ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਪੰਜਾਬ

ਦੋ ਧਿਰਾਂ ਵਿੱਚ ਝਗੜੇ ਕਾਰਨ ਚਾਰ ਜ਼ਖ਼ਮੀ

October 12, 2018 10:03 AM

ਲਾਲੜੂ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਝਰਮੜੀ ਵਿੱਚ ਅੱਜ ਸਵੇਰੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਦੋ ਗੁਆਂਢੀ ਪਰਿਵਾਰਾਂ ਵਿੱਚ ਝਗੜਾ ਹੋ ਗਿਆ ਤੇ ਦੋ ਔਰਤਾਂ ਸਮੇਤ ਚਾਰ ਵਿਅਕਤੀ ਗੰਭੀਰ ਫੱਟੜ ਹੋ ਗਏ। ਉਹ ਸਿਵਲ ਹਸਪਤਾਲ ਡੇਰਾਬਸੀ ਵਿੱਚ ਜ਼ੇਰੇ ਇਲਾਜ ਹਨ। ਇਨ੍ਹਾਂ ਵਿਚੋਂ ਇਕ ਵਿਅਕਤੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੋਣ ਕਾਰਨ ਉਸ ਨੂੰ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿੱਚ ਰੈਫਰ ਕੀਤਾ ਦਿੱਤਾ ਹੈ। ਪੁਲੀਸ ਜ਼ਖ਼ਮੀਆਂ ਦੇ ਬਿਆਨ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਡੇਰਾਬਸੀ ਸਿਵਲ ਹਸਪਤਾਲ ਵਿੱਚ ਦਾਖਲ ਇਕ ਧੜੇ ਦੇ ਸਾਹਿਲ ਅਤੇ ਉਸ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਸ਼ਾਂਤੀ ਦੇਵੀ ਵਾਸੀ ਝਰਮੜੀ ਨੂੰ ਕਾਫੀ ਸੱਟਾਂ ਵੱਜੀਆਂ ਹਨ ਜਦੋਂ ਕਿ ਦੂਜੇ ਧੜੇ ਦੇ ਹਰਮੇਸ਼ ਦੀ 42 ਸਾਲਾਂ ਦੀ ਪਤਨੀ ਗੁਡੋ ਵੀ ਹਸਪਤਾਲ ਵਿੱਚ ਦਾਖਲ ਹੈ। ਜ਼ਖਮੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਕਾਕਾ ਅਤੇ ਹਰਮੇਸ਼ ਦੇ ਪਰਿਵਾਰ ਵਾਲਿਆਂ ਦੀ ਰੇਤ ਤੇ ਬਜਰੀ ਪਿਛਲੇ ਚਾਰ ਮਹੀਨੇ ਤੋਂ ਸੜਕ ਨੇੜੇ ਪਈ ਹੈ ਜਿਸ ਕਾਰਨ ਨਾਲੀ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਸੀ। ਕਈ ਵਾਰ ਕਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਰੇਤ ਤੇ ਬਜਰੀ ਨਹੀਂ ਹਟਾਈ। ਅੱਜ ਸਵੇਰੇ ਹੋਈ ਬਰਸਾਤ ਕਾਰਨ ਪਾਣੀ ਓਵਰਫਲੋ ਹੋ ਕੇ ਉਨ੍ਹਾਂ ਦੇ ਵਿਹੜੇ ਵਿੱਚ ਆ ਗਿਆ ਤੇ ਉਨ੍ਹਾਂ ਨੇ ਇਸ ਸਬੰਧੀ ਇਤਰਾਜ਼ ਜਤਾਇਆ। ਇਸੇ ਦੌਰਾਨ ਗੁਆਂਢੀਆਂ ਨੇ ਡੰਡੇ ਅਤੇ ਰਾਡਾ ਲੈ ਕੇ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਤੇ ਸ਼ਾਂਤੀ ਦੇਵੀ ਨੂੰ ਗੰਭੀਰ ਸੱਟਾਂ ਲੱਗੀਆਂ। ਦੂਜੇ ਪਾਸੇ ਕਾਕੇ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੰਡੇ ਤੇ ਰਾਡ ਨਾਲ ਹਮਲਾ ਜੀਤ ਰਾਮ ਦੇ ਪਰਿਵਾਰ ਨੇ ਕੀਤਾ ਹੈ। ਲਾਲੜੂ ਪੁਲੀਸ ਨੇ ਜ਼ਖ਼ਮੀਆਂ ਦੇ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਪੰਜਾਬ ਵਿੱਚ ਹੋਰ
ਅੱਖਾਂ ਦੇ ਕੈਂਪ ਵਿੱਚ 296 ਮਰੀਜ਼ਾਂ ਦੀ ਜਾਂਚ

