ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਰਾਸ਼ਟਰੀ

ਚੰਡੀਗੜ੍ਹ ਵਿੱਚ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ

October 12, 2018 12:57 AM

ਨਵੀਂ ਦਿੱਲੀ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਿੱਖ ਬੀਬੀਆਂ ਨੂੰ ਚੰਡੀਗੜ੍ਹ ਵਿੱਚ ਹੈਲਮਟ ਪਾਉਣ ਤੋਂ ਛੋਟ ਦੇ ਦਿੱਤੀ ਗਈ ਹੈ। ਇਹ ਜਾਣਕਾਰੀ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਵੱਲੋਂ ਦਿੱਤੀ ਗਈ। ਸਿੱਖ ਜਥੇਬੰਦੀਆਂ ਵੱਲੋਂ ਇਹ ਮਾਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਚੁੱਕਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਇਸ ਸਬੰਧੀ ਫੈਸਲਾ ਕੀਤਾ ਹੈ। ਗ੍ਰਹਿ ਮੰਤਰਾਲੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਸਲਾਹ ਦਿੱਤੀ ਹੈ ਕਿ ਉਹ ਦਿੱਲੀ ਸਰਕਾਰ ਵੱਲੋਂ ਜਾਰੀ ਸਿੱਖ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ ਦੇਣ ਵਾਲੇ ਨੋਟੀਫਿਕੇਸ਼ਨ ਨੂੰ ਅਪਣਾਵੇ ਜਿਸ ਵਿੱਚ ਦਿੱਲੀ ਵਿੱਚ 4 ਜੂਨ 1999 ਨੂੰ ਜਾਰੀ ਹੋਏ ਨੋਟੀਫਿਕੇਸ਼ਨ ਵਿੱਚ ਰੂਲ 115 ’ਚ ਸੋਧ ਕੀਤੀ ਗਈ ਸੀ ਜਿਸ ਤਹਿਤ ਦੋਪਹੀਆ ਵਾਹਨ ਚਾਲਕ ਮਹਿਲਾਵਾਂ ਨੂੰ ਹੈਲਮਟ ਤੋਂ ਛੋਟ ਦਿੱਤੀ ਗਈ ਸੀ। ਇਸ ਮਗਰੋਂ 28 ਅਗਸਤ 2014 ਵਿੱਚ ਇਸ ਨੋਟੀਫਿਕੇਸ਼ਨ ’ਚ ਦੁਬਾਰਾ ਸੋਧ ਕਰਕੇ ‘ਮਹਿਲਾ’ ਸ਼ਬਦ ਦੀ ਥਾਂ ‘ਸਿੱਖ ਮਹਿਲਾ’ ਦੀ ਵਰਤੋਂ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਇਹ ਐਲਾਨ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਕੁਝ ਘੰਟੇ ਬਾਅਦ ਕੀਤਾ ਗਿਆ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਰਾਸ਼ਟਰੀ ਵਿੱਚ ਹੋਰ
ਆਧੁਨਿਕ ‘ਸਲੈਂਗ’ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਲਈ ਚੁਣੌਤੀ ਬਣਿਆ

ਨਵੀਂ ਦਿੱਲੀ,, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਆਕਸਫੋਰਡ ਇੰਗਲਿਸ਼ ਡਿਕਸ਼ਨਰੀ (ਓਈਡੀ) ਨੇ ਵੱਖੋ-ਵੱਖਰੇ ਸਾਰੇ ਸ਼ਬਦਾਂ, ਚਾਹੇ ਉਹ ਨਵੇਂ ਜਾਂ ਪੁਰਾਣੇ ਹੋਣ ਤੇ ਭਾਵੇਂ ਰਸਮੀ ਜਾਂ ਗ਼ੈਰਰਸਮੀ ਢੰਗ ਨਾਲ ਵਰਤੇ ਜਾਂਦੇ ਹੋਣ, ਨੂੰ ਦਰਜ ਕਰਨ ਲਈ ਨਵਾਂ ਉਪਰਾਲਾ ਕੀਤਾ ਹੈ। ਓਈਡੀ ਨੇ ਇਸ ਮੰਤਵ ਦੀ ਪੂਰਤੀ ਲਈ ‘ਯੂਥ ਸਲੈਂਗ ਵਰਡ ਅਪੀਲ’ ਨਾਂ ਦੀ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।

