ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਇੰਗਲੈਂਡ 'ਚ ਬੇਘਰ ਲੋਕਾਂ ਦੀ ਮੌਤ 'ਚ ਵਾਧਾ, ਹੈਰਾਨ ਕਰਦੀ ਹੈ ਰਿਪੋਰਟ

October 11, 2018 01:39 AM

ਲੰਡਨ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇੰਗਲੈਂਡ ਵਿਚ ਬੀਤੇ 12 ਮਹੀਨਿਆਂ ਦੌਰਾਨ 449 ਬੇਘਰ ਲੋਕਾਂ ਦੀ ਮੌਤ ਹੋਈ ਹੈ। ਇਕ ਜਾਂਚ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।|ਜਾਂਚ ਦੌਰਾਨ ਦੇਖਿਆ ਗਿਆ ਕਿ ਮਰਨ ਵਾਲਿਆਂ 'ਚ 69 ਫ਼ੀਸਦੀ ਮਰਦ ਸਨ ਅਤੇ ਉਨ੍ਹਾਂ ਦੀ ਉਮਰ 18 ਤੋਂ 94 ਸਾਲ ਤਕ ਸੀ। ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਬੇਘਰ ਲੋਕਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵਲੋਂ 1.2 ਬਿਲੀਅਨ ਪੌਂਡ ਖਰਚੇ ਜਾ ਰਹੇ ਹਨ ਅਤੇ ਘਰੋਂ ਬਾਹਰ ਸੌਣ ਵਾਲਿਆਂ ਦੀ ਸਮੱਸਿਆ ਨੂੰ 2027 ਤਕ ਨਜਿੱਠ ਲਿਆ ਜਾਵੇਗਾ। |ਰਿਪੋਰਟ 'ਚ ਇਨ੍ਹਾਂ ਮੌਤਾਂ ਦੇ ਵੱਖ-ਵੱਖ ਕਾਰਨ ਦੱਸੇ ਗਏ ਹਨ, ਜਿਨ੍ਹਾਂ 'ਚ ਕੁਝ ਮੌਤਾਂ ਹਿੰਸਾ, ਨਸ਼ੇ ਦਾ ਜ਼ਿਆਦਾ ਸੇਵਨ, ਬੀਮਾਰ ਅਤੇ ਖੁਦਕੁਸ਼ੀ ਆਦਿ ਹਨ।|ਇਨ੍ਹਾਂ 'ਚੋਂ 348 ਲੋਕਾਂ ਦੀ ਉਮਰ ਬਾਰੇ ਪਹਿਚਾਣ ਹੋਈ ਹੈ, ਬੇਘਰ ਲੋਕਾਂ ਦੀ ਅੰਦਾਜ਼ਨ ਉਮਰ 49 (ਮਰਦ) ਅਤੇ 53 (ਔਰਤਾਂ) ਦੀ ਉਮਰ ਸੀ।|ਬੇਘਰੇ ਲੋਕਾਂ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਨੇ ਕਿਹਾ ਹੈ ਕਿ 2010 ਤੋਂ ਬਾਅਦ ਬੇਘਰੇ ਲੋਕਾਂ ਦੀ ਗਿਣਤੀ 'ਚ 169 ਫ਼ੀਸਦੀ ਵਾਧਾ ਹੋਇਆ ਹੈ। |ਹਾਊਸਿੰਗ ਮੰਤਰਾਲੇ ਦੀ ਮਹਿਲਾ ਬੁਲਾਰਨ ਨੇ ਕਿਹਾ ਹੈ ਕਿ ਸਰਕਾਰ ਬੇਘਰ ਲੋਕਾਂ ਦੀ ਮੌਤ ਨੂੰ ਗੰਭੀਰਤਾ ਨਾਲ ਲੈ ਰਹੀ ਹੈ,|ਜਿਸ ਲਈ ਸਰਕਾਰ ਵਲੋਂ 1.2 ਬਿਲੀਅਨ ਪੌਂਡ ਬੇਘਰੇ ਲੋਕਾਂ ਦੇ ਮਾਮਲੇ ਨਾਲ ਨਜਿੱਠਣ ਲਈ ਖਰਚੇ ਜਾ ਰਹੇ ਹਨ, ਬਾਹਰ ਸੌਣ ਵਾਲੇ ਲੋਕਾਂ 'ਤੇ 100 ਮਿਲੀਅਨ ਪੌਂਡ 2022 ਤਕ ਖਰਚਿਆ ਜਾਵੇਗਾ ਅਤੇ ਇਹ ਸਮੱਸਿਆ 2027 ਤਕ ਖਤਮ ਕਰਨ ਦਾ ਟੀਚਾ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਬ੍ਰੈਗਜ਼ਿਟ ਦੀ ਅਨਿਸਚਤਾ ਕਾਰਨ ਬਰਤਾਨੀਆ ਦਾ ਕਾਰ ਉਤਪਾਦਨ ਖਤਰੇ 'ਚ

