ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਅੰਤਰਰਾਸ਼ਟਰੀ

ਓਂਟਾਰੀਓ ਵਿਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲੇਗੀ

October 12, 2018 01:03 AM

ਟਰਾਂਟੋ/ਬਰੈਂਪਟਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸੂਬਾ ਓਂਟਾਰੀਓ ਦੇ ਪੱਗੜੀਧਾਰੀ ਸਿੱਖਾਂ ਨੂੰ ਜਲਦੀ ਹੈਲਮਟ ਪਾਉਣ ਤੋਂ ਛੋਟ ਮਿਲ ਜਾਵੇਗੀ। ਸਰਕਾਰ ਆਗਾਮੀ 18 ਅਕਤੂਬਰ ਨੂੰ ਪੱਗ ’ਤੇ ਛੋਟ ਦੇਣ ਵਾਲੇ ਰੈਗੂਲੇਸ਼ਨ ’ਤੇ ਮੋਹਰ ਲਾਉਣ ਜਾ ਰਹੀ ਹੈ। ਵਿਧਾਇਕ ਪ੍ਰਭਮੀਤ ਸਿੰਘ ਸਰਕਾਰੀਆ ਨੇ ਹਾਈਵੇਅ ਟਰੈਫਿਕ ਐਕਟ ਵਿਚ ਸੋਧ ਕਰਕੇ ਸਿੱਖਾਂ ਨੂੰ ਹੈਲਮਟ ਤੋਂ ਛੋਟ ਦੇਣ ਸਬੰਧੀ ਬਿੱਲ ਪੇਸ਼ ਕੀਤਾ ਸੀ। ਪਰ ਬੁੱਧਵਾਰ ਨੂੰ ਸਰਕਾਰ ਨੇ ਆਖਿਆ ਕਿ ਉਹ ਨਿਯਮਾਂ ਵਿਚ ਤਬਦੀਲੀ ਲਿਆ ਕੇ ਛੋਟ ਦੇਵੇਗੀ। ਇਸ ਬਿੱਲ ’ਤੇ ਪਹਿਲੀ ਬਹਿਸ 18 ਅਕਤੂਬਰ ਨੂੰ ਹੋਣੀ ਹੈ ਅਤੇ ਸੰਭਾਵਨਾ ਹੈ ਕਿ ਉਸੇ ਦਿਨ ਇਸ ਨੂੰ ਰੈਗੂਲੇਸ਼ਨ ਦੇ ਰੂਪ ਵਿਚ ਮਾਨਤਾ ਦੇ ਦਿੱਤੀ ਜਾਵੇਗੀ।
ਜਾਣਕਾਰੀ ਅਨੁਸਾਰ ਇਸੇ ਵਰ੍ਹੇ ਮਾਰਚ ਮਹੀਨੇ ਅਲਬਰਟਾ ਸੂਬੇ ਵਿਚ ਸਿੱਖਾਂ ਨੂੰ ਹੈਲਮਟ ਤੋਂ ਛੋਟ ਮਿਲੀ ਸੀ। ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਵਿਚ ਅਜਿਹਾ ਕਾਨੂੰਨ ਲਾਗੂ ਹੈ। ਹੁਣ ਪਗੜੀਧਾਰੀ ਸਿੱਖਾਂ ਨੂੰ ਹੈਲਮੇਟ ਤੋਂ ਛੋਟ ਦੇਣ ਵਾਲਾ ਓਂਟਾਰੀਓ ਕੈਨੇਡਾ ਦਾ ਚੌਥਾ ਰਾਜ ਬਣ ਜਾਵੇਗਾ। ਬਰੈਂਪਟਨ ਵਿਚ ਕਮਿਊਨਿਟੀ ਸੈਂਟਰ ਸਾਹਮਣੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਕੀਤੇ ਗਏ ਇਕੱਠ ਵਿਚ ਓਂਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਨੇ ਆਖਿਆ ਕਿ 18 ਅਕਤੂਰ ਨੂੰ ਹੈਲਮਟ ਤੋਂ ਛੋਟ ਦੇਣ ਵਾਲੇ ਬਿਲ ’ਤੇ ਮੋਹਰ ਲਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਲੋਕਾਂ ਦੀ ਸੁਰੱਖਿਆ ਨੂੰ ਹਮੇਸ਼ਾਂ ਤਰਜੀਹ ਦਿੱਤੀ ਜਾਵੇਗੀ। ਸਰਕਾਰ ਦੇ ਇਸ ਐਲਾਨ ਦੀ ਸਿੱਖ ਮੋਟਰਸਾਈਕਲ ਕਲੱਬ ਅਤੇ ਵਰਲਡ ਸਿੱਖ ਸੰਸਥਾ ਨੇ ਸ਼ਲਾਘਾ ਕੀਤੀ ਹੈ। ਜਾਣਕਾਰੀ ਅਨੁਸਾਰ ਸਿੱਖ ਇਸ ਮੰਗ ਲੂੰ ਲੈ ਕੇ ਪਿਛਲੇ 13 ਸਾਲ ਤੋਂ ਰੋਸ ਪ੍ਰਦਰਸ਼ਨ ਅਤੇ ਮੰਗ ਪੱਤਰ ਦਿੰਦੇ ਆ ਰਹੇ ਸਨ। ਇਸ ਦੌਰਾਨ ਪ੍ਰਭਮੀਤ ਸਿੰਘ ਸਰਕਾਰੀਆ ਵੀ ਮੌਜੂਦ ਸਨ। ਡੱਗ ਫੋਰਡ ਨੇ ਬਿਨਾਂ ਹੈਲਮੇਟ ਪਹਿਨੇ ਮੋਟਰਸਾਈਕਲ ਨੂੰ ਹਰੀ ਝੰਡੀ ਦੇਣ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਗੁਰਦੁਆਰਾ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਲ, ਖੁਸ਼ਵੰਤ ਸਿੰਘ, ਰਾਮਪਾਲ ਸਿੰਘ ਢਿੱਲੋਂ ਤੇ ਸਮਾਜਿਕ ਜਥੇਬੰਦੀਆ ਦੇ ਮੈਂਬਰ ਮੌਜੂਦ ਸਨ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਅੰਤਰਰਾਸ਼ਟਰੀ ਵਿੱਚ ਹੋਰ
ਤਾਲਿਬਾਨ ਹਮਲੇ ’ਚ 22 ਅਫ਼ਗਾਨ ਫ਼ੌਜੀ ਹਲਾਕ