ਐਨਡੀਟੀਵੀ ਖ਼ਿਲਾਫ਼ ਦਸ ਹਜ਼ਾਰ ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ

ਨਵੀਂ ਦਿੱਲੀ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਰਿਲਾਇੰਸ ਇਨਫਰਾਸਟ੍ਰਕਚਰ ਨੇ ਰਾਫ਼ਾਲ ਸੌਦੇ ਦੀ ਖਰੀਦ ਬਾਰੇ ਪ੍ਰਸਾਰਿਤ ਕੀਤੀ ਇਕ ਸਟੋਰੀ ਬਦਲੇ ਨਿਊਜ਼ ਚੈਨਲ ਐਨਡੀਟੀਵੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕਰਦਿਆਂ ਮੁਆਵਜ਼ੇ ਵਜੋਂ 10 ਹਜ਼ਾਰ ਕਰੋੜ ਰੁਪਏ ਦਾ ਹਰਜਾਨਾ ਮੰਗਿਆ ਹੈ। ਨਿਊਜ਼ ਚੈਨਲ ਮੁਤਾਬਕ ਉਨ੍ਹਾਂ ਨੂੰ ਅਹਿਮਦਾਬਾਦ ਸਿਟੀ ਸਿਵਲ ਕੋਰਟ ਵੱਲੋਂ ਜਾਰੀ ਨੋਟਿਸ ਪ੍ਰਾਪਤ ਹੋਇਆ ਹੈ, ਜੋ ਰਿਲਾਇੰਸ

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਖ਼ੁਦਕੁਸ਼ੀ ਕੀਤੀ

ਭਵਾਨੀਗੜ੍ਹ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇੱਥੋਂ ਨੇੜਲੇ ਪਿੰਡ ਕਾਹਨਗੜ੍ਹ ਦੇ ਇੱਕ ਕਿਸਾਨ ਮਲਕੀਤ ਸਿੰਘ (55) ਨੇ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਖੇਤ ਵਿੱਚ ਕੋਈ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਮਲਕੀਤ ਸਿੰਘ ਦੀ ਪਤਨੀ ਰਣਜੀਤ ਕੌਰ ਵੱਲੋਂ ਪੁਲੀਸ ਚੌਕੀ ਮਹਿਲਾਂ ਚੌਕ ਵਿਖੇ ਦਿੱਤੀ ਦਰਖ਼ਾਸਤ ਵਿੱਚ ਕਿਹਾ ਕਿ ਉਸ ਦਾ ਪਤੀ ਅੱਜ ਸਵੇਰੇ ਖੇਤ ਗਿਆ ਸੀ। ਜਦੋਂ ਉਸ ਦਾ ਭਤੀਜਾ ਸੰਦੀਪ ਸਿੰਘ ਰੋਟੀ ਲੈ ਕੇ ਖੇਤ ਗਿਆ ਤਾਂ ਉਹ ਮੰਜੇ ਉੱਤੇ ਅਰਧ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ। ਆਖਰੀ ਸਾਹ ਲੈ ਰਹੇ ਮਲਕੀਤ ਸਿੰਘ ਨੇ ਆਪਣੇ ਭਤੀਜੇ ਨੂੰ ਕਿਹਾ ਕਿ ‘’ਕਰਜ਼ਾ ਜ਼ਿਆਦਾ ਚੜ੍ਹ ਜਾਣ ਕਾਰਨ ਉਹ ਸਪਰੇਅ ਵਾਲੀ ਦਵਾਈ ਪੀ ਗਿਆ ਹੈ’’।