ਆਦਮਪੁਰ ਦੋਆਬਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸਥਾਨਕ ਜਾਗ੍ਰਿਤੀ ਕਲੱਬ ਵੱਲੋਂ ਗੁਰਦੁਆਰਾ ਸ਼ਹੀਦਾ ਨਨਕਾਣਾ ਸਾਹਿਬ ਪਿੰਡ ਪੰਡੌਰੀ ਨਿੱਝਰਾਂ ਵਿੱਚ ਰੂਬੀ ਨੈਸ਼ਨਲ ਮੈਮੋਰੀਅਲ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਲਗਾਏ ਕੈਂਪ ਦੌਰਾਨ 296 ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਨ੍ਹਾਂ ਵਿੱਚੋਂ 21 ਮਰੀਜ਼ਾਂ ਦੀਆਂ ਅੱਖਾਂ ਦਾ ਅਪਰੇਸ਼ਨ ਕੀਤਾ ਜਾਵੇਗਾ। ਇਹਨਾਂ ਦੀਆਂ ਅੱਖਾਂ ਵਿਚ ਬਿਨਾਂ ਟਾਂਕੇ, ਬਿਨਾਂ ਟੀਕੇ, ਬਿਨਾਂ ਦਰਦ ਆਧੁਨਿਕ ਤਕਨੀਕ ਫੀਕੋ ਸਰਜਰੀ ਰਾਹੀਂ ਅੱਖਾਂ ਲੈਜ਼ ਮੁਫ਼ਤ ਪਾਏ ਜਾਣਗੇ। ਅਪਰੇਸ਼ਨ ਵਾਲੇ ਮਰੀਜ਼ਾਂ ਨੂੰ ਖਾਣਾ, ਦਵਾਈਆਂ, ਅਤੇ ਐਨਕਾਂ ਕਲੱਬ ਵੱਲੋਂ ਮੁਫ਼ਤ ਦਿੱਤੀਆਂ ਜਾਣਗੀਆਂ।

ਫੂਡ ਕਮਿਸ਼ਨ ਨੇ ਮਿੱਡ-ਡੇਅ ਮੀਲ ਦਾ ਜਾਇਜ਼ਾ ਲਿਆ

ਹੁਸ਼ਿਆਰਪੁਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਫੂਡ ਕਮਿਸ਼ਨ ਮੈਂਬਰ ਜੱਸੀ ਕੁਮਾਰ ਨੇ ਅੱਜ ਹੁਸ਼ਿਆਰਪੁਰ ਦਾ ਦੌਰਾ ਕੀਤਾ। ਉਨ੍ਹਾਂ ਨੇ ਵਿਭਾਗਾਂ ਦੇ ਅਧਿਕਾਰੀਆਂ ਤੋਂ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ ਲਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ਵੀ ਮੌਜੂਦ ਸਨ। ਸ੍ਰੀਮਤੀ ਜੱਸੀ ਕੁਮਾਰ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਿੱਡ-ਡੇਅ ਮੀਲ ਤੇ ਰਾਸ਼ਨ ਵੰਡ-ਪ੍ਰਣਾਲੀ ਸਬੰਧੀ ਕੋਈ ਲਾਪ੍ਰਵਾਹੀ ਨਾ ਵਰਤੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਨੇ

ਸੜਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ

ਐਸਏਐਸ ਨਗਰ (ਮੁਹਾਲੀ),, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪਿੰਡ ਭਾਗੋਮਾਜਰਾ ਨੇੜੇ ਵਾਪਰੇ ਸੜਕ ਹਾਦਸੇ ’ਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂਕਿ 2 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਹਨ। ਮ੍ਰਿਤਕਾਂ ਦੀ ਪਛਾਣ ਫਰਿਆਜ (37) ਤੇ ਲਾਇਕ ਮੁਹੰਮਦ (25) ਵਾਸੀ ਯੂਪੀ ਵਜੋਂ ਹੋਈ ਹੈ। ਜੋ ਇਸ ਸਮੇਂ ਪਿੰਡ ਭਾਗੋਮਾਜਰਾ ਸਥਿਤ ਟਾਈਲਾਂ ਬਣਾਉਣ ਵਾਲੀ ਫੈਕਟਰੀ ’ਚ ਰਹਿੰਦੇ ਸੀ। ਜਦੋਂਕਿ ਗੰਭੀਰ ਜ਼ਖ਼ਮੀ ਹੋਏ ਦੋ ਮਜ਼ਦੂਰਾਂ ਨੂੰ ਸਰਕਾਰੀ ਹਸਪਤਾਲ ਫੇਜ਼-6 ’ਚ ਦਾਖ਼ਲ ਕਰਾਇਆ ਗਿਆ ਹੈ।

ਡੋਲੀ ਵਾਲੀ ਕਾਰ ਵਿੱਚ ਸ਼ਰਾਬ ਦੀ ਤਸਕਰੀ

ਜ਼ੀਰਕਪੁਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜ਼ੀਰਕਪੁਰ ਪੁਲੀਸ ਵੱਲੋਂ ਚੰਡੀਗੜ੍ਹ ਤੋਂ ਸ਼ਰਾਬ ਦੀ ਤਸਕਰੀ ਕਰਕੇ ਵੱਖ ਵੱਖ ਸੂਬਿਆਂ ਵਿੱਚ ਲਿਜਾਣ ਵਾਲੇ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰੋਜ਼ਾਨਾ ਤਸਕਰ ਫੜੇ ਜਾ ਰਹੇ ਹਨ ਜੋ ਨਵੇਂ ਨਵੇਂ ਤਰੀਕੇ ਲਾ ਕੇ ਸ਼ਰਾਬ ਦੀ ਤਸਕਰੀ ਕਰ ਰਹੇ ਹਨ।

ਜਥੇਦਾਰ ਬਡਾਲੀ ਨੇ ਟਕਸਾਲੀ ਆਗੂਆਂ ਨਾਲ ਸੁਰ ਮਿਲਾਈ

ਕੁਰਾਲੀ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਟਕਸਾਲੀ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਨੀਤੀਆਂ ਨੂੰ ਲੈ ਕੇ ਕੁੱਝ ਸਮੇਂ ਤੋਂ ਅਲਾਪੀਆਂ ਜਾ ਰਹੀਆਂ ਬਾਗੀ ਸੁਰਾਂ ਦਾ ਸੇਕ ਹਲਕਾ ਖਰੜ ਤੱਕ ਪਹੁੰਚ ਗਿਆ ਹੈ। ਹਲਕਾ ਖਰੜ ਦੇ ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਈ ਮਹੀਨਿਆਂ ਦੀ ਸਿਆਸੀ ਚੁੱਪ ਮਗਰੋਂ ਟਕਸਾਲੀ ਆਗੂਆਂ ਨਾਲ ਤੁਰਨ ਦਾ ਫੈਸਲਾ ਕੀਤਾ ਹੈ। ਜਥੇਦਾਰ ਬਡਾਲੀ ਨੇ ਇਹ ਐਲਾਨ ਅੱਜ ਆਪਣੇ ਪਿੰਡ ਸੁਲਤਾਨਪੁਰ ਟੱਪਰੀਆਂ ਵਿਚ ਹੋਏ ਇੱਕਠ ਦੌਰਾਨ ਲੋਕ ਸਭਾ ਮੈਂਬਰ ਅਤੇ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਹਾਜ਼ਰੀ ਵਿਚ ਕੀਤਾ। ਜਥੇਦਾਰ ਬ੍ਰਹਮਪੁਰਾ ਨੇ ਜਥੇਦਾਰ ਬਡਾਲੀ ਦੀ ਅਗਵਾਈ ਹੇਠ ਟਕਸਾਲੀ ਆਗੂਆਂ ਨਾਲ ਤੁਰਨ ਵਾਲੇ ਅਕਾਲੀ ਵਰਕਰਾਂ ਦਾ ਸਵਾਗਤ ਕੀਤਾ।