ਕਾਬੁਲ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਅਫ਼ਗਾਨਿਸਤਾਨ ’ਚ ਇਸ ਹਫ਼ਤੇ ਹੋਣ ਵਾਲੀਆਂ ਸੰਸਦੀ ਚੋਣਾਂ ਦਰਮਿਆਨ ਅੱਜ ਦੋ ਸੂਬਿਆਂ ’ਚ ਹੋਏ ਤਾਲਿਬਾਨੀ ਹਮਲਿਆਂ ’ਚ 22 ਦੇ ਕਰੀਬ ਸੁਰੱਖਿਆ ਕਰਮੀ ਹਲਾਕ ਹੋ ਗਏ, ਜਿਨ੍ਹਾਂ ’ਚ ਇੱਕ ਜ਼ਿਲ੍ਹਾ ਪੁਲੀਸ ਮੁਖੀ ਵੀ ਸ਼ਾਮਲ ਹੈ।

ਮਾਲਦੀਵ ’ਚ ਯਾਮੀਨ ਦੀ ਪਟੀਸ਼ਨ ’ਤੇ ਸੁਣਵਾਈ

ਕੋਲੰਬੋ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਮਾਲਦੀਵ ’ਚ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨ ਵਾਲੇ ਸਾਬਕਾ ਰਾਸ਼ਟਰਪਤੀ ਅਬਦੁੱਲਾ ਯਾਮੀਨ ਵੱਲੋਂ ਦਾਖ਼ਲ ਪਟੀਸ਼ਨ ’ਤੇ ਐਤਵਾਰ ਨੂੰ ਮਾਲਦੀਵ ਦੇ ਜੱਜਾਂ ਨੇ ਸੁਣਵਾਈ ਸ਼ੁਰੂ ਕੀਤੀ। ਪਿਛਲੇ ਮਹੀਨੇ 23 ਤਰੀਕ ਨੂੰ ਹੋਈਆਂ ਚੋਣਾਂ ਦੌਰਾਨ ਯਾਮੀਨ ਨੂੰ ਇਬਰਾਹਿਮ ਮੁਹੰਮਦ ਸੋਲਿਹ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੀਨ ਪੱਖੀ ਯਾਮੀਨ ਨੇ ਐਲਾਨ ਕੀਤਾ ਸੀ ਕਿ ਉਹ 17 ਨਵੰਬਰ ਨੂੰ ਅਹੁਦਾ ਛੱਡ ਦੇਵੇਗਾ ਪਰ ਪਿਛਲੇ ਹਫ਼ਤੇ ਉਸ ਨੇ

ਇਰਾਨ ’ਚ ਤਖ਼ਤਾ ਪਲਟਣਾ ਚਾਹੁੰਦੈ ਅਮਰੀਕਾ: ਰੂਹਾਨੀ

ਤਹਿਰਾਨ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਚਾਹੁੰਦੇ ਹਨ ਕਿ ਇਰਾਨ ਵਿੱਚ ਹਕੂਮਤੀ ਤਬਦੀਲੀ ਹੋਵੇ। ਇਹ ਜਾਣਕਾਰੀ ਉਨ੍ਹਾਂ ਨੇ ਇਥੇ ਐਤਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਕਦੇ ਵੀ ਅਮਰੀਕੀ ਪ੍ਰਸ਼ਾਸਨ ਨੇ ਇਸਲਾਮਿਕ ਗਣਰਾਜ ਨਾਲ ਇੰਨੀ ਈਰਖਾ ਨਹੀਂ ਕੀਤੀ ਜਿੰਨੀ ਹੁਣ ਦੇ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਪਰਮਾਣੂ ਪ੍ਰੋਗਰਾਮ ਤਹਿਤ ਕੀਤੇ ਦੁਵੱਲੇ ਸਮਝੌਤੇ ਤੋਂ ਮਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹੱਥ ਪਿੱਛੇ ਖਿੱਚਣ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿੱਚ ਵਿਵਾਦ ਭਖ ਗਿਆ ਹੈ। ਰੂਹਾਨੀ ਨੇ ਇਥੇ ਸੂਬਾਈ ਟੀਵੀ ’ਤੇ ਬਿਆਨ ਦਿੰਦਿਆਂ ਕਿਹਾ

ਇਮਰਾਨ ਵੱਲੋਂ ਖਾਲੀ ਕੀਤੀਆਂ ਸੀਟਾਂ ਵਿਰੋਧੀ ਧਿਰ ਨੇ ਜਿੱਤੀਆਂ

ਇਸਲਾਮਾਬਾਦ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਝਟਕਾ ਦਿੰਦਿਆਂ ਵਿਰੋਧੀ ਧਿਰ ਪੀਐਮਐਲ-ਐਨ ਨੇ ਜ਼ਿਮਨੀ ਚੋਣਾਂ ’ਚ ਪੰਜ ਹੋਰ ਸੰਸਦੀ ਸੀਟਾਂ ਜਿੱਤ ਲਈਆਂ ਹਨ। ਹੁਕਮਰਾਨ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦਾ ਕੌਮੀ ਅਸੈਂਬਲੀ ’ਚ ਅੰਤਰ ਹੁਣ ਹੋਰ ਘੱਟ ਗਿਆ ਹੈ।