ਪਾਕਿ ਜੇਲ੍ਹ ’ਚ ਭਾਰਤੀ ਮਛੇਰੇ ਦੀ ਮੌਤ

ਵੜੋਦਰਾ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਜਰਾਤ ਦੇ ਬਾਸ਼ਿੰਦੇ ਦੀ ਪਿਛਲੇ ਮਹੀਨੇ ਪਾਕਿਸਤਾਨੀ ਜੇਲ੍ਹ ਵਿਚ ਮੌਤ ਹੋਣ ਦੀ ਖ਼ਬਰ ਕੱਲ੍ਹ ਉਸ ਦੀ ਪਤਨੀ ਨੂੰ ਉਦੋਂ ਮਿਲੀ ਜਦੋਂ ਮ੍ਰਿਤਕ ਦੇ ਸਾਥੀ ਕੈਦੀ ਵੱਲੋਂ ਲਿਖੀ ਚਿੱਠੀ ਇੱਥੇ ਪੁੱਜੀ। ਨਾਨੂਭਾਈ ਕਾਨਾਭਾਈ ਸੋਲੰਕੀ (45) ਗੁਜਰਾਤ ਦੀ ਊਨਾ ਤਹਿਸੀਲ ਦੇ ਪਿੰਡ ਕਾਰਜਾੜੀ ਦਾ ਵਸਨੀਕ ਸੀ ਤੇ ਪੇਸ਼ੇ ਤੋਂ ਮਛੇਰਾ ਸੀ। ਪਿਛਲੇ ਸਾਲ ਉਹ ਪਾਕਿਸਤਾਨੀ ਜਲ ਰੱਖਿਅਕਾਂ ਦੇ ਕਾਬੂ ਆ ਗਿਆ ਸੀ। ਸੋਲੰਕੀ ਦੇ ਨਾਲ ਬੈਰਕ ਵਿਚ ਕੈਦ ਵਿਜੈ ਵਾਜਾ ਨੇ 30 ਸਤੰਬਰ ਨੂੰ ਇਕ ਪੋਸਟਕਾਰਡ ਭੇਜ

ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿਚ ਪੰਜ ਅਤਿਵਾਦੀ ਹਲਾਕ

ਸ੍ਰੀਨਗਰ,, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਦੋ ਵੱਖ-ਵੱਖ ਮੁਕਾਬਲਿਆਂ ਵਿਚ ਪੰਜ ਅਤਿਵਾਦੀ ਮਾਰੇ ਗਏ ਹਨ। ਵੇਰਵਿਆਂ ਮੁਤਾਬਕ ਜ਼ਿਲ੍ਹੇ ਦੇ ਕਰਾਲਹਾਰ ਇਲਾਕੇ ਵਿਚ ਜਦ ਕਾਰ ਸਵਾਰ ਦੋ ਅਤਿਵਾਦੀਆਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਪ੍ਰਧਾਨ ਮੰਤਰੀ ਤੇ ਹੋਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਨਵੀਂ ਦਿੱਲੀ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਸਹਿਰੇ ਦੇ ਦਿਨ ਰਾਵਣ ਦਹਿਨ ਮੌਕੇ ਅੰਮ੍ਰਿਤਸਰ ਵਿਚ ਵਾਪਰੇ ਰੇਲ ਹਾਦਸੇ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਲ ਹਾਦਸੇ ਦੇ ਮ੍ਰਿਤਕਾਂ ਦੇ ਵਾਰਸਾਂ ਨੂੰ ਦੋ ਦੋ ਲੱਖ ਰੁਪਏ ਤੇ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਅਤੇ ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀ ਰੇਲ ਹਾਦਸੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰੇਲਵੇ ਮੰਤਰੀ ਪਿਊਸ਼ ਗੋਇਲ ਨੇ ਅਮਰੀਕਾ ਤੋਂ ਟਵੀਟ ਕਰਕੇ ਦੱਸਿਆ ਕਿ ਰੇਲਵੇ ਦੇ ਸੀਨੀਅਰ ਅਧਿਕਾਰੀ ਘਟਨਾ ਸਥਾਨ ਲਈ ਰਵਾਨਾ ਹੋ ਚੁੱਕੇ ਹਨ ਤੇ ਰਾਹਤ ਕਾਰਜ ਤੁਰੰਤ ਪ੍ਰਭਾਵ ਵੱਡੀ ਪੱਧਰ ਉੱਤੇ ਆਰੰਭੇ ਗਏ ਹਨ। ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਅਤੇ ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਵਿਸ਼ਵੇਸ਼ ਚਾਓਬੇ ਵੀ ਘਟਨਾ ਸਥਾਨ ਉੱਤੇ ਪੁੱਜ ਰਹੇ ਹਨ।