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬ੍ਰੈਗਜ਼ਿਟ ਸਮਝੌਤੇ ਦੇ ਲਮਕਣ ਨਾਲ ਬਰਤਾਨੀਆ ਦੀ ਆਰਥਿਕਤਾ ਨੂੰ ਵੱਡੀ ਚਣੌਤੀ ਪੇਸ਼ ਆਉਂਦੀ ਨਜ਼ਰ ਆ ਰਹੀ ਹੈ | ਬੀਤੇ ਕੁਝ ਮਹੀਨਿਆਂ ਤੋਂ ਕਈ ਵੱਡੇ ਕਾਰੋਬਾਰਾਂ ਨੂੰ ਜਿੰਦਰੇ ਲੱਗੇ ਹਨ ਜਾਂ ਬਰਾਂਚਾਂ (ਸ਼ਾਖਾਵਾਂ) ਘਟਾ ਦਿੱਤੀਆਂ ਗਈਆਂ ਹਨ | ਕਾਰ ਉਤਪਾਦਨ 'ਤੇ ਇਸ ਦਾ ਵੱਡਾ ਅਸਰ ਪੈਂਦਾ ਦਿਸ ਰਿਹਾ ਹੈ | ਵਿਸ਼ਵ ਭਰ 'ਚ ਮਸ਼ਹੂਰ ਕਾਰਾਂ ਬਣਾਉਣ ਵਾਲੀ ਕੰਪਨੀ ਫੋਰਡ ਨੇ ਬਰਤਾਨੀਆ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਬ੍ਰੈਗਜ਼ਿਟ ਸਮਝੌਤੇ 'ਤੇ 'ਨੋ ਡੀਲ' (ਬਿਨਾਂ ਸਮਝੌਤੇ) ਹੋਈ ਤਾਂ ਉਹ ਆਪਣੇ ਕਾਰੋਬਾਰ ਨੂੰ ਬਚਾਉਣ ਲਈ ਬਰਤਾਨੀਆ ਤੋਂ ਬਾਹਰ ਚਲੇ ਜਾਣਗੇ | ਕੰਪਨੀ ਨੇ ਕਿਹਾ ਹੈ ਕਿ 'ਨੋ ਡੀਲ' ਬ੍ਰੈਗਜ਼ਿਟ ਕਾਰ ਉਤਪਾਦਨ ਲਈ ਵੱਡਾ ਖ਼ਤਰਾ ਹੋਵੇਗੀ ਤੇ ਯੂਰਪੀ ਕਾਰੋਬਾਰ ਨੂੰ ਬਚਾਉਣ ਲਈ ਅਸੀਂ ਹਰ ਕੋਸ਼ਿਸ਼ ਕਰਾਂਗੇ | ਜ਼ਿਕਰਯੋਗ ਹੈ ਕਿ ਫੋਰਡ ਦੀਆਂ ਚਾਰ ਯੂਨਿਟਾਂ ਬਰਿਜ਼ਇੰਡ, ਡੈਗਨਹੈਮ, ਹੇਲਵੁੱਡ ਅਤੇ ਡਨਟਨ 'ਚ ਕਰੀਬ 13 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ |

ਇਟਲੀ 'ਚ ਪੰਜਾਬੀ ਨੌਜਵਾਨ ਦਾ ਕਤਲ

ਇਟਲੀ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸ਼ਹਿਰ ਪਾਦੋਵਾ 'ਚ ਇਕ ਭਾਰਤੀ ਵਿਅਕਤੀ ਹੁਸ਼ਿਆਰ ਸਿੰਘ (40) ਦਾ ਚਾਕੂਆਂ ਨਾਲ ਲਗਾਤਾਰ ਵਾਰ ਕਰਕੇ ਕਤਲ ਕਰ ਦਿੱਤਾ ਗਿਆ | ਇਸ ਕਤਲ ਦੇ ਸਬੰਧ 'ਚ ਪੁਲਿਸ ਵਲੋਂ ਹੁਸ਼ਿਆਰ ਸਿੰਘ ਦੇ ਨਾਲ ਰਹਿਣ ਵਾਲੇ ਉਸ ਦੇ ਹੀ ਇਕ ਸਾਥੀ ਭਾਰਤੀ ਸੰਜੇ ਬੀ ਨਾਂਅ ਦੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਲਗਾਤਾਰ ਪੁੱਛ ਪੜਤਾਲ ਜਾਰੀ ਹੈ | ਉਨ੍ਹਾਂ ਦੇ ਘਰ ਸਾਹਮਣੇ ਰਹਿਣ ਵਾਲੇ ਇਕ ਪਾਕਿਸਤਾਨੀ ਨਾਗਰਿਕ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ |

ਵਿਜੇ ਮਾਲਿਆ ਨੇ ਕਰਜ਼ਾ ਵਾਪਸ ਕਰਨ ਦੀ ਕੀਤੀ ਪੇਸ਼ਕਸ਼

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : 9 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਮਾਮਲੇ 'ਚ ਯੂ. ਕੇ. ਤੋਂ ਭਾਰਤ ਹਵਾਲਗੀ ਦਾ ਸਾਹਮਣਾ ਕਰ ਰਹੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਇਕ ਵਾਰ ਫਿਰ ਕਰਜ਼ਾ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ | ਵਿਜੇ ਮਾਲਿਆ ਨੇ ਟਵੀਟ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁੱਧਵਾਰ ਨੂੰ ਸੰਸਦ 'ਚ ਦਿੱਤੇ ਭਾਸ਼ਣ ਮੌਕੇ ਅਸਿੱਧੇ ਤੌਰ 'ਤੇ ਵਿਜੇ ਮਾਲਿਆ ਦੇ ਕੀਤੇ ਜ਼ਿਕਰ ਦਾ ਜਵਾਬ ਦਿੱਤਾ ਹੈ | ਪ੍ਰਧਾਨ ਮੰਤਰੀ ਮੋਦੀ ਨੇ ਸੰਸਦ 'ਚ ਆਪਣੇ ਆਖ਼ਰੀ ਭਾਸ਼ਣ ਮੌਕੇ ਕਿਹਾ ਸੀ ਇਕ ਵਿਅਕਤੀ ਇਕ ਹਜ਼ਾਰ ਕਰੋੜ ਰੁਪਏ ਲੈ ਕੇ ਦੌੜ ਗਿਆ | ਮਾਲਿਆ ਨੇ ਕਿਹਾ ਕਿ ਬਿਨਾ ਨਾਂਅ ਲਏ ਮੋਦੀ ਵਲੋਂ ਮੇਰਾ ਜ਼ਿਕਰ ਕੀਤਾ ਗਿਆ ਹੈ | ਮਾਲਿਆ ਨੇ ਕਿਹਾ ਕਿ ਮੈਂ ਸਤਿਕਾਰ ਸਹਿਤ ਪੁੱਛਣਾ ਚਾਹੁੰਦਾ ਹਾਂ ਕਿ ਪ੍ਰਧਾਨ ਮੰਤਰੀ ਨੇ ਬੈਂਕਾਂ ਨੂੰ ਮੇਰੇ ਵਲੋਂ ਮੇਜ਼ 'ਤੇ ਰੱ ਖਿਆ ਪੈਸਾ ਲੈਣ ਵੇਲੇ ਹਦਾਇਤ ਕਿਉਂ ਨਹੀਂ ਕੀਤੀ | ਉਨ੍ਹਾਂ ਨੇ ਕਿਹਾ ਕਿ ਇਹ ਪੈਸਾ ਕਿੰਗਫਿਸ਼ਰ ਵਲੋਂ ਲਿਆ ਗਿਆ ਸੀ |

