ਲੇਖਕ

ਪੰਜਾਬੀ ਸੱਭਿਆਚਾਰ

ਰਸੋਈ ਘਰ

ਅਕਾਲ ਤਖਤ ਅਤੇ ਜਥੇਦਾਰ

ਚਰਨਜੀਤ ਸਿੰਘ ਬਲ

ਮਲਹਾਰ ਸਿੰਘ ਜਰਮਨੀ

ਜਤਿੰਦਰ ਪੰਨੂ

ਦੇ ਲੇਖ ਪੜਨ ਲਈ ਕਲਿੱਕ ਕਰੋ

ਸੁਰਜੀਤ ਪਾਤਰ

ਦੇ ਲੇਖ ਪੜਨ ਲਈ ਕਲਿੱਕ ਕਰੋ

ਇਕਬਾਲ ਰਾਮੂਵਾਲੀਆ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਉਜਾਗਰ ਸਿੰਘ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਤਰਲੋਚਨ ਸਿੰਘ ਦੁਪਾਲਪੁਰੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਅੰਜੂਜੀਤ ਸ਼ਰਮਾ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਡਾ.ਮਲਕੀਅਤ ਸਿੰਘ ਸੁਹਲ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਰਵੇਲ ਸਿੰਘ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਐਸ ਸੁਰਿੰਦਰ ਇਟਲੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਸ:ਧਿਆਨ ਸਿੰਘ ਰਾਏ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇੰਦਰ ਜੀਤ ਸਿੰਘ ਬੇਕਸ ਕਲੋਨ (ਜਰਮਨੀ)

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਇਕਵਾਕ ਸਿੰਘ ਪੱਟੀ

ਦੇ ਲੇਖ ਪੜਨ ਲਈ ਇਥੇ ਕਲਿੱਕ ਕਰੋ

ਨਰਿੰਦਰ ਸਿੰੰਘ ਸੰਧੁ ਬਟਾਲਾਵੀ

ਕੁਲਵੰਤ ਸਿੰਘ ਕਾਵੈਂਟਰੀ, ਯੂ ਕੇ

 
 
 
 
ਜਰਮਨੀ / ਯੂਰੋਪ

ਕੌਾਸਲ ਆਫ਼ ਗੁਰਦੁਆਰਾ ਸਾਊਥ ਈਸਟ ਲੰਡਨ ਨੇ ਮਨਾਇਆ 'ਮਹਾਨ ਮਿਸਲ ਦਿਵਸ'

October 12, 2018 10:35 AM

ਲੰਡਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਕੌਾਸਲ ਆਫ਼ ਗੁਰਦੁਆਰਾ ਸਾਊਥ ਈਸਟ ਲੰਡਨ ਵਲੋਂ ਇਲਫਰਡ ਦੇ ਗੁਰਦੁਆਰਾ ਕਰਮਸਰ ਦੇ ਕਾਉਂਟੀ ਕੋਰਟ ਹਾਲ 'ਚ ਮਿਸਲ ਇਤਿਹਾਸ ਨੂੰ ਮੁੱਖ ਰੱਖਦਿਆਂ ਮਿਸਲਾਂ ਦੇ ਮਹਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਸਰੀ ਜਨਮ ਸ਼ਤਾਬਦੀ ਅਤੇ ਸ: ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਦੀ 295 ਵੀਂ ਵਰ੍ਹੇਗੰਢ ਬੜੇ ਪਿਆਰ, ਉਤਸ਼ਾਹ ਅਤੇ ਸ਼ਾਨਦਾਰ ਢੰਗ ਨਾਲ ਮਨਾਈ ਗਈ | ਕੌਾਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਜੰਡੂ ਐਮ. ਬੀ. ਈ. ਨੇ ਮੈਂਬਰਾਂ ਅਤੇ ਸੰਗਤਾਂ ਦਾ ਸਵਾਗਤ ਕਰਦੇ ਹੋਏ ਜੀ ਆਇਆਂ ਆਖਿਆ | ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਯੋਧਿਆਂ ਦੀਆਂ ਕੁਰਬਾਨੀਆਂ, ਸ਼ਹਾਦਤਾਂ, ਸੂਰਮਗਤੀਆਂ, ਬਹਾਦਰੀਆਂ ਤੇ ਅਦੁੱਤੀ ਕਾਰਨਾਮਿਆਂ ਨਾਲ ਭਰਿਆ ਪਿਆ ਹੈ | ਜਨਰਲ ਸਕੱਤਰ ਗੁਰਦੇਵ ਸਿੰਘ ਰਾਇਤ ਬੀ. ਈ. ਐਮ. ਨੇ ਸਟੇਜ ਦੀ ਕਾਰਵਾਈ ਨਿਭਾਈ | ਬੀਬੀ ਰਜਿੰਦਰ ਕੌਰ ਦੇ ਜਥੇ ਨੇ ਤਾਂਤੀ ਸਾਜਾਂ ਨਾਲ 'ਦੇਹ ਸ਼ਿਵਾ ਬਰੁ ਮੋਹਿ ਇਹੈ' ਤੋਂ ਇਲਾਵਾ ਮਿਸਲਾਂ ਦੇ ਸਰਦਾਰਾਂ ਪ੍ਰਤੀ ਅਲੌਕਿਕ ਗੀਤ ਪੇਸ਼ ਕੀਤੇ | ਭਾਈ ਨਿਰਮਲਜੀਤ ਸਿੰਘ ਨੇ ਸ: ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਉਸ ਸਮੇਂ ਪੰਥ ਵਲੋਂ ਕੀਤੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ ਅਤੇ ਸੁਲਤਾਨ-ਉਲ-ਕੌਮ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਮੁਗਲਾਂ, ਈਰਾਨੀਆਂ ਅਤੇ ਦੁਰਾਨੀਆਂ ਦੇ ਦੰਦ ਖੱਟੇ ਕਰਨ ਦੀਆਂ ਦਾਸਤਾਨਾਂ ਬਿਆਨ ਕੀਤੀਆਂ | ਸਹਾਇਕ ਸਕੱਤਰ ਬਲਜੀਤ ਸਿੰਘ ਗਿੱਲ ਨੇ ਕਾਵਿ ਮਹਿਫ਼ਲ ਦੀ ਕਾਰਵਾਈ ਨਿਭਾਈ, ਨਿਰਮਲ ਸਿੰਘ ਵਿਰਦੀ ਨੇ ਜੋਸ਼ ਅਤੇ ਮਾਤਾਵਾਂ ਦੀਆਂ ਕੁਰਬਾਨੀਆਂ ਨੂੰ ਕਾਵਿ ਰਚਨਾਵਾਂ ਰਾਹੀਂ ਪੇਸ਼ ਕੀਤਾ | ਡਾ. ਗੁਰਦੀਪ ਸਿੰਘ ਜਗਬੀਰ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜੀਵਨ ਕਾਲ ਦੇ ਉਨ੍ਹਾਂ ਪਹਿਲੂਆਂ 'ਤੇ ਵਿਚਾਰ ਕਰਦਿਆਂ ਦੱਸਿਆ ਕਿ ਇਕ ਮਹਾਰਾਜਾ ਹੁੰਦਿਆਂ ਹੋਇਆਂ ਇਕ ਗੁਰਸਿੱਖ ਦੇ ਧਰਮ ਨੂੰ ਨਾਲੋਂ-ਨਾਲ ਕਿਵੇਂ ਨਿਭਾਇਆ ਜਾ ਸਕਦਾ ਹੈ | ਡਾ. ਜੀ. ਬੀਰਬਹਾਦਰ ਸਿੰਘ ਬੈਂਸ, ਭਾਈ ਜਸਵੰਤ ਸਿੰਘ ਢਾਡੀ, ਗੁਰਪ੍ਰਸਾਦ ਸਿੰਘ ਬੈਂਸ ਸਿੱਖ ਕੌਾਸਲ ਯੂ. ਕੇ. ਦੇ ਸਾਬਕਾ ਸੈਕਟਰੀ ਜਨਰਲ ਗੁਰਮੇਲ ਸਿੰਘ ਕੰਦੋਲਾ ਨੇ ਸੰਬੋਧਨ ਕਰਦਿਆਂ ਸਿੱਖ ਜਰਨੈਲਾਂ ਨੂੰ ਯਾਦ ਕੀਤਾ |