ਜਲੰਧਰ-ਅੰਮ੍ਰਿਤਸਰ ਰੇਲ ਮਾਰਗ ਆਵਾਜਾਈ ਲਈ ਕੀਤਾ ਬੰਦ

ਨਵੀਂ ਦਿੱਲੀ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : : ਅੰਮ੍ਰਿਤਸਰ ਵਿੱਚ ਵਾਪਰੇ ਰੇਲ ਹਾਦਸੇ ਮਗਰੋਂ ਜਲੰਧਰ-ਅੰਮ੍ਰਿਤਸਰ ਰੇਲ ਮਾਰਗ ’ਤੇ ਗੱਡੀਆਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਕੁਝ ਗੱਡੀਆਂ ਨੂੰ ਜਿੱਥੇ ਬਦਲਵੇਂ ਰੂਟਾਂ ਰਾਹੀਂ ਤੋਰ ਦਿੱਤਾ ਗਿਆ ਹੈ, ਉਥੇ ਕਈ ਗੱਡੀਆਂ ਜਲੰਧਰ ਰੇਲਵੇ ਸਟੇਸ਼ਨ ’ਤੇ ਰੋਕ ਦਿੱੱਤੀਆਂ ਗਈਆਂ ਹਨ। ਇਸ ਦੌਰਾਨ ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਹਾਦਸੇ ਵਿੱਚ ਫ਼ੌਤ ਹੋਏ ਲੋਕ ਮੁਸਾਫ਼ਰ ਨਹੀਂ ਸਨ ਅਤੇ ਜਦੋਂ ਹਾਦਸਾ ਵਾਪਰਿਆ ਉਹ ਕਾਨੂੰਨ ਦੀ ਉਲੰਘਣਾ ਕਰਦਿਆਂ ਰੇਲ ਲਾਈਨਾਂ ਪਾਰ ਕਰ ਰਹੇ ਸਨ,

ਮੁਕੰਮਲ ਵਿਕਾਸ ਲਈ ਵੰਡ ਪਾਊ ਤਾਕਤਾਂ ਨੂੰ ਭਾਂਜ ਦੇਣ ਦੀ ਲੋੜ: ਮੋਦੀ

ਸ਼ਿਰਡੀ (ਮਹਾਰਾਸ਼ਟਰ), 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਦੀ ਅਗਵਾਈ ਵਾਲੀ ਪਿਛਲੀ ਸਰਕਾਰ ’ਤੇ ਦੋਸ਼ ਲਾਇਆ ਕਿ ਇਸ ਨੇ ਗਰੀਬੀ ਘਟਾਉਣ ਲਈ ਸੰਜੀਦਾ ਯਤਨ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਨੇ ਆਪਣਾ ਸਾਰਾ ਜ਼ੋਰ ‘ਇਕ ਖਾਸ ਪਰਿਵਾਰ ਦਾ ਨਾਂ’ ਚਮਕਾਉਣ ’ਤੇ ਲਾ ਦਿੱਤਾ। ਸ੍ਰੀ ਮੋਦੀ ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਵਿੱਚ ਸ਼ਿਰਡੀ ਸਥਿਤ ਸਾਈ ਮੰਦਿਰ ਦੇ ਦਰਸ਼ਨਾਂ ਮਗਰੋਂ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਮੁੱਚੇ ਵਿਕਾਸ ਲਈ ਵੰਡ ਪਾਊ ਤਾਕਤਾਂ ਨੂੰ ਭਾਂਜ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਜਪਾ ਸਰਕਾਰ ਨੇ ਗਰੀਬ ਗੁਰਬੇ ਦੇ ਸਿਰ ’ਤੇ ਛੱਤ ਮੁਹੱਈਆ ਕਰਾਉਣ ਲਈ ਪਿਛਲੀ ਸਰਕਾਰ ਦੀ ਨਿਸਬਤ ਤੇਜ਼ੀ ਨਾਲ ਕੰਮ ਕੀਤਾ ਹੈ।

ਰਾਜਨਾਥ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੇ ਨਾਲ ਦਸਹਿਰਾ ਮਨਾਇਆ

ਬੀਕਾਨੇਰ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਭਾਰਤ-ਪਾਕਿਸਤਾਨ ਸਰਹੱਦ ਉੱਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਦਸਹਿਰਾ ਮਨਾਇਆ ਤੇ ਸ਼ਸਤਰ ਪੂਜਾ ਕੀਤੀ। ਉਨ੍ਹਾਂ ਇਸ ਮੌਕੇ ਦੇਸ਼ ਦੀ ਸੁਰੱਖਿਆ ਵਿਚ ਲੱਗੇ ਜਵਾਨਾਂ ਨੂੰ ਵਧਾਈ ਦਿੱਤੀ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨਾਲ ਰਲ ਕੇ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਹਥਿਆਰਾਂ ਦੀ ਪੂਜਾ ਵਿਚ ਹਿੱਸਾ ਲਿਆ ਤੇ ਵਿਜੈ ਦਸਮੀ ਮਨਾਈ।