ਜਲ੍ਹਿਆਂਵਾਲਾ ਬਾਗ ਕਤਲੇਆਮ: ਹਾਊਸ ਆਫ਼ ਲਾਰਡਜ਼ ਵਿੱਚ ਹੋਵੇਗੀ ਬਹਿਸ

ਲੰਡਨ, 14 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਉਪਰਲੇ ਸਦਨ ਹਾਊਸ ਆਫ਼ ਲਾਰਡਜ਼ ਵਿੱਚ ਅਗਲੇ ਮੰਗਲਵਾਰ ਨੂੰ ਜਲ੍ਹਿਆਂਵਾਲਾ ਬਾਗ਼ ਕਤਲੇਆਮ ਬਾਰੇ ਬਹਿਸ ਹੋਵੇਗੀ। ਅੰਮ੍ਰਿਤਸਰ ਵਿੱਚ ਸੌ ਸਾਲ ਪਹਿਲਾਂ (ਅਪਰੈਲ 1919) ਹੋਏ ਇਸ ਕਤਲੇਆਮ ’ਤੇ ‘ਇਤਿਹਾਸਕ’ ਬਹਿਸ ਲਾਰਡ ਮੇਘਨਾਦ ਦੇਸਾਈ ਤੇ ਲਾਰਡ ਰਾਜ ਲੂੰਬਾ ਦੇ ਯਤਨਾਂ ਸਦਕਾ ਯੂਕੇ ਸੰਸਦ ਦੇ ਉਪਰਲੇ ਸਦਨ ਦੇ ਮੁੱਖ ਚੈਂਬਰ ਵਿੱਚ ਹੋਵੇਗੀ। ਇਸ ‘ਸੰਖੇਪ ਬਹਿਸ’ ਵਿੱਚ ਨੌਂ ਬੁਲਾਰੇ ਸ਼ਾਮਲ ਹੋਣਗੇ।

ਚਮਨ ਲਾਲ ਚਮਨ ਨੂੰ ਹੰਝੂਆਂ ਭਰੀ ਅੰਤਿਮ ਵਿਦਾਇਗੀ

ਲੰਡਨ, 13 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੇ ਉੱਘੇ ਲੇਖਕ ਅਤੇ ਪੇਸ਼ਕਾਰ ਚਮਨ ਲਾਲ ਚਮਨ ਨੂੰ ਅੱਜ ਹੰਝੂਆਂ ਭਰੀ ਅੰਤਮ ਵਿਦਾਇਗੀ ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਯੂ. ਕੇ. ਭਰ ਤੋਂ ਪੰਜਾਬੀ, ਹਿੰਦੀ ਅਤੇ ਹੋਰ ਭਾਸ਼ਾਵਾਂ ਦੇ ਲੇਖਕਾਂ ਸ੍ਰੀ ਚਮਨ ਦੇ ਅੰਤਮ ਸੰਸਕਾਰ ਤੋਂ ਬਾਅਦ ਉਨ੍ਹਾਂ ਨਮਿੱਤ ਰੱਖੇ ਗਏ ਹਵਨ 'ਚ ਹਿੱਸਾ ਲਿਆ | ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਚਮਨ ਲਾਲ ਯੂ. ਕੇ. 'ਚ ਪੰਜਾਬੀ ਬੋਲੀ ਦੀ ਸੇਵਾ ਕਰਨ ਵਾਲੇ ਮਹਾਨ ਲੇਖਕ ਸਨ ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਦਾ ਗੂੜਾ ਗਿਆਨ ਸੀ | ਉਹ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕਿ੍ਤੀ ਦੇ ਤੁਰਦੇ ਫਿਰਦੇ ਸ਼ਬਦਕੋਸ਼ ਸਨ, ਜਿਹਨਾਂ ਕੋਲ ਭਾਸ਼ਾ ਸਬੰਧੀ ਹਰ ਸਵਾਲ ਦਾ ਉੱਤਰ ਸੀ |