ਅੱਗ ਲਾਉਣ ਦੇ ਦੋਸ਼ ’ਚ ਨੌਜਵਾਨ ਖ਼ਿਲਾਫ਼ ਕੇਸ ਦਰਜ

ਲਾਲੜੂ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਸਥਿਤ ਲਾਲੜੂ ਮੰਡੀ ਦੀ ਖੋਖਾ ਮਾਰਕੀਟ ’ਚ 8-9 ਦਸੰਬਰ ਦੀ ਰਾਤ ਨੂੁੰ ਅੱਗ ਲੱਗਣ ਕਾਰਨ 4 ਦੁਕਾਨਦਾਰਾਂ ਦੇ ਖੋਖੇ ਤੇ ਉਨ੍ਹਾਂ ਦਾ ਸਾਮਾਨ ਸੜ ਜਾਣ ਦੇ ਦੋਸ਼ ’ਚ ਪੁਲੀਸ ਨੇ ਪੀੜਤ ਔਰਤ ਦੁਕਾਨਦਾਰ ਦੇ ਬਿਆਨ ’ਤੇ ਗੁਆਂਢੀ ਦੁਕਾਨਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਨ ’ਤੇ ਨਿਆਂਇਕ ਹਿਰਾਸਤ ’ਚ ਜੇਲ੍ਹ ਭੇਜ ਦਿੱਤਾ ਹੈ। ਲਾਲੜੂ ਮੰਡੀ ਦੀ ਖੋਖਾ ਮਾਰਕੀਟ

ਠੇਕੇ ਨੂੰ ਅੱਗ ਲੱਗਣ ਕਾਰਨ ਵਿਅਕਤੀ ਜ਼ਿੰਦਾ ਸੜਿਆ

ਡੇਰਾਬੱਸੀ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਇਥੋਂ ਦੀ ਬਰਵਾਲਾ ਰੋਡ ’ਤੇ ਪੈਂਦੇ ਪਿੰਡ ਕੁੜਾਂਵਾਲਾ ਵਿੱਚ ਲੰਘੀ ਦੇਰ ਰਾਤ ਇਕ ਸ਼ਰਾਬ ਦੇ ਠੇਕੇ ਨੂੰ ਅੱਗ ਲੱਗਣ ਕਾਰਨ ਅੰਦਰ ਸੌਂ ਰਿਹਾ ਕਾਰਿੰਦਾ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਬਾਹਰ ਕੱਢਿਆ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਦੋ ਘੰਟੇ ਵਿੱਚ ਅੱਗ ’ਤੇ ਕਾਬੂ ਪਾਇਆ।

ਅਧਿਕਾਰ ਰੈਲੀ’ ਵਿੱਚ ਭਾਜਪਾ ਤੇ ਜੋਟੀਦਾਰਾਂ ਖ਼ਿਲਾਫ਼ ਲਾਮਬੰਦੀ ਦਾ ਸੱਦਾ

ਜਲੰਧਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਦੌਰਾਨ ਰਾਮ ਮੰਦਰ ਤੇ ਗਊ ਹੱਤਿਆ ਵਰਗੇ ਮੁੱਦੇ ਭਾਜਪਾ ਦੀ ਬੇੜੀ ਪਾਰ ਨਹੀਂ ਲਾ ਸਕਣਗੇ। ਆਰਐੱਮਪੀਆਈ ਦੀ ਕੇਂਦਰੀ ਕਮੇਟੀ ਦੀ ਤਿੰਨ ਰੋਜ਼ਾ ਮੀਟਿੰਗ ਦੀ ਸਮਾਪਤੀ ਉਪਰੰਤ ਇਥੇ ਬਰਲਟਨ ਪਾਰਕ ਵਿੱਚ ਕੀਤੀ ਗਈ ‘ਅਧਿਕਾਰ ਰੈਲੀ’ ਵਿਚ ਜੁੜੇ ਵੱਡੇ ਇਕੱਠ ’ਚ ਸੱਦਾ ਦਿੱਤਾ ਗਿਆ ਕਿ ਲੋਕ ਮੋਦੀ ਤੇ ਉਸ ਦੇ ਜੋਟੀਦਾਰਾਂ ਨੂੰ ਹਰਾਉਣ ਲਈ ਹੁਣ ਤੋਂ ਹੀ ਲਾਮਬੰਦ ਹੋ ਜਾਣ। ਬੁਲਾਰਿਆਂ ਨੇ ਕਿਹਾ ਕਿ ਲੋਕਾਂ ਦੇ ਸਬਰ ਦਾ ਪਿਆਲਾ ਭਰ ਚੁੱਕਾ ਹੈ ਤੇ ਹੁਣ ਕਿਸੇ ਵੀ ਹਾਲਤ ’ਚ ਉਹ ਲੋਕ ਪੱਖੀ ਤਬਦੀਲੀ ਚਾਹੁੰਦੇ ਹਨ।