ਤਿਵਾੜੀ ਦੀ ਮ੍ਰਿਤਕ ਦੇਹ ਅੱਜ ਲਖਨਊ ਪੁੱਜੇਗੀ

ਲਖਨਊ/ਨਵੀਂ ਦਿੱਲੀ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਦੇ ਬਜ਼ੁਰਗ ਆਗੂ ਨਰਾਇਣ ਦੱਤ ਤਿਵਾੜੀ, ਜਿਨ੍ਹਾਂ ਦਾ ਬੀਤੇ ਦਿਨੀਂ 93 ਸਾਲ ਦੀ ਉਮਰ ’ਚ ਦਿੱਲੀ ਦੇ ਇਕ ਨਿੱਜੀ ਹਸਪਤਾਲ ’ਚ ਦੇਹਾਂਤ ਹੋ ਗਿਆ ਸੀ, ਦੀ ਦੇਹ ਭਲਕੇ ਇਥੇ ਲੋਕਾਂ ਦੇ ਅੰਤਿਮ ਦਰਸ਼ਨਾਂ ਲਈ ਲਿਆਂਦੀ ਜਾਵੇਗੀ। ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਦੀ ਦੇਹ ਯੂਪੀ ਵਿਧਾਨ ਭਵਨ ਵਿੱਚ ਰੱਖੀ ਜਾਵੇਗੀ, ਜਿੱਥੇ ਦੁਪਹਿਰ ਇਕ ਤੋਂ ਤਿੰਨ ਵਜੇ ਦੇ ਦਰਮਿਆਨ ਲੋਕ ਉਨ੍ਹਾਂ ਦੇ ਅੰਤਿਮ ਦਰਸ਼ਨ ਕਰ ਸਕਣਗੇ।

ਸ਼ਰਧਾਲੂਆਂ ਦੇ ਰੋਸ ਕਰ ਕੇ ਸ਼ਬਰੀਮਾਲਾ ਮੰਦਰ ਦੇ ਦਰਾਂ ਤੋਂ ਮੁੜੀਆਂ ਦੋ ਔਰਤਾਂ

ਸ਼ਬਰੀਮਾਲਾ (ਕੇਰਲਾ), 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰੀਮਾਲਾ ਵਿਚ ਕੁਝ ਦਿਨਾਂ ਤੋਂ ਚਲਿਆ ਆ ਰਿਹਾ ਡਰਾਮਾ ਅੱਜ ਉਦੋਂ ਖਤਮ ਹੋ ਗਿਆ ਜਦੋਂ ਦੋ ਔਰਤਾਂ ਪਹਾੜੀ ਚੋਟੀ ’ਤੇ ਪਹੁੰਚ ਗਈਆਂ ਪਰ ਸ਼ਰਧਾਲੂਆਂ ਦੇ ਰੋਸ ਮੁਜ਼ਾਹਰੇ ਕਾਰਨ ਉਹ ਭਗਵਾਨ ਅਯੱਪਾ ਮੰਦਰ ਵਿਚ ਨਤਮਸਤਕ ਹੋਣ ਦੀ ਇੱਛਾ ਪੂਰੀ ਨਾ ਕਰ ਸਕੀਆਂ। ਉਧਰ, ਸ਼ਬਰੀਮਾਲਾ ਮੰਦਰ ਦਾ ਪ੍ਰਬੰਧ ਚਲਾਉਣ ਵਾਲੇ ਤ੍ਰੈਵੈਂਕੋਰ ਦੇਵਸਵਮ ਬੋਰਡ ਨੇ ਕਿਹਾ ਕਿ ਉਹ ਰਾਜ ਵਿਚ ਬਣੇ ਤਣਾਅ ਦਾ ਮਾਹੌਲ ਨੂੰ ਦੇਖਦਿਆਂ ਸੁਪਰੀਮ ਕੋਰਟ ਜਾਵੇਗਾ।

