ਕਿ ਹਿੰਦੀ ਫ਼ਿਲਮਾਂ ਦੀਆਂ ਜਿਨ੍ਹਾਂ ਅਭਿਨੇਤਰੀਆਂ ਨੂੰ ਸਹੀ ਹੁੰਗਾਰਾ ਨਹੀਂ ਮਿਲਦਾ, ਉਹ ਦੱਖਣ ਦੀਆਂ ਫ਼ਿਲਮਾਂ ਵਿਚ ਕੰਮ ਕਰਨ ਦੀ ਕੋਸ਼ਿਸ਼ ਕਰਨ ਲੱਗਦੀਆਂ ਹਨ। ਖੁਸ਼ਬੂ ਪਹਿਲੀ ਅਜਿਹੀ ਅਭਿਨੇਤਰੀ ਸੀ ਜਿਸਨੇ ਅੱਧਾ ਦਰਜਨ ਹਿੰਦੀ ਫ਼ਿਲਮਾਂ ਵਿਚ ਬਤੌਰ ਬਾਲ ਅਦਾਕਾਰ ਕੰਮ ਕੀਤਾ, ਬਾਲਗ ਹੋਈ ਤਾਂ ਅਭਿਨੇਤਰੀ ਦੇ ਤੌਰ ’ਤੇ ਛੇ-ਸੱਤ ਫ਼ਿਲਮਾਂ ਕੀਤੀਆਂ, ਪਰ ਹਿੰਦੀ ਫ਼ਿਲਮਾਂ ਵਿਚ ਉਸਦੀ ਜ਼ਿਆਦਾ ਗੱਲ ਨਾ ਬਣੀ। ਇਸ ਲਈ ਉਸ ਨੇ ਦੱਖਣ ਭਾਰਤੀ ਫ਼ਿਲਮਾਂ ਵੱਲ ਰੁਖ਼ ਕੀਤਾ, ਇੱਥੇ ਉਸਨੂੰ ਬਹੁਤ ਪ੍ਰਸਿੱਧੀ ਮਿਲੀ। ਉਹ ਹੁਣ ਤਕ ਤਮਿਲ, ਤੇਲਗੂ ਅਤੇ ਕੰਨੜ ਦੀਆਂ ਸੌ ਤੋਂ ਜ਼ਿਆਦਾ ਫ਼ਿਲਮਾਂ ਵਿਚ ਕੰਮ ਕਰ ਚੁੱਕੀ ਹੈ। ਇਸਤੋਂ ਬਾਅਦ ਤਾਂ ਉੱਤਰ ਭਾਰਤੀ ਅਭਿਨੇਤਰੀਆਂ ਦਾ ਦੱਖਣ ਭਾਰਤੀ ਫ਼ਿਲਮਾਂ ਵਿਚ ਜਾਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਨ੍ਹਾਂ ਵਿਚ ਤਮੰਨਾ ਭਾਟੀਆ, ਕਾਜਲ ਅਗਰਵਾਲ, ਜਿਓਤਿਕਾ, ਗੁਰਲੀਨ ਚੋਪੜਾ, ਨਗਮਾ ਅਤੇ ਨੀਤਾ ਚੰਦਰਾ ਨੇ ਉੱਥੋਂ ਦੀਆਂ ਫ਼ਿਲਮਾਂ ਵਿਚ ਬਹੁਤ ਨਾਂ ਕਮਾਇਆ।

ਪੰਜਾਬੀ ਸਿਨਮਾ ਦੀ ਜਿੰਦ ਜਾਨ ਸੀ ਵਰਿੰਦਰ

ਮੁੰਬਈ, 2 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) ਵਰਿੰਦਰ ਨੂੰ ਯਾਦ ਕਰਦਿਆਂ ਪੰਜਾਬੀ ਸਿਨਮਾ ਦਾ ਉਹ ਸੁਨਹਿਰੀ ਦੌਰ ਅੱਖਾਂ ਸਾਹਮਣੇ ਆ ਜਾਂਦਾ ਹੈ ਜਦੋਂ ਚਾਰੇ ਪਾਸੇ ਵਰਿੰਦਰ ਦੀਆਂ ਫ਼ਿਲਮਾਂ ਦੀ ਹੀ ਚਰਚਾ ਹੁੰਦੀ ਸੀ। ਪੰਜਾਬੀ ਸਿਨਮਾ ਨੂੰ ਬੜੀ ਮਿਹਨਤ ਤੇ ਲਗਨ ਨਾਲ ਬੁਲੰਦੀਆਂ ’ਤੇ ਪਹੁੰਚਾਉਣ ਵਿਚ ਵਰਿੰਦਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਵਰਿੰਦਰ (ਬਾਸ਼ੀ) ਦਾ ਜਨਮ 15 ਅਗਸਤ, 1948 ਨੂੰ ਜ਼ਿਲ੍ਹਾ ਕਪੂਰਥਲਾ ਦੇ ਸ਼ਹਿਰ ਫਗਵਾੜੇ ਵਿਚ ਹੋਇਆ। ਕਾਲਜ ਪੜ੍ਹਾਈ ਤੋਂ ਬਾਅਦ ਉਸਨੇ ਨੌਕਰੀ ਵੀ ਕੀਤੀ, ਪਰ ਜਲਦੀ ਹੀ ਧਰਮਿੰਦਰ ਨੇ ਉਸਨੂੰ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਦਾ ਮੌਕਾ ਦੇ ਦਿੱਤਾ। ਇਕੋ ਸਮੇਂ ਫ਼ਿਲਮ ਵਿਚ ਨਾਇਕ, ਸਕਰੀਨ ਪਲੇਅ ਲੇਖਕ, ਨਿਰਮਾਤਾ, ਨਿਰਦੇਸ਼ਕ ਤੇ ਫ਼ਿਲਮ ਦੀ ਕਹਾਣੀ ਲਿਖਣਾ ਵਰਿੰਦਰ ਦੇ ਹੀ ਹਿੱਸੇ ਆਇਆ ਹੈ।