ਅਧਿਆਪਕ ਯੂਨੀਅਨ ਵੱਲੋਂ ਸੂਬਾ ਪੱਧਰੀ ਚੇਤਨਾ ਕਨਵੈਨਸ਼ਨ ਦਾ ਐਲਾਨ

ਜਲੰਧਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਅਧਿਆਪਕ ਮੰਗਾਂ ਸਬੰਧੀ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ ਪਟਿਆਲੇ 56 ਦਿਨ ਚੱਲੇ ਲੰਮੇ ਘੋਲ ’ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਐੱਸਐੱਸਏ/ ਰਮਸਾ ਅਧਿਆਪਕ ਯੂਨੀਅਨ ਪੰਜਾਬ ਨੇ ਚੋਣ ਜ਼ਾਬਤੇ ਦੇ ਬਾਵਜੂਦ ਮੁੜ ਆਪਣੀ ਭਵਿੱਖ ਦੀ ਯੋਜਨਾਬੰਦੀ ਉਲੀਕਣੀ ਸ਼ੁਰੂ ਕਰ ਦਿੱਤੀ ਹੈ। ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਅਤੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਅੰੰਮੀਵਾਲ ਦੀ ਅਗਵਾਈ ਹੇਠ ਇਥੇ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ। ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਸੂਬਾ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਮੌਜੂਦ ਸਨ। ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਨੇ ਕਿਹਾ ਕਿ 8886 ਅਧਿਆਪਕਾਂ ਦੀ ਤਨਖਾਹ ਕਟੌਤੀ ਸਮੇਤ ਸਮੂਹ ਅਧਿਆਪਕ ਮੰਗਾਂ ਦੀ ਪੂਰਤੀ ਲਈ ਸਾਂਝਾ ਅਧਿਆਪਕ ਮੋਰਚਾ ਵੱਲੋਂ ਪਟਿਆਲਾ ਵਿੱਚ ਲਗਾਤਾਰ 56 ਦਿਨ ਪੱਕਾ ਮੋਰਚਾ ਲਗਾਇਆ ਗਿਆ।

ਲੁੱਟਾਂ-ਖੋਹਾਂ ਕਰਨ ਵਾਲੇ ਤਿੰਨ ਲੱਖ ਨਕਦੀ ਸਣੇ ਕਾਬੂ

ਹੁਸ਼ਿਆਰਪੁਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਜ਼ਿਲ੍ਹਾ ਪੁਲੀਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਇਕ ਕਾਰ ਅਤੇ ਤਿੰਨ ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਨਰੇਸ਼ ਕੁਮਾਰ ਉਰਫ਼ ਚੰਦ ਵਾਸੀ ਰਵਿਦਾਸ ਨਗਰ ਅਤੇ ਕਮਲਪ੍ਰੀਤ ਸਿੰਘ ਕਮਲ ਵਾਸੀ ਬਸੰਤ ਬਿਹਾਰ ਵਜੋਂ ਹੋਈ ਹੈ। ਪੁਲੀਸ ਪਾਰਟੀ ਨੇ ਇਨ੍ਹਾਂ ਨੂੰ ਰੇਲਵੇ ਫਾਟਕ ਸਿੰਗੜੀਵਾਲ ਤੋਂ ਕਾਬੂ ਕੀਤਾ। ਐਸ.ਐਸ.ਪੀ ਜੇ.ਏਲਨਚੇਲੀਅਨ

ਵਾਰਡ ਨੰਬਰ-50 ਦੇ ਵਾਸੀਆਂ ਵੱਲੋਂ ਨਗਰ ਨਿਗਮ ਖ਼ਿਲਾਫ਼ ਪ੍ਰਦਰਸ਼ਨ

ਪਠਾਨਕੋਟ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਨਗਰ ਨਿਗਮ ਦੀ ਹੱਦ ਵਿੱਚ ਸ਼ਾਮਲ ਹੋਏ ਕਸਬਾ ਸਰਨਾ ਦੇ ਵਾਰਡ ਨੰਬਰ-50 ਨਾਭਾ ਦਾਸ ਕਾਲੋਨੀ ਦੇ ਵਾਸੀਆਂ ਨੇ ਨਿਗਮ ਵਾਲੀਆਂ ਸਹੂਲਤਾਂ ਨਾ ਮਿਲਣ ਕਾਰਨ ਨਾਅਰੇਬਾਜ਼ੀ ਕੀਤੀ।