ਕੈਨੇਡਾ ਰਹਿੰਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ

ਸ਼ਹਿਣਾ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਬਲਾਕ ਸ਼ਹਿਣਾ ਦੇ ਪਿੰਡ ਰਾਮਗੜ੍ਹ ਵਿੱਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਰਹਿੰਦੇ ਪਿੰਡ ਰਾਮਗੜ੍ਹ ਦੇ ਨੌਜਵਾਨ ਰਾਮ ਸਿੰਘ ਪੁੱਤਰ ਹਮੀਰ ਸਿੰਘ (34) ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਾਮ ਸਿੰਘ ਦੇ ਨਜ਼ਦੀਕੀ ਦੋਸਤ ਗੁਰਮੀਤ ਸਿੰਘ ਸਿੱਧੂ, ਹਰਬੰਸ ਸਿੰਘ ਅਤੇ ਸਿੰਕਦਰ ਸਿੰਘ ਨੇ ਦੱਸਿਆ ਕਿ ਰਾਮ ਸਿੰਘ 7 ਸਾਲ ਪਹਿਲਾਂ ਆਪਣੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਆਪਣੇ ਭੂਆ ਅਤੇ ਫੁੱਫੜ ਦੀ ਮਦਦ ਨਾਲ ਕੈਨੇਡਾ

ਭਾਰਤ ਨੇ ਦੱਖਣੀ ਏਸ਼ੀਆ ਵਿੱਚ ਰਣਨੀਤਕ ਸਥਿਰਤਾ ਖਤਰੇ ਵਿਚ ਪਾਈ: ਅਲਵੀ

ਇਸਲਾਮਾਬਾਦ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਕਿਹਾ ਹੈ ਕਿ ਭਾਰਤ ਦੇ ਹਮਲਾਵਰ ਰੁਖ ਅਤੇ ਮਾਰੂ ਹਥਿਆਰਾਂ ਦੀ ਸ਼ਮੂਲੀਅਤ ਨਾਲ ਦੱਖਣੀ ਏਸ਼ੀਆ ’ਚ ਰਣਨੀਤਕ ਸਥਿਰਤਾ ਖਤਰੇ ’ਚ ਪੈ ਗਈ ਹੈ। ਰੇਡੀਓ ਪਾਕਿਸਤਾਨ ਮੁਤਾਬਕ ਅਲਵੀ ਨੇ ਕਿਹਾ ਕਿ ਕਿਸੇ ਨੂੰ ਵੀ ਪਾਕਿਸਤਾਨ ਦੀ ਇਲਾਕਾਈ ਅਖੰਡਤਾ ਅਤੇ ਖੁਦਮੁਖਤਿਆਰੀ ਦੀ ਰਾਖੀ ਦੀ ਸਮਰੱਥਾ ’ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਹੈ।

ਭਾਰਤੀ ਡਾਕਟਰ ਨੂੰ ਮਿਲਿਆ ਕੈਨੇਡਾ ਦਾ ਵੱਕਾਰੀ ਐਵਾਰਡ

ਜਲੰਧਰ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰੈਂਪਟਨ ਆਧਾਰਤ ਸਮਾਜ ਸੇਵਿਕਾ ਤੇ ਦੰਦਾਂ ਦੀ ਡਾਕਟਰ ਬਲਬੀਰ ਸੋਹੀ ਨੂੰ ਉਸ ਵੱਲੋਂ ਨਿਭਾਈਆਂ ਗਈਆਂ ਭਾਈਚਾਰਕ ਸੇਵਾਵਾਂ ਬਦਲੇ ਕੈਨੇਡਾ ਦੀ ਡੈਂਟਲ ਹਾਈਜੀਨ ਐਸੋਸੀਏਸ਼ਨ ਵੱਲੋਂ ‘ਐਵਾਰਡ ਆਫ ਮੈਰਿਟ’ ਨਾਲ ਸਨਮਾਨਿਆ ਗਿਆ ਹੈ।

ਭੰਗੜੇ ’ਚ ਆਲ ਸਟਾਰ ਸਿਡਨੀ ਅਕੈਡਮੀ ਦੀ ਝੰਡੀ

ਸਿਡਨੀ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਆਸਟਰੇਲੀਆ ਦੀਆਂ ਵੱਖ ਵੱਖ ਭੰਗੜਾ ਟੀਮਾਂ ਦੇ ਪੰਜਵੇਂ ਸਾਲਾਨਾ ‘ਭੰਗੜਾ ਡਾਊਨ ਅੰਡਰ’ ਮੁਕਾਬਲੇ ’ਚ ‘ਭੰਗੜਾ ਆਲ ਸਟਾਰ ਸਿਡਨੀ’ ਦੇ ਗੱਭਰੂਆਂ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜਾ ਸਥਾਨ ਵੀ ਇਸੇ ਅਕੈਡਮੀ ਦੀ ਕੁੜੀਆਂ ਦੀ ਟੀਮ ‘ਕੁਈਨਜ਼’ ਨੇ ਹਾਸਲ ਕਰਕੇ ਭੰਗੜੇ ’ਚ ਆਪਣਾ ਲੋਹਾ ਮਨਵਾਇਆ।