ਇਸ ਖ਼ਬਰ ਤੇ ਤੁਹਾਡੀ ਟਿੱਪਣੀ
ਜਰਮਨੀ / ਯੂਰੋਪ ਵਿੱਚ ਹੋਰ
ਇਟਲੀ 'ਚ ਸਕੂਲਾਂ ਦੀ ਗਿਣਤੀ 57000 ਤੋਂ ਵੱਧ ਪਰ ਰਿਕਾਰਡ 'ਚੋਂ 16000 ਗਾਇਬ

ਰੋਮ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ 'ਚ ਸਕੂਲਾਂ ਦੀ ਗਿਣਤੀ 57,000 ਹੈ ਪਰ ਇੱਥੋਂ ਦੇ ਰਿਕਾਰਡ 'ਚੋਂ 16,000 ਗਾਇਬ ਹਨ। ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇਟਲੀ ਭਰ 'ਚ ਸਕੂਲਾਂ ਦੀ ਗਿਣਤੀ 41000 ਦਰਸਾਈ ਗਈ ਜਦੋਂ ਕਿ ਮਿਉਰ ਦੇ ਰਿਕਾਰਡ ਅਨੁਸਾਰ ਇਟਲੀ ਵਿੱਚ 57000 ਤੋਂ ਵਧੇਰੇ ਸਕੂਲੀ ਇਮਾਰਤਾਂ ਦੀ ਰਜਿਸਟਰੀ ਹੋਈ ਹੈ। 100 ਵਿੱਚੋਂ 30 ਕੇਸਾਂ ਵਿੱਚ ਸਕੂਲਾਂ ਦੀਆਂ ਇਮਾਰਤਾਂ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸ ਤਰ੍ਹਾਂ ਸਿੱਖਿਆ ਵਿਭਾਗ 'ਤੇ ਵੀ ਸਵਾਲ ਖੜ੍ਹਾ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਕਿਉਂ ਨਹੀਂ ਕਿ ਕਿੰਨੇ ਸਕੂਲ ਹਨ ਤੇ ਕਿੰਨੇ ਵਿਦਿਆਰਥੀ ਪੜ੍ਹ ਰਹੇ ਹਨ।

ਬ੍ਰਿਟੇਨ ਦੀ ਸੰਸਦ 'ਚ ਤੰਗ ਤੇ ਪ੍ਰੇਸ਼ਾਨ ਕਰਨ ਦੀ ਰਵਾਇਤ : ਜਾਂਚ ਰਿਪੋਰਟ

ਲੰਡਨ, 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇਕ ਨਵੀਂ ਜਾਂਚ ਨੇ ਸੋਮਵਾਰ ਨੂੰ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਬ੍ਰਿਟੇਨ ਦੀ ਸੰਸਦ 'ਚ ਲੰਬੇ ਸਮੇਂ ਤੋਂ ਉਤਪੀੜਨ ਤੇ ਪ੍ਰੇਸ਼ਾਨ ਕਰਨ ਵਾਲੇ ਕਦਮਾਂ ਨੂੰ ਸਹਿਣ ਕਰਨ ਤੇ ਲੁਕਾਉਣ ਦਾ ਰਵਾਇਤ ਹੈ। ਹਾਊਸ ਆਫ ਕਾਮਨ ਦੀ ਆਗੂ ਐਂਡਰੀਆ ਲੀਡਸਮ ਨੇ ਇਸ ਸਾਲ ਦੀ ਸ਼ੁਰੂਆਤ 'ਚ ਸੰਸਦ ਮੈਂਬਰਾਂ ਤੇ ਸੰਸਦ ਸਟਾਫ ਖਿਲਾਫ ਕਈ ਦੋਸ਼ਾਂ ਵਿਚਾਲੇ ਇਸ ਸੁਤੰਤਰ ਜਾਂਚ ਦੇ ਆਦੇਸ਼ ਦਿੱਤੇ ਸਨ।