ਪੰਚਾਇਤੀ ਚੋਣਾਂ ਮਗਰੋਂ ਅਕਾਲੀ ਦਲ ਦਾ ਸਫ਼ਾਇਆ ਤੈਅ: ਅਜਨਾਲਾ

ਅਜਨਾਲਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਮਗਰੋਂ ਅਕਾਲੀ ਦਲ ਦਾ ਸੂਬੇ ਵਿੱਚੋਂ ਸਫ਼ਾਇਆ ਹੋ ਜਾਵੇਗਾ, ਕਿਉਂਕਿ ਵੋਟਰ ਵਿਰੋਧੀ ਧਿਰ ਖ਼ਿਲਾਫ਼ ਆਪਣਾ ਫਤਵਾ ਦੇਣਗੇ। ਵਿਧਾਇਕ ਹਰਪ੍ਰਤਾਪ ਅਜਨਾਲਾ ਇੱਥੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗਠਜੋੜ ਵਾਲੀ ਪਿਛਲੀ ਸਰਕਾਰ ਵੱਲੋਂ

ਦੁਬਈ ਜਿਮਨਾਸਟਿਕ ਕੱਪ ਜਿੱਤ ਕੇ ਪਰਤੀ ਟੀਮ ਦਾ ਸਵਾਗਤ

ਅੰਮ੍ਰਿਤਸਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਦੁਬਈ ਵਿੱਚ ਪੰਜ ਦਸੰਬਰ ਤੋਂ ਅੱਠ ਦਸੰਬਰ ਤਕ ਹੋਏ ਤੀਜੇ ਦੁਬਈ ਇੰਟਰਨੈਸ਼ਨਲ ਰਿਦਮਿਕ ਜਿਮਨਾਸਿਟਕ ਡੀਯੂ ਜਿਮ ਕੱਪ-2018 ਵਿਚ ਸ਼ਾਨਦਾਰ ਪ੍ਰਾਪਤੀਆਂ ਕਰਕੇ ਅੱਜ ਇਥੇ ਪੁੱਜੇ ਨੌਜਵਾਨ ਜਿਮਨਾਸਟਿਕਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਪੰਚਾਇਤੀ ਚੋਣਾਂ: ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 15 ਤੋਂ

ਬਟਾਲਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਰਾਜ ਚੋਣ ਕਮਿਸ਼ਨ ਵੱਲੋਂ ਐਲਾਨੀਆਂ ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ 15 ਦਸੰਬਰ ਨੂੰ ਸ਼ੁਰੂ ਹੋਵੇਗੀ। ਬਟਾਲਾ ਬਲਾਕ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਗੁਰਜੀਤ ਸਿੰਘ ਨੇ ਦੱਸਿਆ ਕਿ 19 ਦਸੰਬਰ ਤੱਕ ਸਬੰਧਤ ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 20 ਦਸੰਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 21 ਦਸੰਬਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਦਿੱਤੇ ਜਾਣਗੇ।

ਏਡੀਸੀ ਦੀ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਅੰਮ੍ਰਿਤਸਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਵਿੰਦਰ ਸਿੰਘ ਨੇ ਅੱਜ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ-2019 ਦੇ ਸਬੰਧ ਵਿਚ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਸਿਆਸੀ ਨੁਮਾਇੰਦਿਆਂ ਨੂੰ ਆਪਣੀ ਪਾਰਟੀ ਵੱਲੋਂ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅੰਮ੍ਰਿਤਸਰ ਵਿਚ ਐਨ ਆਰ ਆਈਜ਼ ਦੀ ਜ਼ਿਆਦਾ ਵੋਟ ਹੋਣ ਦੇ ਬਾਵਜੂਦ ਵੋਟਰ ਸੂਚੀ ਵਿਚ ਐਨ