ਸੁਰਜੀਤ ਕੌਰ ਅਠਵਾਲ ਦੇ ਕਤਲ 'ਤੇ ਬਣੀ ਦਸਤਾਵੇਜ਼ੀ ਫ਼ਿਲਮ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : 20 ਸਾਲ ਪਹਿਲਾਂ ਕਤਲ ਹੋਈ ਸੁਰਜੀਤ ਕੌਰ ਅਠਵਾਲ ਦੇ ਕਤਲ ਸਬੰਧੀ ਬਣੀ ਇੱਕ ਦਸਤਾਵੇਜ਼ੀ ਫ਼ਿਲਮ 'ਚ ਦੱਸਿਆ ਗਿਆ ਕਿ ਉਸ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ | ''ਦਾ ਕਿਲਰ ਇੰਨ ਮਾਈ ਫੈਮਲੀU ਸਿਰਲੇਖ ਹੇਠ ਬਣੀ ਇਸ ਫ਼ਿਲਮ 'ਚ ਸੁਰਜੀਤ ਕੌਰ ਦੀ ਦਰਾਣੀ ਸਰਬਜੀਤ ਕੌਰ ਅਠਵਾਲ ਨੇ ਕਤਲ ਸਬੰਧੀ ਜਾਣਕਾਰੀ ਸਾਂਝੀ ਕੀਤੀ | ਸਰਬਜੀਤ ਕੌਰ ਨੇ ਹੀ ਸੁਰਜੀਤ ਕੌਰ ਦੇ ਕਤਲ ਦੀ ਕਹਾਣੀ ਪੁਲਿਸ ਨੂੰ ਦੱਸੀ ਸੀ |

69 ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਮਨਜੀਤ ਸਿੰਘ ਦਾ ਸਾਊਥਾਲ 'ਚ ਸਨਮਾਨ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਗਲੈਂਡ 'ਚ ਲੋਹਪੁਰਸ਼ ਦੇ ਨਾਂਅ ਨਾਲ ਜਾਣੇ ਜਾਂਦੇ ਮਨਜੀਤ ਸਿੰਘ ਦਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਗੁਰੂ ਘਰ ਦੇ ਖੇਡ ਸਕੱਤਰ ਅਤੇ ਮੇਲ ਗੇਲ ਪ੍ਰਾਜੈਕਟ ਦੇ ਚੇਅਰਮੈਨ ਪ੍ਰਭਜੋਤ ਸਿੰਘ ਮੋਹੀ, ਮੀਤ ਪ੍ਰਧਾਨ ਦੀਦਾਰ ਸਿੰਘ ਰੰਧਾਵਾ ਵਲੋਂ ਉਨ੍ਹਾਂ ਦੀਆਂ ਪ੍ਰਾਪਤੀਆਂ ਬਦਲੇ ਸਨਮਾਨ ਕੀਤਾ ਗਿਆ | ਮਨਜੀਤ ਸਿੰਘ ਹੁਣ ਤੱਕ ਬੱਸ ਖਿਚਣ, ਹਵਾਈ ਜਹਾਜ਼ ਖਿਚਣ ਸਮੇਤ ਬਹੁਤ ਸਾਰੇ ਕਰਤਬ ਕਰਕੇ 69 ਵਿਸ਼ਵ ਰਿਕਾਰਡ ਬਣਾ ਚੁੱਕੇ ਹਨ |

ਸੂਈ ਦੇ ਆਕਾਰ ਦੇ ਨਵਜਨਮੇ ਬੱਚੇ ਦਾ ਹੋਇਆ ਸਫ਼ਲ ਇਲਾਜ, ਜਲਦ ਪਰਤੇਗਾ ਘਰ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਡਾਕਟਰਾਂ ਨੇ 23 ਹਫ਼ਤੇ ਦੀ ਗਰਭਅਵਸਥਾ ਤੋਂ ਬਾਅਦ ਜਨਮੇ ਇਕ ਬੱਚੇ ਦੇ ਬਾਰੇ 'ਚ ਕਿਹਾ ਹੈ ਕਿ ਇਹ ਲੱਖਾਂ 'ਚ ਇਕ ਮਾਮਲਾ ਹੈ, ਜਿਸ 'ਚ ਬੱਚੇ ਦੀ ਜਾਨ ਬਚਦੀ ਹੈ | ਇਕ ਸੂਈ ਦੇ ਆਕਾਰ ਦੇ ਜਨਮੇ ਇਸ ਬੱਚੇ ਦਾ ਭਾਰ 700 ਗ੍ਰਾਮ ਹੈ | ਦੇਖਭਾਲ ਕਰਮਚਾਰੀਆਂ ਨੂੰ ਡਾਕਟਰਾਂ ਨੇ ਦੱਸਿਆ ਸੀ ਕਿ ਬੱਚਾ ਜੀਵਤ ਨਹੀਂ ਬਚੇਗਾ ਕਿਉਂਕਿ ਉਸ ਦਾ ਜਨਮ ਤੈਅ ਸਮੇਂ ਤੋਂ ਠੀਕ ਇਕ ਹਫ਼ਤਾ ਪਹਿਲਾਂ ਹੋਇਆ ਸੀ |

ਯੂ.ਕੇ. 'ਚ ਬੁਰਕਾ ਪਹਿਨ ਕੇ ਲੁੱਟਮਾਰ ਕਰਨ ਵਾਲੇ ਭਾਰਤੀ ਨੂੰ ਕੈਦ

ਲੰਡਨ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਬੁਰਕਾ ਪਹਿਨ ਦੇ ਲੈਸਟਰ 'ਚ ਇਕ ਸੁਨਿਆਰੇ ਦੀ ਦੁਕਾਨ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਦੇ ਮਾਮਲੇ 'ਚ 4 ਸਾਲ ਦੀ ਕੈਦ ਸੁਣਾਈ ਗਈ ਹੈ | ਜਾਣਕਾਰੀ ਅਨੁਸਾਰ ਲੈਸਟਰ ਕ੍ਰਾਊਨ ਕੋਰਟ 'ਚ ਇਮਤਿਆਜ਼ ਪਟੇਲ (42) ਨੂੰ ਇਸ ਮਾਮਲੇ 'ਚ ਦੋਸ਼ੀ ਸਿੱਧ ਹੋਣ 'ਤੇ ਸਜ਼ਾ ਸੁਣਾਈ ਗਈ ਹੈ | ਇਸ ਤੋਂ ਇਲਾਵਾ ਬੁਰਕਾ ਪਾ ਕੇ ਧਾਰਮਿਕ ਮਰਿਯਾਦਾ ਨੂੰ ਠੇਸ ਪਹੁੰਚਾਣ ਦੇ ਮਾਮਲੇ 'ਚ ਉਸ ਨੂੰ 2 ਮਹੀਨੇ ਹੋਰ ਕੈਦ ਅਧੀਨ ਰਹਿਣਾ ਪਵੇਗਾ | ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਕੰਮ ਲਈ ਮੈਂ ਗਸ਼ਤ 'ਤੇ ਤਾਇਨਾਤ ਅਫ਼ਸਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਵਜ੍ਹਾ ਨਾਲ ਪਟੇਲ ਛੇਤੀ ਹੀ ਪਕੜ ਹੇਠ ਆ ਗਿਆ |