ਯੂ.ਕੇ. ਦੇ ਸਿੱਖਾਂ ਨੇ ਕਰਤਾਰਪੁਰ ਲਾਂਘੇ ਦੀ ਸੇਵਾ ਕਰਨ ਦੀ ਭਾਰਤ ਸਰਕਾਰ ਨੂੰ ਕੀਤੀ ਮੰਗ

ਲੰਡਨ , 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :  ਯੂਨਾਈਟਿਡ ਕਿੰਗਡਮ ਦੇ ਸਾਊਥਹਾਲ (ਐਸਜੀਐਸਐਸਐਸ) ਵਿਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਯੂਰਪ ਵਿਚ ਸਭ ਤੋਂ ਵੱਡਾ ਗੁਰਦੁਆਰਾ ਹੈ, ਜਿੱਥੇ ਯੂ.ਕੇ. ਵਿਚ ਸਿੱਖਾਂ ਵਲੋਂ ਕਰਤਾਰਪੁਰ ਸਾਹਿਬ ਦੇ ਕਾਰੀਡੋਰ ਦੀ ਕਾਰ ਸੇਵਾ ਲੈਣ ਦੀ ਪੇਸ਼ਕਸ਼ ਕੀਤੀ ਗਈ। ਗੁਰਦੁਆਰੇ ਵਿਚ ਆਯੋਜਿਤ ਵੱਖ-ਵੱਖ ਸਿੱਖ ਗੁਰਦੁਆਰਿਆਂ ਅਤੇ ਸੰਸਥਾਵਾਂ ਦੀ ਇਕ ਮੀਟਿੰਗ ਦੌਰਾਨ ਸ਼ਨਿੱਚਰਵਾਰ ਦੁਪਹਿਰ ਨੂੰ ਪਾਸ ਕੀਤੇ ਦੋ ਮੁੱਖ ਪ੍ਰਸਤਾਵਾਂ ਵਿਚੋਂ ਇਹ ਇਕ ਫੈਸਲਾ ਸੀ। ਇਹ ਮੀਟਿੰਗ ਕੋਰੀਡੋਰ ਮੁੱਦੇ ਅਤੇ ਬਰਗਾੜੀ ਮੋਰਚੇ ਦੇ ਨਾਲ-ਨਾਲ ਸਿਆਸੀ ਮੁੱਦੇ 'ਤੇ ਚਰਚਾ ਕਰਨ ਲਈ ਸੱਦੀ ਗਈ ਸੀ। ਐਸਜੀਐਸਐਸਐਸ ਦੇ ਪ੍ਰਧਾਨ ਗੁਰਮੇਲ ਸਿੰਘ ਮੱਲ੍ਹੀ ਨੇ ਬੈਠਕ

ਅਮਰੀਕ ਸਿੰਘ ਜਵੰਦਾ ਦੇ ਮਾਤਾ ਜੀ ਦੇ ਅਕਾਲ ਚਲਾਣੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ

ਗਰੇਵਜ਼ੈਂਡ , 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਅੱਜ ਆਪਣੀ ਕਾਰਜਕਾਰਨੀ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਸੰਸਥਾ ਦੇ ਸਾਰੇ ਹੀ ਮੈਂਬਰ ਅਤੇ ਅਹੁਦੇਦਾਰ ਸ਼ਾਮਲ ਹੋਏ। ਇਸ ਮੌਕੇ ਹਾਜ਼ਰ ਮੈਂਬਰਾਂ ਵਲੋਂ ਜਿਥੇ ਕਈ ਹੋਰ ਭਵਿੱਖੀ ਫੈਸਲੇ ਕੀਤੇ ਗਏ, ਉਥੇ ਹੀ ਸੰਸਥਾ ਦੇ ਸਰਗਰਮ ਮੈਂਬਰ ਅਮਰੀਕ ਸਿੰਘ ਜਵੰਦਾ ਦੇ ਮਾਤਾ ਸ੍ਰੀਮਤੀ ਮਹਿੰਦਰ ਕੌਰ ਜਵੰਦਾ ਦੇ ਬੇਵਕਤ ਅਕਾਲ ਚਲਾਣੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਇੱਕ ਸ਼ੌਕ ਮਤਾ ਪਾਸ ਕਰਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ।

ਲੇਨੀਗੋ ’ਚ ਧਾਰਮਿਕ ਸਮਾਗਮ

ਰੋਮ (ਇਟਲੀ), 15 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਹਿ ਸਿੰਘ ਸੇਵਾ ਸੁਸਾਇਟੀ ਲੋਨੀਗੋ ’ਚ ਗੁਰੂ ਨਾਨਕ ਦੇਵ ਦਾ ਜੋਤੀ ਜੋਤ ਦਿਵਸ ਅਤੇ ਗੁਰੂ ਅੰਗਦ ਦੇਵ ਦਾ ਗੁਰਤਾ ਗੱਦੀ ਦਿਵਸ ਇਲਾਕੇ ਦੀਆਂ ਸੰਗਤਾਂ ਅਤੇ ਗੁਰਦੁਆਰਾ ਕਮੇਟੀ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਏ ਗਏ।

ਗੁਰਪਾਲ ਸਿੰਘ ਉੱਪਲ ਅੱਜ ਤੋਂ ਦਿੱਲੀ, ਚੰਡੀਗੜ੍ਹ, ਜਲੰਧਰ ਤੇ ਬਠਿੰਡਾ 'ਚ ਲਗਾਉਣਗੇ ਵੀਜ਼ਾ ਸੈਮੀਨਾਰ