ਨਸ਼ਾ ਵੰਡਣ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਡੀਐੱਸਪੀ

ਬਟਾਲਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਕਲਾਨੌਰ ਦੇ ਡੀਐੱਸਪੀ ਗੁਰਬੰਸ ਸਿੰਘ ਬੈਂਸ ਨੇ ਇਲਾਕੇ ਦੇ ਲੋਕਾਂ ਨਾਲ ਮੀਟਿੰਗ ਕਰਦਿਆਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਪੰਚਾਇਤੀ ਚੋਣਾਂ ਦੌਰਾਨ ਸ਼ਰਾਬ ਕੱਢਣ ਤੇ ਨਸ਼ੇ ਵੰਡਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਹਵਾਈ ਅੱਡੇ ’ਚ ਏਏਆਈ ਦੇ ਕਰਮਚਾਰੀਆਂ ਵੱਲੋਂ ਭੁੱਖ ਹੜਤਾਲ

ਅੰਮ੍ਰਿਤਸਰ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਵਾਈ ਅੱਡੇ ਵਿੱਚ ਏਅਰਪੋਰਟ ਅਥਾਰਟੀ ਇੰਪਲਾਈਜ਼ ਯੂਨੀਅਨ ਦੇ ਝੰਡੇ ਹੇਠ ਕਰਮਚਾਰੀਆਂ ਵਲੋਂ ਹਵਾਈ ਅੱਡੇ ਦੇ ਨਿੱਜੀਕਰਨ ਦੇ ਫੈਸਲੇ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਵਿਖਾਵਾਕਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਭੁੱਖ ਹੜਤਾਲ ਕੀਤੀ ਹੈ।

ਡਿਪਟੀ ਕਮਿਸ਼ਨਰ ਵੱਲੋਂ ਕੰਢੀ ਨਹਿਰ ’ਤੇ ਲੱਗੇ ਪ੍ਰਾਜੈਕਟ ਦਾ ਦੌਰਾ

ਮੁਕੇਰੀਆਂ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਹਾਜੀਪੁਰ ਤੇ ਤਲਵਾੜਾ ਬਲਾਕ ਦੇ ਪਿੰਡਾਂ ’ਚ ਕੰਢੀ ਨਹਿਰ ’ਤੇ ਲੱਗੇ ਲਿਫਟ ਇਰੀਗੇਸ਼ਨ ਸੋਲਰ ਪਾਵਰਡ ਕਮਿਊਨਿਟੀ ਮਾਈਕਰੋ ਇਰੀਗੇਸ਼ਨ ਪ੍ਰਾਜੈਕਟ ਦਾ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਵੱਲੋਂ ਦੌਰਾ ਕੀਤਾ ਗਿਆ।