ਓਂਟਾਰੀਓ ਮਿਉਂਸਿਪਲ ਚੋਣ ਪ੍ਰਚਾਰ ਸਿਖ਼ਰ ’ਤੇ

ਬਰੈਂਪਟਨ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਮਿਉਂਸਿਪਲ ਚੋਣਾਂ ਵਿਚ ਉਮੀਦਵਾਰਾਂ ਨੇ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸਥਾਨਕ ਚੋਣਾਂ ਲਈ ਵੋਟਾਂ 22 ਅਕਤੂਬਰ ਨੂੰ ਪੈਣੀਆਂ ਹਨ। ਸਭ ਤੋਂ ਵੱਧ ਸਰਗਰਮੀ ਪੰਜਾਬੀ ਵਸੋਂ ਵਾਲੇ ਇਲਾਕੇ ਬਰੈਂਪਟਨ ਅਤੇ ਮਿਸੀਸਾਗਾ ਵਿਚ ਵੇਖਣ ਨੂੰ ਮਿਲ ਰਹੀ ਹੈ।

ਤਿੰਨ ਪਰਵਾਸੀ ਕਾਮਿਆਂ ਨੂੰ 10 ਹਜ਼ਾਰ ਡਾਲਰ ਮੁਆਵਜ਼ੇ ਦੇ ਹੁਕਮ

ਆਕਲੈਂਡ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕਿਰਤ ਵਿਭਾਗ ਦੀ ਰੁਜ਼ਗਾਰ ਅਦਾਲਤ ਨੇ ਨਿਊਜ਼ੀਲੈਂਡ ਦੇ ਸ਼ਹਿਰ ਮਾਉਪਾਰਾ ਤੇ ਕੋਪੁਰੀਕੀ ਦੇ ਦੋ ਸਟੋਰਾਂ ਵਿਚ ਕੰਮ ਕਰਨ ਵਾਲੇ ਤਿੰਨ ਪਰਵਾਸੀ ਕਾਮਿਆਂ ਨੂੰ ਰਾਹਤ ਦਿੰਦੇ ਹੋਏ ਉਨ੍ਹਾਂ ਨੂੰ 10,000 ਡਾਲਰ ਦਾ ਮੁਆਵਜ਼ਾ ਦੇਣ ਦੇ ਆਦੇਸ਼ ਦਿੱਤੇ ਹਨ।

ਨੇਪਾਲ ਦੀ ਚੋਟੀ ’ਤੇ ਬਰਫ਼ੀਲਾ ਤੂਫ਼ਾਨ; 10 ਪਰਬਤਾਰੋਹੀ ਹਲਾਕ

ਕਾਠਮੰਡੂ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਨੇਪਾਲ ਦੀ ਚੋਟੀ ਗੁਰਜਾ ’ਤੇ ਆਏ ਬਰਫ਼ੀਲੇ ਤੂਫ਼ਾਨ ਕਾਰਨ ਉਥੇ ਕੈਂਪ ’ਚ ਰੁਕੇ ਹੋਏ 10 ਪਰਬਤਾਰੋਹੀਆਂ ਦੀ ਮੌਤ ਹੋ ਗਈ। ਇਨ੍ਹਾਂ ’ਚ ਦੱਖਣੀ ਕੋਰੀਆ ਦੇ ਪੰਜ ਨਾਗਰਿਕ ਵੀ ਸ਼ਾਮਲ ਹਨ। ਟਰੈਕਿੰਗ ਕੈਂਪ ਨੇਪਾਲ ਦੇ ਮੈਨੇਜਿੰਗ ਡਾਇਰੈਕਟਰ ਵਾਂਗਚੂ ਸ਼ੇਰਪਾ ਨੇ ਦੱਸਿਆ ਕਿ ਬਰਫ਼ੀਲਾ ਤੂਫ਼ਾਨ ਸ਼ੁੱਕਰਵਾਰ ਨੂੰ ਆਇਆ ਅਤੇ ਮਾਊਂਟ ਧੌਲਾਗਿਰੀ ਨੇੜੇ 3500 ਮੀਟਰ ਦੀ ਉਚਾਈ ’ਤੇ ਬੇਸ ਕੈਂਪ ਉਸ ਦੀ ਲਪੇਟ ’ਚ ਆ ਗਿਆ। ਸ਼ੇਰਪਾ ਨੇ ਦੱਸਿਆ