ਲੰਡਨ, 14 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਮੀਗ੍ਰੇਸ਼ਨ ਮਾਮਲਿਆਂ ਦੇ ਮਸ਼ਹੂਰ ਵਕੀਲ ਗੁਰਪਾਲ ਸਿੰਘ ਉੱਪਲ 14 ਅਤੇ 15 ਨੂੰ ਦਿੱਲੀ, 16 ਅਕਤੂਬਰ ਨੂੰ ਚੰਡੀਗੜ੍ਹ, 17 ਨੂੰ ਜਲੰਧਰ ਅਤੇ 18 ਨੂੰ ਬਠਿੰਡਾ ਵਿਚ ਵੀਜ਼ਾ ਸੈਮੀਨਾਰ ਲਗਾਉਣਗੇ | ਉਨ੍ਹਾਂ ਦੱਸਿਆ ਕਿ ਇਸ ਵਾਰ ਬਰਤਾਨੀਆ 'ਚ ਪਰਿਵਾਰ ਜਾਂ ਬਿਜ਼ਨਸ ਦੇ ਤੌਰ 'ਤੇ ਨਿਵੇਸ਼ ਕਰਨ ਲਈ ਵੀਜ਼ਾ ਸਹੂਲਤਾਂ ਬਾਰੇ ਵਿਸਥਾਰ ਸਿਹਤ ਜਾਣਕਾਰੀ ਦੇਣ ਤੋਂ ਇਲਾਵਾ ਬਰਤਾਨੀਆ ਸਰਕਾਰ ਵਲੋਂ ਅਗਲੇ ਵਰ੍ਹੇ ਤੋਂ ਖੇਤਾਂ 'ਚ ਕੰਮ ਕਰਨ ਵਾਲੇ ਕਾਮਿਆਂ ਸਬੰਧੀ ਸ਼ੁਰੂ ਕੀਤੀ ਜਾਣ ਵਾਲੀ ਪਾਈਲਟ ਵੀਜ਼ਾ ਸਕੀਮ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ |

ਇਟਲੀ 'ਚ ਸਕੂਲਾਂ ਦੀ ਗਿਣਤੀ 57,000 ਤੋਂ ਵੱਧ ਪਰ ਰਿਕਾਰਡ 'ਚੋਂ 16,000 ਗਾਇਬ

ਇਟਲੀ , 14 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸਿੱਖਿਆ ਮੰਤਰਾਲੇ ਨੇ ਪਿਛਲੇ ਸਾਲ ਸਤੰਬਰ 2017 'ਚ ਇਟਲੀ ਦੇ ਸਕੂਲਾਂ ਦੀ ਗਿਣਤੀ 41,000 ਦੱਸੀ ਤੇ ਮਿਉਰ ਦੇ ਅੰਕੜਿਆਂ ਅਨੁਸਾਰ ਕੁਝ ਸਾਲ ਪਹਿਲਾਂ ਇਹ 36,000 ਸੀ ਪਰ ਹੁਣ ਅਸਲੀਅਤ ਇਹ ਹੈ ਕਿ ਇਟਲੀ 'ਚ ਸਕੂਲਾਂ ਦੀ ਗਿਣਤੀ 57, 000 ਤੋਂ ਵੱਧ ਹੈ | ਜਿਨ੍ਹਾਂ ਨਾਲ ਸਬੰਧਿਤ ਲੱਖਾਂ ਸਕੂਲ ਵਿਦਿਆਰਥੀ, ਅਧਿਆਪਕ, ਸਟਾਫ਼ ਅਤੇ ਮਾਪਿਆਂ ਦੀ ਸਿਹਤਯਾਬੀ ਸੁਰੱਖਿਅਤ ਹੈ ਜਾਂ ਕਿ ਨਹੀਂ ¢ ਇਸ ਸਬੰਧੀ ਇਮਾਰਤ ਰਜਿਸਟਰੇਸ਼ਨ ਦੀ ਕੁਝ ਹਫ਼ਤੇ ਪਹਿਲਾਂ ਆਈ ਰਿਪੋਰਟ ਜਿਹੜੀ ਕਿ ਹੈਰਾਨੀਜਨਕ ਹੈ ¢ਦੇਸ਼ ਭਰ 'ਚ 41,000 ਸਕੂਲਾਂ 'ਚੋਂ 370 ਹਜ਼ਾਰ ਕਲਾਸਾਂ ਦੀਆਂ ਗਤੀਵਿਧੀਆਂ ਹਰ ਰੋਜ਼ ਹੋ ਰਹੀਆਂ ਹਨ |

ਬਰਤਾਨੀਆ ਦੇ ਵਿਰੋਧੀ ਧਿਰ ਦੇ ਨੇਤਾ ਵਲੋਂ ਸਕੂਲਾਂ 'ਚ ਉਪਨਿਵੇਸ਼ਵਾਦ ਦਾ ਇਤਿਹਾਸ ਪੜ੍ਹਾਉਣ ਦੀ ਮੰਗ

ਲੰਡਨ, 14 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਬਰਤਾਨੀਆ ਦੀ ਵਿਰੋਧੀ ਧਿਰ ਲੇਬਰ ਪਾਰਟੀ ਦੇ ਨੇਤਾ ਨੇ ਬਿ੍ਟਿਸ਼ ਵਿਰਾਸਤ ਤੇ ਭਾਰਤ ਵਰਗੇ ਦੇਸ਼ਾਂ 'ਚ ਉਪਨਿਵੇਸ਼ਵਾਦ ਦੇ ਪ੍ਰਭਾਵ ਬਾਰੇ ਦੇਸ਼ ਭਰ ਦੇ ਸਕੂਲਾਂ 'ਚ ਪੜ੍ਹਾਉਣ ਦੀ ਮੰਗ ਕੀਤੀ ਹੈ | ਲੇਬਰ ਪਾਰਟੀ ਦੇ ਨੇਤਾ ਜੈਰਮੀ ਕੌਰਬਿਨ ਨੇ ਕਿਹਾ ਕਿ ਕੋਰਸ 'ਚ ਅਜਿਹਾ ਬਦਲਾਅ ਹਾਲ ਹੀ 'ਚ ਹੋਏ 'ਵਿੰਡਰਸ਼' ਮਾਮਲੇ ਨੂੰ ਦੇਖਦੇ ਹੋਏ ਬੇਹੱਦ ਜ਼ਰੂਰੀ ਹੈ, ਜਿਸ 'ਚ ਰਾਸ਼ਟਰ ਮੰਡਲ ਨਾਗਰਿਕਾਂ ਨੂੰ ਬਰਤਾਨੀਆ 'ਚ ਨਾਗਰਿਕਤਾਂ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ |

ਖ਼ਾਲਸਾ ਏਡ ਦੇ ਏਸ਼ੀਆ ਪੈਸੀਫਿਕ ਡਾਇਰੈਕਟਰ ਅਮਰਪ੍ਰੀਤ ਸਿੰਘ ਦਾ ਬਰਤਾਨੀਆ 'ਚ ਸਨਮਾਨ

ਲੰਡਨ, 14 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਸ਼ਵ ਭਰ 'ਚ ਲੋੜਵੰਦਾਂ ਦੀ ਮਦਦ ਕਰਨ ਵਾਲੀ ਸਿੱਖ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਏਸ਼ੀਆ ਪੈਸੀਫਿਕ ਡਾਇਰੈਕਟਰ ਅਮਰਪ੍ਰੀਤ ਸਿੰਘ ਦਾ ਸਲੋਹ ਦੇ ਮੇਅਰ ਪਾਰਲਰ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਸਲੋਹ ਦੇ ਮੇਅਰ ਹਰਮੋਹਿੰਦਰਪਾਲ ਸਿੰਘ ਸੋਹਲ ਵਲੋਂ ਭੇਟ ਕੀਤਾ ਗਿਆ | ਇਸ ਮੌਕੇ ਮੇਅਰ ਸੋਹਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਖ਼ਾਲਸਾ ਏਡ ਵਿਸ਼ਵ ਭਰ 'ਚ ਸਿੱਖ ਪਹਿਚਾਣ ਨੂੰ ਉਭਾਰਨ 'ਚ ਕਾਮਯਾਬ ਰਹੀ ਹੈ |

ਇਟਲੀ ਦੀ ਕੌਂਤੇ ਸਰਕਾਰ ਵਿਰੁੱਧ ਵਿਦਿਆਰਥੀ ਨਰਾਜ਼, ਕੇਂਦਰੀ ਮੰਤਰੀ ਸਲਵੀਨੀ ਤੇ ਲੂਈਜੀ ਦੇ ਫੂਕੇ ਪੁਤਲੇ

ਰੋਮ/ਇਟਲੀ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੀ ਕੌਂਤੇ ਸਰਕਾਰ ਆਪਣੇ ਆਪ ਨੂੰ ਇਟਾਲੀਅਨ ਲੋਕਾਂ ਦੇ ਦਿਲਾਂ ਵਿਚ ਸਥਾਪਿਤ ਕਰਨ ਲਈ ਇਸ ਵੇਲੇ ਪੂਰੀ ਪੱਬਾਂ ਭਾਰ ਜਾਪਦੀ ਹੈ। ਜਿਸ ਲਈ ਉਹ ਦੇਸ਼ ਵਾਸੀਆਂ ਨੂੰ ਤਰ੍ਹਾਂ-ਤਰ੍ਹਾਂ ਦੇ ਐਲਾਨਾਂ ਨਾਲ  ਪ੍ਰਭਾਵਿਤ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਇਟਲੀ ਦਾ ਭੱਵਿਖ ਭਾਵ ਨੌਜਵਾਨ ਵਰਗ ਮੌਜੂਦਾ ਸਰਕਾਰ ਤੋਂ ਨਾਖੁਸ਼ ਅਤੇ ਸਖ਼ਤ ਨਰਾਜ਼ ਲੱਗ ਰਿਹਾ ਹੈ।ਜਿਸ ਦਾ ਖੁਲਾਸਾ ਹਾਲ ਹੀ ਵਿਚ ਇਟਲੀ ਦੇ ਸ਼ਹਿਰ ਤੂਰੀਨ ਵਿਖੇ ਹੋਇਆ

ਬ੍ਰਿਟੇਨ ਦੇ ਵਿਰੋਧੀ ਨੇਤਾ ਨੇ ਉਪਨਿਵੇਸ਼ਵਾਦ ਦਾ ਇਤਿਹਾਸ ਸਕੂਲਾਂ 'ਚ ਪੜ੍ਹਾਉਣ ਦੀ ਕੀਤੀ ਮੰਗ

ਲੰਡਨ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਬ੍ਰਿਟੇਨ ਦੀ ਵਿਰੋਧੀ ਲੇਬਰ ਪਾਰਟੀ ਨੇ ਬ੍ਰਿਟਿਸ਼ ਵਿਰਾਸਤ ਤੇ ਭਾਰਤ ਵਰਗੇ ਦੇਸ਼ਾਂ 'ਚ ਉਪਨਿਵੇਸ਼ਵਾਦ ਦੇ ਪ੍ਰਭਾਵ ਬਾਰੇ ਦੇਸ਼ ਭਰ 'ਚ ਸਕੂਲਾਂ 'ਚ ਪੜ੍ਹਾਉਣ ਦੀ ਮੰਗ ਕੀਤੀ ਹੈ। ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਕਿਹਾ ਕਿ ਕੋਰਸ 'ਚ ਅਜਿਹਾ ਬਦਲਾਅ ਹਾਲ ਹੀ 'ਚ ਹੋਏ 'ਵਿੰਡਰਸ਼' ਮਾਮਲੇ ਨੂੰ ਦੇਖਦੇ ਹੋਏ ਬੇਹੱਦ ਜ਼ਰੂਰੀ ਹੈ, ਜਿਸ 'ਚ ਰਾਸ਼ਟਰਮੰਡਲ ਨਾਗਰਿਕਾਂ ਨੂੰ ਬ੍ਰਿਟੇਨ 'ਚ ਨਾਗਰਿਕਤਾਂ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ।