ਇਟਲੀ 'ਚ ਦੁੱਧ ਉਤਪਾਦਕਾਂ ਵਲੋਂ ਕੀਮਤਾਂ ਵਧਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼

ਇਟਲੀ, 12 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਫਰਾਂਸ 'ਚ ਜਿੱਥੇ ਡੀਜ਼ਲ ਤੇ ਪੈਟਰੋਲ ਦੀਆਂ ਵਧੀਆਂ ਕੀਮਤਾਂ ਨੂੰ ਘਟਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹਨ, ਉੱਥੇ ਯੂਰਪੀ ਮੁਲਕ ਇਟਲੀ 'ਚ ਦੁੱਧ ਉਤਪਾਦਕਾਂ ਵਲੋਂ ਦੁੱਧ ਦੇ ਭਾਅ ਵਧਾਉਣ ਲਈ ਸੰਘਰਸ਼ ਛੇੜ ਦਿੱਤਾ ਗਿਆ ਹੈ | ਇਟਲੀ ਦੇ ਸਰਦੇਨੀਆ ਟਾਪੂ 'ਚ ਜਿੱਥੇ ਕਿ ਵੱਡੀ ਗਿਣਤੀ ਚ ਡੈਅਰੀ ਫਾਰਮ ਤੇ ਵੱਡੀਆਂ-ਵੱਡੀਆਂ ਚਰਗਾਹਾਂ ਹਨ, ਵਿਖੇ ਦੁੱਧ ਉਤਪਾਦਕਾਂ ਵਲੋਂ ਦੁੱਧ ਦੀਆਂ ਕੀਮਤਾਂ ਵਧਾਉਣ ਨੂੰ ਲੈ ਕੇ ਵਿੱਢਿਆ ਸੰਘਰਸ਼ ਹੁਣ ਪੰਜਵੇਂ ਦਿਨ 'ਚ ਦਾਖ਼ਲ ਹੋ ਗਿਆ ਹੈ | ਦੁੱਧ ਉਤਪਾਦਕਾਂ ਦੀ ਮੰਗ ਹੈ ਕਿ ਦੁੱਧ ਦਾ ਭਾਅ 60 ਸੈਂਟ ਹੋਰ ਵਧਾਇਆ ਜਾਵੇ | ਧਰਨਾਕਾਰੀਆਂ ਨੂੰ ਇਟਲੀ ਦੀਆਂ ਕਿਸਾਨ ਜਥੇਬੰਦੀਆਂ ਦਾ ਵੀ ਪੂਰਨ ਸਮੱਰਥਨ ਮਿਲ ਰਿਹਾ ਹੈ | ਦੁੱਧ ਉਤਪਾਦਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਅਰਸੇ ਤੋਂ ਸਰਕਾਰ ਵਲੋਂ ਦੁੱਧ ਦਾ ਭਾਅ ਨਹੀਂ ਵਧਾਇਆ ਗਿਆ ਜਦੋਂ ਕਿ ਡੇਅਰੀ ਫਾਰਮਾਂ ਨੂੰ ਚਲਾਉਣ ਲਈ ਭਾਰੀ ਖ਼ਰਚਾ ਝੱਲਣਾ ਪੈਂਦਾ ਹੈ |

ਅਣਖ਼ ਖਾਤਰ ਕਤਲ ਕੀਤੀ ਸਿੱਖ ਔਰਤ ’ਤੇ ਦਸਤਾਵੇਜ਼ੀ ਦਾ ਹੋਵੇਗਾ ਚੈਨਲ ’ਤੇ ਪ੍ਰਸਾਰਨ

ਲੰਡਨ, 11 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਕਰੀਬ 20 ਵਰ੍ਹੇ ਪਹਿਲਾਂ ਇੰਗਲੈਂਡ ਤੋਂ ਭਾਰਤ ਲਿਆ ਕੇ ਪਰਿਵਾਰ ਵੱਲੋਂ ਅਣਖ਼ ਖ਼ਾਤਰ ਕਤਲ ਕੀਤੀ ਗਈ ਇਕ ਸਿੱਖ ਔਰਤ ’ਤੇ ਆਧਾਰਿਤ ਦਸਤਾਵੇਜ਼ੀ ਇਸ ਹਫ਼ਤੇ ਯੂਕੇ ਦੇ ਟੀਵੀ ਚੈਨਲ ’ਤੇ ਦਿਖਾਈ ਜਾਵੇਗੀ।

ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਅਤੇ ਸਰਪ੍ਰਸਤ ਸ: ਦਲਜੀਤ ਸਿੰਘ ਸਹੋਤਾ ਦੀ ਅਗਵਾਈ 'ਚ ਕਾਂਗਰਸੀ ਆਗੂਆਂ ਦੀ ਇਕ ਮੀਟਿੰਗ ਮਿਡਲੈਂਡ ਵਿਖੇ ਹੋਈ, ਜਿਸ 'ਚ ਇਕਬਾਲ ਸਿੰਘ ਬਾਲਾ, ਪਿੰਦੂ ਜੌਹਲ, ਸੁਖਬੀਰ ਸਿੰਘ ਮੰਡੇਰ, ਸੁਖਵੰਤ ਸਿੰਘ ਗੁਮਟਾਲਾ, ਗੁਰਦੇਵ ਸਿੰਘ ਸਹੋਤਾ ਆਦਿ ਹਾਜ਼ਿਰ ਹੋਏ | ਸ: ਸਹੋਤਾ ਨੇ ਦੱਸਿਆ ਕਿ ਇਸ ਦੌਰਾਨ ਭਾਰਤ ਦੀਆਂ ਆਗਾਮੀ ਲੋਕ ਸਭਾ ਚੋਣਾਂ ਬਾਰੇ ਵਿਚਾਰਾਂ ਹੋਈਆਂ 

ਅਸਲੀ ਹੀਰੇ ਤੋਂ ਅਣਜਾਣ ਔਰਤ ਦੀ ਮੁੰਦਰੀ 7 ਲੱਖ 40 ਹਜ਼ਾਰ ਪੌਾਡ ਦੀ ਵਿਕੀ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਲੰਡਨ ਦੀ ਰਹਿਣ ਵਾਲੀ 55 ਸਾਲ ਦੀ ਡੇਬਰਾ ਗੋਡਾਰਡ ਨੇ 33 ਸਾਲ ਪਹਿਲਾਂ ਇਕ ਸੇਲ 'ਚ 10 ਪੌਾਡ ਦੀ ਇਕ ਮੁੰਦਰੀ ਖਰੀਦੀ ਸੀ ਜਿਸ ਨੂੰ ਉਹ ਕਦੇ-ਕਦੇ ਹੀ ਪਹਿਨਦੀ ਸੀ |

ਬਰਤਾਨੀਆ 'ਚ ਭਾਰਤੀ ਡਾਕਟਰਾਂ ਵਲੋਂ 'ਇੰਮੀਗ੍ਰੇਸ਼ਨ ਹੈਲਥ ਸਰਚਾਰਜ' ਦਾ ਵਿਰੋਧ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ 'ਚ ਰਹਿਣ ਅਤੇ ਕੰਮ ਕਰਨ ਵਾਲੇ ਭਾਰਤੀ ਡਾਕਟਰਾਂ ਅਤੇ ਸਿਹਤ ਸੇਵਾ ਪੇਸ਼ੇਵਰਾਂ ਨੇ ਇੱਥੇ ਰਹਿਣ ਅਤੇ ਕੰਮ ਕਰਨ ਵਾਲੇ ਯੂਰਪੀ ਯੂਨੀਅਨ ਦੇ ਬਾਹਰ ਦੇ ਨਾਗਰਿਕਾਂ 'ਤੇ ਲੱਗਣ ਵਾਲੇ ਸਿਹਤ ਟੈਕਸ ਵਿਚ 'ਅਣਉਚਿਤ' ਤਰੀਕੇ ਨਾਲ ਕੀਤੇ ਗਏ ਦੁੱਗਣੇ ਵਾਧੇ ਦਾ ਵਿਰੋਧ ਕੀਤਾ ਹੈ | 'ਇਮੀਗ੍ਰੇਸ਼ਨ ਹੈਲਥ ਸਰਚਾਰਜ' ਅਪ੍ਰੈਲ 2015 ਵਿਚ ਪੇਸ਼ ਕੀਤਾ ਗਿਆ ਸੀ ਅਤੇ ਬੀਤੇ ਸਾਲ ਦਸੰਬਰ ਤੋਂ ਇਹ 200 ਪੌਾਡ ਤੋਂ ਵਧਾ ਕੇ 400 ਪੌਾਡ ਪ੍ਰਤੀ ਸਾਲ ਕਰ ਦਿੱਤਾ ਗਿਆ ਸੀ | ਇਹ ਟੈਕਸ ਦਾ ਦੇਸ਼ 'ਚ ਸਰਕਾਰ ਵਲੋਂ ਰਾਸ਼ਟਰੀ ਸਿਹਤ ਸੇਵਾ (ਐਨ.ਐਚ.ਐਸ.) ਲਈ ਵਾਧੂ ਫੰਡ ਇਕੱਠਾ ਕਰਨ ਦੇ ਉਦੇਸ਼ ਨਾਲ ਕੰਮਕਾਜੀ, ਸਿੱਖਿਆ ਜਾਂ ਪਰਿਵਾਰਕ ਵੀਜ਼ਾ 'ਤੇ ਬਰਤਾਨੀਆਂ 'ਚ 6 ਮਹੀਨੇ ਤੋਂ ਜ਼ਿਆਦਾ ਸਮੇਂ ਲਈ ਰਹਿਣ ਵਾਲੇ ਹਰੇਕ ਵਿਅਕਤੀ 'ਤੇ ਲਾਗੂ ਕੀਤਾ ਗਿਆ ਹੈ | ਭਾਰਤੀ ਮੂਲ ਦੇ ਡਾਕਟਰਾਂ ਦੀ ਨੁਮਾਇੰਦਗੀ ਕਰਨ ਵਾਲੀ ਬਰਤਾਨੀਆ ਦੀ ਸਭ ਤਾੋ ਵੱਡੀ ਸੰਸਥਾ 'ਦ ਬਿ੍ਟਿਸ਼ ਐਸੋਸੀਏਸ਼ਨ ਆਫ਼ ਫਿਜ਼ੀਸ਼ੀਅਨ ਆਫ ਇੰਡੀਅਨ ਓਰੀਜ਼ਨ' (ਬੀ. ਏ. ਪੀ. ਆਈ. ਓ.) ਵਲੋਂ ਇਸ ਵਾਧੇ 'ਤੇ ਮੁੜ ਵਿਚਾਰ ਕਰਨ ਲਈ ਬਰਤਾਨੀਆ ਦੇ ਗ੍ਰਹਿ ਵਿਭਾਗ ਦੇ ਫ਼ੈਸਲੇ ਵਿਰੁੱਧ ਲਾਬੀ ਕਰ ਰਹੀ ਹੈ |