ਤਾਲਿਬਾਨ ਵੱਲੋਂ ਅਮਰੀਕੀ ਸ਼ਾਂਤੀ ਦੂਤ ਨਾਲ ਮੀਟਿੰਗ ਦੀ ਪੁਸ਼ਟੀ

ਕਾਬੁਲ:, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਤਾਲਿਬਾਨ ਦੇ ਇਕ ਵਫ਼ਦ ਨੇ ਕਤਰ ਵਿੱਚ ਅਮਰੀਕੀ ਸ਼ਾਂਤੀਦੂਤ ਜ਼ਾਲਮੇਅ ਖਲੀਲਜ਼ਾਦ ਨਾਲ ਅਫਗਾਨ ਵਿਵਾਦ ਖ਼ਤਮ ਕਰਨ ਬਾਰੇ ਚਰਚਾ ਕੀਤੀ ਹੈ। ਤਾਲਿਬਾਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ

ਚੋਣ ਰੈਲੀ ਵਿੱਚ ਧਮਾਕਾ, 12 ਹਲਾਕ

ਕੁੰਡੂਜ਼ (ਅਫਗਾਨਿਸਤਾਨ), 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਥੋਂ ਦੇ ਟਾਖ਼ਰ ਖ਼ਿੱਤੇ ਵਿੱਚ ਇਕ ਚੋਣ ਰੈਲੀ ਦੌਰਾਨ ਹੋਏ ਬੰਬ ਧਮਾਕੇ ਵਿੱਚ 12 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ 32 ਹੋਰ ਜ਼ਖ਼ਮੀ ਹੋ ਗਏ।

ਪਿਸ਼ਾਵਰ ਦੀ ਇਤਿਹਾਸਕ ਇਮਾਰਤ ਪਲਾਜ਼ਾ ਲਈ ਢਾਹੀ

ਪਿਸ਼ਾਵਰ, 13 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਬੌਲੀਵੁੱਡ ਦੇ ਉੱਘੇ ਅਦਾਕਾਰ ਰਾਜ ਕਪੂਰ ਦੀ ਪਿਸ਼ਾਵਰ ਸ਼ਹਿਰ ’ਚ ਜੱਦੀ ਹਵੇਲੀ ਨੇੜੇ ਇਤਿਹਾਸਕ ਇਮਾਰਤ ਨੂੰ ਢਾਹ ਦਿੱਤਾ ਗਿਆ ਹੈ। ਇਸ ਥਾਂ ’ਤੇ ਕਮਰਸ਼ੀਅਲ ਪਲਾਜ਼ਾ ਉਸਾਰੇ ਜਾਣ ਦੀ ਯੋਜਨਾ ਹੈ।