ਬ੍ਰਹਿਸਪਤੀ ਦੇ ਚੰਦਰਮਾ ਯੂਰੋਪਾ 'ਤੇ ਹਨ ਬਰਫ ਨਾਲ ਬਣੀਆਂ ਧਾਰੀਆਂ

ਲੰਡਨ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਵਿਗਿਆਨੀਆਂ ਨੇ ਕਿਹਾ ਹੈ ਕਿ ਬ੍ਰਹਿਸਪਤੀ ਦੇ ਚੰਦਰਮਾ 'ਯੂਰੋਪਾ' ਦੇ ਖੇਤਰਾਂ 'ਚ ਲੱਗਭਗ 15 ਮੀਟਰ ਉੱਚੀ ਬਰਫ ਦੀ ਧਾਰਦਾਰ ਚਾਦਰ ਫੈਲੀ ਹੋਈ ਹੋ ਸਕਦੀ ਹੈ। ਇਹ ਉਥੇ ਜ਼ਿੰਦਗੀ ਦੀ ਭਾਲ ਨੂੰ ਮੁਸ਼ਕਲ ਬਣਾ ਸਕਦੀ ਹੈ। ਬ੍ਰਿਟੇਨ ਸਥਿਤ ਕਾਰਡੀਆ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਪਿਛਲੀਆਂ ਪੁਲਾੜੀ ਮੁਹਿੰਮਾਂ 'ਚ ਯੂਰੋਪਾ ਨੂੰ ਸਾਡੀ ਸੌਰ ਪ੍ਰਣਾਲੀ ਵਿਚ ਜੀਵਨ ਲਈ ਸਭ ਤੋਂ ਵੱਧ ਅਨੁਕੂਲ ਰਸਤਿਆਂ 'ਚ ਇਕ ਪਾਇਆ ਗਿਆ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਸ ਦੀ ਸਤ੍ਹਾ ਦੇ ਹੇਠਾਂ ਪਾਣੀ ਦੇ ਵੱਡੇ ਸਮੁੰਦਰ ਹੈ।

ਨਕਲੀ ਬੇਬੀ ਬੰਪ ਲਾ ਕੇ ਬਣਾਈ ਰੇਪ ਦੀ ਕਹਾਣੀ, ਕੋਰਟ ਨੇ ਮੰਨਿਆ ਦੋਸ਼ੀ

ਲੰਡਨ , 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਸੋਸ਼ਲ ਮੀਡੀਆ 'ਤੇ ਲੋਕ ਆਪਣੇ ਪਿਆਰ ਦਾ ਖੁੱਲ੍ਹ ਕੇ ਇਜ਼ਹਾਰ ਕਰਦੇ ਹਨ ਪਰ ਕਦੀ-ਕਦੀ ਇਸ ਦੀ ਗਲਤ ਵਰਤੋਂ ਵੀ ਕੀਤੀ ਜਾਂਦੀ ਹੈ। ਮਿਰਰ 'ਚ ਛਪੀ ਖਬਰ ਮੁਤਾਬਕ ਅਜਿਹਾ ਹੀ ਕੁਝ 25 ਸਾਲ ਦੀ ਜੈਸਿਕਾ ਨਾਰਡਕਵਿਸਟ ਨੇ ਕੀਤਾ। ਅਮੇਜ਼ਾਨ 'ਤੇ ਉਸ ਨੇ ਨਕਲੀ ਬੇਬੀ ਬੰਪ ਲਾ ਕੇ ਪ੍ਰੈਗਨੈਂਟ ਹੋਣ ਦਾ ਦਾਅਵਾ ਕੀਤਾ। ਜੈਸਿਕਾ ਨੇ ਦਾਅਵਾ ਕੀਤਾ ਕਿ ਉਸ ਦੇ ਪ੍ਰੇਮੀ ਨੇ ਕਿਡਨੈਪ ਕਰਕੇ ਉਸ ਦਾ ਰੇਪ ਕੀਤਾ ਅਤੇ ਉਹ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ।

ਸੀਤਾਰਾਮਨ ਵੱਲੋਂ ਫਰਾਂਸ ਦੀ ਰਾਫ਼ਾਲ ਜਹਾਜ਼ ਸਨਅਤ ਦਾ ਦੌਰਾ

ਪੈਰਿਸ, 12 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਭਾਰਤ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਨੇ ਸ਼ੁੱਕਰਵਾਰ ਨੂੰ ਫਰਾਂਸ ਦੇ ਪੈਰਿਸ ਨੇੜੇ ਸਥਿਤ ਵੱਡੇ ਹਵਾਬਾਜ਼ੀ ਉਦਯੋਗ ਦਾਸੋ ਏਵੀਏਸ਼ਨ ਜਿੱਥੇ ਰਾਫ਼ਾਲ ਜਹਾਜ਼ਾਂ ਦਾ ਨਿਰਮਾਣ ਹੁੰਦਾ ਹੈ, ਦਾ ਦੌਰਾ ਕੀਤਾ