ਸੜਕਾਂ ’ਤੇ ਖੜ੍ਹੀਆਂ ਨਾਜਾਇਜ਼ ਰੇਹੜੀਆਂ-ਫੜ੍ਹੀਆਂ ਕਾਰਨ ਹਾਦਸੇ ਵਾਪਰਨ ਦਾ ਖਦਸ਼ਾ

ਅਜਨਾਲਾ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਸ਼ਹਿਰ ਦੀਆਂ ਸੜਕਾਂ ਜਿਨ੍ਹਾਂ ਵਿੱਚ ਮੇਨ ਅਜਨਾਲਾ-ਡੇਰਾ ਬਾਬਾ ਨਾਨਕ ਸੜਕ, ਚਮਿਆਰੀ ਸੜਕ, ਚੋਗਾਵਾਂ ਸੜਕ, ਅਜਨਾਲਾ-ਅੰਮ੍ਰਿਤਸਰ ਸੜਕ ’ਤੇ ਰੇਹੜੀਆਂ-ਫੜ੍ਹੀਆਂ ਵਾਲਿਆਂ ਨੇ ਵੋਟ ਦੀ ਰਾਜਨੀਤੀ ਅਧੀਨ ਚਲਦਿਆਂ ਸ਼ਰੇਆਮ ਕਬਜ਼ੇ ਕੀਤੇ ਹੋਏ ਹਨ, ਜਿਸ ਸਦਕਾ ਸੜਕਾਂ ਤੰਗ ਹੋਣ ਕਾਰਨ ਜਿਥੇ ਹਾਦਸਿਆਂ ਨੂੰ ਨਿਤ ਦਿਨ ਸੱਦੇ ਦਿੱਤੇ ਜਾ ਰਹੇ ਹਨ। ਨਗਰ ਪੰਚਾਇਤ ਵੱਲੋਂ ਬਣਾਏ ਫੁਟਪਾਥਾਂ ’ਤੇ ਧੱਕੇ ਨਾਲ ਕੀਤੇ ਗ਼ੈਰਕਾਨੂੰਨੀ ਕਬਜ਼ਿਆਂ ਕਾਰਨ ਲੋਕਾਂ ਦਾ ਸੜਕਾਂ ’ਤੇ ਤੁਰਨਾ ਖਤਰੇ ਤੋਂ ਖਾਲੀ ਨਹੀਂ। ਰੋਜ਼ਾਨਾ ਵਾਪਰ ਰਹੇ ਹਾਦਸਿਆਂ ਦੇ ਬਾਵਜੂਦ ਸਿਵਲ ਤੇ ਪੁਲੀਸ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਅਜਨਾਲਾ ਸ਼ਹਿਰ ਪੰਜਾਬ ਦੀ ਖੇਤਰਫਲ ਤੇ ਆਬਾਦੀ ਵਜੋਂ ਸਭ ਤੋਂ ਵੱਡੀ ਤਹਿਸੀਲ ਹੈ, ਜਿਸ ਦੇ 365 ਪਿੰਡ ਹਨ। ਇਸ ਤੋਂ ਇਲਾਵਾ ਸ਼ਹਿਰ 50 ਪਿੰਡਾਂ ਦਾ ਵਪਾਰਕ ਮੁੱਖ ਅਦਾਰਾ ਵੀ ਹੈ, ਜਿਸ ਕਾਰਨ ਸ਼ਹਿਰ ਅੰਦਰ ਸਵੇਰ ਤੋਂ ਸ਼ਾਮ ਤਕ ਆਵਾਜਾਈ ਰਹਿੰਦੀ ਹੈ ਪਰ ਸੜਕਾਂ ’ਤੇ ਰੇਹੜੀਆਂ ਵਾਲਿਆਂ ਦੇ ਨਾਜਾਇਜ਼ ਕਬਜ਼ੇ ਹੋਣ ਕਾਰਨ ਮੋਟਰਸਾਈਕਲ, ਕਾਰਾਂ ਤੇ ਸਾਈਕਲਾਂ ਅਤੇ ਖਾਸ ਕਰਕੇ ਪੈਦਲ ਤੁਰਨ ਵਾਲਿਆਂ ਵਾਸਤੇ ਮੁਸ਼ਕਲ ਭਰਿਆ ਸਫ਼ਰ ਹੈ।

ਪੰਚਾਇਤੀ ਚੋਣਾਂ: ਝਬਾਲ ਵਿੱਚ ਸਰਗਰਮੀਆਂ ਸ਼ੁਰੂ

ਤਰਨ ਤਾਰਨ, 10 ਦਸੰਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਕਸਬਾ ਝਬਾਲ ਅੰਦਰ ਚਾਹਵਾਨ ਉਮੀਦਵਾਰਾਂ ਨੇ ਆਪੋ-ਆਪਣੇ ਪੱਤੇ ਚਲਾਉਣੇ ਸ਼ੁਰੂ ਕਰ ਦਿੱਤੇ ਹਨ| ਇਲਾਕੇ ਅੰਦਰ ਇਨ੍ਹਾਂ ਸਰਗਰਮੀਆਂ ਤਹਿਤ ਹਾਕਮ ਧਿਰ ਵੱਲੋਂ ਜਿਥੇ ਉਮੀਦਵਾਰ ਬਣਨ ਲਈ ਇਕ ਲੰਬੀ ਕਤਾਰ ਦਿਖਾਈ ਦੇ ਰਹੀ ਹੈ ਉਥੇ ਪਾਰਟੀ ਅੰਦਰ ਨਵੇਂ ਆਗੂਆਂ ਅਤੇ ਪੁਰਾਣੇ ਆਗੂਆਂ ਦਰਮਿਆਨ ਖਿੱਚੋਤਾਣ ਵੀ ਸਾਹਮਣੇ ਆ ਰਹੀ ਦਿਖਾਈ ਦੇ ਰਹੀ ਹੈ|

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0068494056
Copyright © 2018, Panjabi Times. All rights reserved. Website Designed by Mozart Infotech