ਤੁਰਕੀ ਨੇ ਦੋ ਸਾਲ ਤੋਂ ਹਿਰਾਸਤ 'ਚ ਬੰਦ ਅਮਰੀਕੀ ਪਾਦਰੀ ਨੂੰ ਕੀਤਾ ਰਿਹਾਅ

ਅਲਿਆਗਾ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਤੁਰਕੀ ਦੀ ਇਕ ਅਦਾਲਤ ਨੇ ਦੇਸ਼ 'ਚ ਪਿਛਲੇ 2 ਸਾਲ ਤੋਂ ਹਿਰਾਸਤ 'ਚ ਬੰਦ ਇਕ ਅਮਰੀਕੀ ਪਾਦਰੀ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰਨ ਦਾ ਆਦੇਸ਼ ਦਿੱਤਾ। ਮਾਮਲੇ ਕਾਰਨ ਅਮਰੀਕਾ ਤੇ ਤੁਰਕੀ ਦੇ ਸਬੰਧਾਂ ਨੂੰ ਲੈ ਕੇ ਸੰਕਟ ਪੈਦਾ ਹੋ ਗਿਆ ਸੀ। ਪੱਛਮੀ ਤੁਰਕੀ ਦੇ ਅਲਿਗਾ ਸ਼ਹਿਰ ਦੀ ਅਦਾਲਤ ਨੇ ਐਂਡ੍ਰਿਊ ਬਰੂਨਸਨ ਨੂੰ ਅੱਤਵਾਦ ਸਬੰਧੀ ਦੋਸ਼ਾਂ ਨੂੰ ਲੈ ਕੇ ਦੋਸ਼ੀ ਕਰਾਰ ਦਿੱਤਾ ਤੇ ਤਿੰਨ ਸਾਲ, ਇਕ ਮਹੀਨੇ ਤੇ 15 ਦਿਨ ਦੀ ਜੇਲ ਦੀ ਸਜ਼ਾ ਸੁਣਾਈ। ਬਰੂਨਸਨ ਕੇਸ ਦੀ ਪੂਰੀ ਸੁਣਵਾਈ ਦੌਰਾਨ ਪਹਿਲਾਂ ਹੀ ਕਾਫੀ ਸਮਾਂ ਜੇਲ 'ਚ ਬੰਦ ਰਹੇ ਤੇ ਉਨ੍ਹਾਂ ਦਾ ਵਿਵਹਾਰ ਚੰਗਾ ਰਿਹਾ, ਜਿਸ ਨੂੰ ਦੇਖਦੇ ਹੋਏ ਅਦਾਲਤ ਨੇ ਉਨ੍ਹਾਂ ਦਾ ਨਜ਼ਰਬੰਦੀ ਤੇ ਵਿਦੇਸ਼ ਯਾਤਰਾ 'ਤੇ ਲੱਗੀ ਪਾਬੰਦੀ ਹਟਾ ਦਿੱਤੀ।

ਯੁਗਾਂਡਾ 'ਚ ਭਾਰੀ ਵਰਖਾ ਕਾਰਨ ਹੋਏ ਲੈਂਡਸਲਾਈਡ 'ਚ ਘੱਟ ਤੋਂ ਘੱਟ 34 ਲੋਕਾਂ ਦੀ ਮੌਤ

ਕੰਪਲਾ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਪੂਰਬੀ ਯੁਗਾਂਡਾ 'ਚ ਪਰਬਤੀ ਇਲਾਕਿਆਂ 'ਚ ਭਾਰਤੀ ਵਰਖਾ ਤੋਂ ਬਾਅਦ ਹੋਏ ਲੈਂਡਸਲਾਈਡ ਕਾਰਨ ਘੱਟ ਤੋਂ ਘੱਟ 34 ਲੋਕਾਂ ਦੀ ਮੌਤ ਹੋ ਗਈ ਹੈ। ਰੈੱਡਕ੍ਰਾਸ ਦੀ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਮਿਜ਼ਾਈਲ ਫ੍ਰਿਗੇਟ ਕੀਤਾ ਤਾਇਨਾਤ