ਹਿੰਦੂ ਔਰਤਾਂ ਦੇ ਹੱਕਾਂ ਦੀ ਗੱਲ ਕਿਉਂ ਨਹੀਂ ਕਰਦੀ ਭਾਜਪਾ: ਯੇਚੁਰੀ

ਚੇਨਈ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਸੀਪੀਆਈ-ਐਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਨੇ ਅੱਜ ਕੇਂਦਰ ਤੋਂ ਪੁੱਛਿਆ ਕਿ ਟ੍ਰਿਪਲ ਤਲਾਕ ਦੇ ਮਾਮਲੇ ’ਚ ਅਪਣਾਇਆ ਪੈਮਾਨਾ ਸ਼ਬਰੀਮਾਲਾ ਮਾਮਲੇ ਵਿਚ ਕਿਉਂ ਨਹੀਂ ਅਪਣਾਇਆ ਜਾ ਰਿਹਾ ਤੇ ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਸਿਆਸੀ ਮੁਫ਼ਾਦ ਲਈ ਧਾਰਮਿਕ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਮਹਿਲਾ ਹੱਕਾਂ ਬਾਰੇ ਕਾਰਕੁਨ ਤਿ੍ਪਤੀ ਦੇਸਾਈ ਗਿ੍ਫ਼ਤਾਰ

ਪੁਣੇ, 19 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਿਰਡੀ ਫੇਰੀ ਦੇ ਮੱਦੇਨਜ਼ਰ ਪੁਲੀਸ ਨੇ ਅੱਜ ਸਵੇਰੇ ਮਹਿਲਾ ਹੱਕਾਂ ਬਾਰੇ ਕਾਰਕੁਨ ਤਿ੍ਰਪਤੀ ਦੇਸਾਈ ਨੂੰ ਹਿਰਾਸਤ ਵਿਚ ਲੈ ਲਿਆ। ਦੇਸਾਈ ਨੇ ਪ੍ਰਧਾਨ ਮੰਤਰੀ ਦੇ ਕਾਫ਼ਲੇ ਦਾ ਰਾਹ ਰੋਕਣ ਦਾ ਐਲਾਨ ਕੀਤਾ ਸੀ।

ਰਾਮ ਮੰਦਰ ਲਈ ਕਾਨੂੰਨ ਪਾਸ ਹੋਵੇ: ਭਾਗਵਤ

ਨਾਗਪੁਰ,, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਆਰਐਸਐਸ ਦੇ ਮੁਖੀ ਮੋਹਨ ਭਾਗਵਤ ਨੇ ਅਯੁੱਧਿਆ ਵਿਚ ਰਾਮ ਮੰਦਰ ਬਣਾਉਣ ਲਈ ਕਾਨੂੰਨ ਪਾਸ ਕਰਵਾਉਣ ਦੀ ਮੰਗ ਕੀਤੀ ਹੈ। ਦਸਹਿਰੇ ਮੌਕੇ ਇੱਥੇ ਆਰਐਸਐਸ ਦੇ ਮੁੱਖ ਦਫ਼ਤਰ ਵਿੱਚ ਦਿੱਤੇ ਆਪਣੇ ਭਾਸ਼ਣ ਵਿਚ ਸ੍ਰੀ ਭਾਗਵਤ ਨੇ ਆਖਿਆ ਕਿ ਸਵੈਮਾਣ ਦੀ ਭਾਵਨਾ ਉਪਜਾਉਣ ਅਤੇ ਅਤੇ ਦੇਸ਼ ਅੰਦਰ ਸਦਭਾਵਨਾ ਤੇ ਇਕਜੁੱਟਤਾ ਦਾ ਮਾਹੌਲ ਪੈਦਾ ਕਰਨ ਲਈ ਅਜਿਹਾ ਕਰਨਾ ਜ਼ਰੂਰੀ ਹੈ। ਸ਼ਬਰੀਮਾਲਾ ਵਿਵਾਦ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਵਿਚ ਪਰੰਪਰਾ ਬਾਰੇ ਸਹੀ ਤਰੀਕੇ ਨਾਲ ਗੌਰ ਨਹੀਂ ਕੀਤਾ ਗਿਆ ਜਿਸ ਕਰ ਕੇ ਸਮਾਜ ਵਿਚ ਵੰਡ ਪੈਦਾ ਹੋਈ ਹੈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਨੋਬੇਲ ਪੁਰਸਕਾਰ ਜੇਤੂ ਕੈਲਾਸ਼ ਵਿਦਿਆਰਥੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਦੇਸ਼ ਦੇ ਦੂਰ ਦਰਾਜ਼ ਪਿੰਡਾਂ ਵਿਚ ਆਰਐਸਐਸ ਦੀਆਂ ਸ਼ਾਖਾਵਾਂ ਬੱਚਿਆਂ ਖਾਸ ਕਰ ਕੇ ਕੁੜੀਆਂ ਦੀ ਰਾਖੀ ਦਾ ਔਜ਼ਾਰ ਸਾਬਤ ਹੋ ਸਕਦੀਆਂ ਹਨ।