ਪ੍ਰਿੰਸ ਫਿਲਿਪ ਨੇ ਡਰਾਈਵਿੰਗ ਛੱਡੀ

ਲੰਡਨ, 10 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) :  ਬਰਤਾਨਵੀ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੇ 97 ਸਾਲਾ ਪਤੀ ਪ੍ਰਿੰਸ ਫਿਲਿਪ ਨੇ ਇਕ ਖੌਫ਼ਨਾਕ ਕਾਰ ਹਾਦਸੇ ਤੋਂ ਕੁਝ ਹਫ਼ਤੇ ਬਾਅਦ ਆਪਣਾ ਡਰਾਈਵਿੰਗ ਲਾਇਸੈਂਸ ਤਿਆਗ ਦਿੱਤਾ ਹੈ। 

ਕਿ੍ਪਾਨ ਮਾਮਲੇ 'ਤੇ ਬਹਿਸ ਦੌਰਾਨ ਲਾਰਡ ਇੰਦਰਜੀਤ ਸਿੰਘ ਵਲੋਂ ਦਿੱਤੀਆਂ ਦਲੀਲਾਂ ਤੋਂ ਨਾਖੁਸ਼ ਸਿੱਖ ਫੈੱਡਰੇਸ਼ਨ ਯੂ. ਕੇ. ਨੇ ਦਰਜ ਕਰਵਾਈ ਸ਼ਕਾਇਤ

ਲੰਡਨ, 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਸੰਸਦ 'ਚ ਤੇਜ਼ਧਾਰ ਹਥਿਆਰਾਂ, ਤੇਜ਼ਾਬ ਆਦਿ ਰੱਖਣ ਬਾਰੇ ਬਣ ਰਹੇ ਨਵੇਂ ਕਾਨੂੰਨ 'ਤੇ ਹਾਊਸ ਆਫ਼ ਲਾਰਡ 'ਚ ਬਹਿਸ ਦੌਰਾਨ ਸਿੱਖਾਂ ਦੀ ਵੱਡੀ ਕਿਰਪਾਨ ਬਾਰੇ ਸਵਾਲਾਂ ਦੇ ਜਵਾਬ 'ਚ ਲਾਰਡ ਇੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਨਾ ਹੀ ਮਾਰਸ਼ਲ ਹਨ ਅਤੇ ਨਾ ਹੀ ਨਸਲੀ ਹਨ | ਉਨ੍ਹਾਂ ਕਿਹਾ ਕਿ ਸਿੱਖ ਸਭ ਨੂੰ ਬਰਾਬਰ ਸਮਝਣ ਵਾਲੀ ਕੌਮ ਹੈ | ਇਸ ਦੇ ਨਾਲ ਹੀ ਉਨ੍ਹਾਂ ਸੰਸਦ ਵਿੱਚ ਹੋ ਰਹੀ ਬਹਿਸ ਦੌਰਾਨ ਸਬੰਧਿਤ ਮੰਤਰੀ ਨੂੰ ਟੋਕਦਿਆਂ ਕਿਹਾ ਕਿ ਉਹ ਇਸ ਮਾਮਲੇ 'ਤੇ ਨੈਟਵਰਕ ਆਫ਼ ਸਿੱਖ ਆਰਗੇਨਾਈਜੇਸ਼ਨ (ਐਨ. ਐਸ. ਓ.) ਨਾਲ ਗੱਲ ਕਰੇ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਫੈਡਰੇਸ਼ਨ ਯੂ. ਕੇ. ਸਿੱਖਾਂ ਦੀ ਨੁਮਾਇੰਦਗੀ ਨਹੀਂ ਕਰਦੀ |

ਗੈਟਵਿਕ ਹਵਾਈ ਅੱਡੇ 'ਤੇ ਕਿ੍ਪਾਨ ਪਹਿਨੀ ਹੋਣ ਕਾਰਨ ਸਿੱਖ ਨੂੰ ਰੋਕਿਆ

ਲੰਡਨ, 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : ਵੁਲਵਰਹੈਂਪਟਨ ਵਾਸੀ ਅੰਮਿ੍ਤਧਾਰੀ ਜਗਮੀਤ ਸਿੰਘ ਨੂੰ ਕਿ੍ਪਾਨ ਪਹਿਨੀ ਹੋਣ ਕਰਕੇ ਲੰਡਨ ਦੇ ਗੈਟਵਿਕ ਹਵਾਈ ਅੱਡੇ ਰੋਕਿਆ ਗਿਆ | ਉਹ ਆਪਣੇ ਪਰਿਵਾਰ ਨੂੰ ਲੈਣ ਲਈ ਹਵਾਈ ਅੱਡੇ 'ਤੇ ਪਹੁੰਚਿਆ ਸੀ ਪਰ ਉੱਥੇ ਹਾਜ਼ਰ ਗ਼ੈਰ-ਸਿੱਖ ਯਾਤਰੀਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਕੋਲੋਂ ਪੁੱਛਗਿੱਛ ਕੀਤੀ | ਇਸ ਦੌਰਾਨ ਜਗਮੀਤ ਸਿੰਘ ਨੇ ਸਿੱਖਾਂ ਦੇ ਪੰਜ ਕਕਾਰਾਂ ਬਾਰੇ ਜਾਣਕਾਰੀ ਦਿੱਤੀ ਪਰ ਇਸ ਦੇ ਬਾਵਜੂਦ ਉਸ ਨੂੰ ਰੋਕੀ ਰੱਖਿਆ ਗਿਆ |