ਕੈਨਬਰਾ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਆਸਟ੍ਰੇਲੀਆ ਨੇ ਉੱਤਰੀ ਕੋਰੀਆ ਵਿਰੁੱਧ ਪਾਬੰਦੀਆਂ ਨੂੰ ਲਾਗੂ ਕਰਨ ਦੀਆਂ ਅੰਤਰਰਾਸ਼ਟਰੀ ਕੋਸ਼ਿਸ਼ਾਂ ਦੇ ਤਹਿਤ ਪੂਰਬੀ ਚੀਨ ਸਾਗਰ ਵਿਚ ਨਿਰਦੇਸ਼ਿਤ ਮਿਜ਼ਾਈਲ ਫ੍ਰਿਗੇਟ ਤਾਇਨਾਤ ਕੀਤਾ ਹੈ। ਆਸਟ੍ਰੇਲੀਆ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਆਸਟ੍ਰੇਲੀਆਈ ਰੱਖਿਆ ਬਲ ਦੇ ਚੀਫ ਆਫ ਜੁਆਇੰਟ ਆਪਰੇਸ਼ਨਸ ਏਅਰ ਮਾਰਸ਼ਲ ਮੇਲ ਹਪਫੇਲਡ ਨੇ ਦੱਸਿਆ ਕਿ ਜਾਪਾਨ ਸਥਿਤ ਦੋ ਆਸਟ੍ਰੇਲੀਆਈ ਏ.ਪੀ.-3 ਸੀ ਓਰੀਅਨ ਨਿਗਰਾਨੀ ਜਹਾਜ਼ ਜੰਗੀ ਜਹਾਜ਼ ਦੀ ਮਦਦ ਕਰੇਗਾ। ਇਸ ਜੰਗੀ ਜਹਾਜ਼ ਦੇ ਚਾਲਕ ਦਲ ਦੇ 230 ਮੈਂਬਰ ਹਨ।

ਮੈਕਸੀਕੋ 'ਚ ਸ਼ਾਪਿੰਗ ਮਾਲ ਢਹਿ ਜਾਣ ਕਾਰਨ 7 ਲੋਕਾਂ ਦੀ ਮੌਤ

ਮੈਕਸੀਕੋ ਸਿਟੀ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਮੈਕਸੀਕੋ 'ਚ ਇਕ ਸ਼ਾਪਿੰਗ ਮਾਲ ਦੇ ਢਹਿ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਕਈ ਮਜ਼ਦੂਰ ਲਾਪਤਾ ਵੀ ਹਨ।
ਲੋਕਲ ਕੌਂਸਲ ਸਕੱਤਰ ਜੈਨਾਰੀਓ ਗਰੇਸੀਆ ਨੇ ਦੱਸਿਆ ਕਿ ਉਨ੍ਹਾਂ ਨੂੰ 15 ਕੁ ਲੋਕਾਂ ਦੇ ਜ਼ਖਮੀ ਹੋਣ ਅਤੇ ਮਾਰੇ ਜਾਣ ਦੀ ਖਬਰ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਸਭ ਇਸ ਮਾਲ ਦਾ ਨਿਰਮਾਣ ਕਰਨ ਵਾਲੇ ਮਜ਼ਦੂਰ ਹਨ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ

ਮਾਲਦੀਵ 'ਚ ਲੋਕਤਾਂਤਰਿਕ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਯਤਨ ਨੂੰ ਲੈ ਅਮਰੀਕਾ ਦੀ ਚਿਤਾਵਨੀ

ਵਾਸ਼ਿੰਗਟਨ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਅਮਰੀਕਾ ਨੇ ਮਾਲਦੀਵ 'ਚ ਲੋਕਤਾਂਤਰਿਕ ਪ੍ਰਕਿਰਿਆ ਨੂੰ ਕਮਜ਼ੋਰ ਕਰਨ ਦੇ ਕਿਸੇ ਵੀ ਯਤਨ ਖਿਲਾਫ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਉਹ ਅਜਿਹੇ ਕਿਸੇ ਵੀ ਕਦਮ ਖਿਲਾਫ ਉਚਿਤ ਕਦਮ ਚੁੱਕੇਗਾ।

ਸਰੀ ਵਿੱਚ ਗੋਲੀਆਂ ਮਾਰ ਕੇ ਪੰਜਾਬੀ ਦੀ ਹੱਤਿਆ

ਵੈਨਕੂਵਰ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਸਰੀ ’ਚ ਅੱਜ ਸ਼ਾਮ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 30 ਵਰ੍ਹਿਆਂ ਦੇ ਸੁਮੀਤ ਸਿੰਘ ਰੰਧਾਵਾ ਵਜੋਂ ਜਾਰੀ ਕੀਤੀ ਗਈ ਹੈ ਜਿਸ ਦਾ ਪਹਿਲਾਂ ਹੀ

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065816775
Copyright © 2018, Panjabi Times. All rights reserved. Website Designed by Mozart Infotech