ਕੈਪਟਨ ਨੇ ਪਰਾਲੀ ਸਾਂਭਣ ਲਈ ਕੇਂਦਰ ਤੋਂ ਮੁਆਵਜ਼ਾ ਮੰਗਿਆ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਝੋਨੇ ਦੀ ਪਰਾਲੀ ਦੀ ਸਾੜ-ਫੂਕ ਰੋਕਣ ਲਈ ਕਿਸਾਨਾਂ ਨੂੰ ਝੋਨੇ ’ਤੇ 100 ਰੁਪਏ ਫੀ ਕੁਇੰਟਲ ਮੁਆਵਜ਼ਾ ਦੇਣ ‘ਤੇ ਜ਼ੋਰ ਦਿੱਤਾ।

ਮੀ ਟੂ: ਅਕਬਰ ਦੀ ਸ਼ਿਕਾਇਤ ’ਤੇ ਅਦਾਲਤ ਸੁਣਵਾਈ ਲਈ ਰਾਜ਼ੀ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ ਐਮ ਜੇ ਅਕਬਰ ਵੱਲੋਂ ਅਪਰਾਧਿਕ ਮਾਣਹਾਨੀ ਕੇਸ ’ਤੇ ਦਿੱਲੀ ਦੀ ਅਦਾਲਤ ਨੇ ਸੁਣਵਾਈ ਲਈ ਸਹਿਮਤੀ ਦੇ ਦਿੱਤੀ ਹੈ। ਅਦਾਲਤ ਵੱਲੋਂ 31 ਅਕਤੂੁਬਰ ਨੂੰ ਸਾਬਕਾ ਕੇਂਦਰੀ ਮੰਤਰੀ ਦੇ ਬਿਆਨ ਦਰਜ ਕੀਤੇ ਜਾਣਗੇ। ਪੱਤਰਕਾਰ ਪ੍ਰਿਆ ਰਮਾਨੀ ਵੱਲੋਂ ਸਰੀਰਕ ਸ਼ੋਸ਼ਣ ਦੇ ਦੋਸ਼ ਲਗਾਏ ਜਾਣ ਮਗਰੋਂ ਅਕਬਰ ਨੇ ਰਮਾਨੀ ਖ਼ਿਲਾਫ਼ ਮਾਣਹਾਨੀ ਦਾ ਮੁਕੱਦਮਾ ਠੋਕਿਆ ਹੈ

ਸਿਆਸੀ ਪਾਰਟੀਆਂ ਤੁਰੰਤ ਜਿਨਸੀ ਸ਼ੋਸ਼ਣ ਸਬੰਧੀ ਕਮੇਟੀਆਂ ਬਣਾਉਣ: ਮੇਨਕਾ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਮਹਿਲਾਵਾਂ ਨਾਲ ਸ਼ਰੀਰਕ ਸ਼ੋਸ਼ਣ ਦੇ ਮਾਮਲਿਆਂ ਨੂੰ ਦੇਖਦਿਆਂ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਨੂੰ ਬੇਨਤੀ ਕੀਤੀ