ਕਿਆਰਾ ਅਤੇ ਦਿਲਜੀਤ ਵੱਲੋਂ ‘ਗੁੱਡ ਨਿਊਜ਼’ ਦੀ ਸ਼ੂਟਿੰਗ ਸ਼ੁਰੂ

ਮੁੰਬਈ,1  ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਦਾਕਾਰਾ ਕਿਆਰਾ ਅਡਵਾਨੀ ਅਤੇ ਦਿਲਜੀਤ ਦੁਸਾਂਝ ਨੇ ਫਿਲਮ ‘ਗੁੱਡ ਨਿਊਜ਼’ ਲਈ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫਿਲਮ ਦੇ ਪ੍ਰੋਡਿਊਸਰ ਕਰਨ ਜੌਹਰ ਨੇ ਟਵਿੱਟਰ ’ਤੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਅਤੇ ਅਕਸ਼ੈ ਕੁਮਾਰ ਅਤੇ ਕਰੀਨਾ ਕਪੂਰ ਬਾਅਦ ’ਚ ਸ਼ੂਟਿੰਗ ਵਿਚ ਸ਼ਾਮਲ ਹੋਣਗੇ। ਕਿਆਰਾ ਨੇ ਦਿਲਜੀਤ ਨਾਲ ਇੱਕ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ, ਜਿਸ ਵਿਚ ਦਿਲਜੀਤ ਫਿਲਮ ਦਾ ਕਲੈਪਬੋਰਡ ਫੜ ਕੇ ਖੜਾ ਵਿਖਾਈ ਦਿੰਦਾ ਹੈ।

ਏਸ਼ੀਆ ਪੈਸੇਫਿਕ ਸਕਰੀਨ ਐਵਾਰਡਜ਼ ਮੌਕੇ ਨੰਦਿਤਾ ਦਾਸ ਤੇ ਨਵਾਜ਼ੂਦੀਨ ਦਾ ਸਨਮਾਨ

ਬ੍ਰਿਸਬਨ,1  ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਅਤੇ ਫਿਲਮਸਾਜ਼ ਨੰਦਿਤਾ ਦਾਸ ਨੂੰ ਇੱਥੇ 12ਵੇਂ ਏਸ਼ੀਆ ਪੈਸੇਫਿਕ ਸਕਰੀਨ ਐਵਾਰਡਜ਼ (ਏਪੀਐੱਸਏ) ਮੌਕੇ ਸਨਮਾਨਿਤ ਕੀਤਾ ਗਿਆ ਹੈ। ਨਵਾਜੂਦੀਨ ਨੂੰ ਉਸ ਦੀ ਫਿਲਮ ‘ਮੰਟੋ’ ਵਿਚ ਨਿਭਾਈ ਸ਼ਾਨਦਾਰ ਭੂਮਿਕਾ ਲਈ ਐਵਾਰਡ ਦਿੱਤਾ ਗਿਆ ਹੈ। ਇਸ ਮੌਕੇ ਨਵਾਜੂਦੀਨ ਨੇ ਕਿਹਾ,“ਆਪਣੀ ਪਸੰਦੀਦਾ ਫਿਲਮ ‘ਮੰਟੋ’ ਲਈ ਏਪੀਐੱਸਏ 2018 ਵੱਲੋਂ ਸ਼ਾਨਦਾਰ ਭੂਮਿਕਾ ਨਿਭਾਉਣ ਲਈ ਦਿੱਤੇ ਐਵਾਰਡ ਲਈ ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਦੂਜੀ ਵਾਰ ਇਹ ਐਵਾਰਡ ਹਾਸਲ ਕਰਨਾ ਬਹੁਤ ਹੀ ਖਾਸ ਹੈ।”

ਬ੍ਰਿਸਬਨ ਵਿਚ ਗਾਇਕ ਐਮੀ ਵਿਰਕ ਨੇ ਬੰਨ੍ਹਿਆ ਰੰਗ

ਬ੍ਰਿਸਬਨ,1  ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਆਸਟਰੇਲੀਆ ਦੇ ਸੂਬੇ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬਨ ’ਚ ਸਕਿੱਲ ਇੰਸਟੀਚਿਊਟ, ਐੱਕਸਪਰ ਵੀਜ਼ਾ ਸਰਵਿਸ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਗਾਇਕ ਅਤੇ ਅਦਾਕਾਰ ਐਮੀ ਵਿਰਕ ਦੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068718909
Copyright © 2018, Panjabi Times. All rights reserved. Website Designed by Mozart Infotech