ਖਾਸ਼ੋਗੀ ਬਾਰੇ ਦਾਅਵਾ ਸਹੀ ਹੋਇਆ ਤਾਂ ਸਾਊਦੀ ਨੂੰ ਭੁਗਤਨੇ ਪੈਣਗੇ ਗੰਭੀਰ ਨਤੀਜੇ : ਬ੍ਰਿਟੇਨ

ਲੰਡਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਬਾਰੇ ਤੁਰਕੀ ਦੇ ਅਧਿਕਾਰੀਆਂ ਦਾ ਸ਼ੱਕ ਸਹੀ ਸਾਬਤ ਹੋਇਆ ਤਾਂ ਸਾਊਦੀ ਅਰਬ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। ਖਾਸ਼ੋਗੀ 2 ਅਕਤੂਬਰ ਤੋਂ ਬਾਅਦ ਨਜ਼ਰ ਨਹੀਂ ਆਇਆ ਹੈ। ਉਹ ਵਿਆਹ ਸਬੰਧੀ ਦਸਤਾਵੇਜ਼ ਲਿਆਉਣ ਲਈ ਇਸਤਾਂਬੁਲ 'ਚ ਸਾਊਦੀ ਦੇ ਵਪਾਰਕ ਦੂਤਘਰ ਗਿਆ ਸੀ।
ਬ੍ਰਿਟੇਨ ਦੇ ਵਿਦੇਸ਼ ਮੰਤਰੀ ਜੇਰੇਮੀ ਹੰਟ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਾਊਦੀ ਨੂੰ ਦੋਸਤ ਮੰਨ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਹ ਕਾਫੀ ਗੰਭੀਰ ਮਾਮਲਾ ਹੈ।

ਬਰਤਾਨੀਆ ’ਚ ਆਤਮ–ਹੱਤਿਆਵਾਂ ਰੋਕਣ ਲਈ ਮੰਤਰੀ ਨਿਯੁਕਤ

ਲੰਡਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : – ਬਰਤਾਨੀਆ ’ਚ ਆਤਮ–ਹੱਤਿਆਵਾਂ ਦੇ ਵਧ ਰਹੇ ਮਾਮਲਿਆਂ ’ਤੇ ਰੋਕ ਲਾਉਣ ਲਈ ਪਹਿਲੀ ਵਾਰ ਇਕ ਮੰਤਰੀ ਦੀ ਨਿਯੁਕਤੀ ਕੀਤੀ ਗਈ ਹੈ। ਇਹ ਕਦਮ ਵਿਸ਼ਵ ਮਾਨਸਿਕ ਸਿਹਤ ਦਿਵਸ ’ਤੇ ਉਠਾਇਆ ਗਿਆ ਹੈ। ਬਰਤਾਨੀਆ ’ਚ ਹਰ ਸਾਲ ਲਗਭਗ 4500 ਵਿਅਕਤੀ ਆਤਮ–ਹੱਤਿਆ ਕਰਦੇ ਹਨ।

ਇਟਲੀ ਦੇ ਸਰਦੇਨੀਆ ਟਾਪੂ 'ਚ ਭਾਰੀ ਮੀਂਹ ਕਾਰਨ 2 ਮੌਤਾਂ

ਇਟਲੀ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਇਟਲੀ ਦੇ ਸਰਦੇਨੀਆ ਟਾਪੂ 'ਚ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਮੀਂਹ ਜਾਰੀ ਰਹਿਣ ਕਰ ਕੇ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ ਅਤੇ ਇਸ ਰਾਜ 'ਚ ਸਥਿਤੀ ਬਹੁਤ ਹੀ ਚਿੰਤਾਜਨਕ ਬਣੀ ਹੋਈ ਹੈ | ਮੀਂਹ ਕਾਰਨ ਪਾਣੀ ਦੇ ਵਹਾਅ 'ਚ ਡੁੱਬ ਕੇ 2 ਮੌਤਾਂ ਹੋ ਜਾਣ ਦੀ ਵੀ ਪੁਸ਼ਟੀ ਹੋਈ ਹੈ, ਜਦੋਂਕਿ ਪਾਣੀ 'ਚ ਘਿਰੇ 70 ਵਿਅਕਤੀਆਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਸੁਰੱਖਿਅਤ ਬਾਹਰ ਲਿਆਂਦਾ ਗਿਆ |

ਉੱਘੇ ਗਾਇਕ ਗਿੱਲ ਹਰਦੀਪ ਦਾ ਲੰਡਨ 'ਚ ਭਰਵਾਂ ਸਵਾਗਤ

ਲੰਡਨ, 11 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : -ਉੱਘੇ ਗਾਇਕ ਗਿੱਲ ਹਰਦੀਪ ਦਾ ਲੰਡਨ ਵਿਖੇ ਪੰਜਾਬੀ ਭਾਈਚਾਰੇ ਵਲੋਂ ਹੇਜ਼ ਦੇ ਪਿੰਕ ਸਿਟੀ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਲਖਵਿੰਦਰ ਸਿੰਘ ਗਿੱਲ ਕੋਕਰੀ ਕਲਾਂ, ਕੌਾਸਲਰ ਰਾਜੂ ਸਸਾਰਪੁਰੀ ਵਲੋਂ ਰੱਖੇ ਗਏ ਸਮਾਗਮ ਮੌਕੇ ਐਮ. ਪੀ. ਵਰਿੰਦਰ ਸ਼ਰਮਾ ਅਤੇ ਲੰਡਨ ਅਸੈਂਬਲੀ ਮੈਂਬਰ ਡਾ: ਉਂਕਾਰ ਸਿੰਘ ਸਹੋਤਾ ਨੇ ਗਿੱਲ ਹਰਦੀਪ ਦਾ ਵਿਸ਼ੇਸ਼ ਸਨਮਾਨ ਕੀਤਾ | ਐਮ. ਪੀ. ਸ਼ਰਮਾ ਨੇ ਕਿਹਾ ਕਿ ਹਰਦੀਪ ਦੇ ਗੀਤ ਪੰਜਾਬ ਦੇ ਸਹੀ ਸਭਿਆਚਾਰ ਦੀ ਤਰਜਮਾਨੀ ਕਰਦੇ ਹਨ |

ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਇਕ ਹੋਰ ਵਿਆਹ

ਲੰਡਨ , 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੇ ਸ਼ਾਹੀ ਵਿਆਹ ਤੋਂ 5 ਮਹੀਨੇ ਬਾਅਦ ਬ੍ਰਿਟੇਨ ਦੇ ਸ਼ਾਹੀ ਪਰਿਵਾਰ 'ਚ ਇਕ ਹੋਰ ਰਾਜਸੀ ਵਿਆਹ ਦਾ ਮੌਕਾ ਆਇਆ ਹੈ। ਹਾਲਾਂਕਿ ਇਸ ਵਾਰ ਇਸ ਨੂੰ ਦੇਖਣ ਨੂੰ ਲੈ ਕੇ ਮੀਡੀਆ ਅਤੇ ਲੋਕਾਂ 'ਚ ਕੋਈ ਜ਼ਿਆਦਾ ਉਤਸ਼ਾਹ ਨਹੀਂ ਹੈ। ਮਹਾਰਾਣੀ ਐਲੀਜ਼ਾਬੇਥ-2 ਦੀ ਪੋਤੀ ਰਾਜਕੁਮਾਰੀ ਯੁਜਿਨੀ ਸ਼ੁੱਕਰਵਾਰ ਨੂੰ ਵਿੰਡਸਰ ਪੈਲੇਸ 'ਚ ਜੈਕ ਬਰੂਕਸਬੈਂਕ ਨਾਲ ਵਿਆਹ ਰਚਾਵੇਗੀ ਪਰ ਬ੍ਰਿਟੇਨ 'ਚ ਹੁਣ ਤੱਕ ਮੇਗਨ ਦੇ ਵਿਆਹ ਦਾ ਹੀ ਖੁਮਾਰ ਨਹੀਂ ਉਤਰਿਆ ਹੈ।

ਇੰਗਲੈਂਡ 'ਚ ਬੇਘਰ ਲੋਕਾਂ ਦੀ ਮੌਤ 'ਚ ਵਾਧਾ, ਹੈਰਾਨ ਕਰਦੀ ਹੈ ਰਿਪੋਰਟ

ਲੰਡਨ, 10 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) :   ਇੰਗਲੈਂਡ ਵਿਚ ਬੀਤੇ 12 ਮਹੀਨਿਆਂ ਦੌਰਾਨ 449 ਬੇਘਰ ਲੋਕਾਂ ਦੀ ਮੌਤ ਹੋਈ ਹੈ। ਇਕ ਜਾਂਚ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ।|ਜਾਂਚ ਦੌਰਾਨ ਦੇਖਿਆ ਗਿਆ ਕਿ ਮਰਨ ਵਾਲਿਆਂ 'ਚ 69 ਫ਼ੀਸਦੀ ਮਰਦ ਸਨ ਅਤੇ ਉਨ੍ਹਾਂ ਦੀ ਉਮਰ 18 ਤੋਂ 94 ਸਾਲ ਤਕ ਸੀ। ਸਰਕਾਰੀ ਬੁਲਾਰੇ ਨੇ ਕਿਹਾ ਹੈ ਕਿ ਬੇਘਰ ਲੋਕਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਵਲੋਂ 1.2 ਬਿਲੀਅਨ ਪੌਂਡ ਖਰਚੇ ਜਾ ਰਹੇ ਹਨ ਅਤੇ ਘਰੋਂ ਬਾਹਰ ਸੌਣ ਵਾਲਿਆਂ ਦੀ ਸਮੱਸਿਆ ਨੂੰ 2027 ਤਕ ਨਜਿੱਠ ਲਿਆ ਜਾਵੇਗਾ। |ਰਿਪੋਰਟ 'ਚ ਇਨ੍ਹਾਂ ਮੌਤਾਂ ਦੇ ਵੱਖ-ਵੱਖ ਕਾਰਨ ਦੱਸੇ ਗਏ ਹਨ, ਜਿਨ੍ਹਾਂ 'ਚ ਕੁਝ ਮੌਤਾਂ ਹਿੰਸਾ, ਨਸ਼ੇ ਦਾ ਜ਼ਿਆਦਾ ਸੇਵਨ, ਬੀਮਾਰ ਅਤੇ ਖੁਦਕੁਸ਼ੀ ਆਦਿ ਹਨ।

 
 

ਨਵੀਂ ਦਿੱਲੀ, ਭਾਰਤ

ਬਰਲਿਨ, ਜਰਮਨੀ

ਵੀਡੀਓ ਗੈਲਰੀ
ਜਨਮ ਦਿਨ
 
 
 
ਅਹਿਮ ਸੂਚਨਾ
ਪੰਜਾਬੀ ਟਾਈਮਜ ਵਿਚ ਪ੍ਰਕਾਸ਼ਿਤ ਖਬਰਾਂ ਤੇ ਫੋਟੋ ਸਬੰਧੀ ਸਾਰੇ ਅਧਿਕਾਰ ਅਦਾਰੇ ਪਾਸ ਰਾਖਵੇ ਹਨ| ਇਸ ਵਿਚੋਂ ਕੋਈ ਵੀ ਖਬਰ ਅਤੇ ਫੋਟੋ ਲੈਣ ਤੋਂ ਪਹਿਲਾਂ ਅਦਾਰੇ ਦੀ ਮੰਜੂਰੀ ਲੈਣਾ ਲਾਜਮੀ ਹੈ| ਅਜਿਹਾ ਨਾ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ|
ਮੁਖ ਸੰਪਾਦਕ, ਪੰਜਾਬੀ ਟਾਇਮਸ
Notice
Readers are recommended to make appropriate enquires and seek appropriate advice before sending money, incurring any expense, acting on medical recommendations or entering into any commitment in related to any advertisement published in this site . Panjabitimes.com website doesn't vouch for any claims made by the advertisers of product and services. We do not take any responsibility regarding advertisement. Panjabitimes.com website shall not be held liable for any consequences; in the event such claims are note honoured by the advertisers.
Chief Editor, Panjabi Times
Visitor's Counter :   0065818180
Copyright © 2018, Panjabi Times. All rights reserved. Website Designed by Mozart Infotech