ਭੰਗੜੇ ਨੂੰ ਵਿਦੇਸ਼ਾਂ 'ਚ ਪ੍ਰਫੁਲਿੱਤ ਕਰ ਰਿਹਾ ਹੈ 'ਭੰਗੜਾ ਬੁਆਇਜ਼ ਐਾਡ ਗਰਲਜ਼ ਗਰੁੱਪ ਇਟਲੀ'

ਵੀਨਸ , 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਪੰਜਾਬੀ ਲੋਕ ਨਾਚ ਭੰਗੜੇ ਨੂੰ ਵਿਦੇਸ਼ਾਂ ਦੀ ਧਰਤੀ ਤੇ ਪ੍ਰਫੁਲਿੱਤ ਕਰਨ ਵਾਲਾ ਇਟਲੀ ਦਾ 'ਭੰਗੜਾ ਬੁਆਇਜ਼ ਐਾਡ ਗਰਲਜ਼ ਗਰੁੱਪ ਇਟਲੀ' 'ਚ ਇਕੱਲੇ ਪੰਜਾਬੀ ਭੰਗੜਚੀ ਹੀ ਨਹੀ ਸਗੋਂ ਇਟਾਲੀਅਨ ਕੁੜੀਆਂ ਵੀ ਹਨ |

ਢਾਡੀ ਬੀਬੀ ਦਲੇਰ ਕੌਰ ਦਾ ਸਿੱਖ ਅਜਾਇਬਘਰ ਡਰਬੀ ਵਿਖੇ ਸਨਮਾਨ

ਲੰਡਨ, 8 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਢਾਡੀ ਬੀਬੀ ਦਲੇਰ ਕੌਰ (ਪੰਡੋਰੀ ਖ਼ਾਸ) ਅਤੇ ਉਨ੍ਹਾਂ ਦੇ ਪਿਤਾ ਸ: ਸੁਰਜੀਥ ਸਿੰਘ ਖ਼ਾਲਸਾ ਦਾ ਡਰਬੀ ਦੇ ਸਿੱਖ ਅਜਾਇਬ ਘਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਬੋਲਦਿਆਂ ਸ: ਰਾਜਿੰਦਰ ਸਿੰਘ ਪੁਰੇਵਾਲ ਨੇ ਕਿਹਾ ਕਿ ਬੀਬੀ ਦਲੇਰ ਕੌਰ ਨੇ ਛੋਟੀ ਉਮਰ 'ਚ ਹੀ ਸਿੱਖੀ ਦਾ ਪ੍ਰਚਾਰ ਕਰਦਿਆਂ ਚੰਗਾ ਨਾਮਣਾ ਖੱਟਿਆ ਹੈ | ਪਖੰਡੀ ਡੇਰਾਵਾਦ ਅਤੇ ਗੁਰੂ ਡੰਮ੍ਹ ਦੇ ਵਿਰੁੱਧ ਖ਼ਾਲਸਾ ਮਿਸ਼ਨ ਕੌਾਸਲ ਨਾਲ ਮਿਲ ਕੇ ਪੰਥ ਦੀ ਡਟ ਕੇ ਸੇਵਾ ਕਰ ਰਹੇ ਹਨ | ਭਾਈ ਸੁਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਬੇਟੀ 'ਤੇ ਮਾਣ ਹੈ, ਅੱਜ ਲੋਕ ਧੀਆਂ ਜੰਮਣ ਤੋਂ ਡਰਦੇ ਹਨ, ਪਰ ਅਸੀਂ ਕਹਿੰਦੇ ਹਾਂ ਕਿ ਅਜਿਹੀਆਂ ਬੱਚੀਆਂ ਰੱਬ ਸਭ ਨੂੰ ਦੇਵੇ |

ਹਵਾਨਾ 'ਚ ਤੂਫ਼ਾਨ ਕਾਰਨ ਬੇਘਰ ਹੋਏ 10 ਹਜ਼ਾਰ ਲੋਕ

ਹਵਾਨਾ, 7 ਫਰਵਰੀ (ਪੰਜਾਬੀ ਟਾਈਮਜ਼ ਬਿਊਰੋ ) : -ਕਿਊਬਾ ਦੀ ਰਾਜਧਾਨੀ ਹਵਾਨਾ 'ਚ ਤੂਫ਼ਾਨ ਦੇ ਕਾਰਨ ਕਰੀਬ 10 ਹੁ7ਜ਼ਾਰ ਨਿਵਾਸੀਆਂ ਨੂੰ ਆਪਣੇ ਘਰ ਛੱਡਣੇ ਪਏ ਹਨ | ਹਵਾਨਾ 'ਚ 10 ਦਿਨ ਪਹਿਲਾਂ ਤੂਫ਼ਾਨ ਨੇ ਦਸਤਕ ਦਿੱਤੀ ਸੀ, ਜਿਸ 'ਚ 6 ਲੋਕ ਮਾਰੇ ਗਏ, 195 ਵਿਅਕਤੀ ਜ਼ਖ਼ਮੀ ਹੋਏ ਅਤੇ 4800 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪੁੱਜਾ ਹੈ | ਰਾਸ਼ਟਰਪਤੀ ਮਿਗੇਲ ਜਿਆਸ-ਕਾਨੇਲ ਦੀ ਪ੍ਰਧਾਨਗੀ 'ਚ ਕੈਬਨਿਟ ਬੈਠਕ 'ਚ ਦੱਸਿਆ ਗਿਆ ਕਿ ਬੇਘਰ ਹੋਣ ਵਾਲੇ ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ |

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0071587124
Copyright © 2019, Panjabi Times. All rights reserved. Website Designed by Mozart Infotech