ਆਧਾਰ ਵਰਤ ਕੇ ਹਾਸਲ ਕੀਤੇ ਮੋਬਾਈਲ ਸਿਮ ਬੰਦ ਨਹੀਂ ਹੋਣਗੇ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਸੁਪਰੀਮ ਕੋਰਟ ਵੱਲੋਂ ਕੌਮੀ ਬਾਇਓਮੀਟਰਿਕ ਪਛਾਣ ਕਾਰਡ ਆਧਾਰ ਦੀ ਪ੍ਰਾਈਵੇਟ ਕੰਪਨੀਆਂ ਉੱਤੇ ਵਰਤੋਂ ਲਈ ਲਾਈ ਰੋਕ ਬਾਅਦ ਸਰਕਾਰ ਨੇ ਕਿਹਾ ਹੈ ਕਿ ਆਧਾਰ ਕਾਰਡ ਵਰਤ ਕੇ ਲਏ ਮੋਬਾਈਲ ਨੰਬਰਾਂ ਦੇ ਬੰਦ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਦੇਸ਼ ਵਿਚ ਇਸ ਤਰ੍ਹਾਂ ਦੀਆਂ ਰਿਪੋਰਟਾਂ ਆਉਣ ਤੋਂ ਬਾਅਦ ਕਿ 50 ਕਰੋੜ ਤੋਂ ਵੱਧ ਮੋਬਾਈਲ ਫੋਨਾਂ ਦੇ ਸਿਮਾਂ ਵਿੱਚੋਂ ਅੱਧੇ ਬੰਦ ਹੋਣ ਦਾ ਸਾਹਮਣਾ ਕਰ ਰਹੇ ਹਨ। ਟੈਲੀਕਾਮ ਵਿਭਾਗ ਅਤੇ ਵਿਲੱਖਣ ਪਛਾਣ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਮੋਬਾਈਲ ਫੋਨ ਵਰਤੋਂਕਾਰਾਂ ਕੋਲ ਇਹ ਬਦਲ ਹੈ ਕਿ ਉਹ ਆਧਾਰ ਆਧਾਰਤ ਪਛਾਣ ਨੂੰ ਬਿਨਾਂ ਨੰਬਰ ਬਦਲੇ ਕਿਸੇ ਵੀ ਹੋਰ ਸਬੂਤ ਨਾਲ ਬਦਲ ਸਕਦੇ ਹਨ।

ਕਾਂਗਰਸੀ ਆਗੂ ਐਨ.ਡੀ. ਤਿਵਾੜੀ ਦਾ ਦੇਹਾਂਤ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਾਂਗਰਸ ਦੇ ਬਜ਼ੁਰਗ ਆਗੂ ਨਰਾਇਣ ਦੱਤ ਤਿਵਾੜੀ (93) ਦਾ ਅੱਜ ਆਪਣੇ ਜਨਮ ਦਿਨ ਮੌਕੇ ਹੀ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਬੁਢਾਪੇ ਨਾਲ ਸਬੰਧਤ ਰੋਗਾਂ ਨੇ ਘੇਰ ਲਿਆ ਸੀ ਤੇ ਇੱਥੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਸਨ। ਇੱਥੇ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਬਾਅਦ ਦੁਪਹਿਰ 2:50 ਮਿੰਟ ਉੱਤੇ ਆਖ਼ਰੀ ਸਾਹ ਲਿਆ। ਦਿਮਾਗ ਦੀ ਨਾੜੀ ਫਟਣ ਬਾਅਦ ਉਨ੍ਹਾਂ ਨੂੰ ਸਤੰਬਰ ਵਿਚ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ।

ਜੋਹਰੀ ਦੀ ਥਾਂ ਆਈਸੀਸੀ ਮੀਟਿੰਗ ’ਚ ਨਹੀਂ ਜਾ ਰਹੇ ਚੌਧਰੀ

ਨਵੀਂ ਦਿੱਲੀ, 18 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਸਿੰਗਾਪੁਰ ਵਿੱਚ ਚੱਲ ਰਹੀ ਆਈਸੀਸੀ ਦੀ ਮੀਟਿੰਗ ਵਿੱਚ ਆਈਸੀਸੀ ਦੇ ਬੋਰਡ ਡਾਇਰੈਕਟਰ ਦੀ ਸਮਰੱਥਾ ਵਜੋਂ ਸ਼ਿਰਕਤ ਕਰ ਰਹੇ ਹਨ ਅਤੇ ਉਹ ਉੱਥੇ ਕ੍ਰਿਕਟ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਹੁਲ ਜੋਹਰੀ ਦੀ ਜਗ੍ਹਾ ਨਹੀਂ ਜਾ ਰਹੇ ਹਨ ਜੋ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਹੋਏ ਹਨ। ਜੋਹਰੀ ਸਿੰਗਾਪੁਰ ਨਹੀਂ ਗਏ ਕਿਉਂਕਿ ਪ੍ਰਸ਼ਾਸਕਾਂ ਦੀ ਕਮੇਟੀ ਨੇ ਉਨ੍ਹਾਂ ਨੂੰ ਉਨ੍ਹਾਂ ’ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਬਾਰੇ ਆਪਣਾ ਪੱਖ ਰੱਖਣ ਲਈ ਕਿਹਾ ਹੈ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0066026429
Copyright © 2018, Panjabi Times. All rights reserved. Website Designed by Mozart Infotech